ੴ

ਸਿੱਖਬਾਣੀ · SikhBani

Ang 1374

Sri Guru Granth Sahib · Salok Kabeer Jee · 19 shabads, 36 lines
Translations
Shabad Bhagat Kabir Ji Salok Kabeer Jee continued from Ang 1373

ਓਰਾ ਗਰਿ. ਪਾਨੀ ਭਇਆ; ਜਾਇ ਮਿਲਿਓ, ਢਲਿ ਕੂਲਿ ॥੧੭੭॥

oraa gar. paanee bheaa; jaae milio, dtal kool |177|

Sant Singh KhalsaThe hail-stone has melted into water, and flowed into the ocean. ||177||
Manmohan SinghKabir, from hail, I have melted into water and flowing on, I have merged with my Lord, the ocean.
Manmohan Singh (Punjabi)ਕਬੀਰ, ਗੜੇ ਤੋਂ ਪਿਘਲ ਕੇ ਮੈਂ ਪਾਣੀ ਥੀ ਗਿਆ ਹਾਂ ਅਤੇ ਵਗ ਵਗ ਕੇ, ਮੈਂ ਆਪਣੇ ਸੁਆਮੀ ਸਮੁੰਦਰ ਅੰਦਰ ਸਮਾ ਗਿਆ ਹਾਂ।
Fareedkot Teekaਜੈਸੇ (ਓਰਾ) ਘੜਾ ਗਲ ਕਰ ਕੇ ਜਬ ਪਾਨੀ ਰੂਪ ਭਇਆ ਹੈ ਤਬ ਢਲ ਕਰ ਕੂਲ ਮੇਂ ਜਾਇ ਮਿਲਿਆ ਹੈ, ਤੈਸੇ ਭੈਵਾਨ ਪੁਰਸ਼ ਜੀਵ ਭਾਵ ਤਿਆਗ ਕਰ ਕੇਵਲ ਚੇਤਨ ਹੂਆ ਹੈ ਤਤਿ ਬ੍ਰਹਮ ਰੂਪੀ ਕੁਲ ਮੇਂ ਮਿਲ ਗਿਆ ਹੈ॥੧੭੭॥
Prof. Sahib Singh(ਪਰਮਾਤਮਾ ਦਾ ਡਰ ਮਨੁੱਖ ਦੇ ਕਠੋਰ ਹੋਏ ਮਨ ਵਾਸਤੇ, ਮਾਨੋ, ਸੇਕ ਦਾ ਕੰਮ ਦੇਂਦਾ ਹੈ; ਜਿਵੇਂ ਸੇਕ ਲੱਗਣ ਨਾਲ) ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ, ਤੇ ਢਲ ਕੇ ਨਦੀ ਵਿਚ ਜਾ ਰਲਦਾ ਹੈ ॥੧੭੭॥

ਪਦ ਅਰਥ ਓਰਾ = ਗੜਾ, ਅਹਿਣ। ਗਰਿ = (ਸੇਕ ਨਾਲ) ਗਲ ਕੇ। ਢਲਿ = ਰਿੜ੍ਹ ਕੇ, ਨੀਵੇਂ ਪਾਸੇ ਵਲ ਢਲ ਕੇ। ਕੂਲਿ = ਨਦੀ ॥੧੭੭॥

* ਨੋਟ: ਵਰਖਾ ਪੈਣ ਤੇ ਮੀਂਹ ਦੀਆਂ ਬੂੰਦਾਂ ਮਿਲ ਕੇ ਨਦੀ ਵਿਚ ਜਾ ਮਿਲਦੀਆਂ ਹਨ ਪਰ ਬਹੁਤ ਠੰਢ ਲੱਗ ਜਾਣ ਤੇ ਉਹ ਬੂੰਦਾਂ ਗੜੇ (ਅਹਿਣ) ਬਣ ਜਾਂਦੀਆਂ ਹਨ, ਇਹ ਗੜੇ ਆਪੋ ਵਿਚੋਂ ਨਿੱਖੜ ਕੇ ਧਰਤੀ ਉੱਤੇ ਇਧਰ ਉਧਰ ਰਿੜ੍ਹਦੇ ਹਨ। ਜਦੋਂ ਇਹਨਾਂ ਨੂੰ ਫਿਰ ਸੇਕ ਲੱਗੇ, ਤਾਂ ਮੁੜ ਪਾਣੀ ਬਣ ਕੇ ਆਪਣੇ ਅਸਲੇ ਨਦੀ ਦੇ ਪਾਣੀ ਨਾਲ ਜਾ ਰਲਦੇ ਹਨ। ਮਾਇਆ ਮਨੁੱਖ ਦੇ ਅੰਦਰ ਕਠੋਰਤਾ ਪੈਦਾ ਕਰ ਦੇਂਦੀ ਹੈ; ਬੰਦਿਆਂ ਵਲੋਂ ਰੁੱਖਾ ਤੇ ਰੱਬ ਵਲੋਂ ਭੀ ਰੁੱਖਾ; ਮਾਇਆ ਦੀ ਭਟਕਣਾ ਵਿਚ ਆਸੇ ਪਾਸੇ ਠੇਢੇ ਖਾਂਦਾ ਫਿਰਦਾ ਹੈ। ਜਦ ਪ੍ਰਭੂ ਦਾ ਡਰ-ਰੂਪ ਸੇਕ ਇਸ ਨੂੰ ਲੱਗਦਾ ਹੈ, ਤਾਂ ਹੋਰ ਪਾਸੇ ਭੁਲਾ ਕੇ ਪ੍ਰਭੂ-ਚਰਨਾਂ ਵਿਚ ਆ ਜੁੜਦਾ ਹੈ।

SikhNet (Spanish)el granizo se derritió y fluyó hasta el Océano. (177)

Open this shabad (2 lines, Angs 1373-1374) →

Shabad Bhagat Kabir Ji Salok Kabeer Jee

ਕਬੀਰਾ. ਧੂਰਿ ਸਕੇਲਿ ਕੈ; ਪੁਰੀਆ ਬਾਂਧੀ ਦੇਹ ॥

kabeeraa. dhoor sakel kai; pureea baandhee deh |

Sant Singh KhalsaKabeer, the body is a pile of dust, collected and packed together.
Manmohan SinghKabir, collecting dust, the Lord has made the body like a physician's powder.
Manmohan Singh (Punjabi)ਕਬੀਰ ਮਿੱਟੀ ਇਕੱਠੀ ਕਰਕੇ, ਸੁਆਮੀ ਨੇ ਸਰੀਰ ਨੂੰ ਹਕੀਮ ਦੀ ਪੁੜੀ ਦੀ ਮਾਨੰਦ ਬੰਨ੍ਹਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! (ਧੂਰਿ) ਮਿਟੀ ਅਰਥਾਤ ਪ੍ਰਿਥਵੀ ਆਦੀ ਪਾਂਚ ਤਤੋਂ ਕੋ ਇਕਤ੍ਰ ਕਰ ਕੇ (ਆ) ਵਿਸੇਸ ਕਰ ਕੇ ਦੇਹ ਰੂਪੀ ਪੁੜੀ ਬਾਂਧੀ ਹੈ॥
Prof. Sahib Singhਹੇ ਕਬੀਰ! (ਜਿਵੇਂ) ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ।

ਪਦ ਅਰਥ ਧੂਰਿ = ਧੂੜ, ਮਿੱਟੀ। ਸਕੇਲਿ ਕੈ = ਇਕੱਠੀ ਕਰ ਕੇ। ਪੁਰੀਆ = ਨਗਰੀ। ਦੇਹ = ਸਰੀਰ।

SikhNet (Spanish)Kabir, el cuerpo es un monte de polvo, aplastado y empaquetado,

ਦਿਵਸ ਚਾਰਿ ਕੋ ਪੇਖਨਾ; ਅੰਤਿ ਖੇਹ ਕੀ ਖੇਹ ॥੧੭੮॥

divas chaar ko pekhanaa; ant kheh kee kheh |178|

Sant Singh KhalsaIt is a show which lasts for only a few days, and then dust returns to dust. ||178||
Manmohan SinghIt is but four days play, ultimately, dust shall return to dust.
Manmohan Singh (Punjabi)ਇਹ ਕੇਵਲ ਚਾਰ ਦਿਹਾੜਿਆਂ ਦਾ ਨਜਾਰਾ ਹੈ। ਅਖੀਰ ਨੂੰ ਮਿੱਟੀ ਨੇ ਮਿੱਟੀ ਹੀ ਹੋ ਜਾਣਾ ਹੈ।
Fareedkot Teekaਸੋ ਚਾਰ ਦਿਨੋਂ ਕਾ ਹੀ (ਪੇਖਨਾ) ਪੂਤਲੀ, ਭਾਵ ਖੇਡ ਹੈ। ਹੇ ਭਾਈ! ਇਹ ਖੇਹ ਕੀ ਰਚੀ ਹੋਈ ਦੇਹ ਖੇਹ ਰੂਪ ਹੀ ਹੋਇ ਜਾਇਗੀ, ਭਾਵ ਨਾਸ ਰੂਪ ਹੈ॥੧੭੮॥
Prof. Sahib Singhਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ॥੧੭੮॥

ਪਦ ਅਰਥ ਕੋ = ਦਾ। ਪੇਖਨਾ = ਵੇਖਣ ਨੂੰ ਸੁੰਦਰ। ਅੰਤਿ = ਆਖ਼ਰ ਨੂੰ। ਖੇਹ ਕੀ ਖੇਹ = ਮਿੱਟੀ ਤੋਂ ਪੈਦਾ ਹੋਈ ਫਿਰ ਮਿੱਟੀ ਵਿਚ ਹੀ ਜਾ ਰਲੀ ॥੧੭੮॥

SikhNet (Spanish)es un teatro que dura uno cuantos días y después el polvo regresa al polvo. (178)

Open this shabad →

Shabad Bhagat Kabir Ji Salok Kabeer Jee

ਕਬੀਰ. ਸੂਰਜ ਚਾਂਦ ਕੈ; ਉਦੈ ਭਈ ਸਭ ਦੇਹ ॥

kabeer. sooraj chaand kai; udai bhee sabh deh |

Sant Singh KhalsaKabeer, bodies are like the rising and setting of the sun and the moon.
Manmohan SinghKabir, all the bodies are like the rising and setting of the sun and the moon.
Manmohan Singh (Punjabi)ਕਬੀਰ, ਸਾਰੇ ਸਰੀਰ ਸੂਰਜ ਅਤੇ ਚੰਨ ਦੇ ਚੜ੍ਹਨ ਅਤੇ ਡੁਬਣ ਦੀ ਮਾਨੰਦ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸੂਰਜ ਔ ਚੰਦ੍ਰਮਾਂ ਕੇ ਉਦੇ ਅਸਤ ਮੇਂ, ਭਾਵ ਦਿਨ ਔ ਰਾਤ ਮੇਂ ਹੀ ਸੰਪੂਰਨ ਦੇਹਾਂ ਹੋਈਆਂ ਹੈਂ॥
Prof. Sahib Singhਹੇ ਕਬੀਰ! (ਪੰਜਾਂ ਤੱਤਾਂ ਤੋਂ ਇਹ) ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ (ਭਾਵ, ਨਰਮ-ਦਿਲੀ ਅਤੇ ਸੀਤਲਤਾ ਪੈਦਾ ਹੋਣ, ਪਰ ਇਹ ਗੁਣ ਤਾਂ ਪੈਦਾ ਹੋ ਸਕਦੇ ਹਨ ਜੇ ਗੁਰੂ ਮਿਲੇ ਤੇ ਗੁਰੂ ਦੀ ਰਾਹੀਂ ਗੋਬਿੰਦ ਦੇ ਚਰਨਾਂ ਵਿਚ ਜੁੜੀਏ)।

ਪਦ ਅਰਥ ਸੂਰਜ ਚਾਂਦ ਕੈ ਉਦੈ = ਸੂਰਜ ਅਤੇ ਚੰਦ੍ਰਮਾ ਦੇ ਪ੍ਰਕਾਸ਼ ਦੀ ਖ਼ਾਤਰ।

SikhNet (Spanish)Kabir, los cuerpos creen elevarse poniéndose de sol y luna, pero sin conocer al Guru,

ਗੁਰ ਗੋਬਿੰਦ ਕੇ ਬਿਨੁ ਮਿਲੇ; ਪਲਟਿ ਭਈ ਸਭ ਖੇਹ ॥੧੭੯॥

gur gobind ke bin mile; palatt bhee sabh kheh |179|

Sant Singh KhalsaWithout meeting the Guru, the Lord of the Universe, they are all reduced to dust again. ||179||
Manmohan SinghHowever, without meeting with the Guru God, they all turn into dust again.
Manmohan Singh (Punjabi)ਪ੍ਰੰਤੂ ਗੁਰੂ-ਪ੍ਰਮੇਸ਼ਰ ਦੇ ਨਾਲ ਮਿਲਣ ਦੇ ਬਗੈਰ, ਉਹ ਮੁੜ ਕੇ ਸਾਰੇ ਮਿੱਟੀ ਹੋ ਜਾਂਦੇ ਹਨ।
Fareedkot Teekaਗੁਰੋਂ ਦ੍ਵਾਰੇ ਕੇ ਮਿਲੇ ਬਿਨਾਂ, ਭਾਵ ਭਜਨ ਕਰੇ ਸੇ ਬਿਨਾਂ ਪੁਨਾ ਇਹ ਦੇਹ ਸੰਪੂਰਨ ਪਲਟ ਕਰ ਖੇਹ ਹੋ ਜਾਤੀ ਹੈ, ਭਾਵ ਨਿਸਫਲ ਭਈ ਹੈ॥੧੭੯॥
Prof. Sahib Singhਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ (ਭਾਵ, ਇਹ ਮਨੁੱਖਾ ਸਰੀਰ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ) ॥੧੭੯॥

