ੴ

ਸਿੱਖਬਾਣੀ · SikhBani

Ang 1138

Sri Guru Granth Sahib · Raag Bhairao · 5 shabads, 46 lines
Translations
Shabad Guru Arjan Dev Ji Raag Bhairao continued from Ang 1137

ਨਾਮ ਬਿਨਾ; ਸਭ ਦੁਨੀਆ ਛਾਰੁ ॥੧॥

naam binaa; sabh duneea chhaar |1|

Sant Singh KhalsaWithout the Naam, the Name of the Lord, the whole world is just ashes. ||1||
Manmohan SinghWithout the Name, the whole world is but ashes.
Manmohan Singh (Punjabi)ਨਾਮ ਦੇ ਬਗੈਰ ਸਾਰਾ ਸੰਸਾਰ ਨਿਰਾ ਪੁਰਾ ਸੁਆਹ ਹੀ ਹੈ!
Fareedkot Teekaਤੇਰੇ ਨਾਮ ਤੋਂ ਬਿਨਾਂ ਇਹ ਸੰਪੂਰਨ ਦੁਨੀਆਂ ਛਾਰ ਰੂਪ ਹੈ॥੧॥
Prof. Sahib Singhਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਜੀਵ ਵਾਸਤੇ) ਸਾਰੀ ਦੁਨੀਆ (ਦਾ ਧਨ-ਪਦਾਰਥ) ਸੁਆਹ (ਦੇ ਤੁੱਲ) ਹੈ ॥੧॥

ਪਦ ਅਰਥ ਸਭ = ਸਾਰੀ। ਛਾਰੁ = ਸੁਆਹ (ਦੇ ਤੁੱਲ) ॥੧॥

SikhNet (Spanish)Si, privado del Naam, el Nombre del Señor, el mundo entero no es más que polvo y cenizas.(1)

ਅਚਰਜੁ ਤੇਰੀ ਕੁਦਰਤਿ; ਤੇਰੇ ਕਦਮ ਸਲਾਹ ॥

acharaj teree kudarat; tere kadam salaah |

Sant Singh KhalsaYour Creative Power is marvellous, and Your Lotus Feet are admirable.
Manmohan SinghWondrous is thy Omnipotence and praise-worthy are Thine feet.
Manmohan Singh (Punjabi)ਅਸਚਰਜ ਹੈ ਤੇਰੀ ਅਪਾਰ ਸ਼ਕਤੀ ਅਤੇ ਸ਼ਲਾਘਾਯੋਗ ਹਨ ਤੇਰੇ ਪੈਰ।
Fareedkot Teekaਹੇ ਵਾਹਿਗੁਰੂ! ਤੇਰੀ ਮਾਯਾ ਅਚਰਜ ਰੂਪ ਹੈ, ਪੁਨਃ ਤੇਰੇ (ਕਦਮ) ਚਰਨ (ਸਲਾਹ) ਉਸਤਤਿ ਕਰਨੇ ਜੋਗ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਰਚੀ ਕੁਦਰਤਿ ਇਕ ਹੈਰਾਨ ਕਰਨ ਵਾਲਾ ਤਮਾਸ਼ਾ ਹੈ, ਤੇਰੇ ਚਰਨ ਸਲਾਹੁਣ-ਜੋਗ ਹਨ।

ਪਦ ਅਰਥ ਅਚਰਜੁ = ਹੈਰਾਨ ਕਰਨ ਵਾਲਾ ਕੰਮ। ਕਦਮ = ਚਰਨ। ਸਲਾਹ = ਸਲਾਹੁਣ-ਯੋਗ।

SikhNet (Spanish)Maravilloso es Tu Poder, dignos de alabanza son los pasos para llegar hasta Ti.

ਗਨੀਵ ਤੇਰੀ ਸਿਫਤਿ; ਸਚੇ ਪਾਤਿਸਾਹ ॥੨॥

ganeev teree sifat; sache paatisaah |2|

Sant Singh KhalsaYour Praise is priceless, O True King. ||2||
Manmohan SinghPriceless is Thy praise, O the True King.
Manmohan Singh (Punjabi)ਅਣਮੁੱਲੀ ਹੈ ਤੇਰੀ ਸਿਫ਼ਤ ਸ਼ਲਾਘਾ, ਹੇ ਸੱਚੇ ਸੁਲਤਾਨ!
Fareedkot Teekaਹੇ ਸਚੇ ਪਾਤਿਸਾਹ ਵਾਹਿਗੁਰੂ! ਤੇਰੀ ਉਸਤਤੀ ਸੁਭ ਗੁਣਾਂ ਰੂਪੀ ਧਨ ਵਾਲੀ ਵਾ ਵੱਡੀ ਹੈ॥੨॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! ਤੇਰੀ ਸਿਫ਼ਤ-ਸਾਲਾਹ (ਇਕ) ਅਮੋਲਕ (ਖ਼ਜ਼ਾਨਾ) ਹੈ ॥੨॥

ਪਦ ਅਰਥ ਗਨੀਵ = ਗ਼ਨੀਮਤ, ਅਮਲੋਕ। ਸਚੇ = ਹੇ ਸਦਾ ਕਾਇਮ ਰਹਿਣ ਵਾਲੇ! ॥੨॥

SikhNet (Spanish)Sí, Inapreciable es Tu Alabanza, oh mi Rey de reyes. (2)

ਨੀਧਰਿਆ ਧਰ; ਪਨਹ ਖੁਦਾਇ ॥

needhariaa dhar; panah khudaae |

Sant Singh KhalsaGod is the Support of the unsupported.
Manmohan SinghThe Lord's protection is the support of the supportless.
Manmohan Singh (Punjabi)ਪ੍ਰਭੂ ਦੀ ਪਨਾਹ ਨਿਆਸਰਿਆਂ ਦਾ ਆਸਰਾ ਹੈ।
Fareedkot Teekaਹੇ ਨਿਰਾਸਰਿਓਂ ਕੇ ਆਸਰਾ ਰੂਪ (ਖੁਦਾਇ) ਪਰਮੇਸ੍ਵਰ! ਤੇਰੀ (ਪਨਹ) ਓਟ ਲਈ ਹੈ॥
Prof. Sahib Singhਉਹ ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ (ਨਿਓਟਿਆਂ ਦੀ) ਓਟ ਹੈ।

ਪਦ ਅਰਥ ਨੀਧਰਿਆ ਧਰ = ਨਿਆਸਰਿਆਂ ਦਾ ਆਸਰਾ। ਪਨਹ = ਪਨਾਹ, ਓਟ। ਖੁਦਾਇ = ਪਰਮਾਤਮਾ।

SikhNet (Spanish)Eres el Único Soporte de Tus Criaturas que no lo tienen, el Único orgullo de los pobres,

ਗਰੀਬ ਨਿਵਾਜੁ; ਦਿਨੁ ਰੈਣਿ ਧਿਆਇ ॥੩॥

gareeb nivaaj; din rain dhiaae |3|

Sant Singh KhalsaMeditate day and night on the Cherisher of the meek and humble. ||3||
Manmohan SinghDay and night meditate thou on God, the Patroniser of the poor.
Manmohan Singh (Punjabi)ਦਿਨ ਅਤੇ ਰਾਤ ਨੂੰ ਮਸਕੀਨਾਂ ਨੂੰ ਮਾਣ ਬਖਸ਼ਣਹਾਰ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਹੇ ਪਰਮੇਸ੍ਵਰ ਗਰੀਬੋਂ ਕੋ (ਨਿਵਾਜ) ਬਡਾਈ ਦੇਣੇ ਵਾਲੇ! ਮੈਂ ਰਾਤ੍ਰਿ ਦਿਨ ਤੇਰੇ ਕੋ ਧਿਆਵਤਾ ਹੂੰ॥੩॥
Prof. Sahib Singhਉਹ ਗਰੀਬਾਂ ਉੱਤੇ ਮਿਹਰ ਕਰਨ ਵਾਲਾ ਹੈ। ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੩॥

ਪਦ ਅਰਥ ਗਰੀਬ ਨਿਵਾਜੁ = ਗਰੀਬਾਂ ਉਤੇ ਮਿਹਰ ਕਰਨ ਵਾਲਾ। ਰੈਣਿ = ਰਾਤ। ਧਿਆਇ = ਸਿਮਰਿਆ ਕਰ ॥੩॥

SikhNet (Spanish)por eso Te contemplo por siempre. (3)

ਨਾਨਕ ਕਉ; ਖੁਦਿ ਖਸਮ ਮਿਹਰਵਾਨ ॥

naanak kau; khud khasam miharavaan |

Sant Singh KhalsaGod has been merciful to Nanak.
Manmohan SinghThe Lord is Himself merciful unto Nanak.
Manmohan Singh (Punjabi)ਸੁਆਮੀ ਆਪ ਨਾਨਕ ਉਤੇ ਦਇਆਵਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਂਮੀ! ਆਪ ਮੇਰੇ ਕੋ ਕਿਰਪਾ ਕੇ ਕਰਨਹਾਰ ਹੋ॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ,

