ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ਨੀਕੀ ਜੀਅ ਕੀ. ਹਰਿ ਕਥਾ ਊਤਮ; ਆਨ ਸਗਲ ਰਸ. ਫੀਕੀ ਰੇ ॥੧॥ ਰਹਾਉ ॥
neekee jeea kee. har kathaa aootam; aan sagal ras. feekee re |1| rahaau |
Sant Singh KhalsaThe Sublime Sermon of the Lord is the best thing for the soul. All other tastes are insipid. ||1||Pause||
Manmohan SinghThe good thing for the soul is the Lord's sublime discourse. All other relishes are insipid. Pause.
Manmohan Singh (Punjabi)ਆਤਮਾ ਲਈ ਚੰਗੀ ਚੀਜ਼ ਸੁਆਮੀ ਦੀ ਸ਼੍ਰੇਸ਼ਟ ਵਾਰਤਾ ਹੈ, ਹੋਰ ਸਾਰੇ ਸੁਆਦ ਫਿਕਲੇ ਹਨ। ਠਹਿਰਾਉ।
Fareedkot Teekaਹਰੀ ਕੀ ਕਥਾ ਜੋ (ਨੀਕੀ) ਚੰਗੀ ਹੈ, ਸੋ ਜੀਵ ਕੀ ਬੁਧੀ ਕੋ ਉਤਮ ਕਰਨੇ ਵਾਲੀ ਹੈ ਔਰ ਸੰਪੂਰਨ ਰਸੋਂ ਕੀ ਪੰਕਤੀ (ਫੀਕੀ) ਨਿਰੱਸ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਜਿੰਦ ਵਾਸਤੇ ਇਹ ਸ੍ਰੇਸ਼ਟ ਤੇ ਸੋਹਣੀ ਚੀਜ਼ ਹੈ। (ਦੁਨੀਆ ਦੇ) ਹੋਰ ਸਾਰੇ ਪਰਾਰਥਾਂ ਦੇ ਸੁਆਦ (ਇਸ ਦੇ ਟਾਕਰੇ ਤੇ) ਫਿੱਕੇ ਹਨ ॥੧॥ ਰਹਾਉ ॥ਪਦ ਅਰਥ ਨੀਕੀ = ਚੰਗੀ (ਚੀਜ਼)। ਜੀਅ ਕੀ = ਜਿੰਦ ਦੀ, ਜਿੰਦ ਵਾਸਤੇ। ਊਤਮ = ਸ੍ਰੇਸ਼ਟ। ਆਨ = {अन्य} ਹੋਰ। ਸਗਲ = ਸਾਰੇ। ਫੀਕੀ = ਫੀਕੇ, ਬੇ-ਸੁਆਦੇ ॥੧॥ ਰਹਾਉ ॥
SikhNet (Spanish)Para el Alma, el Bien más elevado es la Dulce Palabra del Señor; todos los demás gozos tienen un sabor insípido. (1-Pausa)
ਬਹੁ ਗੁਨਿ ਧੁਨਿ, ਮੁਨਿ ਜਨ ਖਟੁ ਬੇਤੇ; ਅਵਰੁ ਨ ਕਿਛੁ. ਲਾਈਕੀ ਰੇ ॥੧॥
bahu gun dhun, mun jan khatt bete; avar na kichh. laaeekee re |1|
Sant Singh KhalsaThe worthy beings, heavenly singers, silent sages and the knowers of the six Shaastras proclaim that nothing else is worthy of consideration. ||1||
Manmohan SinghThe men of many merits, expert musicians. silent sages and knowers of six Shashtras deem noting else worthy of man's deliberation.
