ੴ

ਸਿੱਖਬਾਣੀ · SikhBani

Ang 404

Sri Guru Granth Sahib · Raag Aasaa · 6 shabads, 33 lines
Translations
Shabad Guru Arjan Dev Ji Raag Aasaa continued from Ang 403

ਸਾਜਨ ਸੰਤ. ਹਮਾਰੇ ਮੀਤਾ; ਬਿਨੁ ਹਰਿ ਹਰਿ. ਆਨੀਤਾ ਰੇ ॥

saajan sant. hamaare meetaa; bin har har. aaneetaa re |

Sant Singh KhalsaO Saints, my friends and companions, without the Lord, Har, Har, you shall perish.
Manmohan SinghO saints, my friends and intimates, without God's Name everything is perishable.
Manmohan Singh (Punjabi)ਹੇ ਮੇਰੇ ਦੋਸਤ ਅਤੇ ਮਿੱਤ੍ਰ ਸਾਧੂਓ! ਵਾਹਿਗੁਰੂ ਦੇ ਨਾਮ ਦੇ ਬਗੈਰ ਹਰ ਸ਼ੈ ਨਾਸਵੰਤ ਹੈ।
Fareedkot Teekaਹੇ ਹਮਾਰੇ ਮਨ ਬਾਣੀ ਕੇ ਮਿਤ੍ਰ ਸੰਤ ਜਨੋਂ! ਹਰੀ ਕੇ ਭਜਨ ਸੇ ਬਿਨਾਂ ਹਰ ਏਕ ਕਰਮ (ਆਨੀਤਾ) ਅਜੋਗ ਹੈ॥
Prof. Sahib Singhਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਿਤਰੋ! (ਜਗਤ ਵਿਚ ਜੋ ਕੁਝ ਭੀ ਦਿੱਸ ਰਿਹਾ ਹੈ) ਪਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਵੰਤ ਹੈ (ਦਿੱਸਦੇ ਪਸਾਰੇ ਨਾਲ ਮੋਹ ਪਾਇਆਂ ਦੁੱਖ ਹੀ ਪ੍ਰਾਪਤ ਹੋਵੇਗਾ)।

ਪਦ ਅਰਥ ਹਮਾਰੇ ਮੀਤਾ = ਹੇ ਮੇਰੇ ਮਿੱਤਰੋ! ਆਨੀਤਾ = ਅਨਿੱਤ, ਨਾਸਵੰਤ।

SikhNet (Spanish)Oh Santos, compañeros y amigos, sin la experiencia del Señor, Jar, Jar, en el interior,

ਸਾਧਸੰਗਿ ਮਿਲਿ ਹਰਿ ਗੁਣ ਗਾਏ; ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥

saadhasang mil har gun gaae; ihu janam padaarath jeetaa re |1| rahaau |

Sant Singh KhalsaJoining the Saadh Sangat, the Company of the Holy, sing the Glorious Praises of the Lord, and win this precious treasure of human life. ||1||Pause||
Manmohan SinghJoining the society of Saints, I have won this precious human life by singing God's praise. Pause.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਮੈਂ ਇਹ ਅਮੋਲਕ ਮਨੁਸ਼ੀ ਜੀਵਨ ਜਿੱਤ ਲਿਆ ਹੈ। ਠਹਿਰਾਉ।
Fareedkot Teekaਜਿਨੋਂ ਨੇ ਸਾਧ ਸੰਗਤ ਮੇਂ ਮਿਲ ਕਰ ਹਰਿ ਕੇ ਗੁਣ ਗਾਏ ਹੈਂ, ਤਿਨੋਂ ਨੇ ਮਾਨੁਖ ਰੂਪ ਪਦਾਰਥ ਕੋ ਜੀਤ ਲੀਆ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ (ਸਫਲ ਕਰ ਲਿਆ) ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ ॥੧॥ ਰਹਾਉ ॥

SikhNet (Spanish)uno se mantiene como un simple mortal, pero aquél que canta las Alabanzas del Señor en la Sociedad de los Santos, gana el premio de la vida eterna. (1-Pausa)

ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੑੀ; ਕਹਹੁ ਕਵਨ ਬਿਧਿ ਤਰੀਐ ਰੇ ॥

trai gun maaeaa braham kee keenaee; kahahu kavan bidh tareeai re |

Sant Singh KhalsaGod has created Maya of the three qualities; tell me, how can it be crossed over?
Manmohan SinghThe Lord has fashioned the world of three qualities. Say, O man, in what way can it be crossed?
Manmohan Singh (Punjabi)ਤਿੰਨਾਂ ਲੱਛਣਾ ਵਾਲਾ ਸੰਸਾਰ ਸੁਆਮੀ ਨੇ ਸਾਜਿਆ ਹੈ ਦਸ ਹੇ ਬੰਦੇ! ਕਿਸ ਤਰੀਕੇ ਨਾਲ ਇਸ ਨੂੰ ਪਾਰ ਕੀਤਾ ਜਾ ਸਕਦਾ ਹੈ?
Fareedkot Teekaਯਦੀ ਯਹ ਕਹੋ, ਯਹ ਤ੍ਰਿਗੁਣ ਆਤਮਕ ਮਾਯਾ ਬ੍ਰਹਮ ਕੀ ਕੀ ਹੂਈ ਨਦੀ ਹੈ, ਕਹੋ ਜੀ ਤਿਸ ਸੇ ਕਿਸ ਪ੍ਰਕਾਰ ਤਰੀਏ?
Prof. Sahib Singhਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰਿ-ਗੁਣੀ ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ ਵਿਚੋਂ) ਦੱਸੋ, ਕਿਸ ਤਰ੍ਹਾਂ ਪਾਰ ਲੰਘ ਸਕੀਏ?

ਪਦ ਅਰਥ ਕੀ = ਦੀ। ਕੀਨ੍ਹ੍ਹੀ = ਬਣਾਈ ਹੋਈ। ਕਵਨ ਬਿਧਿ = ਕਿਸ ਤਰੀਕੇ ਨਾਲ?

SikhNet (Spanish)El Señor ha creado la Maya de las tres cualidades; di, ¿cómo es que uno se va a salvar cuando el remolino

ਘੂਮਨ ਘੇਰ. ਅਗਾਹ ਗਾਖਰੀ; ਗੁਰਸਬਦੀ. ਪਾਰਿ ਉਤਰੀਐ ਰੇ ॥੨॥

ghooman gher. agaah gaakharee; gurasabadee. paar utareeai re |2|

Sant Singh KhalsaThe whirlpool is awesome and unfathomable; only through the Word of the Guru's Shabad is one carried across. ||2||
Manmohan SinghThe whirl-pool is unfathomable and formidable, and by Guru's word it is ferried across.
Manmohan Singh (Punjabi)ਘੁੰਮਣ ਘੇਰੀ ਅਥਾਹ ਅਤੇ ਕਠਨ ਹੈ। ਗੁਰਾਂ ਦੇ ਕਲਾਮ ਦੁਆਰਾ ਇਹ ਤਰ ਲਈ ਜਾਂਦੀ ਹੈ।
Fareedkot Teekaਤਿਸਮੇਂ ਬਿਖ੍ਯੋਂ ਰੂਪ ਘੁਮਨਘੇਰ ਹੈ ਅਰ (ਗਾਖਰੀ) ਕਠਨ ਹੈ। ਫਿਰ ਵਹੁ ਕੈਸੀ ਹੈ? (ਅਗਾਹ) ਅਥਾਹ ਹੈ। ਤਿਸ ਪਰ ਕਹਤੇ ਹੈਂ: ਹੇ ਭਾਈ! ਏਕ ਗੁਰੋਂ ਕੇ ਸਬਦ ਕਰ ਕੇ ਹੀ ਪਾਰ ਉਤਾਰਾ ਹੋਤਾ ਹੈ॥੨॥
Prof. Sahib Singh(ਇਸ ਵਿਚ ਅਨੇਕਾਂ ਵਿਕਾਰਾਂ ਦੀਆਂ) ਘੁੰਮਣ ਘੇਰੀਆਂ ਪੈ ਰਹੀਆਂ ਹਨ ਇਹ ਅਥਾਹ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ। (ਹਾਂ, ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਇਸ ਵਿਚੋਂ ਪਾਰ ਲੰਘ ਸਕੀਦਾ ਹੈ ॥੨॥

ਪਦ ਅਰਥ ਅਗਾਹ = ਅਥਾਹ, ਬਹੁਤ ਡੂੰਘੀ। ਗਾਖਰੀ = ਔਖੀ ॥੨॥

SikhNet (Spanish)es sin fondo e infranqueable? Es por medio del Shabd de la Palabra del Guru que uno es llevado a través. (2)

ਖੋਜਤ ਖੋਜਤ ਖੋਜਿ ਬੀਚਾਰਿਓ; ਤਤੁ ਨਾਨਕ ਇਹੁ ਜਾਨਾ ਰੇ ॥

khojat khojat khoj beechaario; tat naanak ihu jaanaa re |

Sant Singh KhalsaSearching and searching endlessly, seeking and deliberating, Nanak has realized the true essence of reality.
Manmohan SinghBy continually searching, seeking and deliberating; Nanak has realised that,
Manmohan Singh (Punjabi)ਲਗਾਤਾਰ ਢੁੰਡ, ਭਾਲ ਅਤੇ ਵਿਚਾਰ ਕਰਨ ਦੁਆਰਾ, ਨਾਨਕ ਨੇ ਇਹ ਅਸਲੀਅਤ ਅਨੁਭਵ ਕੀਤੀ ਹੈ ਕਿ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬੇਦ ਸ਼ਾਸਤ੍ਰੋਂ ਸੇ ਖੋਜਤੇ ਖੋਜਤੇ (ਖੋਜਿ) ਬੀਚਾਰ ਲੀਆ ਹੈ ਔਰ ਤਿਨ ਬੇਦ ਸ਼ਾਸਤ੍ਰੋਂ ਕਾ (ਤਤੁ) ਸਾਰ ਯਹ ਜਾਨਾ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ (ਸਾਧ ਸੰਗਤਿ ਵਿਚ ਮਿਲ ਕੇ) ਖੋਜ ਕਰਦਿਆਂ ਵਿਚਾਰ ਕੀਤੀ ਉਸ ਨੇ ਇਹ ਅਸਲੀਅਤ ਸਮਝ ਲਈ ਕਿ ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,

