ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo Guru Aryan, Quinto Canal Divino.
ਸਤਿਗੁਰੁ ਸੇਵਿ; ਸਰਬ ਫਲ ਪਾਏ ॥
satigur sev; sarab fal paae |
Sant Singh KhalsaServing the True Guru, all fruits and rewards are obtained.
Manmohan SinghServing the True Guru, I have obtained all the fruits.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾ ਕੇ ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ।
Fareedkot Teekaਹੇ ਪ੍ਰਭੂ! ਜਿਸ ਪੁਰਸ਼ ਨੇ ਸਤਿਗੁਰੋਂ ਕੋ ਸੇਵ ਕਰ ਸੰਪੂਰਨ ਫਲ ਪਾਏ ਹੈਂ॥
Prof. Sahib Singh(ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਗੁਰੂ ਦੀ ਸਰਨ ਪੈ ਕੇ ਸਾਰੇ ਫਲ (ਦੇਣ ਵਾਲਾ ਹਰਿ-ਨਾਮ) ਪ੍ਰਾਪਤ ਕਰ ਲੈਂਦਾ ਹੈ,ਪਦ ਅਰਥ ਸੇਵਿ = ਸੇਵ ਕੇ, ਸਰਨ ਪੈ ਕੇ। ਸਰਬ ਫਲ = ਸਾਰੇ ਫਲ (ਦੇਣ ਵਾਲਾ ਹਰਿ-ਨਾਮ)। ਪਾਏ = ਹਾਸਲ ਕਰ ਲੈਂਦਾ ਹੈ।
SikhNet (Spanish)Uno está totalmente satisfecho sirviendo al Verdadero Guru y se libera de su cochambre,
ਜਨਮ ਜਨਮ ਕੀ ਮੈਲੁ ਮਿਟਾਏ ॥੧॥
janam janam kee mail mittaae |1|
Sant Singh KhalsaThe filth of so many lifetimes is washed away. ||1||
Manmohan SinghMy filth of myriads of births is washed off.
Manmohan Singh (Punjabi)ਮੇਰੀ ਕ੍ਰੋੜਾਂ ਹੀ ਜਨਮਾਂ ਦੀ ਗੰਦਗੀ ਧੋਤੀ ਗਈ ਹੈ।
Fareedkot Teekaਜਨਮ ਜਨਮਾਤ੍ਰੋਂ ਕੀ ਪਾਪਾਂ ਰੂਪੀ ਮੈਲੁ ਤਿਸ ਨੇ ਦੂਰ ਕਰ ਲਈ ਹੈ॥੧॥
Prof. Sahib Singh(ਤੇ, ਇਸ ਤਰ੍ਹਾਂ) ਜਨਮਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ ॥੧॥
SikhNet (Spanish)acumulado de nacimiento en nacimiento. (1)
ਪਤਿਤ. ਪਾਵਨ; ਪ੍ਰਭ ਤੇਰੋ ਨਾਉ ॥
patit. paavan; prabh tero naau |
Sant Singh KhalsaYour Name, God, is the Purifier of sinners.
Manmohan SinghThe filth of myriads of births is washed off.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ, ਹੇ ਪ੍ਰਭੂ!
Fareedkot Teekaਹੇ ਪ੍ਰਭੂ! ਤੇਰਾ ਨਾਮ ਪਾਪੀਓਂ ਕੇ ਪਵਿਤ੍ਰ ਕਰਨਹਾਰਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ।ਪਦ ਅਰਥ ਪਤਿਤ ਪਾਵਨ = (ਵਿਕਾਰਾਂ ਵਿਚ) ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ। ਪ੍ਰਭ = ਹੇ ਪ੍ਰਭੂ!
SikhNet (Spanish)Oh Dios, Tu Nombre purifica a los que viven en el error y en la maldad,
ਪੂਰਬਿ ਕਰਮ ਲਿਖੇ; ਗੁਣ ਗਾਉ ॥੧॥ ਰਹਾਉ ॥
poorab karam likhe; gun gaau |1| rahaau |
Sant Singh KhalsaBecause of the karma of my past deeds, I sing the Glorious Praises of the Lord. ||1||Pause||
Manmohan SinghThe Purifier of the sinners is Thy Name, O Lord. In accordance with the writ of my past deeds sing I the Lord's praises. Pause.
