ੴ

ਸਿੱਖਬਾਣੀ · SikhBani

ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥

heeraa laal amolak hai bhaaree bin gaahak meekaa kaakhaa
Guru Ramdas Ji ਗੁਰੂ ਰਾਮਦਾਸ ਜੀ · Raag Jaithsree · Ang 696 · 11 lines
Translations

ਜੈਤਸਰੀ ਮਹਲਾ ੪ ॥

jaitasaree mahalaa 4 |

Sant Singh KhalsaJaitsree, Fourth Mehl:
Manmohan SinghJaitsri 4th Guru.
Manmohan Singh (Punjabi)ਜੈਤਸਰੀ ਚੋਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.

ਹੀਰਾ ਲਾਲੁ ਅਮੋਲਕੁ ਹੈ ਭਾਰੀ; ਬਿਨੁ ਗਾਹਕ. ਮੀਕਾ ਕਾਖਾ ॥

heeraa laal amolak hai bhaaree; bin gaahak. meekaa kaakhaa |

Sant Singh KhalsaA jewel or a diamond may be very valuable and heavy, but without a purchaser, it is worth only straw.
Manmohan SinghA jewel and a diamond, howsoever invaluable and heavy, is equal to a blade of grass without a purchaser.
Manmohan Singh (Punjabi)ਜਵੇਹਰ ਅਤੇ ਰਤਨ ਭਾਵੇਂ ਕਿੰਨਾ ਅਣਮੁੱਲਾ ਅਤੇ ਵਜ਼ਨਦਾਰ ਹੋਵੇ, ਖਰੀਦਦਾਰ ਦੇ ਬਗੈਰ ਇਕ ਕੱਖ ਦੇ ਬਰਾਬਰ ਹੈ।
Fareedkot Teekaਗਿਆਨ ਰੂਪੀ ਹੀਰਾ ਔਰ ਨਾਮ ਵਾ ਪ੍ਰੇਮ ਰੂਪੀ ਲਾਲ ਜੋ ਭਾਰੀ ਅਮੋਲਕ ਹੈ, ਸੋ ਅਧਿਕਾਰੀ ਰੂਪੀ ਗਾਹਕ ਸੇ ਬਿਨਾਂ (ਕਾਖਾ) ਕੱਖੋਂ ਮੇਂ ਅਰਥਾਤ ਵਿਸੇ ਰੂਪੀ ਘਾਸ ਮੇਂ (ਮੀਕਾ) ਮਿਲ ਰਹਾ ਹੈ; ਵਾ (ਮੀਕਾ ਕਾਖਾ) ਇਕ ਕਖ ਕਾ ਹੋਇ ਰਹਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਬੜਾ ਹੀ ਕੀਮਤੀ ਹੀਰਾ ਹੈ ਲਾਲ ਹੈ, ਪਰ ਗਾਹਕ ਤੋਂ ਬਿਨਾ ਇਹ ਹੀਰਾ ਕੱਖ ਵਰਗਾ ਹੋਇਆ ਪਿਆ ਹੈ।

ਪਦ ਅਰਥ ਅਮੋਲਕੁ = ਦੁਨੀਆ ਦਾ ਕੋਈ ਭੀ ਪਦਾਰਥ ਜਿਸ ਦੇ ਬਰਾਬਰ ਕੀਮਤੀ ਨਾਹ ਹੋ ਸਕੇ। ਸੀਕਾ = ਬਰਾਬਰ। ਕਾਖਾ = ਕੱਖ।