ਪਦ ਅਰਥ ਖੋਜਤ = ਭਾਲ ਕਰਦਿਆਂ। ਖੋਜਿ = ਭਾਲ ਕਰ ਕੇ। ਤਤੁ = ਅਸਲੀਅਤ।

SikhNet (Spanish)En mi búsqueda incesante por la Esencia de la Verdad esto he comprendido: si uno refleja en el Naam,

ਸਿਮਰਤ ਨਾਮੁ ਨਿਧਾਨੁ ਨਿਰਮੋਲਕੁ; ਮਨੁ ਮਾਣਕੁ. ਪਤੀਆਨਾ ਰੇ ॥੩॥੧॥੧੩੦॥

simarat naam nidhaan niramolak; man maanak. pateeaanaa re |3|1|130|

Sant Singh KhalsaMeditating on the invaluable treasure of the Naam, the Name of the Lord, the jewel of the mind is satisfied. ||3||1||130||
Manmohan Singhby meditating on the invaluable Name treasure, the heart jewel is appeased.
Manmohan Singh (Punjabi)ਅਮੋਲਕ ਨਾਮ ਦੇ ਖਜਾਨੇ ਦਾ ਆਰਾਧਨ ਕਰਨ ਦੁਆਰਾ ਦਿਲ ਹੀਰਾ ਪਤੀਜ ਜਾਂਦਾ ਹੈ।
Fareedkot Teekaਨਾਮ ਨਿਧਾਨ ਨਿਰਮੋਲਕ ਕੇ ਸਿਮਰਤੇ ਹੂਏ ਮੇਰਾ ਮਨ ਮਾਣਕ ਰੂਪ ਬ੍ਰਹਮ ਮੇਂ ਨਿਸਚਾ ਕਰਤਾ ਭਯਾ ਹੈ॥੩॥੧॥੧੩੦॥☬ਯਦੀ ਯਹ ਕਹੈ ਕਿ ਬ੍ਰਹਮ ਵਿਸਯਕ ਨਿਸਚਯ ਕੈਸੇ ਹੂਆ ਔਰ ਇਸ ਨਿਸਚੇ ਕਾ ਫਲ੍ਹ ਕਿਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਸ਼ੈ ਨਹੀਂ, ਸਿਮਰਿਆ ਮਨ ਮੋਤੀ (ਵਰਗਾ ਕੀਮਤੀ) ਬਣ ਜਾਂਦਾ ਹੈ (ਤੇ ਪਰਮਾਤਮਾ ਦੇ ਸਿਮਰਨ ਵਿਚ) ਗਿੱਝ ਜਾਂਦਾ ਹੈ ॥੩॥੧॥੧੩੦॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਨਿਰਮੋਲਕੁ = ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਚੀਜ਼ ਨਹੀਂ। ਮਾਣਕੁ = ਮੋਤੀ। ਪਤੀਆਨਾ = ਪਰਚ ਜਾਂਦਾ, ਗਿੱਝ ਜਾਂਦਾ ॥੩॥੧॥੧੩੦॥

SikhNet (Spanish)el Nombre del Señor, el Tesoro Invaluable de la joya de la mente, entonces se realiza, y es complacido totalmente.(3-1-130)

Open this shabad (10 lines, Angs 403-404) →

Shabad Guru Arjan Dev Ji Raag Aasaa

ਆਸਾ ਮਹਲਾ ੫ ਦੁਪਦੇ ॥

aasaa mahalaa 5 dupade |

Sant Singh KhalsaAasaa, Fifth Mehl, Dho-Padhay:
Manmohan SinghAsa 5th Guru. Dupade.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਦੁਪਦੇ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾਂ ਵਾਲੀ ਬਾਣੀ।
SikhNet (Spanish)Asa, Mejl Guru Aryan, Quinto Canal Divino, Du-Padas.

ਗੁਰ ਪਰਸਾਦਿ. ਮੇਰੈ ਮਨਿ ਵਸਿਆ; ਜੋ ਮਾਗਉ. ਸੋ ਪਾਵਉ ਰੇ ॥

gur parasaad. merai man vasiaa; jo maagau. so paavau re |

Sant Singh KhalsaBy Guru's Grace, He dwells within my mind; whatever I ask for, I receive.
Manmohan SinghBy Guru's grace, the Lord is enshrined within my mind, and whatever I Ask for, that I receive.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਸੁਆਮੀ ਮੇਰੇ ਚਿੱਤ ਅੰਦਰ ਟਿਕ ਗਿਆ ਹੈ ਅਤੇ ਜਿਹੜਾ ਕੁਛ ਮੈਂ ਮੰਗਦਾ ਹਾਂ, ਓਹੀ ਮੈਨੂੰ ਮਿਲ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਠਾਕੁਰ ਮੇਰੇ ਮਨ ਮੇਂ ਬਸਾ ਹੈ। ਜੋ ਮੈਂ ਅਪਨੇ ਠਾਕਰ ਸੇ ਮਾਂਗਤਾ ਹੂੰ ਸੋ ਮੈਂ ਪਾਵਤਾ ਹੂੰ॥
Prof. Sahib Singhਜਦੋਂ ਗੁਰੂ ਦੇ ਕਿਰਪਾ ਨਾਲ ਮੇਰਾ ਉਹ ਮਾਲਕ-ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ ਤਦੋਂ ਤੋਂ ਮੈਂ (ਉਸ ਪਾਸੋਂ) ਜੋ ਕੁਝ ਮੰਗਦਾ ਹਾਂ ਉਹੀ ਪ੍ਰਾਪਤ ਕਰ ਲੈਂਦਾ ਹਾਂ।

ਪਦ ਅਰਥ ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਾਵਉ = ਪਾਵਉਂ, ਮੈਂ ਹਾਸਲ ਕਰ ਲੈਂਦਾ ਹਾਂ। ਰੇ = ਹੇ ਭਾਈ।

SikhNet (Spanish)El Señor es enaltecido en mi mente a través de la Gracia del Guru, y lo que sea que pido, me es concedido.

ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ; ਬਹੁਰਿ. ਨ ਕਤਹੂੰ ਧਾਵਉ ਰੇ ॥੧॥

naam rang ihu man tripataanaa; bahur. na katahoon dhaavau re |1|

Sant Singh KhalsaThis mind is satisfied with the Love of the Naam, the Name of the Lord; it does not go out, anywhere, anymore. ||1||
Manmohan SinghWith Name's love this mind is sated and goes not anywhere else, again.
Manmohan Singh (Punjabi)ਨਾਮ ਦੀ ਪ੍ਰੀਤ ਨਾਲ ਇਹ ਮਨੂਆ ਰੱਜ ਗਿਆ ਹੈ ਅਤੇ ਮੁੜ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਅਬ ਮੇਰਾ ਮਨ ਨਾਮ ਵਿਖੇ ਪ੍ਰੇਮ ਕਰਨੇ ਸੇ ਤ੍ਰਿਪਤ ਹੋ ਗਿਆ ਹੈ, ਫਿਰ ਮੈਂ ਕਹੀਂ ਨਹੀਂ ਦੌੜਤਾ ਹੂੰ॥੧॥
Prof. Sahib Singh(ਮੇਰੇ ਮਾਲਕ-ਪ੍ਰਭੂ ਦੇ) ਨਾਮ ਦੇ ਪ੍ਰੇਮ-ਰੰਗ ਨਾਲ ਮੇਰਾ ਇਹ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਚੁਕਾ ਹੈ (ਤਦੋਂ ਤੋਂ) ਮੈਂ ਮੁੜ ਕਿਸੇ ਹੋਰ ਪਾਸੇ ਭਟਕਦਾ ਨਹੀਂ ਫਿਰਦਾ ॥੧॥

ਪਦ ਅਰਥ ਰੰਗਿ = ਪ੍ਰੇਮ-ਰੰਗ ਨਾਲ। ਤ੍ਰਿਪਤਾਨਾ = ਰੱਜ ਗਿਆ ਹੈ। ਬਹੁਰਿ = ਮੁੜ ॥੧॥

SikhNet (Spanish)Ahora que mi mente está saciada con el Amor del Naam, el Nombre del Señor, sus andanzas han cesado. (1)

ਹਮਰਾ ਠਾਕੁਰੁ. ਸਭ ਤੇ ਊਚਾ; ਰੈਣਿ ਦਿਨਸੁ ਤਿਸੁ ਗਾਵਉ ਰੇ ॥

hamaraa tthaakur. sabh te aoochaa; rain dinas tis gaavau re |

Sant Singh KhalsaMy Lord and Master is the highest of all; night and day, I sing the Glories of His Praises.
Manmohan SinghMy Master is the highest of all, and, night and day, I sing His praises.
Manmohan Singh (Punjabi)ਮੇਰਾ ਮਾਲਕ ਸਾਰਿਆਂ ਨਾਲੋਂ ਬੁਲੰਦ ਹੈ। ਰਾਤ ਅਤੇ ਦਿਨ ਮੈਂ ਉਸ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
Fareedkot Teekaਹੇ ਭਾਈ! ਮੇਰਾ ਠਾਕੁਰ ਸਭ ਸੇ ਬਡਾ ਹੈ, ਮੈਂ ਰਾਤ ਦਿਨ ਉਸੀ ਕੋ ਗਾਉਤਾ ਹੂੰ॥
Prof. Sahib Singhਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਸਭ ਨਾਲੋਂ ਉੱਚਾ ਹੈ, ਮੈਂ ਰਾਤ ਦਿਨ ਉਸ ਦੀ (ਹੀ) ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ।

ਪਦ ਅਰਥ ਹਮਰਾ ਠਾਕੁਰੁ = ਮੇਰਾ ਮਾਲਕ-ਪ੍ਰਭੂ। ਤੇ = ਤੋਂ, ਨਾਲੋਂ। ਰੈਣਿ = ਰਾਤ। ਦਿਨਸੁ = ਦਿਨ।

SikhNet (Spanish)Mi Maestro es lo más Elevado de lo elevado y así canto Sus Alabanzas noche y día y propicio

