ਸਫਲ ਦਰਸਨੁ; ਪੇਖਤ ਪੁਨੀਤ ॥
safal darasan; pekhat puneet |
Sant Singh KhalsaBlessed is His Darshan; receiving it, one is purified.
Manmohan SinghAccredited is Guru's sight. By beholding it one is purified.
Manmohan Singh (Punjabi)ਅਮੋਘ ਹੈ ਗੁਰਾਂ ਦਾ ਦੀਦਾਰ। ਇਸ ਨੂੰ ਵੇਖਣ ਦੁਆਰਾ ਇਨਸਾਨ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਤਿਸ ਸਤਿਗੁਰ ਕੇ ਸਫਲ ਰੂਪ ਦਰਸਨ ਕੌ ਦੇਖਤੇ ਹੀ ਪਵਿਤ੍ਰ ਹੋਈਤਾ ਹੈ॥
Prof. Sahib Singhਗੁਰੂ ਦਾ ਦੀਦਾਰ (ਸਾਰੇ) ਫਲ ਦੇਣ ਵਾਲਾ ਹੈ, ਦੀਦਾਰ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ,ਪਦ ਅਰਥ ਸਫਲ = ਫਲ ਦੇਣ ਵਾਲਾ। ਪੇਖਤ = ਵੇਖਦਿਆਂ। ਪੁਨੀਤ = ਪਵਿਤ੍ਰ।
SikhNet (Spanish)Es suficiente un destello de la Visión del Verdadero Guru para purificar a un hombre.
ਪਰਸਤ ਚਰਨ ਗਤਿ; ਨਿਰਮਲ ਰੀਤਿ ॥
parasat charan gat; niramal reet |
Sant Singh KhalsaTouching His Feet, one's conduct and lifestyle become pure.
Manmohan SinghBy touching his feet, man's conduct and way of life are rendered blotless.
Manmohan Singh (Punjabi)ਉਨ੍ਹਾਂ ਦੇ ਪੈਰਾ ਨੂੰ ਛੁਹਣ ਦੁਆਰਾ, ਆਦਮੀ ਦਾ ਆਚਰਣ ਅਤੇ ਜੀਵਨ ਰਹੁਰੀਤੀ ਬੇਦਾਗ ਹੋ ਜਾਂਦੇ ਹਨ।
Fareedkot Teekaਔ ਤਿਸ ਕੇ ਚਰਨੋਂ ਕੋ ਪਰਸਤਿਆਂ ਹੀ ਨਿਰਮਲ ਰੀਤੀ (ਗਤਿ) ਪ੍ਰਾਪਤ ਹੋਤੀ ਹੈ॥
Prof. Sahib Singhਗੁਰੂ ਦੇ ਚਰਨ ਛੋਹਿਆਂ ਉਚੀ ਅਵਸਥਾ ਤੇ ਸੁੱਚੀ ਰਹੁ-ਰੀਤ ਹੋ ਜਾਂਦੀ ਹੈ।ਪਦ ਅਰਥ ਪਰਸਤ = ਛੋਹਿਆਂ। ਗਤਿ ਨਿਰਮਲ ਰੀਤਿ = ਨਿਰਮਲ ਗਤਿ ਤੇ ਨਿਰਮਲ ਰੀਤਿ, ਉੱਚੀ ਅਵਸਥਾ ਤੇ ਸੁੱਚੀ ਰਹੁ-ਰੀਤ।
SikhNet (Spanish)Tan sólo el roce de sus Pies torna una vida perfecta.
ਭੇਟਤ ਸੰਗਿ; ਰਾਮ ਗੁਨ ਰਵੇ ॥
bhettat sang; raam gun rave |
Sant Singh KhalsaAbiding in His Company, one chants the Lord's Praise,
Manmohan SinghBy moving in his company one utters Lord's praise,
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ ਜੁੜ ਕੇ ਜੀਵ ਪ੍ਰਭੂ ਦਾ ਜੱਸ ਉਚਾਰਣ ਕਰਦਾ ਹੈ,
Fareedkot Teekaਤਿਸ ਸਤਿਗੁਰੂ ਕੇ ਸੰਗ ਭੇਟਨੇ ਸੇ ਰਾਮ ਕੇ ਗੁਣੋਂ ਮੇਂ ਰਮਣ ਕਰਤਾ ਹੈ॥
Prof. Sahib Singhਗੁਰੂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦੇ ਗੁਣ ਗਾ ਸਕੀਦੇ ਹਨ,ਪਦ ਅਰਥ ਭੇਟਤ = ਮਿਲਿਆਂ। ਰਵੇ = ਗਾਏ ਜਾਂਦੇ ਹਨ।
SikhNet (Spanish)Encontrando al Guru se aprende a cantar las Alabanzas al Señor
ਪਾਰਬ੍ਰਹਮ ਕੀ ਦਰਗਹ ਗਵੇ ॥
paarabraham kee daragah gave |
Sant Singh Khalsaand reaches the Court of the Supreme Lord God.
