ਰਾਗੁ ਸੂਹੀ ਮਹਲਾ ੪ ਛੰਤ ਘਰੁ ੧ ॥
raag soohee mahalaa 4 chhant ghar 1 |
Sant Singh KhalsaRaag Soohee, Fourth Mehl, Chhant, First House:
Manmohan SinghRag Suhi 4th Guru Chhant.
Manmohan Singh (Punjabi)ਰਾਗੁ ਸੂਹੀ ਚੌਥੀ ਪਾਤਿਸ਼ਾਹੀ ਛੰਤ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Mejl Guru Ram Das, Cuarto Canal Divino, Chhant.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਤਿਗੁਰੁ ਪੁਰਖੁ ਮਿਲਾਇ; ਅਵਗਣ ਵਿਕਣਾ. ਗੁਣ ਰਵਾ. ਬਲਿ ਰਾਮ ਜੀਉ ॥
satigur purakh milaae; avagan vikanaa. gun ravaa. bal raam jeeo |
Sant Singh KhalsaIf only I could meet the True Guru, the Primal Being. Discarding my faults and sins, I would chant the Lord's Glorious Praises.
Manmohan SinghA sacrifice, I am unto Thee, O my Lord. Make me meet the mighty True Guru so that shaking of the sins I may utter Thine eulogies.
Manmohan Singh (Punjabi)ਕੁਰਬਾਨ ਹਾਂ, ਮੈਂ ਮੇਰੇ ਉਤੋਂ, ਹੇ ਮੇਰੇ ਪ੍ਰਭੂ! ਮੈਨੂੰ ਬਲਵਾਨ ਸੱਚੇ ਗੁਰਾਂ ਨਾਲ ਮਿਲਾ ਦੇ ਤਾਂ ਜੋ ਮੈਂ ਪਾਪਾਂ ਨੂੰ ਤਿਆਗ, ਤੇਰੀਆਂ ਸਿਫਤਾਂ ਦਾ ਉਚਾਰਨ ਕਰਾਂ।
Fareedkot Teekaਹੇ ਰਾਮ ਜੀ! ਤੇਰੇ ਬਲਿਹਾਰ ਜਾਵਾਂ, ਮੇਰੇ ਕੋ ਤੂੰ ਸਤਿਗੁਰ ਪੁਰਖ ਮਿਲਾਉ ਅਵਗੁਣੋਂ ਕੋ ਵੇਚ ਦੇਵਾਂ, ਭਾਵ ਤਿਆਗ ਦੇਵਾਂ ਔ ਤੇਰੇ ਗੁਣੋਂ ਕੋ ਉਚਾਰਨ ਕਰਾਂ॥
Prof. Sahib Singhਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਮੈਨੂੰ ਗੁਰੂ-ਪੁਰਖ ਮਿਲਾ (ਜਿਸ ਦੀ ਰਾਹੀਂ) ਮੈਂ (ਤੇਰੇ) ਗੁਣ ਯਾਦ ਕਰਾਂ, ਅਤੇ (ਇਹਨਾਂ ਗੁਣਾਂ ਦੇ ਵੱਟੇ) ਔਗੁਣ ਵੇਚ ਦਿਆਂ (ਦੂਰ ਕਰ ਦਿਆਂ)।ਪਦ ਅਰਥ ਵਿਕਣਾ = ਵੇਚਦਿਆਂ, ਦੂਰ ਕਰਦਿਆਂ। ਰਵਾ = ਰਵਾਂ, ਮੈਂ ਯਾਦ ਕਰਾਂ। ਬਲਿ = ਸਦਕੇ। ਰਾਮ ਜੀਉ = ਹੇ ਰਾਮ ਜੀ!
SikhNet (Spanish)Si conociera al Guru Verdadero, el Ser Primordial, haciendo a un lado mis errores, cantaría las Gloriosas Alabanzas del Señor.
ਹਰਿ ਹਰਿ ਨਾਮੁ ਧਿਆਇ; ਗੁਰਬਾਣੀ ਨਿਤ ਨਿਤ ਚਵਾ. ਬਲਿ ਰਾਮ ਜੀਉ ॥
har har naam dhiaae; gurabaanee nit nit chavaa. bal raam jeeo |
Sant Singh KhalsaI meditate on the Naam, the Name of the Lord, Har, Har. Continuously, continually, I chant the Word of the Guru's Bani.
Manmohan SinghMeditate I on the Lord God's Name and ever, ever utter Gurbani. Unto the Lord I am a sacrifice.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਮੈਂ ਸਿਮਰਨ ਕਰਦਾ ਹਾਂ ਅਤੇ ਸਦਾ, ਸਦਾ ਹੀ ਗੁਰਬਾਣੀ ਉਚਾਰਦਾ ਹਾਂ। ਸੁਆਮੀ ਉਤੋਂ ਮੈਂ ਸਦਕੇ ਜਾਂਦਾ ਹਾਂ।
Fareedkot Teekaਬਲਿਹਾਰੇ ਜਾਵਾਂ ਹੇ ਰਾਮ ਜੀਉ! ਹਰਿ ਜੋ ਤੇਰਾ ਨਾਮ ਹੈ ਹਰ ਵਕਤ ਧਿਆਵਾਂ, ਭਾਵ ਸਿਮਰਨ ਕਰਾਂ, ਅਰ ਗੁਰੋਂ ਕੀ ਬਾਣੀ ਜੋ ਨਿਤ ਫਲ ਦੇਣੇ ਵਾਲੀ ਹੈ, ਸੋ ਨਿਤ ਹੀ ਉਚਾਰਣ ਕਰੂੰ॥
Prof. Sahib Singhਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਉਚਾਰਾਂ।ਪਦ ਅਰਥ ਚਵਾ = ਚਵਾਂ, ਮੈਂ ਉਚਾਰਦਾ ਰਹਾਂ।
SikhNet (Spanish)Medito en el Naam, el Nombre del Señor, Jar, Jar, y continuamente canto la Palabra del Bani del Guru.
ਗੁਰਬਾਣੀ ਸਦ ਮੀਠੀ ਲਾਗੀ; ਪਾਪ ਵਿਕਾਰ ਗਵਾਇਆ ॥
gurabaanee sad meetthee laagee; paap vikaar gavaaeaa |
Sant Singh KhalsaGurbani always seems so sweet; I have eradicated the sins from within.
Manmohan SinghThe Gurbani is ever sweet unto me and I have shaken off my sins and misdeeds.
Manmohan Singh (Punjabi)ਗੁਰਾਂ ਦੀ ਬਾਣੀ ਮੈਨੂੰ ਹਮੇਸ਼ਾਂ ਮਿੱਠੜੀ ਲੱਗਦੀ ਹੈ ਤੇ ਮੈਂ ਆਪਣੇ ਗੁਨਾਹ ਤੇ ਮੰਦੇ ਅਮਲ ਤਿਆਗ ਦਿੱਤੇ ਹਨ।
Fareedkot Teekaਜਿਨ ਕੋ ਗੁਰਬਾਣੀ ਸਦਾ ਮੀਠੀ ਲਾਗੀ ਹੈ, ਤਿਨੋਂ ਨੇ ਪਾਪੋਂ ਕੋ ਔ ਕਾਮਾਦਿਕ ਬਿਕਾਰੋਂ ਕੋ ਗਵਾਇਆ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਗੁਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ, ਉਹ (ਆਪਣੇ ਅੰਦਰੋਂ) ਪਾਪ ਵਿਕਾਰ ਦੂਰ ਕਰ ਲੈਂਦੀ ਹੈ।ਪਦ ਅਰਥ ਸਦ = ਸਦਾ।
SikhNet (Spanish)El Gurbani siempre parece tan Dulce, que he desterrado las faltas de mi interior,
ਹਉਮੈ ਰੋਗੁ ਗਇਆ ਭਉ ਭਾਗਾ; ਸਹਜੇ ਸਹਜਿ ਮਿਲਾਇਆ ॥
haumai rog geaa bhau bhaagaa; sahaje sehaj milaaeaa |
Sant Singh KhalsaThe disease of egotism is gone, fear has left, and I am absorbed in celestial peace.
