ੴ

ਸਿੱਖਬਾਣੀ · SikhBani

Ang 1371

Sri Guru Granth Sahib · Salok Kabeer Jee · 19 shabads, 37 lines
Translations
Shabad Bhagat Kabir Ji Salok Kabeer Jee

ਕਬੀਰ. ਚੁਗੈ ਚਿਤਾਰੈ ਭੀ ਚੁਗੈ; ਚੁਗਿ ਚੁਗਿ ਚਿਤਾਰੇ ॥

kabeer. chugai chitaarai bhee chugai; chug chug chitaare |

Sant Singh KhalsaKabeer, the flamingo pecks and feeds, and remembers her chicks.
Manmohan SinghKabir, the flamingo pecks, at her feet and remembers her offspring. As she pecks and pecks, she again remembers her offspring.
Manmohan Singh (Punjabi)ਕਬੀਰ, ਕੂੰਜ ਆਪਣਾ ਚੋਗਾ ਚੁਗਦੀ ਹੈ ਅਤੇ ਆਪਣੇ ਬੱਚਿਆ ਨੂੰ ਯਾਦ ਕਰਦੀ ਹੈ। ਇਹ ਚੁਗਦੀ, ਚੁਗਦੀ, ਚੁਗਦੀ ਹੈ ਅਤੇ ਮੁੜ ਆਪਣੇ ਬੱਚਿਆ ਨੂੰ ਯਾਦ ਕਰਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੈਸੇ ਕੂੰਜ ਦਾਣਿਓਂ ਕੋ ਚੁਗ ਕਰ ਅਪਨੇ ਬਚਿਓਂ ਕੋ ਚਿਤਾਰਤੀ ਹੈ, ਪੁਨਾ ਚੁਗ ਚੁਗ ਕਰ ਕੇ ਚਿਤਾਰਤੀ ਹੈ॥
Prof. Sahib Singhਹੇ ਕਬੀਰ! ਕੂੰਜ ਚੋਗਾ ਚੁਗਦੀ ਹੈ ਤੇ ਆਪਣੇ ਬੱਚਿਆਂ ਦਾ ਭੀ ਚੇਤਾ ਕਰਦੀ ਹੈ, ਮੁੜ ਚੁਗਦੀ ਹੈ, ਚੋਗਾ ਭੀ ਚੁਗਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ।

ਪਦ ਅਰਥ ਚੁਗੈ = (ਚੋਗਾ) ਚੁਗਦੀ ਹੈ। ਚਿਤਾਰੈ = (ਆਪਣੇ ਬੱਚਿਆਂ ਦਾ) ਚੇਤਾ ਕਰਦੀ ਹੈ। ਭੀ = ਮੁੜ, ਫਿਰ। ਚੁਗਿ ਚੁਗਿ ਚਿਤਾਰੇ = ਚੁਗ ਚੁਗ ਕੇ (ਬੱਚਿਆਂ ਦਾ ਚੇਤਾ ਕਰਦੀ ਹੈ, ਚੋਗਾ ਭੀ ਚੁਗਦੀ ਜਾਂਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ।

SikhNet (Spanish)Kabir, el flamingo hembra picotea y come, recordando a sus polluelos,

ਜੈਸੇ ਬਚਰਹਿ. ਕੂੰਜ ਮਨ; ਮਾਇਆ ਮਮਤਾ. ਰੇ ॥੧੨੩॥

jaise bachareh. koonj man; maaeaa mamataa. re |123|

Sant Singh KhalsaShe pecks and pecks and feeds, and remembers them always. Her chicks are very dear to her, just like the love of wealth and Maya is dear to the mortal's mind. ||123||
Manmohan SinghAs the offspring are dear to the flamingo so is the love of wealth to thy mind, O man.
Manmohan Singh (Punjabi)ਓ ਸ਼ਖਸ਼! ਜਿਸ ਤਰ੍ਹਾਂ ਬੱਚੇ ਕੁਲੰਗ ਨੂੰ ਪਿਆਰੇ ਹਨ, ਏਸੇ ਤਰ੍ਹਾਂ ਹੀ ਪਿਆਰੀ ਹੈ ਦੌਲਤ ਤੇਰੇ ਮਨ ਨੂੰ।
Fareedkot Teekaਜੈਸੇ ਕੂੰਜ ਕੇ ਮਨ ਮੇਂ ਬੱਚੇ ਬਸਤੇ ਹੈਂ, (ਰੇ) ਹੇ ਭਾਈ! ਤੈਸੇ ਹੀ ਇਸ ਜੀਵ ਕੋ ਮਾਇਆ ਕੀ ਮਮਤਾ ਲਾਗ ਰਹੀ ਹੈ॥੧੨੩॥
Prof. Sahib Singhਜਿਵੇਂ ਕੂੰਜ ਦੀ ਸੁਰਤ ਹਰ ਵੇਲੇ ਆਪਣੇ ਬੱਚਿਆਂ ਵਿਚ ਰਹਿੰਦੀ ਹੈ, ਤਿਵੇਂ, ("ਹਰਿ ਕਾ ਸਿਮਰਨੁ ਛਾਡਿ ਕੈ") ਮਨੁੱਖ ਦਾ ਮਨ ਮਾਇਆ ਦੀ ਮਲਕੀਅਤ ਦੀ ਤਾਂਘ ਵਿਚ ਟਿਕਿਆ ਰਹਿੰਦਾ ਹੈ ॥੧੨੩॥

ਪਦ ਅਰਥ ਬਚਰਹਿ = ਬੱਚਿਆਂ ਵਿਚ। ਮਮਤਾ = ਇਹ ਖ਼ਿਆਲ ਕਿ (ਮਾਇਆ) ਮੇਰੀ ਬਣ ਜਾਏ, ਮਲਕੀਅਤ ਦੀ ਤਾਂਘ। ਰੇ = ਹੇ ਭਾਈ! ॥੧੨੩॥

SikhNet (Spanish)picotea, picotea y se alimenta, recordándolos siempre, sus polluelos son muy queridos para ella, así como la mente del mortal ama el dinero y aprecia a Maya.(123)

Open this shabad →

Shabad Bhagat Kabir Ji Salok Kabeer Jee

ਕਬੀਰ. ਅੰਬਰ ਘਨਹਰੁ ਛਾਇਆ; ਬਰਖਿ. ਭਰੇ ਸਰ ਤਾਲ ॥

kabeer. anbar ghanahar chhaaeaa; barakh. bhare sar taal |

Sant Singh KhalsaKabeer, the sky is overcast and cloudy; the ponds and lakes are overflowing with water.
Manmohan SinghKabir, the sky is overcast with clouds and the lakes and tanks are filled with the rain-water.
Manmohan Singh (Punjabi)ਕਬੀਰ, ਅਸਮਾਨ ਤੇ ਬੱਦਲ ਛਾਏ ਹੋਏ ਹਨ ਅਤੇ ਝੀਲਾਂ, ਤੇ ਤਾਲਾਬ ਬਾਰਸ਼ ਦੇ ਪਾਣੀ ਨਾਲ ਭਰੇ ਹੋਏ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਬ੍ਰਹਮ ਸਰੂਪ ਅਕਾਸ ਮੇਂ, ਸਤਿਗੁਰੂ ਰੂਪੀ ਮੇਘ ਇਸਥਿਤ ਹੋ ਕਰ, ਉਪਦੇਸ਼ ਜਲ ਕੀ ਵਰਖਾ ਕਰਕੇ, ਉਤਮ ਮਧਮ ਜਗ੍ਯਾਸੀ ਰੂਪੀ ਕਚੇ ਪਕੇ ਤਲਾਵੋਂ ਕੋ ਭਰ ਦੇਤੇ ਹੈਂ॥
Prof. Sahib Singhਹੇ ਕਬੀਰ! (ਵਰਖਾ ਰੁੱਤੇ) ਬੱਦਲ ਆਕਾਸ਼ ਵਿਚ (ਚਾਰ ਚੁਫੇਰੇ) ਵਿਛ ਜਾਂਦਾ ਹੈ, ਵਰਖਾ ਕਰ ਕੇ (ਨਿੱਕੇ ਵੱਡੇ ਸਾਰੇ) ਸਰੋਵਰ ਤਾਲਾਬ ਭਰ ਦੇਂਦਾ ਹੈ,

ਪਦ ਅਰਥ ਅੰਬਰ = ਆਕਾਸ਼, ਆਸਮਾਨ। ਘਨਹਰੁ = ਬੱਦਲ। ਛਾਇਆ = ਖਿੱਲਰ ਗਏ, ਵਿਛ ਗਏ। ਬਰਖਿ = ਵਰ੍ਹ ਕੇ, ਵੱਸ ਕੇ। ਸਰ ਤਾਲ = ਸਰੋਵਰ ਤਲਾਬ।

SikhNet (Spanish)Kabir, el cielo está cargado y nublado, con la lluvia, los lagos y lagunas se desbordan,

ਚਾਤ੍ਰਿਕ ਜਿਉ ਤਰਸਤ ਰਹੈ; ਤਿਨ ਕੋ ਕਉਨੁ ਹਵਾਲੁ ॥੧੨੪॥

chaatrik jiau tarasat rahai; tin ko kaun havaal |124|

Sant Singh KhalsaLike the rainbird, some remain thirsty - what is their condition? ||124||
Manmohan SinghThey, who remain thirsty like the pied cuckoo; what would their condition be?
Manmohan Singh (Punjabi)ਜੋ ਪਪੀਹੇ ਦੀ ਮਾਨੰਦ ਪਿਆਸੇ ਰਹਿੰਦੇ ਹਨ, ਉਨ੍ਹਾਂ ਦੀ ਕੀ ਦਸ਼ਾ ਹੋਵੇਗੀ?
Fareedkot Teekaਐਸੇ ਉਪਦੇਸ਼ ਵਰਖਾ ਕੇ ਹੋਤੇ ਜੋ ਜੀਵ ਚਾਤ੍ਰਿਕ ਵਤ ਤਰਸਤੇ ਰਹਿਤੇ ਹੈਂ, ਭਾਵ ਭਜਨ ਕੋ ਨਹੀਂ ਪਾਵਤੇ ਹੈਂ, ਤਿਨੋਂ ਕਾ ਕੌਨ ਹਵਾਲ ਅਰਥਾਤ ਮੰਦਾ ਹੀ ਹਵਾਲ ਹੋਇਗਾ॥੧੨੪॥
Prof. Sahib Singh(ਪਰ ਪਪੀਹਾ ਫਿਰ ਭੀ ਵਰਖਾ ਦੀ ਬੂੰਦ ਨੂੰ ਤਰਸਦਾ ਤੇ ਕੂਕਦਾ ਰਹਿੰਦਾ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਪਰ ਮਾਇਆ ਦੀ ਮਮਤਾ ਵਿਚ ਫਸੇ ਹੋਏ ਜੀਵ ਉਸ ਦਾ ਦਰਸ਼ਨ ਨਹੀਂ ਕਰ ਸਕਦੇ) ("ਹਰਿ ਕਾ ਸਿਮਰਨੁ ਛਾਡਿ ਕੈ") ਉਹ ਪਪੀਹੇ ਵਾਂਗ ਤਰਲੇ ਲੈਂਦੇ ਹਨ, ਤੇ ਉਹਨਾਂ ਦਾ ਸਦਾ ਮੰਦਾ ਹਾਲ ਹੀ ਰਹਿੰਦਾ ਹੈ ॥੧੨੪॥

ਪਦ ਅਰਥ ਚਾਤ੍ਰਿਕ = ਪਪੀਹਾ। ਰਹੈ = ਰਹੈਂ, ਰਹਿੰਦੇ ਹਨ। ਕਉਨੁ ਹਵਾਲੁ = (ਭਾਵ,) ਭੈੜਾ ਹੀ ਹਾਲ ॥੧੨੪॥

SikhNet (Spanish)pero así como ocurre con el pájaro de lluvia, algunos permanecen con sed, ¿qué les ocurre? (124)

Open this shabad →

Shabad Bhagat Kabir Ji Salok Kabeer Jee

ਕਬੀਰ. ਚਕਈ ਜਉ ਨਿਸਿ ਬੀਛੁਰੈ; ਆਇ ਮਿਲੈ ਪਰਭਾਤਿ ॥

kabeer. chakee jau nis beechhurai; aae milai parabhaat |

Sant Singh KhalsaKabeer, the chakvi duck is separated from her love through the night, but in the morning, she meets him again.
Manmohan SinghKabir, the sheldrake, which is separated for the night from her love, comes and meets him in the morning.
Manmohan Singh (Punjabi)ਕਬੀਰ, ਸੁਰਖਾਬਣੀ, ਜੋ ਰਾਤ ਨੂੰ ਆਪਣੇ ਪਿਆਰੇ ਨਾਲੋ ਵਿਛੜ ਜਾਂਦੇ ਹਨ, ਉਹ ਸਵੇਰ ਨੂੰ ਉਸਨੂੰ ਆ ਮਿਲਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਪ੍ਰਕਾਰ ਰਾਤਰੀ ਮੇਂ ਚਕਵੀ ਚਕਵੇ ਸੇ ਵਿਛੜਤੀ ਹੈ ਪੁਨਾ ਪ੍ਰਾਤਹਕਾਲ ਕੋ ਅਪਨੇ ਸ੍ਵਾਮੀ ਚਕਵੇ ਕੋ ਆਨ ਮਿਲਤੀ ਹੈ॥
Prof. Sahib Singhਹੇ ਕਬੀਰ! ਚਕਵੀ ਜਦੋਂ ਰਾਤ ਨੂੰ (ਆਪਣੇ ਚੁਕਵੇ ਤੋਂ) ਵਿਛੁੜਦੀ ਹੈ ਤਾਂ ਸਵੇਰ-ਸਾਰ ਮੁੜ ਆ ਮਿਲਦੀ ਹੈ (ਰਾਤ ਦਾ ਹਨੇਰਾ ਇਹਨਾਂ ਦੇ ਮੇਲ ਦੇ ਰਸਤੇ ਵਿਚ ਰੁਕਾਵਟ ਬਣਿਆ ਰਹਿੰਦਾ ਹੈ, ਉਂਞ ਇਹ ਹਨੇਰਾ ਉਨ੍ਹਾਂ ਨੂੰ ਵਧ ਤੋਂ ਵਧ ਚਾਰ ਪਹਿਰ ਹੀ ਵਿਛੋੜ ਸਕਦਾ ਹੈ।

