ੴ

ਸਿੱਖਬਾਣੀ · SikhBani

ਮਨਮੁਖ ਪੜਹਿ ਪੰਡਿਤ ਕਹਾਵਹਿ ॥

manamukh parreh panddit kahaaveh
Guru Amardas Ji ਗੁਰੂ ਅਮਰਦਾਸ ਜੀ · Raag Maajh · Ang 128 · 27 lines
Translations

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਮਨਮੁਖ ਪੜਹਿ; ਪੰਡਿਤ ਕਹਾਵਹਿ ॥

manamukh parreh; panddit kahaaveh |

Sant Singh KhalsaThe self-willed manmukhs read and recite; they are called Pandits-spiritual scholars.
Manmohan SinghThe mindward reads and is called a Pandit.
Manmohan Singh (Punjabi)ਮਨਮਤੀਆਂ ਪੜ੍ਹਦਾ, ਵਾਚਦਾ ਹੈ ਤੇ ਪੰਡਤ ਆਖਿਆ ਜਾਂਦਾ ਹੈ।
Fareedkot Teekaਮਨਮੁਖ ਦੂਜੇ ਭਾਵ ਮੇਂ ਪੜਤੇ ਹੈਂ ਅਰ ਪੰਡਿਤ ਕਹਾਵਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਵੇਦ ਆਦਿਕ ਧਰਮ ਪੁਸਤਕਾਂ) ਪੜ੍ਹਦੇ ਹਨ (ਤੇ ਇਸ ਕਾਰਨ ਆਪਣੇ ਆਪ ਨੂੰ) ਪੰਡਿਤ ਵਿਦਵਾਨ ਅਖਵਾਂਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪੜਹਿ = ਪੜ੍ਹਦੇ ਹਨ।

SikhNet (Spanish)Aquél que se pone al servicio de su mente e intelectualiza es llamado Pandit,

ਦੂਜੈ ਭਾਇ; ਮਹਾ ਦੁਖੁ ਪਾਵਹਿ ॥

doojai bhaae; mahaa dukh paaveh |

Sant Singh KhalsaBut they are in love with duality, and they suffer in terrible pain.
Manmohan SinghBecause of another's love he suffers great pain.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਕਾਰਨ ਉਹ ਘਣਾ ਕਸ਼ਟ ਉਠਾਉਂਦਾ ਹੈ।
Fareedkot Teekaਦੂਜੇ ਭਾਵ ਮੇਂ ਪੜਤੇ ਹੈਂ ਔ ਮਹਾਂ ਦੁਖ ਪਾਵਤੇ ਹੈਂ॥
Prof. Sahib Singh(ਪਰ ਫਿਰ ਭੀ ਉਹ) ਮਾਇਆ ਦੇ ਪਿਆਰ ਵਿਚ (ਟਿਕੇ ਰਹਿੰਦੇ ਹਨ, ਧਰਮ-ਪੁਸਤਕਾਂ ਪੜ੍ਹਦੇ ਹੋਏ ਭੀ ਹਉਮੈ ਆਦਿਕ ਦਾ) ਵੱਡਾ ਦੁੱਖ ਸਹਿੰਦੇ ਰਹਿੰਦੇ ਹਨ।

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ।

SikhNet (Spanish)pero siendo desviado por la sutil dualidad, sufre y sufre terriblemente.

ਬਿਖਿਆ ਮਾਤੇ. ਕਿਛੁ ਸੂਝੈ ਨਾਹੀ; ਫਿਰਿ ਫਿਰਿ ਜੂਨੀ ਆਵਣਿਆ ॥੧॥

bikhiaa maate. kichh soojhai naahee; fir fir joonee aavaniaa |1|

Sant Singh KhalsaIntoxicated with vice, they understand nothing at all. They are reincarnated, over and over again. ||1||
Manmohan SinghIntoxicated with evil passions he understands nothing and falls into existences again and again.
Manmohan Singh (Punjabi)ਮੰਦੇ ਵਿਸ਼ਿਆਂ ਨਾਲ ਮਤਵਾਲਾ ਹੋਇਆ ਹੋਇਆ ਉਹ ਕੁਝ ਭੀ ਨਹੀਂ ਸਮਝਦਾ ਅਤੇ ਮੁੜ ਮੁੜ ਕੇ ਜੂਨੀਆਂ ਅੰਦਰ ਪੈਦਾ ਹੈ।
Fareedkot Teekaਕਿਉਂਕਿ ਵਿਖਿਓਂ ਮੇਂ ਮਸਤ ਹੋਇਆਂ ਕੋ ਕੁਛ ਸੋਝੀ ਨਹੀਂ, ਬਾਰੰਬਰ ਜੂਨੋਂ ਮੇਂ ਪ੍ਰਾਪਤਿ ਹੋਤੇ ਹੈਂ॥੧॥
Prof. Sahib Singhਮਾਇਆ ਦੇ ਮੋਹ ਵਿਚ ਮਸਤ ਰਹਿਣ ਕਰਕੇ ਉਹਨਾਂ ਨੂੰ (ਆਤਮਕ ਜੀਵਨ ਦੀ) ਕੁਝ ਭੀ ਸਮਝ ਨਹੀਂ ਪੈਂਦੀ, ਉਹ ਮੁੜ ਮੁੜ ਜੂਨਾਂ ਵਿਚ ਪਏ ਰਹਿੰਦੇ ਹਨ ॥੧॥

ਪਦ ਅਰਥ ਬਿਖਿਆ = ਮਾਇਆ। ਮਾਤੇ = ਮਸਤ ॥੧॥

SikhNet (Spanish)Intoxicado por Maya no entiende nada y viene y va una y otra vez. (1)

