ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ॥
raag dhanaasaree baanee bhagat kabeer jee kee |
Sant Singh KhalsaRaag Dhanaasaree, The Word Of Devotee Kabeer Jee:
Manmohan SinghRag Dhanasri Hymns of reverend Saints Kabir.
Manmohan Singh (Punjabi)ਰਾਗ ਧਨਾਸਰੀ ਪੂਜਯ ਸਾਧੂ ਕਬੀਰ ਜੀ ਦੇ ਸ਼ਬਦ।
Prof. Sahib Singhਰਾਗ ਧਨਾਸਰੀ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Dhanasri, palabras del Bhagat Kabir yi
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's favour is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਨਕ ਸਨੰਦ. ਮਹੇਸ ਸਮਾਨਾਂ ॥
sanak sanand. mahes samaanaan |
Sant Singh KhalsaBeings like Sanak, Sanand, Shiva and Shaysh-naaga
Manmohan SinghPersonalities like Sanak, Snand, Shive and Sheshnag,
Manmohan Singh (Punjabi)ਸਨਕ, ਸਨੰਦ, ਸ਼ਿਵਜੀ ਅਤੇ ਸ਼ੇਸ਼ਨਾਗ ਵਰਗੀਆਂ ਵਿਅਕਤੀਆਂ,
Fareedkot Teekaਸਨਕ ਸਨੰਦਨ ਆਦੀ ਬ੍ਰਹਮਾ ਜੀ ਕੇ ਪੁਤਰ ਔ (ਮਹੇਸ) ਸਿਵ ਜੀ ਪੁਨਾ ਤਿਨ ਕੇ (ਸਮਾਨਾ) ਸਮਾਨ ਔਰ ਭੀ ਸਕਤਧਾਰੀ ਜੇਤੇ ਹੈਂ॥
Prof. Sahib Singhਹੇ ਪ੍ਰਭੂ! (ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ;ਪਦ ਅਰਥ ਸਨਕ ਸਨੰਦ = ਬ੍ਰਹਮਾ ਦੇ ਪੁੱਤਰ (ਸਨਕ, ਸਨੰਦ, ਸਨਾਤਨ, ਸਨਤ ਕੁਮਾਰ)। ਮਹੇਸ = ਸ਼ਿਵ। ਸਮਾਨਾਂ = ਵਰਗਿਆਂ ਨੇ।
SikhNet (Spanish)Seres como Sanak, Sanand, Shiva y Shesh-naga,
ਸੇਖਨਾਗਿ; ਤੇਰੋ ਮਰਮੁ. ਨ ਜਾਨਾਂ ॥੧॥
sekhanaag; tero maram. na jaanaan |1|
Sant Singh Khalsa- none of them know Your mystery, Lord. ||1||
Manmohan Singhknow not Thy secret, O Lord.
Manmohan Singh (Punjabi)ਤੇਰੇ ਭੇਦ ਨੂੰ ਨਹੀਂ ਜਾਣਦੀਆਂ, ਹੇ ਸੁਆਮੀ!
