ਜਿਹਬਾ ਗੁਨ ਗੋਬਿੰਦ ਭਜਹੁ; ਕਰਨ ਸੁਨਹੁ ਹਰਿ ਨਾਮੁ ॥
jihabaa gun gobind bhajahu; karan sunahu har naam |
Sant Singh KhalsaVibrate with your tongue the Glorious Praises of the Lord of the Universe; with your ears, hear the Lord's Name.
Manmohan SinghRecite thou the Lord's praise with thy tongue and hear the God's Name with thine ears.
Manmohan Singh (Punjabi)ਆਪਣੀ ਰਸਨਾ ਨਾਲ ਤੂੰ ਪ੍ਰਭੂ ਦਾ ਜੱਸ ਉਚਾਰਨ ਕਰ ਅਤੇ ਆਪਦੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸੁਣ।
Fareedkot Teekaਹੇ ਮਨ! ਰਸਨਾ ਕਰ ਕੇ ਗੋਬਿੰਦ ਕੇ ਗੁਣੋਂ ਕੋ (ਭਜਹੁ) ਅੰਗੀਕਾਰ ਕਰ ਔਰ ਕਾਨੋਂ ਕਰ ਕੇ ਹਰਿ ਕੇ ਨਾਮ ਕੋ ਸ੍ਰਵਨ ਕਰ॥
Prof. Sahib Singh(ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਕਰਿਆ ਕਰੋ, (ਆਪਣੇ) ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰੋ।
ਪਦ ਅਰਥ ਜਿਹਬਾ = ਜੀਭ (ਨਾਲ)। ਕਰਨ = ਕੰਨਾਂ ਨਾਲ।
SikhNet (Spanish)Vibra con tu lengua las Gloriosas Alabanzas del Señor del Universo y con tus oídos escucha el Nombre del Señor.
ਕਹੁ ਨਾਨਕ. ਸੁਨਿ ਰੇ ਮਨਾ; ਪਰਹਿ ਨ ਜਮ ਕੈ ਧਾਮ ॥੨੧॥
kahu naanak. sun re manaa; pareh na jam kai dhaam |21|
Sant Singh KhalsaSays Nanak, listen, man: you shall not have to go to the house of Death. ||21||
Manmohan SinghSays Nanak, hearken thou, O man, thiswise thou shall not go to the Yama's abodes.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਤੂੰ ਸ੍ਰਵਣ ਕਰ, ਹੇ ਬੰਦੇ! ਇਸ ਤਰ੍ਹਾਂ ਤੂੰ ਯਮ ਦੇ ਘਰ ਨੂੰ ਨਹੀਂ ਜਾਵੇਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਜਮ ਕੇ ਧਾਮ ਤੂੰ ਨਹੀਂ ਪੜੇਂਗਾ॥੨੧॥
Prof. Sahib Singhਨਾਨਕ ਆਖਦਾ ਹੈ- ਹੇ ਮਨ! (ਜਿਹੜੇ ਮਨੁੱਖ ਨਾਮ ਜਪਦੇ ਹਨ, ਉਹ) ਜਮਾਂ ਦੇ ਵੱਸ ਨਹੀਂ ਪੈਂਦੇ ॥੨੧॥
ਪਦ ਅਰਥ ਪਰਹਿ ਨ = ਨਹੀਂ ਪੈਂਦੇ। ਧਾਮ = ਘਰ। ਜਮ ਕੈ ਧਾਮ = ਜਮ ਕੇ ਧਾਮਿ, ਜਮ ਦੇ ਘਰ ਵਿਚ, ਜਮ ਦੇ ਵੱਸ ਵਿਚ ॥੨੧॥
SikhNet (Spanish)Dice Nanak, escucha humano, no tendrás que pasar por la casa de la muerte. (21)