ੴ

ਸਿੱਖਬਾਣੀ · SikhBani

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥

satigur sikh kee karai pratipaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 286 · 11 lines
Translations

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XVIII

ਸਤਿਗੁਰੁ ਸਿਖ ਕੀ; ਕਰੈ ਪ੍ਰਤਿਪਾਲ ॥

satigur sikh kee; karai pratipaal |

Sant Singh KhalsaThe True Guru cherishes His Sikh.
Manmohan SinghThe True Guru cherishes his disciple.
Manmohan Singh (Punjabi)ਸੱਚੇ ਗੁਰੂ ਜੀ ਆਪਣੇ ਮੁਰੀਦ ਦੀ ਪਾਲਣਾ ਪੋਸਣਾ ਕਰਦੇ ਹਨ।
Fareedkot Teekaਸਤਿਗੁਰ ਸਿਖ ਕੀ ਪ੍ਰਤਿਪਾਲਨਾ ਕਰਤੇ ਹੈਂ॥
Prof. Sahib Singhਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ,

ਪਦ ਅਰਥ ਪ੍ਰਤਿਪਾਲ = ਰੱਖਿਆ।

SikhNet (Spanish)El Verdadero Guru sostiene al Discípulo, siempre se muestra Bondadoso con él.

ਸੇਵਕ ਕਉ; ਗੁਰੁ ਸਦਾ ਦਇਆਲ ॥

sevak kau; gur sadaa deaal |

Sant Singh KhalsaThe Guru is always merciful to His servant.
Manmohan SinghUnto his attendant the Guru is ever merciful.
Manmohan Singh (Punjabi)ਆਪਣੇ ਟਹਿਲੂਏ ਉਤੇ ਗੁਰੂ ਜੀ ਹਮੇਸ਼ਾਂ ਮਿਹਰਬਾਨ ਹਨ।
Fareedkot Teekaਔਰ ਸਤਿਗੁਰੂ ਸੇਵਕੋਂ ਪਰ ਸਦਾ ਦਿਆਲੂ ਰਹਿਤੇ ਹੈਂ॥
Prof. Sahib Singhਸਤਿਗੁਰੂ ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ।

ਪਦ ਅਰਥ ਕਉ = ਨੂੰ, ਉਤੇ।

SikhNet (Spanish)Le ayuda a purificar su mente mal encausada

ਸਿਖ ਕੀ ਗੁਰੁ; ਦੁਰਮਤਿ ਮਲੁ ਹਿਰੈ ॥

sikh kee gur; duramat mal hirai |

Sant Singh KhalsaThe Guru washes away the filth of the evil intellect of His Sikh.
Manmohan SinghThe Guru washed off the filth of the evil intellect of his disciple.
Manmohan Singh (Punjabi)ਆਪਣੇ ਸਿੱਖ ਦੀ ਮੰਦੀ ਅਕਲ ਦੀ ਗੰਦਗੀ ਨੂੰ ਗੁਰੁ ਜੀ ਧੌ ਸੁਟਦੇ ਹਨ।
Fareedkot Teekaਤਿਸ ਸਿਖ ਕੀ ਸਤਿਗੁਰੂ ਖੋਈ ਮਤ ਰੂਪੀ ਮੈਲ ਦੂਰ ਕਰ ਦੇਤੇ ਹੈਂ॥
Prof. Sahib Singhਸਤਿਗੁਰੂ ਆਪਣੇ ਸਿੱਖ ਦੀ ਭੈੜੀ ਮਤਿ-ਰੂਪੀ ਮੈਲ ਦੂਰ ਕਰ ਦੇਂਦਾ ਹੈ,

ਪਦ ਅਰਥ ਦੁਰਮਤਿ = ਭੈੜੀ ਮਤਿ। ਹਿਰੈ = ਦੂਰ ਕਰਦਾ ਹੈ।

SikhNet (Spanish)y permite orientarla hacia el Naam, el Nombre del Señor.