ਪਦ ਅਰਥ ਚਕਈ = ਚਕਵੀ (ਨੋਟ: ਆਮ ਖ਼ਿਆਲ ਹੈ ਕਿ ਚਕਵੀ ਆਪਣੇ ਸਾਥੀ ਚਕਵੇ ਤੋਂ ਸਾਰੀ ਰਾਤ ਵਿਛੁੜੀ ਰਹਿੰਦੀ ਹੈ। ਇਕ ਦੂਜੇ ਦੀ ਯਾਦ ਵਿਚ ਕੂਕਦੇ ਹਨ, ਪਰ ਮਿਲ ਨਹੀਂ ਸਕਦੇ। ਸਵੇਰ ਹੁੰਦਿਆਂ ਸਾਰ ਮੁੜ ਮਿਲ ਪੈਂਦੇ ਹਨ)। ਜਉ = ਜਦੋਂ। ਨਿਸਿ = ਰਾਤ ਵੇਲੇ। ਪਰਭਾਤਿ = ਸੂਰਜ ਚੜ੍ਹਨ ਤੋਂ ਪਹਿਲਾਂ।

SikhNet (Spanish)Kabir, el pato Chakvi, es separado de su amor durante la noche,

ਜੋ ਨਰ ਬਿਛੁਰੇ. ਰਾਮ ਸਿਉ; ਨਾ ਦਿਨ ਮਿਲੇ. ਨ ਰਾਤਿ ॥੧੨੫॥

jo nar bichhure. raam siau; naa din mile. na raat |125|

Sant Singh KhalsaThose who are separated from the Lord do not meet Him in the day, or in the night. ||125||
Manmohan SinghThe men, who are separated from the Lord, meet Him neither in the day nor in the night.
Manmohan Singh (Punjabi)ਬੰਦੇ, ਜੋ ਪ੍ਰਭੂ ਨਾਲੋਂ ਵਿਛੁੜ ਗਏ ਹਨ, ਉਹ ਉਸ ਨੂੰ ਨਾਂ ਦਿਹੁੰ ਨੂੰ ਮਿਲਦੇ ਹਨ ਅਤੇ ਨਾਂ ਹੀ ਰੈਣ ਨੂੰ।
Fareedkot Teekaਪਰੰਤੂ ਜੋ ਪੁਰਸ਼ ਰਾਮ ਤੇ ਵਿਛੜੇ ਹੈਂ, ਭਾਵ ਮਨਮੁਖ ਹੂਏ ਹੈਂ, ਸੋ ਪੁਨਾ ਨਾ ਦਿਨ ਮੇਂ ਨਾ ਰਾਤ ਮੇਂ ਕਬੀ ਨਹੀਂ ਮਿਲਤੇ ਹੈਂ, ਭਾਵ ਸਦਾ ਹੀ ਰਾਮ ਸੇ ਵਿਜੋਗੀ ਰਹਿਤੇ ਹੈਂ॥੧੨੫॥
Prof. Sahib Singhਪਰ ਮਾਇਆ ਦੀ ਮਮਤਾ ਦਾ ਹਨੇਰਾ ਐਸਾ ਨਹੀਂ ਜੋ ਛੇਤੀ ਮੁੱਕ ਸਕੇ, ਇਹ ਤਾਂ ਜਨਮਾਂ ਜਨਮਾਂਤਰਾਂ ਤਕ ਖ਼ਲਾਸੀ ਨਹੀਂ ਕਰਦਾ; ਇਸ ਹਨੇਰੇ ਦੇ ਕਾਰਨ) ਜੋ ਮਨੁੱਖ ਪ੍ਰਭੂ ਤੋਂ ਵਿਛੁੜਦੇ ਹਨ, ਉਹ ਨਾਹ ਦਿਨੇ ਮਿਲ ਸਕਦੇ ਹਨ ਨਾਹ ਰਾਤ ਨੂੰ ॥੧੨੫॥

ਪਦ ਅਰਥ ਸਿਉ = ਤੋਂ, ਨਾਲੋਂ ॥੧੨੫॥

SikhNet (Spanish)pero en la mañana lo encuentra de nuevo, pero los que fueron separados del Señor, no lo encuentran en el día, ni en la noche. (125)

Open this shabad →

Shabad Bhagat Kabir Ji Salok Kabeer Jee

ਕਬੀਰ. ਰੈਨਾਇਰ ਬਿਛੋਰਿਆ; ਰਹੁ ਰੇ ਸੰਖ ਮਝੂਰਿ ॥

kabeer. rainaaeir bichhoriaa; rahu re sankh majhoor |

Sant Singh KhalsaKabeer: O conch shell, remain in the ocean.
Manmohan SinghKabir, O conch, remain thou in the ocean; separating from it,
Manmohan Singh (Punjabi)ਕਬੀਰ, ਹੇ ਘੁਗੂ, ਤੂੰ ਸਮੁੰਦਰ ਅੰਦਰ ਹੀ ਰਹੁ, ਇਸ ਤੋਂ ਵਿਛੁੜ ਕੇ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਜੀਵ ਰੂਪੀ ਸੰਖ! ਤੈਨੇ ਅਪਨੇ ਚਿਤ ਕੋ ਪ੍ਰਮਾਤਮਾ ਰੂਪੀ (ਰੈਨਾਇਰ) ਸਮੁੰਦ੍ਰ ਤੇ ਵਿਛੋੜਿਆ ਹੈ, ਤਾਂ ਤੇ ਤਿਸ ਸਮੁੰਦ੍ਰ ਕੇ (ਮਝੂਰਿ) ਬੀਚ ਰਹੁ॥
Prof. Sahib Singhਹੇ ਕਬੀਰ! ਸਮੁੰਦਰ ਤੋਂ ਵਿਛੁੜੇ ਹੋਏ ਹੇ ਸੰਖ! ਸਮੁੰਦਰ ਦੇ ਵਿਚ ਹੀ ਟਿਕਿਆ ਰਹੁ,

ਪਦ ਅਰਥ ਰੈਨਾਇਰ = (Skt. रत्नाकर, ਰਤਨਾਕਰ = ਰਤਨਾਂ ਦੀ ਖਾਣ) ਸਮੁੰਦਰ। ਮਝੂਰਿ = (ਰੈਨਾਇਰ) ਮਾਝ, ਸਮੁੰਦਰ ਦੇ ਵਿਚ ਹੀ। ਰਹੁ = ਟਿਕਿਆ ਰਹੁ।

SikhNet (Spanish)Kabir, oh concha, permanece en el Océano,

ਦੇਵਲ ਦੇਵਲ ਧਾਹੜੀ; ਦੇਸਹਿ. ਉਗਵਤ ਸੂਰ ॥੧੨੬॥

deval deval dhaaharree; deseh. ugavat soor |126|

Sant Singh KhalsaIf you are separated from it, you shall scream at sunrise from temple to temple. ||126||
Manmohan Singhotherwise, thou shall have to give out scream at sun rise at every temple.
Manmohan Singh (Punjabi)ਨਹੀਂ ਤਾਂ ਤੈਨੂੰ ਸੂਰਜ ਚੜ੍ਹਨ ਵੇਨੇ ਹਰ ਇਕ ਮੰਦਰ ਵਿੱਚ ਕੂਕ ਮਾਰਨੀ ਪਵੇਗੀ।
Fareedkot Teekaਨਹੀਂ ਤੋ ਕਾਲ ਰੂਪੀ ਸੂਰਜ ਕੇ ਉਦੇ ਹੋਣੇ ਤੇ ਦੇਹ ਰੂਪ ਦੇਵਾਲੇ ਦੇਵਾਲੇ ਮੇਂ ਧਾਹਾਂ ਮਾਰਤਾ ਫਿਰੇਂਗਾ, ਭਾਵ ਜਨਮੋਂ ਕੋ ਧਾਰ ਕਰ ਦੁਖੀ ਰਹੇਂਗਾ॥੧੨੬॥
Prof. Sahib Singhਨਹੀਂ ਤਾਂ ਹਰ ਰੋਜ਼ ਸੂਰਜ ਚੜ੍ਹਦੇ ਸਾਰ ਹਰੇਕ ਮੰਦਰ ਵਿਚ ਡਰਾਉਣੀ ਢਾਹ ਮਾਰੇਂਗਾ ॥੧੨੬॥

ਪਦ ਅਰਥ ਦੇਵਲ = (देवालय = देव-आलय) ਦੇਵਤੇ ਦਾ ਘਰ, ਦੇਹੁਰਾ, ਠਾਕੁਰ ਦੁਆਰਾ, ਮੰਦਰ। ਧਾਹੜੀ = ਧਾਹ-ੜੀ, ਡਰਾਉਣੀ ਢਾਹ। ਦੇਸਹਿ = ਦੇਵੇਂਗਾ। ਸੂਰ = ਸੂਰਜ ॥੧੨੬॥

* ਨੋਟ: ਪ੍ਰਭੂ-ਚਰਨਾਂ ਤੋਂ ਵਿਛੁੜ ਕੇ ਮਮਤਾ ਦਾ ਮਾਰਿਆ ਜੀਵ ਮਾਇਆ ਦੀ ਖ਼ਾਤਰ ਦਰ ਦਰ ਤੇ ਤਰਲੇ ਲੈਂਦਾ ਹੈ; ਜੇ ਪ੍ਰਭੂ ਦੇ ਦਰ ਤੇ ਟਿਕਿਆ ਰਹੇ ਤਾਂ ਹੋਰ ਹੋਰ ਆਸਾਂ ਧਾਰ ਕੇ ਧੱਕੇ ਖਾਣੋਂ ਬਚ ਜਾਂਦਾ ਹੈ, ਤਾਂ ਤੇ "ਕਬੀਰ ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ"।

SikhNet (Spanish)si te sales de ahí, vas a tener que gritar al alba, de templo en templo.(126)

Open this shabad →

Shabad Bhagat Kabir Ji Salok Kabeer Jee

ਕਬੀਰ. ਸੂਤਾ ਕਿਆ ਕਰਹਿ; ਜਾਗੁ. ਰੋਇ ਭੈ ਦੁਖ ॥

kabeer. sootaa kiaa kareh; jaag. roe bhai dukh |

Sant Singh KhalsaKabeer, what are you doing sleeping? Wake up and cry in fear and pain.
Manmohan SinghKabir what do you do by sleeping? Wakeup and weep over the fear and pain of death.
Manmohan Singh (Punjabi)ਕਬੀਰ, ਤੂੰ ਸੁੱਤਾ ਪਿਆ ਕੀ ਕਰਦਾ ਹੈ? ਸਾਵਧਾਨ ਹੋ! ਤੂੰ ਮੌਤ ਦੇ ਡਰ ਤੇ ਪੀੜ ਉਤੇ ਵਿਰਲਾਪ ਕਰ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸੂਤਾ ਹੂਆ ਕਿਆ ਕਰਤਾ ਹੈ? ਸੰਸਾਰ ਕੇ ਭੈ ਕਰ ਕੇ ਦੁਖੋਂ ਕੋ ਯਾਦ ਕਰ ਕਰ ਜਾਗ ਕੇ ਰੋਣਾ ਕਰ॥
Prof. Sahib Singhਹੇ ਕਬੀਰ! (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮਸਤ ਹੋਇਆ) ਕੀਹ ਕਰ ਰਿਹਾ ਹੈਂ (ਕਿਉਂ ਅਜਾਈਂ ਉਮਰ ਗਵਾ ਰਿਹਾ ਹੈਂ?) ਪ੍ਰਭੂ ਦੀ ਯਾਦ ਵਿਚ ਹੁਸ਼ਿਆਰ ਹੋ ਅਤੇ (ਇਸ ਯਾਦ ਦੀ ਬਰਕਤਿ ਨਾਲ ਉਹਨਾਂ ਸੰਸਾਰਕ) ਸਹਿਮਾਂ ਤੇ ਕਲੇਸ਼ਾਂ ਤੋਂ ਖ਼ਲਾਸੀ ਹਾਸਲ ਕਰ (ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆਂ ਆ ਘੇਰਦੇ ਹਨ। ਤੂੰ ਸਮਝਦਾ ਹੈਂ ਕਿ ਮੋਹ ਦੀ ਨੀਂਦ ਮਿੱਠੀ ਨੀਂਦ ਹੈ, ਪਰ ਇਹ ਮੋਹ ਤੋਂ ਪੈਦਾ ਹੋਏ ਦੁੱਖਾਂ ਕਲੇਸ਼ਾਂ ਤੇ ਸਹਿਮਾਂ ਹੇਠ ਦੱਬੇ ਰਹਿਣਾ ਕਬਰ ਵਿਚ ਪੈਣ ਸਮਾਨ ਹੈ। ਇਹ ਦੁੱਖਾਂ ਕਲੇਸ਼ਾਂ ਸਹਿਮਾਂ ਭਰਿਆ ਜੀਵਨ ਸੁਖੀ ਜੀਵਨ ਨਹੀਂ ਹੈ)।

