ੴ

ਸਿੱਖਬਾਣੀ · SikhBani

Ang 1367

Sri Guru Granth Sahib · Salok Kabeer Jee · 19 shabads, 37 lines
Translations
Shabad Bhagat Kabir Ji Salok Kabeer Jee

ਕਬੀਰ. ਥੋਰੈ ਜਲਿ ਮਾਛੁਲੀ; ਝੀਵਰਿ ਮੇਲਿਓ ਜਾਲੁ ॥

kabeer. thorai jal maachhulee; jheevar melio jaal |

Sant Singh KhalsaKabeer, the fish is in the shallow water; the fisherman has cast his net.
Manmohan SinghKabir, the fish is in thin water and the fisherman casts his net.
Manmohan Singh (Punjabi)ਕਬੀਰ ਮੱਛੀ ਥੋੜ੍ਹੇ ਪਾਣੀ ਵਿੱਚ ਹੈ ਅਤੇ ਮਾਹੀਗੀਰ ਆਪਣਾ ਜਾਲ ਆ ਪਾਉਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਥੋਰੈ) ਤੁਛ ਪਦਾਰਥੋਂ ਰੂਪੀ ਜਲ ਮੇਂ ਇਸ ਜੀਵ ਰੂਪੀ ਮਛੀ ਕੇ ਵਾਸਤੇ ਕਾਲ ਰੂਪੀ ਝੀਵਰ ਨੇ ਮ੍ਰਿਤ ਰੂਪੀ ਜਾਲ ਆਨ ਮੇਲਿਆ ਹੈ ਅਰਥਾਤ ਪਾਇਆ ਹੈ॥
Prof. Sahib Singhਹੇ ਕਬੀਰ! ਥੋੜ੍ਹੇ ਪਾਣੀ ਵਿਚ ਮੱਛੀ ਰਹਿੰਦੀ ਹੋਵੇ, ਤਾਂ ਝੀਊਰ ਆ ਕੇ ਜਾਲ ਪਾ ਲੈਂਦਾ ਹੈ (ਤਿਵੇਂ ਜੇ ਜੀਵ ਦੁਨਿਆਵੀ ਭੋਗ ਵਿੱਦਿਆ ਧਨ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ 'ਪਾਂਚਉ ਲਰਿਕਾ' ਅਸਾਨੀ ਨਾਲ ਹੀ ਗ੍ਰਸ ਲੈਂਦੇ ਹਨ)।

ਪਦ ਅਰਥ ਥੋਰੈ ਜਲਿ = ਥੋੜ੍ਹੇ ਪਾਣੀ ਵਿਚ। ਥੋਰੈ ਜਲਿ ਮਾਛੁਲੀ = ਥੋੜ੍ਹੇ ਪਾਣੀ ਵਿਚ ਮੱਛੀ।

SikhNet (Spanish)Kabir, el pez está en aguas poco profundas, el pescador ha tirado su red,

ਇਹ ਟੋਘਨੈ. ਨ ਛੂਟਸਹਿ; ਫਿਰਿ ਕਰਿ ਸਮੁੰਦੁ ਸਮੑਾਲਿ ॥੪੯॥

eih ttoghanai. na chhoottaseh; fir kar samund samaal |49|

Sant Singh KhalsaYou shall not escape this little pool; think about returning to the ocean. ||49||
Manmohan SinghThou shall escape not in this little pool, O fish. Thou ought to think of returning to the ocean again.
Manmohan Singh (Punjabi)ਤੇਰਾ ਇਕ ਛੋਟੇ ਜੇਹੇ ਟੋਏ ਅੰਦਰ ਛੁਟਕਾਰਾ ਨਹੀਂ ਹੋਣਾ, ਨੀ ਮਛੀਏ! ਤੈਨੂੰ ਮੁੜ ਕੇ ਸਮੁੰਦਰ ਵਿੱਚ ਵਾਪਸ ਜਾਣ ਦਾ ਖਿਆਲ ਕਰਨਾ ਚਾਹੀਦਾ ਹੈ।
Fareedkot Teekaਇਨ ਆਨ ਦੇਵ ਕੀ ਸੇਵਾ ਰੂਪੀ ਘਨੇ ਉਪਾਵੋਂ ਕਰ ਭੀ ਇਸ ਜਲ ਮੇਂ ਸੇ ਨਹੀਂ ਛੂਟੇਂਗਾ। ਤਾਂ ਤੇ ਹੇ ਭਾਈ! ਇਸ ਸੰਸਾਰ ਸੇ (ਫਿਰਿ) ਮੁੜ ਕਰ ਵਾਹਿਗੁਰੂ ਸਮੁੰਦ੍ਰ ਕੌ ਸੰਭਾਲ, ਭਾਵ ਯੇਹ ਨਾਮ ਕੇ ਸਿਮਰਨ ਸੇ ਕਾਲ ਕੇ ਭੈ ਸੇ ਰਹਿਤ ਹੋਵੈਗਾ॥੪੯॥
Prof. Sahib Singhਹੇ ਮੱਛੀ! ਇਸ ਟੋਏ ਵਿਚ ਰਹਿ ਕੇ ਤੂੰ ਝੀਊਰ ਦੇ ਜਾਲ ਤੋਂ ਬਚ ਨਹੀਂ ਸਕਦੀ, ਜੇ ਬਚਣਾ ਹੈ ਤਾਂ ਸਮੁੰਦਰ ਲੱਭ (ਹੇ ਜਿੰਦੇ! ਇਹਨਾਂ ਭੋਗ-ਪਦਾਰਥਾਂ ਨੂੰ ਆਸਰਾ ਬਣਾਇਆਂ ਤੂੰ ਕਾਮਾਦਿਕ ਦੀ ਮਾਰ ਤੋਂ ਬਚ ਨਹੀਂ ਸਕਦੀ; ਇਹ ਹੋਛੇ ਆਸਰੇ ਛੱਡ, ਤੇ ਪਰਮਾਤਮਾ ਨੂੰ ਲੱਭ) ॥੪੯॥

ਪਦ ਅਰਥ ਇਹ ਟੋਘਨੈ = ਇਸ ਟੋਏ ਵਿਚ, ਇਸ ਛੱਪੜ ਵਿਚ, ਇਹਨਾਂ ਹੋਛੇ ਆਸਰਿਆਂ ਦੇ ਅਧੀਨ ਰਿਹਾਂ। ਸਮ੍ਹ੍ਹਾਲਿ = ਸੰਭਾਲ, ਸਾਂਭ, ਆਸਰਾ ਲੈ ॥੪੯॥

SikhNet (Spanish)no te escaparás de esta piscina pequeña, piensa mejor en regresar al Océano.(49)

Open this shabad →

Shabad Bhagat Kabir Ji Salok Kabeer Jee

ਕਬੀਰ. ਸਮੁੰਦੁ, ਨ ਛੋਡੀਐ; ਜਉ ਅਤਿ ਖਾਰੋ ਹੋਇ ॥

kabeer. samund, na chhoddeeai; jau at khaaro hoe |

Sant Singh KhalsaKabeer, do not leave the ocean, even if it is very salty.
Manmohan SinghKabir, leave thou not the ocean, though it be very saline.
Manmohan Singh (Punjabi)ਕਬੀਰ ਤੂੰ ਸਮੁੰਦਰ ਨੂੰ ਨਾਂ ਛਡ, ਭਾਵੇਂ ਇਹ ਬਹੁਤ ਹੀ ਸਲੂਣਾ ਹੋਵੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਪ੍ਰਮੇਸ੍ਵਰ ਰੂਪੀ ਸਮੁੰਦ੍ਰ ਕੌ ਨ ਛੋਡੀਐ, ਜੇਕਰ ਤਿਸ ਮੇਂ ਜਪ, ਤਪ ਆਦੀ ਅਤੀ ਖਾਰ ਅਰਥਾਤ ਕਠਨਤਾ ਭੀ ਹੋਵੈ॥
Prof. Sahib Singhਹੇ ਕਬੀਰ! ਸਮੁੰਦਰ ਨਾਹ ਛੱਡੀਏ, ਚਾਹੇ (ਉਸ ਦਾ ਪਾਣੀ) ਬੜਾ ਹੀ ਖਾਰਾ ਹੋਵੇ;

ਪਦ ਅਰਥ ਜਉ = ਜੇ। ਖਾਰੋ = ਨਮਕੀਨ, ਬੇ-ਸੁਆਦਾ।

SikhNet (Spanish)Kabir, no abandones el Océano aún si está muy salado, si vas buscando de charco en charco,

ਪੋਖਰਿ ਪੋਖਰਿ ਢੂਢਤੇ; ਭਲੋ. ਨ ਕਹਿਹੈ ਕੋਇ ॥੫੦॥

pokhar pokhar dtoodtate; bhalo. na kahihai koe |50|

Sant Singh KhalsaIf you poke around searching from puddle to puddle, no one will call you smart. ||50||
Manmohan SinghIf thou search for shelter from pond to pond, no one shall call thee wise.
Manmohan Singh (Punjabi)ਜੇਕਰ ਤੂੰ ਪਨਾਹ ਲਈ ਤਪੜ ਛਪੜ ਲਭਦਾ ਫਿਰੇਗਾਂ, ਕਿਸੇ ਨੇ ਵੀ ਤੈਨੂੰ ਸਿਆਣਾ ਨਹੀਂ ਆਖਣਾ।
Fareedkot Teekaਕਿਉਂਕਿ ਤਿਸ ਵਾਹਿਗੁਰੂ ਕਾ ਆਸਰਾ ਛੋਡ ਕਰ ਕੇ ਦੇਵੀ ਦੇਵਤਿਓਂ ਵਾ ਸੁਖ ਰੂਪੀ (ਪੋਖਰਿ) ਛਪੜ ਕੋ ਢੂੰਢਤਿਆਂ ਕੋ ਦੇਖ ਕਰ ਕੇ ਕੋਈ ਭਲਾ ਲੋਕ ਜਸ ਨਹੀਂ ਕਰੇਗਾ॥੫੦॥
Prof. Sahib Singhਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ-ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ॥੫੦॥

ਪਦ ਅਰਥ ਪੋਖਰ = (Skt. पुष्कर a lake, a pond) ਛੱਪੜ। ਪੋਖਰਿ = ਛੱਪੜ ਵਿਚ। ਪੋਖਰਿ ਪੋਖਰਿ = ਹਰੇਕ ਛੱਪੜ ਵਿਚ। ਪੋਖਰਿ ਪੋਖਰਿ ਢੂਢਤੇ = ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ। ਕੋਈ ਨ ਕਹਿ ਹੈ = ਕੋਈ ਨਹੀਂ ਆਖਦਾ ॥੫੦॥

* ਨੋਟ: ਜਿਵੇਂ ਪਾਣੀ ਮੱਛੀ ਦੀ ਜਿੰਦ ਦਾ ਆਸਰਾ ਹੈ, ਤਿਵੇਂ ਪਰਮਾਤਮਾ ਜੀਵਾਤਮਾ ਦਾ ਆਸਰਾ ਹੈ। ਜੇ ਮੱਛੀ ਥੋੜ੍ਹੇ ਪਾਣੀ ਵਾਲੇ ਛੱਪੜ ਵਿਚ ਰਹਿਣ ਲੱਗ ਪਏ, ਤਾਂ ਝੀਊਰ ਆਦਿਕ ਸੁਖੈਨ ਤਰ੍ਹਾਂ ਹੀ ਆ ਕੇ ਜਾਲ ਲਾ ਕੇ ਉਸ ਨੂੰ ਫੜ ਲੈਂਦੇ ਹਨ; ਤਿਵੇਂ ਹੀ ਜੇ ਜੀਵ ਧਨ ਵਿੱਦਿਆ ਦੁਨਿਆਵੀ ਭੋਗ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ 'ਪਾਂਚਉ ਲਰਿਕਾ' ਅਸਾਨੀ ਨਾਲ ਹੀ ਗ੍ਰਸ ਲੈਂਦੇ ਹਨ। * ਨੋਟ: ਦੁਨੀਆ ਦੇ ਭੋਗ ਸੁਆਦਲੇ ਜਾਪਦੇ ਹਨ, ਧਨ ਵਿੱਦਿਆ ਆਦਿਕ ਦਾ ਮਾਣ ਭੀ ਹੁਲਾਰੇ ਵਿਚ ਲੈ ਆਉਂਦਾ ਹੈ। ਪ੍ਰਭੂ ਦੀ ਯਾਦ ਇਹਨਾਂ ਦੇ ਟਾਕਰੇ ਤੇ ਬੇ-ਸੁਆਦੀ ਚੀਜ਼ ਜਾਪਦੀ ਹੈ, ਆਪਾ ਵਾਰਨਾ ਪੈਂਦਾ ਹੈ। ਪਰ, ਫਿਰ ਭੀ ਪ੍ਰਭੂ ਦੇ ਨਾਮ ਦੇ ਸਾਹਮਣੇ ਦੁਨੀਆ ਵਾਲੇ ਇਹ ਸਾਰੇ ਆਸਰੇ ਹੋਛੇ ਹਨ; ਇਹਨਾਂ ਦੀ ਟੇਕ ਰੱਖਿਆਂ ਕਾਮਾਦਿਕ ਆ ਦਬਾਂਦੇ ਹਨ, ਜੀਵਨ ਦੇ ਰਾਹ ਤੋਂ ਖੁੰਝ ਜਾਈਦਾ ਹੈ ਤੇ ਅੰਤ ਫਿਟਕਾਰਾਂ ਹੀ ਖੱਟੀਦੀਆਂ ਹਨ।

SikhNet (Spanish)nadie pensará que eres inteligente.(50)

Open this shabad →

Shabad Bhagat Kabir Ji Salok Kabeer Jee

ਕਬੀਰ. ਨਿਗੁਸਾਂਏਂ ਬਹਿ ਗਏ; ਥਾਂਘੀ. ਨਾਹੀ ਕੋਇ ॥

kabeer. nigusaanen beh ge; thaanghee. naahee koe |

Sant Singh KhalsaKabeer, those who have no guru are washed away. No one can help them.
Manmohan SinghKabir, they who have no Guru, are washed away. No one is a saviour of them.
Manmohan Singh (Punjabi)ਕਬੀਰ, ਜੋ ਗੁਰੂ-ਵਿਹੁਣ ਹਨ, ਉਹ ਰੁੜ੍ਹ ਗਏ ਹਨ। ਕੋਈ ਕੀ ਉਨ੍ਹਾਂ ਨੂੰ ਬਚਾਉਣ ਵਾਲਾ ਨਹੀਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਨਿਗੁਸਾਂਏਂ) ਨਿਗੁਰੇ ਪੁਰਸ਼ ਸੰਸਾਰ ਸੰਮੁਦ੍ਰ ਮੇਂ ਰੁੜ੍ਹ ਗਏ ਹੈਂ ਤਿਨੋਂ ਕਾ (ਥਾਂਘੀ) ਸੰਗੀ ਕੋਈ ਨਹੀਂ ਹੈ॥
Prof. Sahib Singhਹੇ ਕਬੀਰ! (ਇਹ ਸੰਸਾਰ, ਮਾਨੋ ਸਮੁੰਦਰ ਹੈ, ਜਿਸ ਵਿਚੋਂ ਦੀ ਜੀਵਾਂ ਦੇ ਜ਼ਿੰਦਗੀ ਦੇ ਬੇੜੇ ਤਰ ਕੇ ਲੰਘ ਰਹੇ ਹਨ, ਪਰ) ਜੋ ਬੇੜੇ ਨਿ-ਖਸਮੇ ਹੁੰਦੇ ਹਨ ਜਿਨ੍ਹਾਂ ਉਤੇ ਕੋਈ ਗੁਰੂ-ਮਲਾਹ ਨਹੀਂ ਹੁੰਦਾ ਉਹ ਡੁੱਬ ਜਾਂਦੇ ਹਨ।

