ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.
ਹਰਿ ਤੇਰੀ ਸਭ ਕਰਹਿ ਉਸਤਤਿ; ਜਿਨਿ ਫਾਥੇ ਕਾਢਿਆ ॥
har teree sabh kareh usatat; jin faathe kaadtiaa |
Sant Singh KhalsaLord, everyone sings Your Praises. You have freed us from bondage.
Manmohan SinghAll sings thine praises, O God! who has set free the entrapped.
Manmohan Singh (Punjabi)ਸਾਰੇ ਤੇਰੀ ਮਹਿਮਾਂ ਗਾਇਨ ਕਰਦੇ ਹਨ, ਹੇ ਵਾਹਿਗੁਰੂ! ਜਿਸ ਨੇ ਫਸਿਆਂ ਹੋਇਆਂ ਨੂੰ ਆਜ਼ਾਦ ਕਰ ਦਿਤਾ ਹੈ।
Fareedkot Teekaਹੇ ਹਰੀ! ਸਭ ਜੀਵ ਤੇਰੀ ਉਸਤਤੀ ਕਰਤੇ ਹੈਂ, ਜਿਸ ਤੈਨੇ ਮੋਹ ਰੂਪੀ ਜਾਲ ਮੇਂ ਫਸੇ ਹੂਏ ਜੀਵੋਂ ਕੋ ਕਾਢਿਆ ਅਰਥਾਤ ਨਿਕਾਲ੍ਯਾ ਹੈ॥
Prof. Sahib Singhਹੇ ਪ੍ਰਭੂ! ਸਭ ਜੀਵ ਤੇਰੀ (ਹੀ) ਸਿਫ਼ਤ-ਸਾਲਾਹ ਕਰਦੇ ਹਨ, ਜਿਸ ਤੂੰ (ਉਹਨਾਂ ਮਾਇਆ ਵਿਚ) ਫਸਿਆਂ ਨੂੰ ਕੱਢਿਆ ਹੈ।
SikhNet (Spanish)Oh Señor, todas Tus Criaturas Te alabamos, pues Tú nos has liberado de nuestras amarras.
ਹਰਿ ਤੁਧਨੋ ਕਰਹਿ ਸਭ ਨਮਸਕਾਰੁ; ਜਿਨਿ ਪਾਪੈ ਤੇ ਰਾਖਿਆ ॥
har tudhano kareh sabh namasakaar; jin paapai te raakhiaa |
Sant Singh KhalsaLord, everyone bows in reverence to You. You have saved us from our sinful ways.
Manmohan SinghEveryone makes obeisance unto Thee, O Lord! who has rescued one from sins.
Manmohan Singh (Punjabi)ਹਰ ਕੋਈ ਤੈਨੂੰ ਬੰਦਨਾਂ ਕਰਦਾ ਹੈ, ਹੇ ਪ੍ਰਭੂ! ਜਿਸ ਨੇ ਉਸ ਨੂੰ ਗੁਨਾਹਾਂ ਤੋਂ ਬਚਾ ਲਿਆ ਹੈ।
Fareedkot Teekaਔਰ ਜਿਨ ਤੈਂ ਜੀਵੋਂ ਕੋ ਪਾਪੋਂ ਸੇ ਰਖਿਆ ਹੈ, ਸੋ ਹੇ ਹਰੀ! ਸਭ ਤੇਰੇ ਕੋ ਨਮਸਕਾਰ ਕਰਤੇ ਹੈਂ॥
Prof. Sahib Singhਹੇ ਹਰੀ! ਸਭ ਜੀਵ ਤੇਰੇ ਅੱਗੇ ਸਿਰ ਨਵਾਂਦੇ ਹਨ, ਜਿਸ ਤੂੰ (ਉਹਨਾਂ ਨੂੰ) ਪਾਪਾਂ ਤੋਂ ਬਚਾਇਆ ਹੈ।
SikhNet (Spanish)Nos postramos ante Ti con Reverencia porque nos has elevado por encima de la dualidad.
ਹਰਿ ਨਿਮਾਣਿਆ ਤੂੰ ਮਾਣੁ; ਹਰਿ ਡਾਢੀ ਹੂੰ ਤੂੰ ਡਾਢਿਆ ॥
har nimaaniaa toon maan; har ddaadtee hoon toon ddaadtiaa |
Sant Singh KhalsaLord, You are the Honor of the dishonored. Lord, You are the Strongest of the strong.
Manmohan SinghO God! Thou art the honour of the dishonoued. Thou art the strongest of the strong, my Lord.
