ਜੈਤਸਰੀ ਮਹਲਾ ੪ ਘਰੁ ੧ ਚਉਪਦੇ ॥
jaitasaree mahalaa 4 ghar 1 chaupade |
Sant Singh KhalsaJaitsree, Fourth Mehl, First House, Chau-Padhay:
Manmohan SinghJaitsari 4th Guru. Chaupadas.
Manmohan Singh (Punjabi)ਜੈਤਸਰੀ ਚੌਥੀ ਪਾਤਿਸ਼ਾਹੀ ਚਉਪਦੇ।
Prof. Sahib Singhਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Yaitsri, Cuarto Canal Divino, Chau-Padas
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ; ਗੁਰਿ. ਹਾਥੁ ਧਰਿਓ ਮੇਰੈ ਮਾਥਾ ॥
merai heearai ratan naam har basiaa; gur. haath dhario merai maathaa |
Sant Singh KhalsaThe Jewel of the Lord's Name abides within my heart; the Guru has placed His hand on my forehead.
Manmohan SinghIn my mind is enshrined the jewel of God's Name, and the Guru has placed his hand on my brow.
Manmohan Singh (Punjabi)ਮੇਰੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਹੀਰਾ ਟਿਕਿਆ ਹੋਇਆ ਹੈ ਅਤੇ ਗੁਰਾਂ ਨੇ ਮੇਰੇ ਮੱਥੇ ਉਤੇ ਆਪਦਾ ਹੱਥ ਟੇਕਿਆ ਹੈ।
Fareedkot Teekaਸਭ ਸਤਿਗੁਰੋਂ ਨੇ ਮੇਰੇ ਮਸਤਕ ਪਰ ਹਾਥ ਧਰਿਆ ਤਬ ਮੇਰੇ (ਹੀਅਰੈ) ਰਿਦੇ ਮੇਂ ਹਰਿ ਨਾਮ ਰਤਨ ਵਸਿਆ ਹੈ॥
Prof. Sahib Singh(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ।ਪਦ ਅਰਥ ਹੀਅਰੈ = ਹਿਰਦੇ ਵਿਚ। ਗੁਰਿ = ਗੁਰੂ ਨੇ। ਮੇਰੈ ਮਾਥਾ = ਮੇਰੈ ਮਾਥੈ, ਮੇਰੇ ਮੱਥੇ ਉੱਤੇ।
SikhNet (Spanish)En mi mente está engarzada la Joya del Nombre del Señor y el Guru ha posado Su Mano sobre mi frente.
ਜਨਮ ਜਨਮ ਕੇ ਕਿਲਬਿਖ ਦੁਖ ਉਤਰੇ; ਗੁਰਿ. ਨਾਮੁ ਦੀਓ ਰਿਨੁ ਲਾਥਾ ॥੧॥
janam janam ke kilabikh dukh utare; gur. naam deeo rin laathaa |1|
Sant Singh KhalsaThe sins and pains of countless incarnations have been cast out. The Guru has blessed me with the Naam, the Name of the Lord, and my debt has been paid off. ||1||
Manmohan SinghMy sins and suffering of many births are washed off. The Guru has blessed me with the Name and my debt is paid off.