ਖਿਨ ਮਹਿ ਥਾਪਿ ਉਥਾਪਨਹਾਰਾ; ਤਿਸ ਤੇ. ਤੁਝਹਿ ਡਰਾਵਉ ਰੇ ॥੧॥ ਰਹਾਉ ॥

khin meh thaap uthaapanahaaraa; tis te. tujheh ddaraavau re |1| rahaau |

Sant Singh KhalsaIn an instant, He establishes and disestablishes; through Him, I frighten you. ||1||Pause||
Manmohan SinghIn a moment, he is potent to establish and to disestablish, and through Him, I frighten thee. Pause.
Manmohan Singh (Punjabi)ਇਕ ਮੁਹਤ ਵਿੱਚ ਉਹ ਟਿਕਾਉਣ ਅਤੇ ਉਖੇੜਨ ਨੂੰ ਸਮਰਥ ਹੈ ਉਸ ਦੇ ਰਾਹੀਂ ਮੈਂ ਤੈਨੂੰ ਭੈ-ਭੀਤ ਕਰਦਾ ਹਾਂ। ਠਹਿਰਾਉ।
Fareedkot Teekaਏਕ ਖਿਨ ਮੇਂ ਸੰਸਾਰ ਕੇ ਥਾਪਨੇ ਉਥਾਪਨੇ, ਭਾਵ ਨਾਸ ਕਰਨੇ ਹਾਰਾ ਹੈ। ਇਸੀ ਤੇ ਮੈਂ ਤਿਸ ਤੇ ਤੁਝ ਕੋ ਡਰਾਉਤਾ ਹੂੰ ਕਿ ਤੂੰ ਪ੍ਰਭੂ ਕਾ ਭੈ ਰਖ॥੧॥ ਰਹਾਉ ॥
Prof. Sahib Singhਮੇਰਾ ਉਹ ਮਾਲਕ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਭੀ ਤਾਕਤ ਰੱਖਣ ਵਾਲਾ ਹੈ। ਮੈਂ, (ਹੇ ਮਨ!) ਤੈਨੂੰ ਉਸ ਦੇ ਡਰ-ਅਦਬ ਵਿਚ ਰੱਖਣਾ ਚਾਹੁੰਦਾ ਹਾਂ ॥੧॥ ਰਹਾਉ ॥

ਪਦ ਅਰਥ ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਤਿਸ ਤੇ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}। ਤੁਝਹਿ = ਤੈਨੂੰ। ਡਰਾਵਉ = ਮੈਂ ਡਰਾਂਦਾ ਹਾਂ, ਡਰ ਦੇਂਦਾ ਹਾਂ, ਉਸ ਦੇ ਡਰ ਵਿਚ ਰੱਖਦਾ ਹਾਂ ॥੧॥ ਰਹਾਉ ॥

SikhNet (Spanish)Su Reverencia en mi mente, porque Él puede establecer o borrar a cualquiera en un instante. (1-Pausa)

ਜਬ ਦੇਖਉ. ਪ੍ਰਭੁ ਅਪੁਨਾ ਸੁਆਮੀ; ਤਉ ਅਵਰਹਿ ਚੀਤਿ. ਨ ਪਾਵਉ ਰੇ ॥

jab dekhau. prabh apunaa suaamee; tau avareh cheet. na paavau re |

Sant Singh KhalsaWhen I behold my God, my Lord and Master, I do not pay any attention to any other.
Manmohan SinghWhen I behold my Lord Master, then I place not another within my mind.
Manmohan Singh (Punjabi)ਜਦ ਮੈਂ ਆਪਣੇ ਸਾਈਂ ਮਾਲਕ ਨੂੰ ਵੇਖ ਲੈਦਾ ਹਾਂ, ਤਦ ਮੈਂ ਹੋਰਸ ਕਿਸੇ ਨੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ।
Fareedkot Teekaਅਪਨਾ ਜੋ ਸ੍ਵਾਮੀ ਹੈ, ਜਬ ਤੁਮ ਤਿਸ ਕੋ ਦੇਖੋਗੇ, ਤੌ ਅਵਰ ਜੋ ਦੇਵੀ ਦੇਉਤਾ ਹੈ, ਤਿਨ ਕੋ ਚਿਤ ਮੇਂ ਪਸੰਦ ਨਹੀਂ ਲਿਆਓਗੇ॥
Prof. Sahib Singhਜਦੋਂ ਮੈਂ ਆਪਣੇ ਖਸਮ-ਪ੍ਰਭੂ ਨੂੰ (ਆਪਣੇ ਅੰਦਰ ਵੱਸਦਾ) ਵੇਖ ਲੈਂਦਾ ਹਾਂ ਤਦੋਂ ਮੈਂ ਕਿਸੇ ਹੋਰ (ਓਟ ਆਸਰੇ) ਨੂੰ ਆਪਣੇ ਚਿੱਤ ਵਿਚ ਥਾਂ ਨਹੀਂ ਦੇਂਦਾ।

ਪਦ ਅਰਥ ਅਵਰਹਿ = ਕਿਸੇ ਹੋਰ ਨੂੰ। ਚੀਤਿ = ਚਿੱਤ ਵਿਚ। ਨ ਪਾਵਉ = ਨ ਪਾਵਉਂ, ਨਹੀਂ ਟਿਕਾਂਦਾ।

SikhNet (Spanish)Cuando tengo la Visión de mi propio Señor, entonces no le hago caso a nadie más.

ਨਾਨਕੁ ਦਾਸੁ. ਪ੍ਰਭਿ ਆਪਿ ਪਹਿਰਾਇਆ; ਭ੍ਰਮੁ ਭਉ ਮੇਟਿ. ਲਿਖਾਵਉ ਰੇ ॥੨॥੨॥੧੩੧॥

naanak daas. prabh aap pahiraaeaa; bhram bhau mett. likhaavau re |2|2|131|

Sant Singh KhalsaGod Himself has adorned servant Nanak; his doubts and fears have been dispelled, and he writes the account of the Lord. ||2||2||131||
Manmohan SinghThe Lord Himself has dressed slave Nanak with the robe of honour and dispelling his doubt and dread, he writes Lord's praises.
Manmohan Singh (Punjabi)ਗੋਲੇ ਨਾਨਕ ਨੂੰ ਠਾਕੁਰ ਨੇ ਖੁਦ ਇਜ਼ਤ ਦੀ ਪੁਸ਼ਾਕ ਪਹਿਨਾਈ ਹੈ। ਆਪਣੇ ਸੰਦੇਹ ਅਤੇ ਡਰ ਨੂੰ ਦੂਰ ਕਰਕੇ ਉਹ ਠਾਕੁਰ ਦੀਆਂ ਸਿਫਤਾਂ ਲਿਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੋ ਅਕਾਲ ਪੁਰਖ ਨੇ ਭਗਤੀ ਰੂਪ ਸਿਰੋਪਾਉ ਪਹਿਰਾਇਆ ਹੈ। ਅਬ ਮੈਂ ਔਰ ਜਗ੍ਯਾਸੂਓਂ ਕਾ ਭੀ ਭ੍ਰਮ ਔਰ ਭੈ ਮਿਟਾਇ ਕਰ ਬ੍ਰਹਮ ਸਾਖ੍ਯਾਤਕਾਰ ਕਰਾਇ ਦੇਤਾ ਹੂੰ। ਵਾ ਜਿਨ ਕੋ ਪ੍ਰਭੂ ਨੇ ਪਤ ਯੁਕਤ ਕੀਆ ਹੈ ਓਹ ਔਰੋਂ ਕੋ (ਲਿਖਾਵਉ) ਜਨਾਇ ਕਰ ਭ੍ਰਮ ਭਉ ਮੇਟ ਦੇਤੇ ਹੈਂ॥੨॥੨॥੧੩੧॥☬ਕਾਮਾਦਿਕੋਂ ਕੀ ਪ੍ਰਬਲਤਾ ਦਿਖਾਵਤੇ ਹੈਂ:
Prof. Sahib Singhਜਦੋਂ ਤੋਂ ਪ੍ਰਭੂ ਨੇ ਆਪਣੇ ਦਾਸ ਨਾਨਕ ਨੂੰ ਆਪ ਨਿਵਾਜਿਆ ਹੈ ਤਦੋਂ ਤੋਂ ਮੈਂ ਹੋਰ ਹਰੇਕ ਕਿਸਮ ਦਾ ਡਰ ਭਟਕਣਾ ਦੂਰ ਕਰ ਕੇ (ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਦੇ ਨਾਮ ਨੂੰ) ਉੱਕਰਦਾ ਰਹਿੰਦਾ ਹਾਂ ॥੨॥੨॥੧੩੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਪਹਿਰਾਇਆ = ਸਿਰੋਪਾ ਦਿੱਤਾ ਹੈ, ਆਦਰ-ਮਾਣ ਦਿੱਤਾ ਹੈ, ਨਿਵਾਜਿਆ ਹੈ। ਲਿਖਾਵਉ = ਮੈਂ ਉੱਕਰਦਾ ਹਾਂ, ਪ੍ਰੋਂਦਾ ਹਾਂ ॥੨॥੨॥੧੩੧॥

