ਆਸਾ ਮਹਲਾ ੪ ॥
aasaa mahalaa 4 | Ang 446
Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.
ਹਰਿ ਕੀਰਤਿ ਮਨਿ ਭਾਈ, ਪਰਮ ਗਤਿ ਪਾਈ; ਹਰਿ ਮਨਿ ਤਨਿ ਮੀਠ ਲਗਾਨ ਜੀਉ ॥
har keerat man bhaaee, param gat paaee; har man tan meetth lagaan jeeo | Ang 446
Sant Singh KhalsaOne whose mind is pleased with the Kirtan of the Lord's Praises, attains the supreme status; the Lord seems so sweet to her mind and body.
Manmohan SinghShe to whose mind, is pleasing the Lord's praise, and to whose soul and body God seems sweet, attains the highest status.
Manmohan Singh (Punjabi)ਜਿਸ ਦੇ ਚਿੱਤ ਨੂੰ ਸੁਆਮੀ ਦੀ ਸਿਫ਼ਤ ਚੰਗੀ ਲੱਗਦੀ ਹੈ, ਅਤੇ ਉਸ ਦੀ ਆਤਮਾਂ ਅਤੇ ਦੇਹਿ ਨੂੰ ਵਾਹਿਗੁਰੂ ਮਿੱਠਾ ਭਾਸਦਾ ਹੈ। ਉਹ ਸਭ ਤੋਂ ਉਚੀ ਦਸ਼ਾ ਨੂੰ ਪ੍ਰਾਪਤ ਹੋ ਜਾਂਦੀ ਹੈ।
Fareedkot Teekaਹੇ ਭਾਈ! ਜਿਨ ਕੇ ਮਨ ਮੇਂ ਹਰਿ ਕੀਰਤਿ ਭਾਈ ਹੈ ਤਿਨੋਂ ਨੇ ਪਰਮਗਤਿ ਪਾਈ ਹੈ ਔਰ ਤਿਨ ਕੇ ਮਨ ਤਨ ਮੇਂ ਹਰਿ ਮੀਠਾ ਲਾਗਾ ਹੈ॥
Prof. Sahib Singhਜਿਸ ਨੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗ ਗਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ।ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।
SikhNet (Spanish)Si a uno le complace la Alabanza del Señor, llega al Estado Supremo de Éxtasis.
ਹਰਿ ਹਰਿ ਰਸੁ ਪਾਇਆ, ਗੁਰਮਤਿ ਹਰਿ ਧਿਆਇਆ; ਧੁਰਿ ਮਸਤਕਿ ਭਾਗ ਪੁਰਾਨ ਜੀਉ ॥
har har ras paaeaa, guramat har dhiaaeaa; dhur masatak bhaag puraan jeeo | Ang 446
Sant Singh KhalsaShe obtains the sublime essence of the Lord, Har, Har; through the Guru's Teachings, she meditates on the Lord, and the destiny written on her forehead is fulfilled.
Manmohan SinghShe obtains Lord's God's elixir. Through Guru instruction meditates she on God and the eternal writ of destiny in her brow is fulfilled.
Manmohan Singh (Punjabi)ਉਹ ਵਾਹਿਗੁਰੂ ਸੁਆਮੀ ਦੇ ਅੰਮ੍ਰਿਤ ਨੂੰ ਪਾ ਲੈਂਦੀ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਉਹ ਵਾਹਿਗੁਰੂ ਦਾ ਚਿੰਤਨ ਕਰਦੀ ਹੈ ਅਤੇ ਉਸ ਦੇ ਮੱਥੇ ਉਪਰਲੀ ਭਾਵੀ ਦੀ ਆਦੀ ਲਿਖਤ ਪੂਰੀ ਹੋ ਜਾਂਦੀ ਹੈ।
Fareedkot Teekaਜਿਨ ਕੋ ਮੀਠਾ ਲਗਾ ਹੈ ਤਿਨੋਂ ਨੇ ਹਰਿ ਹਰਿ ਰਸ ਪਾਯਾ ਹੈ ਔਰ ਗੁਰਮਤਿ ਕਰ ਕੇ ਹਰਿ ਕੋ ਧਿਆਇਆ ਹੈ, ਤਿਨ ਕੇ ਮਸਤਕ ਮੇਂ (ਧੁਰਿ) ਧੁਰ ਸੇ (ਭਾਗ ਪੁਰਾਨ) ਅਨੇਕ ਜਨਮ ਸੰਚਤ ਸੁਭ ਕਰਮੋਂ ਕਾ ਭਾਗ ਲਿਖਾ ਹੈ॥
Prof. Sahib Singhਜਿਸ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਸਿਮਰਨ ਕੀਤਾ, ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖੇ ਹੋਏ ਪਹਿਲੇ ਭਾਗ ਜਾਗ ਪਏ।ਪਦ ਅਰਥ ਰਸੁ = ਸੁਆਦ। ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਪੁਰਾਨ = ਪੁਰਾਣਾ, ਪਹਿਲਾ।
SikhNet (Spanish)Obtiene la Esencia del Señor, y a través del Bani de la Palabra del Guru habita en el Nombre del Señor y el Destino Eterno es cumplido.
ਧੁਰਿ ਮਸਤਕਿ ਭਾਗੁ, ਹਰਿ ਨਾਮਿ ਸੁਹਾਗੁ; ਹਰਿ ਨਾਮੈ ਹਰਿ ਗੁਣ ਗਾਇਆ ॥
dhur masatak bhaag, har naam suhaag; har naamai har gun gaaeaa | Ang 446
Sant Singh KhalsaBy that high destiny written on her forehead, she chants the Name of the Lord, her Husband, and through the Name of the Lord, she sings the Lord's Glorious Praises.
Manmohan SinghBy virtue of the primal writ of good luck on her forehead, she repeats the Name of God, her spouse and through God's Name, she sings her Lord's praise.
Manmohan Singh (Punjabi)ਉਸ ਦੇ ਮੱਥੇ ਉਪਰ ਚੰਗੇ ਨਸੀਬਾਂ ਦੀ ਮੁੱਢਲੀ ਲਿਖਤਕਾਰ ਦੀ ਬਣਤਰ ਉਹ ਆਪਣੇ ਪਤੀ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ। ਰੱਬ ਦੇ ਨਾਮ ਦੇ ਰਾਹੀਂ ਊਹ ਆਪਣੇ ਸੁਆਮੀ ਦੀ ਕੀਰਤੀ ਗਾਉਂਦੀ ਹੈ।
Fareedkot Teekaਜਿਨ ਕੇ ਮਸਤਕ ਮੇਂ ਧੁਰੋਂ ਉਤਮ ਭਾਗੁ ਲਿਖਾ ਹੈ, ਤਿਨ ਕੋ ਹਰਿ ਨਾਮ (ਸੁਹਾਗੁ) ਪਤੀ ਪ੍ਰਾਪਤ ਹੂਆ ਹੈ ਔਰੁ ਸੋ ਹਰਿਨਾਮ ਕੋ ਜਪਤੇ ਹੈਂ ਔਰ ਤਿਨੋਂ ਨੇ ਹਰੀ ਕੇ ਗੁਣ ਗਾਏ ਹੈਂ॥
Prof. Sahib Singhਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ, ਹਰਿ-ਨਾਮ ਵਿਚ ਜੁੜ ਕੇ ਉਸ ਨੇ ਖਸਮ-ਪ੍ਰਭੂ ਨੂੰ ਲੱਭ ਲਿਆ, ਉਹ ਸਦਾ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਸਦਾ ਹੀ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ।ਪਦ ਅਰਥ ਨਾਮਿ = ਨਾਮ ਦੀ ਰਾਹੀਂ। ਸੁਹਾਗੁ = ਖਸਮ-ਪ੍ਰਭੂ।
SikhNet (Spanish)Tal ser se vuelve el Discípulo del Señor, y a través del Nombre, recita Su Alabanza,
ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ; ਹਰਿ ਨਾਮੈ ਹਰਿ ਸੋਹਾਇਆ ॥
masatak manee preet bahu pragattee; har naamai har sohaaeaa | Ang 446
Sant Singh KhalsaThe jewel of immense love sparkles on her forehead, and she is adorned with the Name of the Lord, Har, Har.