Manmohan Singh (Punjabi)ਅਨੇਕਾਂ ਜਨਮਾਂ ਦੇ ਮੇਰੇ ਪਾਪ ਤੇ ਦੁਖਡੇ ਦੂਰ ਹੋ ਗਏ ਹਨ। ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਅਤੇ ਮੇਰਾ ਕਰਜਾ ਲੱਥ ਗਿਆ ਹੈ।
Fareedkot Teekaਤਿਸੀ ਤੇ ਜਨਮ ਜਨਮਾਂਤ੍ਰੋਂ ਕੇ (ਕਿਲਬਿਖ) ਪਾਪ ਅਰ ਦੁਖ ਉਤਰੇ ਅਰਥਾਤ ਦੂਰ ਭਏ ਹੈਂ। ਜਬ ਗੁਰੋਂ ਨੇ ਮੇਰੇ ਕੋ ਨਾਮ ਉਪਦੇਸ ਦੀਆ ਤਬ ਮੇਰਾ ਦੇਵ ਪਿਤਰ ਆਦੀ (ਰਿਨੁ) ਕਰਜ ਲਹਿ ਗਿਆ ਹੈ ਅਰਥਾਤ ਦੂਰ ਭਯਾ ਹੈ ॥੧॥
Prof. Sahib Singh(ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ਪਦ ਅਰਥ ਕਿਲਬਿਖ = ਪਾਪ। ਰਿਨੁ = ਕਰਜ਼ਾ, ਵਿਕਾਰਾਂ ਦਾ ਭਾਰ ॥੧॥
SikhNet (Spanish)Mis faltas y tristezas acumuladas de encarnación en encarnación se han lavado. El Guru me ha bendecido con el Nombre del Señor y mi deuda con Dios está saldada. (1)
ਮੇਰੇ ਮਨ. ਭਜੁ ਰਾਮ ਨਾਮੁ; ਸਭਿ ਅਰਥਾ ॥
mere man. bhaj raam naam; sabh arathaa |
Sant Singh KhalsaO my mind, vibrate the Lord's Name, and all your affairs shall be resolved.
Manmohan SinghO my soul, remember thou the Lord's Name and thine affairs shall all be resolved.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ।
Fareedkot Teekaਹੇ ਮੇਰੇ ਮਨ! ਰਾਮ ਨਾਮ ਕੋ ਭਜ ਜਿਸ ਕਰ ਸਰਬ ਅਰਥ ਤੇਰੇ ਪੂਰਨ ਹੋ ਜਾਵੈਂਗੇ॥
Prof. Sahib Singhਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)।ਪਦ ਅਰਥ ਮਨ = ਹੇ ਮਨ! ਸਭਿ = ਸਾਰੇ। ਅਰਥਾ = ਪਦਾਰਥ।
SikhNet (Spanish)Oh mi mente, contempla el Nombre del Señor y tus asuntos serán resueltos.
ਗੁਰਿ ਪੂਰੈ. ਹਰਿ ਨਾਮੁ ਦ੍ਰਿੜਾਇਆ; ਬਿਨੁ ਨਾਵੈ. ਜੀਵਨੁ ਬਿਰਥਾ ॥ ਰਹਾਉ ॥
gur poorai. har naam drirraaeaa; bin naavai. jeevan birathaa | rahaau |
Sant Singh KhalsaThe Perfect Guru has implanted the Lord's Name within me; without the Name, life is useless. ||Pause||
Manmohan SinghThe Perfect Guru has implanted the God's Name, in me Vain is the life without the name. Pause.
Manmohan Singh (Punjabi)ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ। ਵਿਅਰਥ ਹੈ ਜਿੰਦਗੀ ਨਾਮ ਦੇ ਬਗੈਰ। ਠਹਿਰਾਉ।
Fareedkot Teekaਪੂਰੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਮੇਰੇ ਕੋ ਹਰਿ ਨਾਮ ਕਾ ਉਪਦੇਸ ਦ੍ਰਿੜਾਇਆ ਹੈ, ਤਿਸ ਨਾਮ ਜਪੇ ਸੇ ਬਿਨਾਂ ਇਹ ਜੀਵਣਾ ਵਿਅਰਥ ਹੈ, ਭਾਵ ਸੇ ਨਿਸਫਲ ਹੈ॥ ਰਹਾਉ ॥
Prof. Sahib Singh(ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ਰਹਾਉ॥ਪਦ ਅਰਥ ਦ੍ਰਿੜਾਇਆ = ਪੱਕਾ ਕਰ ਦਿੱਤਾ। ਬਿਰਥਾ = ਵਿਅਰਥ ॥ਰਹਾਉ॥
SikhNet (Spanish)El Guru Perfecto ha engarzado el Nombre del Señor en ti y sin Él la vida no sirve de nada. (Pausa)
ਬਿਨੁ ਗੁਰ. ਮੂੜ ਭਏ ਹੈ ਮਨਮੁਖ; ਤੇ ਮੋਹ ਮਾਇਆ ਨਿਤ ਫਾਥਾ ॥
bin gur. moorr bhe hai manamukh; te moh maaeaa nit faathaa |
Sant Singh KhalsaWithout the Guru, the self-willed manmukhs are foolish and ignorant; they are forever entangled in emotional attachment to Maya.
