ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਪੁਰਖਾਂ ਬਿਰਖਾਂ ਤੀਰਥਾਂ; ਤਟਾਂ ਮੇਘਾਂ ਖੇਤਾਂਹ ॥
purakhaan birakhaan teerathaan; tattaan meghaan khetaanh |
Sant Singh KhalsaMen, trees, sacred shrines of pilgrimage, banks of sacred rivers, clouds, fields,
Manmohan SinghMen, trees, holy places, banks of sacred streams, clouds and fields,
Manmohan Singh (Punjabi)ਇਨਸਾਨ, ਦਰਖਤਾਂ, ਧਰਮ-ਅਸਥਾਨਾਂ, ਪਵਿੱਤਰ ਨਦੀਆਂ ਦਿਆਂ ਕਿਨਾਰਿਆਂ, ਬੱਦਲਾਂ, ਪੈਲੀਆਂ,
Fareedkot Teekaਪੁਰਖੋਂ ਮੇਂ, ਬ੍ਰਿਖਯੋਂ ਮੇਂ, ਤੀਰਥੋਂ ਕੇ, ਤਟੋਂ ਮੇਂ, ਮੇਘੋਂ ਮੇਂ, ਖੇਤੋਂ ਮੇਂ॥
Prof. Sahib Singhਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ) ਬੱਦਲ, ਖੇਤ,ਪਦ ਅਰਥ ਮਿਤਿ = ਅੰਦਾਜ਼ਾ, ਮਰਯਾਦਾ। ਤਟ = ਨਦੀਆਂ ਦੇ ਕਿਨਾਰਿਆ ਦਾ। ਮੇਘ = ਬੱਦਲ। ਦੀਪ = ਉਹ ਧਰਤੀ ਜਿਸ ਦੇ ਦੋ ਪਾਸਿਆਂ ਵਲ ਪਾਣੀ ਹੋਵੇ।
SikhNet (Spanish)De los hombres, la vegetación, las estaciones de peregrinaje,
ਦੀਪਾਂ ਲੋਆਂ ਮੰਡਲਾਂ; ਖੰਡਾਂ ਵਰਭੰਡਾਂਹ ॥
deepaan loaan manddalaan; khanddaan varabhanddaanh |
Sant Singh Khalsaislands, continents, worlds, solar systems, and universes;
Manmohan Singhislands, spheres, universes, continents and solar systems,
Manmohan Singh (Punjabi)ਟਾਪੂਆਂ, ਗੋਲਾਕਾਰਾਂ ਆਲਮਾਂ, ਮਹਾਂ ਦੀਪਾਂ, ਸੂਰਜ-ਮੰਡਲਾਂ,
Fareedkot Teekaਦੀਪੋਂ ਲੋਕੋਂ ਮੇਂ, ਖੰਡੋਂ ਮੇਂ, ਇਨ ਸਭ ਕਰ ਕੇ ਸੰਯੁਕਤ ਬ੍ਰਹਮੰਡੋਂ ਮੇਂ॥
Prof. Sahib Singhਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰ, ਮੇਰ ਆਦਿਕ ਪਰਬਤ,ਪਦ ਅਰਥ ਲੋਅ = ਲੋਕ, ਸਾਰੇ ਜਗਤ ਦਾ ਇਕ ਹਿੱਸਾ। ਸਾਧਾਰਨ ਤੌਰ ਤੇ ਤਿੰਨ ਲੋਕ ਗਿਣੇ ਗਏ ਹਨ: ਸੁਰਗ, ਪ੍ਰਿਥਵੀ ਅਤੇ ਪਤਾਲ; ਪਰ ਇਸ ਤੋਂ ਵਧੇਰੀ ਗਿਣਤੀ ੧੪ ਭੀ ਕੀਤੀ ਗਈ ਹੈ, ਸੱਤ ਲੋਕ ਧਰਤੀ ਤੋਂ ਉਤਾਂਹ ਅਤੇ ਸੱਤ ਲੋਕ ਧਰਤੀ ਦੇ ਹੇਠਲੇ ਪਾਸੇ। ਮੰਡਲ = ਚੱਕਰ; ਚੰਦ, ਸੂਰਜ, ਧਰਤੀ ਆਦਿਕ ਕੁਝ ਗ੍ਰੈਹਾਂ ਦਾ ਇਕ ਇਕੱਠ ਜਾਂ ਚੱਕਰ। ਖੰਡ = ਟੋਟਾ, ਹਿੱਸਾ, ਧਰਤੀ ਦਾ ਹਿੱਸਾ, ਜਿਵੇਂ 'ਭਰਤਖੰਡ'। ਵਰਭੰਡ = ਬ੍ਰਹਿਮੰਡ, ਬ੍ਰਹਮ ਦਾ ਅੰਡਾ, ਸ੍ਰਿਸ਼ਟੀ।
