ੴ

ਸਿੱਖਬਾਣੀ · SikhBani

ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥

man naam japaanaa har har man bhaanaa har bhagat janaa man...
Guru Ramdas Ji ਗੁਰੂ ਰਾਮਦਾਸ ਜੀ · Raag Aasaa · Ang 447 · 25 lines
Translations

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਮਨਿ ਨਾਮੁ ਜਪਾਨਾ, ਹਰਿ ਹਰਿ ਮਨਿ ਭਾਨਾ; ਹਰਿ ਭਗਤ ਜਨਾ ਮਨਿ ਚਾਉ ਜੀਉ ॥

man naam japaanaa, har har man bhaanaa; har bhagat janaa man chaau jeeo |

Sant Singh KhalsaOne who chants the Naam, the Name of the Lord, Har, Har in his mind - the Lord is pleasing to his mind. In the mind of the devotees there is a great yearning for the Lord.
Manmohan SinghHe, who from heart repeats the Name, to his mind God's Name is pleasing in the mind of the pious persons is great yearning for God.
Manmohan Singh (Punjabi)ਜੋ ਦਿਲੋਂ ਨਾਮ ਦਾ ਉਚਾਰਨ ਕਰਦਾ ਹੈ, ਉਸ ਦੇ ਹਿਰਦੇ ਨੂੰ ਵਾਹਿਗੁਰੂ ਦਾ ਨਾਮ ਚੰਗਾ ਲੱਗਦਾ ਹੈ। ਪਵਿੱਤਰ ਪੁਰਸ਼ਾਂ ਦੇ ਚਿੱਤ ਵਿੱਚ ਵਾਹਿਗੁਰੂ ਲਈ ਤੀਬਰ ਚਾਹਨਾ ਹੈ।
Fareedkot Teekaਜਿਨ ਭਗਤੋਂ ਨੇ ਮਨ ਕਰ ਕੇ ਨਾਮ (ਜਪਾਨਾ) ਜਪਾ ਹੈ, ਤਿਨ ਕੇ ਮਨ ਮੇਂ ਹਰਿ ਹਰਿ ਨਾਮ (ਭਾਨਾ) ਭਾਇਆ ਹੈ ਔਰ ਫਿਰ ਭੀ ਹਰਿ ਭਗਤ ਜਨਾਂ ਕੇ ਮਨ ਮੇਂ ਨਾਮ ਹੀ ਕਾ (ਚਾਉ) ਉਤਸ਼ਾਹੁ ਰਹਤਾ ਹੈ॥
Prof. Sahib Singhਭਗਤ ਜਨ ਆਪਣੇ ਮਨ ਵਿਚ ਸਦਾ ਹਰਿ-ਨਾਮਿ ਜਪਦੇ ਹਨ, ਹਰਿ-ਨਾਮ ਉਹਨਾਂ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਜਪਣ ਦਾ ਉਹਨਾਂ ਦੇ ਮਨ ਵਿਚ ਚਾਉ ਬਣਿਆ ਰਹਿੰਦਾ ਹੈ।

ਪਦ ਅਰਥ ਮਨਿ = ਮਨ ਵਿਚ। ਭਾਨਾ = ਪਿਆਰਾ ਲੱਗਦਾ ਹੈ। ਚਾਉ = ਉਤਸ਼ਾਹ।

SikhNet (Spanish)Aquéllos que tienen en su mente el Nombre del Señor, muy Dulce les es el Señor; la mente del Devoto desborda de alegría.

ਜੋ ਜਨ ਮਰਿ ਜੀਵੇ, ਤਿਨੑ ਅੰਮ੍ਰਿਤੁ ਪੀਵੇ; ਮਨਿ ਲਾਗਾ ਗੁਰਮਤਿ ਭਾਉ ਜੀਉ ॥

jo jan mar jeeve, tina amrit peeve; man laagaa guramat bhaau jeeo |

Sant Singh KhalsaThose humble beings who remain dead while yet alive, drink in the Ambrosial Nectar; through the Guru's Teachings, their minds embrace love for the Lord.
Manmohan SinghThe persons, who remain dead in life, they drink Nectar, and their mind, under Guru's instruction imbibes love for the Lord.
Manmohan Singh (Punjabi)ਜਿਹੜੇ ਪੁਰਸ਼ ਜੀਉਂਦੇ ਜੀ ਮਰੇ ਰਹਿੰਦੇ ਹਨ, ਉਹ ਆਬਿ-ਹਿਯਾਤ (ਨਾਮ ਅੰਮ੍ਰਿਤ) ਪਾਨ ਕਰਦੇ ਹਨ। ਗੁਰਾਂ ਦੀ ਸਿੱਖਿਆ ਤਾਬੇ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜੋ ਦਾਸ ਮਰਜੀਵੜੇ ਭਏ ਹੈਂ ਅਰਥਾਤ ਅਤਿ ਤਤਿਛੂ ਹੂਏ ਹੈਂ ਔ ਤਿਨੋਂ ਨੇ ਅੰਮ੍ਰਿਤ ਰੂਪ ਨਾਮ ਪੀਤੇ, ਭਾਵ ਜਪੇ ਹੈਂ, ਤਿਨੋਂ ਕੇ ਮਨ ਮੇਂ ਗੁਰਮੁਤ ਕਾ (ਭਾਉ) ਪ੍ਰੇਮ ਲਗਾ ਹੈ॥
Prof. Sahib Singhਜੇਹੜੇ ਮਨੁੱਖ ਆਪਾ-ਭਾਵ ਮਿਟਾ ਕੇ ਆਤਮਕ ਜੀਵਨ ਜੀਊਂਦੇ ਹਨ ਉਹ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚ ਪ੍ਰਭੂ ਵਾਸਤੇ ਪਿਆਰ ਬਣਿਆ ਰਹਿੰਦਾ ਹੈ।

ਪਦ ਅਰਥ ਮਰਿ = ਮਰ ਕੇ, ਆਪਾ-ਭਾਵ ਵਲੋਂ ਮਰ ਕੇ, ਆਪਾ-ਭਾਵ ਮਿਟਾ ਕੇ। ਜੀਵੇ = ਆਤਮਕ ਜੀਵਨ ਜੀਊਂਦੇ ਹਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭਾਉ = ਪ੍ਰੇਮ।

SikhNet (Spanish)Aquéllos que están muertos para su ego prueban el Néctar de Dios. Su mente, a través de la Palabra, está entonada en el Amor

ਮਨਿ ਹਰਿ ਹਰਿ ਭਾਉ, ਗੁਰੁ ਕਰੇ ਪਸਾਉ; ਜੀਵਨ ਮੁਕਤੁ ਸੁਖੁ ਹੋਈ ॥

man har har bhaau, gur kare pasaau; jeevan mukat sukh hoee |

Sant Singh KhalsaTheir minds love the Lord, Har, Har, and the Guru is Merciful to them. They are Jivan Mukta - liberated while yet alive, and they are at peace.
Manmohan SinghIn their mind is the Lord God's love and to them, Guru is merciful They are emancipate whilst alive and to them, Guru is merciful. They are emancipate whilst alive and so are in peace.
Manmohan Singh (Punjabi)ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੁਆਮੀ ਦਾ ਪਿਆਰ ਹੈ ਉਹਨਾਂ ਉੱਤੇ ਵਾਹਿਗੁਰੂ ਮਿਹਰਬਾਨ ਹੈ। ਉਹ ਜਿੰਦਗੀ ਵਿੱਚ ਮੋਖਸ਼ ਹਨ ਅਤੇ ਇਸ ਲਈ ਆਰਾਮ ਵਿੱਚ ਹਨ।
Fareedkot Teekaਜਿਨ ਕੇ ਮਨ ਮੇਂ ਹਰਿ ਹਰਿ ਨਾਮ ਕਾ ਭਾਉ ਹੈ, ਤਿਨ ਕੋ ਗੁਰ (ਪਸਾਉ) ਦਾਤ ਕਰਤੇ, ਭਾਵ ਨਾਮ ਦੇਤੇ ਹੈਂ ਔ ਤਿਸ ਕੋ ਹੀ ਜੀਵਣ ਮੁਕਤ ਸੁਖ ਕੀ ਪ੍ਰਾਪਤੀ ਹੋਈ ਹੈ॥
Prof. Sahib Singhਜਿਸ ਮਨੁੱਖ ਉਤੇ ਗੁਰੂ ਕਿਰਪਾ ਕਰਦਾ ਹੈ ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਲਈ ਪਿਆਰ ਪੈਦਾ ਹੋ ਜਾਂਦਾ ਹੈ ਉਹ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਛੁਟ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਪਸਾਉ = ਪ੍ਰਸਾਦੁ, ਕਿਰਪਾ। ਮੁਕਤੁ = ਮਾਇਆ ਦੇ ਬੰਧਨਾਂ ਵਲੋਂ ਆਜ਼ਾਦ।

SikhNet (Spanish)del Señor; aman a su Señor en su mente y el Guru, dentro de ellos, está en Gracia. Ellos son liberados mientras viven y así permanecen en Paz.