Manmohan SinghOn her forehead sparkles the gem of great love and she is bedecked with the Name of the Lord Master.
Manmohan Singh (Punjabi)ਉਸ ਦੇ ਮੱਥੇ ਉਤੇ ਬਹੁਤ ਪਿਆਰ ਦਾ ਜਵੇਹਰ ਚਮਕਦਾ ਹੈ। ਅਤੇ ਉਹ ਸੁਆਮੀ ਮਾਲਕ ਦੇ ਨਾਮ ਨਾਲ ਸ਼ਿੰਗਾਰੀ ਹੋਈ ਹੈ।
Fareedkot Teekaਤਿਨ ਕੋ (ਮਸਤਕਿ ਮਣੀ) ਸਿਰੋਮਣੀ ਬਹੁਤ ਪ੍ਰੀਤੀ ਪ੍ਰਗਟ ਭਈ ਹੈ, ਤਿਨ ਕਾ ਮਨੁ ਹਰਿ ਹਰਿ ਨਾਮ ਕਰ ਕੇ ਸੋਭਾਇਮਾਨ ਹੂਆ ਹੈ॥
Prof. Sahib Singhਉਸ ਦੇ ਮੱਥੇ ਉਤੇ ਪ੍ਰਭੂ-ਚਰਨਾਂ ਦੀ ਪ੍ਰੀਤ ਦੀ ਮਣੀ ਚਮਕ ਉਠਦੀ ਹੈ।ਪਦ ਅਰਥ ਮਣੀ = ਰਤਨ। ਪ੍ਰਗਟੀ = ਚਮਕ ਪਈ। ਸੋਹਾਇਆ = ਸੋਹਣਾ ਬਣਾ ਦਿੱਤਾ।
SikhNet (Spanish)y en su frente brilla la Joya del Amor Intenso. Sí, ese ser es adornado a través del Nombre y su luz se funde con la Luz Divina;
ਜੋਤੀ ਜੋਤਿ ਮਿਲੀ. ਪ੍ਰਭੁ ਪਾਇਆ; ਮਿਲਿ ਸਤਿਗੁਰ. ਮਨੂਆ ਮਾਨ ਜੀਉ ॥
jotee jot milee. prabh paaeaa; mil satigur. manooaa maan jeeo | Ang 446
Sant Singh KhalsaHer light blends with the Supreme Light, and she obtains God; meeting the True Guru, her mind is satisfied.
Manmohan SinghHer light blends with the Supreme light and she obtain her Lord. By meeting the true Guru, her soul is satiated.
Manmohan Singh (Punjabi)ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ ਅਤੇ ਉਹ ਆਪਣੇ ਸਾਈਂ ਨੂੰ ਪਾ ਲੈਂਦੀ ਹੈ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਉਸ ਦੀ ਆਤਮਾਂ ਸੰਤੁਸ਼ਟ ਹੋ ਜਾਂਦੀ ਹੈ।
Fareedkot Teekaਜੋਤੀ ਪ੍ਰਕਾਸ ਰੂਪ ਪ੍ਰਭੂ ਪਾਯਾ ਹੈ ਤਿਸ ਮੇਂ ਜੋਤਿ ਮਿਲਿ ਗਈ ਹੈ। ਇਸ ਪ੍ਰਕਾਰ ਮਿਲ ਕਰ ਕੇ ਸਤਗੁਰੋਂ ਕੇ ਸਾਥ ਮਨੁ ਮਾਨਤਾ ਭਯਾ ਹੈ॥
Prof. Sahib Singhਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ।ਪਦ ਅਰਥ ਮਾਨ = ਮੰਨ ਗਿਆ।
SikhNet (Spanish)encontrándose con el Guru, obtiene al Señor y su mente es iluminada.
ਹਰਿ ਕੀਰਤਿ ਮਨਿ ਭਾਈ, ਪਰਮ ਗਤਿ ਪਾਈ; ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥
har keerat man bhaaee, param gat paaee; har man tan meetth lagaan jeeo |1| Ang 446
Sant Singh KhalsaOne whose mind is pleased with the Kirtan of the Lord's Praises, attains the supreme status; the Lord seems sweet to her mind and body. ||1||
Manmohan SinghShe, to whose mind is pleasing the Lord's praise and to whose soul and body God seems sweet. attain the supreme rank.
Manmohan Singh (Punjabi)ਜਿਸ ਦੇ ਚਿੱਤ ਨੂੰ ਸੁਆਮੀ ਦੀ ਸਿਫ਼ਤ ਚੰਗੀ ਲੱਗਦੀ ਹੈ। ਅਤੇ ਜਿਸ ਦੀ ਆਤਮਾਂ ਅਤੇ ਦੇਹਿ ਨੂੰ ਵਾਹਿਗੁਰੂ ਮਿੱਠਾ ਭਾਸਦਾ ਹੈ। ਉਹ ਮਹਾਨ ਮਰਤਬੇ ਨੂੰ ਪਾ ਲੈਂਦੀ ਹੈ।
Fareedkot Teekaਜਿਨ ਕੇ ਮਨ ਮੇਂ ਹਰੀ ਕੀ ਕੀਰਤਿ ਭਾਈ ਹੈ ਤਿਨੋਂ ਨੇ ਕੇਵਲ ਮੁਕਤੀ ਪਾਈ ਹੈ ਔ ਤਿਨ ਕੇ ਮਨ ਤਨ ਮੇਂ ਹਰੀ ਮੀਠਾ ਲਗਾ ਹੈ॥੧॥
Prof. Sahib Singhਜਿਸ ਨੇ ਮਨ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਣ ਲੱਗ ਪਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ ॥੧॥ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੧॥
SikhNet (Spanish)Atraído por la Dulzura del Kirtan de la Alabanza del Señor, uno llega al Estado Supremo. (1)
ਹਰਿ ਹਰਿ ਜਸੁ ਗਾਇਆ, ਪਰਮ ਪਦੁ ਪਾਇਆ; ਤੇ ਊਤਮ ਜਨ ਪਰਧਾਨ ਜੀਉ ॥
har har jas gaaeaa, param pad paaeaa; te aootam jan paradhaan jeeo | Ang 446
Sant Singh KhalsaThose who sing the Praises of the Lord, Har, Har, obtain the supreme status; they are the most exalted and acclaimed people.
Manmohan SinghThey, who sing Lord Master's praise, gain the supreme rank. They are the sublime and foremost amongst men.
