ਮਾਝ ਮਹਲਾ ੩ ॥
maajh mahalaa 3 | Ang 128
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.
ਨਿਰਗੁਣੁ ਸਰਗੁਣੁ ਆਪੇ ਸੋਈ ॥
niragun saragun aape soee | Ang 128
Sant Singh KhalsaThe Lord Himself is Unmanifest and Unrelated; He is Manifest and Related as well.
Manmohan SinghThat Lord Himself is unmanifest and manifest.
Manmohan Singh (Punjabi)ਉਹ ਪ੍ਰਭੂ ਆਪੇ ਹੀ ਗੁਪਤ ਅਤੇ ਪ੍ਰਗਟ ਹੈ।
Fareedkot Teekaਸੋ ਪ੍ਰਭ ਆਪ ਹੀ ਨਿਰਗੁਣ ਤਥਾ ਸਰਗੁਣ ਸਰੂਪ ਹੈਂ॥
Prof. Sahib Singhਉਹ ਪਰਮਾਤਮਾ ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿਚ ਮਾਇਆ ਦੇ ਤਿੰਨ ਗੁਣਾਂ ਦਾ ਲੇਸ਼ ਨਹੀਂ ਹੁੰਦਾ, ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿਚ ਮਾਇਆ ਦੇ ਤਿੰਨ ਗੁਣ ਮੌਜੂਦ ਹਨ (ਆਕਾਰ ਤੋਂ ਰਹਿਤ ਭੀ ਆਪ ਹੀ ਹੈ, ਤੇ ਇਹ ਦਿੱਸਦਾ ਆਕਾਰ ਰੂਪ ਭੀ ਆਪ ਹੀ ਹੈ)।ਪਦ ਅਰਥ ਨਿਰਗੁਣੁ = {निर्गुण} ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ। ਸਰਗੁਣੁ = {सर्गुण} ਜਿਸ ਵਿਚ ਮਾਇਆ ਦੇ ਤਿੰਨ ਗੁਣ ਮੌਜੂਦ ਹਨ।
SikhNet (Spanish)Él, el Señor, es el Uno Absoluto y el Relativo.
ਤਤੁ ਪਛਾਣੈ; ਸੋ ਪੰਡਿਤੁ ਹੋਈ ॥
tat pachhaanai; so panddit hoee | Ang 128
Sant Singh KhalsaThose who recognize this essential reality are the true Pandits, the spiritual scholars.
Manmohan SinghHe who realises the reality, becomes a Pandit.
Manmohan Singh (Punjabi)ਜੋ ਅਸਲੀਅਤ ਨੂੰ ਪਛਾਣਦਾ ਹੈ ਉਹ ਹੀ ਪੰਡਤ ਹੋ ਜਾਂਦਾ ਹੈ।
Fareedkot Teekaਤਿਸ ਕੇ ਤਤ ਕੋ ਜੋ ਪਛਾਣੇ ਸੋ ਪੰਡਿਤ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਉਸ ਅਸਲੇ ਨੂੰ ਪਛਾਣਦਾ ਹੈ (ਉਸ ਅਸਲੇ ਨਾਲ ਸਾਂਝ ਪਾਂਦਾ ਹੈ), ਉਹ ਪੰਡਿਤ ਬਣ ਜਾਂਦਾ ਹੈ।ਪਦ ਅਰਥ ਤਤੁ = ਅਸਲੀਅਤ।
SikhNet (Spanish)El verdadero Pandit es aquél que ha experimentado en su interior la Quintaesencia del Señor;
ਆਪਿ ਤਰੈ ਸਗਲੇ ਕੁਲ ਤਾਰੈ; ਹਰਿ ਨਾਮੁ ਮੰਨਿ ਵਸਾਵਣਿਆ ॥੧॥
aap tarai sagale kul taarai; har naam man vasaavaniaa |1| Ang 128
Sant Singh KhalsaThey save themselves, and save all their families and ancestors as well, when they enshrine the Lord's Name in the mind. ||1||
Manmohan SinghHe who places God's Name within his mind saves himself and saves all his lineage too.
Manmohan Singh (Punjabi)ਜੋ ਰੱਬ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ, ਉਹ ਖੁਦ ਪਾਰ ਉਤਰ ਜਾਂਦਾ ਹੈ ਤੇ ਆਪਣੀ ਸਮੂਹ ਵੰਸ਼ ਨੂੰ ਭੀ ਪਾਰ ਕਰ ਦਿੰਦਾ ਹੈ।
Fareedkot Teekaਹਰੀ ਕਾ ਨਾਮ ਮਨ ਮੇਂ ਵਸਾਵਣੇ ਸੇ ਆਪ ਤਰ ਕੇ ਸਭ ਕੁਲ ਕੋ ਤਾਰਤਾ ਹੈ॥੧॥
Prof. Sahib Singhਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੧॥
SikhNet (Spanish)él nada a través y salva a toda su familia, y enaltece al Nombre del Señor en su corazón. (1)
ਹਉ ਵਾਰੀ ਜੀਉ ਵਾਰੀ; ਹਰਿ ਰਸੁ ਚਖਿ. ਸਾਦੁ ਪਾਵਣਿਆ ॥
hau vaaree jeeo vaaree; har ras chakh. saad paavaniaa | Ang 128
Sant Singh KhalsaI am a sacrifice, my soul is a sacrifice, to those who taste the essence of the Lord, and savor its taste.