ਜੀਵਣਿ ਮਰਣਿ. ਹਰਿ ਨਾਮਿ ਸੁਹੇਲੇ; ਮਨਿ ਹਰਿ ਹਰਿ ਹਿਰਦੈ ਸੋਈ ॥

jeevan maran. har naam suhele; man har har hiradai soee |

Sant Singh KhalsaTheir birth and death, through the Name of the Lord, are illustrious, and in their hearts and minds, the Lord, Har, Har, abides.
Manmohan SinghThrough God's Name, their birth and dead become illustrious, and in their mind and heart is He, the Lord Master.
Manmohan Singh (Punjabi)ਰੱਬ ਦੇ ਨਾਮ ਦੇ ਰਾਹੀਂ ਉਹਨਾਂ ਦਾ ਜੰਮਣਾਂ ਅਤੇ ਮਰਨਾਂ ਕੀਰਤੀਮਾਨ ਹੋ ਜਾਂਦਾ ਹੈ ਅਤੇ ਉਹਨਾਂ ਦੇ ਚਿੱਤ ਅਤੇ ਦਿਲ ਅੰਦਰ ਉਹ ਸੁਆਮੀ ਮਾਲਕ ਹੈ।
Fareedkot Teekaਸੋ ਜੀਵਣ ਮਰਣ ਤੇ ਰਹਤ ਔ ਹਰੀ ਨਾਮ ਕਰ ਸੁਖੀ ਹੂਏ ਹੈਂ, ਸੋਈ ਹਰੀ ਕੋ ਹਰ ਪ੍ਰਕਾਰ ਸੇ ਹਿਰਦੇ ਮੇਂ (ਮਨਿ) ਰਮਣ ਕਰਤੇ ਹੈਂ॥
Prof. Sahib Singhਆਤਮਕ ਜੀਵਨ ਜੀਊਣ ਦੇ ਕਾਰਨ ਤੇ ਆਪਾ-ਭਾਵ ਵਲੋਂ ਮਰਨ ਦੇ ਕਾਰਨ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿਣ ਵਾਲੇ ਮਨੁੱਖ ਸਦਾ ਸੌਖੇ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਉਹਨਾਂ ਦੇ ਹਿਰਦੇ ਵਿਚ ਸਦਾ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ।

ਪਦ ਅਰਥ ਜੀਵਣਿ = ਆਤਮਕ ਜੀਵਨ ਜੀਊਣ ਦੇ ਕਾਰਨ। ਮਰਣਿ = ਆਪਾ-ਭਾਵ ਵਲੋਂ ਮਰਨ ਦੇ ਕਾਰਨ। ਨਾਮਿ = ਨਾਮ ਵਿਚ। ਸੁਹੇਲੇ = ਸੌਖੇ।

SikhNet (Spanish)Fructífero es su advenimiento al mundo con el Señor enaltecido en su corazón.

ਮਨਿ ਹਰਿ ਹਰਿ ਵਸਿਆ. ਗੁਰਮਤਿ ਹਰਿ ਰਸਿਆ; ਹਰਿ ਹਰਿ ਰਸ, ਗਟਾਕ ਪੀਆਉ ਜੀਉ ॥

man har har vasiaa. guramat har rasiaa; har har ras, gattaak peeaau jeeo |

Sant Singh KhalsaThe Name of the Lord, Har, Har, abides in their minds, and through the Guru's Teachings, they savor the Lord, Har, Har; they drink in the sublime essence of the Lord with abandon.
Manmohan SinghIn their mind abides God's Name, by Guru's instruction they relish God and the Lord God's Nectar they drink in big draughts.
Manmohan Singh (Punjabi)ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ। ਗੁਰਾਂ ਦੇ ਊਪਦੇਸ਼ ਦੁਆਰਾ ਊਹ ਵਾਹਿਗੁਰੂ ਦਾ ਸੁਆਦ ਮਾਣਦੇ ਹਨ। ਵਾਹਿਗੁਰੂ ਸੁਆਮੀ ਦਾ ਅੰਮ੍ਰਿਤ ਉਹ ਗੱਟ ਗੱਟ ਕਰ ਕੇ ਪੀਂਦੇ ਹਨ।
Fareedkot Teekaਜਬ ਮਨ ਮੇਂ ਹਰਿ ਹਰਿ ਬਸਾ ਹੈ ਤਬ ਗੁਰਮਤ ਕਰ ਕੇ ਹਰਿ ਕੇ (ਰਸਿਆ) ਰਸਕ ਹੂਏ ਹੈਂ ਵਾ ਮਨ ਹਰੀ ਮੇਂ (ਰਸਿਆ) ਤਦਾਕਾਰ ਹੂਆ ਹੈ, ਪੁਨਾ ਆਪ ਹਰਿ ਰਸ ਕੋ (ਗਟਾਕ) ਘੂਟੋਂ ਕਰ ਕੇ ਪਾਨ ਕਰਤੇ ਹੈਂ ਔ ਔਰੋਂ ਕੋ ਭੀ ਪੀਆਉਤੇ ਹੈਂ, ਭਾਵ ਨਾਮ ਦਾਨ ਕਰਤੇ ਹੈਂ॥
Prof. Sahib Singhਗੁਰੂ ਦੀ ਮਤਿ ਦਾ ਸਦਕਾ ਉਹਨਾਂ ਦੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ ਵੱਸਿਆ ਰਹਿੰਦਾ ਹੈ, ਹਰਿ-ਨਾਮ ਉਹਨਾਂ ਦੇ ਅੰਦਰ ਰਚ ਜਾਂਦਾ ਹੈ, ਉਹ ਹਰਿ-ਨਾਮ-ਜਲ, ਮਾਨੋ, ਗਟ ਗਟ ਗਟ ਕਰ ਕੇ ਪੀਂਦੇ ਰਹਿੰਦੇ ਹਨ।

ਪਦ ਅਰਥ ਰਸਿਆ = ਰਚ ਜਾਂਦਾ ਹੈ। ਗਟਾਕ = ਗਟ ਗਟ ਕੇ, ਵੱਡੇ ਵੱਡੇ ਘੁੱਟ ਭਰ ਕੇ।

SikhNet (Spanish)En su mente habita el Señor e imbuidos están con Su Palabra. Con total soltura se regocijan en la Esencia del Señor.

ਮਨਿ ਨਾਮੁ ਜਪਾਨਾ, ਹਰਿ ਹਰਿ ਮਨਿ ਭਾਨਾ; ਹਰਿ ਭਗਤ ਜਨਾ ਮਨਿ ਚਾਉ ਜੀਉ ॥੧॥

man naam japaanaa, har har man bhaanaa; har bhagat janaa man chaau jeeo |1|

Sant Singh KhalsaOne who chants the Naam, the Name of the Lord, Har, Har, in his mind - the Lord is pleasing to his mind. In the mind of the devotees there is such a great yearning for the Lord. ||1||
Manmohan SinghHe, who heartily repeats the Name, to his mind, God's Name is pleasing. In the mind of the pious persons is great yearning for God.
Manmohan Singh (Punjabi)ਜੋ ਦਿਲੋਂ ਨਾਮ ਦਾ ਊਚਾਰਨ ਕਰਦਾ ਹੈ, ਉਸ ਦੇ ਹਿਰਦੇ ਨੂੰ ਵਾਹਿਗੁਰੂ ਦਾ ਨਾਮ ਚੰਗਾ ਲੱਗਦਾ ਹੈ, ਪਵਿੱਤਰ ਪੁਰਸ਼ਾਂ ਦੇ ਦਿਲ ਵਿੱਚ ਵਾਹਿਗੁਰੂ ਲਈ ਤੀਬਰ ਚਾਹਨਾ ਹੈ।
Fareedkot Teekaਜਿਨ ਭਗਤ ਜਨੋਂ ਨੇ ਮਨ ਲਗਾਇ ਕਰ ਨਾਮ ਜਪਾ ਹੈ, ਤਿਨ ਕੇ ਮਨ ਮੇਂ ਹਰਿ ਹਰਿ ਨਾਮ ਭਾਇਆ ਹੈ, ਪੁਨਾ ਤਿਨ ਭਗਤ ਜਨੋਂ ਕੇ ਮਨ ਮੇਂ ਨਾਮ ਜਾਪ ਕਾ ਚਾਉ ਰਹਤਾ ਹੈ॥੧॥
Prof. Sahib Singhਭਗਤ ਜਨ ਆਪਣੇ ਮਨ ਵਿਚ ਸਦਾ ਹਰਿ-ਨਾਮ ਜਪਦੇ ਹਨ, ਹਰਿ-ਨਾਮ ਉਹਨਾਂ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਜਪਣ ਦਾ ਉਹਨਾਂ ਦੇ ਮਨ ਵਿਚ ਚਾਉ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਮਨਿ = ਮਨ ਵਿਚ। ਭਾਨਾ = ਪਿਆਰਾ ਲੱਗਦਾ ਹੈ। ਚਾਉ = ਉਤਸ਼ਾਹ ॥੧॥

