ੴ

ਸਿੱਖਬਾਣੀ · SikhBani

ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥

too aape aap aap sabh karataa koee doojaa hoe su avaro...
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 594 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਆਪੇ ਆਪਿ. ਆਪਿ ਸਭੁ ਕਰਤਾ; ਕੋਈ ਦੂਜਾ ਹੋਇ. ਸੁ ਅਵਰੋ ਕਹੀਐ ॥

too aape aap. aap sabh karataa; koee doojaa hoe. su avaro kaheeai |

Sant Singh KhalsaYou Yourself, all by Yourself, are the Creator of all. If there were any other, then I would speak of another.
Manmohan SinghThou, by Thyself, alone art the Creator of all. Had there been a second, only then I would have talked about another.
Manmohan Singh (Punjabi)ਤੂੰ ਨਿਰੋਲ ਖੁਦ-ਬ-ਖੁਦ ਹੀ ਸਾਰਿਆਂ ਦਾ ਸਿਰਜਣਹਾਰ ਹੈਂ। ਜੇਕਰ ਕੋਈ ਦੂਸਰਾ ਹੁੰਦਾ ਤਾਂ ਮੈਂ ਉਸ ਹੋਰਸ ਦਾ ਜਿਕਰ ਕਰਦਾ।
Fareedkot Teekaਹੇ ਕਰਤਾ ਪੁਰਖ! ਤੂੰ ਤੀਨੋਂ ਕਾਲੋਂ ਮੇਂ ਆਪ ਹੀ ਆਪ ਹੈਂ, ਕੋਈ ਦੂਸਰਾ ਹੋਇ ਤੋ (ਅਵਰੋ) ਦੂਸਰਾ ਕਹੀਐ॥
Prof. Sahib Singhਹੇ ਹਰੀ! ਤੂੰ ਆਪ ਹੀ ਆਪ ਹੈਂ ਤੇ ਆਪ ਹੀ ਸਭ ਕੁਝ ਪੈਦਾ ਕਰਦਾ ਹੈਂ, ਕਿਸੇ ਹੋਰ ਦੂਜੇ ਨੂੰ ਪੈਦਾ ਕਰਨ ਵਾਲਾ ਤਾਂ ਹੀ ਆਖੀਏ, ਜੇ ਕੋਈ ਹੋਰ ਹੋਵੇ ਹੀ।
SikhNet (Spanish)Tú has creado todo y haces todo por Ti Mismo; si hubiera algún otro, yo hablaría también de Él.

ਹਰਿ ਆਪੇ ਬੋਲੈ. ਆਪਿ ਬੁਲਾਵੈ; ਹਰਿ ਆਪੇ ਜਲਿ ਥਲਿ ਰਵਿ ਰਹੀਐ ॥

har aape bolai. aap bulaavai; har aape jal thal rav raheeai |

Sant Singh KhalsaThe Lord Himself speaks, and causes us to speak; He Himself is pervading the water and the land.
Manmohan SinghGod Himself utters, Himself makes us utter and He Himself is pervading the ocean and the earth.
Manmohan Singh (Punjabi)ਹਰੀ ਖੁਦ ਬੋਲਦਾ ਹੈ ਤੇ ਖੁਦ ਹੀ ਸਾਨੂੰ ਬੁਲਾਉਂਦਾ ਹੈ। ਵਾਹਿਗੁਰੂ ਖਚੁਦ ਹੀ ਸਮੁੰਦਰ ਤੇ ਧਰਤੀ ਵਿੰਚ ਰਮ ਰਿਹਾ ਹੈ।
Fareedkot Teekaਹੇ ਹਰਿ! ਤੂੰ ਆਪ ਹੀ ਬੋਲਤਾ ਹੈਂ ਔ ਆਪ ਹੀ ਬੁਲਾਉਤਾ ਹੈਂ, ਹੇ ਹਰਿ! ਤੂੰ ਆਪ ਹੀ ਜਲੋਂ ਮੇਂ ਥਲੋਂ ਮੇਂ ਰਵਿ ਰਹਾ ਹੈ॥
Prof. Sahib Singhਹਰੀ ਆਪ ਹੀ (ਸਭ ਜੀਵਾਂ ਵਿਚ) ਬੋਲਦਾ ਹੈ, ਆਪ ਹੀ ਸਭ ਨੂੰ ਬੁਲਾਉਂਦਾ ਹੈ ਅਤੇ ਆਪ ਹੀ ਜਲ ਵਿਚ ਥਲ ਵਿਚ ਵਿਆਪ ਰਿਹਾ ਹੈ।
SikhNet (Spanish)Tú sólo recitas y nos haces recitar; sólo Tú prevaleces en el agua y en la tierra.

