ਕਬੀਰ. ਸੂਤਾ ਕਿਆ ਕਰਹਿ; ਜਾਗੁ. ਰੋਇ ਭੈ ਦੁਖ ॥
kabeer. sootaa kiaa kareh; jaag. roe bhai dukh |
Sant Singh KhalsaKabeer, what are you doing sleeping? Wake up and cry in fear and pain.
Manmohan SinghKabir what do you do by sleeping? Wakeup and weep over the fear and pain of death.
Manmohan Singh (Punjabi)ਕਬੀਰ, ਤੂੰ ਸੁੱਤਾ ਪਿਆ ਕੀ ਕਰਦਾ ਹੈ? ਸਾਵਧਾਨ ਹੋ! ਤੂੰ ਮੌਤ ਦੇ ਡਰ ਤੇ ਪੀੜ ਉਤੇ ਵਿਰਲਾਪ ਕਰ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸੂਤਾ ਹੂਆ ਕਿਆ ਕਰਤਾ ਹੈ? ਸੰਸਾਰ ਕੇ ਭੈ ਕਰ ਕੇ ਦੁਖੋਂ ਕੋ ਯਾਦ ਕਰ ਕਰ ਜਾਗ ਕੇ ਰੋਣਾ ਕਰ॥
Prof. Sahib Singhਹੇ ਕਬੀਰ! (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮਸਤ ਹੋਇਆ) ਕੀਹ ਕਰ ਰਿਹਾ ਹੈਂ (ਕਿਉਂ ਅਜਾਈਂ ਉਮਰ ਗਵਾ ਰਿਹਾ ਹੈਂ?) ਪ੍ਰਭੂ ਦੀ ਯਾਦ ਵਿਚ ਹੁਸ਼ਿਆਰ ਹੋ ਅਤੇ (ਇਸ ਯਾਦ ਦੀ ਬਰਕਤਿ ਨਾਲ ਉਹਨਾਂ ਸੰਸਾਰਕ) ਸਹਿਮਾਂ ਤੇ ਕਲੇਸ਼ਾਂ ਤੋਂ ਖ਼ਲਾਸੀ ਹਾਸਲ ਕਰ (ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆਂ ਆ ਘੇਰਦੇ ਹਨ। ਤੂੰ ਸਮਝਦਾ ਹੈਂ ਕਿ ਮੋਹ ਦੀ ਨੀਂਦ ਮਿੱਠੀ ਨੀਂਦ ਹੈ, ਪਰ ਇਹ ਮੋਹ ਤੋਂ ਪੈਦਾ ਹੋਏ ਦੁੱਖਾਂ ਕਲੇਸ਼ਾਂ ਤੇ ਸਹਿਮਾਂ ਹੇਠ ਦੱਬੇ ਰਹਿਣਾ ਕਬਰ ਵਿਚ ਪੈਣ ਸਮਾਨ ਹੈ। ਇਹ ਦੁੱਖਾਂ ਕਲੇਸ਼ਾਂ ਸਹਿਮਾਂ ਭਰਿਆ ਜੀਵਨ ਸੁਖੀ ਜੀਵਨ ਨਹੀਂ ਹੈ)।
ਪਦ ਅਰਥ ਸੂਤਾ = (ਮਾਇਆ ਦੀ ਮਮਤਾ ਦੀ ਨੀਂਦਰ ਵਿਚ) ਸੁੱਤਾ ਹੋਇਆ। ਭੈ = (ਦੁਨੀਆ ਦੇ) ਡਰ-ਸਹਿਮ। ਰੋਇ ਭੈ ਦੁਖ = (ਨੋਟ: ਵੇਖੋ ਸਲੋਕ ਨੰ: ੭੨) ਦੁਨੀਆ ਦੇ ਡਰਾਂ-ਸਹਿਮਾਂ ਤੇ ਦੁੱਖਾਂ ਨੂੰ ਦੂਰ ਕਰ। (ਨੋਟ: ਕਿਸੇ ਨੂੰ ਰੋ ਬੈਠਣ ਤੋਂ ਭਾਵ ਹੈ ਕਿਸੇ ਨਾਲੋਂ ਸੰਬੰਧ ਤੋੜ ਲੈਣਾ)।
SikhNet (Spanish)Kabir, ¿Qué haces durmiendo? Despierta y llora de miedo y dolor,
ਜਾ ਕਾ ਬਾਸਾ ਗੋਰ ਮਹਿ; ਸੋ ਕਿਉ ਸੋਵੈ ਸੁਖ ॥੧੨੭॥
jaa kaa baasaa gor meh; so kiau sovai sukh |127|
Sant Singh KhalsaThose who live in the grave - how can they sleep in peace? ||127||
Manmohan SinghThey, whose abode is in the grave, how can they sleep in peace?
Manmohan Singh (Punjabi)ਜਿਨ੍ਹਾਂ ਦਾ ਵਸੇਬਾ ਕਬਰ ਵਿੱਚ ਹੈ, ਉਹ ਆਰਮ ਅੰਦਰ ਕਿਸ ਤਰ੍ਹਾਂ ਸੌ ਸਕਦੇ ਹਨ?
Fareedkot Teekaਜਿਸ ਕਾ ਵਾਸਾ (ਗੋਰ) ਕਬਰ ਵਾ ਮੜ੍ਹੀ ਮੇਂ ਹੋਣਾ ਹੈ, ਸੋ ਕਿਸ ਪ੍ਰਕਾਰ ਸੁਖੀ ਹੋ ਕੇ ਸੋਵੇ ਅਰਥਾਤ ਜਾਗ ਕਰ ਭਜਨ ਕਰਨਾ ਚਾਹੀਏ॥੧੨੭॥
Prof. Sahib Singhਜਿਸ ਮਨੁੱਖ ਦਾ ਵਾਸ ਸਦਾ (ਅਜੇਹੀ) ਕਬਰ ਵਿਚ ਰਹੇ, ਉਹ ਕਦੇ ਸੁਖੀ ਜੀਵਨ ਜਿਊਂਦਾ ਨਹੀਂ ਕਿਹਾ ਜਾ ਸਕਦਾ ॥੧੨੭॥
ਪਦ ਅਰਥ ਬਾਸਾ = ਵਾਸ, ਨਿਵਾਸ। ਗੋਰ = ਕਬਰ, ਹਨੇਰੀ ਡੂੰਘੀ ਥਾਂ, ਦੁਨੀਆ ਦੇ ਦੁੱਖਾਂ ਤੇ ਸਹਿਮਾਂ ਦੀ ਭਰੀ ਹੋਈ ਜ਼ਿੰਦਗੀ। ਕਿਉਂ = ਕਿਵੇਂ? ਕਿਉ ਸੋਵੈ ਸੁਖ = ਸੁਖ ਨਾਲ ਸੌਂ ਨਹੀਂ ਸਕਦਾ, ਸੁਖੀ ਹੋ ਨਹੀਂ ਸਕਦਾ ॥੧੨੭॥
SikhNet (Spanish)los que viven en la tumba, ¿cómo pueden dormir en Paz?(127)