ਕਬੀਰ. ਚੋਟ ਸੁਹੇਲੀ ਸੇਲ ਕੀ; ਲਾਗਤ. ਲੇਇ ਉਸਾਸ ॥
kabeer. chott suhelee sel kee; laagat. lee usaas |
Sant Singh KhalsaKabeer, the stroke of a lance is easy to bear; it takes away the breath.
Manmohan SinghKabir! Illustrious is the stroke of a lance, it draws out the breath as soon as it strikes.
Manmohan Singh (Punjabi)ਕਬੀਰ, ਸੁਭਾਇਮਾਨ ਹੈ ਸੱਟ ਸੇਲੇ ਦੀ। ਇਹ ਲਗਦੇ ਸਾਰ ਹੀ ਸਾਹ ਖਿੱਚ ਲੈਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਲਾਗਤਿਆਂ ਹੀ ਸ੍ਵਾਸੋਂ ਕੋ ਲੈ ਲੇਤੀ ਹੈ ਤਿਸ (ਸੇਲ) ਬਰਛੀ ਕੀ ਚੋਟ ਸਹਾਰਨੀ (ਸੁਹੇਲੀ) ਸੌਖੀ ਹੈ॥
Prof. Sahib Singhਹੇ ਕਬੀਰ! ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਭੀ ਸੁਖਦਾਈ। ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ (ਬਿਰਹਣੀ ਨਾਰਿ ਵਾਂਗ ਉਸ ਦੇ ਅੰਦਰ) ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ।ਪਦ ਅਰਥ ਸੇਲ = ਨੇਜ਼ਾ, ਗੁਰੂ ਦਾ ਸ਼ਬਦ-ਰੂਪ ਨੇਜ਼ਾ। ਸੁਹੇਲੀ = ਸੁਖ ਦੇਣ ਵਾਲੀ (ਨੋਟ: 'ਦਾਝਨ ਸੰਸੇ' ਆਦਿਕ ਦੀ ਚੋਟ ਤਾਂ ਦੁਖੀ ਕਰਦੀ ਹੈ, ਪਰ ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਚੋਟ ਸੁਖ ਅਪੜਾਂਦੀ ਹੈ)। ਲੇਇ ਉਸਾਸ = ਉੱਭੇ ਸਾਹ ਲੈਂਦਾ ਹੈ, ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ।
SikhNet (Spanish)Kabir, uno puede resistir el golpe de una lanza y vivir,
ਚੋਟ ਸਹਾਰੈ ਸਬਦ ਕੀ; ਤਾਸੁ ਗੁਰੂ. ਮੈ ਦਾਸ ॥੧੮੩॥
chott sahaarai sabad kee; taas guroo. mai daas |183|
Sant Singh KhalsaBut one who endures the stroke of the Word of the Shabad is the Guru, and I am his slave. ||183||
Manmohan SinghHe who endures the stroke of the Guru's word, he is the Guru and I his slave.
Manmohan Singh (Punjabi)ਜੋ ਗੁਰਾਂ ਦੀ ਬਾਣੀ ਦੀ ਸੱਟ ਨੂੰ ਬਰਦਾਸ਼ਤ ਕਰਦਾ ਹੈ, ਉਹ ਗੁਰੂ ਹੈ ਅਤੇ ਮੈਂ ਉਸ ਦਾ ਗੋਲਾ।
Fareedkot Teekaਪਰੰਤੂ ਜੋ ਪੁਰਸ਼ ਗੁਰੋਂ ਕੇ ਸਬਦ ਕੀ ਵਾ ਦੁਰਬਚਨ ਕੀ ਚੋਟ ਕੋ ਸਹਾਰਤਾ ਹੈ, ਸੋ ਮੁਝ ਕੋ ਗੁਰੂ ਵਤ ਹੈ ਔਰ ਮੈਂ ਤਿਸ ਕਾ ਦਾਸ ਹੂੰ॥੧੮੩॥☬ਕੋਈ ਮੁਲਾਂ ਉਚੇ ਅਸਥਾਨ ਮੇਂ ਬਾਂਗ ਦੇ ਰਹਾ ਥਾ, ਤਿਸ ਕੇ ਪ੍ਰਥਾਇ ਸ੍ਰੀ ਕਬੀਰ ਜੀ ਕਹਿਤੇ ਹੈਂ:
Prof. Sahib Singhਜੋ (ਭਾਗਾਂ ਵਾਲਾ) ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਰਹਿੰਦਾ ਹੈ, ਉਸ ਪੂਜਣ-ਜੋਗ ਮਨੁੱਖ ਦਾ ਮੈਂ (ਹਰ ਵੇਲੇ) ਦਾਸ (ਬਣਨ ਨੂੰ ਤਿਆਰ) ਹਾਂ ॥੧੮੩॥* ਨੋਟ: ਗਉੜੀ ਰਾਗ ਵਿਚ ਕਬੀਰ ਜੀ ਪ੍ਰਭੂ-ਚਰਨਾਂ ਦੇ ਪ੍ਰੇਮੀ ਦੀ ਹਾਲਤ ਇਕ ਬਿਰਹਣੀ ਨਾਰਿ ਵਰਗੀ ਦੱਸਦੇ ਹਨ। ਪਰਦੇਸ ਗਏ ਪਤੀ ਦਾ ਉਹ ਨਾਰਿ ਰਾਹ ਤੱਕਦੀ ਹੈ, ਉਸ ਦੀਆਂ ਅੱਖਾਂ ਵੈਰਾਗ-ਜਲ ਨਾਲ ਭਰ ਜਾਂਦੀਆਂ ਹਨ, ਉਹ ਉੱਭੇ ਸਾਹ ਲੈਂਦੀ ਹੈ, ਪਰ ਉਹਨਾਂ ਹਾਹੁਕਿਆਂ ਵਿਚੋਂ ਭੀ ਢਾਰਸ ਮਿਲਦੀ ਹੈ ਕਿਉਂਕਿ ਰਾਹ ਤੱਕਦੀ ਦਾ ਦਿਲ ਰੱਜਦਾ ਨਹੀਂ, ਤੱਕੀ ਜਾਂਦੀ ਹੈ। ਪੰਥੁ ਨਿਹਾਰੇ ਕਾਮਿਨੀ, ਲੋਚਨ ਭਰੀਲੇ ਉਸਾਸਾ ॥ ਉਰੁ ਨ ਭਿਜੈ ਪਗੁ ਨ ਖਿਸੈ, ਹਰਿ ਦਰਸਨ ਕੀ ਆਸਾ ॥੧॥ (ਗਉੜੀ ਕਬੀਰ)।
SikhNet (Spanish)pero el que resiste el Golpe de la Palabra del Shabd es el Guru y yo soy Su Esclavo. (183)