* ਨੋਟ: ਇਸ ਸ਼ਲੋਕ ਨੂੰ ਪਿਛਲੇ ਸ਼ਲੋਕ ਨਾਲ ਰਲਾ ਕੇ ਪੜ੍ਹੋ। 'ਅੰਤਿ ਖੇਹ ਕੀ ਖੇਹ' ਅਤੇ 'ਪਲਟਿ ਭਈ ਸਭ ਖੇਹ' ਤੋਂ ਸਾਫ਼ ਦਿੱਸਦਾ ਹੈ ਕਿ ਦੋਵੇਂ ਸ਼ਲੋਕ ਇਕੱਠੇ ਹੀ ਵਿਚਾਰਨੇ ਹਨ। ਭਾਵੇਂ ਇਹ ਨਗਰੀ ਚਾਰ ਦਿਨਾਂ ਵਾਸਤੇ ਹੀ ਹੈ, ਪਰ ਇਸ ਵਿਚ ਸੂਰਜ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ, ਇਸ ਵਿਚ ਚੰਦ੍ਰਮਾ ਦੀਆਂ ਠੰਢੀਆਂ ਮਿੱਠੀਆਂ ਕਿਰਨਾਂ ਪੈਣੀਆਂ ਚਾਹੀਦੀਆਂ ਹਨ। ਤੇ, ਸੂਰਜ ਵਾਲਾ ਪ੍ਰਕਾਸ਼ ਅਤੇ ਚੰਦ੍ਰਮਾ ਵਾਲੀ ਸੀਤਲਤਾ ਤਦੋਂ ਹੀ ਉਦੈ ਹੋ ਸਕਦੇ ਹਨ ਜੇ ਗੁਰੂ ਦੀ ਰਾਹੀਂ ਪਰਮਾਤਮਾ ਮਿਲੇ। ਸ਼ਲੋਕ ਨੰ: ੧੭੪ ਤੋਂ ਲੈ ਕੇ ੧੭੭ ਤਕ ਗਹੁ ਨਾਲ ਪੜ੍ਹੋ। ਜੀਵ ਦੇ ਚਾਰ-ਚੁਫੇਰੇ ਵਿਕਾਰਾਂ ਦੀ ਤਪਸ਼ ਹੈ, ਇਸ ਨੂੰ ਅੰਤਰ-ਆਤਮੇ ਚੰਦ੍ਰਮਾ ਵਾਲੀ ਠੰਢ ਦੀ ਲੋੜ ਹੈ, ਜਿਵੇਂ ਚੰਦਨ ਨੂੰ ਉਸ ਦੀ ਆਪਣੀ ਅੰਦਰਲੀ ਸੀਤਲਤਾ ਸੱਪਾਂ ਦੇ ਜ਼ਹਿਰ ਤੋਂ ਬਚਾਈ ਰੱਖਦੀ ਹੈ। ਮਾਇਆ ਦੇ ਅਸਰ ਹੇਠ ਸਦਾ ਇਹ ਖ਼ਤਰਾ ਹੈ ਕਿ ਜੀਵ ਗੜ੍ਹੇ (ਅਹਿਣ) ਵਾਂਗ ਕਠੋਰ ਨਾ ਬਣ ਜਾਏ, ਇਸ ਨੂੰ ਅੰਤਰ-ਆਤਮੇ ਸੂਰਜ ਦੇ ਨਿੱਘ ਦੀ ਲੋੜ ਹੈ। ਇਹ ਨਿੱਘ (=ਪਿਆਰ) ਤੇ ਇਹ ਸੀਤਲਤਾ ਗੁਰੂ ਪਰਮਾਤਮਾ ਦੇ ਚਰਨਾਂ ਵਿਚ ਜੁੜਿਆਂ ਮਿਲਦੇ ਹਨ।

SikhNet (Spanish)el Señor del Universo, son reducidos a polvo otra vez. (179)

Open this shabad →

Shabad Bhagat Kabir Ji Salok Kabeer Jee

ਜਹ ਅਨਭਉ. ਤਹ ਭੈ ਨਹੀ; ਜਹ ਭਉ. ਤਹ ਹਰਿ ਨਾਹਿ ॥

jeh anbhau. teh bhai nahee; jeh bhau. teh har naeh |

Sant Singh KhalsaWhere the Fearless Lord is, there is no fear; where there is fear, the Lord is not there.
Manmohan SinghWhere there is the fear-free Lord, no fear is there; where there is fear, the God comes not there.
Manmohan Singh (Punjabi)ਜਿਥੇ ਨਿੱਡਰ ਪ੍ਰਭੂ ਹੈ, ਉਥੇ ਡਰ ਨਹੀਂ। ਜਿਥੇ ਡਰ ਹੈ ਉਥੇ ਵਾਹਿਗੁਰੂ ਨਹੀਂ।
Fareedkot Teekaਜਿਸ ਕੇ ਰਿਦੇ ਮੇਂ ਅਨਭਉ ਸਰੂਪ ਕਾ ਗਿਆਨ ਹੈ ਤਿਸ ਕੋ ਜਨਮ ਮ੍ਰਿਤ ਆਦੀ ਭੈ ਨਹੀਂ ਹੈਂ, ਔਰ ਜਿਸ ਅਗਿਆਨੀ ਕੇ ਰਿਦੇ ਮੇਂ ਹਰੀ ਕੀ ਪ੍ਰਾਪਤੀ ਨਹੀਂ ਹੈ (ਤਹ) ਤਿਸ ਕੋ ਭੈ ਬਨਾ ਰਹਿਤਾ ਹੈ॥
Prof. Sahib Singhਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ (ਦਾਝਨ, ਸੰਸਾ, ਕਠੋਰਤਾ ਆਦਿਕ) ਕੋਈ ਖ਼ਤਰੇ ਨਹੀਂ ਰਹਿ ਜਾਂਦੇ। ਪਰ ਜਿਸ ਹਿਰਦੇ ਵਿਚ ਅਜੇ (ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿੱਝ, ਸਹਿਮ, ਬੇ-ਰਹਿਮੀ ਆਦਿਕ ਕੋਈ) ਡਰ ਮੌਜੂਦ ਹੈ, ਉਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ

ਪਦ ਅਰਥ ਜਹ = ਜਿਥੇ, ਜਿਸ ਹਿਰਦੇ ਵਿਚ। ਅਨਭਉ = ਅੰਦਰਲੀ ਸੂਝ, ਗਿਆਨ, ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ। ਭੈ = ਦੁਨੀਆ ਵਾਲੇ ਡਰ-ਫ਼ਿਕਰ। ਭਉ = ਸਹਿਮ, ਸੰਸਾ।

SikhNet (Spanish)Kabir, ahí donde el Valeroso Señor está, no existe el miedo,

ਕਹਿਓ ਕਬੀਰ. ਬਿਚਾਰਿ ਕੈ; ਸੰਤ ਸੁਨਹੁ ਮਨ ਮਾਹਿ ॥੧੮੦॥

kahio kabeer. bichaar kai; sant sunahu man maeh |180|

Sant Singh KhalsaKabeer speaks after careful consideration; hear this, O Saints, in your minds. ||180||
Manmohan SinghDeliberating over this in his mind, Kabir says thus. Hear! O saints.
Manmohan Singh (Punjabi)ਆਪਣੇ ਚਿੱਤ ਅੰਦਰ ਇਸ ਨੂੰ ਸੋਚ ਵੀਚਾਰ ਕੇ, ਕਬੀਰ ਇਸ ਤਰ੍ਹਾਂ ਆਖਦਾ ਹੈ। ਹੇ ਸਾਧੂਓ! ਤੁਸੀਂ ਸ੍ਰਵਨ ਕਰੋ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸੰਤ ਜਨੋਂ ਨੇ ਜੋ ਇਹ ਬਚਨ ਮਨ ਮੇਂ ਬੀਚਾਰ ਕਰ ਕੇ ਕਹਿਆ ਹੈ, ਤਿਸ ਕੋ ਤੁਮ ਸ੍ਰਵਨ ਕਰੋ॥੧੮੦॥
Prof. Sahib Singhਮੈਂ ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹਾਂ। ਹੇ ਸੰਤ ਜਨੋ! ਧਿਆਨ ਲਾ ਕੇ ਸੁਣੋ ॥੧੮੦॥

ਪਦ ਅਰਥ ਸੁਨਹੁ ਮਨ ਮਾਹਿ = ਮਨ ਲਾ ਕੇ ਸੁਣੋ, ਧਿਆਨ ਨਾਲ ਸੁਣੋ ॥੧੮੦॥

SikhNet (Spanish)y donde hay miedo, el Señor está ahí. Kabir dice después de meditar, escuchen esto, oh Santos. (180)

Open this shabad →

Shabad Bhagat Kabir Ji Salok Kabeer Jee

ਕਬੀਰ. ਜਿਨਹੁ ਕਿਛੂ ਜਾਨਿਆ ਨਹੀ; ਤਿਨ ਸੁਖ ਨੀਦ ਬਿਹਾਇ ॥

kabeer. jinahu kichhoo jaaniaa nahee; tin sukh need bihaae |

Sant Singh KhalsaKabeer, those who do not know anything, pass their lives in peaceful sleep.
Manmohan SinghKabir! They who know not; they pass their time in the sleep of peace.
Manmohan Singh (Punjabi)ਕਬੀਰ, ਜੋ ਕੁਝ ਭੀ ਜਾਣਦੇ ਨਹੀਂ, ਉਹ ਆਰਾਮ ਦੀ ਨੀਦਰ ਅੰਦਰ ਆਪਣਾ ਸਮਾਂ ਬਤੀਤ ਕਰਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਨੋਂ ਨੇ ਸੰਸਾਰ ਕੋ ਕੁਛ ਵਸਤੂ ਨਹੀਂ ਜਾਣਿਆ ਹੈ, ਭਾਵ ਅਸਤ ਰੂਪ ਜਾਣਿਆ ਹੈ ਤਿਨੋਂ ਕੀ ਅਵਿਦਿਆ ਨਿਦ੍ਰਾ (ਵਿਹਾਇ) ਦੂਰ ਭਈ ਹੈ ਔ ਉਹ ਸੁਖ ਸਰੂਪ ਕੋ ਪ੍ਰਾਪਤਿ ਭਏ ਹੈਂ⁽¹⁾॥
Prof. Sahib Singhਹੇ ਕਬੀਰ! ਜਿਨ੍ਹਾਂ ਲੋਕਾਂ ਨੇ (ਜੀਵਨ ਦੇ ਇਸ ਭੇਤ ਨੂੰ) ਰਤਾ ਭੀ ਨਹੀਂ ਸਮਝਿਆ, ਉਹ (ਇਸ ਦਾਝਨ, ਸੰਸੇ, ਕਠੋਰਤਾ ਆਦਿਕ ਵਿਚ ਵਿਲਕਦੇ ਹੋਏ ਭੀ) ਬੇ-ਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ ;

ਪਦ ਅਰਥ ਤਿਨ ਬਿਹਾਇ = ਉਹਨਾਂ ਦੀ ਉਮਰ ਗੁਜ਼ਰਦੀ ਹੈ। ਸੁਖ ਨੀਦ = (ਸੰਸੇ ਸਹਿਮਾਂ ਵਿਚ ਪਏ ਰਿਹਾਂ ਭੀ) ਗ਼ਫਲਤ ਦੀ ਨੀਂਦਰ, ਬੇ-ਪਰਵਾਹੀ ਵਿਚ।

SikhNet (Spanish)Kabir, los que no saben nada pasan sus días sin preocupación, pero ya he entendido el acertijo,

ਹਮਹੁ. ਜੁ ਬੂਝਾ ਬੂਝਨਾ; ਪੂਰੀ ਪਰੀ ਬਲਾਇ ॥੧੮੧॥

hamahu. ju boojhaa boojhanaa; pooree paree balaae |181|

Sant Singh KhalsaBut I have understood the riddle; I am faced with all sorts of troubles. ||181||
Manmohan SinghI, who have understood the riddle, am face to face with a whole host of troubles.
Manmohan Singh (Punjabi)ਮੈ, ਜਿਸਨੇ ਬੁਝਾਰਤ ਬੁਝ ਲਈ ਹੈ, ਮੈਨੂੰ ਹੁਣ ਮੁਕੰਮਲ ਆਫਤ ਪੈ ਗਈ ਹੈ।
Fareedkot Teeka(ਹਮਹੁ) ਅਸਮਾਦਿਕੋਂ ਨੇ ਜੋ ਸੰਸਾਰ ਕੋ ਸੱਤ ਰੂਪ ਸਮਝਾ ਹੈ, ਸੋ ਬੂਝਣਾ, ਭਾਵ ਸਮਝ ਹੀ ਗਲ ਮੇਂ ਪੂਰੀ ਬਲਾਇ ਪੈ ਗਈ ਹੈ॥੧੮੨॥
Prof. Sahib Singhਪਰ ('ਗੁਰ ਗੋਬਿੰਦ' ਦੀ ਮੇਹਰ ਨਾਲ) ਮੈਂ ਇਹ ਗੱਲ ਸਮਝ ਲਈ ਹੈ ਕਿ 'ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'; ਮੈਨੂੰ ਇਹ ਗੱਲ ਕਿਸੇ ਵੇਲੇ ਭੀ ਵਿਸਰਦੀ ਨਹੀਂ ॥੧੮੧॥