* ਨੋਟ: ਦੁਪਦੇ-ਦੋ ਬੰਦਾਂ ਵਾਲੇ ਸ਼ਬਦ।

SikhNet (Spanish)Dice Nanak, el Esclavo del Señor, ha sido aprobado por el Señor Mismo, y así, él es testigo del hecho de que Dios ha disipado su duda y su miedo. (2-2-131)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਚਾਰਿ ਬਰਨ. ਚਉਹਾ ਕੇ ਮਰਦਨ; ਖਟੁ ਦਰਸਨ. ਕਰ ਤਲੀ ਰੇ ॥

chaar baran. chauhaa ke maradan; khatt darasan. kar talee re |

Sant Singh KhalsaThe four castes and social classes, and the preachers with the six Shaastras on their finger-tips,
Manmohan SinghThe four castes, the holy-men of four castes, the persons on whose hand's palm are the six Shastras,
Manmohan Singh (Punjabi)ਚਾਰ ਜਾਤਾਂ, ਚੋਹਾਂ ਜਾਤਾਂ ਦੇ ਨੇਕ ਬੰਦੇ, ਉਹ ਪੁਰਸ਼ ਜਿਨ੍ਹਾਂ ਦੀ ਹੱਥ ਦੀ ਹਥੇਲੀ ਉਤੇ ਛੇ ਸ਼ਾਸਤਰ ਹਨ,
Fareedkot Teekaਯਹ ਕਾਮਾਦਿ ਕੈਸੇ ਬਲੀ ਹੈਂ, ਜੋ ਚਾਰ ਬਰਨ ਬ੍ਰਹਮਣ, ਖਤ੍ਰੀ, ਬੈਸ, ਸੂਦਰ ਹੈਂ ਇਨ ਚਾਰੋਂ ਕੋ ਮਲ ਰਖਾ ਹੈ ਔਰ ਖਟ ਭੇਖੋਂ ਕੋ ਹਾਥ ਕੀ ਤਲੀ ਮੇਂ, ਭਾਵ ਅਪਨੇ ਅਧੀਨ ਕਰ ਰਖਾ ਹੈ॥
Prof. Sahib Singh(ਸਾਡੇ ਦੇਸ ਵਿਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਇਹ) ਚਾਰ ਵਰਨ (ਪ੍ਰਸਿੱਧ) ਹਨ, (ਕਾਮਾਦਿਕ ਇਹਨਾਂ) ਚੌਹਾਂ ਵਰਨਾਂ (ਦੇ ਬੰਦਿਆਂ) ਨੂੰ ਮਲ ਦੇਣ ਵਾਲੇ ਹਨ। ਛੇ ਭੇਖਾਂ (ਦੇ ਸਾਧੂਆਂ) ਨੂੰ ਭੀ ਇਹ ਹੱਥਾਂ ਦੀ ਤਲੀਆਂ ਤੇ (ਨਚਾਂਦੇ ਹਨ)।

ਪਦ ਅਰਥ ਚਾਰਿ ਬਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ {ਲਫ਼ਜ਼ 'ਚਾਰਿ' ਗਿਣਤੀ-ਵਾਚਕ ਹੈ, ਲਫ਼ਜ਼ 'ਚਾਰ' ਵਿਸ਼ੇਸ਼ਣ ਹੈ ਜਿਸ ਦਾ ਅਰਥ ਹੈ 'ਸੁੰਦਰ'}। ਮਰਦਨ = ਮਲਣ ਵਾਲੇ। ਖਟੁ ਦਰਸਨ = ਛੇ ਭੇਖ। ਕਰ ਤਲੀ = ਹੱਥ ਦੀ ਤਲੀ ਉੱਤੇ। ਰੇ = ਹੇ ਭਾਈ!

SikhNet (Spanish)Las cuatro castas dentro de las que se encuentran los hombres de Sabiduría y los que con la punta de sus dedos

ਸੁੰਦਰ ਸੁਘਰ ਸਰੂਪ ਸਿਆਨੇ; ਪੰਚਹੁ ਹੀ. ਮੋਹਿ ਛਲੀ ਰੇ ॥੧॥

sundar sughar saroop siaane; panchahu hee. mohi chhalee re |1|

Sant Singh Khalsathe beautiful, the refined, the shapely and the wise - the five passions have enticed and beguiled them all. ||1||
Manmohan Singhthe beauteous, the accomplished, the fascinating and the wise, them all the five mortal passions have bewitched and beguiled.
Manmohan Singh (Punjabi)ਸੁਹਣੇ ਸੁਨੱਖੇ, ਕਾਮਲ, ਮਨੋਹਰ ਅਤੇ ਅਕਲਮੰਦ, ਉਨ੍ਹਾਂ ਨੂੰ ਪ੍ਰਾਣ ਲੇਵਾ ਪੰਜਾਂ ਵਿਕਾਰਾਂ (ਕਾਮ ਆਦਿਂ) ਨੇ ਮੋਹਿਤ ਕਰਕੇ ਠੱਗ ਲਿਆ ਹੈ।
Fareedkot Teekaਹੇ ਭਾਈ! ਸੁੰਦਰ ਸਰੂਪ ਵਾਲੇ (ਸੁਘਰ) ਚਤਰ ਔਰ ਜੋ ਬਾਕ ਬਿਲਾਸ ਮੇਂ ਸਿਆਨੇ ਹੈਂ ਤਿਨ ਕੀ ਭੀ ਬੁਧੀ ਇਨ ਮੋਹ ਆਦਿਕ ਪਾਂਚੋਂ ਨੇ ਛਲ ਲੀ ਹੈ॥੧॥
Prof. Sahib Singhਸੋਹਣੇ, ਸੁਨੱਖੇ, ਬਾਂਕੇ, ਸਿਆਣੇ (ਕੋਈ ਭੀ ਹੋਣ, ਕਾਮਾਦਿਕ) ਪੰਜਾਂ ਨੇ ਸਭਨਾਂ ਨੂੰ ਮੋਹ ਕੇ ਛਲ ਲਿਆ ਹੈ ॥੧॥

ਪਦ ਅਰਥ ਸੁਘਰ = ਸੁਘੜ, ਸੁਨੱਖੇ, ਸੋਹਣੇ। ਪੰਚਹੁ = ਪੰਜਾਂ ਨੇ। ਮੋਹਿ = ਮੋਹ ਕੇ। ਛਲੀ = ਛਲ ਲਿਆ ਹੈ ॥੧॥

SikhNet (Spanish)manejan los seis Shastras, y que son bellos, astutos y eruditos: todos son engañados por los cinco deseos. (1)

ਜਿਨਿ ਮਿਲਿ ਮਾਰੇ ਪੰਚ ਸੂਰਬੀਰ; ਐਸੋ ਕਉਨੁ ਬਲੀ ਰੇ ॥

jin mil maare panch soorabeer; aiso kaun balee re |

Sant Singh KhalsaWho has seized and conquered the five powerful fighters? Is there anyone strong enough?
Manmohan SinghWho is there such a powerful person, who has seized and destroyed the five puissant heroes.
Manmohan Singh (Punjabi)ਐਹੋ ਜੇਹਾ ਜੋਰਾਵਰ ਪੁਰਸ਼ ਕਿਹੜਾ ਹੈ, ਜਿਸ ਨੇ ਪੰਜਾਂ ਬਲਵਾਨ ਸੂਰਮਿਆਂ ਨੂੰ ਫੜ ਕੇ ਮਾਰ ਮੁਕਾਇਆ ਹੈ।
Fareedkot Teekaਹੇ ਭਾਈ! ਜਿਸ ਨੇ ਸਤਸੰਗ ਮੇਂ ਮਿਲ ਕਰ ਪੰਚ ਸੂਰਮੇ ਕਾਮਾਦਿਕ ਮਾਰੇ ਹੈਂ, ਐਸਾ ਕੌਨ ਬਲਵਾਨ ਹੈ ਅਰਥਾਤ ਐਸਾ ਨਿਰਬਿਕਾਰ ਪੁਰਸ਼ ਦੁਰਲਭ ਹੈ॥
Prof. Sahib Singhਕੋਈ ਵਿਰਲਾ ਹੀ ਐਸਾ ਬਲਵਾਨ ਮਨੁੱਖ ਹੈ ਜਿਸ ਨੇ (ਗੁਰੂ ਨੂੰ) ਮਿਲ ਕੇ ਕਾਮਾਦਿਕ ਪੰਜਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ।

ਪਦ ਅਰਥ ਜਿਨਿ = ਜਿਸ ਨੇ। ਮਿਲਿ = (ਗੁਰੂ ਨੂੰ) ਮਿਲ ਕੇ। ਸੂਰਬੀਰ = ਬਹਾਦਰ ਸੂਰਮੇ। ਕਉਨੁ ਬਲੀ = ਕੋਈ ਵਿਰਲਾ ਬਲਵਾਨ।

SikhNet (Spanish)Aquél que ha vencido a los cinco ladrones, oh, ¿quién es y dónde está, ese ser de tal bravura?

ਜਿਨਿ ਪੰਚ ਮਾਰਿ. ਬਿਦਾਰਿ ਗੁਦਾਰੇ; ਸੋ ਪੂਰਾ. ਇਹ ਕਲੀ ਰੇ ॥੧॥ ਰਹਾਉ ॥

jin panch maar. bidaar gudaare; so pooraa. ih kalee re |1| rahaau |

Sant Singh KhalsaHe alone, who conquers and defeats the five demons, is perfect in this Dark Age of Kali Yuga. ||1||Pause||
Manmohan SinghHe, who passes his life having defeated and slain the five, is perfect in this Dark age. Pause.
Manmohan Singh (Punjabi)ਜੋ ਪੰਜਾਂ ਨੂੰ ਹਰਾ ਅਤੇ ਮਾਰ ਕੇ ਆਪਣਾ ਜੀਵਨ ਗੁਜਾਰਦਾ ਹੈ, ਉਹ ਇਸ ਕਾਲੇ ਸਮੇਂ ਅੰਦਰ ਪੂਰਨ ਹੈ। ਠਹਿਰਾਉ।
Fareedkot Teekaਜਿਸ ਸੰਤ ਨੇ (ਮਾਰਿ) ਕਾਮਾਦਿਕ ਪੰਚ ਬਿਕਾਰ (ਬਿਦਾਰਿ) ਨਾਸ ਕਰ ਕੇ (ਗੁਦਾਰੇ) ਚਲਾਇ ਦੀਏ ਹੈਂ, ਸੋ ਇਸ ਕਲੀ ਮੇਂ ਪੂਰਨ ਹੂਆ ਹੈ॥੧॥ ਰਹਾਉ ॥
Prof. Sahib Singhਜਗਤ ਵਿਚ ਉਹੀ ਮਨੁੱਖ ਪੂਰਨ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾਂ ਲੀਰਾਂ ਕਰ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਮਾਰਿ = ਮਾਰ ਕੇ। ਬਿਦਾਰਿ = ਪਾੜ ਕੇ। ਗੁਦਾਰੇ = ਮੁਕਾ ਦਿੱਤੇ। ਇਹ ਕਲੀ = ਇਸ ਜਗਤ ਵਿਚ {ਲਫ਼ਜ਼ 'ਕਲੀ' ਇਥੇ 'ਜੁਗ' ਦਾ ਖ਼ਿਆਲ ਨਹੀਂ ਦੇ ਰਿਹਾ} ॥੧॥ ਰਹਾਉ ॥