Manmohan Singh (Punjabi)ਜੋ ਸੁਆਮੀ ਮਾਲਕ ਦੀ ਸਿਫ਼ਤ ਗਾਇਨ ਕਰਦੇ ਹਨ, ਉਹ ਮਹਾਨ ਮਰਤਬਾ ਪਾ ਲੈਂਦੇ ਹਨ। ਉਹ ਇਨਸਾਨਾਂ ਵਿੱਚ ਸਰੇਸ਼ਟ ਅਤੇ ਸਿਰ ਕੱਢਵੇਂ ਹਨ।
Fareedkot Teekaਜਿਨੋਂ ਨੇ ਮਨ ਤਨ ਕਰ ਕੇ ਹਰਿ ਹਰਿ ਜਸ ਗਾਯਾ ਹੈ ਔਰ (ਪਰਮ ਪਦੁ) ਮੋਖ ਕੋ ਪਾਯਾ ਹੈ, ਸੋ ਦਾਸ ਉਤਮ ਔਰ ਸਭ ਦਾਸੋਂ ਮੇਂ ਪਰਧਾਨ ਸ੍ਰੇਸ੍ਟ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ।ਪਦ ਅਰਥ ਜਸੁ = ਸਿਫ਼ਤ-ਸਾਲਾਹ ਦਾ ਗੀਤ। ਪਰਮ ਪਦੁ = ਉੱਚਾ ਆਤਮਕ ਦਰਜਾ। ਤੇ ਜਨ = ਉਹ ਬੰਦੇ। ਪਰਧਾਨ = ਮੰਨੇ-ਪ੍ਰਮੰਨੇ।
SikhNet (Spanish)Los que recitan la Alabanza del Señor, obtienen el Estado Supremo; son los verdaderos hombres.
ਤਿਨੑ ਹਮ ਚਰਣ ਸਰੇਵਹ, ਖਿਨੁ ਖਿਨੁ ਪਗ ਧੋਵਹ; ਜਿਨ ਹਰਿ ਮੀਠ ਲਗਾਨ ਜੀਉ ॥
tina ham charan sarevah, khin khin pag dhovah; jin har meetth lagaan jeeo | Ang 446
Sant Singh KhalsaI bow at their feet; each and every moment, I wash the feet of those, unto whom the Lord seems sweet.
Manmohan SinghTheir feet, I worship and their feet I wash, every moment unto whom God seems sweet.
Manmohan Singh (Punjabi)ਉਹਨਾਂ ਦੇ ਪੈਰ ਮੈਂ ਪੂਜਦਾ ਹਾਂ, ਅਤੇ ਉਹਨਾਂ ਦੇ ਪੈਰ ਮੈਂ ਹਰ ਮੁਹਤ ਧੋਦਾਂ ਹਾਂ, ਜਿਨ੍ਹਾਂ ਨੂੰ ਵਾਹਿਗੁਰੂ ਮਿੱਠਾ ਲੱਗਦਾ ਹੈ।
Fareedkot Teekaਜਿਨ ਕੋ ਹਰਿ ਮੀਠਾ ਲਗਤਾ ਹੈ ਹਮ ਤਿਨ ਕੇ ਚਰਨੋਂ ਕੀ ਸੇਵਾ ਕਰਤੇ ਹੈਂ ਅਰੁ ਖਿਨੁ ਖਿਨੁ ਮੇਂ ਤਿਨ ਕੇ ਚਰਨੋਂ ਕੋ ਧੋਵਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ, ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਅਸੀਂ ਉਹਨਾਂ ਦੇ ਹਰ ਵੇਲੇ ਪੈਰ ਧੋਂਦੇ ਹਾਂ।ਪਦ ਅਰਥ ਸਰੇਵਹ = ਅਸੀਂ ਸੇਵਾ ਕਰਦੇ ਹਾਂ। ਧੋਵਹ = ਅਸੀਂ ਧੋਂਦੇ ਹਾਂ। ਪਗ = ਪੈਰ।
SikhNet (Spanish)A sus pies yo sirvo; en cada momento lavo los pies de aquéllos a quienes el Señor les parece dulce.
ਹਰਿ ਮੀਠਾ ਲਾਇਆ. ਪਰਮ ਸੁਖ ਪਾਇਆ; ਮੁਖਿ ਭਾਗਾ ਰਤੀ ਚਾਰੇ ॥
har meetthaa laaeaa. param sukh paaeaa; mukh bhaagaa ratee chaare | Ang 446
Sant Singh KhalsaThe Lord seems sweet to them, and they obtain the supreme status; their faces are radiant and beautiful with good fortune.
Manmohan SinghShe, to whom God seems sweet, gathers supreme solace, and beautiful is her fortunate face.
Manmohan Singh (Punjabi)ਜਿਸ ਨੂੰ ਵਾਹਿਗੁਰੂ, ਮਿੱਠਾ ਲੱਗਦਾ ਹੈ, ਉਹ ਮਹਾਨ ਠੰਢ ਚੈਨ ਹਾਸਲ ਕਰ ਲੈਂਦੀ ਹੈ ਅਤੇ ਸੁੰਦਰ ਹੈ ਉਸ ਦਾ ਭਾਗਾਂ ਭਰਿਆ ਚਿਹਰਾ।
Fareedkot Teekaਜਿਨੋਂ ਕੋ ਹਰੀ ਨੇ ਅਪਣਾ ਨਾਮੁ ਮੀਠਾ ਲਾਇਆ ਹੈ ਤਿਨੋਂ ਹੀ ਨੇ ਪਰਮ ਸੁਖੁ ਪਾਇਆ ਹੈ। ਤਿਨ ਕੇ ਮੁਖ ਪਰ ਭਾਗੋਂ ਕੀ ਰਤੀ (ਚਾਰੇ) ਸੁੰਦਰ ਪ੍ਰਕਾਸ ਕਰਤੀ ਹੈ ਵਾ ਚਾਰੇ ਬੇਦ ਕਹਤੇ ਹੈਂ॥
Prof. Sahib Singhਜਿਨ੍ਹਾਂ ਨੂੰ ਪਰਮਾਤਮਾ ਪਿਆਰਾ ਲੱਗਾ, ਉਹਨਾਂ ਸਭ ਤੋਂ ਉੱਚਾ ਆਤਮਕ ਆਨੰਦ ਮਾਣਿਆ, ਉਹਨਾਂ ਦੇ ਮੂੰਹ ਉਤੇ ਚੰਗੇ ਭਾਗਾਂ ਦੀ ਸੁੰਦਰ ਮਣੀ ਚਮਕ ਪਈ।ਪਦ ਅਰਥ ਮੁਖਿ = ਮੂੰਹ ਉਤੇ। ਰਤੀ = ਰਤਨ, ਮਣੀ। ਚਾਰੇ = ਚਾਰ, ਸੁੰਦਰ।
SikhNet (Spanish)Porque ellos logran el Supremo Éxtasis; como joyas sus semblantes relucen de piedad.
ਗੁਰਮਤਿ ਹਰਿ ਗਾਇਆ, ਹਰਿ ਹਾਰੁ ਉਰਿ ਪਾਇਆ; ਹਰਿ ਨਾਮਾ ਕੰਠਿ ਧਾਰੇ ॥
guramat har gaaeaa, har haar ur paaeaa; har naamaa kantth dhaare | Ang 446
Sant Singh KhalsaUnder Guru's Instruction, they sing the Lord's Name, and wear the garland of the Lord's Name around their necks; they keep the Lord's Name in their throats.