ਹਉ ਵਾਰੀ ਜੀਉ ਵਾਰੀ; ਹਉਮੈ ਮਾਰਿ ਮਿਲਾਵਣਿਆ ॥

hau vaaree jeeo vaaree; haumai maar milaavaniaa |

Sant Singh KhalsaI am a sacrifice, my soul is a sacrifice, to those who subdue their ego, and unite with the Lord.
Manmohan SinghI am a sacrifice and my life is a sacrifice unto those who still their ego and unite with God.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਆਪਣੇ ਹੰਕਾਰ ਨੂੰ ਮੇਸ ਕੇ ਵਾਹਿਗੁਰੂ ਨਾਲ ਅਭੇਦ ਹੁੰਦੇ ਹਨ।
Fareedkot Teekaਜਿਨ੍ਹੋਂ ਨੇ ਹੰਕਾਰ ਕੋ ਮਾਰ ਕਰ ਮਨ ਕੋ ਵਾਹਿਗੁਰੂ ਕੇ ਸਾਥ ਮਿਲਾਇਆ ਹੈ ਮੈਂ ਤਿਨ ਕੇ ਵਾਰੇ ਵਾਰੇ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਤਾਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਹਉਮੈ ਦੂਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ।
SikhNet (Spanish)Ofrezco mi ser en sacrificio a aquéllos que se sobreponen a su ego y se unen con su Señor,

ਗੁਰ ਸੇਵਾ ਤੇ. ਹਰਿ ਮਨਿ ਵਸਿਆ; ਹਰਿ ਰਸੁ ਸਹਜਿ ਪੀਆਵਣਿਆ ॥੧॥ ਰਹਾਉ ॥

gur sevaa te. har man vasiaa; har ras sehaj peeaavaniaa |1| rahaau |

Sant Singh KhalsaThey serve the Guru, and the Lord dwells within their minds; they intuitively drink in the sublime essence of the Lord. ||1||Pause||
Manmohan SinghBy the Guru's service, God automatically abides in man's mind and he quaffs the Lord's elixir. Pause.
Manmohan Singh (Punjabi)ਗੁਰਾਂ ਦੀ ਚਾਕਰੀ ਦੁਆਰਾ ਵਾਹਿਗੁਰੂ ਬੰਦੇ ਦੇ ਚਿੱਤ ਅੰਦਰ ਆ ਟਿਕਦਾ ਹੈ ਅਤੇ ਉਹ ਸੁਤੇ-ਸਿਧ ਹੀ ਸਾਹਿਬ ਦੇ ਅੰi੍ਰਮਤ ਨੂੰ ਪਾਨ ਕਰਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਸੇਵਾ ਸੇ ਹਰੀ ਨਾਮ ਮਨ ਮੇਂ ਵਸਤਾ ਹੈ ਔਰ ਹਰੀ ਨਾਮ ਰਸ ਕੋ ਸੁਤੇ ਹੀ ਪੀਵਤੇ ਪਿਲਾਵਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈਣ ਦੇ ਕਾਰਨ ਪਰਮਾਤਮਾ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੧॥ ਰਹਾਉ ॥

ਪਦ ਅਰਥ ਤੇ = ਤੋਂ। ਗੁਰ ਸੇਵਾ ਤੇ = ਗੁਰੂ ਦੀ ਸਰਨ ਪਿਆਂ। ਸਹਜਿ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥

SikhNet (Spanish)quienes enaltecen al Maestro en sus mentes y saborean la Grandiosa Esencia. (1‑Pausa)

ਵੇਦੁ ਪੜਹਿ; ਹਰਿ ਰਸੁ. ਨਹੀ ਆਇਆ ॥

ved parreh; har ras. nahee aaeaa |

Sant Singh KhalsaThe Pandits read the Vedas, but they do not obtain the Lord's essence.
Manmohan SinghThe Pandits read Vedas but obtain not God's Nectar.
Manmohan Singh (Punjabi)ਪੰਡਤ ਵੇਦਾਂ ਨੂੰ ਵਾਚਦੇ ਹਨ ਪ੍ਰੰਤੂ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਰਾਪਤ ਨਹੀਂ ਹੁੰਦੇ।
Fareedkot Teekaਵੇਦ ਕੋ ਪੜਤੇ ਭੀ ਹੈਂ ਪਰੰਤੂ ਤਿਨ ਕੋ ਹਰੀ ਕਾ ਰਸ ਨਹੀਂ ਆਇਆ॥
Prof. Sahib Singh(ਆਪਣੇ ਆਪ ਨੂੰ ਪੰਡਿਤ ਅਖਵਾਣ ਵਾਲੇ ਲੋਕ) ਵੇਦ (ਤਾਂ) ਪੜ੍ਹਦੇ ਹਨ, (ਪਰ) ਉਹਨਾਂ ਨੂੰ ਪਰਮਾਤਮਾ ਦੇ ਮਿਲਾਪ ਦਾ ਆਨੰਦ ਨਹੀਂ ਆਉਂਦਾ।

ਪਦ ਅਰਥ ਰਸੁ = ਸੁਆਦ, ਆਨੰਦ।

SikhNet (Spanish)Leyendo los Vedas no prueban lo Real, y seducidos por Maya, discuten y argumentan.