SikhNet (Spanish)Sí, solamente aquél que ha conquistado los cinco enemigos es el Ser perfecto en esta época oscura.(1-Pausa)

ਵਡੀ ਕੋਮ. ਵਸਿ ਭਾਗਹਿ ਨਾਹੀ; ਮੁਹਕਮ ਫਉਜ. ਹਠਲੀ ਰੇ ॥

vaddee kom. vas bhaageh naahee; muhakam fauj. hatthalee re |

Sant Singh KhalsaThey are so awesome and great; they cannot be controlled, and they do not run away. Their army is mighty and unyielding.
Manmohan SinghTheirs is a great race, which cannot be controlled and which flees not. They form a mighty and stubborn army.
Manmohan Singh (Punjabi)ਉਨ੍ਹਾਂ ਦੀ ਇਹ ਭਾਰੀ ਕੌਮ ਹੈ, ਜੋ ਕਾਬੂ ਨਹੀਂ ਕੀਤੀ ਜਾ ਸਕਦੀ ਅਤੇ ਜੋ ਭਜਦੀ ਨਹੀਂ, ਉਨ੍ਹਾਂ ਦੀ ਜਬਰਦਸਤ ਤੇ ਪੱਕੇ ਇਰਾਦੇ ਵਾਲੀ ਸੈਨਾ ਹੈ।
Fareedkot Teekaਏਹ ਕਾਮਾਦਿ ਬੜੀ ਕੌਮ ਵਾਲੇ ਹੈਂ ਨ ਬਸ ਆਵਤੇ ਹੈਂ ਔਰ ਨ ਕਿਸੀ ਪ੍ਰਕਾਰ ਭਾਗ ਜਾਤੇ ਹੈਂ। ਇਨ ਕੀ (ਹਠਲੀ) ਹਠ ਵਾਲੀ ਫੌਜ ਜੋ ਹੈ ਬੜੀ (ਮੁਹਕਮ) ਦ੍ਰਿਫ ਹੈ॥
Prof. Sahib Singh(ਇਹਨਾਂ ਕਾਮਾਦਿਕਾਂ ਦਾ ਬੜਾ) ਡਾਢਾ ਕੋੜਮਾ ਹੈ, ਨਾਹ ਇਹ ਕਿਸੇ ਦੇ ਕਾਬੂ ਵਿਚ ਆਉਂਦੇ ਹਨ ਨਾਹ ਇਹ ਕਿਸੇ ਪਾਸੋਂ ਡਰ ਕੇ ਭੱਜਦੇ ਹਨ; ਇਹਨਾਂ ਦੀ ਫ਼ੌਜ ਬੜੀ ਮਜ਼ਬੂਤ ਹੈ, ਹਠ ਵਾਲੀ ਹੈ।

ਪਦ ਅਰਥ ਕੋਮ = ਕੋੜਮਾ, ਖ਼ਾਨਦਾਨ। ਵਸਿ = ਵੱਸ ਵਿਚ। ਭਾਗਹਿ = ਭੱਜਦੇ। ਮੁਹਕਮ = ਮਜ਼ਬੂਤ। ਹਠਲੀ = ਹਠ ਵਾਲੀ।

SikhNet (Spanish)Esos cinco malvados son la hermandad terrible; ellos no se amedrentan fácilmente; son obstinados e inmensamente fuertes.

ਕਹੁ ਨਾਨਕ. ਤਿਨਿ ਜਨਿ ਨਿਰਦਲਿਆ; ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥

kahu naanak. tin jan niradaliaa; saadhasangat kai jhalee re |2|3|132|

Sant Singh KhalsaSays Nanak, that humble being who is under the protection of the Saadh Sangat, crushes those terrible demons. ||2||3||132||
Manmohan SinghSays Nanak, the man who is under the protection of saints society crushes them.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹ ਇਨਸਾਨ ਜੋ ਸਤਿ ਸੰਗਤ ਦੀ ਪਨਾਹ ਹੇਠਾ ਹੈ ਉਹ ਉਨ੍ਹਾਂ ਨੂੰ ਕੁਚਲ ਸੁਟਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਾਧ ਸੰਗਤ ਕੈ (ਝਲੀ), ਭਾਵ ਸਰਨਿ ਲਈ ਹੈ, ਤਿਨ ਜਨੋਂ ਨੇ (ਨਿਰ) ਬਿਸੇਸ ਕਰ ਕੇ ਇਨ ਕੋ (ਦਲਿਆ) ਨਾਸ ਕੀਆ ਹੈ॥੨॥੩॥੧੩੨॥☬ਦੋ ਸ਼ਬਦੋਂ ਕਰ ਹਰੀ ਕੀ ਕਥਾ ਕਾ ਮਹਾਤਮ ਕਹਤੇ ਹੈਂ:
Prof. Sahib Singhਨਾਨਕ ਆਖ! ਸਿਰਫ਼ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ ਹੈ ਜੇਹੜਾ ਸਾਧ ਸੰਗਤਿ ਦੇ ਆਸਰੇ ਵਿਚ ਰਹਿੰਦਾ ਹੈ ॥੨॥੩॥੧੩੨॥

ਪਦ ਅਰਥ ਤਿਨਿ ਜਨਿ = ਉਸ ਮਨੁੱਖ ਨੇ। ਨਿਰਦਲਿਆ = ਚੰਗੀ ਤਰ੍ਹਾਂ ਲਤਾੜਿਆ। ਝਲੀ = ਆਸਰੇ ॥੨॥੩॥੧੩੨॥

SikhNet (Spanish)Dice Nanak, solamente los ha tranquilizado y los ha puesto a sus pies aquél que ha buscado, para hacerlo, el Refugio de los Santos. (2-3-132)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਨੀਕੀ ਜੀਅ ਕੀ. ਹਰਿ ਕਥਾ ਊਤਮ; ਆਨ ਸਗਲ ਰਸ. ਫੀਕੀ ਰੇ ॥੧॥ ਰਹਾਉ ॥

neekee jeea kee. har kathaa aootam; aan sagal ras. feekee re |1| rahaau |

Sant Singh KhalsaThe Sublime Sermon of the Lord is the best thing for the soul. All other tastes are insipid. ||1||Pause||
Manmohan SinghThe good thing for the soul is the Lord's sublime discourse. All other relishes are insipid. Pause.
Manmohan Singh (Punjabi)ਆਤਮਾ ਲਈ ਚੰਗੀ ਚੀਜ਼ ਸੁਆਮੀ ਦੀ ਸ਼੍ਰੇਸ਼ਟ ਵਾਰਤਾ ਹੈ, ਹੋਰ ਸਾਰੇ ਸੁਆਦ ਫਿਕਲੇ ਹਨ। ਠਹਿਰਾਉ।
Fareedkot Teekaਹਰੀ ਕੀ ਕਥਾ ਜੋ (ਨੀਕੀ) ਚੰਗੀ ਹੈ, ਸੋ ਜੀਵ ਕੀ ਬੁਧੀ ਕੋ ਉਤਮ ਕਰਨੇ ਵਾਲੀ ਹੈ ਔਰ ਸੰਪੂਰਨ ਰਸੋਂ ਕੀ ਪੰਕਤੀ (ਫੀਕੀ) ਨਿਰੱਸ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਜਿੰਦ ਵਾਸਤੇ ਇਹ ਸ੍ਰੇਸ਼ਟ ਤੇ ਸੋਹਣੀ ਚੀਜ਼ ਹੈ। (ਦੁਨੀਆ ਦੇ) ਹੋਰ ਸਾਰੇ ਪਰਾਰਥਾਂ ਦੇ ਸੁਆਦ (ਇਸ ਦੇ ਟਾਕਰੇ ਤੇ) ਫਿੱਕੇ ਹਨ ॥੧॥ ਰਹਾਉ ॥

ਪਦ ਅਰਥ ਨੀਕੀ = ਚੰਗੀ (ਚੀਜ਼)। ਜੀਅ ਕੀ = ਜਿੰਦ ਦੀ, ਜਿੰਦ ਵਾਸਤੇ। ਊਤਮ = ਸ੍ਰੇਸ਼ਟ। ਆਨ = {अन्य} ਹੋਰ। ਸਗਲ = ਸਾਰੇ। ਫੀਕੀ = ਫੀਕੇ, ਬੇ-ਸੁਆਦੇ ॥੧॥ ਰਹਾਉ ॥

SikhNet (Spanish)Para el Alma, el Bien más elevado es la Dulce Palabra del Señor; todos los demás gozos tienen un sabor insípido. (1-Pausa)