SikhNet (Spanish)Preciosa y Maravillosa es la Joya del Nombre del Señor,

ਰਤਨ ਗਾਹਕੁ ਗੁਰੁ ਸਾਧੂ ਦੇਖਿਓ; ਤਬ ਰਤਨੁ ਬਿਕਾਨੋ ਲਾਖਾ ॥੧॥

ratan gaahak gur saadhoo dekhio; tab ratan bikaano laakhaa |1|

Sant Singh KhalsaWhen the Holy Guru, the Purchaser, saw this jewel, He purchased it for hundreds of thousands of dollars. ||1||
Manmohan SinghWhen the saintly Guru, the purchaser of the jewel, saw it, he bought the jewel for lakhs of rupees, then.
Manmohan Singh (Punjabi)ਜਦ ਖਰੀਦਦਾਰ, ਸੰਤ ਸਰੂਪ ਗੁਰਾਂ ਨੇ ਹਰੀ-ਹੀਰੇ ਨੂੰ ਵੇਖ ਲਿਆ ਤਾਂ ਉਨ੍ਹਾਂ ਨੇ ਹੀਰੇ ਨੂੰ ਲੱਖਾਂ ਰੁਪਏ ਨੂੰ ਮੁਲ ਲੈ ਲਿਆ।
Fareedkot Teekaਜਬ ਤਿਸ ਰਤਨ ਕਾ ਗਾਹਕ ਗੁਰੋਂ ਨੇ (ਸਾਧੂ) ਸਾਧਨ ਸਪੰਨ ਅਧਕਾਰੀ ਦੇਖਿਆ ਹੈ ਤਬ ਵਹੁ ਰਤਨ ਲਾਖੋਂ ਕੋ ਵਿਕਿਆ ਹੈ, ਭਾਵ ਯਹਿ ਤਿਸ ਅਧਕਾਰੀ ਨੇ ਗੁਰੋਂ ਕੋ ਅਪਨਾ ਆਪ ਹੀ ਤਿਸ ਰਤਨ ਹੇਤ ਅਰਪਨ ਕਰ ਦੀਆ ਹੈ॥੧॥
Prof. Sahib Singhਜਦੋਂ ਇਸ ਰਤਨ ਦਾ ਗਾਹਕ ਗੁਰੂ ਮਿਲ ਪਿਆ, ਤਦੋਂ ਇਹ ਰਤਨ ਲੱਖੀਂ ਰੁਪਈਂ ਵਿਕਣ ਲੱਗ ਪਿਆ ॥੧॥

ਪਦ ਅਰਥ ਲਾਖਾ = ਲੱਖਾਂ ਰੁਪਇਆਂ ਤੋਂ ॥੧॥

SikhNet (Spanish)pero sin el cliente que la aprecie parece solamente una piedra. Cuando encuentro al Santo Guru, conozco Su Gloria. (1)

ਮੇਰੈ ਮਨਿ; ਗੁਪਤ ਹੀਰੁ ਹਰਿ ਰਾਖਾ ॥

merai man; gupat heer har raakhaa |

Sant Singh KhalsaThe Lord has kept this jewel hidden within my mind.
Manmohan SinghThe jewel the Lord has kept concealed within my mind.
Manmohan Singh (Punjabi)ਹੀਰੇ-ਹੀਰੇ ਨੂੰ ਪ੍ਰਭੂ ਲੇ ਮੇਰੇ ਹਿਰਦੇ ਅੰਦਰ ਲੁਕਾ ਕੇ ਰੱਖਿਆ ਹੋਇਆ ਹੈ।
Fareedkot Teekaਹੇ ਮੇਰੇ ਮਨ ਵਾ ਪਿਆਰੇ ਹਰੀ ਨੇ! ਨਾਮ ਵਾ ਅਪਨੇ ਆਪ ਕਾ ਗਿਆਨ ਰੂਪੀ ਹੀਰਾ ਗੁਪਤ ਰਾਖਿਆ ਹੈ॥
Prof. Sahib Singhਹੇ ਭਾਈ! ਮੇਰੇ ਮਨ ਵਿਚ ਪਰਮਾਤਮਾ ਨੇ ਆਪਣਾ ਨਾਮ-ਹੀਰਾ ਲੁਕਾ ਕੇ ਰੱਖਿਆ ਹੋਇਆ ਸੀ।

ਪਦ ਅਰਥ ਮਨਿ = ਮਨ ਵਿਚ। ਗੁਪਤ = ਗੁੱਝਾ। ਹੀਰੁ = ਹੀਰਾ। ਰਾਖਾ = ਰੱਖਿਆ ਹੋਇਆ ਸੀ।

SikhNet (Spanish)En mi mente está enterrado el Tesoro de las Joyas del Señor.

