ਧਨਾਸਰੀ ਮਹਲਾ ੫ ਛੰਤ ॥
dhanaasaree mahalaa 5 chhant |
Sant Singh KhalsaDhanaasaree, Fifth Mehl, Chhant:
Manmohan SinghDhanasri 5th Guru Chhant.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ ਛੰਤ।
Prof. Sahib Singhਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Dhanasri, Mejl Guru Aryan, Quinto Canal Divino, Chant.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਤਿਗੁਰ ਦੀਨ ਦਇਆਲ; ਜਿਸੁ ਸੰਗਿ ਹਰਿ ਗਾਵੀਐ ਜੀਉ ॥
satigur deen deaal; jis sang har gaaveeai jeeo |
Sant Singh KhalsaThe True Guru is merciful to the meek; in His Presence, the Lord's Praises are sung.
Manmohan SinghMerciful to the meek is my True Guru, in whose company God's praise is sung.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ ਹਨ ਮੇਰੇ ਸੱਚੇ ਗੁਰੂ ਜੀ, ਜਿਨ੍ਹਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।
Fareedkot Teekaਹੇ ਹਰੀ ਦੀਨ ਦਇਆਲ! ਸਤਿਗੁਰੋਂ ਕਾ ਸਾਥ ਮੇਰੇ ਕੋ ਮੇਲੋ, ਜਿਸ ਕੇ ਸੰਗ ਹੋ ਕਰ ਤੇਰੇ ਜਸ ਕੋ (ਜੀਉ) ਚਿਤ ਲਗਾਇ ਕਰ ਗਾਯਨ ਕਰੀਏ॥
Prof. Sahib Singhਹੇ ਭਾਈ! ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।ਪਦ ਅਰਥ ਦੀਨ ਦਇਆਲ = ਦੀਨਾਂ ਉੱਤੇ ਦਇਆ ਕਰਨ ਵਾਲਾ। ਜਿਸੁ ਸੰਗਿ = ਜਿਸ (ਗੁਰੂ) ਦੀ ਸੰਗਤਿ ਵਿਚ। ਗਾਵੀਐ = ਗਾਇਆ ਜਾ ਸਕਦਾ ਹੈ।
SikhNet (Spanish)Mi Guru es Bondadoso con el débil y en Su Presencia las Alabanzas del Señor son entonadas.
ਅੰਮ੍ਰਿਤੁ ਹਰਿ ਕਾ ਨਾਮੁ; ਸਾਧਸੰਗਿ ਰਾਵੀਐ ਜੀਉ ॥
amrit har kaa naam; saadhasang raaveeai jeeo |
Sant Singh KhalsaThe Ambrosial Name of the Lord is chanted in the Saadh Sangat, the Company of the Holy.
Manmohan SinghThe Nectar Name of the Lord is uttered in the society of saints.
Manmohan Singh (Punjabi)ਪ੍ਰਭੂ ਦਾ ਸੁਧਾ ਸਰੂਪ ਨਾਮ ਸਤਿ ਸੰਗਤ ਅੰਦਰ ਉਚਾਰਨ ਕੀਤਾ ਜਾਂਦਾ ਹੈ।
Fareedkot Teekaਹੇ ਹਰੀ! ਪੁਨਾ ਆਪ ਕਾ ਨਾਮ ਅੰਮ੍ਰਿਤ ਸੰਤੋਂ ਕੀ ਸੰਗਤ ਦ੍ਵਾਰਾ (ਰਾਵੀਐ) ਭੋਗਣਾ ਕਰੀਏ॥
Prof. Sahib Singhਗੁਰੂ ਦੀ ਸੰਗਤਿ ਵਿਚ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਰਾਵੀਐ = ਸਿਮਰਿਆ ਜਾ ਸਕਦਾ ਹੈ।
SikhNet (Spanish)Néctar dulce es el Nombre del Señor; uno Lo canta en la Sociedad de los Santos. El Nombre Ambrosial del Señor es cantado en la Saad Sangat, la Compañía de los Santos para que las aflicciones de todas tus encarnaciones sean removidas.
ਭਜੁ ਸੰਗਿ ਸਾਧੂ. ਇਕੁ ਅਰਾਧੂ; ਜਨਮ ਮਰਨ ਦੁਖ ਨਾਸਏ ॥
bhaj sang saadhoo. ik araadhoo; janam maran dukh naase |
Sant Singh KhalsaVibrating, and worshipping the One Lord in the Company of the Holy, the pains of birth and death are removed.
Manmohan SinghBy remembering and contemplating on the One Lord in the saints society, the agony of birth and death is removed.
Manmohan Singh (Punjabi)ਸਤਿ ਸੰਗਤ ਅੰਦਰ ਇਕ ਪ੍ਰਭੂ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ, ਜੰਮਣ ਦੇ ਮਰਨ ਦੀ ਪੀੜ ਨਵਿਰਤ ਹੋ ਜਾਂਦੀ ਹੈ।
Fareedkot Teekaਜਿਨੋਂ ਨੇ ਸੰਤੋਂ ਕੀ ਸੰਗਤਿ ਮੇਂ (ਭਜੁ) ਪ੍ਰਾਪਤਿ ਹੋ ਕਰ ਹੇ ਹਰੀ! ਏਕ ਤੁਝ ਕੋ ਅਰਾਧਿਆ ਹੈ, ਤਿਨ ਕੇ ਜਨਮ ਮਰਨ ਆਦੀ ਦੁਖ ਨਾਸ ਹੂਏ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਜਾਹ, (ਉਥੇ) ਇਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ।ਪਦ ਅਰਥ ਭਜੁ = ਜਾਹ। ਅਰਾਧੂ = ਆਰਾਧ, ਸਿਮਰ। ਨਾਸਏ = ਨਾਸੈ, ਨਾਸ ਹੋ ਜਾਂਦਾ ਹੈ।
SikhNet (Spanish)Quienes tienen tal Karma en su Destino, estudian y aprenden la Verdad, y el apretón de la garra de la muerte se quita de su cuello.