Manmohan SinghI am a sacrifice and my soul is a sacrifice unto those who taste God's elixir and enjoy its relish.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ, ਉਨ੍ਹਾਂ ਉਤੋਂ ਜੋ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਦੇ ਹਨ ਅਤੇ ਇਸ ਦੇ ਸੁਆਦ ਨੂੰ ਮਾਣਦੇ ਹਨ।
Fareedkot Teekaਮੈਂ ਤਿਨ ਕੇ ਉਪਰ ਸੇ ਮਨ ਤਨ ਕਰ ਵਾਰਨੇ ਜਾਤਾ ਹੂੰ ਜੋ ਹਰੀ ਰਸ ਕੋ ਚਾਖ ਕਰ (ਰਸੁ) ਅਨੰਦ ਲੇਤੇ ਹੈਂ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ (ਉਸ ਦਾ ਆਤਮਕ) ਆਨੰਦ ਮਾਣਦੇ ਹਨ।ਪਦ ਅਰਥ ਸਾਦੁ = ਸੁਆਦ, ਆਨੰਦ।
SikhNet (Spanish)Ofrezco mi ser en sacrificio a aquéllos que se deleitan solamente con el Sabor de la Esencia del Señor,
ਹਰਿ ਰਸੁ ਚਾਖਹਿ. ਸੇ ਜਨ ਨਿਰਮਲ; ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥
har ras chaakheh. se jan niramal; niramal naam dhiaavaniaa |1| rahaau | Ang 128
Sant Singh KhalsaThose who taste this essence of the Lord are the pure, immaculate beings. They meditate on the Immaculate Naam, the Name of the Lord. ||1||Pause||
Manmohan SinghWho quaffs God's Nectar they are the pure persons. They meditate on the immaculate, Name. Pause.
Manmohan Singh (Punjabi)ਜੋ ਵਾਹਿਗੁਰੂ ਦੇ ਸੁਧਾ ਰਸ ਨੂੰ ਛਕਦੇ ਹਨ, ਉਹ ਪਵਿੱਤ੍ਰ ਪੁਰਸ਼ ਹਨ। ਉਹ ਪਾਕ-ਪਾਵਨ ਨਾਮ ਦਾ ਸਿਮਰਨ ਕਰਦੇ ਹਨ। ਠਹਿਰਾਉ।
Fareedkot Teekaਜੋ ਹਰੀ ਰਸ ਕੋ ਚਾਖਤੇ ਹੈਂ, ਸੋ ਨਿਰਮਲ ਹੈਂ ਔਰ ਨਿਰਮਲ ਨਾਮ ਕੋ ਧਿਆਵਤੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਹਰਿ-ਨਾਮ ਦਾ ਰਸ ਚੱਖਦੇ ਹਨ, ਉਹ ਪਵਿਤ੍ਰ ਆਤਮਾ ਹੋ ਜਾਂਦੇ ਹਨ, ਉਹ ਪਵਿਤ੍ਰ ਪ੍ਰਭੂ ਦਾ ਨਾਮ ਸਦਾ ਸਿਮਰਦੇ ਹਨ ॥੧॥ ਰਹਾਉ ॥
SikhNet (Spanish)porque los que disfrutan con gran gusto ese Sabor, son puros y habitan en el Nombre Inmaculado del Señor. (1-Pausa)
ਸੋ ਨਿਹਕਰਮੀ; ਜੋ ਸਬਦੁ ਬੀਚਾਰੇ ॥
so nihakaramee; jo sabad beechaare | Ang 128
Sant Singh KhalsaThose who reflect upon the Shabad are beyond karma.
Manmohan SinghHe alone is above actions who deliberates over the Guru's hymns.
Manmohan Singh (Punjabi)ਕੇਵਲ ਉਹੀ ਅਮਲਾਂ ਤੋਂ ਉਚੇਰਾ ਹੈ ਜੋ ਗੁਰਬਾਣੀ ਦਾ ਧਿਆਨ ਧਾਰਦਾ ਹੈ।
Fareedkot Teekaਜੋ ਗੁਰੋਂ ਕੇ ਸ਼ਬਦ ਕੋ ਵੀਚਾਰੇ ਸੋ ਪੁਰਸ ਕਰਮ ਕਰਤਾ ਨਿਹਕਰਮੀ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ ਦੁਨੀਆ ਦਾ ਕਾਰ-ਵਿਹਾਰ ਵਾਸਨਾ ਰਹਿਤ ਹੋ ਕੇ ਕਰਦਾ ਹੈ,ਪਦ ਅਰਥ ਨਿਹਕਰਮੀ = ਨਿਰਲੇਪ, ਵਾਸਨਾ-ਰਹਿਤ।
SikhNet (Spanish)Uno puede liberarse de la esclavitud inexorable del Karma, si examina el significado de la Palabra del Shabd,
ਅੰਤਰਿ ਤਤੁ ਗਿਆਨਿ; ਹਉਮੈ ਮਾਰੇ ॥
antar tat giaan; haumai maare | Ang 128
Sant Singh KhalsaThey subdue their ego, and find the essence of wisdom, deep within their being.
Manmohan SinghWithin his mind is the genuine Divine knowledge and he effaces his self-conceit.
Manmohan Singh (Punjabi)ਉਸ ਦੇ ਹਿਰਦੇ ਅੰਦਰ ਯਥਾਰਥ ਬ੍ਰਹਿਮ-ਬੋਧ ਹੈ ਅਤੇ ਉਹੀ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ।
Fareedkot Teekaਜੋ ਹੰਕਾਰ ਕੋ ਮਾਰੇ ਤਿਸ ਕੇ ਰਿਦੇ ਮੇਂ ਜਥਾਰਥ ਗ੍ਯਾਨ ਹੋਤਾ ਹੈ॥
Prof. Sahib Singhਉਸ ਦੇ ਅੰਦਰ ਜਗਤ ਦਾ ਮੂਲ ਪ੍ਰਭੂ ਪਰਗਟ ਹੋ ਜਾਂਦਾ ਹੈ, ਉਹ (ਗੁਰੂ ਦੇ ਬਖ਼ਸ਼ੇ) ਗਿਆਨ ਦੀ ਸਹਾਇਤਾ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ।ਪਦ ਅਰਥ ਗਿਆਨਿ = ਗਿਆਨ ਦੀ ਰਾਹੀਂ।
SikhNet (Spanish)y aquietando su ego, propicia dentro de su ser la llegada de la Verdadera Esencia del Conocimiento.