ਵਾਦੁ ਵਖਾਣਹਿ; ਮੋਹੇ ਮਾਇਆ ॥

vaad vakhaaneh; mohe maaeaa |

Sant Singh KhalsaIntoxicated with Maya, they argue and debate.
Manmohan SinghInfatuated by mammon they enter into controversies.
Manmohan Singh (Punjabi)ਧਨ ਦੌਲਤ ਦੇ ਬੁੱਧੀ-ਹੀਣ ਕੀਤੇ ਹੋਏ ਉਹ ਬਹਿਸ ਮੁਬਾਹਿਸੇ ਕਰਦੇ ਹਨ।
Fareedkot Teekaਕਿਉਂਕਿ ਮਾਇਆ ਕੇ ਮੋਹੇ ਹੂਏ ਬਿਅਰਥ ਹੀ ਵਾਕ ਕਾ ਵੈਰ ਝਗੜੇ ਕੀਆਂ ਕਥਾ ਕਰਤੇ ਹੈਂ॥
Prof. Sahib Singh(ਵੇਦ ਆਦਿਕ ਪੜ੍ਹ ਕੇ ਤਾਂ ਉਹ ਸਿਰਫ਼ ਕੋਈ ਨਾ ਕੋਈ) ਧਰਮ-ਚਰਚਾ, ਬਹਸ ਹੀ (ਹੋਰਨਾਂ ਨੂੰ) ਸੁਣਾਂਦੇ ਹਨ (ਆਪ ਉਹ) ਮਾਇਆ ਦੇ ਮੋਹ ਵਿਚ ਹੀ ਟਿਕੇ ਰਹਿੰਦੇ ਹਨ।

ਪਦ ਅਰਥ ਵਾਦੁ = ਝਗੜਾ, ਬਹਸ।

SikhNet (Spanish)Aquéllos a quienes les fascina revolcarse en la ignorancia, están siempre en la oscuridad;

ਅਗਿਆਨਮਤੀ ਸਦਾ ਅੰਧਿਆਰਾ; ਗੁਰਮੁਖਿ ਬੂਝਿ ਹਰਿ ਗਾਵਣਿਆ ॥੨॥

agiaanamatee sadaa andhiaaraa; guramukh boojh har gaavaniaa |2|

Sant Singh KhalsaThe foolish intellectuals are forever in spiritual darkness. The Gurmukhs understand, and sing the Glorious Praises of the Lord. ||2||
Manmohan SinghThe ignorant intellectuals are ever in darkness and the Guruwards know God and sing His praises.
Manmohan Singh (Punjabi)ਅਗਿਆਤ ਬੁਧੀ ਵਾਲੇ ਹਮੇਸ਼ਾਂ ਅੰਨ੍ਹੇਰੇ ਵਿੱਚ ਹਨ ਅਤੇ ਗੁਰੂ ਸਮਰਪਣ ਵਾਹਿਗੁਰੂ ਨੂੰ ਜਾਣਦੇ ਹਨ ਅਤੇ ਉਸ ਦਾ ਜੱਸ ਗਾਇਨ ਕਰਦੇ ਹਨ।
Fareedkot Teekaਅਗਿਆਨ ਬੁਧੀ ਵਾਲਿਓਂ ਕੋ ਸਦਾ ਅੰਧਕਾਰ ਹੈ, ਔਰ ਗੁਰਮੁਖ ਸਾਸਤ੍ਰ ਕੇ ਸਿਧਾਂਤ ਕੋ ਸਮਝ ਕਰ ਹਰੀ ਜਸ ਕੋ ਗਾਵਤੇ ਹੈਂ॥੨॥
Prof. Sahib Singhਉਹਨਾਂ ਦੀ ਆਪਣੀ ਮਤਿ ਬੇਸਮਝੀ ਵਾਲੀ ਹੀ ਰਹਿੰਦੀ ਹੈ, ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਗੁਰੂ ਪਾਸੋਂ) ਮਤਿ ਲੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਸਕਦੇ ਹਨ ॥੨॥

ਪਦ ਅਰਥ ਅਗਿਆਨ = ਗਿਆਨ-ਹੀਨਤਾ, ਬੇ-ਸਮਝੀ ॥੨॥

SikhNet (Spanish)solamente a través del Guru uno sabe y canta del Señor. (2)

ਅਕਥੋ ਕਥੀਐ; ਸਬਦਿ ਸੁਹਾਵੈ ॥

akatho katheeai; sabad suhaavai |

Sant Singh KhalsaThe Indescribable is described only through the beauteous Word of the Shabad.
Manmohan SinghThrough the beauteous Name the indescribable Lord in described.
Manmohan Singh (Punjabi)ਸੁੰਦਰ ਨਾਮ ਦੇ ਰਾਹੀਂ ਨਾਬਿਆਨ ਹੋ ਸਕਣ ਵਾਲਾ ਸਾਹਿਬ ਬਿਆਨ ਕੀਤਾ ਜਾਂਦਾ ਹੈ।
Fareedkot Teekaਗੁਰੋਂ ਕੇ ਉਪਦੇਸ਼ ਕਰ ਸੋਭਤੇ ਹੁਏ ਅਕਥ ਵਾਹਿਗੁਰੂ ਕੇ ਜਸ ਕੋ ਕਥਨ ਕਰਤੇ ਹੈਂ॥
Prof. Sahib Singh(ਜਿਸ ਹਿਰਦੇ ਵਿਚ) ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹੇ, (ਉਸ ਹਿਰਦੇ ਵਿਚ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ) ਸੋਹਣਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਅਕਥੋ = ਅਕੱਥੁ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਸੁਹਾਵੈ = ਪਿਆਰਾ ਲੱਗਦਾ ਹੈ।

SikhNet (Spanish)Uno habla de lo Inefable a través de la Bella Palabra;