SikhNet (Spanish)Con la mente entonada en el Nombre, sienten la Dulzura del Señor y su mente se excede de alegría. (1)

ਜਗਿ. ਮਰਣੁ ਨ ਭਾਇਆ, ਨਿਤ ਆਪੁ ਲੁਕਾਇਆ; ਮਤ. ਜਮੁ ਪਕਰੈ ਲੈ ਜਾਇ ਜੀਉ ॥

jag. maran na bhaaeaa, nit aap lukaaeaa; mat. jam pakarai lai jaae jeeo |

Sant Singh KhalsaThe people of the world do not like death; they try to hide from it. They are afraid that the Messenger of Death may catch them and take them away.
Manmohan SinghThe man in the world likes not death and ever conceals himself from it, lest the Death's courier should catch and take him away.
Manmohan Singh (Punjabi)ਪ੍ਰਾਣੀ ਨੂੰ ਦੁਨੀਆਂ ਵਿੱਚ ਮੌਤ ਚੰਗੀ ਨਹੀਂ ਲੱਗਦੀ ਅਤੇ ਉਹ ਹਮੇਸ਼ਾਂ ਆਪਣੇ ਆਪ ਨੂੰ ਇਸ ਤੋਂ ਛੁਪਾਊਦਾ ਹੈ, ਕਿਤੇ ਮੌਤ ਦਾ ਦੂਤ ਇਸ ਨੂੰ ਫੜ ਕੇ ਲੈ ਜਾਵੇ।
Fareedkot Teekaਸੰਸਾਰੀ ਜੀਵੋਂ ਕੋ ਮਰਣਾ ਅਛਾ ਨਹੀਂ ਲਗਤਾ। ਨਿਤ ਅਪਨੇ ਆਪ ਕੋ ਜਮ ਸੇ (ਲੁਕਾਇਆ) ਛਿਪਾਇਆ ਕਰਤੇ ਹੈਂ ਮਤ ਕਹੀਂ ਜਮ ਪਕਰ ਲੇ ਜਾਤਾ ਹੋਇ, ਭਾਵ ਜਮ ਨਾ ਪਕੜ ਲੇ ਜਾਵੇ॥
Prof. Sahib Singhਜਗਤ ਵਿਚ (ਕਿਸੇ ਨੂੰ ਭੀ) ਮੌਤ ਪਸੰਦ ਨਹੀਂ ਆਉਂਦੀ, (ਹਰ ਕੋਈ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ।

ਪਦ ਅਰਥ ਜਗਿ = ਜਗਤ ਵਿਚ। ਮਰਣੁ = ਮੌਤ। ਭਾਇਆ = ਪਸੰਦ ਆਇਆ। ਆਪੁ = ਆਪਣੇ ਆਪ ਨੂੰ, ਜਿੰਦ ਨੂੰ। ਮਤ ਲੈ ਜਾਇ = ਕਿਤੇ ਲੈ ਨ ਜਾਏ।

SikhNet (Spanish)Todo el mundo trata de evitar la muerte, y se les ve a algunos escondiendo la cabeza, intentando pasar inadvertidos,

ਹਰਿ ਅੰਤਰਿ ਬਾਹਰਿ. ਹਰਿ ਪ੍ਰਭੁ ਏਕੋ; ਇਹੁ ਜੀਅੜਾ. ਰਖਿਆ ਨ ਜਾਇ ਜੀਉ ॥

har antar baahar. har prabh eko; ihu jeearraa. rakhiaa na jaae jeeo |

Sant Singh KhalsaInwardly and outwardly, the Lord God is the One and Only; this soul cannot be concealed from Him.
Manmohan SinghWithin and without the Unique Lord God, the Master, is present, and this soul cannot be kept concealed from Him.
Manmohan Singh (Punjabi)ਅੰਦਰ ਅਤੇ ਬਾਹਰ ਅਦੁੱਤੀ ਵਾਹਿਗੁਰੂ ਸੁਆਮੀ ਮਾਲਕ ਹਾਜ਼ਰ ਨਾਜ਼ਰ ਹੈ। ਇਹ ਜੀਵ ਆਤਮਾਂ ਉਸ ਪਾਸੋਂ ਛੁਪਾ ਕੇ ਰੱਖੀ ਨਹੀਂ ਜਾ ਸਕਦੀ।
Fareedkot Teekaਜੋ ਏਕ ਅਦੁਤੀਯ ਹਰਿ ਹੈ, ਸੋਈ ਹਰਿ ਪ੍ਰਭ ਅੰਦਰ ਹੈ, ਸੋਈ ਹਰਿ ਬਾਹਰ ਹੈ, ਤਿਸ ਸੇ ਇਹ ਜੀਵ ਰਖਿਆ ਨਹੀਂ ਜਾਤਾ, ਭਾਵ ਜੀਵ ਪਰਤੰਤ੍ਰ ਹੈ॥
Prof. Sahib Singhਪਰ ਪਰਮਾਤਮਾ ਹਰੇਕ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿੱਚ ਭੀ ਵੱਸਦਾ ਹੈ, ਉਸ ਪਾਸੋਂ ਲੁਕਾ ਕੇ ਇਹ ਜਿੰਦ (ਮੌਤ ਤੋਂ) ਬਚਾਈ ਨਹੀਂ ਜਾ ਸਕਦੀ।

ਪਦ ਅਰਥ ਜੀਅੜਾ = ਜਿੰਦ। ਜੀਉ = ਜਿੰਦ।

SikhNet (Spanish)pero el Señor es siempre el Uno dentro y fuera, y a esta vida uno no se puede aferrar.

ਕਿਉ ਜੀਉ ਰਖੀਜੈ, ਹਰਿ ਵਸਤੁ ਲੋੜੀਜੈ; ਜਿਸ ਕੀ ਵਸਤੁ. ਸੋ ਲੈ ਜਾਇ ਜੀਉ ॥

kiau jeeo rakheejai, har vasat lorreejai; jis kee vasat. so lai jaae jeeo |

Sant Singh KhalsaHow can one keep one's soul, when the Lord wishes to have it? All things belong to Him, and He shall take them away.
Manmohan SinghHow can one hold one's soul, when God wishes to have it? He to whom the thing belongs shall take is away.
Manmohan Singh (Punjabi)ਇਨਸਾਨ ਆਪਣੀ ਆਤਮਾਂ ਨੂੰ ਕਿਸ ਤਰ੍ਹਾਂ ਰੱਖ ਸਕਦਾ ਹੈ, ਜਦ ਕਿ ਵਾਹਿਗੁਰੂ ਇਸ ਚੀਜ਼ ਨੂੰ ਲੈਣਾ ਚਾਹੁੰਦਾ ਹੈ? ਜਿਸ ਦੀ ਇਹ ਚੀਜ਼ (ਜੀਅ) ਮਲਕੀਅਤ ਹੈ? ਊਹ ਇਸ ਨੂੰ ਲੈ ਜਾਵੇਗਾ।
Fareedkot Teekaਜਬ ਹਰੀ ਜੀਵ ਰੂਪ ਵਸਤ ਕੋ ਲੀਆ ਚਾਹੈ ਤਬ ਕੈਸੇ ਰਖੀ ਜਾਵੈ? ਹੇ ਭਾਈ! ਜਿਸ ਕੀ ਵਸਤ ਦਈ ਹੂਈ ਹੈ, ਸੋ ਲੈ ਜਾਤਾ ਹੈ॥
Prof. Sahib Singhਇਹ ਜਿੰਦ ਕਿਸੇ ਤਰ੍ਹਾਂ ਭੀ (ਮੌਤ ਤੋਂ) ਬਚਾ ਕੇ ਰੱਖੀ ਨਹੀਂ ਜਾ ਸਕਦੀ, ਹਰਿ-ਪ੍ਰਭੂ ਇਸ (ਜਿੰਦ-) ਵਸਤ ਨੂੰ ਲੱਭ ਹੀ ਲੈਂਦਾ ਹੈ। ਪਰਮਾਤਮਾ ਦੀ ਇਹ ਚੀਜ਼ ਹੈ ਉਹ ਇਸ ਨੂੰ ਲੈ ਹੀ ਜਾਂਦਾ ਹੈ।

