ੴ

ਸਿੱਖਬਾਣੀ · SikhBani

ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥

jinaa baat ko bahut andesaro te mitte sabh geaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 612 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino

ਜਿਨਾ ਬਾਤ ਕੋ ਬਹੁਤੁ ਅੰਦੇਸਰੋ; ਤੇ ਮਿਟੇ ਸਭਿ ਗਇਆ ॥

jinaa baat ko bahut andesaro; te mitte sabh geaa |

Sant Singh KhalsaThose things, which caused me such anxiety, have all vanished.
Manmohan SinghThe things which ever caused me great anxiety, they all have now vanished.
Manmohan Singh (Punjabi)ਜਿਨ੍ਹਾਂ ਗੱਲਾਂ ਦੀ ਮੈਨੂੰ ਹਮੇਸ਼ਾਂ ਬਹੁਤ ਫਿਕਰ ਚਿੰਤਾ ਲੱਗੀ ਰਹਿੰਦੀ ਸੀ, ਉਹ ਸਾਰੀਆਂ ਹੁਣ ਅਲੋਪ ਹੋ ਗਈਆਂ ਹਨ।
Fareedkot Teekaਜਿਨੋਂ ਬਾਤੋਂ ਕਾ ਬੜਾ ਸੰਸਾ ਥਾ, ਤਿਨ ਸੰਪੂਰਨ ਬਾਤੋਂ ਕਾ ਸੰਦੇਹ ਮਿਟ ਗਿਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਗੱਲਾਂ ਦਾ ਮੈਨੂੰ ਬਹੁਤ ਚਿੰਤਾ-ਫ਼ਿਕਰ ਲੱਗਾ ਰਹਿੰਦਾ ਸੀ (ਗੁਰੂ ਦੀ ਕਿਰਪਾ ਨਾਲ) ਉਹ ਸਾਰੇ ਚਿੰਤਾ-ਫ਼ਿਕਰ ਮਿਟ ਗਏ ਹਨ।

ਪਦ ਅਰਥ ਕੋ = ਦਾ। ਜਿਨਾ ਬਾਤ ਕੋ = ਜਿਨ੍ਹਾਂ ਗੱਲਾਂ ਦਾ। ਅੰਦੇਸਰੋ = ਚਿੰਤਾ-ਫ਼ਿਕਰ। ਤੇ ਸਭਿ = ਉਹ ਸਾਰੀਆਂ ਗੱਲਾਂ।

SikhNet (Spanish)Las ilusiones que me engañan han desaparecido;

ਸਹਜ ਸੈਨ ਅਰੁ ਸੁਖਮਨ ਨਾਰੀ; ਊਧ ਕਮਲ ਬਿਗਸਇਆ ॥੧॥

sehaj sain ar sukhaman naaree; aoodh kamal bigaseaa |1|

Sant Singh KhalsaNow, I sleep in peace and tranquility, and my mind is in a state of deep and profound peace; the inverted lotus of my heart has blossomed forth. ||1||
Manmohan SinghI now sleep in peace, abide in the supreme spiritual bliss and my inverted heart lotus has bloomed.
Manmohan Singh (Punjabi)ਹੁਣ ਮੈਂ ਆਰਾਮ ਅੰਦਰ ਸੋਂਦਾ ਹਾਂ, ਪਰਮ ਰੂਹਾਨੀ ਅਨੰਦ ਵਿੱਚ ਵਸਦਾ ਹਾਂ ਅਤੇ ਮੇਰਾ ਮੂਧਾ ਪਿਆ ਹੋਇਆ ਦਿਲ-ਕੰਵਲ ਖਿੜ ਗਿਆ ਹੈ।
Fareedkot Teekaਪੁਨਾ: ਆਤਮ ਪਦ ਮੇਂ ਇਸਥਿਤੀ ਹੂਈ ਹੈ ਔਰ ਭਗਤੀ ਕਰਤੇ ਹੈਂ, ਜਿਸ ਤੇ ਉਲਟਾ ਜੋ ਪਰਮੇਸਰ ਤੇ ਰਿਦਾ ਕਮਲ ਥਾ, ਸੋ ਸੀਧਾ ਹੋ ਕਰ ਖਿੜਾ ਹੈ॥੧॥
Prof. Sahib Singhਮੇਰਾ ਪੁੱਠਾ ਪਿਆ ਹੋਇਆ ਹਿਰਦਾ-ਕੌਲ ਫੁੱਲ ਖਿੜ ਪਿਆ ਹੈ, ਆਤਮਕ ਅਡੋਲਤਾ ਵਿਚ ਮੇਰੀ ਲੀਨਤਾ ਹੋਈ ਰਹਿੰਦੀ ਹੈ, ਅਤੇ, ਮੇਰੀਆਂ ਸਾਰੀਆਂ ਇੰਦ੍ਰੀਆਂ ਹੁਣ ਮੇਰੇ ਮਨ ਨੂੰ ਆਤਮਕ ਸੁਖ ਦੇਣ ਵਾਲੀਆਂ ਹੋ ਗਈਆਂ ਹਨ ॥੧॥

