ੴ

ਸਿੱਖਬਾਣੀ · SikhBani

ਸੋਹਿਲੜਾ ਹਰਿ ਰਾਮ ਨਾਮੁ ਗੁਰਸਬਦੀ ਵੀਚਾਰੇ ਰਾਮ ॥

sohilarraa har raam naam gurasabadee veechaare raam
Guru Amardas Ji ਗੁਰੂ ਅਮਰਦਾਸ ਜੀ · Raag Soohee · Ang 772 · 25 lines
Translations

ਸੂਹੀ ਮਹਲਾ ੩ ॥

soohee mahalaa 3 |

Sant Singh KhalsaSalok, Third Mehl:
Manmohan SinghSuhi 3rd Guru.
Manmohan Singh (Punjabi)ਸੂਹੀ ਤੀਜੀ ਪਾਤਿਸ਼ਾਹੀ।
SikhNet (Spanish)Suji, Mejl Guru Amar Das, Tercer Canal Divino.

ਸੋਹਿਲੜਾ ਹਰਿ ਰਾਮ ਨਾਮੁ; ਗੁਰਸਬਦੀ ਵੀਚਾਰੇ ਰਾਮ ॥

sohilarraa har raam naam; gurasabadee veechaare raam |

Sant Singh KhalsaThe song of joy is the Naam, the Name of the Lord; contemplate it, through the Word of the Guru's Shabad.
Manmohan SinghThe Lord Master's Name is the song of joy By Guru's instruction, the Name is contemplated.
Manmohan Singh (Punjabi)ਸੁਆਮੀ, ਮਾਲਕ ਦਾ ਨਾਮ ਹੀ ਖੁਸ਼ੀ ਦਾ ਗੀਤ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸਿਮਰਿਆ ਜਾਂਦਾ ਹੈ।
Fareedkot Teekaਹਰੀ ਰਾਮ ਕੇ ਨਾਮ ਕਰ ਜਸ ਪ੍ਰਾਪਤ ਹੋਤਾ ਹੈ, ਪਰੰਤੂ ਜੋ ਗੁਰ ਸਬਦੀ ਹੈਂ, ਸੋ ਰਾਮ ਕੇ ਸਰੂਪ ਕੋ ਬਿਚਾਰਤੇ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਨੰਦ ਦੀ ਲਹਿਰ ਚੱਲੀ ਰਹਿੰਦੀ ਹੈ।

ਪਦ ਅਰਥ ਸੋਹਿਲੜਾ = ਆਨੰਦ ਦੀ ਲਹਿਰ। ਗੁਰਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਰਾਮ ਨਾਮੁ ਵੀਚਾਰੇ = ਹਰਿ-ਨਾਮ ਨੂੰ ਵਿਚਾਰਦਾ ਹੈ।

SikhNet (Spanish)El Nombre del Señor es la Melodía de Dicha, a través de la Palabra del Guru, es revelado.

ਹਰਿ ਮਨੁ ਤਨੋ ਗੁਰਮੁਖਿ ਭੀਜੈ; ਰਾਮ ਨਾਮੁ ਪਿਆਰੇ ਰਾਮ ॥

har man tano guramukh bheejai; raam naam piaare raam |

Sant Singh KhalsaThe mind and body of the Gurmukh is drenched with the Lord, the Beloved Lord.
Manmohan SinghBy Guru's grace soul and body are saturated with the Lord and the Lord's Name seems sweet unto the mortal.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਆਤਮਾ ਤੇ ਦੇਹ ਪ੍ਰਭੂ ਨਾਲ ਤਰੋ-ਤਰ ਹੋ ਜਾਂਦੇ ਹਨ, ਅਤੇ ਸੁਆਮੀ ਦਾ ਨਾਮ ਪ੍ਰਾਣੀ ਨੂੰ ਮਿੱਠਾ ਲੱਗਦਾ ਹੈ।
Fareedkot Teekaਹੇ ਭਾਈ! ਜਿਨ ਕੋ ਰਾਮ ਕੇ ਨਾਮ ਪਿਆਰੇ ਲਗੇ ਹੈਂ, ਤਿਨ ਗੁਰਮਖਾਂ ਕਾ ਮਨ ਤਨ ਪਰਮੇਸਰ ਮੇਂ ਸਨਿਗਧ ਹੂਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਉਸ ਦਾ ਮਨ ਉਸ ਦਾ ਹਿਰਦਾ ਪਰਮਾਤਮਾ (ਦੇ ਪਿਆਰ-ਰਸ) ਵਿਚ ਭਿੱਜ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਦਾ ਹੈ।

ਪਦ ਅਰਥ ਤਨੋ = ਤਨੁ। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਪਿਆਰੇ = ਪਿਆਰ ਕਰਦਾ ਹੈ।

SikhNet (Spanish)A través de la Palabra del Guru tu cuerpo y mente se funden en el Señor,

ਰਾਮ ਨਾਮੁ ਪਿਆਰੇ. ਸਭਿ ਕੁਲ ਉਧਾਰੇ; ਰਾਮ ਨਾਮੁ ਮੁਖਿ ਬਾਣੀ ॥

raam naam piaare. sabh kul udhaare; raam naam mukh baanee |

Sant Singh KhalsaThrough the Name of the Beloved Lord, all one's ancestors and generations are redeemed; chant the Lord's Name with your mouth.
Manmohan SinghThe Lord's Name seems sweet unto him, he redeems all his lineage and with his mouth utters the Lord's Name.
Manmohan Singh (Punjabi)ਪ੍ਰਭੂ ਦਾ ਨਾਮ ਉਸ ਨੂੰ ਮਿੱਠਾ ਲੱਗਦਾ ਹੈ, ਉਹ ਆਪਣੀ ਸਾਰੀ ਵੰਸ਼ ਨੂੰ ਤਾਰ ਲੈਂਦਾ ਹੈ ਅਤੇ ਆਪਣੇ ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਦਾ ਹੈ।
Fareedkot Teekaਜੋ ਰਾਮ ਨਾਮ ਕੇ ਪਿਆਰੇ ਹੈਂ ਤਿਨੋਂ ਨੇ ਸਭ ਕੁਲ ਉਧਾਰੇ ਹੈਂ, ਵਹੁ ਮੁਖ ਸੇ ਰਾਮ ਨਾਮ ਕੀ ਬਾਣੀ ਬੋਲਤੇ ਹੈਂ॥
Prof. Sahib Singhਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਕਰਦਾ ਹੈ। ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਹ ਆਪਣੇ ਮੂੰਹ ਨਾਲ ਉਚਾਰਦਾ ਹੈ, ਤੇ, ਆਪਣੀਆਂ ਸਾਰੀਆਂ ਕੁਲਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਸਭਿ = ਸਾਰੇ। ਉਧਾਰੇ = ਪਾਰ ਲੰਘਾ ਲੈਂਦਾ ਹੈ। ਮੁਖਿ = ਮੂੰਹ ਨਾਲ।

SikhNet (Spanish)y el Nombre se siente muy dulce en la mente. Sientes muy dulce el Nombre del Señor, y salvas a todos tus parientes, recitando siempre la Palabra del Señor.