SikhNet (Spanish)los bancos de los ríos, las nubes, y los ranchos; de las islas, las esferas y las regiones y los universos;
ਅੰਡਜ ਜੇਰਜ ਉਤਭੁਜਾਂ; ਖਾਣੀ ਸੇਤਜਾਂਹ ॥
anddaj jeraj utabhujaan; khaanee setajaanh |
Sant Singh Khalsathe four sources of creation - born of eggs, born of the womb, born of the earth and born of sweat;
Manmohan Singhthe sources of creation, egg-born, womb-born, earth-born and sweat-born,
Manmohan Singh (Punjabi)ਉਤਪਤੀ ਦੇ ਨਿਕਾਸਾਂ, ਜੋ ਆਂਡੇ ਤੋਂ ਪੈਦਾ ਹੋਇਆ, ਗਰਭ ਤੋਂ ਪੈਦਾ ਹੋਇਆ, ਧਰਤੀ ਤੋਂ ਪੈਦਾ ਹੋਇਆ, ਮੁੜ੍ਹਕੇ ਤੋਂ ਪੈਦਾ ਹੋਇਆ,
Fareedkot Teekaਅੰਡਜੋਂ ਮੇਂ, ਜੇਰਜੋਂ ਮੇਂ, ਉਤਭੁਜੋਂ ਸ੍ਵੇਤਜ ਖਾਨੋਂ ਮੇਂ॥
Prof. Sahib Singhਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਜੀਵ ਜੰਤ-ਪਦ ਅਰਥ ਅੰਡਜ = ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਪੰਛੀ ਆਦਿਕ। ਜੇਰਜ = ਜਿਓਰ ਤੋਂ ਪੈਦਾ ਹੋਏ ਜੀਵ, ਪਸ਼ੂ ਮਨੁੱਖ ਆਦਿਕ। ਉਤਭੁਜ = ਧਰਤੀ ਵਿਚੋਂ ਉੱਗਣ ਵਾਲੇ, ਬਨਸਪਤੀ। ਖਾਣੀ = ਉਤਪੱਤੀ ਦੀ ਥਾਂ। (ਸ੍ਰਿਸ਼ਟੀ ਦੀ ਉਤਪੱਤੀ ਦੇ ਚਾਰ ਤਰੀਕੇ ਮੰਨੇ ਗਏ ਹਨ: ਅੰਡਜ, ਜੇਰਜ, ਉਤਭੁਜ ਅਤੇ ਸੇਤਜ)। ਸੇਤਜ = (ਸ੍ਵੇਦਜ) ਪਸੀਨੇ ਤੋਂ ਪੈਦਾ ਹੋਏ ਜੀਵ, ਜੂਆਂ ਆਦਿਕ। ਸੋ = ਉਹ ਪ੍ਰਭੂ।
SikhNet (Spanish)de los nacidos de un huevo, de los nacidos de un vientre,
ਸੋ ਮਿਤਿ ਜਾਣੈ ਨਾਨਕਾ; ਸਰਾਂ ਮੇਰਾਂ ਜੰਤਾਹ ॥
so mit jaanai naanakaa; saraan meraan jantaah |
Sant Singh Khalsaoceans, mountains, and all beings - O Nanak, He alone knows their condition.
