ੴ

ਸਿੱਖਬਾਣੀ · SikhBani

ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥

sabad ratee sohaaganee satigur kai bhaae piaar
Guru Amardas Ji ਗੁਰੂ ਅਮਰਦਾਸ ਜੀ · Siree Raag · Ang 90 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan SinghSlok Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਬਦਿ ਰਤੀ ਸੋਹਾਗਣੀ; ਸਤਿਗੁਰ ਕੈ ਭਾਇ ਪਿਆਰਿ ॥

sabad ratee sohaaganee; satigur kai bhaae piaar |

Sant Singh KhalsaThe happy soul-bride is attuned to the Word of the Shabad; she is in love with the True Guru.
Manmohan SinghShe, who is imbued with Gurbani and bears love and affection to the True Guru, is a happy bride.
Manmohan Singh (Punjabi)ਜੋ ਗੁਰਬਾਣੀ ਨਾਲ ਰੰਗੀਜੀ ਹੈ ਅਤੇ ਸੱਚੇ ਗੁਰਾਂ ਨਾਲ ਪ੍ਰੀਤ ਤੇ ਪਰੇਮ ਕਰਦੀ ਹੈ, ਉਹ ਖੁਸ਼-ਬਾਸ਼ ਪਤਨੀ ਹੈ।
Fareedkot Teekaਜੋ ਗੁਰੋਂ ਕੇ (ਸਬਦਿ) ਉਪਦੇਸ਼ ਮੇਂ (ਰਤੀ) ਪ੍ਰੀਤ ਕਰਨੇ ਵਾਲੀ ਹੂਈ ਹੈ, ਔਰ ਸਤਿਗੁਰੋਂ ਕੇ (ਭਾਇ) ਪ੍ਰੇਮ ਮੇਂ ਪਿਆਰ ਕੀਆ ਹੈ, ਸੋ ਸੁਹਾਗਣੀ ਹੈ॥
Prof. Sahib Singhਜੀਊਂਦੇ ਖਸਮ ਵਾਲੀ (ਗੁਰਮੁਖ ਜੀਵ-) ਇਸਤ੍ਰੀ (ਉਹ ਹੈ ਜੋ) ਗੁਰੂ ਦੇ ਸ਼ਬਦ ਦੀ ਰਾਹੀਂ ਸਤਿਗੁਰੂ ਦੇ ਪ੍ਰੇਮ-ਪਿਆਰ ਵਿਚ-

ਪਦ ਅਰਥ ਭਾਇ = ਪਿਆਰ ਵਿਚ।

SikhNet (Spanish)Aquél que está imbuido en la Palabra, es como la mujer enamorada de su Esposo.

ਸਦਾ ਰਾਵੇ ਪਿਰੁ ਆਪਣਾ; ਸਚੈ ਪ੍ਰੇਮਿ ਪਿਆਰਿ ॥

sadaa raave pir aapanaa; sachai prem piaar |

Sant Singh KhalsaShe continually enjoys and ravishes her Beloved, with true love and affection.
Manmohan SinghWith true attachment and reverential regards, she ever enjoys her Beloved.
Manmohan Singh (Punjabi)ਸੱਚੀ ਲਗਨ ਤੇ ਮੁਹੱਬਤ ਨਾਲ, ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀ ਹੈ।
Fareedkot Teekaਕਿਉਂਕਿ ਜਿਸ ਨੇ ਸਚੇ ਉਪਦੇਸ ਮੇਂ ਮਨ ਤਨ ਸੇ ਪ੍ਰੇਮ ਕੀਆ ਹੈ, ਸੋ ਆਪਣੇ ਪਿਰ ਕੋ ਸਦੀਵਕਾਲ (ਰਾਵੈ) ਭੋਗਤੀ ਹੈ॥
Prof. Sahib Singhਸਦਾ ਆਪਣੇ ਹਰੀ-ਖਸਮ (ਦੀ ਯਾਦ) ਦਾ ਆਨੰਦ ਮਾਣਦੀ ਹੈ।
SikhNet (Spanish)Ella disfruta de su Esposo por siempre, pues está en verdad enamorada de Él,

