ੴ

ਸਿੱਖਬਾਣੀ · SikhBani

ਕਰਿ ਨਮਸਕਾਰ ਪੂਰੇ ਗੁਰਦੇਵ ॥

kar namasakaar poore guradev
Guru Arjan Dev Ji ਗੁਰੂ ਅਰਜਨ ਦੇਵ ਜੀ · Raag Gond · Ang 869 · 36 lines
Translations

ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ ॥

raag gondd asattapadeea mahalaa 5 ghar 2 |

Sant Singh KhalsaRaag Gond, Ashtpadheeyaa, Fifth Mehl, Second House:
Manmohan SinghRag Gond Ashtpadis 5th Guru.
Manmohan Singh (Punjabi)ਰਾਗ ਗੋਂਡ ਅਸ਼ਟਪਦੀਆਂ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਗੋਂਡ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Gond, Ashtapadis, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਰਿ ਨਮਸਕਾਰ; ਪੂਰੇ ਗੁਰਦੇਵ ॥

kar namasakaar; poore guradev |

Sant Singh KhalsaHumbly bow to the Perfect Divine Guru.
Manmohan SinghMake thou obeisance onto thy Perfect Guru-God.
Manmohan Singh (Punjabi)ਤੂੰ ਆਪਣੇ ਪੂਰਨ ਗੁਰੂ-ਪਰਮੇਸ਼ਰ ਨੂੰ ਬੰਦਨਾ ਕਰ।
Fareedkot Teekaਹੇ ਭਾਈ! ਪੂਰੇ ਗੁਰੋਂ ਕੋ ਨਮਸਕਾਰ ਕਰ॥
Prof. Sahib Singhਹੇ ਭਾਈ! ਪੂਰੇ ਸਤਿਗੁਰੂ ਅੱਗੇ ਸਦਾ ਸਿਰ ਨਿਵਾਇਆ ਕਰ,

ਪਦ ਅਰਥ ਕਰਿ ਨਮਸਕਾਰ = ਸਿਰ ਨਿਵਾਇਆ ਕਰ।

SikhNet (Spanish)Saluda en Reverencia a tu Guru Perfecto;

ਸਫਲ ਮੂਰਤਿ; ਸਫਲ ਜਾ ਕੀ ਸੇਵ ॥

safal moorat; safal jaa kee sev |

Sant Singh KhalsaFruitful is His image, and fruitful is service to Him.
Manmohan SinghProfitable is His vision and fruitful His service.
Manmohan Singh (Punjabi)ਲਾਭਦਾਇਕ ਹੈ ਉਸ ਦਾ ਦਰਸ਼ਨ ਅਤੇ ਫਲਦਾਇਕ ਉਸ ਦੀ ਟਹਿਲ ਸੇਵਾ।
Fareedkot Teekaਕਿਉਂਕਿ ਸਫਲ ਮੂਰਤਿ ਗੁਰੂ ਹੈਂ।☬ਪੁਨਾ ਕੈਸੇ ਹੈਂ?☬ਜਿਨੋਂ ਕੀ ਸੇਵਾ ਫਲ ਕੇ ਸਹਿਤ ਹੈ॥
Prof. Sahib Singhਉਸ ਦਾ ਦਰਸ਼ਨ ਜੀਵਨ-ਮਨੋਰਥ ਪੂਰਾ ਕਰਦਾ ਹੈ, ਉਸ ਦੀ ਸਰਨ ਪਿਆਂ ਜੀਵਨ ਸਫਲ ਹੋ ਜਾਂਦਾ ਹੈ।

ਪਦ ਅਰਥ ਸਫਲ = ਫਲ ਦੇਣ ਵਾਲੀ, ਜੀਵਨ-ਮਨੋਰਥ ਪੂਰਾ ਕਰਨ ਵਾਲੀ। ਸਫਲ ਮੂਰਤਿ = ਉਹ ਗੁਰੂ ਜਿਸ ਦਾ ਦਰਸਨ ਜੀਵਨ-ਮਨੋਰਥ ਪੂਰਾ ਕਰਦਾ ਹੈ। ਜਾ ਕੀ = ਜਿਸ (ਗੁਰੂ) ਦੀ। ਸੇਵ = ਸੇਵਾ, ਸਰਨ।

SikhNet (Spanish)Su Visión es Fructífera, Su Servicio es la Recompensa.

ਅੰਤਰਜਾਮੀ ਪੁਰਖੁ ਬਿਧਾਤਾ ॥

antarajaamee purakh bidhaataa |

Sant Singh KhalsaHe is the Inner-knower, the Searcher of hearts, the Architect of Destiny.
Manmohan SinghHe is the Inner-knower Creator-Lord.
Manmohan Singh (Punjabi)ਉਹ ਅੰਦਰਲੀਆਂ ਜਾਨਣ ਵਾਲਾ ਸਿਰਜਣਹਾਰ ਸੁਆਮੀ ਹੈ।
Fareedkot Teekaਪੁਨਹ ਅੰਤਰਜਾਮੀ ਜੋ ਪੁਰਖ ਕਰਮ ਫਲ ਪਰਦਾਤਾ ਹੈ॥
Prof. Sahib Singhਹੇ ਭਾਈ! ਜੇਹੜਾ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਜੇਹੜਾ ਸਭ ਵਿਚ ਵਿਆਪਕ ਹੈ ਅਤੇ ਜੇਹੜਾ ਸਭ ਦਾ ਪੈਦਾ ਕਰਨ ਵਾਲਾ ਹੈ,

ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ (ਪ੍ਰਭੂ)। ਪੁਰਖੁ = ਸਰਬ-ਵਿਆਪਕ। ਬਿਧਾਤਾ = ਪੈਦਾ ਕਰਨ ਵਾਲਾ।

SikhNet (Spanish)Si, Él es el Conocedor íntimo de los corazones;

ਆਠ ਪਹਰ; ਨਾਮ ਰੰਗਿ ਰਾਤਾ ॥੧॥

aatth pehar; naam rang raataa |1|

Sant Singh KhalsaTwenty-four hours a day, he remains imbued with the love of the Naam, the Name of the Lord. ||1||
Manmohan SinghThroughout the eight watches of the day, he remains imbued with the Love of the Lord's Name.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਉਹ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜਿਆ ਰਹਿੰਦਾ ਹੈ।
Fareedkot Teekaਤਿਸ ਕੇ ਨਾਮ ਰੰਗ ਕੇ ਮੈਂ ਤਿਨ ਗੁਰੋਂ ਕਾ ਮਨ ਆਠ ਪਹਰ ਹੀ ਰਤਾ ਰਹਿਤਾ ਹੈ॥੧॥
Prof. Sahib Singhਗੁਰੂ ਉਸ ਪ੍ਰਭੂ ਦੇ ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ॥੧॥

