ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਲਖ ਨੇਕੀਆ ਚੰਗਿਆਈਆ; ਲਖ ਪੁੰਨਾ ਪਰਵਾਣੁ ॥
lakh nekeea changiaaeea; lakh punaa paravaan |
Sant Singh KhalsaHundreds of thousands of virtues and good actions, and hundreds of thousands of blessed charities,
Manmohan SinghLacs of virtues and good actions and lacs of approved charities,
Manmohan Singh (Punjabi)ਲੱਖਾਂ ਪਵਿੱਤਰਤਾਈਆਂ ਅਤੇ ਸ਼ੁਭ ਕਰਮ, ਲੱਖਾਂ ਹੀ ਪ੍ਰਮਾਣੀਕ ਦਾਨ,
Fareedkot Teeka(ਲਖ) ਬਹੁਤੁ (ਨੇਕੀਆ) ਭਲਿਆਈਆਂ ਕਰੈ (ਚੰਗਿਅਈਆ) ਅਛੇ ਕਰਮ ਕਰੈ, ਲਾਖ ਪ੍ਰਕਾਰ ਕੇ ਪੁੰਨੋਂ ਕਰ ਕੇ ਪ੍ਰਮਾਣੀਕ ਹੋ ਜਾਵੈ॥ ਹਿੰਦੂ ਮੁਸਲਮਾਨੋਂ ਕੀ ਬੋਲੀ ਹੈ।
Prof. Sahib Singhਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿਚ ਭੀ ਚੰਗੇ ਪ੍ਰਤੀਤ ਹੋਣ;ਪਦ ਅਰਥ ਪੁੰਨਾ = ਧਰਮ ਦੇ ਕੰਮ। ਪਰਵਾਣੁ = (ਜੋ ਲੋਕਾਂ ਦੀਆਂ ਨਜ਼ਰਾਂ ਵਿਚ) ਕਬੂਲ (ਹੋਣ)।
SikhNet (Spanish)Millones de buenas acciones, millones de virtudes aprobadas, millones de austeridades
ਲਖ ਤਪ ਉਪਰਿ ਤੀਰਥਾਂ; ਸਹਜ ਜੋਗ ਬੇਬਾਣ ॥
lakh tap upar teerathaan; sehaj jog bebaan |
Sant Singh Khalsahundreds of thousands of penances at sacred shrines, and the practice of Sehj Yoga in the wilderness,
Manmohan Singhlacs of penances at holy places and the practice of the way of Lord's union in wilderness,
Manmohan Singh (Punjabi)ਧਰਮ ਅਸਥਾਨਾਂ ਤੇ ਲੱਖਾਂ ਹੀ ਤਪੱਸਿਆ ਅਤੇ ਬੀਆਬਾਨ ਵਿੱਚ ਸੁਆਮੀ ਦੇ ਮਿਲਾਪ ਦੇ ਰਸਤੇ ਅਭਿਆਸ,
Fareedkot Teekaਤੀਰਥੋਂ ਪਰ ਬੈਠ ਕਰ ਲਾਖ ਪ੍ਰਕਾਰ ਕੇ ਤਪ ਕਰੈ, (ਬੇਬਾਣ) ਉਜਾੜ ਵਾ ਬਨ, ਭਾਵ ਇਕਾਂਤ ਸਥਾਨ ਮੇਂ (ਸਹਜ) ਗ੍ਯਾਨ ਵਾ ਸ੍ਵਭਾਵਕ ਵਾ ਸਾਂਤਿ ਪੂਰਬਕ ਜੋਗ ਸਾਧਨ ਕਰੈ॥
Prof. Sahib Singhਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿਚ ਜਾ ਕੇ ਸੁੰਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨ ਕੀਤੇ ਜਾਣ;ਪਦ ਅਰਥ ਸਹਜ = ਸੁਭਾਵਕ, ਸ਼ਾਂਤੀ-ਪੂਰਵਕ, ਆਪਣੇ ਧੁਰ ਅਸਲੇ ਨਾਲ ਇਕ-ਮਿਕ ਹੋ ਕੇ। ਜੋਗ = ਜੋਗ ਮੱਤ ਅਨੁਸਾਰ ਚਿੱਤ ਦੇ ਫੁਰਨਿਆਂ ਨੂੰ ਰੋਕਣ ਦਾ ਨਾਉਂ 'ਜੋਗ' ਹੈ। ਬੇਬਾਣ = ਜੰਗਲਾਂ ਵਿਚ।