Manmohan Singhand oceans, mountains and sentient beings; He, the Lord, knows their condition,
Manmohan Singh (Punjabi)ਸਮੁੰਦਰਾਂ, ਪਹਾੜਾਂ ਅਤੇ ਪ੍ਰਾਣਧਾਰੀਆਂ, ਉਹ ਸਾਹਿਬ ਉਹਨਾਂ ਸਭ ਦੀ ਦਿਸ਼ਾ ਨੂੰ ਜਾਣਦਾ ਹੈ, ਹੇ ਨਾਨਕ!
Fareedkot Teeka(ਸਰਾਂ) ਸਮੁੰਦਰੋਂ ਮੇਂ, (ਮੇਰਾਂ) ਪਰਬਤੋਂ ਮੇਂ, (ਜੰਤਾਹ) ਜੋ ਜੀਵ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਇਨ ਕੀ (ਮਿਤਿ) ਮਰਜਾਦਾ ਕੋ ਸੋ ਅਕਾਲ ਪੁਰਖ ਜਾਨਤਾ ਹੈ॥
Prof. Sahib Singhਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ (ਜਿਸ ਨੇ ਇਹ ਸਭ ਪੈਦਾ ਕੀਤੇ ਹਨ)।ਪਦ ਅਰਥ ਸਰਾਂ = ਸਰੋਵਰਾਂ ਦੀ। ਮੇਰਾਂ = ਮੇਰੂ (ਵਰਗੇ) ਪਰਬਤਾਂ ਦੀ। ਜੰਤਾਹ = ਸਾਰੇ ਜੀਵਾਂ ਦੀ।
SikhNet (Spanish)de los nacidos de la tierra y de los nacidos del sudor;
ਨਾਨਕ. ਜੰਤ ਉਪਾਇ ਕੈ; ਸੰਮਾਲੇ ਸਭਨਾਹ ॥
naanak. jant upaae kai; samaale sabhanaah |
Sant Singh KhalsaO Nanak, having created the living beings, He cherishes them all.
Manmohan SinghO Nanak, having created the beings, the Lord takes care of them all.
Manmohan Singh (Punjabi)ਨਾਨਕ, ਜੀਵਾਂ ਨੂੰ ਪੈਦਾ ਕਰਕੇ, ਸੁਆਮੀ ਉਨ੍ਹਾਂ ਸਾਰਿਆਂ ਦੀ ਸੰਭਾਲ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੀਵੋਂ ਕੋ ਉਤਪਤ ਕਰ ਕੇ ਸੋ ਸਭ ਕੀ ਸੰਭਾਲ ਕਰਤਾ ਹੈ॥
Prof. Sahib Singhਹੇ ਨਾਨਕ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ।ਪਦ ਅਰਥ ਸੰਮਾਲੇ = ਸੰਭਾਲ ਕਰਦਾ ਹੈ।
SikhNet (Spanish)y de los mares, las montañas y de todas las criaturas, solamente el Señor conoce su límite.
ਜਿਨਿ ਕਰਤੈ ਕਰਣਾ ਕੀਆ; ਚਿੰਤਾ ਭਿ ਕਰਣੀ ਤਾਹ ॥
jin karatai karanaa keea; chintaa bhi karanee taah |
Sant Singh KhalsaThe Creator who created the creation, takes care of it as well.
Manmohan SinghThe Creator, who has created the world. He takes care of it as well.