ਪਦ ਅਰਥ ਲੋੜੀਜੈ = ਲੱਭ ਲੈਂਦਾ ਹੈ। ਜਿਸ ਕੀ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}।

SikhNet (Spanish)¿Cómo puede uno aferrarse a la vida cuando ha sido dada por Dios como regalo, sólo por un momento?

ਮਨਮੁਖ ਕਰਣ ਪਲਾਵ ਕਰਿ ਭਰਮੇ; ਸਭਿ ਅਉਖਧ ਦਾਰੂ ਲਾਇ ਜੀਉ ॥

manamukh karan palaav kar bharame; sabh aaukhadh daaroo laae jeeo |

Sant Singh KhalsaThe self-willed manmukhs wander around in pathetic lamentation, trying all medicines and remedies.
Manmohan SinghThe Self-willed wander about in pathetic lamentation and try all meditation and cures.
Manmohan Singh (Punjabi)ਆਪ-ਹੁਦਰੇ ਤਰਸ-ਯੋਗ ਵਿਰਲਾਪ ਅੰਦਰ ਭਟਕਦੇ ਹਨ ਅਤੇ ਸਮੂਹ ਦਵਾਈ ਦਰਮਲ ਕਰਦੇ ਹਨ।
Fareedkot Teekaਔਰ ਜੋ ਮਨਮੁਖ ਹੈਂ, ਸੋ ਇਸ ਜੀਵ ਕੀ ਰਖਿਆ ਵਾਸਤੇ ਬਹੁਤ (ਕਰਣ ਪਲਾਵ) ਬਿਰਲਾਪ ਕਰਤੇ ਹੈਂ, ਸਭ ਦੇਸ਼ਾਂਤ੍ਰੋਂ ਮੇਂ ਭਰਮਤੇ ਹੈਂ ਔ ਸਭ ਪ੍ਰਕਾਰ ਕੀ ਅਉਖਧ ਖਾਤੇ ਹੈਂ, (ਦਾਰੂ) ਦਵਾਈ ਲਗਾਉਤੇ ਹੈਂ। ਜਿਸ ਸੇ ਕਿਸੀ ਪ੍ਰਕਾਰ ਇਸ ਸਰੀਰ ਸੇ ਪ੍ਰਾਣੋਂ ਕਾ ਬਿਯੋਗ ਨਾ ਹੋ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਤਰਲੇ ਕਰ ਕਰ ਕੇ ਹਰੇਕ ਕਿਸਮ ਦਾ ਦਵਾ-ਦਾਰੂ ਵਰਤ ਕੇ ਭਟਕਦੇ ਫਿਰਦੇ ਹਨ, ਪਰ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਚੀਜ਼ ਹੈ ਉਹ ਮਾਲਕ-ਪ੍ਰਭੂ ਇਸ ਨੂੰ ਲੈ ਹੀ ਲੈਂਦਾ ਹੈ।

ਪਦ ਅਰਥ ਕਰਣ ਪਲਾਵ = {करुणा प्रलाप} ਕੀਰਨੇ, ਤਰਲੇ, ਵਾ ਵੇਲਾ।

SikhNet (Spanish)Él es a Quien le pertenece, y la toma de regreso en el instante que quiere. El soberbio Manmukj se lamenta con lástima de sí mismo,

ਜਿਸ ਕੀ ਵਸਤੁ. ਪ੍ਰਭੁ ਲਏ ਸੁਆਮੀ; ਜਨ ਉਬਰੇ. ਸਬਦੁ ਕਮਾਇ ਜੀਉ ॥

jis kee vasat. prabh le suaamee; jan ubare. sabad kamaae jeeo |

Sant Singh KhalsaGod, the Master, unto whom all things belong, shall take them away; the Lord's servant is redeemed by living the Word of the Shabad.
Manmohan SinghThe Lord Master, to whom the thing belongs, shall take it away. The Lord's slave is redeemed by practising the World.
Manmohan Singh (Punjabi)ਸਾਹਿਬ ਮਾਲਿਕ ਜਿਸ ਦੀ ਮਲਕੀਅਤ ਇਹ ਜੀਅ ਹੈ, ਇਸ ਨੂੰ ਲੈ ਜਾਵੇਗਾ। ਸਾਹਿਬ ਦਾ ਗੋਲਾ ਨਾਮ ਦੀ ਕਮਾਈ ਕਰਨ ਦੁਆਰਾ ਪਾਰ ਊਤਰ ਜਾਂਦਾ ਹੈ।
Fareedkot Teekaਇਹ ਜੀਵ ਸਤਾ ਜਿਸ ਸ੍ਵਾਮੀ ਕੀ ਬਸਤੁ ਹੈ, ਸੋ ਲੇ ਲੇਤਾ ਹੈ, ਪਰੰਤੂ ਜੋ (ਜਨ) ਦਾਸ ਹੈਂ, ਸੋ ਸਬਦ ਕਮਾਇਕਰ ਕਾਲ ਤੇ (ਉਬਰੇ) ਬਚੇ ਹੈਂ॥
Prof. Sahib Singhਪਰਮਾਤਮਾ ਦੇ ਸੇਵਕ ਗੁਰੂ ਦਾ ਸ਼ਬਦ ਕਮਾ ਕੇ (ਸ਼ਬਦ ਅਨੁਸਾਰ ਆਪਣਾ ਆਤਮਕ ਜੀਵਨ ਬਣਾ ਕੇ, ਮੌਤ ਦੇ ਸਹਮ ਤੋਂ) ਬਚ ਜਾਂਦੇ ਹਨ।

ਪਦ ਅਰਥ ਉਬਰੇ = ਬਚ ਗਏ।

SikhNet (Spanish)y engañado por la duda, trata todo tipo de curas. Pero Aquél a Quien le pertenece la vida se lo lleva, y uno solamente es redimido practicando la Palabra.

ਜਗਿ ਮਰਣੁ. ਨ ਭਾਇਆ, ਨਿਤ ਆਪੁ ਲੁਕਾਇਆ; ਮਤ. ਜਮੁ ਪਕਰੈ ਲੈ ਜਾਇ ਜੀਉ ॥੨॥

jag maran. na bhaaeaa, nit aap lukaaeaa; mat. jam pakarai lai jaae jeeo |2|

Sant Singh KhalsaThe people of the world do not like death; they try to hide from it. They are afraid that the Messenger of Death may catch them and take them away. ||2||
Manmohan SinghThe Man in the world likes not death and ever conceals himself from it, lest the Death's courier should seize and take him away.
Manmohan Singh (Punjabi)ਇਨਸਾਨ ਨੂੰ ਜੱਗ ਅੰਦਰ ਮੌਤ ਨਹੀਂ ਭਾਉਂਦੀ ਅਤੇ ਊਹ ਹਮੇਸ਼ਾਂ ਆਪਣੇ ਆਪ ਨੂੰ ਇਸ ਤੋਂ ਛੁਪਾਉਂਦਾ ਹੈ ਕਿਤੇ ਮੌਤ ਦਾ ਦੂਤ ਉਸ ਨੂੰ ਫੜ੍ਹ ਕੇ ਲੈ ਜਾਵੇ।
Fareedkot Teeka(ਜਗਿ) ਜੀਵ ਕੋ ਮਰਣਾ ਕਦੀ ਨਹੀਂ (ਭਾਇਆ) ਹਛਾ ਲਗਾ ਹੈ, ਆਪ ਕੋ ਨਿਤ ਹੀ ਜਮ ਸੇ ਲੁਕਾਇਆ ਕਰਤਾ ਹੈ ਕੇ ਮੇਰੇ ਕੋ ਜਮੁ ਨ ਪਕੜ ਲੇ ਜਾਵੈ॥੨॥
Prof. Sahib Singhਜਗਤ ਵਿਚ (ਕਿਸੇ ਨੂੰ ਭੀ) ਮੌਤ ਚੰਗੀ ਨਹੀਂ ਲੱਗਦੀ (ਹਰੇਕ ਜੀਵ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ ॥੨॥