Manmohan SinghMy ailment of ego is eliminated. My fear has fled and I have easily merged in celestial bliss.
Manmohan Singh (Punjabi)ਮੇਰੀ ਹੰਕਾਰ ਦੀ ਬੀਮਾਰੀ ਦੂਰ ਹੋ ਗਈ ਹੈ, ਮੇਰਾ ਡਰ ਦੌੜ ਗਿਆ ਹੈ, ਤੇ ਮੈਂ ਸੁਖੈਨ ਦੀ ਬੈਕੁੰਠੀ ਅੰਦਰ ਅਨੰਦ ਲੀਨ ਹੋ ਗਿਆ ਹਾਂ।
Fareedkot Teekaਤਿਨ ਕਾ ਹਉਮੈ ਰੋਗ ਗਇਆ ਹੈ ਔ ਜਮਾਂ ਕਾ ਭਉ ਭੀ ਭਾਗਾ ਹੈ, ਤਿਨੋਂ ਨੇ ਸਹਿਜੇ ਹੀ ਸਹਜਿ ਪਦ ਮੇਂ ਆਪਣਾ ਮਨ ਮਿਲਾਇਆ ਹੈ॥
Prof. Sahib Singhਉਸ ਦਾ ਹਉਮੈ ਦਾ ਰੋਗ ਮੁੱਕ ਜਾਂਦਾ ਹੈ, ਹਰੇਕ ਕਿਸਮ ਦਾ ਡਰ-ਸਹਿਮ ਭੱਜ ਜਾਂਦਾ ਹੈ, ਉਹ ਸਦਾ ਸਦਾ ਹੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ।ਪਦ ਅਰਥ ਸਹਜੇ ਸਹਜਿ = ਸਹਜਿ ਹੀ ਸਹਜਿ, ਸਦਾ ਆਤਮਕ ਅਡੋਲਤਾ ਵਿਚ।
SikhNet (Spanish)y la enfermedad del egoísmo se ha ido junto con el miedo, es así como vivo absorto en la Paz Celestial.
ਕਾਇਆ ਸੇਜ ਗੁਰ ਸਬਦਿ ਸੁਖਾਲੀ; ਗਿਆਨ ਤਤਿ ਕਰਿ ਭੋਗੋ ॥
kaaeaa sej gur sabad sukhaalee; giaan tat kar bhogo |
Sant Singh KhalsaThrough the Word of the Guru's Shabad, the bed of my body has become cozy and beautiful, and I enjoy the essence of spiritual wisdom.
Manmohan SinghWith the Guru's instruction, my body bed has become cozy and I now enjoy the quintessence of Divine knowledge.
Manmohan Singh (Punjabi)ਗੁਰਾਂ ਦੇ ਉਪਦੇਸ਼ ਨਾਲ ਮੇਰੇ ਸਰੀਰ ਦਾ ਪਲੰਘ ਸੁਖਦਾਈ ਹੋ ਗਿਆ ਹੈ, ਤੇ ਮੈਂ ਹੁਣ ਬ੍ਰਹਮ-ਵੀਚਾਰ ਦੇ ਜੌਹਰ ਨੂੰ ਮਾਣਦਾ ਹਾਂ।
Fareedkot Teekaਬੁਧੀ ਰੂਪ ਸੇਜਾ ਗੁਰ ਉਪਦੇਸ ਕਰ ਸੁਖੀ ਹੋਈ ਹੈ ਔ ਚੇਤਨ ਤਤ ਕੇ ਅਨੰਦ ਕੋ ਭੋਗਣਾ ਕਰਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਸੇਜ ਸੁਖ ਨਾਲ ਭਰਪੂਰ ਹੋ ਜਾਂਦੀ ਹੈ (ਸੁਖ ਦਾ ਘਰ ਬਣ ਜਾਂਦੀ ਹੈ), ਆਤਮਕ ਜੀਵਨ ਦੀ ਸੂਝ ਦੇ ਮੂਲ-ਪ੍ਰਭੂ ਵਿਚ ਜੁੜ ਕੇ ਉਹ ਪ੍ਰਭੂ ਦੇ ਮਿਲਾਪ ਦਾ ਸੁਖ ਮਾਣਦੀ ਹੈ।ਪਦ ਅਰਥ ਕਾਇਮ = ਸਰੀਰ। ਸਬਦਿ = ਸ਼ਬਦ ਦੀ ਬਰਕਤਿ ਨਾਲ। ਸੁਖਾਲੀ = ਸੌਖੀ। ਗਿਆਨ = ਆਤਮਕ ਜੀਵਨ ਦੀ ਸੂਝ। ਤਤਿ = ਤੱਤ ਵਿਚ। ਗਿਆਨ ਤਤਿ = ਆਤਮਕ ਜੀਵਨ ਦੀ ਸੂਝ ਦੇ ਮੂਲ-ਪ੍ਰਭੂ ਵਿਚ (ਜੁੜ ਕੇ)। ਕਰਿ = ਕਰੇ, ਕਰਦੀ ਹੈ। ਕਰਿ ਭੋਗੋ = ਮਿਲਾਪ ਦਾ ਸੁਖ ਮਾਣਦੀ ਹੈ।
SikhNet (Spanish)A través de la Palabra del Shabd del Guru, la cama del cuerpo se vuelve muy confortable y a través de la Quintaesencia de la Sabiduría me regocijo en la Dicha del Señor.
ਅਨਦਿਨੁ ਸੁਖਿ ਮਾਣੇ ਨਿਤ ਰਲੀਆ; ਨਾਨਕ ਧੁਰਿ ਸੰਜੋਗੋ ॥੧॥
anadin sukh maane nit raleea; naanak dhur sanjogo |1|
Sant Singh KhalsaNight and day, I continually enjoy peace and pleasure. O Nanak, this is my pre-ordained destiny. ||1||
Manmohan SinghNight and day I ever enjoy peace and pleasure. Such is the writ of the Primal Lord for me.
Manmohan Singh (Punjabi)ਰਾਤ ਦਿਨ ਮੈਂ ਹਮੇਸ਼ਾਂ ਆਰਾਮ ਅਤੇ ਅਨੰਦ ਭੋਗਦਾ ਹਾਂ। ਇਹੋ ਜਿਹੀ ਲਿਖਤਾਕਾਰ ਮੇਰੇ ਲਈ ਮੇਰੇ ਆਦਿ ਪੁਰਖ ਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਦਿ ਰੂਪ ਪਰਮੇਸਰ ਕੇ ਸਾਥ ਸੰਜੋਗ ਹੋਣੇ ਤੇ ਰਾਤ ਦਿਨ ਨਿਤ ਸੁਖ ਰੂਪ ਖੁਸ਼ੀਆਂ ਮਾਨਤੇ ਹੈਂ, ਭਾਵ ਆਤਮ ਸੁਖ ਮੇਂ ਨਿਤ ਹੀ ਮਗਨ ਰਹਿਤੇ ਹੈਂ॥੧॥
Prof. Sahib Singhਹੇ ਨਾਨਕ! ਧੁਰ ਦਰਗਾਹ ਤੋਂ ਜਿਸ ਦੇ ਭਾਗਾਂ ਵਿਚ ਸੰਜੋਗ ਲਿਖਿਆ ਹੁੰਦਾ ਹੈ, ਉਹ ਹਰ ਵੇਲੇ ਆਨੰਦ ਵਿਚ ਟਿਕੀ ਰਹਿ ਕੇ ਸਦਾ (ਪ੍ਰਭੂ-ਮਿਲਾਪ ਦਾ) ਸੁਖ ਮਾਣਦੀ ਹੈ ॥੧॥ਪਦ ਅਰਥ ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸੁਖਿ = ਸੁਖ ਵਿਚ। ਧੁਰਿ = ਧੁਰ ਦਰਗਾਹ ਤੋਂ। ਸੰਜੋਗੋ = ਮਿਲਾਪ ॥੧॥
SikhNet (Spanish)Noche y día disfruto de la Paz y del Placer, oh, dice Nanak, tal fue mi Destino. (1)
ਸਤੁ ਸੰਤੋਖੁ ਕਰਿ ਭਾਉ; ਕੁੜਮੁ ਕੁੜਮਾਈ ਆਇਆ. ਬਲਿ ਰਾਮ ਜੀਉ ॥
sat santokh kar bhaau; kurram kurramaaee aaeaa. bal raam jeeo |
Sant Singh KhalsaThe soul-bride is lovingly embellished with truth and contentment; her Father, the Guru, has come to engage her in marriage to her Husband Lord.