ਗੁਰਮਤੀ; ਮਨਿ ਸਚੋ ਭਾਵੈ ॥

guramatee; man sacho bhaavai |

Sant Singh KhalsaThrough the Guru's Teachings, the Truth becomes pleasing to the mind.
Manmohan SinghBy the Guru's teachings Truth becomes pleasing to the mortal.
Manmohan Singh (Punjabi)ਗੁਰਾਂ ਦੀ ਸਿਖ-ਮਤ ਦੁਆਰਾ ਪ੍ਰਾਣੀ ਨੂੰ ਸੱਚ ਚੰਗਾ ਲਗਦਾ ਹੈ।
Fareedkot Teekaਗੁਰਮਤੀਓਂ ਕੇ ਮਨ ਮੇਂ ਸਚਾ ਹੀ ਭਾਵਤਾ ਹੈ॥
Prof. Sahib Singhਗੁਰੂ ਦੇ ਉਪਦੇਸ਼ ਨਾਲ ਸਦਾ-ਥਿਰ ਪ੍ਰਭੂ (ਮਨੁੱਖ ਦੇ) ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਸਚੋ = ਸਦਾ-ਥਿਰ ਪ੍ਰਭੂ।

SikhNet (Spanish)la mente se regocija con gran gusto de la Verdad del Señor,

ਸਚੋ ਸਚੁ ਰਵਹਿ ਦਿਨੁ ਰਾਤੀ; ਇਹੁ ਮਨੁ ਸਚਿ ਰੰਗਾਵਣਿਆ ॥੩॥

sacho sach raveh din raatee; ihu man sach rangaavaniaa |3|

Sant Singh KhalsaThose who speak of the truest of the true, day and night-their minds are imbued with the Truth. ||3||
Manmohan SinghWho day and night repeat the Name of the Truest of the true, their souls are imbued with Truth.
Manmohan Singh (Punjabi)ਜੋ ਦਿਹੁੰ ਰੈਣ ਸੱਚਿਆਂ ਦੇ ਪਰਮ ਸੱਚੇ ਦੇ ਨਾਮ ਦਾ ਜਾਪ ਕਰਦੇ ਹਨ, ਉਨ੍ਹਾਂ ਦੀਆਂ ਆਤਮਾ ਸੱਚ ਨਾਲ ਰੰਗੀਆਂ ਜਾਂਦੀਆਂ ਹਨ।
Fareedkot Teekaਨਿਰੰਤਰ ਸਚ ਹੀ ਸਚ ਉਚਾਰਤੇ ਹੈਂ ਔਰ ਇਹ ਆਪਨਾ ਮਨ ਸਚ ਮੇਂ ਰੰਗਾਇਆ ਹੈ॥੩॥
Prof. Sahib Singh(ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਦਿਨ ਰਾਤ ਸਦਾ-ਥਿਰ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ, (ਉਹਨਾਂ ਦਾ) ਇਹ ਮਨ ਸਦਾ-ਥਿਰ ਪ੍ਰਭੂ (ਦੇ ਪ੍ਰੇਮ ਰੰਗ) ਵਿਚ ਰੰਗਿਆ ਰਹਿੰਦਾ ਹੈ ॥੩॥

ਪਦ ਅਰਥ ਰਵਹਿ = ਸਿਮਰਦੇ ਹਨ। ਸਚਿ = ਸਦਾ-ਥਿਰ ਪ੍ਰਭੂ ਵਿਚ ॥੩॥

SikhNet (Spanish)por la Instrucción del Guru habla solamente de la Verdad día y noche, y está imbuida en el Uno Verdadero. (3)

ਜੋ ਸਚਿ ਰਤੇ; ਤਿਨ ਸਚੋ ਭਾਵੈ ॥

jo sach rate; tin sacho bhaavai |

Sant Singh KhalsaThose who are attuned to Truth, love the Truth.
Manmohan SinghThey who are tinctured with Truth, like nothing but Truth.
Manmohan Singh (Punjabi)ਜਿਹੜੇ ਸੱਚ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਨਿਰੋਲ ਸੱਚ ਹੀ ਚੰਗਾ ਲਗਦਾ ਹੈ।
Fareedkot Teekaਜੋ ਸਚ ਮੇਂ ਰਤੇ ਹੈਂ ਤਿਨ ਕੋ ਸਚ ਹੀ ਭਾਵਤਾ ਹੈ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਪ੍ਰੇਮ ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਿਆਰਾ ਲੱਗਦਾ ਹੈ।

ਪਦ ਅਰਥ ਭਾਵੈ = ਚੰਗਾ ਲੱਗਦਾ ਹੈ।

SikhNet (Spanish)Aquéllos que están inmersos en la Verdad,

ਆਪੇ ਦੇਇ; ਨ ਪਛੋਤਾਵੈ ॥

aape dee; na pachhotaavai |

Sant Singh KhalsaThe Lord Himself bestows this gift; He shall not take it back.
Manmohan SinghThe Lord Himself gives the gift of Truth and regrets not.
Manmohan Singh (Punjabi)ਸਾਈਂ ਖੁਦ ਸੱਚ ਦੀ ਦਾਤ ਦਿੰਦਾ ਹੈ ਤੇ ਅਫਸੋਸ ਨਹੀਂ ਕਰਦਾ।
Fareedkot Teekaਜਿਸ ਕੋ ਸਚ ਆਪ ਵਾਹਗੁਰੂ ਦੇਤਾ ਹੈ ਵਹੁ ਪਸਚਾਤਾਪ ਨਹੀਂ ਕਰਤਾ॥
Prof. Sahib Singh(ਇਹ ਦਾਤ ਪਰਮਾਤਮਾ) ਆਪ ਹੀ (ਉਹਨਾਂ ਨੂੰ) ਦੇਂਦਾ ਹੈ, (ਇਹ ਦਾਤ ਦੇ ਕੇ ਉਹ) ਪਛੁਤਾਂਦਾ ਨਹੀਂ।

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)no tienen gusto para nada más; el Señor que nos da este Regalo, lo da para siempre.