ਧੁਰਿ ਕਰਮੁ ਲਿਖਿਆ. ਸਾਚੁ ਸਿਖਿਆ; ਕਟੀ ਜਮ ਕੀ ਫਾਸਏ ॥
dhur karam likhiaa. saach sikhiaa; kattee jam kee faase |
Sant Singh KhalsaThose who have such karma pre-ordained, study and learn the Truth; the noose of Death is removed from their necks.
Manmohan SinghThey, for whom good destiny is writ from the very beginning, learn the truth and their noose of death is loosed.
Manmohan Singh (Punjabi)ਜਿਨ੍ਹਾਂ ਲਈ ਐਨ ਆਰੰਭ ਤੋਂ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੱਚ ਨੂੰ ਸਿੱਖਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਜਿਨੋਂ ਕੋ (ਧੁਰਿ) ਆਦੋਂ ਮਸਤਕ ਪਰ (ਕਰਮੁ) ਭਾਗ ਲਿਖਾ ਹੈ, ਤਿਨੋਂ ਕੀ ਸਤਿਗੁਰੋਂ ਕੀ ਸਚੀ ਸਿਖ੍ਯਾ ਕਰ ਕੇ ਜਮ ਕੀ ਫਾਸੀ ਕਾਟੀ ਗਈ ਹੈ॥
Prof. Sahib Singh(ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ।ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਕਰਮੁ = ਬਖ਼ਸ਼ਸ਼। ਸਾਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਸਿਖਿਆ = ਸਿੱਖ ਲਿਆ, ਸਿੱਖਿਆ ਲੈ ਲਈ। ਫਾਸਏ = ਫਾਸ, ਫਾਹੀ।
SikhNet (Spanish)Nuestras dudas y miedos se van; el nudo de Maya se desata y se aleja uno del sendero de la muerte;
ਭੈ ਭਰਮ ਨਾਠੇ ਛੁਟੀ ਗਾਠੇ; ਜਮ ਪੰਥਿ ਮੂਲਿ. ਨ ਆਵੀਐ ॥
bhai bharam naatthe chhuttee gaatthe; jam panth mool. na aaveeai |
Sant Singh KhalsaTheir fears and doubts are dispelled, the knot of death is untied, and they never have to walk on Death's path.
Manmohan SinghTheir dread and doubt are dispelled, the mammon's knot it united and they never walk the way of death.
Manmohan Singh (Punjabi)ਉਨ੍ਹਾਂ ਦਾ ਡਰ ਤੇ ਸੰਸਾ ਦੂਰ ਹੋ ਜਾਂਦੇ ਹਨ, ਮਾਇਆ ਦੀ ਗੰਢ ਖੁੱਲ੍ਹ ਜਾਂਦੀ ਹੈ ਅਤੇ ਉਹ ਮੌਤ ਦੇ ਰਾਹੇ ਕਦਾਚਿੱਤ ਨਹੀਂ ਪੈਦੇ।
Fareedkot Teekaਔਰ ਤਿਨੋਂ ਕੇ ਭੈ ਔਰ ਭਰਮ (ਨਾਠੇ) ਦੂਰ ਭਏ ਹੈਂ ਔਰ ਜੜ ਚੇਤਨ ਕੀ ਗੰਢ ਭੀ ਛੁਟ ਗਈ ਹੈ, ਭਾਵ ਸੇ ਆਤਮ ਅਨਾਤਮ ਕੋ ਭਿੰਨ ਭਿੰਨ ਜਾਣ ਲੀਆ ਹੈ। ਤਿਨੋਂ ਕੀ ਸੰਗਤ ਕਰ ਕੇ ਜਮ ਕੋ (ਪੰਥਿ) ਰਸਤੇ ਮੇਂ ਮੂਲ ਤੇ ਆਵਣਾ ਨਹੀਂ ਹੋਤਾ ਹੈ॥
Prof. Sahib Singhਹੇ ਭਾਈ! ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਸਾਰੇ ਭਰਮ ਨਾਸ ਹੋ ਜਾਂਦੇ ਹਨ, (ਮਨ ਵਿਚ ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਤੁਰੀਦਾ।ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਗਾਠੇ = ਗਾਠਿ, ਗੰਢ। ਪੰਥਿ = ਰਸਤੇ ਉਤੇ। ਮੂਲਿ = ਬਿਲਕੁਲ।
SikhNet (Spanish)los miedos y dudas desaparecen, el dogal de la muerte es eliminado y dejamos de caminar por el sendero de la muerte otra vez.
ਬਿਨਵੰਤਿ ਨਾਨਕ. ਧਾਰਿ ਕਿਰਪਾ; ਸਦਾ ਹਰਿ ਗੁਣ ਗਾਵੀਐ ॥੧॥
binavant naanak. dhaar kirapaa; sadaa har gun gaaveeai |1|
Sant Singh KhalsaPrays Nanak, shower me with Your Mercy, Lord; let me sing Your Glorious Praises forever. ||1||
Manmohan SinghPrays Nanak, have mercy on me, O Lord, that I may ever sing Thy praise.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੇਰੇ ਉਤੇ ਮਿਹਰ ਕਰ, ਹੇ ਸੁਆਮੀ! ਤਾਂ ਜੋ ਮੈਂ ਹਮੇਸ਼ਾਂ ਤੇਰਾ ਜੱਸ ਗਾਇਨ ਕਰਦਾ ਰਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਹਮਾਰੇ ਪਰ ਐਸੀ ਕ੍ਰਿਪਾ ਧਾਰਨ ਕਰੀਏ, ਜਿਸ ਤੇ ਸਦਾ ਤੇਰੇ ਗੁਣੋਂ ਕੋ ਹੀ ਗਾਵਤੇ ਰਹੀਐ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ ਕਿ ਅਸੀਂ ਜੀਵ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹੀਏ ॥੧॥ਪਦ ਅਰਥ ਬਿਨਵੰਤਿ = ਬੇਨਤੀ ਕਰਦਾ ਹੈ। ਧਾਰਿ = ਕਰ ॥੧॥
SikhNet (Spanish)Dice Nanak, oh Dios, rocía Tu Compasión sobre mí, para que cante Tu Alabanza por siempre. (1)
ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥
nidhariaa dhar ek naam niranjano jeeo |
Sant Singh KhalsaThe Name of the One, Immaculate Lord is the Support of the unsupported.