ਨਾਮੁ ਪਦਾਰਥੁ ਨਉ ਨਿਧਿ ਪਾਏ; ਤ੍ਰੈ ਗੁਣ ਮੇਟਿ ਸਮਾਵਣਿਆ ॥੨॥
naam padaarath nau nidh paae; trai gun mett samaavaniaa |2| Ang 128
Sant Singh KhalsaThey obtain the nine treasures of the wealth of the Naam. Rising above the three qualities, they merge into the Lord. ||2||
Manmohan SinghHe obtains the nine treasures of the Name's wealth and rising above the three qualities merges into god.
Manmohan Singh (Punjabi)ਉਹ ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਪਾ ਲੈਂਦਾ ਹੈ ਅਤੇ ਤਿੰਨਾਂ ਲੱਛਣਾ ਤੋਂ ਉਚੇਰਾ ਉਠ ਕੇ ਉਹ ਹਰੀ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਪੁਨਾ ਨਾਮ ਪਦਾਰਥ ਕਰ ਨਉ ਨਿਧੀਆਂ ਕੌ ਪਾਵਤਾ ਹੈ ਔਰ ਤੀਨ ਗੁਨੋਂ ਕੋ ਮੇਟ ਕਰ ਪਰਮੇਸ੍ਵਰ ਮੇਂ ਸਮਾ ਜਾਤਾ ਹੈ॥੨॥
Prof. Sahib Singhਉਹ ਪਰਮਾਤਮਾ ਦਾ ਨਾਮ ਖ਼ਜ਼ਾਨਾ ਲੱਭ ਲੈਂਦਾ ਹੈ (ਜੋ ਉਸਦੇ ਵਾਸਤੇ ਦੁਨੀਆ ਦੇ) ਨੌ ਖ਼ਜ਼ਾਨੇ (ਹੀ ਹੈ)। (ਇਸ ਨਾਮ ਪਦਾਰਥ ਦੀ ਬਰਕਤਿ ਨਾਲ) ਉਹ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਕੇ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ ॥੨॥ਪਦ ਅਰਥ ਨਉ ਨਿਧਿ = ਨੌ ਖ਼ਜ਼ਾਨੇ ॥੨॥
SikhNet (Spanish)Entonces, en el Nombre Precioso del Señor, encuentra los Nueve Tesoros, y trascendiendo las tres Gunas se inmerge en el Uno solamente.(2)
ਹਉਮੈ ਕਰੈ; ਨਿਹਕਰਮੀ. ਨ ਹੋਵੈ ॥
haumai karai; nihakaramee. na hovai | Ang 128
Sant Singh KhalsaThose who act in ego do not go beyond karma.
Manmohan SinghHe who takes pride get not free from the bonds of actions.
Manmohan Singh (Punjabi)ਜੋ ਹੰਕਾਰ ਕਰਦਾ ਹੈ, ਉਹ ਅਮਲਾਂ ਦੇ ਬੰਧਨਾ ਤੋਂ ਆਜਾਦ ਨਹੀਂ ਹੁੰਦਾ।
Fareedkot Teekaਜੋ ਹੰਕਾਰ ਸਹਤ ਕਰਮ ਕਰਤਾ ਹੈ, ਸੋ ਨਿਹਕਰਮੀ ਨਹੀਂ ਹੋਤਾ॥☬ਪ੍ਰਸ਼ਨ: ਨਿਹਕਰਮੀ ਕਬ ਹੋਤਾ ਹੈ?☬ਉੱਤਰੁ:
Prof. Sahib Singhਜੇਹੜਾ ਮਨੁੱਖ 'ਮੈਂ ਕਰਦਾ ਹਾਂ ਮੈਂ ਕਰਦਾ ਹਾਂ' ਦੀ ਰਟ ਲਗਾਈ ਰੱਖਦਾ ਹੈ, ਉਹ ਵਾਸਨਾ ਰਹਿਤ ਨਹੀਂ ਹੋ ਸਕਦਾ।
SikhNet (Spanish)En el ego uno no trasciende la dualidad,
ਗੁਰ ਪਰਸਾਦੀ; ਹਉਮੈ ਖੋਵੈ ॥
gur parasaadee; haumai khovai | Ang 128
Sant Singh KhalsaIt is only by Guru's Grace that one is rid of ego.
Manmohan SinghBy the Guru's grace man stills his ego.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਬੰਦਾ ਆਪਣੀ ਹੰਗਤਾ ਨੂੰ ਮੇਸ ਸੁਟਦਾ ਹੈ।
Fareedkot Teekaਜਬ ਗੁਰੋਂ ਕੀ ਕ੍ਰਿਪਾ ਕਰ ਕੇ ਹੰਤਾ ਮਮਤਾ ਗੁਵਾਇ ਦੇਵੇ॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ (ਕੋਈ ਵਿਰਲਾ ਮਨੁੱਖ) ਹਉਮੈ ਦੂਰ ਕਰ ਸਕਦਾ ਹੈ।
SikhNet (Spanish)pero si deja su yo soy, despierta, por la Gracia del Guru
ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ; ਗੁਰਸਬਦੀ ਗੁਣ ਗਾਵਣਿਆ ॥੩॥
antar bibek sadaa aap veechaare; gurasabadee gun gaavaniaa |3| Ang 128
Sant Singh KhalsaThose who have discriminating minds, continually examine their own selves. Through the Word of the Guru's Shabad, they sing the Lord's Glorious Praises. ||3||
Manmohan SinghHe who possesses mental discrimination ever examines his own self and by the Guru's teachings sings God's glories.