ਪਦ ਅਰਥ ਨਾਮ ਰੰਗਿ = (ਪ੍ਰਭੂ ਦੇ) ਨਾਮ ਦੇ ਰੰਗ ਵਿਚ। ਰਾਤਾ = ਰੰਗਿਆ ਹੋਇਆ ॥੧॥

SikhNet (Spanish)Dios Creador y el Espíritu Divino se manifiestan a través de Él y Él está imbuido en el Nombre del Señor noche y día (1)

ਗੁਰੁ ਗੋਬਿੰਦ; ਗੁਰੂ ਗੋਪਾਲ ॥

gur gobind; guroo gopaal |

Sant Singh KhalsaThe Guru is the Lord of the Universe, the Guru is the Lord of the World.
Manmohan SinghThe Guru is the Master of the Universe and Guru, The cherisher of the world.
Manmohan Singh (Punjabi)ਗੁਰੂ ਜੀ ਅਮਲਾਂ ਦੇ ਮਾਲਕ ਹਨ ਅਤੇ ਗੁਰੂ ਜੀ ਹੀ ਦੁਨੀਆ ਦੇ ਪਾਲਣ-ਪੋਸਣਹਾਰ।
Fareedkot Teekaਗੁਰੂ ਗੋਬਿੰਦ ਰੂਪ ਹੈਂ, ਪੁਨਾ ਬੇਦੋਂ ਕੀ ਮ੍ਰਿਜਾਦਾ ਕੇ ਪਾਲਨੇ ਵਾਲੇ ਗੁਰੂ ਹੈਂ॥
Prof. Sahib Singhਹੇ ਭਾਈ! ਗੁਰੂ ਗੋਬਿੰਦ (ਦਾ ਰੂਪ) ਹੈ, ਗੁਰੂ ਗੋਪਾਲ (ਦਾ ਰੂਪ) ਹੈ,
SikhNet (Spanish)El Guru es Gobind, el Sostenedor de la tierra;

ਅਪਨੇ ਦਾਸ ਕਉ; ਰਾਖਨਹਾਰ ॥੧॥ ਰਹਾਉ ॥

apane daas kau; raakhanahaar |1| rahaau |

Sant Singh KhalsaHe is the Saving Grace of His slaves. ||1||Pause||
Manmohan SinghThe Guru is the saviour of his servant. Pause.
Manmohan Singh (Punjabi)ਗੁਰੂ ਜੀ ਆਪਣੇ ਸੇਵਕ ਦੀ ਰੱਖਿਆ ਕਰਨ ਵਾਲੇ ਹਨ। ਠਹਿਰਾਉ।
Fareedkot Teekaਅਪਨੇ ਦਾਸ ਕੇ ਅਨੇਕ ਬਿਘਨੋਂ ਤੇ ਰਾਖਨੇਹਾਰ ਗੁਰੂ ਹੈਂ॥੧॥ ਰਹਾਉ ॥
Prof. Sahib Singhਜੋ ਆਪਣੇ ਸੇਵਕ ਨੂੰ (ਨਿੰਦਾ ਆਦਿਕ ਤੋਂ) ਬਚਾਣ-ਜੋਗਾ ਹੈ ॥੧॥ ਰਹਾਉ ॥

ਪਦ ਅਰਥ ਕਉ = ਨੂੰ। ਰਾਖਨਹਾਰ = ਬਚਾਣ ਵਾਲਾ ॥੧॥ ਰਹਾਉ ॥

SikhNet (Spanish)Él salva, con toda certeza, a sus Sirvientes y a Sus Devotos.(1-Pausa)

ਪਾਤਿਸਾਹ ਸਾਹ; ਉਮਰਾਉ ਪਤੀਆਏ ॥

paatisaah saah; umaraau pateeae |

Sant Singh KhalsaHe satisfies the kings, emperors and nobles.
Manmohan SinghHe satisfies the Kings, bankers and the nobles the Arrogant villains.
Manmohan Singh (Punjabi)ਉਹ ਰਾਜਿਆਂ, ਸ਼ਾਹੂਕਾਰਾਂ ਅਤੇ ਸਰਦਾਰਾਂ ਨੂੰ ਸੰਤੁਸ਼ਟ ਕਰ ਦਿੰਦੇ ਹਨ।
Fareedkot Teekaਪਾਤਿਸਾਹੁ ਪੁਨਾ ਸਾਹਿ ਤਥਾ ਉਮਰਾਉ ਸਭ ਪਤੀਆਏ ਹੈਂ, ਭਾਵ ਸੇ ਸਭ ਗੁਰੋਂ ਪਰ ਪਰਤੀਤ ਕਰਤੇ ਹੈਂ॥
Prof. Sahib Singhਹੇ ਭਾਈ! ਗੁਰੂ ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੱਕਾ ਕਰ ਦੇਂਦਾ ਹੈ ਉਹ ਆਤਮਕ ਮੰਡਲ ਵਿਚ ਸ਼ਾਹ ਪਾਤਿਸ਼ਾਹ ਤੇ ਅਮੀਰ ਬਣ ਜਾਂਦੇ ਹਨ।

ਪਦ ਅਰਥ ਉਮਰਾਉ = ਅਮੀਰ। ਪਤੀਆਏ = ਤਸੱਲੀ ਕਰ ਦੇਂਦਾ ਹੈ, ਪ੍ਰੀਤ ਬਣਾ ਦੇਂਦਾ ਹੈ।

SikhNet (Spanish)Él satisface a los reyes y a los cortesanos

ਦੁਸਟ ਅਹੰਕਾਰੀ; ਮਾਰਿ ਪਚਾਏ ॥

dusatt ahankaaree; maar pachaae |

Sant Singh KhalsaHe destroys the egotistical villains.
Manmohan SinghThe slanderer's mouth, he afflicts with disease.
Manmohan Singh (Punjabi)ਉਹ ਆਕੜ ਖਾਂ ਬਦਮਾਸ਼ਾਂ ਨੂੰ ਮਾਰ ਮੁਕਾਉਂਦੇ ਹਨ।
Fareedkot Teekaਦੁਸਟ ਜੋ ਹੰਕਾਰੀ ਹੈਂ ਵਹੁ ਮਾਰ ਕੇ ਨਰਕ ਅਗਨੀ ਮੇਂ (ਪਚਾਏ) ਜਲਾਏ ਹੈਂ॥
Prof. Sahib Singhਦੁਸ਼ਟਾਂ ਅਹੰਕਾਰੀਆਂ ਨੂੰ (ਆਪਣੇ ਦਰ ਤੋਂ) ਦੁਰਕਾਰ ਕੇ ਦਰ ਦਰ ਭਟਕਣ ਦੇ ਰਾਹੇ ਪਾ ਦੇਂਦਾ ਹੈ।

ਪਦ ਅਰਥ ਦੁਸਟ = ਭੈੜੇ। ਮਾਰਿ = ਆਤਮਕ ਮੌਤੇ ਮਾਰ ਕੇ। ਪਚਾਏ = ਖ਼ੁਆਰ ਕਰਦਾ ਹੈ।

SikhNet (Spanish)pero destruye al malvado y a los egoístas.