ਗੁਰ ਕੈ ਸਬਦਿ ਸਦਾ ਸਚੁ ਜਾਤਾ; ਮਿਲਿ ਸਚੇ ਸੁਖੁ ਪਾਵਣਿਆ ॥੪॥

gur kai sabad sadaa sach jaataa; mil sache sukh paavaniaa |4|

Sant Singh KhalsaThrough the Word of the Guru's Shabad, the True Lord is known forever; meeting the True One, peace is found. ||4||
Manmohan SinghBy the Guru's gospel the True Lord is ever known. By meeting the True Lord happiness is gained.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੱਚਾ ਸੁਆਮੀ ਸਦੀਵ ਹੀ ਜਾਣਿਆ ਜਾਂਦਾ ਹੈ। ਸੱਚੇ ਸੁਆਮੀ ਨੂੰ ਮਿਲਣ ਦੁਆਰਾ ਖੁਸ਼ੀ ਪਰਾਪਤ ਹੁੰਦੀ ਹੈ।
Fareedkot Teekaਜਿਨ੍ਹੋਂ ਨੇ ਗੁਰੋਂ ਕੇ ਉਪਦੇਸ਼ ਕਰ ਸਦਾ ਸਚ ਕੋ ਜਾਣਿਆ ਹੈ, ਸੋ ਸਚੇ ਕੋ ਮਿਲ ਕਰ ਸੁਖ ਪਾਵਤੇ ਹੈਂ॥
Prof. Sahib Singh(ਕਿਉਂਕਿ ਇਸ ਦਾਤ ਦੀ ਬਰਕਤਿ ਨਾਲ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਤੇ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ ਆਤਮਕ ਆਨੰਦ ਮਾਣਦੇ ਹਨ ॥੪॥

ਪਦ ਅਰਥ ਜਾਤਾ = ਸਾਂਝ ਪਾ ਲਈ ॥੪॥

SikhNet (Spanish)A través de la Palabra del Guru conocemos la Verdad, y uniéndonos con el Uno Verdadero, llegamos al Estado de Paz y Equilibrio. (4)

ਕੂੜੁ ਕੁਸਤੁ; ਤਿਨਾ. ਮੈਲੁ ਨ ਲਾਗੈ ॥

koorr kusat; tinaa. mail na laagai |

Sant Singh KhalsaThe filth of fraud and falsehood does not stick to those who,
Manmohan SinghThe filth of falsehood and fraud attaches not to those,
Manmohan Singh (Punjabi)ਝੂਠ ਅਤੇ ਫਰੇਬ ਦੀ ਮਲੀਨਤਾ ਉਨ੍ਹਾਂ ਨੂੰ ਨਹੀਂ ਚਿਮੜਦੀ,
Fareedkot Teekaਝੂਠ ਤਥਾ (ਕੁਸਤੁ) ਖੋਟੇ ਹਠ ਰੂਪ ਤਿਨ ਕੋ ਮੈਲ ਨਹੀਂ ਲਾਗਤੀ॥
Prof. Sahib Singh(ਅਜੇਹੇ ਮਨੁੱਖਾਂ ਦੇ ਹਿਰਦੇ ਨੂੰ) ਝੂਠ ਪੋਹ ਨਹੀਂ ਸਕਦਾ, ਠੱਗੀ ਪੋਹ ਨਹੀਂ ਸਕਦੀ, ਵਿਕਾਰਾਂ ਦੀ ਮੈਲ ਨਹੀਂ ਲੱਗਦੀ।
SikhNet (Spanish)La inmundicia de Maya no se le pega a aquéllos que,

ਗੁਰ ਪਰਸਾਦੀ; ਅਨਦਿਨੁ ਜਾਗੈ ॥

gur parasaadee; anadin jaagai |

Sant Singh KhalsaBy Guru's Grace, remain awake and aware, night and day.
Manmohan Singhwho by the Guru's grace remain wakeful night and day.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਰੈਣ ਦਿਹੁੰ ਖਬਰਦਾਰ ਰਹਿੰਦੇ ਹਨ।
Fareedkot Teekaਗੁਰੋਂ ਕੀ ਕਿਰਪਾ ਸੇ ਨਿਰੰਤਰ ਭਜਨ ਮੇਂ ਜਾਗੇ ਹੈਂ॥
Prof. Sahib Singhਉਹ ਗੁਰੂ ਦੀ ਕਿਰਪਾ ਨਾਲ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।

ਪਦ ਅਰਥ ਜਾਗੈ = ਸੁਚੇਤ ਰਹਿੰਦਾ ਹੈ।

SikhNet (Spanish)por la Gracia del Guru, se mantienen siempre despiertos en Conciencia hacia la Realidad.

ਨਿਰਮਲ ਨਾਮੁ ਵਸੈ ਘਟ ਭੀਤਰਿ; ਜੋਤੀ ਜੋਤਿ ਮਿਲਾਵਣਿਆ ॥੫॥

niramal naam vasai ghatt bheetar; jotee jot milaavaniaa |5|

Sant Singh KhalsaThe Immaculate Naam, the Name of the Lord, abides deep within their hearts; their light merges into the Light. ||5||
Manmohan SinghThe immaculate Name abides in their hearts and their lights merge with the Light of God.
Manmohan Singh (Punjabi)ਪਵਿੱਤ੍ਰ ਨਾਮ ਉਨ੍ਹਾਂ ਦੇ ਦਿਲਾਂ ਅੰਦਰ ਵਸਦਾ ਹੈ ਅਤੇ ਉਹਨਾਂ ਦੇ ਚਾਨਣ ਵਾਹਿਗੁਰੂ ਦੇ ਚਾਨਣ ਨਾਲ ਅਭੇਦ ਹੋ ਜਾਂਦੇ ਹਨ।
Fareedkot Teekaਤਿਨ ਕੇ ਰਿਦੇ ਮੇਂ ਨਿਰਮਲ ਨਾਮ ਵਸਤਾ ਹੈ ਔਰ ਤਿਨ ਕੀ ਜੋਤ ਜੋਤੀ ਮੇਂ ਮਿਲੀ ਹੈ॥੫॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਵਿਤ੍ਰ-ਸਰੂਪ ਪਰਮਾਤਮਾ ਦਾ ਨਾਮ ਵੱਸਦਾ ਹੈ, ਉਸ ਦੀ ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੫॥
SikhNet (Spanish)El Nombre Inmaculado habita en sus corazones y su luz se inmerge en la Luz Divina. (5)

