ਭੈ ਨਾਸਨ. ਦੁਰਮਤਿ ਹਰਨ; ਕਲਿ ਮੈ ਹਰਿ ਕੋ ਨਾਮੁ ॥
bhai naasan. duramat haran; kal mai har ko naam |
Sant Singh KhalsaIn this Dark Age of Kali Yuga, the Name of the Lord is the Destroyer of fear, the Eradicator of evil-mindedness.
Manmohan SinghIn the Darkage, God's Name is the destroyer of dread and the banisher of evil-intellect.
Manmohan Singh (Punjabi)ਕਲਯੁਗ ਦੇ ਅੰਦਰ ਵਾਹਿਗੁਰੂ ਦਾ ਨਾਮ ਤ੍ਰਾਸ ਨਾਸ ਕਰਨਹਾਰ ਅਤੇ ਖੋਟੀ ਅਕਲ ਨੂੰ ਦੂਰ ਕਰਨ ਵਾਲਾ ਹੈ।
Fareedkot Teekaਭੈ ਕੇ ਨਾਸ ਕਰਨੇਹਾਰਾ ਖੋਟੀ (ਮਤਿ) ਬੁਧਿ ਕੇ ਦੂਰ ਕਰਨੇਹਾਰਾ ਇਸ ਕਲਿਜੁਗ ਮੇਂ ਹਰਿ ਕਾ ਨਾਮ ਹੈ॥
Prof. Sahib Singhਇਸ ਕਲੇਸ਼ਾਂ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਹੀ) ਸਾਰੇ ਡਰ ਨਾਸ ਕਰਨ ਵਾਲਾ ਹੈ, ਖੋਟੀ ਮੱਤ ਦੂਰ ਕਰਨ ਵਾਲਾ ਹੈ।
ਪਦ ਅਰਥ ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਹਰਨ = ਦੂਰ ਕਰਨ ਵਾਲਾ। ਦੁਰਮਤਿ = ਖੋਟੀ ਮੱਤ। ਕਲਿ ਮਹਿ = ਕਲੇਸ਼ਾਂ-ਭਰੇ ਸੰਸਾਰ ਵਿਚ। ਕੋ = ਦਾ।
SikhNet (Spanish)En esta oscura Era de Kali, el Nombre de Dios es el Destructor del miedo, el erradicador de la maldad de la mente.
ਨਿਸਿ ਦਿਨੁ ਜੋ ਨਾਨਕ ਭਜੈ; ਸਫਲ ਹੋਹਿ ਤਿਹ ਕਾਮ ॥੨੦॥
nis din jo naanak bhajai; safal hohi tih kaam |20|
Sant Singh KhalsaNight and day, O Nanak, whoever vibrates and meditates on the Lord's Name, sees all of his works brought to fruition. ||20||
Manmohan SinghNight and day, whosoever recites the Name, O Nanak, his tasks are accomplished.
Manmohan Singh (Punjabi)ਰੈਣ ਅਤੇ ਦਿਹੁੰ, ਜੋ ਨਾਮ ਦਾ ਉਚਾਰਨ ਕਰਦਾ ਹੈ, ਹੇ ਨਾਨਕ! ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਹਰਿ ਨਾਮ ਕਾ ਜੋ ਰਾਤ ਦਿਨ ਭਜਨ ਕਰਤਾ ਹੈ ਤਿਸ ਕੇ ਸਭ ਕਾਮ ਸਫਲ ਹੋਤੇ ਹੈਂ ਅਰਥਾਤ ਪੂਰਨ ਕਾਮ ਹੋਤਾ ਹੈ॥੨੦
Prof. Sahib Singhਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਦਾ ਨਾਮ ਰਾਤ ਦਿਨ ਜਪਦਾ ਰਹਿੰਦਾ ਹੈ ਉਸ ਦੇ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ ॥੨੦॥
ਪਦ ਅਰਥ ਨਿਸਿ = ਰਾਤ। ਭਜੈ = ਜਾਪਦਾ ਹੈ (ਇਕ-ਵਚਨ)। ਹੋਰਿ = ਹੋ ਜਾਂਦੇ ਹਨ। ਤਿਹ ਕਾਮ = ਉਸ ਦੇ (ਸਾਰੇ) ਕੰਮ ॥੨੦॥
SikhNet (Spanish)Noche y día oh, dice Nanak, quien medite y vibre en el Nombre del Señor, ve cómo todos sus esfuerzos dan fruto. (20)