ਪਦ ਅਰਥ ਨਾਨਕ ਕਉ = ਹੇ ਨਾਨਕ! ਜਿਸ ਕਉ, ਹੇ ਨਾਨਕ! ਜਿਸ ਮਨੁੱਖ ਉੱਤੇ। ਖੁਦਿ = ਖ਼ੁਦਿ, ਆਪ।

SikhNet (Spanish)El Señor, el Dios, es Inmensamente Compasivo conmigo,

ਅਲਹੁ. ਨ ਵਿਸਰੈ; ਦਿਲ ਜੀਅ ਪਰਾਨ ॥੪॥੧੦॥

alahu. na visarai; dil jeea paraan |4|10|

Sant Singh KhalsaMay I never forget God; He is my heart, my soul, my breath of life. ||4||10||
Manmohan SinghMay I not forget God, who is my mind, soul and very life.
Manmohan Singh (Punjabi)ਰੱਬ ਕਰੇ ਮੈਨੂੰ ਵਾਹਿਗੁਰੂ ਨਾਂ ਭੁਲੇ, ਜੋ ਮੇਰਾ ਮਨ ਆਤਮਾਂ ਅਤੇ ਜਿੰਦ ਜਾਨ ਹੈ।
Fareedkot Teekaਹੇ (ਅਲਹੁ) ਅਲਖ ਜੀਵੋਂ ਕੇ ਪ੍ਰਾਨ ਰੂਪ ਵਾਹਿਗੁਰੂ! ਮੇਰੇ (ਦਿਲ) ਹਿਰਦੇ ਸੇ ਤੇਰਾ ਨਾਮ ਨਾ ਬਿਸਰੇ॥੪॥੧੦॥☬ਉਪਦੇਸੁ ਹੈ:
Prof. Sahib Singhਪਰਮਾਤਮਾ ਉਸ ਦੀ ਜਿੰਦ ਤੋਂ, ਉਸ ਦੇ ਦਿਲ ਤੋਂ, ਉਸ ਦੇ ਪ੍ਰਾਣਾਂ ਤੋਂ ਉਹ ਕਦੇ ਭੀ ਨਹੀਂ ਵਿਸਰਦਾ ॥੪॥੧੦॥

ਪਦ ਅਰਥ ਅਲਹੁ = ਅੱਲ੍ਹਾ, ਪਰਮਾਤਮਾ। ਜੀਅ = ਜਿੰਦ ਤੋਂ ॥੪॥੧੦॥

SikhNet (Spanish)oh Dios no me dejes, pues eres mi corazón, mi respiración vital y mi Alma. (4-10)

Open this shabad (11 lines, Angs 1137-1138) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਸਾਚ ਪਦਾਰਥੁ ਗੁਰਮੁਖਿ ਲਹਹੁ ॥

saach padaarath guramukh lahahu |

Sant Singh KhalsaAs Gurmukh, obtain the true wealth.
Manmohan SinghBy the Guru's grace, obtain thou the True wealth.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਸੱਚੇ ਧਨ ਨੂੰ ਪ੍ਰਾਪਤ ਕਰ।
Fareedkot Teekaਹੇ ਭਾਈ! ਸਚਾ ਪਦਾਰਥ ਨਾਮ ਵਾ ਗਿਆਨ ਗੁਰੋਂ ਦ੍ਵਾਰਾ ਲੈਣਾ ਕਰੋ॥
Prof. Sahib Singh(ਇਹ) ਸਦਾ ਕਾਇਮ ਰਹਿਣ ਵਾਲਾ (ਹਰਿ-ਨਾਮ) ਧਨ ਗੁਰੂ ਦੀ ਸਰਨ ਪੈ ਕੇ ਹਾਸਲ ਕਰੋ।

ਪਦ ਅਰਥ ਸਾਚ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਹਹੁ = ਲੱਭ ਲਵੋ।

SikhNet (Spanish)Uno logra el Verdadero Objeto de la vida por la Gracia del Guru,

ਪ੍ਰਭ ਕਾ ਭਾਣਾ; ਸਤਿ ਕਰਿ ਸਹਹੁ ॥੧॥

prabh kaa bhaanaa; sat kar sahahu |1|

Sant Singh KhalsaAccept the Will of God as True. ||1||
Manmohan SinghAccepting as true the Lord's will, endure thou it willingly, O man.
Manmohan Singh (Punjabi)ਸੁਆਮੀ ਦੀ ਰਜਾ ਨੂੰ ਸੱਚੀ ਤਸਲੀਮ ਕਰ ਕੇ ਤੂੰ ਇਸ ਨੂੰ ਸਿਰ ਮੱਥੇ ਤੇ ਸਹਾਰ ਹੇ ਬੰਦੇ।
Fareedkot Teekaਪੁਨਾ ਪ੍ਰਭੂ ਪਰਮੇਸ੍ਵਰ ਕਾ ਜੋ (ਭਾਣਾ) ਹੁਕਮੁ ਹੈ ਤਿਸੁ ਕੋ ਸਤ ਮਾਨ ਕਰ ਸਹਾਰਨਾ ਕਰੋ, ਭਾਵ ਵਾਹਿਗੁਰੂ ਕੇ ਭਾਣੇ ਵਿਚ ਕੁਛ ਤਰਕ ਨਾ ਕਰੋ॥
Prof. Sahib Singhਪਰਮਾਤਮਾ ਵਲੋਂ ਵਰਤੀ ਰਜ਼ਾ ਨੂੰ (ਆਪਣੇ) ਭਲੇ ਵਾਸਤੇ ਜਾਣ ਕੇ ਸਹਾਰੋ ॥੧॥

ਪਦ ਅਰਥ ਭਾਣਾ = ਰਜ਼ਾ, ਉਹ ਗੱਲ ਜੋ ਪ੍ਰਭੂ ਨੂੰ ਚੰਗੀ ਲੱਗਦੀ ਹੈ। ਸਤਿ ਕਰਿ = ਸਹੀ ਜਾਣ ਕੇ, ਆਪਣੇ ਭਲੇ ਵਾਸਤੇ ਸਮਝ ਕੇ। ਸਹਹੁ = ਸਹਾਰੋ ॥੧॥

SikhNet (Spanish)si uno acepta en verdad la Voluntad de Dios. (1)

ਜੀਵਤ ਜੀਵਤ; ਜੀਵਤ ਰਹਹੁ ॥

jeevat jeevat; jeevat rahahu |

Sant Singh KhalsaLive, live, live forever.
Manmohan SinghThus thou shall live eternally.
Manmohan Singh (Punjabi)ਇਸ ਤਰ੍ਹਾਂ ਤੂੰ ਕਾਲ ਸਥਾਈ ਹੀ ਜਿਉਂਦਾ ਰਹੇਗਾ।
Fareedkot Teekaਜੀਵ ਭਾਵ ਕੋ ਦੂਰ ਕਰਕੇ, ਜੀਵਤ ਰੂਪ ਪਰਮੇਸ੍ਵਰ ਕੋ ਜਾਣ ਕਰ ਸਦਾ ਜੀਵਤੇ ਰਹੋ॥
Prof. Sahib Singh(ਨਾਮ ਸਿਮਰਨ ਦੁਆਰਾ) ਸਦਾ ਆਤਮਕ ਜੀਵਨ ਵਾਲੇ ਬਣੇ ਰਹੋ,

ਪਦ ਅਰਥ ਜੀਵਤ ਜੀਵਤ ਜੀਵਤ = ਸਦਾ ਹੀ ਆਤਮਕ ਜੀਵਨ ਵਾਲੇ।

SikhNet (Spanish)Si, uno habita eternamente y para siempre,

ਰਾਮ ਰਸਾਇਣੁ ਨਿਤ ਉਠਿ ਪੀਵਹੁ ॥

raam rasaaein nit utth peevahu |

Sant Singh KhalsaRise early each day, and drink in the Nectar of the Lord.
Manmohan SinghRising early every day in-drink thou the Lord's elixir.
Manmohan Singh (Punjabi)ਹਰ ਰੋਜ ਸਾਜਰੇ ਉਠ ਕੇ ਤੂੰ ਸੁਆਮੀ ਦਾ ਅੰਮ੍ਰਿਤ ਪਾਨ ਕਰ।
Fareedkot Teekaਰਾਮ ਨਾਮ ਰਸਾਇਨ ਕੋ ਨਿਤਾਪ੍ਰਤਿ ਉਠ ਕਰ ਪੀਵਨਾ ਕਰੋ, ਭਾਵ ਰਿਦੇ ਮੇਂ ਧਾਰ ਕੇ ਆਨੰਦੁ ਲੇਹੁ॥
Prof. Sahib Singhਸਦਾ ਆਹਰ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀਂਦੇ ਰਹੋ,

ਪਦ ਅਰਥ ਰਸਾਇਣੁ = ਰਸ-ਅਯਨ, ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਨਿਤ ਉਠਿ = ਸਦਾ ਉੱਠ ਕੇ, ਸਦਾ ਆਹਰ ਨਾਲ।

SikhNet (Spanish)si uno chupa del Elixir de Dios.