Fareedkot Teekaਤਿਨੋਂ ਨੇ ਸੇਖ ਔ ਨਾਗਾਦਕੋਂ ਨੇ ਭੀ ਤੇਰਾ ਭੇਦ ਨਹੀਂ ਜਾਣਿਆ ਹੈ॥
Prof. Sahib Singh(ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ ॥੧॥ਪਦ ਅਰਥ ਸੇਖ ਨਾਗਿ = ਸ਼ੇਸ਼ ਨਾਗ ਨੇ (ਸ਼ੇਸ਼ ਨਾਗ-ਸੱਪਾਂ ਦਾ ਰਾਜਾ, ਇਸ ਦੇ ਇੱਕ ਹਜ਼ਾਰ ਫਣ ਮਿੱਥੇ ਗਏ ਹਨ; ਇਹਨਾਂ ਨਾਲ ਇਹ ਆਪਣੇ ਇਸ਼ਟ ਵਿਸ਼ਨੂ ਭਗਵਾਨ ਉੱਤੇ ਛਾਂ ਕਰਦਾ ਹੈ, ਹਰੇਕ ਜੀਭ ਨਾਲ ਨਿੱਤ ਨਵਾਂ ਨਾਮ ਭਗਵਾਨ ਦਾ ਉਚਾਰਦਾ ਹੈ)। ਮਰਮੁ = ਭੇਤ ॥੧॥
SikhNet (Spanish)ninguno conoce Tus Misterios, oh Dios. (1)
ਸੰਤਸੰਗਤਿ; ਰਾਮੁ ਰਿਦੈ ਬਸਾਈ ॥੧॥ ਰਹਾਉ ॥
santasangat; raam ridai basaaee |1| rahaau |
Sant Singh KhalsaIn the Society of the Saints, the Lord dwells within the heart. ||1||Pause||
Manmohan SinghThough association with saints the Omnipresent Lord abides in the mind.
Manmohan Singh (Punjabi)ਸਾਧੂਆਂ ਦੀ ਸੰਗਤ ਰਾਹੀਂ ਸਰਬ-ਵਿਆਪਕ ਸੁਆਮੀ ਹਿਰਦੇ ਅੰਦਰ ਟਿੱਕ ਜਾਂਦਾ ਹੈ।
Fareedkot Teekaਹੇ ਰਾਮ! ਮੈਨੇ ਸੰਤੋ ਕੀ ਸੰਗਤਿ ਦ੍ਵਾਰਾ ਤੇਰੀ ਭਗਤੀ ਰਿਦੈ ਮੇਂ ਵਸਾਈ ਹੈ, ਭਾਵ ਸੇ ਦ੍ਰਿੜ ਕਰੀ ਹੈ॥੧॥ ਰਹਾਉ ॥☬ਸੋ ਤੂੰ ਕੈਸਾ ਬਿਅੰਤ ਹੈਂ?
Prof. Sahib Singhਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ ॥੧॥ ਰਹਾਉ ॥ਪਦ ਅਰਥ ਰਿਦੈ = ਹਿਰਦੇ ਵਿਚ। ਬਸਾਈ = ਬਸਾਈਂ, ਮੈਂ ਵਸਾਉਂਦਾ ਹਾਂ ॥੧॥ ਰਹਾਉ ॥
SikhNet (Spanish)Es en la Sociedad de los Santos que uno Te alaba, oh Señor. (1‑Pausa)
ਹਨੂਮਾਨ ਸਰਿ; ਗਰੁੜ ਸਮਾਨਾਂ ॥
hanoomaan sar; garurr samaanaan |
Sant Singh KhalsaBeings like Hanumaan, Garura, Indra the King of the gods and the rulers of humans
Manmohan SinghPersonalities like Human, beings, like Garar,
Manmohan Singh (Punjabi)ਹਨੂਮਾਨ ਵਰਗੀਆਂ ਵਿਅਕਤੀਆਂ, ਗਰੜ ਜੈਸੇ ਜੀਵਾਂ,
Fareedkot Teekaਹਨੂੰਮਾਨ ਜੀ ਔਰ ਤਿਨ ਕੇ ਸਾਦਰਸ ਜੋ ਬਲੀ ਹੈਂ, ਪੁਨਾ ਗਰੜ ਔ ਗਰੜ ਕੇ (ਸਮਾਨਾਂ) ਤੁਲ ਪਾਰਖਦ॥
Prof. Sahib Singh(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ,ਪਦ ਅਰਥ ਸਰਿ = ਵਰਗੇ ਨੇ। ਗਰੁੜ = ਵਿਸ਼ਨੂ ਭਗਵਾਨ ਦੀ ਸਵਾਰੀ, ਸਾਰੇ ਪੰਛੀਆਂ ਦਾ ਰਾਜਾ।
SikhNet (Spanish)Ni Januman, ni Garura, ni Indra, el rey de dioses y de los regentes de los humanos,
ਸੁਰਪਤਿ ਨਰਪਤਿ; ਨਹੀ ਗੁਨ ਜਾਨਾਂ ॥੨॥
surapat narapat; nahee gun jaanaan |2|
Sant Singh Khalsa- none of them know Your Glories, Lord. ||2||
Manmohan SinghIndar the Lord of gods and Brahma the Lord of men, know not Thine excellences, O Master.