ਦੀਨ ਦਇਆਲਿ ਮਿਲਾਇਓ ਗੁਰੁ ਸਾਧੂ; ਗੁਰਿ ਮਿਲਿਐ. ਹੀਰੁ ਪਰਾਖਾ ॥ ਰਹਾਉ ॥

deen deaal milaaeo gur saadhoo; gur miliai. heer paraakhaa | rahaau |

Sant Singh KhalsaThe Lord, merciful to the meek, led me to meet the Holy Guru; meeting the Guru, I came to appreciate this jewel. ||Pause||
Manmohan SinghThe Lord, compassionate to the poor, has make me meet the holy Guru and by meeting with the Guru I have assayed the jewel. Pause.
Manmohan Singh (Punjabi)ਗਰੀਬਾਂ ਉਤੇ ਮਿਹਰਬਾਨ ਮਾਲਕ ਨੇ ਮੈਨੂੰ ਪਵਿੱਤਰ ਗੁਰਾਂ ਨਾਲ ਮਿਲਾ ਦਿੱਤਾ ਹੈ ਅਤੇ ਗੁਰਾਂ ਨਾਲ ਮਿਲਣ ਦੁਆਰਾ ਮੈਂ ਜਵੇਹਰ ਨੂੰ ਪਰਖ ਲਿਆ ਹੈ। ਠਹਿਰਾਉ।
Fareedkot Teekaਜਬ ਦੀਨ ਦਇਆਲ ਹਰੀ ਨੇ ਸੰਤ ਰੂਪ ਗੁਰੂ ਮਿਲਾਯਾ ਹੈ ਤਬ ਗੁਰੋਂ ਕੇ ਮਿਲਾਪ ਤੇ ਸੋ ਨਾਮ ਵਾ ਬ੍ਰਹਮ ਰੂਪ ਹੀਰਾ ਹਮ ਨੇ (ਪਰਾਖਾ) ਪਰਖ ਲੀਆ, ਭਾਵ ਸੇ ਜਾਨ ਲੀਆ ਹੈ॥ ਰਹਾਉ ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲੇ ਉਸ ਹਰੀ ਨੇ ਮੈਨੂੰ ਗੁਰੂ ਮਿਲਾ ਦਿੱਤਾ। ਗੁਰੂ ਮਿਲਣ ਨਾਲ ਮੈਂ ਉਹ ਹੀਰਾ ਪਰਖ ਲਿਆ (ਮੈਂ ਉਸ ਹੀਰੇ ਦੀ ਕਦਰ ਸਮਝ ਲਈ) ਰਹਾਉ॥

ਪਦ ਅਰਥ ਦਇਆਲਿ = ਦਇਆਲ ਨੇ। ਗੁਰਿ ਮਿਲਿਐ = ਗੁਰੂ ਮਿਲਣ ਨਾਲ। ਪਰਾਖਾ = ਪਰਖ ਲਿਆ ॥ਰਹਾਉ॥

SikhNet (Spanish)El Señor Benévolo en Su Misericordia me llevó hasta el Santo Guru y mira, la Luz de esa Joya brilla en mí. (Pausa)

ਮਨਮੁਖ ਕੋਠੀ ਅਗਿਆਨੁ ਅੰਧੇਰਾ; ਤਿਨ ਘਰਿ ਰਤਨੁ. ਨ ਲਾਖਾ ॥

manamukh kotthee agiaan andheraa; tin ghar ratan. na laakhaa |

Sant Singh KhalsaThe rooms of the self-willed manmukhs are dark with ignorance; in their homes, the jewel is not visible.
Manmohan SinghIn the cabin of the apostates is the darkness of ignorance and in their home the diamond is not seen.
Manmohan Singh (Punjabi)ਅਧਰਮੀਆਂ ਦੀ ਹਿਰਦੇ-ਕੋਠੜੀ ਵਿੰਚ ਬੇਸਮਝੀ ਦਾ ਅਨ੍ਹੇਰਾ ਹੈ ਅਤੇ ਉਨ੍ਹਾਂ ਦੇ ਝੁਗੇ ਅੰਦਰ ਹੀਰਾ ਦਿਸਦਾ ਨਹੀਂ।
Fareedkot Teekaਮਨਮੁਖੋਂ ਕੀ ਕੋਠੀ ਅੰਤਹਕਰਣ ਮੇਂ ਅਗਿਆਨ ਰੂਪ ਅੰਧੇਰਾ ਹੈ। ਤਾਂ ਤੇ ਤਿਨੋਂ ਨੇ (ਘਰ) ਰਿਦੇ ਮੇਂ ਦੇਹ ਵਾ ਬੁਧੀ ਰੂਪ ਰਤਨ ਕੋ ਨਹੀਂ ਲਖਿਆ ਅਰਥਾਤ ਨਹੀਂ ਦੇਖਿਆ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਹਿਰਦੇ ਵਿਚ ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਪਿਆ ਰਹਿੰਦਾ ਹੈ, (ਤਾਹੀਏਂ) ਉਹਨਾਂ ਨੇ ਆਪਣੇ ਹਿਰਦੇ-ਘਰ ਵਿਚ ਟਿਕਿਆ ਹੋਇਆ ਨਾਮ-ਰਤਨ (ਕਦੇ) ਨਹੀਂ ਵੇਖਿਆ।

