ੴ

ਸਿੱਖਬਾਣੀ · SikhBani

Ang 648

Sri Guru Granth Sahib · Raag Sorath · 10 shabads, 40 lines
Translations
Shabad Guru Amardas Ji Raag Sorath continued from Ang 647

ਇਉ ਗੁਰਮੁਖਿ. ਆਪੁ ਨਿਵਾਰੀਐ; ਸਭੁ ਰਾਜੁ ਸ੍ਰਿਸਟਿ ਕਾ ਲੇਇ ॥

eiau guramukh. aap nivaareeai; sabh raaj srisatt kaa lee |

Sant Singh KhalsaThis is how the Gurmukhs eliminate their self-conceit, and come to rule the whole world.
Manmohan SinghIn this way, having effaced his ego, the Guru-ward assumes the sovereignty of the whole world.
Manmohan Singh (Punjabi)ਇਸ ਤਰੀਕੇ ਨਾਲ ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਗੁਰੂ-ਅਨੁਸਾਰੀ ਸਾਰੇ ਸੰਸਾਰ ਦੀ ਪਾਤਿਸ਼ਾਹੀ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੋ ਗੁਰਮੁਖਿ ਇਸ ਪ੍ਰਕਾਰ ਆਪਾ ਭਾਵ ਕੋ ਨਿਵਾਰਤਾ ਹੈ, ਸੋ ਸੰਪੂਰਨ ਸ੍ਰਿਸ੍ਟੀ ਕਾ (ਰਾਜੁ) ਪ੍ਰਕਾਸ ਲੇਤਾ ਹੈ, ਭਾਵ ਬ੍ਰਹਮ ਕੋ ਸਤ ਅਰ ਜਗਤ ਕੋ ਮਿਥਿਆ ਜਾਨਤਾ ਹੈ॥
Prof. Sahib Singhਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।

ਪਦ ਅਰਥ ਆਪੁ = ਆਪਾ-ਭਾਵ, ਅਪਣੱਤ। ਨਿਵਾਰੀਐ = ਦੂਰ ਕੀਤੀ ਜਾਂਦੀ ਹੈ।

SikhNet (Spanish)Así es como el Gurmukj elimina su ego negativo y llega a regir al mundo entero.

ਨਾਨਕ ਗੁਰਮੁਖਿ ਬੁਝੀਐ; ਜਾ ਆਪੇ ਨਦਰਿ ਕਰੇਇ ॥੧॥

naanak guramukh bujheeai; jaa aape nadar karee |1|

Sant Singh KhalsaO Nanak, the Gurmukh understands, when the Lord casts His Glance of Grace. ||1||
Manmohan SinghNanak, when the Lord casts His gracious glance, then alone, man understands this, through the Guru.
Manmohan Singh (Punjabi)ਨਾਨਕ, ਜਦੋਂ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਕੇਵਲ ਤਦ ਹੀ ਬੰਦਾ ਗੁਰਾਂ ਦੇ ਰਾਹੀਂ ਇਸ (ਭੇਤ) ਨੂੰ ਸਮਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਵਾਹਿਗੁਰੂ ਆਪ ਕ੍ਰਿਪਾ ਦ੍ਰਿਸਟੀ ਕਰਤਾ ਹੈ ਤਬ ਗੁਰੋਂ ਦ੍ਵਾਰੇ ਇਸ ਪ੍ਰਕਾਰ ਸਮਝੀਤਾ ਹੈ॥੧॥
Prof. Sahib Singhਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ ॥੧॥
SikhNet (Spanish)Dice Nanak, el Gurmukj entiende cuando el Señor posa Su Mirada de Gracia. (1)

Open this shabad (5 lines, Angs 647-648) →

Shabad Guru Amardas Ji Raag Sorath

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਜਿਨ ਗੁਰਮੁਖਿ ਨਾਮੁ ਧਿਆਇਆ; ਆਏ ਤੇ ਪਰਵਾਣੁ ॥

jin guramukh naam dhiaaeaa; aae te paravaan |

Sant Singh KhalsaBlessed and approved is the coming into the world, of those Gurmukhs who meditate on the Naam, the Name of the Lord.
Manmohan SinghThey, who, through the Guru, meditate on the Name, their advent into the world becomes acceptable.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦਾ ਇਸ ਜੱਗ ਵਿੱਚ ਆਉਣਾ ਕਬੂਲ ਹੋ ਜਾਂਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਨਾਮ ਕੋ ਧਿਆਇਆ ਹੈ, ਸੋ ਇਸ ਸੰਸਾਰ ਮੇਂ ਆਏ ਹੂਏ ਪ੍ਰਵਾਨ ਭਏ ਹੈਂ ਅਰਥਾਤ ਸਫਲ ਹੂਏ ਹੈਂ॥
Prof. Sahib Singh(ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ;
SikhNet (Spanish)Aquéllos que habitan en el Nombre del Señor, por la Gracia del Guru,

ਨਾਨਕ. ਕੁਲ ਉਧਾਰਹਿ ਆਪਣਾ; ਦਰਗਹ ਪਾਵਹਿ ਮਾਣੁ ॥੨॥

naanak. kul udhaareh aapanaa; daragah paaveh maan |2|

Sant Singh KhalsaO Nanak, they save their families, and they are honored in the Court of the Lord. ||2||
Manmohan SinghNanak, they save their progeny and obtain honour in the Lord's court.
Manmohan Singh (Punjabi)ਨਾਨਕ, ਉਹ ਆਪਣੀਆਂ ਪੀੜ੍ਹੀਆਂ ਨੂੰ ਬਚਾ ਲੈਂਦੇ ਹਨ, ਅਤੇ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵੁਹ ਅਪਨਾ ਕੁਲੁ ਉਧਾਰਤੇ ਹੈਂ ਔ (ਦਰਗਹ) ਪ੍ਰਲੋਕ ਮੇਂ ਆਦਰ ਪਾਵਤੇ ਹੈਂ॥
Prof. Sahib Singhਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ ॥੨॥
SikhNet (Spanish)su venida al mundo es aprobada. Dice Nanak, son honrados en la Corte del Señor y emancipan a todo su linaje. (2)

Open this shabad →

Shabad Guru Ramdas Ji Raag Sorath

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਗੁਰਮੁਖਿ ਸਖੀਆ ਸਿਖ; ਗੁਰੂ ਮੇਲਾਈਆ ॥

guramukh sakheea sikh; guroo melaaeea |

Sant Singh KhalsaThe Guru unites His Sikhs, the Gurmukhs, with the Lord.
Manmohan SinghThe pious Sikh mates, the Guru unites with the Lord.
Manmohan Singh (Punjabi)ਪਵਿੱਤ੍ਰ ਸਿੱਖ ਸਹੇਲੀਆਂ ਨੂੰ, ਗੁਰੂ ਜੀ ਸੁਆਮੀ ਨਾਲ ਮਿਲਾ ਦਿੰਦੇ ਹਨ।
Fareedkot Teekaਗੁਰਮੁਖਿ ਸਿਖ ਰੂਪ ਸਖੀਆਂ ਵਾਹਿਗੁਰੂ ਨੇ ਗੁਰੋਂ ਸਾਥ ਮਿਲਾਈਆਂ ਹੈਂ॥
Prof. Sahib Singhਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ;
SikhNet (Spanish)Los Gurmukjs son unidos por el mismo Guru. Algunos los conserva en Su Presencia;