Manmohan SinghThe one Immaculate Name is the support of the supportless.
Manmohan Singh (Punjabi)ਇਕ ਪਵਿੱਤਰ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ।
Fareedkot Teekaਹੇ ਨਿਰੰਜਨ! ਸਰਬ ਜੀਵੋਂ ਨਿਆਸਰਿਓਂ ਕਾ ਆਸਰਾ ਰੂਪ ਏਕ ਤੇਰਾ ਨਾਮ ਹੀ ਹੈ॥
Prof. Sahib Singhਹੇ ਪ੍ਰਭੂ! ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈਂ, ਤੇਰਾ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ।ਪਦ ਅਰਥ ਧਰ = ਆਸਰਾ। ਨਿਧਰਿਆ ਧਰ = ਨਿਆਸਰਿਆਂ ਦਾ ਆਸਰਾ। ਏਕੁ ਨਾਮੁ = ਸਿਰਫ਼ ਹਰਿ-ਨਾਮ ਹੀ। ਨਿਰੰਜਨੋ = ਨਿਰੰਜਨੁ, ਮਾਇਆ ਦੀ ਕਾਲਖ ਤੋਂ ਰਹਿਤ {ਅੰਜਨ = ਕਾਲਖ}।
SikhNet (Spanish)Tu Nombre Inmaculado es el Único Soporte del débil;
ਤੂ ਦਾਤਾ ਦਾਤਾਰੁ; ਸਰਬ ਦੁਖ ਭੰਜਨੋ ਜੀਉ ॥
too daataa daataar; sarab dukh bhanjano jeeo |
Sant Singh KhalsaYou are the Giver, the Great Giver, the Dispeller of all sorrow.
Manmohan SinghO Beneficent Lord, Thou art ever the Giver and the Dispeller of all sorrow.
Manmohan Singh (Punjabi)ਹੇ ਉਦਾਰ-ਚਿੱਤ ਸੁਆਮੀ ਨੂੰ ਹਮੇਸ਼ਾਂ ਦੇਣ ਵਾਲਾ ਅਤੇ ਸਾਰੇ ਦੁੱਖੜੇ ਦੂਰ ਕਰਨ ਵਾਲਾ ਹੈ।
Fareedkot Teekaਪੁਨਾ ਤੂੰ ਸਰਬ ਦਾਤਿਓਂ ਕੋ ਭੀ ਦੇਣੇਹਾਰ ਵੱਡਾ ਦਾਤਾਰ ਜੀਉ ਦੇ ਸਰਬ ਦੁਖੋਂ ਕੋ (ਭੰਜਨੋ) ਦੂਰ ਕਰਨੇਹਾਰਾ ਹੈਂ॥
Prof. Sahib Singhਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ।ਪਦ ਅਰਥ ਭੰਜਨੋ = ਨਾਸ ਕਰਨ ਵਾਲਾ।
SikhNet (Spanish)oh Dios Benévolo, eres el Disipador de las penas.
ਦੁਖ ਹਰਤ. ਕਰਤਾ ਸੁਖਹ ਸੁਆਮੀ; ਸਰਣਿ ਸਾਧੂ ਆਇਆ ॥
dukh harat. karataa sukhah suaamee; saran saadhoo aaeaa |
Sant Singh KhalsaO Destroyer of pain, Creator Lord, Master of peace and bliss, I have come seeking the Sanctuary of the Holy;
Manmohan SinghO Creator, the Destroyer of pain and the Lord of bliss, who-so-ever seeks the saints refuge,
Manmohan Singh (Punjabi)ਹੇ ਦੁੱਖ ਦੂਰ ਕਰਨਹਾਰ! ਤੇ ਪ੍ਰਸੰਨਤਾ ਦੇ ਸਾਈਂ ਸਿਰਜਣਹਾਰ! ਜਿਹੜਾ ਕੋਈ ਭੀ ਸੰਤਾਂ ਦੀ ਪਨਾਹ ਲੈਂਦਾ ਹੈ,
Fareedkot Teekaਜੋ ਪੁਰਸ ਸਾਧੂਓਂ ਕੀ ਸਰਣ ਆਇਆ ਹੈ, ਤਿਸ ਕੇ ਦੁਖ ਦੂਰ ਕਰ ਕੇ ਹੇ ਸ੍ਵਾਮੀ! ਆਪ ਸੁਖ ਕੇ ਕਰਤਾ ਹੋ॥
Prof. Sahib Singhਹੇ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ, ਸਭ ਦੇ ਪੈਦਾ ਕਰਨ ਵਾਲੇ, ਸਾਰੇ ਸੁਖਾਂ ਦੇ ਮਾਲਕ-ਪ੍ਰਭੂ! ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ,ਪਦ ਅਰਥ ਹਰਤ = ਦੂਰ ਕਰਨ ਵਾਲਾ। ਕਰਤਾ = ਕਰਤਾਰ, ਪੈਦਾ ਕਰਨ ਵਾਲਾ। ਸੁਖਹ ਸੁਆਮੀ = ਹੇ ਸੁਖਾਂ ਦੇ ਮਾਲਕ! ਸਾਧੂ = ਗੁਰੂ।
SikhNet (Spanish)Oh Destructor del dolor, oh Dios Dador de Éxtasis, guiado por Ti busco el Refugio de los Santos.
ਸੰਸਾਰੁ ਸਾਗਰੁ ਮਹਾ ਬਿਖੜਾ; ਪਲ ਏਕ ਮਾਹਿ ਤਰਾਇਆ ॥
sansaar saagar mahaa bikharraa; pal ek maeh taraaeaa |
Sant Singh Khalsaplease, help me to cross over the terrifying and difficult world-ocean in an instant.