ਹਰਿ ਹਰਿ ਹਰਿ ਹਰਿ; ਰਸਨਾ ਕਹਹੁ ॥੧॥ ਰਹਾਉ ॥

har har har har; rasanaa kahahu |1| rahaau |

Sant Singh KhalsaWith your tongue, chant the Name of the Lord, Har, Har, Har, Har. ||1||Pause||
Manmohan SinghWith thy tongue, utter thou thy God, God, God's Name. Pause.
Manmohan Singh (Punjabi)ਤੂੰ ਆਪਣੀ ਜੀਭ ਨਾਲ ਆਪਣੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਊਚਾਰਨ ਕਰ। ਠਹਿਰਾਉ।
Fareedkot Teekaਰਸਨਾ ਕਰ ਕੇ ਭੀ ਬਾਰੰਬਾਰ ਹਰਿ ਹਰਿ ਨਾਮ ਕੋ ਉਚਾਰਨ ਕਰੋ॥੧॥ ਰਹਾਉ ॥
Prof. Sahib Singhਸਦਾ ਹੀ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਦੇ ਰਹੋ ॥੧॥ ਰਹਾਉ ॥

ਪਦ ਅਰਥ ਰਸਨਾ = ਜੀਭ ਨਾਲ ॥੧॥ ਰਹਾਉ ॥

SikhNet (Spanish)Recita entonces el Naam, el Nombre del Señor con tu lengua. (1-Pausa)

ਕਲਿਜੁਗ ਮਹਿ; ਇਕ ਨਾਮਿ ਉਧਾਰੁ ॥

kalijug meh; ik naam udhaar |

Sant Singh KhalsaIn this Dark Age of Kali Yuga, the One Name alone shall save you.
Manmohan SinghIn the Dark age, one is emancipated only through the Name.
Manmohan Singh (Punjabi)ਕਾਲੇ ਯੁਗ ਅੰਦਰ ਕੇਵਲ ਨਾਮ ਦੇ ਰਾਹੀਂ ਹੀ ਜੀਵ ਦਾ ਕਲਿਆਣ ਹੁੰਦਾ ਹੈ।
Fareedkot Teekaਕਲਿਜੁਗ ਵਿਖੇ ਤੋ ਕੇਵਲ ਏਕ ਵਾਹਿਗੁਰੂ ਕੇ ਨਾਮ ਸੇ ਹੀ ਜੀਵ ਕਾ ਉਧਾਰਿ ਹੈ॥
Prof. Sahib Singhਸਿਰਫ਼ ਹਰਿ-ਨਾਮ ਦੀ ਰਾਹੀਂ ਹੀ ਜਗਤ ਵਿਚ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ,

ਪਦ ਅਰਥ ਕਲਿਜੁਗ ਮਹਿ = ਕਲਜੁਗ ਵਿਚ, ਜਗਤ ਵਿਚ {ਨੋਟ: ਇਥੇ ਜੁਗਾਂ ਦੇ ਨਿਖੇੜੇ ਦਾ ਜ਼ਿਕਰ ਨਹੀਂ ਚੱਲ ਰਿਹਾ। ਸਾਧਾਰਨ ਤੌਰ ਤੇ ਹੀ ਉਹ ਨਾਮ ਵਰਤਿਆ ਹੈ ਜੋ ਹਿੰਦੂ ਜਨਤਾ ਵਿਚ ਆਮ ਪ੍ਰਚਲਤ ਹੈ}। ਨਾਮਿ = ਨਾਮ ਦੀ ਰਾਹੀਂ। ਉਧਾਰੁ = ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ।

SikhNet (Spanish)Pues el Naam, el Nombre del Señor es el Único Soporte en la era de Kali.

ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥

naanak bolai braham beechaar |2|11|

Sant Singh KhalsaNanak speaks the wisdom of God. ||2||11||
Manmohan SinghNanak utters the Name of the Creator-Lord.
Manmohan Singh (Punjabi)ਨਾਨਕ ਸਿਰਜਣਹਾਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸਬਦ ਮੇਂ ਜੋ ਹਮਨੇ ਵੀਚਾਰ ਕਰ ਵਾਕ੍ਯ ਬੋਲੇ ਹੈਂ, ਸੋ ਬ੍ਰਹਮ ਕੀ ਪ੍ਰਾਪਤੀ ਕਾ ਕਾਰਣ ਹੈ; ਵਾ ਏਹੁ ਬੇਦੁ ਕਾ ਵੀਚਾਰੁ ਹੈ॥੨॥੧੧॥☬ਬੇਨਤੀ ਹੈ:
Prof. Sahib Singhਨਾਨਕ (ਤੁਹਾਨੂੰ) ਪਰਮਾਤਮਾ ਨਾਲ ਮਿਲਾਪ ਦੀ (ਇਹੀ) ਜੁਗਤਿ ਦੱਸਦਾ ਹੈ ॥੨॥੧੧॥

ਪਦ ਅਰਥ ਬ੍ਰਹਮ ਬੀਚਾਰੁ = ਪਰਮਾਤਮਾ ਦੇ ਮਿਲਾਪ ਦੀ ਸੋਚ ॥੨॥੧੧॥

SikhNet (Spanish)Escucha, pues esta es la Sabiduría de Dios que Nanak proclama. (2-11)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo Guru Aryan, Quinto Canal Divino.

ਸਤਿਗੁਰੁ ਸੇਵਿ; ਸਰਬ ਫਲ ਪਾਏ ॥

satigur sev; sarab fal paae |

Sant Singh KhalsaServing the True Guru, all fruits and rewards are obtained.
Manmohan SinghServing the True Guru, I have obtained all the fruits.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾ ਕੇ ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ।
Fareedkot Teekaਹੇ ਪ੍ਰਭੂ! ਜਿਸ ਪੁਰਸ਼ ਨੇ ਸਤਿਗੁਰੋਂ ਕੋ ਸੇਵ ਕਰ ਸੰਪੂਰਨ ਫਲ ਪਾਏ ਹੈਂ॥
Prof. Sahib Singh(ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਗੁਰੂ ਦੀ ਸਰਨ ਪੈ ਕੇ ਸਾਰੇ ਫਲ (ਦੇਣ ਵਾਲਾ ਹਰਿ-ਨਾਮ) ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਸੇਵਿ = ਸੇਵ ਕੇ, ਸਰਨ ਪੈ ਕੇ। ਸਰਬ ਫਲ = ਸਾਰੇ ਫਲ (ਦੇਣ ਵਾਲਾ ਹਰਿ-ਨਾਮ)। ਪਾਏ = ਹਾਸਲ ਕਰ ਲੈਂਦਾ ਹੈ।

SikhNet (Spanish)Uno está totalmente satisfecho sirviendo al Verdadero Guru y se libera de su cochambre,

ਜਨਮ ਜਨਮ ਕੀ ਮੈਲੁ ਮਿਟਾਏ ॥੧॥

janam janam kee mail mittaae |1|

Sant Singh KhalsaThe filth of so many lifetimes is washed away. ||1||
Manmohan SinghMy filth of myriads of births is washed off.
Manmohan Singh (Punjabi)ਮੇਰੀ ਕ੍ਰੋੜਾਂ ਹੀ ਜਨਮਾਂ ਦੀ ਗੰਦਗੀ ਧੋਤੀ ਗਈ ਹੈ।
Fareedkot Teekaਜਨਮ ਜਨਮਾਤ੍ਰੋਂ ਕੀ ਪਾਪਾਂ ਰੂਪੀ ਮੈਲੁ ਤਿਸ ਨੇ ਦੂਰ ਕਰ ਲਈ ਹੈ॥੧॥
Prof. Sahib Singh(ਤੇ, ਇਸ ਤਰ੍ਹਾਂ) ਜਨਮਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ ॥੧॥
SikhNet (Spanish)acumulado de nacimiento en nacimiento. (1)

ਪਤਿਤ. ਪਾਵਨ; ਪ੍ਰਭ ਤੇਰੋ ਨਾਉ ॥

patit. paavan; prabh tero naau |

Sant Singh KhalsaYour Name, God, is the Purifier of sinners.
Manmohan SinghThe filth of myriads of births is washed off.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ, ਹੇ ਪ੍ਰਭੂ!
Fareedkot Teekaਹੇ ਪ੍ਰਭੂ! ਤੇਰਾ ਨਾਮ ਪਾਪੀਓਂ ਕੇ ਪਵਿਤ੍ਰ ਕਰਨਹਾਰਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ।

ਪਦ ਅਰਥ ਪਤਿਤ ਪਾਵਨ = (ਵਿਕਾਰਾਂ ਵਿਚ) ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ। ਪ੍ਰਭ = ਹੇ ਪ੍ਰਭੂ!