Manmohan Singh (Punjabi)ਸਿਰਜਣਹਾਰ, ਜਿਸ ਨੇ ਸੰਸਾਰ ਸਾਜਿਆ ਹੈ, ਉਹ ਇਸ ਦਾ ਖਿਆਲ ਭੀ ਕਰਦਾ ਹੈ।
Fareedkot Teekaਜਿਸ ਕਰਤੇ ਪੁਰਖ ਨੇ ਜਹ ਜਗਤ ਕਰਣਾ (ਕੀਆ) ਬਨਾਇਆ ਹੈ ਤਿਸ ਕੋ ਇਸ ਕੀ ਚਿੰਤਾ ਕਰਣੀ ਪੜਤੀ ਹੈ॥
Prof. Sahib Singhਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ।ਪਦ ਅਰਥ ਜਿਨਿ ਕਰਤੈ = ਜਿਸ ਕਰਤਾਰ ਨੇ। ਕਰਣਾ = ਸ੍ਰਿਸ਼ਟੀ। ਤਾਹ = ਉਸ ਕਰਤਾਰ ਨੇ।
SikhNet (Spanish)Dice Nanak, ¡Aquél que crea a todos, también los sostiene,
ਸੋ ਕਰਤਾ ਚਿੰਤਾ ਕਰੇ; ਜਿਨਿ ਉਪਾਇਆ ਜਗੁ ॥
so karataa chintaa kare; jin upaaeaa jag |
Sant Singh KhalsaHe, the Creator who formed the world, cares for it.
Manmohan SinghHe, the Fashioner who fashioned the universe, fells anxiety for it.
Manmohan Singh (Punjabi)ਉਹ ਘੜਨਹਾਰ: ਜਿਸਨੇ ਆਲਮ ਘੜਿਆ ਹੈ, ਇਸ ਦਾ ਫਿਕਰ ਭੀ ਕਰਦਾ ਹੈ।
Fareedkot Teekaਜਿਸ ਨੇ ਜਗਤ ਕੋ ਉਤਪਤ ਕੀਆ ਹੈ, ਸੋ ਏਕੋ ਕਰਤਾ ਚਿੰਤਾ, ਭਾਵ ਪਾਲਨਾ ਕਾ ਸੰਕਲਪ ਕਰ ਰਿਹਾ ਹੈ॥
Prof. Sahib Singhਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ।
SikhNet (Spanish)esta maravilla es de Él y Él también la cuida; sí, el Sostenedor es Aquél que creó este mundo!
ਤਿਸੁ ਜੋਹਾਰੀ. ਸੁਅਸਤਿ ਤਿਸੁ; ਤਿਸੁ ਦੀਬਾਣੁ ਅਭਗੁ ॥
tis johaaree. suasat tis; tis deebaan abhag |
Sant Singh KhalsaUnto Him I bow and offer my reverence; His Royal Court is eternal.
Manmohan SinghTo whom is my obeisance and unto Him is my salutation, and Imperishable is His court.
Manmohan Singh (Punjabi)ਉਸ ਨੂੰ ਮੇਰੀ ਨਮਸਕਾਰ ਹੈ ਅਤੇ ਉਸੇ ਨੂੰ ਹੀ ਮੇਰੀ ਪ੍ਰਣਾਮ। ਅਬਿਨਾਸ਼ੀ ਹੈ ਉਸ ਦਾ ਦਰਬਾਰ।
Fareedkot Teekaਤਿਸੀ ਕੋ (ਜੋਹਾਰੀ) ਨਮਸਕਾਰ ਕਰੋ, (ਸੁਅਸਤਿ) ਕਲਿਆਣ ਰੂਪ ਤਿਸੀ ਕੋ ਜਾਨੋ, ਜਿਸ ਕਾ ਦੀਬਾਣੁ ਆਸਰਾ ਵਾ ਸਭਾ ਵਾ ਸਤਸੰਗ (ਅਭਗੁ) ਨਾਮ ਤੇ ਰਹਿਤ ਹੈ॥
Prof. Sahib Singhਮੈਂ ਉਸੇ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਭਾਵ, ਉਸੇ ਦੀ ਸਿਫ਼ਤਿ-ਸਾਲਾਹ ਕਰਦਾ ਹਾਂ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ।ਪਦ ਅਰਥ ਜੋਹਾਰੀ = ਮੈਂ ਪ੍ਰਣਾਮ ਕਰਦਾ ਹਾਂ, ਮੈਂ ਸਦਕੇ ਹਾਂ। ਸੁਅਸਤਿ = ਜੈ ਹੋਵੇ, ਸਦਾ ਅਟੱਲ ਰਹੇ। ਸੁਅਸਤਿ ਤਿਸੁ = ਉਸ ਪ੍ਰਭੂ ਦੀ ਜੈ ਹੋਵੇ। ਤਿਸੁ ਦੀਬਾਣੁ = ਉਸ ਪ੍ਰਭੂ ਦਾ ਆਸਰਾ। ਅਭਗੁ = ਨਾ ਨਾਸ ਹੋਣ ਵਾਲਾ।
SikhNet (Spanish)Me postro ante Él en Reverencia, ante Aquél Cuya Corte es Eterna.