ਤ੍ਰੈ ਗੁਣ ਪੜਹਿ; ਹਰਿ ਤਤੁ. ਨ ਜਾਣਹਿ ॥

trai gun parreh; har tat. na jaaneh |

Sant Singh KhalsaThey read about the three qualities, but they do not know the essential reality of the Lord.
Manmohan SinghMen read treatises dealing with three qualities and understand not the Quintessence of God.
Manmohan Singh (Punjabi)ਬੰਦੇ ਤਿੰਨਾਂ ਲੱਛਣਾ ਨੂੰ ਬਿਆਨ ਕਰਨ ਵਾਲੇ ਗ੍ਰੰਥਾਂ ਨੂੰ ਵਾਚਦੇ ਹਨ ਅਤੇ ਵਾਹਿਗੁਰੂ ਦੇ ਜੌਹਰ ਨੂੰ ਨਹੀਂ ਸਮਝਦੇ।
Fareedkot Teekaਤ੍ਰਿਗੁਣੀ ਜੀਵ ਪੜਤੇ ਹੈਂ ਪਰੰਤੂ ਹਰੀ ਤੱਤ੍ਵ ਸਰੂਪ ਕੋ ਨਹੀਂ ਜਾਣਤੇ॥
Prof. Sahib Singhਜਿਹੜੇ ਸਦਾ ਤ੍ਰਿਗੁਣੀ ਮਾਇਆ ਦੇ ਲੇਖੇ ਹੀ ਪੜ੍ਹਦੇ ਰਹਿੰਦੇ ਹਨ, ਉਹ (ਜਗਤ ਦੇ) ਮੂਲ-ਪਰਮਾਤਮਾ (ਦੀ ਯਾਦ) ਤੋਂ ਖੁੰਝੇ ਰਹਿੰਦੇ ਹਨ।

ਪਦ ਅਰਥ ਤ੍ਰੈਗੁਣ = ਤ੍ਰਿਗੁਣੀ ਮਾਇਆ ਦੀ ਖ਼ਾਤਰ। ਤਤੁ = ਅਸਲੀਅਤ।

SikhNet (Spanish)Aquéllos que trabajan dentro de los confines de los tres temperamentos, y no conocen la Esencia Real del Señor,

ਮੂਲਹੁ ਭੁਲੇ; ਗੁਰਸਬਦੁ. ਨ ਪਛਾਣਹਿ ॥

moolahu bhule; gurasabad. na pachhaaneh |

Sant Singh KhalsaThey forget the Primal Lord, the Source of all, and they do not recognize the Word of the Guru's Shabad.
Manmohan SinghThey forget the primal Being and recognise not the Guru's hymns.
Manmohan Singh (Punjabi)ਉਹ ਆਦਿ ਨਿਰੰਕਾਰ ਨੂੰ ਭੁੱਲ ਜਾਂਦੇ ਹਨ ਅਤੇ ਗੁਰਾਂ ਦੀ ਬਾਣੀ ਨੂੰ ਨਹੀਂ ਸਿੰਞਾਣਦੇ।
Fareedkot Teekaਪੁਨਾ (ਮੂਲਹੁ) ਬ੍ਰਹਮ ਰੂਪ ਤੇ ਭੂਲੇ ਹੈਂ, ਕਿਉਂਕਿ ਗੁਰੋਂ ਕਾ ਉਪਦੇਸ਼ ਨਹੀਂ ਪਛਾਣਤੇ॥
Prof. Sahib Singhਉਹ (ਮਨੁੱਖ ਜਗਤ ਦੇ) ਮੂਲ-ਪਰਮਾਤਮਾ (ਦੀ ਯਾਦ) ਤੋਂ ਖੁੰਝੇ ਰਹਿੰਦੇ ਹਨ, ਜੋ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ।

ਪਦ ਅਰਥ ਮੂਲਹੁ = ਮੂਲ ਤੋਂ, ਪ੍ਰਭੂ ਤੋਂ।

SikhNet (Spanish)están perdidos para la Realidad porque no llegan a conocer la Palabra del Shabd del Guru.