ਬਹੁ ਗੁਨਿ ਧੁਨਿ, ਮੁਨਿ ਜਨ ਖਟੁ ਬੇਤੇ; ਅਵਰੁ ਨ ਕਿਛੁ. ਲਾਈਕੀ ਰੇ ॥੧॥

bahu gun dhun, mun jan khatt bete; avar na kichh. laaeekee re |1|

Sant Singh KhalsaThe worthy beings, heavenly singers, silent sages and the knowers of the six Shaastras proclaim that nothing else is worthy of consideration. ||1||
Manmohan SinghThe men of many merits, expert musicians. silent sages and knowers of six Shashtras deem noting else worthy of man's deliberation.
Manmohan Singh (Punjabi)ਬਹੁਤੀਆਂ ਖੂਬੀਆਂ ਅਤੇ ਰਾਗਵਿਦਿਆਂ ਵਾਲੇ ਬੰਦੇ ਖਾਮੋਸ਼ ਰਿਸ਼ੀ ਅਤੇ ਛੇ ਸ਼ਾਸਤਰਾਂ ਨੂੰ ਜਾਨਣ ਵਾਲੇ ਹੋਰ ਕਿਸੇ ਸ਼ੈ ਨੂੰ ਬੰਦੇ ਦੀ ਵੀਚਾਰ ਦੇ ਲਾਇਕ ਨਹੀਂ ਸਮਝਦੇ।
Fareedkot Teekaਬਹੁਤ ਸੇ ਜੋ (ਗੁਨਿ) ਗੁਨੀ ਹੈਂ ਧੁਨਿ ਲਗਾਵਨੇ ਵਾਲੇ, ਭਾਵ ਜੋਗੀ ਹੈਂ, (ਮੁਨਿ) ਮਨਨਸੀਲੀ ਹੈਂ, (ਖਟੁ ਬੇਤੇ) ਜੋ ਖਟ ਸ਼ਾਸਤ੍ਰੋਂ ਕੇ ਜਾਨਨੇ ਵਾਲੇ ਹੈਂ, ਤਿਨ ਸਭ ਨੇ ਬਿਚਾਰ ਕਰ ਕਹਾ ਹੈ ਕਿ ਹਰੀ ਕਥਾ ਕੇ ਤੁਲ ਹੋਰ (ਕਿਛੁ) ਕੋਈ ਕਥਾ (ਲਾਈਕੀ) ਜੋਗ ਨਹੀਂ ਹੈ॥੧॥
Prof. Sahib Singhਇਹ ਹਰਿ-ਕਥਾ ਬਹੁਤ ਗੁਣਾਂ ਵਾਲੀ ਹੈ (ਜੀਵ ਦੇ ਅੰਦਰ ਗੁਣ ਪੈਦਾ ਕਰਨ ਵਾਲੀ ਹੈ) ਮਿਠਾਸ-ਭਰੀ ਹੈ, ਛੇ ਸ਼ਾਸਤਰਾਂ ਨੂੰ ਜਾਣਨ ਵਾਲੇ ਰਿਸ਼ੀ ਲੋਕ (ਹੀ ਹਰਿ-ਕਥਾ ਤੋਂ ਬਿਨਾ) ਕਿਸੇ ਹੋਰ ਉੱਦਮ ਨੂੰ (ਜਿੰਦ ਵਾਸਤੇ) ਲਾਭਦਾਇਕ ਨਹੀਂ ਮੰਨਦੇ ॥੧॥

ਪਦ ਅਰਥ ਬਹੁ ਗੁਨਿ = ਬਹੁਤ ਗੁਣਾਂ ਵਾਲੀ ਹੈ। ਧੁਨਿ = ਮਿਠਾਸ ਵਾਲੀ। ਖਟ = ਛੇ (ਸ਼ਾਸਤਰ)। ਬੇਤੇ = ਜਾਣਨ ਵਾਲੇ। ਲਾਈਕੀ = ਲਾਇਕ, ਯੋਗ, ਲਾਭਦਾਇਕ। ਰੇ = ਹੇ ਭਾਈ! ॥੧॥

SikhNet (Spanish)Los que son sabios, sí, los cantantes celestiales, los visionarios y los conocedores de los Shastras, saben que todo lo demás no vale la pena ni pensarlo. (1)

ਬਿਖਾਰੀ ਨਿਰਾਰੀ ਅਪਾਰੀ ਸਹਜਾਰੀ; ਸਾਧਸੰਗਿ ਨਾਨਕ. ਪੀਕੀ ਰੇ ॥੨॥੪॥੧੩੩॥

bikhaaree niraaree apaaree sahajaaree; saadhasang naanak. peekee re |2|4|133|

Sant Singh KhalsaIt is the cure for evil passions, unique, unequalled and peace-giving; in the Saadh Sangat, the Company of the Holy, O Nanak, drink it in. ||2||4||133||
Manmohan SinghThis discourse of God is an antidote to passion, singular, unequalled, peace-giving and is quaffed in the saints society, O Nanak.
Manmohan Singh (Punjabi)ਵਾਹਿਗੁਰੂ ਦੀ ਇਹ ਕਥਾ, ਵਿਸ਼ੇ ਵੇਗਾਂ ਨੂੰ ਮਾਰਨ ਵਾਲੀ, ਨਿਰਾਲੀ, ਲਾਸਾਨੀ ਅਤੇ ਆਰਾਮ ਦੇਣਹਾਰ ਹੈ, ਅਤੇ ਸਤਿ ਸੰਗਤ ਅੰਦਰ ਪੀਤੀ ਜਾਂਦੀ ਹੈ, ਹੇ ਨਾਨਕ!
Fareedkot Teekaਪੁਨਾ ਹਰੀ ਕੀ ਕਥਾ ਕੈਸੀ ਹੈ? (ਬਿਖਾਰੀ) ਬਿਖਿਓਂ ਕੇ ਕਾਟਨੇ ਕੋ ਆਰੀ ਹੈ ਔਰ ਮਾਇਕ ਕਥਾਓਂ ਸੇ (ਨਿਰਾਰੀ) ਨਿਰਾਲੀ ਹੈ, (ਅਪਾਰੀ) ਬ੍ਯੰਤ ਹੈ ਵਾ ਅਪਾਰ ਪਰਮੇਸ੍ਵਰ ਕਾ ਨਿਰਨਾ ਕਰਾਉਨੇ ਹਾਰੀ ਹੈ, ਅਲੀ, ਭਾਵ ਸਖੀ ਹੈ, (ਸਹਜਾਰੀ) ਹੇ ਭਾਈ ਸਾਂਤੀ ਕੀ ਵਾ ਗ੍ਯਾਨ ਕੀ ਪੰਕਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਹਰਿ ਕਥਾ ਕੌਨ ਹੈ, ਜੋ (ਪੀ) ਪਤੀ ਕੀ ਕਥਾ ਸਾਧ ਸੰਗਤ ਦ੍ਵਾਰੇ ਮੇਂ ਹੋਤੀ ਹੈ? ॥੨॥੪॥੧੩੩॥
Prof. Sahib Singhਇਹ ਹਰਿ-ਕਥਾ (ਮਾਨੋ, ਅੰਮ੍ਰਿਤ ਦੀ ਧਾਰ ਹੈ ਜੋ) ਵਿਸ਼ਿਆਂ ਦੇ ਜ਼ਹਰ ਦੇ ਅਸਰ ਨੂੰ ਨਾਸ ਕਰਦੀ ਹੈ, ਅਨੋਖੇ ਸੁਆਦ ਵਾਲੀ ਹੈ, ਅਕੱਥ ਹੈ, ਆਤਮਕ ਅਡੋਲਤਾ ਪੈਦਾ ਕਰਦੀ ਹੈ। ਹੇ ਨਾਨਕ! (ਇਹ ਹਰਿ-ਕਥਾ, ਇਹ ਅੰਮ੍ਰਿਤ ਦੀ ਧਾਰ) ਸਾਧ ਸੰਗਤਿ ਵਿਚ (ਟਿਕ ਕੇ ਹੀ) ਪੀਤੀ ਜਾ ਸਕਦੀ ਹੈ ॥੨॥੪॥੧੩੩॥

ਪਦ ਅਰਥ ਬਿਖਾਰੀ = {ਬਿਖ-ਅਰਿ} ਵਿਸ਼ਿਆਂ ਦੀ ਵੈਰਨ, ਵਿਸ਼ਿਆਂ ਦਾ ਦਬਾਉ ਹਟਾਣ ਵਾਲੀ। ਨਿਰਾਰੀ = ਨਿਰਾਲੀ, ਅਨੋਖੀ। ਅਪਾਰੀ = ਬੇਅੰਤ; ਅਕੱਥ। ਸਹਜਾਰੀ = ਆਤਮਕ ਅਡੋਲਤਾ ਪੈਦਾ ਕਰਨ ਵਾਲੀ। ਪੀਕੀ = ਪੀਤੀ ਜਾਂਦੀ ਹੈ, ਮਾਣੀ ਜਾਂਦੀ ਹੈ ॥੨॥੪॥੧੩੩॥

SikhNet (Spanish)Y este Néctar, antídoto de la pasión, el Infinito, el Dador de Paz, uno lo bebe en la Sociedad de los Santos.(2-3-133)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਹਮਾਰੀ ਪਿਆਰੀ. ਅੰਮ੍ਰਿਤ ਧਾਰੀ; ਗੁਰਿ. ਨਿਮਖ, ਨ ਮਨ ਤੇ ਟਾਰੀ ਰੇ ॥੧॥ ਰਹਾਉ ॥

hamaaree piaaree. amrit dhaaree; gur. nimakh, na man te ttaaree re |1| rahaau |

Sant Singh KhalsaMy Beloved has brought forth a river of nectar. The Guru has not held it back from my mind, even for an instant. ||1||Pause||
Manmohan SinghIt (Gurbani) is sweet unto me and it is stream of Nectar. The Guru has not diverted it from my mind. Even for a moment. Pause.
Manmohan Singh (Punjabi)ਗੁਰਬਾਨੀ ਮੈਨੂੰ ਮਿੱਠੜੀ ਲਗਦੀ ਹੈ। ਇਹ ਰੱਬੀ ਰਸ ਦੀ ਨਦੀ ਹੈ। ਗੁਰਾਂ ਨੇ ਇੱਕ ਮੁਹਤ ਲਈ ਭੀ ਇਸ ਦਾ ਵਗਣਾ ਮੇਰੇ ਚਿੱਤ ਤੋਂ ਪਰੇ ਨਹੀਂ ਹਟਾਇਆ। ਠਹਿਰਾਉ।
Fareedkot Teekaਫਿਰ ਵਹੁ ਕਥਾ ਕੈਸੀ ਹੈ ਹਮਾਰੀ ਪ੍ਯਾਰੀ ਹੈ ਔ (ਅੰਮ੍ਰਿਤ) ਨਾਮ ਰੂਪ ਅੰਮ੍ਰਿਤ ਕੇ (ਧਾਰੀ) ਧਾਰਨੇ ਵਾਲੀ ਵਾ ਪ੍ਰਵਾਹ ਰੂਪ ਹੈ। ਜੋ ਜੋ (ਗੁਰ) ਬਡੇ ਸਨਕਾਦਿਕ ਆਦਿ ਹੂਏ ਹੈਂ ਤਿਨੋ ਨੇ ਭੀ ਨਿਮਖ ਮਾਤ੍ਰ ਮਨ ਤੇ (ਟਾਰੀ) ਹਟਾਈ ਨਹੀਂ ਹੈ, ਵਾ ਗੁਰਾਂ ਦੀ ਕਿਰਪਾ ਤੇ ਹਮਨੇ ਨਿਮਖ ਮਾਤ੍ਰ ਬੀ ਮਨ ਤੇ ਹਟਾਈ ਨਹੀਂ ਹੈ, ਭਾਵ ਹਮਾਰੇ ਮਨ ਤੇ ਕਥਾ ਸ੍ਰਵਣ ਕੀ ਰੁਚੀ ਨਹੀਂ ਹਟਤੀ ਹੈ॥੧॥ ਰਹਾਉ ॥
Prof. Sahib Singhਗੁਰੂ ਨੇ (ਕਿਰਪਾ ਕਰ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਆਪਣੀ ਬਾਣੀ) ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਕਦੇ ਮੇਰੇ ਮਨ ਤੋਂ ਭੁੱਲਣ ਨਹੀਂ ਦਿੱਤੀ, ਇਹ ਬਾਣੀ ਮੈਨੂੰ ਮਿੱਠੀ ਲੱਗਦੀ ਹੈ, ਇਹ ਬਾਣੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮੇਰੇ ਅੰਦਰ ਜਾਰੀ ਰੱਖਦੀ ਹੈ ॥੧॥ ਰਹਾਉ ॥