ਪਦ ਅਰਥ ਭਾਇਆ = ਪਸੰਦ ਆਇਆ। ਆਪੁ = ਆਪਣੇ ਆਪ ਨੂੰ, ਜਿੰਦ ਨੂੰ ॥੨॥

SikhNet (Spanish)El mundo trata de esconderse de la muerte y esconde la cabeza para que la muerte no se lo lleve. (2)

ਧੁਰਿ ਮਰਣੁ ਲਿਖਾਇਆ, ਗੁਰਮੁਖਿ ਸੋਹਾਇਆ; ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥

dhur maran likhaaeaa, guramukh sohaaeaa; jan ubare har har dhiaan jeeo |

Sant Singh KhalsaDeath is pre-ordained; the Gurmukhs look beauteous, and the humble beings are saved, meditating on the Lord, Har, Har.
Manmohan SinghDeath's time is pre-writ the Guru-wards look beauteous through Lord God's meditation and His slaves are saved.
Manmohan Singh (Punjabi)ਮੌਤ ਦਾ ਵੇਲਾ ਮੁੱਢ ਤੋਂ ਲਿਖਿਆ ਹੋਇਆ ਹੈ। ਗੁਰੂ ਸਮਰਪਨ ਸੁੰਦਰ ਦਿਸਦੇ ਹਨ। ਵਾਹਿਗੁਰੂ ਸੁਆਮੀ ਦੇ ਸਿਮਰਨ ਰਾਹੀਂ ਉਸ ਦੇ ਗੋਲੇ ਬਚ ਜਾਂਦੇ ਹਨ।
Fareedkot Teekaਮਰਣਾ ਤੋ ਧੁਰ ਸੇ ਸਭ ਜੀਵੋਂ ਨੇ ਲਿਖਾਯਾ ਹੈ, ਭਾਵ ਅਵਸ੍ਯਮੇਵ ਮਰੈਗਾ'ਜਨਮੰਤ ਮਰਣੰ'। ਪਰੰਤੂ ਜੋ ਹਰਿ ਧ੍ਯਾਨ ਕਰ ਜਨ ਉਬਰੇ ਹੈਂ ਕ੍ਯਾ ਬਚੇ ਹੈਂ, ਤਿਨ ਗੁਰਮੁਖੋਂ ਕਾ ਮਰਣਾ (ਸੋਹਾਇਆ) ਸੋਭਾਇਮਾਨ ਹੂਆ ਹੈ॥
Prof. Sahib Singhਗੁਰੂ ਦੀ ਸਰਨ ਪਏ ਰਹਿਣ ਵਾਲੇ ਮਨੁੱਖਾਂ ਨੂੰ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਮੌਤ ਭੀ ਸੋਹਣੀ ਲੱਗਦੀ ਹੈ, ਉਹ ਗੁਰਮੁਖਿ-ਜਨ ਪਰਮਾਤਮਾ ਦੇ ਚਰਨਾਂ ਦੇ ਧਿਆਨ ਵਿਚ ਜੁੜ ਕੇ (ਮੌਤ ਦੇ ਸਹਮ ਵਲੋਂ) ਬਚੇ ਰਹਿੰਦੇ ਹਨ।

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਸੋਹਾਇਆ = ਸੋਹਣਾ ਲੱਗਦਾ ਹੈ। ਜਨ = ਭਗਤ-ਜਨ। ਉਬਰੇ = ਮੌਤ ਦੇ ਸਹਮ ਤੋਂ ਬਚੇ ਰਹਿੰਦੇ ਹਨ। ਧਿਆਨਿ = ਧਿਆਨ ਵਿਚ (ਜੁੜ ਕੇ)।

SikhNet (Spanish)La cita fatal con la muerte se da desde el principio del tiempo, pero los Gurmukjs están siempre alegres con su Destino; sí, son salvados meditando en el Nombre del Señor, Jar, Jar.

ਹਰਿ ਸੋਭਾ ਪਾਈ. ਹਰਿ ਨਾਮਿ ਵਡਿਆਈ; ਹਰਿ ਦਰਗਹ ਪੈਧੇ ਜਾਨਿ ਜੀਉ ॥

har sobhaa paaee. har naam vaddiaaee; har daragah paidhe jaan jeeo |

Sant Singh KhalsaThrough the Lord they obtain honor, and through the Lord's Name, glorious greatness. In the Court of the Lord, they are robed in honor.
Manmohan SinghBy God's Name they attain honour and Divine glory, and go the God's court clothed in rove of honour.
Manmohan Singh (Punjabi)ਵਾਹਿਗੁਰੂ ਦੇ ਨਾਮ ਦੁਆਰਾ ਊਹ ਇੱਜ਼ਤ ਅਤੇ ਈਸ਼ਵਰੀ ਕੀਰਤੀ ਨੂੰ ਪ੍ਰਾਪਤ ਹੁੰਦੇ ਹਨ ਅਤੇ ਵਾਹਿਗੁਰੂ ਦੇ ਦਰਬਾਰ ਨੂੰ ਇਜ਼ਤ ਦੀ ਪੁਸ਼ਾਕ ਪਾ ਕੇ ਜਾਂਦੇ ਹਨ।
Fareedkot Teekaਤਿਨੋਂ ਨੇ ਹਰਿਨਾਮ ਜਪਨ ਕਰ ਸੋਭਾ ਪਾਈ ਹੈ ਔ ਹਰੀ ਨਾਮੀ ਕੀ ਦਈ ਹੂਈ ਬਡਿਆਈ ਮਿਲੀ ਹੈ। ਹਰਿ ਦਰਗਹ ਮੇਂ ਸੋ ਭਗਤਿ ਪ੍ਰੇਮ ਸ੍ਰਧਾਸਿਰੇ ਪਾਉ ਧਾਰਣ ਕਰ ਜਾਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਵਿਚ ਜੁੜ ਕੇ (ਉਹ ਗੁਰਮੁਖ) (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਖੱਟਦੇ ਹਨ, ਜਗਤ ਤੋਂ ਇੱਜ਼ਤ-ਵਡਿਆਈ ਲੈ ਕੇ ਉਹ ਪਰਮਾਤਮਾ ਦੀ ਦਰਗਾਹ ਵਿਚ ਜਾਂਦੇ ਹਨ।

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਪੈਧੇ = ਸਰੋਪਾ ਲੈ ਕੇ, ਆਦਰ-ਮਾਣ ਪ੍ਰਾਪਤ ਕਰ ਕੇ। ਜਾਨਿ = ਜਾਂਦੇ ਹਨ।

SikhNet (Spanish)A través del Señor obtuvieron Honor; mediante el Nombre del Señor, obtuvieron Gloria y Grandeza y fueron reconocidos en la Corte de Dios. Ungidos con Honor en Su Corte,

