ਸੰਗ ਸਖਾ ਸਭਿ ਤਜਿ ਗਏ; ਕੋਊ. ਨ ਨਿਬਹਿਓ ਸਾਥਿ ॥
sang sakhaa sabh taj ge; koaoo. na nibahio saath |
Sant Singh KhalsaMy associates and companions have all deserted me; no one remains with me.
Manmohan SinghMy associates and mates have all left me. None has remained with me to the last.
Manmohan Singh (Punjabi)ਮੇਰੇ ਸੰਗੀ ਅਤੇ ਸਾਥੀ ਸਾਰੇ ਮੈਨੂੰ ਛੱਡ ਗਏ ਹਨ। ਕੋਈ ਭੀ ਅਖੀਰ ਤਾਂਈ ਮੇਰੇ ਨਾਲ ਨਹੀਂ ਰਿਹਾ।
Fareedkot Teekaਹੇ ਰਘੁ ਕੇ ਨਾਥ ਅਕਾਲ ਪੁਰਖ! ਭਾਵ ਯੇਹ ਕਿ ਹਮ ਭੀ ਇਸੀ ਕੁਲ ਮੇਂ ਹੈ, ਸੋ ਅਬ ਸੰਗੀ ਔਰ ਮਿਤ੍ਰ ਸਭ ਤ੍ਯਾਗ ਗਏ ਹੈਂ, ਕੋਈ ਭੀ ਸਾਥ ਮੇਂ ਨਿਭਤਾ ਨਹੀਂ ਭ੍ਯਾ ਹੈ॥
Prof. Sahib Singh(ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ,
ਪਦ ਅਰਥ ਸੰਗ = ਸੰਗੀ। ਸਭਿ = ਸਾਰੇ। ਤਜਿ ਗਏ = ਛੱਡ ਗਏ, ਛੱਡ ਜਾਂਦੇ ਹਨ। ਸਾਥਿ = ਨਾਲ।
SikhNet (Spanish)Mis asociados y compañeros todos me han abandonado, nadie permanece conmigo,
ਕਹੁ ਨਾਨਕ. ਇਹ ਬਿਪਤਿ ਮੈ; ਟੇਕ ਏਕ ਰਘੁਨਾਥ ॥੫੫॥
kahu naanak. ih bipat mai; ttek ek raghunaath |55|
Sant Singh KhalsaSays Nanak, in this tragedy, the Lord alone is my Support. ||55||
Manmohan SinghSays Nanak, in this calamity, the Lord alone is my support.
Manmohan Singh (Punjabi)ਗੁਰੂ ਜੀ ਆਖਦੇ ਹਨ ਬਿਪਤਾ ਅੰਦਰ ਕੇਵਲ ਪ੍ਰਭੂ ਹੀ ਮੇਰਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਬਿਪਤ ਕੇ ਸਮ੍ਯ ਮੇਂ ਏਕ ਤੁਮਾਰਾ ਹੀ ਆਸਰਾ⁽¹⁾ ਹੈ॥੫੫॥☬ਤਿਸ ਸਮ੍ਯ ਕਰਤਾ ਪੁਰਖ ਜੀ ਕੋ ਪ੍ਰਤਖ੍ਯ ਦੇਖ ਕਰ ਔਰ ਭਾਈ ਗੁਰਦਿਤਾ ਜੀ ਕੋ ਦੇਖ ਕਰ ਬਚਨ ਹੂਆ॥
Prof. Sahib Singhਨਾਨਕ ਆਖਦਾ ਹੈ- ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ) ॥੫੫॥
ਪਦ ਅਰਥ ਇਹ ਬਿਪਤਿ ਮੈ = ਇਸ ਮੁਸੀਬਤ ਵਿਚ, ਇਸ ਇਕੱਲਾ-ਪਨ ਵਿਚ। ਰਘੁਨਾਥ ਟੇਕ = ਪਰਮਾਤਮਾ ਦਾ ਆਸਰਾ ॥੫੫॥
SikhNet (Spanish)dice Nanak, esto es una tragedia, pero sólo el Señor es mi Soporte. (55)