Manmohan Singh (Punjabi)ਜਿਸ ਦੇ ਪੱਲੇ ਮਾਨਸਿਕ ਪ੍ਰਬੀਨਤਾ ਹੈ, ਉਹ ਹਮੇਸ਼ਾਂ ਆਪਣੇ ਆਪ ਦੀ ਜਾਂਚ-ਪੜਤਾਲ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਦਾ ਜੱਸ ਗਾਇਨ ਕਰਦਾ ਹੈ।
Fareedkot Teekaਔਰ ਅੰਤਰਿ ਬਿਬੇਕ ਧਾਰ ਕਰ ਸਦਾ ਅਪਨੇ ਸੂਰਪ ਕਾ ਬੀਚਾਰ ਕਰੇ ਪੁਨਾ ਗੁਰ ਉਪਦੇਸ਼ ਕਰ ਗੁਨ ਗਾਵੇ॥੩॥
Prof. Sahib Singh(ਜੇਹੜਾ ਮਨੁੱਖ ਹਉਮੈ ਦੂਰ ਕਰ ਲੈਂਦਾ ਹੈ) ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ ਆਪਣੇ ਆਤਮਕ ਜੀਵਨ ਨੂੰ ਵਿਚਾਰਦਾ ਰਹਿੰਦਾ ਹੈ ॥੩॥ਪਦ ਅਰਥ ਬਿਬੇਕੁ = ਚੰਗੇ ਮੰਦੇ ਦੀ ਪਰਖ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ ॥੩॥
SikhNet (Spanish)la Verdadera Facultad de Discriminación en su mente y canta siempre la Alabanza del Señor. (3)
ਹਰਿ ਸਰੁ ਸਾਗਰੁ; ਨਿਰਮਲੁ ਸੋਈ ॥
har sar saagar; niramal soee | Ang 128
Sant Singh KhalsaThe Lord is the most pure and sublime Ocean.
Manmohan SinghThat God is the sublime and pure ocean,
Manmohan Singh (Punjabi)ਉਹ ਵਾਹਿਗੁਰੂ ਸਰੇਸ਼ਟ ਅਤੇ ਪਵਿੱਤ੍ਰ ਸਮੁੰਦਰ ਹੈ,
Fareedkot Teekaਜੋ ਹਰੀ ਕੇ ਸੰਤੋਂ ਕਾ ਸੰਗ ਹੈ, ਸੋ ਮਾਨ ਸਰੋਵਰ ਕੇ (ਸਰੁ) ਸਮ ਹੈ॥
Prof. Sahib Singh(ਹੇ ਭਾਈ!) ਉਹ ਪਰਮਾਤਮਾ ਹੀ ਪਵਿਤ੍ਰ ਮਾਨਸਰੋਵਰ ਹੈ ਪਵਿਤ੍ਰ ਸਮੁੰਦਰ ਹੈ (ਪਵਿਤ੍ਰ ਤੀਰਥ ਹੈ),ਪਦ ਅਰਥ ਸਰੁ = (ਮਾਨ-) ਸਰ।
SikhNet (Spanish)El Señor, el Uno siempre Puro, es el Naad;
ਸੰਤ ਚੁਗਹਿ ਨਿਤ; ਗੁਰਮੁਖਿ ਹੋਈ ॥
sant chugeh nit; guramukh hoee | Ang 128
Sant Singh KhalsaThe Saintly Gurmukhs continually peck at the Naam, like swans pecking at pearls in the ocean.
Manmohan Singhfrom where the Guruward saints becoming swans ever peck the Name pearls.
Manmohan Singh (Punjabi)ਜਿਸ ਵਿਚੋਂ ਗੁਰੂ ਸਮਰਪਣ ਸਾਧੂ, ਹੰਸ ਹੋ ਕੇ ਉਥੋਂ ਸਦਾ ਨਾਮ ਮੋਤੀ ਚੁਗਦੇ ਹਨ।
Fareedkot Teekaਤਿਸ ਸੰਸਾਰ ਸਾਗਰ ਮੇਂ ਸੰਤ ਰੂਪ ਮੋਤੀ ਨਿਤ ਹੀ ਚੁਗਤੇ ਹੈਂ, ਯਾਂ ਤੇ ਤਿਨ ਕੀ ਬੁਧੀ ਗੁਰੂ ਕੇ ਸਨਮੁਖ ਹੋਈ ਹੈ॥
Prof. Sahib Singhਸੰਤ ਜਨ ਗੁਰੂ ਦੀ ਸਰਨ ਪੈ ਕੇ (ਉਸ ਵਿਚੋਂ) ਸਦਾ (ਪ੍ਰਭੂ ਨਾਮ-ਮੋਤੀ) ਚੁਗਦੇ ਰਹਿੰਦੇ ਹਨ।ਪਦ ਅਰਥ ਹੋਈ = ਹੋਇ, ਹੋ ਕੇ।
SikhNet (Spanish)sus Santos, los fieles de Dios son como cisnes que picotean las perlas en la orilla,
ਇਸਨਾਨੁ ਕਰਹਿ ਸਦਾ ਦਿਨੁ ਰਾਤੀ; ਹਉਮੈ ਮੈਲੁ ਚੁਕਾਵਣਿਆ ॥੪॥
eisanaan kareh sadaa din raatee; haumai mail chukaavaniaa |4| Ang 128
Sant Singh KhalsaThey bathe in it continually, day and night, and the filth of ego is washed away. ||4||
Manmohan SinghDay and night they ever take bath there in and wash off their filth of pride.
