ਗੋਂਡ ਮਹਲਾ ੫ ॥
gondd mahalaa 5 |
Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.
ਸੰਤਨ ਕੈ ਬਲਿਹਾਰੈ ਜਾਉ ॥
santan kai balihaarai jaau |
Sant Singh KhalsaI am a sacrifice to the Saints.
Manmohan SinghUnto the saints, I am a sacrifice.
Manmohan Singh (Punjabi)ਸਾਧੂਆਂ ਦੇ ਉਤੋਂ ਮੈਂ ਕੁਰਬਾਨ ਜਾਂਦਾ ਹੈ।
Fareedkot Teekaਮੈਂ ਸੰਤੋਂ ਕੇ ਬਲਿਹਾਰ ਜਾਤਾ ਹੂੰ॥
Prof. Sahib Singh(ਹੇ ਭਾਈ! ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲੇ) ਸੰਤ ਜਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ,ਪਦ ਅਰਥ ਕੈ = ਤੋਂ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿਹਾਰੈ = ਕੁਰਬਾਨ।
SikhNet (Spanish)Ofrezco mi ser en sacrificio a los Santos,
ਸੰਤਨ ਕੈ ਸੰਗਿ; ਰਾਮ ਗੁਨ ਗਾਉ ॥
santan kai sang; raam gun gaau |
Sant Singh KhalsaAssociating with the Saints, I sing the Glorious Praises of the Lord.
Manmohan SinghAssociating with the saints, I sing the Lord's praise.
Manmohan Singh (Punjabi)ਸਾਧੂਆਂ ਨਾਲ ਮਿਲ ਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਕਿਉਂਕਿ ਸੰਤੋਂ ਕੇ ਸੰਗ ਕਰ ਰਾਮ ਕੇ ਗੁਣ ਗਾਈਤੇ ਹੈਂ॥
Prof. Sahib Singhਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਮੈਂ (ਭੀ) ਪਰਮਾਤਮਾ ਦੇ ਗੁਣ ਗਾਂਦਾ ਹਾਂ।ਪਦ ਅਰਥ ਕੈ ਸੰਗਿ = ਦੀ ਸੰਗਤਿ ਵਿਚ। ਗਾਉ = ਗਾਉਂ, ਮੈਂ ਗਾਂਦਾ ਹਾਂ।
SikhNet (Spanish)pues asociándome con ellos puedo cantar la Alabanza del Señor.
ਸੰਤ ਪ੍ਰਸਾਦਿ; ਕਿਲਵਿਖ ਸਭਿ ਗਏ ॥
sant prasaad; kilavikh sabh ge |
Sant Singh KhalsaBy the Grace of the Saints, all the sins are taken away.
Manmohan SinghBy saints' grace, all the sins are dispelled.
Manmohan Singh (Punjabi)ਸਾਧੂਆ ਦੀ ਦਇਆ ਦੁਆਰਾ ਸਾਰੇ ਪਾਪ ਦੂਰ ਹੋ ਗਏ ਹਨ।
Fareedkot Teekaਸੰਤੋਂ ਕੀ ਕ੍ਰਿਪਾ ਸੇ ਸਭ ਪਾਪ ਚਲੇ ਗਏ ਹੈਂ॥
Prof. Sahib Singhਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ।ਪਦ ਅਰਥ ਸੰਤ ਪ੍ਰਸਾਦਿ = ਸੰਤ ਜਨਾਂ ਦੀ ਕਿਰਪਾ ਨਾਲ। ਕਿਲਵਿਖ = ਪਾਪ।
SikhNet (Spanish)Por la Gracia de los Santos nuestros errores son borrados;
ਸੰਤ ਸਰਣਿ; ਵਡਭਾਗੀ ਪਏ ॥੧॥
sant saran; vaddabhaagee pe |1|
Sant Singh KhalsaBy great good fortune, one finds the Sanctuary of the Saints. ||1||
Manmohan SinghThe very fortunate ones seek the saints' refuge.