ਪਦ ਅਰਥ ਸਹਜ = ਆਤਮਕ ਅਡੋਲਤਾ। ਸੈਨ = ਲੀਨਤਾ। ਸਹਜ ਸੈਨ = ਆਤਮਕ ਅਡੋਲਤਾ ਵਿਚ ਲੀਨਤਾ। ਸੁਖਮਨ = ਮਨ ਨੂੰ ਸੁਖ ਦੇਣ ਵਾਲੀਆਂ। ਨਾਰੀ = ਨਾਰੀਆਂ, ਇੰਦ੍ਰੀਆਂ। ਊਧ = ਉਲਟਾ। ਬਿਗਸਇਆ = ਖਿੜ ਪਿਆ ਹੈ ॥੧॥

SikhNet (Spanish)ahora me reclino en la Paz, ahora habito en Éxtasis y el Loto invertido de mi mente ha florecido. (1)

ਦੇਖਹੁ ਅਚਰਜੁ ਭਇਆ ॥

dekhahu acharaj bheaa |

Sant Singh KhalsaBehold, a wondrous miracle has happened!
Manmohan SinghLo, a wondrous thing has happened.
Manmohan Singh (Punjabi)ਵੇਖੋ! ਇਕ ਅਸਚਰਜ ਗੱਲ ਹੋ ਗਈ ਹੈ।
Fareedkot Teekaਹੇ ਭਾਈ! ਤੁਮ ਦੇਖੋ ਕੈਸਾ ਅਸਚਰਜ ਹੂਆ ਹੈ॥
Prof. Sahib Singhਹੇ ਭਾਈ! ਵੇਖੋ (ਮੇਰੇ ਅੰਦਰ) ਇਕ ਅਨੋਖਾ ਕੌਤਕ ਵਰਤਿਆ ਹੈ।

ਪਦ ਅਰਥ ਅਚਰਜੁ = ਅਨੋਖਾ ਤਮਾਸ਼ਾ।

SikhNet (Spanish)Mira qué espectáculo tan maravilloso, que el Maestro, Cuyo Conocimiento es Insondable,

ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ; ਸੋ ਰਿਦੈ. ਗੁਰਿ ਦਇਆ ॥ ਰਹਾਉ ॥

jih tthaakur kau sunat agaadh bodh; so ridai. gur deaa | rahaau |

Sant Singh KhalsaThat Lord and Master, whose wisdom is said to be unfathomable, has been enshrined within my heart, by the Guru. ||Pause||
Manmohan SinghThe Lord, who's knowledge is spoken of as unfathomable, Hi, the Guru has enshrined within my mind. Pause.
Manmohan Singh (Punjabi)ਜਿਸ ਪ੍ਰਭੂ ਦੀ ਗਿਆਤ ਨੂੰ ਅਥਾਹ ਸੁਣਿਆ ਜਾਂਦਾ ਹੈ, ਉਸ ਨੂੰ ਗੁਰਦੇਵ ਜੀ ਨੇ ਮੇਰੇ ਮਨ ਅੰਦਰ ਟਿਕਾ ਦਿੱਤਾ ਹੈ। ਠਹਿਰਾਉ।
Fareedkot Teekaਜਿਸ ਸ੍ਵਾਮੀ ਕਾ ਬੋਧ ਅਥਾਹ, ਭਾਵ ਬਡਾ ਕਠਨ ਸੁਨਤੇ ਥੇ, ਸੋ ਸਤਗੁਰੋਂ ਨੇ ਰਿਦੇ ਮੇਂ ਸੁਖੈਨ ਹੀ ਬੋਧ ਕਰ ਦੀਆ ਹੈ॥ ਰਹਾਉ ॥
Prof. Sahib Singhਗੁਰੂ ਨੇ (ਮੈਨੂੰ ਮੇਰੇ) ਹਿਰਦੇ ਵਿਚ ਉਹ ਪਰਮਾਤਮਾ (ਵਿਖਾ) ਦਿੱਤਾ ਹੈ ਜਿਸ ਦੀ ਬਾਬਤ ਸੁਣਦੇ ਸਾਂ ਕਿ ਉਹ ਮਨੁੱਖਾ ਸਮਝ ਤੋਂ ਬਹੁਤ ਪਰੇ ਹੈ ਰਹਾਉ॥