ਨਿੰਦਕ ਕੈ ਮੁਖਿ; ਕੀਨੋ ਰੋਗੁ ॥

nindak kai mukh; keeno rog |

Sant Singh KhalsaHe puts illness into the mouths of the slanderers.
Manmohan SinghAll the men acclaim the Guru's victory.
Manmohan Singh (Punjabi)ਬਦਖੋਈ ਕਰਨ ਵਾਲੇ ਦੇ ਮੂੰਹ ਨੂੰ ਉਹ ਬੀਮਾਰੀ ਲਾ ਦਿੰਦੇ ਹਨ।
Fareedkot Teekaਪੁਨਾ ਨਿੰਦਕ ਕੇ ਮੁਖ ਮੇਂ ਰੋਗ ਕੀਆ ਹੈ॥
Prof. Sahib Singh(ਸੇਵਕ ਦੀ) ਨਿੰਦਾ ਕਰਨ ਵਾਲੇ ਮਨੁੱਖ ਦੇ ਮੂੰਹ ਵਿਚ (ਨਿੰਦਾ ਕਰਨ ਦੀ) ਬੀਮਾਰੀ ਹੀ ਬਣ ਜਾਂਦੀ ਹੈ।

ਪਦ ਅਰਥ ਕੈ ਮੁਖਿ = ਦੇ ਮੂੰਹ ਵਿਚ। ਰੋਗੁ = (ਨਿੰਦਾ ਦੀ) ਬੀਮਾਰੀ।

SikhNet (Spanish)Maldice los labios que calumnian a los Santos;

ਜੈ ਜੈ ਕਾਰੁ; ਕਰੈ ਸਭੁ ਲੋਗੁ ॥੨॥

jai jai kaar; karai sabh log |2|

Sant Singh KhalsaAll the people celebrate His victory. ||2||
Manmohan SinghWithin the saints mind is the supreme bliss.
Manmohan Singh (Punjabi)ਸਾਰੇ ਜਣੇ ਗੁਰਾਂ ਦੀ ਫਤਹ ਦੇ ਨਾਅਰੇ ਲਾਉਂਦੇ ਹਨ।
Fareedkot Teekaਇਸੀ ਤੇ ਸਭ ਲੋਗ ਗੁਰੋਂ ਕਾ ਜੈਕਾਰ ਕਹਤੇ ਹੈਂ ਅਰਥਾਤ ਧੰਨਵਾਦ ਕਰਤੇ ਹੈਂ॥੨॥
Prof. Sahib Singh(ਪਰ ਉਸ ਮਨੁੱਖ ਦੀ) ਸਾਰਾ ਜਗਤ ਸਦਾ ਸੋਭਾ ਕਰਦਾ ਹੈ (ਜੋ ਗੁਰੂ ਦੀ ਸਰਨ ਪਿਆ ਰਹਿੰਦਾ ਹੈ) ॥੨॥

ਪਦ ਅਰਥ ਜੈ ਜੈਕਾਰੁ = (ਹਰ ਵੇਲੇ) ਸੋਭਾ। ਸਭੁ ਲੋਗੁ = ਸਾਰਾ ਜਗਤ ॥੨॥

SikhNet (Spanish)sí, la Victoria del Guru es aclamada por todos. (2)

ਸੰਤਨ ਕੈ ਮਨਿ; ਮਹਾ ਅਨੰਦੁ ॥

santan kai man; mahaa anand |

Sant Singh KhalsaSupreme bliss fills the minds of the Saints.
Manmohan SinghThe saints contemplate the fortunate Divine Guru.
Manmohan Singh (Punjabi)ਸਾਧੂਆਂ ਦੀ ਹਿਰਦੇ ਅੰਦਰ ਪਰਮ ਪ੍ਰਸੰਨਤਾ ਹੈ।
Fareedkot Teekaਸੰਤੋਂ ਕੇ ਮਨ ਮੇਂ ਤੌ ਬਹੁਤ ਅਨੰਦ ਹੂਆ ਹੈ॥
Prof. Sahib Singhਹੇ ਭਾਈ! (ਜੇਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ) ਸੰਤ ਜਨਾਂ ਦੇ ਮਨ ਵਿਚ ਬੜਾ ਆਤਮਕ ਆਨੰਦ ਬਣਿਆ ਰਹਿੰਦਾ ਹੈ,

ਪਦ ਅਰਥ ਕੈ ਮਨਿ = ਦੇ ਮਨ ਵਿਚ।

SikhNet (Spanish)La mente del Santo está siempre llena de Éxtasis,

ਸੰਤ ਜਪਹਿ; ਗੁਰਦੇਉ ਭਗਵੰਤੁ ॥

sant japeh; guradeo bhagavant |

Sant Singh KhalsaThe Saints meditate on the Divine Guru, the Lord God.
Manmohan SinghThe faces of his associates become exonerated.
Manmohan Singh (Punjabi)ਸਾਧੂ ਭਾਗਾਂ ਵਾਲੇ ਰੱਬ ਰੂਪ ਗੁਰਾਂ ਦਾ ਧਿਆਨ ਧਾਰਦੇ ਹਨ।
Fareedkot Teekaਗੁਰਦੇਵ ਕੋ ਭਗਵੰਤ ਰੂਪ ਜਾਨ ਕੇ ਸੰਤ ਜਪਤੇ ਹੈਂ॥
Prof. Sahib Singhਸੰਤ ਜਨ ਗੁਰੂ ਨੂੰ ਭਗਵਾਨ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।

ਪਦ ਅਰਥ ਜਪਹਿ = ਜਪਦੇ ਹਨ। ਭਗਵੰਤੁ = ਭਾਗਾਂ ਵਾਲਾ।

SikhNet (Spanish)pues el hombre de Destino elevado medita siempre en el Guru.