Manmohan SinghBy Guru's instruction she sings God's praise, wears God as garland around her neck and keeps God's Name on her tongue or in the throat.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਵਾਹਿਗੁਰੂ ਦੀ ਮਹਿਮਾ ਗਾਉਂਦੀ ਹੈ, ਵਾਹਿਗੁਰੂ ਨੂੰ ਫੂਲ ਮਾਲਾ ਵਜੋਂ ਆਪਣੇ ਗਲ ਦੁਆਲੇ ਪਹਿਨਦੀ ਹੈ ਅਤੇ ਵਾਹਿਗੁਰੂ ਦੇ ਨਾਮ ਆਪਣੀ ਜੀਭ ਤੇ ਜਾਣ ਗਲ ਵਿੱਚ ਰੱਖਦੀ ਹੈ।
Fareedkot Teekaਜਿਨੋਂ ਨੇ ਗੁਰਮਤਿ ਕਰ ਕੇ ਹਰਿ ਕੋ ਗਾਯਾ ਹੈ ਤਿਨੋਂ ਨੇ ਹਰਿ ਕਾ ਹਾਰੁ ਰਿਦੇ ਮੇਂ ਪਾਯਾ ਹੈ, ਭਾਵ ਹਰੀ ਦਾ ਧ੍ਯਾਨੁ ਕੀਆ ਹੈ ਔ ਹਰੀ ਨਾਮੋਂ ਕੇ ਸੰਬੂਹ ਕੋ ਕੰਠ ਮੇਂ ਧਾਰਨ ਕੀਆ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਪਰਮਾਤਮਾ ਦੇ ਗੁਣਾਂ ਦਾ ਪਰਮਾਤਮਾ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਦਾ ਹੈ ਆਪਣੇ ਗਲ ਵਿਚ ਪਾਂਦਾ ਹੈ,ਪਦ ਅਰਥ ਉਰਿ = ਹਿਰਦੇ ਵਿਚ। ਕੰਠਿ = ਗਲ ਵਿਚ।
SikhNet (Spanish)Cantan la Alabanza a través del Bani de la Palabra del Guru; la utilizan como collar y conservan Su Nombre siempre en sus labios.
ਸਭ ਏਕ ਦ੍ਰਿਸਟਿ, ਸਮਤੁ ਕਰਿ ਦੇਖੈ; ਸਭੁ ਆਤਮ ਰਾਮੁ ਪਛਾਨ ਜੀਉ ॥
sabh ek drisatt, samat kar dekhai; sabh aatam raam pachhaan jeeo | Ang 446
Sant Singh KhalsaThey look upon all with equality, and recognize the Supreme Soul, the Lord, pervading among all.
Manmohan SinghSees she every one with the eye, i.e. alike, and recognises she the pervading soul amongst all.
Manmohan Singh (Punjabi)ਹਰ ਇਕਸ ਨੂੰ ਉਹ ਇਕਸਾਰ ਅਤੇ ਇਕ ਅੱਖ ਨਾਲ ਵੇਖਦੀ ਹੈ ਅਤੇ ਸਾਰਿਆਂ ਅੰਦਰ ਵਿਆਪਕ ਰੂਹ ਨੂੰ ਸਿੰਆਣਦੀ ਹੈ।
Fareedkot Teekaਔ ਸੋਈ ਸਮ ਸਤ ਮੇਂ ਏਕ ਸਮਤਾ, ਭਾਵ ਬ੍ਰਹਮ ਦ੍ਰਿਸਟਿ ਦੇਖਤੇ ਹੈਂ ਔ ਸਭ ਕੋ ਆਤਮਾ ਰਾਮ ਅਪਨੇ ਮੇਂ ਰਮਾ ਹੂਆ ਵਾ ਸਭ ਮੇਂ ਆਪ ਕੋ ਬ੍ਯਾਪਕ ਰੂਪ ਕਰ ਕੇ ਪਛਾਨਤੇ ਹੈਂ॥
Prof. Sahib Singhਉਹ ਸਾਰੀ ਲੁਕਾਈ ਨੂੰ ਇਕ (ਪਿਆਰ-) ਨਿਗਾਹ ਨਾਲ ਇਕੋ ਜਿਹਾ ਸਮਝ ਕੇ ਵੇਖਦਾ ਹੈ, ਉਹ ਹਰ ਥਾਂ ਸਰਬ-ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣਦਾ ਹੈ।ਪਦ ਅਰਥ ਸਭ = ਸਾਰੀ ਲੁਕਾਈ। ਸਮਤੁ = ਬਰਾਬਰ, ਇਕੋ ਜਿਹਾ। ਕਰਿ = ਕਰ ਕੇ, ਸਮਝ ਕੇ। ਸਭੁ = ਹਰ ਥਾਂ। ਆਤਮ ਰਾਮੁ = ਸਰਬ-ਵਿਆਪਕ ਪ੍ਰਭੂ।
SikhNet (Spanish)Para ellos todo lo que perciben es una Manifestación del Mismo Dios.
ਹਰਿ ਹਰਿ ਜਸੁ ਗਾਇਆ, ਪਰਮ ਪਦੁ ਪਾਇਆ; ਤੇ ਊਤਮ ਜਨ ਪਰਧਾਨ ਜੀਉ ॥੨॥
har har jas gaaeaa, param pad paaeaa; te aootam jan paradhaan jeeo |2| Ang 446
Sant Singh KhalsaThose who sing the Praises of the Lord, Har, Har, obtain the supreme status; they are the most exalted and acclaimed people. ||2||
Manmohan SinghThey who sing Lord God's praise, obtain the supreme status and they are the exquisite and the most eminent persons.
Manmohan Singh (Punjabi)ਜੋ ਵਾਹਿਗੁਰੂ ਸੁਆਮੀ ਦੀ ਉਸਤਤੀ ਗਾਉਂਦੇ ਹਨ ਉਹ ਮਹਾਨ ਦਰਜੇ ਨੂੰ ਪਾ ਲੈਂਦੇ ਹਨ। ਉਹ ਉਤਕ੍ਰਿਸ਼ਟ ਅਤੇ ਪਰਮ ਪ੍ਰਸਿੱਧ ਪੁਰਸ਼ ਹਨ।
Fareedkot Teekaਹੇ ਭਾਈ! ਜਿਨੋਂ ਨੇ ਹਰਿ ਹਰਿ ਨਾਮ ਜਪਾ ਅਰੁ ਜਸੁ ਗਾਯਾ ਹੈ ਤਿਨਾਂ ਨੇ ਮੋਖ ਪਦ ਕੋ ਪਾਯਾ ਹੈ, ਪੁਨਃ ਵਹੀ ਜਨ ਉਤਮ ਔਰ ਮੁਖ੍ਯ ਹੈਂ॥੨॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ ॥੨॥ਪਦ ਅਰਥ ਪਰਮ ਪਦੁ = ਉੱਚਾ ਆਤਮਕ ਦਰਜਾ। ਪਰਧਾਨ = ਮੰਨੇ-ਪ੍ਰਮੰਨੇ ॥੨॥
SikhNet (Spanish)Sí, los que recitan el Nombre del Señor, Jar, Jar, logran el Estado Supremo y ellos son los primeros y los verdaderos hombres. (2)
ਸਤਸੰਗਤਿ ਮਨਿ ਭਾਈ, ਹਰਿ ਰਸਨ ਰਸਾਈ; ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥
satasangat man bhaaee, har rasan rasaaee; vich sangat har ras hoe jeeo | Ang 446
Sant Singh KhalsaOne whose mind is pleased with the Sat Sangat, the True Congregation, savors the sublime essence of the Lord; in the Sangat, is this essence of the Lord.