Manmohan Singh (Punjabi)ਭਾਰੇ ਨਸੀਬਾਂ ਵਾਲੇ ਸਾਧੂਆਂ ਦੀ ਪਨਾਹ ਲੈਂਦੇ ਹਨ।
Fareedkot Teekaਵਡਭਾਗੀ ਪੁਰਸ ਸੰਤੋਂ ਕੀ ਸਰਣ ਪਏ ਹੈਂ॥੧॥
Prof. Sahib Singhਵੱਡੇ ਭਾਗਾਂ ਵਾਲੇ ਬੰਦੇ (ਹੀ) ਸੰਤ ਜਨਾਂ ਦੀ ਸਰਨ ਪੈਂਦੇ ਹਨ ॥੧॥ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲੇ ਬੰਦੇ ॥੧॥
SikhNet (Spanish)oh, ¡qué afortunados son aquéllos que buscan el Refugio de los Santos! (1)
ਰਾਮੁ ਜਪਤ; ਕਛੁ ਬਿਘਨੁ. ਨ ਵਿਆਪੈ ॥
raam japat; kachh bighan. na viaapai |
Sant Singh KhalsaMeditating on the Lord, no obstacles will block your way.
Manmohan SinghContemplating the Lord, no obstacle befalls the man.
Manmohan Singh (Punjabi)ਸਾਈਂ ਦਾ ਸਿਮਰਨ ਕਰਨ ਦੁਆਰਾ ਬੰਦੇ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Fareedkot Teekaਰਾਮ ਕੋ ਜਪਤਿਆਂ ਕੋਈ ਬਿਘਨ ਨਹੀਂ ਬ੍ਯਾਪਤਾ॥
Prof. Sahib Singhਹੇ ਭਾਈ! ਪ੍ਰਭੂ ਦਾ ਨਾਮ ਜਪਦਿਆਂ (ਕਿਸੇ ਕਿਸਮ ਦਾ) ਕੋਈ ਵਿਘਨ (ਨਾਮ ਜਪਣ ਵਾਲੇ ਉਤੇ ਆਪਣਾ) ਜ਼ੋਰ ਨਹੀਂ ਪਾ ਸਕਦਾ।ਪਦ ਅਰਥ ਜਪਤ = ਜਪਦਿਆਂ। ਬਿਘਨੁ = ਰੁਕਾਵਟ। ਨ ਵਿਆਪੈ = ਆਪਣਾ ਜ਼ੋਰ ਨਹੀਂ ਪਾ ਸਕਦਾ।
SikhNet (Spanish)Contemplando al Señor las penas no le afligen
ਗੁਰ ਪ੍ਰਸਾਦਿ; ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥
gur prasaad; apunaa prabh jaapai |1| rahaau |
Sant Singh KhalsaBy Guru's Grace, meditate on God. ||1||Pause||
Manmohan SinghBy Guru's grace, the mortal meditates on his Lord. Pause.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ, ਪ੍ਰਾਣੀ ਆਪਣੇ ਸਾਹਿਬ ਦਾ ਆਰਾਧਨ ਕਰਦਾ ਹੈ। ਠਹਿਰਾਉ।
Fareedkot Teekaਪ੍ਰੰਤੂ ਗੁਰੋਂ ਕੀ ਕ੍ਰਿਪਾ ਸੇ ਅਪਨਾ ਪ੍ਰਭੂ ਜਪੀਦਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਪਿਆਰਾ ਪ੍ਰਭੂ (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ ॥੧॥ ਰਹਾਉ ॥ਪਦ ਅਰਥ ਜਾਪੈ = (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ ॥੧॥ ਰਹਾਉ ॥
SikhNet (Spanish)y por la Gracia del Guru realiza a su Dios.(1-Pausa)
ਪਾਰਬ੍ਰਹਮੁ; ਜਬ ਹੋਇ ਦਇਆਲ ॥
paarabraham; jab hoe deaal |
Sant Singh KhalsaWhen the Supreme Lord God becomes merciful,
Manmohan SinghWhen the Transcendent Lord showers mercy,
Manmohan Singh (Punjabi)ਜਦ ਪਰਮ ਪ੍ਰਭੂ ਮਿਹਰਬਾਨ ਹੋ ਜਾਂਦਾ ਹੈ,
Fareedkot Teekaਜਬ ਪਾਰਬ੍ਰਹਮ ਦਿਆਲ ਹੋਤੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਜਦੋਂ (ਕਿਸੇ ਮਨੁੱਖ ਉੱਤੇ) ਦਇਆਵਾਨ ਹੁੰਦਾ ਹੈ,ਪਦ ਅਰਥ ਦਇਆਲ = ਦਇਆਵਾਨ।
SikhNet (Spanish)Cuando el Señor Trascendente tiene Compasión de mí,
ਸਾਧੂ ਜਨ ਕੀ; ਕਰੈ ਰਵਾਲ ॥
saadhoo jan kee; karai ravaal |
Sant Singh Khalsahe makes me the dust of the feet of the Holy.