ਪਦ ਅਰਥ ਕੋਠੀ = ਹਿਰਦੇ ਵਿਚ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਘਰਿ = ਹਿਰਦੇ ਵਿਚ। ਨ ਲਾਖਾ = ਨਾਹ ਲਖਿਆ।

SikhNet (Spanish)Las mentes de los hombres de ego viven en la oscuridad y no saben dónde está la Joya,

ਤੇ ਊਝੜਿ ਭਰਮਿ ਮੁਏ ਗਾਵਾਰੀ; ਮਾਇਆ ਭੁਅੰਗ ਬਿਖੁ ਚਾਖਾ ॥੨॥

te aoojharr bharam mue gaavaaree; maaeaa bhuang bikh chaakhaa |2|

Sant Singh KhalsaThose fools die, wandering in the wilderness, eating the poison of the snake, Maya. ||2||
Manmohan SinghThose fools die wandering in wilderness and taste the poison of the serpent mammon.
Manmohan Singh (Punjabi)ਉਹ ਮੂਰਖ ਬੀਆਬਾਨ ਅੰਦਰ ਭਟਕ ਕੇ ਮਰ ਮੁਕਦੇ ਹਨ ਅਤੇ ਮੋਹਣੀ ਸਰਪਣੀ (ਮਾਇਆ) ਦੀ ਜ਼ਹਿਰ ਨੂੰ ਖਾਂਦੇ ਹਨ।
Fareedkot Teeka(ਤੇ) ਸੋ ਗਵਾਰ ਸੰਸਾਰ ਰੂਪ (ਉਝੜਿ) ਉਜਾੜ ਮੇਂ ਭ੍ਰਮ ਕਰ ਮੂਏ ਹੈਂ, ਕਿਉਂਕਿ ਤਿਨੋਂ ਨੇ ਮਾਯਾ ਰੂਪੀ (ਭੁਅੰਗ) ਸਰਪ ਕੀ ਵਿਸੇ ਰੂਪੀ ਵਿਸ ਕੋ ਚਾਖਿਆ ਅਰਥਾਤ ਰਸ ਲੀਆ ਹੈ॥੨॥
Prof. Sahib Singhਉਹ ਮਨੁੱਖ ਮਾਇਆ-ਸਪਣੀ (ਦੇ ਮੋਹ) ਦਾ ਜ਼ਹਿਰ ਖਾਂਦੇ ਰਹਿੰਦੇ ਹਨ, (ਇਸ ਵਾਸਤੇ) ਉਹ ਮੂਰਖ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ॥੨॥

ਪਦ ਅਰਥ ਊਝੜਿ = ਉਜਾੜ ਵਿਚ, ਕੁਰਾਹੇ। ਭਰਮਿ = ਭਟਕਣਾ ਵਿਚ। ਤੇ = ਉਹ (ਬਹੁ-ਵਚਨ)। ਮੁਏ = ਆਤਮਕ ਮੌਤੇ ਮਰ ਗਏ। ਭੁਅੰਗ = ਸੱਪ। ਬਿਖੁ = ਜ਼ਹਰ ॥੨॥

SikhNet (Spanish)esos salvajes son desviados por la duda y son picados por el escorpión de Maya. (2)