ਪਦ ਅਰਥ ਬੂਝਾ = ਸਮਝ ਲਿਆ। ਬੂਝਨਾ = ਸਮਝਣ-ਯੋਗ ਗੱਲ ਕਿ "ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'। ਪੂਰੀ ਪਰੀ ਬਲਾਇ = ਪੂਰੀ ਬਲਾਇ ਗਲ ਵਿਚ ਪੈ ਗਈ ਹੈ, ਜਗਤ ਦੇ ਸੰਸਿਆਂ ਦਾ ਟਾਕਰਾ ਕਰਨ ਦੀ ਔਖੀ ਕਾਰ ਕਦੇ ਵਿਸਰਦੀ ਹੀ ਨਹੀਂ। (ਨੋਟ: ਇਥੇ ਇਹ ਭਾਵ ਨਹੀਂ ਕਿ ਕਬੀਰ ਜੀ ਇਸ ਰਾਹੇ ਤੁਰਨ ਨੂੰ ਪਸੰਦ ਨਹੀਂ ਕਰਦੇ। ਕਬੀਰ ਜੀ ਆਖਦੇ ਹਨ ਕਿ ਲੋਕ ਤਾਂ ਇਹਨਾਂ ਕਾਮਾਦਿਕਾਂ ਦੀਆਂ ਸੱਟਾਂ ਖਾਂਦੇ ਹੋਏ ਤੇ 'ਹਾਇ ਹਾਇ' ਕਰਦੇ ਹੋਏ ਭੀ ਬੇ-ਪਰਵਾਹ ਬਣ ਰਹੇ ਹਨ; ਪਰ ਮੈਂ ਦਿਨ-ਰਾਤ ਇਹਨਾਂ ਦਾ ਟਾਕਰਾ ਕਰ ਰਿਹਾ ਹਾਂ, ਉਂਞ ਇਹ ਕੰਮ ਬੜਾ ਹੀ ਔਖਾ ਹੈ) ॥੧੮੧॥

SikhNet (Spanish)ahora tengo que enfrentar todo tipo de problemas. (181)

Open this shabad →

Shabad Bhagat Kabir Ji Salok Kabeer Jee

ਕਬੀਰ. ਮਾਰੇ ਬਹੁਤੁ ਪੁਕਾਰਿਆ; ਪੀਰ ਪੁਕਾਰੈ ਅਉਰ ॥

kabeer. maare bahut pukaariaa; peer pukaarai aaur |

Sant Singh KhalsaKabeer, those who are beaten cry a lot; but the cries of the pain of separation are different.
Manmohan SinghKabir! The evil persons weep much, however, different is the weeping of the saints.
Manmohan Singh (Punjabi)ਕਬੀਰ, ਮਾੜੇ ਮਨੁਸ਼ ਘਣਾ ਰੋਂਦੇ ਹਨ, ਪ੍ਰੰਤੂ ਵਖਰਾ ਹੀ ਹੈ ਰੋਣਾ ਸੰਤਾਂ ਦਾ।
Fareedkot Teekaਜੋ ਵਈਰਾਗ ਸੇ ਹੀਨ ਹੈਂ ਸੋਈ (ਕਬੀਰ) ਬਡੇ (ਮਾਰੇ) ਮਾੜੇ ਹੈਂ। ਸੋ ਤੋ ਬਹੁਤ ਪੁਕਾਰਤੇ ਹੀ ਹੈਂ, ਭਾਵ ਧਾਰਨਾ ਸੇ ਬਿਨਾਂ ਤਿਨੋਂ ਕਾ ਕੇਵਲ ਕਥਨ ਹੀ ਹੈ। ਔਰ ਜੋ (ਪੀਰ) ਬਡੇ ਪੂਜ ਰੂਪ ਮਹਾਤਮਾਂ ਸੰਤ ਹੈਂ, ਸੋ ਔਰ ਪ੍ਰਕਾਰ ਹੀ ਪੁਕਾਰਤੇ ਹੈਂ, ਭਾਵ ਤਿਨੋਂ ਕਾ ਕਥਨ ਧਾਰਨਾਂ ਕੇ ਸਹਿਤ ਹੈ⁽¹⁾॥
Prof. Sahib Singhਹੇ ਕਬੀਰ! ਜਿਸ ਮਨੁੱਖ ਨੂੰ ('ਦਾਝਨ ਸੰਸੇ' ਆਦਿਕ ਦੀ) ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਉਹ ਪੀੜ ਉਠਦੀ ਹੈ ਤਿਉਂ ਤਿਉਂ ਹੋਰ ਦੁਖੀ ਹੁੰਦਾ ਹੈ (ਪਰ ਫਿਰ ਭੀ ਮਾਇਆ ਦਾ ਖਹਿੜਾ ਨਹੀਂ ਛੱਡਦਾ)।

ਪਦ ਅਰਥ ਮਾਰੇ = ਜਿਸ ਨੂੰ ('ਦਾਝਨ ਸੰਸਾ' ਆਦਿਕ ਦੀ) ਮਾਰ ਪੈਂਦੀ ਹੈ। ਬਹੁਤ ਪੁਕਾਰਿਆ = ਉਹ ਬਹੁਤ ਹਾਹਾਕਾਰ ਕਰਦਾ ਹੈ, ਬਹੁਤ ਦੁਖੀ ਹੁੰਦਾ ਹੈ। ਪੀਰ = ਸੱਟ, ਪੀੜ। ਪੀਰ ਪੁਕਾਰੈ ਅਉਰ = ਜਿਉਂ ਜਿਉਂ ('ਦਾਝਨ ਸੰਸੇ' ਆਦਿਕ ਦੀ) ਪੀੜ ਉੱਠਦੀ ਹੈ ਤਿਉਂ ਤਿਉਂ ਹੋਰ ਪੁਕਾਰਦਾ ਹੈ ਹੋਰ ਦੁਖੀ ਹੁੰਦਾ ਹੈ।

SikhNet (Spanish)Kabir, a los que les pegan, lloran demasiado, pero el llanto de las penas de la separación es diferente,

ਲਾਗੀ ਚੋਟ ਮਰੰਮ ਕੀ; ਰਹਿਓ ਕਬੀਰਾ ਠਉਰ ॥੧੮੨॥

laagee chott maram kee; rahio kabeeraa tthaur |182|

Sant Singh KhalsaStruck by the Mystery of God, Kabeer remains silent. ||182||
Manmohan SinghSmitten with the stroke of God, love on the mysterious organ, Kabir fell at the spot.
Manmohan Singh (Punjabi)ਗੁਝੇ ਅੰਗ ਤੇ ਹਰੀ ਦੇ ਪ੍ਰੇਮ ਦੀ ਸੱਟ ਲੱਗਣ ਨਾਲ ਕਬੀਰ ਉਸੇ ਥਾਂ ਡਿਗ ਪਿਆ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਿਨ ਸੰਤੋਂ ਦ੍ਵਾਰੇ ਜਿਨ ਕੋ ਪਤੀ ਕੇ ਪ੍ਰੇਮ ਕੀ ਚੋਟ ਲਗੀ ਹੈ ਵਹੁ (ਠਉਰ) ਭੂਮਾ ਅਰਥਾਤ ਸਰਬ ਕੀ ਅਵਧੀ ਰੂਪ ਵਾਹਿਗੁਰੂ ਮੇਂ ਇਸਥਿਤ ਹੂਆ ਹੈ॥੧੮੨॥
Prof. Sahib Singhਮੈਨੂੰ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਥਾਂ ਸਿਰ (ਭਾਵ, ਪ੍ਰਭੂ-ਚਰਨਾਂ ਵਿਚ) ਟਿਕ ਗਿਆ ਹਾਂ। (ਮੈਨੂੰ ਇਹ ਦਾਝਨ ਸੰਸਾ ਆਦਿਕ ਦੁਖੀ ਕਰ ਹੀ ਨਹੀਂ ਸਕਦੇ) ॥੧੮੨॥

ਪਦ ਅਰਥ ਚੋਟ = ਸ਼ਬਦ ਦੀ ਚੋਟ। ਮਰੰਮ ਕੀ = ਦਿਲ ਨੂੰ ਵਿੰਨ੍ਹਣ ਵਾਲੀ। ਰਹਿਓ ਠਉਰ = ਥਾਂ ਤੇ ਹੀ ਰਹਿ ਗਿਆ ਹਾਂ, ਪੁਕਾਰ-ਯੋਗਾ ਰਿਹਾ ਹੀ ਨਹੀਂ, ਨਾਹ 'ਦਾਝਨ ਸੰਸੇ' ਆਦਿਕ ਮਾਰਦੇ ਹਨ ਤੇ ਨਾਹ ਮੈਂ ਪੁਕਾਰਦਾ ਹਾਂ ॥੧੮੨॥

SikhNet (Spanish)anonadado por el Misterio de Dios Kabir permanece en silencio. (182)

Open this shabad →

Shabad Bhagat Kabir Ji Salok Kabeer Jee

ਕਬੀਰ. ਚੋਟ ਸੁਹੇਲੀ ਸੇਲ ਕੀ; ਲਾਗਤ. ਲੇਇ ਉਸਾਸ ॥

kabeer. chott suhelee sel kee; laagat. lee usaas |

Sant Singh KhalsaKabeer, the stroke of a lance is easy to bear; it takes away the breath.
Manmohan SinghKabir! Illustrious is the stroke of a lance, it draws out the breath as soon as it strikes.
Manmohan Singh (Punjabi)ਕਬੀਰ, ਸੁਭਾਇਮਾਨ ਹੈ ਸੱਟ ਸੇਲੇ ਦੀ। ਇਹ ਲਗਦੇ ਸਾਰ ਹੀ ਸਾਹ ਖਿੱਚ ਲੈਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਲਾਗਤਿਆਂ ਹੀ ਸ੍ਵਾਸੋਂ ਕੋ ਲੈ ਲੇਤੀ ਹੈ ਤਿਸ (ਸੇਲ) ਬਰਛੀ ਕੀ ਚੋਟ ਸਹਾਰਨੀ (ਸੁਹੇਲੀ) ਸੌਖੀ ਹੈ॥
Prof. Sahib Singhਹੇ ਕਬੀਰ! ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਭੀ ਸੁਖਦਾਈ। ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ (ਬਿਰਹਣੀ ਨਾਰਿ ਵਾਂਗ ਉਸ ਦੇ ਅੰਦਰ) ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ।

ਪਦ ਅਰਥ ਸੇਲ = ਨੇਜ਼ਾ, ਗੁਰੂ ਦਾ ਸ਼ਬਦ-ਰੂਪ ਨੇਜ਼ਾ। ਸੁਹੇਲੀ = ਸੁਖ ਦੇਣ ਵਾਲੀ (ਨੋਟ: 'ਦਾਝਨ ਸੰਸੇ' ਆਦਿਕ ਦੀ ਚੋਟ ਤਾਂ ਦੁਖੀ ਕਰਦੀ ਹੈ, ਪਰ ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਚੋਟ ਸੁਖ ਅਪੜਾਂਦੀ ਹੈ)। ਲੇਇ ਉਸਾਸ = ਉੱਭੇ ਸਾਹ ਲੈਂਦਾ ਹੈ, ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ।

SikhNet (Spanish)Kabir, uno puede resistir el golpe de una lanza y vivir,

ਚੋਟ ਸਹਾਰੈ ਸਬਦ ਕੀ; ਤਾਸੁ ਗੁਰੂ. ਮੈ ਦਾਸ ॥੧੮੩॥

chott sahaarai sabad kee; taas guroo. mai daas |183|

Sant Singh KhalsaBut one who endures the stroke of the Word of the Shabad is the Guru, and I am his slave. ||183||
Manmohan SinghHe who endures the stroke of the Guru's word, he is the Guru and I his slave.
Manmohan Singh (Punjabi)ਜੋ ਗੁਰਾਂ ਦੀ ਬਾਣੀ ਦੀ ਸੱਟ ਨੂੰ ਬਰਦਾਸ਼ਤ ਕਰਦਾ ਹੈ, ਉਹ ਗੁਰੂ ਹੈ ਅਤੇ ਮੈਂ ਉਸ ਦਾ ਗੋਲਾ।
Fareedkot Teekaਪਰੰਤੂ ਜੋ ਪੁਰਸ਼ ਗੁਰੋਂ ਕੇ ਸਬਦ ਕੀ ਵਾ ਦੁਰਬਚਨ ਕੀ ਚੋਟ ਕੋ ਸਹਾਰਤਾ ਹੈ, ਸੋ ਮੁਝ ਕੋ ਗੁਰੂ ਵਤ ਹੈ ਔਰ ਮੈਂ ਤਿਸ ਕਾ ਦਾਸ ਹੂੰ॥੧੮੩॥☬ਕੋਈ ਮੁਲਾਂ ਉਚੇ ਅਸਥਾਨ ਮੇਂ ਬਾਂਗ ਦੇ ਰਹਾ ਥਾ, ਤਿਸ ਕੇ ਪ੍ਰਥਾਇ ਸ੍ਰੀ ਕਬੀਰ ਜੀ ਕਹਿਤੇ ਹੈਂ:
Prof. Sahib Singhਜੋ (ਭਾਗਾਂ ਵਾਲਾ) ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਰਹਿੰਦਾ ਹੈ, ਉਸ ਪੂਜਣ-ਜੋਗ ਮਨੁੱਖ ਦਾ ਮੈਂ (ਹਰ ਵੇਲੇ) ਦਾਸ (ਬਣਨ ਨੂੰ ਤਿਆਰ) ਹਾਂ ॥੧੮੩॥

