ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ ॥
kott brahamandd ko tthaakur suaamee; sarab jeea kaa daataa re |
Sant Singh KhalsaGod is the Lord and Master of millions of universes; He is the Giver of all beings.
Manmohan SinghThe Lord is the Master of millions of universes and He is the Donor of all the creatures.
Manmohan Singh (Punjabi)ਪ੍ਰਭੂ ਕ੍ਰੋੜਾਂ ਹੀ ਆਲਮਾਂ ਦਾ ਮਾਲਕ ਹੈ। ਉਹ ਸਾਰਿਆਂ ਜੀਵਾਂ ਨੂੰ ਦੇਣ ਵਾਲਾ ਹੈ।
Fareedkot Teekaਵਹੁ ਸ੍ਵਾਮੀ ਅਨੰਤ ਬ੍ਰਹਮੰਡੋਂ ਕਾ ਠਾਕੁਰ, ਪੁਨਃ ਵਹੁ ਸਰਬ ਸੂਖਮ ਅਸਥੂਲ ਜੀਵੋਂ ਕਾ ਦਾਤਾ ਹੈ॥
Prof. Sahib Singhਹੇ ਭਾਈ! ਜੇਹੜਾ ਕ੍ਰੋੜਾਂ ਬ੍ਰਹਮੰਡਾਂ ਦਾ ਪਾਲਣਹਾਰ ਮਾਲਕ ਹੈ, ਜੇਹੜਾ ਸਾਰੇ ਜੀਵਾਂ ਨੂੰ (ਰਿਜ਼ਕ ਆਦਿਕ) ਦਾਤਾਂ ਦੇਣ ਵਾਲਾ ਹੈ,ਪਦ ਅਰਥ ਬ੍ਰਹਮੰਡ = ਸ੍ਰਿਸ਼ਟੀ। ਕੋ = ਦਾ। ਠਾਕੁਰੁ = ਪਾਲਣਹਾਰ। ਰੇ = ਹੇ ਭਾਈ!
SikhNet (Spanish)El Señor es el Maestro de millones de universos y el Sostenedor de toda la vida.
ਪ੍ਰਤਿਪਾਲੈ ਨਿਤ ਸਾਰਿ ਸਮਾਲੈ; ਇਕੁ ਗੁਨੁ. ਨਹੀ ਮੂਰਖਿ ਜਾਤਾ ਰੇ ॥੧॥
pratipaalai nit saar samaalai; ik gun. nahee moorakh jaataa re |1|
Sant Singh KhalsaHe ever cherishes and cares for all beings, but the fool does not appreciate any of His virtues. ||1||
Manmohan SinghHe ever cherishes, and takes care of all but the fool appreciates not even one goodness of His.
Manmohan Singh (Punjabi)ਉਹ ਸਦਾ ਹੀ ਸਾਰਿਆਂ ਨੂੰ ਪਾਲਦਾ ਅਤੇ ਸੰਭਾਲਦਾ ਹੈ। ਮੂਰਖ ਬੰਦਾ ਉਸ ਦੀ ਇਕ ਭਲਾਈ ਦੀ ਕਦਰ ਭੀ ਨਹੀਂ ਕਰਦਾ।
Fareedkot Teekaਪੁਨ: ਸਭ ਕੀ ਨਿਤ ਖਬਰ ਕੋ ਸੰਭਾਲ ਕੇ ਪ੍ਰਤਿਪਾਲਾ ਕਰਤਾ ਹੈ, ਮੈਂ ਮੂਰਖ ਨੇ ਤੋ ਉਸ ਕਾ ਗੁਨ ਏਕ ਭੀ ਨਹੀਂ ਜਾਣਿਆ ਹੈ॥
Prof. Sahib Singhਜੇਹੜਾ (ਸਭ ਜੀਵਾਂ ਨੂੰ) ਪਾਲਦਾ ਹੈ, ਸਦਾ (ਸਭ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ, ਮੈਂ ਮੂਰਖ ਨੇ ਉਸ ਪਰਮਾਤਮਾ ਦਾ ਇੱਕ (ਭੀ) ਉਪਕਾਰ ਨਹੀਂ ਸਮਝਿਆ ॥੧॥ਪਦ ਅਰਥ ਸਾਰਿ = ਸਾਰ ਲੈ ਕੇ। ਸਮਾਲੈ = ਸੰਭਾਲ ਕਰਦਾ ਹੈ। ਮੂਰਖਿ = ਮੂਰਖ ਨੇ ॥੧॥
SikhNet (Spanish)Él cuida todo y soporta todo pero el tonto no reconoce las Bondades del Señor. (1)
ਹਰਿ ਆਰਾਧਿ; ਨ ਜਾਨਾ ਰੇ ॥
har aaraadh; na jaanaa re |
Sant Singh KhalsaI do not know how to worship the Lord in adoration.