Manmohan Singhhim, Thou enablest to cross the most arduous world ocean in am instant.
Manmohan Singh (Punjabi)ਉਸ ਨੂੰ ਤੂੰ ਪਰਮ ਕਰਨ ਸੰਸਾਰ ਸਮੁੰਦਰ ਤੋਂ ਇਕ ਮੁਹਤ ਵਿੱਚ ਪਾਰ ਕਰ ਦਿੰਦਾ ਹੈ।
Fareedkot Teekaਇਹ ਸੰਸਾਰ ਸਮੁੰਦ੍ਰ ਜੋ ਮਹਾ (ਬਿਖੜਾ) ਕਠਨ ਹੈ, ਤਿਸ ਕੋ ਇਸ ਤੇ ਆਪ ਨੇ ਸਤਿਸੰਗ ਦ੍ਵਾਰਾ ਏਕ ਪਲ ਮੇਂ ਤਰਾਇਆ ਹੈ॥
Prof. Sahib Singhਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ-ਸਮੁੰਦਰ ਤੋਂ ਇਕ ਛਿਨ ਵਿਚ ਪਾਰ ਲੰਘਾ ਦੇਂਦਾ ਹੈਂ।ਪਦ ਅਰਥ ਸਾਗਰੁ = ਸਮੁੰਦਰ। ਬਿਖੜਾ = ਔਖਿਆਈਆਂ ਨਾਲ ਭਰਿਆ ਹੋਇਆ।
SikhNet (Spanish)Sólo Tú haces posible cruzar el tempestuoso mar de las existencias materiales en un instante.
ਪੂਰਿ ਰਹਿਆ ਸਰਬ ਥਾਈ; ਗੁਰ ਗਿਆਨੁ ਨੇਤ੍ਰੀ ਅੰਜਨੋ ॥
poor rahiaa sarab thaaee; gur giaan netree anjano |
Sant Singh KhalsaI saw the Lord pervading and permeating everywhere, when the healing ointment of the Guru's wisdom was applied to my eyes.
Manmohan SinghWhen I applied the slave of Guru's gnosis to my eyes, I saw the Lord fully contained everywhere.
Manmohan Singh (Punjabi)ਜਦ ਮੈਂ ਗੁਰਾਂ ਦੇ ਬ੍ਰਹਮ ਵੀਚਾਰ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਇਆ, ਤਾਂ ਮੈਂ ਸੁਆਮੀ ਨੂੰ ਹਰ ਥਾਂ ਪਰੀਪੂਰਨ ਤੱਕ ਲਿਆ।
Fareedkot Teekaਜਿਨੋਂ ਕੇ ਨੇਤਰੋਂ ਮੇਂ ਸਤਿਗੁਰੋਂ ਨੇ ਗਿਆਨ ਅੰਜਨ ਦੀਆ ਹੈ, ਤਿਨੋਂ ਨੇ ਤੁਝ ਕੋ ਸਰਬ ਅਸਥਾਨੋ ਮੇਂ ਪੂਰਣ ਹੋਇ ਰਹਿਆ ਦੇਖਿਆ ਹੈ॥
Prof. Sahib Singhਹੇ ਪ੍ਰਭੂ! ਗੁਰੂ ਦਾ ਦਿੱਤਾ ਗਿਆਨ-ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ ਤੂੰ ਸਭ ਥਾਵਾਂ ਵਿਚ ਵਿਆਪਕ ਦਿੱਸਦਾ ਹੈਂ।ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਨੇਤ੍ਰੀ = ਅੱਖਾਂ ਵਿਚ। ਅੰਜਨੋ = ਸੁਰਮਾ।
SikhNet (Spanish)Cuando apliqué el Colirio de la Sabiduría del Guru a mis ojos, Te pude ver compenetrándolo todo.
ਬਿਨਵੰਤਿ ਨਾਨਕ. ਸਦਾ ਸਿਮਰੀ; ਸਰਬ ਦੁਖ ਭੈ ਭੰਜਨੋ ॥੨॥
binavant naanak. sadaa simaree; sarab dukh bhai bhanjano |2|
Sant Singh KhalsaPrays Nanak, remember Him forever in meditation, the Destroyer of all sorrow and fear. ||2||
Manmohan SinghSupplicates Nanak, ever meditate I, on Him, who is the Destroyer of all pains and fears.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਹਮੇਸ਼ਾਂ ਹੀ ਮੈਂ ਉਸ ਦਾ ਚਿੰਤਨ ਕਰਦਾ ਹਾਂ, ਜੋ ਪੀੜਾਂ ਤੇ ਡਰ ਨੂੰ ਨਾਸ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਰਬ ਦੁਖ ਔਰ ਭੈ ਕੇ ਦੂਰ ਕਰਨੇਹਾਰੇ! ਮੇਰੇ ਕੋ ਇਹੀ ਦਾਨ ਦੀਜੈ ਮੈਂ ਸਦਾ ਤੇਰਾ ਸਿਮਰਨ ਕਰੋਂ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ! (ਮੇਹਰ ਕਰ) ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ ॥੨॥ਪਦ ਅਰਥ ਸਿਮਰੀ = ਸਿਮਰੀਂ, ਮੈਂ ਸਿਮਰਾਂ ॥੨॥
SikhNet (Spanish)Dice Nanak, siempre Te llamo, oh Ser Destructor de los miedos y del dolor. (2)
ਆਪਿ ਲੀਏ ਲੜਿ ਲਾਇ; ਕਿਰਪਾ ਧਾਰੀਆ ਜੀਉ ॥
aap lee larr laae; kirapaa dhaareea jeeo |
Sant Singh KhalsaHe Himself has attached me to the hem of His robe; He has showered me with His Mercy.
Manmohan SinghBy showing His mercy, the Lord has attached me to His skirt.