Manmohan Singh (Punjabi)ਦਿਹੁੰ ਰੈਣ ਉਹ ਹਮੇਸ਼ਾਂ ਉਸ ਅੰਦਰ ਮਜਨ ਕਰਦੇ ਹਨ ਅਤੇ ਆਪਣੀ ਹੰਗਤਾ ਦੀ ਮਲੀਣਤਾ ਨੂੰ ਧੋ ਸੁਟਦੇ ਹਨ।
Fareedkot Teekaਕਥਾ ਕੀਰਤਨ ਰੂਪ ਜਲ ਮੇਂ ਸਦਾ ਨਿਰੰਤਰ ਮਜਨ ਕਰਤੇ ਹੈਂ ਔਰ ਹੰਕਾਰ ਮੈਲ ਕੋ ਚੁਕਾਇਆ ਹੈ॥੪॥
Prof. Sahib Singhਸੰਤ ਜਨ ਸਦਾ ਦਿਨ ਰਾਤ (ਉਸ ਸਰੋਵਰ ਵਿਚ) ਇਸ਼ਨਾਨ ਕਰਦੇ ਹਨ, ਤੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਉਤਾਰਦੇ ਰਹਿੰਦੇ ਹਨ ॥੪॥
SikhNet (Spanish)y noche y día, lavan la mugre del ego en esas aguas.(4)
ਨਿਰਮਲ ਹੰਸਾ ਪ੍ਰੇਮ ਪਿਆਰਿ ॥
niramal hansaa prem piaar | Ang 128
Sant Singh KhalsaThe pure swans, with love and affection,
Manmohan SinghThe pure saint-swans with love and affection,
Manmohan Singh (Punjabi)ਪਵਿੱਤ੍ਰ ਸਾਧੂ ਰਾਜ ਹੰਸ ਪ੍ਰੀਤ ਭਾਵਨਾ ਨਾਲ,
Fareedkot Teekaਵਹੁ ਅਧਿਕਾਰੀ ਰੂਪੀ ਹੰਸ ਸਤ ਅਸੱਤ ਕੇ ਬਿਬੇਕੀ ਜਿਨ ਕਾ ਪ੍ਰੇਮ ਮੇਂ ਹੀ ਪਿਆਰ ਹੈ, ਸੋ ਨਿਰਮਲ ਹੈਂ॥
Prof. Sahib Singhਉਹ ਮਨੁੱਖ, ਮਾਨੋ, ਸਾਫ਼ ਸੁਥਰਾ ਹੰਸ ਹੈ, ਜੇਹੜਾ ਪ੍ਰਭੂ ਦੇ ਪ੍ਰੇਮ-ਪਿਆਰ ਵਿਚ (ਟਿਕਿਆ ਰਹਿੰਦਾ) ਹੈ।ਪਦ ਅਰਥ ਹੰਸਾ = ਜੀਵਾਤਮਾ।
SikhNet (Spanish)Los cisnes puros, con amor y afecto,
ਹਰਿ ਸਰਿ ਵਸੈ; ਹਉਮੈ ਮਾਰਿ ॥
har sar vasai; haumai maar | Ang 128
Sant Singh KhalsaDwell in the Ocean of the Lord, and subdue their ego.
Manmohan Singhabide in God's ocean of the guild of the pious.
Manmohan Singh (Punjabi)ਆਪਣੀ ਹੰਗਤਾ ਨੂੰ ਮੇਟ ਕੇ ਪਿਰਹੜੀ ਸੰਯੁਕਤ ਵਾਹਿਗੁਰੂ ਦੇ ਸਮੁੰਦਰ ਸਤਿਸੰਗਤ ਅੰਦਰ ਵਸਦੇ ਹਨ।
Fareedkot Teekaਹੰਕਾਰ ਕੋ ਮਾਰ ਕਰ ਹਰੀ ਸਰ, ਭਾਵ ਸਤਸੰਗ ਮੇਂ ਵਸਤੇ ਹੈਂ॥
Prof. Sahib Singhਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ-ਸਰੋਵਰ ਵਿਚ ਵਸੇਬਾ ਰੱਖਦਾ ਹੈ।ਪਦ ਅਰਥ ਸਰਿ = ਸਰ ਵਿਚ, ਮਾਨਸਰ ਵਿਚ।
SikhNet (Spanish)habitar en el Océano del Señor, y someter a su ego.
ਅਹਿਨਿਸਿ ਪ੍ਰੀਤਿ. ਸਬਦਿ ਸਾਚੈ; ਹਰਿ ਸਰਿ ਵਾਸਾ ਪਾਵਣਿਆ ॥੫॥
ahinis preet. sabad saachai; har sar vaasaa paavaniaa |5| Ang 129
Sant Singh KhalsaDay and night, they are in love with the True Word of the Shabad. They obtain their home in the Ocean of the Lord. ||5||
Manmohan SinghDay and night they remain imbibed in the love of the True Name and acquire an abode in God the ocean.