ਆਵਣ ਜਾਣ ਰਹੇ. ਸੁਖੁ ਪਾਇਆ; ਘਰਿ ਅਨਹਦ ਸੁਰਤਿ ਸਮਾਣੀ ॥

aavan jaan rahe. sukh paaeaa; ghar anahad surat samaanee |

Sant Singh KhalsaComings and goings cease, peace is obtained, and in the home of the heart, one's awareness is absorbed in the unstruck melody of the sound current.
Manmohan SinghHis comings and goings cease, obtains he the bliss and his attention remains absorbed in the Home of celestial strain.
Manmohan Singh (Punjabi)ਉਸ ਦੇ ਆਉਂਦੇ ਅਤੇ ਜਾਣੇ ਮੁੱਕ ਜਾਂਦੇ ਹਨ, ਉਹ ਅਨੰਦ ਨੂੰ ਪਰਾਪਤ ਹੋ ਜਾਂਦਾ ਹੈ ਅਤੇ ਉਸ ਦੀ ਬਿਰਤੀ ਬੈਕੁੰਠੀ ਕੀਰਤਨ ਦੇ ਧਾਮ ਅੰਦਰ ਲੀਨ ਰਹਿੰਦੀ ਹੈ।
Fareedkot Teekaਤਿਨ ਕੇ ਆਵਣੇ ਜਾਵਣੇ ਰਹਿ ਗਏ ਇਸੀ ਤੇ ਉਨੋਂ ਨੇ ਸੁਖ ਪਾਇਆ ਹੈ, ਇਕ ਰਸ ਸਰੂਪ ਮੇਂ ਉਨ ਕੀ ਸੁਰਤ ਸਮਾਈ ਹੈ॥
Prof. Sahib Singhਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਉਹ ਆਪਣੇ ਹਿਰਦੇ-ਘਰ ਵਿਚ ਇਕ-ਰਸ ਆਨੰਦ ਮਾਣਦਾ ਰਹਿੰਦਾ ਹੈ, ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੀ ਹੈ।

ਪਦ ਅਰਥ ਰਹੇ = ਮੁੱਕ ਜਾਂਦੇ ਹਨ। ਘਰਿ = ਹਿਰਦੇ-ਘਰ ਵਿਚ। ਅਨਹਦ = ਇਕ-ਰਸ (ਸੁਖ)। ਸਮਾਣੀ = ਜੁੜ ਜਾਂਦੀ ਹੈ।

SikhNet (Spanish)Tus idas y venidas cesan y tu Conciencia habita en Éxtasis,

ਹਰਿ ਹਰਿ ਏਕੋ, ਪਾਇਆ ਹਰਿ ਪ੍ਰਭੁ; ਨਾਨਕ. ਕਿਰਪਾ ਧਾਰੇ ॥

har har eko, paaeaa har prabh; naanak. kirapaa dhaare |

Sant Singh KhalsaI have found the One and only Lord, Har, Har. The Lord God has showered His Mercy upon Nanak.
Manmohan SinghThe Lord God has shown mercy unto Nanak and he has attained to his unique Lord God.
Manmohan Singh (Punjabi)ਸੁਆਮੀ ਵਾਹਿਗੁਰੂ ਨੇ ਨਾਨਕ ਉਤੇ ਮਿਹਰ ਕੀਤੀ ਹੈ ਅਤੇ ਉੇਸ ਨੇ ਆਪਣੇ ਅਦੁੱਤੀ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਰਿ ਪ੍ਰਭੂ ਕ੍ਰਿਪਾ ਕੋ ਧਾਰਤੇ ਭਏ ਤਬ ਸਭ ਦੁਖੋਂ ਕਾ ਹਰਤਾ ਸੁ ਏਕੋ ਹਰੀ ਜੋ ਹੈ, ਸੋ ਪਾਇਆ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਉਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।
SikhNet (Spanish)cuando logras unirte a tu Único Señor y el Señor es Compasivo contigo.

ਸੋਹਿਲੜਾ ਹਰਿ ਰਾਮ ਨਾਮੁ; ਗੁਰਸਬਦੀ ਵੀਚਾਰੇ ॥੧॥

sohilarraa har raam naam; gurasabadee veechaare |1|

Sant Singh KhalsaThe song of joy is the Naam, the Name of the Lord; through the Word of the Guru's Shabad, contemplate it. ||1||
Manmohan SinghThe Lord Master's Name is the song of joy. It is by Guru's instruction that the Name is contemplated.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਹੀ ਖੁਸ਼ੀ ਦਾ ਗੀਤ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸਿਮਰਿਆ ਜਾਂਦਾ ਹੈ।
Fareedkot Teekaਜਸੁ ਸਰੂਪ ਜੋ ਹਰੀ ਕੇ ਨਾਮ ਹੈਂ, ਸੋ ਗੁਰ ਸਬਦੀਓਂ ਨੇ ਵੀਚਾਰੇ ਹੈਂ॥੧॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦੀ ਰੌ ਚੱਲ ਪੈਂਦੀ ਹੈ ॥੧॥
SikhNet (Spanish)El Nombre del Señor es la Melodía de Dicha, a través de la Palabra del Guru es revelada. (1)