ਇਕਿ ਸੇਵਕ ਗੁਰ ਪਾਸਿ; ਇਕਿ ਗੁਰਿ ਕਾਰੈ ਲਾਈਆ ॥

eik sevak gur paas; ik gur kaarai laaeea |

Sant Singh KhalsaThe Guru keeps some of them with Himself, and engages others in His Service.
Manmohan SinghSome servants the Guru keeps in his presence and some others the Guru engages in his service.
Manmohan Singh (Punjabi)ਕਈਆਂ ਦਾਸਾਂ ਨੂੰ ਗੁਰੂ ਜੀ ਆਪਣੀ ਹਜ਼ੂਰੀ ਵਿੱਚ ਰੱਖਦੇ ਹਨ ਅਤੇ ਕਈਆਂ ਨੂੰ ਗੁਰੂ ਜੀ ਆਪਣੀ ਆਪਣੀ ਸੇਵਾ ਵਿੱਚ ਜੋੜਦੇ ਹਨ।
Fareedkot Teekaਇਕ ਤੌ ਸੇਵਕ ਹੋ ਕਰ ਗੁਰੋਂ ਪਾਸ ਰਹਿਤੀ ਹੈਂ ਔ ਏਕ ਗੁਰੋਂ ਨੇ ਦੂਰ ਕਹੀਂ ਕਾਰ ਮੇਂ ਲਗਾਈਆਂ ਹੈ॥
Prof. Sahib Singhਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ;
SikhNet (Spanish)a otros les asigna sus tareas. Aquéllos que aman al Guru,

ਜਿਨਾ ਗੁਰੁ ਪਿਆਰਾ ਮਨਿ ਚਿਤਿ; ਤਿਨਾ ਭਾਉ ਗੁਰੂ ਦੇਵਾਈਆ ॥

jinaa gur piaaraa man chit; tinaa bhaau guroo devaaeea |

Sant Singh KhalsaThose who cherish their Beloved in their conscious minds, the Guru blesses them with His Love.
Manmohan SinghThey, who cherish the beloved Guru in their mind and heart, then, the Guru blesses with the Lord's love.
Manmohan Singh (Punjabi)ਜੋ ਆਪਣੇ ਹਿਰਦੇ ਤੇ ਦਿਲ ਵਿੱਚ ਪ੍ਰੀਤਮ ਗੁਰਾਂ ਨੂੰ ਅਸਥਾਪਨ ਕਰਦੇ ਹਨ, ਉਨ੍ਹਾਂ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਪ੍ਰਦਾਨ ਕਰਦੇ ਹਨ।
Fareedkot Teekaਜਿਨੋਂ ਕੇ ਮਨ ਚਿੱਤ ਕਰ ਗੁਰੂ ਪਿਆਰਾ ਹੈ, ਤਿਨੋਂਕੋ ਵਾਹਿਗੁਰੂ ਸੇ (ਭਾਉ) ਪ੍ਰੇਮ ਵਾ ਗਿਆਨ ਆਦੀ ਸੁਭ ਗੁਣੋਂ ਕੀਆ ਪੰਗਤੀਆਂ ਗੁਰੋਂ ਨੇ ਦਿਵਾਈਆਂ ਹੈਂ॥
Prof. Sahib Singhਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ,
SikhNet (Spanish)el Guru los bendice con la Conciencia de Dios.

ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ ਪੁਤਾ ਭਾਈਆ ॥

gur sikhaa iko piaar; gur mitaa putaa bhaaeea |

Sant Singh KhalsaThe Guru loves all of His Gursikhs equally well, like friends, children and siblings.
Manmohan SinghThe Guru equally loves all the Gur-sikhs, like his friends, sons and brothers.
Manmohan Singh (Punjabi)ਗੁਰੂ ਜੀ ਸਾਰੇ ਸਿੱਖਾਂ ਨੂੰ ਆਪਣੇ ਮਿੱਤਰਾਂ, ਪੁੱਤਰਾਂ ਅਤੇ ਵੀਰਾਂ ਦੀ ਮਾਨੰਦ ਇਕ ਜੈਸੀ ਮੁਹੱਬਤ ਕਰਦੇ ਹਨ।
Fareedkot Teekaਗੁਰੋਂ ਕੇ ਸਿਖੋ ਔ ਮਿਤਰੋਂ ਔ ਪੁਤਰੋ ਔ ਭਾਈਓਂ ਮੇਂ ਸਤਿਗੁਰੋਂ ਕਾ ਏਕ ਜੈਸਾ ਹੀ ਪ੍ਰੇਮ ਹੈ ਅਰਥਾਤ ਇਨ ਸਭ ਕੋ ਏਕ ਜੈਸਾ ਜਾਨ ਕਰ ਕ੍ਰਿਪਾ ਕਰਤੇ ਹੈਂ॥
Prof. Sahib Singhਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ।
SikhNet (Spanish)El Guru ama a Sus Devotos como si fueran Sus hijos, amigos o hermanos.

ਗੁਰੁ ਸਤਿਗੁਰੁ ਬੋਲਹੁ ਸਭਿ; ਗੁਰੁ ਆਖਿ. ਗੁਰੂ ਜੀਵਾਈਆ ॥੧੪॥

gur satigur bolahu sabh; gur aakh. guroo jeevaaeea |14|

Sant Singh KhalsaSo chant the Name of the Guru, the True Guru, everyone! Chanting the Name of the Guru, Guru, you shall be rejuvenated. ||14||
Manmohan SinghUtter ye all, the great True Guru's Name. By uttering the great Guru's Name, the man is reanimated.
Manmohan Singh (Punjabi)ਤੁਸੀਂ ਸਾਰੇ ਵਿਸ਼ਾਲ ਸੱਚੇ ਗੁਰਾਂ ਦੇ ਨਾਮ ਦਾ ਉਚਾਰਨ ਕਰੋ। ਵਿਸ਼ਾਲ ਗੁਰਾਂ ਨੂੰ ਆਰਾਧਨ ਦੁਆਰਾ ਇਨਸਾਨ ਮੁੜ ਸੁਰਜੀਤ ਹੋ ਜਾਂਦਾ ਹੈ।
Fareedkot Teekaਤਾਂ ਤੇ ਸਭੀ ਪੂਜਨੇ ਯੋਗ ਸਤਿਗੁਰੋਂ ਕਾ ਜਸ ਉਚਾਰਨ ਕਰੋ, ਕਿਉਂਕਿ ਸਤਿਗੁਰੋਂ ਕਾ ਜੋ ਨਾਮ ਹੈ, ਸੋ (ਗੁਰੁ) ਬਡਾ ਕਰ ਕੇ ਜੀਵਨ ਰੂਪ ਕਰ ਦੇਤਾ ਹੈ॥੧॥੪॥
Prof. Sahib Singh(ਹੇ ਸਿੱਖ ਸਹੇਲੀਓ!) ਸਾਰੀਆਂ 'ਗੁਰੂ, ਗੁਰੂ' ਆਖੋ, 'ਗੁਰੂ, ਗੁਰੂ' ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ ॥੧੪॥
SikhNet (Spanish)Reciten todos el Naam por la Gracia del Guru, pues así serán bendecidos con la Vida Eterna. (14)