Manmohan Singh (Punjabi)ਆਪਣੀ ਰਹਿਮਤ ਕਰ ਕੇ, ਸੁਆਮੀ ਨੇ ਮੈਨੂੰ ਆਪਣੇ ਪੱਲੇ ਲਾ ਲਿਆ ਹੈ।
Fareedkot Teekaਜਿਨੋਂ ਪਰ ਕਿਰਪਾ ਧਾਰੀ ਹੈ, ਜੋ ਤੈਂ ਆਪ ਪੱਲੇ ਲਾਇਕੇ ਉਧਾਰੇ ਹੈਂ॥
Prof. Sahib Singhਜਿਨ੍ਹਾਂ ਉੱਤੇ ਤੂੰ ਮੇਹਰ (ਦੀ ਨਿਗਾਹ) ਕਰਦਾ ਹੈਂ, ਤੂੰ ਉਹਨਾਂ ਨੂੰ ਆਪਣੇ ਲੜ ਲਾ ਲੈਂਦਾ ਹੈਂ।ਪਦ ਅਰਥ ਲੜਿ = ਲੜ ਨਾਲ, ਪੱਲੇ ਨਾਲ।
SikhNet (Spanish)Oh Dios, en Tu Misericordia hazme Tuyo; no tengo méritos, ni ayuda y soy bajo, oh Señor Infinito e Insondable.
ਮੋਹਿ ਨਿਰਗੁਣੁ ਨੀਚੁ ਅਨਾਥੁ; ਪ੍ਰਭ ਅਗਮ ਅਪਾਰੀਆ ਜੀਉ ॥
mohi niragun neech anaath; prabh agam apaareea jeeo |
Sant Singh KhalsaI am worthless, lowly and helpless; God is unfathomable and infinite.
Manmohan SinghI am meritless, low and destitute and the Lord is Inaccessible and Infinite.
Manmohan Singh (Punjabi)ਮੈਂ ਨੇਕੀ ਵਿਹੂਣ, ਨੀਵਾਂ ਤੇ ਨਿਖਸਮਾਂ ਹਾਂ ਅਤੇ ਸਾਹਿਬ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Fareedkot Teekaਹੇ ਪ੍ਰਭੂ ਜੀ! ਮੈਂ ਨਿਰਗੁਣ ਨੀਚ ਔ ਅਨਾਥ ਹੂੰ ਔਰ ਤੂੰ ਮਨ ਬਾਣੀ ਸੇ ਅਗੰਮ (ਅਪਾਰੀਆ) ਬਿਅੰਤ ਹੈਂ, ਤਾਂ ਤੇ ਮੈਨੂੰ ਭੀ ਤਾਰੀਏ॥
Prof. Sahib Singhਹੇ ਅਪਹੁੰਚ ਤੇ ਬੇਅੰਤ ਪ੍ਰਭੂ! ਮੈਂ ਗੁਣ-ਹੀਨ ਨੀਚ ਅਤੇ ਅਨਾਥ (ਭੀ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਭੀ ਮੇਹਰ ਕਰ)।ਪਦ ਅਰਥ ਮੋਹਿ = ਮੈਂ। ਨੀਚੁ = ਨੀਵੇਂ ਜੀਵਨ ਵਾਲਾ। ਅਨਾਥੁ = ਨਿਆਸਰਾ। ਪ੍ਰਭ = ਹੇ ਪ੍ਰਭੂ! ਅਗਮ = ਹੇ ਅਪਹੁੰਚ! ਅਪਾਰੀਆ = ਹੇ ਬੇਅੰਤ!
SikhNet (Spanish)Siempre eres benévolo conmigo, oh Maestro; aun los seres más perdidos y abandonados se elevan a través de Ti.
ਦਇਆਲ ਸਦਾ ਕ੍ਰਿਪਾਲ ਸੁਆਮੀ; ਨੀਚ ਥਾਪਣਹਾਰਿਆ ॥
deaal sadaa kripaal suaamee; neech thaapanahaariaa |
Sant Singh KhalsaMy Lord and Master is always merciful, kind and compassionate; He uplifts and establishes the lowly.
Manmohan SinghEver merciful and compassionate is my Lord, He is the Establisher of the low.
Manmohan Singh (Punjabi)ਹਮੇਸ਼ਾਂ ਹੀ ਮਿਹਰਬਾਨ ਤੇ ਮਇਆਵਾਨ ਹੈ ਮੇਰਾ ਮਾਲਕ। ਉਹ ਨੀਵਿਆਂ ਨੂੰ ਅਸਥਾਪਨ ਕਰਨ ਵਾਲਾ ਹੈ।
Fareedkot Teekaਹੇ ਦਿਆਲ ਸ੍ਵਾਮੀ! ਤੂੰ ਸਦਾ ਕਿਰਪਾਲੂ ਹੈਂ, ਪੁਨਾ ਨੀਚੋਂ ਕੋ ਊਚ ਪਦ ਮੇਂ ਥਾਪਣੇਹਾਰਾ ਵਡਿਆਈ ਦੇਨ ਵਾਲਾ ਹੈਂ॥
Prof. Sahib Singhਹੇ ਦਇਆ ਦੇ ਘਰ! ਹੇ ਕਿਰਪਾ ਦੇ ਘਰ ਮਾਲਕ! ਹੇ ਨੀਵਿਆਂ ਨੂੰ ਉੱਚੇ ਬਣਾਣ ਵਾਲੇ ਪ੍ਰਭੂ!ਪਦ ਅਰਥ ਸੁਆਮੀ = ਹੇ ਸੁਆਮੀ! ਥਾਪਣਹਾਰਿਆ = ਹੇ (ਉੱਚੇ ਥਾਂ) ਟਿਕਾਣ ਵਾਲਿਆ!
SikhNet (Spanish)Todas las criaturas están bajo Tu Influencia, y Tú los cuidas a todas.
ਜੀਅ ਜੰਤ ਸਭਿ ਵਸਿ ਤੇਰੈ; ਸਗਲ ਤੇਰੀ ਸਾਰਿਆ ॥
jeea jant sabh vas terai; sagal teree saariaa |
Sant Singh KhalsaAll beings and creatures are under Your power; You take care of all.