ਅਤਿ ਸੁਆਲਿਉ ਸੁੰਦਰੀ; ਸੋਭਾਵੰਤੀ ਨਾਰਿ ॥

at suaaliau sundaree; sobhaavantee naar |

Sant Singh KhalsaShe is such a loveable, beautiful and noble woman.
Manmohan SinghShe is extremely lovable, beauteous and praise -worthy wife.
Manmohan Singh (Punjabi)ਉਹ ਪ੍ਰਮ ਸੁਹਣੀ ਸੁਨੱਖੀ ਅਤੇ ਸ਼ਲਾਘਾ-ਯੋਗ ਵਹੁਟੀ ਹੈ।
Fareedkot Teekaਜੋ ਜੀਵ ਰੂਪੀ ਇਸਤ੍ਰੀ ਅਤੀ ਸਲਾਹੁਨੇ ਜੋਗ ਸੁੰਦ੍ਰ ਔਰ ਸੋਭਾਵੰਤੀ ਹੈ, ਭਾਵ ਸੁਭ ਗੁਣ ਸਪੰਨ੍ਯ ਹੈ॥
Prof. Sahib Singhਉਹ ਸੁੰਦਰ ਨਾਰੀ ਬਹੁਤ ਸੋਹਣੇ ਰੂਪ ਵਾਲੀ ਤੇ ਸੋਭਾ ਵਾਲੀ ਹੈ।

ਪਦ ਅਰਥ ਸੁਆਲਿਓ = ਸੋਹਣੇ ਰੂਪ ਵਾਲੀ {ਨੋਟ: ਲਫ਼ਜ਼ 'ਸੁਆਲਿਓ' ਦਾ ਅਰਥ ਹੈ 'ਸੋਹਣੇ ਰੂਪ ਵਾਲਾ'। ਦੋਹਾਂ ਦਾ ਫ਼ਰਕ ਚੇਤੇ ਰੱਖਣ ਵਾਲਾ ਹੈ}।

SikhNet (Spanish)qué preciosa es; alabada sea.

ਨਾਨਕ ਨਾਮਿ ਸੋਹਾਗਣੀ; ਮੇਲੀ ਮੇਲਣਹਾਰਿ ॥੨॥

naanak naam sohaaganee; melee melanahaar |2|

Sant Singh KhalsaO Nanak, through the Naam, the happy soul-bride unites with the Lord of Union. ||2||
Manmohan SinghNanak, with the Name of her Lord, she is made the true bride and the Blender blends her with Himself.
Manmohan Singh (Punjabi)ਨਾਨਕ, ਆਪਣੇ ਸੁਆਮੀ ਦੇ ਨਾਮ ਨਾਲ ਉਹ ਸੱਚੀ ਪਤਨੀ ਬਣ ਜਾਂਦੀ ਹੈ ਤੇ ਅਭੇਦ ਕਰਨ ਵਾਲਾ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਮੇਲਣ ਵਾਲੇ ਗੁਰੋਂ ਨੇ ਵਾਹਿਗੁਰੂ ਕੇ ਨਾਮ ਸੇ ਮੇਲੀ ਹੈ, ਸੋ ਗੁਹਾਗਣੀ ਹੈ॥੨॥
Prof. Sahib Singhਹੇ ਨਾਨਕ! ਨਾਮ ਵਿਚ (ਜੁੜੀ ਹੋਣ ਕਰਕੇ) (ਗੁਰਮੁਖ) ਸੋਹਾਗਣ ਨੂੰ ਮੇਲਣਹਾਰ ਹਰੀ ਨੇ (ਆਪਣੇ ਵਿਚ) ਮਿਲਾ ਲਿਆ ਹੈ ॥੨॥

ਪਦ ਅਰਥ ਮੇਲਣਹਾਰਿ = ਮੇਲਣਹਾਰ ਨੇ ॥੨॥

SikhNet (Spanish)Dice Nanak, a través del Amor del Señor, es transformada en verdadera Novia y unida en su verdadero ser por el Señor. (2)
Answers quote the Granth verbatim with Ang citations. AI commentary is not Gurbani and not a religious ruling.