ਸੰਗਤਿ ਕੇ ਮੁਖ ਊਜਲ ਭਏ ॥

sangat ke mukh aoojal bhe |

Sant Singh KhalsaThe faces of His companions become radiant and bright.
Manmohan SinghThe faces of his associates become exonerated.
Manmohan Singh (Punjabi)ਉਨ੍ਹਾਂ ਦੇ ਸੰਗੀਆਂ ਦੇ ਚਿਹਰੇ ਸੁਰਖਰੂ ਹੋ ਜਾਂਦੇ ਹਨ।
Fareedkot Teekaਸਭ ਸੰਗਤ ਕੇ ਮੁਖ ਉਜਲੇ ਹੂਏ ਹੈਂ॥
Prof. Sahib Singhਗੁਰੂ ਦੇ ਪਾਸ ਰਹਿਣ ਵਾਲੇ ਸੇਵਕਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਜਾਂਦੇ ਹਨ,

ਪਦ ਅਰਥ ਸੰਗਤਿ ਕੇ ਮੁਖ = ਗੁਰੂ ਦੇ ਪਾਸ ਰਹਿਣ ਵਾਲੇ ਸੇਵਕਾਂ ਦੇ ਮੂੰਹ। ਊਜਲ = ਰੌਸ਼ਨ।

SikhNet (Spanish)Los semblantes de sus asociados brillan de Gloria,

ਸਗਲ ਥਾਨ; ਨਿੰਦਕ ਕੇ ਗਏ ॥੩॥

sagal thaan; nindak ke ge |3|

Sant Singh KhalsaThe slanderers lose all places of rest. ||3||
Manmohan SinghThe slanderers lose all the places of refuge.
Manmohan Singh (Punjabi)ਬਦਖੋਈ ਕਰਨ ਵਾਲੇ ਪਨਾਹ ਦੇ ਸਾਰਜੇ ਟਿਕਾਣੇ ਗੁਆ ਲੈਂਦੇ ਹਨ।
Fareedkot Teekaਨਿੰਦਕ ਕੇ ਸਗਲ ਥਾਨ ਗਏ ਹੈਂ, ਭਾਵ ਲੋਕ ਪ੍ਰਲੋਕ ਵਿਗੜ ਗਏ ਹੈਂ॥੩॥
Prof. Sahib Singhਪਰ ਨਿੰਦਾ ਕਰਨ ਵਾਲੇ ਮਨੁੱਖ ਦੇ (ਲੋਕ ਪਰਲੋਕ) ਸਾਰੇ ਹੀ ਥਾਂ ਹੱਥੋਂ ਚਲੇ ਜਾਂਦੇ ਹਨ ॥੩॥
SikhNet (Spanish)pero sus calumniadores no encuentran refugio ni aquí ni aquí después. (3)

ਸਾਸਿ ਸਾਸਿ; ਜਨੁ ਸਦਾ ਸਲਾਹੇ ॥

saas saas; jan sadaa salaahe |

Sant Singh KhalsaWith each and every breath, the Lord's humble slaves praise Him.
Manmohan SinghWith every breath of his, the Lord's slave ever care-free.
Manmohan Singh (Punjabi)ਆਪਣੇ ਹਰ ਸੁਆਸ ਨਾਲ ਸਾਹਿਬ ਦਾ ਗੋਲਾ, ਹਮੇਸ਼ਾਂ ਉਸ ਦਾ ਸੱਜ ਗਾਇਨ ਕਰਦਾ ਹੈ।
Fareedkot Teekaਸ੍ਵਾਸ ਸ੍ਵਾਸ ਸੰਤ ਜਨ ਸਦਾ ਸਲਾਹਤੇ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ) ਸੇਵਕ ਆਪਣੇ ਹਰੇਕ ਸਾਹ ਦੇ ਨਾਲ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ,

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਲਾਹੇ = ਵਡਿਆਈ ਕਰਦਾ ਹੈ।

SikhNet (Spanish)Los Devotos alaban siempre al Guru;

ਪਾਰਬ੍ਰਹਮ ਗੁਰ ਬੇਪਰਵਾਹੇ ॥

paarabraham gur beparavaahe |

Sant Singh KhalsaThe Supreme Lord God and the Guru are care-free.
Manmohan SinghHe the Great Supreme Lord is ever care-free.
Manmohan Singh (Punjabi)ਉਹ ਵਿਸ਼ਾਲ ਸ਼ਰੋਮਣੀ ਸਾਹਿਬ ਦੀ ਮੁਛੰਦਗੀ-ਰਹਿਤ ਹੈ।
Fareedkot Teekaਗੁਰੂ ਬੇਪਰਵਾਹਿ ਪਾਰਬ੍ਰਹਮ ਸਰੂਪ ਹੈ॥
Prof. Sahib Singhਪਰਮਾਤਮਾ ਦੀ ਅਤੇ ਬੇ-ਮੁਥਾਜ ਗੁਰੂ ਦੀ (ਵੀ) ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ।

ਪਦ ਅਰਥ ਬੇਪਰਵਾਹ = ਬੇ-ਮੁਥਾਜ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।

SikhNet (Spanish)Él es su Supremo Señor; Él es el Ser Independiente.

ਸਗਲ ਭੈ ਮਿਟੇ; ਜਾ ਕੀ ਸਰਨਿ ॥

sagal bhai mitte; jaa kee saran |

Sant Singh KhalsaAll fears are eradicated, in His Sanctuary.
Manmohan SinghSeeking whose protection all the fears are eradicated.
Manmohan Singh (Punjabi)ਜਿਸ ਦੀ ਪਨਾਹ ਲੈਣ ਦੁਆਰਾ ਸਾਰੇ ਡਰ ਨਾਸ ਹੋ ਜਾਂਦੇ ਹਨ।
Fareedkot Teekaਜਿਨ ਸਤਿਗੁਰੋਂ ਕੀ ਸਰਨ ਲੇਨੇ ਸੇ ਸਗਲ ਭੈ ਮਿਟੇ ਹੈਂ॥
Prof. Sahib Singhਹੇ ਭਾਈ! ਜਿਸ ਗੁਰੂ ਦੀ ਸਰਨ ਪਿਆਂ ਸਾਰੇ ਡਰ-ਸਹਿਮ ਦੂਰ ਹੋ ਜਾਂਦੇ ਹਨ,