ਪਦ ਅਰਥ ਜਿਹ ਕਉ = ਜਿਸ ਨੂੰ। ਅਗਾਧਿ = ਅਥਾਹ, ਬਹੁਤ ਹੀ ਡੂੰਘਾ। ਬੋਧਿ = ਅਕਲ ਦੀ ਰਾਹੀਂ। ਅਗਾਧਿ ਬੋਧਿ = ਸਮਝ ਲਈ ਅਥਾਹ। ਰਿਦੈ = ਹਿਰਦੇ ਵਿਚ। ਗੁਰਿ = ਗੁਰੂ ਨੇ ॥ਰਹਾਉ॥

SikhNet (Spanish)es enaltecido en mi mente por la Gracia del Guru. (Pausa)

ਜੋਇ ਦੂਤ. ਮੋਹਿ ਬਹੁਤੁ ਸੰਤਾਵਤ; ਤੇ ਭਇਆਨਕ ਭਇਆ ॥

joe doot. mohi bahut santaavat; te bheaanak bheaa |

Sant Singh KhalsaThe demons which tormented me so much, have themselves become terrified.
Manmohan SinghThe demons, who greatly tortured me, have themselves become panic-stricken.
Manmohan Singh (Punjabi)ਜਿਹੜੇ ਭੂਤ ਨੇ ਮੈਨੂੰ ਘਣਾ ਦੁੱਖ ਦਿੰਦੇ ਸਨ, ਉਹ ਖੁਦ ਭੈ-ਭੀਤ ਹੋ ਗਏ ਹਨ।
Fareedkot Teekaਜੋ ਕਾਮਾਦਿ ਦੂਤ ਮੇਰੇ ਕੋ ਬਹੁਤ ਝੁਖ ਦੇਤੇ ਥੇ, ਉਨ ਕਾ ਸਮਦਾਇ ਅਤੀ ਭੈ ਕੋ ਪ੍ਰਾਪਤ ਭਇਆ ਹੈ॥
Prof. Sahib Singhਹੇ ਭਾਈ! ਜੇਹੜੇ (ਕਾਮਾਦਿਕ) ਵੈਰੀ ਮੈਨੂੰ ਬਹੁਤ ਸਤਾਇਆ ਕਰਦੇ ਸਨ, ਉਹ ਹੁਣ (ਮੇਰੇ ਨੇੜੇ ਢੁਕਣੋਂ) ਡਰਦੇ ਹਨ,

ਪਦ ਅਰਥ ਜੋਇ ਦੂਤ = ਜੇਹੜੇ ਵੈਰੀ। ਮੋਹਿ = ਮੈਨੂੰ। ਤੇ = {ਬਹੁ-ਵਚਨ} ਉਹ। ਭਇਆਨਕ = ਭੈ-ਭੀਤ।

SikhNet (Spanish)La muerte, cuyo terror se esparció oprimiendo mi mente, ahora me tiene miedo,