Manmohan Singhand reaches the court of the Supreme Master.
Manmohan Singh (Punjabi)ਅਤੇ ਸ਼ਰੋਮਣੀ ਸਾਹਿਬ ਦੇ ਦਰਬਾਰ ਵਿੱਚ ਜਾ ਪੁੱਜਦਾ ਹੈ।
Fareedkot Teekaਔਰ ਪਾਰਬ੍ਰਹਮ ਕੀ ਦਰਗਾਹਿ ਮੇਂ ਅਨੰਦ ਸੇ (ਗਵੇ) ਗਮਨ ਕਰਤਾ ਹੈ॥
Prof. Sahib Singhਤੇ ਅਕਾਲ ਪੁਰਖ ਦੀ ਦਰਗਾਹ ਵਿਚ ਪਹੁੰਚ ਹੋ ਜਾਂਦੀ ਹੈ।ਪਦ ਅਰਥ ਗਵੇ = ਪਹੁੰਚ ਹੋ ਜਾਂਦੀ ਹੈ।
SikhNet (Spanish)y así uno es conducido a Su Reino.
ਸੁਨਿ ਕਰਿ ਬਚਨ; ਕਰਨ ਆਘਾਨੇ ॥
sun kar bachan; karan aaghaane |
Sant Singh KhalsaListening to His Teachings, one's ears are satisfied.
Manmohan SinghOn hearing Guru's words the ears are sated,
Manmohan Singh (Punjabi)ਗੁਰਾਂ ਦੇ ਬਚਨ ਬਿਲਾਸ ਸ੍ਰਵਨ ਕਰਨ ਨਾਲ ਕੰਨ ਰੱਜ ਜਾਂਦੇ ਹਨ,
Fareedkot Teekaਤਿਨ ਸਤਿਗੁਰੋਂ ਕੇ ਬਚਨ ਸੁਣ ਕਰ ਕੇ ਸ੍ਰਵਨ ਤ੍ਰਿਪਤਿ ਹੂਏ ਹੈਂ॥
Prof. Sahib Singhਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ,ਪਦ ਅਰਥ ਕਰਨ = ਕੰਨ। ਆਘਾਨੇ = ਰੱਜ ਜਾਂਦੇ ਹਨ।
SikhNet (Spanish)Escuchando la Palabra del Guru los oídos se fascinan
ਮਨਿ ਸੰਤੋਖੁ; ਆਤਮ ਪਤੀਆਨੇ ॥
man santokh; aatam pateeaane |
Sant Singh KhalsaThe mind is contented, and the soul is fulfilled.
Manmohan Singhthe mind gains contentment and the soul is propitiated.
Manmohan Singh (Punjabi)ਚਿੱਤ ਨੂੰ ਸਬਰ ਸੰਤੋਖ ਆ ਜਾਂਦਾ ਹੈ ਅਤੇ ਆਤਮਾ ਤ੍ਰਿਪਤ ਹੋ ਜਾਂਦੀ ਹੈ।
Fareedkot Teekaਔਰ ਤਿਨ ਕੋ ਸੁਨਣੇ ਸੇ ਮਨ ਮੇਂ ਸੰਤੋਖ ਹੂਆ ਹੈ ਔਰ ਅਪਨੇ ਆਤਮ ਰੂਪ ਮੇਂ (ਪਤੀਆਨੇ) ਨਿਸਚੇ ਵਾਲੇ ਹੂਏ ਹੈਂ॥
Prof. Sahib Singhਮਨ ਵਿਚ ਸੰਤੋਖ ਆ ਜਾਂਦਾ ਹੈ ਤੇ ਆਤਮਾ ਪਤੀਜ ਜਾਂਦਾ ਹੈ।ਪਦ ਅਰਥ ਪਤੀਆਨੇ = ਪਤੀਜ ਜਾਂਦਾ ਹੈ, ਮੰਨ ਜਾਂਦਾ ਹੈ।
SikhNet (Spanish)y plenos de gozo, la mente calman, y el Espíritu es exaltado.
ਪੂਰਾ ਗੁਰੁ; ਅਖੵਓ ਜਾ ਕਾ ਮੰਤ੍ਰ ॥
pooraa gur; akhayo jaa kaa mantr |
Sant Singh KhalsaThe Guru is perfect; His Teachings are everlasting.
Manmohan SinghPerfect is the Guru and eternally true is his instruction.
