ੴ

ਸਿੱਖਬਾਣੀ · SikhBani

ਮੈਲੇ ਕਪਰੇ ਕਹਾ ਲਉ ਧੋਵਉ ॥

maile kapare kahaa lau dhovau
Bhagat Ravidas Ji ਭਗਤ ਰਵਿਦਾਸ ਜੀ · Raag Malaar · Ang 1293 · 10 lines
Translations

ਮਲਾਰ ॥

malaar |

Sant Singh KhalsaMalaar:
Manmohan SinghMalar.
Manmohan Singh (Punjabi)ਮਲਾਰ।
Prof. Sahib Singhਰਾਗ ਮਲਾਰ।
SikhNet (Spanish)Malhar

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਿਲਤ ਪਿਆਰੋ ਪ੍ਰਾਨ ਨਾਥੁ; ਕਵਨ ਭਗਤਿ ਤੇ ॥

milat piaaro praan naath; kavan bhagat te |

Sant Singh KhalsaWhat sort of devotional worship will lead me to meet my Beloved, the Lord of my breath of life?
Manmohan SinghThrough what devotional service, can I meet with my Beloved, the Lord of vital breath?
Manmohan Singh (Punjabi)ਕਿਹੜੀ ਪ੍ਰੇਮਮਈ ਸੇਵਾ ਦੇ ਰਾਹੀਂ ਮੈਂ ਜਿੰਦ-ਜਾਨ ਦੇ ਸੁਅਮਾੀ ਆਖਣੇ ਪ੍ਰੀਤਮ ਨਾਲ ਮਿਲ ਸਕਦਾ ਹਾਂ?
Fareedkot Teekaਪ੍ਰਾਨੋਂ ਕਾ ਪ੍ਯਾਰਾ (ਨਾਥ) ਸ੍ਵਾਮੀ ਕਿਸ ਭਗਤੀ ਤੇ ਮਿਲਤਾ ਹੈ?
Prof. Sahib Singhਜਿੰਦ ਦਾ ਸਾਈਂ ਪਿਆਰਾ ਪ੍ਰਭੂ ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ ਸੀ ਮਿਲ ਸਕਦਾ

ਪਦ ਅਰਥ ਪ੍ਰਾਨ ਨਾਥੁ = ਜਿੰਦ ਦਾ ਸਾਈਂ। ਕਵਨ ਭਗਤਿ ਤੇ = ਹੋਰ ਕਿਹੜੀ ਭਗਤੀ ਨਾਲ? ਹੋਰ ਕਿਸ ਤਰ੍ਹਾਂ ਭਗਤੀ ਕੀਤਿਆਂ? ਭਾਵ, ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ।

SikhNet (Spanish)¿Qué tipo de Alabanza Espiritual me llevará a encontrar a mi Bienamado, al Señor de mi respiración vital?

ਸਾਧਸੰਗਤਿ; ਪਾਈ ਪਰਮ ਗਤੇ ॥ ਰਹਾਉ ॥

saadhasangat; paaee param gate | rahaau |

Sant Singh KhalsaIn the Saadh Sangat, the Company of the Holy, I have obtained the supreme status. ||Pause||
Manmohan SinghAssociating with the saints, I have obtained the supreme status. Pause.
Manmohan Singh (Punjabi)ਸਤਿਸੰਗਤ ਕਰਨ ਦੁਆਰਾ ਮੈਂ ਮਹਾਨ ਮਰਤਬੇ ਨੂੰ ਪਰਾਪਤ ਹੋ ਗਿਆ ਹਾਂ। ਠਹਿਰਾਉ।
Fareedkot Teekaਜਿਨੋਂ ਨੇ ਸੰਤੋਂ ਕੀ ਸੰਗਤਿ ਦ੍ਵਾਰਾ ਭਗਤੀ ਕਰੀ ਹੈ ਤਿਨੋਂ ਨੇ (ਪਰਮ ਗਤੇ) ਮੁਕਤੀ ਪਾਈ ਹੈ॥ ਰਹਾਉ ॥
Prof. Sahib Singhਸਾਧ ਸੰਗਤ ਵਿਚ ਅੱਪੜ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥ ਰਹਾਉ॥

ਪਦ ਅਰਥ ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥ ਰਹਾਉ॥

SikhNet (Spanish)En la Saad Sangat, la Sociedad de los Santos he obtenido el Supremo Estado. (Pausa)