Manmohan SinghI know not how to meditate on God.
Manmohan Singh (Punjabi)ਮੈਂ ਵਾਹਿਗੁਰੂ ਦਾ ਸਿਮਰਨ ਕਰਨਾ ਨਹੀਂ ਜਾਣਦਾ।
Fareedkot Teekaਮੈਂ ਹਰੀ ਕੇ ਅਰਾਧਨੇ ਕੋ ਭੀ ਨਹੀਂ ਜਾਨਤਾ ਹੂੰ ਕਿ ਕੈਸੇ ਅਰਾਧੀਤਾ ਹੈ॥
Prof. Sahib Singhਹੇ ਭਾਈ! ਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ।ਪਦ ਅਰਥ ਆਰਾਧਿ ਨ ਜਾਨਾ = (ਮੈਂ) ਆਰਾਧਨਾ ਕਰਨੀ ਨਹੀਂ ਸਮਝੀ।
SikhNet (Spanish)No sé como meditar en mi Señor;
ਹਰਿ ਹਰਿ ਗੁਰੁ ਗੁਰੁ; ਕਰਤਾ ਰੇ ॥
har har gur gur; karataa re |
Sant Singh KhalsaI can only repeat, "Lord, Lord, Guru, Guru."
Manmohan SinghI only repeat "God, God, Guru, Guru".
Manmohan Singh (Punjabi)ਮੈਂ ਕੇਵਲ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਕਹੀ ਜਾਂਦਾ ਹਾਂ।
Fareedkot Teekaਹੇ ਭਾਈ! ਮੈਂ ਤੋ ਕੇਵਲ ਹਰੀ ਹਰੀ ਔ ਗੁਰੂ ਗੁਰੂ ਕਰਤਾ ਰਹਤਾ ਹੂੰ॥
Prof. Sahib Singhਮੈਂ (ਤਾਂ ਜ਼ਬਾਨੀ ਜ਼ਬਾਨੀ ਹੀ) 'ਹਰੀ ਹਰੀ', 'ਗੁਰੂ ਗੁਰੂ' ਕਰਦਾ ਰਹਿੰਦਾ ਹਾਂ।ਪਦ ਅਰਥ ਕਰਤਾ = ਕਰਦਾ ਹਾਂ। ਰੇ = ਹੇ ਭਾਈ! ਹਰਿ ਜੀਉ = ਹੇ ਪ੍ਰਭੂ ਜੀ!
SikhNet (Spanish)sólo canto Su Nombre o el del Guru
ਹਰਿ ਜੀਉ; ਨਾਮੁ ਪਰਿਓ ਰਾਮਦਾਸੁ ॥ ਰਹਾਉ ॥
har jeeo; naam pario raamadaas | rahaau |
Sant Singh KhalsaO Dear Lord, I go by the name of the Lord's slave. ||Pause||
Manmohan SinghO Sir God, I go by the Name of Lord's slave. Pause.