ਕਰਹਿ ਬੇਨਤੀ. ਰਾਖੁ ਠਾਕੁਰ ਤੇ; ਹਮ ਤੇਰੀ ਸਰਨਇਆ ॥੨॥

kareh benatee. raakh tthaakur te; ham teree saraneaa |2|

Sant Singh KhalsaThey pray: please, save us from your Lord Master; we seek your protection. ||2||
Manmohan SinghSay they, "Pray, save us from thy Lord. We have sought thy protection".
Manmohan Singh (Punjabi)ਉਹ ਆਖਦੇ ਹਨ, "ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਨੂੰ ਆਪਣੇ ਸੁਆਮੀ ਤੋਂ ਬਚਾ ਲੈ। ਅਸੀਂ ਤੇਰੀ ਪਨਾਹ ਲਈ ਹੈ।"
Fareedkot Teekaਵਹੁ ਦੂਤ ਬੇਨਤੀ ਕਰਤੇ ਹੈਂ ਕਿ ਹਮ ਕੋ ਠਾਕੁਰ ਕੇ ਕੋਪ ਸੇ ਰਾਖ ਲੇਹੁ, ਹਮਾਰਾ ਸਮਦਾਇ ਤੁਮਾਰੀ ਸਰਨ ਆਇਆ ਹੈ॥੨॥
Prof. Sahib Singhਉਹ ਸਗੋਂ ਤਰਲੇ ਕਰਦੇ ਹਨ ਕਿ ਅਸੀਂ ਹੁਣ ਤੇਰੇ ਅਧੀਨ ਹੋ ਕੇ ਰਹਾਂਗੇ, ਸਾਨੂੰ ਮਾਲਕ-ਪ੍ਰਭੂ (ਦੀ ਕ੍ਰੋਪੀ) ਤੋਂ ਬਚਾ ਲੈ ॥੨॥

ਪਦ ਅਰਥ ਕਰਹਿ = ਕਰਦੇ ਹਨ। ਤੇ = ਤੋਂ। ਰਾਖੁ = ਬਚਾ ਲੈ ॥੨॥

SikhNet (Spanish)y me dice, por favor, sálvame de tu Maestro; concédeme tu refugio. (2)

ਜਹ ਭੰਡਾਰੁ. ਗੋਬਿੰਦ ਕਾ ਖੁਲਿਆ; ਜਿਹ ਪ੍ਰਾਪਤਿ ਤਿਹ ਲਇਆ ॥

jeh bhanddaar. gobind kaa khuliaa; jih praapat tih leaa |

Sant Singh KhalsaWhen the treasure of the Lord of the Universe is opened, those who are pre-destined, receive it.
Manmohan SinghWhere the Lord of the world is treasure, opens, who-so-ever is destined to receive there from, he receives.
Manmohan Singh (Punjabi)ਓਥੇ ਸ੍ਰਿਸ਼ਟੀ ਦੇ ਸੁਆਮੀ ਦਾ ਖਜਾਨਾ ਖੁੱਲ੍ਹਾ ਹੋਇਆ ਹੈ, ਜਿਸ ਦੇ ਭਾਗਾਂ ਵਿੱਚ ਲੈਣਾ ਲਿਖਿਆ ਹੋਇਆ ਹੈ, ਉਹ ਹੀ ਉਥੋਂ ਲੈਂਦਾ ਹੈ।
Fareedkot Teekaਜਹਾਂ ਗੋਬਿੰਦ ਕਾ ਭੰਡਾਰਾ ਜੋ ਸਾਧ ਸੰਗਤ ਰੂਪ ਖੁਲਿਆ ਹੈ, ਜਿਸ ਕੋ ਪ੍ਰਾਪਤਿ ਹੋਣਾ ਲਿਖਾ ਹੈ ਤਿਸ ਨੇ ਲੀਆ ਹੈ॥
Prof. Sahib Singhਹੇ ਭਾਈ! (ਮੇਰੇ ਅੰਦਰ ਉਹ ਕੌਤਕ ਅਜੇਹਾ ਵਰਤਿਆ ਹੈ) ਕਿ ਉਸ ਅਵਸਥਾ ਵਿਚ ਪਰਮਾਤਮਾ (ਦੀ ਭਗਤੀ) ਦਾ ਖ਼ਜ਼ਾਨਾ (ਮੇਰੇ ਅੰਦਰ) ਖੁਲ੍ਹ ਪਿਆ ਹੈ। ਪਰ (ਹੇ ਭਾਈ! ਇਹ ਖ਼ਜ਼ਾਨਾ) ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ।

ਪਦ ਅਰਥ ਜਹ = ਜਿੱਥੇ, ਜਿਸ ਅਵਸਥਾ ਵਿਚ। ਭੰਡਾਰੁ = ਖ਼ਜ਼ਾਨਾ। ਜਿਹ = ਜਿਸ ਨੂੰ। ਤਿਹ = ਉਸ ਨੇ।

SikhNet (Spanish)El Tesoro del Señor está al alcance de todos, pero sólo aquél cuyo Destino es Perfecto, lo encuentra.