ਪਦ ਅਰਥ ਗੁਸਾਂਈ = ਗੋ-ਸਾਈਂ, ਧਰਤੀ ਦਾ ਸਾਈਂ, ਪ੍ਰਭੂ-ਖਸਮ। ਨਿਗੁਸਾਇਆ = ਨਿ-ਖਸਮਾ। ਨਿ ਗੁਸਾਂਏਂ = ਨਿ-ਖਸਮੇ। ਬਹਿ ਗਏ = ਰੁੜ੍ਹ ਗਏ। ਥਾਂਘੀ = ਮਲਾਹ, ਗੁਰੂ-ਮਲਾਹ।

SikhNet (Spanish)Kabir, los que no tienen Guru serán destruidos y nadie los puede ayudar,

ਦੀਨ ਗਰੀਬੀ ਆਪੁਨੀ; ਕਰਤੇ ਹੋਇ ਸੁ ਹੋਇ ॥੫੧॥

deen gareebee aapunee; karate hoe su hoe |51|

Sant Singh KhalsaBe meek and humble; whatever happens is what the Creator Lord does. ||51||
Manmohan SinghLet thou be resigned to thy God in utter humility, and then let all that happen what the Creator does.
Manmohan Singh (Punjabi)ਤੂੰ ਆਪਣੇ ਵਲੋ ਹਲੀਮੀ ਅਤੇ ਨਿੰਮਰਤਾ ਨਾਲ ਵਾਹਿਗੁਰੂ ਦੀ ਪਨਾਹ ਲੈ। ਫਿਰ ਜੋ ਕੁਛ ਕਰਤਾ ਪੁਰਖ ਕਰਦਾ ਹੈ ਉਹ ਹੋਣ ਦੇ।
Fareedkot Teekaਤਾਂਤੇ ਹੇ ਭਾਈ! ਅਪਨੀ ਤਰਫੋਂ ਦੀਨਤਾ ਔ ਗਰੀਬੀ ਕੋ ਧਾਰਨ ਕਰੀਏ ਔ ਕਰਤੇ ਪੁਰਖ ਕੀ ਤਰਫੋਂ ਜੋ ਕਰਤਾ ਪੁਰਖ ਹੋਵੈ ਸੋਈ ਹੋਇ, ਭਾਵ ਤਿਸ ਕੇ ਭਾਣੇ ਮੇਂ ਪ੍ਰਸੰਨ ਰਹੀਏ॥੫੧॥
Prof. Sahib Singhਜਿਨ੍ਹਾਂ ਬੰਦਿਆਂ ਨੇ (ਆਪਣੀ ਸਿਆਣਪ ਛੱਡ ਕੇ) ਨਿਮ੍ਰਤਾ ਤੇ ਗ਼ਰੀਬੀ ਧਾਰ ਕੇ (ਗੁਰੂ-ਮਲਾਹ ਦਾ ਆਸਰਾ ਲਿਆ ਹੈ, ਉਹ ਸੰਸਾਰ-ਸਮੁੰਦਰ ਦੀਆਂ ਠਿੱਲਾਂ ਵੇਖ ਕੇ) ਜੋ ਹੁੰਦਾ ਹੈ ਉਸ ਨੂੰ ਕਰਤਾਰ ਦੀ ਰਜ਼ਾ ਜਾਣ ਕੇ ਬੇ-ਫ਼ਿਕਰ ਰਹਿੰਦੇ ਹਨ (ਉਹਨਾਂ ਨੂੰ ਆਪਣੇ ਬੇੜੇ ਦੇ ਡੁੱਬਣ ਦਾ ਕੋਈ ਫ਼ਿਕਰ ਨਹੀਂ ਹੁੰਦਾ ਹੈ) ॥੫੧॥

ਪਦ ਅਰਥ ਦੀਨ = ਦੀਨਤਾ, ਨਿਮ੍ਰਤਾ। ਆਪੁਨੀ = (ਜਿਨ੍ਹਾਂ ਨੇ) ਆਪਣੀ (ਬਣਾਈ)। ਕਰਤੇ ਹੋਇ ਸੁ ਹੋਇ = ਕਰਤਾਰ ਵਲੋਂ ਜੋ ਹੁੰਦਾ ਹੈ ਸੋ (ਸਹੀ) ਹੁੰਦਾ ਹੈ, ਉਹਨਾਂ ਨੂੰ ਕਰਤਾਰ ਦੀ ਰਜ਼ਾ ਮਿੱਠੀ ਲੱਗਦੀ ਹੈ ॥੫੧॥

* ਨੋਟ: ਇਹ ਸੰਸਾਰ, ਮਾਨੋ, ਇਕ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਠਾਠਾਂ ਪੈ ਰਹੀਆਂ ਸਨ। ਹਰੇਕ ਪ੍ਰਾਣੀ ਦੀ ਜ਼ਿੰਦਗੀ, ਮਾਨੋ, ਇਕ ਨਿੱਕੀ ਜਿਹੀ ਬੇੜੀ ਹੈ ਜੋ ਇਸ ਸਮੁੰਦਰ ਵਿਚੋਂ ਤਰ ਕੇ ਲੰਘਣੀ ਹੈ। ਦਰਿਆ ਵਿਚੋਂ ਬੇੜੀ ਤੇ ਸਮੁੰਦਰ ਵਿਚੋਂ ਜਹਾਜ਼ ਤਦੋਂ ਹੀ ਸਹੀ ਸਲਾਮਤ ਪਾਰ ਲੰਘ ਸਕਦੇ ਹਨ ਜੇ ਇਹਨਾਂ ਨੂੰ ਚਲਾਣ ਵਾਲੇ ਸਿਆਣੇ ਮਲਾਹ ਹੋਣ। ਨਿਖਸਮੀਆਂ ਤੇ ਮਲਾਹ-ਹੀਣ ਬੇੜੀਆਂ ਠਿੱਲਾਂ ਦੇ ਮੂੰਹ ਆ ਕੇ ਜ਼ਰੂਰ ਡੁੱਬ ਜਾਂਦੀਆਂ ਹਨ। ਇਸੇ ਤਰ੍ਹਾਂ ਜਿਨ੍ਹਾਂ ਪ੍ਰਾਣੀਆਂ ਦੀਆਂ ਜ਼ਿੰਦਗੀ-ਰੂਪ ਬੇੜੀਆਂ ਦਾ ਕੋਈ ਗੁਰੂ-ਮਲਾਹ ਨਹੀਂ ਹੁੰਦਾ, ਉਹ ਬੇੜੀਆਂ ਵਿਕਾਰਾਂ ਦੀਆਂ ਠਿੱਲਾਂ ਨਾਲ ਟੱਕਰ ਖਾ ਕੇ ਡੁੱਬ ਜਾਂਦੀਆਂ ਹਨ। ਪਰ ਜਿਨ੍ਹਾਂ ਨੇ ਆਪਣੀ ਚਤੁਰਾਈ ਛੱਡ ਕੇ ਨਿਮ੍ਰਤਾ ਨਾਲ ਗੁਰੂ-ਮਲਾਹ ਦਾ ਆਸਰਾ ਤੱਕਿਆ ਹੈ, ਉਹ ਇਹਨਾਂ ਠਿੱਲਾਂ ਤੋਂ ਨਹੀਂ ਡਰਦੇ, ਉਹਨਾਂ ਨੂੰ ਆਪਣੇ ਗੁਰੂ ਤੇ ਯਕੀਨ ਹੁੰਦਾ ਹੈ ਕਿ ਉਹ ਪਾਰ ਲੰਘਾ ਲਏਗਾ।

SikhNet (Spanish)ten humildad, lo que sea que pase, lo hace el Señor Creador.(51)

Open this shabad →

Shabad Bhagat Kabir Ji Salok Kabeer Jee

ਕਬੀਰ. ਬੈਸਨਉ ਕੀ ਕੂਕਰਿ ਭਲੀ; ਸਾਕਤ ਕੀ ਬੁਰੀ ਮਾਇ ॥

kabeer. baisnau kee kookar bhalee; saakat kee buree maae |

Sant Singh KhalsaKabeer, even the dog of a devotee is good, while the mother of the faithless cynic is bad.
Manmohan SinghKabir, good is even the bitch of the Lord's sage and bad is the mother of an infidel.
Manmohan Singh (Punjabi)ਕਬੀਰ, ਚੰਗੀ ਹੈ ਸੁਆਮੀ ਦੇ ਸਾਧੂ ਦੀ ਕੁੱਤੀ ਵੀ ਅਤੇ ਮਾੜੀ ਹੈ ਅਧਰਮੀ ਦੀ ਮਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਬਿਸਨ ਭਗਤਿ ਸੰਤੋਂ ਕੀ ਕੂਕਰੀ ਭਲੀ ਹੈ ਔਰ ਸਾਕਤ ਕੀ ਮਾਉਂ ਬੁਰੀ ਹੈ॥
Prof. Sahib Singhਹੇ ਕਬੀਰ! (ਕਿਸੇ) ਭਗਤ ਦੀ ਕੁੱਤੀ ਭੀ ਭਾਗਾਂ ਵਾਲੀ ਜਾਣ, ਪਰ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਮਾਂ ਭੀ ਮੰਦ-ਭਾਗਣ ਹੈ;

ਪਦ ਅਰਥ ਬੈਸਨਉ = ਪਰਮਾਤਮਾ ਦਾ ਭਗਤ। ਕੂਕਰਿ = ਕੁੱਤੀ (ਕੂਕਰੁ = ਕੁੱਤਾ)। ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਬੰਦਾ, ਮਨਮੁਖ। ਮਾਇ = ਮਾਂ। ਬੁਰੀ = ਭੈੜੀ, ਮੰਦ-ਭਾਗਣ।

SikhNet (Spanish)Kabir, aún el perro del Devoto es bueno, mientras que la madre del cínico es mala,

ਓਹ ਨਿਤ ਸੁਨੈ ਹਰਿ ਨਾਮ ਜਸੁ; ਉਹ ਪਾਪ ਬਿਸਾਹਨ ਜਾਇ ॥੫੨॥

oeh nit sunai har naam jas; uh paap bisaahan jaae |52|

Sant Singh KhalsaThe dog hears the Praises of the Lord's Name, while the other is engaged in sin. ||52||
Manmohan SinghBecome, the bitch hears God's Name and praise and the infidel's mother deals in sins.
Manmohan Singh (Punjabi)ਇਸ ਲਈ ਕਿਉਂਕਿ ਉਹ ਕੁੱਤੀ ਸਦਾ ਹੀ ਵਾਹਿਗੁਰੂ ਦੇ ਨਾਮ ਦੀ ਕੀਰਤੀ ਸੁਣਦੀ ਹੈ ਅਤੇ ਅਧਰਮੀ ਦੀ ਮਾਂ ਗੁਨਾਹਾਂ ਦਾ ਵਪਾਰ ਕਰਦੀ ਹੈ।
Fareedkot Teekaਕਿਉਂਕਿ ਓਹ ਸੰਤੋਂ ਕੀ ਕੂਕਰੀ ਤੌ ਹਰੀ ਕੇ ਨਾਮ ਜਸ ਕੌ ਸਦਾ ਸ੍ਰਵਨ ਕਰੇ ਔਰ ਸਾਕਤ ਕੀ ਮਾਉਂ ਪਾਪੋਂ ਕੋ (ਬਿਸਾਹਨ) ਖਰੀਦਨੇ ਜਾਤੀ ਹੈਂ, ਤਾਂ ਤੇ ਓਹ ਕੂਕਰੀ ਹੀ ਉਤਮ ਹੈ॥੫੨॥
Prof. Sahib Singhਕਿਉਂਕਿ ਉਹ ਭਗਤ ਸਦਾ ਹਰਿ-ਨਾਮ ਦੀ ਵਡਿਆਈ ਕਰਦਾ ਹੈ ਉਸ ਦੀ ਸੰਗਤ ਵਿਚ ਰਹਿ ਕੇ ਉਹ ਕੁੱਤੀ ਭੀ ਸੁਣਦੀ ਹੈ, (ਸਾਕਤ ਨਿਤ ਪਾਪ ਕਮਾਂਦਾ ਹੈ, ਉਸ ਦੇ ਕੁਸੰਗ ਵਿਚ) ਉਸ ਦੀ ਮਾਂ ਭੀ ਪਾਪਾਂ ਦੀ ਭਾਗਣ ਬਣਦੀ ਹੈ ॥੫੨॥

ਪਦ ਅਰਥ ਓਹ = (ਇਹ ਲਫ਼ਜ਼ ਪੁਲਿੰਗ ਹੈ, ਲਫ਼ਜ਼ 'ਉਹ' ਇਸਤ੍ਰੀ ਲਿੰਗ ਹੈ) ਉਹ ਭਗਤ। ਜਸੁ = ਵਡਿਆਈ। ਬਿਸਾਹਣ = ਵਿਹਾਝਣ ॥੫੨॥

SikhNet (Spanish)el perro escucha las Alabanzas del Nombre del Señor, mientras que el otro está a merced de su propia negatividad.(52)

Open this shabad →

Shabad Bhagat Kabir Ji Salok Kabeer Jee

ਕਬੀਰ. ਹਰਨਾ ਦੂਬਲਾ; ਇਹੁ ਹਰੀਆਰਾ ਤਾਲੁ ॥

kabeer. haranaa doobalaa; ihu hareeaaraa taal |

Sant Singh KhalsaKabeer, the deer is weak, and the pool is lush with green vegetation.
Manmohan SinghKabir, weak is the man-deer and this world tank is surrounded by verdure of temptations.
Manmohan Singh (Punjabi)ਕਬੀਰ, ਕਮਜੋਰ ਹੈ ਮਨੁਸ਼-ਮਿਰਗ ਅਤੇ ਇਹ ਸੰਸਾਰ ਦਾ ਤਾਲਾਬ ਹਰਿਆਵਲ (ਮਾਇਆ) ਨਾਲ ਘੇਰਿਆ ਹੋਇਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹ ਸੰਸਾਰ ਰੂਪੀ ਤਲਾਵ, ਵਿਸ਼ੇ ਰੂਪੀ ਸਬਜੀ ਸੰਯੁਗਤ ਮੇਂ ਇਹ ਜੀਵ ਰੂਪੀ ਹਰਨ ਦੁਬਲਾ ਹੂਆ ਵਿਚਰ ਰਹਾ ਹੈ॥
Prof. Sahib Singhਹੇ ਕਬੀਰ! ਇਹ ਜਗਤ ਇਕ ਐਸਾ ਸਰੋਵਰ ਹੈ ਜਿਸ ਵਿਚ ਬੇਅੰਤ ਮਾਇਕ ਭੋਗਾਂ ਦੀ ਹਰਿਆਵਲ ਹੈ, ਮੇਰੀ ਇਹ ਜਿੰਦ-ਰੂਪ ਹਰਨ ਕਮਜ਼ੋਰ ਹੈ (ਇਸ ਹਰਿਆਵਲ ਵਲ ਜਾਣ ਤੋਂ ਰਹਿ ਨਹੀਂ ਸਕਦਾ)।