Manmohan Singh (Punjabi)ਹੇ ਮਹਾਰਾਜ ਵਾਹਿਗੁਰੂ, ਮੇਰਾ ਨਾਉ ਪ੍ਰਭੂ ਦਾ ਗੋਲਾ ਪੈਂ ਗਿਆ ਹੈ। ਠਹਿਰਾਉ।
Fareedkot Teekaਮੇਰਾ ਨਾਮ ਤੋ ਰਾਮ ਕਾ ਦਾਸ ਪੜਾ ਹੈ॥ ਰਹਾਉ ॥
Prof. Sahib Singhਹੇ ਪ੍ਰਭੂ ਜੀ! ਮੇਰਾ ਨਾਮ "ਰਾਮ ਦਾ ਦਾਸ" ਪੈ ਗਿਆ ਹੈ (ਹੁਣ ਤੂੰ ਹੀ ਮੇਰੀ ਲਾਜ ਰੱਖ, ਤੇ, ਭਗਤੀ ਦੀ ਦਾਤਿ ਦੇਹ) ਰਹਾਉ॥ਪਦ ਅਰਥ ਪਰਿਓ = ਪੈ ਗਿਆ ਹੈ। ਰਾਮ ਦਾਸੁ = ਰਾਮ ਦਾ ਦਾਸ ॥ਰਹਾਉ॥
SikhNet (Spanish)y así soy llamado el Sirviente de Dios. (Pausa)
ਦੀਨ ਦਇਆਲ ਕ੍ਰਿਪਾਲ ਸੁਖ ਸਾਗਰ; ਸਰਬ ਘਟਾ ਭਰਪੂਰੀ ਰੇ ॥
deen deaal kripaal sukh saagar; sarab ghattaa bharapooree re |
Sant Singh KhalsaThe Compassionate Lord is Merciful to the meek, the ocean of peace; He fills all hearts.
Manmohan SinghThe Merciful Master is compassionate to the meek is like Ocean of peace and fills all the hearts.
Manmohan Singh (Punjabi)ਮਿਹਰਬਾਨ ਮਾਲਕ ਮਸਕੀਨਾਂ ਉਤੇ ਦਇਆਵਾਨ, ਆਰਾਮ ਦਾ ਸਮੁੰਦਰ ਅਤੇ ਸਾਰਿਆਂ ਦਿਲਾਂ ਵਿੱਚ ਪਰੀਪੂਰਨ ਹੈ।
Fareedkot Teekaਪੁਨ: ਦੀਨੋਂ ਪਰ ਦਇਆਲ ਤਥਾ ਕ੍ਰਿਪਾ ਕਾ ਘਰ ਔ ਸੁਖੋਂ ਕਾ ਸਮੁੰਦ੍ਰ, ਪੁਨਃ ਸਰਬ ਘਟੋਂ ਮੇਂ ਭਰਪੂਰ ਹੂਆ ਹੂਆ ਹੈ॥
Prof. Sahib Singhਹੇ ਭਾਈ! ਜੇਹੜਾ ਪ੍ਰਭੂ ਗ਼ਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਦਇਆ ਦਾ ਘਰ ਹੈ, ਜੇਹੜਾ ਸੁਖਾਂ ਦਾ ਸਮੁੰਦਰ ਹੈ, ਜੇਹੜਾ ਸਾਰੇ ਸਰੀਰਾਂ ਵਿਚ ਹਰ ਥਾਂ ਮੌਜੂਦ ਹੈ,ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਭਰਪੂਰੀ = ਵਿਆਪਕ। ਸਰਬ ਘਟਾ = ਸਾਰੇ ਸਰੀਰਾਂ ਵਿਚ।
SikhNet (Spanish)El Uno es Compasivo con el humilde; Él es el Océano de Paz que llena todos los corazones.
ਪੇਖਤ ਸੁਨਤ ਸਦਾ ਹੈ ਸੰਗੇ; ਮੈ ਮੂਰਖ. ਜਾਨਿਆ ਦੂਰੀ ਰੇ ॥੨॥
pekhat sunat sadaa hai sange; mai moorakh. jaaniaa dooree re |2|
Sant Singh KhalsaHe sees, hears, and is always with me; but I am a fool, and I think that He is far away. ||2||
Manmohan SinghHe sees, hears, and is ever with me, but I, a fool, deem Him to be distant.