Open this shabad →

Shabad Guru Amardas Ji Raag Sorath

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਨਾਨਕ. ਨਾਮੁ ਨ ਚੇਤਨੀ; ਅਗਿਆਨੀ ਅੰਧੁਲੇ. ਅਵਰੇ ਕਰਮ ਕਮਾਹਿ ॥

naanak. naam na chetanee; agiaanee andhule. avare karam kamaeh |

Sant Singh KhalsaO Nanak, the blind, ignorant fools do not remember the Naam, the Name of the Lord; they involve themselves in other activities.
Manmohan SinghNanak, the unwise, blind ones, contemplate not on the Name, and engage themselves in other deeds.
Manmohan Singh (Punjabi)ਨਾਨਕ, ਬੇਸਮਝ, ਅੰਨ੍ਹੇ ਇਨਸਾਨ ਨਾਮ ਦਾ ਆਰਾਧਨ ਨਹੀਂ ਕਰਦੇ ਅਤੇ ਹੋਰ ਕੰਮ ਕਾਜ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਅਗਿਆਨੀ ਪੁਰਸ ਨਾਮ ਨਹੀਂ ਸਿਮਰਤੇ ਹੈਂ, ਵੁਹ ਅੰਧੇ ਨਾਮ ਸੇ ਬਿਨਾ ਔਰ ਬੁਰੇ ਕਰਮ ਕਰਤੇ ਰਹਿਤੇ ਹੈਂ॥
Prof. Sahib Singhਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ।
SikhNet (Spanish)Dice Nanak, el tonto no habita en el Nombre del Señor y hace otras cosas;

ਜਮ ਦਰਿ ਬਧੇ ਮਾਰੀਅਹਿ; ਫਿਰਿ ਵਿਸਟਾ ਮਾਹਿ ਪਚਾਹਿ ॥੧॥

jam dar badhe maareeeh; fir visattaa maeh pachaeh |1|

Sant Singh KhalsaThey are bound and gagged at the door of the Messenger of Death; they are punished, and in the end, they rot away in manure. ||1||
Manmohan SinghBound at the death's courier's door they are punished and ultimately they rot in ordure.
Manmohan Singh (Punjabi)ਮੌਤ ਦੇ ਦੂਤ ਦੇ ਬੂਹੇ ਤੇ ਬੰਨ੍ਹੇ ਹੋਏ ਉਹ ਸਜ਼ਾ ਪਾਉਂਦੇ ਹਨ ਅਤੇ ਅੰਤ ਨੂੰ ਉਹ ਗੰਦਗੀ ਅੰਦਰ ਸੜ ਜਾਂਦੇ ਹਨ।
Fareedkot Teekaਵੁਹ ਅੰਤ ਕੋ ਜਮ ਕੇ ਦਰ ਪਰ ਬਧੇ ਹੂਏ ਮਾਰੀਏਂਗੇ, ਪੁਨਃ ਵਿਸਟਾ ਬੀਚ ਪਚਾਈਏਂਗੇ॥੧॥
Prof. Sahib Singh(ਸਿੱਟਾ ਇਹ ਨਿਕਲਦਾ ਹੈ, ਕਿ) ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ ॥੧॥
SikhNet (Spanish)es llevado a la justicia en el recinto de la muerte, es puesto de nuevo en un vientre y es destruido por sus propias pasiones. (1)

Open this shabad →

Shabad Guru Amardas Ji Raag Sorath

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਨਾਨਕ ਸਤਿਗੁਰੁ ਸੇਵਹਿ ਆਪਣਾ; ਸੇ ਜਨ ਸਚੇ ਪਰਵਾਣੁ ॥

naanak satigur seveh aapanaa; se jan sache paravaan |

Sant Singh KhalsaO Nanak, those humble beings are true and approved, who serve their True Guru.
Manmohan SinghNanak, true and approved are the persons, who serve their True Guru.
Manmohan Singh (Punjabi)ਨਾਨਕ, ਸੱਚੇ ਦੇ ਪ੍ਰਮਾਣੀਕ ਹਨ ਉਹ ਪੁਰਸ਼, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਅਪਨਾ ਸਤਿਗੁਰੂ ਸੇਵਤੇ ਹੈਂ, ਸੋ ਜਨ ਸਚੇ ਹੈਂ ਅਰ ਪ੍ਰਮਾਣੀਕ ਹੈਂ॥
Prof. Sahib Singhਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ;
SikhNet (Spanish)Dice Nanak, aquéllos que sirven al Guru son aprobados por Dios.

ਹਰਿ ਕੈ ਨਾਇ ਸਮਾਇ ਰਹੇ; ਚੂਕਾ ਆਵਣੁ ਜਾਣੁ ॥੨॥

har kai naae samaae rahe; chookaa aavan jaan |2|

Sant Singh KhalsaThey remain absorbed in the Name of the Lord, and their comings and goings cease. ||2||
Manmohan SinghIn the God's Name, they remain absorbed and their comings and goings cease.
Manmohan Singh (Punjabi)ਵਾਹਿਗੁਰੂ ਦੇ ਨਾਮ ਵਿੱਚ ਉਹ ਲੀਨ ਹੋਏ ਰਹਿੰਦੇ ਹਨ ਅਤੇ ਉਨ੍ਹਾਂ ਦੇ ਜਨਮ ਤੇ ਮਰਨ ਮੁੱਕ ਜਾਂਦੇ ਹਨ।
Fareedkot Teekaਵੁਹ ਹਰੀ ਕੇ ਨਾਮ ਮੇਂ ਸਮਾਇ ਰਹੇ ਹੈਂ, ਇਸੀ ਤੇ ਤਿਨ ਕਾ ਆਵਣ ਜਾਣਾ ਅਰਥਾਤ ਜਨਮ ਮਰਨ ਦੂਰ ਭਇਆ ਹੈ॥੨॥
Prof. Sahib Singhਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ ॥੨॥

ਪਦ ਅਰਥ ਨਾਇ = ਨਾਮ ਵਿਚ ॥੨॥

SikhNet (Spanish)Son fundidos en el Nombre del Señor y sus idas y venidas cesan. (2)