ਮੋਹ ਬਿਆਪੇ. ਕਿਛੁ ਸੂਝੈ ਨਾਹੀ; ਗੁਰਸਬਦੀ ਹਰਿ ਪਾਵਣਿਆ ॥੬॥

moh biaape. kichh soojhai naahee; gurasabadee har paavaniaa |6|

Sant Singh KhalsaThey are engrossed in emotional attachment; they do not understand anything at all. Through the Word of the Guru's Shabad, the Lord is found. ||6||
Manmohan SinghIn the worldly love they are entangled and understand nothing. By the Guru's instruction God is obtained.
Manmohan Singh (Punjabi)ਸੰਸਾਰੀ ਮਮਤਾ ਅੰਦਰ ਉਹ ਫਾਥੇ ਹੋਏ ਹਨ ਅਤੇ ਉਹ ਕੁਝ ਭੀ ਨਹੀਂ ਸਮਝਦੇ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਪਾਇਆ ਜਾਂਦਾ ਹੈ।
Fareedkot Teekaਸੋ ਮੋਹ ਕੇ ਸੰਜੁਗਤ ਹੈਂ ਕੁਛ ਸੂਝਤਾ ਨਹੀਂ, ਜੋ ਗੁਰ ਸਬਦੀ ਹੈਂ ਤਿਨਹੋਂ ਨੇ ਹਰੀ ਕੋ ਪਾਇਆ ਹੈ॥੬॥
Prof. Sahib Singhਮਾਇਆ ਦੇ ਮੋਹ ਵਿਚ ਗ਼ਲਤਾਨ ਉਹਨਾਂ ਮਨੁੱਖਾਂ ਨੂੰ (ਪਰਮਾਤਮਾ ਦੀ ਭਗਤੀ ਕਰਨ ਬਾਰੇ) ਕੁਝ ਭੀ ਨਹੀਂ ਸੁੱਝਦਾ। (ਹੇ ਭਾਈ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ॥੬॥
SikhNet (Spanish)Están fascinados con sus apegos, no se dan cuenta de su futilidad. Esos seres sólo se elevarían hacia el Señor, a través de la Palabra del Guru. (6)

ਵੇਦੁ ਪੁਕਾਰੈ; ਤ੍ਰਿਬਿਧਿ ਮਾਇਆ ॥

ved pukaarai; tribidh maaeaa |

Sant Singh KhalsaThe Vedas proclaim that Maya is of three qualities.
Manmohan SinghThe Vedas cry aloud "Mammon is of three qualities".
Manmohan Singh (Punjabi)ਵੇਦ ਕੂਕਦੇ ਹਨ, ਮੋਹਨੀ ਤਿੰਨਾਂ ਗੁਣਾ ਵਾਲੀ ਹੈ।
Fareedkot Teekaਤ੍ਰਿਗੁਣ ਰੂਪ ਮਾਇਆ ਵਾਸਤੇ ਬੇਦ ਪੜਤੇ ਹੈਂ॥
Prof. Sahib Singh(ਪੰਡਿਤ) ਵੇਦ (ਆਦਿਕ ਧਰਮ-ਪੁਸਤਕ) ਨੂੰ ਉੱਚੀ ਉੱਚੀ ਪੜ੍ਹਦਾ ਹੈ, (ਪਰ ਉਸ ਦੇ ਅੰਦਰ) ਤ੍ਰਿਗੁਣੀ ਮਾਇਆ (ਦਾ ਪ੍ਰਭਾਵ ਬਣਿਆ ਰਹਿੰਦਾ ਹੈ)।

ਪਦ ਅਰਥ ਤ੍ਰਿਬਿਧਿ = ਤਿੰਨ ਗੁਣਾਂ ਵਾਲੀ।

SikhNet (Spanish)Los Vedas explican los tres temperamentos de Maya,

ਮਨਮੁਖ. ਨ ਬੂਝਹਿ; ਦੂਜੈ ਭਾਇਆ ॥

manamukh. na boojheh; doojai bhaaeaa |

Sant Singh KhalsaThe self-willed manmukhs, in love with duality, do not understand.
Manmohan SinghDeluded by duality an apostate understands not.
Manmohan Singh (Punjabi)ਦਵੈਤ-ਭਾਵ ਦਾ ਬਹਕਾਇਆ ਹੋਇਆ ਅਧਰਮੀ ਸਮਝਦਾ ਨਹੀਂ।
Fareedkot Teekaਮਨਮੁਖ ਦੂਜੈ ਭਾਵ ਕਰ ਪਰਮੇਸ੍ਵਰ ਕੋ ਨਹੀਂ ਸਮਝਤੇ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਤਮਕ ਜੀਵਨ ਨੂੰ) ਨਹੀਂ ਸਮਝਦੇ (ਉਹਨਾਂ ਦਾ ਮਨ) ਮਾਇਆ ਦੇ ਪਿਆਰ ਵਿਚ ਹੀ (ਟਿਕਿਆ ਰਹਿੰਦਾ ਹੈ)।
SikhNet (Spanish)pero los arrogantes Manmukjs no lo entienden y viven ofuscados por la dualidad.