* ਨੋਟ: ਗਉੜੀ ਰਾਗ ਵਿਚ ਕਬੀਰ ਜੀ ਪ੍ਰਭੂ-ਚਰਨਾਂ ਦੇ ਪ੍ਰੇਮੀ ਦੀ ਹਾਲਤ ਇਕ ਬਿਰਹਣੀ ਨਾਰਿ ਵਰਗੀ ਦੱਸਦੇ ਹਨ। ਪਰਦੇਸ ਗਏ ਪਤੀ ਦਾ ਉਹ ਨਾਰਿ ਰਾਹ ਤੱਕਦੀ ਹੈ, ਉਸ ਦੀਆਂ ਅੱਖਾਂ ਵੈਰਾਗ-ਜਲ ਨਾਲ ਭਰ ਜਾਂਦੀਆਂ ਹਨ, ਉਹ ਉੱਭੇ ਸਾਹ ਲੈਂਦੀ ਹੈ, ਪਰ ਉਹਨਾਂ ਹਾਹੁਕਿਆਂ ਵਿਚੋਂ ਭੀ ਢਾਰਸ ਮਿਲਦੀ ਹੈ ਕਿਉਂਕਿ ਰਾਹ ਤੱਕਦੀ ਦਾ ਦਿਲ ਰੱਜਦਾ ਨਹੀਂ, ਤੱਕੀ ਜਾਂਦੀ ਹੈ। ਪੰਥੁ ਨਿਹਾਰੇ ਕਾਮਿਨੀ, ਲੋਚਨ ਭਰੀਲੇ ਉਸਾਸਾ ॥ ਉਰੁ ਨ ਭਿਜੈ ਪਗੁ ਨ ਖਿਸੈ, ਹਰਿ ਦਰਸਨ ਕੀ ਆਸਾ ॥੧॥ (ਗਉੜੀ ਕਬੀਰ)।

SikhNet (Spanish)pero el que resiste el Golpe de la Palabra del Shabd es el Guru y yo soy Su Esclavo. (183)

Open this shabad →

Shabad Bhagat Kabir Ji Salok Kabeer Jee

ਕਬੀਰ. ਮੁਲਾਂ ਮੁਨਾਰੇ ਕਿਆ ਚਢਹਿ; ਸਾਂਈ. ਨ ਬਹਰਾ ਹੋਇ ॥

kabeer. mulaan munaare kiaa chadteh; saanee. na baharaa hoe |

Sant Singh KhalsaKabeer: O Mullah, why do you climb to the top of the minaret? The Lord is not hard of hearing.
Manmohan SinghKabir, why does Mulla go up a minaret (to make loud sound)? The Lord is not deaf.
Manmohan Singh (Punjabi)ਕਬੀਰ, ਮੁੱਲਾਂ ਬੁਰਜ ਤੇ ਕਿਉਂ ਚੜ੍ਹਦਾ ਹੈ (ਉਚੀ ਆਵਾਜ਼ ਕਰਨ ਲਈ)? ਸੁਆਮੀ ਕੋਈ ਬੋਲਾ ਤਾਂ ਨਹੀਂ।
Fareedkot Teekaਮੁਲਾਂ ਮੁਨਾਰੇ ਪਰ ਚਢ ਕਰ ਕੇ ਤੂੰ ਕਿਉਂ ਬਾਂਗ ਦੇ ਰਿਹਾ ਹੈਂ। ਸਰਬ ਕਾ ਜੋ ਸਾਂਈ ਹੈ, ਸੋ (ਬਹਰਾ) ਬੋਲਾ ਤੋ ਨਹੀਂ ਹੋ ਗਿਆ ਹੈ॥
Prof. Sahib Singhਹੇ ਕਬੀਰ! ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ ਹਾਲਤ ਭੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ)।

ਪਦ ਅਰਥ ਮੁਲਾਂ = ਹੇ ਮੁੱਲਾਂ! ਕਿਆ ਚਢਹਿ = ਚੜ੍ਹਨ ਦਾ ਕੋਈ ਫ਼ਾਇਦਾ ਨਹੀਂ। ਮੁਨਾਰੇ ਕਿਆ ਚਢਹਿ = ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਕੋਈ ਲਾਭ ਨਹੀਂ, ਬਾਂਗ ਦੇਣ ਦਾ ਤੈਨੂੰ ਆਪ ਨੂੰ ਕੋਈ ਫ਼ਾਇਦਾ ਨਹੀਂ। ਬਹਰਾ = ਬੋਲਾ (ਨੋਟ: ਬੋਲੇ ਨੂੰ ਉੱਚੀ ਕੂਕ ਕੇ ਆਦਰ-ਪਿਆਰ ਦੀ ਗੱਲ ਆਖ ਕੇ, ਪਰ ਹੌਲੀ ਹੌਲੀ ਗਾਲ੍ਹਾਂ ਕੱਢ ਕੇ ਠੱਗ ਸਕੀਦਾ ਹੈ, ਪਰ ਰੱਬ ਤਾਂ ਦਿਲ ਦੀ ਹਾਲਤ ਭੀ ਸਮਝਦਾ ਹੈ, ਉਹ ਨਹੀਂ ਠੱਗਿਆ ਜਾ ਸਕਦਾ)।

SikhNet (Spanish)Kabir, oh Mulá, ¿por qué escalas hasta el tope del Minaret?, Dios no está sordo,

ਜਾ ਕਾਰਨਿ. ਤੂੰ ਬਾਂਗ ਦੇਹਿ; ਦਿਲ ਹੀ ਭੀਤਰਿ ਜੋਇ ॥੧੮੪॥

jaa kaaran. toon baang dehi; dil hee bheetar joe |184|

Sant Singh KhalsaLook within your own heart for the One, for whose sake you shout your prayers. ||184||
Manmohan SinghFor whose sake, thou make a loud prayer-call, He is in your heart.
Manmohan Singh (Punjabi)ਜਿਸ ਦੀ ਖਾਤਰ ਤੂੰ ਨਮਾਜ ਦਾ ਸੱਦਾ ਦਿੰਦਾ ਹੈ, ਉਹ ਤੇਰੇ ਹਿਰਦੇ ਅੰਦਰ ਹੈ।
Fareedkot Teekaਕਿਉਂ ਕਿ ਜਿਸ ਕੇ ਸੁਣਾਵਣੇ ਵਾਸਤੇ ਤੂੰ ਬਾਂਗ ਦੇਤਾ ਹੈਂ, ਸੋ ਤੂੰ ਅਪਨੇ ਹਿਰਦੇ ਕੇ ਬੀਚ ਹੀ (ਜੋਇ) ਦੇਖ॥੧੮੪॥
Prof. Sahib Singhਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿਚ ਵੇਖ (ਤੇਰੇ ਅੰਦਰ ਹੀ ਵੱਸਦਾ ਹੈ। ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ) ॥੧੮੪॥

ਪਦ ਅਰਥ ਜਾ ਕਾਰਨਿ = ਜਿਸ ਰੱਬ ਦੀ ਨਮਾਜ਼ ਦੀ ਖ਼ਾਤਰ। ਜੋਇ = ਵੇਖ, ਢੂੰਢ ॥੧੮੪॥

SikhNet (Spanish)busca al Uno en tu corazón, a Quién diriges tus plegarias. (184)

Open this shabad →

Shabad Bhagat Kabir Ji Salok Kabeer Jee

ਸੇਖ ਸਬੂਰੀ ਬਾਹਰਾ; ਕਿਆ ਹਜ ਕਾਬੇ ਜਾਇ ॥

sekh sabooree baaharaa; kiaa haj kaabe jaae |

Sant Singh KhalsaWhy does the Shaykh bother to go on pilgrimage to Mecca, if he is not content with himself?
Manmohan SinghWhy should the Shaikh, who is without contentment, go for a pilgrimage to Mecca?
Manmohan Singh (Punjabi)ਸ਼ੇਖ ਜੋ ਸਬਰ ਸਿਦਕ ਤੋਂ ਸੱਖਣਾ ਹੈ, ਉਹ ਕਿਉਂ ਮੱਕੇ ਦੀ ਯਾਤਰਾ ਲਈ ਜਾਂਦਾ ਹੈ।
Fareedkot Teekaਹੇ ਸੇਖ! (ਸਬੂਰੀ) ਸੰਤੋਖ ਸੇ ਬਿਨਾਂ ਜੇ ਕਾਬੇ ਮੇਂ ਜਾਇਕਰ ਹਜ ਬੀ ਕੀਆ ਤੋ ਕਿਆ ਹੈ, ਭਾਵ ਨਿਸਫਲ ਹੈ॥
Prof. Sahib Singhਹੇ ਸ਼ੇਖ! ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ ਹੈ, ਤਾਂ ਕਾਬੇ ਦਾ ਹੱਜ ਕਰਨ ਲਈ ਜਾਣ ਦਾ ਕੋਈ ਲਾਭ ਨਹੀਂ ਹੈ;

ਪਦ ਅਰਥ ਸਬੂਰੀ = ਸੰਤੋਖ।

SikhNet (Spanish)El Sheik se molesta en hacer peregrinajes a la Meca si no está contento consigo mismo,

ਕਬੀਰ. ਜਾ ਕੀ ਦਿਲ ਸਾਬਤਿ ਨਹੀ; ਤਾ ਕਉ. ਕਹਾਂ ਖੁਦਾਇ ॥੧੮੫॥

kabeer. jaa kee dil saabat nahee; taa kau. kahaan khudaae |185|

Sant Singh KhalsaKabeer, one whose heart is not healthy and whole - how can he attain his Lord? ||185||
Manmohan SinghHe, whose mind is not whole, how can he attain unto his God?
Manmohan Singh (Punjabi)ਜਿਸ ਦਾ ਮਨ ਮੁਕੰਮਲ ਨਹੀਂ, ਉਹ ਆਪਣੇ ਹਰੀ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਕੇ (ਦਿਲ) ਹ੍ਰਿਦੇ ਕੀ (ਸਾਬਤਿ) ਸਫਾਈ ਨਹੀਂ ਹੈ ਤਿਸ ਕੋ ਖੁਦਾਇ ਕਹਾਂ ਮਿਲਤਾ ਹੈ? ਭਾਵ ਨਹੀਂ ਮਿਲਤਾ ਹੈ॥੧੮੫॥
Prof. Sahib Singhਕਿਉਂਕਿ, ਹੇ ਕਬੀਰ! ਜਿਸ ਮਨੁੱਖ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ ॥੧੮੫॥

ਪਦ ਅਰਥ ਦਿਲ ਸਾਬਤਿ = ਦਿਲ ਦੀ ਸਾਬਤੀ, ਦਿਲ ਦੀ ਸ਼ਾਂਤੀ, ਅਡੋਲਤਾ। ਤਾ ਕਉ = ਉਸ ਦੇ ਭਾਣੇ। ਕਹਾ ਖੁਦਾਇ = ਰੱਬ ਕਿਤੇ ਭੀ ਨਹੀਂ ॥੧੮੫॥

SikhNet (Spanish)dice Kabir, quien no tiene un corazón puro, ¿cómo puede encontrar a Su Señor? (185)

Open this shabad →

Shabad Bhagat Kabir Ji Salok Kabeer Jee

ਕਬੀਰ. ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥

kabeer. alah kee kar bandagee jih simarat dukh jaae |

Sant Singh KhalsaKabeer, worship the Lord Allah; meditating in remembrance on Him, troubles and pains depart.
Manmohan SinghKabir, perform thou the meditation of thy God, contemplating whom, the troubles depart.
Manmohan Singh (Punjabi)ਕਬੀਰ, ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ, ਜਿਸ ਦਾ ਭਜਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਅਲਹ ਕੀ ਬੰਦਗੀ ਕਰ ਜਿਸ ਕੇ ਸਿਮਰਤਿਆਂ ਹੋਇਆਂ ਤੇਰਾ ਜਨਮ ਮਰਨ ਰੂਪ ਦੁਖ ਦੂਰ ਹੋ ਜਾਇਗਾ॥
Prof. Sahib Singhਹੇ ਕਬੀਰ! ਰੱਬ ਦੀ ਬੰਦਗੀ ਕਰ, ਬੰਦਗੀ ਕੀਤਿਆਂ ਹੀ ਦਿਲ ਦਾ ਵਿਕਾਰ ਦੂਰ ਹੁੰਦਾ ਹੈ,
SikhNet (Spanish)Kabir, alaba al Señor Alhá, meditando en Él, los problemas se acaban,