SikhNet (Spanish)Oh Dios, Tu Nombre purifica a los que viven en el error y en la maldad,

ਪੂਰਬਿ ਕਰਮ ਲਿਖੇ; ਗੁਣ ਗਾਉ ॥੧॥ ਰਹਾਉ ॥

poorab karam likhe; gun gaau |1| rahaau |

Sant Singh KhalsaBecause of the karma of my past deeds, I sing the Glorious Praises of the Lord. ||1||Pause||
Manmohan SinghThe Purifier of the sinners is Thy Name, O Lord. In accordance with the writ of my past deeds sing I the Lord's praises. Pause.
Manmohan Singh (Punjabi)ਮੇਰੇ ਪਿਛਲੇ ਅਮਲ ਦੀ ਲਿਖਤਕਾਰ ਦੇ ਅਠਨੁਸਾਰ ਮੈਂ ਸੁਆਮੀ ਦੀਆਂ ਸਿਫ਼ਤ-ਸ਼ਲਾਘਾ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਪਰੰਤੂ ਪੂਰਬਲੇ ਸੁਭ ਕਰਮੋਂ ਕੇ ਲਿਖੇ ਅਨੁਸਾਰ ਤੇਰੇ ਗੁਣੋਂ ਕਾ ਗਾਵਣਾ ਹੋਤਾ ਹੈ॥੧॥ ਰਹਾਉ ॥
Prof. Sahib Singhਪਰ ਤੇਰੇ ਗੁਣ ਗਾਵਣ ਦੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਦੇ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ (ਗੁਰੂ ਦੀ ਪ੍ਰਾਪਤੀ ਉਸ ਦੇ ਭਾਗਾਂ ਵਿਚ) ਲਿਖੀ ਹੈ ॥੧॥ ਰਹਾਉ ॥

ਪਦ ਅਰਥ ਗੁਣ ਗਾਉ = ਗੁਣਾਂ ਦਾ ਗਾਵਣਾ। ਪੂਰਬਿ = ਪਿਛਲੇ ਜਨਮ ਵਿਚ। ਕਰਮ ਲਿਖੇ = ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨੁਸਾਰ ॥੧॥ ਰਹਾਉ ॥

SikhNet (Spanish)así canto Tu Alabanza, tal y como está escrito según mi pasado. (1-Pausa)

ਸਾਧੂ ਸੰਗਿ ਹੋਵੈ ਉਧਾਰੁ ॥

saadhoo sang hovai udhaar |

Sant Singh KhalsaIn the Saadh Sangat, the Company of the Holy, I am saved.
Manmohan SinghAssociating with the saints one is emancipated,
Manmohan Singh (Punjabi)ਸੰਤਾਂ ਨਾਲ ਸੰਗਤ ਕਰਨ ਦੁਆਰਾ ਬੰਦੇ ਦੀ ਕਲਿਆਣ ਹੋ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰ ਕੇ ਤਿਸ ਕਾ ਉਧਾਰ ਹੋ ਜਾਤਾ ਹੈ॥
Prof. Sahib Singhਗੁਰੂ ਦੀ ਸੰਗਤ ਵਿਚ ਰਿਹਾਂ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ,

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਉਧਾਰੁ = ਪਾਰ-ਉਤਾਰਾ।

SikhNet (Spanish)Uno es emancipado asociándose con los Santos

ਸੋਭਾ ਪਾਵੈ; ਪ੍ਰਭ ਕੈ ਦੁਆਰ ॥੨॥

sobhaa paavai; prabh kai duaar |2|

Sant Singh KhalsaI am blessed with honor in God's Court. ||2||
Manmohan Singhand is blessed with honour in the Lord's court.
Manmohan Singh (Punjabi)ਅਤੇ ਪ੍ਰਭੂ ਦੇ ਦਰਬਾਰ ਅੰਦਰ ਇੱਜਤ ਆਬਰੂ ਪ੍ਰਾਪਤ ਹੁੰਦੀ ਹੈ।
Fareedkot Teekaਹੇ ਪ੍ਰਭੂ! ਆਪ ਕੇ ਦ੍ਵਾਰ ਪਰ ਵਹੁ ਪੁਰਸ਼ ਸੋਭਾ ਕੋ ਪਾਵਤਾ ਹੈ॥੨॥
Prof. Sahib Singh(ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ ॥੨॥

ਪਦ ਅਰਥ ਪ੍ਰਭ ਕੈ ਦੁਆਰ = ਪ੍ਰਭੂ ਦੇ ਦਰ ਤੇ ॥੨॥

SikhNet (Spanish)y así es bendecido con Gloria en la Puerta del Señor. (2)

ਸਰਬ ਕਲਿਆਣ; ਚਰਣ ਪ੍ਰਭ ਸੇਵਾ ॥

sarab kaliaan; charan prabh sevaa |

Sant Singh KhalsaServing at God's Feet, all comforts are obtained.
Manmohan SinghServing the Lord's feet all the comforts are obtained.
Manmohan Singh (Punjabi)ਸਾਈਂ ਦੇ ਪੈਰ ਦੀ ਘਾਲ ਕਮਾਉਣ ਦੁਆਰਾ ਸਾਰੇ ਆਰਾਮ ਪਾ ਨਹੀਂ ਦੇ ਹਨ।
Fareedkot Teekaਹੇ ਪ੍ਰਭੂ! ਤੇਰੇ ਚਰਨੋਂ ਕੀ ਸੇਵਾ ਕਰ ਸਰਬ ਪ੍ਰਕਾਰ ਕਲਿਆਣ ਹੋਤੀ ਹੈ॥
Prof. Sahib Singhਪ੍ਰਭੂ ਦੇ ਚਰਨਾਂ ਦੀ ਸੇਵਾ-ਭਗਤੀ ਤੋਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਦੀ ਸਰਨ ਲੈਂਦਾ ਹੈ)

ਪਦ ਅਰਥ ਸਰਬ ਕਲਿਆਣ = ਸਾਰੇ ਸੁਖ।

SikhNet (Spanish)Uno es totalmente bendecido con Éxtasis, sirviendo a los Pies del Señor

ਧੂਰਿ ਬਾਛਹਿ; ਸਭਿ ਸੁਰਿ ਨਰ ਦੇਵਾ ॥੩॥

dhoor baachheh; sabh sur nar devaa |3|

Sant Singh KhalsaAll the angels and demi-gods long for the dust of the feet of such beings. ||3||
Manmohan SinghAll the angelic persons and gods long for the dust of the feet of such mortals.
Manmohan Singh (Punjabi)ਸਾਰੇ ਦੈਵੀ ਪੁਰਸ਼ ਅਤੇ ਦੇਵਤੇ ਐਸੇ ਪ੍ਰਾਨੀਆਂ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ।
Fareedkot Teekaਇਸੀ ਵਾਸਤੇ ਸੰਪੂਰਣ ਇੰਦ੍ਰਾਦਕ ਛੋਟੇ ਬਡੇ ਦੇਵਤਾ ਔ (ਨਰ) ਪੁਰਸ਼ ਤੇਰੀ ਚਰਨ ਧੂਰੀ ਕੋ ਬਾਂਛਤੇ ਹੈਂ॥੩॥
Prof. Sahib Singhਉਸ ਦੇ ਚਰਨਾਂ ਦੀ ਧੂੜ ਸਾਰੇ ਦੇਵਤੇ ਸਾਰੇ ਦੈਵੀ ਗੁਣਾਂ ਵਾਲੇ ਮਨੁੱਖ ਲੋੜਦੇ ਹਨ ॥੩॥

ਪਦ ਅਰਥ ਬਾਛਹਿ = ਲੋਚਦੇ ਹਨ। ਸਭਿ = ਸਾਰੇ। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ ॥੩॥

SikhNet (Spanish)y aún los seres celestiales y los dioses buscan el Polvo de Sus Pies. (3)

ਨਾਨਕ ਪਾਇਆ ਨਾਮ ਨਿਧਾਨੁ ॥

naanak paaeaa naam nidhaan |

Sant Singh KhalsaNanak has obtained the treasure of the Naam.
Manmohan SinghNanak is blessed with the Name Treasure.
Manmohan Singh (Punjabi)ਨਾਨਕ ਨੂੰ ਨਾਮ ਦਾ ਖਜਾਨਾ ਪ੍ਰਦਾਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਸੋ ਨਾਮੁ ਖਜਾਨਾ ਪਾਇਆ ਹੈ॥
Prof. Sahib Singhਹੇ ਨਾਨਕ! (ਗੁਰੂ ਦੀ ਸਰਨ ਵਿਚ ਰਹਿ ਕੇ) ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ।

SikhNet (Spanish)Nanak ha sido bendecido con el Tesoro del Naam, el Nombre del Señor.