ਪਦ ਅਰਥ ਸੂਤਾ = (ਮਾਇਆ ਦੀ ਮਮਤਾ ਦੀ ਨੀਂਦਰ ਵਿਚ) ਸੁੱਤਾ ਹੋਇਆ। ਭੈ = (ਦੁਨੀਆ ਦੇ) ਡਰ-ਸਹਿਮ। ਰੋਇ ਭੈ ਦੁਖ = (ਨੋਟ: ਵੇਖੋ ਸਲੋਕ ਨੰ: ੭੨) ਦੁਨੀਆ ਦੇ ਡਰਾਂ-ਸਹਿਮਾਂ ਤੇ ਦੁੱਖਾਂ ਨੂੰ ਦੂਰ ਕਰ। (ਨੋਟ: ਕਿਸੇ ਨੂੰ ਰੋ ਬੈਠਣ ਤੋਂ ਭਾਵ ਹੈ ਕਿਸੇ ਨਾਲੋਂ ਸੰਬੰਧ ਤੋੜ ਲੈਣਾ)।

SikhNet (Spanish)Kabir, ¿Qué haces durmiendo? Despierta y llora de miedo y dolor,

ਜਾ ਕਾ ਬਾਸਾ ਗੋਰ ਮਹਿ; ਸੋ ਕਿਉ ਸੋਵੈ ਸੁਖ ॥੧੨੭॥

jaa kaa baasaa gor meh; so kiau sovai sukh |127|

Sant Singh KhalsaThose who live in the grave - how can they sleep in peace? ||127||
Manmohan SinghThey, whose abode is in the grave, how can they sleep in peace?
Manmohan Singh (Punjabi)ਜਿਨ੍ਹਾਂ ਦਾ ਵਸੇਬਾ ਕਬਰ ਵਿੱਚ ਹੈ, ਉਹ ਆਰਮ ਅੰਦਰ ਕਿਸ ਤਰ੍ਹਾਂ ਸੌ ਸਕਦੇ ਹਨ?
Fareedkot Teekaਜਿਸ ਕਾ ਵਾਸਾ (ਗੋਰ) ਕਬਰ ਵਾ ਮੜ੍ਹੀ ਮੇਂ ਹੋਣਾ ਹੈ, ਸੋ ਕਿਸ ਪ੍ਰਕਾਰ ਸੁਖੀ ਹੋ ਕੇ ਸੋਵੇ ਅਰਥਾਤ ਜਾਗ ਕਰ ਭਜਨ ਕਰਨਾ ਚਾਹੀਏ॥੧੨੭॥
Prof. Sahib Singhਜਿਸ ਮਨੁੱਖ ਦਾ ਵਾਸ ਸਦਾ (ਅਜੇਹੀ) ਕਬਰ ਵਿਚ ਰਹੇ, ਉਹ ਕਦੇ ਸੁਖੀ ਜੀਵਨ ਜਿਊਂਦਾ ਨਹੀਂ ਕਿਹਾ ਜਾ ਸਕਦਾ ॥੧੨੭॥

ਪਦ ਅਰਥ ਬਾਸਾ = ਵਾਸ, ਨਿਵਾਸ। ਗੋਰ = ਕਬਰ, ਹਨੇਰੀ ਡੂੰਘੀ ਥਾਂ, ਦੁਨੀਆ ਦੇ ਦੁੱਖਾਂ ਤੇ ਸਹਿਮਾਂ ਦੀ ਭਰੀ ਹੋਈ ਜ਼ਿੰਦਗੀ। ਕਿਉਂ = ਕਿਵੇਂ? ਕਿਉ ਸੋਵੈ ਸੁਖ = ਸੁਖ ਨਾਲ ਸੌਂ ਨਹੀਂ ਸਕਦਾ, ਸੁਖੀ ਹੋ ਨਹੀਂ ਸਕਦਾ ॥੧੨੭॥

SikhNet (Spanish)los que viven en la tumba, ¿cómo pueden dormir en Paz?(127)

Open this shabad →

Shabad Bhagat Kabir Ji Salok Kabeer Jee

ਕਬੀਰ. ਸੂਤਾ ਕਿਆ ਕਰਹਿ; ਉਠਿ ਕਿ. ਨ ਜਪਹਿ ਮੁਰਾਰਿ ॥

kabeer. sootaa kiaa kareh; utth ki. na japeh muraar |

Sant Singh KhalsaKabeer, what are you doing sleeping? Why not rise up and meditate on the Lord?
Manmohan SinghKabir, what does thou do by sleeping. Why wakeup and contemplate on God, the enemy of ego?
Manmohan Singh (Punjabi)ਕਬੀਰ, ਤੂੰ ਸੁਤਾ ਪਿਆ ਕੀ ਕਰਦਾ ਹੈ? ਉਠ ਕੇ ਤੂੰ ਕਿਉਂ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸੂਤਾ ਹੂਆ ਕਿਆ ਕਰਤਾ ਹੈਂ? ਉਠ ਕਰ ਕੇ ਮੁਰਾਰੀ ਕੇ ਨਾਮ ਕੋ ਕਿਉਂ ਨਹੀਂ ਜਪਤਾ ਹੈਂ॥
Prof. Sahib Singhਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਇਸ ਮੋਹ ਨੀਂਦ ਵਿਚੋਂ ਹੁਸ਼ਿਆਰ ਹੋ ਕੇ ਕਿਉਂ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ?

ਪਦ ਅਰਥ ਉਠਿ = ਸੁਚੇਤ ਹੋ ਕੇ, ਹੁਸ਼ਿਆਰ ਹੋ ਕੇ। ਕਿ = ਕਿਉਂ? ਮੁਰਾਰਿ = ਪਰਮਾਤਮਾ।

SikhNet (Spanish)Kabir, ¿Qué haces durmiendo? ¿Por qué no despiertas y meditas en el Señor?,

ਇਕ ਦਿਨ ਸੋਵਨੁ ਹੋਇਗੋ; ਲਾਂਬੇ ਗੋਡ ਪਸਾਰਿ ॥੧੨੮॥

eik din sovan hoeigo; laanbe godd pasaar |128|

Sant Singh KhalsaOne day you shall sleep with your legs outstretched. ||128||
Manmohan SinghOne day thou shall sleep, stretching out thine knees at full-length.
Manmohan Singh (Punjabi)ਇਕ ਦਿਹਾੜੇ ਤੂੰ ਆਪਣੇ ਗੋਡੇ ਪੂਰੇ ਲੰਮੇ ਤਾਣ ਕੇ ਸੌ ਜਾਵੇਗਾ।
Fareedkot Teekaਕਿਉਂ ਕਿ ਏਕ ਦਿਨ ਤੇਰਾ ਲੰਬੇ ਗੋਡੇ ਪਸਾਰ ਕਰ ਕੇ ਸੌਣਾ ਹੋਇ ਜਾਵੇਗਾ, ਭਾਵ ਇਕ ਦਿਨ ਸਰੀਰ ਮ੍ਰਿਤ ਹੋ ਜਾਵੇਗਾ॥੧੨੮॥
Prof. Sahib Singhਇਕ ਦਿਨ ਅਜੇਹਾ ਬੇ-ਬਸ ਹੋ ਕੇ ਸੌਣਾ ਪਏਗਾ ਕਿ ਮੁੜ ਉੱਠਿਆ ਹੀ ਨਹੀਂ ਜਾ ਸਕੇਗਾ (ਇਕ ਦਿਨ ਸਦਾ ਦੀ ਨੀਂਦਰੇ ਸੌਣਾ ਪਏਗਾ) ॥੧੨੮॥

ਪਦ ਅਰਥ ਪਸਾਰਿ = ਪਸਾਰ ਕੇ, ਖਿਲਾਰ ਕੇ। ਲਾਂਬੇ ਗੋਡ ਪਸਾਰਿ = ਲੰਮੇ ਗੋਡੇ ਪਸਾਰ ਕੇ, ਇਸ ਤਰ੍ਹਾਂ ਬੇ-ਫ਼ਿਕਰ ਹੋ ਕੇ ਮੁੜ ਕਦੇ ਉੱਠਣਾ ਹੀ ਨਹੀਂ ॥੧੨੮॥

SikhNet (Spanish)vendrá el día en que duermas tieso y estirado.(128)

Open this shabad →

Shabad Bhagat Kabir Ji Salok Kabeer Jee

ਕਬੀਰ. ਸੂਤਾ ਕਿਆ ਕਰਹਿ; ਬੈਠਾ ਰਹੁ ਅਰੁ ਜਾਗੁ ॥

kabeer. sootaa kiaa kareh; baitthaa rahu ar jaag |

Sant Singh KhalsaKabeer, what are you doing sleeping? Wake up, and sit up.
Manmohan SinghKabir, what does thou do by sleeping? Thou wakeup and keep sitting.
Manmohan Singh (Punjabi)ਕਬੀਰ, ਤੂੰ ਸੁੱਤਾ ਪਿਆ ਕੀ ਕਰਦਾ ਹੈ? ਤੂੰ ਸਾਵਧਾਨ ਹੋ ਤੇ ਬੈਠਾ ਰਹੁ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਾਂ ਤੇ ਹੇ ਜੀਵ! ਸੂਤਾ ਹੂਆ ਤੂੰ ਕਿਆ ਕਰੇਂਗਾ ਬੈਠ ਰਹੁ ਅਰ ਵਾਹਿਗੁਰੂ ਕੇ ਨਾਮ ਜਪਨੇ ਮੇਂ ਜਾਗਣਾ ਕਰ॥
Prof. Sahib Singhਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਹੁਸ਼ਿਆਰ ਹੋ, ਮਮਤਾ ਦੀ ਨੀਂਦ ਦੇ ਹੁਲਾਰੇ ਵਲੋਂ ਸੁਚੇਤ ਰਹੁ।
SikhNet (Spanish)Kabir, ¿Qué haces durmiendo?,

ਜਾ ਕੇ ਸੰਗ ਤੇ ਬੀਛੁਰਾ; ਤਾ ਹੀ ਕੇ ਸੰਗਿ ਲਾਗੁ ॥੧੨੯॥

jaa ke sang te beechhuraa; taa hee ke sang laag |129|

Sant Singh KhalsaAttach yourself to the One, from whom you have been separated. ||129||
Manmohan SinghHe from whose company thou are separated, to Him attach thou thyself.
Manmohan Singh (Punjabi)ਜਿਸ ਦੀ ਸੰਗਤ ਨਾਲੋ ਤੂੰ ਵਿਛੁੜ ਗਿਆ ਹੈ, ਉਸ ਦੇ ਨਾਲ ਹੀ ਤੂੰ ਆਪਣੇ ਆਪ ਨੂੰ ਜੋੜ।
Fareedkot Teekaਜਿਸ ਪਰਮੇਸ੍ਵਰ ਕੇ ਸੋਗ ਤੇ ਵਿਛੜਿਆ ਹੈਂ, ਤਿਸੀ ਕੇ ਸਾਥ ਲਗਣਾ ਕਰ, ਭਾਵ ਅਭੇਦ ਹੋ॥੧੨੯॥
Prof. Sahib Singhਜਿਸ ਪ੍ਰਭੂ ਦੀ ਯਾਦ ਤੋਂ ਵਿਛੁੜਿਆ ਹੋਇਆ ਹੈਂ (ਅਤੇ ਇਹ ਸਹਿਮ ਤੇ ਕਲੇਸ਼ ਸਹਾਰ ਰਿਹਾ ਹੈਂ) ਉਸੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੧੨੯॥

ਪਦ ਅਰਥ ਜਾ ਕੇ ਸੰਗ ਤੇ = ਜਿਸ ਪਰਮਾਤਮਾ ਦੀ ਸੰਗਤ ਤੋਂ। ਲਾਗੁ = ਲੱਗਾ ਰਹੁ, ਜੁੜਿਆ ਰਹੁ ॥੧੨੯॥

* ਨੋਟ: ਤੀਜੇ ਸ਼ਲੋਕ ਦੀ ਅਖ਼ੀਰਲੀ ਤੁਕ ਨੂੰ ਪੜ੍ਹਿਆਂ ਸਾਫ਼ ਦਿੱਸ ਪੈਂਦਾ ਹੈ ਕਿ 'ਸੌਣ' ਤੋਂ ਭਾਵ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੁੜਨਾ ਅਤੇ 'ਜਾਗਣ' ਤੋਂ ਭਾਵ ਹੈ ਪ੍ਰਭੂ ਦੀ ਯਾਦ ਵਿਚ ਜੁੜਨਾ।