Open this shabad →

Shabad Guru Ramdas Ji Raag Sorath

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਧਨੁ ਸੰਪੈ ਮਾਇਆ ਸੰਚੀਐ; ਅੰਤੇ ਦੁਖਦਾਈ ॥

dhan sanpai maaeaa sancheeai; ante dukhadaaee |

Sant Singh KhalsaGathering the wealth and property of Maya, brings only pain in the end.
Manmohan SinghThe amassing of wealth, property and riches becomes distressful in the end.
Manmohan Singh (Punjabi)ਦੌਲਤ, ਜਾਇਦਾਦ ਅਤੇ ਮਾਲ-ਮਿਲਖ ਦਾ ਇਕੱਤ੍ਰ ਕਰਨਾ ਅਖੀਰ ਨੂੰ ਤਕਲੀਫ-ਦਿਹ ਹੋ ਜਾਂਦਾ ਹੈ।
Fareedkot Teekaਵਾਹਿਗੁਰੂ ਕੇ ਨਾਮ ਸੇ ਬਿਨਾ ਧਨ, ਰੋਕੜੀ, (ਸੰਪੈ) ਹਸਤੀ, ਘੋੜੇ, ਆਦੀ ਵਿਭੂਤੀ ਕੇ ਜੋ ਇਕਤ੍ਰ ਕਰੀਏ ਸੋ ਅੰਤ ਕੋ (ਮਾਇਆ) ਛਲ ਰੂਪ ਦੁਖਦਾਈ ਹੋਤੀ ਹੈ॥
Prof. Sahib Singhਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ;

ਪਦ ਅਰਥ ਸੰਪੈ = ਦੌਲਤ। ਸੰਚੀਐ = ਇਕੱਠਾ ਕਰੀਦਾ ਹੈ।

SikhNet (Spanish)Juntamos riquezas ilusorias y al final nos lamentamos.

ਘਰ ਮੰਦਰ ਮਹਲ ਸਵਾਰੀਅਹਿ; ਕਿਛੁ ਸਾਥਿ. ਨ ਜਾਈ ॥

ghar mandar mehal savaareeeh; kichh saath. na jaaee |

Sant Singh KhalsaHomes, mansions and adorned palaces will not go with anyone.
Manmohan SinghThe bedecked home, mansions and palaces, none of them goes with the man.
Manmohan Singh (Punjabi)ਸ਼ਿੰਗਾਰੇ ਹੋਏ ਮਕਾਨ, ਰਾਜਭਵਨ ਅਤੇ ਮਹਿਲ-ਮਾੜੀਆਂ ਜਿਨ੍ਹਾਂ ਵਿਚੋਂ ਕੋਈ ਵੀ ਇਨਸਾਨ ਦੇ ਨਾਲ ਨਹੀਂ ਜਾਂਦਾ।
Fareedkot Teekaਪੁਨਾਂ ਹੇ ਭਾਈ! ਘਰ ਕਚੇ ਔ (ਮੰਦਰ) ਪਕੇ ਮਹਲ ਜੋ ਦੁਹਾਸਮੇਂ ਤਿਹਾਸਮੇਂ ਬਨਵਾਈਤੇ ਹੈਂ, ਵਾ (ਮਹਲ) ਜਿਸ ਮੇਂ ਇਸਤ੍ਰੀਆਂ ਰਹੈਂ ਔਰ ਬਿਨਾ ਬੁਲਾਏ ਊਹਾਂ ਕੋਈ ਜਾਇ ਨ ਸਕੇ, ਇਨ ਮੇਂ ਸੇ ਕੋਈ ਵਸਤੂ ਕੁਛ ਥੋੜੇ ਮਾਤਰ ਭੀ ਸਾਥ ਨਹੀਂ ਜਾਤੀ ਹੈ॥
Prof. Sahib Singhਘਰ, ਮੰਦਰ ਤੇ ਮਹਿਲ ਬਣਾਈਦੇ ਹਨ, ਪਰ ਕੁਝ ਨਾਲ ਨਹੀਂ ਜਾਂਦਾ;

ਪਦ ਅਰਥ ਸਵਾਰੀਅਹਿ = ਬਣਾਈਦੇ ਹਨ।

SikhNet (Spanish)Construimos palacios y mansiones, los cuáles no nos podrán acompañar después.

ਹਰ ਰੰਗੀ ਤੁਰੇ ਨਿਤ ਪਾਲੀਅਹਿ; ਕਿਤੈ ਕਾਮਿ. ਨ ਆਈ ॥

har rangee ture nit paaleeeh; kitai kaam. na aaee |

Sant Singh KhalsaHe may breed horses of various colors, but these will not be of any use to him.
Manmohan SinghThe mortal ever nurses steeds of various colours, but they are of no avail whatsoever.
Manmohan Singh (Punjabi)ਪ੍ਰਾਣੀ, ਸਦਾ, ਅਨੇਕਾਂ ਰੰਗਤਾ ਅਤੇ ਘੋੜੇ ਹੀ ਪਾਲਦਾ ਹੈ, ਪ੍ਰੰਤੂ ਉਹ ਕਿਸੇ ਕੰਮ ਭੀ ਨਹੀਂ ਆਉਂਦੇ।
Fareedkot Teeka(ਹਰ ਰੰਗੀ) ਅਨੇਕ ਰੰਗੋਂ ਕੇ ਸਥਜੇ ਸੁਰਖੇ ਆਦੀ ਘੋੜੇ ਜੋ ਨਿਤ ਪਾਲੀਤੇ ਹੈਂ, ਵੁਹ ਭੀ ਕਿਤੇ ਕਾਮ ਨਹੀਂ ਆਵਤੇ ਹੈਂ॥
Prof. Sahib Singhਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ।

ਪਦ ਅਰਥ ਹਰ ਰੰਗੀ = ਹਰੇਕ ਕਿਸਮ ਦੇ।

SikhNet (Spanish)Mantenemos todo tipo de caballos, pero ¿de qué nos sirven? Oh Santos,

ਜਨ ਲਾਵਹੁ ਚਿਤੁ ਹਰਿ ਨਾਮ ਸਿਉ; ਅੰਤਿ ਹੋਇ ਸਖਾਈ ॥

jan laavahu chit har naam siau; ant hoe sakhaaee |

Sant Singh KhalsaO human, link your consciousness to the Lord's Name, and in the end, it shall be your companion and helper.
Manmohan SinghO man, attach thou thy mind with God's Name and in the end it shall be thy succour.
Manmohan Singh (Punjabi)ਹੇ ਬੰਦੇ! ਤੂੰ ਆਪਣਾ ਮਨ ਰੱਬ ਦੇ ਨਾਮ ਨਾਲ ਜੋੜ ਅਤੇ ਅਖੀਰ ਨੂੰ ਇਹ ਤੇਰਾ ਸਹਾਇਕ ਹੋਵੇਗਾ।
Fareedkot Teekaਤਾਂ ਤੇ ਹੇ ਜਨੋਂ! ਹਰੀ ਕੇ ਨਾਮ ਸਾਥ ਚਿਤ ਲਗਾਵੋ ਜੋ ਅੰਤ ਕੋ ਸਹਾਈ ਹੋਵੇਗਾ॥
Prof. Sahib Singhਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ।
SikhNet (Spanish)entonen su ser en el Nombre del Señor, pues Él sí los acompañará al final.