Manmohan SinghEmbellishing the girl with chastity, contentment and love her father, the Guru, has come to betroth her to her Lord. A sacrifice I am unto my Lord.
Manmohan Singh (Punjabi)ਕੰਨਿਆ ਨੂੰ ਪਵਿੱਤਰਤਾ, ਸੰਤੁਸ਼ਟਤਾ ਅਤੇ ਪ੍ਰੀਤ ਨਾਲ ਆਰਾਸਤਾ ਕਰ ਕੇ, ਉਸ ਦਾ ਬਾਬਲ, ਗੁਰਦੇਵ ਪ੍ਰਭੂ ਨਾਲ ਉਸ ਦਾ ਨਾਤਾ ਕਰਨ ਆਇਆ ਹੈ। ਕੁਰਬਾਨ ਹਾਂ, ਮੈਂ ਆਪਣੇ ਪ੍ਰਭੂ ਉਤੋਂ।
Fareedkot Teekaਪਰਮੇਸਰ ਮੇਂ ਜੋ ਪ੍ਰੇਮ ਕਰ ਕੇ ਸਤ ਸੰਤੋਖ ਕੋ ਧਾਰਿਆ ਹੈ, ਇਹ ਕੁੜਮ ਦੀ ਤਰਫੋਂ ਕੁੜਮਾਈ ਕਾ ਸਾਜ ਆਇਆ ਹੈ, ਮੈਂ ਬਲਿਹਾਰੇ ਜਾਵਾਂ ਰਾਮ ਜੀ ਕੇ॥
Prof. Sahib Singhਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਵਿਚੋਲਾ-ਗੁਰੂ ਆ ਕੇ ਮਿਲ ਪਿਆ (ਉਸ ਦੇ ਹਿਰਦੇ ਵਿਚ) ਸੇਵਾ ਸੰਤੋਖ ਪ੍ਰੇਮ ਆਦਿਕ ਗੁਣ ਪੈਦਾ ਕਰ ਕੇ,ਪਦ ਅਰਥ ਸਤੁ = ਦਾਨ, ਸੇਵਾ। ਕਰਿ = ਕਰ, ਪੈਦਾ ਕਰ ਕੇ। ਭਾਉ = ਪ੍ਰੇਮ। ਕੁੜਮੁ = ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਲਾ ਵਿਚੋਲਾ, ਗੁਰੂ। ਕੁੜਮਾਈ = ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਰਨ ਲਈ।
SikhNet (Spanish)En mi mente enaltezco la Verdad y el Contentamiento, el Guru ha venido a unirme con mi Señor,
ਸੰਤ ਜਨਾ ਕਰਿ ਮੇਲੁ; ਗੁਰਬਾਣੀ ਗਾਵਾਈਆ. ਬਲਿ ਰਾਮ ਜੀਉ ॥
sant janaa kar mel; gurabaanee gaavaaeea. bal raam jeeo |
Sant Singh KhalsaJoining with the humble Saints, I sing Gurbani.
Manmohan SinghJoining together the pious persons, sing I the Guru's hymns. Devoted am I unto my Lord.
Manmohan Singh (Punjabi)ਪਵਿੱਤਰ ਪੁਰਸ਼ਾਂ ਨੂੰ ਇਕੱਤਰ ਕਰ ਕੇ ਮੈਂ ਗੁਰਾਂ ਦੀ ਬਾਣੀ ਗਾਇਨ ਕਰਦਾ ਹਾਂ। ਸਦਕੇ ਜਾਂਦਾ ਹਾਂ, ਮੈਂ ਆਪਣੇ ਪ੍ਰਭੂ ਉਤੋਂ।
Fareedkot Teekaਸੰਤ ਜਨੋਂ ਕੇ ਸਾਥ ਮੇਲਾ ਕਰ ਕੇ ਗੁਰੋਂ ਕੀ ਬਾਣੀ ਜੋ ਗਾਈ ਔ ਗਵਾਈ ਹੈ, ਏਹੀ ਮੰਗਲੋਂ ਕੇ ਗੀਤ ਹੈਂ॥
Prof. Sahib Singhਸਾਧਸੰਗਤਿ ਦਾ (ਉਸ ਨਾਲ) ਮੇਲ ਕਰ ਕੇ ਗੁਰੂ ਨੇ (ਉਸ ਨੂੰ) ਸਿਫ਼ਤਿ-ਸਾਲਾਹ ਦੀ ਬਾਣੀ ਗਾਵਣ ਦੀ ਪ੍ਰੇਰਨਾ ਕੀਤੀ।ਪਦ ਅਰਥ ਕਰਿ ਮੇਲੁ = ਇਕੱਠ ਕਰ ਕੇ, ਸਾਧ = ਸੰਗਤਿ ਇਕੱਤ੍ਰ ਕਰ ਕੇ।
SikhNet (Spanish)ahora me conservo en la Saad Sangat, la Sociedad de los Santos y recito la Palabra del Guru.
ਬਾਣੀ ਗੁਰ ਗਾਈ. ਪਰਮ ਗਤਿ ਪਾਈ; ਪੰਚ ਮਿਲੇ ਸੋਹਾਇਆ ॥
baanee gur gaaee. param gat paaee; panch mile sohaaeaa |
Sant Singh KhalsaSinging the Guru's Bani, I have obtained the supreme status; meeting with the Saints, the self-elect, I am blessed and adorned.
Manmohan SinghSinging the Guru's hymns I have attained the supreme status and meeting with the elect I am adorned.
Manmohan Singh (Punjabi)ਗੁਰਾਂ ਦੀ ਬਾਣੀ ਗਾਇਨ ਕਰਨ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ ਤੇ ਮੁੱਖੀ ਜਨਾਂ ਨਾਲ ਮਿਲ ਕੇ ਮੈਂ ਸ਼ਸ਼ੋਭਤ ਹੋ ਗਿਆ ਹਾਂ।
Fareedkot Teekaਗੁਰੋਂ ਕੀ ਬਾਣੀ ਗਾਈ ਔ (ਪਰਮਗਤਿ) ਮੁਕਤੀ ਪਾਈ ਹੈ, ਅਰੁ ਜਬ ਸੰਤ ਮਿਲੇ ਤਬ ਕਾਰਜ ਸੋਭਾਇਮਾਨ ਭ੍ਯਾ ਹੈ॥
Prof. Sahib Singhਜਦੋਂ ਜੀਵ-ਇਸਤ੍ਰੀ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗਾਣੀ ਸ਼ੁਰੂ ਕੀਤੀ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ। ਉਸ ਦੇ ਗਿਆਨ-ਇੰਦ੍ਰੇ (ਵਿਕਾਰਾਂ ਵਲ ਦੌੜਨ ਦੇ ਥਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਿਚ) ਮਿਲ ਬੈਠੇ, ਤੇ ਸੋਹਣੇ ਲੱਗਣ ਲੱਗ ਪਏ।ਪਦ ਅਰਥ ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਪੰਚ = ਗਿਆਨ-ਇੰਦ੍ਰੇ। ਸੋਹਾਇਆ = (ਹਿਰਦਾ-ਥਾਂ) ਸੋਹਣਾ ਬਣ ਗਿਆ।
SikhNet (Spanish)Cantando la Palabra del Guru, soy emancipado, soy bendecido y habito con los Santos, los elegidos del Señor.
