ਕਬੀਰ. ਹਰਦੀ ਪੀਰਤਨੁ ਹਰੈ; ਚੂਨ ਚਿਹਨੁ. ਨ ਰਹਾਇ ॥
kabeer. haradee peeratan harai; choon chihan. na rahaae |
Sant Singh KhalsaKabeer, tumeric has lost its yellow color, and no trace of lime's whiteness remains.
Manmohan SinghKabir, turmeric loses its yellowness and not even a trace of whiteness of lime remains.
Manmohan Singh (Punjabi)ਕਬੀਰ, ਹਲਦੀ ਦੀ ਪਿਲੱਤਣ ਚਲੀ ਜਾਂਦੀ ਹੈ ਅਤੇ ਕਲੀ ਦੇ ਚਿੱਟਪਣ ਦਾ ਨਿਸ਼ਾਨ ਤਦ ਨਹੀਂ ਰਹਿੰਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੀਵ ਰੂਪੀ ਹਲਦੀ ਕੀ ਅਲਪਗਤਾ ਰੂਪੀ ਪੀਲਤਣ ਜਬ (ਹਰੈ) ਦੂਰ ਹੋਵੈ ਔ ਚੂਨੇ ਰੂਪ ਉਜਲ ਈਸਰ ਮੇਂ ਸਰਬਗਤਾ ਰੂਪੀ ਉਜਲਤਾ ਕਾ ਚਿਹਨ ਨਹੀਂ ਰਹੇ, ਭਾਵ ਯੇਹ ਜੀਵ ਈਸ੍ਵਰ ਕੀ ਲਖਨਾ ਬ੍ਰਿਤੀ ਕਰ ਕੇ ਅਭੇਦਤਾ ਹੋ ਜਾਵੈ॥
Prof. Sahib Singhਹੇ ਕਬੀਰ! (ਜਦੋਂ ਹਲਦੀ ਤੇ ਚੂਨਾ ਮਿਲਦੇ ਹਨ ਤਾਂ) ਹਲਦੀ ਆਪਣਾ ਪੀਲਾ ਰੰਗ ਛੱਡ ਦੇਂਦੀ ਹੈ, ਚੂਨੇ ਦਾ ਚਿੱਟਾ ਰੰਗ ਨਹੀਂ ਰਹਿੰਦਾ, (ਇਸੇ ਤਰ੍ਹਾਂ ਸਿਮਰਨ ਦੀ ਬਰਕਤਿ ਨਾਲ ਨੀਵੀਂ ਜਾਤਿ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤਿ ਵਾਲੀ ਢਹਿੰਦੀ ਕਲਾ ਮਿਟ ਜਾਂਦੀ ਹੈ, ਤੇ ਉੱਚੀ ਜਾਤਿ ਵਾਲੇ ਦੇ ਮਨ ਵਿਚੋਂ ਉੱਚਤਾ ਦਾ ਮਾਣ ਦੂਰ ਹੁੰਦਾ ਹੈ)।
ਪਦ ਅਰਥ ਪੀਰਤਨੁ = ਪਿਲੱਤਣ, ਪੀਲਾ ਰੰਗ। ਹਰੈ = ਦੂਰ ਕਰ ਦੇਂਦੀ ਹੈ। ਚੂਨ ਚਿਹਨੁ = ਚੂਨੇ ਦਾ ਚਿਹਨ, ਚੂਨੇ ਦਾ ਚਿੱਟਾ ਰੰਗ। ਨ ਰਹਾਇ = ਨਹੀਂ ਰਹਿੰਦਾ।
SikhNet (Spanish)Kabir, la cúrcuma ha perdido su color amarillo y ninguna traza del blanco de la lima permanece,
ਬਲਿਹਾਰੀ ਇਹ ਪ੍ਰੀਤਿ ਕਉ; ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥
balihaaree ih preet kau; jih jaat baran kul jaae |57|
Sant Singh KhalsaI am a sacrifice to this love, by which social class and status, color and ancestry are taken away. ||57||
Manmohan SinghI am a sacrifice unto this love, by which caste tribe and lineage are effaced.
Manmohan Singh (Punjabi)ਕੁਰਬਾਨ ਹਾਂ ਮੈਂ ਇਸ ਪਿਰਹੜੀ ਉਤੋਂ, ਜਿਸ ਦੁਆਰਾ ਜਾਤੀ, ਗੋਤ ਅਤੇ ਵੰਸ਼ ਮਿਟ ਜਾਂਦੇ ਹਨ।
Fareedkot Teekaਮੈਂ ਇਸ ਪ੍ਰੀਤ ਕੇ ਬਲਿਹਾਰਨੇ ਜਾਤਾ ਹੂੰ, ਜਿਸ ਤੇ ਜਾਤੀ, ਵਰਨ, ਕੁਲ ਕਾ ਅਭਿਮਾਨ ਚਲਾ ਜਾਤਾ ਹੈ॥੫੭॥
Prof. Sahib Singhਮੈਂ ਸਦਕੇ ਹਾਂ ਇਸ ਪ੍ਰਭੂ-ਪ੍ਰੀਤ ਤੋਂ, ਜਿਸ ਦਾ ਸਦਕਾ ਉੱਚੀ ਨੀਵੀਂ ਜਾਤਿ ਵਰਨ ਕੁਲ (ਦਾ ਫ਼ਰਕ) ਮਿਟ ਜਾਂਦਾ ਹੈ ॥੫੭॥
ਪਦ ਅਰਥ ਬਲਿਹਾਰੀ = ਸਦਕੇ, ਕੁਰਬਾਨ। ਜਿਹ = ਜਿਸ ਪ੍ਰੀਤ ਦੀ ਬਰਕਤਿ ਨਾਲ ॥੫੭॥
* ਨੋਟ: ਜਿਵੇਂ ਗੰਗਾ ਆਦਿਕ ਤੀਰਥਾਂ ਦਾ ਇਸ਼ਨਾਨ 'ਪਾਂਚਉ ਲਰਿਕਾ' ਅਤੇ 'ਲਾਖ ਅਹੇਰੀ' ਦੀ ਮਾਰ ਤੋਂ ਨਹੀਂ ਬਚਾ ਸਕਦਾ, ਤਿਵੇਂ ਉੱਚੀ ਜਾਤਿ ਵਿਚ ਜਨਮਣਾ ਭੀ ਕੋਈ ਸਹੈਤਾ ਨਹੀਂ ਕਰਦਾ।
SikhNet (Spanish)ofrezco mi vida en sacrificio a esa vida en la que el estatus y la clase social, el color y el linaje ya no son tomados en cuenta.(57)