ਹਰਿ ਹਰਿ ਸਾਧ ਮੇਲਹੁ ਜਨ ਨੀਕੇ; ਹਰਿ ਸਾਧੂ ਸਰਣਿ ਹਮ ਰਾਖਾ ॥

har har saadh melahu jan neeke; har saadhoo saran ham raakhaa |

Sant Singh KhalsaO Lord, Har, Har, let me meet the humble, holy beings; O Lord, keep me in the Sanctuary of the Holy.
Manmohan SinghMy Lord God, make me meet Thine saints, the good men. O God, keep me under Thine saints protection.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ ਮੈਨੂੰ ਭਲੇ ਪੁਰਸ਼ਾ ਆਪਣੇ ਸੰਤਾਂ ਨਾਲ ਮਿਲਾ ਦੇ! ਹੇ ਹਰੀ! ਮੈਨੂੰ ਆਪਦੇ ਸੰਤਾਂ ਦੀ ਪਨਾਹ ਹੇਠਾ ਰੱਖ।
Fareedkot Teekaਹੇ ਹਰੀ! ਤੇਰਾ ਹਰਿ ਹਰਿ ਨਾਮ ਜਪਨੇ ਵਾਲੇ ਜੋ ਸੰਤ ਜਨ ਨੀਕੇ ਹੈਂ, ਸੋ ਮੇਰੇ ਕੋ ਮੇਲੋ, ਤਿਨ ਸੰਤੌਂ ਕੀ ਸਰਣ ਤੇ ਹਮਾਰੀ ਰਖ੍ਯਾ ਹੋਵੇਗੀ॥
Prof. Sahib Singhਹੇ ਹਰੀ! ਮੈਨੂੰ ਚੰਗੇ ਸੰਤ ਜਨ ਮਿਲਾ, ਮੈਨੂੰ ਗੁਰੂ ਦੀ ਸਰਨ ਵਿਚ ਰੱਖ।

ਪਦ ਅਰਥ ਹਰਿ = ਹੇ ਹਰੀ! ਨੀਕੇ ਸਾਧ = ਚੰਗੇ ਸੰਤ ਜਨ। ਸਾਧੂ = ਗੁਰੂ। ਰਾਖਾ = ਰੱਖ।

SikhNet (Spanish)Oh Dios, guíame hasta los Santos Piadosos y consérvame siempre en su Refugio.

ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ; ਹਮ ਪਰੇ ਭਾਗਿ ਤੁਮ ਪਾਖਾ ॥੩॥

har angeekaar karahu prabh suaamee; ham pare bhaag tum paakhaa |3|

Sant Singh KhalsaO Lord, make me Your own; O God, Lord and Master, I have hurried to Your side. ||3||
Manmohan SinghO God, the Lord Master, adopt me as Thy own, as I have run over to Thine side.
Manmohan Singh (Punjabi)ਹੇ ਵਾਹਿਗੁਰੂ! ਸੁਆਮੀ ਮਾਲਕ! ਮੈਨੂੰ ਅਪਣਾ ਨਿੱਜ ਦਾ ਬਣਾ ਲੈ, ਕਿਉਂ ਜੋ ਮੈਂ ਭੱਜ ਕੇ ਤੇਰੇ ਪਾਸੋ ਆ ਗਿਆ ਹਾਂ।
Fareedkot Teekaਹੇ ਹਰਿ ਪ੍ਰਭੂ ਸ੍ਵਾਮੀ! ਮੈਂ ਦਾਸ ਕੋ ਅੰਗੀਕਾਰ ਕਰੋ, ਭਾਵ ਅਪਨਾ ਜਾਨੋ; ਵਾ ਮੇਰਾ (ਅੰਗੀਕਾਰੁ) ਪਖ ਕਰੋ ਕਿਉਂਕਿ ਹਮ ਭਾਗ ਕਰ ਤੁਮਾਰੀ (ਪਾਖਾ) ਸਰਣ ਪੜੇ ਹੈਂ॥੩॥
Prof. Sahib Singhਹੇ ਪ੍ਰਭੂ! ਹੇ ਮਾਲਕ! ਮੇਰੀ ਮਦਦ ਕਰ। ਮੈਂ ਹੋਰ ਪਾਸੇ ਛੱਡ ਕੇ ਤੇਰੀ ਸਰਨ ਆ ਪਿਆ ਹਾਂ ॥੩॥

ਪਦ ਅਰਥ ਅੰਗੀਕਾਰੁ = ਮਦਦ। ਪ੍ਰਭ = ਹੇ ਪ੍ਰਭੂ! ਪਾਖਾ = ਪੱਖ, ਸਰਨ। ਭਾਗਿ = ਭੱਜ ਕੇ ॥੩॥

SikhNet (Spanish)Oh Señor, tómame como Tu posesión, pues he cruzado el pantano hasta llegar a Tu Lado. (3)