ਗਇਆ ਕਰੋਧੁ ਮਮਤਾ ਤਨਿ ਨਾਠੀ; ਪਾਖੰਡੁ ਭਰਮੁ ਗਵਾਇਆ ॥
geaa karodh mamataa tan naatthee; paakhandd bharam gavaaeaa |
Sant Singh KhalsaAnger and attachment have left my body and run away; I have eradicated hypocrisy and doubt.
Manmohan SinghI am rid of wrath, worldly love has flied from my body and I have eliminated hypocrisy and doubt.
Manmohan Singh (Punjabi)ਮੇਰਾ ਗੁੱਸਾ ਬਿਨਸ ਗਿਆ ਹੈ ਸੰਸਾਰੀ ਮੋਹ ਮੇਰੀ ਦੇਹ ਪਾਸੋਂ ਦੌੜ ਗਿਆ ਹੈ ਅਤੇ ਦੰਭ ਤੇ ਸੰਦੇਹ ਮੈਂ ਬੂਹਿਓ ਬਾਹਰ ਕਰ ਦਿੱਤੇ ਹਨ।
Fareedkot Teekaਕਰੋਧ ਚਲਾ ਗਿਆ ਔ ਮਨ ਤਨ ਆਦਿਕੋਂ ਕੀ ਮਮਤਾ ਭੀ (ਨਾਠੀ) ਨਾਸ ਹੋਈ, ਪਖੰਡੁ ਔ ਭ੍ਰਮਾਦਿ ਵਿਕਾਰੋਂ ਕੋ ਭੀ ਗਵਾਯਾ ਹੈ॥
Prof. Sahib Singhਉਸ ਦੇ ਅੰਦਰੋਂ ਕ੍ਰੋਧ ਦੂਰ ਹੋ ਗਿਆ, ਉਸ ਦੇ ਸਰੀਰ ਵਿਚ ਵੱਸਦੀ ਮਮਤਾ ਨੱਸ ਗਈ, ਉਸ ਦਾ ਪਖੰਡ ਦੂਰ ਹੋ ਗਿਆ, ਭਟਕਣਾ ਦੂਰ ਹੋ ਗਈ।ਪਦ ਅਰਥ ਤਨਿ = ਸਰੀਰ ਵਿਚ। ਨਾਠੀ = ਨੱਸ ਗਈ।
SikhNet (Spanish)Él me ha liberado de mi enojo, de la esencia de “lo mío, lo mío” y así, la duda y el engaño de la mente han sido destruidos.
ਹਉਮੈ ਪੀਰ ਗਈ ਸੁਖੁ ਪਾਇਆ; ਆਰੋਗਤ ਭਏ ਸਰੀਰਾ ॥
haumai peer gee sukh paaeaa; aarogat bhe sareeraa |
Sant Singh KhalsaThe pain of egotism is gone, and I have found peace; my body has become healthy and free of disease.
Manmohan SinghThe pain of pride is gone, I am in peace and my body has become disease-free.
Manmohan Singh (Punjabi)ਹੰਗਤਾ ਦੀ ਪੀੜ ਦੂਰ ਹੋ ਗਈ ਹੈ, ਮੈਂ ਆਰਾਮ ਵਿੱਚ ਹਾਂ ਅਤੇ ਮੇਰੀ ਦੇਹ ਰੋਗ-ਰਹਿਤ ਹੋ ਗਈ ਹੈ।
Fareedkot Teekaਜੌ ਹਉਮੈਂ ਰੂਪ ਪੀੜਾ ਗਈ ਤੌ ਸੁਖੁ ਪਾਯਾ, ਅਬ ਸਰੀਰ ਕਰ ਕੇ ਰੋਗ ਰਹਿਤ ਭਏ ਹੈਂ॥
Prof. Sahib Singh(ਉਸ ਦੇ ਅੰਦਰੋਂ) ਹਉਮੈ ਦੀ ਪੀੜ ਚਲੀ ਗਈ, ਉਸ ਦਾ ਸਾਰਾ ਸਰੀਰ ਨਿਰੋਆ ਹੋ ਗਿਆ, ਤੇ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ।ਪਦ ਅਰਥ ਪੀਰ = ਪੀੜ। ਆਰੋਗਤ = ਨਿਰੋਆ, ਅਰੋਗ।
SikhNet (Spanish)El dolor que provoca una actitud altanera y egoísta ha desaparecido y me encuentro en Éxtasis, mi cuerpo disfruta de la salud del Alma
ਗੁਰ ਪਰਸਾਦੀ ਬ੍ਰਹਮੁ ਪਛਾਤਾ; ਨਾਨਕ ਗੁਣੀ ਗਹੀਰਾ ॥੨॥
gur parasaadee braham pachhaataa; naanak gunee gaheeraa |2|
Sant Singh KhalsaBy Guru's Grace, O Nanak, I have realized God, the ocean of virtue. ||2||
Manmohan SinghO Nanak, by Guru's grace I have realised my Lord, the Ocean of virtues.
Manmohan Singh (Punjabi)ਹੇ ਨਾਠਕ! ਗੁਰਾਂ ਦੀ ਰਹਿਮਤ ਦੁਆਰਾ ਮੈਂ ਨੇਕੀਆਂ ਦੇ ਸਮੁੰਦਰ ਆਪਣੇ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਕਰ ਕੇ ਬ੍ਰਹਮ ਪਛਾਣਿਆ ਹੈ। ਕੈਸਾ ਹੈ? ਬ੍ਰਹਮ ਗੁਣੋਂ ਕਾ ਸਮੁੰਦ ਹੈ॥੨॥
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ ॥੨॥ਪਦ ਅਰਥ ਪਰਸਾਦੀ = ਕਿਰਪਾ ਨਾਲ। ਬ੍ਰਹਮੁ ਪਛਾਤਾ = ਪਰਮਾਤਮਾ ਨਾਲ ਸਾਂਝ ਬਣਾ ਲਈ। ਗੁਣੀ = ਗੁਣਾਂ ਦਾ ਖ਼ਜ਼ਾਨਾ। ਗਹੀਰਾ = ਡੂੰਘੇ ਜਿਗਰੇ ਵਾਲਾ ॥੨॥
SikhNet (Spanish)y por la Gracia del Guru, el Señor se me revela. Sí, Él, el Ser de Virtudes Insondables. (2)
ਮਨਮੁਖਿ ਵਿਛੁੜੀ ਦੂਰਿ. ਮਹਲੁ ਨ ਪਾਏ; ਬਲਿ ਗਈ. ਬਲਿ ਰਾਮ ਜੀਉ ॥
manamukh vichhurree door. mehal na paae; bal gee. bal raam jeeo |
Sant Singh KhalsaThe self-willed manmukh is separated, far away from God; she does not obtain the Mansion of His Presence, and she burns.
Manmohan SinghThe self-willed bride remains after separated from her Lord, obtains not His mansion and is burnt away.