ਗੁਰ ਬਚਨੀ; ਹਰਿ ਨਾਮੁ ਉਚਰੈ ॥

gur bachanee; har naam ucharai |

Sant Singh KhalsaThrough the Guru's Teachings, he chants the Lord's Name.
Manmohan SinghUnder Guru's instruction he repeats the Name of God.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੋ ਸਿਖ ਗੁਰ ਉਪਦੇਸ਼ ਸੇ ਹਰਿ ਨਾਮ ਕੌ ਉਚਾਰਨ ਕਰਤਾ ਹੈ॥
Prof. Sahib Singhਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ।

ਪਦ ਅਰਥ ਗੁਰਬਚਨੀ = ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਉਪਦੇਸ਼ ਨਾਲ।

SikhNet (Spanish)El Guru libera al Discípulo de sus ataduras

ਸਤਿਗੁਰੁ ਸਿਖ ਕੇ; ਬੰਧਨ ਕਾਟੈ ॥

satigur sikh ke; bandhan kaattai |

Sant Singh KhalsaThe True Guru cuts away the bonds of His Sikh.
Manmohan SinghThe True Guru cuts off the fetters of his disciple.
Manmohan Singh (Punjabi)ਗੁਰੂ ਜੀ ਆਪਣੇ ਸਿੱਖ ਦੀਆਂ ਬੇੜੀਆਂ ਕੱਟ ਦਿੰਦੇ ਹਨ।
Fareedkot Teekaਤਬ ਸਤਿਗੁਰੂ ਸਿਖ ਕੇ ਬੰਧਨ ਕਾਟ ਦੇਤੇ ਹੈਂ॥
Prof. Sahib Singhਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,
SikhNet (Spanish)y lo guía para que deje de realizar acciones destructivas.

ਗੁਰ ਕਾ ਸਿਖੁ; ਬਿਕਾਰ ਤੇ ਹਾਟੈ ॥

gur kaa sikh; bikaar te haattai |

Sant Singh KhalsaThe Sikh of the Guru abstains from evil deeds.
Manmohan SinghThe Guru's disciple recoils from evil deeds.
Manmohan Singh (Punjabi)ਗੁਰੂ ਦਾ ਸਿੱਖ ਮੰਦੇ ਕਰਮਾਂ ਤੋਂ ਹਟ ਜਾਂਦਾ ਹੈ।
Fareedkot Teekaਜਬ ਗੁਰ ਕਾ ਸਿਖ ਵਿਕਾਰੋਂ ਸੇ ਹਟ ਜਾਤਾ ਹੈ॥
Prof. Sahib Singh(ਅਤੇ) ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ;

ਪਦ ਅਰਥ ਹਾਟੈ = ਹਟ ਜਾਂਦਾ ਹੈ।

SikhNet (Spanish)El Guru otorga a su Discípulo el Regalo del Nombre.

ਸਤਿਗੁਰੁ ਸਿਖ ਕਉ; ਨਾਮ ਧਨੁ ਦੇਇ ॥

satigur sikh kau; naam dhan dee |

Sant Singh KhalsaThe True Guru gives His Sikh the wealth of the Naam.
Manmohan SinghTo his disciple the True Guru gives the wealth of God's Name.
Manmohan Singh (Punjabi)ਆਪਣੇ ਸਿੱਖ ਨੂੰ ਸੱਚੇ ਗੁਰੂ ਜੀ ਵਾਹਿਗੁਰੂ ਦੇ ਨਾਮ ਦਾ ਦੌਲਤ ਦਿੰਦੇ ਹਨ।
Fareedkot Teekaਜਿਸ ਸਿਖ ਕੋ ਸਤਿਗੁਰੂ ਨਾਮ ਧਨ ਦੇਤੇ ਹੈਂ॥
Prof. Sahib Singh(ਕਿਉਂਕਿ) ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ-ਰੂਪੀ ਧਨ ਦੇਂਦਾ ਹੈ,

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)¡Qué afortunado es aquél que encuentra a su Guru,

