ੴ

ਸਿੱਖਬਾਣੀ · SikhBani

ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥

naam rahio saadhoo rahio rahio gur gobind
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1429 · 2 lines
Translations

ਨਾਮੁ ਰਹਿਓ. ਸਾਧੂ ਰਹਿਓ; ਰਹਿਓ ਗੁਰੁ ਗੋਬਿੰਦੁ ॥

naam rahio. saadhoo rahio; rahio gur gobind |

Sant Singh KhalsaThe Naam remains; the Holy Saints remain; the Guru, the Lord of the Universe, remains.
Manmohan SinghOnly the Lord is eternal, His Name remains eternal and so are the saints.
Manmohan Singh (Punjabi)ਕੇਵਲ ਗੁਰੂ-ਪ੍ਰਮੇਸ਼ਰ ਸਦੀਵੀ ਤੌਰ ਤੇ ਅਸਥਿਰ ਹਨ ਅਤੇ ਅਸਥਿਰ ਹੈ ਉਸ ਦਾ ਨਾਮ ਅਤੇ ਉਸ ਦੇ ਸੰਤ।
Fareedkot Teekaਏਕ ਤੋ ਨਾਮ ਹਮਾਰੇ ਪਾਸ ਰਹਾ ਔਰ ਦੂਸਰੇ ਸਾਧੂ ਭਾਈ ਗੁਰਦਿਤਾ ਹਮਾਰੇ ਪਾਸ ਰਹਾ ਹੈ, ਤੀਸਰੇ ਗੁਰੂ ਗੋਬਿੰਦ ਅਰਥਾਤ ਪੂਜਣੇ ਜੋਗ ਪਰਸੇਸ੍ਵਰ ਸਾਥ ਰਹਾ ਹੈ॥
Prof. Sahib Singh(ਅੰਤ ਵੇਲੇ ਭੀ ਪਰਮਾਤਮਾ ਦਾ) ਨਾਮ (ਜੀਵ ਦੇ ਨਾਲ) ਰਹਿੰਦਾ ਹੈ, (ਬਾਣੀ ਦੇ ਰੂਪ ਵਿਚ) ਗੁਰੂ ਉਸ ਦੇ ਨਾਲ ਰਹਿੰਦਾ ਹੈ, ਅਕਾਲ ਪੁਰਖ ਉਸ ਦੇ ਨਾਲ ਹੈ,

ਪਦ ਅਰਥ ਰਹਿਓ = ਰਹਿੰਦਾ ਹੈ, ਸਾਥੀ ਬਣਿਆ ਰਹਿੰਦਾ ਹੈ। ਸਾਧੂ = ਗੁਰੂ। ਗੁਰੁ ਗੋਬਿੰਦ = ਅਕਾਲ ਪੁਰਖ।

SikhNet (Spanish)El Naam permanece, el Santo Nombre permanece, el Guru, el Señor del Universo, permanece,

ਕਹੁ ਨਾਨਕ. ਇਹ ਜਗਤ ਮੈ; ਕਿਨ ਜਪਿਓ ਗੁਰ ਮੰਤੁ ॥੫੬॥

kahu naanak. ih jagat mai; kin japio gur mant |56|

Sant Singh KhalsaSays Nanak, how rare are those who chant the Guru's Mantra in this world. ||56||
Manmohan SinghSays Nanak, rare is the one, who reflects over the Guru's word, in this world.
Manmohan Singh (Punjabi)ਗੁਰੂ ਜੀ ਆਖਦੇ ਹਨ, ਕੋਈ ਵਿਰਲਾ ਜਣਾ ਹੀ ਇਸ ਸੰਸਾਰ ਵਿੱਚ ਗੁਰਾਂ ਦੀ ਬਾਣੀ ਨੂੰ ਵੀਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸੰਸਾਰ ਮੇਂ (ਕਿਨ) ਕਿਸੀ ਵਿਰਲੇ ਨੇ ਗੁਰ ਉਪਦੇਸ਼ ਲੈਕਰ ਨਾਮ ਜਪਾ ਹੈ॥੫੬॥☬ਸਮਾਪਤੀ ਕਰਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਇਸ ਦੁਨੀਆ ਵਿਚ ਜਿਸ ਕਿਸੇ (ਮਨੁੱਖ) ਨੇ (ਹਰਿ ਨਾਮ ਸਿਮਰਨ ਵਾਲਾ) ਗੁਰੂ ਦਾ ਉਪਦੇਸ਼ ਆਪਣੇ ਅੰਦਰ ਸਦਾ ਵਸਾਇਆ ਹੈ (ਤੇ ਨਾਮ ਜਪਿਆ ਹੈ (ਉਸ ਦੇ ਅੰਤ ਵੇਲੇ ਇਹ ਸਹਾਈ ਬਣਦੇ ਹਨ) ॥੫੬॥

ਪਦ ਅਰਥ ਕਿਨ = ਜਿਸ ਕਿਸੇ ਨੇ। ਗੁਰਮੰਤੁ = (ਹਰਿ-ਨਾਮ ਸਿਮਰਨ ਵਾਲਾ) ਗੁਰ-ਉਪਦੇਸ਼ ॥੫੬॥

SikhNet (Spanish)dice Nanak, extraordinarios son quienes entonan el Mantra de Guru en este mundo. (56)
Answers quote the Granth verbatim with Ang citations. AI commentary is not Gurbani and not a religious ruling.