ਪਦ ਅਰਥ ਦੂਬਲਾ = ਦੁਬਲਾ, ਕਮਜ਼ੋਰ। ਹਰਨਾ = ਜੀਵ-ਹਰਨ। ਇਹੁ = ਇਹ ਜਗਤ। ਇਹੁ ਤਾਲੁ = ਇਹ, ਜਗਤ-ਰੂਪ ਤਲਾਬ। ਹਰੀਆਰਾ = ਹਰਿਆਵਲਾ, ਜਿਸ ਵਿਚ ਮਾਇਕ ਭੋਗਾਂ ਦੀ ਹਰਿਆਵਲ ਹੈ।

SikhNet (Spanish)Kabir, el venado es débil y la vegetación verde está por todas partes, miles de cazadores andan tras el Alma. ¿

ਲਾਖ ਅਹੇਰੀ ਏਕੁ ਜੀਉ; ਕੇਤਾ ਬੰਚਉ ਕਾਲੁ ॥੫੩॥

laakh aheree ek jeeo; ketaa banchau kaal |53|

Sant Singh KhalsaThousands of hunters are chasing after the soul; how long can it escape death? ||53||
Manmohan SinghThere are lakhs of hunters of one living being. How long can it escape death?
Manmohan Singh (Punjabi)ਲਲੂਖਾਂ ਹੀ ਸ਼ਿਕਾਰੀ ਇਕ ਜੀਵ ਮਗਰ ਲੱਗੇ ਹੋਏ ਹਨ। ਕਿੰਨੇ ਚਿਰ ਤਾਂਈ ਇਹ ਮੌਤ ਤੋਂ ਬਚ ਸਕਦਾ ਹੈ?
Fareedkot Teekaਇੰਦ੍ਰੇ ਵਾ ਸੰਕਲਪ ਰੂਪੀ ਲਾਖੋਂ (ਅਹੇਰੀ) ਸ਼ਿਕਾਰੀ ਇਸ ਕੇ ਮਾਰਨੇ ਵਾਲੇ ਹੈਂ, ਤਾਂ ਤੇ ਇਹ ਏਕ ਜੀਵ ਕਿਤਨਾ ਕੁ ਕਾਲ ਇਨ ਤੇ ਬਚੇਗਾ ਅਰਥਾਤ ਨਹੀਂ ਬਚ ਸਕਤਾ ਹੈ॥੫੩॥
Prof. Sahib Singhਮੇਰੀ ਜਿੰਦ ਇੱਕ-ਇਕੱਲੀ ਹੈ, (ਇਸ ਨੂੰ ਫਸਾਣ ਲਈ ਮਾਇਕ ਭੋਗ) ਲੱਖਾਂ ਸ਼ਿਕਾਰੀ ਹਨ, (ਇਹਨਾਂ ਦੀ ਮਾਰ ਤੋਂ ਆਪਣੇ ਉੱਦਮ ਨਾਲ) ਮੈਂ ਬਹੁਤਾ ਚਿਰ ਬਚ ਨਹੀਂ ਸਕਦਾ ॥੫੩॥

ਪਦ ਅਰਥ ਅਹੇਰੀ = ਸ਼ਿਕਾਰੀ, ਬੇਅੰਤ ਵਿਕਾਰ। ਏਕੁ = ਇਕੱਲਾ। ਜੀਉ = ਜੀਵ, ਜਿੰਦ। ਕੇਤਾ ਕਾਲੁ = ਕਿਤਨਾ ਕੁ ਸਮਾ? ਬਹੁਤ ਚਿਰ ਤਕ ਨਹੀਂ। ਬੰਚਉ = ਮੈਂ ਬਚ ਸਕਦਾ ਹਾਂ ॥੫੩॥

SikhNet (Spanish)Qué tanto podrá escapar de la muerte?(53)

Open this shabad →

Shabad Bhagat Kabir Ji Salok Kabeer Jee

ਕਬੀਰ. ਗੰਗਾ ਤੀਰ ਜੁ ਘਰੁ ਕਰਹਿ; ਪੀਵਹਿ ਨਿਰਮਲ ਨੀਰੁ ॥

kabeer. gangaa teer ju ghar kareh; peeveh niramal neer |

Sant Singh KhalsaKabeer, some make their homes on the banks of the Ganges, and drink pure water.
Manmohan SinghKabir, they who make their home on the bank of the Ganges and drink pure water,
Manmohan Singh (Punjabi)ਕਬੀਰ, ਜੋ ਗੰਗਾ ਦੇ ਕਿਨਾਰੇ ਤੇ ਆਪਣਾ ਗ੍ਰਹਿ ਬਣਾ ਲੈਂਦੇ ਹਨ ਅਤੇ ਪਵਿੱਤਰ ਪਾਣੀ ਪੀਦੇ ਹਨ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਗੰਗਾ ਕੇ (ਤੀਰ) ਕਿਨਾਰੇ ਪਰ ਜੋ ਅਪਨਾ ਘਰ ਬੀ ਕਰ ਲੇਵੈ ਔਰ ਤਿਸੀ ਗੰਗਾ ਜੀ ਕੇ ਨਿਰਮਲ ਜਲ ਕੌ ਪਾਨ ਭੀ ਕਰੈ॥
Prof. Sahib Singhਹੇ ਕਬੀਰ! ਜੇ ਤੂੰ ਗੰਗਾ ਦੇ ਕੰਢੇ ਉਤੇ (ਰਹਿਣ ਲਈ) ਆਪਣਾ ਘਰ ਬਣਾ ਲਏਂ, ਤੇ (ਗੰਗਾ ਦਾ) ਸਾਫ਼ ਪਾਣੀ ਪੀਂਦਾ ਰਹੇਂ,

ਪਦ ਅਰਥ ਤੀਰ = ਕੰਢਾ। ਜੁ = ਜੇ। ਕਰਹਿ = ਤੂੰ ਬਣਾ ਲਏਂ। ਨਿਰਮਲ = ਸਾਫ਼। ਨੀਰੁ = ਪਾਣੀ।

SikhNet (Spanish)Kabir, algunos construyen su hogar a las orillas del Ganges y beben agua pura,

ਬਿਨੁ ਹਰਿ ਭਗਤਿ. ਨ ਮੁਕਤਿ ਹੋਇ; ਇਉ ਕਹਿ ਰਮੇ ਕਬੀਰ ॥੫੪॥

bin har bhagat. na mukat hoe; iau keh rame kabeer |54|

Sant Singh KhalsaWithout devotional worship of the Lord, they are not liberated. Kabeer proclaims this. ||54||
Manmohan Singheven they are emancipated not without the Lord's meditation. Kabir proclaims this eternal truth.
Manmohan Singh (Punjabi)ਉਨ੍ਹਾਂ ਦੀ ਵੀ ਸੁਆਮੀ ਦੇ ਸਿਮਰਨ ਬਗੈਰ ਕਲਿਆਣ ਨਹੀਂ ਹੁੰਦੀ। ਕਬੀਰ ਇਹ ਅਟਲ ਸਚਿਆਈ ਕਹਿੰਦਾ ਹੈ।
Fareedkot Teekaਪਰੰਤੂ ਹਰੀ ਕੀ ਭਗਤੀ ਤੇ ਬਿਨਾਂ ਕਦਾਚਿਤ ਮੁਕਤਿ ਨਹੀਂ ਹੋਤੀ ਹੈ, ਐਸੇ ਉਚਾਰਨ ਕਰ ਕੇ (ਕਬੀਰ) ਬਡੇ ਬਡੇ ਮਹਾਤਮਾ ਸੰਤ ਜਨ ਭਗਤੀ ਮੇਂ ਹੀ ਰਮੇ ਹੈਂ॥੫੪॥
Prof. Sahib Singhਤਾਂ ਭੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ('ਲਾਖ ਅਹੇਰੀ' ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਕਬੀਰ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ ॥੫੪॥

ਪਦ ਅਰਥ ਮੁਕਤਿ = ('ਲਾਖ ਅਹੇਰੀ' ਆਦਿਕ ਵਿਕਾਰਾਂ ਤੋਂ) ਖ਼ਲਾਸੀ। ਇਉ ਕਹਿ = ਇਸ ਤਰ੍ਹਾਂ ਆਖ ਕੇ। ਰਮੇ = (ਪ੍ਰਭੂ ਦਾ ਨਾਮ) ਸਿਮਰਦਾ ਹੈ ॥੫੪॥

SikhNet (Spanish)sin la Alabanza de Devoción al Señor, ellos no son liberados, esto lo proclama Kabir.(54)

Open this shabad →

Shabad Bhagat Kabir Ji Salok Kabeer Jee

ਕਬੀਰ. ਮਨੁ ਨਿਰਮਲੁ ਭਇਆ; ਜੈਸਾ ਗੰਗਾ ਨੀਰੁ ॥

kabeer. man niramal bheaa; jaisaa gangaa neer |

Sant Singh KhalsaKabeer, my mind has become immaculate, like the waters of the Ganges.
Manmohan SinghKabir, my mind has become immaculate like the Ganges' water.
Manmohan Singh (Punjabi)ਕਬੀਰ, ਮੇਰਾ ਚਿੱਤ ਗੰਗਾ ਦੇ ਪਾਣੀ ਦੀ ਮਾਨੰਦ ਪਾਵਨ ਪੁਨੀਤ ਹੋ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮੇਰਾ ਮਨ ਗੰਗਾ ਜੀ ਕੇ ਜਲ ਜੈਸ ਨਿਰਮਲ ਭਯਾ ਹੈ॥
Prof. Sahib Singhਹੇ ਕਬੀਰ! (ਗੰਗਾ ਆਦਿਕ ਤੀਰਥਾਂ ਦੇ ਸਾਫ਼ ਜਲ ਦੇ ਕੰਢੇ ਰਿਹੈਸ਼ ਰੱਖਿਆਂ ਤਾਂ ਕਾਮਾਦਿਕ ਵਿਕਾਰ ਖ਼ਲਾਸੀ ਨਹੀਂ ਕਰਦੇ, ਤੇ ਨਾਹ ਹੀ ਮਨ ਪਵਿਤ੍ਰ ਹੋ ਸਕਦਾ ਹੈ, ਪਰ) ਜਦੋਂ (ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ) ਮੇਰਾ ਮਨ ਗੰਗਾ ਦੇ ਸਾਫ਼ ਪਾਣੀ ਵਰਗਾ ਪਵਿੱਤ੍ਰ ਹੋ ਗਿਆ,
SikhNet (Spanish)Kabir, mi mente se ha vuelto Inmaculada como las aguas del Ganges,

ਪਾਛੈ ਲਾਗੋ ਹਰਿ ਫਿਰੈ; ਕਹਤ ਕਬੀਰ ਕਬੀਰ ॥੫੫॥

paachhai laago har firai; kehat kabeer kabeer |55|

Sant Singh KhalsaThe Lord follows after me, calling, "Kabeer! Kabeer!" ||55||
Manmohan SinghThe Lord follows me, saying "Kabir, O my Kabir".
Manmohan Singh (Punjabi)ਕਬੀਰ, ਹੇ ਮੇਰੇ ਕਬੀਰ, ਆਖਦਾ ਹੋਇਆ ਪ੍ਰਭੂ ਮੇਰੇ ਮਗਰ ਤੁਰਿਆ ਫਿਰਦਾ ਹੈ।
Fareedkot Teekaਤਿਸੀ ਤੇ ਕਬੀਰ ਕਬੀਰ ਕਹਿਤਾ ਹੂਆ ਹਰੀ ਮੇਰੇ ਪੀਛੇ ਆਪ ਲਾਗਾ ਫਿਰਤਾ ਹੈ ਅਰਥਾਤ ਅੰਗ ਸੰਗ ਸਹਾਯਕ ਹੈ॥੫੫॥
Prof. Sahib Singhਤਾਂ ਪਰਮਾਤਮਾ ਮੈਨੂੰ ਕਬੀਰ ਕਬੀਰ ਆਖ ਕੇ ('ਵਾਜਾਂ ਮਾਰਦਾ) ਮੇਰੇ ਪਿੱਛੇ ਤੁਰਿਆ ਫਿਰੇਗਾ ॥੫੫॥

* ਨੋਟ: ਸ਼ਲੋਕ ਨੰ: ੫੪ ਅਤੇ ੫੫ ਮਿਲਵਾਂ ਖ਼ਿਆਲ ਦੇਂਦੇ ਹਨ ਕਿ ਤੀਰਥਾਂ ਤੇ ਰਿਹੈਸ਼ ਰੱਖਿਆਂ ਮਨ ਵਿਕਾਰਾਂ ਤੋਂ ਨਹੀਂ ਬਚਦਾ, ਸਿਮਰਨ ਨਾਲ ਹੀ ਪਵਿਤ੍ਰ ਹੁੰਦਾ ਹੈ, ਤੇ ਇਤਨਾ ਪਵਿੱਤ੍ਰ ਹੋ ਜਾਂਦਾ ਹੈ ਕਿ ਪਰਮਾਤਮਾ ਆਪ ਮਨੁੱਖ ਦੇ ਅੰਦਰ ਆ ਪਰਗਟ ਹੁੰਦਾ ਹੈ।

SikhNet (Spanish)el Señor me sigue, llamándome Kabir, Kabir.(55)

Open this shabad →

Shabad Bhagat Kabir Ji Salok Kabeer Jee

ਕਬੀਰ. ਹਰਦੀ ਪੀਅਰੀ; ਚੂੰਨਾਂ ਊਜਲ ਭਾਇ ॥

kabeer. haradee peearee; choonaan aoojal bhaae |

Sant Singh KhalsaKabeer, tumeric is yelow, and lime is white.
Manmohan SinghKabir, yellow is the turmeric and white in colour is the lime.
Manmohan Singh (Punjabi)ਕਬੀਰ, ਪੀਲੀ ਹੈ ਹਲਦੀ ਅਤੇ ਚਿੱਟਾ ਹੈ ਰੰਗ ਚੂਨੇ ਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੈਸੇ ਹਲਦੀ ਪੀਲੀ ਹੋਤੀ ਹੈ ਔ ਚੂਨਾ ਸਰਬ (ਭਾਇ) ਪ੍ਰਕਾਰ ਸੇ ਊਜਲ ਹੋਤਾ ਹੈ, ਤਿਨ ਦੋਨੋਂ ਕੇ ਮਿਲਨੇ ਸੇ ਰੰਗ ਉਪਜਤਾ ਹੈ॥
Prof. Sahib Singhਹੇ ਕਬੀਰ! ਹਲਦੀ ਪੀਲੇ ਰੰਗ ਦੀ ਹੁੰਦੀ ਹੈ, ਚੂਨਾ ਸਫ਼ੈਦ ਹੁੰਦਾ ਹੈ (ਪਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਦੋਹਾਂ ਦਾ ਰੰਗ ਦੂਰ ਹੋ ਜਾਂਦਾ ਹੈ, ਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ; ਇਸੇ ਤਰ੍ਹਾਂ)