ਹਰਿ ਦਰਗਹ ਪੈਧੇ, ਹਰਿ ਨਾਮੈ ਸੀਧੇ; ਹਰਿ ਨਾਮੈ ਤੇ. ਸੁਖੁ ਪਾਇਆ ॥

har daragah paidhe, har naamai seedhe; har naamai te. sukh paaeaa |

Sant Singh KhalsaRobed in honor in the Court of the Lord, in the perfection of the Lord's Name, they obtain peace through the Lord's Name.
Manmohan SinghRoved at God's court and perfected, with the Name, they obtain peace through God's Name.
Manmohan Singh (Punjabi)ਵਾਹਿਗੁਰੂ ਦੇ ਦਰਬਾਰ ਅੰਦਰ ਪਹਿਨਾਏ ਹੋਏ ਅਤੇ ਨਾਮ ਨਾਲ ਮੁਕੰਮਲ ਹੋ, ਉਹ ਵਾਹਿਗੁਰੂ ਦੇ ਨਾਮ ਦੇ ਰਾਹੀਂ ਆਰਾਮ ਪਾਉਂਦੇ ਹਨ।
Fareedkot Teekaਜੋ ਹਰੀ ਨਾਮੁ ਜਪ ਕੇ ਪਰਮੇਸ੍ਵਰ ਕੇ ਸਨਮੁਖ ਹੂਏ ਹੈਂ ਤਿਨੋਂ ਨੇ ਹਰਿਨਾਮ ਕਰ ਕੇ ਇਸ ਲੋਕ ਮੇਂ ਸੁਖੁ ਪਾਯਾ ਹੈ। ਪੁਨਃ ਸੋ ਹਰੀ ਕੀ ਦਰਗਾਹ ਮੇਂ (ਪੈਧੇ) ਪੁਸ਼ਾਕ ਪਹਰੇ ਹੂਏ ਹੈਂ, ਭਾਵ ਪਤਿ ਸੰਜੁਗਤਿ ਹੂਏ ਹੈਂ॥
Prof. Sahib Singh(ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਹਾਸਲ ਕਰਦੇ ਹਨ, ਹਰਿ-ਨਾਮ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਕਾਮਯਾਬ ਬਣਾ ਲੈਂਦੇ ਹਨ, ਪਰਮਾਤਮਾ ਦੇ ਨਾਮ ਤੋਂ ਉਹ ਆਤਮਕ ਆਨੰਦ ਪ੍ਰਾਪਤ ਕਰਦੇ ਹਨ।

ਪਦ ਅਰਥ ਸੀਧੇ = ਕਾਮਯਾਬ ਹੁੰਦੇ ਹਨ।

SikhNet (Spanish)en la Perfección del Nombre del Señor, atrajeron hacia sí la Felicidad. Sí, a través del Nombre, del Naam.

ਜਨਮ ਮਰਣ ਦੋਵੈ ਦੁਖ ਮੇਟੇ; ਹਰਿ ਰਾਮੈ ਨਾਮਿ ਸਮਾਇਆ ॥

janam maran dovai dukh mette; har raamai naam samaaeaa |

Sant Singh KhalsaThe pains of both birth and death are eliminated, and they merge into the Name of the Lord.
Manmohan SinghTheir pain of both birth and death is annulled and they merge into the Lord God's Name.
Manmohan Singh (Punjabi)ਉਹਨਾਂ ਦੇ ਜੰਮਣ ਅਤੇ ਮਰਨ ਦੋਨਾਂ ਦੀ ਪੀੜ ਨਾਸ ਹੋ ਜਾਂਦੀ ਹੈ, ਅਤੇ ਉਹ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਤਿਨੋਂ ਨੇ ਜਨਮ ਮਰਣ ਦੋਨੋ ਦੁਖ ਮੇਟੇ ਹੈਂ, ਪੁਨਾ ਹਰੀ ਬ੍ਯਾਪਕ ਰਾਮ ਨਾਮੀ ਸੇ ਅਪਨੇ ਕੋ (ਸਮਾਇਆ) ਅਭੇਦ ਕੀਆ ਹੈ॥
Prof. Sahib Singh(ਗੁਰੂ ਦੇ ਦਰ ਤੇ ਟਿਕੇ ਰਹਿਣ ਵਾਲੇ ਮਨੁੱਖ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਤੇ ਇਸ ਤਰ੍ਹਾਂ ਉਹ ਜੂਨਾਂ ਦਾ ਗੇੜ ਅਤੇ ਮੌਤ-ਇਹਨਾਂ ਦੋਹਾਂ ਦੁੱਖਾਂ ਨੂੰ ਮਿਟਾ ਲੈਂਦੇ ਹਨ।
SikhNet (Spanish)Y el dolor del nacimiento y de la muerte quedó como algo del pasado, porque a través de la Palabra, se inmergieron en el Nombre.

ਹਰਿ ਜਨ ਪ੍ਰਭੁ ਰਲਿ. ਏਕੋ ਹੋਏ; ਹਰਿ ਜਨ ਪ੍ਰਭੁ, ਏਕ ਸਮਾਨਿ ਜੀਉ ॥

har jan prabh ral. eko hoe; har jan prabh, ek samaan jeeo |

Sant Singh KhalsaThe Lord's servants meet with God and merge into Oneness. The Lord's servant and God are one and the same.
Manmohan SinghMeeting together God's slave and God becomes one. The Lord and Lord's slaves are one and the Same.
Manmohan Singh (Punjabi)ਵਾਹਿਗੁਰੂ ਦਾ ਗੋਲਾ ਅਤੇ ਵਾਹਿਗੁਰੂ ਮਿਲ ਕੇ ਇੱਕ ਹੋ ਜਾਂਦੇ ਹਨ। ਸੁਆਮੀ ਅਤੇ ਸੁਆਮੀ ਦਾ ਗੋਲਾ ਐਨ ਇਕ ਜੈਸੇ ਹੀ ਹਨ।
Fareedkot Teekaਸੋ ਹਰਿ ਜਨ ਹਰਿ ਪ੍ਰਭੂ ਮੇਂ ਮਿਲ ਕਰ ਕੇ ਏਕ ਰੂਪ ਹੋ ਕਰ ਪ੍ਰਭੂ ਮੇਂ ਸਮਾਇ ਗਏ ਹੈਂ☬"ਜਲ ਤਰੰਗ ਅਰ ਫੇਨ ਬੁਦਬਦਾ ਜਲ ਤੇ ਭਿੰਨ ਨ ਹੋਈ॥"☬"ਹਰਿ ਹਰਿ ਜਨ ਦੋਊ ਏਕੁ ਹੈ"☬ਇਤ੍ਯਾਦਿ ਹਰਿ ਔਰ ਜਨ ਮੇਂ ਕੁਛੁ ਭੇਦ ਨਹੀਂ॥
Prof. Sahib Singhਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਮਿਲ ਕੇ ਇੱਕ-ਰੂਪ ਹੋ ਜਾਂਦੇ ਹਨ, ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਇਕੋ ਜਿਹੇ ਹੋ ਜਾਂਦੇ ਹਨ।

ਪਦ ਅਰਥ ਰਲਿ = ਰਲ ਕੇ। ਏਕ ਸਮਾਨਿ = ਇਕੋ ਜਿਹੇ।

SikhNet (Spanish)El Señor y Su Sirviente se volvieron uno, y son para siempre Uno y lo Mismo.

ਧੁਰਿ ਮਰਣੁ ਲਿਖਾਇਆ, ਗੁਰਮੁਖਿ ਸੋਹਾਇਆ; ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥੩॥

dhur maran likhaaeaa, guramukh sohaaeaa; jan ubare har har dhiaan jeeo |3|

Sant Singh KhalsaDeath is pre-ordained; the Gurmukhs look beauteous, and the humble beings are saved, meditating on the Lord, Har, Har. ||3||
Manmohan SinghDeath's time is preordained. The pious persons look beauteous. Through the meditation of Lord God, his slaves are saved.
Manmohan Singh (Punjabi)ਮੌਤ ਦਾ ਵੇਲਾ ਪਹਿਲ ਪ੍ਰਿਥਮੇ ਤੋਂ ਹੀ ਨੀਅਤ ਹੋਇਆ ਹੋਇਆ ਹੈ। ਪਵਿੱਤਰ ਪੁਰਸ਼ ਸੁੰਦਰ ਭਾਸਦੇ ਹਨ। ਵਾਹਿਗੁਰੂ ਸੁਆਮੀ ਦੇ ਸਿਮਰਨ ਰਾਹੀਂ ਉਸ ਦੇ ਗੋਲੇ ਬਚ ਜਾਂਦੇ ਹਨ।
Fareedkot Teekaਜੀਉ ਆਦੋਂ ਹੀ ਮਰਣਾ ਲਿਖਾਇ ਕਰ ਆਇਆ ਹੈ। ਜੋ ਗੁਰਮੁਖ ਜਨ ਹਰੀ ਦੇ ਧ੍ਯਾਨ ਕਰ ਕੇ ਕਾਲ ਸੇ ਬਚੇ ਹੈਂ, ਹੇ ਭਾਈ! ਤਿਨ ਕਾ ਮਰਣਾ ਸੋਭਾਵਾਨੁ ਹੂਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਮੌਤ ਭੀ ਸੋਹਣੀ ਲੱਗਦੀ ਹੈ, ਉਹ ਗੁਰਮੁਖਿ ਬੰਦੇ ਪਰਮਾਤਮਾ ਦੇ ਧਿਆਨ ਵਿਚ ਲੀਨ ਹੋ ਕੇ (ਮੌਤ ਦੇ ਸਹਮ ਵਲੋਂ) ਬਚੇ ਰਹਿੰਦੇ ਹਨ ॥੩॥