ਪਦ ਅਰਥ ਅੰਮ੍ਰਿਤਧਾਰੀ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਵਾਲੀ। ਗੁਰਿ = ਗੁਰੂ ਨੇ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੇ = ਤੋਂ। ਟਾਰੀ = ਟਾਲੀ, ਹਟਾਈ, ਪਰੇ ਕੀਤੀ। ਰੇ = ਹੇ ਭਾਈ! ॥੧॥ ਰਹਾਉ ॥

SikhNet (Spanish)La Palabra del Señor es mi Bienamada; es un Rocío de Néctar, y el Guru lo esparce eternamente en mi ser. (1-Pausa)

ਦਰਸਨ ਪਰਸਨ. ਸਰਸਨ ਹਰਸਨ; ਰੰਗਿ ਰੰਗੀ. ਕਰਤਾਰੀ ਰੇ ॥੧॥

darasan parasan. sarasan harasan; rang rangee. karataaree re |1|

Sant Singh KhalsaBeholding it, and touching it, I am sweetened and delighted. It is imbued with the Creator's Love. ||1||
Manmohan SinghOn beholding and touching it, I am sweetened and delighted. It is imbued with creator's love.
Manmohan Singh (Punjabi)ਇਸ ਨੂੰ ਵੇਖ ਅਤੇ ਛੂਹ ਕੇ ਮੈਂ ਮਿੱਠੜਾ ਅਤੇ ਪ੍ਰਸੰਨ ਹੋ ਗਿਆ ਹਾਂ। ਇਹ ਸਿਰਜਣਹਾਰ ਦੀ ਪ੍ਰੀਤ ਨਾਲ ਰੰਗੀ ਹੋਈ ਹੈ।
Fareedkot Teekaਕਥਾ ਮੇਂ ਸੰਤੋਂ ਕਾ ਦਰਸਨ ਕਰ ਕੇ ਪੁਰਸ (ਸਰਸਨ) ਅਧਿਕਤਾ ਕੋ ਪ੍ਰਾਪਤ ਹੋਤਾ ਹੈ ਅਰੁ (ਪਰਸਨ) ਮਿਲਾਪ ਕਰਨੇ ਤੇ, ਭਾਵ ਸੁਣਨੇ ਤੇ (ਹਰਸਨ) ਹਰਖਤ ਹੋਤਾ ਹੈ, ਭਾਵ ਯਹ ਕਿ ਸੰਸਯ ਕੀ ਨਿਬ੍ਰਤੀ ਕਰ ਆਨੰਦ ਹੋਤਾ ਹੈ॥੧॥
Prof. Sahib Singhਇਹ ਬਾਣੀ ਕਰਤਾਰ ਦੇ ਪ੍ਰੇਮ ਵਿਚ ਰੰਗਣ ਵਾਲੀ ਹੈ, ਇਸ ਦੀ ਬਰਕਤਿ ਨਾਲ ਕਰਤਾਰ ਦਾ ਦਰਸਨ ਹੁੰਦਾ ਹੈ ਕਰਤਾਰ ਦੇ ਚਰਨਾਂ ਦੀ ਛੋਹ ਮਿਲਦੀ ਹੈ ਮਨ ਵਿਚ ਆਨੰਦ ਤੇ ਖਿੜਾਉ ਪੈਦਾ ਹੁੰਦਾ ਹੈ ॥੧॥

ਪਦ ਅਰਥ ਦਰਸਨ = (ਕਰਤਾਰ ਦਾ) ਦੀਦਾਰ। ਪਰਸਨ = (ਕਰਤਾਰ ਦੇ ਚਰਨਾਂ ਦੀ) ਛੋਹ। ਸਰਸਨ = ਆਤਮਕ ਖਿੜਾਉ। ਹਰਸਨ = ਹਰਖ, ਆਨੰਦ, ਖ਼ੁਸ਼ੀ। ਰੰਗਿ = ਪ੍ਰੇਮ-ਰੰਗ ਵਿਚ। ਰੰਗੀ = ਰੰਗਣ ਵਾਲੀ ॥੧॥

SikhNet (Spanish)El estar imbuido en el Amor del Señor me conduce a tener la Visión del Señor y a florecer. (1)

ਖਿਨੁ ਰਮ ਗੁਰ ਗਮ, ਹਰਿ ਦਮ. ਨਹ ਜਮ; ਹਰਿ ਕੰਠਿ ਨਾਨਕ. ਉਰਿ ਹਾਰੀ ਰੇ ॥੨॥੫॥੧੩੪॥

khin ram gur gam, har dam. neh jam; har kantth naanak. ur haaree re |2|5|134|

Sant Singh KhalsaChanting it even for a moment, I rise to the Guru; meditating on it, one is not trapped by the Messenger of Death. The Lord has placed it as a garland around Nanak's neck, and within his heart. ||2||5||134||
Manmohan SinghBy reciting it even for a moment, man mounts to the Guru and by ever repeating it he is not trapped by Death's Courier. God has garlanded Nanak's neck and heart with Gurbani.
Manmohan Singh (Punjabi)ਇਕ ਛਿਨ ਮਾਤ੍ਰ ਇਸ ਦਾ ਪਾਠ ਕਰਨ ਦੁਆਰਾ ਇਨਸਾਨ ਗੁਰਾਂ ਕੋਲ ਪੁਜ ਜਾਂਦਾ ਹੈ। ਸਦਾ ਹੀ ਇਸ ਦਾ ਉਚਾਰਨ ਕਰਨ ਦੁਆਰਾ ਉਹ ਮੌਤ ਦੇ ਦੂਤ ਦੇ ਜਾਲ ਵਿੱਚ ਨਹੀਂ ਫਸਦਾ। ਵਾਹਿਗੁਰੂ ਨੇ ਨਾਨਕ ਦੇ ਗਲ ਅਤੇ ਦਿਲ ਵਿੱਚ ਗੁਰਬਾਣੀ ਦਾ ਹਾਰ ਪਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਗੁਰ ਗਮ) ਗੁਰੂ ਕੀ ਦੀ ਹੂਈ ਗ੍ਯਾਤ ਸੇ (ਖਿਨ ਰਮ ਹਰਿ ਦਮ) ਹਰ ਖਿਨ ਮੇਂ ਹਰ ਸ੍ਵਾਸ ਮੇਂ ਜਿਸ ਨੇ ਹਰਿ ਕੀ ਕਥਾ ਮੇਂ ਰਮਣ ਕੀਆ ਹੈ, ਭਾਵ ਕਹੀ ਵਾ ਸੁਣੀ ਹੈ ਔਰ (ਹਰਿ ਕੰਠਿ) ਹਰਿ ਨਾਮ ਕੀ ਕਥਾ ਹਾਰ ਕੀ ਨ੍ਯਾਈ (ਉਰਿ) ਵਸੇਸ ਕਰ ਕੇ ਜਿਨਾਂ ਨੇ ਹੀ ਕੰਠ ਮੇਂ ਰਖੀ ਹੈ, ਤਿਨ ਗੁਰਮੁਖੋਂ ਕੋ (ਨਹ ਜਮ) ਜਨਮ ਨਹੀਂ ਹੋਤਾ ਵਾ ਜਮ ਮਾਰਗ ਨਹੀਂ ਹੋਤਾ ਹੈ॥੨॥੫॥੧੩੪॥☬ਸਤਿ ਸੰਗਤਿ ਕੀ ਮਹਿਮਾਂ ਕਹ ਕਰ ਪਰਮੇਸ੍ਵਰ ਸੇ ਤਿਸ ਕੀ ਪ੍ਰਾਪਤੀ ਮਾਂਗਤੇ ਹੂਏ ਕਹਤੇ ਹੈਂ:
Prof. Sahib Singhਇਸ ਬਾਣੀ ਨੂੰ ਇਕ ਖਿਨ ਵਾਸਤੇ ਭੀ ਹਿਰਦੇ ਵਿਚ ਵਸਾਇਆਂ ਗੁਰੂ ਦੇ ਚਰਨਾਂ ਤਕ ਪਹੁੰਚ ਬਣ ਜਾਂਦੀ ਹੈ, ਇਸ ਨੂੰ ਸੁਆਸ ਸੁਆਸ ਹਿਰਦੇ ਵਿਚ ਵਸਾਇਆਂ ਜਮਾਂ ਦਾ ਡਰ ਨਹੀਂ ਪੋਹ ਸਕਦਾ। ਹੇ ਨਾਨਕ! ਇਸ ਹਰਿ-ਕਥਾ ਨੂੰ ਆਪਣੇ ਗਲੇ ਵਿਚ ਪ੍ਰੋ ਰੱਖ ਇਸ ਨੂੰ ਆਪਣੇ ਹਿਰਦੇ ਵਿਚ ਹਾਰ (ਬਣਾ ਕੇ) ਰੱਖ ॥੨॥੫॥੧੩੪॥