SikhNet (Spanish)en los lugares Santos o la práctica del Yoga en el bosque,
ਲਖ ਸੂਰਤਣ ਸੰਗਰਾਮ; ਰਣ ਮਹਿ ਛੁਟਹਿ ਪਰਾਣ ॥
lakh sooratan sangaraam; ran meh chhutteh paraan |
Sant Singh Khalsahundreds of thousands of courageous actions and giving up the breath of life on the field of battle,
Manmohan Singhlacs of valours and giving up of the breath in an engagement in the battle-field,
Manmohan Singh (Punjabi)ਲੱਖਾਂ ਸੂਰਮਤਾਈਆਂ ਅਤੇ ਮੁਠ ਭੀੜ ਵਿੱਚ ਲੜਾਈ ਦੇ ਮੈਦਾਨਾਂ ਵਿੱਚ ਸੁਆਸ ਤਿਆਗਣੇ,
Fareedkot Teekaਲਾਖ ਪ੍ਰਕਾਰ ਕੇ ਸੂਰਮਤ੍ਵ ਕਰ ਕੇ ਰਣਭੂਮਿਕਾ ਮੇਂ (ਸੰਗਰਾਮ) ਜੁਧ ਕਰਤੇ ਕੇ ਪ੍ਰਾਣ ਛੁਟ ਜਾਵੈਂ॥
Prof. Sahib Singhਰਣ-ਭੂਮੀਆਂ ਵਿਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿਚ (ਹੀ ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ,ਪਦ ਅਰਥ ਛੁਟਹਿ ਪਰਾਣ = ਪਰਾਣ ਨਿਕਲਣ, ਅੰਤ ਸਮਾ ਆਵੇ।
SikhNet (Spanish)millones de actos heroicos y el entregar el aliento en un campo de batalla;
ਲਖ ਸੁਰਤੀ. ਲਖ ਗਿਆਨ ਧਿਆਨ; ਪੜੀਅਹਿ ਪਾਠ ਪੁਰਾਣ ॥
lakh suratee. lakh giaan dhiaan; parreeeh paatth puraan |
Sant Singh Khalsahundreds of thousands of divine understandings, hundreds of thousands of divine wisdoms and meditations and readings of the Vedas and the Puraanas
Manmohan Singhlacs of Divine comprehensions and concentrations and lacs of readings of Vedas and recitations of Puranas,
Manmohan Singh (Punjabi)ਲੱਖਾਂ ਬ੍ਰਹਿਮ-ਗਿਆਨ ਤੇ ਤਾਈਆਂ ਅਤੇ ਲੱਖਾਂ ਹੀ ਵੇਦਾਂ ਦੇ ਪੜ੍ਹਨੇ ਅਤੇ ਪੁਰਾਣਾਂ ਦੇ ਪਾਠ ਕਰਨੇ,
Fareedkot Teekaਬੇਦ ਕੀਆਂ ਲਖੋ ਸੁਰਤੀਆਂ ਪੜੇ, ਲਖਾਂ ਗ੍ਯਾਨ ਕੀਆਂ ਬਾਤਾਂ ਕਰੇ, ਲਾਖੋਂ ਦੇਵਤੋਂ ਕਾ ਧ੍ਯਾਨ ਕਰੇ॥
Prof. Sahib Singhਲੱਖਾਂ (ਤਰੀਕਿਆਂ ਨਾਲ) ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ;ਪਦ ਅਰਥ ਸੁਰਤੀ = ਧਿਆਨ ਜੋੜਨਾ। ਪੜੀਅਹਿ = ਪੜ੍ਹੇ ਜਾਣ। ਪਾਠ ਪੁਰਾਣ = ਪੁਰਾਣਾਂ ਦੇ ਪਾਠ।
SikhNet (Spanish)miles de textos Semíticos, conocimiento y concentraciones y la lectura de los Puranas,
ਜਿਨਿ ਕਰਤੈ ਕਰਣਾ ਕੀਆ; ਲਿਖਿਆ ਆਵਣ ਜਾਣੁ ॥