Manmohan SinghWithout the Guru, the apostates are stark ignorant and they are ever ensnared in the love of riches.
Manmohan Singh (Punjabi)ਗੁਰਾਂ ਦੇ ਬਾਝੋਂ ਪ੍ਰਤੀਕੂਲ ਮੂਰਖ ਹਨ ਅਤੇ ਉਹ ਧਨ-ਦੌਲਤ ਦੇ ਪਿਆਰ ਵਿੱਚ ਹਮੇਸ਼ਾਂ ਲਈ ਘੱਸ ਗਏ ਹਨ।
Fareedkot Teekaਜੋ ਮਨਮੁਖ ਗੁਰੋਂ ਸੇ ਬਿਨਾਂ ਮੂਰਖ ਭਏ ਹੈਂ ਤਿਨ ਕਾ ਸਮਦਾਇ ਨਿਤ ਹੀ ਮਾਇਆ ਕੇ ਮੋਹ ਮੇਂ ਫਸ ਰਹਾ ਹੈ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ।ਪਦ ਅਰਥ ਮੂੜ = ਮੂਰਖ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਤੇ = ਉਹ {ਬਹੁ-ਵਚਨ}।
SikhNet (Spanish)Sin el Guru el arrogante Manmukj es tonto e ignorante y se envuelve en el amor a Maya.
ਤਿਨ ਸਾਧੂ ਚਰਣ. ਨ ਸੇਵੇ ਕਬਹੂ; ਤਿਨ ਸਭੁ ਜਨਮੁ ਅਕਾਥਾ ॥੨॥
tin saadhoo charan. na seve kabahoo; tin sabh janam akaathaa |2|
Sant Singh KhalsaThey never serve the feet of the Holy; their lives are totally useless. ||2||
Manmohan SinghThey serve not the saints feet ever and useless is their entire life.
Manmohan Singh (Punjabi)ਉਹ ਕਦੇ ਭੀ ਸੰਤਾਂ ਦੇ ਚਰਨਾਂ ਦੀ ਸੇਵਾ ਨਹੀਂ ਕਮਰਾਉਂਦੇ ਵਿਅਰਥ ਹੈ ਉਨ੍ਹਾਂ ਦਾ ਸਾਰਾ ਜੀਵਨ।
Fareedkot Teekaਕਿਉਂਕਿ ਤਿਨੋਂ ਨੇ ਸੰਤੋਂ ਕੇ ਚਰਨ ਕਬੀ ਸੇਵੇ ਨਹੀਂ ਹੈਂ, ਤਿਸੀ ਤੇ ਤਿਨ ਕਾ ਜਨਮ ਸੰਪੂਰਨ (ਅਕਾਥਾ) ਵਿਅਰਥ ਭਇਆ ਹੈ॥੨॥
Prof. Sahib Singhਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ਪਦ ਅਰਥ ਸਾਧੂ = ਗੁਰੂ। ਅਕਥਾ = ਨਿਸਫਲ, ਅਕਾਰਥ ॥੨॥
SikhNet (Spanish)No se postra a los Pies de los Santos y su vida se desperdicia. (2)
ਜਿਨ ਸਾਧੂ ਚਰਣ. ਸਾਧ ਪਗ ਸੇਵੇ; ਤਿਨ ਸਫਲਿਓ ਜਨਮੁ ਸਨਾਥਾ ॥
jin saadhoo charan. saadh pag seve; tin safalio janam sanaathaa |
Sant Singh KhalsaThose who serve at the feet of the Holy, the feet of the Holy, their lives are made fruitful, and they belong to the Lord.
Manmohan SinghThey, who serve the saints, feet, yea saints feet, fruitful is their life and they belong to the Lord.