Manmohan SinghHe makes man the dust of the saints feet.
Manmohan Singh (Punjabi)ਤਾਂ ਉਹ ਇਨਸਾਨ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਬਣਾ ਦਿੰਦਾ ਹੈ;
Fareedkot Teekaਤਬ ਪਰਮ ਨਿੰਮ੍ਰਤਾ ਦੇ ਕੇ ਸੰਤ ਜਨੋਂ ਕੀ ਧੂੜ ਕਰ ਦੇਤੇ ਹੈਂ॥
Prof. Sahib Singh(ਤਾਂ ਉਸ ਮਨੁੱਖ ਨੂੰ) ਗੁਰੂ ਦੇ (ਦੱਸੇ ਰਾਹ ਉਤੇ ਤੁਰਨ ਵਾਲੇ) ਸੇਵਕਾਂ ਦੇ ਚਰਨਾਂ ਦੀ ਧੂੜ ਬਣਾਂਦਾ ਹੈ।ਪਦ ਅਰਥ ਸਾਧੂ ਜਨ = ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲੇ ਸੇਵਕ। ਰਵਾਲ = ਚਰਨ-ਧੂੜ।
SikhNet (Spanish)Él me vuelve el Polvo que pisan los Santos
ਕਾਮੁ ਕ੍ਰੋਧੁ; ਇਸੁ ਤਨ ਤੇ ਜਾਇ ॥
kaam krodh; is tan te jaae |
Sant Singh KhalsaSexual desire and anger leave his body,
Manmohan SinghLust and wrath then leave this body of his,
Manmohan Singh (Punjabi)ਵਿਸ਼ੇ-ਭੋਗ ਅਤੇ ਗੁੱਸਾ ਤਦ ਉਸ ਦੀ ਇਸ ਦੇਹ ਵਿਚੋਂ ਨਿਕਲ ਜਾਂਦੇ ਹਨ,
Fareedkot Teekaਪੁਨਹ ਕਾਮ, ਕ੍ਰੋਧਾਦਿ ਬਿਕਾਰ ਭੀ ਇਸ ਸਰੀਰ ਕੇ ਚਲੇ ਜਾਤੇ ਹੈਂ॥
Prof. Sahib Singhਉਸ ਮਨੁੱਖ ਦੇ ਸਰੀਰ ਵਿਚੋਂ ਕਾਮ ਚਲਾ ਜਾਂਦਾ ਹੈ ਕ੍ਰੋਧ ਚਲਾ ਜਾਂਦਾ ਹੈਪਦ ਅਰਥ ਤਨ ਤੇ = ਸਰੀਰ ਤੋਂ। ਜਾਇ = ਚਲਾ ਜਾਂਦਾ ਹੈ।
SikhNet (Spanish)y así me libero de mi lujuria y de mi enojo,
ਰਾਮ ਰਤਨੁ; ਵਸੈ ਮਨਿ ਆਇ ॥੨॥
raam ratan; vasai man aae |2|
Sant Singh Khalsaand the Lord, the jewel, comes to dwell in his mind. ||2||
Manmohan Singhand Lord, the Jewel come to abide in his mind.
