ਜਿਹਬਾ ਏਕ; ਉਸਤਤਿ ਅਨੇਕ ॥
jihabaa ek; usatat anek |
Sant Singh KhalsaThe tongue is one, but His Praises are many.
Manmohan SinghTongue is one but manifold are God's praises.
Manmohan Singh (Punjabi)ਜੀਭ ਇੱਕ ਹੈ ਪ੍ਰੰਤੂ ਬੇਅੰਤ ਹਨ ਵਾਹਿਗੁਰੂ ਦੀਆਂ ਸਿਫਤਾਂ।
Fareedkot Teekaਹਮਾਰੀ ਜਿਹਬਾ ਏਕ ਹੈ ਔਰ ਉਸਤਤ ਤਿਸ ਕੀ ਅਨੇਕ ਪ੍ਰਕਾਰ ਕੀ ਹੈਂ, ਭਾਵ ਬਿਅੰਤ ਹੈ॥
Prof. Sahib Singh(ਮਨੁੱਖ ਦੀ) ਜੀਭ ਇੱਕ ਹੈ, ਪਰ ਉਸ ਪ੍ਰਭੂ ਦੇ ਅਨੇਕਾਂ ਗੁਣ ਹਨ,ਪਦ ਅਰਥ ਉਸਤਤਿ = ਵਡਿਆਈ, ਗੁਣ।
SikhNet (Spanish)Solamente hay una lengua en el cuerpo, pero innumerables son las Alabanzas que pueden cantársele al Señor.
ਸਤਿ ਪੁਰਖ; ਪੂਰਨ ਬਿਬੇਕ ॥
sat purakh; pooran bibek |
Sant Singh KhalsaThe True Lord, of perfect perfection
Manmohan Singhhe is the True Lord of perfect discrimination.
Manmohan Singh (Punjabi)ਉਹ ਪੂਰੀ ਪਰਬੀਨਤਾ ਵਾਲਾ ਸੱਚਾ ਸਾਹਿਬ ਹੈ।
Fareedkot Teekaਸੋ ਪੂਰਨ ਬਿਬੇਕ ਸਹਿਤ ਸਤ ਪੁਰਖ ਹੈ॥
Prof. Sahib Singhਜੋ ਪੂਰਨ ਪੁਰਖ ਹੈ, ਸਦਾ-ਥਿਰ ਰਹਿਣ ਵਾਲਾ ਅਤੇ ਵਿਆਪਕ ਹੈ।ਪਦ ਅਰਥ ਬਿਬੇਕ = ਪਰਖ, ਵਿਚਾਰ।
SikhNet (Spanish)Él es el Ser Verdadero, Su Perfección es Perfecta,
ਕਾਹੂ ਬੋਲ; ਨ ਪਹੁਚਤ ਪ੍ਰਾਨੀ ॥
kaahoo bol; na pahuchat praanee |
Sant Singh Khalsa- no speech can take the mortal to Him.
Manmohan SinghThrough no speech can mortal reach the Master.
Manmohan Singh (Punjabi)ਕਿਸੇ ਭੀ ਬਚਨ ਬਿਲਾਸ ਰਾਹੀਂ ਜੀਵ ਮਾਲਕ ਨੂੰ ਪੁੱਜ ਨਹੀਂ ਸਕਦਾ।
Fareedkot Teekaਤਿਸ ਵਾਹਿਗੁਰੂ ਕੋ ਇਹ ਜੀਵ ਕਿਸੀ (ਬੋਲ) ਉਪਕਾਰ ਕਰ, ਵਾ ਨਾਮ ਕੀ ਸੱਤਾ ਸੇ ਬਿਨਾ ਔਰ ਕਿਸੀ ਸਬਦ ਕਰ ਨਹੀਂ ਪਹੁਚ ਸਕਤਾ ਹੈ॥
Prof. Sahib Singhਮਨੁੱਖ ਕਿਸੇ ਬੋਲ ਦੁਆਰਾ (ਪ੍ਰਭੂ ਦੇ ਗੁਣਾਂ ਤਕ) ਪਹੁੰਚ ਨਹੀਂ ਸਕਦਾ,ਪਦ ਅਰਥ ਕਾਹੂ ਬੋਲ = ਕਿਸੇ ਗੱਲੇ।
SikhNet (Spanish)no es a través de las palabras que podemos alcanzarlo,
ਅਗਮ ਅਗੋਚਰ; ਪ੍ਰਭ ਨਿਰਬਾਨੀ ॥
agam agochar; prabh nirabaanee |
Sant Singh KhalsaGod is Inaccessible, Incomprehensible, balanced in the state of Nirvaanaa.
