ੴ

ਸਿੱਖਬਾਣੀ · SikhBani

ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥

kabeer dekh kai kih khau kahe na ko pateeae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਕਬੀਰ. ਦੇਖਿ ਕੈ ਕਿਹ ਕਹਉ; ਕਹੇ. ਨ ਕੋ ਪਤੀਆਇ ॥

kabeer. dekh kai kih khau; kahe. na ko pateeae |

Sant Singh KhalsaKabeer, how can I describe what I have seen? No one will believe my words.
Manmohan SinghKabir, seeing my Lord, how can I describe Him? No one can be satisfied with my words.
Manmohan Singh (Punjabi)ਕਬੀਰ, ਸੁਆਮੀ ਨੂੰ ਵੇਖ, ਮੈਂ ਉਸ ਨੂੰ ਕਿਸ ਤਰਾਂ ਬਿਆਨ ਕਰ ਸਕਦਾ ਹਾਂ? ਮੇਰੇ ਬਚਨਾ ਨਾਲ ਕਿਸੇ ਦੀ ਭੀ ਤਸੱਲੀ ਨਹੀਂ ਹੋ ਸਕਦੀ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਿਸ ਕੋ ਦੇਖ ਕਰ ਮੈਂ ਕਿਸ ਕੋ ਕਹੂੰ, ਕਿਉਂ ਕਿ ਕਹੇ ਪਰ ਕੋਈ ਪਤਿਆਵਤਾ ਨਹੀਂ ਹੈ॥
Prof. Sahib Singhਹੇ ਕਬੀਰ! ਉਸ ਪ੍ਰਭੂ ਦਾ ਦੀਦਾਰ ਕਰਕੇ ਮੈਂ ਦੱਸ ਭੀ ਕੁਝ ਨਹੀਂ ਸਕਦਾ, ਤੇ ਦੱਸਿਆਂ ਕਿਸੇ ਨੂੰ ਤਸੱਲੀ ਭੀ ਨਹੀਂ ਹੋ ਸਕਦੀ (ਕਿਉਂਕਿ ਜਗਤ ਵਿਚ ਕੋਈ ਸ਼ੈ ਐਸੀ ਨਹੀਂ ਹੈ ਜਿਸ ਵਲ ਇਸ਼ਾਰਾ ਕਰ ਕੇ ਆਖਿਆ ਜਾ ਸਕੇ ਕਿ ਪਰਮਾਤਮਾ ਇਸ ਵਰਗਾ ਹੈ),

ਪਦ ਅਰਥ ਕਿਹ = ਕੀਹ? ਕਹਉ = ਮੈਂ ਆਖਾਂ। ਪਤੀਆਇ = ਪਤੀਜਦਾ, ਤੱਸਲੀ ਹੁੰਦੀ, ਆਨੰਦ ਆਉਂਦਾ।

SikhNet (Spanish)Kabir, ¿cómo podría describir lo que he visto?, nadie creería mis palabras,

ਹਰਿ ਜੈਸਾ. ਤੈਸਾ ਉਹੀ; ਰਹਉ ਹਰਖਿ ਗੁਨ ਗਾਇ ॥੧੨੨॥

har jaisaa. taisaa uhee; rhau harakh gun gaae |122|

Sant Singh KhalsaThe Lord is just as He is. I dwell in delight, singing His Glorious Praises. ||122||
Manmohan SinghAs God is, so is He Himself alone. I abide in the delight of singing His praises.
Manmohan Singh (Punjabi)ਜੇਹੋ ਜਿਹਾ ਵਾਹਿਗੁਰੂ ਹੈ ਉਹੋ ਜੇਹਾ ਉਹ ਕੇਵਲ ਆਪ ਹੀ ਹੈ। ਮੈਂ ਉਸ ਦੀਆਂ ਸਿਫਤਾਂ ਗਾਉਣ ਦੇ ਆਨੰਦ ਅੰਦਰ ਵਸਦਾ ਹਾਂ।
Fareedkot Teekaਤਾਂ ਤੇ ਜੈਸਾ ਹਰੀ ਹੈ ਤੈਸਾ ਓਹੀ ਹੈ, ਭਾਵ ਹਰੀ ਕੇ ਤੁਲ ਔਰ ਕੋਈ ਨਹੀਂ ਹੈ। ਮੈਂ ਤਿਸ ਕੇ ਗੁਣੋਂ ਕੋ ਗਾਇ ਕਰ ਸਦਾ (ਹਰਖਿ) ਅਨੰਦ ਸੰਜੁਗਤ ਰਹਿਤਾ ਹੂੰ॥੧੨੨॥
Prof. Sahib Singhਪਰਮਾਤਮਾ ਆਪਣੇ ਵਰਗਾ ਆਪ ਹੀ ਹੈ; (ਮੈਂ ਤਾਂ ਸਿਰਫ਼ ਇਹ ਕਹਿ ਸਕਦਾ ਹਾਂ ਕਿ) ਉਸ ਦੇ ਗੁਣ ਗਾ ਗਾ ਕੇ ਮੈਂ ਮੌਜ ਵਿਚ ਟਿਕਿਆ ਰਹਿੰਦਾ ਹਾਂ ॥੧੨੨॥

ਪਦ ਅਰਥ ਰਹਉ = ਮੈਂ ਰਹਿੰਦਾ ਹਾਂ। ਹਰਖਿ = ਖ਼ੁਸ਼ੀ ਵਿਚ, ਖੇੜੇ ਵਿਚ। ਗਾਇ = ਗਾ ਕੇ ॥੧੨੨॥

SikhNet (Spanish)el Señor es así como es y yo habito en Dicha disfrutando de Sus Gloriosas Alabanzas.(122)
Answers quote the Granth verbatim with Ang citations. AI commentary is not Gurbani and not a religious ruling.