jin karatai karanaa keea; likhiaa aavan jaan |
Sant Singh Khalsa- before the Creator who created the creation, and who ordained coming and going,
Manmohan SinghWho has made the world and has written coming and going
Manmohan Singh (Punjabi)ਜਿਸ ਨੇ ਸੰਸਾਰ ਸਾਜਿਆ ਹੈ, ਅਤੇ ਆਵਨ ਤੇ ਗਮਨ ਲਿਖਿਆ ਹੈ,
Fareedkot Teekaਹੇ ਭਾਈ! ਜਿਸ ਕਰਤਾ ਪੁਰਖ ਨੇ (ਕਰਣਾ) ਜਗਤੁ ਕੀਆ ਹੈ ਤਿਸ ਨੇ ਆਵਨਾ ਜਾਵਨਾ ਸਭ ਕੇ ਸਿਰ ਪਰ ਲਿਖਾ ਹੈ॥
Prof. Sahib Singhਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ (ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਲਈ ਉਸ ਦਾ ਨਾਮ ਸਿਮਰਨਾ ਹੀ ਉੱਤਮ ਮੱਤ ਹੈ)ਪਦ ਅਰਥ ਲਿਖਿਆ = ਲਿਖ ਦਿੱਤਾ ਹੈ। ਆਵਣ ਜਾਣੁ = ਜੀਵਾਂ ਦਾ ਜੰਮਣਾ ਮਰਨਾ।
SikhNet (Spanish)son todos en vano, pues el Creador creó todo y decretó el ir y venir de todos.
ਨਾਨਕ. ਮਤੀ ਮਿਥਿਆ; ਕਰਮੁ ਸਚਾ ਨੀਸਾਣੁ ॥੨॥
naanak. matee mithiaa; karam sachaa neesaan |2|
Sant Singh KhalsaO Nanak, all these things are false. True is the Insignia of His Grace. ||2||
Manmohan SinghNanak, before the Creator, these acts of wisdom are false and true is the mark of His grace.
Manmohan Singh (Punjabi)ਨਾਨਕ, ਸਿਰਜਣਹਾਰ ਅੱਗੇ, ਅਕਲਮੰਦੀ ਦੇ ਇਹ ਕਰਮ ਕੂੜੇ ਹਨ ਅਤੇ ਸੱਚਾ ਹੈ ਰਹਿਮਤ ਦਾ ਚਿੰਨ੍ਹ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਹ ਪੂਰਬੋਕਤ ਸਭ (ਮਤੀ) ਬੁਧੀ ਮਿਥ੍ਯਾ ਹੈਂ ਔਰ ਸਚਾ ਕਰਮੁ ਭਗਤੀ ਰੂਪ (ਨੀਸਾਣੁ) ਪ੍ਰਗਟ, ਭਾਵ ਜਨਮ ਮਰਣ ਸੇ ਰਹਤ ਕਰਤਾ ਹੈ॥੨॥
Prof. Sahib Singh(ਪਰ) ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। (ਦਰਗਾਹ ਵਿਚ ਕਬੂਲ ਪੈਣ ਵਾਸਤੇ) ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ ॥੨॥ਪਦ ਅਰਥ ਮਤੀ = ਹੋਰ ਮੱਤਾਂ। ਮਿਥਿਆ = ਵਿਅਰਥ। ਕਰਮੁ = ਮਿਹਰ, ਬਖ਼ਸ਼ਸ਼। ਨੀਸਾਣੁ = ਪਰਵਾਨਾ, ਰਾਹਦਾਰੀ, ਨਿਸ਼ਾਨ। ਸਚਾ ਨੀਸਾਣੁ = ਸੱਚਾ ਪਰਵਾਨਾ, ਸਦਾ ਕਾਇਮ ਰਹਿਣ ਵਾਲੀ ਰਾਹਦਾਰੀ ॥੨॥
SikhNet (Spanish)Ante Él, cualquier artefacto es falso; Su Gracia solamente es la verdadera medida para que seamos aprobados. (2)