Manmohan Singh (Punjabi)ਅਤੇ ਪ੍ਰਭੂ-ਜਵੇਹਰ ਉਸ ਦੇ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ।
Fareedkot Teekaਰਾਮ (ਰਤਨੁ) ਅਮਲੋਕ ਮਨ ਮੈ ਆਇ ਬਸਤਾ ਹੈ॥੨॥
Prof. Sahib Singhਪਰਮਾਤਮਾ ਦਾ ਅਮੋਲਕ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ ॥੨॥ਪਦ ਅਰਥ ਮਨਿ = ਮਨ ਵਿਚ। ਆਇ = ਆ ਕੇ ॥੨॥
SikhNet (Spanish)y entonces puedo atesorar en mi interior la Riqueza del Nombre del Señor. (2)
ਸਫਲੁ ਜਨਮੁ; ਤਾਂ ਕਾ ਪਰਵਾਣੁ ॥
safal janam; taan kaa paravaan |
Sant Singh KhalsaFruitful and approved is the life of one
Manmohan SinghFruitful and approved is the life of him,
Manmohan Singh (Punjabi)ਫਲਦਾਇਕ ਅਤੇ ਪਰਵਾਨਾ ਹੈ ਉਸ ਦਾ ਜੀਵਨ,
Fareedkot Teekaਸਫਲ ਜਨਮ ਹੈ ਪੁਨਹ ਆਇਆ ਭੀ ਤਿਸੀ ਕਾ ਪਰਵਾਨ ਹੈ॥
Prof. Sahib Singhਹੇ ਭਾਈ! ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ (ਪ੍ਰਭੂ-ਦਰ ਤੇ) ਕਬੂਲ ਪੈ ਜਾਂਦੀ ਹੈ।ਪਦ ਅਰਥ ਸਫਲੁ = ਕਾਮਯਾਬ। ਪਰਵਾਣੁ = ਕਬੂਲ। ਤਾ ਕਾ = ਉਸ (ਮਨੁੱਖ) ਦਾ।
SikhNet (Spanish)Mi vida se vuelve fructífera y aprobada;
ਪਾਰਬ੍ਰਹਮੁ; ਨਿਕਟਿ ਕਰਿ ਜਾਣੁ ॥
paarabraham; nikatt kar jaan |
Sant Singh Khalsawho knows the Supreme Lord God to be close.
Manmohan Singhwho deems the Supreme Lord to be near him.
Manmohan Singh (Punjabi)ਜੋ ਸ਼ਰੋਮਣੀ ਸਾਹਿਬ ਨੂੰ ਆਪਣੇ ਨੇੜੇ ਜਾਣਦਾ ਹੈ।
Fareedkot Teekaਜੋ ਪਾਰਬ੍ਰਹਮ ਕੋ ਨਿਕਟ ਕਰਿ ਜਾਨਤਾ ਹੈ॥
Prof. Sahib Singhਜੋ ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝਦਾ ਹੈ। (ਪਰਮਾਤਮਾ ਨੂੰ (ਹਰ ਵੇਲੇ ਆਪਣੇ) ਨੇੜੇ ਵੱਸਦਾ ਸਮਝ)।ਪਦ ਅਰਥ ਨਿਕਟਿ = ਨੇੜੇ। ਕਰਿ = ਕਰ ਕੇ। ਨਿਕਟਿ ਕਰਿ = ਨੇੜੇ-ਵੱਸਦਾ। ਜਾਣੁ = ਸਮਝ ਲੈ।
SikhNet (Spanish)al Señor Supremo Lo siento muy cerca de mí.
ਭਾਇ ਭਗਤਿ; ਪ੍ਰਭ ਕੀਰਤਨਿ ਲਾਗੈ ॥
bhaae bhagat; prabh keeratan laagai |
Sant Singh KhalsaOne who is committed to loving devotional worship of God, and the Kirtan of His Praises,
Manmohan SinghHe who is yoked to the Lord's loving adoration and praise,
Manmohan Singh (Punjabi)ਜੋ ਸਾਈਂ ਦੀ ਪਿਆਰੀ ਉਪਾਸ਼ਨਾ ਤੇ ਕੀਰਤੀ ਨਾਲ ਜੁੜਦਾ ਹੈ।
Fareedkot Teekaਜੋ ਪ੍ਰੇਮਾਭਗਤੀ ਕਰ ਹਰੀ ਕੇ (ਕੀਰਤਨਿ) ਜਸ ਮੇਂ ਲਾਗੇ ਹੈ॥
Prof. Sahib Singhਉਹ ਮਨੁੱਖ ਭਗਤੀ-ਭਾਵ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਲੱਗ ਪੈਂਦਾ ਹੈ,ਪਦ ਅਰਥ ਭਾਇ = ਪ੍ਰੇਮ ਨਾਲ {ਭਾਉ = ਪ੍ਰੇਮ}। ਕੀਰਤਨਿ = ਕੀਰਤਨ ਵਿਚ।
SikhNet (Spanish)A través de la Adoración Amorosa me vuelvo Devoto de la Alabanza del Señor
ਜਨਮ ਜਨਮ ਕਾ ਸੋਇਆ; ਜਾਗੈ ॥੩॥
janam janam kaa soeaa; jaagai |3|
Sant Singh Khalsaawakens from the sleep of countless incarnations. ||3||
Manmohan SinghAwakens from the slumber of many births.