Manmohan Singh (Punjabi)ਆਪ-ਹੁਦਰੀ ਸਹੇਲੀ ਆਪਣੇ ਮਾਲਕ ਪਾਸੋਂ ਦੂਰ ਜੁਦਾ ਹੋਈ ਰਹਿੰਦੀ ਹੈ, ਉਸ ਦੇ ਮੰਦਰ ਨੂੰ ਪਰਾਪਤ ਨਹੀਂ ਹੁੰਦੀ ਅਤੇ ਸੜ-ਬਲ ਜਾਂਦੀ ਹੈ।
Fareedkot Teekaਮਨਮੁਖਿ ਇਸਤ੍ਰੀ ਪਰਮੇਸਰ ਤੇ ਵਿਛੁੜੀ ਹੂਈ ਦੂਰ ਜੋ ਚੌਰਾਸੀ ਮੇਂ ਪੜ ਗਈ ਹੈ ਵਹੁ ਸਰੂਪ ਕੋ ਨਹੀਂ ਪਾਵਤੀ, ਅਰ ਤ੍ਰਿਸ੍ਨਾ ਅਗਨੀ ਕਰ ਜਲ ਗਈ ਹੈ। ਬਲਿਹਾਰੇ ਜਾਵਾਂ ਰਾਮ ਜੀ ਕੇ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲੋਂ ਵਿਛੁੜੀ ਰਹਿੰਦੀ ਹੈ, (ਉਸ ਦੇ ਚਰਨਾਂ ਤੋਂ) ਦੂਰ ਰਹਿੰਦੀ ਹੈ, ਉਸ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦੀ, (ਤ੍ਰਿਸ਼ਨਾ ਦੀ ਅੱਗ ਵਿਚ) ਸੜੀ ਰਹਿੰਦੀ ਹੈ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਮਹਲੁ = ਪ੍ਰਭੂ ਦੀ ਹਜ਼ੂਰੀ। ਬਲਿ ਗਈ = (ਤ੍ਰਿਸ਼ਨਾ ਦੀ ਅੱਗ ਵਿਚ) ਸੜ ਜਾਂਦੀ ਹੈ।
SikhNet (Spanish)La novia egocéntrica, permanece muy lejos de Dios, no logra llegar hasta Su Mansión y es quemada y consumida por el fuego de sus deseos.
ਅੰਤਰਿ ਮਮਤਾ ਕੂਰਿ. ਕੂੜੁ ਵਿਹਾਝੇ; ਕੂੜਿ ਲਈ. ਬਲਿ ਰਾਮ ਜੀਉ ॥
antar mamataa koor. koorr vihaajhe; koorr lee. bal raam jeeo |
Sant Singh KhalsaEgotism and falsehood are deep within her; deluded by falsehood, she deals only in falsehood.
Manmohan SinghWithin her mind is egoism and falsehood and deluded by falsehood, she deals in falsehood.
Manmohan Singh (Punjabi)ਉਸ ਦੇ ਹਿਰਦੇ ਅੰਦਰ ਅਪਣੱਤ ਤੇ ਝੂਠ ਹੈ ਅਤੇ ਝੂਠ ਦੀ ਠੱਗੀ ਹੋਈ, ਉਹ ਝੂਠ ਦਾ ਹੀ ਵਣਜ ਕਰਦੀ ਹੈ।
Fareedkot Teekaਅੰਤਰਿ ਉਸ ਕੇ ਮਮਤਾ ਅਰੁ ਝੂਠ ਹੈ, ਵਹੁ ਮੂਰਖ ਝੂਠ ਹੀ ਖਰੀਦਤੀ ਹੈ ਔ ਕੂੜ ਨੇ ਹੀ ਮਾਰ ਲਈ ਹੈ; ਵਾ ਕੂੜ ਰੂਪ ਪਦਾਰਥਾਂ ਕੇ ਵਾਸਤੇ ਝੂਠੁ ਖਰੀਦ, ਭਾਵ ਝੂਠ ਬੋਲਤੀ ਹੈ। ਬਲਿਹਾਰੇ ਜਾਵਾਂ ਰਾਮ ਜੀ ਕੇ॥
Prof. Sahib Singhਉਸ ਦੇ ਅੰਦਰ ਝੂਠੀ ਮਮਤਾ ਬਣੀ ਰਹਿੰਦੀ ਹੈ, ਉਹ ਸਦਾ ਨਾਸਵੰਤ ਮਾਇਆ ਹੀ ਇਕੱਠੀ ਕਰਦੀ ਹੈ, ਮਾਇਆ ਉਸ ਨੂੰ ਸਦਾ ਗ੍ਰਸੀ ਰੱਖਦੀ ਹੈ।ਪਦ ਅਰਥ ਕੂਰਿ ਮਮਤਾ = ਕੂੜੀ ਮਮਤਾ। ਵਿਹਾਝੇ = ਵਣਜਦੀ ਹੈ, ਖ਼ਰੀਦਦੀ ਹੈ। ਕੂੜਿ ਲਈ = ਕੂੜ ਨੇ ਉਸ ਨੂੰ ਗ੍ਰਸ ਲਿਆ ਹੈ।
SikhNet (Spanish)ella radica el amor a su propio ego y, estando engañada por la ilusión, sólo proyecta valores falsos.
ਕੂੜੁ ਕਪਟੁ ਕਮਾਵੈ. ਮਹਾ ਦੁਖੁ ਪਾਵੈ; ਵਿਣੁ ਸਤਿਗੁਰ ਮਗੁ. ਨ ਪਾਇਆ ॥
koorr kapatt kamaavai. mahaa dukh paavai; vin satigur mag. na paaeaa |
Sant Singh KhalsaPracticing fraud and falsehood, she suffers terrible pain; without the True Guru, she does not find the way.
Manmohan SinghShe practises falsehood sorrow and without the True Guru finds not the way.
Manmohan Singh (Punjabi)ਉਹ ਝੂਠ ਅਤੇ ਵਲ ਛੱਲ ਕਮਾਉਂਦੀ ਹੈ, ਪਰਮ ਕਸ਼ਟ ਉਠਾਉਂਦੀ ਹੈ ਅਤੇ ਸੱਚ ਗੁਰਾਂ ਦੇ ਬਗੈਰ ਉਸ ਨੂੰ ਰਸਤਾ ਨਹੀਂ ਮਿਲਦਾ।
Fareedkot Teekaਕੂੜੁ ਔ ਕਪਟ ਕੋ ਹੀ ਕਮਾਵਤੀ ਹੈ ਇਸੀ ਤੇ ਬਡਾ ਦੁਖੁ ਪਾਵਤੀ ਹੈ, ਅਰੁ ਬਿਨਾਂ ਸਤਿਗੁਰੋਂ ਸੇ ਹਰੀ ਦਾ ਰਸਤਾ ਨਹੀਂ ਪਾਇਆ॥
Prof. Sahib Singhਉਹ ਜੀਵ-ਇਸਤ੍ਰੀ (ਮਾਇਆ ਦੀ ਖ਼ਾਤਰ ਸਦਾ) ਝੂਠ ਠੱਗੀ (ਆਦਿਕ ਦੀ) ਕਾਰ ਕਰਦੀ ਹੈ, ਬੜਾ ਦੁੱਖ ਸਹਾਰਦੀ ਰਹਿੰਦੀ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਨਹੀਂ ਲੱਭਦਾ।ਪਦ ਅਰਥ ਕਪਟੁ = ਠੱਗੀ। ਮਗੁ = (ਸਹੀ ਜੀਵਨ ਦਾ) ਰਸਤਾ।
SikhNet (Spanish)Ella practica el engaño, la falsedad, eso la hace sufrir inmensas penas y sin el Guru Verdadero, no logra encontrar el Camino.
ਉਝੜ ਪੰਥਿ ਭ੍ਰਮੈ ਗਾਵਾਰੀ; ਖਿਨੁ ਖਿਨੁ ਧਕੇ ਖਾਇਆ ॥
aujharr panth bhramai gaavaaree; khin khin dhake khaaeaa |
Sant Singh KhalsaThe foolish soul-bride wanders along dismal pathways; each and every moment, she is bumped and pushed.