ਤ੍ਰੈ ਗੁਣ ਪੜਹਿ. ਹਰਿ ਏਕੁ, ਨ ਜਾਣਹਿ; ਬਿਨੁ ਬੂਝੇ. ਦੁਖੁ ਪਾਵਣਿਆ ॥੭॥

trai gun parreh. har ek, na jaaneh; bin boojhe. dukh paavaniaa |7|

Sant Singh KhalsaThey read of the three qualities, but they do not know the One Lord. Without understanding, they obtain only pain and suffering. ||7||
Manmohan SinghPeople read books related to three dispositions and know not the One Lord. Without understanding Him they suffer pain.
Manmohan Singh (Punjabi)ਲੋਕੀਂ ਤਿੰਨਾਂ ਸੁਭਾਵਾਂ ਨਾਲ ਸੰਬੰਧਤ ਪੁਸਤਕਾਂ ਵਾਚਦੇ ਹਨ ਅਤੇ ਇਕ ਪ੍ਰਭੂ ਨੂੰ ਨਹੀਂ ਜਾਣਦੇ। ਉਸ ਨੂੰ ਸਮਝਣ ਦੇ ਬਗੈਰ ਉਹ ਤਕਲੀਫ ਉਠਾਉਂਦੇ ਹਨ।
Fareedkot Teekaਤੀਨ ਗੁਣ ਰੂਪ ਮਾਇਆ ਵਾਸਤੇ ਬੇਦ ਪੜਤੇ ਹੂਏ ਏਕ ਰੂਪ ਹਰੀ ਕੋ ਨਹੀਂ ਜਾਨਤੇ, ਜਾਨੇ ਬਿਨਾ ਦੁਖ ਪਾਵਤੇ ਹੈਂ॥੭॥
Prof. Sahib Singhਉਹ (ਇਹਨਾਂ ਧਰਮ-ਪੁਸਤਕਾਂ ਨੂੰ) ਤ੍ਰਿਗੁਣੀ ਮਾਇਆ (ਕਮਾਣ) ਦੀ ਖ਼ਾਤਰ ਪੜ੍ਹਦੇ ਹਨ, ਇੱਕ ਪਰਮਾਤਮਾ ਨਾਲ ਸਾਂਝ ਨਹੀਂ ਪਾਂਦੇ (ਧਰਮ-ਪੁਸਤਕਾਂ ਪੜ੍ਹਦੇ ਹੋਏ ਭੀ ਇਸ ਭੇਤ ਨੂੰ) ਸਮਝਣ ਤੋਂ ਬਿਨਾ ਦੁੱਖ (ਹੀ) ਪਾਂਦੇ ਰਹਿੰਦੇ ਹਨ ॥੭॥
SikhNet (Spanish)Caen dentro de los tres tipos de disposiciones sin conocer al Uno, y sin experiencia propia, siempre están afligidos. (7)

ਜਾ ਤਿਸੁ ਭਾਵੈ; ਤਾ ਆਪਿ ਮਿਲਾਏ ॥

jaa tis bhaavai; taa aap milaae |

Sant Singh KhalsaWhen it pleases the Lord, He unites us with Himself.
Manmohan SinghWhen it pleases Him then the Lord blends the mortal with Himself.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈ ਤਦ ਸਾਹਿਬ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਾ ਤਿਸ ਵਾਹਿਗੁਰੂ ਕੋ ਭਾਵੈ ਤਾਂ ਆਪ ਗੁਰੂ ਮਿਲਾਵਤਾ ਹੈ॥
Prof. Sahib Singh(ਪਰ ਜੀਵਾਂ ਦੇ ਵੀ ਕੀਹ ਵੱਸ?) ਜਦੋਂ ਪਰਮਾਤਮਾ ਦੀ ਆਪਣੀ ਰਜ਼ਾ ਹੁੰਦੀ ਹੈ, ਤਦੋਂ ਉਹ ਆਪ (ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ,

ਪਦ ਅਰਥ ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।

SikhNet (Spanish)Cuando el Señor así lo dispone, nos une en Su Ser,

ਗੁਰਸਬਦੀ; ਸਹਸਾ ਦੂਖੁ ਚੁਕਾਏ ॥

gurasabadee; sahasaa dookh chukaae |

Sant Singh KhalsaThrough the Word of the Guru's Shabad, skepticism and suffering are dispelled.
Manmohan SinghBy means of the Guru's instruction God removes his disease of doubt.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਜਰੀਏ ਵਾਹਿਗੁਰੂ ਉਸ ਦੀ ਵਹਿਮ ਦੀ ਬੀਮਾਰੀ ਨੂੰ ਦੂਰ ਕਰ ਦਿੰਦਾ ਹੈ।
Fareedkot Teekaਗੁਰ ਉਪਦੇਸ ਵਾਲਾ ਸਹਸਾ ਔਰ ਦੁਖ ਕੋ ਚੁਕਾ ਦੇਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਹਮ ਤੇ ਦੁੱਖ ਦੂਰ ਕਰਦਾ ਹੈ।

ਪਦ ਅਰਥ ਸਹਸਾ = ਸਹਮ।

SikhNet (Spanish)y por la Gracia del Guru, nos cura de la enfermedad de la duda.

ਨਾਨਕ. ਨਾਵੈ ਕੀ ਸਚੀ ਵਡਿਆਈ; ਨਾਮੋ ਮੰਨਿ ਸੁਖੁ ਪਾਵਣਿਆ ॥੮॥੩੦॥੩੧॥

naanak. naavai kee sachee vaddiaaee; naamo man sukh paavaniaa |8|30|31|

Sant Singh KhalsaO Nanak, True is the Greatness of the Name. Believing in the Name, peace is obtained. ||8||30||31||
Manmohan SinghNanak true is magnificence of God's Name. By believing in the Name man obtains Peace.
Manmohan Singh (Punjabi)ਨਾਨਕ ਸੱਚੀ ਹੈ ਵਾਹਿਗੁਰੂ ਦੇ ਨਾਮ ਦੀ ਵਿਸ਼ਾਲਤਾ। ਨਾਮ ਅੰਦਰ ਭਰੋਸਾ ਰੱਖਣ ਦੁਆਰਾ ਇਨਸਾਨ ਆਰਾਮ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੀ ਵਡਿਆਈ ਸਚੀ ਹੈ, ਨਾਮ ਕੋ ਮੰਨ ਕਰ ਜੀਵ ਸੁਖ ਪਾਵਤੇ ਹੈਂ॥੮॥੩੦॥੩੧॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਸਿਮਰਨ ਦੀ ਸਦਾ-ਥਿਰ ਰਹਿਣ ਵਾਲੀ ਇੱਜ਼ਤ ਦੇਂਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਨ ਨੂੰ ਹੀ (ਜੀਵਨ ਮਨੋਰਥ) ਮੰਨ ਕੇ ਆਤਮਕ ਆਨੰਦ ਮਾਣਦਾ ਹੈ ॥੮॥੩੦॥੩੧॥
SikhNet (Spanish)Dice Nanak, solamente el Nombre nos trae la Verdadera Gloria, y creyendo en el Nombre, uno logra la Paz.(8-30-31)
Answers quote the Granth verbatim with Ang citations. AI commentary is not Gurbani and not a religious ruling.