ਨਾਨਕ. ਸਚੇ ਨਾਮ ਬਿਨੁ; ਕਿਆ ਟਿਕਾ. ਕਿਆ ਤਗੁ ॥੧॥
naanak. sache naam bin; kiaa ttikaa. kiaa tag |1|
Sant Singh KhalsaO Nanak, without the True Name, of what use is the frontal mark of the Hindus, or their sacred thread? ||1||
Manmohan SinghNanak, without the True Name, of what avail is frontal mark and of what a sacred thread?
Manmohan Singh (Punjabi)ਨਾਨਕ, ਸਤਿਨਾਮ ਦੇ ਬਗੈਰ ਕੀ ਫਾਇਦਾ ਹੈ ਤਿਲਕ ਦਾ, ਅਤੇ ਕੀ ਜਨੇਊ ਦਾ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਸਚੇ ਕਰਤਾ ਕੇ ਨਾਮ ਸੇ ਰਹਿਤ ਜੋ ਟਿਕਾ ਔਰ (ਤਗੁ) ਜਨੇਊ ਆਦਿ ਧਾਰਨ ਮਾਤ੍ਰ ਸੇ ਹੀ ਅਪਨੇ ਕੋ ਪੁਨੀਤ ਔਰ ਬਡਾ ਮਾਨਤੇ ਹੈਂ, ਸੋ ਕ੍ਯਾ ਹੈਂ। ਭਾਵ ਸਭ ਚਿੰਨ ਨਾਮ ਜਪੇ ਸੇ ਬਿਨਾਂ ਬ੍ਯਰਥ ਹੈ॥੧॥
Prof. Sahib Singhਹੇ ਨਾਨਕ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾ ਟਿੱਕਾ ਜਨੇਊ ਆਦਿਕ ਧਾਰਮਕ ਭੇਖ ਕਿਸੇ ਅਰਥ ਨਹੀਂ ॥੧॥ਪਦ ਅਰਥ ਕਿਆ ਟਿਕਾ ਕਿਆ ਤਗੁ = ਟਿੱਕਾ ਤੇ ਜਨੇਊ ਕੀਹ ਹਨ? ਟਿੱਕਾ ਤੇ ਜਨੇਊ ਆਦਿਕ ਬਾਹਰ ਦੇ ਦਿਖਾਵੇ ਦੇ ਚਿੰਨ੍ਹ ਵਿਅਰਥ ਹਨ। {ਨੋਟ: ਅਰਥ ਕਰਨ ਵੇਲੇ ਚੌਥੀ ਤੁਕ ਦਾ ਲਫ਼ਜ਼ 'ਮਿਤਿ', ਲਫ਼ਜ਼ 'ਪੁਰਖਾਂ' ਤੋਂ ਲੈ ਕੇ 'ਜੰਤਾਹ' ਤਕ ਹਰੇਕ 'ਨਾਵ' ਦੇ ਨਾਲ ਵਰਤਿਆ ਜਾਇਗਾ} ॥੧॥
SikhNet (Spanish)Dice Nanak, Sin el Verdadero Nombre, ¿de qué sirve la marca de azafrán y el hilo sagrado? (1)