Manmohan SinghThe ignorant bride wanders in dismal paths and suffers buffets every moment.
Manmohan Singh (Punjabi)ਬੇਸਮਝ ਮੁੰਧ ਸੁੰਨਸਾਨ ਰਸਤਿਆ ਅੰਦਰ ਭਟਕਦੀ ਫਿਰਦੀ ਹੈ ਅਤੇ ਹਰ ਮੁਹਤ ਉਹ ਧੱਕੇ ਹੀ ਖਾਂਦੀ ਹੈ।
Fareedkot Teekaਗਵਾਰੀ ਇਸਤ੍ਰੀ (ਉਝੜਿ ਪੰਥਿ) ਪਾਖੰਡ ਮਤੋਂ ਮੇਂ ਭਰਮਤੀ ਹੈ, ਇਸੀ ਤੇ ਖਿਨ ਖਿਨ ਮੇਂ ਧਕਿਓਂ ਕੋ ਹੀ ਖਾਇਆ ਹੈ, ਭਾਵ ਮਨਮੁਖ ਬਾਰੰਬਾਰ ਜਨਮਤੇ ਹੈਂ॥
Prof. Sahib Singhਉਹ ਮੂਰਖ ਜੀਵ-ਇਸਤ੍ਰੀ ਉਜਾੜ ਦੇ ਰਸਤੇ ਵਿਚ (ਜਿਥੇ ਕਾਮਾਦਿਕ ਲੁਟੇਰੇ ਲੁੱਟ ਲੈਂਦੇ ਹਨ) ਭਟਕਦੀ ਫਿਰਦੀ ਹੈ, ਤੇ ਹਰ ਵੇਲੇ ਧੱਕੇ ਖਾਂਦੀ ਹੈ।ਪਦ ਅਰਥ ਉਝੜ ਪੰਥਿ = ਉਜਾੜ ਦੇ ਰਸਤੇ ਉਤੇ। ਭ੍ਰਮੈ = ਭਟਕਦੀ ਫਿਰਦੀ ਹੈ। ਗਾਵਾਰੀ = ਮੂਰਖ ਜੀਵ-ਇਸਤ੍ਰੀ।
SikhNet (Spanish)Perdida, vaga por bosques y tierras salvajes y sufre los embates del tiempo a cada momento.
ਆਪੇ ਦਇਆ ਕਰੇ ਪ੍ਰਭੁ ਦਾਤਾ; ਸਤਿਗੁਰੁ ਪੁਰਖੁ ਮਿਲਾਏ ॥
aape deaa kare prabh daataa; satigur purakh milaae |
Sant Singh KhalsaGod, the Great Giver, shows His Mercy, and leads her to meet the True Guru, the Primal Being.
Manmohan SinghThe Munificent Master Himself shows mercy and make her meet the Mighty True Guru.
Manmohan Singh (Punjabi)ਦਾਤਾਰ ਸੁਆਮੀ ਖੁਦ ਹੀ ਮਿਹਰ ਧਾਰਦਾ ਹੈ ਤੇ ਉਸ ਨੂੰ ਬਲਵਾਨ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।
Fareedkot Teekaਜੇ ਆਪ ਪ੍ਰਭੂ ਦਾਤਾ ਦਯਾ ਕਰੇ ਤਉ ਸਤਿਗੁਰ ਪੁਰਖ ਕੋ ਮਿਲਾਏ ਦੇਵੇ ਹੈਂ॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਉਤੇ ਦਾਤਾਰ ਪ੍ਰਭੂ ਆਪ ਹੀ ਦਇਆ ਕਰਦਾ ਹੈ, ਉਹਨਾਂ ਨੂੰ ਸਮਰੱਥ ਗੁਰੂ ਮਿਲਾ ਦੇਂਦਾ ਹੈ।ਪਦ ਅਰਥ ਆਪੇ = ਆਪ ਹੀ। ਸਤਿਗੁਰੁ ਪੁਰਖੁ = ਸਮਰੱਥ ਗੁਰੂ।
SikhNet (Spanish)Cuando Él, nuestro Señor Bondadoso, nos bendice con la Cercanía del Verdadero Guru,
ਜਨਮ ਜਨਮ ਕੇ ਵਿਛੁੜੇ ਜਨ ਮੇਲੇ; ਨਾਨਕ ਸਹਜਿ ਸੁਭਾਏ ॥੩॥
janam janam ke vichhurre jan mele; naanak sehaj subhaae |3|
Sant Singh KhalsaThose beings who have been separated for countless incarnations, O Nanak, are reunited with the Lord, with intuitive ease. ||3||
Manmohan SinghNanak, with peace and poise the Guru unites with the Lord, the mortals, who are separated from Him since many births.
Manmohan Singh (Punjabi)ਨਾਨਕ, ਜੋ ਪ੍ਰਾਣੀ ਅਨੇਕਾਂ ਜਨਮਾਂ ਤੋਂ ਵਿਛੁੰਨੇ ਹੋਏ ਹਨ, ਉਨ੍ਹਾਂ ਨੂੰ ਆਰਾਤ ਤੇ ਅਡੋਲਤਾ ਨਾਲ ਗੁਰੂ ਜੀ ਪ੍ਰਭੂ ਨਾਲ ਮਿਲਾ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੌ ਜਨਮ ਜਨਮਾਂ ਕੇ ਵਿਛੜੇ ਹੋਏ ਜਨਾਂ ਕੋ ਨਿਰਜਤਨ ਹੀ ਗਿਆਨ ਕਰ ਕੇ ਮੇਲ ਲਏ ਹੈਂ॥੩॥
Prof. Sahib Singhਗੁਰੂ ਉਹਨਾਂ ਅਨੇਕਾਂ ਜਨਮਾਂ ਦੇ ਵਿਛੁੜੇ ਹੋਇਆਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਾ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ ॥੩॥
SikhNet (Spanish)entonces nos unimos espontáneamente con el Señor, después de una separación de épocas y épocas. (3)
ਆਇਆ ਲਗਨੁ ਗਣਾਇ; ਹਿਰਦੈ ਧਨ ਓਮਾਹੀਆ. ਬਲਿ ਰਾਮ ਜੀਉ ॥
aaeaa lagan ganaae; hiradai dhan omaaheea. bal raam jeeo |
Sant Singh KhalsaCalculating the most auspicious moment, the Lord comes into the bride's home; her heart is filled with ecstasy.
Manmohan SinghCalculating the auspicious moment, the Groom comes into the brides home, and she is greatly pleased in her mind.
Manmohan Singh (Punjabi)ਸ਼ੁਭ ਮਹੂਰਤ ਗਿਣ ਕੇ ਪਤੀ ਪਤਨੀ ਦੇ ਗ੍ਰਹਿ ਵਿੱਚ ਆ ਜਾਂਦਾ ਹੈ ਅਤੇ ਆਪਣੇ ਮਨ ਅੰਦਰ ਉਹ ਬੜੀ ਖੁਸ਼ ਹੁੰਦੀ ਹੈ।
Fareedkot Teekaਜੋ ਅਤੀ ਲਗਨ ਲਗੀ ਹੈ ਮਾਨੋ ਏਹੁ ਗਿਣਿਆ ਹੂਆ ਲਗਨ ਆਯਾ ਹੈ, ਜਗ੍ਯਾਸੂ ਰੂਪ ਇਸਤ੍ਰੀ ਹਿਰਦੇ ਮੇਂ ਉਤਸਾਹ ਕੋ ਪ੍ਰਾਪਤ ਹੂਈ ਹੈ। ਬਲਿਹਾਰੇ ਜਾਵਾਂ ਰਾਮ ਜੀ ਕੇ॥
Prof. Sahib Singh(ਜਿਵੇਂ ਜਦੋਂ ਲਾੜਾ) ਮੁਹੂਰਤ ਕਢਾ ਕੇ (ਜੰਞ ਲੈ ਕੇ) ਆਉਂਦਾ ਹੈ (ਤਾਂ,) ਇਸਤ੍ਰੀ ਆਪਣੇ ਹਿਰਦੇ ਵਿਚ ਖ਼ੁਸ਼ ਹੁੰਦੀ ਹੈ,ਪਦ ਅਰਥ ਲਗਨੁ ਗਣਾਇ = ਸਾਹਾ ਸੁਧਾ ਕੇ, ਮੁਹੂਰਤ ਕਢਾ ਕੇ। ਹਿਰਦੈ = ਹਿਰਦੇ ਵਿਚ। ਧਨ = ਜੀਵ-ਇਸਤ੍ਰੀ। ਓਮਾਹੀਆ = ਚਾਉ ਨਾਲ ਭਰ ਜਾਂਦੀ ਹੈ।
SikhNet (Spanish)Encontrando el maravilloso momento, Él, el Señor, llega hasta mi hogar y yo, Su novia entro en Éxtasis.