ਪਦ ਅਰਥ ਹਰਦੀ = ਹਲਦੀ। ਪੀਅਰੀ = ਪੀਲੀ, ਪੀਲੇ ਰੰਗ ਦੀ। ਊਜਲ ਭਾਇ = ਚਿੱਟੇ ਰੰਗ ਤੇ, ਚਿੱਟਾ।

SikhNet (Spanish)Kabir, la cúrcuma es amarilla y la lima es blanca,

ਰਾਮ ਸਨੇਹੀ ਤਉ ਮਿਲੈ; ਦੋਨਉ ਬਰਨ ਗਵਾਇ ॥੫੬॥

raam sanehee tau milai; donau baran gavaae |56|

Sant Singh KhalsaYou shall meet the Beloved Lord, only when both colors are lost. ||56||
Manmohan SinghThen alone is the Beloved Lord met, when both the colours are lost.
Manmohan Singh (Punjabi)ਕੇਵਲ ਤਦ ਹੀ ਪਿਆਰਾ ਪ੍ਰਭੂ ਮਿਲਦਾ ਹੈ, ਜਦ ਦੋਨੋ ਹੀ ਰੰਗ ਦੂਰ ਹੋ ਜਾਂਦੇ ਹਨ।
Fareedkot Teekaਤੈਸੇ ਹੀ ਰਾਮ ਔ ਰਾਮ ਕੇ (ਸਨੇਹੀ) ਪ੍ਰੀਤਮ ਤਬ ਆਪਸ ਮੇਂ (ਮਿਲਤੇ) ਅਭੇਦ ਹੋਤੇ ਹੈਂ ਜਬ ਦੋਨੋਂ ਅਪਨੇ ਰੰਗ ਕੌ ਗਵਾਇ ਦੇਵੈ॥੫੬॥
Prof. Sahib Singhਪਰਮਾਤਮਾ ਨਾਲ ਪਿਆਰ ਕਰਨ ਵਾਲਾ ਮਨੁੱਖ ਪਰਮਾਤਮਾ ਨੂੰ ਤਦੋਂ ਮਿਲਿਆ ਸਮਝੋ, ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ (ਦਾ ਵਿਤਕਰਾ) ਮਿਟਾ ਦੇਂਦਾ ਹੈ, (ਤੇ ਉਸ ਦੇ ਅੰਦਰ ਸਭ ਜੀਵਾਂ ਵਿਚ ਇੱਕ ਪ੍ਰਭੂ ਦੀ ਜੋਤਿ ਹੀ ਵੇਖਣ ਦੀ ਸੂਝ ਪੈਦਾ ਹੋ ਜਾਂਦੀ ਹੈ) ॥੫੬॥

ਪਦ ਅਰਥ ਸਨੇਹੀ = ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਤਉ = ਤਦੋਂ। ਦੋਨਉ ਬਰਨ = ਦੋਵੇਂ ਉੱਚੀ ਤੇ ਨੀਵੀਂ ਜਾਤਿ (ਦਾ ਵਿਤਕਰਾ) ॥੫੬॥

SikhNet (Spanish)encontrarás al Señor Dios, hasta que ambos colores no existan.(56)

Open this shabad →

Shabad Bhagat Kabir Ji Salok Kabeer Jee

ਕਬੀਰ. ਹਰਦੀ ਪੀਰਤਨੁ ਹਰੈ; ਚੂਨ ਚਿਹਨੁ. ਨ ਰਹਾਇ ॥

kabeer. haradee peeratan harai; choon chihan. na rahaae |

Sant Singh KhalsaKabeer, tumeric has lost its yellow color, and no trace of lime's whiteness remains.
Manmohan SinghKabir, turmeric loses its yellowness and not even a trace of whiteness of lime remains.
Manmohan Singh (Punjabi)ਕਬੀਰ, ਹਲਦੀ ਦੀ ਪਿਲੱਤਣ ਚਲੀ ਜਾਂਦੀ ਹੈ ਅਤੇ ਕਲੀ ਦੇ ਚਿੱਟਪਣ ਦਾ ਨਿਸ਼ਾਨ ਤਦ ਨਹੀਂ ਰਹਿੰਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੀਵ ਰੂਪੀ ਹਲਦੀ ਕੀ ਅਲਪਗਤਾ ਰੂਪੀ ਪੀਲਤਣ ਜਬ (ਹਰੈ) ਦੂਰ ਹੋਵੈ ਔ ਚੂਨੇ ਰੂਪ ਉਜਲ ਈਸਰ ਮੇਂ ਸਰਬਗਤਾ ਰੂਪੀ ਉਜਲਤਾ ਕਾ ਚਿਹਨ ਨਹੀਂ ਰਹੇ, ਭਾਵ ਯੇਹ ਜੀਵ ਈਸ੍ਵਰ ਕੀ ਲਖਨਾ ਬ੍ਰਿਤੀ ਕਰ ਕੇ ਅਭੇਦਤਾ ਹੋ ਜਾਵੈ॥
Prof. Sahib Singhਹੇ ਕਬੀਰ! (ਜਦੋਂ ਹਲਦੀ ਤੇ ਚੂਨਾ ਮਿਲਦੇ ਹਨ ਤਾਂ) ਹਲਦੀ ਆਪਣਾ ਪੀਲਾ ਰੰਗ ਛੱਡ ਦੇਂਦੀ ਹੈ, ਚੂਨੇ ਦਾ ਚਿੱਟਾ ਰੰਗ ਨਹੀਂ ਰਹਿੰਦਾ, (ਇਸੇ ਤਰ੍ਹਾਂ ਸਿਮਰਨ ਦੀ ਬਰਕਤਿ ਨਾਲ ਨੀਵੀਂ ਜਾਤਿ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤਿ ਵਾਲੀ ਢਹਿੰਦੀ ਕਲਾ ਮਿਟ ਜਾਂਦੀ ਹੈ, ਤੇ ਉੱਚੀ ਜਾਤਿ ਵਾਲੇ ਦੇ ਮਨ ਵਿਚੋਂ ਉੱਚਤਾ ਦਾ ਮਾਣ ਦੂਰ ਹੁੰਦਾ ਹੈ)।

ਪਦ ਅਰਥ ਪੀਰਤਨੁ = ਪਿਲੱਤਣ, ਪੀਲਾ ਰੰਗ। ਹਰੈ = ਦੂਰ ਕਰ ਦੇਂਦੀ ਹੈ। ਚੂਨ ਚਿਹਨੁ = ਚੂਨੇ ਦਾ ਚਿਹਨ, ਚੂਨੇ ਦਾ ਚਿੱਟਾ ਰੰਗ। ਨ ਰਹਾਇ = ਨਹੀਂ ਰਹਿੰਦਾ।

SikhNet (Spanish)Kabir, la cúrcuma ha perdido su color amarillo y ninguna traza del blanco de la lima permanece,

ਬਲਿਹਾਰੀ ਇਹ ਪ੍ਰੀਤਿ ਕਉ; ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥

balihaaree ih preet kau; jih jaat baran kul jaae |57|

Sant Singh KhalsaI am a sacrifice to this love, by which social class and status, color and ancestry are taken away. ||57||
Manmohan SinghI am a sacrifice unto this love, by which caste tribe and lineage are effaced.
Manmohan Singh (Punjabi)ਕੁਰਬਾਨ ਹਾਂ ਮੈਂ ਇਸ ਪਿਰਹੜੀ ਉਤੋਂ, ਜਿਸ ਦੁਆਰਾ ਜਾਤੀ, ਗੋਤ ਅਤੇ ਵੰਸ਼ ਮਿਟ ਜਾਂਦੇ ਹਨ।
Fareedkot Teekaਮੈਂ ਇਸ ਪ੍ਰੀਤ ਕੇ ਬਲਿਹਾਰਨੇ ਜਾਤਾ ਹੂੰ, ਜਿਸ ਤੇ ਜਾਤੀ, ਵਰਨ, ਕੁਲ ਕਾ ਅਭਿਮਾਨ ਚਲਾ ਜਾਤਾ ਹੈ॥੫੭॥
Prof. Sahib Singhਮੈਂ ਸਦਕੇ ਹਾਂ ਇਸ ਪ੍ਰਭੂ-ਪ੍ਰੀਤ ਤੋਂ, ਜਿਸ ਦਾ ਸਦਕਾ ਉੱਚੀ ਨੀਵੀਂ ਜਾਤਿ ਵਰਨ ਕੁਲ (ਦਾ ਫ਼ਰਕ) ਮਿਟ ਜਾਂਦਾ ਹੈ ॥੫੭॥

ਪਦ ਅਰਥ ਬਲਿਹਾਰੀ = ਸਦਕੇ, ਕੁਰਬਾਨ। ਜਿਹ = ਜਿਸ ਪ੍ਰੀਤ ਦੀ ਬਰਕਤਿ ਨਾਲ ॥੫੭॥

* ਨੋਟ: ਜਿਵੇਂ ਗੰਗਾ ਆਦਿਕ ਤੀਰਥਾਂ ਦਾ ਇਸ਼ਨਾਨ 'ਪਾਂਚਉ ਲਰਿਕਾ' ਅਤੇ 'ਲਾਖ ਅਹੇਰੀ' ਦੀ ਮਾਰ ਤੋਂ ਨਹੀਂ ਬਚਾ ਸਕਦਾ, ਤਿਵੇਂ ਉੱਚੀ ਜਾਤਿ ਵਿਚ ਜਨਮਣਾ ਭੀ ਕੋਈ ਸਹੈਤਾ ਨਹੀਂ ਕਰਦਾ।

SikhNet (Spanish)ofrezco mi vida en sacrificio a esa vida en la que el estatus y la clase social, el color y el linaje ya no son tomados en cuenta.(57)

Open this shabad →

Shabad Bhagat Kabir Ji Salok Kabeer Jee

ਕਬੀਰ. ਮੁਕਤਿ ਦੁਆਰਾ ਸੰਕੁਰਾ; ਰਾਈ ਦਸਏਂ ਭਾਇ ॥

kabeer. mukat duaaraa sankuraa; raaee dasen bhaae |

Sant Singh KhalsaKabeer, the door of liberation is very narrow, less than the width of a mustard seed.
Manmohan SinghKabir, narrow is the door of salvation, its breadth is one tenth part of a mustard seed.
Manmohan Singh (Punjabi)ਕਬੀਰ, ਤੰਗ ਹੈ ਕਲਿਆਣ ਦਾ ਦਰਵਾਜਾ। ਇਸਦੀ ਚੁੜਾਈ ਸਰੋ ਦੇ ਦਾਣੇ ਦਾ ਦਸਵਾਂ ਹਿੱਸਾ ਹੈ।
Fareedkot Teekaਪ੍ਰਸ਼੍ਨ: ਸ੍ਰੀ ਕਬੀਰ ਜੀ ਕਹਤੇ ਹੈਂ: ਰਾਈ ਕੇ ਦਾਣੇ ਤੇ ਦਸਵੇਂ ਹਿਸੇ ਕੇ ਸਮਾਨ ਮੁਕਤਿ ਕਾ ਦ੍ਵਾਰਾ ਗ੍ਯਾਨ ਅਤਸੈ ਕਰ (ਸੰਕੁਰਾ) ਤੰਗ ਹੈ ਅਰਥਾਤ ਅਤੀ ਸੂਖਮ ਹੈ॥
Prof. Sahib Singhਹੇ ਕਬੀਰ! ਉਹ ਦਰਵਾਜ਼ਾ ਜਿਸ ਵਿਚੋਂ ਦੀ ਲੰਘ ਕੇ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਤੋਂ ਖ਼ਲਾਸੀ ਹੁੰਦੀ ਹੈ, ਬਹੁਤ ਭੀੜਾ ਹੈ, ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਸਮਝੋ,

ਪਦ ਅਰਥ ਮੁਕਤਿ ਦੁਆਰਾ = ਉਹ ਦਰਵਾਜ਼ਾ ਜਿਸ ਵਿਚੋਂ ਲੰਘ ਕੇ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਤੋਂ ਖ਼ਲਾਸੀ ਹੋ ਸਕਦੀ ਹੈ। ਸੰਕੁਰਾ = ਭੀੜਾ। ਦਸਏਂ ਭਾਇ = ਦਸਵਾਂ ਹਿੱਸਾ।

SikhNet (Spanish)Kabir, la Puerta a la Liberación es muy angosta,

ਮਨੁ ਤਉ ਮੈਗਲੁ ਹੋਇ ਰਹਿਓ; ਨਿਕਸੋ. ਕਿਉ ਕੈ ਜਾਇ ॥੫੮॥

man tau maigal hoe rahio; nikaso. kiau kai jaae |58|

Sant Singh KhalsaYour mind is larger than an elephant; how will it pass through? ||58||
Manmohan SinghThy mind has overgrown like an elephant. How can it pass through?
Manmohan Singh (Punjabi)ਤੇਰਾ ਮਨੂਆ ਹਾਥੀ ਦੀ ਤਰ੍ਹਾਂ ਵੱਡਾ ਹੋਇਆ ਹੋਇਆ ਹੈ। ਇਹ ਕਿਸ ਤਰ੍ਹਾਂ ਵਿੱਚ ਦੀ ਲੰਘ ਸਕਦਾ ਹੈ?
Fareedkot Teekaਇਸ ਜੀਵ ਕਾ ਮਨ ਤੌ ਹੰਕਾਰ ਕਰ ਕੇ (ਮੈਗਲੁ) ਹਸਤੀ ਵਤ ਅਸਥੂਲ ਹੋਇ ਰਹਿਆ ਹੈ, ਤਾਂ ਤੇ ਤਿਸ ਵਿਚੋਂ ਇਸ ਤੇ ਕੈਸੇ ਕਰ ਨਿਕਸਿਆ ਜਾਵੇ? ॥੫੮॥
Prof. Sahib Singhਪਰ ਜਿਸ ਮਨੁੱਖ ਦਾ ਮਨ ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਲੈਣ ਦੇ ਅਹੰਕਾਰ ਨਾਲ ਮਸਤ ਹਾਥੀ ਵਰਗਾ ਬਣਿਆ ਪਿਆ ਹੈ, ਉਹ ਇਸ ਦਰਵਾਜ਼ੇ ਵਿਚੋਂ ਦੀ ਨਹੀਂ ਲੰਘ ਸਕਦਾ ॥੫੮॥

ਪਦ ਅਰਥ ਮੈਗਲ = (Skt. मदकल) ਮਸਤ ਹਾਥੀ, ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਦੇ ਅਹੰਕਾਰ ਨਾਲ ਹਾਥੀ ਵਾਂਗ ਮਸਤਿਆ ਹੋਇਆ। ਕਿਉ ਕੈ = ਕਿਉ ਕਰਿ? ਕਿਵੇਂ? ਕਿਸ ਤਰ੍ਹਾਂ? (ਭਾਵ, ਨਹੀਂ)। ਨਿਕਸੋ ਜਾਇ = ਲੰਘਿਆ ਜਾਏ ॥੫੮॥

SikhNet (Spanish)es menor que el tamaño de un grano de mostaza y tu mente es más grande que el elefante, ¿cómo va a pasar a través?(58)