ਪਦ ਅਰਥ ਜਾ ਕੀ = ਜਿਸ (ਗੁਰੂ) ਦੀ।

SikhNet (Spanish)Buscando su Santuario, todas sus dudas desaparecen,

ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥

nindak maar paae sabh dharan |4|

Sant Singh KhalsaSmashing all the slanderers, the Lord knocks them to the ground. ||4||
Manmohan SinghSmashing all the slanderers, the Lord fells them to the ground.
Manmohan Singh (Punjabi)ਸਮੂਹ ਕਲੰਕ ਲਾਉਣ ਵਾਲਿਆਂ ਨੂੰ ਨਾਸ ਕਰ ਕੇ ਸੁਆਮੀ ਧਰਤੀ ਤੇ ਸੁੱਟ ਪਾਉਂਦਾ ਹੈ।
Fareedkot Teekaਸਭ ਨਿੰਦਕ ਮਾਰ ਕਰ ਧਰਤੀ ਪਰ ਪਾਏ ਹੈਂ, ਭਾਵ ਮੰਦੇ ਹਾਲ ਕਰ ਦੀਏ ਹੈਂ॥੪॥
Prof. Sahib Singhਉਹ ਗੁਰੂ ਸੇਵਕਾਂ ਦੀ ਨਿੰਦਾ ਕਰਨ ਵਾਲੇ ਬੰਦਿਆਂ ਨੂੰ (ਆਪਣੇ ਦਰ ਤੋਂ) ਦੁਰਕਾਰ ਕੇ ਨੀਵੇਂ ਆਚਰਨ ਦੇ ਟੋਏ ਵਿਚ ਸੁੱਟ ਦੇਂਦਾ ਹੈ (ਭਾਵ, ਨਿੰਦਕਾਂ ਨੂੰ ਗੁਰੂ ਦਾ ਦਰ ਪਸੰਦ ਨਹੀਂ ਆਉਂਦਾ। ਸਿੱਟਾ ਇਹ ਨਿਕਲਦਾ ਹੈ ਕਿ ਗੁਰੂ-ਦਰ ਤੋਂ ਖੁੰਝ ਕੇ ਨਿੰਦਾ ਵਿਚ ਪੈ ਕੇ ਉਹ ਆਚਰਨ ਵਿਚ ਹੋਰ ਨੀਵੇਂ ਹੋਰ ਨੀਵੇਂ ਹੁੰਦੇ ਜਾਂਦੇ ਹਨ) ॥੪॥

ਪਦ ਅਰਥ ਸਭਿ = ਸਾਰੇ। ਪਾਏ ਧਰਨਿ = ਧਰਤੀ ਉਤੇ ਪਾ ਦੇਂਦਾ ਹੈ, ਨੀਵੇਂ ਆਚਰਨ ਦੇ ਟੋਏ ਵਿਚ ਸੁੱਟ ਦੇਂਦਾ ਹੈ। ਮਾਰਿ = ਮਾਰ ਕੇ, ਦੁਰਕਾਰ ਕੇ ॥੪॥

SikhNet (Spanish)y sus calumniadores son maldecidos para seguir viviendo en el fuego de sus propias pasiones.(4)

ਜਨ ਕੀ ਨਿੰਦਾ; ਕਰੈ ਨ ਕੋਇ ॥

jan kee nindaa; karai na koe |

Sant Singh KhalsaLet no one slander the Lord's humble servants.
Manmohan SinghLet no one slander the saints.
Manmohan Singh (Punjabi)ਕੋਈ ਜਣਾ ਸੰਤਾਂ ਦੀ ਬਦਖੋਈ ਨਾਂ ਕਰੇ।
Fareedkot Teekaਤਾਂ ਤੇ ਗੁਰੂ ਜੋ ਸੰਤ ਜਨ ਹੈਂ, ਤਿਨ ਕੀ ਕੋਈ ਨਿੰਦਾ ਨਾ ਕਰੋ॥
Prof. Sahib Singh(ਇਸ ਵਾਸਤੇ, ਹੇ ਭਾਈ!) ਗੁਰੂ ਦੇ ਸੇਵਕ ਦੀ ਨਿੰਦਾ ਕਿਸੇ ਭੀ ਮਨੁੱਖ ਨੂੰ ਕਰਨੀ ਨਹੀਂ ਚਾਹੀਦੀ।

ਪਦ ਅਰਥ ਕੋਇ = ਕੋਈ ਭੀ ਮਨੁੱਖ।

SikhNet (Spanish)Oh hermanos, no calumnien al Santo,

ਜੋ ਕਰੈ; ਸੋ ਦੁਖੀਆ ਹੋਇ ॥

jo karai; so dukheea hoe |

Sant Singh KhalsaWhoever does so, will be miserable.
Manmohan SinghHe who calumniates them, becomes miserable.
Manmohan Singh (Punjabi)ਜਿਹੜਾ ਕੋਈ ਉਨ੍ਹਾਂ ਨੂੰ ਨਿੰਦਦਾ ਹੈ, ਉਹ ਦੁੱਖੀ ਹੋ ਜਾਂਦਾ ਹੈ।
Fareedkot Teekaਜੋ ਕੋਈ ਨਿੰਦਾ ਕਰੇਗਾ ਸੋ ਲੋਕ ਪਰਲੋਕ ਮੇਂ ਦੁਖੀ ਹੋਇਗਾ॥
Prof. Sahib Singhਜੇਹੜਾ ਭੀ ਮਨੁੱਖ (ਭਲਿਆਂ ਦੀ ਨਿੰਦਾ) ਕਰਦਾ ਹੈ ਉਹ ਆਪ ਦੁੱਖੀ ਰਹਿੰਦਾ ਹੈ।
SikhNet (Spanish)pues aquél que lo calumnia, cosechará sólo dolor.

ਆਠ ਪਹਰ; ਜਨੁ ਏਕੁ ਧਿਆਏ ॥

aatth pehar; jan ek dhiaae |

Sant Singh KhalsaTwenty-four hours a day, the Lord's humble servant meditates on Him alone.
Manmohan SinghThe whole day long, the Lord's slave remember Him alone.
Manmohan Singh (Punjabi)ਸਾਰਾ ਦਿਨ ਹੀ ਸਾਈਂ ਦਾ ਗੋਲਾ ਕੇਵਲ ਉਸ ਦਾ ਸਿਮਰਨ ਕਰਦਾ ਹੈ।
Fareedkot Teekaਜੋ ਜਨ ਅਠੇ ਪਹਰ ਏਕ ਸਤਿਗੁਰੋਂ ਕਾ ਧਿਆਨ ਕਰਤਾ ਹੈ॥
Prof. Sahib Singhਗੁਰੂ ਦਾ ਸੇਵਕ ਤਾਂ ਹਰ ਵੇਲੇ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ,