Manmohan Singh (Punjabi)ਜੋ ਸੰਤਾਂ ਦੇ ਚਰਨਾਂ, ਸੰਤਾਂ ਦੇ ਪੇਰਾਂ ਦੀ ਟਹਿਲ ਕਮਾਉਂਦੇ ਹਨ; ਫਲਦਾਇਕ ਹੈ ਉਲ੍ਹਾਂ ਦਾ ਜੀਵਨ ਤੇ ਉਹ ਸੁਆਮੀ ਵਾਲੇ ਹਨ।
Fareedkot Teekaਜਿਨੋਂ ਨੇ ਸੰਤੋਂ ਕੇ (ਚਰਣ) ਆਚਰਨ ਗ੍ਰਹਨ ਕਰ ਕੇ ਪੁਨਾ ਸੰਤੋਂ ਕੇ ਚਰਨ ਸੇਵੇ ਹੈਂ ,ਤਿਨੋਂ ਕਾ ਜਨਮ ਸਫਲ ਹੂਆ ਹੈ ਪੁਨਾ ਵਹੁ (ਸਨਾਥਾ) ਸਹਿਤ ਮਾਲਕ ਕੇ ਹੂਏ ਹੈਂ, ਭਾਵ ਸੇ ਕ੍ਰਿਤਾਰਥ ਹੂਏ ਹੈਂ॥☬ਹੇ ਭਾਈ! ਤਾਂ ਤੇ ਤੂੰ ਭੀ ਐਸੇ ਬੇਨਤੀ ਕਰ:
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ।ਪਦ ਅਰਥ ਪਗ = ਪੈਰ, ਚਰਨ। ਸਫਲਿਓ = ਕਾਮਯਾਬ। ਸਨਾਥਾ = ਖਸਮ ਵਾਲੇ।
SikhNet (Spanish)Aquél que sirve a los Santos se vuelve pleno y pertenece al Señor. Oh Dios,
ਮੋ ਕਉ ਕੀਜੈ. ਦਾਸੁ ਦਾਸ ਦਾਸਨ ਕੋ; ਹਰਿ ਦਇਆ ਧਾਰਿ ਜਗੰਨਾਥਾ ॥੩॥
mo kau keejai. daas daas daasan ko; har deaa dhaar jaganaathaa |3|
Sant Singh KhalsaMake me the slave of the slave of the slaves of the Lord; bless me with Your Mercy, O Lord of the Universe. ||3||
Manmohan SinghO Lord of world, show mercy unto me and make me the slave of the slave of Thine slaves.
Manmohan Singh (Punjabi)ਹੇ ਜਗਤ ਦੇ ਸੁਆਮੀ! ਮੇਰੇ ਉੱਤੇ ਤਰਸ ਕਰ ਅਤੇ ਮੈਨੂੰ ਆਪਦੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਦੇ।
Fareedkot Teekaਹੇ ਹਰੀ ਜਗਤ ਕੇ ਨਾਥ! ਦਯਾ ਧਾਰ ਕਰ ਕੇ ਮੇਰੇ ਕੋ ਅਪਨੇ ਦਾਸੋਂ ਕੇ ਦਾਸੋਂ ਕਾ ਦਾਸ ਕਰ ਲੇਵੋ॥੩॥
Prof. Sahib Singhਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ਪਦ ਅਰਥ ਮੋ ਕਉ = ਮੈਨੂੰ। ਕਉ = ਨੂੰ। ਕੀਜੈ = ਬਣਾ ਲੈ। ਜਗੰਨਾਥਾ = ਹੇ ਜਗਤ ਦੇ ਨਾਥ! ॥੩॥
SikhNet (Spanish)hazme el Esclavo de Tus Esclavos y ten Compasión de mí, oh Señor del Universo. (3)
ਹਮ ਅੰਧੁਲੇ. ਗਿਆਨਹੀਨ ਅਗਿਆਨੀ; ਕਿਉ ਚਾਲਹ ਮਾਰਗਿ ਪੰਥਾ ॥
ham andhule. giaanaheen agiaanee; kiau chaalah maarag panthaa |
Sant Singh KhalsaI am blind, ignorant and totally without wisdom; how can I walk on the Path?