ਜਨ ਨਾਨਕ. ਨਾਮੁ ਧਿਆਇਆ; ਗੁਰਮੁਖਿ ਸੁਖੁ ਪਾਈ ॥੧੫॥

jan naanak. naam dhiaaeaa; guramukh sukh paaee |15|

Sant Singh KhalsaServant Nanak meditates on the Naam, the Name of the Lord; the Gurmukh is blessed with peace. ||15||
Manmohan SinghBy Guru's grace, slave Nanak has remembered the Name and he is blessed with peace.
Manmohan Singh (Punjabi)ਗੁਰਾਂ ਦੀ ਮਿਹਰ ਸਕਦਾ, ਗੋਲੇ ਨਾਨਕ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teekaਸ਼੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਹਰਿ ਨਾਮ ਧਿਆਇਆ ਹੈ, ਤਿਨ ਗੁਰਮੁਖੋਂ ਕੇ ਸਾਥ ਮਿਲ ਕਰ ਕੇ ਸੁਖੁ ਪਾਈਤਾ ਹੈ॥੧੫॥☬ਪ੍ਰਸ਼ਨ: ਐਸਾ ਨਾਮ ਪੁਰਸ ਜਪਤੇ ਕਿਉਂ ਨਹੀਂ?☬ਉਤਰੁ:
Prof. Sahib Singhਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ ॥੧੫॥
SikhNet (Spanish)Nanak ha habitado en el Nombre y mira, ha sido bendecido con el Éxtasis. (15)

Open this shabad →

Shabad Guru Amardas Ji Raag Sorath

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਬਿਨੁ ਕਰਮੈ. ਨਾਉ ਨ ਪਾਈਐ; ਪੂਰੈ ਕਰਮਿ ਪਾਇਆ ਜਾਇ ॥

bin karamai. naau na paaeeai; poorai karam paaeaa jaae |

Sant Singh KhalsaWithout the karma of good actions, the Name is not obtained; it can be obtained only by perfect good karma.
Manmohan SinghWithout God's grace, the name is not obtained, it can be obtained only through perfect destiny.
Manmohan Singh (Punjabi)ਵਾਹਿਗੁਰੂ ਦੀ ਰਹਿਮਤ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਕੇਵਲ ਪੂਰਨ ਪ੍ਰਾਲਭਧ ਰਾਹੀਂ ਹੀ ਇਹ ਪ੍ਰਾਪਤ ਹੋ ਸਕਦਾ ਹੈ।
Fareedkot Teekaਹੇ ਭਾਈ! ਬਿਨਾ ਭਾਗੋਂ ਸੇ ਨਾਮ ਨਹੀਂ ਪਾਈਤਾ ਹੈ, ਪੂਰਨ ਭਾਗੋਂ ਸੇ ਹੀ ਪਾਇਆ ਜਾਤਾ ਹੈ॥
Prof. Sahib Singhਪੂਰੀ ਮੇਹਰ ਦੁਆਰਾ ਹਰੀ-ਨਾਮ ਲੱਭ ਸਕਦਾ ਹੈ, ਮੇਹਰ ਤੋਂ ਬਿਨਾ ਨਾਮ ਨਹੀਂ ਮਿਲਦਾ;
SikhNet (Spanish)Sin la Gracia del Señor uno no obtiene Su Nombre; es a través de un Destino Perfecto que uno es bendecido.

ਨਾਨਕ. ਨਦਰਿ ਕਰੇ ਜੇ ਆਪਣੀ; ਤਾ ਗੁਰਮਤਿ ਮੇਲਿ ਮਿਲਾਇ ॥੧॥

naanak. nadar kare je aapanee; taa guramat mel milaae |1|

Sant Singh KhalsaO Nanak, if the Lord casts His Glance of Grace, then under Guru's Instruction, one is united in His Union. ||1||
Manmohan SinghNanak, if the Lord casts His gracious glance then, by Guru's instruction, the mortal unites in His union.
Manmohan Singh (Punjabi)ਨਾਨਕ, ਜੇਕਰ ਸੁਆਮੀ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਪ੍ਰਾਣੀ, ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਵਾਹਿਗੁਰੂ ਅਪਨੀ ਕ੍ਰਿਪਾ ਦ੍ਰਿਸਟੀ ਕਰੇ, ਤਬ ਗੁਰ ਸਿਖ੍ਯਾ ਸੇ ਸਤਸੰਗ ਮੇਂ ਮੇਲ ਮਿਲਾਵਤਾ ਹੈ॥੧॥☬ਸਰੀਰ ਕੀ ਦਸ਼ਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਜੇ ਹਰੀ ਆਪਣੀ ਕ੍ਰਿਪਾ-ਦ੍ਰਿਸ਼ਟੀ ਕਰੇ, ਤਾਂ ਸਤਿਗੁਰੂ ਦੀ ਸਿੱਖਿਆ ਵਿਚ ਲੀਨ ਕਰ ਕੇ ਮਿਲਾ ਲੈਂਦਾ ਹੈ ॥੧॥
SikhNet (Spanish)Dice Nanak, si el Señor nos tiene Compasión, entonces Él, a través de la Palabra del Guru nos une en Su Ser. (1)

Open this shabad →

Shabad Guru Nanak Dev Ji Raag Sorath

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ॥

eik dajheh ik dabeeeh; ikanaa kute khaeh |

Sant Singh KhalsaSome are cremated, and some are buried; some are eaten by dogs.
Manmohan SinghSome are cremated some buried and some the dogs eat.
Manmohan Singh (Punjabi)ਕਈ ਸਾੜੇ ਜਾਂਦੇ ਹਨ, ਕਈ ਦੱਬੇ ਜਾਂਦੇ ਹਨ ਅਤੇ ਕਈਆਂ ਨੂੰ ਕੂਕਰ ਖਾਂਦੇ ਹਨ।
Fareedkot Teekaਇਕਨੋਂ ਕੇ ਸਰੀਰ ਪ੍ਰਿਥ੍ਵੀ ਮੇਂ ਦਬਾਈਤੇ ਹੈਂ ਔਰ ਏਕ ਅਗਨੀ ਸੇ ਜਲਾਈਤੇ ਹੈਂ ਔਰ ਇਕਨਾ ਕੋ ਕੂਕਰ ਖਾਤੇ ਹੈਂ॥
Prof. Sahib Singh(ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ,

ਪਦ ਅਰਥ ਦਝਹਿ = ਸਾੜੇ ਜਾਂਦੇ ਹਨ।

SikhNet (Spanish)Los muertos podrán ser cremados o enterrados, tirados a los perros,

ਇਕਿ. ਪਾਣੀ ਵਿਚਿ ਉਸਟੀਅਹਿ; ਇਕਿ. ਭੀ ਫਿਰਿ ਹਸਣਿ ਪਾਹਿ ॥

eik. paanee vich usatteeeh; ik. bhee fir hasan paeh |

Sant Singh KhalsaSome are thrown into water, while others are thrown into wells.
Manmohan SinghSome are thrown into water and some, again, are cast into tower of silence.
Manmohan Singh (Punjabi)ਕਈ ਜਲ ਵਿੱਚ ਪ੍ਰਵਾਹ ਕੀਤੇ ਜਾਂਦੇ ਹਨ ਅਤੇ ਮੁੜ ਕਈਆਂ ਨੂੰ ਸੁੰਨਸਾਨ ਵਲਗਣ ਵਿੱਚ ਸੁੱਟਿਆ ਜਾਂਦਾ ਹੈ।
Fareedkot Teekaਇਕਨਾ ਕੇ ਸਰੀਰ ਪਾਨੀ ਬੀਚ ਗੇਰੀਤੇ ਹੈਂ, (ਭੀ) ਪੁਨਾ ਏਕ ਤਿਨ ਕੀ ਗਤੀ ਦੇਖ ਕਰ ਹਸਣਾ ਪਾਵਤੇ ਹੈਂ ਅਰਥਾਤ ਤਿਨ ਕੋ ਦੇਖ ਕਰ ਹਸਤੇ ਹੈਂ⁽¹⁾॥
Prof. Sahib Singhਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ।