Manmohan Singh (Punjabi)ਉਹ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਉਠਦਾ ਹੈ।
Fareedkot Teekaਤਿਨ ਕਾ ਮਨੁ ਜਨਮਾਂ ਜਨਮਾਂ ਕਾ ਸੋਇਆ ਹੂਆ ਲਾਗਤਾ ਹੈ॥੩॥
Prof. Sahib Singhਅਤੇ ਅਨੇਕਾਂ ਜਨਮਾਂ ਤੋਂ (ਮਾਇਆ ਦੀ ਘੂਕੀ ਵਿਚ) ਸੁੱਤਾ ਹੋਇਆ ਜਾਗ ਪੈਂਦਾ ਹੈ ॥੩॥ਪਦ ਅਰਥ ਸੋਇਆ = ਸੁੱਤਾ ਹੋਇਆ, ਗ਼ਾਫ਼ਲ ਹੋਇਆ ਹੋਇਆ ॥੩॥
SikhNet (Spanish)y entonces despierto fresco y liberado de las telarañas de todas mis pasadas encarnaciones. (3)
ਚਰਨ ਕਮਲ; ਜਨ ਕਾ ਆਧਾਰੁ ॥
charan kamal; jan kaa aadhaar |
Sant Singh KhalsaThe Lord's Lotus Feet are the Support of His humble servant.
Manmohan SinghThe Lord's Lotus-feet are the prop of His slave.
Manmohan Singh (Punjabi)ਸਾਈਂ ਦੇ ਕੰਵਲ ਰੂਪੀ ਪੈਰ ਉਸ ਦੇ ਗੋਲੇ ਦਾ ਆਸਰਾ ਹਨ।
Fareedkot Teekaਚਰਨ ਕਮਲ ਹੀ ਤਿਸ ਜਨ ਕਾ ਆਸਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ (ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਵਾਲੇ) ਸੇਵਕਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦੇ ਹਨ।ਪਦ ਅਰਥ ਆਧਾਰੁ = ਆਸਰਾ।
SikhNet (Spanish)Los Pies de Loto del Señor son el mástil del barco de los Santos;
ਗੁਣ ਗੋਵਿੰਦ ਰਉਂ; ਸਚੁ ਵਾਪਾਰੁ ॥
gun govind raun; sach vaapaar |
Sant Singh KhalsaTo chant the Praises of the Lord of the Universe is the true trade.
Manmohan SinghTo utter the world-Lord's praise is the true trade.
Manmohan Singh (Punjabi)ਦ੍ਰਿਸ਼ਟੀ ਦੇ ਸੁਆਮੀ ਦਾ ਜੱਸ ਉਚਾਰਨਾ ਸੱਚਾ ਵਣਜ ਹੈ।
Fareedkot Teekaਜੋ ਗੋਬਿੰਦ ਕੇ ਗੁਣ ਉਚਾਰਤਾ ਹੈ ਤਿਸ ਕਾ ਸਚਾ ਹੀ ਸਭ ਵਾਪਾਰੁ ਹੈ ਅਰਥਾਤ ਜੋ ਉਸ ਕਾ ਲੈਨ ਦੇਨ ਹੈ ਸਭ ਸਚਾ ਹੈ॥
Prof. Sahib Singhਮੈਂ ਭੀ (ਸੇਵਕਾਂ ਦੀ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਦੇ ਗੁਣ ਗਾਂਦਾ ਹਾਂ, (ਇਸੇ ਉੱਦਮ ਨੂੰ ਜ਼ਿੰਦਗੀ ਦਾ) ਸਦਾ ਕਾਇਮ ਰਹਿਣ ਵਾਲਾ ਵਣਜ ਸਮਝਦਾ ਹਾਂ।ਪਦ ਅਰਥ ਰਉਂ = ਰਵਉਂ, ਮੈਂ (ਭੀ) ਚੇਤੇ ਕਰਦਾ ਹਾਂ। ਸਚੁ = ਸਦਾ-ਥਿਰ।
SikhNet (Spanish)el cantar la Alabanza del Señor es el verdadero comercio.