ਮੈਲੇ ਕਪਰੇ; ਕਹਾ ਲਉ ਧੋਵਉ ॥

maile kapare; kahaa lau dhovau |

Sant Singh KhalsaHow long shall I wash these dirty clothes?
Manmohan SinghDirty is my vesture. How long shall I wash it.
Manmohan Singh (Punjabi)ਗੰਦੀ ਹੈ ਮੇਰੀ ਪੁਸ਼ਾਕ। ਕਦੋ ਤਾਂਈ ਮੈਂ ਇਸ ਨੂੰ ਧੋਦਾਂ ਰਹਾਂਗਾ?
Fareedkot Teekaਮੈਲੇ ਕਪੜੇ ਕਹਾਂ ਤਕ ਧੋਵੋਂਗਾ, ਭਾਵ ਨ ਰਿਦਾ ਮੈਲਾ ਹੋਣਾ ਹੈ ਅਰੁ ਸੁਧ ਕਰਨਾ ਹੈ॥
Prof. Sahib Singh(ਸਾਧ ਸੰਗਤ ਦੀ ਬਰਕਤਿ ਨਾਲ) ਹੁਣ ਮੈਂ ਪਰਾਈ ਨਿੰਦਿਆ ਕਰਨੀ ਛੱਡ ਦਿੱਤੀ ਹੈ,

ਪਦ ਅਰਥ ਕਹਾ ਲਉ = ਕਦੋਂ ਤੱਕ? ਭਾਵ, ਬੱਸ ਕਰ ਦਿਆਂਗਾ, ਹੁਣ ਨਹੀਂ ਕਰਾਂਗਾ। ਮੈਲੇ ਕਪਰੇ ਧੋਵਉ = ਮੈਂ ਦੂਜਿਆਂ ਦੇ ਮੈਲੇ ਕਪੜੇ ਧੋਵਾਂਗਾ, ਮੈਂ ਦੂਜਿਆਂ ਦੀ ਨਿੰਦਿਆ ਕਰਾਂਗਾ।

SikhNet (Spanish)¿Qué tanto debo lavar estos trapos sucios,

ਆਵੈਗੀ ਨੀਦ; ਕਹਾ ਲਗੁ ਸੋਵਉ ॥੧॥

aavaigee need; kahaa lag sovau |1|

Sant Singh KhalsaHow long shall I remain asleep? ||1||
Manmohan SinghHow long shall I remain slumbering in this sleep, which has come upon me?
Manmohan Singh (Punjabi)ਮੈਂ ਕਦੋ ਤੋੜੀ ਇਸ ਨਿੰਦ੍ਰ ਅੰਦਰ ਸੁੱਤਾ ਰਹਾਂਗਾ ਜਿਹੜੀਹ ਮੇਰੀ ਉਤੇ ਆ ਗਈ ਹੈ?
Fareedkot Teekaਇਸ ਤ੍ਰਹ ਕਿਥੋਂ ਤਾਈਂ ਅਵਿਦਿਆ ਨਿੰਦ੍ਰਾ ਆਵੈਗੀ ਅਰੁ ਕਹਾਂ ਤਕ ਸੋਵੋਂਗਾ, ਭਾਵ ਨ ਅਵਿਦਿਆ ਹੈ ਨ ਅਚੇਤ ਰਹਾਂਗਾ॥੧॥
Prof. Sahib Singh(ਸਤਸੰਗ ਵਿਚ ਰਹਿਣ ਕਰਕੇ) ਨਾਹ ਮੈਨੂੰ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾਹ ਹੀ ਮੈਂ ਗ਼ਾਫ਼ਲ ਹੋਵਾਂਗਾ ॥੧॥

ਪਦ ਅਰਥ ਆਵੈਗੀ...ਸੋਵਉ = ਕਹਾ ਲਗੁ ਆਵੈਗੀ ਨੀਦ ਕਹਾ ਲਗੁ ਸੋਵਉ, ਕਦੋਂ ਤੱਕ ਨੀਂਦ ਆਵੇਗੀ ਅਤੇ ਕਦ ਤੱਕ ਸਵਾਂਗਾ? ਨਾਹ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾਹ ਹੀ ਸਵਾਂਗਾ ॥੧॥

SikhNet (Spanish)y cuánto más permaneceré dormido? (1)