Manmohan Singh (Punjabi)ਦਿਹੁੰ ਰੈਣ ਉਹ ਸੱਚੇ ਨਾਮ ਦੇ ਪਿਆਰ ਅੰਦਰ ਰੰਗੀਜੇ ਰਹਿੰਦੇ ਹਨ ਅਤੇ ਵਾਹਿਗੁਰੂ ਦੇ ਸਮੁੰਦਰ ਅੰਦਰ ਵਸੇਬਾ ਪ੍ਰਾਪਤ ਕਰ ਲੈਂਦੇ ਹਨ।
Fareedkot Teekaਜੋ ਹਰੀ ਸਰ ਮੇਂ ਵਾਸਾ ਪਾਵਣੇ ਵਾਲੇ ਹੈਂ, ਤਿਨ ਕੀ ਸਚੈ ਸਬਦ ਮੇਂ ਰਾਤ ਦਿਨ ਪ੍ਰੀਤੀ ਲਗੀ ਹੈ॥੫॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਦਿਨ ਰਾਤ ਸਦਾ-ਥਿਰ ਪਰਮਾਤਮਾ ਵਿਚ ਪ੍ਰੀਤਿ ਪਾਂਦਾ ਹੈ, ਤੇ ਇਸ ਤਰ੍ਹਾਂ ਪਰਮਾਤਮਾ ਸਰੋਵਰ ਵਿਚ ਨਿਵਾਸ ਹਾਸਲ ਕਰੀ ਰੱਖਦਾ ਹੈ ॥੫॥ਪਦ ਅਰਥ ਅਹਿ = ਦਿਨ। ਨਿਸਿ = ਰਾਤ। ਸਾਜੈ = ਸਦਾ-ਥਿਰ ਪ੍ਰਭੂ ਵਿਚ ॥੫॥
SikhNet (Spanish)Día y noche se conservan imbuidos en el Amor del Nombre Verdadero y obtienen un lugar en Dios, el Océano de Paz.(5)
ਮਨਮੁਖੁ ਸਦਾ ਬਗੁ ਮੈਲਾ; ਹਉਮੈ ਮਲੁ ਲਾਈ ॥
manamukh sadaa bag mailaa; haumai mal laaee | Ang 129
Sant Singh KhalsaThe self-willed manmukhs shall always be filthy cranes, smeared with the filth of ego.
Manmohan SinghThe perverse person is ever a dirty crane who is smeared with the filth of egotism.
Manmohan Singh (Punjabi)ਪ੍ਰਤੀਕੂਲ ਪੁਰਸ਼, ਸਦੀਵ ਹੀ ਇਕ ਗੰਦਾ ਬਗਲਾ ਹੈ, ਜਿਸ ਨੂੰ ਹੰਕਾਰ ਦੀ ਗਿਲਾਜਤ ਲੱਗੀ ਹੋਈ ਹੈ।
Fareedkot Teekaਮਨਮੁਖ ਬਗੁਲਾ ਸਦਾ ਮੈਲਾ ਹੈ ਕਿਉਂਕਿ ਹੰਕਾਰ ਕੀ ਮੈਲ ਲਾਈ ਹੈ॥
Prof. Sahib Singhਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ, ਮਾਨੋ, ਬਗਲਾ ਹੈ, ਉਹ ਸਦਾ ਮੈਲਾ ਹੈ, ਉਸ ਦੇ ਅੰਦਰ ਹਉਮੈ ਦੀ ਮੈਲ ਲੱਗੀ ਰਹਿੰਦੀ ਹੈ।ਪਦ ਅਰਥ ਬਗੁ = ਬਗੁਲਾ, ਬਗਲੇ ਵਾਂਗ ਪਖੰਡੀ।
SikhNet (Spanish)Las personas perversas son grullas mugrosas embarradas con la suciedad del egoísmo;
ਇਸਨਾਨੁ ਕਰੈ; ਪਰੁ ਮੈਲੁ. ਨ ਜਾਈ ॥
eisanaan karai; par mail. na jaaee | Ang 129
Sant Singh KhalsaThey may bathe, but their filth is not removed.
Manmohan SinghHe takes bath but gets not rid of his pollution.
Manmohan Singh (Punjabi)ਉਹ ਮਜਨ ਕਰਦਾ ਹੈ ਪ੍ਰਤੂੰ ਉਸ ਦੀ ਪਲੀਤੀ ਦੂਰ ਨਹੀਂ ਹੁੰਦੀ।
Fareedkot Teekaਯਦਪਿ ਸਤਿਸੰਗ ਮੇਂ ਜਾ ਕਰ ਕਥਾ ਕੀਰਤਨ ਸੁਣਨ ਰੂਪ ਇਸਨਾਨ ਭੀ ਕਰਤਾ ਹੈ ਪਰੰਤੂ ਮੈਲ ਨਹੀਂ ਜਾਤੀ॥
Prof. Sahib Singh(ਉਹ ਤੀਰਥਾਂ ਉੱਤੇ) ਇਸ਼ਨਾਨ (ਭੀ) ਕਰਦਾ ਹੈ ਪਰ (ਇਸ ਤਰ੍ਹਾਂ ਉਸ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।ਪਦ ਅਰਥ ਪਰੁ = ਪਰੰਤੂ।
SikhNet (Spanish)aunque se bañan, aun así no logran deshacerse de la contaminación.
ਜੀਵਤੁ ਮਰੈ. ਗੁਰਸਬਦੁ ਬੀਚਾਰੈ; ਹਉਮੈ ਮੈਲੁ ਚੁਕਾਵਣਿਆ ॥੬॥
jeevat marai. gurasabad beechaarai; haumai mail chukaavaniaa |6| Ang 129
Sant Singh KhalsaOne who dies while yet alive, and contemplates the Word of the Guru's Shabad, is rid of this filth of ego. ||6||
Manmohan SinghHe, who dies in life and ponders over the Guru's hymns, washes off the pollution of his pride.