ਹਰਿ ਜਪਿ ਜਪਿ; ਉਧਰਿਆ ਸਗਲ ਜਹਾਨੁ ॥੪॥੧੨॥

har jap jap; udhariaa sagal jahaan |4|12|

Sant Singh KhalsaChanting and meditating on the Lord, the whole world is saved. ||4||12||
Manmohan SinghReflecting and pondering over the Lord, the entire world is saved.
Manmohan Singh (Punjabi)ਸੁਆਮੀ ਦਾ ਸਿਮਰਨ ਅਤੇ ਅਰਾਧਨ ਕਰਨ ਦੁਆਰਾ ਸਾਰੇ ਸੰਸਾਰ ਦਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਹੇ ਹਰੀ! ਜਿਸ ਤੇਰੇ ਨਾਮ ਕੋ ਜਪ ਜਪ ਕੇ ਸੰਪੂਰਨ (ਜਹਾਨੁ) ਸੰਸਾਰਿ ਉਧਰਿਆ ਹੈ, ਭਾਵ ਸੰਸਾਰ ਮੇਂ ਜਿਤਨੇ ਭਗਤ ਜਨ ਨਾਮ ਜਪਣੇ ਵਾਲੇ ਹੂਏ ਹੈਂ, ਸੋ ਸਭੀ ਉਧਰ ਗਏ ਹੈਂ॥੪॥੧੨॥☬ਇਹ ਸਬਦੁ ਸੁਲਹੀ ਕੇ ਪ੍ਰਥਾਇ ਹੈ:
Prof. Sahib Singh(ਗੁਰੂ ਦੀ ਸੰਗਤ ਵਿਚ) ਹਰਿ-ਨਾਮ ਜਪ ਜਪ ਕੇ ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧੨॥

ਪਦ ਅਰਥ ਜਪਿ ਜਪਿ = ਹਰ ਵੇਲੇ ਜਪ ਕੇ। ਉਧਾਰਿਆ = ਪਾਰ ਲੰਘ ਗਿਆ ॥੪॥੧੨॥

SikhNet (Spanish)Sí, el mundo entero ha sido emancipado contemplando a mi Dios. (4-12)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਅਪਣੇ ਦਾਸ ਕਉ; ਕੰਠਿ ਲਗਾਵੈ ॥

apane daas kau; kantth lagaavai |

Sant Singh KhalsaGod hugs His slave close in His Embrace.
Manmohan SinghHis slave, the Lord huge to His bosom.
Manmohan Singh (Punjabi)ਆਪਣੇ ਗੋਲੇ ਨੂੰ ਪ੍ਰਭੂ ਆਪਣੀ ਛਾਤੀ ਨਾਲ ਲਾਉਂਦਾ ਹੈ।
Fareedkot Teekaਪਰਮੇਸ੍ਵਰ ਅਪਣੇ ਦਾਸੋਂ ਕੋ ਕੰਠ ਵਿਖੇ ਲਗਾਵਤਾ ਹੈ ਅਰਥਾਤ ਕਿਸੀ ਪ੍ਰਕਾਰ ਕਾ ਦੁਖ ਨਹੀਂ ਹੋਣੇ ਦੇਤਾ॥
Prof. Sahib Singhਪਰਮਾਤਮਾ ਆਪਣੇ ਸੇਵਕ ਨੂੰ (ਸਦਾ ਆਪਣੇ) ਗਲ ਨਾਲ ਲਾਈ ਰੱਖਦਾ ਹੈ,

ਪਦ ਅਰਥ ਕਉ = ਨੂੰ। ਕੰਠਿ = ਗਲ ਨਾਲ।

SikhNet (Spanish)Mira, el Señor acerca hasta Su Pecho a Su Sirviente y hace que aquél que lo calumnió,

ਨਿੰਦਕ ਕਉ; ਅਗਨਿ ਮਹਿ ਪਾਵੈ ॥੧॥

nindak kau; agan meh paavai |1|

Sant Singh KhalsaHe throws the slanderer into the fire. ||1||
Manmohan SinghThe slanderer, He throws in the fire.
Manmohan Singh (Punjabi)ਬਦਖੋਈ ਕਰਨ ਵਾਲੇ ਨੂੰ ਉਹ ਅੱਗ ਵਿੱਚ ਪਾਉਂਦਾ ਹੈ।
Fareedkot Teekaਨਿੰਦਕ ਕੋ ਗ੍ਰਭ ਅਗਨਿ ਵਿਖੇ ਪਾਵਤਾ ਹੈ॥੧॥
Prof. Sahib Singhਅਤੇ (ਆਪਣੇ ਸੇਵਕ ਦੇ) ਦੋਖੀ ਨੂੰ (ਈਰਖਾ ਦੀ ਅੰਦਰੇ-ਅੰਦਰ ਧੁਖ ਰਹੀ) ਅੱਗ ਵਿਚ ਪਾਈ ਰੱਖਦਾ ਹੈ ॥੧॥

ਪਦ ਅਰਥ ਅਗਨਿ ਮਹਿ = (ਨਿੰਦਾ ਦੀ) ਅੱਗ ਵਿਚ {ਨਿੰਦਾ ਕਰਨ ਵੇਲੇ ਨਿੰਦਕ ਦੇ ਆਪਣੇ ਅੰਦਰ ਈਰਖਾ ਦੀ ਅੱਗ ਬਲ ਰਹੀ ਹੁੰਦੀ ਹੈ}। ਪਾਵੈ = ਪਾਈ ਰੱਖਦਾ ਹੈ ॥੧॥

SikhNet (Spanish)se consuma en el fuego de sus propias pasiones. (1)

ਪਾਪੀ ਤੇ; ਰਾਖੇ ਨਾਰਾਇਣ ॥

paapee te; raakhe naaraaein |

Sant Singh KhalsaThe Lord saves His servants from the sinners.
Manmohan SinghHis serfs, the Lord saves from the sinners.
Manmohan Singh (Punjabi)ਆਪਣਿਆਂ ਨਫਰਾਂ ਨੂੰ ਸਾਈਂ ਗੁਨਾਹਗਾਰਾਂ ਤੋਂ ਬਚਾ ਲੈਂਦਾ ਹੈ।
Fareedkot Teekaਪਾਪੀ ਤੇ ਪਰਮੇਸ੍ਵਰ ਆਪ ਰਖ੍ਯਾ ਕਰਤਾ ਹੈ॥
Prof. Sahib Singhਨਿੰਦਕ-ਦੋਖੀ ਪਾਸੋਂ ਪਰਮਾਤਮਾ (ਆਪਣੇ ਸੇਵਕ ਨੂੰ ਸਦਾ ਆਪ) ਬਚਾਂਦਾ ਹੈ।

ਪਦ ਅਰਥ ਤੇ = ਤੋਂ। ਰਾਖੇ = ਰੱਖਿਆ ਕਰਦਾ ਹੈ।

SikhNet (Spanish)El Señor salva a Sus Sirvientes de los malvados.

ਪਾਪੀ ਕੀ ਗਤਿ. ਕਤਹੂ ਨਾਹੀ; ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥

paapee kee gat. katahoo naahee; paapee pachiaa aap kamaaein |1| rahaau |

Sant Singh KhalsaNo one can save the sinner. The sinner is destroyed by his own actions. ||1||Pause||
Manmohan SinghNo one can save the sinner. By his own deeds, the sinner is destroyed. Pause.
Manmohan Singh (Punjabi)ਕੋਈ ਭੀ ਗੁਨਾਹਗਾਰ ਨੂੰ ਬਚਾ ਨਹੀਂ ਸਕਦਾ। ਆਪਣੇ ਨਿੱਜਦੇ ਕਰਮਾਂ ਦੁਆਰਾ ਗੁਨਾਹਗਾਰ ਤਬਾਹ ਹੋ ਜਾਂਦਾ ਹੈ। ਠਹਿਰਾਉ।
Fareedkot Teekaਪਾਪੀ ਪੁਰਸ਼ ਕੀ ਗਤੀ ਨਹੀਂ ਹੋਤੀ, ਪਾਪੀ ਆਪਣੇ ਕਰਤਬ ਕਰ ਜਲ ਗਿਆ ਹੈ॥੧॥ ਰਹਾਉ ॥
Prof. Sahib Singhਨਿੰਦਕ-ਦੋਖੀ ਦੀ ਆਤਮਕ ਅਵਸਥਾ ਕਿਤੇ ਭੀ ਉੱਚੀ ਨਹੀਂ ਹੋ ਸਕਦੀ, (ਕਿਉਂਕਿ) ਨਿੰਦਕ-ਦੋਖੀ ਆਪਣੇ ਕਮਾਏ ਕਰਮਾਂ ਅਨੁਸਾਰ (ਸਦਾ ਨਿੰਦਾ-ਈਰਖਾ ਦੀ ਅੱਗ ਵਿਚ ਅੰਦਰੇ ਅੰਦਰ) ਸੜਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਕਤਹੂ = ਕਿਤੇ ਭੀ। ਪਚਿਆ = ਸੜਿਆ ਰਹਿੰਦਾ ਹੈ, ਅੰਦਰੇ-ਅੰਦਰ ਸੜਦਾ-ਭੁੱਜਦਾ ਰਹਿੰਦਾ ਹੈ। ਆਪ ਕਮਾਇਣੁ = ਨਿੰਦਾ-ਈਰਖਾ ਦੇ ਆਪਣੇ ਕਮਾਏ ਕਰਮਾਂ ਦੇ ਕਾਰਨ ॥੧॥ ਰਹਾਉ ॥