ਜੋਈ ਜੋਈ ਜੋਰਿਓ; ਸੋਈ ਸੋਈ ਫਾਟਿਓ ॥

joee joee jorio; soee soee faattio |

Sant Singh KhalsaWhatever I was attached to, has perished.
Manmohan SinghWith whatsoever I was attached, all that has perished.
Manmohan Singh (Punjabi)ਜਿਸ ਕਿਸੇ ਨਾਲ ਭੀ ਮੈਂ ਜੁੜਿਆ ਹੋਇਆ ਸਾਂ, ਉਹ ਸਮੂਹ ਨਾਸ ਹੋ ਗਿਆ ਹੈ।
Fareedkot Teekaਜੋਈ ਜੋਈ ਕਰਮ ਜੋੜਾ ਥਾ ਸੋਈ ਸੋਈ ਫਟ ਗ੍ਯਾ, ਭਾਵ ਗ੍ਯਾਨ ਕਰ ਕਰਮ ਦਗਧ ਹੋ ਗਏ ਹੈਂ॥
Prof. Sahib Singh(ਸਾਧ ਸੰਗਤ ਵਿਚ ਆਉਣ ਤੋਂ ਪਹਿਲਾਂ) ਮੈਂ ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਹੋਈ ਸੀ (ਸਤਸੰਗ ਵਿਚ ਆ ਕੇ) ਉਸ ਸਾਰੀ ਦੀ ਸਾਰੀ ਦਾ ਲੇਖਾ ਮੁੱਕ ਗਿਆ ਹੈ,

ਪਦ ਅਰਥ ਜੋਈ ਜੋਈ ਜੋਰਿਓ = ਜੋ ਕੁਝ ਮੈਂ ਜੋੜਿਆ ਸੀ, ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਸੀ। ਸੋਈ ਸੋਈ = ਉਹ ਸਾਰਾ (ਲੇਖਾ)।

SikhNet (Spanish)A lo que estaba apegado, ya pereció,

ਝੂਠੈ ਬਨਜਿ; ਉਠਿ ਹੀ ਗਈ. ਹਾਟਿਓ ॥੨॥

jhootthai banaj; utth hee gee. haattio |2|

Sant Singh KhalsaThe shop of false merchandise has closed down. ||2||
Manmohan SinghThe shop of spurious trade has closed.
Manmohan Singh (Punjabi)ਕੂੜੇ ਵਾਪਾਰ ਦੀ ਹੱਟੀ ਬੰਦ ਹੋ ਗਈ ਹੈ।
Fareedkot Teekaਝੂਠੋ ਬਣਜ ਕੀ ਹੱਟੀ, ਭਾਵ ਦੇਹੋਹੰ ਬੁਧੀ ਉਠ ਗਈ ਅਰਥਾਤ ਨਸ਼ਟ ਹੋ ਗਈ ਹੈ॥੨॥
Prof. Sahib Singhਝੂਠੇ ਵਣਜ ਵਿਚ (ਲੱਗ ਕੇ ਮੈਂ ਜੋ ਹੱਟੀ ਪਾਈ ਹੋਈ ਸੀ, ਸਾਧ ਸੰਗਤ ਦੀ ਕਿਰਪਾ ਨਾਲ) ਉਹ ਹੱਟੀ ਹੀ ਉੱਠ ਗਈ ਹੈ ॥੨॥

ਪਦ ਅਰਥ ਝੂਠੈ ਬਨਜਿ = ਝੂਠੇ ਵਣਜ ਵਿਚ (ਲੱਗ ਕੇ ਜੋ ਹੱਟੀ ਪਾਈ ਸੀ) ॥੨॥

SikhNet (Spanish)la tienda de la mercancía falsa ya cerró. (2)

ਕਹੁ ਰਵਿਦਾਸ; ਭਇਓ ਜਬ ਲੇਖੋ ॥

kahu ravidaas; bheo jab lekho |

Sant Singh KhalsaSays Ravi Daas, when the account is called for and given,
Manmohan SinghSays Ravidass, when the account is taken.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਜਦ ਇਸਾਬ ਕਿਤਾਬ ਲਿਆ ਜਾਂਦਾ ਹੈ।
Fareedkot Teekaਰਵਿਦਾਸ ਜੀ ਕਹਤੇ ਹੈਂ: ਜਬ ਪ੍ਰਲੋਕ ਮੇਂ ਲੇਖਾ ਹੂਆ॥
Prof. Sahib Singh(ਇਹ ਤਬਦੀਲੀ ਕਿਵੇਂ ਆਈ?) ਰਵਿਦਾਸ ਆਖਦਾ ਹੈ- (ਸਾਧ ਸੰਗਤ ਵਿਚ ਆ ਕੇ) ਜਦੋਂ ਮੈਂ ਆਪੇ ਵਲ ਝਾਤ ਮਾਰੀ,