ਪਦ ਅਰਥ ਜਨੁ = ਪ੍ਰਭੂ ਦਾ ਸੇਵਕ। ਏਕੁ = ਇਕ ਪ੍ਰਭੂ ਨੂੰ।

SikhNet (Spanish)El Santo del Señor vive sólo en el Señor

ਜਮੂਆ ਤਾ ਕੈ ਨਿਕਟਿ; ਨ ਜਾਏ ॥੫॥

jamooaa taa kai nikatt; na jaae |5|

Sant Singh KhalsaThe Messenger of Death does not even approach him. ||5||
Manmohan SinghThe Yama draws not near him.
Manmohan Singh (Punjabi)ਯਮ ਉਸ ਦੇ ਲਾਗੇ ਨਹੀਂ ਲੱਗਦਾ।
Fareedkot Teekaਤਿਸ ਪੁਰਸ ਕੇ ਜਮ ਨਿਕਟ ਨਹੀਂ ਜਾਤਾ॥੫॥
Prof. Sahib Singhਜਮ-ਰਾਜ ਭੀ ਉਸ ਦੇ ਨੇੜੇ ਨਹੀਂ ਢੁਕਦਾ ॥੫॥

ਪਦ ਅਰਥ ਤਾ ਕੈ ਨਿਕਟਿ = ਉਸ ਦੇ ਨੇੜੇ ॥੫॥

SikhNet (Spanish)y la muerte no se aparece en Su Presencia. (5)

ਜਨ ਨਿਰਵੈਰ; ਨਿੰਦਕ ਅਹੰਕਾਰੀ ॥

jan niravair; nindak ahankaaree |

Sant Singh KhalsaThe Lord's humble servant has no vengeance. The slanderer is egotistical.
Manmohan SinghGod's slave is uninimical and the slanderer is egotistical?
Manmohan Singh (Punjabi)ਰੱਬ ਦਾ ਗੋਲਾ ਵੈਰ-ਰਹਿਤ ਅਤੇ ਨਿੰਦਾ ਕਰਨ ਵਾਲਾ ਮਗਰੂਰ ਹੈ।
Fareedkot Teekaਸੰਤ ਜਨ ਤੋ ਨਿਰਵੈਰ ਹੈਂ ਔ ਨਿੰਦਕ ਅਹੰਕਾਰੀ ਹੈਂ॥
Prof. Sahib Singhਹੇ ਭਾਈ! ਗੁਰੂ ਦੇ ਸੇਵਕ ਕਿਸੇ ਨਾਲ ਵੈਰ ਨਹੀਂ ਰੱਖਦੇ, ਪਰ ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਅਹੰਕਾਰ ਵਿਚ ਡੁੱਬੇ ਰਹਿੰਦੇ ਹਨ।

ਪਦ ਅਰਥ ਜਨ = ਪ੍ਰਭੂ ਦੇ ਸੇਵਕ {ਲਫ਼ਜ਼ 'ਜਨੁ' ਅਤੇ 'ਜਨ' ਦਾ ਫ਼ਰਕ ਵੇਖੋ}।

SikhNet (Spanish)El Santo está libre de venganza; el calumniador vive en su ego.

ਜਨ ਭਲ ਮਾਨਹਿ; ਨਿੰਦਕ ਵੇਕਾਰੀ ॥

jan bhal maaneh; nindak vekaaree |

Sant Singh KhalsaThe Lord's humble servant wishes well, while the slanderer dwells on evil.
Manmohan SinghThe saint thinks well of all and the calumniator of evil.
Manmohan Singh (Punjabi)ਸਾਧੂ ਸਭ ਦਾ ਭਲਾ ਸੋਚਦਾ ਹੈ ਅਤੇ ਨਿੰਦਾ ਕਰਨ ਵਾਲਾ ਬੁਰਾ।
Fareedkot Teekaਸੰਤ ਜਨ ਉਨ ਕਾ (ਭਲ ਮਾਨਹਿ) ਭਲਾ ਮਨਾਵਤੇ ਹੈਂ ਅਰੁ ਨਿੰਦਕ ਵੇਕਾਰੀ ਸੰਤ ਜਨੋਂ ਕਾ ਬੁਰਾ ਮਨਾਵਤੇ, ਭਾਵ ਚਿਤਵਤੇ ਹੈਂ॥
Prof. Sahib Singhਸੇਵਕ ਤਾਂ ਸਭ ਦਾ ਭਲਾ ਮੰਗਦੇ ਹਨ, ਨਿੰਦਾ ਕਰਨ ਵਾਲੇ ਮਨੁੱਖ ਉਹਨਾਂ ਦਾ ਮੰਦਾ ਚਿਤਵਨ ਦੇ ਕੁਕਰਮਾਂ ਵਿਚ ਫਸੇ ਰਹਿੰਦੇ ਹਨ।

ਪਦ ਅਰਥ ਭਲ ਮਾਨਹਿ = ਸਭ ਦਾ ਭਲਾ ਮੰਗਦੇ ਹਨ। ਵੇਕਾਰੀ = ਵਿਕਾਰਾਂ ਵਿਚ ਮੰਦਾ ਚਿਤਵਨ ਦੇ ਕੁਕਰਮਾਂ ਵਿਚ।

SikhNet (Spanish)El Santo desea el bien a todos; el calumniador tiene la maldad en su mente.

ਗੁਰ ਕੈ ਸਿਖਿ; ਸਤਿਗੁਰੂ ਧਿਆਇਆ ॥

gur kai sikh; satiguroo dhiaaeaa |

Sant Singh KhalsaThe Sikh of the Guru meditates on the True Guru.
Manmohan SinghThe Guru's Sikh ponders over true Guru alone.
Manmohan Singh (Punjabi)ਗੁਰੂ ਦਾ ਸਿੱਖ ਕੇਵਲ ਸੱਚੇ ਗੁਰਾਂ ਦਾ ਹੀ ਆਰਾਧਨ ਕਰਦਾ ਹੈ।
Fareedkot Teekaਜੋ ਗੁਰੋਂ ਕੇ ਸਿਖ ਹੈਂ ਤਿਨੋਂ ਨੇ ਸਤਿਗੁਰੂ ਕਾ ਧਿਆਨੁ ਕੀਆ ਹੈ॥
Prof. Sahib Singhਹੇ ਭਾਈ! ਗੁਰੂ ਦੇ ਸਿੱਖ ਨੇ ਤਾਂ ਸਦਾ ਆਪਣੇ ਗੁਰੂ (ਦੇ ਚਰਨਾਂ) ਵਿਚ ਸੁਰਤ ਜੋੜੀ ਹੁੰਦੀ ਹੈ।