SikhNet (Spanish)despierta y levántate, apégate al Uno del Cuál has estado separado. (129)

Open this shabad →

Shabad Bhagat Kabir Ji Salok Kabeer Jee

ਕਬੀਰ. ਸੰਤ ਕੀ ਗੈਲ, ਨ ਛੋਡੀਐ; ਮਾਰਗਿ ਲਾਗਾ ਜਾਉ ॥

kabeer. sant kee gail, na chhoddeeai; maarag laagaa jaau |

Sant Singh KhalsaKabeer, do not leave the Society of the Saints; walk upon this Path.
Manmohan SinghKabir, leave thou not the association of the saint and walk thou on his path.
Manmohan Singh (Punjabi)ਕਬੀਰ, ਤੂੰ ਸਾਧ ਦੀ ਸੰਗਤ ਨੂੰ ਨਾਂ ਤਿਆਗ ਅਤੇ ਤੂੰ ਉਸ ਦੇ ਰਸਤੇ ਟੁਰਦਾ ਚਲ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸੰਤ ਕੀ (ਗੈਲ) ਪਿਛਾੜੀ ਨਾ ਛੋੜੀਐ, ਤਿਨੋਂ ਕੇ ਮਾਰਗ ਲਗੇ ਹੀ ਜਾਈਏ॥
Prof. Sahib Singh(ਪਰ) ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਉਹ ਰਸਤਾ ਨਾਹ ਛੱਡੀਏ ਜਿਸ ਉੱਤੇ ਸੰਤ ਗੁਰਮੁਖਿ ਤੁਰਦੇ ਹਨ, ਉਹਨਾਂ ਦੇ ਰਸਤੇ ਉੱਤੇ ਤੁਰੇ ਚੱਲਣਾ ਚਾਹੀਦਾ ਹੈ।

ਪਦ ਅਰਥ ਗੈਲ = ਰਸਤਾ, ਪਿੱਛਾ। ਸੰਤ ਕੀ ਗੈਲ = ਉਹ ਰਸਤਾ ਜਿਸ ਤੇ ਸੰਤ ਤੁਰੇ ਹਨ। ਮਾਰਗਿ = ਰਸਤੇ ਉਤੇ। ਲਾਗਾ ਜਾਉ = ਤੁਰਿਆ ਚੱਲ।

SikhNet (Spanish)Kabir, no abandones la Saad Sangat, la Compañía de los Santos,

ਪੇਖਤ ਹੀ ਪੁੰਨੀਤ ਹੋਇ; ਭੇਟਤ ਜਪੀਐ ਨਾਉ ॥੧੩੦॥

pekhat hee puneet hoe; bhettat japeeai naau |130|

Sant Singh KhalsaSee them, and be sanctified; meet them, and chant the Name. ||130||
Manmohan SinghSeeing him thou shall be purified and meeting with him, thou shall begin to recite the Lord's Name.
Manmohan Singh (Punjabi)ਉਸ ਨੂੰ ਵੇਖ ਤੂੰ ਪਵਿੱਤਰ ਹੋ ਜਾਵੇਗਾ ਅਤੇ ਉਸ ਨਾਲ ਮਿਲ ਕੇ ਤੂੰ ਸਾਈਂ ਦਾ ਨਾਮ ਉਚਾਰਨ ਕਰਨ ਲੱਗ ਜਾਵੇਗਾਂ।
Fareedkot Teekaਕਿਉਂ ਕਿ ਤਿਨੋਂ ਕੇ ਦਰਸਨ ਕਰਨ ਤੇ ਪਵਿਤ੍ਰ ਹੋ ਜਾਈਤਾ ਹੈ ਔ ਤਿਨ ਕੇ ਸਾਥ (ਭੇਟਤ) ਮਿਲਣੇ ਤੇ ਵਾਹਿਗੁਰੂ ਕਾ ਨਾਮ ਜਪੀਤਾ ਹੈ॥੧੩੦॥
Prof. Sahib Singhਸੰਤਾਂ ਗੁਰਮੁਖਾਂ ਦਾ ਦਰਸ਼ਨ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਉਹਨਾਂ ਦੇ ਪਾਸ ਬੈਠਿਆਂ ਪਰਮਾਤਮਾ ਦਾ ਨਾਮ ਸਿਮਰੀਦਾ ਹੈ (ਸਿਮਰਨ ਦਾ ਸ਼ੌਕ ਪੈ ਜਾਂਦਾ ਹੈ) ॥੧੩੦॥

ਪਦ ਅਰਥ ਪੁੰਨੀਤ = ਪੁਨੀਤ, ਪਵਿਤ੍ਰ। ਭੇਟਤ = ਮਿਲਿਆਂ, ਸੰਗਤ ਕੀਤਿਆਂ, ਪਾਸ ਬੈਠਿਆਂ ॥੧੩੦॥

SikhNet (Spanish)camina y comparte el Sendero, velos y santifícate, encontrándolos, canta con ellos el Naam.(130)

Open this shabad →

Shabad Bhagat Kabir Ji Salok Kabeer Jee

ਕਬੀਰ. ਸਾਕਤ ਸੰਗੁ, ਨ ਕੀਜੀਐ; ਦੂਰਹਿ ਜਾਈਐ ਭਾਗਿ ॥

kabeer. saakat sang, na keejeeai; dooreh jaaeeai bhaag |

Sant Singh KhalsaKabeer, do not associate with the faithless cynics; run far away from them.
Manmohan SinghKabir, associate thou not with the infidel and flee far away from him.
Manmohan Singh (Punjabi)ਕਬੀਰ, ਤੂੰ ਅਧਰਮੀ ਨਾਲ ਮੇਲ-ਮਿਲਾਪ ਨਾਂ ਕਰ ਅਤੇ ਉਸ ਕੋਲੋ ਬਹੁਤ ਦੂਰ ਭੱਜ ਜਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸਾਕਤੋਂ ਕਾ ਸੰਗ ਨ ਕਰੀਐ, ਤਿਨੋਂ ਸੇ ਦੂਰ ਤੇ ਹੀ ਭਾਗ ਜਾਈਏ॥
Prof. Sahib Singhਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਰੱਬ ਨਾਲੋਂ ਟੁੱਟੇ ਹੋਏ ਬੰਦੇ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਉਸ ਤੋਂ ਦੂਰ ਹੀ ਹਟ ਜਾਣਾ ਚਾਹੀਦਾ ਹੈ।

ਪਦ ਅਰਥ ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਸੰਗੁ = ਸੁਹਬਤਿ। ਦੂਰਹਿ = (ਸਾਕਤ ਤੋਂ) ਦੂਰ ਹੀ। ਭਾਗਿ ਜਾਈਐ = ਭੱਜ ਜਾਣਾ ਚਾਹੀਦਾ ਹੈ।

SikhNet (Spanish)Kabir, no frecuentes a los cínicos sin Fe, aléjate de ellos,

ਬਾਸਨੁ ਕਾਰੋ ਪਰਸੀਐ; ਤਉ ਕਛੁ ਲਾਗੈ ਦਾਗੁ ॥੧੩੧॥

baasan kaaro paraseeai; tau kachh laagai daag |131|

Sant Singh KhalsaIf you touch a vessel stained with soot, some of the soot will stick to you. ||131||
Manmohan SinghIf thou touch a black vessel, then, some blot must attach to thee.
Manmohan Singh (Punjabi)ਜੇਕਰ ਤੂੰ ਕਾਲੇ ਭਾਂਡੇ ਨੂੰ ਛੂਹੇਗਾਂ ਤਾਂ ਕੁਝਕੁ ਧੱਬਾ ਤੈਨੂੰ ਜਰੂਰ ਲੱਗ ਜਾਵੇਗਾ।
Fareedkot Teekaਕਿਉਂ ਕਿ ਜਬ ਕਾਲੇ ਭਾਂਡੇ ਕੋ ਪਰਸੀਏਗਾ ਤਬ ਕੁਛ ਦਾਗ ਹੀ ਲਗੇਗਾ, ਭਾਵ ਤੈਸੇ ਸਾਕਤੋਂ ਕੇ ਸੰਗ ਤੇ ਕਲੰਕ ਹੀ ਲਗੇਗਾ॥੧੩੧॥
Prof. Sahib Singh(ਵੇਖ) ਜੇ ਕਿਸੇ ਕਾਲੇ ਭਾਂਡੇ ਨੂੰ ਛੋਹੀਏ, ਤਾਂ ਥੋੜਾ-ਬਹੁਤ ਦਾਗ਼ ਲੱਗ ਹੀ ਜਾਂਦਾ ਹੈ ॥੧੩੧॥

ਪਦ ਅਰਥ ਬਾਸਨੁ = ਭਾਂਡਾ। ਕਾਰੋ = ਕਾਲਾ। ਤਉ = ਤਾਂ। ਕਛੁ = ਕੁਝ ਕੁ, ਥੋੜਾ-ਬਹੁਤ ॥੧੩੧॥

SikhNet (Spanish)si tocas un objeto con mugre, esa mugre te va a manchar.(131)

Open this shabad →

Shabad Bhagat Kabir Ji Salok Kabeer Jee

ਕਬੀਰਾ. ਰਾਮੁ, ਨ ਚੇਤਿਓ; ਜਰਾ ਪਹੂੰਚਿਓ ਆਇ ॥

kabeeraa. raam, na chetio; jaraa pahoonchio aae |

Sant Singh KhalsaKabeer, you have not contemplated the Lord, and now old age has overtaken you.
Manmohan SinghKabir, thou have not contemplated thy Lord and the old age has come upon thee.
Manmohan Singh (Punjabi)ਕਬੀਰ ਤੂੰ ਆਪਣੇ ਸੁਆਮੀ ਦਾ ਸਿਮਰਨ ਨਹੀਂ ਕੀਤਾ ਅਤੇ ਬੁਢੇਪਾ ਤੇਰੇ ਤੇ ਆਣ ਪੁੱਜਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਜੀਵ! ਤੈਨੇ ਰਾਮ ਕੇ ਨਾਮ ਕੋ ਤੋ ਸਿਮਰਿਆ ਨਹੀਂ ਹੈ ਔ ਅਬ ਤੁਝ ਕੋ (ਜਰਾ) ਬ੍ਰਿਧ ਅਵਸਥਾ ਕਾ ਪਹੁੰਚਣਾ ਆਨ ਹੂਆ ਹੈ॥
Prof. Sahib Singhਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਦਾ ਉੱਦਮ ਕਰਨਾ ਹੈ, ਤਾਂ ਇਹ ਵੇਲੇ-ਸਿਰ ਹੀ ਹੋ ਸਕਦਾ ਹੈ, ਸਾਧਾਰਨ ਤੌਰ ਤੇ ਬੁਢੇਪੇ ਤੋਂ ਪਹਿਲਾਂ ਪਹਿਲਾਂ ਹੀ ਇਹ ਉੱਦਮ ਕਰਨਾ ਚਾਹੀਦਾ ਹੈ; ਪਰ ਜੇ ਜੁਆਨੀ ਵਿਚ ਪਰਮਾਤਮਾ ਦਾ ਭਜਨ ਨਾਹ ਕੀਤਾ (ਉਤੋਂ) ਬੁਢੇਪਾ ਆ ਅੱਪੜਿਆ (ਇਸ ਉਮਰ ਤਕ ਮਾਇਆ ਦੇ ਮੋਹ ਵਿਚ ਫਸੇ ਰਿਹਾਂ ਬੇਅੰਤ ਮੰਦੇ ਸੰਸਕਾਰ ਅੰਦਰ ਜਮ੍ਹਾ ਹੁੰਦੇ ਗਏ, ਇਹ ਕਿਵੇਂ ਹੁਣ ਸਿਮਰਨ ਵਲ ਪਰਤਣ ਦੇਣਗੇ?)।

ਪਦ ਅਰਥ ਜਰਾ = ਬੁਢੇਪਾ।

SikhNet (Spanish)Kabir, no has meditado en el Señor y ahora la vejez te ha llegado,