Open this shabad →

Shabad Bhagat Kabir Ji Salok Kabeer Jee

ਕਬੀਰ. ਐਸਾ ਸਤਿਗੁਰੁ ਜੇ ਮਿਲੈ; ਤੁਠਾ ਕਰੇ ਪਸਾਉ ॥

kabeer. aisaa satigur je milai; tutthaa kare pasaau |

Sant Singh KhalsaKabeer, if I meet such a True Guru, who mercifully blesses me with the gift,
Manmohan SinghO Kabir, if I meet with such a Guru, who in his mercy blesses me with the gift,
Manmohan Singh (Punjabi)ਜੇਕਰ ਮੈਂ ਐਹੋ ਜੇਹੇ ਸੱਚੇ ਗੁਰਾਂ ਨੂੰ ਮਿਲ ਪਵਾਂ, ਜੋ ਮਿਹਰਬਾਨ ਹੋ ਕੇ ਮੈਨੂੰ ਇਸਦੀ ਦਾਤ ਬਖਸ਼ੇ,
Fareedkot Teekaਉਤ੍ਰ: ਸ੍ਰੀ ਕਬੀਰ ਜੀ ਕਹਿਤੇ ਹੈਂ: ਜਗ੍ਯਾਸੀ ਕੌ ਐਸਾ ਸਤਿਗੁਰੂ ਜੋ ਸ਼ਾਸਤ੍ਰੋਂ ਮੇਂ ਲਿਖਾ ਹੈ, ਭਾਵ ਬ੍ਰਹਮ ਸ੍ਰੋਤ੍ਰੀ ਬ੍ਰਹਮਨੇਸ੍ਟੀ ਮਿਲ ਜਾਵੇ ਅਰ ਪ੍ਰਸੰਨ ਹੋਇ ਕੇ ਉਪਦੇਸ਼ ਰੂਪੀ ਦਾਤ ਕਰੈ॥
Prof. Sahib Singhਹੇ ਕਬੀਰ! ਜੇ ਕੋਈ ਅਜਿਹਾ ਗੁਰੂ ਮਿਲ ਪਏ, ਜੋ ਪ੍ਰਸੰਨ ਹੋ ਕੇ (ਮਨੁੱਖ ਉਤੇ) ਮੇਹਰ ਕਰੇ,

ਪਦ ਅਰਥ ਤੁਠਾ = ਪ੍ਰਸੰਨ ਹੋ ਕੇ। ਪਸਾਉ = ਪ੍ਰਸਾਦ, ਮੇਹਰ, ਕਿਰਪਾ।

SikhNet (Spanish)Kabir, si encuentro a tal Guru Verdadero que en Su Misericordia me bendiga con ese Regalo,

ਮੁਕਤਿ ਦੁਆਰਾ ਮੋਕਲਾ; ਸਹਜੇ ਆਵਉ ਜਾਉ ॥੫੯॥

mukat duaaraa mokalaa; sahaje aavau jaau |59|

Sant Singh Khalsathen the door of liberation will open wide for me, and I will easily pass through. ||59||
Manmohan Singhthen the door of salvation would open wide and I will easily pass through it.
Manmohan Singh (Punjabi)ਤਦ ਕਲਿਆਣ ਦਾ ਦਰਵਾਜਾ ਖੁਲ੍ਹਾ ਹੋ ਜਾਵੇਗਾ ਅਤੇ ਮੈਂ ਸੁਖੈਨ ਹੀ ਇਸ ਵਿਚਦੀ ਲੰਘ ਜਾਵਾਂਗਾ ਹੇ ਕਬੀਰ।
Fareedkot Teekaਤਬ ਇਸ ਕੋ ਮੁਕਤੀ ਕਾ ਦ੍ਵਾਰਾ ਗਿਆਨ ਪ੍ਰਾਪਤ ਹੋਣਾ (ਮੋਕਲਾ) ਸੁਗਮ ਹੋ ਜਾਤਾ ਹੈ ਔ ਤਿਸੀ ਕਰ ਕੇ (ਸਹਜੇ) ਸਰੂਪ ਮੇਂ ਜਾਤਾ ਹੈ ਅਰ ਬਿਵਹਾਰ ਮੇਂ ਆਵਤਾ ਹੈ ਔ ਸਦਾ ਅਨੰਦ ਰਹਿਤਾ ਹੈ॥੫੯॥
Prof. Sahib Singhਤਾਂ ਉਹ ਦਰਵਾਜ਼ਾ ਜਿਸ ਰਾਹੀਂ ਇਹਨਾਂ ਕਾਮਾਦਿਕਾਂ ਤੋਂ ਖ਼ਲਾਸੀ ਹੋ ਸਕਦੀ ਹੈ, ਖੁੱਲ੍ਹਾ ਹੋ ਜਾਂਦਾ ਹੈ, (ਗੁਰੂ-ਦਰ ਤੋਂ ਮਿਲੀ) ਅਡੋਲ ਅਵਸਥਾ ਵਿਚ ਟਿਕ ਕੇ ਫਿਰ ਬੇ-ਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥

ਪਦ ਅਰਥ ਮੋਕਲਾ = ਖੁਲ੍ਹਾ। ਸਹਜੇ = ਸਹਜ ਵਿਚ, ਅਡੋਲ ਅਵਸਥਾ ਵਿਚ ਟਿਕ ਕੇ, 'ਪਾਂਚਉ ਲਰਿਕਾ' ਅਤੇ 'ਲਾਖ ਅਹੇਰੀ' ਦੀ ਘਬਰਾਹਟ ਤੋਂ ਪਰੇ ਰਹਿ ਕੇ। ਆਵਉ ਜਾਉ = ਬੇਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥

* ਨੋਟ: ਕਬੀਰ ਜੀ ਦੇ ਇਹਨਾਂ ਸ਼ਲੋਕਾਂ ਦੇ ਨਾਲ ਰਲਾ ਕੇ ਗੁਰੂ ਅਮਰਦਾਸ ਜੀ ਦਾ ਹੇਠ ਲਿਖਿਆ ਸ਼ਲੋਕ ਪੜ੍ਹੋ ਜੋ ਰਾਗ ਗੂਜਰੀ ਦੀ ਵਾਰ ਮ: ੩ ਦੀ ਪਉੜੀ ਨੰ: ੪ ਦੇ ਨਾਲ ਦਰਜ ਹੈ: ਨਾਨਕ ਮੁਕਤਿ ਦੁਆਰਾ ਅਤਿ ਨੀਕਾ, ਨਾਨ੍ਹ੍ਹਾ ਹੋਇ ਸੁ ਜਾਇ ॥ ਹਉਮੈ ਮਨੁ ਅਸਥੂਲੁ ਹੈ, ਕਿਉਕਰਿ ਵਿਚੁਦੇ ਜਾਇ ॥ ਸਤਿਗੁਰਿ ਮਿਲਿਐ ਹਉਮੈ ਗਈ, ਜੋਤਿ ਰਹੀ ਸਭ ਆਇ ॥ ਇਹੁ ਜੀਉ ਸਦਾ ਮੁਕਤੁ ਹੈ, ਸਹਜੇ ਰਹਿਆ ਸਮਾਇ ॥੨॥੪॥ (ਪੰਨਾ 1367)। ਗੁਰੂ ਅਮਰਦਾਸ ਜੀ ਨੇ ਕਬੀਰ ਜੀ ਦੇ ਲਫ਼ਜ਼ 'ਮੈਗਲ' ਦੀ ਵਿਆਖਿਆ ਕਰ ਦਿੱਤੀ ਹੈ "ਹਉਮੈ ਮਨੁ ਅਸਥੂਲੁ"। 'ਤੁਠਾ' ਗੁਰੂ ਕੀਹ 'ਪਸਾਉ' ਕਰਦਾ ਹੈ? "ਸਤਿਗੁਰਿ ਮਿਲਿਐ ਹਉਮੈ ਗਈ"। ਇਕ ਗੱਲ ਸਾਫ਼ ਪ੍ਰਤੱਖ ਹੈ। ਜਦੋਂ ਗੁਰੂ ਅਮਰਦਾਸ ਜੀ ਨੇ ਇਹ ਸ਼ਲੋਕ ਲਿਖਿਆ ਸੀ, ਕਬੀਰ ਜੀ ਦੇ ਇਹ ਦੋਵੇਂ ਸ਼ਲੋਕ ਉਹਨਾਂ ਪਾਸ ਮੌਜੂਦ ਸਨ। ਇਹ ਕਹਾਣੀ ਗ਼ਲਤ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ।

SikhNet (Spanish)entonces la Puerta de la Liberación se abrirá de par en par para mí y fácilmente podré cruzarla. (59)

Open this shabad →

Shabad Bhagat Kabir Ji Salok Kabeer Jee

ਕਬੀਰ. ਨਾ ਮੋੁਹਿ ਛਾਨਿ. ਨ ਛਾਪਰੀ; ਨਾ ਮੋੁਹਿ ਘਰੁ. ਨਹੀ ਗਾਉ ॥

kabeer. naa muohi chhaan. na chhaaparee; naa muohi ghar. nahee gaau |

Sant Singh KhalsaKabeer, I have no hut or hovel, no house or village.
Manmohan SinghKabir! I have no shed nor any hut. I have neither a house nor a village.
Manmohan Singh (Punjabi)ਕਬੀਰ ਮੇਰੇ ਕੋਲ ਛਪਰ ਨਹੀਂ, ਨਾਂ ਹੀ ਕੋਈ ਕੁੱਲੀ ਹੈ। ਮੇਰੇ ਕੋਲ ਨਾਂ ਝੁਗਾ ਹੈ ਨਾਂ ਪਿੰਡ।
Fareedkot Teekaਸ੍ਰੀ ਕਬੀਰ ਜੀਉ ਕਹਿਤੇ ਹੈਂ: ਨਾ ਤੋ ਮੇਰੇ ਪਾਸ ਛੰਨ ਬਡੀ ਹੈ ਔਰ ਨਾ ਛੋਟੀ ਛਪਰੀ ਹੈ, ਨਾ ਕੋਈ ਘਰ ਹੈ, ਨਾ ਮੇਰਾ ਕੋਈ ਗਾਉਂ ਹੈ॥
Prof. Sahib Singhਹੇ ਕਬੀਰ! ਮੇਰੇ ਪਾਸ ਨਾਹ ਕੋਈ ਛੰਨ ਨਾਹ ਕੁੱਲੀ; ਨਾਹ ਮੇਰੇ ਪਾਸ ਕੋਈ ਘਰ ਨਾਹ ਗਿਰਾਂ;

ਪਦ ਅਰਥ ਮਹਿ = (ਅਸਲ ਲਫ਼ਜ਼ 'ਮੋਹਿ' ਹੈ, ਇਥੇ 'ਮੁਹਿ' ਪੜ੍ਹਨਾ ਹੈ। ਪਾਠ ਦੀ ਚਾਲ ਨੂੰ ਠੀਕ ਰੱਖਣ ਲਈ ਇਕ ਮਾਤ੍ਰਾ ਘਟਾਣੀ ਹੈ) ਮੇਰੇ ਪਾਸ। ਛਾਨਿ = ਛੰਨ। ਛਾਪਰੀ = ਕੁੱਲੀ। ਗਾਉ = ਪਿੰਡ।

SikhNet (Spanish)Kabir, no tengo ni cabaña, ni casa en la villa, espero que el Señor no pregunte quién soy,

ਮਤ ਹਰਿ ਪੂਛੈ. ਕਉਨੁ ਹੈ; ਮੇਰੇ ਜਾਤਿ ਨ ਨਾਉ ॥੬੦॥

mat har poochhai. kaun hai; mere jaat na naau |60|

Sant Singh KhalsaI hope that the Lord will not ask who I am. I have no social status or name. ||60||
Manmohan SinghI have no caste and name and the Lord shall ask not who I am.
Manmohan Singh (Punjabi)ਮੇਰਾ ਕੋਈ ਵਰਨ ਅਤੇ ਨਾਮ ਨਹੀਂ ਅਤੇ ਸੁਆਮੀ ਨੇ ਪੁਛਣਾ ਹੀ ਨਹੀਂ ਕਿ ਮੈਂ ਕੌਣ ਹਾਂ।
Fareedkot Teekaਮਤ ਹਰੀ ਮੁਝ ਕੋ ਪੂਛੇ ਤੂੰ ਕੌਨ ਹੈਂ? ਮੇਰੇ ਮੇਂ ਤੋ ਨਾ ਕੋਈ ਜਾਤਿ ਹੀ ਹੈ ਔ ਨਾ ਮੇਰਾ ਨਾਮ ਹੈ। ਭਾਵ ਯੇਹ ਸਰਬ ਪਦਾਰਥੋਂ ਕੇ ਅਭਿਮਾਨ ਕੋ ਤਿਆਗ ਕਰ ਸਰਬ ਰੂਪ ਏਕ ਹਰੀ ਕੋ ਜਾਨਿਆ ਹੈ॥੬੦॥
Prof. Sahib Singhਜਿਵੇਂ ਮੇਰੇ ਮਨ ਵਿਚ ਜਾਤਿ ਦਾ ਕੋਈ ਵਿਤਕਰਾ ਨਹੀਂ ਤਿਵੇਂ ਮਲਕੀਅਤ ਦੇ ਨਾਮਣੇ ਦੀ ਕੋਈ ਚਾਹ ਨਹੀਂ (ਜੇ ਜਾਤਿ-ਅਭਿਮਾਨ ਤੇ ਮਾਇਆ ਦੀ ਮਮਤਾ ਛੱਡ ਦੇਈਏ ਤਾਂ) ਸ਼ਾਇਦ ਪਰਮਾਤਮਾ (ਅਸਾਡੀ) ਵਾਤ ਪੁੱਛ ਲਏ ॥੬੦॥

ਪਦ ਅਰਥ ਮਤ = ਮਤਾਂ, ਸ਼ਾਇਦ। ਮੇਰੇ = ਮੇਰੇ ਪਾਸ (ਆਸਰਾ)। ਨਾਉ = ਨਾਮਣਾ, ਮਲਕੀਅਤ ਦੀ ਵਡਿਆਈ ॥੬੦॥

SikhNet (Spanish)pues no tengo estatus social ni nombre.(60)

Open this shabad →

Shabad Bhagat Kabir Ji Salok Kabeer Jee

ਕਬੀਰ. ਮੁਹਿ ਮਰਨੇ ਕਾ ਚਾਉ ਹੈ; ਮਰਉ ਤ ਹਰਿ ਕੈ ਦੁਆਰ ॥

kabeer. muhi marane kaa chaau hai; mrau ta har kai duaar |

Sant Singh KhalsaKabeer, I long to die; let me die at the Lord's Door.
Manmohan SinghKabir, I long to die, however, when I die, then, let it be at the Lord's door.
Manmohan Singh (Punjabi)ਕਬੀਰ, ਮੈਨੂੰ ਮਰਨ ਦੀ ਤੀਬਰ ਚਾਹਲਾ ਹੈ, ਪਰ ਜਦ ਵੀ ਮੈਂ ਮਰਾਂ ਤਾਂ ਪ੍ਰਭੂ ਦੇ ਬੂਹੇ ਤੇ ਮਰਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮੁਝ ਕੋ ਮਰਨੇ ਕਾ (ਚਾਉ) ਉਤਸਾਹ ਹੈ, ਪਰੰਤੂ ਜਬ ਮੈਂ ਮਰੋਂ ਤਬ ਹਰੀ ਕੇ ਸਤਸੰਗ ਰੂਪੀ ਦ੍ਵਾਰੇ ਮੇਂ ਹੀ ਮਰੋਂ॥
Prof. Sahib Singhਹੇ ਕਬੀਰ! ਮੇਰੇ ਅੰਦਰ ਤਾਂਘ ਹੈ ਕਿ ਮੈਂ ਆਪਾ-ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ; ਪਰ ਇਹ ਆਪਾ-ਭਾਵ ਤਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ,

ਪਦ ਅਰਥ ਮੁਹਿ = ਮੈਨੂੰ। ਮਰਨੇ ਕਾ = ਆਪਾ-ਭਾਵ ਮਿਟਾਣ ਦਾ, ਚੰਗੇ ਕਰਮ ਉੱਚੀ ਜਾਤਿ ਅਤੇ ਮਲਕੀਅਤ ਦੇ ਮਾਣ ਵਲੋਂ ਮਰਨ ਦਾ। ਚਾਉ = ਤਾਂਘ। ਮਰਉ = ਜੇ ਮੈਂ ਇਹ ਮਰਨੀ ਮਰਨਾ ਚਾਹੁੰਦਾ ਹਾਂ। ਤ = ਤਾਂ।