Manmohan SinghHe, to whose mind the society of saints is pleasing, relishes God's elixir. In the society of saints abides the Lord. essence.
Manmohan Singh (Punjabi)ਜਿਸ ਦੇ ਚਿੱਤ ਨੂੰ ਸਾਧ ਸੰਗਤ ਚੰਗੀ ਲੱਗਦੀ ਹੈ, ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹੈ। ਸਾਧ ਸੰਗਤ ਅੰਦਰ ਸੁਆਮੀ ਦਾ ਜੌਹਰ ਵੱਸਦਾ ਹੈ।
Fareedkot Teekaਹੇ ਭਾਈ! ਜਿਨ ਕੇ ਮਨ ਮੇਂ ਸਤਸੰਗਤਿ ਅਛੀ ਲਗੀ ਹੈ ਤਿਨੋਂ ਨੇ ਸਤਸੰਗਤ ਦ੍ਵਾਰੇ ਹਰਿ ਰਸ ਮੇਂ ਰਸਨਾ ਰਸਾਈ ਹੈ। ਤਿਨ ਕੋ ਸਤਿਸੰਗ ਮੇਂ ਹਰਿ ਰਸ ਪ੍ਰਾਪਤ ਹੂਆ ਹੈ॥
Prof. Sahib Singhਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ।ਪਦ ਅਰਥ ਮਨਿ = ਮਨ ਵਿਚ। ਭਾਈ = ਪਿਆਰੀ ਲੱਗੀ। ਹਰਿ ਰਸਨ ਰਸਾਈ = ਹਰਿ-ਨਾਮ ਦੇ ਰਸ ਨਾਲ ਰਸੀ (ਭਿੱਜੀ) ਹੋਈ। ਹਰਿ ਰਸੁ = ਹਰਿ-ਨਾਮ ਦਾ ਸੁਆਦ।
SikhNet (Spanish)Aman la Sociedad de los Santos y se regocijan en el Gozo del Señor. Encuentran la Esencia del Señor
ਹਰਿ ਹਰਿ ਆਰਾਧਿਆ. ਗੁਰ ਸਬਦਿ ਵਿਗਾਸਿਆ; ਬੀਜਾ. ਅਵਰੁ ਨ ਕੋਇ ਜੀਉ ॥
har har aaraadhiaa. gur sabad vigaasiaa; beejaa. avar na koe jeeo | Ang 446
Sant Singh KhalsaHe meditates in adoration upon the Lord, Har, Har, and through the Word of the Guru's Shabad, he blossoms forth. He plants no other seed.
Manmohan SinghHe meditates on Lord God and through Guru's word remains in bloom. Sans God he knows not another Second.
Manmohan Singh (Punjabi)ਉਹ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਦਾ ਹੇ ਅਤੇ ਗੁਰਾਂ ਦੀ ਬਾਣੀ ਰਾਹੀਂ ਖਿੜਿਆ ਰਹਿੰਦਾ ਹੈ। ਰੱਬ ਦੇ ਬਗੈਰ ਉਹ ਹੋਰ ਕਿਸੇ ਦੂਸਰੇ ਨੂੰ ਨਹੀਂ ਜਾਣਦਾ।
Fareedkot Teekaਜਿਨੋਂ ਨੇ ਮਨ ਤਨ ਕਰ ਹਰਿ ਹਰਿ ਨਾਮ ਕਾ ਆਰਾਧਨਾ ਕੀਆ ਹੈ, ਤਿਨ ਕਾ ਮਨ ਗੁਰ ਸਬਦ ਕਰ ਕੇ ਬਿਗਾਸ ਕੋ ਪ੍ਰਾਪਤ ਹੂਆ ਹੈ। ਔ ਤਿਨੋਂ ਨੇ ਬਿਨਾ ਨਾਮ ਤੇ ਅਵਰੁ ਦੂਜਾ ਕੋਈ ਨਹੀਂ ਜਾਨਾ॥
Prof. Sahib Singhਉਹ ਮਨੁੱਖ ਜਿਉਂ ਜਿਉਂ ਪਰਮਾਤਮਾ ਦਾ ਨਾਮ ਆਰਾਧਦਾ ਹੈ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦਾ ਹਿਰਦਾ) ਖਿੜ ਆਉਂਦਾ ਹੈ ਉਸ ਨੂੰ ਕਿਤੇ ਭੀ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।ਪਦ ਅਰਥ ਗੁਰ ਸਬਦਿ = ਗੁਰੂ ਦੇ ਸਬਦ ਦੀ ਰਾਹੀਂ। ਵਿਗਾਸਿਆ = ਖਿੜ ਪੈਂਦਾ ਹੈ। ਬੀਜਾ = ਦੂਜਾ।
SikhNet (Spanish)en la Sociedad de los Santos, viven en Dios, y florecen en la Palabra del Guru. No siembran la semilla de otro;
ਅਵਰੁ ਨ ਕੋਇ, ਹਰਿ ਅੰਮ੍ਰਿਤੁ ਸੋਇ; ਜਿਨਿ ਪੀਆ. ਸੋ ਬਿਧਿ ਜਾਣੈ ॥
avar na koe, har amrit soe; jin peea. so bidh jaanai | Ang 446
Sant Singh KhalsaThere is no Nectar, other than the Lord's Ambrosial Nectar. One who drinks it in, knows the way.
Manmohan SinghSave the Lord elixir, there is no other elixir. He alone knows its way, who quaffs it.
Manmohan Singh (Punjabi)ਉਸ ਸਾਹਿਬ ਦੇ ਜੀਵਨ-ਪਾਣੀ ਬਾਝੋਂ ਹੋਰ ਕੋਈ ਅੰਮ੍ਰਿਤ ਨਹੀਂ। ਕੇਵਲ ਓਹੀ ਇਸ ਦੇ ਮਾਰਗ ਨੂੰ ਜਾਣਦਾ ਹੈ ਜੋ ਇਸ ਨੂੰ ਛਕਦਾ ਹੈ।
Fareedkot Teekaਸੋ ਹਰੀ ਨਾਮ ਹੀ ਅੰਮ੍ਰਿਤ ਹੈ ਅਵਰੁ ਕੋਈ ਨਹੀਂ ਹੈ। ਜਿਸ ਨੇ ਪਾਨ ਕੀਆ ਹੈ, ਸੋਈ ਉਸ ਰਸ ਕੇ ਸਵਾਦ ਕੀ ਬਿਧੀ ਕੋ ਜਾਨਤਾ ਹੈ॥
Prof. Sahib Singhਉਸ ਨੂੰ ਕਿਤੇ ਭੀ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਉਹ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਰਹਿੰਦਾ ਹੈ। ਜੇਹੜਾ ਮਨੁੱਖ ਇਹ ਨਾਮ-ਅੰਮ੍ਰਿਤ ਪੀਂਦਾ ਹੈ ਉਹੀ ਆਪਣੀ ਆਤਮਕ ਦਸ਼ਾ ਨੂੰ ਜਾਣਦਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਜਿਨਿ = ਜਿਸ ਨੇ। ਬਿਧਿ = ਦਸ਼ਾ।
SikhNet (Spanish)no hay otro Elixir más que el del Señor y sólo aquéllos que lo beben encuentran el Camino.
ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ; ਲਗਿ ਸੰਗਤਿ. ਨਾਮੁ ਪਛਾਣੈ ॥
dhan dhan guroo pooraa prabh paaeaa; lag sangat. naam pachhaanai | Ang 446
Sant Singh KhalsaHail, hail to the Perfect Guru; through Him, God is found. Joining the Sangat, the Naam is understood.
Manmohan SinghHail, hail unto the prefect Guru, through whom the Lord is procured joining type society of saints Lord's Name is recognised.
Manmohan Singh (Punjabi)ਸਾਬਾਸ਼, ਸਾਬਾਸ਼ ਹੈ ਪੁਰਨ ਗੁਰਦੇਵ ਜੀ ਨੂੰ ਜਿਨ੍ਹਾਂ ਦੇ ਰਾਹੀਂ ਪ੍ਰਭੂ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਨਾਲ ਜੁੜ ਕੇ ਸੁਆਮੀ ਦਾ ਨਾਮ ਸਿੰਆਣਿਆ ਜਾਂਦਾ ਹੈ।
Fareedkot Teekaਪੂਰਾ ਐਸਾ ਸਤਗੁਰੂ ਧੰਨ ਧੰਨ ਹੈ ਜਿਨ ਕੀ ਕ੍ਰਿਪਾ ਸੇ ਪ੍ਰਭੂ ਅਕਾਲ ਪੁਰਖ ਕੋ ਪਾਯਾ ਹੈ ਔਰ ਸਤਸੰਗਤ ਮੇਂ (ਲਗਿ) ਮਿਲ ਕੇ ਨਾਮ ਪਛਾਨਿਆ ਹੈ॥
Prof. Sahib Singhਉਹ ਮਨੁੱਖ ਹਰ ਵੇਲੇ ਪੂਰੇ ਗੁਰੂ ਦਾ ਧੰਨਵਾਦ ਕਰਦਾ ਹੈ ਕਿਉਂਕਿ ਗੁਰੂ ਦੀ ਰਾਹੀਂ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ ਗੁਰੂ ਦੀ ਸੰਗਤਿ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾਂਦਾ ਹੈ।ਪਦ ਅਰਥ ਲਗਿ = (ਚਰਨੀਂ) ਲੱਗ ਕੇ। ਪਛਾਣੈ = ਸਾਂਝ ਪਾਂਦਾ ਹੈ।
SikhNet (Spanish)Bendito es el Guru, pues a través de Él obtuve al Señor; sí, en la Sociedad de los Santos, el Nombre es recordado.
ਨਾਮੋ ਸੇਵਿ, ਨਾਮੋ ਆਰਾਧੈ; ਬਿਨੁ ਨਾਮੈ. ਅਵਰੁ ਨ ਕੋਇ ਜੀਉ ॥
naamo sev, naamo aaraadhai; bin naamai. avar na koe jeeo | Ang 446
Sant Singh KhalsaI serve the Naam, and I meditate on the Naam. Without the Naam, there is no other at all.
Manmohan SinghThe Name I serve, the name I meditate upon and without the Name there is not another.
Manmohan Singh (Punjabi)ਨਾਮ ਨੂੰ ਮੈਂ ਪੂਜਦਾ ਹਾਂ, ਨਾਮ ਦਾ ਹੀ ਮੈਂ ਸਿਮਰਨ ਕਰਦਾ ਹਾਂ ਅਤੇ ਨਾਮ ਦੇ ਬਾਝੋਂ ਹੋਰ ਕੁੱਝ ਭੀ ਨਹੀਂ।
Fareedkot Teekaਨਾਮ ਹੀ ਕਾ ਸੇਵਨ ਕਰਤੇ ਹੈਂ ਨਾਮ ਹੀ ਕਾ ਅਰਾਧਨ ਕਰਤੇ ਹੈਂ, ਬਿਨਾਂ ਨਾਮ ਤੋਂ (ਅਵਰੁ) ਦੂਸਰਾ ਕੋਈ ਉਤਮ ਨਹੀਂ ਜਾਨਿਆ॥
Prof. Sahib Singhਉਹ ਮਨੁੱਖ ਸਦਾ ਹਰਿ-ਨਾਮ ਹੀ ਸਿਮਰਦਾ ਹੈ ਹਰਿ-ਨਾਮ ਹੀ ਆਰਾਧਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਨੂੰ ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗਦੀ।ਪਦ ਅਰਥ ਸੇਵਿ = ਸੇਵ ਕੇ, ਸਿਮਰ ਕੇ।
SikhNet (Spanish)Pronuncio el Nombre del Señor; medito en Él, pues sin el Nombre, no hay nada más. Aquéllos que aman la Saad Sangat y se
ਸਤਸੰਗਤਿ ਮਨਿ ਭਾਈ, ਹਰਿ ਰਸਨ ਰਸਾਈ; ਵਿਚਿ ਸੰਗਤਿ. ਹਰਿ ਰਸੁ ਹੋਇ ਜੀਉ ॥੩॥
satasangat man bhaaee, har rasan rasaaee; vich sangat. har ras hoe jeeo |3| Ang 446
Sant Singh KhalsaOne whose mind is pleased with the Sat Sangat, savors the sublime essence of the Lord; in the Sangat, is this essence of the Lord. ||3||
Manmohan SinghHe, to whose mind the society of saints is dear, relishes the God's elixir. In the saints guild abides the Lord's Nectar.
Manmohan Singh (Punjabi)ਜਿਸ ਦੇ ਚਿੱਤ ਨੂੰ ਸਾਧ ਸੰਗਤ ਪਿਆਰੀ ਹੈ, ਉਹ ਵਾਹਿਗੁਰੂ ਦੇ ਅੰਮ੍ਰਿਤ ਦਾ ਸੁਆਦ ਲੈਦਾ ਹੈ। ਸਾਧ ਸੰਗਤਿ ਅੰਦਰ ਸਾਈਂ ਦਾ ਨਾਮ-ਅੰਮ੍ਰਿਤ ਵਸਦਾ ਹੈ।
Fareedkot Teekaਜਿਨੋਂ ਕੇ ਮਨਮੈ ਸੰਤੋਂ ਕੀ ਸੰਗਤਿ ਭਾਈ ਹੈ ਤਿਨੋਂ ਨੇ ਹਰੀ ਨਾਮ ਮੇਂ ਜਿਹਬਾ (ਰਸਾਈ) ਤਦਾਕਾਰ ਕਰੀ ਹੈ। ਹਰੀ ਕਾ ਅਨੰਦੁ ਸਤਸੰਗ ਵਿਖੈ ਹੀ ਪ੍ਰਾਪਤਿ ਹੋਤਾ ਹੈ॥੩॥☬ਇਸ ਪਰਕਾਰ ਵਹੁ ਬੇਨਤੀ ਕਰਤੇ ਹੈਂ:
Prof. Sahib Singhਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ-ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ ॥੩॥ਪਦ ਅਰਥ ਮਨਿ = ਮਨ ਵਿਚ। ਭਾਈ = ਪਿਆਰੀ ਲੱਗੀ। ਹਰਿ ਰਸਨ ਰਸਾਈ = ਹਰਿ-ਨਾਮ ਦੇ ਰਸ ਨਾਲ ਰਸੀ (ਭਿੱਜੀ) ਹੋਈ। ਹਰਿ ਰਸੁ = ਹਰਿ-ਨਾਮ ਦਾ ਸੁਆਦ ॥੩॥
SikhNet (Spanish)regocijan en el Gozo del Señor en su interior, encuentran la Esencia del Señor. (3)
ਹਰਿ ਦਇਆ ਪ੍ਰਭ ਧਾਰਹੁ. ਪਾਖਣ ਹਮ ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ ॥
har deaa prabh dhaarahu. paakhan ham taarahu; kadt levahu sabad subhaae jeeo | Ang 446
Sant Singh KhalsaO Lord God, shower Your Mercy upon me; I am just a stone. Please, carry me across, and lift me up with ease, through the Word of the Shabad.