ਲਾਗੀ ਮੰਦਿਰ ਦੁਆਰ ਤੇ; ਅਬ ਕਿਆ ਕਾਢਿਆ ਜਾਇ ॥੧੩੨॥

laagee mandir duaar te; ab kiaa kaadtiaa jaae |132|

Sant Singh KhalsaNow that the door of your mansion is on fire, what can you take out? ||132||
Manmohan SinghNow when the door of thy mansion is on fire; what can be taken out?
Manmohan Singh (Punjabi)ਹੁਣ ਜਦ ਤੇਰੇ ਮਹਿਲ ਦੇ ਬੂਹੇ ਨੂੰ ਅੱਗ ਹੀ ਲੱਗ ਗਈ ਹੈ, ਹੁਣ ਕੀ ਬਾਹਰ ਕਢਿਆ ਜਾ ਸਕਦਾ ਹੈ?
Fareedkot Teekaਤਾਂ ਤੇ ਜਬ ਦੇਹ ਰੂਪੀ ਮੰਦਰ ਕੇ ਦ੍ਵਾਰ ਪਰ ਹੀ ਕਾਲ ਰੂਪੀ ਅਗਨੀ ਲਗੀ ਹੈ, ਤੋ ਸਿਆਣੇ ਲੋਕ ਕਹਿਤੇ ਹੈਂ: ਹੇ ਭਾਈ! ਅਬ ਇਸ ਕੇ ਬੀਚ ਸੇ ਕਿਆ ਨਿਕਾਸਿਆ ਜਾਤਾ ਹੈ, ਭਾਵ ਜਬ ਬਾਣੀ ਹੀ ਬੰਦ ਹੋ ਗਈ ਫੇਰ ਨਾਮ ਕਬ ਜਪਿਆ ਜਾਤਾ ਹੈ॥੧੩੨॥
Prof. Sahib Singhਜੇ ਕਿਸੇ ਘਰ ਨੂੰ ਬੂਹੇ ਵਲੋਂ ਹੀ ਅੱਗ ਲੱਗ ਜਾਏ, ਤਾਂ ਉਸ ਵੇਲੇ (ਘਰ ਵਿਚੋਂ) ਬਹੁਤਾ ਕੁਝ (ਸੜਨੋਂ) ਬਚਾਇਆ ਨਹੀਂ ਜਾ ਸਕਦਾ (ਇਸੇ ਤਰ੍ਹਾਂ ਜੇ ਜੁਆਨੀ ਵਿਕਾਰਾਂ ਵਿਚ ਗਲ ਜਾਏ, ਤਾਂ ਬੁਢੇਪੇ ਵਿਚ ਉਮਰ ਦੇ ਗਿਣਤੀ ਦੇ ਦਿਨ ਹੋਣ ਕਰਕੇ ਜੀਵਨ ਬਹੁਤ ਸੰਵਾਰਿਆ ਨਹੀਂ ਜਾ ਸਕਦਾ ॥੧੩੨॥

ਪਦ ਅਰਥ ਲਾਗੀ = (ਅੱਗ) ਲੱਗ ਗਈ। ਮੰਦਰਿ = ਘਰ। ਮੰਦਰਿ ਦੁਆਰ ਤੇ = ਘਰ ਦੇ ਬੂਹੇ ਤੋਂ। ਅਬ = ਹੁਣ, ਅੱਗ ਲੱਗਣ ਤੇ। ਕਿਆ ਕਾਢਿਆ ਜਾਇ = ਕੀਹ ਬਚਾਇਆ ਜਾ ਸਕਦਾ ਹੈ? ਸਭ ਕੁਝ ਬਚਾਇਆ ਨਹੀਂ ਜਾ ਸਕਦਾ ॥੧੩੨॥

SikhNet (Spanish)ahora que la puerta de tu mansión se quema, ¿qué te puedes llevar?(132)

Open this shabad →

Shabad Bhagat Kabir Ji Salok Kabeer Jee

ਕਬੀਰ. ਕਾਰਨੁ ਸੋ ਭਇਓ; ਜੋ ਕੀਨੋ ਕਰਤਾਰਿ ॥

kabeer. kaaran so bheo; jo keeno karataar |

Sant Singh KhalsaKabeer, the Creator does whatever He pleases.
Manmohan SinghKabir, the work, which the Creator does, that alone is accomplished.
Manmohan Singh (Punjabi)ਕਬੀਰ, ਜਿਹੜਾ ਕੰਮ ਸਾਜਣਹਾਰ ਕਰਦਾ ਹੈ, ਕੇਵਲ ਉਹ ਹੀ ਨੇਪਰੇ ਚੜ੍ਹਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੋਈ ਕਾਰਨ ਭਯਾ ਹੈ, ਜੋ ਕਰਤਾਰ ਨੇ ਕੀਆ ਹੈ॥
Prof. Sahib Singh(ਪਰ) ਹੇ ਕਬੀਰ! (ਜੇ ਸਿਮਰਨ ਤੋਂ ਖੁੰਝਿਆਂ ਹੀ ਜੁਆਨੀ ਲੰਘ ਗਈ ਹੈ ਅਤੇ ਬੁਢੇਪਾ ਆ ਜਾਣ ਤੇ ਹੁਣ ਸੂਝ ਪਈ ਹੈ, ਤਾਂ ਭੀ ਨਿਰਾਸ ਹੋਣ ਦੀ ਲੋੜ ਨਹੀਂ। ਸਿਮਰਨ ਪ੍ਰਭੂ ਦੀ ਆਪਣੀ ਬਖ਼ਸ਼ਸ਼ ਹੈ ਜਦੋਂ ਦੇਵੇ ਤਦੋਂ ਹੀ ਜੀਵ ਸਿਮਰਨ ਕਰ ਸਕਦਾ ਹੈ। ਜੁਆਨੀ ਹੋਵੇ ਚਾਹੇ ਬੁਢੇਪਾ, ਸਿਮਰਨ ਕਰਨ ਦਾ) ਸਬਬ ਉਹੀ ਬਣਦਾ ਹੈ ਜੋ ਕਰਤਾਰ ਆਪ ਬਣਾਏ;

ਪਦ ਅਰਥ ਕਾਰਨੁ = ਸਬਬ, ਵਸੀਲਾ, 'ਰਾਮ ਨੂੰ ਚੇਤਣ' ਦਾ ਸਬਬ। ਸੋ ਭਇਓ = ਉਹੀ (ਸਬਬ) ਬਣਦਾ ਹੈ।

SikhNet (Spanish)Kabir, el Creador hace sólo lo que le place, no existe otro más que Él,

ਤਿਸੁ ਬਿਨੁ. ਦੂਸਰੁ ਕੋ ਨਹੀ; ਏਕੈ ਸਿਰਜਨਹਾਰੁ ॥੧੩੩॥

tis bin. doosar ko nahee; ekai sirajanahaar |133|

Sant Singh KhalsaThere is none other than Him; He alone is the Creator of all. ||133||
Manmohan SinghWithout Him there is not another. He alone is the Creator of all.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ। ਕੇਵਲ ਉਹ ਹੀ ਸਾਰਿਆਂ ਦਾ ਸਾਜਣਹਾਰ ਹੈ।
Fareedkot Teekaਕਿਉਂ ਕਿ ਏਕ ਤਿਸ ਸਿਰਜਨਹਾਰ ਸੇ ਬਿਨਾਂ ਔਰ ਦੂਸਰਾ ਕੋਈ ਸਮਰਥ ਨਹੀਂ ਹੈ॥੧੩੩॥
Prof. Sahib Singh(ਇਹ ਦਾਤ ਕਿਸੇ ਭੀ ਜੀਵ ਦੇ ਹੱਥ ਵਿਚ ਨਹੀਂ ਹੈ, ਇਹ ਸਬਬ ਬਣਾਣ ਵਾਲਾ) ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ, ਸਿਰਫ਼ ਸ੍ਰਿਸ਼ਟੀ ਦਾ ਰਚਨਹਾਰ ਆਪ ਹੀ ਇਹ ਸਬਬ ਬਣਾਣ-ਜੋਗਾ ਹੈ ॥੧੩੩॥

ਪਦ ਅਰਥ ਏਕੈ = ਇਕੋ ਹੀ ॥੧੩੩॥

SikhNet (Spanish)sólo Él, el Señor, es el Creador de todo.(133)

Open this shabad →

Shabad Bhagat Kabir Ji Salok Kabeer Jee

ਕਬੀਰ. ਫਲ ਲਾਗੇ ਫਲਨਿ; ਪਾਕਨਿ ਲਾਗੇ ਆਂਬ ॥

kabeer. fal laage falan; paakan laage aanb |

Sant Singh KhalsaKabeer, the fruit trees are bearing fruit, and the mangoes are becoming ripe.
Manmohan SinghKabir, when the fruit trees being to bear fruit and the mangos begin to ripe.
Manmohan Singh (Punjabi)ਕਬੀਰ, ਜਦ ਮੇਵੇ ਦਾਰ ਬਿਰਛ ਨੂੰਫਲ ਲਗਣੇ ਅਰੰਭ ਹੋ ਜਾਂਦੇ ਹਨ ਅਤੇ ਅੰਬ ਪੱਕਣ ਲੱਗ ਜਾਂਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਜੀਵ! ਜੋ ਮਧਮ ਜਗ੍ਯਾਸੂ ਹੈਂ, ਸੋ ਸਾਧਨਾਂ ਰੂਪੀ ਫਲੋਂ ਸੇ ਫਲਨ ਲਾਗੇ ਹੈਂ ਔਰ ਉਤਮ ਜਗ੍ਯਾਸੀ ਭੀ ਸਾਧਨੋਂ ਕਰ ਕੇ ਪਾਕਨ ਲਾਗੇ ਹੈਂ॥
Prof. Sahib Singhਹੇ ਕਬੀਰ! ਅੰਬਾਂ ਦੇ ਬੂਟਿਆਂ ਨੂੰ (ਪਹਿਲਾਂ) ਫਲ ਲੱਗਦੇ ਹਨ, ਤੇ (ਸਹਜੇ ਸਹਜੇ ਫਿਰ ਉਹ) ਪੱਕਣੇ ਸ਼ੁਰੂ ਹੁੰਦੇ ਹਨ;

ਪਦ ਅਰਥ ਫਲ ਫਲਨਿ ਲਾਗੇ = ਅੰਬਾਂ ਨੂੰ ਫਲ ਲੱਗਣ ਲੱਗ ਪੈਂਦੇ ਹਨ, ਅੰਬਾਂ ਨੂੰ ਫਲ ਪੈਣ ਲੱਗ ਪੈਂਦਾ ਹੈ।

SikhNet (Spanish)Kabir, los árboles están dando su fruto, los mangos ya están maduros,

ਜਾਇ ਪਹੂਚਹਿ ਖਸਮ ਕਉ; ਜਉ ਬੀਚਿ. ਨ ਖਾਹੀ ਕਾਂਬ ॥੧੩੪॥

jaae pahoocheh khasam kau; jau beech. na khaahee kaanb |134|

Sant Singh KhalsaThey will reach the owner, only if the crows do not eat them first. ||134||
Manmohan SinghThey reach the owner, if the crows eat them not in the meantime.
Manmohan Singh (Punjabi)ਉਹ ਮਾਲਕ ਕੋਲ ਜਾ ਪੁਜਦੇ ਹਨ, ਜੇਕਰ ਵਿੱਚ ਵਿਚਾਲਿਉ ਉਨ੍ਹਾਂ ਨੂੰ ਕਾਂ ਨਾਂ ਖਾ ਜਾਣ।
Fareedkot Teekaਜੇਕਰ ਕਾਮ, ਕ੍ਰੋਧਾਦੀ ਵਿਕਾਰੋਂ ਕੀ ਵਾ ਮਾਇਆ ਕੀ (ਕਾਂਬ) ਲਾਗ ਤਿਨ ਜਗ੍ਯਾਸੀ ਰੂਪ ਫਲ ਕੋ ਬੀਚ ਸੇ ਨਾ ਖਾਵੈ ਤਬ ਓਹ ਖਸਮ ਕੋ ਜਾਇ ਪ੍ਰਾਪਤਿ ਹੋਤੇ ਹੈਂ॥੧੩੪॥
Prof. Sahib Singhਪੱਕਣ ਤੋਂ ਪਹਿਲਾਂ ਜੇ ਇਹ ਅੰਬ (ਹਨੇਰੀ ਆਦਿਕ ਨਾਲ ਟਹਿਣੀ ਨਾਲੋਂ) ਹਿੱਲ ਨਾਹ ਜਾਣ ਤਾਂ ਹੀ ਮਾਲਕ ਤਕ ਅੱਪੜਦੇ ਹਨ ॥੧੩੪॥

ਪਦ ਅਰਥ ਖਸਮ ਕਉ = ਬਾਗ਼ ਦੇ ਮਾਲਕ ਪਾਸ। ਜਉ = ਜੇ। ਬੀਚਿ = ਵਿਚ ਹੀ, ਵਿਚਕਾਹੇ ਹੀ, ਪੱਕਣ ਤੋਂ ਪਹਿਲਾਂ ਹੀ। ਕਾਂਬ = ਕਾਂਬਾ, ਹਨੇਰੀ ਆਦਿ ਦੇ ਕਾਰਨ ਟਹਿਣੀ ਨਾਲੋਂ ਫਲ ਦਾ ਹਿੱਲ ਜਾਣਾ ॥੧੩੪॥