ਦਾਸ ਜਨਾ ਕੀ; ਮਨਸਾ ਪੂਰਿ ॥
daas janaa kee; manasaa poor |
Sant Singh KhalsaPlease fulfill the hopes of Your humble slave.
Manmohan SinghMy Master, fulfil Thou the desire of Thy slave.
Manmohan Singh (Punjabi)ਮੇਰੇ ਮਾਲਕ, ਤੂੰ ਆਪਣੇ ਗੋਲੇ ਦੀ ਸੱਧਰ ਪੂਰੀ ਕਰ।
Fareedkot Teekaਹੇ ਹਰੀ! ਅਸਮਦਾਦਿਕ ਦਾਸ ਜਨੋਂ ਕੀ ਭੀ ਸ੍ਰਧਾ ਪੂਰਨ ਕਰਿ॥
Prof. Sahib Singhਪਰਮਾਤਮਾ ਆਪਣੇ ਸੇਵਕਾਂ ਦੇ ਮਨ ਦੀ ਕਾਮਨਾ ਪੂਰੀ ਕਰਦਾ ਹੈ।ਪਦ ਅਰਥ ਮਨਸਾ = ਮਨ ਦੀ ਕਾਮਨਾ। ਪੂਰਿ = ਪੂਰੀ ਕਰਦਾ ਹੈ।
SikhNet (Spanish)Oh Señor, por favor cúmpleme este deseo:
ਨਾਨਕ ਸੁਖੁ ਪਾਵੈ; ਜਨ ਧੂਰਿ ॥੪॥੨੦॥੨੨॥੬॥੨੮॥
naanak sukh paavai; jan dhoor |4|20|22|6|28|
Sant Singh KhalsaNanak finds peace in the dust of the feet of the humble. ||4||20||22||6||28||
Manmohan SinghNanak finds peace in the dust of the saints feet.
Manmohan Singh (Punjabi)ਨਾਨਕ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸੰਤ ਜਨੋਂ ਕੀ ਧਰ ਪਾਵੈਂ॥੪॥੨੦॥੨੨॥੬॥੨੮॥☬ਗੁਰ ਸੇਵਾ ਕਾ ਉਪਦੇਸੁ ਕਰਤੇ ਹੈਂ, ਪੁਨਹ ਪਰਗਟ ਭਾਵ ਇਸ ਅਸਟਪਦੀ ਕਾ ਸ੍ਰੀ ਗੁਰੂ ਜੀ ਕੀ ਉਸਤਤੀ ਔ ਮਰਵਾਹਿਓਂ ਕੀ ਨਿੰਦਾ ਪਰ ਹੈ।
Prof. Sahib Singhਹੇ ਨਾਨਕ! (ਪ੍ਰਭੂ ਦਾ ਸੇਵਕ) ਸੰਤ ਜਨਾਂ ਦੀ ਚਰਨ-ਧੂੜ ਵਿਚ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੪॥੨੦॥੨੨॥੬॥੨੮॥ਪਦ ਅਰਥ ਜਨ ਧੂਰਿ = ਸੇਵਕਾਂ ਦੀ ਚਰਨ-ਧੂੜ ਵਿਚ ॥੪॥੨੦॥੨੨॥੬॥੨੮॥
* ਅੰਕਾਂ ਦਾ ਵੇਰਵਾ: ਨੰ: ੪ = ਇਸ ਸ਼ਬਦ ਦੇ ਚਾਰ ਬੰਦ ਹਨ। ਮਹਲਾ ੫ ਦੇ 'ਘਰੁ ੨' ਦੇ ਸ਼ਬਦ। ਮਹਲਾ ੫ ਦੇ ਸਾਰੇ ਸ਼ਬਦ (ਘਰੁ ੧ ਦੇ ੨, ਘਰੁ ੨ ਦੇ ੨੦)। ਮਹਲਾ ੪ ਦੇ ਸ਼ਬਦ। ੨੮ = ਕੁੱਲ ਜੋੜ (ਮਹਲਾ ੪ ਦੇ ੬, ਮਹਲਾ ੫ ਦੇ ੨੨)।
SikhNet (Spanish)que Nanak pueda encontrar siempre la Paz en el Polvo de los Pies de los Santos. (4-20-22-6-28)