Manmohan Singh (Punjabi)ਮੇਰੇ ਪਿਛਲੇ ਅਮਲ ਦੀ ਲਿਖਤਕਾਰ ਦੇ ਅਠਨੁਸਾਰ ਮੈਂ ਸੁਆਮੀ ਦੀਆਂ ਸਿਫ਼ਤ-ਸ਼ਲਾਘਾ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਪਰੰਤੂ ਪੂਰਬਲੇ ਸੁਭ ਕਰਮੋਂ ਕੇ ਲਿਖੇ ਅਨੁਸਾਰ ਤੇਰੇ ਗੁਣੋਂ ਕਾ ਗਾਵਣਾ ਹੋਤਾ ਹੈ॥੧॥ ਰਹਾਉ ॥
Prof. Sahib Singhਪਰ ਤੇਰੇ ਗੁਣ ਗਾਵਣ ਦੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਦੇ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ (ਗੁਰੂ ਦੀ ਪ੍ਰਾਪਤੀ ਉਸ ਦੇ ਭਾਗਾਂ ਵਿਚ) ਲਿਖੀ ਹੈ ॥੧॥ ਰਹਾਉ ॥ਪਦ ਅਰਥ ਗੁਣ ਗਾਉ = ਗੁਣਾਂ ਦਾ ਗਾਵਣਾ। ਪੂਰਬਿ = ਪਿਛਲੇ ਜਨਮ ਵਿਚ। ਕਰਮ ਲਿਖੇ = ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨੁਸਾਰ ॥੧॥ ਰਹਾਉ ॥
SikhNet (Spanish)así canto Tu Alabanza, tal y como está escrito según mi pasado. (1-Pausa)
ਸਾਧੂ ਸੰਗਿ ਹੋਵੈ ਉਧਾਰੁ ॥
saadhoo sang hovai udhaar |
Sant Singh KhalsaIn the Saadh Sangat, the Company of the Holy, I am saved.
Manmohan SinghAssociating with the saints one is emancipated,
Manmohan Singh (Punjabi)ਸੰਤਾਂ ਨਾਲ ਸੰਗਤ ਕਰਨ ਦੁਆਰਾ ਬੰਦੇ ਦੀ ਕਲਿਆਣ ਹੋ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰ ਕੇ ਤਿਸ ਕਾ ਉਧਾਰ ਹੋ ਜਾਤਾ ਹੈ॥
Prof. Sahib Singhਗੁਰੂ ਦੀ ਸੰਗਤ ਵਿਚ ਰਿਹਾਂ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ,ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਉਧਾਰੁ = ਪਾਰ-ਉਤਾਰਾ।
SikhNet (Spanish)Uno es emancipado asociándose con los Santos
ਸੋਭਾ ਪਾਵੈ; ਪ੍ਰਭ ਕੈ ਦੁਆਰ ॥੨॥
sobhaa paavai; prabh kai duaar |2|
Sant Singh KhalsaI am blessed with honor in God's Court. ||2||
Manmohan Singhand is blessed with honour in the Lord's court.
Manmohan Singh (Punjabi)ਅਤੇ ਪ੍ਰਭੂ ਦੇ ਦਰਬਾਰ ਅੰਦਰ ਇੱਜਤ ਆਬਰੂ ਪ੍ਰਾਪਤ ਹੁੰਦੀ ਹੈ।
Fareedkot Teekaਹੇ ਪ੍ਰਭੂ! ਆਪ ਕੇ ਦ੍ਵਾਰ ਪਰ ਵਹੁ ਪੁਰਸ਼ ਸੋਭਾ ਕੋ ਪਾਵਤਾ ਹੈ॥੨॥
Prof. Sahib Singh(ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ ॥੨॥ਪਦ ਅਰਥ ਪ੍ਰਭ ਕੈ ਦੁਆਰ = ਪ੍ਰਭੂ ਦੇ ਦਰ ਤੇ ॥੨॥
SikhNet (Spanish)y así es bendecido con Gloria en la Puerta del Señor. (2)
ਸਰਬ ਕਲਿਆਣ; ਚਰਣ ਪ੍ਰਭ ਸੇਵਾ ॥
sarab kaliaan; charan prabh sevaa |
Sant Singh KhalsaServing at God's Feet, all comforts are obtained.
Manmohan SinghServing the Lord's feet all the comforts are obtained.
Manmohan Singh (Punjabi)ਸਾਈਂ ਦੇ ਪੈਰ ਦੀ ਘਾਲ ਕਮਾਉਣ ਦੁਆਰਾ ਸਾਰੇ ਆਰਾਮ ਪਾ ਨਹੀਂ ਦੇ ਹਨ।
Fareedkot Teekaਹੇ ਪ੍ਰਭੂ! ਤੇਰੇ ਚਰਨੋਂ ਕੀ ਸੇਵਾ ਕਰ ਸਰਬ ਪ੍ਰਕਾਰ ਕਲਿਆਣ ਹੋਤੀ ਹੈ॥
Prof. Sahib Singhਪ੍ਰਭੂ ਦੇ ਚਰਨਾਂ ਦੀ ਸੇਵਾ-ਭਗਤੀ ਤੋਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਦੀ ਸਰਨ ਲੈਂਦਾ ਹੈ)ਪਦ ਅਰਥ ਸਰਬ ਕਲਿਆਣ = ਸਾਰੇ ਸੁਖ।
SikhNet (Spanish)Uno es totalmente bendecido con Éxtasis, sirviendo a los Pies del Señor
ਧੂਰਿ ਬਾਛਹਿ; ਸਭਿ ਸੁਰਿ ਨਰ ਦੇਵਾ ॥੩॥
dhoor baachheh; sabh sur nar devaa |3|
Sant Singh KhalsaAll the angels and demi-gods long for the dust of the feet of such beings. ||3||
Manmohan SinghAll the angelic persons and gods long for the dust of the feet of such mortals.