ਪੰਡਿਤ ਪਾਧੇ ਆਣਿ; ਪਤੀ ਬਹਿ ਵਾਚਾਈਆ. ਬਲਿ ਰਾਮ ਜੀਉ ॥
panddit paadhe aan; patee beh vaachaaeea. bal raam jeeo |
Sant Singh KhalsaThe Pandits and astrologers have come, to sit and consult the almanacs.
Manmohan SinghThe learned marriage-counselor came and sat down to read the almanac.
Manmohan Singh (Punjabi)ਵਿਦਵਾਨ ਸਾਹਾ-ਸੋਧਣ ਵਾਲਾ ਆ ਕੇ ਪੱਤ੍ਰੀ ਨੂੰ ਪੜ੍ਹਨ ਲਈ ਬੈਠ ਗਿਆ।
Fareedkot Teekaਜੋ ਤ੍ਰਿਗੁਣਾਤੀਤ ਪੰਡਤ ਜਥਾ- "ਸੋ ਪੰਡਿਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰੈ" ਵਾ ਸਮਦਰਸੀ ਪੰਡਤ ਔ (ਪਾਂਧੇ) ਬਿਬੇਕੀ ਜੋ ਹੈ, ਤਿਨ ਕੋ ਲਯਾਯ ਬੈਠਾਯ ਕਰਿ ਸਾਸਤ੍ਰ ਕੇ ਸਿਧਾਂਤ ਰੂਪੀ ਪਤਰੀ ਵਾਚਾਈ ਹੈ॥
Prof. Sahib Singhਪਾਂਧੇ ਪੰਡਿਤ ਪੱਤ੍ਰੀ ਲਿਆ ਕੇ ਬੈਠ ਕੇ (ਫੇਰੇ ਦੇਣ ਦਾ ਵੇਲਾ) ਵਿਚਾਰਦੇ ਹਨ।ਪਦ ਅਰਥ ਆਣਿ = ਲਿਆ ਕੇ। ਪਤੀ = ਪੱਤ੍ਰੀ। ਬਹਿ = ਬੈਠ ਕੇ। ਵਾਚਾਈਆ = ਪੜ੍ਹਾਈ, ਸੋਧੀ, ਮੁਹੂਰਤ ਸੋਧਿਆ।
SikhNet (Spanish)Los Pandits también tratan de encontrar en sus libros sagrados qué tan auspicioso es el momento de mi Unión
ਪਤੀ ਵਾਚਾਈ. ਮਨਿ ਵਜੀ ਵਧਾਈ; ਜਬ ਸਾਜਨ ਸੁਣੇ ਘਰਿ ਆਏ ॥
patee vaachaaee. man vajee vadhaaee; jab saajan sune ghar aae |
Sant Singh KhalsaThey have consulted the almanacs, and the bride's mind vibrates with bliss, when she hears that her Friend is coming into the home of her heart.
Manmohan SinghThe almanac was looked into. The bride's mind was enraptured when she heard the coming home of her Friend.
Manmohan Singh (Punjabi)ਪੱਤ੍ਰੀ ਵਾਚ ਲਈ ਗਈ। ਪਤਨੀ ਦਾ ਚਿੱਤ ਪਰਮ ਪਰਸੰਨ ਹੋ ਗਿਆ ਜਦ ਆਪਣੇ ਮਿੱਤਰ ਦਾ ਘਰ ਵਿੱਚ ਆਉਣਾ ਉਸ ਦੇ ਕੰਨੀਂ ਪਿਆ।
Fareedkot Teekaਹੇ ਭਾਈ ਜੀ! ਜਬ ਸ਼ਾਸਤ੍ਰ ਸਿਧਾਂਤ ਰੂਪ ਪਤ੍ਰੀ ਵਚਾਈ, ਪੁਨਾ: ਜਬ ਸਾਜਨ ਰੂਪ ਪਰਮੇਸਰ ਬਿਬੇਕੀਓਂ ਕੇ ਰਿਦੇ ਮੇਂ ਪ੍ਰਗਟ ਹੂਏ, ਸਾਸਤ੍ਰ ਦ੍ਵਾਰੇ ਸੁਨੇ ਵਾ ਜਬ ਮਹਾਤਮਾ ਸੇਂ ਸੁਨਿਆ ਕੇ (ਸਾਜਨ) ਪਰਮੇਸ੍ਵਰ ਜੀ ਘਰ ਮੇਂ ਆਵੇਂਗੇ॥
Prof. Sahib Singh(ਪਾਂਧੇ ਪੰਡਿਤ) ਪੱਤ੍ਰੀ ਵਿਚਾਰਦੇ ਹਨ (ਉਧਰ) ਜਦੋਂ (ਵਿਆਹ ਵਾਲੀ ਕੰਨਿਆ) ਸੱਜਣ ਘਰ ਵਿਚ ਆਏ ਸੁਣਦੀ ਹੈ, ਤਾਂ ਉਸ ਦੇ ਮਨ ਵਿਚ ਖ਼ੁਸ਼ੀ ਦੀ ਲਹਿਰ ਚੱਲ ਪੈਂਦੀ ਹੈ।ਪਦ ਅਰਥ ਮਨਿ = ਮਨ ਵਿਚ। ਵਜੀ ਵਧਾਈ = ਖ਼ੁਸ਼ੀ ਪੈਦਾ ਹੋਈ। ਘਰਿ = ਘਰ ਵਿਚ, ਹਿਰਦੇ-ਘਰ ਵਿਚ।
SikhNet (Spanish)y en el interior de mi mente resuena la Melodía de Dicha cuando apenas escucho los pasos de mi Amigo en mi Alma.
ਗੁਣੀ ਗਿਆਨੀ ਬਹਿ ਮਤਾ ਪਕਾਇਆ; ਫੇਰੇ ਤਤੁ ਦਿਵਾਏ ॥
gunee giaanee beh mataa pakaaeaa; fere tat divaae |
Sant Singh KhalsaThe virtuous and wise men sat down and decided to perform the marriage immediately.
Manmohan SinghThe men of virtue and wisdom sat down and resolved to marry her instantaneously to the Lord.