Manmohan SinghAll the creatures are in Thy power, O Lord and Thou takest care of all.
Manmohan Singh (Punjabi)ਸਾਰੇ ਜੀਵ ਜੰਤੂ ਤੇਰੇ ਇਖਤਿਆਰ ਵਿੱਚ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ।
Fareedkot Teekaਸੰਪੂਰਨ ਸੂਖ੍ਯਮ ਅਸਥੂਲ ਜੀਵ ਜੰਤ ਤੇਰੇ (ਵਸਿ) ਅਧੀਨ ਹੈਂ, ਕਿਉਂਕਿ ਸਭ ਤੇਰੀ (ਸਾਰਿਆ) ਸੰਮ੍ਹਾਲ ਅੰਤਰ ਹੈਂ॥
Prof. Sahib Singhਸਾਰੇ ਜੀਵ ਤੇਰੇ ਵੱਸ ਵਿਚ ਹਨ, ਸਾਰੇ ਤੇਰੀ ਸੰਭਾਲ ਵਿਚ ਹਨ।ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਸਭਿ = ਸਾਰੇ। ਵਸਿ = ਵੱਸ ਵਿਚ। ਸਾਰਿਆ = ਸੰਭਾਲ ਵਿਚ।
SikhNet (Spanish)Eres nuestro Señor Creador y eres Quien goza de todo;
ਆਪਿ ਕਰਤਾ. ਆਪਿ ਭੁਗਤਾ; ਆਪਿ ਸਗਲ ਬੀਚਾਰੀਆ ॥
aap karataa. aap bhugataa; aap sagal beechaareea |
Sant Singh KhalsaHe Himself is the Creator, and He Himself is the Enjoyer; He Himself is the Contemplator of all.
Manmohan SinghThe Lord Himself is the Creator, Himself the Enjoyer and Himself the Deliberator of everything.
Manmohan Singh (Punjabi)ਸੁਆਮੀ ਆਪੇ ਸਿਰਜਣਹਾਰ, ਆਪੇ ਅਨੰਦ ਮਾਨਣ ਵਾਲਾ, ਅਤੇ ਆਪੇ ਹੀ ਸਭ ਕੁਝ ਸੋਚਣ ਸਮਝਣ ਵਾਲਾ ਹੈ।
Fareedkot Teekaਤੂੰ ਆਪ ਹੀ ਸਰਬ ਕਾ ਕਰਤਾ ਹੈਂ ਔਰ ਆਪ ਹੀ ਭੋਗਤਾ ਹੈਂ, ਔਰ ਆਪ ਹੀ ਤੈਨੇ ਸਭ ਕਿਛ ਵੀਚਾਰਿਆ ਹੈ, ਭਾਵ ਸੇ ਔਰ ਕੀ ਸਲਾਹਿ ਨਹੀਂ ਲੇਤਾ ਹੈਂ ॥
Prof. Sahib Singhਤੂੰ ਆਪ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, (ਸਭ ਵਿਚ ਵਿਆਪਕ ਹੋ ਕੇ) ਤੂੰ ਆਪ (ਸਾਰੇ ਪਦਾਰਥ) ਭੋਗਣ ਵਾਲਾ ਹੈਂ, ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈਂ।ਪਦ ਅਰਥ ਭੁਗਤਾ = (ਪਦਾਰਥਾਂ ਨੂੰ) ਭੋਗਣ ਵਾਲਾ। ਬੀਚਾਰੀਆ = ਵੀਚਾਰੀ, ਵਿਚਾਰ ਕਰਨ ਵਾਲਾ।
SikhNet (Spanish)oh Señor, Tú le has dado pensamiento a todos.
ਬਿਨਵੰਤ ਨਾਨਕ. ਗੁਣ ਗਾਇ ਜੀਵਾ; ਹਰਿ ਜਪੁ ਜਪਉ ਬਨਵਾਰੀਆ ॥੩॥
binavant naanak. gun gaae jeevaa; har jap jpau banavaareea |3|
Sant Singh KhalsaPrays Nanak, singing Your Glorious Praises, I live, chanting the Chant of the Lord, the Lord of the world-forest. ||3||
Manmohan SinghNanak prays that he may live by singing the praise of God and repeating the Name of the Lord of woods.
Manmohan Singh (Punjabi)ਨਾਨਕ, ਬੇਨਤੀ ਕਰਦਾ ਹੈ ਕਿ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਅਤੇ ਜੰਗਲਾਂ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੇ ਗੁਣੋਂ ਕੋ ਗਾਯਨ ਕਰ ਕੇ ਮੈਂ ਜੀਵਤਾ ਹੂੰ, ਅਬ ਔਰ ਆਗੇ ਭੀ ਹੇ ਬਨਵਾਰੀ! ਤੇਰੇ ਨਾਮ ਜਾਪ ਕੋ ਹੀ ਜਪੂੰ॥੩॥
Prof. Sahib Singhਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ, ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੩॥ਪਦ ਅਰਥ ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰਾਂ। ਜਪਉ = ਜਪਉਂ, ਮੈਂ ਜਪਾਂ। ਬਨਵਾਰੀਆ = ਹੇ ਪ੍ਰਭੂ! ॥੩॥
SikhNet (Spanish)Dice Nanak, vivo cantando Tu Alabanza, oh Dios; sólo medito en Ti. (3)
ਤੇਰਾ ਦਰਸੁ ਅਪਾਰੁ; ਨਾਮੁ ਅਮੋਲਈ ਜੀਉ ॥
teraa daras apaar; naam amolee jeeo |
Sant Singh KhalsaThe Blessed Vision of Your Darshan is incomparable; Your Name is utterly priceless.
Manmohan SinghPeerless, is Thine sight and priceless is Thine Name, O my Lord.
