ੴ

ਸਿੱਖਬਾਣੀ · SikhBani

ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥

kabeer charan kamal kee mauj ko keh kaise unamaan
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਕਬੀਰ. ਚਰਨ ਕਮਲ ਕੀ ਮਉਜ ਕੋ; ਕਹਿ ਕੈਸੇ ਉਨਮਾਨ ॥

kabeer. charan kamal kee mauj ko; keh kaise unamaan |

Sant Singh KhalsaKabeer, how can I even describe the extent of the joy of the Lord's Lotus Feet?
Manmohan SinghKabir, how can I tell thee, the extent of the joy of the Lord's lotus feet?
Manmohan Singh (Punjabi)ਕਬੀਰ ਪ੍ਰਭੂ ਦੇ ਕੰਵਲ ਪੈਰਾ ਦੀ ਖੁਸ਼ੀ ਦਾ ਅਨੁਮਾਨ ਮੈਂ ਤੈਨੂੰ ਕਿਸ ਤਰ੍ਹਾਂ ਦਸ ਸਕਦਾ ਹਾਂ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਿਨ ਚਰਨ ਕਮਲੋਂ ਕੀ ਖੁਸ਼ੀ ਕੋ ਉਨਮਾਨ ਕਰ ਕੈਸੇ ਕਹੂੰ, ਭਾਵ ਕਿਸ ਕੀ ਉਪਮਾਂ ਦੇਵੋਂ ਅਰਥਾਤ ਤਿਸ ਕੇ ਸਦਰਸ ਕੁਛ ਨਹੀਂ ਹੈ॥
Prof. Sahib Singh(ਪਰ), ਹੇ ਕਬੀਰ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਟਿਕੇ ਰਹਿਣ ਦੇ ਹੁਲਾਰੇ ਦਾ ਅੰਦਾਜ਼ਾ ਕਿਵੇਂ ਕੋਈ ਦੱਸ ਸਕਦਾ ਹੈ?

ਪਦ ਅਰਥ ਮਉਜ ਕੋ = ਲਹਰ ਦਾ, ਹੁਲਾਰੇ ਦਾ। ਕਹਿ = ਕਹੇ, ਦੱਸੇ। ਕੈਸੇ = ਕਿਵੇਂ? ਉਨਮਾਨ = (Skt. उन्मान = measuring, price) ਤੋਲ, ਅੰਦਾਜ਼ਾ; ਕੀਮਤ।

SikhNet (Spanish)Kabir, ¿cómo podría siquiera describir la Dicha de los Pies de Loto del Señor?,

ਕਹਿਬੇ ਕਉ ਸੋਭਾ ਨਹੀ; ਦੇਖਾ ਹੀ ਪਰਵਾਨੁ ॥੧੨੧॥

kahibe kau sobhaa nahee; dekhaa hee paravaan |121|

Sant Singh KhalsaI cannot describe its sublime glory; it has to be seen to be appreciated. ||121||
Manmohan SinghIts sublimity can be described not. it can only be seen and realised.
Manmohan Singh (Punjabi)ਇਸ ਦੀ ਵਡਿਆਈ ਵਰਨਨ ਕੀਤੀ ਨਹੀਂ ਜਾ ਸਕਦੀ। ਇਹ ਕੇਵਲ ਵੇਖੀ ਅਤੇ ਅਨੁਭਵ ਕੀਤੀ ਜਾ ਸਕਦੀ ਹੈ।
Fareedkot Teekaਤਿਸ ਕੇ ਕਹਿਣੇ ਕੋ ਸੋਭਾ ਨਹੀਂ ਹੈ, ਦੇਖਣਾ ਹੀ ਪਰਵਾਨ ਹੈ। ਭਾਵ ਕਥਨ ਮਾਤ੍ਰ ਮੇਂ ਸੋ ਨਹੀਂ ਹੈ, ਜੌ ਦੇਖਤਾ ਹੈ, ਸੋਈ ਪਰਵਾਨ ਹੋਤਾ ਹੈ॥੧੨੧॥
Prof. Sahib Singh(ਜੀਭ ਨਾਲ) ਉਸ ਮੌਜ ਦਾ ਬਿਆਨ ਕਰਨਾ ਫਬਦਾ ਹੀ ਨਹੀਂ ਹੈ; ਉਹ ਕੇਡਾ ਕੁ ਹੁਲਾਰਾ ਹੈ? ਇਹ ਤਾਂ ਉਹ ਹੁਲਾਰਾ ਲਿਆਂ ਹੀ ਤਸੱਲੀ ਹੁੰਦੀ ਹੈ ॥੧੨੧॥

ਪਦ ਅਰਥ ਕਹਿਬੇ ਕਉ = ਬਿਆਨ ਕਰਨ ਨਾਲ। ਪਰਵਾਨੁ = ਪ੍ਰਮਾਣੀਕ, ਮੰਨਣ-ਯੋਗ ॥੧੨੧॥

SikhNet (Spanish)no podría ni relatar Su Sublime Gloria, sólo La puedo sentir y experimentar.(121)
Answers quote the Granth verbatim with Ang citations. AI commentary is not Gurbani and not a religious ruling.