ਦਿਲ ਮਹਿ ਸਾਂਈ ਪਰਗਟੈ; ਬੁਝੈ ਬਲੰਤੀ ਨਾਂਇ ॥੧੮੬॥

dil meh saanee paragattai; bujhai balantee naane |186|

Sant Singh KhalsaThe Lord shall be revealed within your own heart, and the burning fire within shall be extinguished by His Name. ||186||
Manmohan SinghThe Lord shall become manifest within thy mind and thy burning fire shall be quenched.
Manmohan Singh (Punjabi)ਸੁਆਮੀ ਤੇਰੇ ਰਿਦੇ ਅੰਦਰ ਪਰਤੱਖ ਪ੍ਰਕਾਸ਼ਵਾਨ ਹੋ ਜਾਵੇਗਾ ਅਤੇ ਤੇਰੀ ਬਲਦੀ ਹੋਈ ਅੱਗ ਬੁਝ ਜਾਵੇਗੀ।
Fareedkot Teekaਔਰ ਦਿਲ ਮੇਂ ਸਰਬ ਕਾ ਸਾਂਈ ਪ੍ਰਗਟ ਹੋਏ ਤੇ ਤ੍ਰਿਸਨਾ ਰੂਪੀ ਅਗਨੀ ਜੋ ਬਲ ਰਹੀ ਥੀ ਸੋ ਤਿਸ ਕੇ (ਨਾਇ) ਨਾਮ ਜਪਣੇ ਸੇ ਬੁਝ ਜਾਇਗੀ॥੧੮੬॥
Prof. Sahib Singhਦਿਲ ਵਿਚ ਰੱਬ ਦਾ ਜ਼ਹੂਰ ਹੁੰਦਾ ਹੈ, ਅਤੇ ਇਸ ਬੰਦਗੀ ਦੀ ਬਰਕਤਿ ਨਾਲ ਲਾਲਚ ਦੀ ਬਲਦੀ ਅੱਗ ਦਿਲ ਵਿਚੋਂ ਬੁੱਝ ਜਾਂਦੀ ਹੈ ॥੧੮੬॥

ਪਦ ਅਰਥ ਬਲੰਤੀ = ਬਲਦੀ ਅੱਗ, ਤ੍ਰਿਸ਼ਨਾ ਦੀ ਬਲਦੀ ਅੱਗ। ਨਾਂਇ = ਨਾਮ ਦੀ ਰਾਹੀਂ ॥੧੮੬॥

SikhNet (Spanish)el Señor será revelado en tu corazón y el fuego de las pasiones será extinguido por Su Nombre. (186)

Open this shabad →

Shabad Bhagat Kabir Ji Salok Kabeer Jee

ਕਬੀਰ. ਜੋਰੀ ਕੀਏ ਜੁਲਮੁ ਹੈ; ਕਹਤਾ ਨਾਉ ਹਲਾਲੁ ॥

kabeer. joree kee julam hai; kahataa naau halaal |

Sant Singh KhalsaKabeer, to use force is tyranny, even if you call it legal.
Manmohan SinghKabir, to use force is tyranny, even if it be lawful.
Manmohan Singh (Punjabi)ਕਬੀਰ, ਜਬਰਦਸਤੀ ਕਰਨਾ ਅਤਿਆਚਾਰ ਹੈ, ਭਾਵੇਂ ਤੂੰ ਇਸ ਨੂੰ ਕਾਨੂੰਨਣ ਜਾਇਜ਼ ਆਖਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋਰਾ ਜੋਰੀ ਕਰ ਬੱਕਰਾ ਆਦੀ ਮਾਰਨੇ ਸੇ ਹੈ, ਤੋ ਜੁਲਮ ਔ ਤਿਸ ਕੋ ਮਾਰ ਕੇ ਨਾਮ ਹਲਾਲ ਕੀਆ ਕਹਿਤੇ ਹੈਂ॥
Prof. Sahib Singhਹੇ ਕਬੀਰ! (ਮੁੱਲਾਂ ਨੂੰ ਦੱਸ ਕਿ) ਕਿਸੇ ਉਤੇ ਧੱਕਾ ਕਰਨਾ ਜ਼ੁਲਮ ਹੈ, (ਤੂੰ ਜਾਨਵਰ ਨੂੰ ਫੜ ਕੇ ਬਿਸਮਿੱਲਾ ਆਖ ਕੇ ਜ਼ਬਹ ਕਰਦਾ ਹੈਂ ਅਤੇ) ਤੂੰ ਆਖਦਾ ਹੈਂ ਕਿ ਇਹ (ਜ਼ਬਹ ਕੀਤਾ ਜਾਨਵਰ) ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ (ਅਤੇ ਇਸ ਕੁਰਬਾਨੀ ਨਾਲ ਖ਼ੁਦਾ ਤੇਰੇ ਉਤੇ ਖ਼ੁਸ਼ ਹੋ ਗਿਆ ਹੈ); (ਪਰ ਇਹ ਮਾਸ ਤੂੰ ਆਪ ਹੀ ਖਾ ਲੈਂਦਾ ਹੈਂ। ਇਸ ਤਰ੍ਹਾਂ ਪਾਪ ਨਹੀਂ ਬਖ਼ਸ਼ੀਂਦੇ, ਕਦੇ ਸੋਚ ਕਿ)

ਪਦ ਅਰਥ ਜੋਰੀ ਕੀਏ = ਧੱਕਾ ਕੀਤਿਆਂ। ਹਲਾਲੁ = ਜਾਇਜ਼, ਭੇਟਾ ਕਰਨ-ਯੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ।

SikhNet (Spanish)Kabir, usar la fuerza es tiranía, aún si la llamas legal,

ਦਫਤਰਿ ਲੇਖਾ ਮਾਂਗੀਐ; ਤਬ ਹੋਇਗੋ. ਕਉਨੁ ਹਵਾਲੁ ॥੧੮੭॥

dafatar lekhaa maangeeai; tab hoeigo. kaun havaal |187|

Sant Singh KhalsaWhen your account is called for in the Court of the Lord, what will your condition be then? ||187||
Manmohan SinghWhen thy account is called in the Lord's court then what shall be thy condition?
Manmohan Singh (Punjabi)ਜਦ ਸਾਈਂ ਦੇ ਦਫਤਰ ਵਿੱਚ ਤੇਰੇ ਗੋਲੇ ਤੇਰਾ ਹਿਸਾਬ ਕਿਤਾਬ ਮੰਗਿਆ ਗਿਆ, ਤਾਂ ਤੇਰੀ ਕੀ ਹਾਲਤ ਹੋਵੇਗੀ?
Fareedkot Teekaਜਬ ਧਰਮਰਾਇ ਕੇ ਦਫਤਰ ਮੇਂ ਤੇਰੇ ਸੇ ਲੇਖਾ ਮਾਂਗੀਐਗਾ ਤਬ ਤੇਰਾ ਕੌਨ ਸਾ ਹਵਾਲ ਹੋਵੇਗਾ ਅਰਥਾਤ ਬੁਰਾ ਹਾਲ ਹੀ ਹੋਵੇਗਾ॥੧੮੭॥
Prof. Sahib Singhਜਦੋਂ ਰੱਬ ਦੀ ਦਰਗਾਹ ਵਿਚ ਤੇਰੇ ਅਮਲਾਂ ਦਾ ਹਿਸਾਬ ਹੋਵੇਗਾ ਤਾਂ ਤੇਰਾ ਕੀਹ ਹਾਲ ਹੋਵੇਗਾ ॥੧੮੭॥
SikhNet (Spanish)cuando eres llamado a entregar cuentas en la Corte del Señor, ¿Cuál será entonces tu condición? (187)

Open this shabad →

Shabad Bhagat Kabir Ji Salok Kabeer Jee

ਕਬੀਰ. ਖੂਬੁ ਖਾਨਾ ਖੀਚਰੀ; ਜਾ ਮਹਿ ਅੰਮ੍ਰਿਤੁ ਲੋਨੁ ॥

kabeer. khoob khaanaa kheecharee; jaa meh amrit lon |

Sant Singh KhalsaKabeer, the dinner of beans and rice is excellent, if it is flavored with salt.
Manmohan SinghKabir sublime is the dinner of rice of pulse boiled together, wherein there is delicious salt.
Manmohan Singh (Punjabi)ਕਬੀਰ ਸ਼੍ਰੇਸ਼ਟ ਹੈ ਭੋਜਨ ਖਿਚੜੀ ਦਾ, ਜਿਸ ਵਿੱਚ ਸੁਆਦਲਾ ਨੂਣ ਪਿਆ ਹੋਇਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ ਇਹ ਖਿਚੜੀ ਕਾ ਖਾਣਾ ਹੀ ਖੂਬ ਹੈ, ਭਾਵ ਅਛਾ ਹੈ। ਜਿਸ ਖਿਚੜੀ ਮੇਂ ਅੰਮ੍ਰਿਤ ਕੇ ਸਮਾਨ ਘ੍ਰਿਤ ਔ ਲੂਣ ਪੜਾ ਹੂਆ ਹੈ॥
Prof. Sahib Singhਹੇ ਕਬੀਰ! (ਮੁੱਲਾਂ ਨੂੰ ਬੇਸ਼ੱਕ ਆਖ ਕਿ ਕੁਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ) ਖਿਚੜੀ ਖਾ ਲੈਣੀ ਚੰਗੀ ਹੈ ਜਿਸ ਵਿਚ ਸਿਰਫ਼ ਸੁਆਦਲਾ ਲੂਣ ਹੀ ਪਾਇਆ ਹੋਇਆ ਹੋਵੇ।

ਪਦ ਅਰਥ ਖੂਬੁ ਖਾਨਾ = ਚੰਗੀ ਖ਼ੁਰਾਕ। ਲੋਨੁ = ਲੂਣ।

SikhNet (Spanish)Kabir, la cena de frijoles y arroz es excelente, si es sazonada con sal, pero

ਹੇਰਾ ਰੋਟੀ ਕਾਰਨੇ; ਗਲਾ ਕਟਾਵੈ ਕਉਨੁ ॥੧੮੮॥

heraa rottee kaarane; galaa kattaavai kaun |188|

Sant Singh KhalsaWho would cut his throat, to have meat with his bread? ||188||
Manmohan SinghWho will have his throat cut for meat with his bread?
Manmohan Singh (Punjabi)ਆਪਣੇ ਟੁੱਕਰ ਨਾਲ ਮਾਸ ਦੀ ਖਾਤਰ ਆਪਣੇ ਗਲੇ ਨੂੰ ਕੌਣ ਵਢਵਾ ਲੈਂਦਾ ਹੈ?
Fareedkot Teekaਕਿਉਂ ਕਿ (ਹੇਰਾ) ਸ਼ਿਕਾਰ ਮੇਂ ਜੀਵੋਂ ਕੋ ਮਾਰ ਕਰ ਕੇ ਮਾਸ ਕੇ ਸਾਥ ਰੋਟੀ ਖਾਨੇ ਕੇ ਕਾਰਨ ਸੇ ਪੀਛੇ ਅਪਨੇ ਕੋ ਕੌਨ ਕਟਾਵੇ, ਭਾਵ ਜੀਵ ਕੇ ਮਾਰਨੇ ਕਰ ਕੇ ਫੇਰ ਅਪਨਾ ਸੀਸ ਤਿਸ ਸੇ ਕਟਵਾਵਨਾ ਪੜਤਾ ਹੈ॥੧੮੮॥
Prof. Sahib Singhਮੈਂ ਤਾਂ ਇਸ ਗੱਲ ਲਈ ਤਿਆਰ ਨਹੀਂ ਹਾਂ ਕਿ ਮਾਸ ਰੋਟੀ ਖਾਣ ਦੀ ਨਿਯਤ ਮੇਰੀ ਆਪਣੀ ਹੋਵੇ ਪਰ (ਕੁਰਬਾਨੀ ਦਾ ਹੋਕਾ ਦੇ ਦੇ ਕੇ ਕਿਸੇ ਪਸ਼ੂ ਨੂੰ) ਜ਼ਬਹ ਕਰਦਾ ਫਿਰਾਂ ॥੧੮੮॥

ਪਦ ਅਰਥ ਹੇਰਾ = ਮਾਸ। ਕਾਰਨੇ = ਗ਼ਰਜ਼ ਨਾਲ, ਨਿਯਤ ਨਾਲ। ਕਟਾਵੈ ਕਉਨੁ = ਮੈਂ ਕੱਟਣ ਨੂੰ ਤਿਆਰ ਨਹੀਂ ਹਾਂ ॥੧੮੮॥