Manmohan Singh (Punjabi)ਪੂਰਨ ਹਨ ਗੁਰੂ ਜੀ ਅਤੇ ਸਦੀਵੀ ਸੱਚਾ ਹੈ ਉਨ੍ਹਾਂ ਦਾ ਉਪਦੇਸ਼।
Fareedkot Teekaਸੋਈ ਪੂਰਾ ਸਤਿਗੁਰੂ ਹੈ ਜਿਨ ਕਾ (ਮੰਤ੍ਰ) ਉਪਦੇਸ (ਅਖਓ) ਅਖ੍ਯੈ ਹੈ, ਵਾ ਅਖੈ ਕਰਨੇ ਹਾਰਾ ਹੈ॥
Prof. Sahib Singhਸਤਿਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਸਦਾ ਲਈ ਅਟੱਲ ਹੈ,ਪਦ ਅਰਥ ਅਖ੍ਯ੍ਯਉ = ਨਾਸ ਨਾਹ ਹੋਣ ਵਾਲਾ, ਸਦਾ ਕਾਇਮ। ਮੰਤ੍ਰ = ਉਪਦੇਸ਼।
SikhNet (Spanish)Aquél cuya Enseñanza es Eternamente Verdad, es el Perfecto Iluminador.
ਅੰਮ੍ਰਿਤ ਦ੍ਰਿਸਟਿ ਪੇਖੈ; ਹੋਇ ਸੰਤ ॥
amrit drisatt pekhai; hoe sant |
Sant Singh KhalsaBeholding His Ambrosial Glance, one becomes saintly.
Manmohan SinghHe whom he beholds with his ambrosial glance becomes a saint.
Manmohan Singh (Punjabi)ਜਿਸ ਨੂੰ ਉਹ ਆਪਣੀ ਅੰਮ੍ਰਿਤਮਈ ਨਿਗ੍ਹਾ ਨਾਲ ਦੇਖਦੇ ਹਨ, ਉਹ ਸਾਧੂ ਹੋ ਜਾਂਦਾ ਹੈ।
Fareedkot Teekaਵਹੁ ਸਤਿਗੁਰੂ ਜਬ ਜੀਵ ਪਰ ਅੰਮ੍ਰਿਤ ਦ੍ਰਿਸਟੀ ਸੇ ਦੇਖਤੇ ਹੈਂ ਤਬ ਇਹ ਸੰਤ ਰੂਪ ਹੋਇ ਜਾਤਾ ਹੈ॥
Prof. Sahib Singh(ਜਿਸ ਵਲ) ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਓਹੀ ਸੰਤ ਹੋ ਜਾਂਦਾ ਹੈ।ਪਦ ਅਰਥ ਪੇਖੈ = ਵੇਖਦਾ ਹੈ।
SikhNet (Spanish)En Su Ambrosial Presencia el hombre se hace Santo.
ਗੁਣ ਬਿਅੰਤ; ਕੀਮਤਿ ਨਹੀ ਪਾਇ ॥
gun biant; keemat nahee paae |
Sant Singh KhalsaEndless are His virtuous qualities; His worth cannot be appraised.
Manmohan SinghInfinite are his virtues His worth cannot be appraised.
Manmohan Singh (Punjabi)ਬੇਓੜਕ ਹਨ ਗੁਰਾਂ ਦੀਆਂ ਸਰੇਸ਼ਟਤਾਈਆਂ। ਗੁਰਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
Fareedkot Teekaਐਸੇ ਸਤਿਗੁਰੋਂ ਕੇ ਗੁਣ ਬਿਅੰਤ ਹੈਂ ਤਿਨ ਕੀ ਕੀਮਤਿ ਕੋਈ ਪਾਇ ਨਹੀਂ ਸਕਤਾ ਹੈ॥
Prof. Sahib Singhਸਤਿਗੁਰੂ ਦੇ ਗੁਣ ਬੇਅੰਤ ਹਨ, ਮੁੱਲ ਨਹੀਂ ਪੈ ਸਕਦਾ।
SikhNet (Spanish)En Él se encuentran tantas virtudes, que acabar de apreciarlas todas es imposible.
ਨਾਨਕ ਜਿਸੁ ਭਾਵੈ; ਤਿਸੁ ਲਏ ਮਿਲਾਇ ॥੪॥
naanak jis bhaavai; tis le milaae |4|
Sant Singh KhalsaO Nanak, one who pleases Him is united with Him. ||4||
Manmohan SinghNanak who so pleases Him to him He unites with Himself.
Manmohan Singh (Punjabi)ਨਾਨਕ, ਜਿਹਡਾ ਉਸ ਨੂੰ ਚੰਗਾ ਲੱਗਦਾ ਹੈ, ਉਹ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ (ਭਾਵੈ) ਚਾਹੈ ਤਿਸ ਕੋ ਵਾਹਿਗੁਰੂ ਮੇਂ ਮਿਲਾਇ ਲੇਤੇ ਹੈਂ॥੪॥☬ਜੇ ਕਹੈ ਸੋ ਵਾਹਿਗੁਰੂ ਕੈਸਾ ਹੈ? ਸੋ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਜੀਵ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਉਸ ਨੂੰ ਗੁਰੂ ਨਾਲ ਮਿਲਾਉਂਦਾ ਹੈ ॥੪॥
SikhNet (Spanish)Si uno conquistara Su Aprobación, sería unido al Señor. (4)