ਪਦ ਅਰਥ ਕੈ ਸਿਖਿ = ਦੇ ਸਿੱਖ ਨੇ।

SikhNet (Spanish)El Devoto del Guru vive sólo en su Guru Verdadero,

ਜਨ ਉਬਰੇ; ਨਿੰਦਕ ਨਰਕਿ ਪਾਇਆ ॥੬॥

jan ubare; nindak narak paaeaa |6|

Sant Singh KhalsaThe Lord's humble servants are saved, while the slanderer is cast into hell. ||6||
Manmohan SinghThe saints are saved and the slanderer is cast into the hell.
Manmohan Singh (Punjabi)ਸਾਧੂ ਤਰ ਜਾਂਦੇ ਹਨ ਅਤੇ ਨਿੰਦਾ ਕਰਨ ਵਾਲਾ ਦੋਜ਼ਕ ਵਿੱਚ ਸੁੱਟਿਆ ਜਾਂਦਾ ਹੈ।
Fareedkot Teekaਇਸੀ ਤੇ ਸੰਤ ਜਨ ਤੋ ਨਿੰਦਾ ਕੇ ਕਲੰਕ ਤੋਂ (ਉਬਰੇ) ਬਚੇ ਹੈਂ ਔ ਨਿੰਦਕ ਕੋ ਪ੍ਰਲੋਕ ਮੇਂ ਨਰਕ ਬੀਚ ਪਾਇਆ ਹੈ॥੬॥
Prof. Sahib Singh(ਇਸ ਵਾਸਤੇ) ਸੇਵਕ ਤਾਂ (ਨਿੰਦਾ ਆਦਿਕ ਦੇ ਨਰਕ ਵਿਚੋਂ) ਬਚ ਨਿਕਲਦੇ ਹਨ, ਪਰ ਨਿੰਦਕ (ਆਪਣੇ ਆਪ ਨੂੰ ਇਸ) ਨਰਕ ਵਿਚ ਪਾਈ ਰੱਖਦੇ ਹਨ ॥੬॥

ਪਦ ਅਰਥ ਉਬਰੇ = ਬਚ ਜਾਂਦੇ ਹਨ। ਨਰਕਿ = ਨਰਕ ਵਿਚ ॥੬॥

SikhNet (Spanish)y así los Santos son salvados mientras que el calumniador es arrojado al pozo oscuro de su conciencia. (6)

ਸੁਣਿ ਸਾਜਨ; ਮੇਰੇ ਮੀਤ ਪਿਆਰੇ ॥

sun saajan; mere meet piaare |

Sant Singh KhalsaListen, O my beloved friends and companions:
Manmohan SinghHearken, O my dear friend and intimate.
Manmohan Singh (Punjabi)ਕੰਨ ਕਰ! ਤੂੰ ਹੇ ਮੇਰੇ ਮਿੱਠੜੇ ਮਿੱਤਰ ਅਤੇ ਯਾਰ!
Fareedkot Teekaਹੇ ਮੇਰੇ ਸਜਣੋਂ ਮਿਤ੍ਰ ਪਿਆਰਿਓ! ॥
Prof. Sahib Singhਹੇ ਮੇਰੇ ਸੱਜਣ! ਹੇ ਪਿਆਰੇ ਮਿੱਤਰ! ਸੁਣ!

ਪਦ ਅਰਥ ਸਾਜਨ = ਹੇ ਸੱਜਣ!

SikhNet (Spanish)Escuchen, oh mis amados amigos y compañeros,

ਸਤਿ ਬਚਨ; ਵਰਤਹਿ ਹਰਿ ਦੁਆਰੇ ॥

sat bachan; varateh har duaare |

Sant Singh Khalsathese words shall be true in the Court of the Lord.
Manmohan SinghThese words prove to be true in the Lord's court.
Manmohan Singh (Punjabi)ਇਹ ਸ਼ਬਦ ਹਰੀ ਦੇ ਦਰਬਾਰ ਅੰਦਰ ਸੱਚੇ ਉਤਰਦੇ ਹਨ।
Fareedkot Teekaਤੁਸੀਂ ਸਚ ਬਚਨ ਸੁਣੋਂ, ਜੋ ਹਰੀ ਕੇ ਦੁਆਰੇ ਮੇਂ ਵਰਤਤੇ ਹੈਂ॥
Prof. Sahib Singh(ਮੈਂ ਤੈਨੂੰ ਉਹ) ਅਟੱਲ ਨਿਯਮ (ਦੱਸਦਾ ਹਾਂ ਜੋ) ਪਰਮਾਤਮਾ ਦੇ ਦਰ ਤੇ (ਸਦਾ) ਵਾਪਰਦੇ ਹਨ।

ਪਦ ਅਰਥ ਸਤਿ = {सत्य} ਅਟੱਲ, ਸਦਾ ਕਾਇਮ ਰਹਿਣ ਵਾਲਾ। ਵਰਤਹਿ = ਵਰਤਦੇ ਹਨ, ਵਾਪਰਦੇ ਹਨ। ਦੁਆਰੇ = ਦੁਆਰਿ, ਦਰ ਤੇ।

SikhNet (Spanish)que, en la Corte del Señor, la Palabra del Shabd Verdadera es lo único que sirve

ਜੈਸਾ ਕਰੇ; ਸੁ ਤੈਸਾ ਪਾਏ ॥

jaisaa kare; su taisaa paae |

Sant Singh KhalsaAs you plant, so shall you harvest.
Manmohan SinghAs he sows, so does reap he.
Manmohan Singh (Punjabi)ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜਿਹਾ ਹੀ ਉਹ ਵੱਢਦਾ ਹੈ।
Fareedkot Teekaਜੈਸਾ ਕਰਤਾ ਹੈ, ਸੋ ਤੈਸਾ ਹੀ ਫਲ ਪਾਵਤਾ ਹੈ॥
Prof. Sahib Singh(ਉਹ ਅਟੱਲ ਨਿਯਮ ਇਹ ਹਨ ਕਿ) ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਫਲ ਪਾ ਲੈਂਦਾ ਹੈ।

ਪਦ ਅਰਥ ਸੁ = ਉਹ (ਮਨੁੱਖ)।

SikhNet (Spanish)Así como uno siembra, así cosechará

ਅਭਿਮਾਨੀ ਕੀ ਜੜ; ਸਰਪਰ ਜਾਏ ॥੭॥

abhimaanee kee jarr; sarapar jaae |7|

Sant Singh KhalsaThe proud, egotistical person will surely be uprooted. ||7||
Manmohan SinghThe proud person is assuredly uprooted.
Manmohan Singh (Punjabi)ਹੰਕਾਰੀ ਪੁਰਸ਼ ਦੀ ਜੜ੍ਹ ਨਿਸਚਿਤ ਹੀ ਪੁੱਟੀ ਜਾਂਦੀ ਹੈ।
Fareedkot Teekaਅਭਿਮਾਨੀ ਜੋ ਪੁਰਸ ਹੈ ਤਿਸ ਕੀ ਜੜ ਤੋ ਨਿਸਚੇ ਕਰਿ ਜਾਤੀ ਹੈ॥੭॥☬ਸ੍ਰੀ ਗੁਰੂ ਜੀ ਬੇਨਤੀ ਕਰਨੇ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਅਹੰਕਾਰੀ ਮਨੁੱਖ ਦੀ ਜੜ੍ਹ ਜ਼ਰੂਰ (ਵੱਢੀ) ਜਾਂਦੀ ਹੈ ॥੭॥