* ਨੋਟ: ਮੁੱਲਾਂ ਮੁਨਾਰੇ ਤੇ ਚੜ੍ਹ ਕੇ ਬਾਂਗ ਦੇਂਦਾ ਹੈ ਤਾਕਿ ਮੁਸਲਮਾਨ ਸੁਣ ਕੇ ਨਮਾਜ਼ ਪੜ੍ਹਨ ਲਈ ਮਸਜਿਦ ਵਿਚ ਆ ਜਾਣ। ਪਰ ਜੇ ਉਸ ਦੇ ਆਪਣੇ ਦਿਲ ਵਿਚ ਕਠੋਰਤਾ ਹੈ, ਤਾਂ ਜਿਥੋਂ ਤਕ ਉਸ ਦੀ ਆਪਣੀ ਜ਼ਾਤ ਦਾ ਤਅੱਲਕ ਹੈ, ਉਸ ਨੂੰ ਇਸ ਬਾਂਗ ਦੇਣ ਦਾ ਕੋਈ ਲਾਭ ਨਹੀਂ। ਰੱਬ ਦਿਲ ਵਿਚ ਵੱਸਦਾ ਹੈ, ਜੇ ਉਹ ਵੱਸਦਾ ਦਿੱਸ ਪਏ ਤਾਂ ਦਿਲ ਵਿਚ ਨਰਮਾਈ ਤੇ ਪਿਆਰ ਪੈਦਾ ਹੋਣਾ ਚਾਹੀਦਾ ਹੈ। ਜੇ ਇਹ ਅਵਸਥਾ ਨਹੀਂ ਬਣੀ ਤਾਂ ਉੱਚੀ ਬੋਲਿਆਂ ਰੱਬ ਨੂੰ ਅਸੀਂ ਧੋਖਾ ਨਹੀਂ ਦੇ ਸਕਦੇ। * ਨੋਟ: ਕੋਈ ਭੀ ਮਜ਼ਹਬ ਧਰਮ ਹੋਵੇ, ਇਨਸਾਨ ਵਾਸਤੇ ਉਹ ਤਦ ਤਕ ਹੀ ਲਾਭਦਾਇਕ ਹੈ ਜਦ ਤਕ ਉਸ ਦੇ ਦੱਸੇ ਪੂਰਨਿਆਂ ਉਤੇ ਤੁਰ ਕੇ ਮਨੁੱਖ ਆਪਣੇ ਦਿਲ ਵਿਚ ਭਲਾਈ ਪੈਦਾ ਕਰਨ ਦੀ ਕੋਸ਼ਸ਼ ਕਰਦਾ ਹੈ, ਖ਼ਾਲਕ ਅਤੇ ਉਸ ਦੀ ਖ਼ਲਕਤਿ ਵਾਸਤੇ ਦਿਲ ਵਿਚ ਮੁਹੱਬਤਿ ਬਣਾਂਦਾ ਹੈ। ਜਦੋਂ ਮਨੁੱਖ ਰਿਵਾਜੀ ਤੌਰ ਤੇ ਮਜ਼ਹਬ ਦੇ ਅਸੂਲਾਂ ਅਤੇ ਰਸਮਾਂ ਨੂੰ ਕਰਨ ਲੱਗ ਪੈਂਦਾ ਹੈ, ਪਰ ਇਹ ਨਹੀਂ ਵੇਖਦਾ ਕਿ ਦਿਲ ਵਿਚ ਕੋਈ ਭਲੀ ਤਬਦੀਲੀ ਆਈ ਹੈ ਜਾਂ ਨਹੀਂ, ਜਾਂ, ਸਗੋਂ ਕਿਤੇ ਭਲਾਈ ਦੇ ਥਾਂ ਅੰਦਰ ਕਠੋਰਤਾ ਤਅੱਸਬ ਆਦਿਕ ਤਾਂ ਨਹੀਂ ਵਧ ਰਹੇ, ਉਸ ਵੇਲੇ ਉਸ ਦੇ ਸਾਰੇ ਧਾਰਮਿਕ ਉੱਦਮ ਵਿਅਰਥ ਹੋ ਜਾਂਦੇ ਹਨ। ਪਠਾਣਾਂ ਮੁਗ਼ਲਾਂ ਦੇ ਰਾਜ ਵੇਲੇ ਅਸਾਡੇ ਦੇਸ਼ ਵਿਚ ਇਸਲਾਮੀ ਸ਼ਰਹ ਦਾ ਕਾਨੂੰਨ ਚੱਲਦਾ ਸੀ। ਭਾਰਤ ਵਾਸੀਆਂ ਵਾਸਤੇ ਅਤੇ ਆਮ ਪਠਾਣਾਂ ਮੁਗ਼ਲਾਂ ਵਾਸਤੇ ਭੀ ਅਰਬੀ ਬੋਲੀ ਬਿਗਾਨੇ ਦੇਸ ਦੀ ਬੋਲੀ ਸੀ; ਸੋ ਹਰੇਕ ਮੁਸਲਮਾਨ ਕੁਰਾਨ ਸ਼ਰਫ਼ਿ ਨ

SikhNet (Spanish)¿quién se podría cortar el cuello para tener carne en su pan? (188)

Open this shabad →

Shabad Bhagat Kabir Ji Salok Kabeer Jee

ਕਬੀਰ. ਗੁਰੁ ਲਾਗਾ ਤਬ ਜਾਨੀਐ; ਮਿਟੈ ਮੋਹੁ ਤਨ ਤਾਪ ॥

kabeer. gur laagaa tab jaaneeai; mittai mohu tan taap |

Sant Singh KhalsaKabeer, one is known to have been touched by the Guru, only when his emotional attachment and physical illnesses are eradicated.
Manmohan SinghKabir, then alone the Guru is deemed to have touched the heart, if man's worldly love and bodily ailments are effaced.
Manmohan Singh (Punjabi)ਕਬੀਰ, ਕੇਵਲ ਤਾਂ ਹੀ ਗੁਰੂ ਦਿਲ ਤੇ ਅਸਰ ਕਰਦਾ ਹੋਇਆ ਜਾਣਿਆ ਜਾਂਦਾ ਹੈ, ਜੇਕਰ ਬੰਦੇ ਦੀ ਸੰਸਾਰੀ ਮਮਤਾ ਤੇ ਸਰੀਰਕ ਰੰਗ ਮਿਟ ਜਾਣ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਬ ਸਿਖ ਕੋ ਗੁਰੋਂ ਕਾ ਉਪਦੇਸ਼ ਲਗਾ ਹੂਆ ਜਾਣੀਤਾ ਹੈ, ਜਬ ਇਸ ਕੇ ਸੂਖ੍ਯਮ (ਤਨ) ਮਨ ਤੇ ਮੋਹਿ ਜਨ੍ਯ ਸੰਪੂਰਨ ਤਾਪ ਮਿਟ ਜਾਵੈ॥
Prof. Sahib Singhਹੇ ਕਬੀਰ! (ਜਨੇਊ ਆਦਿਕ ਪਾ ਕੇ ਹਿੰਦੂ ਸਮਝਦਾ ਹੈ ਕਿ ਮੈਂ ਫਲਾਣੇ ਬ੍ਰਾਹਮਣ ਨੂੰ ਆਪਣਾ ਗੁਰੂ ਧਾਰ ਲਿਆ ਹੈ; ਪਰ) ਤਦੋਂ ਸਮਝੋ ਕਿ ਗੁਰੂ ਮਿਲ ਪਿਆ ਹੈ ਜਦੋਂ (ਗੁਰੂ ਧਾਰਨ ਵਾਲੇ ਮਨੁੱਖ ਦੇ ਦਿਲ ਵਿਚੋਂ) ਮਾਇਆ ਦਾ ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ।

ਪਦ ਅਰਥ ਤਬ ਜਾਨੀਐ = ਤਦੋਂ ਜਾਣੋ, ਤਦੋਂ ਹੀ ਇਹ ਸਮਝੋ। ਗੁਰੁ ਲਾਗਾ = ਗੁਰੂ ਪੁੱਕਰਿਆ ਹੈ, ਮਿਲ ਪਿਆ ਹੈ। ਤਨ ਤਾਪ = ਸਰੀਰ ਦੇ ਕਲੇਸ਼, ਸਰੀਰ ਨੂੰ ਸਾੜਨ ਵਾਲੇ ਦੁੱਖ-ਕਲੇਸ਼।

SikhNet (Spanish)Kabir, se sabe que Kabir ha sido tocado por el Guru, sólo cuando sus apegos emocionales y sus enfermedades físicas fueron erradicados,

ਹਰਖ ਸੋਗ ਦਾਝੈ ਨਹੀ; ਤਬ ਹਰਿ ਆਪਹਿ ਆਪਿ ॥੧੮੯॥

harakh sog daajhai nahee; tab har aapeh aap |189|

Sant Singh KhalsaHe is not burned by pleasure or pain, and so he becomes the Lord Himself. ||189||
Manmohan SinghWeal and woe burn him not and then he becomes God himself.
Manmohan Singh (Punjabi)ਖੁਸ਼ੀ ਅਤੇ ਗਮੀ ਉਸ ਨੂੰ ਸਾੜਦੇ ਨਹੀਂ ਅਤੇ ਤਦ ਉਹ ਖੁਦ ਹੀ ਵਾਹਿਗੁਰੂ ਥੀ ਵੰਞਦਾ ਹੈ।
Fareedkot Teekaਜਬ ਹਰਖ ਸੋਕ ਕੀ ਅਗਨੀ ਇਨ ਕੋ (ਦਾਝੈ) ਜਲਾਵੈ ਨਹੀਂ ਤਬ ਆਪਣਾ ਆਪ ਸਰੂਪ ਹਰੀ ਮੇਂ ਅਭੇਦ ਹੋਇ ਜਾਤਾ ਹੈ॥੧੮੯॥
Prof. Sahib Singhਜਦੋਂ ਹਰਖ ਸੋਗ ਕੋਈ ਭੀ ਚਿੱਤ ਨੂੰ ਨਾਹ ਸਾੜੇ, ਅਜੇਹੀ ਹਾਲਤ ਵਿਚ ਅੱਪੜਿਆਂ ਹਰ ਥਾਂ ਪਰਮਾਤਮਾ ਆਪ ਹੀ ਆਪ ਦਿੱਸਦਾ ਹੈ ॥੧੮੯॥

ਪਦ ਅਰਥ ਹਰਖ = ਖ਼ੁਸ਼ੀ। ਸੋਗ = ਚਿੰਤਾ। ਦਾਝੈ ਨਹੀ = ਨਾਹ ਸਾੜੇ। ਆਪਹਿ ਆਪ = ਹਰ ਥਾਂ ਆਪ ਹੀ ਆਪ ਦਿੱਸਦਾ ਹੈ ॥੧੮੯॥

SikhNet (Spanish)a él no le quemó más el placer o el dolor, él se vuelve el Mismo Señor. (189)

Open this shabad →

Shabad Bhagat Kabir Ji Salok Kabeer Jee

ਕਬੀਰ. ਰਾਮ ਕਹਨ ਮਹਿ ਭੇਦੁ ਹੈ; ਤਾ ਮਹਿ ਏਕੁ ਬਿਚਾਰੁ ॥

kabeer. raam kehan meh bhed hai; taa meh ek bichaar |

Sant Singh KhalsaKabeer, it does make a difference, how you chant the Lord's Name, 'Raam'. This is something to consider.
Manmohan SinghKabir! There is a secret in worshipping 'Ram'; Therein lies a point worthy of consideration.
Manmohan Singh (Punjabi)ਕਬੀਰ "ਰਾਮ" ਦੀ ਉਪਾਸ਼ਨਾ ਕਰਨ ਵਿੱਚ ਇਕ ਫਰਕ ਹੈ। ਉਸ ਅੰਦਰ ਵਿਚਾਰਨ ਯੋਗ ਇਕ ਨੁਕਤਾ ਹੈ।
Fareedkot Teekaਕਿਸੀ ਨੇ ਕਹਾ: ਗੁਰੋਂ ਕੇ ਉਪਦੇਸ਼ ਸੇ ਕਿਆ ਹੈ, ਰਾਮ ਨਾਮ ਤੋ ਸਭ ਹੀ ਲੇਤੇ ਹੈਂ? ਤਿਸ ਕੇ ਪਰਥਾਇ ਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਰਾਮ ਨਾਮ ਕੇ ਉਚਾਰਨ ਕਰਨੇ ਮੇਂ ਭੇਦ ਹੈ। ਕਿਆ ਭੇਦ ਹੈ? ਤਿਸ ਮੇਂ ਏਕ ਵੀਚਾਰ ਕਾ ਹੀ ਭੇਦ ਹੈ॥
Prof. Sahib Singhਹੇ ਕਬੀਰ! (ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਭੀ ਕਰਦਾ ਹੈ; ਪਰ) ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ।

ਪਦ ਅਰਥ ਭੇਦੁ = ਫ਼ਰਕ। ਏਕੁ ਬਿਚਾਰੁ = ਇਕ ਖ਼ਾਸ ਸਮਝਣ ਵਾਲੀ ਗੱਲ।

SikhNet (Spanish)Kabir, si hiciera alguna diferencia cómo cantar el Nombre del Señor,

ਸੋਈ ਰਾਮੁ ਸਭੈ ਕਹਹਿ; ਸੋਈ ਕਉਤਕਹਾਰ ॥੧੯੦॥

soee raam sabhai kaheh; soee kautakahaar |190|

Sant Singh KhalsaEveryone uses the same word for the son of Dasrath and the Wondrous Lord. ||190||
Manmohan SinghThe same word, every one uses for Dasrath's son and the same word for the Wondrous Lord.
Manmohan Singh (Punjabi)ਉਹੀ ਲਫਜ, ਹਰ ਕੋਈ ਦਸਰਥ ਦੇ ਪੁੱਤ੍ਰ ਲਈ ਵਰਤਦਾ ਹੈ ਅਤੇ ਉਹੀ ਲਫਜ ਅਦਭੁਤ ਸੁਆਮੀ ਲਈ।
Fareedkot Teekaਕਿਉਂ ਕਿ ਸੋਈ ਰਾਮ ਨਾਮ ਸੰਪੂਰਨ ਸੰਤ ਉਚਾਰਨ ਕਰ ਕੇ ਕਲ੍ਯਾਨ ਕੋ ਪਾਵਤੇ ਹੈਂ ਔਰ ਸੋਈ ਰਾਮ ਨਾਮ (ਕਉਤਕ) ਤਮਾਸ਼ਿਓਂ ਕਰਨੇ ਵਾਲੇ ਅਰਥਾਤ ਰਾਸਧਾਰੀਏ ਆਦੀ ਉਚਾਰਨ ਕਰਤੇ ਹੈਂ, ਭਾਵ ਯੇਹ ਉਹ ਵਿਵਹਾਰ ਸਿਧੀ ਵਾਸਤੇ ਕਹਿਤੇ ਹੈਂ ਔਰ ਸੰਤ ਜਨ ਵਿਚਾਰ ਦ੍ਵਾਰੇ ਵਿਆਪਕ ਰੂਪ ਸਮਝ ਕਰ ਕੇ ਸਾਂਤੀ ਕੋ ਪਾਵਤੇ ਹੈਂ॥੧੯੦॥
Prof. Sahib Singhਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ)। ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਹੀ ਮੂਰਤੀ-ਪੂਜਾ ਵਿਅਰਥ ਹੈ) ॥੧੯੦॥