Manmohan SinghMy Lord God shower Thine benediction on me, the stone; ferry me Thou across, and peacefully pull me out of the ocean.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ, ਮਿਹਰ ਕਰ, ਮੈਂ ਪੱਥਰ ਪਾ ਪਾਰ ਉਤਾਰਾ ਕਰ ਦੇ, ਅਤੇ ਆਰਾਮ ਨਾਲ ਮੈਨੂੰ ਸਮੁੰਦਰ ਵਿਚੋਂ ਬਾਹਰ ਧੂ ਲੈ।
Fareedkot Teekaਹੇ ਹਰਿ ਪ੍ਰਭੂ! ਦਯਾ ਧਾਰਨ ਕਰੋ, ਹਮ ਪਾਥਰੋਂ, ਭਾਵ ਜੜੋਂ ਡੂਬਤੋਂ ਕੋ ਤਾਰ ਲੇਵੋ, (ਸਬਦਿ ਸੁਭਾਇ) ਸਬਦ ਕਰ ਕੇ ਸੁਭਾਵਕ ਹੀ ਸੰਸਾਰ ਤੇ ਕਢ ਲੇਵੋ॥
Prof. Sahib Singhਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ।ਪਦ ਅਰਥ ਪ੍ਰਭ = ਹੇ ਪ੍ਰਭੂ! ਪਾਖਣ = ਪੱਥਰ, ਕਠੋਰ-ਦਿਲ। ਸਬਦਿ = (ਗੁਰੂ ਦੇ) ਸ਼ਬਦ ਵਿਚ (ਜੋੜ ਕੇ)। ਸੁਭਾਇ = (ਆਪਣੇ) ਪ੍ਰੇਮ ਵਿਚ (ਜੋੜ ਕੇ)।
SikhNet (Spanish)Oh Dios, sé Compasivo y transpórtame, rocía tu Misericordia sobre mí, soy una pesada piedra, por favor cárgame y levántame, llevándome a través, mediante la Palabra del Shabd.
ਮੋਹ ਚੀਕੜਿ ਫਾਥੇ, ਨਿਘਰਤ ਹਮ ਜਾਤੇ; ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥
moh cheekarr faathe, nigharat ham jaate; har baanh prabhoo pakaraae jeeo | Ang 446
Sant Singh KhalsaI am stuck in the swamp of emotional attachment, and I am sinking. O Lord God, please, take me by the arm.
Manmohan SinghI am struck in the mire of worldly love and am sinking. O Lord God, let me take hold of Thy Arm.
Manmohan Singh (Punjabi)ਮੈਂ ਸੰਸਾਰੀ ਮਮਤਾ ਦੇ ਗਾਰੇ ਵਿੱਚ ਖੁਭ ਗਿਆ ਹਾਂ, ਅਤੇ ਗਰਕ ਹੁੰਦਾ ਜਾ ਰਿਹਾ ਹਾਂ, ਹੇ ਵਾਹਿਗੁਰੂ ਸੁਆਮੀ! ਮੈਨੂੰ ਆਪਣੀ ਭੂਜਾ ਫੜ੍ਹਾ ਦੇ।
Fareedkot Teekaਹੇ ਹਰੀ ਪ੍ਰਭੂ ਸ੍ਵਾਮੀ! ਹਮ ਮੋਹ ਰੂਪ ਚੀਕੜ ਮੇਂ ਫਸੇ ਹੂਏ (ਨਿਘਰਤ) ਡੂਬਤੇ ਜਾਤੇ ਹੈਂ, ਅਪਨੀ ਕ੍ਰਿਪਾ ਰੂਪੀ ਬਾਹ ਪਕੜਾਇ ਲੇਹੁ॥
Prof. Sahib Singhਹੇ ਹਰੀ! ਅਸੀਂ (ਮਾਇਆ ਦੇ) ਮੋਹ ਦੇ ਚਿੱਕੜ ਵਿਚ ਫਸੇ ਹੋਏ ਹਾਂ, ਆਤਮਕ ਜੀਵਨ ਵਲੋਂ ਅਸੀਂ ਡਿੱਗਦੇ ਜਾ ਰਹੇ ਹਾਂ, ਹੇ ਪ੍ਰਭੂ! ਸਾਨੂੰ ਆਪਣੀ ਬਾਂਹ ਫੜਾ।ਪਦ ਅਰਥ ਚੀਕੜਿ = ਚਿੱਕੜ ਵਿਚ। ਨਿਘਰਤ ਜਾਤੇ = ਆਤਮਕ ਜੀਵਨ ਵਲੋਂ ਡਿੱਗਦੇ ਜਾ ਰਹੇ ਹਾਂ। ਹਰਿ = ਹੇ ਹਰੀ!
SikhNet (Spanish)Estoy atascado en el lodo del apego emocional, y ahí me estoy hundiendo; oh Dios, sostenme con Tu Mano.
ਪ੍ਰਭਿ ਬਾਂਹ ਪਕਰਾਈ, ਊਤਮ ਮਤਿ ਪਾਈ; ਗੁਰ ਚਰਣੀ ਜਨੁ ਲਾਗਾ ॥
prabh baanh pakaraaee, aootam mat paaee; gur charanee jan laagaa | Ang 446
Sant Singh KhalsaGod took me by the arm, and I obtained the highest understanding; as His slave, I grasped the Guru's feet.
Manmohan SinghThe Lord held me by the arm, I gained sublime understanding and I his slave, clung to Guru's feet.