Manmohan Singh (Punjabi)ਨੇਕ ਤੇ ਦਾਨੇ ਬੰਦਿਆਂ ਨੇ ਬੈਠ ਕੇ ਉਸ ਨੂੰ ਤੁਰਤ ਹੀ ਪ੍ਰਭੂ ਨਾਲ ਵਿਆਹ ਦੇਣ ਦਾ ਫੈਸਲਾ ਕਰ ਲਿਆ।
Fareedkot Teekaਗ੍ਯਾਨੀਆਂ ਔ ਗੁਨੀਆਂ ਪੁਰਸੋਂ ਨੇ ਬਹਿ ਕਰ ਕੇ (ਮਤਾ ਪਕਾਇਆ) ਅਧਕਾਰੀ ਜਾਨ ਕਰ ਉਪਦੇਸ਼ ਦੀ ਸਲਾਹ ਕਰੀ, ਅਰ ਤੱਤ ਸਰੂਪ ਕੇ ਬੋਧਕ ਮਹਾਂ ਵਾਕੋਂ ਕਾ ਉਪਦੇਸ਼ ਕੀਆ, ਏਹ ਫੇਰੇ ਦਿਵਾਏ ਹੈਂ॥
Prof. Sahib Singhਗੁਣਵਾਨ ਬੈਠ ਕੇ ਫ਼ੈਸਲਾ ਕਰਦੇ ਹਨ, ਤੇ, ਤੁਰਤ ਫੇਰੇ ਦੇ ਦੇਂਦੇ ਹਨ (ਤਿਵੇਂ, ਗੁਰੂ ਦੀ ਕਿਰਪਾ ਨਾਲ ਪ੍ਰਭੂ ਜੀਵ-ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਤਮਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ। ਗੁਰਮੁਖ ਬਾਣੀ ਦੇ ਰਸੀਏ ਸਾਧ ਸੰਗਤਿ ਵਿਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਦੇ ਵਿਚਾਰਦੇ ਹਨ। ਜਿਉਂ ਜਿਉਂ ਗੁਰਬਾਣੀ ਵਿਚਾਰਦੇ ਹਨ, ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਦਾ ਪਰਕਾਸ਼ ਹੁੰਦਾ ਹੈ, ਉਸ ਦੇ ਮਨ ਵਿਚ ਆਨੰਦ ਦੇ, ਮਾਨੋ, ਵਾਜੇ ਵੱਜਦੇ ਹਨ। ਗੁਰਮੁਖ ਸਤਸੰਗੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਰਾ ਦੇਂਦੇ ਹਨ)।ਪਦ ਅਰਥ ਮਤਾ ਪਕਾਇਆ = ਸਲਾਹ ਕੀਤੀ। ਫੇਰੇ = ਲਾਵਾਂ। ਤਤੁ = ਤੁਰਤ।
SikhNet (Spanish)Lo Sabios resuelven que yo entre en Matrimonio, instantáneamente con mi Señor.
ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ; ਸਦ ਨਵਤਨੁ ਬਾਲ ਸਖਾਈ ॥
var paaeaa purakh agam agochar; sad navatan baal sakhaaee |
Sant Singh KhalsaShe has found her Husband, the Inaccessible, Unfathomable Primal Lord, who is forever young; He is her Best Friend from her earliest childhood.
Manmohan SinghShe has obtained the Omnipotent, Unparalleled and Incomprehensible Lord as her Spouse, who is ever of fresh Body and the friend from her childhood.
Manmohan Singh (Punjabi)ਉਸ ਨੂੰ ਸਰਬ-ਸ਼ਕਤੀਵਾਨ, ਬੇਮਿਸਾਲ ਅਤੇ ਅਗਾਧ ਸੁਆਮੀ ਅਪਣੇ ਭਰਤੇ ਵਜੋਂ ਪਰਾਪਤ ਹੋ ਗਿਆ ਹੈ, ਜੋ ਹਮੇਸ਼ਾਂ ਨਵੇਂਨੁਕ ਸਰੀਰ ਵਾਲਾ ਅਤੇ ਉਸ ਦਾ ਬਚਪਨ ਦਾ ਬੇਲੀ ਹੈ।
Fareedkot Teeka(ਪੁਰਖੁ) ਨਰਕੋਂ ਸੇ ਰਖ੍ਯਾ ਕਰਨੇਹਾਰਾ, (ਅਗੰਮੁ) ਕਠਨ ਹੈ ਪਾਵਨਾਂ ਜਿਸ ਕਾ, (ਅਗੋਚਰੁ) ਮਨ ਬਾਣੀ ਕਾ ਅਵਿਸਾ ਔ (ਸਦ ਨਵਤਨੁ) ਸਦੀਵ ਹੀ ਨਵੀਨ ਸਰੂਪ ਇਹ ਵਰ ਪਾਯਾ ਹੈ। ਕੈਸਾ ਵਰ ਹੈ? ਜਗ੍ਯਾਸੂ ਰੂਪ ਇਸਤ੍ਰੀ ਕਾ (ਬਾਲ ਸਖਾਈ) ਸਦਾ ਮਿਤ੍ਰ ਹੈ, ਭਾਵ ਵਾਸਤਵ ਤੇ ਸਦਾ ਅਭੇਦ ਹੈ॥
Prof. Sahib Singhਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਮਿਲ ਪੈਂਦਾ ਹੈ ਜੋ (ਸਾਧਾਰਨ ਉੱਦਮ ਨਾਲ) ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਸਦਾ ਨਵੇਂ ਪਿਆਰ ਵਾਲਾ ਹੈ, ਜੋ ਬਚਪਨ ਤੋਂ ਹੀ ਮਿੱਤਰ ਚਲਾ ਆਉਂਦਾ ਹੈ।ਪਦ ਅਰਥ ਅਗੰਮੁ = ਅਪਹੁੰਚ। ਅਗੋਚਰੁ = ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ}। ਸਦ = ਸਦਾ। ਨਵਤਨੁ = ਨਵਾਂ। ਬਾਲ ਸਖਾਈ = ਬਚਪਨ ਤੋਂ ਹੀ ਮਿੱਤਰ।
SikhNet (Spanish)Mi Señor es la Persona Cósmica, Insondable e Imperceptible, siempre Fresca, mi Amigo de la infancia.
ਨਾਨਕ. ਕਿਰਪਾ ਕਰਿ ਕੈ ਮੇਲੇ; ਵਿਛੁੜਿ ਕਦੇ. ਨ ਜਾਈ ॥੪॥੧॥
naanak. kirapaa kar kai mele; vichhurr kade. na jaaee |4|1|
Sant Singh KhalsaO Nanak, he has mercifully united the bride with Himself. She shall never be separated again. ||4||1||
Manmohan SinghNanak, the Lord has mercifully united the bride with Him and she will never be separated again.
Manmohan Singh (Punjabi)ਨਾਨਕ, ਸੁਆਮੀ ਨੇ ਮਿਹਰ ਧਾਰ ਕੇ ਸਹੇਲੀ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਉਸ ਦਾ ਮੁੜ ਕੇ ਕਦੇ ਭੀ ਵਿਛੋੜਾ ਨਹੀਂ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਜਗ੍ਯਾਸੂ ਰੂਪ ਇਸਤ੍ਰੀ ਕੋ ਕ੍ਰਿਪਾ ਕਰ ਕੇ ਮੇਲੇ ਵਹੁ ਵਿਛੜ ਕੇ ਕਬੀ ਨਹੀਂ (ਜਾਈ) ਜਾਤਾ, ਭਾਵ ਕਬੀ ਨਹੀਂ ਜਨਮਤਾ ਮਰਤਾ ਹੈ॥੪॥੧॥☬ਪ੍ਰਕਾਰਾਂਤ੍ਰ ਕਰ ਲਾਵਾਂ ਕੇ ਰੂਪਕ ਸੇ ਚਾਰ ਭੂਮਕਾ ਵਰਨਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਉਹ ਪ੍ਰਭੂ ਕਿਰਪਾ ਕਰ ਕੇ ਆਪਣੇ ਨਾਲ ਮਿਲਾਂਦਾ ਹੈ, ਉਹ ਮੁੜ ਕਦੇ ਉਸ ਤੋਂ ਨਹੀਂ ਵਿਛੁੜਦੀ ॥੪॥੧॥
SikhNet (Spanish)Dice Nanak, por Su Gracia, he sido unido a Él, y no me separaré de Él Nunca más. (4-1)