ਹਮ ਨੀਵੀ. ਪ੍ਰਭੁ ਅਤਿ ਊਚਾ; ਕਿਉ ਕਰਿ ਮਿਲਿਆ ਜਾਏ ਰਾਮ ॥

ham neevee. prabh at aoochaa; kiau kar miliaa jaae raam |

Sant Singh KhalsaI am lowly, and God is lofty and exalted. How will I ever meet Him?
Manmohan SinghI am low and the Lord is very high. How can I then meet with Him?
Manmohan Singh (Punjabi)ਮੈਂ ਨੀਚ ਹਾਂ ਅਤੇ ਸੁਆਮੀ ਪਰਮ ਉਚਾ ਹੈ। ਮੈਂ ਕਿਸ ਤਰ੍ਹਾਂ ਉਸ ਨਾਲ ਮਿਲ ਸਕਦੀ ਹਾਂ?
Fareedkot Teekaਜਗ੍ਯਾਸੂ ਮਹਾਤਮਾਂ ਸੇ ਪੂਛੇ ਹੈ ਹੇ ਗੁਰੋ! ਮੈਂ ਅਵਗੁਣੋਂ ਕਰ ਅਤੀ ਨੀਵੀਂ ਹੂੰ, ਪ੍ਰਭੂ ਗੁਨੋਂ ਕਰ ਅਤੀ ਊਚਾ ਹੈ, ਉਸ ਸਾਥ ਕਿਸ ਪ੍ਰਕਾਰ ਮਿਲ੍ਯਾ ਜਾਏਗਾ?☬ਉੱਤ੍ਰ:
Prof. Sahib Singhਹੇ ਭਾਈ! ਅਸੀਂ ਜੀਵ-ਇਸਤ੍ਰੀਆਂ (ਆਤਮਕ ਜੀਵਨ ਦੀ) ਨੀਵੀਂ ਪੱਧਰ ਤੇ ਹਾਂ, ਪ੍ਰਭੂ (ਇਸ ਪੱਧਰ ਨਾਲੋਂ) ਬਹੁਤ ਉੱਚਾ ਹੈ, ਫਿਰ ਸਾਡਾ ਉਸ ਨਾਲ ਮਿਲਾਪ ਕਿਵੇਂ ਹੋ ਸਕੇ?

ਪਦ ਅਰਥ ਹਮ = ਅਸੀਂ ਜੀਵ-ਇਸਤ੍ਰੀਆਂ। ਨੀਵੀ = (ਆਤਮਕ ਜੀਵਨ ਦੀ) ਨੀਵੀਂ ਪੱਧਰ ਤੇ। ਕਿਉ ਕਰਿ = ਕਿਵੇਂ?

SikhNet (Spanish)Soy un miserable, mientras el Señor es Lo más Alto de lo alto, ¿cómo podré entonces tomar Conciencia de mi Señor?

ਗੁਰਿ ਮੇਲੀ. ਬਹੁ ਕਿਰਪਾ ਧਾਰੀ; ਹਰਿ ਕੈ ਸਬਦਿ ਸੁਭਾਏ ਰਾਮ ॥

gur melee. bahu kirapaa dhaaree; har kai sabad subhaae raam |

Sant Singh KhalsaThe Guru has very mercifully blessed me and united me with the Lord; through the Shabad, the Word of the Lord, I am lovingly embellished.
Manmohan SinghI am embellished with the Divine Word and the Guru has very mercifully united me with my Lord.
Manmohan Singh (Punjabi)ਮੈਂ ਈਸ਼ਵਰੀ ਨਾਮ ਨਾਲ ਸ਼ਸ਼ੋਭਤ ਹੋਈ ਹਾਂ ਅਤੇ ਪਰਮ ਮਿਹਰ ਕਰ ਕੇ ਗੁਰਾਂ ਨੇ ਮੈਨੂੰ ਮੇਰੇ ਸੁਆਮੀ ਨਾਲ ਮਿਲਾ ਦਿੱਤਾ ਹੈ।
Fareedkot Teekaਜਿਸ ਪਰ ਗੁਰੋਂ ਨੇ ਬਹੁਤ ਕ੍ਰਿਪਾ ਧਾਰੀ ਹੈ, ਸੋ ਪਰਮੇਸਰ ਨੇ ਅਪਨੇ ਸਾਥ ਮੇਲੀ ਹੈ, ਤਾਂ ਤੇ ਤੁਮ ਭੀ ਗੁਰ ਸੇਵਾ ਕਰੋ ਸੋ ਤੈਨੋ ਮਿਲਾ ਦੇਵੇਂਗੇ। ਗੁਰੂ ਕੈਸੇ ਹੈਂ? ਜੋ ਹਰੀ ਕੈ ਸਬਦ ਕਰ ਕੇ ਸੁਭਾਏਮਾਨ ਹੂਏ ਹੈਂ॥
Prof. Sahib Singh(ਉੱਤਰ) ਜਿਸ ਉਤੇ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਨੂੰ (ਪ੍ਰਭੂ-ਚਰਨਾਂ ਵਿਚ) ਜੋੜ ਦਿੱਤਾ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਲੀਨ ਹੋ ਜਾਂਦੀ ਹੈ।

ਪਦ ਅਰਥ ਗੁਰਿ = ਗੁਰੂ ਨੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸੁਭਾਏ = ਸੁਭਾਇ, ਪਿਆਰ ਵਿਚ (ਲੀਨ)।

SikhNet (Spanish)Es por la Gracia del Guru que Lo puedo lograr, pues a través de la Palabra del Señor,

ਮਿਲੁ ਸਬਦਿ ਸੁਭਾਏ. ਆਪੁ ਗਵਾਏ; ਰੰਗ ਸਿਉ ਰਲੀਆ ਮਾਣੇ ॥

mil sabad subhaae. aap gavaae; rang siau raleea maane |

Sant Singh KhalsaMerging in the Word of the Shabad, I am lovingly embellished; my ego is eradicated, and I revel in joyous love.
Manmohan SinghObtaining the Name, I am embellished. Shedding my ego, I revel in joy with love.
Manmohan Singh (Punjabi)ਨਾਮ ਨੂੰ ਪਾ ਕੇ ਮੈਂ ਸ਼ਸ਼ੋਭਤ ਹੋ ਗਈ ਹਾਂ। ਆਪਣੀ ਹੰਗਤਾ ਨੂੰ ਤਿਆਗ, ਮੈਂ ਪਿਆਰ ਨਾਲ ਅਨੰਦ ਭੋਗਦੀ ਹਾਂ।
Fareedkot Teekaਜੋ ਆਪਾ ਭਾਵ ਗਵਾਇਕੇ ਸਬਦ ਉਪਦੇਸ ਸੇ ਸੁਭਾਏਮਾਨ ਜੋ ਗੁਰੂ ਹੈਂ ਤਿਨੋਂ ਕੇ ਸਾਥ ਜੋ ਮਿਲੇ ਹੈਂ, ਸੋ ਅਨੰਦ ਸਾਥ ਖੁਸੀਆਂ ਮਾਣਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ ਵਿਚ ਮਿਲ ਕੇ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦੀ ਹੈ, ਅਤੇ ਪ੍ਰੇਮ ਵਿਚ ਪ੍ਰਭੂ ਦਾ ਮਿਲਾਪ ਮਾਣਦੀ ਹੈ।

ਪਦ ਅਰਥ ਮਿਲਿ = ਮਿਲ ਕੇ। ਆਪੁ = ਆਪਾ-ਭਾਵ। ਸਿਉ = ਨਾਲ। ਰਲੀਆ = ਰਲੀਆਂ, ਆਤਮਕ ਆਨੰਦ।

SikhNet (Spanish)y de forma espontánea, hago a un lado mi ego, y me regocijo en Su Amor.