ਪਦ ਅਰਥ ਉਸਟੀਅਹਿ = ਸੁੱਟੇ ਜਾਂਦੇ ਹਨ। ਹਸਣਿ = ਹੱਸਣ ਵਿਚ। ਹਸਣ = ਉਹ ਸੁੱਕਾ ਖੂਹ ਜਿਸ ਵਿਚ ਪਾਰਸੀ ਲੋਕ ਆਪਣੇ ਮੁਰਦੇ ਰੱਖ ਕੇ ਗਿਰਝਾਂ ਨੂੰ ਖੁਵਾ ਦੇਂਦੇ ਹਨ।

SikhNet (Spanish)al agua o a un pozo, pero nadie sabe,

ਨਾਨਕ. ਏਵ ਨ ਜਾਪਈ; ਕਿਥੈ ਜਾਇ ਸਮਾਹਿ ॥੨॥

naanak. ev na jaapee; kithai jaae samaeh |2|

Sant Singh KhalsaO Nanak, it is not known, where they go and into what they merge. ||2||
Manmohan SinghNanak, this much is not known as to where do they go and disappear?
Manmohan Singh (Punjabi)ਨਾਨਕ, ਇਹ ਕੁਝ ਪਤਾ ਨਹੀਂ ਲੱਗਦਾ ਕਿ ਉਹ ਕਿਥੇ ਜਾ ਕੇ ਅਲੋਪ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਨਹੀਂ ਜਾਣੀਤਾ ਜੋ ਸਰੀਰ ਕਹਾਂ ਜਾਇ ਕਰ ਸਮਾਵੈਂਗੇ ਅਰਥਾਤ ਹਮਾਰੇ ਸਰੀਰ ਕੀ ਕ੍ਯਾ ਦਸਾ ਹੋਇਗੀ॥੨॥
Prof. Sahib Singhਪਰ, ਹੇ ਨਾਨਕ! (ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ ॥੨॥

ਪਦ ਅਰਥ ਏਵ = ਇਸ ਤਰ੍ਹਾਂ, (ਭਾਵ, ਸਾੜਨ ਦੱਬਣ ਆਦਿਕ ਨਾਲ)। ਨ ਜਾਪਈ = ਪਤਾ ਨਹੀਂ ਲੱਗਦਾ ॥੨॥

SikhNet (Spanish)oh, dice Nanak, en dónde se funde el Alma al final. (2)

Open this shabad →

Shabad Guru Ramdas Ji Raag Sorath

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤਿਨ ਕਾ ਖਾਧਾ ਪੈਧਾ. ਮਾਇਆ ਸਭੁ ਪਵਿਤੁ ਹੈ; ਜੋ ਨਾਮਿ ਹਰਿ ਰਾਤੇ ॥

tin kaa khaadhaa paidhaa. maaeaa sabh pavit hai; jo naam har raate |

Sant Singh KhalsaThe food and clothes, and all the worldly possessions of those who are attuned to the Lord's Name are sacred.
Manmohan SinghPure are all the food, dress and wealth of those, who are imbued with the God's Name.
Manmohan Singh (Punjabi)ਪਵਿੱਤਰ ਹੈ, ਉਨ੍ਹਾਂ ਦਾ ਸਮੂਹ ਖਾਣਾ, ਪਹਿਨਣਾ ਅਤੇ ਦੌਲਤ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ।
Fareedkot Teekaਤਿਨੋਂ ਕਾ ਖਾਣਾ, (ਪੈਧਾ) ਪਹਿਰਨਾ, ਪੁਨਾ ਮਾਯਾ ਸੰਪੂਰਨ ਪਵਿਤ੍ਰ ਹੈ, ਜੋ ਹਰੀ ਕੇ ਨਾਮ ਬੀਚ ਰਾਤੇ ਹੂਏ ਹੈਂ॥
Prof. Sahib Singhਜੋ ਮਨੁੱਖ ਹਰੀ ਦੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦਾ ਮਾਇਆ ਨੂੰ ਵਰਤਣਾ, ਖਾਣਾ ਪਹਿਨਣਾ ਸਭ ਕੁਝ ਪਵਿੱਤ੍ਰ ਹੈ;
SikhNet (Spanish)Bendito es el alimento, las ropas, y todas las riquezas de aquéllos que están imbuidos en el Nombre del Señor.

ਤਿਨ ਕੇ ਘਰ ਮੰਦਰ. ਮਹਲ ਸਰਾਈ, ਸਭਿ ਪਵਿਤੁ ਹਹਿ; ਜਿਨੀ ਗੁਰਮੁਖਿ ਸੇਵਕ ਸਿਖ, ਅਭਿਆਗਤ ਜਾਇ ਵਰਸਾਤੇ ॥

tin ke ghar mandar. mehal saraaee, sabh pavit heh; jinee guramukh sevak sikh, abhiaagat jaae varasaate |

Sant Singh KhalsaAll the homes, temples, palaces and way-stations are sacred, where the Gurmukhs, the selfless servants, the Sikhs and the renouncers of the world, go and take their rest.
Manmohan SinghSacred are all the homes, mansions, seraglios and caravansarys of those, wherein the pious persons, God's slaves, Guru's Sikhs, and the world-renouncers go and take rest.
Manmohan Singh (Punjabi)ਪਵਿੱਤਰ ਹਨ ਸਾਰੇ ਧਾਮ, ਰਾਜਭਵਨ, ਮਹਲਿ ਮਾੜੀਆਂ ਅਤੇ ਸਰਾਵਾਂ ਉਨ੍ਹਾਂ ਦੀਆਂ, ਜਿਨ੍ਹਾਂ ਵਿੱਚ ਪਵਿੱਤਰ ਪੁਰਸ਼, ਵਾਹਿਗੁਰੂ ਦੇ ਗੋਲੇ, ਗੁਰੂ ਦੇ ਸਿੱਖ ਅਤੇ ਜਗਤ-ਤਿਆਗੀ ਜਾ ਕੇ ਵਿਸਰਾਮ ਕਰਦੇ ਹਨ।
Fareedkot Teekaਤਿਨੋਂ ਕੇ ਘਰ ਕਚੇ ਔ ਪਕੇ ਮੰਦਰ ਮਹਲ ਦੁਛੱਤੇ ਤਿਛੱਤੇ ਪੁਨਾ ਸਰਾਈਂ ਸੰਪੂਰਨ ਪਵਿਤ੍ਰ ਹੈਂ, ਜਿਨੋਂ ਮੇਂ ਗੁਰਮੁਖ ਸੇਵਕ ਸਿਖ ਅਭਿਆਗਤ ਜਾਇ ਕੇ ਵਰਸਾਵਤੇ ਹੈਂ, ਭਾਵ ਸੇ ਤਿਨ ਕੇ ਘਰ ਮੇਂ ਜਾਇਕਰ ਇਹ ਸਭ ਸੁਖ ਪਾਵਤੇ ਹੈਂ॥
Prof. Sahib Singhਉਹਨਾਂ ਦੇ ਘਰ, ਮੰਦਰ, ਮਹਿਲ ਤੇ ਸਰਾਵਾਂ ਸਭ ਪਵਿੱਤ੍ਰ ਹਨ, ਜਿਨ੍ਹਾਂ ਵਿਚੋਂ ਗੁਰਮੁਖਿ ਸੇਵਕ ਸਿੱਖ ਤੇ ਅਭਿਆਗਤ ਜਾ ਕੇ ਸੁਖ ਲੈਂਦੇ ਹਨ।
SikhNet (Spanish)Benditos son los hogares, templos, palacios y villas dedicados a los Devotos y mendicantes de Dios.