Manmohan Singh (Punjabi)ਬਹੁਤੀਆਂ ਖੂਬੀਆਂ ਅਤੇ ਰਾਗਵਿਦਿਆਂ ਵਾਲੇ ਬੰਦੇ ਖਾਮੋਸ਼ ਰਿਸ਼ੀ ਅਤੇ ਛੇ ਸ਼ਾਸਤਰਾਂ ਨੂੰ ਜਾਨਣ ਵਾਲੇ ਹੋਰ ਕਿਸੇ ਸ਼ੈ ਨੂੰ ਬੰਦੇ ਦੀ ਵੀਚਾਰ ਦੇ ਲਾਇਕ ਨਹੀਂ ਸਮਝਦੇ।
Fareedkot Teekaਬਹੁਤ ਸੇ ਜੋ (ਗੁਨਿ) ਗੁਨੀ ਹੈਂ ਧੁਨਿ ਲਗਾਵਨੇ ਵਾਲੇ, ਭਾਵ ਜੋਗੀ ਹੈਂ, (ਮੁਨਿ) ਮਨਨਸੀਲੀ ਹੈਂ, (ਖਟੁ ਬੇਤੇ) ਜੋ ਖਟ ਸ਼ਾਸਤ੍ਰੋਂ ਕੇ ਜਾਨਨੇ ਵਾਲੇ ਹੈਂ, ਤਿਨ ਸਭ ਨੇ ਬਿਚਾਰ ਕਰ ਕਹਾ ਹੈ ਕਿ ਹਰੀ ਕਥਾ ਕੇ ਤੁਲ ਹੋਰ (ਕਿਛੁ) ਕੋਈ ਕਥਾ (ਲਾਈਕੀ) ਜੋਗ ਨਹੀਂ ਹੈ॥੧॥
Prof. Sahib Singhਇਹ ਹਰਿ-ਕਥਾ ਬਹੁਤ ਗੁਣਾਂ ਵਾਲੀ ਹੈ (ਜੀਵ ਦੇ ਅੰਦਰ ਗੁਣ ਪੈਦਾ ਕਰਨ ਵਾਲੀ ਹੈ) ਮਿਠਾਸ-ਭਰੀ ਹੈ, ਛੇ ਸ਼ਾਸਤਰਾਂ ਨੂੰ ਜਾਣਨ ਵਾਲੇ ਰਿਸ਼ੀ ਲੋਕ (ਹੀ ਹਰਿ-ਕਥਾ ਤੋਂ ਬਿਨਾ) ਕਿਸੇ ਹੋਰ ਉੱਦਮ ਨੂੰ (ਜਿੰਦ ਵਾਸਤੇ) ਲਾਭਦਾਇਕ ਨਹੀਂ ਮੰਨਦੇ ॥੧॥ਪਦ ਅਰਥ ਬਹੁ ਗੁਨਿ = ਬਹੁਤ ਗੁਣਾਂ ਵਾਲੀ ਹੈ। ਧੁਨਿ = ਮਿਠਾਸ ਵਾਲੀ। ਖਟ = ਛੇ (ਸ਼ਾਸਤਰ)। ਬੇਤੇ = ਜਾਣਨ ਵਾਲੇ। ਲਾਈਕੀ = ਲਾਇਕ, ਯੋਗ, ਲਾਭਦਾਇਕ। ਰੇ = ਹੇ ਭਾਈ! ॥੧॥
SikhNet (Spanish)Los que son sabios, sí, los cantantes celestiales, los visionarios y los conocedores de los Shastras, saben que todo lo demás no vale la pena ni pensarlo. (1)
ਬਿਖਾਰੀ ਨਿਰਾਰੀ ਅਪਾਰੀ ਸਹਜਾਰੀ; ਸਾਧਸੰਗਿ ਨਾਨਕ. ਪੀਕੀ ਰੇ ॥੨॥੪॥੧੩੩॥
bikhaaree niraaree apaaree sahajaaree; saadhasang naanak. peekee re |2|4|133|
Sant Singh KhalsaIt is the cure for evil passions, unique, unequalled and peace-giving; in the Saadh Sangat, the Company of the Holy, O Nanak, drink it in. ||2||4||133||
Manmohan SinghThis discourse of God is an antidote to passion, singular, unequalled, peace-giving and is quaffed in the saints society, O Nanak.