ਸੇਜ ਸੁਖਾਲੀ ਜਾ ਪ੍ਰਭੁ ਭਾਇਆ; ਹਰਿ ਹਰਿ ਨਾਮਿ ਸਮਾਣੇ ॥

sej sukhaalee jaa prabh bhaaeaa; har har naam samaane |

Sant Singh KhalsaMy bed is so comfortable, since I became pleasing to God; I am absorbed in the Name of the Lord, Har, Har.
Manmohan SinghWhen I become pleasing to my Lord, my bed is rendered comfortable and I am absorbed in the Lord God's Name.
Manmohan Singh (Punjabi)ਜਦ ਮੈਂ ਆਪਣੇ ਸਾਈਂ ਨੂੰ ਚੰਗੀ ਲੱਗ ਜਾਂਦੀ ਹਾਂ, ਤਾਂ ਮੇਰਾ ਪਲੰਘ ਸੁੱਖਦਾਈ ਹੋ ਜਾਂਦਾ ਹੈ ਅਤੇ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੀ ਹਾਂ।
Fareedkot Teekaਜੋ ਹਰਿ ਹਰਿ ਕੇ ਨਾਮ ਅੰਤਸਕਰਣ ਮੇਂ ਸਮਾਏ ਹੈਂ ਤੌ ਇਹ ਕਰਮ ਪ੍ਰਭ ਕੋ ਭਾਯਾ ਹੈ, ਅਰੁ ਅੰਤਸਕਰਣ ਰੂਪ ਸੇਜ ਸੁਖ ਵਾਲੀ ਹੂਈ ਹੈ॥
Prof. Sahib Singhਜਦੋਂ ਉਸ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਉਸ ਦੇ ਹਿਰਦੇ ਦੀ ਸੇਜ ਆਨੰਦ-ਭਰਪੂਰ ਹੋ ਜਾਂਦੀ ਹੈ, ਉਹ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੀ ਹੈ।

ਪਦ ਅਰਥ ਸੇਜ = ਹਿਰਦਾ-ਸੇਜ। ਸੁਖਾਲੀ = ਸੁਖ-ਭਰਪੂਰ। ਜਾ = ਜਦੋਂ। ਭਾਇਆ = ਪਿਆਰਾ ਲੱਗਦਾ ਹੈ। ਨਾਮਿ = ਨਾਮ ਵਿਚ।

SikhNet (Spanish)Mi aposento nupcial parece muy acogedor, pues amo a mi Señor, es así como me inmerjo en Su Nombre.

ਨਾਨਕ. ਸੋਹਾਗਣਿ ਸਾ ਵਡਭਾਗੀ; ਜੇ ਚਲੈ ਸਤਿਗੁਰ ਭਾਏ ॥

naanak. sohaagan saa vaddabhaagee; je chalai satigur bhaae |

Sant Singh KhalsaO Nanak, that soul bride is so very blessed, who walks in harmony with the True Guru's Will.
Manmohan SinghNanak, true and very fortunate is the bride, who walks in the True Guru's will.
Manmohan Singh (Punjabi)ਨਾਨਕ, ਸੱਚੀ ਅਤੇ ਭਾਰੇ ਕਰਮਾਂ ਵਾਲੀ ਹੈ ਉਹ ਪਤਨੀ, ਜੋ ਆਪਣੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੁਹਾਗਣੀ ਹੈ, ਸੋਈ ਵਡਭਾਗਣੀ ਹੈ, ਜੋ ਸਤਗੁਰੋਂ ਕੇ ਅਨੁਸਾਰ ਚਲਤੀ ਹੈ॥
Prof. Sahib Singhਹੇ ਨਾਨਕ! ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਜਦੋਂ ਗੁਰੂ ਦੀ ਰਜ਼ਾ ਅਨੁਸਾਰ ਤੁਰਦੀ ਹੈ ਤਾਂ ਉਹ ਵੱਡੀ ਕਿਸਮਤ ਵਾਲੀ ਬਣ ਜਾਂਦੀ ਹੈ।

ਪਦ ਅਰਥ ਸੋਹਾਗਣਿ = ਖਸਮ ਵਾਲੀ। ਭਾਏ = ਭਾਇ, ਰਜ਼ਾ ਵਿਚ।

SikhNet (Spanish)Dice Nanak, la Novia Verdadera es aquella afortunada, que vive en la Voluntad del Señor.

ਹਮ ਨੀਵੀ. ਪ੍ਰਭੁ ਅਤਿ ਊਚਾ; ਕਿਉ ਕਰਿ ਮਿਲਿਆ ਜਾਏ ਰਾਮ ॥੨॥

ham neevee. prabh at aoochaa; kiau kar miliaa jaae raam |2|

Sant Singh KhalsaI am lowly, and God is lofty and exalted. How will I ever meet Him? ||2||
Manmohan SinghI am low and my Lord is very lofty. How can I, then meet with Him?
Manmohan Singh (Punjabi)ਮੈਂ ਨੀਚ ਹਾਂ, ਅਤੇ ਮੇਰਾ ਸੁਆਮੀ ਪਰਮ ਬੁਲੰਦ ਹੈ, ਮੈਂ ਕਿਸ ਤਰ੍ਹਾਂ ਉਸ ਨਾਲ ਮਿਲ ਸਕਦੀ ਹਾਂ?
Fareedkot Teekaਮੈਂ ਨੀਵੀ ਹਾਂ ਪ੍ਰਭੂ ਅਤੀ ਊਚਾ ਹੈ, ਤਿਸ ਰਾਮ ਕੋ ਕਿਸ ਪ੍ਰਕਾਰ ਮਿਲਿਆ ਜਾਏ॥੨॥
Prof. Sahib Singh(ਉਂਞ ਤਾਂ) ਅਸੀਂ ਜੀਵ-ਇਸਤ੍ਰੀਆਂ (ਆਤਮਕ ਜੀਵਨ ਦੀ) ਨੀਵੀਂ ਪੱਧਰ ਤੇ ਹਾਂ ਪ੍ਰਭੂ (ਇਸ ਪੱਧਰ ਨਾਲੋਂ) ਬਹੁਤ ਉੱਚਾ ਹੈ, ਉਸ ਨਾਲ ਸਾਡਾ ਮੇਲ ਨਹੀਂ ਹੋ ਸਕਦਾ ॥੨॥
SikhNet (Spanish)Soy un miserable, mientras que el Señor es Lo más Alto de lo Alto. ¿Cómo podré entonces lograr tomar Conciencia de mi Señor? (2)