Manmohan Singh (Punjabi)ਦੇਵਤਿਆਂ ਦੇ ਸੁਆਮੀ ਇੰਦਰ ਅਤੇ ਮਨੁੱਖਾਂ ਦੇ ਸੁਆਮੀ-ਬ੍ਰਹਮਾ, ਤੇਰੀਆਂ ਉਤਕ੍ਰਿਸ਼ਟਤਾਈਆਂ ਨੂੰ ਨਹੀਂ ਜਾਣਦੇ, ਹੇ ਮਾਲਕ!
Fareedkot Teekaਔ (ਸੁਰਪਤਿ) ਇੰਦ੍ਰ੍ਯ ਔ (ਨਰਪਤਿ) ਰਾਜੇ ਵਾ ਮਨੂੰ ਇਤਯਾਦੀ ਸੰਪੂਰਨ ਤੇਰੇ ਮੇਂ ਸਮਾਇ ਗਏ ਹੈਂ, ਪਰੰਤੂ ਇਨੋਂ ਨੇ ਭੀ ਤੇਰੇ ਗੁਣੋਂ ਕੋ ਜਾਣਿਆ ਨਹੀਂ ਹੈ॥੨॥
Prof. Sahib Singhਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ॥੨॥ਪਦ ਅਰਥ ਸੁਰ ਪਤਿ = ਦੇਵਤਿਆਂ ਦਾ ਰਾਜਾ, ਇੰਦਰ। ਨਰਪਤਿ = ਮਨੁੱਖਾਂ ਦਾ ਰਾਜਾ ॥੨॥
SikhNet (Spanish)conocen Tus Glorias, oh Dios. (2)
ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥
chaar bed ar sinmrit puraanaan |
Sant Singh KhalsaThe four Vedas, the Simritees and the Puraanas, Vishnu the Lord of Lakshmi
Manmohan SinghThe four Vedas, twenty-seven Simirits, eighteen Puranas,
Manmohan Singh (Punjabi)ਚਾਰੇ ਵੇਦ, ਸਤਾਈ ਸਿੰਮਰਤੀਆਂ, ਅਠਾਰਾਂ ਪੁਰਾਣ,
Fareedkot Teekaਚਾਰ ਵੇਦ ਔਰ ਸਿਮ੍ਰਿਤੀਆਂ ਅਰ ਪੂਰਨ॥
Prof. Sahib Singhਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ;
SikhNet (Spanish)Ni los cuatro Vedas, ni los textos Semíticos, ni los Puranas, ni Vishnu, el señor de Lakshmi,
ਕਮਲਾਪਤਿ ਕਵਲਾ; ਨਹੀ ਜਾਨਾਂ ॥੩॥
kamalaapat kavalaa; nahee jaanaan |3|
Sant Singh KhalsaAnd Lakshmi herself - none of them know the Lord. ||3||
Manmohan Singhthe Lord of Lakhshmi (Vishnu) and Lakhsmi, understands not the Lord.