* ਨੋਟ: ਬਸੰਤ ਰੁਤੇ ਅੰਬਾਂ ਨੂੰ ਬੂਰ ਪੈਂਦਾ ਹੈ, ਅਗਾਂਹ ਗਰਮੀਆਂ ਸ਼ੁਰੂ ਹੋ ਜਾਂਦੀਆਂ ਹਨ। ਪਹਿਲਾਂ ਕੱਚੇ ਫਲਾਂ ਨੂੰ ਗਾਲ੍ਹੜ ਤੋਤੇ ਆਦਿਕ ਹੀ ਟੁਕ ਟੁਕ ਕੇ ਖਾ ਜਾਂਦੇ ਹਨ; ਹਨੇਰੀਆਂ ਵਿਚ ਬਹੁਤ ਸਾਰਾ ਫਲ ਝੜ ਜਾਂਦਾ ਹੈ, ਕਈ ਫਲ ਟਹਿਣੀਆਂ ਨਾਲ ਲੱਗੇ ਤਾਂ ਰਹਿੰਦੇ ਹਨ, ਪਰ ਹਨੇਰੀ ਨਾਲ ਹਿੱਲ ਜਾਣ ਕਰਕੇ ਉੱਤੇ ਹੀ ਸੁੱਕ ਜਾਂਦੇ ਹਨ। ਇਹਨਾਂ ਕਈ ਹੱਲਿਆਂ ਤੋਂ ਲੰਘ ਕੇ ਜੋ ਪੱਕਦੇ ਹਨ, ਉਹੀ ਕਬੂਲ ਪੈਂਦੇ ਹਨ। ਇਹੀ ਹਾਲ ਮਨੁੱਖਾਂ ਦਾ ਹੈ; ਜਗਤ ਦੇ ਕਈ ਵਿਕਾਰ ਇਨਸਾਨ ਨੂੰ ਪ੍ਰਭੂ ਨਾਲੋਂ ਵਿਛੋੜਦੇ ਹਨ, ਜੋ ਮਨੁੱਖ ਮਾਇਆ ਦੇ ਸਭ ਹੱਲਿਆਂ ਤੋਂ ਬਚ ਕੇ ਪੂਰੀ ਸ਼ਰਧਾ ਨਾਲ ਪ੍ਰਭੂ ਦੇ ਦਰ ਤੇ ਟਿਕੇ ਰਹਿੰਦੇ ਹਨ, ਉਹੀ ਮਾਲਕ-ਪ੍ਰਭੂ ਦੀਆਂ ਨਜ਼ਰਾਂ ਵਿਚ ਜਚਦੇ ਹਨ।

SikhNet (Spanish)llegarán a manos del dueño sólo si los cuervos no se los comen primero.(134)

Open this shabad →

Shabad Bhagat Kabir Ji Salok Kabeer Jee

ਕਬੀਰ. ਠਾਕੁਰੁ ਪੂਜਹਿ ਮੋਲਿ ਲੇ; ਮਨਹਠਿ ਤੀਰਥ ਜਾਹਿ ॥

kabeer. tthaakur poojeh mol le; manahatth teerath jaeh |

Sant Singh KhalsaKabeer, some buy idols and worship them; in their stubborn-mindedness, they make pilgrimages to sacred shrines.
Manmohan SinghKabir, men purchase and worship the god-idol and through their mind's obstinacy go on pilgrimage.
Manmohan Singh (Punjabi)ਕਬੀਰ ਲੋਕ ਦੇਵਤੇ ਦੇ ਬੁਤ ਨੂੰ ਖਰੀਦ ਕੇ ਪੁਜਦੇ ਹਨ ਅਤੇ ਆਪਣੇ ਚਿੱਤ ਦੀ ਜ਼ਿਦ ਰਾਹੀਂ ਯਾਤ੍ਰਾਂ ਨੂੰ ਜਾਂਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਪੁਰਸ਼ ਠਾਕਰ ਕੋ ਮੋਲ ਲੇ ਕਰ ਪੂਜਤੇ ਹੈਂ ਔਰ ਮਨ ਕੇ ਹਠ ਕਰ ਕੇ ਤੀਰਥੋਂ ਮੇਂ ਜਾਤੇ ਹੈਂ, ਭਾਵ ਸਰਧਾ ਔ ਨਿਸਚੇ ਤੇ ਖਾਲੀ ਹੈਂ॥
Prof. Sahib Singhਹੇ ਕਬੀਰ! ਜੋ ਲੋਕ ਠਾਕੁਰ (ਦੀ ਮੂਰਤੀ) ਮੁੱਲ ਲੈ ਕੇ (ਉਸ ਦੀ) ਪੂਜਾ ਕਰਦੇ ਹਨ, ਅਤੇ ਮਨ ਦੇ ਹਠ ਨਾਲ ਤੀਰਥਾਂ ਤੇ ਜਾਂਦੇ ਹਨ,

ਪਦ ਅਰਥ ਮੋਲਿ ਲੇ = ਮੁੱਲ ਲੈ ਕੇ, ਖ਼ਰੀਦ ਕੇ। ਜਾਹਿ = ਜਾਂਦੇ ਹਨ।

SikhNet (Spanish)Kabir, algunos compran ídolos y los alaban, tercamente viajan a lugares santos,

ਦੇਖਾ ਦੇਖੀ ਸ੍ਵਾਂਗੁ ਧਰਿ; ਭੂਲੇ ਭਟਕਾ ਖਾਹਿ ॥੧੩੫॥

dekhaa dekhee svaang dhar; bhoole bhattakaa khaeh |135|

Sant Singh KhalsaThey look at one another, and wear religious robes, but they are deluded and lost. ||135||
Manmohan SinghSeeing one another, they wear religious robes, go astray and wander at large.
Manmohan Singh (Punjabi)ਇਕ ਦੁਜੇ ਨੂੰ ਵੇਖ ਕੇ ਉਹ ਧਾਰਮਕ ਲਿਬਾਸ ਪਹਿਨਦੇ ਹਨ, ਕੁਰਾਹੇ ਪੈਦੇ ਅਤੇ ਭਟਕਦੇ ਫਿਰਦੇ ਹਨ।
Fareedkot Teekaਦੇਖਾ ਦੇਖੀ (ਸ੍ਵਾਂਗ) ਭੇਖੋਂ ਕੇ ਧਾਰ ਕਰ ਭੂਲੇ ਹੂਏ ਭਟਕਤੇ ਫਿਰਤੇ ਹੈਂ॥੧੩੫॥
Prof. Sahib Singh(ਅਸਲ ਵਿਚ ਉਹ ਲੋਕ) ਇਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ ਸਾਂਗ ਬਣਾਈ ਜਾਂਦੇ ਹਨ (ਇਸ ਵਿਚ ਅਸਲੀਅਤ ਕੋਈ ਨਹੀਂ ਹੁੰਦੀ, ਸਭ ਕੁਝ ਲੋਕਾਂ ਵਿਚ ਚੰਗਾ ਅਖਵਾਣ ਲਈ ਹੀ ਕੀਤਾ ਜਾਂਦਾ ਹੈ, ਹਿਰਦੇ ਵਿਚ ਪਰਮਾਤਮਾ ਦੇ ਪਿਆਰ ਦਾ ਕੋਈ ਹੁਲਾਰਾ ਨਹੀਂ ਹੁੰਦਾ, ਸਹੀ ਰਾਹ ਤੋਂ ਖੁੰਝੇ ਹੋਏ ਇਹ ਲੋਕ ਭਟਕਦੇ ਹਨ ॥੧੩੫॥

ਪਦ ਅਰਥ ਦੇਖਾ ਦੇਖੀ = ਇਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ। ਸਾਂਗੁ ਧਰਿ = ਸਾਂਗ ਬਣਾ ਕੇ, ਨਕਲ ਕਰ ਕੇ। ਭਟਕਾ ਖਾਹਿ = ਭਟਕਦੇ ਹਨ ॥੧੩੫॥

SikhNet (Spanish)se miran unos a otros con sus atuendos religiosos, pero están perdidos y viven en el total engaño. (135)

Open this shabad →

Shabad Bhagat Kabir Ji Salok Kabeer Jee

ਕਬੀਰ. ਪਾਹਨੁ ਪਰਮੇਸੁਰੁ ਕੀਆ; ਪੂਜੈ ਸਭੁ ਸੰਸਾਰੁ ॥

kabeer. paahan paramesur keea; poojai sabh sansaar |

Sant Singh KhalsaKabeer, someone sets up a stone idol and all the world worships it as the Lord.
Manmohan SinghKabir, setting up stone as god, all the mortal worship it.
Manmohan Singh (Punjabi)ਕਬੀਰ ਪੱਥਰ ਨੂੰ ਦੇਵਤਾ ਬਣਾ, ਸਾਰੇ ਪ੍ਰਾਣੀ ਇਸ ਦੀ ਉਪਾਸ਼ਨਾ ਕਰਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਪਾਹਨੁ) ਪਥਰ ਕੋ ਪਰਮੇਸ੍ਵਰ ਕੀਆ ਹੂਆ ਹੈ ਔਰ ਤਿਸ ਕੋ ਸਭ, ਭਾਵ ਬਹੁਤ ਸੰਸਾਰ ਪੂਜਤਾ ਹੈ॥
Prof. Sahib Singhਹੇ ਕਬੀਰ! (ਪੰਡਿਤਾਂ ਦੇ ਪਿੱਛੇ ਲੱਗਾ ਹੋਇਆ ਇਹ) ਸਾਰਾ ਜਗਤ ਪੱਥਰ (ਦੀ ਮੂਰਤੀ) ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ।

ਪਦ ਅਰਥ ਪਾਹਨੁ = ਪੱਥਰ (ਦੀ ਮੂਰਤੀ)। ਕੀਆ = ਬਣਾ ਲਿਆ, ਮਿਥ ਲਿਆ।

SikhNet (Spanish)Kabir, algunos colocan un ídolo de piedra y el mundo entero lo alaba como si fuera el mismo Señor,

ਇਸ ਭਰਵਾਸੇ ਜੋ ਰਹੇ; ਬੂਡੇ ਕਾਲੀ ਧਾਰ ॥੧੩੬॥

eis bharavaase jo rahe; boodde kaalee dhaar |136|

Sant Singh KhalsaThose who hold to this belief will be drowned in the river of darkness. ||136||
Manmohan SinghThey, who abide in this belief, are drowned in the sable stream.
Manmohan Singh (Punjabi)ਜੋ ਇਸ ਯਕੀਨ ਅੰਦਰ ਵਸਦੇ ਹਨ, ਉਹ ਸਿਆਹ ਨਦੀ ਅੰਦਰ ਡੁਬ ਜਾਂਦੇ ਹਨ।
Fareedkot Teekaਜੋ ਜਨ ਨਿਰੇ ਇਸੀ ਭਰੋਸੇ ਹੋ ਰਹੇ ਹੈਂ, ਸੋ ਕਾਲ ਰੂਪੀ ਧਾਰਾ ਮੇਂ ਡੂਬੇ ਹੈਂ॥੧੩੬॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ (ਜਿਥੋਂ ਉਹਨਾਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਣਾ) ॥੧੩੬॥

ਪਦ ਅਰਥ ਇਸ ਭਰਵਾਸੇ = ਇਸ ਯਕੀਨ ਵਿਚ (ਕਿ ਇਹ ਪਰਮਾਤਮਾ ਹੈ)। ਬੂਡੇ = ਡੁੱਬ ਗਏ। ਕਾਲੀ ਧਾਰ = ਡੂੰਘੇ ਪਾਣੀ ਵਿਚ (ਨੋਟ: ਸਮੁੰਦਰ ਦਾ ਪਾਣੀ ਜਿਉਂ ਜਿਉਂ ਵਧੀਕ ਡੂੰਘਾ ਹੁੰਦਾ ਜਾਏ, ਉਸ ਦਾ ਰੰਗ ਵਧੀਕ ਕਾਲਾ ਦਿੱਸੇਗਾ) ॥੧੩੬॥

SikhNet (Spanish)quienes creen en esto serán ahogados en el río de la oscuridad.(136)

Open this shabad →

Shabad Bhagat Kabir Ji Salok Kabeer Jee

ਕਬੀਰ. ਕਾਗਦ ਕੀ ਓਬਰੀ; ਮਸੁ ਕੇ ਕਰਮ ਕਪਾਟ ॥

kabeer. kaagad kee obaree; mas ke karam kapaatt |

Sant Singh KhalsaKabeer, the paper is the prison, and the ink of rituals are the bars on the windows.
Manmohan SinghKabir, the religious books form the prison and the ink of rituals its shutters.
Manmohan Singh (Punjabi)ਕਬੀਰ, ਧਾਰਮਕ ਪੁਸਤਕਾਂ ਬੰਦੀਖਾਨ ਹਨ ਅਤੇ ਕਰਮਕਾਡਾ ਦੀ ਸਿਆਹੀ ਇਸ ਦੇ ਤਖਤੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਧਰਮ ਸ਼ਾਸਤ੍ਰੋਂ ਰੂਪੀ ਕਾਗਦ ਕੀ (ਓਬਰੀ) ਕੋਠੀ ਹੈ, (ਮਸੁ) ਸਿਆਹੀ ਕੇ ਸਾਥ ਜੋ ਤਿਨੋਂ ਮੇਂ ਕਰਮ ਕਾਂਡ ਕੇ ਪ੍ਰਸੰਗ ਲਿਖੇ ਹੂਏ ਹੈਂ, ਸੋ ਤਖਤੇ ਹੈਂ॥
Prof. Sahib Singhਹੇ ਕਬੀਰ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ, (ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ ਬੰਦ ਦਰਵਾਜ਼ੇ ਹਨ।

ਪਦ ਅਰਥ ਓਬਰੀ = ਕੈਦਖ਼ਾਨੇ ਦੀ ਕੋਠੜੀ। ਕਾਗਦ = (ਭਾਵ, ਪੰਡਤਾਂ ਦੇ) ਧਰਮ = ਸ਼ਸਤ੍ਰ। ਮਸੁ = ਸਿਆਹੀ। ਮਸੁ ਕੇ = ਸਿਆਹੀ ਨਾਲ ਲਿਖੇ ਹੋਏ। ਕਰਮ = ਕਰਮ-ਕਾਂਡ (ਦੀ ਮਰਯਾਦਾ)। ਕਪਾਟ = ਕਵਾੜ, ਪੱਕੇ ਦਰਵਾਜ਼ੇ।