ਘਟਿ ਘਟੇ ਸਭਨਾ ਵਿਚਿ ਏਕੋ; ਏਕੋ ਰਾਮ ਭਤਾਰੋ ਰਾਮ ॥

ghatt ghatte sabhanaa vich eko; eko raam bhataaro raam |

Sant Singh KhalsaIn each and every heart, and deep within all, is the One Lord, the Husband Lord of all.
Manmohan SinghIn every heart and all the beings, there is One Lord. The One Lord is the spouse of all.
Manmohan Singh (Punjabi)ਹਰ ਦਿਲ ਅਤੇ ਸਾਰਿਆਂ ਜੀਵਾਂ ਅੰਦਰ ਇਕ ਹੀ ਪ੍ਰਭੂ ਹੈ, ਇਕ ਪ੍ਰਭੂ ਹੀ ਸਾਰਿਆਂ ਦਾ ਕੰਤ ਹੈ।
Fareedkot Teekaਸਭਨਾਂ ਘਟਾਂ ਘਟਾਂ ਮੇਂ ਏਕੋ ਪਰਮਾਤਮਾਂ ਵਯਾਪਕ ਹੈ ਔਰ ਏਕੋ ਹੀ ਰਾਮ ਭ੍ਰਤਾ ਹੈ, ਭਾਵ ਪਾਲਨਾਂ ਭੀ ਏਕ ਹੀ ਕਰਤਾ ਹੈ॥
Prof. Sahib Singhਹੇ ਭਾਈ! ਹਰੇਕ ਸਰੀਰ ਵਿਚ, ਸਭ ਜੀਵਾਂ ਵਿਚ ਇਕ ਪ੍ਰਭੂ-ਖਸਮ ਹੀ ਵੱਸ ਰਿਹਾ ਹੈ।

ਪਦ ਅਰਥ ਘਟਿ ਘਟੇ = ਘਟਿ ਘਟਿ, ਹਰੇਕ ਸਰੀਰ ਵਿਚ। ਏਕੋ ਰਾਮ ਭਤਾਰੋ = ਇਕ ਪ੍ਰਭੂ ਖਸਮ ਹੀ।

SikhNet (Spanish)En cada corazón está el Mismo Dios, el Mismo Esposo de cada novia.

ਇਕਨਾ ਪ੍ਰਭੁ ਦੂਰਿ ਵਸੈ; ਇਕਨਾ ਮਨਿ ਆਧਾਰੋ ਰਾਮ ॥

eikanaa prabh door vasai; ikanaa man aadhaaro raam |

Sant Singh KhalsaGod dwells far away from some, while for others, He is the Support of the mind.
Manmohan SinghFor some the Lord abides afar and for some He is the support of their soul.
Manmohan Singh (Punjabi)ਕਈਆਂ ਲਈ ਸਾਹਿਬ ਦੁਰੇਡੇ ਵੱਸਦਾ ਹੈ ਅਤੇ ਕਈਆਂ ਲਈ ਉਹ ਉਨ੍ਹਾਂ ਦੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਇਕਨਾਂ ਮਨਮੁਖੋਂ ਤੇ ਪ੍ਰਭੂ ਦੂਰ ਵਸਤਾ ਹੈ, ਅਰੁ ਇਕ ਗੁਰਮੁਖੋਂ ਕੇ ਮਨ ਕਾ ਰਾਮ ਆਸਰਾ ਰੂਪ ਹੈ॥
Prof. Sahib Singhਪਰ, ਕਈ ਜੀਵਾਂ ਨੂੰ ਉਹ ਪ੍ਰਭੂ ਕਿਤੇ ਦੂਰ ਵੱਸਦਾ ਜਾਪਦਾ ਹੈ, ਤੇ, ਕਈ ਜੀਵਾਂ ਦੇ ਮਨ ਵਿਚ ਉਸ ਪ੍ਰਭੂ ਦਾ ਹੀ ਆਸਰਾ ਹੈ।

ਪਦ ਅਰਥ ਮਨਿ = ਮਨ ਵਿਚ। ਆਧਾਰੋ = ਆਸਰਾ।

SikhNet (Spanish)Para algunos el Señor está lejos, para el Alma de otros Él es Lo único que importa.

ਇਕਨਾ ਮਨ ਆਧਾਰੋ ਸਿਰਜਣਹਾਰੋ; ਵਡਭਾਗੀ ਗੁਰੁ ਪਾਇਆ ॥

eikanaa man aadhaaro sirajanahaaro; vaddabhaagee gur paaeaa |

Sant Singh KhalsaFor some, the Creator Lord is the Support of the mind; He is obtained by great good fortune, through the Guru.
Manmohan SinghThe support of the soul of some is the Creator, who is obtained through the Guru by the Greatest good luck.
Manmohan Singh (Punjabi)ਕਈਆਂ ਦੀ ਜਿੰਦੜੀ ਦਾ ਆਸਰਾ ਕਰਤਾਰ ਹੀ ਹੈ, ਜੋ ਗੁਰਾਂ ਦੇ ਰਾਹੀਂ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਤਿਨ ਇਕਨਾਂ ਕੇ ਮਨ ਕਾ (ਸਿਰਜਣਹਾਰੋ) ਉਤਪਤਿ ਕਰਤਾ ਰਾਮ ਕਾ ਆਸਰਾ ਹੂਆ ਹੈ, ਜਿਨ ਵਡਭਾਗੀਆਂ ਨੇ ਗੁਰੂ ਪਾਯਾ ਹੈ॥
Prof. Sahib Singhਸਭ ਨੂੰ ਪੈਦਾ ਕਰਨ ਵਾਲਾ ਪ੍ਰਭੂ ਹੀ ਕਈ ਜੀਵਾਂ ਦੇ ਮਨ ਦਾ ਸਹਾਰਾ ਹੈ (ਕਿਉਂਕਿ ਉਹਨਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ ਹੈ।

ਪਦ ਅਰਥ ਸਿਰਜਣਹਾਰੋ = ਸਭ ਨੂੰ ਪੈਦਾ ਕਰਨ ਵਾਲਾ।

SikhNet (Spanish)Lo único importante para su Alma es Él, el Señor Creador, Quien es encontrado a través del Guru por una muy buena fortuna.