SikhNet (Spanish)Sí, al malvado no lo salva nadie y sus propias faltas lo denuncian. (1-Pausa)

ਦਾਸ ਰਾਮ ਜੀਉ; ਲਾਗੀ ਪ੍ਰੀਤਿ ॥

daas raam jeeo; laagee preet |

Sant Singh KhalsaThe Lord's slave is in love with the Dear Lord.
Manmohan SinghThe Lord's servant embraces affection for his Reverend Lord.
Manmohan Singh (Punjabi)ਪ੍ਰਭੂ ਦਾ ਸੇਵਕ ਆਪਦੇ ਪੂਜਯ ਪ੍ਰਭੂ ਨਾਲ ਪ੍ਰੇਮ ਪਾ ਲੈਂਦਾ ਹੈ।
Fareedkot Teekaਦਾਸ ਕੀ ਰਾਮ ਜੀ ਵਿਖੇ ਪ੍ਰੀਤੀ ਲਾਗੀ ਹੈ॥
Prof. Sahib Singhਪਰਮਾਤਮਾ ਦੇ ਸੇਵਕ ਦੀ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਹੈ,
SikhNet (Spanish)El Señor y Sus Sirvientes viven en el Amor del Uno con el otro,

ਨਿੰਦਕ ਕੀ ਹੋਈ ਬਿਪਰੀਤਿ ॥੨॥

nindak kee hoee bipareet |2|

Sant Singh KhalsaThe slanderer loves something else. ||2||
Manmohan SinghThe slanderer loves not the Lord.
Manmohan Singh (Punjabi)ਨਿੰਦਾ ਕਰਨ ਵਾਲਾ ਪ੍ਰਭੂ ਨੂੰ ਪਿਆਰ ਨਹੀਂ ਕਰਦਾ।
Fareedkot Teekaਨਿੰਦਕ ਕੀ ਉਲਟੀ ਰੀਤਿ ਹੋਈ ਹੈ, ਭਾਵ ਸੁਲਹੀ ਕੁਮੌਤ ਹੂਆ ਹੈ॥੨॥
Prof. Sahib Singhਪਰ ਸੇਵਕ ਦੇ ਦੋਖੀ ਦਾ (ਨਿੰਦਾ-ਈਰਖਾ ਆਦਿਕ) ਭੈੜੇ ਕੰਮਾਂ ਨਾਲ ਪਿਆਰ ਬਣਿਆ ਰਹਿੰਦਾ ਹੈ ॥੨॥

ਪਦ ਅਰਥ ਬਿਪਰੀਤਿ = ਉਲਟੇ ਪਾਸੇ ਪ੍ਰੀਤ, ਭੈੜੇ ਕੰਮਾਂ ਨਾਲ ਪਿਆਰ ॥੨॥

SikhNet (Spanish)mientras que el que calumnia al Señor no ama a Dios, sino al otro. (2)

ਪਾਰਬ੍ਰਹਮਿ; ਅਪਣਾ ਬਿਰਦੁ ਪ੍ਰਗਟਾਇਆ ॥

paarabraham; apanaa birad pragattaaeaa |

Sant Singh KhalsaThe Supreme Lord God has revealed His Innate Nature.
Manmohan SinghThe supreme Lord has made manifest His innate nature.
Manmohan Singh (Punjabi)ਸ਼ਰੋਮਣੀ ਸਾਹਿਬ ਲੇ ਆਪਣੀ ਸੁਭਾਵਿਕ ਖਸਲਤ ਜਾਹਰ ਕੀਤੀ ਹੈ।
Fareedkot Teekaਪਰਮੇਸ੍ਵਰ ਨੇ ਅਪਣਾ ਭਗਤੀ ਪਿਆਰ (ਬਿਰਦੁ) ਧਰਮੁ ਪ੍ਰਗਟ ਕੀਆ ਹੈ॥
Prof. Sahib Singh(ਸਦਾ ਹੀ) ਪਰਮਾਤਮਾ ਨੇ (ਆਪਣੇ ਸੇਵਕ ਦੀ ਲਾਜ ਰੱਖ ਕੇ) ਆਪਣਾ ਮੁੱਢ-ਕਦੀਮਾਂ ਦਾ (ਇਹ) ਸੁਭਾਉ (ਜਗਤ ਵਿਚ) ਪਰਗਟ ਕੀਤਾ ਹੈ,

ਪਦ ਅਰਥ ਪਾਰਬ੍ਰਹਮਿ = ਪਰਮਾਤਮਾ ਨੇ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ।

SikhNet (Spanish)El Señor Trascendente hace manifiesta Su Naturaleza Innata

ਦੋਖੀ ਅਪਣਾ ਕੀਤਾ ਪਾਇਆ ॥੩॥

dokhee apanaa keetaa paaeaa |3|

Sant Singh KhalsaThe evil-doer obtains the fruits of his own actions. ||3||
Manmohan SinghThe evil-doer obtains the fruit of his deeds.
Manmohan Singh (Punjabi)ਅਪਰਾਧੀ ਆਪਣੇ ਕਰਮਾਂ ਦਾ ਫਲ ਪਾ ਲੈਂਦਾ ਹੈ।
Fareedkot Teekaਅਰੁ ਦੋਖੀ ਨੇ ਅਪਣਾ ਕੀਤਾ ਪਾਇਆ ਹੈ, ਭਾਵ ਜੈਸਾ ਖੋਟਾ ਕਰਮੁ ਕਰਤਾ ਹੈ ਵੈਸਾ ਹੀ ਖੋਟਾ ਉਸ ਕੋ ਫਲ ਪ੍ਰਾਪਤਿ ਹੋਤਾ ਹੈ॥੩॥
Prof. Sahib Singh(ਸੇਵਕ ਦੇ) ਨਿੰਦਕ-ਦੋਖੀ ਨੇ (ਭੀ ਸਦਾ) ਆਪਣੇ ਕੀਤੇ ਮੰਦੇ ਕਰਮ ਦਾ ਫਲ ਭੁਗਤਿਆ ਹੈ ॥੩॥

ਪਦ ਅਰਥ ਦੋਖੀ = ਨਿੰਦਕ ॥੩॥

SikhNet (Spanish)y el malvado recibe para sí mismo las consecuencias de sus propias acciones. (3)

ਆਇ ਨ ਜਾਈ; ਰਹਿਆ ਸਮਾਈ ॥

aae na jaaee; rahiaa samaaee |

Sant Singh KhalsaGod does not come or go; He is All-pervading and permeating.
Manmohan SinghThe Lord comes and goes not, but is pervading every where.
Manmohan Singh (Punjabi)ਪ੍ਰਭੂ ਆਉਂਦਾ ਅਤੇ ਜਾਂਦਾ ਨਹੀਂ ਪ੍ਰੰਤੂ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਆਵਤਾ ਜਾਤਾ ਨਹੀਂ ਔਰ ਚੇਤਨ ਸਤਾ ਕਰ ਸਰਬ ਵਿਖੇ ਸਮਾਇ ਰਹਾ ਹੈ॥
Prof. Sahib Singhਜਿਹੜਾ ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ ਜਿਹੜਾ ਪਰਮਾਤਮਾ ਸਭ ਥਾਈਂ ਵਿਆਪਕ ਹੈ,

ਪਦ ਅਰਥ ਆਇ ਨ ਜਾਈ = ਜਿਹੜਾ ਪ੍ਰਭੂ ਨਾਹ ਜੰਮਦਾ ਹੈ ਨਾਹ ਮਰਦਾ ਹੈ। ਰਹਿਆ ਸਮਾਈ = ਜਿਹੜਾ ਪ੍ਰਭੂ ਸਭ ਥਾਂ ਵਿਆਪਕ ਹੈ।

SikhNet (Spanish)El Señor no va ni viene, pero prevalece en todo y así Nanak, el Esclavo del Señor,

ਨਾਨਕ ਦਾਸ; ਹਰਿ ਕੀ ਸਰਣਾਈ ॥੪॥੧੩॥

naanak daas; har kee saranaaee |4|13|

Sant Singh KhalsaSlave Nanak seeks the Sanctuary of the Lord. ||4||13||
Manmohan SinghSerf Nanak seeks only the Lord's refuge.
Manmohan Singh (Punjabi)ਨਫਰ ਨਾਨਕ ਕੇਵਲ ਪ੍ਰਭੂ ਦੀ ਪਨਾਹ ਹੀ ਲੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਨੇ ਤਿਸ ਹਰੀ ਕੀ ਸਰਣ ਲਈ ਹੈ॥੪॥੧੩॥☬ਉਪਦੇਸੁ:
Prof. Sahib Singhਹੇ ਨਾਨਕ! ਉਸ ਦੇ ਦਾਸ (ਸਦਾ) ਉਸ ਦੀ ਸਰਨ ਪਏ ਰਹਿੰਦੇ ਹਨ ॥੪॥੧੩॥