SikhNet (Spanish)Kabir, el papel es la prisión y la tinta los rituales, son las barras de las ventanas,

ਪਾਹਨ ਬੋਰੀ ਪਿਰਥਮੀ; ਪੰਡਿਤ ਪਾੜੀ ਬਾਟ ॥੧੩੭॥

paahan boree pirathamee; panddit paarree baatt |137|

Sant Singh KhalsaThe stone idols have drowned the world, and the Pandits, the religious scholars, have plundered it on the way. ||137||
Manmohan SinghThe stone-gods have drowned the world and the Pandits have plundered it on the way.
Manmohan Singh (Punjabi)ਪੱਥਰ ਦੇ ਦੇਵਤਿਆਂ ਨੇ ਦੁਨੀਆਂ ਨੂੰ ਡੋਬ ਦਿੱਤਾ ਹੈ ਅਤੇ ਪੰਡਤਾ ਨੇ ਇਸ ਨੂੰ ਰਾਹ ਵਿੱਚ ਹੀ ਲੁਟਪੁਟ ਲਿਆ ਹੈ।
Fareedkot Teekaਪ੍ਰਿਥਵੀ ਪਥਰੋਂ ਕੀ ਪੂਜਾ ਮੇਂ ਲਗਾਇ ਕਰ (ਬੋਰੀ) ਡੁਬਾਈ ਹੋਈ ਹੈ, ਇਸ ਪ੍ਰਕਾਰ ਪੰਡਤੋਂ ਨੇ ਬਾਟ ਪਾੜੀ ਹੈ, ਭਾਵ ਯੇਹ ਭਗਤੀ ਸੇ ਹਟਾਇ ਕਰ ਸਕਾਮ ਕਰਮੋਂ ਮੇਂ ਲਗਾਈ ਹੋਈ ਹੈ। ਤਾਂ ਤੇ ਸ਼ਾਸਤ੍ਰੋਂ ਮੇਂ ਜੋ ਗਿਆਨ ਰੂਪੀ ਵਸਤੂ ਥੀ ਸੋ ਜੀਵੋਂ ਕੋ ਪ੍ਰਾਪਤ ਨਹੀਂ ਹੋਈ॥੧੩੭॥
Prof. Sahib Singh(ਇਸ ਕੈਦਖ਼ਾਨੇ ਵਿਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆਂ ਨੂੰ (ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ ਹੈ, ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ ਦੀ ਮਰਯਾਦਾ ਤੇ ਮੂਰਤੀ-ਪੂਜਾ ਵਿਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ) ॥੧੩੭॥

ਪਦ ਅਰਥ ਬੋਰੀ = ਡੋਬ ਦਿੱਤੀ। ਪਿਰਥਮੀ = ਧਰਤੀ, ਧਰਤੀ ਦੇ ਲੋਕ। ਪਾੜੀ ਬਾਟ = ਰਾਹ ਭੰਨ ਲਿਆ, ਡਾਕਾ ਮਾਰ ਲਿਆ ਹੈ। ਬਾਟ = ਰਸਤਾ ॥੧੩੭॥

* ਨੋਟ: ਇਸ ਸ਼ਲੋਕ ਨੰ: ੧੩੬ ਦੇ ਹੁੰਦਿਆਂ ਕੋਈ ਸਿੱਖ ਜੋ ਇਸ ਬਾਣੀ ਵਿਚ ਸ਼ਰਧਾ ਰੱਖਦਾ ਹੋਵੇ ਇਹ ਨਹੀਂ ਆਖ ਸਕਦਾ ਕਿ ਮੂਰਤੀ ਦੀ ਰਾਹੀਂ ਪਰਮਾਤਮਾ ਦੀ ਪੂਜਾ ਹੋ ਸਕਦੀ ਹੈ, ਜਾਂ, ਮੂਰਤੀ-ਪੂਜਾ ਭੀ ਇਕ ਠੀਕ ਰਸਤਾ ਹੈ ਜਿਸ ਰਸਤੇ ਤੇ ਤੁਰ ਕੇ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ।

SikhNet (Spanish)los ídolos de piedra han ahogado al mundo, y los Pandits, los escolares religiosos, han sido destruidos en el camino.(137)

Open this shabad →

Shabad Bhagat Kabir Ji Salok Kabeer Jee

ਕਬੀਰ. ਕਾਲਿ ਕਰੰਤਾ. ਅਬਹਿ ਕਰੁ; ਅਬ ਕਰਤਾ. ਸੁਇ ਤਾਲ ॥

kabeer. kaal karantaa. abeh kar; ab karataa. sue taal |

Sant Singh KhalsaKabeer, that which you have to do tomorrow - do it today instead; and that which you have to do now - do it immediately!
Manmohan SinghKabir, do now, what have thou to do tomorrow and do that forthwith, what thou have to do now.
Manmohan Singh (Punjabi)ਕਬੀਰ, ਜਿਹੜਾ ਕੁਛ ਤੂੰ ਕਲ੍ਹ ਨੂੰ ਕਰਨਾ ਹੈ, ਉਸ ਨੂੰ ਹੁਣੇ ਹੀ ਕਰ ਅਤੇ ਜੋ ਹੁਣ ਕਰਨਾ ਹੈ, ਉਸ ਨੂੰ ਝਟਪਟ ਹੀ ਕਰ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਧਰਮ ਕਲ ਕੋ ਕਰਨਾ ਹੈ, ਸੋ (ਅਬਹਿ) ਆਜ ਹੀ ਕਰ। ਹੇ ਭਾਈ! ਜੋ ਆਜ ਕਰਨਾ ਹੈ (ਸੁਇ ਤਾਲ) ਸੋ ਤਤਕਾਲ ਕਰ॥
Prof. Sahib Singh(ਸ਼ਲੋਕ ਨੰ: ੧੩੨ ਦੇ ਖ਼ਿਆਲ ਨੂੰ ਮੁੜ ਜਾਰੀ ਰੱਖਦੇ ਹੋਏ ਆਖਦੇ ਹਨ ਕਿ:) ਹੇ ਕਬੀਰ! (ਪਰਮਾਤਮਾ ਦਾ ਸਿਮਰਨ ਕਰਨ ਵਿਚ ਕਦੇ ਆਲਸ ਨਾਹ ਕਰ) ਭਲਕੇ (ਸਿਮਰਨ ਕਰਾਂਗਾ, ਇਹ ਸਲਾਹ) ਕਰਦਾ ਹੁਣੇ ਹੀ (ਸਿਮਰਨ) ਕਰ (ਭਲਕੇ ਸਿਮਰਨ ਸ਼ੁਰੂ ਕਰਨ ਦੇ ਥਾਂ ਹੁਣੇ ਹੀ ਸ਼ੁਰੂ ਕਰ ਦੇਹ। ਨਹੀਂ ਤਾਂ ਭਲਕ ਭਲਕ ਕਰਦਿਆਂ)

ਪਦ ਅਰਥ ਕਲਿ = ਭਲਕੇ, ਜੋ ਦਿਨ ਭਲਕੇ ਆਉਣਾ ਹੈ। ਅਬਹਿ = ਹੁਣੇ ਹੀ। ਸੁਇ ਤਾਲ = ਉਸੇ ਖਿਨ।

SikhNet (Spanish)Kabir, eso que tienes que hacer mañana, hazlo hoy mismo, y lo que tienes que hacer hoy,

ਪਾਛੈ ਕਛੂ. ਨ ਹੋਇਗਾ; ਜਉ. ਸਿਰ ਪਰਿ ਆਵੈ ਕਾਲੁ ॥੧੩੮॥

paachhai kachhoo. na hoeigaa; jau. sir par aavai kaal |138|

Sant Singh KhalsaLater on, you will not be able to do anything, when death hangs over your head. ||138||
Manmohan SinghNothing would be done hereinafter, when the death hangs over thy head.
Manmohan Singh (Punjabi)ਮਗਰੋ, ਜਦ ਮੌਤ ਤੇਰੇ ਸਿਰ ਤੇ ਆ ਖੜੀ ਹੋਈ ਤਾਂ ਕੁਝ ਭੀ ਨਹੀਂ ਹੋਣਾ।
Fareedkot Teekaਕਿਉਂ ਕਿ ਜਬ ਸਿਰ ਪਰ ਕਾਲ ਆਇ ਜਾਵੈਗਾ, ਭਾਵ ਮ੍ਰਿਤ ਆਇ ਕਰ ਗ੍ਰਸ ਲੇਵੇਗੀ ਤਬ ਪੀਛੈ ਸੇ ਕੁਛ ਨਹੀਂ ਹੋਵੇਗਾ॥੧੩੮॥
Prof. Sahib Singhਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇਲੇ ਸਮਾਂ ਵਿਹਾ ਜਾਣ ਤੇ ਕੁਝ ਨਹੀਂ ਹੋ ਸਕਦਾ ॥੧੩੮॥

ਪਦ ਅਰਥ ਜਉ = ਜਦੋਂ। ਕਾਲੁ = ਮੌਤ। ਪਾਛੈ = ਭਗਤੀ ਕਰਨ ਦਾ ਮੌਕਾ ਲੰਘ ਜਾਣ ਤੇ, ਅਸਲ ਸਮੇ ਤੋਂ ਪਿਛੋਂ ॥੧੩੮॥

* ਨੋਟ: ਸਲੋਕ ਨੰ: ੧੩੨ ਵਿਚ ਕਬੀਰ ਜੀ ਨੇ ਇਹ ਤਾਕੀਦ ਕੀਤੀ ਸੀ ਕਿ ਬੁਢੇਪਾ ਆਉਣ ਤੋਂ ਪਹਿਲਾਂ ਪਹਿਲਾਂ ਭਗਤੀ ਦਾ ਸੁਭਾਉ ਬਣਾਓ। ਨਾਲ ਹੀ ਚੇਤਾ ਕਰਾਂਦੇ ਹਨ ਕਿ ਇਹ ਪ੍ਰਭੂ ਦੀ ਬਖ਼ਸ਼ਸ਼ ਹੀ ਹੈ, ਜਿਸ ਉੱਤੇ ਹੋ ਜਾਏ। ਅੰਬ ਦੇ ਫਲ ਦੀ ਮਿਸਾਲ ਦੇ ਕੇ ਸਮਝਾਂਦੇ ਹਨ ਕਿ ਉਸ ਦੀ ਮੇਹਰ ਤੇ ਯਕੀਨ ਰੱਖੋ, ਉਹ ਜ਼ਰੂਰ ਬਖ਼ਸ਼ਸ਼ ਕਰਦਾ ਹੈ। ਪਰ ਨਾਲ ਹੀ ਅਗਾਂਹ ਸੁਚੇਤ ਕਰਦੇ ਹਨ ਕਿ ਇਹਨਾਂ ਮੂਰਤੀ-ਪੂਜਾਂ ਨੂੰ ਪਰਮਾਤਮਾ ਦੀ ਭਗਤੀ ਕਰਦੇ ਨਾਹ ਸਮਝੋ, ਇਹ ਵਿਚਾਰੇ ਤਾਂ ਪੰਡਿਤ ਲੋਕਾਂ ਦੇ ਕੈਦੀ ਹਨ।

SikhNet (Spanish)hazlo de inmediato, pues más tarde podrías no poder hacerlo, cuando la muerte se cuelgue sobre tu cabeza. (138)

Open this shabad →

Shabad Bhagat Kabir Ji Salok Kabeer Jee

ਕਬੀਰ. ਐਸਾ ਜੰਤੁ ਇਕੁ ਦੇਖਿਆ; ਜੈਸੀ ਧੋਈ ਲਾਖ ॥

kabeer. aisaa jant ik dekhiaa; jaisee dhoee laakh |

Sant Singh KhalsaKabeer, I have seen a person, who is as shiny as washed wax.
Manmohan SinghKabir, I have seen such a man, who is like the washed wax.
Manmohan Singh (Punjabi)ਕਬੀਰ, ਮੈਂ ਇਕ ਏਹੋ ਜਿਹਾ ਇਨਸਾਨ ਵੇਖਿਆ ਹੈ, ਜੋ ਧੋਤੀ ਹੋਈ ਮੋਮ ਵਰਗਾ ਹੈ।
Fareedkot Teekaਕਿਸੀ ਦੰਭੀ ਕਉ ਦੇਖ ਕਰ ਸ੍ਰੀ ਕਬੀਰ ਜੀ ਕਹਿਤੇ ਹੈਂ: ਏਕ ਦੰਭੀ ਜੀਵ ਹਮਨੇ ਐਸਾ ਦੇਖਿਆ ਹੈ ਜੈਸੇ ਲਾਖ ਧੋਈ ਹੋਈ ਬਾਹਰ ਸੇ ਚਿਲਕਤੀ ਦ੍ਰਿਸਟ ਆਵਤੀ ਹੈ॥
Prof. Sahib Singhਹੇ ਕਬੀਰ! ਮੈਂ ਇਕ ਅਜੇਹਾ ਮਨੁੱਖ ਵੇਖਿਆ (ਜਿਸ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਸੀ ਕੀਤਾ) ਉਹ (ਬਾਹਰੋਂ ਵੇਖਣ ਨੂੰ) ਧੋਤੀ ਹੋਈ ਚਮਕਦੀ ਲਾਖ ਵਰਗਾ ਸੀ।