Manmohan Singh (Punjabi)ਲਾਸਾਨੀ ਹੈ ਤੇਰਾ ਦਰਸ਼ਨ ਅਤੇ ਅਣਮੁੱਲਾ ਹੈ ਤੈਂਡਾ ਨਾਮ, ਹੇ ਮੇਰੇ ਸੁਆਮੀ!
Fareedkot Teekaਹੇ ਵਾਹਿਗੁਰੂ ਜੀ! ਤੇਰਾ ਦਰਸਨ ਅਪਾਰ ਹੈ ਔਰ ਤੇਰਾ ਨਾਮ ਭੀ ਅਮੋਲਕ ਹੈ॥
Prof. Sahib Singhਹੇ ਪ੍ਰਭੂ! ਤੂੰ ਬੇਅੰਤ ਹੈਂ। ਤੇਰਾ ਨਾਮ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲ ਸਕਦਾ।ਪਦ ਅਰਥ ਅਪਾਰੁ = ਬੇਅੰਤ। ਅਮੋਲਈ = ਅਮੋਲਕ, ਜੇਹੜਾ ਕਿਸੇ (ਦੁਨੀਆਵੀ) ਮੁੱਲ ਤੋਂ ਨਾਹ ਮਿਲ ਸਕੇ।
SikhNet (Spanish)Tu Presencia es Insondable, Tu Nombre Invaluable.
ਨਿਤਿ ਜਪਹਿ ਤੇਰੇ ਦਾਸ; ਪੁਰਖ ਅਤੋਲਈ ਜੀਉ ॥
nit japeh tere daas; purakh atolee jeeo |
Sant Singh KhalsaO my Incomputable Lord, Your humble servants ever meditate on You.
Manmohan SinghThine slaves, ever think of Thee, O my unweighable Master.
Manmohan Singh (Punjabi)ਤੇਰੇ ਗੋਲੇ ਸਦਾ ਤੈਨੂੰ ਯਾਦ ਕਰਦੇ ਹਨ, ਹੇ ਮੇਰੇ ਅਜੋਖੇ ਮਾਲਕ!
Fareedkot Teekaਹੇ ਅਤੋਲ ਪੁਰਖ ਜੀ! ਸੰਪੂਰਨ ਤੇਰੇ ਦਾਸ ਨਿਤੰਪ੍ਰਤੀ ਤੁਝ ਕੋ ਹੀ ਜਪਤੇ ਹੈਂ॥
Prof. Sahib Singhਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ।ਪਦ ਅਰਥ ਨਿਤਿ = ਸਦਾ। ਜਪਹਿ = ਜਪਦੇ ਹਨ। ਪੁਰਖ = ਹੇ ਸਰਬ-ਵਿਆਪਕ! ਅਤੋਲਈ = ਜੋ ਤੋਲਿਆ ਨਾਹ ਜਾ ਸਕੇ।
SikhNet (Spanish)Oh Dios, Tus Sirvientes viven sólo en Ti;
ਸੰਤ ਰਸਨ ਵੂਠਾ ਆਪਿ ਤੂਠਾ; ਹਰਿ ਰਸਹਿ ਸੇਈ ਮਾਤਿਆ ॥
sant rasan vootthaa aap tootthaa; har raseh seee maatiaa |
Sant Singh KhalsaYou dwell on the tongues of the Saints, by Your own pleasure; they are intoxicated with Your sublime essence, O Lord.
Manmohan SinghBy Thine pleasure, Thou abidest on the saints tongue and they are intoxicated with Thy elixir, O Lord.
Manmohan Singh (Punjabi)ਆਪਣੀ ਪ੍ਰਸੰਨਤਾ ਦੁਆਰਾ ਤੂੰ ਸਾਧੂਆਂ ਦੀ ਜਿਹਭਾ ਉਤੇ ਵਸਦਾ ਹੈ ਅਤੇ ਉਹ ਤੇਰੇ ਅੰਮ੍ਰਿਤ ਨਾਲ ਖੀਵੇ ਹੋਏ ਹੋਏ ਹਨ, ਹੇ ਪ੍ਰਭੂ!
Fareedkot Teekaਜਿਨੋਂ ਪਰ ਤੂੰ ਆਪ (ਤੂਠਾ) ਪ੍ਰਸੰਨ ਭਇਆ ਹੈਂ, ਤਿਨ ਸੰਤੋਂ ਕੀ ਰਸਨਾ ਮੇਂ ਤੂੰ (ਵੂਠਾ) ਵਸਿਆ ਹੈਂ। ਔਰ ਹੇ ਹਰੀ! ਸੋਈ ਤੇਰੇ ਨਾਮ ਰਸ ਮੇਂ (ਮਾਤਿਆ) ਮਸਤ ਵਸੇ ਹੈਂ॥
Prof. Sahib Singhਹੇ ਪ੍ਰਭੂ! ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈਂ, ਤੇ ਉਹਨਾਂ ਦੀ ਜੀਭ ਉਤੇ ਆ ਵੱਸਦਾ ਹੈਂ, ਉਹ ਤੇਰੇ ਨਾਮ ਦੇ ਰਸ ਵਿਚ ਮਸਤ ਰਹਿੰਦੇ ਹਨ।ਪਦ ਅਰਥ ਰਸਨ = ਜੀਭ। ਵੂਠਾ = ਆ ਵੱਸਿਆ। ਤੂਠਾ = ਤ੍ਰੁੱਠਾ। ਰਸਹਿ = ਰਸ ਵਿਚ। ਸੇਈ = ਉਹੀ ਸੰਤ ਜਨ। ਮਾਤਿਆ = ਮਸਤ।
SikhNet (Spanish)permaneces en la lengua de los Santos y ellos están imbuidos en Ti.
ਗੁਰ ਚਰਨ ਲਾਗੇ ਮਹਾ ਭਾਗੇ; ਸਦਾ ਅਨਦਿਨੁ ਜਾਗਿਆ ॥
gur charan laage mahaa bhaage; sadaa anadin jaagiaa |
Sant Singh KhalsaThose who are attached to Your feet are very blessed; night and day, they remain always awake and aware.
