ੴ

ਸਿੱਖਬਾਣੀ · SikhBani

ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥

satiguroo na sevio moorakh andh gavaar
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 594 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਤਿਗੁਰੂ. ਨ ਸੇਵਿਓ; ਮੂਰਖ ਅੰਧ ਗਵਾਰਿ ॥

satiguroo. na sevio; moorakh andh gavaar |

Sant Singh KhalsaThe foolish, blind clown does not serve the True Guru.
Manmohan SinghThe stupid and blind clown serves not the True Guru.
Manmohan Singh (Punjabi)ਮਤ-ਹੀਣ ਅਤੇ ਅੰਨ੍ਹਾਂ ਉੱਜਡ ਸੱਚੇ ਗੁਰਾਂ ਦੀ ਸੇਵਾ ਨਹੀਂ ਕਮਾਉਂਦਾ।
Fareedkot Teekaਜਿਸ (ਅੰਧ) ਅਗ੍ਯਾਨੀ (ਗਵਾਰਿ) ਮਨਮੁਖ ਨੇ ਦ੍ਵੈਤ ਭਾਵ ਕਰ ਕੇ ਸਤਿਗੁਰੂ ਕੋ ਸੇਵਨ ਨਹੀਂ ਕੀਆ ਹੈ॥
Prof. Sahib Singhਅੰਨ੍ਹੇ ਮੂਰਖ ਗਵਾਰ ਨੇ ਆਪਣੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ,

ਪਦ ਅਰਥ ਗਵਾਰਿ = ਗਵਾਰ ਨੇ।

SikhNet (Spanish)El hombre instalado en su ego se ciega para vivir al Servicio del Guru.

ਦੂਜੈ ਭਾਇ ਬਹੁਤੁ ਦੁਖੁ ਲਾਗਾ; ਜਲਤਾ ਕਰੇ ਪੁਕਾਰ ॥

doojai bhaae bahut dukh laagaa; jalataa kare pukaar |

Sant Singh KhalsaIn love with duality, he endures terrible suffering, and burning, he cries out in pain.
Manmohan SinghThrough duality he suffers great pain and bewails burning therein.
Manmohan Singh (Punjabi)ਦਵੈਤ-ਭਾਵ ਰਾਹੀਂ ਉਹ ਘਣਾ ਕਸ਼ਟ ਉਠਾਉਂਦਾ ਹੈ ਅਤੇ ਉਸ ਅੰਦਰ ਮਚਦਾ ਹੋਇਆ ਚੀਕਾਂ ਮਾਰਦਾ ਹੈ।
Fareedkot Teekaਤਿਸ ਕੋ ਬਹੁਤ ਦੁਖ ਲਾਗਤਾ ਭ੍ਯਾ ਹੈ ਇਸ ਸੇ ਵਹੁ ਜਲਤਾ ਹੂਆ ਪੁਕਾਰ ਕਰਤਾ ਹੈ॥
Prof. Sahib Singhਮਾਇਆ ਦੇ ਪਿਆਰ ਵਿਚ ਜਦੋਂ ਬਹੁਤ ਦੁਖੀ ਹੋਇਆ ਤਦੋਂ ਸੜਦਾ ਹੋਇਆ ਹਾੜੇ ਘੱਤਦਾ ਹੈ;
SikhNet (Spanish)Sufre el dolor de la dualidad, y consumiéndose en su fuego, se aflige y se olvida del Guru,