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਸੋਹਾਇਆ = ਸੋਹਣਾ ਲੱਗਦਾ ਹੈ। ਜਨ = ਭਗਤ-ਜਨ। ਉਬਰੇ = ਮੌਤ ਦੇ ਸਹਮ ਤੋਂ ਬਚੇ ਰਹਿੰਦੇ ਹਨ। ਧਿਆਨਿ = ਧਿਆਨ ਵਿਚ (ਜੁੜ ਕੇ) ॥੩॥

SikhNet (Spanish)La muerte está en nuestro Destino, el Gurmukj se ve bello y los Hombres de Dios están siempre alegres; sí, son elevados habitando en el Nombre del Señor. (3)

ਜਗੁ ਉਪਜੈ ਬਿਨਸੈ, ਬਿਨਸਿ ਬਿਨਾਸੈ; ਲਗਿ ਗੁਰਮੁਖਿ. ਅਸਥਿਰੁ ਹੋਇ ਜੀਉ ॥

jag upajai binasai, binas binaasai; lag guramukh. asathir hoe jeeo |

Sant Singh KhalsaThe people of the world are born, only to perish, and perish, and perish again. Only by attaching oneself to the Lord as Gurmukh, does one become permanent.
Manmohan SinghThe mortal (world) is born to die and is ever destroyed but by attaching to the Supreme Guru, man becomes immortal.
Manmohan Singh (Punjabi)ਪ੍ਰਾਣੀ ਜੰਮਦਾ ਤੇ ਮਰ ਜਾਂਦਾ ਹੈ ਅਤੇ ਸਦਾ ਹੀ ਤਬਾਹ ਹੁੰਦਾ ਹੈ। ਸ਼੍ਰੋਮਣੀ ਗੁਰਾਂ ਨਾਲ ਜੁੜ ਕੇ ਉਹ ਅਹਿਲ ਹੋ ਜਾਂਦਾ ਹੈ।
Fareedkot Teekaਜਗਤ ਉਤਪਿਤ ਹੋਤਾ ਹੈ ਫਿਰ ਨਾਸ ਹੋਤਾ ਹੈ, ਫਿਰ ਬਿਨਸਤਾ ਹੈ ਫਿਰ ਨਾਸ ਹੋਤਾ ਹੈ। ਅਰਥਾਤ ਬਾਰੰਬਾਰ ਇਸੀ ਪ੍ਰਕਾਰ ਚਾਰੋਂ ਜੁਗੋਂ ਮੇਂ ਉਤਪਤ ਔਰ ਨਾਸ ਹੋਤਾ ਰਹਿਤਾ ਹੈ। ਗੁਰਮੁਖੋਂ ਸੇ ਮਿਲਨੇ ਕਰ ਜੀਵ ਸਿਥਰ ਹੋਤਾ ਹੈ ਅਰਥਾਤ ਜਨਮ ਮਰਣ ਸੇ ਰਹਿਤ ਹੋ ਜਾਤਾ ਹੈ॥
Prof. Sahib Singh(ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ।

ਪਦ ਅਰਥ ਉਪਜੈ = ਜੰਮਦਾ ਹੈ। ਬਿਨਸੈ = ਮਰਦਾ ਹੈ। ਬਿਨਸਿ ਬਿਨਾਸੈ = ਆਤਮਕ ਮੌਤ ਸਹੇੜਦਾ ਰਹਿੰਦਾ ਹੈ। ਲਗਿ = ਲੱਗ ਕੇ। ਗੁਰਮੁਖਿ = ਗੁਰੂ ਦੀ ਰਾਹੀਂ। ਅਸਥਿਰੁ = ਅਡੋਲ-ਚਿੱਤ।

SikhNet (Spanish)El mundo ha nacido para morir, y es siempre destruido; uno se vuelve Eterno solamente aferrándose a la Presencia de Dios.

ਗੁਰੁ ਮੰਤ੍ਰੁ ਦ੍ਰਿੜਾਏ. ਹਰਿ ਰਸਕਿ ਰਸਾਏ; ਹਰਿ ਅੰਮ੍ਰਿਤੁ, ਹਰਿ ਮੁਖਿ ਚੋਇ ਜੀਉ ॥

gur mantru drirraae. har rasak rasaae; har amrit, har mukh choe jeeo |

Sant Singh KhalsaThe Guru implants His Mantra within the heart, and one savors the sublime essence of the Lord; the Ambrosial Nectar of the Lord trickles into his mouth.
Manmohan SinghThe Guru implants the Name spell in man's mind and in his mouth trickles the Lord Master elixir Thus enjoys God's Nectar.
Manmohan Singh (Punjabi)ਗੁਰੂ ਜੀ ਨਾਮ ਦੇ ਜਾਦੂ ਨੂੰ ਮਨੁਸ਼ ਦੇ ਮਨ ਵਿੱਚ ਪੱਕਾ ਕਰਦੇ ਹਨ ਅਤੇ ਉਸ ਦੇ ਮੂੰਹ ਵਿੱਚ ਮਾਲਕ ਸੁਆਮੀ ਦਾ ਸੁਧਾਰਸ ਚੋਂਦੇ ਹਨ। ਸੋ ਉਹ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਮਾਣਦਾ ਹੈ।
Fareedkot Teekaਜੋ ਗੁਰੋਂ ਕੇ ਮੰਤ੍ਰ ਦ੍ਰਿੜ ਕਰਾਉਨੇ ਸੇ ਹਰਿ ਕੇ (ਰਸਕਿ) ਪ੍ਰੇਮੀ ਹੋ ਕਰ (ਰਸਾਏ) ਹਰਿ ਮੇਂ ਤਦਾਕਾਰ ਹੂਏ ਹੈਂ, ਹਰੀ ਦਾ ਹਰਿ ਹਰਿ ਨਾਮ ਅੰਮ੍ਰਿਤ ਗੁਰੋਂ ਨੇ ਮੁਖ ਮੇਂ (ਚੋਇ) ਪਾਇ ਦੀਆ ਹੈ॥
Prof. Sahib Singhਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਨਾਮ-ਮੰਤਰ ਪੱਕਾ ਕਰਦਾ ਹੈ ਜਿਸ ਮਨੁੱਖ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਂਦਾ ਹੈ ਉਹ ਮਨੁੱਖ ਹਰਿ-ਨਾਮ-ਰਸ ਨੂੰ ਸੁਆਦ ਨਾਲ (ਆਪਣੇ ਅੰਦਰ) ਰਚਾਂਦਾ ਹੈ।

ਪਦ ਅਰਥ ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ। ਰਸਕਿ = ਸੁਆਦ ਨਾਲ। ਮੁਖਿ = ਮੂੰਹ ਵਿਚ। ਚੋਇ = ਚੋਂਦਾ ਹੈ।

SikhNet (Spanish)A través del Guru uno enaltece la Palabra en su mente, el Néctar gotea en sus labios y prueba el Sabor Ambrosial.

ਹਰਿ ਅੰਮ੍ਰਿਤ ਰਸੁ ਪਾਇਆ, ਮੁਆ ਜੀਵਾਇਆ; ਫਿਰਿ ਬਾਹੁੜਿ ਮਰਣੁ. ਨ ਹੋਈ ॥

har amrit ras paaeaa, muaa jeevaaeaa; fir baahurr maran. na hoee |

Sant Singh KhalsaObtaining the Ambrosial Essence of the Lord, the dead are restored to life, and do not die again.
Manmohan SinghReceiving the God's immortalising nectar the dead one is restored to life and then dies not again.
Manmohan Singh (Punjabi)ਵਾਹਿਗੁਰੂ ਦੇ ਅਮਰ ਕਰ ਦੇਣ ਵਾਲੇ ਆਬਿ-ਹਿਯਾਤ ਨੂੰ ਪਾ ਕੇ ਮਰਿਆ ਹੋਇਆ ਪ੍ਰਾਣੀ ਜੀਉ ਪੈਂਦਾ ਹੈ ਅਤੇ ਤਦ ਮੁੜ ਕੇ ਨਹੀਂ ਮਰਦਾ।
Fareedkot Teekaਜਿਨੋਂ ਨੇ ਐਸਾ ਹਰਿ ਅੰਮ੍ਰਿਤ ਰਸ ਪਾਯਾ ਹੈ, ਤਿਨ ਕਾ ਅੰਤਸਕਰਨ ਜੋ ਬਿਨਾਂ ਸਿਮਰਨ ਤੇ ਮੂਆ ਹੂਆ ਥਾ। ਪੁਨਃ ਹਰਿ ਸਿਮਰਨ ਕੇ ਕਰ ਕੇ ਗੁਰੋਂ ਨੇ ਜੀਵਤਾ ਕੀਆ ਹੈ। ਯਥਾ-☬"ਮਰਣੰ ਬਿਸਰਣੰ ਗੋਬਿੰਦਹ ਜੀਵਣੰ ਹਰਿ ਧਿਆਵਣਹ॥"☬ਫਿਰ ਕਬੀ ਤਿਨ ਕਾ ਮਰਣਾਂ ਨਹੀਂ ਹੋਤਾ ਹੈ॥
Prof. Sahib Singhਜਦੋਂ ਉਹ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ (ਪਹਿਲਾਂ ਆਤਮਕ ਮੌਤੇ) ਮੋਇਆ ਹੋਇਆ ਉਹ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਮੁੜ ਉਸ ਨੂੰ ਇਹ ਮੌਤ ਨਹੀਂ ਵਿਆਪਦੀ।