Manmohan SinghThe supremely fortunate, repeat to the Guru's feet and, night and day, they ever remain wakeful.
Manmohan Singh (Punjabi)ਪਰਮ ਚੰਗੇ ਨਸੀਬਾਂ ਵਾਲੇ ਗੁਰਾਂ ਦੇ ਪੈਰੀਂ ਪੈਂਦੇ ਹਨ ਅਤੇ ਰਾਤ ਦਿਨ, ਉਹ ਹਮੇਸ਼ਾਂ ਸੁਚੇਤ ਰਹਿੰਦੇ ਹਨ।
Fareedkot Teekaਸੋਈ ਮਹਾਂ ਭਾਗੋਂ ਵਾਲੇ ਗੁਰੋਂ ਕੇ ਚਰਨੋਂ ਮੇਂ ਲਾਗੇ ਹੈਂ, ਜਿਨੋਂ ਕਾ ਮਨ ਸਦਾ ਤੇਰੇ ਧਿਆਨ ਮੇਂ ਦਿਨੇ ਰਾਤ ਜਾਗਿਆ ਹੈ॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਹਰ ਵੇਲੇ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।ਪਦ ਅਰਥ ਮਹਾ ਭਾਗੇ = ਵੱਡੇ ਭਾਗਾਂ ਵਾਲੇ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਜਾਗਿਆ = ਸੁਚੇਤ ਰਹਿੰਦੇ ਹਨ।
SikhNet (Spanish)Quienes se postran a los Pies del Guru por buena fortuna, están despiertos en Ti.
ਸਦ ਸਦਾ ਸਿੰਮ੍ਰਤਬੵ ਸੁਆਮੀ; ਸਾਸਿ ਸਾਸਿ ਗੁਣ ਬੋਲਈ ॥
sad sadaa sinmratabay suaamee; saas saas gun bolee |
Sant Singh KhalsaForever and ever, meditate in remembrance on the Lord and Master; with each and every breath, speak His Glorious Praises.
Manmohan SinghEver and ever, meditate thou on the Lord, who is worthy of meditation, and with thy every breath, utter thou His praise.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਤੂੰ ਸਿਰਮਨ ਯੋਗ ਸਾਹਿਬ ਦਾ ਸਿਮਰਨ ਕਰ ਅਤੇ ਆਪਣੇ ਹਰ ਸੁਆਸ ਨਾਲ ਤੂੰ ਉਸ ਦੀਆਂ ਸਿਫਤਾਂ ਦਾ ਉਚਾਰਨ ਕਰ।
Fareedkot Teekaਹੇ ਸ੍ਵਾਮੀ! ਜੋ ਸੰਤ ਜਨ ਤੁਝ ਕੋ (ਸਿੰਮ੍ਰਤਬ੍ਹ) ਸਿਮਰਨੇ ਯੋਗ੍ਯ ਜਾਨ ਕਰ ਮਨ ਬਾਣੀ ਸੇ ਸਦਾ ਤੇਰੇ ਗੁਣੋਂ ਕੌ ਸ੍ਵਾਸ ਸ੍ਵਾਸ ਕਰ ਕੇ ਉਚਾਰਨ ਕਰਤੇ ਹੈਂ॥
Prof. Sahib Singhਹੇ ਸਿਮਰਨ-ਜੋਗ ਮਾਲਕ! ਹੇ ਪ੍ਰਭੂ! ਜੇਹੜਾ (ਗੁਰੂ) ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਹੈ,ਪਦ ਅਰਥ ਸਿੰਮ੍ਰਤਬ੍ਯ੍ਯ = ਜਿਸ ਦਾ ਸਿਮਰਨ ਕਰਨਾ ਚਾਹੀਦਾ ਹੈ। ਸਿੰਮ੍ਰਤਬ੍ਯ੍ਯ ਸੁਆਮੀ = ਹੇ ਸਿਮਰਨ-ਯੋਗ ਮਾਲਕ! ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬੋਲਈ = ਬੋਲਏ, ਬੋਲੈ, ਬੋਲਦਾ ਹੈ।
SikhNet (Spanish)Canto siempre Tu Alabanza; eres lo más Maravilloso que se puede contemplar.
ਬਿਨਵੰਤਿ ਨਾਨਕ. ਧੂਰਿ ਸਾਧੂ; ਨਾਮੁ ਪ੍ਰਭੂ ਅਮੋਲਈ ॥੪॥੧॥
binavant naanak. dhoor saadhoo; naam prabhoo amolee |4|1|
Sant Singh KhalsaPrays Nanak, let me become the dust of the feet of the Saints. God's Name is invaluable. ||4||1||
Manmohan SinghSupplicates Nanak, invaluable is the Lord's Name and he is the dust of the saints feet.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਕਿ ਅਮੋਲਕ ਹੈ ਸੁਆਮੀ ਦਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਹੈ ਉਹ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਤਿਨ ਤੇਰੇ ਸੰਤੋਂ ਕੀ ਹਮ ਧੂੜੀ ਹੈਂ, ਜਿਨੋਂ ਨੇ ਤੇਰਾ ਨਾਮ ਅਮੋਲਕ ਜਪਿਆ ਹੈ॥੪॥੧॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਤਿਸ ਕੀ ਬਿਅੰਤਤਾ ਕੇ ਵਿਖੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਮੈਨੂੰ ਉਸ ਗੁਰੂ ਦੀ ਚਰਨ-ਧੂੜ ਦੇਹ, ਜੇਹੜਾ ਤੇਰਾ ਅਮੋਲਕ ਨਾਮ (ਸਦਾ ਜਪਦਾ ਹੈ) ॥੪॥੧॥ਪਦ ਅਰਥ ਸਾਧੂ = ਗੁਰੂ। ਪ੍ਰਭੂ = ਹੇ ਪ੍ਰਭੂ! ॥੪॥੧॥
SikhNet (Spanish)Dice Nanak, es precioso el Polvo de los Pies de los Santos. (4‑1)