Manmohan Singh (Punjabi)ਜੋ ਜੀਉਂਦੇ ਜੀ ਮਰਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ, ਉਹ ਆਪਣੀ ਹੰਗਤਾ ਦੀ ਅਪਵਿੱਤ੍ਰਤਾ ਨੂੰ ਧੋ ਸੁਟਦਾ ਹੈ।
Fareedkot Teekaਜੋ ਗੁਰ ਸਬਦ ਕੋ ਵੀਚਾਰ ਕਰ ਜੀਵ ਭਾਵ ਤੇ ਮਰੇ ਹੈਂ ਤਿਨੋਂ ਨੇ ਹੰਕਾਰ ਮੈਲ ਕੋ ਗਵਾਇਆ ਹੈ॥੬॥
Prof. Sahib Singhਜੇਹੜਾ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਆਪਾ-ਭਾਵ ਵੱਲੋਂ ਮਰਿਆ ਰਹਿੰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾਈ ਰੱਖਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ ॥੬॥
SikhNet (Spanish)Aquél que muere para esta vida y contempla los Himnos del Guru, lava la inmundicia de su propio orgullo.(6)
ਰਤਨੁ ਪਦਾਰਥੁ; ਘਰ ਤੇ ਪਾਇਆ ॥
ratan padaarath; ghar te paaeaa | Ang 129
Sant Singh KhalsaThe Priceless Jewel is found, in the home of one's own being,
Manmohan SinghI discovered the priceless wealth of God's name in my own home,
Manmohan Singh (Punjabi)ਤਾਂ ਮੈਨੂੰ ਆਪਣੇ ਨਿੱਜ ਦੇ ਗ੍ਰਹਿ ਵਿਚੋਂ ਹੀ ਹਰੀ ਨਾਮ ਦੀ ਅਮੋਲਕ ਦੌਲਤ ਮਿਲ ਪਈ,
Fareedkot Teeka(ਰਤਨ ਪਦਾਰਥੁ) ਉਤਮ ਪਦਾਰਥ, ਭਾਵ ਆਤਮ (ਘਰ) ਰਿਦੇ ਸੇ ਹੀ ਪਾਇਆ ਹੈ॥
Prof. Sahib Singhਉਸ ਨੇ (ਪ੍ਰਭੂ ਦਾ ਨਾਮ) ਕੀਮਤੀ ਰਤਨ ਆਪਣੇ ਹਿਰਦੇ ਵਿਚੋਂ ਹੀ ਲੱਭ ਲਿਆ,ਪਦ ਅਰਥ ਘਰ ਤੇ = ਹਿਰਦੇ ਵਿਚੋਂ ਹੀ।
SikhNet (Spanish)Cuando el Perfecto y Verdadero Guru me reveló Su Enseñanza, descubrí, sin orgullo,
ਪੂਰੈ ਸਤਿਗੁਰਿ; ਸਬਦੁ ਸੁਣਾਇਆ ॥
poorai satigur; sabad sunaaeaa | Ang 129
Sant Singh Khalsawhen one listens to the Shabad, the Word of the Perfect True Guru.
Manmohan Singhwhen the perfect True Guru preached to me his gospel.
Manmohan Singh (Punjabi)ਜਦੋਂ ਪੂਰਨ ਸੱਚੇ ਗੁਰਾਂ ਨੇ ਮੈਨੂੰ ਆਪਣਾ ਉਪਦੇਸ਼ ਸਰਵਣ ਕਰਾਇਆ ਹੈ।
Fareedkot Teekaਜਬ ਪੂਰੇ ਸਤਿਗੁਰੋਂ ਨੇ ਉਪਦੇਸ ਸੁਣਾ ਦੀਆ॥
Prof. Sahib Singhਜਿਸ ਮਨੁੱਖ ਨੂੰ ਅਭੁੱਲ ਗੁਰੂ ਨੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸੁਣਾ ਦਿੱਤਾ।ਪਦ ਅਰਥ ਸਤਿਗੁਰਿ = ਸਤਿਗੁਰ ਨੇ।
SikhNet (Spanish)la Riqueza del Nombre del Señor que estaba en mi propia casa.