Manmohan SinghThe Lord is inaccessible incomprehensible and immaculate.
Manmohan Singh (Punjabi)ਸੁਆਮੀ ਪਹੁੰਚ ਤੋਂ ਪਰੇ ਸੋਚ ਸਮਝ ਤੋਂ ਉਚੇਰਾ ਅਤੇ ਪਵਿੱਤ੍ਰ ਪਾਵਨ ਹੈ।
Fareedkot Teekaਵਹੁ ਪ੍ਰਭੂ ਮਨ ਬਾਣੀ ਸੇ ਅਗੰਮ ਔ ਇੰਦ੍ਰਿਓਂ ਸੇ ਅਗੋਚਰ ਨਿਰਬਾਣੀ ਹੈ॥
Prof. Sahib Singhਪ੍ਰਭੂ ਪਹੁੰਚ ਤੋਂ ਪਰੇ ਹੈ, ਵਾਸਨਾ-ਰਹਿਤ ਹੈ, ਤੇ ਮਨੁੱਖ ਦੇ ਸਰੀਰਕ ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ।ਪਦ ਅਰਥ ਅਗੋਚਰ = ਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਹੀਂ। ਨਿਰਬਾਨੀ = ਵਾਸਨਾ-ਰਹਿਤ।
SikhNet (Spanish)porque Dios es Inaccesible, Incomprensible.
ਨਿਰਾਹਾਰ ਨਿਰਵੈਰ ਸੁਖਦਾਈ ॥
niraahaar niravair sukhadaaee |
Sant Singh KhalsaHe is not sustained by food; He has no hatred or vengeance; He is the Giver of peace.
Manmohan SinghHe needs no food, He is without enmity and the peace Giver.
Manmohan Singh (Punjabi)ਉਸ ਨੂੰ ਭੋਜਨ ਦੀ ਲੋੜ ਨਹੀਂ ਉਹ ਦੁਸ਼ਮਨੀ ਰਹਿਤ ਅਤੇ ਆਰਾਮ ਦੇਣਹਾਰ ਹੈ।
Fareedkot Teekaਜੋ ਨਿਰਾਹਾਰ ਵੈਰ ਸੇ ਰਹਿਤ ਸੁਖਦਾਈ ਹਰੀ ਹੈ॥
Prof. Sahib Singhਅਕਾਲ ਪੁਰਖ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪ੍ਰਭੂ ਵੈਰ-ਰਹਿਤ ਹੈ (ਸਗੋਂ ਸਭ ਨੂੰ) ਸੁਖ ਦੇਣ ਵਾਲਾ ਹੈ,ਪਦ ਅਰਥ ਨਿਰਾਹਾਰ = ਨਿਰ-ਆਹਾਰ, ਖ਼ੁਰਾਕ ਤੋਂ ਬਿਨਾ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ।
SikhNet (Spanish)En Equilibrado Estado de Nirvana, sin necesidad de alimento para Su Sustento, Libre de malicia y en Perfecta Paz.
ਤਾ ਕੀ ਕੀਮਤਿ; ਕਿਨੈ ਨ ਪਾਈ ॥
taa kee keemat; kinai na paaee |
Sant Singh KhalsaNo one can estimate His worth.
Manmohan SinghHis worth no one has ascertained.
Manmohan Singh (Punjabi)ਉਸ ਦਾ ਮੁੱਲ ਦਾ ਕਿਸੇ ਨੂੰ ਥਹੁ ਨਹੀਂ ਪਾਇਆ।
Fareedkot Teekaਤਿਸ ਕੀ ਕੀਮਤਿ ਕਿਸੀ ਨੇ ਨਹੀਂ ਪਾਈ ਹੈ॥
Prof. Sahib Singhਕੋਈ ਜੀਵ ਉਸ (ਦੇ ਗੁਣਾਂ) ਦਾ ਮੁੱਲ ਨਹੀਂ ਪਾ ਸਕਿਆ।
SikhNet (Spanish)Nadie puede decir cuál es el Valor del Señor.
ਅਨਿਕ ਭਗਤ; ਬੰਦਨ ਨਿਤ ਕਰਹਿ ॥
anik bhagat; bandan nit kareh |
Sant Singh KhalsaCountless devotees continually bow in reverence to Him.