ਪਦ ਅਰਥ ਸਰਪਰ = ਜ਼ਰੂਰ ॥੭॥

SikhNet (Spanish)y los que promueven su propio ego serán arrancados implacablemente de sus raíces. (7)

ਨੀਧਰਿਆ; ਸਤਿਗੁਰ ਧਰ ਤੇਰੀ ॥

needhariaa; satigur dhar teree |

Sant Singh KhalsaO True Guru, You are the Support of the unsupported.
Manmohan SinghOf the supportless thou art the only support, O my True Guru.
Manmohan Singh (Punjabi)ਨਿਆਸਰਿਆਂ ਦਾ ਕੇਵਲ ਤੂੰ ਹੀ ਆਸਰਾ ਹੈ, ਹੇ ਮੇਰੇ ਸੱਚੇ ਗੁਰਦੇਵ!
Fareedkot Teekaਹੇ ਸਤਿਗੁਰੋ! ਨਿਰਾਸਰਿਆਂ ਕੋ ਤੇਰੀ ਹੀ (ਧਰ) ਟੇਕ ਹੈ, ਭਾਵ ਤੇਰਾ ਹੀ ਆਸਰਾ ਹੈ॥
Prof. Sahib Singhਹੇ ਸਤਿਗੁਰੂ! ਨਿਆਸਰੇ ਬੰਦਿਆਂ ਨੂੰ ਤੇਰਾ ਹੀ ਆਸਰਾ ਹੈ।

ਪਦ ਅਰਥ ਨੀਧਰਿਆ = ਨਿਆਸਰਿਆਂ ਨੂੰ। ਧਰ = ਆਸਰਾ। ਸਤਿਗੁਰ = ਹੇ ਗੁਰੂ!

SikhNet (Spanish)Oh Guru Verdadero, eres en verdad el Único Soporte del débil;

ਕਰਿ ਕਿਰਪਾ; ਰਾਖਹੁ ਜਨ ਕੇਰੀ ॥

kar kirapaa; raakhahu jan keree |

Sant Singh KhalsaBe merciful, and save Your humble servant.
Manmohan SinghIn thy mercy, save thou the honour of thy slave.
Manmohan Singh (Punjabi)ਮਿਹਰ ਧਾਰ ਕੇ, ਤੂੰ ਆਪਣੇ ਗੋਲੇ ਦੀ ਲੱਜਿਆ ਰੱਖ।
Fareedkot Teekaਤਾਂ ਤੇ ਕ੍ਰਿਪਾ ਕਰ ਕੇ ਮੈਂ ਦਾਸ ਕੀ ਲਜਿਆ ਰਾਖੀਏ॥
Prof. Sahib Singhਤੂੰ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈਂ।

ਪਦ ਅਰਥ ਰਾਖਹੁ = ਤੂੰ ਰੱਖਦਾ ਹੈਂ।

SikhNet (Spanish)ten Compasión y salva el honor de tus Santos.

ਕਹੁ ਨਾਨਕ; ਤਿਸੁ ਗੁਰ ਬਲਿਹਾਰੀ ॥

kahu naanak; tis gur balihaaree |

Sant Singh KhalsaSays Nanak, I am a sacrifice to the Guru;
Manmohan SinghSays Nanak, I am a sacrifice unto the Guru,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਸ ਗੁਰਦੇਵ ਜੀ ਦੇ ਉਤੋਂ ਕੁਰਬਾਨ ਜਾਂਦਾ ਹਾਂ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਗੁਰੂ ਕੇ ਬਲਿਹਾਰ ਜਾਤਾ ਹੂੰ॥
Prof. Sahib Singhਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ,
SikhNet (Spanish)Dice Nanak, ofrezco mi ser en sacrificio al Guru,

ਜਾ ਕੈ ਸਿਮਰਨਿ; ਪੈਜ ਸਵਾਰੀ ॥੮॥੧॥੨੯॥

jaa kai simaran; paij savaaree |8|1|29|

Sant Singh Khalsaremembering Him in meditation, my honor has been saved. ||8||1||29||
Manmohan Singhremembering whom my honour is saved.
Manmohan Singh (Punjabi)ਜਿਸ ਦਾ ਆਰਾਧਨ ਕਰਨ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
Fareedkot Teekaਜਿਸ ਸਤਿਗੁਰੋਂ ਕੇ (ਸਿਮਰਨਿ) ਭਜਨ ਨੇ ਮੇਰੀ (ਪੈਜ) ਪ੍ਰਤਗ੍ਯਾ ਸਵਾਰੀ ਹੈ॥੮॥੧॥੨੯॥☬ਕੋਈ ਚੁੰਚ ਗਿਆਨੀ ਚਰਚਾ ਹੇਤ ਆਇਆ, ਕਬੀਰ ਜੀ ਚੁਪ ਰਹੇ। ਸਿਖਾਂ ਪੂਛਾ, 'ਜੀ ਉਸ ਨਾਲ ਕਿਉਂ ਨਾ ਬੋਲੇ'। ਤਿਸ ਕੇ ਪ੍ਰਥਾਇ ਉਪਦੇਸੁ ਕਰਤੇ ਹੈਂ:
Prof. Sahib Singhਜਿਸ ਦੀ ਓਟ ਚਿਤਾਰਨ ਨੇ ਮੇਰੀ ਇੱਜ਼ਤ ਰੱਖ ਲਈ (ਤੇ, ਮੈਨੂੰ ਨਿੰਦਾ ਆਦਿਕ ਤੋਂ ਬਚਾ ਰੱਖਿਆ) ॥੮॥੧॥੨੯॥

ਪਦ ਅਰਥ ਕੈ ਸਿਮਰਨਿ = ਦੇ ਸਿਮਰਨ ਨੇ। ਪੈਜ = ਲਾਜ ॥੮॥੧॥੨੯॥

* ਨੋਟ: ਇਹ ਇੱਕੋ ਹੀ ਅਸਟਪਦੀ ਹੈ, ਪਰ ਸਿਰਲੇਖ ਵਿਚ ਲਫ਼ਜ਼ 'ਅਸਟਪਦੀਆ' (ਬਹੁ-ਵਚਨ) ਦਰਜ ਹੈ।

SikhNet (Spanish)viviendo en Él mi honor es salvado.(8-1-29)
Answers quote the Granth verbatim with Ang citations. AI commentary is not Gurbani and not a religious ruling.