Manmohan Singh (Punjabi)ਲਖਸ਼ਮੀ ਦਾ ਪਤੀ ਵਿਸ਼ਨੂੰ ਅਤੇ ਲਖਸ਼ਮੀ, ਸਾਹਿਬ ਨੂੰ ਨਹੀਂ ਸਮਝਦੇ।
Fareedkot Teekaਔ ਲਖਮੀ ਨੇ ਭੀ ਹੇ ਕਮਲਾ ਪਤੀ! ਆਪ ਕਾ ਅੰਤ ਜਾਣਿਆ ਨਹੀਂ ਹੈ॥੩॥
Prof. Sahib Singhਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ ॥੩॥ਪਦ ਅਰਥ ਕਮਲਾਪਤਿ = ਲੱਛਮੀ ਦਾ ਪਤੀ, ਵਿਸ਼ਨੂ। ਕਵਲਾ = ਲੱਛਮੀ ॥੩॥
SikhNet (Spanish)ni Lakshmi misma, conocen al Señor. (3)
ਕਹਿ ਕਬੀਰ; ਸੋ ਭਰਮੈ ਨਾਹੀ ॥
keh kabeer; so bharamai naahee |
Sant Singh KhalsaSays Kabeer, one who falls at the Lord's feet,
Manmohan SinghSays Kabir, that person wanders not in existence,
Manmohan Singh (Punjabi)ਕਬੀਰ ਜੀ ਆਖਦੇ ਹਨ ਕਿ ਉਹ ਜੂਨੀਆਂ ਅੰਦਰ ਨਹੀਂ ਭਟਕਦਾ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਪੁਰਸ ਜਨਮੋਂ ਮੇਂ ਵਾ ਤੇਰੇ ਅੰਤ ਪਾਵਣੇ ਹੇਤ ਨਹੀਂ ਭ੍ਰਮਤਾ ਹੈ॥
Prof. Sahib Singhਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ,ਪਦ ਅਰਥ ਕਹਿ = ਕਹੇ, ਆਖਦਾ ਹੈ। ਭਰਮੈ ਨਾਹੀ = ਭਟਕਦਾ ਨਹੀਂ।
SikhNet (Spanish)Dice Kabir, quien se tira a los Pies del Señor y permanece en Su Santuario,
ਪਗ ਲਗਿ ਰਾਮ; ਰਹੈ ਸਰਨਾਂਹੀ ॥੪॥੧॥
pag lag raam; rahai saranaanhee |4|1|
Sant Singh KhalsaAnd remains in His Sanctuary, does not wander around lost. ||4||1||
Manmohan Singhwho touches Lord's feet and remains under His protection.
Manmohan Singh (Punjabi)ਜੋ ਪ੍ਰਭੂ ਦੇ ਪੈਰਾਂ ਨੂੰ ਪਰਸਦਾ ਹੈ ਅਤੇ ਉਸ ਦੀ ਪਨਾਹ ਹੇਠਾਂ ਰਹਿੰਦਾ ਹੈ।
Fareedkot Teekaਜੋ ਸਤਿਗੁਰੋਂ ਕੀ ਚਰਨੀ ਲਾਗ ਕਰ ਕੇ ਹੇ ਰਾਮ! ਤੇਰੀ ਸਰਣ ਹੋ ਰਹਾ ਹੈ ॥੪॥☬ਦੇਹਿ ਕੀ ਖਿਣ ਭੰਗ੍ਰਤਾ ਦਿਖਾਵਤੇ ਹੂਏ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ ॥੪॥੧॥ਪਦ ਅਰਥ ਪਗ ਲਗਿ = ਚਰਨੀਂ ਲੱਗ ਕੇ। ਸਰਨਾਂਹੀ = ਸ਼ਰਨ ਵਿਚ ॥੪॥੧॥
* ਸ਼ਬਦ ਦਾ ਭਾਵ: ਅੱਨ ਪੂਜਾ ਛੱਡ ਕੇ ਇਕ ਪਰਮਾਤਮਾ ਦਾ ਹੀ ਭਜਨ ਕਰੋ। ਬ੍ਰਹਮਾ, ਸ਼ਿਵ, ਵਿਸ਼ਨੂ, ਇੰਦਰ ਆਦਿਕ ਅਤੇ ਉਹਨਾਂ ਦੇ ਸੇਵਕ ਪਰਮਾਤਮਾ ਦਾ ਅੰਤ ਨਾਹ ਪਾ ਸਕੇ।੧।
SikhNet (Spanish)no vagará más perdido en su conciencia. (4‑1)