ਗੁਰ ਪਰਸਾਦਿ. ਮਿਟਿਆ ਅੰਧਿਆਰਾ; ਘਟਿ ਚਾਨਣੁ ਆਪੁ ਪਛਾਨਣਿਆ ॥੭॥
gur parasaad. mittiaa andhiaaraa; ghatt chaanan aap pachhaananiaa |7| Ang 129
Sant Singh KhalsaBy Guru's Grace, the darkness of spiritual ignorance is dispelled; I have come to recognize the Divine Light within my own heart. ||7||
Manmohan SinghBy the Guru's grace the darkness of ignorance is dispelled and with the Divine light in my mind I have recognised my ownself.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੇ-ਸਮਝੀ ਦਾ ਅਨ੍ਹੇਰਾ ਦੁਰ ਹੋ ਗਿਆ ਹੈ ਅਤੇ ਆਪਣੇ ਮਨ ਦੇ ਅੰਦਰ ਦੇ ਪ੍ਰਕਾਸ਼ ਨਾਲ ਮੈਂ ਆਪਣੇ ਆਪ ਨੂੰ ਸਿੰਞਾਣ ਲਿਆ।
Fareedkot Teekaਗੁਰੋਂ ਕੀ ਕ੍ਰਿਪਾ ਸੇ ਅਗ੍ਯਾਨ ਅੰਧੇਰਾ ਮਿਟ ਗ੍ਯਾ, ਗ੍ਯਾਨ ਕੇ ਪ੍ਰਗਾਸ ਕਰ (ਘਟਿ) ਰਿਦੇ ਮੇਂ ਅਪਨੇ ਸਰੂਪ ਕੋ ਪਛਾਣਿਆ ਹੈ॥੭॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰੋਂ (ਅਗਿਆਨਤਾ ਦਾ, ਮਾਇਆ ਦੇ ਮੋਹ ਦਾ) ਹਨੇਰਾ ਮਿਟ ਗਿਆ, ਉਸਦੇ ਹਿਰਦੇ ਵਿਚ (ਆਤਮਕ ਜੀਵਨ ਵਾਲਾ) ਚਾਨਣ ਹੋ ਗਿਆ, ਉਸ ਨੇ ਆਤਮਕ ਜੀਵਨ ਨੂੰ ਪਛਾਣ ਲਿਆ ॥੭॥ਪਦ ਅਰਥ ਪਰਸਾਦਿ = ਕਿਰਪਾ ਨਾਲ। ਘਟਿ = ਹਿਰਦੇ ਵਿਚ। ਆਪੁ = ਆਪਣਾ ਆਪ ॥੭॥
SikhNet (Spanish)Por la Gracia del Guru mi ignorancia ha sido disipada y con la Luz Divina en mi mente, he reconocido mi propio ser.(7)
ਆਪਿ ਉਪਾਏ; ਤੈ ਆਪੇ ਵੇਖੈ ॥
aap upaae; tai aape vekhai | Ang 129
Sant Singh KhalsaThe Lord Himself creates, and He Himself beholds.
Manmohan SinghHimself the Lord creates and Himself beholds His creation.
Manmohan Singh (Punjabi)ਆਪ ਹੀ ਪ੍ਰਭੂ ਰਚਦਾ ਹੈ ਆਪ ਹੀ ਆਪਣੀ ਰਚਨਾ ਨੂੰ ਦੇਖਦਾ ਹੈ।
Fareedkot Teekaਵਾਹਿਗੁਰੂ ਨੇ ਜੀਵ ਆਪ ਉਪਾਏ ਹੈਂ ਪੁਨਾ ਆਪ ਹੀ ਦੇਖ ਰਹਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਆਪ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ ਅਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ।ਪਦ ਅਰਥ ਤੈ = ਅਤੇ। ਵੇਖੈ = ਸੰਭਾਲ ਕਰਦਾ ਹੈ।
SikhNet (Spanish)Él, el Señor, crea y observa lo que Él crea;
ਸਤਿਗੁਰੁ ਸੇਵੈ; ਸੋ ਜਨੁ ਲੇਖੈ ॥
satigur sevai; so jan lekhai | Ang 129
Sant Singh KhalsaServing the True Guru, one becomes acceptable.
Manmohan SinghThat man alone is accounted (accepted) who serves the Sat Guru.
Manmohan Singh (Punjabi)ਕੇਵਲ ਉਹੀ ਬੰਦਾ ਹਿਸਾਬ ਕਿਤਾਬ ਵਿੱਚ (ਪਰਵਾਨ) ਹੈ ਜੋ ਸਤਿਗੁਰਾਂ ਦੀ ਟਹਿਲ ਕਮਾਉਂਦਾ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤਾ ਹੈ, ਉਸ ਪੁਰਸ਼ ਕਾ ਕਰਮ ਲੇਖੈ ਮੇਂ ਹੈ, ਭਾਵ ਏਹ ਕਿ ਕਰਤਬ ਸਫਲ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ, ਉਹ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ।ਪਦ ਅਰਥ ਲੇਖੈ = ਲੇਖੇ ਵਿਚ, ਪਰਵਾਨ।
SikhNet (Spanish)sirviendo al Verdadero Guru, el Nombre del Señor viene a nuestro corazón
ਨਾਨਕ. ਨਾਮੁ ਵਸੈ ਘਟ ਅੰਤਰਿ; ਗੁਰ ਕਿਰਪਾ ਤੇ. ਪਾਵਣਿਆ ॥੮॥੩੧॥੩੨॥
naanak. naam vasai ghatt antar; gur kirapaa te. paavaniaa |8|31|32| Ang 129
Sant Singh KhalsaO Nanak, the Naam dwells deep within the heart; by Guru's Grace, it is obtained. ||8||31||32||
Manmohan SinghNanak from the Guru's grace the Lord's Name is obtained and abides within man's mind.
Manmohan Singh (Punjabi)ਗੁਰਾਂ ਦੀ ਮਿਹਰ ਤੋਂ ਪ੍ਰਭੂ ਦਾ ਨਾਮ ਪਰਾਪਤ ਹੁੰਦਾ ਅਤੇ ਮਨੁੱਸ਼ ਦੇ ਮਨ ਅੰਦਰ ਨਿਵਾਸ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਾਮੁ) ਪ੍ਰਸਿਧ ਪਰਮੇਸ੍ਵਰ ਰਿਦੈ ਮੇਂ ਵਸਤਾ ਹੈ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਪ੍ਰਾਪਤ ਹੋਤਾ ਹੈ॥੮॥੩੧॥੩੨॥
Prof. Sahib Singhਹੇ ਨਾਨਕ! ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਗੁਰੂ ਦੀ ਕਿਰਪਾ ਨਾਲ ਉਹ (ਪਰਮਾਤਮਾ ਦਾ) ਮਿਲਾਪ ਹਾਸਲ ਕਰ ਲੈਂਦਾ ਹੈ ॥੮॥੩੧॥੩੨॥
SikhNet (Spanish)y somos contados entre los Suyos por la Gracia del Guru.(8-31-32)