ਪਦ ਅਰਥ ਸਭੈ = ਸਾਰੇ ਜੀਵ। ਸੋਈ = ਉਹੀ ਰਾਮ, ਉਸੇ ਰਾਮ ਨੂੰ। ਕਉਤਕਹਾਰ = ਰਾਸ-ਧਾਰੀਏ ॥੧੯੦॥

SikhNet (Spanish)Raam, debería considerarse; todos usan la misma Palabra para Dasrad y para el Señor Maravilloso. (190)

Open this shabad →

Shabad Bhagat Kabir Ji Salok Kabeer Jee

ਕਬੀਰ. ਰਾਮੈ ਰਾਮ ਕਹੁ; ਕਹਿਬੇ ਮਾਹਿ ਬਿਬੇਕ ॥

kabeer. raamai raam kahu; kahibe maeh bibek |

Sant Singh KhalsaKabeer, use the word 'Raam', only to speak of the All-pervading Lord. You must make that distinction.
Manmohan SinghKabir, Him alone call thou 'Ram' who is Omnipresent. We should discriminate between the two while mentioning them.
Manmohan Singh (Punjabi)ਕਬੀਰ, ਤੂੰ ਕੇਵਲ ਉਸ ਨੂੰ ਹੀ 'ਰਾਮ' ਆਖ ਜੋ ਸਰਬ-ਵਿਆਪਕ ਹੈ। ਦੋਨਾ ਦਾ ਜਿਕਰ ਕਰਨ ਲਗਿਆ ਸਾਨੂੰ ਇਨ੍ਹਾਂ ਵਿਚਾਲੇ ਫਰਕ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਰਾਮ ਨਾਮ ਕੋ ਹੀ ਉਚਾਰਨ ਕਰੋ, ਪਰੰਤੂ ਉਚਾਰਨੇ ਮੇਂ ਏਕ (ਬਿਬੇਕ) ਵੀਚਾਰ ਹੈ॥
Prof. Sahib Singhਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ-

ਪਦ ਅਰਥ ਰਾਮੈ ਰਾਮ ਕਹੁ = ਹਰ ਵੇਲੇ ਰਾਮ ਦਾ ਨਾਮ ਸਿਮਰ। ਬਿਬੇਕ = ਪਰਖ, ਪਛਾਣ। ਕਹਿਬੇ ਮਾਹਿ = ਆਖਣ ਵਿਚ, ਸਿਮਰਨ ਵਿਚ।

SikhNet (Spanish)Kabir, usa la Palabra Raam, sólo para hablar del Señor Todo Prevaleciente, deberías hacer esa distinción,

ਏਕੁ. ਅਨੇਕਹਿ ਮਿਲਿ ਗਇਆ; ਏਕ ਸਮਾਨਾ ਏਕ ॥੧੯੧॥

ek. anekeh mil geaa; ek samaanaa ek |191|

Sant Singh KhalsaOne 'Raam' is pervading everywhere, while the other is contained only in himself. ||191||
Manmohan SinghOne 'Ram', 'the God', is pervading amongst all, while the other Ram Chander is contained in himself alone.
Manmohan Singh (Punjabi)ਇਕ ਰਾਮ-ਵਾਹਿਗੁਰੂ-ਸਾਰਿਆਂ ਅੰਦਰ ਰਮਿਆ ਹੋਇਆ ਹੈ, ਜਦ ਕਿ ਦੂਜਾ (ਰਾਮ ਚੰਦ੍ਰ) ਕੇਵਲ ਆਪਣੇ ਅੰਦਰ ਹੀ ਸਮਾਇਆ ਹੋਇਆ ਹੈ।
Fareedkot Teekaਕਿਉਂ ਕਿ ਏਕ ਜੋ ਸੰਤ ਵਿਚਾਰਵਾਨ ਹੈ ਉਹ ਤੋ ਵਿਚਾਰ ਪੂਰਬਕ ਏਕ ਰਾਮ ਮੇਂ ਹੀ ਸਮਾਇ ਗਿਆ ਅਰਥਾਤ ਅਭੇਦ ਹੋਇ ਗਿਆ ਹੈ। ਔਰ ਏਕ ਕੌਤਕ ਕਰਨੇ ਵਾਲਿਓਂ ਕਾ ਮਨ ਅਨੇਕ ਪਦਾਰਥੋਂ ਮੇਂ ਮਿਲ ਗਿਆ ਹੈ। ਇਸ ਕਰ ਕੇ ਉਹ ਮੁਕਤੀ ਕੋ ਨਹੀਂ ਪਾਵਤੇ ਹੈਂ; ਵਾ ਏਕ ਭੇਦ ਭਗਤੀ ਕਰ ਕੇ ਅਨੇਕ ਜਨਮੋਂ ਵਿਖੇ ਪਰਮੇਸ੍ਵਰ ਸਾਥ ਮਿਲ ਗਿਆ ਹੈ ਔਰ ਏਕ ਅਭੇਦ ਭਗਤੀ ਕਰਤਾ ਏਕ ਜਨਮ ਮੇਂ ਰਾਮ ਬੀਚ ਸਮਾਇ ਗਿਆ ਹੈ॥੧੯੧॥
Prof. Sahib Singhਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ) ॥੧੯੧॥

ਪਦ ਅਰਥ ਅਨੇਕਹਿ = ਅਨੇਕ ਜੀਵਾਂ ਵਿਚ। ਸਮਾਨਾ ਏਕ = ਸਿਰਫ਼ ਇਕ ਸਰੀਰ ਵਿਚ ਟਿਕਿਆ ਹੋਇਆ ਸੀ ॥੧੯੧॥

* ਨੋਟ: ਪਿਛਲੇ ਪੰਜ ਸ਼ਲੋਕ ਕਾਜ਼ੀਆਂ ਮੌਲਵੀਆਂ ਦੀ ਉਕਾਈ ਦੱਸਣ ਵਾਸਤੇ ਸਨ, ਅਗਲੇ ਸ਼ਲੋਕਾਂ ਵਿਚ ਬ੍ਰਾਹਮਣ ਦੇ ਪਾਏ ਭੁਲੇਖੇ ਵਲ ਧਿਆਨ ਦਿਵਾਉਂਦੇ ਹਨ।

SikhNet (Spanish)Raam prevalece en todas partes, mientras que el Otro está contenido sólo en sí mismo y No Manifiesto. (191)

Open this shabad →

Shabad Bhagat Kabir Ji Salok Kabeer Jee

ਕਬੀਰ. ਜਾ ਘਰ ਸਾਧ, ਨ ਸੇਵੀਅਹਿ; ਹਰਿ ਕੀ ਸੇਵਾ ਨਾਹਿ ॥

kabeer. jaa ghar saadh, na seveeeh; har kee sevaa naeh |

Sant Singh KhalsaKabeer, those houses in which neither the Holy nor the Lord are served
Manmohan SinghKabir, the houses, in which the saints are not served nor God is contemplated;
Manmohan Singh (Punjabi)ਕਬੀਰ, ਉਹ ਧਾਮ, ਜਿਨ੍ਹਾਂ ਅੰਦਰ ਸੰਤਾ ਦੀ ਟਹਿਲ ਨਹੀਂ ਹੁੰਦੀ ਅਤੇ ਵਾਹਿਗੁਰੂ ਸਿਮਰਿਆ ਨਹੀਂ ਜਾਂਦਾ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜਿਨ ਘਰੋਂ ਮੇਂ ਸੰਤੋਂ ਕੀ ਸੇਵਾ ਨਹੀਂ ਹੋਤੀ ਹੈ ਔਰ ਨਾ ਹਰੀ ਕੀ ਸੇਵਾ ਅਰਥਾਤ ਭਗਤੀ ਹੋਤੀ ਹੈ॥
Prof. Sahib Singhਹੇ ਕਬੀਰ! (ਠਾਕੁਰਾਂ ਦੀ ਪੂਜਾ ਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ-ਬੱਸ! ਇਹ ਹੈ ਸਿੱਖਿਆ ਜੋ ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਦੇ ਰਿਹਾ ਹੈ। ਸ਼ਰਧਾਲੂ ਵਿਚਾਰੇ ਭੀ ਠਾਕੁਰ-ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਸੁਚੱਜੇ ਤੇ ਸੁੱਚੇ ਹਿੰਦੂ ਸਮਝ ਲੈਂਦੇ ਹਨ; ਪਰ ਅਸਲ ਗੱਲ ਇਹ ਹੈ ਕਿ) ਜਿਨ੍ਹਾਂ ਘਰਾਂ ਵਿਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ,

ਪਦ ਅਰਥ ਜਾ ਘਰ = ਜਿਨ੍ਹਾਂ ਘਰਾਂ ਵਿਚ। ਸਾਧ = ਭਲੇ ਮਨੁੱਖ, ਉਹ ਬੰਦੇ ਜਿਨ੍ਹਾਂ ਆਪਣੇ ਮਨ ਨੂੰ ਸਾਧ ਲਿਆ ਹੈ, ਸਤ-ਸੰਗੀ। ਨ ਸੇਵੀਅਹਿ = ਨਹੀਂ ਸੇਵੇ ਜਾਂਦੇ। ਸੇਵਾ = ਪੂਜਾ, ਭਗਤੀ।

SikhNet (Spanish)Kabir, en esa casa donde ni el Señor ni los Santos son servidos,

ਤੇ ਘਰ ਮਰਹਟ ਸਾਰਖੇ; ਭੂਤ ਬਸਹਿ ਤਿਨ ਮਾਹਿ ॥੧੯੨॥

te ghar marahatt saarakhe; bhoot baseh tin maeh |192|

Sant Singh Khalsa- those houses are like cremation grounds; demons dwell within them. ||192||
Manmohan Singhthose houses are like the cremation ground and demons dwell within them.
Manmohan Singh (Punjabi)ਉਹ ਧਾਮ ਸ਼ਮਸ਼ਾਨ ਭੂਮੀ ਵਰਗੇ ਹਨ ਅਤੇ ਉਨ੍ਹਾਂ ਅੰਦਰ ਭੂਤਨੇ ਵਸਦੇ ਹਨ।
Fareedkot Teekaਸੋ ਘਰ (ਮਰਹਟ) ਮਸਾਨ ਭੂਮਕਾ (ਸਾਰਖੇ) ਸਮਾਨ ਹੈ ਔਰ ਤਿਨ ਘਰੋਂ ਮੇਂ ਜੋ ਵਸਤੇ ਹੈਂ, ਸੋ ਭੂਤ ਹੈਂ॥੧੯੨॥
Prof. Sahib Singhਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ) ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ ॥੧੯੨॥

ਪਦ ਅਰਥ ਤੇ ਘਰ = ਉਹ (ਸਾਰੇ) ਘਰ। ਮਰਹਟ = ਮਰਘਟ, ਮਸਾਣ। ਸਾਰਖੇ = ਵਰਗੇ ॥੧੯੨॥

SikhNet (Spanish)son como lugares de cremación, seres malignos pasean alrededor. (192)

Open this shabad →

Shabad Bhagat Kabir Ji Salok Kabeer Jee

ਕਬੀਰ. ਗੂੰਗਾ ਹੂਆ ਬਾਵਰਾ; ਬਹਰਾ ਹੂਆ ਕਾਨ ॥

kabeer. goongaa hooaa baavaraa; baharaa hooaa kaan |

Sant Singh KhalsaKabeer, I have become mute, insane and deaf.
Manmohan SinghKabir, I have become dumb, insane and my ears are blocked,
Manmohan Singh (Punjabi)ਕਬੀਰ, ਮੈਂ ਗੁੰਗਾ ਤੇ ਪਗਲਾ ਹੋ ਗਿਆ ਹਾਂ ਤੇ ਕੰਨਾਂ ਤੋਂ ਬੋਲਾ ਵੀ ਗਿਆ ਹਾਂ
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਪਰ ਨਿੰਦਾ ਕਰਨੇ ਸੇ ਮੈਂ ਗੂੰਗਾ ਹੂਆ ਹੂੰ ਔਰ ਸੰਸਾਰ ਕੀ ਤਰਫ ਸੇ ਬਾਵਰਾ ਹੂਆ ਹੂੰ ਔ ਪਰ ਨਿੰਦਾ ਸੁਣਨੇ ਤੇ ਕਾਨੋਂ ਕਰ ਬੋਲਾ ਭਯਾ ਹੂੰ॥
Prof. Sahib Singhਹੇ ਕਬੀਰ! (ਜਨੇਊ ਪਾ ਕੇ ਬ੍ਰਾਹਮਣ ਨੂੰ ਗੁਰੂ ਧਾਰ ਕੇ, ਠਾਕੁਰ-ਪੂਜਾ ਅਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਹੀ ਪੂਜਾ-ਸੇਵਾ ਕਰ ਕੇ ਗੁਰੂ ਵਾਲਾ ਨਹੀਂ ਬਣ ਸਕੀਦਾ; ਜਿਸ ਨੂੰ ਸੱਚ-ਮੁੱਚ ਪੂਰਾ ਗੁਰੂ ਮਿਲਦਾ ਹੈ ਉਸ ਦਾ ਸਾਰਾ ਜੀਵਨ ਹੀ ਬਦਲ ਜਾਂਦਾ ਹੈ) ਉਹ (ਦੁਨੀਆ ਦੇ ਭਾਣੇ) ਗੁੰਗਾ, ਕਮਲਾ, ਬੋਲਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ, ਕੰਨਾਂ ਨਾਲ ਨਿੰਦਾ ਨਹੀਂ ਸੁਣਦਾ)