ਗੁਰ ਕਾ ਸਿਖੁ; ਵਡਭਾਗੀ ਹੇ ॥

gur kaa sikh; vaddabhaagee he |

Sant Singh KhalsaThe Sikh of the Guru is very fortunate.
Manmohan SinghVery fortunate is the disciple of the Guru.
Manmohan Singh (Punjabi)ਪਰਮ ਚੰਗੇ ਨਸੀਬਾਂ ਵਾਲਾ ਹੈ, ਗੁਰੂ ਦਾ ਸਿੱਖ।
Fareedkot Teekaਹੇ ਭਾਈ! ਸੋ ਗੁਰੂ ਕਾ ਸਿਖ ਵੱਡੇ ਭਾਗੋਂ ਵਾਗ ਹੋਤਾ ਹੈ॥
Prof. Sahib Singh(ਤੇ ਇਸ ਤਰ੍ਹਾਂ) ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲਾ। ਹੇ = ਹੈ।

SikhNet (Spanish)pues Él le brindará Salvación Eterna!

ਸਤਿਗੁਰੁ. ਸਿਖ ਕਾ; ਹਲਤੁ ਪਲਤੁ ਸਵਾਰੈ ॥

satigur. sikh kaa; halat palat savaarai |

Sant Singh KhalsaThe True Guru arranges this world and the next for His Sikh.
Manmohan SinghOf his disciple the True Guru adjusts this world and the next one.
Manmohan Singh (Punjabi)ਸੱਚੇ ਗੁਰੂ ਜੀ ਆਪਣੇ ਸਿੱਖ ਦਾ ਇਹ ਲੋਕ ਤੇ ਪ੍ਰਲੋਕ ਸੁਧਾਰ ਦਿੰਦੇ ਹਨ।
Fareedkot Teekaਸਤਿਗੁਰੂ ਅਪਨੇ ਸਿਖ ਕਾ ਇਹੁ ਲੋਕ ਔ ਪ੍ਰਲੋਕ ਸਵਾਰ ਦੇਤੇ ਹੈਂ॥
Prof. Sahib Singhਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ।

ਪਦ ਅਰਥ ਹਲਤੁ = {Skt.अत्र = in this place, here} ਇਹ ਲੋਕ। ਪਲਤੁ = {परत्र in another world} ਪਰ ਲੋਕ।

SikhNet (Spanish)Por el Amor que el Discípulo profesa a su Guru,

ਨਾਨਕ. ਸਤਿਗੁਰੁ ਸਿਖ ਕਉ; ਜੀਅ ਨਾਲਿ ਸਮਾਰੈ ॥੧॥

naanak. satigur sikh kau; jeea naal samaarai |1|

Sant Singh KhalsaO Nanak, with the fullness of His heart, the True Guru mends His Sikh. ||1||
Manmohan SinghNanak with the fullness of his heart the True Guru mends his disciple.
Manmohan Singh (Punjabi)ਨਾਨਕ, ਤਨੋ ਮਨੋ ਹੋ ਕੇ, ਸੱਚੇ ਗੁਰੂ ਜੀ ਆਪਣੇ ਸਿੱਖ ਨੂੰ ਸੁਆਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਸਿਖ ਕੋ ਸਤਿਗੁਰੂ ਜੀ ਸਾਥ ਸੰਭਾਲਤੇ ਹੈਂ ਅਰਥਾਤ ਅਪਨਾ ਦਾਸ ਜਾਨ ਕਰ ਯਾਦ ਰਖਤੇ ਹੈਂ॥੧॥
Prof. Sahib Singhਹੇ ਨਾਨਕ! ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ॥੧॥

ਪਦ ਅਰਥ ਜੀਅ ਨਾਲ = ਜਿੰਦ ਨਾਲ ॥੧॥

SikhNet (Spanish)es protegido de cualquier peligro. (1)
Answers quote the Granth verbatim with Ang citations. AI commentary is not Gurbani and not a religious ruling.