ਏਕੁ ਰਤਨੁ ਮੋ ਕਉ ਗੁਰਿ ਦੀਨਾ; ਮੇਰਾ ਮਨੁ ਤਨੁ ਸੀਤਲੁ ਥਿਆ ॥੩॥

ek ratan mo kau gur deenaa; meraa man tan seetal thiaa |3|

Sant Singh KhalsaThe Guru has given me the one jewel, and my mind and body have become peaceful and tranquil. ||3||
Manmohan SinghThe one gem, the Guru has given me, and my mind and body have become calm.
Manmohan Singh (Punjabi)ਇਕ ਹੀਰਾ ਗੁਰਾਂ ਨੇ ਮੈਨੂੰ ਦਿੱਤਾ ਹੈ ਅਤੇ ਮੇਰੀ ਜਿੰਦੜੀ ਤੇ ਦੇਹ ਸ਼ਾਂਤ ਹੋ ਗਏ ਹਨ।
Fareedkot Teekaਮੇਰੇ ਕੋ ਭੀ ਇਕ ਉਪਦੇਸ਼ ਰੂਪ ਗੁਰੋਂ ਨੇ ਰਤਨ ਦੀਆ ਹੈ, ਜਿਸ ਕਰ ਕੇ ਮੇਰਾ ਮਨ ਤਨ ਸੀਤਲ ਹੂਆ ਹੈ॥੩॥
Prof. Sahib Singhਹੇ ਭਾਈ! ਗੁਰੂ ਨੇ ਮੈਨੂੰ (ਪਰਮਾਤਮਾ ਦਾ ਨਾਮ) ਇਕ ਐਸਾ ਰਤਨ ਦੇ ਦਿੱਤਾ ਹੈ ਕਿ (ਉਸ ਦੀ ਬਰਕਤਿ ਨਾਲ) ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ, ਮੇਰਾ ਸਰੀਰ ਸ਼ਾਂਤ ਹੋ ਗਿਆ ਹੈ ॥੩॥
SikhNet (Spanish)El Guru me bendijo con la Joya del Nombre y mi cuerpo y mi mente fueron confortados.(3)

ਏਕ ਬੂੰਦ. ਗੁਰਿ ਅੰਮ੍ਰਿਤੁ ਦੀਨੋ; ਤਾ ਅਟਲੁ ਅਮਰੁ. ਨ ਮੁਆ ॥

ek boond. gur amrit deeno; taa attal amar. na muaa |

Sant Singh KhalsaThe Guru has blessed me with the one drop of Ambrosial Nectar, and so I have become stable, unmoving and immortal - I shall not die.
Manmohan SinghThe Guru has blessed me with one drop of Nectar, whereby having become immovable and immortal, I shall die not.
Manmohan Singh (Punjabi)ਗੁਰਾਂ ਨੇ ਮੈਨੂੰ ਸੁਧਾਰਸ (ਅੰਮ੍ਰਿਤ) ਦਾ ਇਕ ਤੁਬਕਾ ਬਖਸ਼ਿਅ ਹੈ, ਜਿਸ ਦੁਆਰਾ ਅਹਿੱਲ ਅਤੇ ਅਬਿਨਾਸ਼ੀ ਹੋ ਜਾਣ ਕਰ ਕੇ ਮੈਂ ਮਰਾਂਗਾ ਨਹੀਂ।
Fareedkot Teekaਅੰਮ੍ਰਿਤ ਕੀ ਬੂੰਦ ਰੂਪ ਏਕ ਨਾਮ ਗੁਰਾਂ ਨੇ ਦੀਆ ਹੈ, ਤਿਸੀ ਮੇਂ ਅਮਰ ਹੋ ਕੇ ਇਸਥਿਤ ਹੂਆ ਹੈ, ਪੁਨਾ ਮੂਆ ਨਹੀਂ ਹੂੰ॥
Prof. Sahib Singhਹੇ ਭਾਈ! ਗੁਰੂ ਨੇ ਮੈਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਇਕ ਬੂੰਦ ਦਿੱਤੀ ਹੈ, ਹੁਣ ਮੇਰਾ ਆਤਮਾ (ਵਿਕਾਰਾਂ ਵਲੋਂ) ਅਡੋਲ ਹੋ ਗਿਆ ਹੈ, ਆਤਮਕ ਮੌਤ ਤੋਂ ਮੈਂ ਬਚ ਗਿਆ ਹਾਂ, ਆਤਮਕ ਮੌਤ ਮੇਰੇ ਨੇੜੇ ਨਹੀਂ ਢੁਕਦੀ।