SikhNet (Spanish)Kabir, añoro morir, déjenme morir a la Puerta del Señor, espero que el Señor no pregunte,

ਮਤ ਹਰਿ ਪੂਛੈ ਕਉਨੁ ਹੈ; ਪਰਾ ਹਮਾਰੈ ਬਾਰ ॥੬੧॥

mat har poochhai kaun hai; paraa hamaarai baar |61|

Sant Singh KhalsaI hope that the Lord does not ask, "Who is this, lying at my door?" ||61||
Manmohan SinghMay the Lord not ask, "who is this man lying at my door?"
Manmohan Singh (Punjabi)ਕਾਸ਼! ਵਾਹਿਗੁਰੂ ਇਹ ਨਾਂ ਪੁਛ "ਇਹ ਕਿਹੜਾ ਪ੍ਰਾਣੀ ਹੈ ਜੋ ਮੇਰੇ ਬੂਹੇ ਤੇ ਪਿਆ ਹੈ?
Fareedkot Teekaਕਿਉਂਕਿ ਮਤ ਕਬੀ ਹਰੀ ਪੂਛੈ ਤੂੰ ਕੌਨ ਹੈਂ, ਜੋ ਹਮਾਰੇ ਦ੍ਵਾਰੇ ਪਰ ਪੜਾ ਹੈਂ? ਭਾਵ ਯੇਹ ਸਤਸੰਗ ਮੇਂ ਜਾਣੇ ਕਰ ਹਰੀ ਕਾ ਮਿਲਾਪ ਹੋਇਗਾ॥੬੧॥☬ਏਕ ਸਮੇਂ ਸ੍ਰੀ ਕਬੀਰ ਜੀ ਕੇ ਸਾਥ ਬ੍ਰਹਮਣੋਂ ਨੇ ਦ੍ਵੈਸ ਕਰ ਕੇ ਅਪਜਸ ਕਰਾਵਨੇ ਵਾਸਤੇ ਕਬੀਰ ਜੀ ਕੀ ਤਰਫ ਸੇ ਦੇਸਾਂਤ੍ਰੋਂ ਮੇਂ ਯਗ ਕੀਆ ਚਿਠੀਆਂ ਭੇਜ ਕਰ ਕੇ ਬਹੁਤ ਭੇਖਧਾਰੀ ਬੁਲਵਾਇ ਲੀਏ। ਓਹ ਸਭ ਭੇਖ ਕਬੀਰ ਜੀ ਕੇ ਘਰ ਕੋ ਚਲੇ ਆਵੈਂ। ਤਿਨੋਂ ਕੋ ਬਹੁਤ ਇਕਤ੍ਰ ਹੂਏ ਦੇਖ ਕਰ ਕਬੀਰ ਜੀ ਕਿਸੀ ਬਨ ਮੇਂ ਇਕੰਤ ਅਸਥਾਨ ਮੇਂ ਜਾਇ ਬੈਠੇ। ਤਬ ਭਗੰਵਤ ਨੇ ਏਕ ਬਨਜਾਰੇ ਕਾ ਰੂਪ ਧਾਰਕਰ ਯਗ ਕੀ ਸਮਗ੍ਰੀ ਤਿਆਰ ਕਰੀ ਔਰ ਕਬੀਰ ਜੀ ਕਾ ਰੂਪ ਧਾਰ ਕਰ ਸੰਪੂਰਨ ਸੰਤੋਂ ਬ੍ਰਹਮਣੋਂ ਕੋ ਪ੍ਰਸੰਨ ਕੀਆ। ਅਨੇਕ ਪਕਵਾਨ ਛਕਾਏ ਤਬ ਕਬੀਰ ਜੀ ਕਾ ਬਡਾ ਜਸ ਹੂਆ ਸੁਨ ਕਰ ਬਨ ਸੇ ਆਪ ਭੀ ਆਏ। ਤਬ ਹਰੀ ਅੰਤਰਧਿਆਨ ਹੋ ਗਏ। ਤੋ ਲੋਕ ਕਬੀਰ ਜੀ ਕੋ ਕਹੈਂ ਧੰਨ ਕਬੀਰ ਜੀ ਹੈਂ। ਧੰਨ ਕਬੀਰ ਜੀ ਹੈਂ॥ ਨਿਜ ਜਸ ਕੋ ਸੁਨ ਕਰ ਤਿਨ ਕੇ ਪਰਥਾਇ ਸ੍ਰੀ ਕਬੀਰ ਜੀ ਕਹਿਤੇ ਹੈਂ:
Prof. Sahib Singh(ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਕਿ ਮੇਹਰ ਕਰ ਕੇ ਉਹ ਬਖ਼ਸ਼ਿੰਦ) ਪ੍ਰਭੂ ਕਦੇ ਪੁੱਛ ਹੀ ਬਹੇ ਕਿ ਮੇਰੇ ਦਰਵਾਜ਼ੇ ਉਤੇ ਕੌਣ ਡਿੱਗ ਪਿਆ ਹੈ ॥੬੧॥

ਪਦ ਅਰਥ ਬਾਰ = ਦਰਵਾਜ਼ੇ ਤੇ ॥੬੧॥

* ਨੋਟ: ਜਿਵੇਂ ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਕੁਲ ਦਾ ਆਸਰਾ ਸਿਮਰਨ ਕਰਨ ਨਹੀਂ ਦੇਂਦੇ, ਸਗੋਂ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਦੇ ਜਾਲ ਵਿਚ ਫਸਾ ਦੇਂਦੇ ਹਨ, ਤਿਵੇਂ ਹੀ ਜਾਇਦਾਦ ਦੀ ਮਲਕੀਅਤ, ਮਾਇਆ ਦੀ ਮਮਤਾ ਭੀ ਪ੍ਰਭੂ-ਚਰਨਾਂ ਵਿਚ ਜੁੜਨ ਨਹੀਂ ਦੇਂਦੀ। * ਨੋਟ: ਮਮਤਾ ਤਿਆਗਣੀ ਹੈ, ਪਰ ਇਹ ਤਿਆਗ ਕੇ ਭੀ ਪ੍ਰਭੂ ਦੇ ਦਰ ਤੋਂ ਬਖ਼ਸ਼ਸ਼ ਦੀ ਆਸ ਰੱਖਣੀ ਹੈ, ਮਮਤਾ ਦੇ ਤਿਆਗ ਨਾਲ ਕੋਈ ਹੱਕ ਨਹੀਂ ਬਣ ਜਾਂਦਾ ਕਿ ਹੁਣ ਜ਼ਰੂਰ ਮਿਲ ਪਏਗਾ।

SikhNet (Spanish)¿Quién es ese que vive en mi Puerta?(61)

Open this shabad →

Shabad Bhagat Kabir Ji Salok Kabeer Jee

ਕਬੀਰ. ਨਾ ਹਮ ਕੀਆ, ਨ ਕਰਹਿਗੇ; ਨਾ ਕਰਿ ਸਕੈ ਸਰੀਰੁ ॥

kabeer. naa ham keea, na karahige; naa kar sakai sareer |

Sant Singh KhalsaKabeer, I have not done anything; I shall not do anything; my body cannot do anything.
Manmohan SinghKabir, I have done is not, nor will I do it, nor can my body do it.
Manmohan Singh (Punjabi)ਕਬੀਰ, ਇਹ ਮੈਂ ਨਹੀਂ ਕੀਤਾ, ਨਾਂ ਮੈਂ ਇਸ ਨੂੰ ਕਰਾਂਗਾ ਨਾਂ ਹੀ ਮੇਰੀ ਦੇਹ ਇਸ ਨੂੰ ਕਰ ਸਕਦੀ ਹੈ।
Fareedkot Teekaਹੇ ਭਾਈ! ਇਹ ਯਗ੍ਯ ਕਾ ਅਡੰਬਰ ਨਾ ਤੋ ਹਮਨੇ ਕੀਆ ਹੈ ਨਾ ਆਗੇ ਕਉ ਐਸਾ ਕਰੇਂਗੇ, ਕਿਉਂਕਿ ਹਮਾਰਾ ਸਰੀਰ ਕੁਛ ਕਰ ਨਹੀਂ ਸਕਤਾ ਹੈ॥
Prof. Sahib Singhਹੇ ਕਬੀਰ! ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ 'ਲਾਖ ਅਹੇਰੀ' ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ; ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਖ਼ੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ, ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ।

ਪਦ ਅਰਥ ਨਾਹ ਹਮ ਕੀਆ = ਮੈਂ ਇਹ ਕੰਮ ਨਹੀਂ ਕੀਤਾ, ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ "ਲਾਖ ਅਹੇਰੀ" ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ। ਨ ਕਰਹਿਗੇ = ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਮੈਂ ਇਹਨਾਂ ਵਿਕਾਰਾਂ ਦਾ ਟਾਕਰਾ ਖ਼ੁਦ ਕਰ ਸਕਾਂ। ਨਾ ਕਰਿ ਸਕੈ ਸਰੀਰੁ = ਮੇਰਾ ਇਹ ਸਰੀਰ ਭੀ ਆਪਣੇ ਆਪ ਇਤਨੀ ਹਿੰਮਤ ਕਰਨ-ਯੋਗਾ ਨਹੀਂ, ਕਿਉਂਕਿ ਇਸ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਪ੍ਰੇਰ ਰਹੇ ਹਨ।

SikhNet (Spanish)Kabir, no ha hecho nada ni lo voy a hacer, mi cuerpo no puede hacer nada,

ਕਿਆ ਜਾਨਉ. ਕਿਛੁ ਹਰਿ ਕੀਆ; ਭਇਓ ਕਬੀਰੁ ਕਬੀਰੁ ॥੬੨॥

kiaa jaanau. kichh har keea; bheo kabeer kabeer |62|

Sant Singh KhalsaI do not know what the Lord has done, but the call has gone out: "Kabeer, Kabeer." ||62||
Manmohan SinghWhat do I know as to what my God has done, that Kabir is acclaimed all over.
Manmohan Singh (Punjabi)ਮੈਂ ਕੀ ਜਾਣਦਾ ਹਾਂ ਕਿ ਮੇਰੇ ਪ੍ਰਭੂ ਨੇ ਕੀ ਕੀਤਾ ਹੈ, ਕਿ ਸਾਰੇ ਹੀ ਕਬੀਰ, ਕਬੀਰ ਦਾ ਜਸ ਹੋ ਰਿਹਾ ਹੈ।
Fareedkot Teekaਕਿਆ ਜਾਨੋਂ, ਭਾਵ ਮੈਂ ਕੁਛ ਨਹੀਂ ਜਾਨਤਾ ਹੂੰ। ਹੇ ਭਾਈ! ਇਹ ਸਭ ਕਿਛੁ ਹਰੀ ਨੇ ਆਪ ਹੀ ਕੀਆ ਹੈ, ਜਿਸ ਤੇ ਜਗਤ ਮੇਂ ਕਬੀਰ ਹੋਇ ਰਿਹਾ ਹੈ॥੬੨॥☬ਨਾਮ ਕੀ ਮਹਿਮਾ ਪ੍ਰਗਟ ਕਰਤੇ ਹੈਂ:
Prof. Sahib Singhਅਸਲ ਗੱਲ ਇਹ ਹੈ ਕਿ ਕਾਮਾਦਿਕਾਂ ਨੂੰ ਜਿੱਤ ਕੇ ਜੋ ਥੋੜ੍ਹੀ-ਬਹੁਤ ਭਗਤੀ ਮੈਥੋਂ ਹੋਈ ਹੈ ਇਹ ਸਭ ਕੁਝ ਪ੍ਰਭੂ ਨੇ ਆਪ ਕੀਤਾ ਹੈ ਤੇ (ਉਸ ਦੀ ਮੇਹਰ ਨਾਲ) ਕਬੀਰ (ਭਗਤ) ਮਸ਼ਹੂਰ ਹੋ ਗਿਆ ਹੈ ॥੬੨॥

ਪਦ ਅਰਥ ਕਿਆ ਜਾਨਉ = ਕੀਹ ਪਤਾ? ਕੋਈ ਅਜਬ ਗੱਲ ਨਹੀਂ ਕਿ, ਅਸਲ ਗੱਲ ਇਹੀ ਹੋਵੇਗੀ ਕਿ। ਕਿਛੁ = ਜੋ ਕੁਝ ਕੀਤਾ ਹੈ, ਕਾਮਾਦਿਕਾਂ ਨੂੰ ਜਿੱਤ ਕੇ ਜੋ ਭੀ ਭਗਤੀ ਕੀਤੀ ਹੈ। ਕਬੀਰੁ = ਵੱਡਾ ॥੬੨॥

* ਨੋਟ: ਪਿਛਲੇ ਸ਼ਲੋਕ ਵਿਚ ਦੇ "ਮਤ ਹਰਿ ਪੂਛੈ ਕਉਨੁ ਹੈ" ਦੇ ਖ਼ਿਆਲ ਨੂੰ ਫਿਰ ਦੁਹਰਾਇਆ ਹੈ ਕਿ ਪ੍ਰਭੂ ਦੇ ਚਰਨਾਂ ਦਾ ਪਿਆਰ ਨਿਰੋਲ ਪ੍ਰਭੂ ਦੀ ਆਪਣੀ ਦਾਤਿ ਹੈ, ਜਿਸ ਉਤੇ ਮੇਹਰ ਕਰੇ ਉਸੇ ਨੂੰ ਮਿਲਦੀ ਹੈ। ਜਗਤ ਵਿਚ 'ਲਾਖ ਅਹੇਰੀ' ਹਨ, ਮਨੁੱਖ ਆਪਣੀ ਹਿੰਮਤਿ ਨਾਲ ਇਹਨਾਂ ਤੋਂ ਬਚ ਨਹੀਂ ਸਕਦਾ, ਪ੍ਰਭੂ ਖ਼ੁਦ ਸਹੈਤਾ ਕਰੇ ਤਾਂ ਹੀ ਇਹਨਾਂ ਦੇ ਪੰਜੇ ਤੋਂ ਨਿਕਲ ਸਕੀਦਾ ਹੈ। * ਨੋਟ: ਇਸ ਸ਼ਲੋਕ ਦੇ ਨਾਲ ਜੱਗ ਆਦਿਕ ਦੀ ਕੱਚੀ ਕਹਾਣੀ ਜੋੜ ਕੇ ਆਪਣੀ ਸਮਝ ਨੂੰ ਹਾਸੋ-ਹੀਣਾ ਬਣਾਉਣ ਵਾਲੀ ਗੱਲ ਹੈ।

SikhNet (Spanish)no se lo que el Señor ha hecho, pero el Llamado ha salido, Kabir, Kabir.(62)

