ੴ

ਸਿੱਖਬਾਣੀ · SikhBani

ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥

eik dajheh ik dabeeeh ikanaa kute khaeh
Guru Nanak Dev Ji ਗੁਰੂ ਨਾਨਕ ਦੇਵ ਜੀ · Raag Sorath · Ang 648 · 4 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ॥

eik dajheh ik dabeeeh; ikanaa kute khaeh |

Sant Singh KhalsaSome are cremated, and some are buried; some are eaten by dogs.
Manmohan SinghSome are cremated some buried and some the dogs eat.
Manmohan Singh (Punjabi)ਕਈ ਸਾੜੇ ਜਾਂਦੇ ਹਨ, ਕਈ ਦੱਬੇ ਜਾਂਦੇ ਹਨ ਅਤੇ ਕਈਆਂ ਨੂੰ ਕੂਕਰ ਖਾਂਦੇ ਹਨ।
Fareedkot Teekaਇਕਨੋਂ ਕੇ ਸਰੀਰ ਪ੍ਰਿਥ੍ਵੀ ਮੇਂ ਦਬਾਈਤੇ ਹੈਂ ਔਰ ਏਕ ਅਗਨੀ ਸੇ ਜਲਾਈਤੇ ਹੈਂ ਔਰ ਇਕਨਾ ਕੋ ਕੂਕਰ ਖਾਤੇ ਹੈਂ॥
Prof. Sahib Singh(ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ,

ਪਦ ਅਰਥ ਦਝਹਿ = ਸਾੜੇ ਜਾਂਦੇ ਹਨ।

SikhNet (Spanish)Los muertos podrán ser cremados o enterrados, tirados a los perros,

ਇਕਿ. ਪਾਣੀ ਵਿਚਿ ਉਸਟੀਅਹਿ; ਇਕਿ. ਭੀ ਫਿਰਿ ਹਸਣਿ ਪਾਹਿ ॥

eik. paanee vich usatteeeh; ik. bhee fir hasan paeh |

Sant Singh KhalsaSome are thrown into water, while others are thrown into wells.
Manmohan SinghSome are thrown into water and some, again, are cast into tower of silence.
Manmohan Singh (Punjabi)ਕਈ ਜਲ ਵਿੱਚ ਪ੍ਰਵਾਹ ਕੀਤੇ ਜਾਂਦੇ ਹਨ ਅਤੇ ਮੁੜ ਕਈਆਂ ਨੂੰ ਸੁੰਨਸਾਨ ਵਲਗਣ ਵਿੱਚ ਸੁੱਟਿਆ ਜਾਂਦਾ ਹੈ।
Fareedkot Teekaਇਕਨਾ ਕੇ ਸਰੀਰ ਪਾਨੀ ਬੀਚ ਗੇਰੀਤੇ ਹੈਂ, (ਭੀ) ਪੁਨਾ ਏਕ ਤਿਨ ਕੀ ਗਤੀ ਦੇਖ ਕਰ ਹਸਣਾ ਪਾਵਤੇ ਹੈਂ ਅਰਥਾਤ ਤਿਨ ਕੋ ਦੇਖ ਕਰ ਹਸਤੇ ਹੈਂ⁽¹⁾॥
Prof. Sahib Singhਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ।

ਪਦ ਅਰਥ ਉਸਟੀਅਹਿ = ਸੁੱਟੇ ਜਾਂਦੇ ਹਨ। ਹਸਣਿ = ਹੱਸਣ ਵਿਚ। ਹਸਣ = ਉਹ ਸੁੱਕਾ ਖੂਹ ਜਿਸ ਵਿਚ ਪਾਰਸੀ ਲੋਕ ਆਪਣੇ ਮੁਰਦੇ ਰੱਖ ਕੇ ਗਿਰਝਾਂ ਨੂੰ ਖੁਵਾ ਦੇਂਦੇ ਹਨ।

SikhNet (Spanish)al agua o a un pozo, pero nadie sabe,

ਨਾਨਕ. ਏਵ ਨ ਜਾਪਈ; ਕਿਥੈ ਜਾਇ ਸਮਾਹਿ ॥੨॥

naanak. ev na jaapee; kithai jaae samaeh |2|

Sant Singh KhalsaO Nanak, it is not known, where they go and into what they merge. ||2||
Manmohan SinghNanak, this much is not known as to where do they go and disappear?
Manmohan Singh (Punjabi)ਨਾਨਕ, ਇਹ ਕੁਝ ਪਤਾ ਨਹੀਂ ਲੱਗਦਾ ਕਿ ਉਹ ਕਿਥੇ ਜਾ ਕੇ ਅਲੋਪ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਨਹੀਂ ਜਾਣੀਤਾ ਜੋ ਸਰੀਰ ਕਹਾਂ ਜਾਇ ਕਰ ਸਮਾਵੈਂਗੇ ਅਰਥਾਤ ਹਮਾਰੇ ਸਰੀਰ ਕੀ ਕ੍ਯਾ ਦਸਾ ਹੋਇਗੀ॥੨॥
Prof. Sahib Singhਪਰ, ਹੇ ਨਾਨਕ! (ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ ॥੨॥

ਪਦ ਅਰਥ ਏਵ = ਇਸ ਤਰ੍ਹਾਂ, (ਭਾਵ, ਸਾੜਨ ਦੱਬਣ ਆਦਿਕ ਨਾਲ)। ਨ ਜਾਪਈ = ਪਤਾ ਨਹੀਂ ਲੱਗਦਾ ॥੨॥

SikhNet (Spanish)oh, dice Nanak, en dónde se funde el Alma al final. (2)
Answers quote the Granth verbatim with Ang citations. AI commentary is not Gurbani and not a religious ruling.