ਪਦ ਅਰਥ ਗੁਰਿ = ਗੁਰੂ ਨੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅਟਲੁ = ਅਡੋਲ। ਅਮਰੁ = ਆਤਮਕ ਮੌਤ ਤੋਂ ਬਚਿਆ ਹੋਇਆ। ਨ ਮੁਆ = ਨਹੀਂ ਮਰਦਾ, ਆਤਮਕ ਮੌਤ ਨੇੜੇ ਨਹੀਂ ਢੁਕਦੀ।

SikhNet (Spanish)El Guru puso en mis labios una sola gota del Néctar de Su Nombre y me volví Inmortal.

ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ; ਫਿਰਿ ਲੇਖਾ. ਮੂਲਿ ਨ ਲਇਆ ॥੪॥੩॥੧੪॥

bhagat bhanddaar gur naanak kau saupe; fir lekhaa. mool na leaa |4|3|14|

Sant Singh KhalsaThe Lord blessed Guru Nanak with the treasure of devotional worship, and did not call him to account again. ||4||3||14||
Manmohan SinghThe Lord entrusted Guru Nanak with the treasure of His devotional service, and then never took an account from him.
Manmohan Singh (Punjabi)ਪ੍ਰਭੂ ਨੇ ਆਪਣੀ ਪ੍ਰੇਮ ਮਈ ਸੇਵਾ ਦੇ ਖਜਾਨੇ ਗੁਰੂ ਨਾਨਕ ਦੇ ਹਵਾਲੇ ਕਰ ਦਿੱਤੇ ਹਨ, ਅਤੇ ਮੁੜ ਕਦੇ ਭੀ ਉਸ ਪਾਸੋਂ ਹਿਸਾਬ ਕਿਤਾਬ ਪੁੱਛਿਆ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਗਤੀ ਕੇ ਭੰਡਾਰੇ ਮੇਰੇ ਕੋ ਐਸੇ ਗੁਰੂ ਜੀ ਨੇ ਸੌਪੇ ਹੈਂ, ਜਿਨ ਕਾ ਫੇਰ ਲੇਖਾ ਕਦਾਚਿਤ ਨਹੀਂ ਲੀਆ॥੪॥੩॥੧੪॥
Prof. Sahib Singhਹੇ ਭਾਈ! (ਜਦੋਂ ਤੋਂ) ਗੁਰੂ ਨੇ ਨਾਨਕ ਨੂੰ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਬਖ਼ਸ਼ ਦਿੱਤੇ ਹਨ, ਉਸ ਤੋਂ ਪਿੱਛੋਂ ਕੀਤੇ ਕਰਮਾਂ ਦਾ ਹਿਸਾਬ ਉੱਕਾ ਹੀ ਨਹੀਂ ਮੰਗਿਆ ॥੪॥੩॥੧੪॥

ਪਦ ਅਰਥ ਭੰਡਾਰ = ਖ਼ਜ਼ਾਨੇ। ਕਉ = ਨੂੰ। ਲੇਖਾ = ਕਰਮਾਂ ਦਾ ਹਿਸਾਬ। ਮੂਲਿ ਨ = ਬਿਲਕੁਲ ਨਹੀਂ ॥੪॥੩॥੧੪॥

SikhNet (Spanish)Dice Nanak, aquél a quien el Señor bendice con el Tesoro de Su Devoción, no se le piden cuentas de sus acciones. (4‑3‑14)
Answers quote the Granth verbatim with Ang citations. AI commentary is not Gurbani and not a religious ruling.