ਪਦ ਅਰਥ ਨਾਨਕ = ਹੇ ਨਾਨਕ! ॥੪॥੧੩॥

SikhNet (Spanish)ve sólo el Santuario del Señor. (4-13)

Open this shabad →

Shabad Guru Arjan Dev Ji Raag Bhairao continues on Ang 1139

ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨ ॥

raag bhairau mahalaa 5 chaupade ghar 2 |

Sant Singh KhalsaRaag Bhairao, Fifth Mehl, Chau-Padhay, Second House:
Manmohan SinghRag Bhairo. 5th Guru.
Manmohan Singh (Punjabi)ਰਾਗੁ ਭੈਰਉ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਭੈਰਉ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Bhairo, Mejl Guru Aryan, Quinto Canal Divino, Chaupadas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸ੍ਰੀਧਰ ਮੋਹਨ ਸਗਲ ਉਪਾਵਨ; ਨਿਰੰਕਾਰ ਸੁਖਦਾਤਾ ॥

sreedhar mohan sagal upaavan; nirankaar sukhadaataa |

Sant Singh KhalsaThe Fascinating Lord, the Creator of all, the Formless Lord, is the Giver of Peace.
Manmohan SinghThe formless and Fascinating Lord of wealth is the Creator of all and the Giver of peace.
Manmohan Singh (Punjabi)ਸਰੂਪ ਰਹਿਤ ਤੇ ਮੋਹਿਤ ਕਰ ਲੈਣ ਵਾਲਾ ਮਾਇਆ ਦਾ ਪਤੀ ਸਾਰਿਆਂ ਦਾ ਸਿਰਜਣਹਾਰ ਹੈ ਤੇ ਆਰਾਮ ਦੇਣ ਵਾਲਾ ਹੈ।
Fareedkot Teekaਹੇ ਭਾਈ! ਲਛਮੀ ਕੇ ਧਾਰਨੇ ਵਾਲੇ ਮੋਹਨ ਸਰਬ ਕੇ ਉਤਪਿਤ ਕਰਨੇਹਾਰਾ ਪੁਨਃ ਜੋ ਨਿੰਰਕਾਰ ਸੁਖੋਂ ਕਾ ਦਾਤਾ ਹੈ॥
Prof. Sahib Singhਹੇ ਮਨ! ਜਿਹੜਾ ਸੋਹਣਾ ਪ੍ਰਭੂ ਲੱਛਮੀ ਦਾ ਆਸਰਾ ਹੈ, ਜਿਹੜਾ ਆਕਾਰ-ਰਹਿਤ ਪ੍ਰਭੂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਸਾਰੇ ਸੁਖ ਦੇਣ ਵਾਲਾ ਹੈ,

ਪਦ ਅਰਥ ਸ੍ਰੀ = ਸ਼੍ਰੀ, ਲੱਛਮੀ। ਸ੍ਰੀਧਰ = ਲੱਛਮੀ ਦਾ ਆਸਰਾ, ਪਰਮਾਤਮਾ। ਸਗਲ ਉਪਾਵਨ = ਸਭਨਾਂ ਨੂੰ ਪੈਦਾ ਕਰਨ ਵਾਲਾ। ਨਿਰੰਕਾਰ = ਉਹ ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ।

SikhNet (Spanish)A nuestro Dios de embrujo, al Creador de Éxtasis en toda la Creación, Quien es también el Señor Absoluto,

ਐਸਾ ਪ੍ਰਭੁ ਛੋਡਿ. ਕਰਹਿ ਅਨ ਸੇਵਾ; ਕਵਨ ਬਿਖਿਆ ਰਸ ਮਾਤਾ ॥੧॥

aisaa prabh chhodd. kareh an sevaa; kavan bikhiaa ras maataa |1|

Sant Singh KhalsaYou have abandoned this Lord, and you serve another. Why are you intoxicated with the pleasures of corruption? ||1||
Manmohan SinghForsaking such Lord, thou serve another. Why are thou serve another, Why are thou intoxicated with the relishes of sins?
Manmohan Singh (Punjabi)ਇਹੋ ਜਿਹੇ ਸਾਈਂ ਨੂੰ ਤਿਆਗ ਤੂੰ ਹੋਰਸ ਦੀ ਘਾਲ ਕਮਾਉਂਦਾ ਹੈ ਤੂੰ ਕਿਉਂ ਪਾਪਾਂ ਦੇ ਸੁਆਦ ਅੰਦਰ ਮਤਵਾਲਾ ਹੋਇਆ ਹੋਇਆ ਹੈ।
Fareedkot Teekaਐਸਾ ਪ੍ਰਭੂ ਛੋਡ ਕਰ ਕੇ ਜੋ ਔਰ ਕੀ ਸੇਵਾ ਕਰਤਾ ਹੈ, ਸੋ ਕੌਨ ਸੇ ਵਿਖੇ ਉਤਮ ਜਾਨ ਕਰ ਤਿਸ ਕੇ ਰਸ ਮੇਂ ਮਸਤ ਹੂਆ ਹੈ, ਭਾਵ ਯਿਹ ਕਿ ਵਿਖੇ ਰਸ ਤੁਛ ਹੈਂ॥੧॥
Prof. Sahib Singhਉਸ ਨੂੰ ਛੱਡ ਕੇ ਤੂੰ ਹੋਰ ਹੋਰ ਦੀ ਸੇਵਾ-ਪੂਜਾ ਕਰਦਾ ਹੈਂ, ਤੂੰ ਮਾਇਆ ਦੇ ਕੋਝੇ ਸੁਆਦਾਂ ਵਿਚ ਮਸਤ ਹੈਂ ॥੧॥

ਪਦ ਅਰਥ ਛੋਡਿ = ਛੱਡ ਕੇ। ਕਰਹਿ = ਤੂੰ ਕਰਦਾ ਹੈਂ। ਅਨ ਸੇਵਾ = {अन्य} ਕਿਸੇ ਹੋਰ ਦੀ ਸੇਵਾ-ਭਗਤੀ। ਬਿਖਿਆ = ਮਾਇਆ। ਕਵਨ ਰਸ = ਕਿਹੜੇ ਰਸਾਂ ਵਿਚ? ਕੋਝੇ ਸੁਆਦਾਂ ਵਿਚ। ਮਾਤਾ = ਮਸਤ ॥੧॥

SikhNet (Spanish)¿por qué Lo haces a un lado y te vas a servir al otro?¿Oh, por qué estás tan involucrado en el vicio? (1)

ਰੇ ਮਨ ਮੇਰੇ; ਤੂ ਗੋਵਿਦ ਭਾਜੁ ॥

re man mere; too govid bhaaj |

Sant Singh KhalsaO my mind, meditate on the Lord of the Universe.
Manmohan SinghO my soul, meditate thou on thy Lord.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ।
Fareedkot Teekaਹੇ ਮੇਰੇ ਮਨ! ਤੂੰ ਗੋਬਿੰਦ ਕਾ ਸਿਮਰਨ ਕਰੁ॥
Prof. Sahib Singhਹੇ ਮੇਰੇ ਮਨ! ਤੂੰ (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਭਾਜੁ = ਭਜੁ, ਜਪਿਆ ਕਰ।

SikhNet (Spanish)Oh mente mía, contempla a tu Dios. He tratado de mil formas,

ਅਵਰ ਉਪਾਵ ਸਗਲ ਮੈ ਦੇਖੇ; ਜੋ ਚਿਤਵੀਐ. ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥

avar upaav sagal mai dekhe; jo chitaveeai. tith bigaras kaaj |1| rahaau |

Sant Singh KhalsaI have seen all other sorts of efforts; whatever you can think of, will only bring failure. ||1||Pause||
Manmohan SinghI have seen all other efforts of whatsoever else think I, there with my affair is marred. Pause.
Manmohan Singh (Punjabi)ਮੈਂ ਹੋਰ ਸਾਰੇ ਉਪਰਾਲੇ ਵੇਖੇ ਹਨ। ਜਿਸ ਕਿਸੇ ਹੋਰ ਦਾ ਖਿਆਲ ਕਰਦਾ ਹਾਂ ਉਸੇ ਨਾਲ ਮੇਰਾ ਕੰਮ ਵਿਗੜ ਜਾਂਦਾ ਹੈ। ਠਹਿਰਾਉ।
Fareedkot Teekaਔਰ ਜਿਤਨੇ ਉਪਾਉ ਹੈਂ ਮੈਨੇ ਸਭ ਦੇਖ ਲੀਏ ਹੈਂ। ਜੋ ਪਰਮੇਸ੍ਵਰ ਸੇ ਬਿਨਾਂ ਹੋਰ ਚਿਤਵਨ ਕਰਨਾ ਹੈ ਇਸ ਸੇ ਮੋਖ ਰੂਪ ਕਾਜ ਬਿਗਰ ਜਾਤਾ ਹੈ॥੧॥ ਰਹਾਉ ॥
Prof. Sahib Singh(ਸਿਮਰਨ ਤੋਂ ਬਿਨਾ) ਹੋਰ ਸਾਰੇ ਹੀਲੇ (ਕਰਦੇ ਲੋਕ) ਮੈਂ ਵੇਖੇ ਹਨ (ਇਹੀ) ਨਤੀਜਾ ਨਿਕਲਦਾ ਵੇਖਿਆ ਹੈ ਕਿ) ਹੋਰ ਜਿਹੜਾ ਭੀ ਹੀਲਾ ਸੋਚਿਆ ਜਾਂਦਾ ਹੈ ਉਸ (ਹੀਲੇ) ਨਾਲ (ਆਤਮਕ ਜੀਵਨ ਦਾ) ਕੰਮ (ਸਗੋਂ) ਵਿਗੜਦਾ (ਹੀ) ਹੈ ॥੧॥ ਰਹਾਉ ॥