Manmohan Singh (Punjabi)ਉਹ ਵੇਖਦਾ, ਸੁਣਦਾ ਅਤੇ ਹਮੇਸ਼ਾਂ ਮੇਰੇ ਨਾਲ ਹੈ। ਮੈਂ ਬੇਵਕੂਫ, ਉਸ ਨੂੰ ਦੁਰੇਡੇ ਖਿਆਲ ਕਰਦਾਂ ਹਾਂ।
Fareedkot Teekaਸਦੀਵ ਵਹੁ ਸੰਗ ਹੀ ਦੇਖਤਾ ਸੁਨਤਾ ਹੈ ਔ ਮੈਂ ਮੂਰਖ ਨੇ ਦੂਰ ਜਾਨਿਆ ਹੈ॥੨॥
Prof. Sahib Singhਜੇਹੜਾ ਸਭ ਜੀਵਾਂ ਦੇ ਅੰਗ-ਸੰਗ ਰਹਿ ਕੇ ਸਭਨਾਂ ਦੇ ਕਰਮ ਵੇਖਦਾ ਹੈ ਤੇ (ਸਭ ਦੀਆਂ ਅਰਜ਼ੋਈਆਂ) ਸੁਣਦਾ ਰਹਿੰਦਾ ਹੈ, ਮੈਂ ਮੂਰਖ ਉਸ ਪਰਮਾਤਮਾ ਨੂੰ ਕਿਤੇ ਦੂਰ-ਵੱਸਦਾ ਸਮਝ ਰਿਹਾ ਹਾਂ ॥੨॥ਪਦ ਅਰਥ ਸੰਗੇ = ਨਾਲ ਹੀ ॥੨॥
SikhNet (Spanish)Él ve y escucha todo dentro de mi interior, pero el ignorante de mí considera que Está muy lejos. (2)
ਹਰਿ ਬਿਅੰਤੁ. ਹਉ ਮਿਤਿ ਕਰਿ ਵਰਨਉ; ਕਿਆ ਜਾਨਾ ਹੋਇ ਕੈਸੋ ਰੇ ॥
har biant. hau mit kar varnau; kiaa jaanaa hoe kaiso re |
Sant Singh KhalsaThe Lord is limitless, but I can only describe Him within my limitations; what do I know, about what He is like?
Manmohan SinghThe Lord is limitless but I can only describe Him within limits. What do I know, as to what is He like.
Manmohan Singh (Punjabi)ਸੁਆਮੀ ਹੱਦ-ਬੰਨਾ-ਰਹਿਤ ਹੈ। ਮੈਂ ਉਸ ਨੂੰ ਕੇਵਲ ਹੱਦ ਅੰਦਰ ਹੀ ਬਿਆਨ ਕਰ ਸਕਦਾ ਹਾਂ। ਮੈਂ ਕੀ ਜਾਣਦਾ ਹਾਂ ਕਿ ਉਹ ਕਿਹੋ ਜਿਹਾ ਹੈ?
Fareedkot Teekaਪੁਨਾ ਵਹੁ ਹਰੀ ਬਿਅੰਤ ਕੋ ਮੈਂ ਥੋੜਾ ਕਰ ਕੇ ਕਹਿਤਾ ਹੂੰ, ਮੈਂ ਕ੍ਯਾ ਜਾਨਤਾ ਹੂੰ ਕਿ ਵਹੁ ਕੈਸਾ ਹੈ ਵਾ ਮੇਰਾ ਕੈਸਾ ਹਾਲੁ ਹੋਵੇਗਾ॥
Prof. Sahib Singhਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਰ ਮੈਂ ਉਸ ਦੇ ਗੁਣਾਂ ਨੂੰ ਹੱਦ-ਬੰਦੀ ਵਿਚ ਲਿਆ ਕੇ ਬਿਆਨ ਕਰਦਾ ਹਾਂ। ਮੈਂ ਕੀਹ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ?ਪਦ ਅਰਥ ਹਉ = ਮੈਂ। ਮਿਤਿ = ਹੱਦ-ਬੰਦੀ। ਕਰਿ = ਕਰ ਕੇ। ਵਰਨਉ = ਵਰਨਉਂ, ਮੈਂ ਬਿਆਨ ਕਰਦਾ ਹਾਂ। ਕਿਆ ਜਾਨਾ = ਮੈਂ ਕੀਹ ਜਾਣਦਾ ਹਾਂ?