Manmohan Singh (Punjabi)ਸਾਰੇ ਦੈਵੀ ਪੁਰਸ਼ ਅਤੇ ਦੇਵਤੇ ਐਸੇ ਪ੍ਰਾਨੀਆਂ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ।
Fareedkot Teekaਇਸੀ ਵਾਸਤੇ ਸੰਪੂਰਣ ਇੰਦ੍ਰਾਦਕ ਛੋਟੇ ਬਡੇ ਦੇਵਤਾ ਔ (ਨਰ) ਪੁਰਸ਼ ਤੇਰੀ ਚਰਨ ਧੂਰੀ ਕੋ ਬਾਂਛਤੇ ਹੈਂ॥੩॥
Prof. Sahib Singhਉਸ ਦੇ ਚਰਨਾਂ ਦੀ ਧੂੜ ਸਾਰੇ ਦੇਵਤੇ ਸਾਰੇ ਦੈਵੀ ਗੁਣਾਂ ਵਾਲੇ ਮਨੁੱਖ ਲੋੜਦੇ ਹਨ ॥੩॥ਪਦ ਅਰਥ ਬਾਛਹਿ = ਲੋਚਦੇ ਹਨ। ਸਭਿ = ਸਾਰੇ। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ ॥੩॥
SikhNet (Spanish)y aún los seres celestiales y los dioses buscan el Polvo de Sus Pies. (3)
ਨਾਨਕ ਪਾਇਆ ਨਾਮ ਨਿਧਾਨੁ ॥
naanak paaeaa naam nidhaan |
Sant Singh KhalsaNanak has obtained the treasure of the Naam.
Manmohan SinghNanak is blessed with the Name Treasure.
Manmohan Singh (Punjabi)ਨਾਨਕ ਨੂੰ ਨਾਮ ਦਾ ਖਜਾਨਾ ਪ੍ਰਦਾਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਸੋ ਨਾਮੁ ਖਜਾਨਾ ਪਾਇਆ ਹੈ॥
Prof. Sahib Singhਹੇ ਨਾਨਕ! (ਗੁਰੂ ਦੀ ਸਰਨ ਵਿਚ ਰਹਿ ਕੇ) ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ।ਪਦ ਅਰਥ ਨਿਧਾਨੁ = ਖ਼ਜ਼ਾਨਾ।
SikhNet (Spanish)Nanak ha sido bendecido con el Tesoro del Naam, el Nombre del Señor.
ਹਰਿ ਜਪਿ ਜਪਿ; ਉਧਰਿਆ ਸਗਲ ਜਹਾਨੁ ॥੪॥੧੨॥
har jap jap; udhariaa sagal jahaan |4|12|
Sant Singh KhalsaChanting and meditating on the Lord, the whole world is saved. ||4||12||
Manmohan SinghReflecting and pondering over the Lord, the entire world is saved.
Manmohan Singh (Punjabi)ਸੁਆਮੀ ਦਾ ਸਿਮਰਨ ਅਤੇ ਅਰਾਧਨ ਕਰਨ ਦੁਆਰਾ ਸਾਰੇ ਸੰਸਾਰ ਦਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਹੇ ਹਰੀ! ਜਿਸ ਤੇਰੇ ਨਾਮ ਕੋ ਜਪ ਜਪ ਕੇ ਸੰਪੂਰਨ (ਜਹਾਨੁ) ਸੰਸਾਰਿ ਉਧਰਿਆ ਹੈ, ਭਾਵ ਸੰਸਾਰ ਮੇਂ ਜਿਤਨੇ ਭਗਤ ਜਨ ਨਾਮ ਜਪਣੇ ਵਾਲੇ ਹੂਏ ਹੈਂ, ਸੋ ਸਭੀ ਉਧਰ ਗਏ ਹੈਂ॥੪॥੧੨॥☬ਇਹ ਸਬਦੁ ਸੁਲਹੀ ਕੇ ਪ੍ਰਥਾਇ ਹੈ:
Prof. Sahib Singh(ਗੁਰੂ ਦੀ ਸੰਗਤ ਵਿਚ) ਹਰਿ-ਨਾਮ ਜਪ ਜਪ ਕੇ ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧੨॥ਪਦ ਅਰਥ ਜਪਿ ਜਪਿ = ਹਰ ਵੇਲੇ ਜਪ ਕੇ। ਉਧਾਰਿਆ = ਪਾਰ ਲੰਘ ਗਿਆ ॥੪॥੧੨॥
SikhNet (Spanish)Sí, el mundo entero ha sido emancipado contemplando a mi Dios. (4-12)