Manmohan SinghI am blind, ignorant and without gnosis. How can I tread Thine path and way.
Manmohan Singh (Punjabi)ਮੈਂ ਅੰਨ੍ਹਾ, ਬੇਸਮਝ ਅਤੇ ਬ੍ਰਹਿਮ ਵੀਚਾਰ ਤੋਂ ਸੰਖਣਾ ਹਾਂ। ਤੇਰੇ ਰਾਹੇ ਅਤੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ?
Fareedkot Teekaਹਮ ਜੋ ਗਿਆਨ ਤੇ ਹੀਨ ਅਗਿਆਨੀ ਹੂਏ ਅੰਧੇ ਹੈਂ, ਸੋ ਇਸ ਸੰਸਾਰ ਮਾਰਗ ਮੇਂ ਸੇ ਗੁਰ ਪੰਥ ਮੇਂ ਕੈਸੇ ਚਲੀਏ, ਭਾਵ ਸੇ ਕਿਸ ਪ੍ਰਕਾਰ ਤੇਰੇ ਕੋ ਪ੍ਰਾਪਤਿ ਹੋਵੈ?
Prof. Sahib Singhਹੇ ਗੁਰੂ! ਅਸੀਂ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀਂ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ।ਪਦ ਅਰਥ ਕਿਉ = ਕਿਵੇਂ? ਚਾਲਹ = ਅਸੀਂ ਚੱਲੀਏ। ਮਾਰਗਿ = ਰਸਤੇ ਉਤੇ। ਪੰਥਾ = ਪੰਥਿ, ਰਸਤੇ ਉਤੇ।
SikhNet (Spanish)Estamos ciegos, sin Sabiduría y sin Luz. ¿Cómo podemos caminar en Tu Sendero?
ਹਮ ਅੰਧੁਲੇ ਕਉ. ਗੁਰ ਅੰਚਲੁ ਦੀਜੈ; ਜਨ ਨਾਨਕ. ਚਲਹ ਮਿਲੰਥਾ ॥੪॥੧॥
ham andhule kau. gur anchal deejai; jan naanak. chalah milanthaa |4|1|
Sant Singh KhalsaI am blind - O Guru, please let me grasp the hem of Your robe, so that servant Nanak may walk in harmony with You. ||4||1||
Manmohan SinghO Guru, let me, the blind one, hold thy skirt, so that slave Nanak may walk in harmony with thee.
Manmohan Singh (Punjabi)ਹੇ ਗੁਰੂ! ਮੈਂ ਅੰਨ੍ਹੇ ਮਨੁੱਖ ਨੂੰ ਆਪਦਾ ਪੱਲਾ ਪਕੜਾ ਤਾਂ ਜੋ ਗੋਲਾ ਨਾਨਕ ਤੇਰੇ ਨਾਲ ਇਕ ਸੁਰ ਹੋ ਕੇ ਟੁਰੇ।
Fareedkot Teekaਹਮ ਅੰਧਿਓਂ ਕੋ ਅਰਥਾਤ ਅਗਿਆਨੀਓਂ ਕੋ ਸਤਿਗੁਰੋਂ ਕਾ ਆਸਰਾ ਵਾ ਬਚਨ ਵਾ ਸ੍ਰਵਣ ਰੂਪੀ (ਅੰਚਲ) ਪਲਾ ਦੀਜੀਏ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕੋ (ਮਿਲੰਥਾ) ਮਿਲ ਕਰ ਕੇ ਮੈਂ ਜਨ ਤੇਰੇ ਮਾਰਗ ਮੇਂ ਚਲਨਾ ਕਰੋਂ॥੪॥੧॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥ਪਦ ਅਰਥ ਗੁਰ = ਹੇ ਗੁਰੂ! ਅੰਚਲੁ = ਪੱਲਾ। ਮਿਲੰਥਾ = ਮਿਲ ਕੇ ॥੪॥੧॥
SikhNet (Spanish)Oh Guru, deja que yo, el ciego, me aferre de la punta de Tu Túnica para seguir Tu Paso. (4‑1)