ਪਦ ਅਰਥ ਰਮ = ਸਿਮਰਨ। ਗਮ = ਪਹੁੰਚ। ਹਰ ਦਮ = ਸੁਆਸ ਸੁਆਸ। ਕੰਠਿ = ਗਲੇ ਵਿਚ। ਉਰਿ = ਹਿਰਦੇ ਵਿਚ ॥੨॥੫॥੧੩੪॥

SikhNet (Spanish)Si uno La recita tan sólo por un momento, se mete en el Guru, y si uno medita en ella, no es atrapado por la muerte, así el Señor compenetra su corazón para siempre. (2-5-134)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਨੀਕੀ; ਸਾਧ ਸੰਗਾਨੀ ॥ ਰਹਾਉ ॥

neekee; saadh sangaanee | rahaau |

Sant Singh KhalsaThe Saadh Sangat, the Company of the Holy, is exalted and sublime. ||Pause||
Manmohan SinghGood is the society of saints. Pause.
Manmohan Singh (Punjabi)ਚੰਗੀ ਹੈ ਸਤਿ ਸੰਗਤ। ਠਹਿਰਾਉ।
Fareedkot Teekaਹੇ ਅਕਾਲ ਪੁਰਖ! ਤੇਰੇ ਸਾਧੋਂ ਕੀ ਸੰਗਤ (ਨੀਕੀ) ਚੰਗੀ ਹੈ॥ ਰਹਾਉ ॥
Prof. Sahib Singhਸਾਧ ਸੰਗਤਿ (ਮਨੁੱਖ ਵਾਸਤੇ ਇਕ) ਸੋਹਣੀ ਬਰਕਤਿ ਹੈ। ਰਹਾਉ॥

ਪਦ ਅਰਥ ਨੀਕੀ = ਚੰਗੀ। ਸੰਗਾਨੀ = ਸੰਗਤਿ। ਰਹਾਉ॥

SikhNet (Spanish)Bendita es la Sociedad de los Santos, porque ahí uno canta al Señor, y Lo describe sólo a Él. (1)

ਪਹਰ ਮੂਰਤ ਪਲ, ਗਾਵਤ ਗਾਵਤ; ਗੋਵਿੰਦ ਗੋਵਿੰਦ ਵਖਾਨੀ ॥੧॥

pehar moorat pal, gaavat gaavat; govind govind vakhaanee |1|

Sant Singh KhalsaEvery day, hour and moment, I continually sing and speak of Govind, Govind, the Lord of the Universe. ||1||
Manmohan SinghEvery watch, hour and moment I continuously sing the praise of the world - preserver and speak of the Lord.
Manmohan Singh (Punjabi)ਹਰ ਪਹਿਰ, ਘੰਟੇ ਤੇ ਮੁਹਤ ਮੈਂ ਜਗਤ ਦੇ ਰਖਿਅਕ ਦਾ ਜੱਸ ਲਗਾਤਾਰ ਗਾਇਨ ਕਰਦਾ ਹਾਂ ਅਤੇ ਸੁਆਮੀ ਦਾ ਉਚਾਰਨ ਕਰਦਾ ਹਾਂ।
Fareedkot Teekaਹੇ ਗੋਬਿੰਦ! (ਗੋਵਿੰਦ) ਵੇਦੋਂ ਕਰ ਜਾਨਣੇ ਜੋਗ ਸੋ ਸਾਧ ਪਹਰੋਂ ਮੇਂ ਤੇਰਾ ਜਸੁ ਗਾਵਤੇ ਹੈਂ ਔ (ਮੂਰਤੁ) ਮਹੂਰਤਿ ਅਰਥਾਤ ਦੋ ਘੜੀ ਔ ਘੜੀ ਮੇਂ ਗਾਵਤੇ ਹੈਂ, ਪੁਨਃ ਪਲ ਪਲ ਮੇਂ ਤੇਰਾ ਹੀ (ਵਖਾਨੀ) ਕਥਨ ਕਰਤੇ ਹੈਂ॥੧॥
Prof. Sahib Singh(ਸਾਧ ਸੰਗਤਿ ਵਿਚ) ਅੱਠੇ ਪਹਰ, ਪਲ ਪਲ, ਘੜੀ ਘੜੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੁੰਦੀਆਂ ਹਨ ॥੧॥

ਪਦ ਅਰਥ ਪਹਰ = (ਅੱਠੇ) ਪਹਰ, ਹਰ ਵੇਲੇ। ਮੂਰਤ = ਮੁਹੂਰਤ, ਹਰ ਘੜੀ। ਵਖਾਨੀ = ਵਰਣਨ ਹੁੰਦਾ ਹੈ ॥੧॥

SikhNet (Spanish)Los Santos cantan las Alabanzas del Señor con cada parte de su cuerpo y de su mente,

ਚਾਲਤ ਬੈਸਤ ਸੋਵਤ ਹਰਿ ਜਸੁ; ਮਨਿ ਤਨਿ ਚਰਨ ਖਟਾਨੀ ॥੨॥

chaalat baisat sovat har jas; man tan charan khattaanee |2|

Sant Singh KhalsaWalking, sitting and sleeping, I chant the Lord's Praises; I treasure His Feet in my mind and body. ||2||
Manmohan SinghWalking, sitting and sleeping, I utter God's praise, and to my mind body His feet are pleasing.
Manmohan Singh (Punjabi)ਖਲੋਦਿਆਂ, ਬਹਿੰਦਿਆਂ ਤੇ ਸੁੱਤਿਆਂ, ਮੈਂ ਹਰੀ ਦੀ ਕੀਰਤੀ ਉਚਾਰਦਾ ਹਾਂ ਅਤੇ ਮੇਰੀ ਆਤਮਾ ਅਤੇ ਦੇਹਿ ਨੂੰ ਉਸ ਦੇ ਪੈਰ ਚੰਗੇ ਲਗਦੇ ਹਨ।
Fareedkot Teekaਹੇ ਹਰੀ! ਚਲਤੇ ਬੈਠਤੇ ਸੋਵਤੇ ਤੇਰਾ ਜਸੁ ਕਰਤੇ ਹੈਂ, ਤਿਨ ਕੇ ਮਨ ਤਨ ਮੇਂ ਚਰਨੋਂ ਕੀ ਪ੍ਰੀਤ ਹੀ (ਖਟਾਨੀ) ਸਮਾਇ ਰਹੀ ਹੈ॥੨॥
Prof. Sahib Singh(ਸਾਧ ਸੰਗਤਿ ਦੀ ਬਰਕਤਿ ਨਾਲ) ਤੁਰਦਿਆਂ ਬੈਠਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ (ਕਰਨ ਦਾ ਸੁਭਾਉ ਬਣ ਜਾਂਦਾ ਹੈ) ਮਨ ਵਿਚ ਪਰਮਾਤਮਾ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਹਰ ਵੇਲੇ ਮੇਲ ਬਣਿਆ ਰਹਿੰਦਾ ਹੈ ॥੨॥

ਪਦ ਅਰਥ ਚਾਲਤ = ਤੁਰਦੇ ਫਿਰਦਿਆਂ। ਬੈਸਤ = ਬੈਠਦਿਆਂ। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਚਰਨ ਖਟਾਨੀ = ਚਰਨਾਂ ਦਾ ਮਿਲਾਪ ॥੨॥

SikhNet (Spanish)y enaltecen los Pies del Señor en su corazón. (2)

ਹਂਉ ਹਉਰੋ. ਤੂ ਠਾਕੁਰੁ ਗਉਰੋ; ਨਾਨਕ. ਸਰਨਿ ਪਛਾਨੀ ॥੩॥੬॥੧੩੫॥

hnau hauro. too tthaakur gauro; naanak. saran pachhaanee |3|6|135|

Sant Singh KhalsaI am so small, and You are so great, O Lord and Master; Nanak seeks Your Sanctuary. ||3||6||135||
Manmohan SinghI am small, thou, O Lord art great. O Nanak, have sought thine protection.
Manmohan Singh (Punjabi)ਮੈਂ ਛੋਟਾ ਹਾ, ਤੂੰ ਵੱਡਾ ਹੈ, ਹੇ ਸੁਆਮੀ! ਮੈਂ, ਹੇ ਨਾਨਕ, ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੁਛ ਦਾਸ ਹੂੰ ਤੂੰ ਮੇਰਾ ਠਾਕੁਰ (ਗਉਰੋ) ਭਾਰੀ ਹੈਂ, ਤਾਂ ਤੇ ਮੈਨੇ ਤੋ ਮੁਕ੍ਤਿ ਦਾਤੀ ਤੇਰੇ ਸੰਤੋਂ ਕੀ ਸਰਣ ਹੀ ਪਛਾਨੀ ਹੈ॥੪॥੬॥੧੩੫॥☬ਉਪਦੇਸ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਗੁਣ-ਹੀਨ ਹਾਂ, ਤੂੰ ਮੇਰਾ ਮਾਲਕ ਗੁਣਾਂ ਨਾਲ ਭਰਪੂਰ ਹੈਂ (ਸਾਧ ਸੰਗਤਿ ਦਾ ਸਦਕਾ) ਮੈਨੂੰ ਤੇਰੀ ਸਰਨ ਪੈਣ ਦੀ ਸੂਝ ਆਈ ਹੈ ॥੩॥੬॥੧੩੫॥

ਪਦ ਅਰਥ ਹਉ = ਮੈਂ। ਹਉਰੋ = ਹਉਲਾ, ਗੁਣ-ਹੀਨਾ। ਗਉਰੋ = ਭਾਰਾ, ਗੁਣਾਂ ਨਾਲ ਭਰਪੂਰ। ਸਰਨਿ = ਓਟ ॥੩॥੬॥੧੩੫॥

SikhNet (Spanish)Dice Nanak, ¡Eres tan Grandioso y yo tan insignificante! Sólo busco Tu Refugio, oh Señor. (3-6-135)

Open this shabad →

Ang 404 of 1430