Open this shabad →

Shabad Bhagat Kabir Ji Salok Kabeer Jee

ਕਬੀਰ. ਸੁਪਨੈ ਹੂ ਬਰੜਾਇ ਕੈ; ਜਿਹ ਮੁਖਿ ਨਿਕਸੈ ਰਾਮੁ ॥

kabeer. supanai hoo bararraae kai; jih mukh nikasai raam |

Sant Singh KhalsaKabeer, if someone utters the Name of the Lord even in dreams,
Manmohan SinghKabir, from whose mouth, even in dream, issues the Lord's Name as he mutters;
Manmohan Singh (Punjabi)ਕਬੀਰ, ਜਿਸ ਦੇ ਮੂੰਹ ਵਿਚੋਂ ਉਸ ਦੇ ਸੁਫਨੇ ਦੇ ਬੁਰੜਾਉਣ ਅੰਦਰ ਵੀ ਪ੍ਰਭੂ ਦਾ ਨਾਮ ਨਿਕਲਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਕੇ ਮੁਖ ਤੇ ਸੁਪਨੇ ਮੇਂ ਬਰੜਾਵਣੇ ਕਰ ਕੇ ਭੀ ਰਾਮ ਨਾਮ ਕਾ ਉਚਾਰਨ ਹੋਵੈ॥
Prof. Sahib Singhਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ,

ਪਦ ਅਰਥ ਸੁਪਨੈ ਹੂ = ਸੁਪਨੇ ਵਿਚ। ਬਰੜਾਇ ਕੈ = ਸੁੱਤੇ ਪਿਆਂ ਸੁਪਨੇ ਆਉਣ ਤੇ ਕਈ ਵਾਰੀ ਗੱਲਾਂ ਕਰਨ ਲੱਗ ਪਈਦੀਆਂ ਹਨ, ਇਸ ਨੂੰ ਬਰੜਾਉਣਾ ਆਖੀਦਾ ਹੈ। ਜਿਹ ਮੁਖਿ = ਜਿਸ ਮਨੁੱਖ ਦੇ ਮੂੰਹੋਂ। ਨਿਕਸੈ = ਨਿਕਲੇ।

SikhNet (Spanish)Kabir, si alguien recita el Nombre del Señor aun en el sueño,

ਤਾ ਕੇ ਪਗ ਕੀ ਪਾਨਹੀ; ਮੇਰੇ ਤਨ ਕੋ ਚਾਮੁ ॥੬੩॥

taa ke pag kee paanahee; mere tan ko chaam |63|

Sant Singh KhalsaI would make my skin into shoes for his feet. ||63||
Manmohan SinghLet the skin of my body be the shoes for his feet.
Manmohan Singh (Punjabi)ਕਾਸ਼! ਮੇਰੀ ਦੇਹ ਦੀ ਖਲ ਉਸ ਦੇ ਪੈਰਾਂ ਦੀ ਜੁੱਤੀ ਹੋ ਜਾਵੇ।
Fareedkot Teekaਮੇਰੇ ਸਰੀਰ ਕਾ ਜੋ ਚੰਮ ਹੈ, ਸੋ ਤਿਸ ਕੇ ਚਰਨੋਂ ਕੀ (ਪਾਨਹੀ) ਜੂਤੀ ਹੋਵੇ। ਭਾਵ ਯੇਹ ਸੁਪਨੇ ਮੇਂ ਉਚਾਰਨੇ ਸੇ ਇਹ ਮੁਰਾਤਬਾ ਹੈ ਤੌ ਜੋ ਪ੍ਰਤਖ ਪ੍ਰੇਮ ਸੇ ਉਚਾਰਨ ਕਰਤੇ ਹੈਂ ਤਿਨ ਕੀ ਮਹਿਮਾਂ ਅਪਾਰ ਹੈ॥੬੩॥
Prof. Sahib Singhਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ) ॥੬੩॥

ਪਦ ਅਰਥ ਪਗ = ਪੈਰ। ਪਾਨਹੀ = (Skt. ਉਪਾਨਹ) ਜੁੱਤੀ। ਚਾਮੁ = ਚੰਮ, ਖੱਲ ॥੬੩॥

* ਨੋਟ: ਜੋ ਕੰਮ ਸਾਰਾ ਦਿਨ ਕਰਦੇ ਰਹੀਏ, ਜਿਸ ਪਾਸੇ ਸਾਰਾ ਦਿਨ ਸੁਰਤਿ ਜੁੜੀ ਰਹੇ, ਰਾਤ ਨੂੰ ਸੁੱਤੇ ਪਿਆਂ ਭੀ ਆਮ ਤੌਰ ਤੇ ਸੁਰਤਿ ਨੇ ਉਧਰੇ ਹੀ ਜਾਣਾ ਹੈ ਤੇ ਉਹਨਾਂ ਹੀ ਕੰਮਾਂ ਦੇ ਸੁਪਨੇ ਆਉਣੇ ਹਨ। ਸਾਲਾਨਾ ਇਮਤਿਹਾਨ ਦੇ ਦਿਨਾਂ ਵਿਚ ਜਦੋਂ ਵਿੱਦਿਆਰਥੀ ਪੜ੍ਹਨ ਵਿਚ ਦਿਨ-ਰਾਤ ਇਕ ਕਰ ਦੇਂਦੇ ਹਨ, ਤਾਂ ਸੁੱਤੇ ਪਿਆਂ ਭੀ ਉਹੀ ਮਜ਼ਮੂਨ ਉਹੀ ਕਿਤਾਬਾਂ ਪੜ੍ਹੀ ਜਾਂਦੇ ਹਨ। ਇਸੇ ਤਰ੍ਹਾਂ ਦਿਨੇ ਕਿਰਤ-ਕਾਰ ਕਰਦਿਆਂ ਜਿਸ ਮਨੁੱਖ ਦੀ ਸੁਰਤਿ ਪ੍ਰਭੂ ਦੀ ਯਾਦ ਵਿਚ ਜੁੜੀ ਰਹਿੰਦੀ ਹੈ, ਉਸੇ ਨੂੰ ਹੀ ਸੁਪਨੇ ਵਿਚ ਭੀ ਰੱਬ ਚੇਤੇ ਆ ਸਕਦਾ ਹੈ। ਕਬੀਰ ਜੀ ਇਸ ਸ਼ਲੋਕ ਵਿਚ ਆਪਣੇ ਸੁਭਾਵਿਕ ਗੂਝ ਢੰਗ ਨਾਲ ਆਖਦੇ ਹਨ ਕਿ ਦਿਨ ਵੇਲੇ ਕਿਰਤ-ਕਾਰ ਕਰਦਿਆਂ ਸੁਰਤਿ ਪ੍ਰਭੂ-ਚਰਨਾਂ ਵਿਚ ਜੋੜੋ, ਰਾਤ ਨੂੰ ਸੁੱਤੇ ਪਿਆਂ ਆਪਣੇ ਆਪ ਸੁਰਤਿ ਪ੍ਰਭੂ ਵਿਚ ਜੁੜੀ ਰਹੇਗੀ; ਤੇ, ਇਸ ਤਰ੍ਹਾਂ ਉਠਦੇ ਬੈਠਦੇ ਜਾਗਦੇ ਸੁੱਤੇ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜਨ ਦੀ ਆਦਤ ਬਣ ਜਾਇਗੀ।੬੩।

SikhNet (Spanish)para sus pies haré de mi piel los zapatos.(63)

Open this shabad →

Shabad Bhagat Kabir Ji Salok Kabeer Jee

ਕਬੀਰ. ਮਾਟੀ ਕੇ ਹਮ ਪੂਤਰੇ; ਮਾਨਸੁ ਰਾਖਿਓੁ ਨਾਉ ॥

kabeer. maattee ke ham pootare; maanas raakhio naau |

Sant Singh KhalsaKabeer, we are puppets of clay, but we take the name of mankind.
Manmohan SinghKabir, we are the puppets of clay and bear the name of men.
Manmohan Singh (Punjabi)ਕਬੀਰ, ਅਸੀਂ ਮਿੱਟੀ ਦੀਆਂ ਗੁਡੀਆਂ ਹਾਂ ਅਤੇ ਸਾਡਾ ਨਾਮ ਆਦਮੀ ਧਰਿਆ ਹੋਇਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਮਿੱਟੀ ਕੇ ਤੌ ਹਮ ਪੁਤਲੇ ਬਨੇ ਹੂਏ ਹੈਂ ਔ ਮਾਨਸ ਹਮਾਰਾ ਨਾਮ ਰਖਿਆ ਹੂਆ ਹੈ, ਭਾਵ ਯੇਹ ਮਾਨਸ ਕੇ ਗੁਣ ਨਹੀਂ ਹੈ ਕੇਵਲ ਨਾਮ ਹੀ ਰਾਖਾ ਹੂਆ ਹੈ॥
Prof. Sahib Singhਹੇ ਕਬੀਰ! ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ, ਅਸਾਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ (ਪਰ ਰਹੇ ਅਸੀਂ ਮਿੱਟੀ ਦੇ ਹੀ ਪੁਤਲੇ, ਕਿਉਂਕਿ ਜਿਸ ਪਰਮਾਤਮਾ ਨੇ ਅਸਾਡਾ ਇਹ ਪੁਤਲਾ ਸਜਾ ਕੇ ਇਸ ਵਿਚ ਆਪਣੀ ਜੋਤਿ ਪਾਈ ਹੈ ਉਸ ਨੂੰ ਵਿਸਾਰ ਕੇ ਮਿੱਟੀ ਨਾਲ ਹੀ ਪਿਆਰ ਕਰ ਰਹੇ ਹਾਂ);

ਪਦ ਅਰਥ ਪੂਤਰੇ = ਪੁਤਲੇ। ਰਾਖਿਓ‍ੁ = ('ੳ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲ ਲਫ਼ਜ਼ 'ਰਾਖਿਓ' ਹੈ, ਇਥੇ ਪਾਠ ਦੀ ਚਾਲ ਨੂੰ ਠੀਕ ਰੱਖਣ ਲਈ 'ਰਾਖਿਉ' ਪੜ੍ਹਨਾ ਹੈ)

SikhNet (Spanish)Kabir, somos marionetas de barro pero tomamos el nombre de la humanidad,

ਚਾਰਿ ਦਿਵਸ ਕੇ ਪਾਹੁਨੇ; ਬਡ ਬਡ ਰੂੰਧਹਿ ਠਾਉ ॥੬੪॥

chaar divas ke paahune; badd badd roondheh tthaau |64|

Sant Singh KhalsaWe are guests here for only a few days, but we take up so much space. ||64||
Manmohan SinghThough, guests here for only four days, we occupy very great space.
Manmohan Singh (Punjabi)ਭਾਵੇਂ ਅਸੀਂ ਇਥੇ ਕੇਵਲ ਚਹੁੰ ਦਿਨਾਂ ਦੇ ਪ੍ਰਾਹੁਣੇ ਹਾਂ, ਤਾਂ ਵੀ ਅਸੀਂ ਇਥੇ ਬਹੁਤ ਥਾਂ ਮਲ ਲੈਂਦੇ ਹਾਂ।
Fareedkot Teekaਚਾਰ ਦਿਨ ਕੇ ਪਰਾਹੁਣੇ ਹੈਂ, ਭਾਵ ਯੇਹ ਅਲਪ ਕਾਲ ਕਾ ਜੀਵਣਾ ਹੈ ਔਰ ਬਡੇ ਬਡੇ ਅਸਥਾਨੋਂ ਕੋ (ਰੂੰਧਹਿ) ਰੋਕ ਰਹੇ ਹੈਂ, ਭਾਵ ਸੰਕਲਪ ਬਡੇ ਬਡੇ ਕਰਤਾ ਹੈ॥੬੪॥
Prof. Sahib Singhਅਸੀਂ ਇਥੇ ਚਾਰ ਦਿਨਾਂ ਲਈ ਪ੍ਰਾਹੁਣੇ ਹਾਂ ਪਰ ਵਧੀਕ ਵਧੀਕ ਥਾਂ ਮੱਲਦੇ ਜਾ ਰਹੇ ਹਾਂ ॥੬੪॥

ਪਦ ਅਰਥ ਪਾਹੁਨੇ = ਪ੍ਰਾਹੁਣੇ। ਰੂੰਧਹਿ = ਅਸੀਂ ਮੱਲਦੇ ਹਾਂ। ਠਾਉ = ਥਾਂ। ਬਡ ਬਡ = ਵਧੀਕ ਵਧੀਕ, ਹੋਰ ਹੋਰ। ਮਾਨਸੁ = ਮਨੁੱਖ ॥੬੪॥

* ਨੋਟ: ਜੇਹੜੀ ਸੁਰਤਿ ਸਾਰਾ ਦਿਨ ਨਿਰੀਆਂ ਮੱਲਾਂ ਮੱਲਣ ਵਿਚ ਲੱਗੀ ਰਹੇ, ਉਹ ਰਾਤ ਨੂੰ ਸੁੱਤੇ ਪਿਆਂ ਪ੍ਰਭੂ-ਚਰਨਾਂ ਵਿਚ ਨਹੀਂ ਲੱਗ ਸਕਦੀ।

SikhNet (Spanish)somos invitados por unos cuantos días, pero tomamos demasiado espacio.(64)

Open this shabad →

Shabad Bhagat Kabir Ji Salok Kabeer Jee

ਕਬੀਰ. ਮਹਿਦੀ ਕਰਿ ਘਾਲਿਆ; ਆਪੁ ਪੀਸਾਇ ਪੀਸਾਇ ॥

kabeer. mahidee kar ghaaliaa; aap peesaae peesaae |

Sant Singh KhalsaKabeer, I have made myself into henna, and I grind myself into powder.
Manmohan SinghKabir I have made myself into henna and have thoroughly ground myself.
Manmohan Singh (Punjabi)ਕਬੀਰ ਮੈਂ ਆਪਣੇ ਆਪ ਨੂੰ ਮਹਿੰਦੀ ਬਣਾ ਲਿਆ ਹੈ ਅਤੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਪੀਹ ਲਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਸ ਜੀਵ ਇਸਤ੍ਰੀ ਨੇ ਅਪਨੇ ਸਰੀਰ ਕੋ ਮਹਿਦੀ ਵਤ ਪੀਸ ਲੀਆ, ਭਾਵ ਜਪ, ਤਪ ਆਦੋਂ ਕਾ ਅਤੀ ਕਸਟ ਦੀਆ॥
Prof. Sahib Singhਹੇ ਕਬੀਰ! (ਮਹਿੰਦੀ ਪੀਹ ਪੀਹ ਕੇ ਬਾਰੀਕ ਕਰੀਦੀ ਹੈ, ਤੇ ਫਿਰ ਪੈਰੀਂ ਲਾਈਦੀ ਹੈ। ਇਸ ਤਰ੍ਹਾਂ ਮਹਿੰਦੀ ਦੇ ਸਹੇ ਹੋਏ ਕਸ਼ਟ ਮਾਨੋ, ਕਬੂਲ ਪੈ ਜਾਂਦੇ ਹਨ; ਪਰ)

ਪਦ ਅਰਥ ਮਹਿਦੀ ਕਰਿ = ਮਹਿੰਦੀ ਵਾਂਗ। ਘਾਲਿਆ = ਘਾਲ-ਮੇਹਨਤ ਕੀਤੀ। ਆਪੁ = ਆਪਣੇ ਆਪ ਨੂੰ। ਪੀਸਾਇ ਪੀਸਾਇ = ਪੀਹ ਪੀਹ ਕੇ, ਤਪ ਆਦਿਕਾਂ ਦੇ ਕਸ਼ਟ ਦੇ ਦੇ ਕੇ।

SikhNet (Spanish)Kabir, me he convertido en Alheña y me molido hasta hacerme polvo,

