ੴ

ਸਿੱਖਬਾਣੀ · SikhBani

ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥

gur kai grihi sevak jo rahai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 286, 287 · 10 lines
Translations

ਗੁਰ ਕੈ ਗ੍ਰਿਹਿ; ਸੇਵਕੁ ਜੋ ਰਹੈ ॥

gur kai grihi; sevak jo rahai | Ang 286

Sant Singh KhalsaThat selfless servant, who lives in the Guru's household,
Manmohan SinghThe servant who lives in Guru's house,
Manmohan Singh (Punjabi)ਜਿਹੜਾ ਟਹਿਲੂਆ ਗੁਰਾਂ ਦੇ ਘਰ ਵਿੱਚ ਰਹਿੰਦਾ ਹੈ,
Fareedkot Teekaਜੋ ਸੇਵਕ ਗੁਰੋਂ ਕੇ ਗ੍ਰਹਿ ਮੇਂ ਨਿਵਾਸ ਕਰਤਾ ਹੈ॥
Prof. Sahib Singhਜੇਹੜਾ ਸੇਵਕ (ਸਿੱਖਿਆ ਦੀ ਖ਼ਾਤਰ) ਗੁਰੂ ਦੇ ਘਰ ਵਿਚ (ਭਾਵ ਗੁਰੂ ਦੇ ਦਰ ਤੇ) ਰਹਿੰਦਾ ਹੈ,

ਪਦ ਅਰਥ ਗ੍ਰਿਹਿ = ਘਰ ਵਿਚ। ਗੁਰ ਕੈ ਗ੍ਰਿਹਿ = ਗੁਰੂ ਦੇ ਘਰ ਵਿਚ।

SikhNet (Spanish)Aquel Gurmukj que viva en Casa del Guru,

ਗੁਰ ਕੀ ਆਗਿਆ; ਮਨ ਮਹਿ ਸਹੈ ॥

gur kee aagiaa; man meh sahai | Ang 286

Sant Singh Khalsais to obey the Guru's Commands with all his mind.
Manmohan Singhshould heartily obey Guru's command.
Manmohan Singh (Punjabi)ਉਸ ਨੂੰ ਗੁਰਾਂ ਦਾ ਹੁਕਮ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ।
Fareedkot Teekaਗੁਰੋਂ ਕੀ ਆਗ੍ਯਾ ਕੋ ਮਨ ਮੇਂ ਸਹਾਰਤਾ ਹੈ॥
Prof. Sahib Singhਤੇ ਗੁਰੂ ਦਾ ਹੁਕਮ ਮਨ ਵਿਚ ਮੰਨਦਾ ਹੈ;

ਪਦ ਅਰਥ ਸਹੈ = ਸਹਾਰਦਾ ਹੈ।

SikhNet (Spanish)deberá acatar la voluntad y las disposiciones de su Maestro.

ਆਪਸ ਕਉ; ਕਰਿ ਕਛੁ ਨ ਜਨਾਵੈ ॥

aapas kau; kar kachh na janaavai | Ang 286

Sant Singh KhalsaHe is not to call attention to himself in any way.
Manmohan SinghHe ought not to show himself in any way.
Manmohan Singh (Punjabi)ਉਸ ਨੂੰ ਆਪਣੇ ਆਪ ਨੂੰ ਕਿਸੇ ਤਰ੍ਹਾਂ ਭੀ ਜਤਲਾਉਣਾ ਨਹੀਂ ਚਾਹੀਦਾ।
Fareedkot Teekaਪੁਨਾ ਆਪਨੇ ਆਪ ਕੋ ਕਿਸੀ ਪ੍ਰਕਾਰ ਕੁਛ ਜਨਾਵੇ ਨਹੀਂ॥
Prof. Sahib Singhਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ,

ਪਦ ਅਰਥ ਆਪਸ ਕਉ = ਆਪਣੇ ਆਪ ਨੂੰ। ਜਨਾਵੈ = ਜਣਾਉਂਦਾ, ਜਤਾਉਂਦਾ।

SikhNet (Spanish)No sentirá orgullo por sus propios actos

ਹਰਿ ਹਰਿ ਨਾਮੁ; ਰਿਦੈ ਸਦ ਧਿਆਵੈ ॥

har har naam; ridai sad dhiaavai | Ang 286

Sant Singh KhalsaHe is to meditate constantly within his heart on the Name of the Lord.
Manmohan SinghIn his mind he should ever meditate on Lord God's Name.
Manmohan Singh (Punjabi)ਆਪਣੇ ਮਨ ਅੰਦਰ ਉਸ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਹਮੇਸ਼ਾਂ ਸਿਮਰਨ ਕਰਨਾ ਉਚਿੱਤ ਹੈ।
Fareedkot Teekaਔ ਰਿਦੇ ਬੀਚ ਸਦਾ ਹਰਿ ਹਰਿ ਨਾਮ ਕਾ ਧਿਆਵਣਾ ਕਰੇ॥
Prof. Sahib Singhਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਧਿਆਉਂਦਾ ਹੈ;
SikhNet (Spanish)y así contemplará en su corazón el Naam, el Nombre del Señor.