ਪਦ ਅਰਥ ਐਸਾ ਜੰਤੁ = ਅਜੇਹਾ ਮਨੁੱਖ ਜਿਸ ਨੇ 'ਰਾਮੁ ਨ ਚੇਤਿਓ'। ਧੋਈ ਲਾਖ = ਧੋਤੀ ਹੋਈ ਲਾਖ (ਜੋ ਬੜੀ ਚਮਕਦੀ ਹੈ)।

SikhNet (Spanish)Kabir, conocí a una persona que relucía como cera lavada,

ਦੀਸੈ ਚੰਚਲੁ ਬਹੁ ਗੁਨਾ; ਮਤਿ ਹੀਨਾ ਨਾਪਾਕ ॥੧੩੯॥

deesai chanchal bahu gunaa; mat heenaa naapaak |139|

Sant Singh KhalsaHe seems very clever and very virtuous, but in reality, he is without understanding, and corrupt. ||139||
Manmohan SinghHe appears to be clever and very virtuous, however, he is without understanding and unchaste.
Manmohan Singh (Punjabi)ਉਹ ਬੜਾ ਚਲਾਕ ਅਤੇ ਬੜਾ ਨੇਕੀ-ਨਿਪੁੰਨ ਜਾਪਦਾ ਹੈ, ਪਰ ਉਹ ਬੇਸਮਝ ਅਤੇ ਅਪਵਿੱਤਰ ਹੈ।
Fareedkot Teekaਤੈਸੇ ਹੀ ਓਹ ਬਚਨੋਂ ਕਰ ਕੇ ਚੰਚਲ, ਭਾਵ ਅਸੱਤ ਵਕਤਾ ਔਰ (ਬਹੁ ਗੁਨਾ) ਦੇਖਣੇ ਮਾਤ੍ਰ ਬਹੁਗੁਣਾ ਦ੍ਰਿਸਟ ਆਵਤਾ ਹੈ, ਔ ਅੰਤ੍ਰੀਵ ਤੇ ਸੁਮਤੀ ਤੇ ਹੀਨ ਅਪਵਿਤ੍ਰ ਰੂਪ ਹੈ, ਭਾਵ ਪਾਪੀ ਹੈ॥੧੩੯॥
Prof. Sahib Singhਪ੍ਰਭੂ ਦੀ ਯਾਦ ਤੋਂ ਖੁੰਝਿਆ ਹੋਇਆ ਮਨੁੱਖ ਭਾਵੇਂ ਬਹੁਤ ਹੀ ਚੁਸਤ-ਚਲਾਕ ਦਿੱਸਦਾ ਹੋਵੇ, ਪਰ ਉਹ ਅਸਲ ਵਿਚ ਅਕਲ ਤੋਂ ਸੱਖਣਾ ਹੁੰਦਾ ਹੈ ਕਿਉਂਕਿ ਪ੍ਰਭੂ ਤੋਂ ਵਿਛੁੜ ਕੇ ਉਸ ਦਾ ਜੀਵਨ ਗੰਦਾ ਹੁੰਦਾ ਹੈ ॥੧੩੯॥

ਪਦ ਅਰਥ ਚੰਚਲੁ = ਚਾਲਾਕ, ਚੁਸਤ। ਬਹੁ ਗੁਨਾ = ਬਹੁਤ ਹੀ ਵਧੀਕ। ਮਤਿ ਹੀਨਾ = ਅਕਲ ਤੋਂ ਸੱਖਣਾ। ਨਾਪਾਕ = ਨਾ-ਪਾਕ, ਅਪਵਿਤ੍ਰ, ਗੰਦੇ ਜੀਵਨ ਵਾਲਾ ॥੧੩੯॥

SikhNet (Spanish)parecía muy astuto y virtuoso, pero en realidad, no tenía ningún entendimiento y era corrupto.(139)

Open this shabad →

Shabad Bhagat Kabir Ji Salok Kabeer Jee

ਕਬੀਰ. ਮੇਰੀ ਬੁਧਿ ਕਉ; ਜਮੁ. ਨ ਕਰੈ ਤਿਸਕਾਰ ॥

kabeer. meree budh kau; jam. na karai tisakaar |

Sant Singh KhalsaKabeer, the Messenger of Death shall not compromise my understanding.
Manmohan SinghKabir, death's myrmidon shall disgrace not my understanding.
Manmohan Singh (Punjabi)ਕਬੀਰ, ਮੌਤ ਦਾ ਫਰੇਸ਼ਤਾ ਮੇਰੀ ਸਮਝ ਦਾ ਨਿਰਾਦਰ ਨਹੀਂ ਕਰੇਗਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮੇਰੀ ਬੁਧੀ ਕੋ ਦੇਖ ਕਰ ਜਮ ਭੀ (ਤਿਸਕਾਰ) ਨਿਰਾਦਰ ਨਹੀਂ ਕਰੇਗਾ॥
Prof. Sahib Singhਹੇ ਕਬੀਰ! (ਪ੍ਰਭੂ ਦੀ ਯਾਦ ਤੋਂ ਭੁੱਲਾ ਹੋਇਆ ਮਨੁੱਖ ਬੜਾ ਚੁਸਤ-ਚਾਲਾਕ ਹੁੰਦਾ ਹੋਇਆ ਭੀ ਅਕਲ-ਹੀਣ ਤੇ ਫਿਟਕਾਰ-ਜੋਗ ਹੁੰਦਾ ਹੈ ਕਿਉਂਕਿ ਉਸ ਦਾ ਜੀਵਨ ਨੀਵਾਂ ਰਹਿ ਜਾਂਦਾ ਹੈ। ਪਰ ਮੇਰੇ ਉਤੇ ਪ੍ਰਭੂ ਦੀ ਮੇਹਰ ਹੋਈ ਹੈ, ਦੁਨੀਆ ਦੇ ਲੋਕ ਤਾਂ ਕਿਤੇ ਰਹੇ) ਮੇਰੀ ਅਕਲ ਨੂੰ ਜਮਰਾਜ ਭੀ ਫਿਟਕਾਰ ਨਹੀਂ ਪਾ ਸਕਦਾ,

ਪਦ ਅਰਥ ਬੁਧਿ = ਅਕਲ। ਕਉ = ਨੂੰ। ਤਿਸਕਾਰ = ਤ੍ਰਿਸਕਾਰ, ਨਿਰਾਦਰੀ, ਹੱਤਕ।

SikhNet (Spanish)Kabir, el mensajero de la muerte no va a comprometer mi entendimiento,

ਜਿਨਿ ਇਹੁ ਜਮੂਆ ਸਿਰਜਿਆ; ਸੁ ਜਪਿਆ ਪਰਵਿਦਗਾਰ ॥੧੪੦॥

jin ihu jamooaa sirajiaa; su japiaa paravidagaar |140|

Sant Singh KhalsaI have meditated on the Lord, the Cherisher, who created this Messenger of Death. ||140||
Manmohan SinghI have meditated on that Lord, the Cherisher who has created this myrmidon of death.
Manmohan Singh (Punjabi)ਮੈਂ ਉਸ ਪਾਲਣ ਪੋਸਣਹਾਰ ਪ੍ਰਭੂ ਦਾ ਆਰਾਧਨ ਕੀਤਾ ਹੈ, ਜਿਸਨੇ ਇਸ ਮੌਤ ਦੇ ਫਰੇਸ਼ਤੇ ਨੂੰ ਰਚਿਆ ਹੈ।
Fareedkot Teekaਜੋ ਲੋਕਾਂ ਨੂੰ ਮਾਰ ਰਿਹਾ ਹੈ ਇਸ ਜਮ ਕੋ ਭੀ (ਸਿਰਜਿਆ) ਉਤਪਤਿ ਕੀਆ ਹੈ, ਮੈਨੇ ਤਿਸ ਪਰਵਦਗਾਰ ਕੇ ਨਾਮ ਕੋ ਜਪਿਆ ਹੈ॥੧੪੦॥
Prof. Sahib Singhਕਿਉਂਕਿ ਮੈਂ ਉਸ ਪਾਲਣਹਾਰ ਪ੍ਰਭੂ ਨੂੰ ਸਿਮਰਿਆ ਹੈ ਜਿਸ ਨੇ ਇਸ ਵਿਚਾਰੇ ਜਮ ਨੂੰ ਪੈਦਾ ਕੀਤਾ ਹੈ ॥੧੪੦॥

ਪਦ ਅਰਥ ਜਿਨਿ = ਜਿਸ (ਪਰਵਿਦਗਾਰ) ਨੇ, ਜਿਸ ਪਾਲਣਹਾਰ ਪ੍ਰਭੂ ਨੇ। ਜਮੂਆ = ਗਰੀਬ ਜਿਹਾ ਜਮ, ਵਿਚਾਰਾ ਜਮ (ਨੋਟ: ਜਿਸ 'ਜਮ' ਤੋਂ ਦੁਨੀਆ ਥਰ-ਥਰ ਕੰਬਦੀ ਹੈ, ਭਗਤੀ ਕਰਨ ਵਾਲੇ ਨੂੰ ਉਹ ਭੀ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਇਕ ਸਾਧਾਰਨ ਜਿਹਾ ਜੀਵ ਜਾਪਦਾ ਹੈ, ਉਸ ਪਾਸੋਂ ਉਹ ਰਤਾ ਭਰ ਭੀ ਨਹੀਂ ਡਰਦੇ)। ਸੁ = ਉਸ (ਪਰਮਾਤਮਾ) ਨੂੰ ॥੧੪੦॥

SikhNet (Spanish)he meditado en el Señor, el Mismo Creador del mensajero de la muerte.(140)

Open this shabad →

Shabad Bhagat Kabir Ji Salok Kabeer Jee continues on Ang 1372

ਕਬੀਰੁ. ਕਸਤੂਰੀ ਭਇਆ; ਭਵਰ ਭਏ ਸਭ ਦਾਸ ॥

kabeer. kasatooree bheaa; bhavar bhe sabh daas |

Sant Singh KhalsaKabeer, the Lord is like musk; all His slaves are like bumble bees.
Manmohan SinghKabir, God has become like musk and all his slaves have become bumble-bees.
Manmohan Singh (Punjabi)ਕਬੀਰ, ਵਾਹਿਗੁਰੂ ਨਾਫੇ ਦੀ ਨਿਆਈ ਹੋ ਗਿਆ ਹੈ ਤੇ ਉਸ ਦੇ ਸਾਰੇ ਗੋਲੇ ਭਉਰੇ ਥੀ ਗਏ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਰਬ ਤੇ (ਕਬੀਰ) ਬਡਾ ਜੋ ਪਰਮੇਸ੍ਵਰ ਹੈ, ਸੋ ਕਸਤੂਰੀ ਕੇ ਸਮਾਨ ਸੁਗੰਧੀ ਵਾਲਾ ਭਯਾ ਹੈ, ਤਾਂ ਤੇ ਤਿਸ ਸੁਗੰਧੀ ਕੇ ਲੇਨੇ ਕੋ ਤਿਸ ਕੇ ਸੰਪੂਰਨ ਦਾਸ ਭੌਰੇ ਵਤ ਭਏ ਹੈਂ॥
Prof. Sahib Singh(ਭਗਤੀ ਕਰਨ ਵਾਲਿਆਂ ਨੂੰ) ਪਰਮਾਤਮਾ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਕਸਤੂਰੀ ਹੈ, ਸਾਰੇ ਭਗਤ ਉਸ ਦੇ ਭੌਰੇ ਬਣ ਜਾਂਦੇ ਹਨ (ਜਿਵੇਂ ਭੌਰੇ ਫੁੱਲ ਦੀ ਸੁਗੰਧੀ ਵਿਚ ਮਸਤ ਹੋ ਜਾਂਦੇ ਹਨ ਤੇ ਕਿਤੇ ਗੰਦੀ-ਮੰਦੀ ਬੂ ਵਾਲੇ ਥਾਂ ਵਲ ਨਹੀਂ ਜਾਂਦੇ, ਤਿਵੇਂ ਭਗਤ ਪਰਮਾਤਮਾ ਦੇ ਪਿਆਰ ਦੀ ਸੁਗੰਧੀ ਵਿਚ ਲੀਨ ਰਹਿੰਦੇ ਹਨ ਤੇ ਮਾਇਕ ਪਦਾਰਥਾਂ ਵਲ ਨਹੀਂ ਪਰਤਦੇ)।

ਪਦ ਅਰਥ ਕਬੀਰੁ = ਸਭ ਤੋਂ ਵੱਡਾ, ਪਰਮਾਤਮਾ, ਪਰਮ ਆਤਮਾ। ਭਇਆ = ਹੋ ਜਾਂਦਾ ਹੈ, ਜਾਪਦਾ ਹੈ। ਦਾਸ = (ਪਰਮਾਤਮਾ ਦੀ ਭਗਤੀ ਕਰਨ ਵਾਲੇ) ਸੇਵਕ।

SikhNet (Spanish)Kabir, el Señor es como el Musgo, Sus Esclavos son los abejorros,

Open this shabad (2 lines, Angs 1371-1372) →

Ang 1371 of 1430