ਹਰਿ ਆਪੇ ਮਾਰੈ. ਹਰਿ ਆਪੇ ਛੋਡੈ; ਮਨ ਹਰਿ ਸਰਣੀ. ਪੜਿ ਰਹੀਐ ॥

har aape maarai. har aape chhoddai; man har saranee. parr raheeai |

Sant Singh KhalsaThe Lord Himself destroys, and the Lord Himself saves. O mind, seek and remain in the Lord's Sanctuary.
Manmohan SinghGod Himself destroys and God Himself delivers. So, O my soul, remain thou lying under God's protection.
Manmohan Singh (Punjabi)ਵਾਹਿਗੁਰੂ ਆਪ ਨਾਸ ਕਰਦਾ ਹੈ ਤੇ ਆਪ ਹੀ ਰਿਹਾਈ ਬਖਸ਼ਦਾ ਹੈ। ਇਸ ਲਈ ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦੀ ਪਨਾਹ ਹੇਠਾ ਪਈ ਰਹੁ।
Fareedkot Teekaਹੇ ਹਰਿ! ਤੂੰ ਆਪ ਹੀ ਮਾਰਤਾ ਹੈਂ ਔ ਆਪ ਹੀ ਛੋਡਤਾ ਹੈਂ। ਹੇ ਹਰੀ! ਮਨ ਕਰ ਕੇ ਹਮ ਤੇਰੀ ਸਰਨ ਮੇਂ ਪੜੇ ਰਹਤੇ ਹੈਂ॥
Prof. Sahib Singhਹੇ ਮਨ! ਹਰੀ ਆਪ ਹੀ ਮਾਰਦਾ ਹੈ ਤੇ ਆਪ ਹੀ ਬਖ਼ਸ਼ਦਾ ਹੈ, (ਇਸ ਵਾਸਤੇ) ਹਰੀ ਦੀ ਸ਼ਰਨ ਵਿਚ ਪਿਆ ਰਹੁ।
SikhNet (Spanish)Sólo Tú destruyes; sólo Tú salvas, y así mi mente se aloja sólo en Tu Santuario.

ਹਰਿ ਬਿਨੁ. ਕੋਈ ਮਾਰਿ ਜੀਵਾਲਿ, ਨ ਸਕੈ; ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥

har bin. koee maar jeevaal, na sakai; man hoe nichind nisal hoe raheeai |

Sant Singh KhalsaOther than the Lord, no one can kill or rejuvenate. O mind, do not be anxious - remain fearless.
Manmohan SinghWithout God none can kill or animate. Therefore, O my soul, be unanxious and abide fearlessly.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਕੋਈ ਮਾਰ ਜਾਂ ਜੁਆ ਨਹੀਂ ਸਕਦਾ। ਇਸ ਲੲ, ਹੇ ਮੇਰੀ ਜਿੰਦੜੀਏ! ਬੇਫਿਕਰ ਥੀ ਵੰਞ ਅਤੇ ਨਿੱਡਰ ਹੋ ਕੇ ਵੱਸ।
Fareedkot Teekaਹੇ ਹਰਿ! ਤੇਰੇ ਬਿਨਾਂ ਨ ਕੋਈ ਮਾਰ ਸਕਤਾ ਹੈ ਨ ਜਿਵਾਇ ਸਕਤਾ ਹੈ, ਫਿਰ ਚਿੰਤਾ ਕਾਹੇ ਕੀ ਹੈ। ਤਾਂ ਤੇ ਮਨ ਕਰ ਕੇ ਨਿਸਚਿੰਤ ਹੋ ਕਰ ਦੁਖੋਂ ਸੇ ਰਹਿਤ ਹੋ ਰਹੀਤਾ ਹੈ॥
Prof. Sahib Singhਹਰੀ ਤੋਂ ਬਿਨਾ ਕੋਈ ਹੋਰ ਨਾ ਮਾਰ ਸਕਦਾ ਹੈ ਨਾ ਜਿਵਾ ਸਕਦਾ ਹੈ, (ਇਸ ਵਾਸਤੇ) ਹੇ ਮਨ! ਬਿਲਕੁਲ ਬੇਫਿਕਰ ਹੋ ਰਹੁ (ਭਾਵ, ਹੋਰ ਕਿਸੇ ਦੀ ਆਸ ਨਾ ਰੱਖ)।
SikhNet (Spanish)Aparte del Señor, nadie puede matar o rejuvenecer, oh mente, no comas ansias y no dejes que el miedo te atrape. Parado, sentado o dormido, por siempre y para siempre, medita,