ਪਦ ਅਰਥ ਭਇਓ ਜਬ ਲੇਖੋ = (ਸਾਧ ਸੰਗਤ ਵਿਚ) ਜਦੋਂ (ਮੇਰੇ ਕੀਤੇ ਕਰਮਾਂ ਦਾ) ਲੇਖਾ ਹੋਇਆ, ਸਾਧ ਸੰਗਤ ਵਿਚ ਜਦੋਂ ਮੈਂ ਆਪੇ ਵਲ ਝਾਤ ਮਾਰੀ।

SikhNet (Spanish)Dice Ravi Das, cuando las cuentas llegan,

ਜੋਈ ਜੋਈ ਕੀਨੋ; ਸੋਈ ਸੋਈ ਦੇਖਿਓ ॥੩॥੧॥੩॥

joee joee keeno; soee soee dekhio |3|1|3|

Sant Singh Khalsawhatever the mortal has done, he shall see. ||3||1||3||
Manmohan SinghWhatsoever the mortal has done; all that he beholds.
Manmohan Singh (Punjabi)ਜਿਹੜਾ ਕੁਛ ਭੀ ਪ੍ਰਾਣੀ ਨੇ ਕੀਤਾ ਹੈ, ਉਸ ਸਾਰੇ ਨੂੰ ਉਹ ਵੇਖ ਲੈਂਦਾ ਹੈ।
Fareedkot Teekaਤੌ ਜੋ ਜੋ ਪੂਰਬ ਕਰਮ ਕੀਆ ਥਾ ਸੋਈ ਸੋਈ ਕਰਮ ਕਾ ਫਲੁ ਜੀਵ ਨੇ ਦੇਖਾ ਹੈ; ਵਾ ਜਬ ਅਸੱਤ ਸੱਤ ਕਾ ਬੀਚਾਰ ਰੂਪੁ ਲੇਖਾ ਹੂਆ, ਤਬ ਜੋ ਜੋ ਕਰਮੁ ਕੀਆ ਥਾ, ਸੋ ਸੋ ਮਿਥਿਆ ਦੇਖਾ ਹੈ॥੩॥੩॥☬ਸਾਧੋਂ ਕੀ ਸੰਗਤਿ ਕਾ ਫਲ੍ਹ ਦਿਖਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਤਾਂ ਜੋ ਜੋ ਕਰਮ ਮੈਂ ਕੀਤਾ ਹੋਇਆ ਸੀ ਉਹ ਸਭ ਕੁਝ ਪ੍ਰਤੱਖ ਦਿੱਸ ਪਿਆ (ਤੇ ਮੈਂ ਮੰਦੇ ਕਰਮਾਂ ਤੋਂ ਸ਼ਰਮਾ ਕੇ ਇਹਨਾਂ ਵਲੋਂ ਹਟ ਗਿਆ) ॥੩॥੧॥੩॥

* ਸ਼ਬਦ ਦਾ ਭਾਵ: ਸਾਧ ਸੰਗਤਿ ਹੀ ਇਕ ਐਸਾ ਅਸਥਾਨ ਹੈ ਜਿੱਥੇ ਮਨ ਉੱਚੀ ਅਵਸਥਾ ਵਿਚ ਅੱਪੜ ਸਕਦਾ ਹੈ, ਤੇ ਪਰਾਈ ਨਿੰਦਿਆ, ਅਗਿਆਨਤਾ, ਝੂਠ ਆਦਿਕ ਵਿਕਾਰਾਂ ਵਲੋਂ ਤਰਕ ਕਰ ਕੇ ਇਹਨਾਂ ਦੀ ਸਫ਼ਾ ਹੀ ਮੁਕਾ ਸਕਦਾ ਹੈ।੩।

SikhNet (Spanish)todo lo que el mortal ha hecho lo va a saber y a pagar. (3-1-3)
Answers quote the Granth verbatim with Ang citations. AI commentary is not Gurbani and not a religious ruling.