ਮਨੁ ਬੇਚੈ; ਸਤਿਗੁਰ ਕੈ ਪਾਸਿ ॥

man bechai; satigur kai paas | Ang 286

Sant Singh KhalsaOne who sells his mind to the True Guru
Manmohan Singhhe who sells his soul to the True Guru,
Manmohan Singh (Punjabi)ਜੋ ਆਪਣੀ ਜਿੰਦੜੀ ਸੱਚੇ ਗੁਰਾਂ ਦੇ ਕੋਲ ਵੇਚ ਦਿੰਦਾ ਹੈ,
Fareedkot Teekaਅਪਨੇ ਮਨ ਕੌ ਸਤਿਗੁਰੋਂ ਪਾਸ ਵੇਚ ਦੇਵੇ॥
Prof. Sahib Singhਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ)
SikhNet (Spanish)Deberá rendir su mente al Guru

ਤਿਸੁ ਸੇਵਕ ਕੇ; ਕਾਰਜ ਰਾਸਿ ॥

tis sevak ke; kaaraj raas | Ang 286

Sant Singh Khalsa- that humble servant's affairs are resolved.
Manmohan Singhthe affairs of that slave are set right.
Manmohan Singh (Punjabi)ਉਸ ਗੋਲੇ ਦੇ ਕੰਮ ਸੌਰ ਜਾਂਦੇ ਹਨ।
Fareedkot Teekaਤਿਸ ਸੇਵਕ ਕੇ ਸੰਪੂਰਨ ਮੋਖ ਆਦੀ ਕਾਰਜ ਰਾਸ ਹੋ ਜਾਤੇ ਹੈਂ॥
Prof. Sahib Singhਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।

ਪਦ ਅਰਥ ਰਾਸਿ = ਸਫਲ, ਸਿੱਧ।

SikhNet (Spanish)y entonces serán satisfechos todos sus deseos.

ਸੇਵਾ ਕਰਤ; ਹੋਇ ਨਿਹਕਾਮੀ ॥

sevaa karat; hoe nihakaamee | Ang 286

Sant Singh KhalsaOne who performs selfless service, without thought of reward,
Manmohan SinghHe who performs Guru's service without desire for reward,
Manmohan Singh (Punjabi)ਜੋ ਫਲ ਦੀ ਇੱਛਾ ਦਾ ਬਗੈਰ ਗੁਰਾਂ ਦੀ ਚਾਕਰੀ ਕਮਾਉਂਦਾ ਹੈ,
Fareedkot Teekaਸੋ ਸੇਵਾ ਕਰਤਾ ਹੂਆ (ਨਿਹਕਾਮੀ) ਕਾਮਨਾ ਸੇ ਰਹਿਤ ਹੋਇ ਜਾਵੈ॥
Prof. Sahib Singhਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ,

ਪਦ ਅਰਥ ਨਿਹਕਾਮੀ = ਕਾਮਨਾ-ਰਹਿਤ, ਫਲ ਦੀ ਇੱਛਾ ਨਾਹ ਰੱਖਣ ਵਾਲਾ।

SikhNet (Spanish)Sólo cuando se realiza servicio sin pensar en la recompensa,

ਤਿਸ ਕਉ; ਹੋਤ ਪਰਾਪਤਿ ਸੁਆਮੀ ॥

tis kau; hot paraapat suaamee | Ang 286

Sant Singh Khalsashall attain his Lord and Master.
Manmohan Singhattains to the Lord.
Manmohan Singh (Punjabi)ਉਹ ਪ੍ਰਭੂ ਨੂੰ ਪਾ ਲੈਦਾ ਹੈ।
Fareedkot Teekaਤਿਸੀ ਕੌ ਸਤਿਗੁਰੋਂ ਦ੍ਵਾਰੇ ਸ੍ਵਾਮੀ ਪ੍ਰਾਪਤਿ ਹੋਤਾ ਹੈ॥
Prof. Sahib Singhਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਸੁਆਮੀ = ਮਾਲਿਕ, ਪ੍ਰਭੂ।

SikhNet (Spanish)se alcanza al Señor.

ਅਪਨੀ ਕ੍ਰਿਪਾ; ਜਿਸੁ ਆਪਿ ਕਰੇਇ ॥

apanee kripaa; jis aap karee | Ang 287

Sant Singh KhalsaHe Himself grants His Grace;
Manmohan SinghHe, on whom the Guru himself showers His grace,
Manmohan Singh (Punjabi)ਜਿਸ ਉਤੇ ਗੁਰੂ ਖੁਦ ਆਪਣੀ ਰਹਿਮਤ ਧਾਰਦੇ ਹਨ,
Fareedkot Teekaਜਿਸ ਪਰ ਪ੍ਰਭੂ ਅਪਨੀ ਕ੍ਰਿਪਾ ਆਪ ਕਰਤਾ ਹੈ॥
Prof. Sahib Singhਜਿਸ ਤੇ (ਪ੍ਰਭੂ ਆਪਣੀ ਮੇਹਰ ਕਰਦਾ ਹੈ,
SikhNet (Spanish)Es por Su Divina Gracia,

ਨਾਨਕ. ਸੋ ਸੇਵਕੁ; ਗੁਰ ਕੀ ਮਤਿ ਲੇਇ ॥੨॥

naanak. so sevak; gur kee mat lee |2| Ang 287

Sant Singh KhalsaO Nanak, that selfless servant lives the Guru's Teachings. ||2||
Manmohan Singhthat slave acts unto the instruction of the Guru.
Manmohan Singh (Punjabi)ਉਹ ਗੋਲਾ ਗੁਰਾਂ ਦੀ ਸਿਖਿਆ ਤੇ ਅਮਲ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੇਵਕ ਗੁਰੋਂ ਕੀ ਸਿਖ੍ਯਾ ਕੋ ਲੇਤਾ ਹੈ॥੩॥
Prof. Sahib Singhਹੇ ਨਾਨਕ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ ॥੨॥
SikhNet (Spanish)que un hombre es motivado a aprender a los Pies del Guru. (2)
Answers quote the Granth verbatim with Ang citations. AI commentary is not Gurbani and not a religious ruling.