Manmohan Singh (Punjabi)ਵਾਹਿਗੁਰੂ ਦੀ ਇਹ ਕਥਾ, ਵਿਸ਼ੇ ਵੇਗਾਂ ਨੂੰ ਮਾਰਨ ਵਾਲੀ, ਨਿਰਾਲੀ, ਲਾਸਾਨੀ ਅਤੇ ਆਰਾਮ ਦੇਣਹਾਰ ਹੈ, ਅਤੇ ਸਤਿ ਸੰਗਤ ਅੰਦਰ ਪੀਤੀ ਜਾਂਦੀ ਹੈ, ਹੇ ਨਾਨਕ!
Fareedkot Teekaਪੁਨਾ ਹਰੀ ਕੀ ਕਥਾ ਕੈਸੀ ਹੈ? (ਬਿਖਾਰੀ) ਬਿਖਿਓਂ ਕੇ ਕਾਟਨੇ ਕੋ ਆਰੀ ਹੈ ਔਰ ਮਾਇਕ ਕਥਾਓਂ ਸੇ (ਨਿਰਾਰੀ) ਨਿਰਾਲੀ ਹੈ, (ਅਪਾਰੀ) ਬ੍ਯੰਤ ਹੈ ਵਾ ਅਪਾਰ ਪਰਮੇਸ੍ਵਰ ਕਾ ਨਿਰਨਾ ਕਰਾਉਨੇ ਹਾਰੀ ਹੈ, ਅਲੀ, ਭਾਵ ਸਖੀ ਹੈ, (ਸਹਜਾਰੀ) ਹੇ ਭਾਈ ਸਾਂਤੀ ਕੀ ਵਾ ਗ੍ਯਾਨ ਕੀ ਪੰਕਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਹਰਿ ਕਥਾ ਕੌਨ ਹੈ, ਜੋ (ਪੀ) ਪਤੀ ਕੀ ਕਥਾ ਸਾਧ ਸੰਗਤ ਦ੍ਵਾਰੇ ਮੇਂ ਹੋਤੀ ਹੈ? ॥੨॥੪॥੧੩੩॥
Prof. Sahib Singhਇਹ ਹਰਿ-ਕਥਾ (ਮਾਨੋ, ਅੰਮ੍ਰਿਤ ਦੀ ਧਾਰ ਹੈ ਜੋ) ਵਿਸ਼ਿਆਂ ਦੇ ਜ਼ਹਰ ਦੇ ਅਸਰ ਨੂੰ ਨਾਸ ਕਰਦੀ ਹੈ, ਅਨੋਖੇ ਸੁਆਦ ਵਾਲੀ ਹੈ, ਅਕੱਥ ਹੈ, ਆਤਮਕ ਅਡੋਲਤਾ ਪੈਦਾ ਕਰਦੀ ਹੈ। ਹੇ ਨਾਨਕ! (ਇਹ ਹਰਿ-ਕਥਾ, ਇਹ ਅੰਮ੍ਰਿਤ ਦੀ ਧਾਰ) ਸਾਧ ਸੰਗਤਿ ਵਿਚ (ਟਿਕ ਕੇ ਹੀ) ਪੀਤੀ ਜਾ ਸਕਦੀ ਹੈ ॥੨॥੪॥੧੩੩॥ਪਦ ਅਰਥ ਬਿਖਾਰੀ = {ਬਿਖ-ਅਰਿ} ਵਿਸ਼ਿਆਂ ਦੀ ਵੈਰਨ, ਵਿਸ਼ਿਆਂ ਦਾ ਦਬਾਉ ਹਟਾਣ ਵਾਲੀ। ਨਿਰਾਰੀ = ਨਿਰਾਲੀ, ਅਨੋਖੀ। ਅਪਾਰੀ = ਬੇਅੰਤ; ਅਕੱਥ। ਸਹਜਾਰੀ = ਆਤਮਕ ਅਡੋਲਤਾ ਪੈਦਾ ਕਰਨ ਵਾਲੀ। ਪੀਕੀ = ਪੀਤੀ ਜਾਂਦੀ ਹੈ, ਮਾਣੀ ਜਾਂਦੀ ਹੈ ॥੨॥੪॥੧੩੩॥
SikhNet (Spanish)Y este Néctar, antídoto de la pasión, el Infinito, el Dador de Paz, uno lo bebe en la Sociedad de los Santos.(2-3-133)