Manmohan Singh (Punjabi)ਹੇ ਹਰੀ! ਤੂੰ ਬੇਇਜ਼ਤਿਆਂ ਦੀ ਇਜ਼ਤ ਹੈ। ਤੂੰ ਤਾਕਤਵਰਾਂ ਦਾ ਪਰਮ-ਤਾਕਤਵਰ ਹੈ।
Fareedkot Teekaਹੇ ਹਰੀ! ਤੂੰ ਨਿਮਾਣਿਆਂ ਕੋ ਮਾਨ ਦੇਣੇ ਵਾਲਾ ਹੈਂ, ਔਰ ਹੇ ਹਰੀ! ਤੂੰ ਬਲੀਆਂ ਸੇ ਬਲੀ ਹੈਂ॥
Prof. Sahib Singhਹੇ ਹਰੀ! ਜਿਨ੍ਹਾਂ ਨੂੰ ਕਿਤੇ ਆਦਰ ਨਹੀਂ ਮਿਲਦਾ, ਤੂੰ ਉਹਨਾਂ ਦਾ ਮਾਣ ਬਣਦਾ ਹੈਂ। ਹੇ ਹਰੀ! ਤੂੰ ਸਭ ਤੋਂ ਵਧੀਕ ਡਾਢਾ ਹੈਂ।
SikhNet (Spanish)Tú eres la Fortaleza de los débiles; Tú eres lo más Fuerte de lo fuerte.
ਹਰਿ. ਅਹੰਕਾਰੀਆ ਮਾਰਿ ਨਿਵਾਏ; ਮਨਮੁਖ ਮੂੜ ਸਾਧਿਆ ॥
har. ahankaareea maar nivaae; manamukh moorr saadhiaa |
Sant Singh KhalsaThe Lord beats down the egocentrics and corrects the foolish, self-willed manmukhs.
Manmohan SinghGod beats down the egoists and corrects the self- willed fools.
Manmohan Singh (Punjabi)ਮੇਰਾ ਮਾਲਕ ਵਾਹਿਗੁਰੂ ਮਗ਼ਰੂਰਾਂ ਨੂੰ ਨਿਸਲ ਕਰਕੇ ਨੀਚਾ ਦਿਖਾ ਦਿੰਦਾ ਹੈ ਅਤੇ ਮੂੰਹ-ਜ਼ੋਰ ਮੂਰਖਾਂ ਨੂੰ ਦਰੁਸਤ ਕਰ ਦਿੰਦਾ ਹੈ।
Fareedkot Teekaਹੇ ਹਰੀ! ਤੈਨੇ ਅਹੰਕਾਰੀਆਂ ਕੋ ਮਾਰ ਕੇ ਨਿਵਾਇਆ ਹੈ, ਔਰ ਮਨਮੁਖ ਮੂੜੋਂ ਕੋ ਭੀ ਸਾਧ ਲੀਆ ਹੈ॥
Prof. Sahib Singh(ਹੇ ਭਾਈ!) ਪ੍ਰਭੂ ਅਹੰਕਾਰੀਆਂ ਨੂੰ ਮਾਰ ਕੇ (ਭਾਵ, ਬਿਪਤਾ ਵਿਚ ਪਾ ਕੇ) ਨਿਵਾਉਂਦਾ ਹੈ, ਤੇ ਮੂਰਖ ਮਨਮੁਖਾਂ ਨੂੰ ਸਿੱਧੇ ਰਾਹੇ ਪਾਂਦਾ ਹੈ।
ਪਦ ਅਰਥ ਸਾਧਿਆ = ਸਿੱਧੇ ਰਾਹ ਤੇ ਪਾਂਦਾ ਹੈ।
SikhNet (Spanish)Tú haces que se arrodillen los altaneros y pones en Tu Camino Recto a los tontos y arrogantes Manmukjs.
ਹਰਿ ਭਗਤਾ ਦੇਇ ਵਡਿਆਈ; ਗਰੀਬ ਅਨਾਥਿਆ ॥੧੭॥
har bhagataa dee vaddiaaee; gareeb anaathiaa |17|
Sant Singh KhalsaThe Lord bestows glorious greatness on His devotees, the poor, and the lost souls. ||17||
Manmohan SinghGod grants glory to His saints, the poor and the patronless.
Manmohan Singh (Punjabi)ਵਾਹਿਗੁਰੂ ਆਪਣੇ ਸੰਤਾਂ, ਗਰੀਬੜਿਆਂ ਅਤੇ ਨਿਖਸਮਿਆਂ ਨੂੰ ਪ੍ਰਭਤਾ ਬਖਸ਼ਦਾ ਹੈ।
Fareedkot Teekaਹੇ ਹਰੀ! ਹੰਕਾਰੀਆਂ ਕੋ ਸਾਧ ਕੇ ਗਰੀਬ ਅਨਾਥ ਭਗਤੋਂ ਕੋ ਵਡਿਆਈ ਦੇਤਾ ਹੈਂ॥੧੭॥
Prof. Sahib Singhਪ੍ਰਭੂ ਗਰੀਬ ਤੇ ਅਨਾਥ ਭਗਤਾਂ ਨੂੰ ਆਦਰ ਬਖ਼ਸ਼ਦਾ ਹੈ ॥੧੭॥
ਪਦ ਅਰਥ ਅਨਾਥ = ਜਿਨ੍ਹਾਂ ਦਾ ਕੋਈ ਹੋਰ ਸਹਾਰਾ ਨਹੀਂ ਹੈ ॥੧੭॥
SikhNet (Spanish)Tus Devotos son honrados y los pobres y desamparados encuentran socorro en Ti, oh Señor. (17)