ਜਿਨ ਕਾਰਣਿ. ਗੁਰੂ ਵਿਸਾਰਿਆ; ਸੇ. ਨ ਉਪਕਰੇ ਅੰਤੀ ਵਾਰ ॥

jin kaaran. guroo visaariaa; se. na upakare antee vaar |

Sant Singh KhalsaHe forgets the Guru, for the sake of mere objects, but they will not come to his rescue in the end.
Manmohan SinghThe objects for whose sake he forsake the Guru, they come not to his rescue in the end.
Manmohan Singh (Punjabi)ਜਿਨ੍ਹਾਂ ਮਨੋਰਥਾਂ ਦੀ ਖਾਤਿਰ ਉਹ ਗੁਰੂ ਨੂੰ ਭੁਲਾਉਂਦਾ ਹੈ, ਉਹ ਭੀ ਅਖੀਰ ਨੂੰ ਉਸ ਦੀ ਸਹਾਇਤਾ ਲਈ ਨਹੀਂ ਆਉਂਦੇ।
Fareedkot Teekaਜਿਨ ਸੰਬੰਧੀਓਂ ਕੇ ਕਾਰਣ ਗੁਰੂ ਕੋ ਬਿਸਾਰ ਦੀਆ ਹੈ, ਸੋ ਅੰਤ ਕੇ ਸਮ੍ਯ ਮੇਂ ਕੁਛ ਭੀ (ਉਪਕਰੇ) ਉਪਕਾਰ ਨਹੀਂ ਕਰਤੇ ਹੈਂ ਅਰਥਾਤ ਸਹਾਯਤਾ ਨਹੀਂ ਕਰਤੇ ਹੈਂ॥
Prof. Sahib Singhਤੇ ਜਿਨ੍ਹਾਂ ਦੇ ਵਾਸਤੇ ਸਤਿਗੁਰੂ ਨੂੰ ਵਿਸਾਰਿਆ ਹੈ ਉਹ ਆਖ਼ਰੀ ਵੇਲੇ ਨਹੀਂ ਪੁੱਕਰਦੇ।

ਪਦ ਅਰਥ ਜਿਨ ਕਾਰਣਿ = ਜਿਨ੍ਹਾਂ ਦੀ ਖ਼ਾਤਰ। ਉਪਕਰੇ = ਪੁੱਕਰੇ, ਬਹੁੜੇ।

SikhNet (Spanish)persiguiendo propósitos que no le sirven para nada al final.

ਨਾਨਕ. ਗੁਰਮਤੀ ਸੁਖੁ ਪਾਇਆ; ਬਖਸੇ ਬਖਸਣਹਾਰ ॥੨॥

naanak. guramatee sukh paaeaa; bakhase bakhasanahaar |2|

Sant Singh KhalsaThrough the Guru's Instructions, Nanak has found peace; the Forgiving Lord has forgiven him. ||2||
Manmohan SinghBy the Guru's instruction Nanak has attained peace and Lord, the Pardoner, has pardoned him.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਨਾਨਕ ਨੂੰ ਸੁੱਖ ਪ੍ਰਾਪਤ ਹੋਇਆ ਹੈ, ਮਾਫੀ ਦੇਣਹਾਰ ਮਾਲਕ ਨੇ ਉਸ ਨੂੰ ਮਾਫ ਕਰ ਦਿੱਤਾ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਜਿਨ ਕੋ ਬਖਸਨਹਾਰੇ ਅਕਾਲ ਪੁਰਖ ਨੇ ਬਖਸ਼ਾ ਹੈ, ਤਿਨ ਗੁਰਮਤੀਓਂ ਨੇ ਸੁਖ ਪਾਯਾ ਹੈ॥੨॥
Prof. Sahib Singhਹੇ ਨਾਨਕ! ਗੁਰੂ ਦੀ ਮੱਤ ਲਿਆਂ ਹੀ ਸੁਖ ਮਿਲਦਾ ਹੈ ਤੇ ਬਖ਼ਸ਼ਣ ਵਾਲਾ ਹਰੀ ਬਖ਼ਸ਼ਦਾ ਹੈ ॥੨॥
SikhNet (Spanish)Dice Nanak, uno es bendecido con Éxtasis a través de la Sabiduría del Guru, si nuestro Señor, misericordiosamente otorga Su Bendición. (2)
Answers quote the Granth verbatim with Ang citations. AI commentary is not Gurbani and not a religious ruling.