SikhNet (Spanish)El Señor es Infinito; yo sólo Lo puedo definir dentro de límites, ¿Por ende, cómo puedo reconocer Su Tipo?
ਕਰਉ ਬੇਨਤੀ ਸਤਿਗੁਰ ਅਪੁਨੇ; ਮੈ ਮੂਰਖ. ਦੇਹੁ ਉਪਦੇਸੋ ਰੇ ॥੩॥
krau benatee satigur apune; mai moorakh. dehu upadeso re |3|
Sant Singh KhalsaI offer my prayer to my True Guru; I am so foolish - please, teach me! ||3||
Manmohan SinghI, supplicate to my True Guru, to instruct me, the stupid.
Manmohan Singh (Punjabi)ਮੈਨੂੰ ਮੂੜ੍ਹ ਨੂੰ ਸਿਖਮਤ ਦੇਣ ਲਈ, ਮੈਂ ਆਪਣੇ ਸੱਚੇ ਗੁਰਾਂ ਮੂਹਰੇ ਪ੍ਰਾਰਥਨਾ ਕਰਦਾ ਹਾਂ।
Fareedkot Teekaਮੈਂ ਅਪਨੇ ਸਤਿਗੁਰੋਂ ਪਾਸ ਬੇਨਤੀ ਕਰਤਾ ਹੂੰ ਕਿ ਮੈਂ ਮੂਰਖ ਕੋ ਉਪਦੇਸ਼ ਦੀਜੀਏ॥੩॥☬ਪ੍ਰਸ਼ਨ: ਜੇ ਤੁਮ ਮੂਰਖ ਹੋ ਤੌ ਕੈਸੇ ਉਪਦੇਸ਼ ਸੇ ਤਰੋਗੇ?☬ਉੱਤਰ:
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ ॥੩॥ਪਦ ਅਰਥ ਕਰਉ = ਕਰਉਂ। ਮੈ ਮੂਰਖ = ਮੈਨੂੰ ਮੂਰਖ ਨੂੰ ॥੩॥
SikhNet (Spanish)De aquí que le rece a mi Guru, Instrúyeme, por favor, en Tu Sabiduría. (3)
ਮੈ ਮੂਰਖ ਕੀ. ਕੇਤਕ ਬਾਤ ਹੈ; ਕੋਟਿ ਪਰਾਧੀ ਤਰਿਆ ਰੇ ॥
mai moorakh kee. ketak baat hai; kott paraadhee tariaa re |
Sant Singh KhalsaI am just a fool, but millions of sinners just like me have been saved.
Manmohan SinghWhat to say of a silly fellow like me, millions of sinners have been saved by Guru's instruction.