ਤੈ ਸਹ ਬਾਤ. ਨ ਪੂਛੀਐ; ਕਬਹੁ. ਨ ਲਾਈ ਪਾਇ ॥੬੫॥

tai seh baat. na poochheeai; kabahu. na laaee paae |65|

Sant Singh KhalsaBut You, O my Husband Lord, have not asked about me; You have never applied me to Your Feet. ||65||
Manmohan SinghHowever, thou, O Groom, has inquired not about me and has not applied me to Thine feet ever.
Manmohan Singh (Punjabi)ਪਰ ਤੂੰ ਹੇ ਕੰਤ! ਮੇਰੀ ਤਾਂ ਪੁਛਗਿਛ ਹੀ ਨਹੀਂ ਕੀਤੀ ਅਤੇ ਕਦੇ ਭੀ ਮੈਨੂੰ ਆਪਣੇ ਪੈਰਾਂ ਨੂੰ ਨਹੀਂ ਲਾਇਆ।
Fareedkot Teekaਪਰੰਤੂ ਗੁਰ ਕੇ ਉਪਦੇਸ਼ ਤੇ ਬਿਨਾਂ ਤਿਸ (ਸਹ) ਹਰੀ ਸ੍ਵਾਮੀ ਨੇ ਇਸ ਕੀ ਕਬੀ ਬਾਤ ਭੀ ਨਾ ਪੂਛੀ ਔ ਨਾ ਕਬੀ ਚਰਨੋਂ ਮੇਂ ਲਗਾਈ ਹੈ, ਭਾਵ ਯੇਹ ਤਿਸ ਸ੍ਵਾਮੀ ਨੇ ਨਾ ਤੋ ਅਭੇਦ ਹੀ ਕੀਆ ਅਰ ਨਾ ਤਿਸ ਪਰ ਪ੍ਰਸੰਨਤਾ ਹੀ ਹੋਈ ਹੈ॥੬੫॥
Prof. Sahib Singhਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ ਜਿਵੇਂ ਮਹਿੰਦੀ ਨੂੰ ਪੀਹ ਪੀਹ ਕੇ ਬਾਰੀਕ ਕਰੀਦਾ ਹੈ, ਹੇ ਪ੍ਰਭੂ! ਤੂੰ ਉਸ ਦੀ ਘਾਲ-ਕਮਾਈ ਵਲ ਤਾਂ ਪਰਤ ਕੇ ਤੱਕਿਆ ਭੀ ਨਾ, ਤੂੰ ਉਸ ਨੂੰ ਕਦੇ ਆਪਣੇ ਚਰਨਾਂ ਵਿਚ ਨਾਹ ਜੋੜਿਆ ॥੬੫॥

ਪਦ ਅਰਥ ਸਹ = ਹੇ ਖਸਮ! ਤੈ ਬਾਤ ਨ ਪੂਛੀਐ = ਤੂੰ ਵਾਤ ਭੀ ਨਾ ਪੁੱਛੀ, ਤੂੰ ਧਿਆਨ ਭੀ ਨਾਹ ਕੀਤਾ, ਤੂੰ ਪਰਤ ਕੇ ਤੱਕਿਆ ਭੀ ਨਾਹ। ਕਬਹੁ = ਕਦੇ ਭੀ। ਨ ਲਾਈ ਪਾਇ = ਪੈਰੀਂ ਨਾਹ ਲਾਈ, ਚਰਨਾਂ ਵਿਚ ਨਾਹ ਜੋੜਿਆ (ਜਿਵੇਂ ਪੀਠੀ ਹੋਈ ਮਹਿੰਦੀ ਕੋਈ ਪੈਰੀਂ ਲਾਉਂਦਾ ਹੈ) ॥੬੫॥

* ਨੋਟ: ਜ਼ਿੰਦਗੀ ਦੀ ਸਾਰੀ ਦੌੜ-ਭੱਜ ਮੱਲਾਂ ਮੱਲਣ ਵਾਸਤੇ ਹੀ ਨਹੀਂ ਚਾਹੀਦੀ; ਪਰ ਦੂਜੇ ਪਾਸੇ, ਦੁਨੀਆ ਛੱਡ ਕੇ ਧੂਣੀਆਂ ਤਪਾਇਆਂ, ਪੁੱਠੇ ਲਟਕਿਆਂ ਤੇ ਅਜੇਹੇ ਹੋਰ ਅਨੇਕਾਂ ਕਸ਼ਟ ਸਰੀਰ ਨੂੰ ਦਿੱਤਿਆਂ ਭੀ ਰੱਬ ਨਹੀਂ ਮਿਲਦਾ। ਦੁਨੀਆ ਦੀ ਕਿਰਤ-ਕਾਰ ਕਰਨੀ ਹੈ ਤੇ ਹੱਕ ਦੀ ਕਿਰਤ ਕਰਦਿਆਂ ਉਸ ਦੇ ਦਰ ਤੋਂ ਨਾਮ ਦੀ ਦਾਤਿ ਭੀ ਮੰਗਣੀ ਹੈ, ਉਸ ਦੀ ਯਾਦ ਨਿਰੋਲ ਉਸ ਦੀ ਬਖ਼ਸ਼ਸ਼ ਹੈ ਬਖ਼ਸ਼ਸ਼। ਕਿਸੇ ਜਪ ਤਪ ਦਾ ਕੋਈ ਮਾਣ ਨਹੀਂ ਕੀਤਾ ਜਾ ਸਕਦਾ, ਕੋਈ ਹੱਕ ਨਹੀਂ ਜਤਾ ਸਕੀਦਾ। * ਨੋਟ: ਰਾਮਕਲੀ ਕੀ ਵਾਰ ਮ: ੩ ਪਉੜੀ ਨੰ: ੨ ਦੇ ਨਾਲ ਕਬੀਰ ਜੀ ਦਾ ਇਹ ਸ਼ਲੋਕ ਦਰਜ ਹੈ, ਤੇ ਇਸ ਸ਼ਲੋਕ ਦੇ ਨਾਲ ਗੁਰੂ ਅਮਰਦਾਸ ਜੀ ਦਾ ਹੇਠ-ਲਿਖਿਆ ਸ਼ਲੋਕ ਹੈ: ਮ: ੩॥ ਨਾਨਕ ਮਹਿਦੀ ਕਰਿ ਕੈ ਰਖਿਆ, ਸੋ ਸਹੁ ਨਦਰਿ ਕਰੇਇ ॥ ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਇ ਲਏਇ ॥ ਇਹੁ ਪਿਰਮੁ ਪਿਆਲਾ ਖਸਮ ਕਾ, ਜੈ ਭਾਵੈ ਤੇ ਦੇਇ ॥੨॥੨॥ ਦੋਹਾਂ ਸ਼ਲੋਕਾਂ ਨੂੰ ਰਲਾ ਕੇ ਪੜ੍ਹੋ। ਇਹ ਸ਼ਲੋਕ ਲਿਖਣ ਵੇਲੇ ਗੁਰੂ ਅਮਰਦਾਸ ਜੀ ਦੇ ਪਾਸ ਕਬੀਰ ਜੀ ਦਾ ਸ਼ਲੋਕ ਮੌਜੂਦ ਸੀ। ਸੋ, ਇਹ ਕਹਾਣੀ ਗ਼ਲਤ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ।

SikhNet (Spanish)pero Tú, oh mi Señor Esposo, no has preguntado por mí, nunca me has aplicado a Tus Pies.(65)

Open this shabad →

Shabad Bhagat Kabir Ji Salok Kabeer Jee

ਕਬੀਰ. ਜਿਹ ਦਰਿ ਆਵਤ ਜਾਤਿਅਹੁ; ਹਟਕੈ ਨਾਹੀ. ਕੋਇ ॥

kabeer. jih dar aavat jaatiahu; hattakai naahee. koe |

Sant Singh KhalsaKabeer, that door, through which people never stop coming and going
Manmohan SinghKabir, the door at which no one is stopped from coming and going,
Manmohan Singh (Punjabi)ਕਬੀਰ ਉਹ ਬੂਹਾ, ਜਿਸ ਤੇ ਆਉਣ ਅਤੇ ਜਾਣ ਤੋਂ ਕੋਈ ਰੋਕਦਾ ਨਹੀਂ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਸਤਸੰਗ ਰੂਪੀ ਦਰ ਤੇ ਆਵਤੇ ਜਾਤਿਆਂ ਕੋ ਕੋਈ (ਹਟਕੈ) ਰੋਕਤਾ ਨਹੀਂ ਹੈ॥
Prof. Sahib Singhਹੇ ਕਬੀਰ! ਜਿਸ ਦਰ ਤੇ ਟਿਕੇ ਰਿਹਾਂ ('ਲਾਖ ਅਹੇਰੀ', 'ਪਾਂਚਉ ਲਰਿਕਾ' ਆਦਿਕ ਵਿਚੋਂ) ਕੋਈ ਭੀ (ਜੀਵਨ ਦੇ ਸਹੀ ਰਾਹ ਵਿਚ ਰੋਕ ਨਹੀਂ ਪਾ ਸਕਦਾ,

ਪਦ ਅਰਥ ਹਟਕੈ = ਰੋਕ ਪਾਂਦਾ ਹੈ, ਟੋਕਦਾ ਹੈ, ਜ਼ਿੰਦਗੀ ਦੇ ਸਹੀ ਰਾਹ ਤੋਂ ਰੋਕਦਾ ਹੈ। ਆਵਤ ਜਾਤਿਅਹੁ = ਆਉਣ ਜਾਣ ਵਾਲੇ ਨੂੰ, ਜੋ ਸਦਾ ਆਉਂਦਾ ਜਾਂਦਾ ਰਹੇ, ਜੋ ਸਦਾ ਟਿਕਿਆ ਰਹੇ, ਸਦਾ ਟਿਕੇ ਰਹਿਣ ਵਾਲੇ ਨੂੰ। ਕੋਇ = 'ਲਾਖ ਅਹੇਰੀ', 'ਪਾਂਚਉ ਲਰਿਕ' ਵਿਚੋਂ ਕੋਈ ਭੀ।

SikhNet (Spanish)Kabir, ¿Cómo poder evitar esa puerta,

ਸੋ ਦਰੁ. ਕੈਸੇ ਛੋਡੀਐ; ਜੋ ਦਰੁ ਐਸਾ ਹੋਇ ॥੬੬॥

so dar. kaise chhoddeeai; jo dar aisaa hoe |66|

Sant Singh Khalsa- how can I leave such a door as that? ||66||
Manmohan Singhhow can that kind of door be left, which is such a type?
Manmohan Singh (Punjabi)ਮੈਂ ਉਸ ਬੂਹੇ ਨੂੰ ਕਿਸ ਤਰ੍ਹਾਂ ਛਡ ਸਕਦਾ ਹਾਂ ਜਿਹੜਾ ਐਹੋ ਜੇਹੀ ਕਿਸਮ ਦਾ ਹੈ।
Fareedkot Teekaਤਾਂ ਤੇ ਜੋ ਐਸਾ ਅਰੋਕ ਦਰ ਹੋਵੇ ਤਿਸ ਦਰ ਕੋ ਕਿਸ ਪ੍ਰਕਾਰ ਛੋਡੀਏ? ਭਾਵ ਯੇਹ ਸਦਾ ਸੰਗ ਹੀ ਕਰਨਾ ਯੋਗ ਹੈ॥੬੬॥
Prof. Sahib Singhਜੋ ਦਰਵਾਜ਼ਾ ਅਜੇਹਾ ਹੈ ਉਹ ਦਰ ਕਦੇ ਛੱਡਣਾ ਨਹੀਂ ਚਾਹੀਦਾ ॥੬੬॥

ਪਦ ਅਰਥ ਕੈਸੇ ਛੋਡੀਐ = ਛੱਡਣਾ ਨਹੀਂ ਚਾਹੀਦਾ। ਐਸਾ = ਅਜੇਹਾ। ਦਰੁ = ਦਰਵਾਜ਼ਾ, ਪ੍ਰਭੂ ਦੇ ਚਰਨ, ਪ੍ਰਭੂ ਦਾ ਆਸਰਾ ॥੬੬॥

SikhNet (Spanish)a través de la cual la gente no para de ir y venir?(66)

Open this shabad →

Shabad Bhagat Kabir Ji Salok Kabeer Jee continues on Ang 1368

ਕਬੀਰ. ਡੂਬਾ ਥਾ ਪੈ ਉਬਰਿਓ; ਗੁਨ ਕੀ ਲਹਰਿ ਝਬਕਿ ॥

kabeer. ddoobaa thaa pai ubario; gun kee lehar jhabak |

Sant Singh KhalsaKabeer, I was drowning, but the waves of virtue saved me in an instant.
Manmohan SinghKabir I was drowning, however, the wave of virtues quickly saved me.
Manmohan Singh (Punjabi)ਕਬੀਰ ਮੈਂ ਡੁਬ ਰਿਹਾ ਸਾਂ, ਪ੍ਰੰਤੂ ਨੇਕੀਆਂ ਦੇ ਤ੍ਰੰਗ ਨੇ ਮੈਨੂੰ ਤੁਰੰਤ ਹੀ ਬਚਾ ਲਿਆ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੰਸਾਰ ਸਮੁੰਦ੍ਰ ਮੇਂ ਗੁਣੋਂ ਕੀ ਲਹਿਰ ਸੇ ਵਿਸੇ ਸੁਖ ਹੈਂ। ਤਿਨੋਂ ਬੀਚ ਮੈਂ ਡੂਬ ਤੇ ਗਿਆ ਥਾ ਬਹੁੜੋ ਗੁਰੋਂ ਕੇ ਉਪਦੇਸ਼ ਸੇ ਮੈਂ ਤਿਸ ਤੇ (ਝਬਕਿ) ਸ਼ੀਘਰ ਹੀ ਉਪਰ ਆ ਬਚ ਗਿਆ ਹੂੰ॥
Prof. Sahib Singhਹੇ ਕਬੀਰ! (ਸੰਸਾਰ-ਸਮੁੰਦਰ ਵਿਚ) ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਲਹਿਰ ਦੇ ਧੱਕੇ ਨਾਲ (ਸੰਸਾਰਕ ਮੋਹ ਦੀਆਂ ਠਿੱਲਾਂ ਵਿਚੋਂ) ਮੈਂ ਉਤਾਂਹ ਚੁਕਿਆ ਗਿਆ।

ਪਦ ਅਰਥ ਜਰਜਰਾ = ਬਹੁਤ ਪੁਰਾਣਾ। ਡੂਬਾ ਥਾ = ਡੁੱਬ ਚੱਲਿਆਂ ਸਾਂ। ਪੈ = ਪਰ। ਉਬਰਿਓ = ਨਿਕਲ ਆਇਆ, ਡੁਬਣੋਂ ਬਚ ਗਿਆ। ਝਬਕਿ = ਝਬੱਕੇ ਨਾਲ। ਲਹਰਿ ਝਬਕਿ = ਲਹਿਰਾਂ ਦੇ ਝਬੱਕੇ ਨਾਲ, ਲਹਿਰਾਂ ਦੇ ਧੱਕੇ ਨਾਲ। ਗੁਨ = ਪ੍ਰਭੂ ਦੀ ਸਿਫ਼ਤ-ਸਾਲਾਹ। ਗੁਨ ਝਬਕਿ = ਪ੍ਰਭੂ ਦੀ ਸਿਫ਼ਤ ਸਾਲਾਹ-ਰੂਪ ਲਹਿਰ ਦੇ ਹੁਲਾਰੇ ਨਾਲ।

SikhNet (Spanish)Kabir, me estaba ahogando pero las olas de Sabiduría me salvaron en un instante,

Open this shabad (2 lines, Angs 1367-1368) →

Ang 1367 of 1430