ਘਟਿ ਘਟਿ ਹਰਿ ਪ੍ਰਭੁ ਏਕੋ ਸੁਆਮੀ; ਗੁਰਮੁਖਿ ਅਲਖੁ ਲਖਾਇਆ ॥

ghatt ghatt har prabh eko suaamee; guramukh alakh lakhaaeaa |

Sant Singh KhalsaThe One Lord God, the Master, is in each and every heart; the Gurmukh sees the unseen.
Manmohan SinghWithin every heart is the unique Lord Master God. Through the Guru, is He the Invisible one seen.
Manmohan Singh (Punjabi)ਹਰ ਦਿਲ ਅੰਦਰ ਅਦੁੱਤੀ ਸੁਆਮੀ ਮਾਲਕ ਵਾਹਿਗੁਰੂ ਹੈ। ਗੁਰਾਂ ਦੇ ਰਾਹੀਂ ਹੀ, ਉਹ ਅਦ੍ਰਿਸ਼ਟ ਪੁਰਖ ਦੇਖਿਆ ਜਾਂਦਾ ਹੈ।
Fareedkot Teekaਘਟਾਂ ਘਟਾਂ ਮੇਂ ਹਰ ਪ੍ਰਭ ਸਵਾਮੀ ਏਕੋ ਹੈ, ਵਹੁ ਅਲਖ ਮੁਖ ਰੂਪ ਗੁਰਾਂ ਨੇ ਲਖਾਯਾ ਹੈ॥
Prof. Sahib Singhਹੇ ਭਾਈ! ਹਰੇਕ ਸਰੀਰ ਵਿਚ ਇਕ ਮਾਲਕ-ਪ੍ਰਭੂ ਹੀ ਵੱਸਦਾ ਹੈ, ਗੁਰੂ ਦੀ ਸਰਨ ਰਹਿਣ ਵਾਲੇ ਮਨੁੱਖ ਨੇ ਉਸ ਅਦ੍ਰਿਸ਼ਟ ਪ੍ਰਭੂ ਨੂੰ (ਹਰੇਕ ਸਰੀਰ ਵਿਚ ਵੱਸਦਾ) ਵੇਖ ਲਿਆ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਅਲਖੁ = ਅਦ੍ਰਿਸ਼ਟ ਪ੍ਰਭੂ।

SikhNet (Spanish)El Señor prevalece en cada corazón. A través del Guru, Él, el Uno Insondable, es revelado.

ਸਹਜੇ ਅਨਦੁ ਹੋਆ ਮਨੁ ਮਾਨਿਆ; ਨਾਨਕ ਬ੍ਰਹਮ ਬੀਚਾਰੋ ॥

sahaje anad hoaa man maaniaa; naanak braham beechaaro |

Sant Singh KhalsaThe mind is satisfied, in natural ecstasy, O Nanak, contemplating God.
Manmohan SinghThe soul, that is propitiated with the Lord's meditations, O Nanak, easily obtains peace.
Manmohan Singh (Punjabi)ਜਿਹੜੀ ਆਤਮਾ ਸਾਹਿਬ ਦੇ ਸਿਰਜਣ ਨਾਲ ਸੰਤੁਸ਼ਟ ਹੋ ਗਈ ਹੈ, ਹੇ ਨਾਨਕ! ਉਹ ਸੁਖੈਨ ਹੀ ਖੁਸ਼ੀ ਨੂੰ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕਾ ਮਨ ਬ੍ਰਹਮ ਬੀਚਾਰ ਮੇਂ ਮਾਨਿਆ ਹੈ, ਉਨ ਕੋ ਸੁਤੇ ਹੀ ਆਨੰਦ ਹੂਆ ਹੈ॥
Prof. Sahib Singhਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ, ਉਸ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਿਚ ਪਤੀਜਿਆ ਰਹਿੰਦਾ ਹੈ।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਮਾਨਿਆ = ਪਤੀਜ ਜਾਂਦਾ ਹੈ। ਬ੍ਰਹਮ ਬੀਚਾਰੋ = ਪਰਮਾਤਮਾ (ਦੇ ਗੁਣਾਂ) ਦੀ ਵਿਚਾਰ।

SikhNet (Spanish)La mente de uno entra en Éxtasis de modo espontáneo y medita y cree en Su Sabiduría.

ਘਟਿ ਘਟੇ ਸਭਨਾ ਵਿਚਿ ਏਕੋ; ਏਕੋ ਰਾਮ ਭਤਾਰੋ ਰਾਮ ॥੩॥

ghatt ghatte sabhanaa vich eko; eko raam bhataaro raam |3|

Sant Singh KhalsaIn each and every heart, and deep within all, is the One Lord, the Husband Lord of all. ||3||
Manmohan SinghIn every heart and all the beings, there is One Lord. The One Lord is the Spouse of all.
Manmohan Singh (Punjabi)ਹਰ ਦਿਲ ਅਤੇ ਸਾਰਿਆਂ ਜੀਵਾਂ ਅੰਦਰ ਇਕ ਪ੍ਰਭੂ ਹੀ ਹੈ। ਇਕ ਪ੍ਰਭੂ ਹੀ ਸਾਰਿਆਂ ਦਾ ਕੰਤ ਹੈ।
Fareedkot Teekaਹੇ ਭਾਈ! ਜੋ ਸਭਨਾਂ ਘਟਾਂ ਘਟਾਂ ਮੇਂ ਏਕੋ ਹੈ, ਸੋਈ ਏਕੋ ਹੀ ਰਾਮ ਸਭਨਾਂ ਕਾ ਭਰਤਾ ਹੈ॥੩॥
Prof. Sahib Singhਹਰੇਕ ਸਰੀਰ ਵਿਚ ਸਭ ਜੀਵਾਂ ਵਿਚ ਇਕ ਪ੍ਰਭੂ-ਖਸਮ ਹੀ ਵੱਸ ਰਿਹਾ ਹੈ ॥੩॥

ਪਦ ਅਰਥ ਭਤਾਰੋ = ਭਤਾਰੁ, ਖਸਮ ॥੩॥

SikhNet (Spanish)En cada corazón esta el Mismo Dios, Él Mismo es el Esposo de cada novia.(3)

ਗੁਰੁ ਸੇਵਨਿ ਸਤਿਗੁਰੁ ਦਾਤਾ; ਹਰਿ ਹਰਿ ਨਾਮਿ ਸਮਾਇਆ ਰਾਮ ॥

gur sevan satigur daataa; har har naam samaaeaa raam |

Sant Singh KhalsaThose who serve the Guru, the True Guru, the Giver, merge in the Name of the Lord, Har, Har.
Manmohan SinghThey who serve the Guru, the Beneficent True Guru merge in the Lord God's Name,
Manmohan Singh (Punjabi)ਜੋ ਗੁਰਾਂ ਦਾਤਾਰ ਸੱਚੇ ਗੁਰਾਂ ਦੀ ਸੇਵਾ ਕਰਦੇ ਹਨ, ਉਹ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ!
Fareedkot Teekaਸਤਿਗੁਰੂ ਜੋ ਪੂਜ੍ਯ ਸਭ ਕਾ ਦਾਤਾ ਹੈ, ਭਾਵ ਚਾਰ ਬਰਨੋਂ ਕੋ ਉਪਦੇਸ ਕੇ ਦੇਨੇ ਵਾਲਾ ਹੈ, ਜੋ ਐਸੇ ਸਤਿਗੁਰੋਂ ਕੋ ਸੇਵਨ ਕਰਤੇ ਹੈਂ, ਹਰੀ ਨਾਂਮੀ ਜੋ ਭਗਤੋਂ ਕੇ ਦੁਖੋਂ ਕੇ ਹਰਨੇ ਵਾਲਾ ਬਿਆਪਕ ਹੈ, ਉਨ ਕਾ ਮਨ ਉਸੀ ਹਰੀ ਮੇਂ ਮਿਲਾ ਹੈ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਦੀ ਦਾਤ ਦੇਣ ਵਾਲੇ ਗੁਰੂ ਦੀ ਸਰਨ ਪੈਂਦੇ ਹਨ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।