ਉਠਦਿਆ ਬਹਦਿਆ ਸੁਤਿਆ. ਸਦਾ ਸਦਾ ਹਰਿ ਨਾਮੁ ਧਿਆਈਐ; ਜਨ ਨਾਨਕ. ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ

autthadiaa bahadiaa sutiaa. sadaa sadaa har naam dhiaaeeai; jan naanak. guramukh har laheeai |21|1| sudh

Sant Singh KhalsaWhile standing, sitting, and sleeping, forever and ever, meditate on the Lord's Name; O servant Nanak, as Gurmukh, you shall attain the Lord. ||21||1||Sudh||
Manmohan SinghStanding, sitting and sleeping for ever and aye, remember thou God's Name and attain to God through the Guru, O slave Nanak.
Manmohan Singh (Punjabi)ਖਲੋਤਿਆਂ, ਬੈਠਿਆ ਅਤੇ ਸੁੱਤੇ ਪਿਆਂ, ਸਦੀਵ ਤੇ ਹਮੇਸ਼ਾਂ ਹੀ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਅਤੇ ਗੁਰਾਂ ਦੇ ਰਾਹੀਂ ਵਾਹਿਗੁਰੂ ਨੂੰ ਪ੍ਰਪਾਤ ਹੋ, ਹੇ (ਹਰੀ ਦੇ) ਗੋਲੇ ਨਾਨਕ!
Fareedkot Teekaਜਬ ਉਠਤੇ ਬੈਠਤੇ ਸੋਤੇ ਸਦੀਵਕਾਲ ਹੇ ਹਰਿ! ਤੇਰਾ ਨਾਮ ਅਰਾਧਨ ਕਰੀਏ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਗੁਰਮੁਖਿ ਹੋ ਕਰ ਹੇ ਹਰਿ! ਤੁਝ ਕੋ (ਲਹੀਐ) ਪਾਈਤਾ ਹੈ॥੨੧॥੧॥ਸੁਧ॥☬ਸੰਸਾਰ ਕੀ ਅਨਿਤ੍ਯਤਾ ਸੂਚਨ ਕਰਾਉਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਜੇ ਉਠਦਿਆਂ ਬਹਿੰਦਿਆਂ ਤੇ ਸੁੱਤਿਆਂ ਹਰ ਵੇਲੇ ਹਰੀ ਦਾ ਨਾਮ ਸਿਮਰੀਏ ਤਾਂ ਸਤਿਗੁਰੂ ਦੇ ਸਨਮੁਖ ਹੋ ਕੇ ਹਰਿ ਮਿਲ ਪੈਂਦਾ ਹੈ ॥੨੧॥੧॥ਸ਼ੁਧ।

* ਵੇਰਵਾ: ਇਹ ਵਾਰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ; ੨੧ ਪਉੜੀਆਂ ਹਨ; ਪਹਿਲੀ ਪਉੜੀ ਨਾਲ ੩ ਸਲੋਕ ਹਨ, ਬਾਕੀ ਹਰੇਕ ਪਉੜੀ ਨਾਲ ਦੋ ਦੋ ਸਲੋਕ ਹਨ; ਕੁੱਲ ੪੩ ਸਲੋਕ ਹਨ। ਸਲੋਕਾਂ ਦਾ ਵੇਰਵਾ: ਸਲੋਕ ਮ: ੩ = ੪੦। ਸਲੋਕ ਮ: ੧ = ੩। ਜੋੜ = ੪੩। ਗੁਰੂ ਰਾਮਦਾਸ ਜੀ ਦਾ, ਜਿਨ੍ਹਾਂ ਦੀ ਇਹ ਵਾਰ ਹੈ, ਇੱਕ ਭੀ ਸਲੋਕ ਨਹੀਂ ਹੈ। ਸੋ 'ਵਾਰ' ਦਾ ਅਸਲ ਸਰੂਪ ਸਿਰਫ਼ 'ਪਉੜੀਆਂ' ਹੈ।

SikhNet (Spanish)oh, dice el Sirviente Nanak, como Gurmukj, porque así, obtendrás al Señor. (21-1 Sud).
Answers quote the Granth verbatim with Ang citations. AI commentary is not Gurbani and not a religious ruling.