Manmohan Singh (Punjabi)ਸਾਈਂ ਨੇ ਮੈਨੂੰ ਬਾਹੋਂ ਫੜ ਲਿਆ, ਮੈਂ ਸ਼੍ਰੇਸ਼ਟ ਸਮਝ ਪਾ ਲਈ ਅਤੇ ਮੈਂ ਉਸ ਦਾ ਗੋਲਾ, ਗੁਰਾਂ ਦੇ ਪੈਰਾਂ ਨੂੰ ਚਿੰਮੜ ਗਿਆ।
Fareedkot Teekaਹੇ ਪ੍ਰਭੂ! ਜਬ ਆਪ ਨੇ ਅਪਨੀ ਬਾਂਹ ਪਕਰਾਈ ਤਬ ਹਮਨੇ ਊਤਮੁ ਬੁਧਿ ਪਾਈ ਹੈ ਔ ਮੁਝ ਦਾਸ ਕਾ ਗੁਰੋਂ ਕੇ ਚਰਨੋਂ ਮੇਂ ਮਨੁ ਲਗਤਾ ਭਯਾ ਹੈ॥
Prof. Sahib Singh(ਜਿਸ ਮਨੁੱਖ ਨੂੰ) ਪ੍ਰਭੂ ਨੇ ਆਪਣੀ ਬਾਂਹ ਫੜਾ ਦਿੱਤੀ ਉਸ ਨੇ ਸ੍ਰੇਸ਼ਟ ਮਤਿ ਪ੍ਰਾਪਤ ਕਰ ਲਈ, ਉਹ ਮਨੁੱਖ ਗੁਰੂ ਦੀ ਸਰਨ ਜਾ ਪਿਆ,ਪਦ ਅਰਥ ਪ੍ਰਭਿ = ਪ੍ਰਭੂ ਨੇ। ਪਕਰਾਈ = ਫੜਾਈ। ਜਨੁ = (ਉਹ) ਮਨੁੱਖ।
SikhNet (Spanish)Dios me llevó de la Mano y obtuve la Sabiduría Sublime, como Su Esclavo, me aferré a los Pies del Guru.
ਹਰਿ ਹਰਿ ਨਾਮੁ ਜਪਿਆ. ਆਰਾਧਿਆ; ਮੁਖਿ ਮਸਤਕਿ ਭਾਗੁ ਸਭਾਗਾ ॥
har har naam japiaa. aaraadhiaa; mukh masatak bhaag sabhaagaa | Ang 447
Sant Singh KhalsaI chant and meditate in adoration upon the Name of the Lord, Har, Har, according to the good destiny written upon my forehead.
Manmohan SinghHe, who has good destiny written on his face and forehead ponders and reflects on the Lord master.
Manmohan Singh (Punjabi)ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਤੇ ਸਿਮਰਨ ਕਰਦਾ ਹੈ।
Fareedkot Teekaਮਸਤਕ ਪਰ ਜੋ ਮੁਖ੍ਯ (ਭਾਗੁ) ਪੁੰਨ੍ਯ ਰੂਪ ਪੂਰਬਲਾ ਲਿਖਾ ਹੂਆ ਕਰਮੁ ਥਾ, ਕਰ ਕੇ ਹਰਿ ਹਰਿ ਨਾਮੁ ਜਪਾ ਹੈ ਤਿਸਕਰ ਸਭਾਗਾ ਭਯਾ ਹੂੰ॥
Prof. Sahib Singhਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਰਿ-ਨਾਮ ਸਿਮਰਨ ਲੱਗ ਪਿਆ, ਉਸ ਦੇ ਮੂੰਹ ਉਤੇ ਉਸ ਦੇ ਮੱਥੇ ਉੱਤੇ ਚੰਗਾ ਭਾਗ ਜਾਗ ਪਿਆ।ਪਦ ਅਰਥ ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਸਭਾਗਾ ਭਾਗੁ = ਚੰਗਾ ਭਾਗ।
SikhNet (Spanish)Y medité en el Nombre del Señor, Jar, Jar, y en mi frente fue inscrito el Destino Glorioso.
ਜਨ ਨਾਨਕ ਹਰਿ ਕਿਰਪਾ ਧਾਰੀ; ਮਨਿ ਹਰਿ ਹਰਿ ਮੀਠਾ ਲਾਇ ਜੀਉ ॥
jan naanak har kirapaa dhaaree; man har har meetthaa laae jeeo | Ang 447
Sant Singh KhalsaThe Lord has showered His Mercy upon servant Nanak, and the Name of the Lord, Har, Har, seems so sweet to his mind.
Manmohan SinghGod has shown mercy unto slave Nanak, and God's Name seems sweet to his mind.
Manmohan Singh (Punjabi)ਵਾਹਿਗੁਰੂ ਨੇ ਗੋਲੇ ਨਾਨਕ ਊਤੇ ਰਹਿਮਤ ਕੀਤੀ ਹੈ ਅਤੇ ਉਸ ਦੇ ਚਿੱਤ ਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਜਬ ਆਪ ਨੇ ਹਮ ਪਰ ਕ੍ਰਿਪਾ ਧਾਰਨ ਕਰੀ ਹੈ ਤਬ ਗੁਰਾਂ ਨੇ ਮੇਰੇ ਮਨ ਬਾਣੀ ਕੋ ਤੇਰਾ ਨਾਮ ਮੀਠਾ ਲਗਾਇਆ ਹੈ॥
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।ਪਦ ਅਰਥ ਮਨਿ = ਮਨ ਵਿਚ।
SikhNet (Spanish)Sobre Nanak estaba la Gracia de Dios y el Regocijo del Señor era dulce.
ਹਰਿ ਦਇਆ ਪ੍ਰਭ ਧਾਰਹੁ, ਪਾਖਣ ਹਮ ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥
har deaa prabh dhaarahu, paakhan ham taarahu; kadt levahu sabad subhaae jeeo |4|5|12| Ang 447
Sant Singh KhalsaO Lord God, shower Your Mercy upon me; I am just a stone. Please, carry me across, and lift me up with ease, through the Word of the Shabad. ||4||5||12||
Manmohan SinghMy Lord God, shower Thy benediction on me, the stone ferry me Thou across and peacefully pull me out of the world ocean.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ, ਆਪਣੀ ਰਹਿਮਤ ਕਰ, ਮੈਂ ਪੱਥਰ ਦਾ ਪਾਰ ਉਤਾਰਾ ਕਰ ਦੇ ਅਤੇ ਆਰਾਮ ਨਾਲ ਮੈਨੂੰ ਸੰਸਾਰ ਸਮੁੰਦਰ ਵਿੱਚੋਂ ਬਾਹਰ ਧੂ ਲੈ।
Fareedkot Teekaਹੇ ਹਰੀ ਪ੍ਰਭ! ਹਮ ਪਰ ਕ੍ਰਿਪਾ ਦਯਾ ਕਰੋ, ਹਮ ਪਖਾਣ ਸਮ ਜੜੋਂ ਕੋ ਤਾਰ ਲੇਵੋ, ਕੈਸੇ (ਸਬਦਿ) ਉਪਦੇਸ ਦੇ ਕਰ ਸੁਭਾਵਕ ਹੀ ਸੰਸਾਰ ਤੋਂ ਕਢ ਲੇਵੋ॥੪॥੩॥੫॥
Prof. Sahib Singhਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ, ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ ॥੪॥੫॥੧੨॥ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਵਿਚ (ਜੋੜ ਕੇ)। ਸੁਭਾਇ = (ਆਪਣੇ) ਪ੍ਰੇਮ ਵਿਚ (ਜੋੜ ਕੇ) ॥੪॥੫॥੧੨॥
SikhNet (Spanish)Oh Señor, sé Compasivo y transporta a través la piedra de mi ser y sácame del tiempo espontáneamente a través del Bani de la Palabra. (4‑5‑12)