Manmohan SinghMany devotees ever make obeisance unto Him.
Manmohan Singh (Punjabi)ਅਨੇਕਾਂ ਅਨੁਰਾਗੀ ਉਸ ਨੂੰ ਸਦਾ ਨਿਮਸ਼ਕਾਰ ਕਰਦੇ ਹਨ।
Fareedkot Teekaਅਨੇਕ ਭਗਤਿ ਤਿਸ ਕੌ ਨਿੰਤਪ੍ਰਤੀ ਬੰਦਨਾ ਕਰਤੇ ਹੈਂ॥
Prof. Sahib Singhਅਨੇਕਾਂ ਭਗਤ ਸਦਾ (ਪ੍ਰਭੂ ਨੂੰ) ਨਮਸਕਾਰ ਕਰਦੇ ਹਨ,ਪਦ ਅਰਥ ਬੰਦਨ = ਨਮਸਕਾਰ, ਪ੍ਰਣਾਮ।
SikhNet (Spanish)Miles son los Santos que diariamente Lo veneran
ਚਰਨ ਕਮਲ; ਹਿਰਦੈ ਸਿਮਰਹਿ ॥
charan kamal; hiradai simareh |
Sant Singh KhalsaIn their hearts, they meditate on His Lotus Feet.
Manmohan SinghOn His lotus feet they meditate in their heart.
Manmohan Singh (Punjabi)ਉਸ ਦੇ ਚਰਨ ਕੰਵਲ ਦਾ ਉਹ ਆਪਣੇ ਦਿਲ ਅੰਦਰ ਆਰਾਧਨ ਕਰਦੇ ਹਨ।
Fareedkot Teekaਔਰ ਚਰਨੋਂ ਕਮਲੋਂ ਕੋ ਰਿਦੇ ਮੇਂ ਸਿਮਰਤੇ ਰਹਿਤੇ ਹੈਂ॥
Prof. Sahib Singhਅਤੇ ਉਸ ਦੇ ਕਮਲਾਂ ਵਰਗੇ (ਸੋਹਣੇ) ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ।
SikhNet (Spanish)y que conservan Sus Pies de Loto enaltecidos en sus corazones.
ਸਦ ਬਲਿਹਾਰੀ; ਸਤਿਗੁਰ ਅਪਨੇ ॥
sad balihaaree; satigur apane |
Sant Singh KhalsaNanak is forever a sacrifice to the True Guru;
Manmohan SinghEver devoted unto his True Guru is
Manmohan Singh (Punjabi)ਹਮੇਸ਼ਾਂ ਆਪਣੇ ਸੱਚੇ ਗੁਰਾਂ ਉਤੋਂ ਸਦਕੇ ਜਾਂਦਾ ਹੈ
Fareedkot Teekaਅਪਨੇ ਸਤਿਗੁਰੋਂ ਪਰ ਮੈਂ ਸਦਾ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ,
SikhNet (Spanish)Me rindo ante el Verdadero Guru,
ਨਾਨਕ. ਜਿਸੁ ਪ੍ਰਸਾਦਿ; ਐਸਾ ਪ੍ਰਭੁ ਜਪਨੇ ॥੫॥
naanak. jis prasaad; aisaa prabh japane |5|
Sant Singh Khalsaby His Grace, he meditates on God. ||5||
Manmohan SinghNanak, by whose grace he meditates upon the Name of such Lord.
Manmohan Singh (Punjabi)ਨਾਨਕ, ਜਿਨ੍ਹਾਂ ਦੀ ਦਇਆ ਦੁਆਰਾ ਉਹ ਇਹੋ ਜਿਹੇ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੀ ਕ੍ਰਿਪਾ ਸੇ ਪ੍ਰਭੂ ਕਾ ਐਸਾ ਜਾਪ ਜਪਨੇ ਮੇਂ ਆਵਤਾ ਹੈ॥੫॥
Prof. Sahib Singhਹੇ ਨਾਨਕ! (ਆਖ-) ਜਿਸ ਗੁਰੂ ਦੀ ਮੇਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ ॥੫॥ਪਦ ਅਰਥ ਜਿਸ ਪ੍ਰਸਾਦਿ = ਜਿਸ ਦੀ ਕਿਰਪਾ ਨਾਲ ॥੫॥
SikhNet (Spanish)por Cuya Gracia contemplo a tan Magnificente Señor. (5)