ਪਦ ਅਰਥ ਉਪਾਵ = {ਬਹੁ-ਵਚਨ ਲਫ਼ਜ਼ 'ਉਪਾਉ' ਤੋਂ} ਹੀਲੇ। ਜੋ = ਜਿਹੜਾ ਭੀ ਉਪਾਉ। ਚਿਤਵੀਐ = ਸੋਚਿਆ ਜਾਂਦਾ ਹੈ। ਤਿਤੁ = ਉਸ (ਉਪਾਉ) ਨਾਲ। ਬਿਗਰਸਿ = ਵਿਗੜ ਜਾਂਦਾ ਹੈ ॥੧॥ ਰਹਾਉ ॥

SikhNet (Spanish)lo que uno propone para su propio ser, eso Dios lo utiliza. (1-Pausa)

ਠਾਕੁਰੁ ਛੋਡਿ. ਦਾਸੀ ਕਉ ਸਿਮਰਹਿ; ਮਨਮੁਖ ਅੰਧ ਅਗਿਆਨਾ ॥

tthaakur chhodd. daasee kau simareh; manamukh andh agiaanaa |

Sant Singh KhalsaThe blind, ignorant, self-willed manmukhs forsake their Lord and Master, and dwell on His slave Maya.
Manmohan SinghThe blind and ignorant egocentrics leave their Lord and worship His hand maiden.
Manmohan Singh (Punjabi)ਅੰਨ੍ਹੇ ਤੇ ਬੇਸਮਝ ਮਨਮਤੀਏ ਆਪਣੇ ਸੁਆਮੀ ਨੂੰ ਤਿਆਗ, ਉਸ ਦੀ ਨੌਕਰਾਣੀ ਦੀ ਪੂਜਾ ਕਰਦੇ ਹਨ।
Fareedkot Teekaਜੋ ਠਾਕੁਰ ਕੋ ਛੋਡ ਕਰ ਮਾਯਾ ਦਾਸੀ ਕੋ ਭਜਤੇ ਹੈਂ, ਸੋ ਮਨਮੁਖ ਅਗ੍ਯਾਨ ਕਰ ਅੰਧੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਮਨੁੱਖ ਮਾਲਕ-ਪ੍ਰਭੂ ਨੂੰ ਛੱਡ ਕੇ ਉਸ ਦੀ ਦਾਸੀ (ਮਾਇਆ) ਨੂੰ ਹੀ ਹਰ ਵੇਲੇ ਚੇਤੇ ਰੱਖਦੇ ਹਨ।

ਪਦ ਅਰਥ ਦਾਸੀ ਕਉ = ਮਾਇਆ-ਦਾਸੀ ਨੂੰ। ਸਿਮਰਹਿ = ਸਿਮਰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧ = ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ। ਅਗਿਆਨਾ = ਆਤਮਕ ਜੀਵਨ ਦੀ ਸੂਝ ਤੋਂ ਸੱਖਣੇ।

SikhNet (Spanish)Haces a un lado a mi Maestro y prefieres a Maya, la ilusión, Su Compañera.

ਹਰਿ ਕੀ ਭਗਤਿ ਕਰਹਿ. ਤਿਨ ਨਿੰਦਹਿ; ਨਿਗੁਰੇ ਪਸੂ ਸਮਾਨਾ ॥੨॥

har kee bhagat kareh. tin nindeh; nigure pasoo samaanaa |2|

Sant Singh KhalsaThey slander those who worship their Lord; they are like beasts, without a Guru. ||2||
Manmohan SinghBeing without the Guru and like unto beasts, they slander those, who worship their Lord.
Manmohan Singh (Punjabi)ਗੁਰੂ ਵਿਹੂਣਾ ਅਤੇ ਡੰਗਰਾਂ ਵਰਗੇ ਹੋਣ ਕਾਰਨ ਉਹ ਉਹਨਾਂ ਨੂੰ ਬਗੋਦੇ ਹਨ, ਜੋ ਆਪਣੇ ਪ੍ਰਭੂ ਦੀ ਪੂਜਾ ਕਰਦੇ ਹਨ।
Fareedkot Teekaਜੋ ਹਰੀ ਕੀ ਭਗਤੀ ਕਰਤੇ ਹੈਂ ਤਿਨ ਕੀ ਮਨਮੁਖ ਨਿੰਦਾ ਕਰਤੇ ਹੈਂ, ਕਿਉਂਕਿ ਵਹੁ ਨਿਗੁਰੇ ਹੈਂ ਔਰ ਪਸੂ ਵਤ ਹੈਂ, ਭਾਵ ਪਰਮੇਸ੍ਵਰ ਸੇ ਅਗ੍ਯਾਤ ਹੈਂ॥੨॥ ਯਥਾ-☬'ਆਵਨ ਆਏ ਸ੍ਰਿਸਟਿ ਮਹਿ ਬਿਨ ਬੂਝੇ ਪਸੁ ਢੋਰ॥'
Prof. Sahib Singhਅਜਿਹੇ ਨਿਗੁਰੇ ਮਨੁੱਖ, ਪਸ਼ੂਆਂ ਵਰਗੇ ਜੀਵਨ ਵਾਲੇ ਮਨੁੱਖ ਉਹਨਾਂ ਬੰਦਿਆਂ ਨੂੰ ਨਿੰਦਦੇ ਹਨ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ ॥੨॥

ਪਦ ਅਰਥ ਤਿਨ = ਉਹਨਾਂ ਨੂੰ। ਪਸੂ ਸਮਾਨਾ = ਪਸ਼ੂਆਂ ਵਰਗੇ ਜੀਵਨ ਵਾਲੇ ॥੨॥

SikhNet (Spanish)¡Qué ignorancia la tuya!, oh tonto voluntarioso. Calumnias al Devoto de Dios, oh cuadrúpedo sin Guru. (2)

ਜੀਉ ਪਿੰਡੁ. ਤਨੁ ਧਨੁ ਸਭੁ ਪ੍ਰਭ ਕਾ; ਸਾਕਤ ਕਹਤੇ ਮੇਰਾ ॥

jeeo pindd. tan dhan sabh prabh kaa; saakat kahate meraa |

Sant Singh KhalsaSoul, life, body and wealth all belong to God, but the faithless cynics claim that they own them.
Manmohan SinghThe soul, life body and wealth all belong to the Lord, but the mammon-worshippers say that they are their own.
Manmohan Singh (Punjabi)ਆਤਮਾਂ, ਜਿੰਦਗੀ, ਦੇਹ ਅਤੇ ਦੌਲਤ ਸਮੂਹ ਸੁਆਮੀ ਦੀ ਮਲਕੀਅਤ ਹਨ, ਪ੍ਰੰਤੂ ਮਾਇਆ ਦੇ ਪੁਜਾਰੀ ਉਨ੍ਹਾਂ ਨੂੰ ਆਪਣੀਆਂ ਨਿੱਜ ਦੀਆਂ ਆਖਦੇ ਹਨ।
Fareedkot Teekaਜੀਉ ਅਰ ਸੂਖਮ ਅਸਥੂਲ ਸਰੀਰਿ ਸਭ ਪ੍ਰਭ ਕਾ ਹੀ ਹੈ ਔਰ ਸਾਕਤ ਕਹਤੇ ਹੈਂ ਮੇਰਾ ਹੀ ਹੈ॥
Prof. Sahib Singhਇਹ ਜਿੰਦ ਇਹ ਸਰੀਰ ਇਹ ਧਨ-ਇਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਖਦੇ ਰਹਿੰਦੇ ਹਨ ਕਿ ਇਹ ਹਰੇਕ ਚੀਜ਼ ਸਾਡੀ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ।

SikhNet (Spanish)Tu cuerpo, vida y riquezas pertenecen a Dios y tú piensas que son sólo tuyas.

Open this shabad (12 lines, Angs 1138-1139) →

Ang 1138 of 1430