ਜਿਹਵਾ ਕਿਆ ਗੁਣ ਆਖਿ ਵਖਾਣਹ; ਤੁਮ ਵਡ ਅਗਮ ਵਡ ਪੁਰਖਾ ॥

jihavaa kiaa gun aakh vakhaanah; tum vadd agam vadd purakhaa |

Sant Singh KhalsaWhat Glorious Virtues of Yours can I speak and describe? You are great and unfathomable, the Greatest Being.
Manmohan SinghWhat excellences of Thine can my tongue narrate recount? Thou art great inaccessible and the exalted Being.
Manmohan Singh (Punjabi)ਮੇਰੀ ਜੀਭਾ ਤੇਰੀਆਂ ਕਿਹੜੀਆਂ ਕਿਹੜੀਆਂ ਬਜ਼ੁਰਗੀਆਂ ਨੂੰ ਕਹਿ ਤੇ ਵਰਣਨ ਕਰ ਸਕਦੀ ਹੈ? ਤੂੰ ਵੱਡਾ, ਅਪਹੁੰਚ ਅਤੇ ਵਿਸ਼ਾਲ ਪੁਰਸ਼ ਹੈਂ।
Fareedkot Teekaਤੇਰੇ ਗੁਣੋਂ ਕੋ (ਆਖਿ) ਮੁਖ ਤੇ ਜਿਹਵਾ ਕਰ ਕੇ ਕਿਆ ਉਚਾਰਨ ਕਰੂੰ ਅਰਥਾਤ ਕਹੇ ਨਹੀਂ ਜਾਤੇ ਹੈਂ, ਕਿਉਂਕਿ ਤੁਮ ਵਡਿਓਂ ਤੇ ਵੱਡੇ ਅਗੰਮ ਪੁਰਖ ਹੋ, ਭਾਵ ਯੇਹਿ ਕਿ ਮਨ ਬਾਣੀ ਸੇ ਅਵਿਸੇ ਹੋ॥
Prof. Sahib Singhਹੇ ਪ੍ਰਭੂ! ਤੂੰ ਵੱਡਾ ਪੁਰਖ ਹੈਂ, ਤੂੰ ਅਪਹੁੰਚ ਹੈਂ, ਅਸੀਂ ਆਪਣੀ ਜੀਭ ਨਾਲ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਦੱਸ ਸਕਦੇ ਹਾਂ?

ਪਦ ਅਰਥ ਵਖਾਣਹ = ਅਸੀਂ ਬਿਆਨ ਕਰੀਏ। ਅਗਮ = ਅਪਹੁੰਚ।

SikhNet (Spanish)¿Qué pueden mis labios recitar sobre Ti?, pues eres lo más Elevado, lo Insondable.

ਜਨ ਨਾਨਕ. ਹਰਿ ਕਿਰਪਾ ਧਾਰੀ; ਪਾਖਾਣੁ ਡੁਬਤ. ਹਰਿ ਰਾਖਾ ॥੪॥੨॥

jan naanak. har kirapaa dhaaree; paakhaan ddubat. har raakhaa |4|2|

Sant Singh KhalsaThe Lord has bestowed His Mercy on servant Nanak; He has saved the sinking stone. ||4||2||
Manmohan SinghGod has shown mercy unto slave Nanak and He has saved the sinking stone.
Manmohan Singh (Punjabi)ਵਾਹਿਗੁਰੂ ਨੇ ਗੋਲੇ ਨਾਨਕ ਤੇ ਮਿਹਰ ਕੀਤੀ ਹੈ ਅਤੇ ਉਸ ਨੇ ਡੁਬਦੇ ਹੋਏਪੱਥਰ ਨੂੰ ਬਚਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਪਰ ਆਪ ਨੇ ਕ੍ਰਿਪਾ ਕਰੀ ਹੈ, ਕਿਉਂਕਿ ਮੈਂ (ਪਾਖਾਣ) ਪਥਰ ਵਤ ਕਠੋਰ ਸੰਸਾਰ ਮੇਂ ਡੂਬਤੇ ਹੂਏ ਕੋ ਆਪ ਨੇ ਹਰ ਪਰਕਾਰ ਸੇ ਰਾਖ ਲੀਆ ਹੈ ॥੪॥੨॥☬ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਕੀਤੀ, ਉਸ ਪੱਥਰ ਨੂੰ (ਸੰਸਾਰ-ਸਮੁੰਦਰ ਵਿਚ) ਡੁੱਬਦੇ ਨੂੰ ਉਸ ਨੇ ਬਚਾ ਲਿਆ ॥੪॥੨॥

ਪਦ ਅਰਥ ਪਾਖਾਣ = ਪੱਥਰ। ਰਾਖਾ = ਰੱਖ ਲਿਆ ॥੪॥੨॥

SikhNet (Spanish)Dios es Compasivo con Nanak, Su Esclavo; ya que siendo la piedra que se hundía, Él la salvó. (4‑2)
Answers quote the Granth verbatim with Ang citations. AI commentary is not Gurbani and not a religious ruling.