ਪਦ ਅਰਥ ਗੂੰਗਾ = (ਭਾਵ,) ਜੋ ਆਪਣੀ ਜੀਭ ਨਾਲ ਝੂਠ ਜਾਂ ਮੰਦਾਂ ਬੋਲ ਨਹੀਂ ਬੋਲਦਾ, ਪਰਾਈ ਨਿੰਦਾ ਨਹੀਂ ਕਰਦਾ। ਬਾਵਰਾ = ਕਮਲਾ, ਬੇ-ਸਮਝ। ਬਹਰਾ = ਬੋਲਾ, ਜੋ ਪਰਾਈ ਨਿੰਦਾ ਨਹੀਂ ਸੁਣਦਾ।

SikhNet (Spanish)Kabir, me he quedado mudo, loco y sordo, estoy lisiado,

ਪਾਵਹੁ ਤੇ ਪਿੰਗੁਲ ਭਇਆ; ਮਾਰਿਆ ਸਤਿਗੁਰ ਬਾਨ ॥੧੯੩॥

paavahu te pingul bheaa; maariaa satigur baan |193|

Sant Singh KhalsaI am crippled - the True Guru has pierced me with His Arrow. ||193||
Manmohan Singhand I have also become lame-footed, for the True Guru has pierced me with his arrow.
Manmohan Singh (Punjabi)ਅਤੇ ਪੈਰਾਂ ਤੋਂ ਲੂਲਾ ਹੋ ਗਿਆ ਹਾਂ, ਕਿਉਂ ਜੋ ਸੱਚੇ ਗੁਰਾਂ ਨੇ ਮੈਨੂੰ ਆਪਣੇ ਤੀਰ ਨਾਲ ਵਿੰਨ੍ਹ ਸੁਟਿਆ ਹੈ।
Fareedkot Teekaਜਬ ਮੁਝ ਕੋ ਸਤਿਗੁਰੋਂ ਨੇ ਉਪਦੇਸ ਰੂਪੀ ਬਾਣ ਮਾਰਿਆ ਹੈ, ਤਿਸ ਕਰ ਕੇ ਵਿਕਾਰੋਂ ਮੇਂ ਤੁਰ ਕਰ ਜਾਨੇ ਸੇ ਪੈਰੋਂ ਤੇ ਪਿੰਗਲਾ ਹੂਆ ਹੂੰ, ਭਾਵ ਸਰਬ ਵਿਕਾਰੋਂ ਸੇ ਰਹਿਤ ਭਯਾ ਹੂੰ॥੧੯੩॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸਤਿਗੁਰੂ ਆਪਣੇ ਸ਼ਬਦ ਦਾ ਤੀਰ ਮਾਰਦਾ ਹੈ, ਉਹ (ਦੁਨੀਆਂ ਭਾਣੇ) ਲੂਲ੍ਹਾ ਹੋ ਜਾਂਦਾ ਹੈ (ਕਿਉਂਕਿ ਉਹ ਪੈਰਾਂ ਨਾਲ ਮੰਦੇ ਪਾਸੇ ਵੱਲ ਤੁਰ ਕੇ ਨਹੀਂ ਜਾਂਦਾ) ॥੧੯੩॥

ਪਦ ਅਰਥ ਪਿੰਗਲੁ = ਲੂਲ੍ਹਾ। ਪਾਵਹੁ ਤੇ = ਪੈਰਾਂ ਤੋਂ (ਭਾਵ, ਉਹਨੀਂ ਥਾਈਂ ਨਹੀਂ ਜਾਂਦਾ ਜਿਥੇ ਮੰਦੇ ਕੰਮ ਹੁੰਦੇ ਹੋਣ)। ਬਾਨ = ਸ਼ਬਦ ਦਾ ਤੀਰ ॥੧੯੩॥

SikhNet (Spanish)pero el Guru Verdadero me atravesó el corazón con Su Flecha. (193)

Open this shabad →

Shabad Bhagat Kabir Ji Salok Kabeer Jee

ਕਬੀਰ. ਸਤਿਗੁਰ ਸੂਰਮੇ; ਬਾਹਿਆ ਬਾਨੁ ਜੁ ਏਕੁ ॥

kabeer. satigur soorame; baahiaa baan ju ek |

Sant Singh KhalsaKabeer, the True Guru, the Spiritual Warrior, has shot me with His Arrow.
Manmohan SinghKabir, the warrior True Guru has shout an arrow at me.
Manmohan Singh (Punjabi)ਕਬੀਰ, ਯੋਧੇ ਸੱਚੇ ਗੁਰਾਂ ਨੇ ਮੈਨੂੰ ਇਕ ਤੀਰ ਮਾਰਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਤਿਗੁਰੂ ਜੋ ਅਤੀ ਸੂਰਮੇਂ ਹੈਂ ਤਿਨੋਂ ਨੇ ਜੋ ਏਕ ਉਪਦੇਸ਼ ਰੂਪੀ ਬਾਣ (ਬਾਹਿਆ) ਚਲਾਯਾ ਹੈ॥
Prof. Sahib Singhਹੇ ਕਬੀਰ! ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇਕ ਤੀਰ ਮਾਰਦਾ ਹੈ,
SikhNet (Spanish)Kabir, el Guru Verdadero, el Guerrero Espiritual, me ha disparado con Su Flecha,

ਲਾਗਤ ਹੀ ਭੁਇ ਗਿਰਿ ਪਰਿਆ; ਪਰਾ ਕਰੇਜੇ ਛੇਕੁ ॥੧੯੪॥

laagat hee bhue gir pariaa; paraa kareje chhek |194|

Sant Singh KhalsaAs soon as it struck me, I fell to the ground, with a hole in my heart. ||194||
Manmohan SinghAs soon as it struck me, I fell to the ground and a hole was make in my heart.
Manmohan Singh (Punjabi)ਇਸਦੇ ਲਗਦਿਆਂ ਸਾਰ ਹੀ ਮੈਂ ਧਰਤੀ ਤੇ ਡਿਗ ਪਿਆ ਅਤੇ ਮੇਰੇ ਦਿਲ ਅੰਦਰ ਮੋਰੀ ਹੋ ਗਈ ਹੈ।
Fareedkot Teekaਤਿਸ ਕੇ ਲਾਗਤਿਆਂ ਹੀ (ਭੁਇ) ਪ੍ਰਿਥਵੀ ਪਰ ਗਿਰ ਪੜਾ, ਭਾਵ ਦੇਹ ਅਭਿਮਾਨ ਤੇ ਰਹਿਤ ਹੂਆ ਹੂੰ; ਵਾ (ਭੁਇ) ਭੂਮਾ ਬ੍ਰਹਮ ਮੇਂ ਅਭੇਦ ਹੂਆ ਹੂੰ, ਔ ਕਲੇਜੇ ਅਰਥਾਤ ਰਿਦੇ ਮੇਂ ਵਈਰਾਗ ਰੂਪੀ ਛੇਕ ਪੜਾ ਹੈ॥੧੯੪॥
Prof. Sahib Singhਤੀਰ ਵੱਜਦਿਆਂ ਹੀ ਉਹ ਮਨੁੱਖ ਨਿਰ-ਅਹੰਕਾਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਜਾਂਦਾ ਹੈ ॥੧੯੪॥

ਪਦ ਅਰਥ ਭੁਇ = ਧਰਤੀ ਉੱਤੇ, ਮਿੱਟੀ ਵਿਚ। ਭੁਇ ਗਿਰਿ ਪਰਿਆ = (ਭਾਵ,) ਨਿਰ-ਅਹੰਕਾਰ ਹੋ ਗਿਆ। ਪਰਾ ਕਰੇਜੇ ਛੇਕੁ = ਕਲੇਜੇ ਵਿਚ ਛੇਕ ਹੋ ਗਿਆ, ਹਿਰਦਾ ਸ਼ਬਦ ਨਾਲ ਵਿੱਝ ਗਿਆ, ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਗਿਆ। ਸੂਰਮਾ ਸਤਿਗੁਰ = ਉਹ ਗੁਰੂ ਜੋ ਆਪ ਇਹਨਾਂ ਕਾਮਾਦਿਕ ਵੈਰੀਆਂ ਦਾ ਟਾਕਰਾ ਸੂਰਮਿਆਂ ਵਾਂਗ ਕਰ ਸਕਦਾ ਹੈ ਤੇ ਕਰਦਾ ਹੈ ॥੧੯੪॥

* ਨੋਟ: ਸ਼ਲੋਕ ਨੰ: ੧੮੯ ਤੋਂ ਲੈ ਕੇ ਕਬੀਰ ਜੀ ਕਹਿ ਰਹੇ ਹਨ ਕਿ ਬ੍ਰਾਹਮਣ ਪਾਸੋਂ ਜਨੇਊ ਪਵਾ ਕੇ ਉਸ ਨੂੰ ਗੁਰੂ ਧਾਰ ਕੇ ਠਾਕੁਰ-ਪੂਜਾ ਅਤੇ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ ਨੂੰ ਹਿੰਦੂ ਆਪਣਾ ਮੁੱਖ ਧਰਮ ਸਮਝ ਲੈਂਦਾ ਹੈ; ਪਰ ਇਸ ਗੱਲ ਵੱਲ ਕਦੇ ਧਿਆਨ ਨਹੀਂ ਦੇਂਦਾ ਕਿ ਜੀਵਨ ਵਿਚ ਕੀਹ ਫ਼ਰਕ ਪਿਆ ਹੈ। ਪਰਾਈ ਨਿੰਦਾ ਕਰਨੀ ਤੇ ਸੁਣਨੀ, ਵਿਕਾਰਾਂ ਵਾਲੇ ਪਾਸੇ ਜਾਣਾ, ਅਹੰਕਾਰ-ਅਜੇਹੇ ਮੰਦ ਕਰਮਾਂ ਨੂੰ ਤਿਆਗਣ ਦਾ ਖ਼ਿਆਲ ਭੀ ਨਹੀਂ ਆਉਂਦਾ। ਫਿਰ ਭੀ ਸਮਝਦਾ ਹੈ ਕਿ ਮੈਂ ਗੁਰੂ-ਪੁਰੋਹਤ ਵਾਲਾ ਹਾਂ। ਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ, ਉਹਨਾਂ ਵਿਚ ਇਹ ਵਿਕਾਰ ਰਹਿ ਹੀ ਨਹੀਂ ਸਕਦੇ, ਉਹ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ।

SikhNet (Spanish)en cuanto me tocó, caí al suelo con un agujero en el corazón. (194)

Open this shabad →

Shabad Bhagat Kabir Ji Salok Kabeer Jee continues on Ang 1375

ਕਬੀਰ. ਨਿਰਮਲ ਬੂੰਦ ਅਕਾਸ ਕੀ; ਪਰਿ ਗਈ ਭੂਮਿ ਬਿਕਾਰ ॥

kabeer. niramal boond akaas kee; par gee bhoom bikaar |

Sant Singh KhalsaKabeer, the pure drop of water falls from the sky, onto the dirty ground.
Manmohan SinghKabir, the immaculate drop from the sky has fallen on the filthy ground.
Manmohan Singh (Punjabi)ਕਬੀਰ ਅਸਮਾਨ ਦੀ ਪਵਿੱਤਰ ਕਣੀ ਪਲੀਤ ਧਰਤੀ ਤੇ ਡਿਗ ਪਈ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਬ੍ਰਹਮ ਰੂਪ ਅਕਾਸ ਮੇਂ ਜੋ ਗੁਰੂ ਰੂਪੀ ਮੇਘ ਕੀ ਉਪਦੇਸ਼ ਰੂਪ ਨਿਰਮਲ ਬੂੰਦ ਹੈ, ਸੋ ਜਬ ਵਿਕਾਰ ਰੂਪ ਭੂਮੀ ਮੇਂ ਪੜ ਗਈ, ਭਾਵ ਯੇਹ ਅਸੁਧ ਅੰਤਸਕਰਨ ਵਾਲੇ ਅਨਅਧਿਕਾਰੀ ਕੇ ਰਿਦੇ ਮੇਂ ਪੜ ਗਈ॥
Prof. Sahib Singhਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜੋ ਸਾਫ਼ ਬੂੰਦ ਨਕਾਰੀ ਧਰਤੀ ਵਿਚ ਡਿੱਗ ਪਈ,

ਪਦ ਅਰਥ ਨਿਰਮਲ = ਸਾਫ਼, ਪਵਿਤ੍ਰ। ਅਕਾਸ ਕੀ ਬੂੰਦ = ਆਕਾਸ਼ਾਂ ਤੋਂ ਪੈਣ ਵਾਲੀ ਮੀਂਹ ਕਣੀ, (ਉੱਚੇ ਮੰਡਲਾਂ ਵਿਚ ਰਹਿਣ ਵਾਲੇ ਪਰਮਾਤਮਾ ਦੀ ਅੰਸ਼)। ਪਰਿ ਗਈ = ਡਿੱਗ ਪਈ। ਭੂਮਿ ਬਿਕਾਰ = ਨਕਾਰੀ ਧਰਤੀ ਵਿਚ।

SikhNet (Spanish)Kabir, la gota pura de agua cae del cielo, sobre el piso sucio,

Open this shabad (2 lines, Angs 1374-1375) →

Ang 1374 of 1430