Manmohan Singh (Punjabi)ਮੈਂ ਬੇਵਕੂਫ ਦਾ ਕੀ ਕਹਿਣਾ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਕ੍ਰੋੜਾਂ ਹੀ ਪਾਪੀ ਪਾਰ ਉਤਰ ਗਏ ਹਨ।
Fareedkot Teekaਮੈਂ ਮੂਰਖ ਕੀ ਕਿਤਨੀ ਕੁ ਬਾਤ ਹੈ ਅਰਥਾਤ ਇਹ ਤੋ ਤੁਛ ਹੈ, ਸਤਗੁਰੋਂ ਕੇ ਉਪਦੇਸ਼ ਸੇ ਅਪਰਾਧੀਓਂ ਕਾ ਸਮਦਾਯ ਤਰ ਗਿਆ ਹੈ॥
Prof. Sahib Singhਹੇ ਭਾਈ! ਮੈਨੂੰ ਮੂਰਖ ਨੂੰ ਪਾਰ ਲੰਘਾਣਾ (ਗੁਰੂ ਵਾਸਤੇ) ਕੋਈ ਵੱਡੀ ਗੱਲ ਨਹੀਂ (ਉਸ ਦੇ ਦਰ ਤੇ ਆ ਕੇ ਤਾਂ) ਕ੍ਰੋੜਾਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਰਹੇ ਹਨ।ਪਦ ਅਰਥ ਕੇਤਕ ਬਾਤ ਹੈ = ਕੋਈ ਵੱਡੀ ਗੱਲ ਨਹੀਂ। ਕੋਟਿ = ਕ੍ਰੋੜਾਂ।
SikhNet (Spanish)No se diga de mí, el ignorante; el Señor ha salvado a millones de seres como yo.
ਗੁਰੁ ਨਾਨਕੁ. ਜਿਨ ਸੁਣਿਆ ਪੇਖਿਆ; ਸੇ ਫਿਰਿ. ਗਰਭਾਸਿ, ਨ ਪਰਿਆ ਰੇ ॥੪॥੨॥੧੩॥
gur naanak. jin suniaa pekhiaa; se fir. garabhaas, na pariaa re |4|2|13|
Sant Singh KhalsaThose who have heard, and seen Guru Nanak, do not descend into the womb of reincarnation again. ||4||2||13||
Manmohan SinghThey, who have heard, and seen Guru Nanak, fall not, again, into the womb.
Manmohan Singh (Punjabi)ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸ੍ਰਵਣ ਕੀਤਾ ਅਤੇ ਵੇਖਿਆ ਹੈ, ਉਹ ਮੁੜ ਕੇ ਗਰਭ ਵਿੱਚ ਨਹੀਂ ਪੈਂਦੇ।
Fareedkot Teekaਜਿਨੋਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੋ ਸੁਣਿਆ ਔ ਧ੍ਯਾਨ ਕਰ ਕੇ ਦੇਖਾ ਹੈ, ਸੋ ਪੁਨਾ ਗਰਭ ਮੇਂ ਨਹੀਂ ਪੜਾ ਹੈ ਅਰਥਾਤ ਜਨਮੋਂ ਸੇ ਰਹਤ ਹੈ। ਵਾ ਗੁਰੋਂ ਦੁਆਰੇ (ਨਾਨਕੁ) ਦੁਐਤ ਰਹਤ ਬ੍ਰਹਮ ਕੋ ਜਿਨੋਂ ਨੇ ਸ੍ਰਵਣ ਕੀਆ ਪੁਨਃ ਮਨਨ ਨਿਧ੍ਯਾਸਨ ਕਰ ਕੇ (ਪੇਖਿਆ) ਸਾਖ੍ਯਾਤ ਕੀਆ ਹੈ, (ਸੇ) ਤਿਨੋਂ ਕਾ ਸਮਦਾਯ ਪੁਨਃ ਗਰਭ ਅਸਥਾਨ ਮੇਂ ਨਹੀਂ ਪੜਿਆ ਹੈ॥੪॥੨॥੧੩॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ (ਦੇ ਉਪਦੇਸ਼) ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ, ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੪॥੨॥੧੩॥ਪਦ ਅਰਥ ਜਿਨ = ਜਿਨ੍ਹਾਂ ਨੇ। ਗਰਭਾਸਿ = ਗਰਭ-ਆਸ਼ੈ ਵਿਚ, ਗਰਭ-ਜੋਨਿ ਵਿਚ ॥੪॥੨॥੧੩॥
SikhNet (Spanish)Aquéllos que han visto o escuchado del Guru, dice Nanak, dejan de ser colocados en un vientre otra vez. (4‑2‑13)