ਤਿਨ ਕੇ ਤੁਰੇ ਜੀਨ ਖੁਰਗੀਰ, ਸਭਿ ਪਵਿਤੁ ਹਹਿ; ਜਿਨੀ ਗੁਰਮੁਖਿ ਸਿਖ. ਸਾਧ ਸੰਤ ਚੜਿ ਜਾਤੇ ॥

tin ke ture jeen khurageer, sabh pavit heh; jinee guramukh sikh. saadh sant charr jaate |

Sant Singh KhalsaAll the horses, saddles and horse blankets are sacred, upon which the Gurmukhs, the Sikhs, the Holy and the Saints, mount and ride.
Manmohan SinghSacred are all the houses, saddles and horse-cloths of those, mounting whereon the Guru-wards, the sikhs of the Guru, the true persons and the saints go their way.
Manmohan Singh (Punjabi)ਪਵਿੱਤਰ ਹਨ। ਉਨ੍ਹਾਂ ਦੇ ਸਮੂਹ ਘੋੜੇ, ਕਾਠੀਆਂ ਅਤੇ ਤਾਹਰੂ ਉਨ੍ਹਾਂ ਦੇ, ਜਿਨ੍ਹਾਂ ਉਤੇ ਸਵਾਰ ਹੋ, ਗੁਰੂ-ਅਨੁਸਾਰੀ, ਗੁਰੂ ਦੇ ਸਿੱਖ, ਸੱਚੇ ਪੁਰਸ਼ ਅਤੇ ਭਗਤ ਆਪਣੇ ਮਾਰਗ ਜਾਂਦੇ ਹਨ।
Fareedkot Teekaਤਿਨ ਕੇ (ਤੁਰੇ) ਘੋੜੇ ਔ (ਜੀਨ) ਕਾਠੀਆਂ ਪੁਨਾ ਤਿਨ ਕੇ ਨੀਚੇ ਪੜਨੇ ਵਾਲੇ ਖੁਰਗੀਨ ਸਭ ਪਵਿਤ੍ਰ ਹੈਂ, ਜਿਨ ਕੇ ਊਪਰ ਗੁਰਮੁਖ ਸਿੱਖ (ਸਾਧ) ਸ੍ਰੇਸ਼ਟ ਸੰਤ ਚੜਕੇ ਜਾਤੇ ਹੈਂ, ਭਾਵ ਸੇ ਜੋ ਪਦਾਰਥ ਸੰਤੋਂ ਕੇ ਕਾਮ ਆਵੇਂ ਸੋਈ ਸਫਲ ਹੈ॥
Prof. Sahib Singhਉਹਨਾਂ ਦੇ ਘੋੜੇ, ਜ਼ੀਨਾਂ, ਤਾਹਰੂ ਸਭ ਪਵਿੱਤ੍ਰ ਹਨ, ਜਿਨ੍ਹਾਂ ਉਤੇ ਗੁਰਮੁਖਿ ਸਿੱਖ ਸਾਧ ਸੰਤ ਚੜ੍ਹਦੇ ਹਨ;

ਪਦ ਅਰਥ ਖੁਰਗੀਰ = (ਫਾ: ਖ਼ੂ-ਗੀਰ) ਪਸੀਨਾ ਜਜ਼ਬ ਕਰਨ ਵਾਲਾ; ਤਾਹਰੂ ਜੋ ਜ਼ੀਨ ਦੇ ਹੇਠ ਪਾਈਦਾ ਹੈ। ਤੁਰੇ = ਘੋੜੇ।

SikhNet (Spanish)Benditos los caballos, benditas las sillas y los ropajes que están puestos al servicio de los Santos.

ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ; ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥

tin ke karam dharam kaaraj sabh pavit heh; jo boleh har har raam naam har saate |

Sant Singh KhalsaAll the rituals and Dharmic practices and deeds are sacred, for those who utter the Name of the Lord, Har, Har, the True Name of the Lord.
Manmohan SinghPure are all the rites, faiths and deeds of those, who utter Lord God, and the Name of the True Lord God.
Manmohan Singh (Punjabi)ਪਾਵਨ ਹਨ ਸਾਰੇ ਸੰਸਕਾਰ, ਈਮਾਨ ਅਤੇ ਕੰਮ ਕਾਜ ਉਨ੍ਹਾਂ ਦੇ ਜੋ ਸੁਆਮੀ ਵਾਹਿਗੁਰੂ ਅਤੇ ਸੱਚੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ।
Fareedkot Teekaਤਿਨੋਂ ਕੇ ਕਰਮ ਧਰਮ ਕਾਰਜ ਸਭ ਪਵਿਤ੍ਰ ਹੈਂ, ਜੋ ਪੁਰਸ਼ ਹਰੀ (ਰਾਮ) ਵਿਆਪਕ (ਸਾਤੇ) ਸਤ ਸਰੂਪ ਕੋ ਹਰਿ ਹਰਿ ਨਾਮ ਕੋ ਹਰ ਪ੍ਰਕਾਰ ਬੋਲਤੇ ਹੈਂ॥
Prof. Sahib Singhਉਹਨਾਂ ਦੇ ਕੰਮ-ਕਾਜ ਸਭ ਪਵ੍ਰਿੱਤ ਹਨ, ਜੋ ਹਰ ਵੇਲੇ ਹਰੀ ਦਾ ਨਾਮ ਉਚਾਰਦੇ ਹਨ।

ਪਦ ਅਰਥ ਸਾਤੇ = ਸਤਿ, ਸਦਾ-ਥਿਰ ਰਹਿਣ ਵਾਲਾ ਹਰੀ।

SikhNet (Spanish)Puras son las acciones encaminadas a recitar siempre el Nombre del Verdadero Señor.