ਪਦ ਅਰਥ ਮੁਆ = ਆਤਮਕ ਮੌਤੇ ਮਰਿਆ ਹੋਇਆ। ਬਾਹੁੜਿ = ਮੁੜ।

SikhNet (Spanish)Recibiendo el Nombre Ambrosial, los muertos nacen a la vida Eterna.

ਹਰਿ ਹਰਿ ਨਾਮੁ ਅਮਰ ਪਦੁ ਪਾਇਆ; ਹਰਿ ਨਾਮਿ ਸਮਾਵੈ ਸੋਈ ॥

har har naam amar pad paaeaa; har naam samaavai soee |

Sant Singh KhalsaThrough the Name of the Lord, Har, Har, one obtains the immortal status, and merges into the Lord's Name.
Manmohan SinghBy Lord master's name man obtains the immortal status and into God's name merges he.
Manmohan Singh (Punjabi)ਸਾਈਂ ਮਾਲਕ ਦੇ ਨਾਮ ਦੁਆਰਾ ਬੰਦਾ ਅਬਿਨਾਂਸੀ ਦਰਜਾ ਪਾ ਲੈਂਦਾ ਹੈ ਅਤੇ ਰੱਬ ਦੇ ਨਾਮ ਵਿੱਚ ਊਹ ਲੀਨ ਥੀਂ ਵੰਞਦਾ ਹੈ।
Fareedkot Teekaਜਿਸ ਨੇ ਹਰਿ ਹਰਿ ਨਾਮ ਜਪ ਕਰ ਕੇ ਅਮਰ ਪਦੁ ਪਾਇਆ ਹੈ, ਸੋਈ ਹਰਿਨਾਮੀ ਮੇਂ ਮਰ ਕਰ ਅਭੇਦੁ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਉਹ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਅਮਰ ਪਦੁ = ਉਹ ਆਤਮਕ ਅਵਸਥਾ ਜਿੱਥੇ ਆਤਮਕ ਮੌਤ ਪੋਹ ਨਹੀਂ ਸਕਦੀ। ਨਾਮਿ = ਨਾਮ ਵਿਚ।

SikhNet (Spanish)A través del Nombre, uno se eleva a lo Eterno y se inmerge en el Nombre del Señor.

ਜਨ ਨਾਨਕ. ਨਾਮੁ ਅਧਾਰੁ ਟੇਕ ਹੈ; ਬਿਨੁ ਨਾਵੈ. ਅਵਰੁ ਨ ਕੋਇ ਜੀਉ ॥

jan naanak. naam adhaar ttek hai; bin naavai. avar na koe jeeo |

Sant Singh KhalsaThe Naam, the Name of the Lord, is the only Support and Anchor of servant Nanak; without the Naam, there is nothing else at all.
Manmohan SinghThe name alone is the prop and support of serf Nanak. Without the Name he has no other resting place.
Manmohan Singh (Punjabi)ਕੇਵਲ ਨਾਮ ਹੀ ਨਫਰ ਨਾਨਕ ਦੀ ਓਟ ਤੇ ਆਸਰਾ ਹੈ। ਬਗੈਰ ਨਾਮ ਉਸ ਦਾ ਹੋਰ ਕੋਈ ਟਿਕਾਣਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰਮੁਖੋਂ ਕੇ ਮਨ ਕੋ ਨਾਮ ਹੀ ਕਾ ਆਸਰਾ ਹੈ। ਨਾਮ ਸੇ ਬਿਨਾਂ ਜੀਵ ਕੋ ਦੂਸਰਾ ਟਿਕਾਨਾ ਨਹੀਂ ਹੈ॥
Prof. Sahib Singhਹੇ ਦਾਸ ਨਾਨਕ! ਪਰਮਾਤਮਾ ਦਾ ਨਾਮ (ਉਸ ਮਨੁੱਖ ਦੀ ਜ਼ਿੰਦਗੀ ਦਾ) ਆਸਰਾ ਸਹਾਰਾ ਬਣ ਜਾਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਪਦਾਰਥ ਉਸ ਦੇ ਆਤਮਕ ਜੀਵਨ ਦਾ ਸਹਾਰਾ ਨਹੀਂ ਬਣ ਸਕਦਾ।

ਪਦ ਅਰਥ ਅਧਾਰੁ = ਆਸਰਾ। ਟੇਕ = ਸਹਾਰਾ।

SikhNet (Spanish)El Único Santuario de Nanak es el Nombre; es su Único Soporte.

ਜਗੁ ਉਪਜੈ ਬਿਨਸੈ, ਬਿਨਸਿ ਬਿਨਾਸੈ; ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥

jag upajai binasai, binas binaasai; lag guramukh asathir hoe jeeo |4|6|13|

Sant Singh KhalsaThe people of the world are born, only to perish, and perish, and perish again. Only by attaching oneself to the Lord as Gurmukh, does one become permanent. ||4||6||13||
Manmohan SinghThe world is born to die and is ever destroyed but attaching to the supreme Guru it becomes ever-stable (immortal)
Manmohan Singh (Punjabi)ਦੁਨੀਆਂ ਜੰਮਦੀ ਤੇ ਮਰਦੀ ਹੈ ਅਤੇ ਸਦਾ ਹੀ ਤਬਾਹ ਹੁੰਦੀ ਰਹਿੰਦੀ ਹੈ। ਮੁਖੀ ਗੁਰਾਂ ਨਾਲ ਜੁੜ ਕੇ ਇਹ ਸਦੀਵੀ ਸਥਿਰ ਹੋ ਜਾਂਦੀ ਹੈ।
Fareedkot Teekaਜਗਤੁ ਵਾਰ ਵਾਰ ਜਨਮਤਾ ਮਰਤਾ ਰਹਤਾ ਹੈ। ਗੁਰ ਜੋ ਮੁਖ੍ਯ ਰੂਪ ਹੈਂ ਤਿਨੋਂ ਕੇ ਸਾਥ ਮਿਲਾ ਕਰ ਇਸਥਿਤ ਹੋਤਾ ਹੈ, ਭਾਵ ਜਨਮ ਮਰਣ ਸੇ ਰਹਤ ਹੋਤਾ ਹੈ॥੪॥੬॥੧੩॥
Prof. Sahib Singh(ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ॥੪॥੬॥੧੩॥

ਪਦ ਅਰਥ ਉਪਜੈ = ਜੰਮਦਾ ਹੈ। ਬਿਨਸੈ = ਮਰਦਾ ਹੈ। ਬਿਨਸਿ ਬਿਨਾਸੈ = ਆਤਮਕ ਮੌਤ ਸਹੇੜਦਾ ਰਹਿੰਦਾ ਹੈ। ਲਗਿ = ਲੱਗ ਕੇ। ਗੁਰਮੁਖਿ = ਗੁਰੂ ਦੀ ਰਾਹੀਂ। ਅਸਥਿਰੁ = ਅਡੋਲ-ਚਿੱਤ ॥੪॥੬॥੧੩॥

SikhNet (Spanish)El mundo ha nacido para morir y es siempre destruido, una, otra, y otra vez; solamente uno se vuelve Eterno aferrándose a los Pies del Guru. (4‑6‑13
Answers quote the Granth verbatim with Ang citations. AI commentary is not Gurbani and not a religious ruling.