ਪਦ ਅਰਥ ਸੇਵਨਿ = (ਜੇਹੜੇ ਮਨੁੱਖ) ਸੇਂਵਦੇ ਹਨ, ਸਰਨ ਪੈਂਦੇ ਹਨ। ਨਾਮਿ = ਨਾਮ ਵਿਚ।

SikhNet (Spanish)Los buscadores sirven al Guru Bondadoso y se inmergen en el Nombre del Señor y rezan:

ਹਰਿ ਧੂੜਿ ਦੇਵਹੁ ਮੈ, ਪੂਰੇ ਗੁਰ ਕੀ; ਹਮ ਪਾਪੀ. ਮੁਕਤੁ ਕਰਾਇਆ ਰਾਮ ॥

har dhoorr devahu mai, poore gur kee; ham paapee. mukat karaaeaa raam |

Sant Singh KhalsaO Lord, please bless me with the dust of the feet of the Perfect Guru, so that I, a sinner, may be liberated.
Manmohan SinghO God, bless me with the dust of the feet of the Perfect Guru, that I, the sinner, may be emancipated.
Manmohan Singh (Punjabi)ਹੇ ਵਾਹਿਗੁਰੂ! ਮੈਨੂੰ ਪੂਰਨ ਗੁਰਾਂ ਦੇ ਪੈਰਾਂ ਦੀ ਧੂੜਾਂ ਪੁਰਦਾਨ ਕਰ ਤਾਂ ਜੋ ਮੈਂ ਅਪਰਾਧੀ ਦੀ ਕਲਿਆਣ ਹੋ ਜਾਵੇ।
Fareedkot Teekaਤਾਂ ਤੇ ਇਹੀ ਪ੍ਰਾਰਥਨਾ ਕਰੋ ਕਿ ਹੇ ਹਰੀ! ਮੇਰੇ ਕੋ ਪੂਰੇ ਗੁਰੋਂ ਕੀ ਧੂੜੀ ਦੇਵੋ, ਜਿਨ ਗੁਰੋਂ ਨੇ ਧੂੜੀ ਸੇ ਅਸਮਦਾਦਿ ਪਾਪੀਓਂ ਕੋ ਮੁਕਤ ਕਰਾਇਆ ਹੈ॥
Prof. Sahib Singhਹੇ ਹਰੀ! ਮੈਨੂੰ ਭੀ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼! ਗੁਰੂ ਅਸਾਂ ਪਾਪੀ ਜੀਵਾਂ ਨੂੰ (ਵਿਕਾਰਾਂ ਤੋਂ) ਆਜ਼ਾਦ ਕਰ ਦੇਂਦਾ ਹੈ।

ਪਦ ਅਰਥ ਹਰਿ = ਹੇ ਹਰੀ! ਮੈ = ਮੈਨੂੰ।

SikhNet (Spanish)oh Señor bendícenos con el Polvo de los Pies del Guru, para que también nosotros, los malhechores seamos salvados.

ਪਾਪੀ ਮੁਕਤੁ ਕਰਾਏ. ਆਪੁ ਗਵਾਏ; ਨਿਜ ਘਰਿ ਪਾਇਆ ਵਾਸਾ ॥

paapee mukat karaae. aap gavaae; nij ghar paaeaa vaasaa |

Sant Singh KhalsaEven sinners are liberated, by eradicating their egotism; they obtain a home within their own heart.
Manmohan SinghStilling their ego, the sinners are emancipated and obtain an abode in their own Home.
Manmohan Singh (Punjabi)ਆਪਣੀ ਹੰਗਤਾ ਨੂੰ ਗੁਆ ਕੇ ਅਪਰਾਧੀ ਮੁਕਤ ਹੋ ਜਾਂਦੇ ਹਨ ਤੇ ਆਪਣੀ ਨਿੱਜ ਦੇ ਘਰ ਅੰਦਰ ਨਿਵਾਸ ਪਾ ਲੈਂਦੇ ਹਨ।
Fareedkot Teekaਜਿਨੋਂ ਨੇ ਹੰਕਾਰ ਕੋ ਗਵਾਇਆ ਹੈ ਤਿਨੋਂ ਨੇ ਨਿਜ ਸਰੂਪ ਮੇਂ ਵਾਸਾ ਪਾਇਆ ਹੈ। ਉਨੋਂ ਨੇ ਹੀ ਉਪਦੇਸ਼ ਦੁਆਰਾ ਕਈ ਪਾਪੀ ਮੁਕਤ ਕਰਾਇ ਦੀਏ ਹੈਂ॥
Prof. Sahib Singhਗੁਰੂ ਵਿਕਾਰੀ ਜੀਵਾਂ ਨੂੰ ਵਿਕਾਰਾਂ ਤੋਂ ਸੁਤੰਤਰ ਕਰ ਦੇਂਦਾ ਹੈ, (ਉਹਨਾਂ ਦੇ ਅੰਦਰੋਂ) ਆਪਾ-ਭਾਵ ਦੂਰ ਕਰ ਦੇਂਦਾ ਹੈ। (ਗੁਰੂ ਦੀ ਸਰਨ ਆਏ ਮਨੁੱਖ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦੇ ਹਨ।

ਪਦ ਅਰਥ ਆਪੁ = ਆਪਾ-ਭਾਵ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ।

SikhNet (Spanish)Haciendo a un lado su ego negativo, los malvados también son emancipados y habitan en su ser,

ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ; ਗੁਰਮਤਿ ਨਾਮਿ ਪ੍ਰਗਾਸਾ ॥

bibek budhee sukh rain vihaanee; guramat naam pragaasaa |

Sant Singh KhalsaWith clear unerstanding, the night of their lives passes peacefully; through the Guru's Teachings, the Naam is revealed to them.
Manmohan SinghThrough the discerning intellect, the life night passes in peace and by the Guru's instruction the Name is revealed.
Manmohan Singh (Punjabi)ਪਰਬੀਨ ਅਕਲ ਰਾਹੀਂ ਜੀਵਨ ਨੂੰ ਰਾਤ੍ਰੀ ਆਰਾਮ ਵਿੱਚ ਬੀਤਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦਾ ਪਰਕਾਸ਼ ਹੁੰਦਾ ਹੈ।
Fareedkot Teekaਜਿਨ ਕੋ ਅਵਸਕੀ ਸਿਖਿਆ ਕਰ ਨਾਮ ਪ੍ਰਕਾਸ਼ਿਆ ਹੈ, ਭਾਵ ਨਿਜ ਸਰੂਪ ਸਾਖਿਆਤ ਹੂਆ ਹੈ, ਤਿਨ ਬਿਬੇਕ ਬੁਧੀਓਂ ਕੀ ਸੁਖ ਮੇਂ ਗੁਰੋਂ ਥਾ ਰੂਪ ਰਾਤ੍ਰੀ ਬੀਤੀ ਹੈ॥
Prof. Sahib Singh(ਗੁਰੂ ਪਾਸੋਂ) ਚੰਗੇ ਮੰਦੇ ਕੰਮ ਦੀ ਪਰਖ ਕਰ ਸਕਣ ਵਾਲੀ ਅਕਲ ਪ੍ਰਾਪਤ ਕਰ ਕੇ ਉਹਨਾਂ ਦੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤਦੀ ਹੈ। ਗੁਰੂ ਦੀ ਮਤਿ ਦਾ ਸਦਕਾ ਹਰਿ-ਨਾਮ ਦੀ ਰਾਹੀਂ (ਉਹਨਾਂ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।

ਪਦ ਅਰਥ ਬਿਬੇਕ ਬੁਧੀ = ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ। ਸੁਖਿ = ਸੁਖ ਵਿਚ, ਆਤਮਕ ਆਨੰਦ ਵਿਚ। ਰੈਣਿ = (ਜ਼ਿੰਦਗੀ ਦੀ) ਰਾਤ। ਨਾਮਿ = ਨਾਮ ਦੀ ਰਾਹੀਂ। ਪ੍ਰਗਾਸਾ = (ਆਤਮਕ ਜੀਵਨ ਦਾ) ਚਾਨਣ।

SikhNet (Spanish)su conciencia es despertada, sus noches las pasan en Dicha y a través de la Palabra del Guru,

ਹਰਿ ਹਰਿ ਅਨਦੁ ਭਇਆ ਦਿਨੁ ਰਾਤੀ; ਨਾਨਕ ਹਰਿ ਮੀਠ ਲਗਾਏ ॥

har har anad bheaa din raatee; naanak har meetth lagaae |

Sant Singh KhalsaThrough the Lord, Har, Har, I am in ecstasy, day and night. O Nanak, the Lord seems sweet.
Manmohan SinghContemplating the Lord's Name, joy wells up day and night, O Nanak, and God seems sweet unto the mortal.
Manmohan Singh (Punjabi)ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਦਿਨ ਰੈਣ ਖੁਸ਼ੀ ਉਤਪੰਨ ਹੁੰਦੀ ਹੈ, ਹੇ ਨਾਨਕ! ਅਤੇ ਪ੍ਰਾਣੀ ਨੂੰ ਵਾਹਿਗੁਰੂ ਮਿੱਠੜਾ ਮਾਲੂਮ ਹੁੰਦਾ ਹੈ।
Fareedkot Teekaਹਰਿ ਹਰਿ ਨਾਮ ਜਪਨੇ ਸੇ (ਦਿਨੁ ਰਾਤੀ) ਇਕ ਰਸ ਅਨੰਦ ਹੂਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਉਨ ਮਹਾਤਮੋਂ ਨੇ ਹੀ ਜਗਿਆਸੂਓਂ ਕੋ ਹਰੀ ਕੇ ਨਾਮ ਮੀਠੇ ਲਗਾਏ ਹੈਂ॥
Prof. Sahib Singhਹੇ ਨਾਨਕ! ਉਹਨਾਂ ਨੂੰ ਹਰਿ-ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਦਿਨ ਰਾਤ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ,
SikhNet (Spanish)el Nombre del Señor ilumina su Alma. Sus hogares resuenan siempre con la Dicha del Señor y el Señor es Dulce para ellos.

ਗੁਰੁ ਸੇਵਨਿ ਸਤਿਗੁਰੁ ਦਾਤਾ; ਹਰਿ ਹਰਿ ਨਾਮਿ ਸਮਾਏ ॥੪॥੬॥੭॥੫॥੭॥੧੨॥

gur sevan satigur daataa; har har naam samaae |4|6|7|5|7|12|

Sant Singh KhalsaThose who serve the Guru, the True Guru, the Giver, merge in the Name of the Lord, Har, Har. ||4||6||7||5||7||12||
Manmohan SinghThey who serve the Guru, the Beneficent True Guru, merge in the Name of the Lord Master.
Manmohan Singh (Punjabi)ਜੋ ਗੁਰਾਂ ਦਾਤਾਰ ਸੱਚੇ ਗੁਰਾਂ ਦੀ ਸੇਵਾ ਕਮਾਉਂਦੇ ਹਨ, ਉਹ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸਤਿਗੁਰੂ ਜੋ ਵਡਿਆਈ ਕਾ ਦਾਤਾ ਹੈ, ਜੋ ਉਨ ਕੋ ਸੇਵਤੇ ਹੈਂ, ਸੋ ਹਰਿ ਹਰਿ ਜੋ ਨਾਮੀ ਹੈਂ ਤਿਸ ਮੇਂ ਸਮਾਏ ਹੈਂ॥੪॥੬॥੭॥੧੨॥☬ਵਿਵਾਹ ਕੇ ਰੂਪਕ ਕਰ ਪਰਮੇਸਰ ਕੀ ਪ੍ਰਾਪਤੀ ਕਾ ਪਰਕਾਰ ਦਿਖਾਵਤੇ ਹੈਂ:
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ। ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋਏ ਰਹਿੰਦੇ ਹਨ ॥੪॥੬॥੭॥੫॥੭॥੧੨॥

* ਵੇਰਵਾ: ਛੰਤ ਮਹਲਾ ੩ ਘਰੁ ੩ = ੬। ਛੰਤ ਮਹਲਾ ੩ ਘਰੁ ੨ = ੧। ਜੋੜ = ੭। ਛੰਤ ਮਹਲਾ ੧ = ੫। ਛੰਤ ਮਹਲਾ ੩ = ੭। ਜੋੜ = ੧੨।

SikhNet (Spanish)Dice Nanak, los que sirven al Guru Bondadoso, son fundidos en el Nombre del Señor. (4-6-7-5-7-12)
Answers quote the Granth verbatim with Ang citations. AI commentary is not Gurbani and not a religious ruling.