ਜਿਨ ਕੈ ਪੋਤੈ ਪੁੰਨੁ ਹੈ; ਸੇ ਗੁਰਮੁਖਿ ਸਿਖ. ਗੁਰੂ ਪਹਿ ਜਾਤੇ ॥੧੬॥

jin kai potai pun hai; se guramukh sikh. guroo peh jaate |16|

Sant Singh KhalsaThose Gurmukhs, those Sikhs, who have purity as their treasure, go to their Guru. ||16||
Manmohan SinghThe pious Gur-sikhs who have piety in their treasure, they alone repair to the Guru.
Manmohan Singh (Punjabi)ਪਵਿੱਤ੍ਰ ਗੁਰਸਿੱਖ, ਜਿਨ੍ਹਾਂ ਦੇ ਖਜਾਨੇ ਵਿੱਚ ਪਵਿੱਤਰਤਾ ਹੈ, ਉਹ ਹੀ ਗੁਰਾਂ ਕੋਲ ਜਾਂਦੇ ਹਨ।
Fareedkot Teekaਜਿਨੋਂ ਕੇ (ਪੋਤੈ) ਖਜਾਨੇ ਮੇਂ ਪੁੰਨ ਭਰੇ ਹੂਏ ਹੈਂ, ਭਾਵ ਸੇ ਜਿਨੋਂ ਨੇ ਅਨੇਕ ਜਨਮੋਂ ਮੇਂ ਪੁੰਨ ਕਰੇ ਹੂਏ ਹੈਂ, ਸੋ ਗੁਰਮੁਖ ਸਿਖ ਸਤਿਗੁਰੋਂ ਪਾਸ ਸਿਖ੍ਯਾ ਲੇਨੇ ਕੋ ਜਾਤੇ ਹੈਂ॥੧੬॥
Prof. Sahib Singh(ਪਹਿਲੇ ਕੀਤੇ ਕੰਮਾਂ ਦੇ ਅਨੁਸਾਰ) ਜਿਨ੍ਹਾਂ ਦੇ ਪੱਲੇ (ਭਲੇ ਸੰਸਕਾਰ-ਰੂਪ) ਪੁੰਨ ਹੈ, ਉਹ ਗੁਰਮੁਖ ਸਿੱਖ ਸਤਿਗੁਰੂ ਦੀ ਸ਼ਰਨ ਆਉਂਦੇ ਹਨ ॥੧੬॥
SikhNet (Spanish)Aquéllos que atesoran la Piedad, llegan hasta los Pies del Guru. (16)

Open this shabad →

Shabad Guru Amardas Ji Raag Sorath

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਨਾਨਕ. ਨਾਵਹੁ ਘੁਥਿਆ; ਹਲਤੁ ਪਲਤੁ ਸਭੁ ਜਾਇ ॥

naanak. naavahu ghuthiaa; halat palat sabh jaae |

Sant Singh KhalsaO Nanak, forsaking the Name, he loses everything, in this world and the next.
Manmohan SinghNanak, forsaking the Name, man loses all, this world and the world beyond.
Manmohan Singh (Punjabi)ਨਾਨਕ, ਨਾਮ ਨੂੰ ਤਿਆਗ ਕੇ, ਇਨਸਾਨ, ਆਪਣੇ ਇਸ ਲੋਕ ਅਤੇ ਪ੍ਰਲੋਕ ਸਭ ਨੂੰ ਗੁਆ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਸੇ ਭੁਲਾਇਆ ਹੋਇਆਂ ਮਨਮੁਖੋਂ ਕਾ ਇਸ ਲੋਕ ਔ ਪਰਲੋਕ ਕਾ ਸੁਖ ਸਭ ਚਲਾ ਜਾਤਾ ਹੈ॥
Prof. Sahib Singhਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ;
SikhNet (Spanish)Dice Nanak, aquél que abandona el Nombre del Señor pierde aquí y aquí después.

ਜਪੁ ਤਪੁ ਸੰਜਮੁ ਸਭੁ ਹਿਰਿ ਲਇਆ; ਮੁਠੀ ਦੂਜੈ ਭਾਇ ॥

jap tap sanjam sabh hir leaa; mutthee doojai bhaae |

Sant Singh KhalsaChanting, deep meditation and austere self-disciplined practices are all wasted; he is deceived by the love of duality.
Manmohan SinghHis worship, penance and self discipline are all wasted and he is beguiled by another's love.
Manmohan Singh (Punjabi)ਉਸ ਦੀ ਉਪਾਸ਼ਨਾ ਅਤੇ ਸਵੈ-ਜਬਤ ਸਾਰੇ ਵਿਅਰਥ ਜਾਂਦੇ ਹਨ। ਉਸ ਨੂੰ ਹੋਰਸ ਦੀ ਪ੍ਰੀਤ ਨੇ ਠੱਗ ਲਿਆ ਹੈ।
Fareedkot Teekaਤਿਨ ਕਾ ਜਪ ਤਕ ਸੰਜਮ ਸਭ ਵਿਕਾਰੋਂ ਨੇ ਹਿਰ ਲੀਆ ਹੈ, ਕਿਉਂਕਿ ਤਿਨ ਕੀ ਬੁਧੀ ਦ੍ਵੈਤ ਭਾਵ ਮੇਂ ਠਗੀ ਗਈ ਹੈ॥
Prof. Sahib Singhਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ;

ਪਦ ਅਰਥ ਹਿਰਿ ਲਇਆ = ਚੁਰਾਇਆ ਜਾਂਦਾ ਹੈ।

SikhNet (Spanish)Toda su contemplación, austeridad y disciplina es desperdiciada y es embaucado por el otro.

ਜਮ ਦਰਿ ਬਧੇ ਮਾਰੀਅਹਿ; ਬਹੁਤੀ ਮਿਲੈ ਸਜਾਇ ॥੧॥

jam dar badhe maareeeh; bahutee milai sajaae |1|

Sant Singh KhalsaHe is bound and gagged at the door of the Messenger of Death. He is beaten, and receives terrible punishment. ||1||
Manmohan SinghBound at the death-courier's door he is beaten and is awarded great punishment.
Manmohan Singh (Punjabi)ਮੌਤ ਦੇ ਦੂਤ ਦੇ ਬੂਹੇ ਤੇ ਬੱਝਾ ਹੋਇਆ ਉਹ ਕੁੱਟਿਆ ਫਾਂਟਿਆ ਜਾਂਦਾ ਹੈ ਤੇ ਘਣੇਰੀ ਸਜ਼ਾ ਪਾਉਂਦਾ ਹੈ।
Fareedkot Teekaਵਹੁ ਅੰਤ ਸਮੈਂ ਜਮ ਕੇ ਦਰ ਪਰ ਬਧੇ ਹੂਏ ਮਾਰੀਐਂਗੇ, ਪੁਨਾ ਤਿਨਾਂ ਕੋ ਨਰਕਾਂ ਕੀ ਬਹੁਤੀ ਸਜਾਇ ਮਿਲੈਗੀ॥੧॥
Prof. Sahib Singhਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ ॥੧॥
SikhNet (Spanish)Es ajusticiado en el recinto de la muerte y sufre lamentablemente. (1)

Open this shabad →

Ang 648 of 1430