ੴ

ਸਿੱਖਬਾਣੀ · SikhBani

ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ ॥

jaa kai bhaagavat lekheeai avar nahee pekheeai taas kee jaat...
Bhagat Ravidas Ji ਭਗਤ ਰਵਿਦਾਸ ਜੀ · Raag Malaar · Ang 1293 · 9 lines
Translations

ਮਲਾਰ ॥

malaar |

Sant Singh KhalsaMalaar:
Manmohan SinghMalar.
Manmohan Singh (Punjabi)ਮਾਲਰ।
SikhNet (Spanish)Malhar

ਹਰਿ ਜਪਤ ਤੇਊ ਜਨਾ, ਪਦਮ ਕਵਲਾਸ ਪਤਿ; ਤਾਸ ਸਮ ਤੁਲਿ, ਨਹੀ ਆਨ ਕੋਊ ॥

har japat teaoo janaa, padam kavalaas pat; taas sam tul, nahee aan koaoo |

Sant Singh KhalsaThose humble beings who meditate on the Lord's Lotus Feet - none are equal to them.
Manmohan SinghThe persons, who meditate on the lotus feet of God, the Lord of Lakshmi; equal to them there is not another.
Manmohan Singh (Punjabi)ਜਿਹੜੇ ਪੁਰਸ਼ ਲਖਸ਼ਮੀ ਦੇ ਸੁਆਮੀ ਵਾਹਿਗੁਰੂ ਦੇ ਕੰਵਲ ਰੂਪੀ ਪੈਰਾਂ ਨੂੰ ਸਿਮਰਦੇ ਹਨ, ਉਨ੍ਹਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ।
Fareedkot Teekaਜੋ ਜਨੋਂ ਕੇ ਸਮਦਾਇ ਹਰੀ ਕੋ ਜਪਤੇ ਹੈਂ ਤਿਨ ਕੇ ਤੁਲ ਅਰ (ਪਦਮ) ਪਦਮਜ ਅਰਥਾਤ ਬ੍ਰਹਮਾ ਅਰ ਜੋ (ਕਵਲਾਸ ਪਤਿ) ਸ਼ਿਵਜੀ ਹੈਂ ਨਹੀਂ ਔਰ ਭੀ ਕੋਈ ਤਿਨ ਕੀ ਸਮਤਾ ਨਹੀਂ ਰਖਤਾ; ਵਾ ਤੇ ਪੁਰਸ਼ ਹਰੀ ਕੇ ਚਰਨ ਕਮਲੋਂ ਕੋ ਜਪਤੇ ਹੈਂ ਜਿਨੋਂ ਨੇ (ਕਵਲਾ) ਲਛਮੀ ਵਲੋਂ (ਸਪਤਿ) ਸੁਗੰਧ ਕਰੀ ਹੈ, ਭਾਵ ਸੇ ਤਿਆਗੀ ਹੈਂ। ਤਿਸ ਕੇ ਸਮਾਨ (ਤੁਲਿ) ਤੋਲਿਆ ਅਰਥਾਤ ਵੀਚਾਰ ਕੀਆ ਹੈ ਔਰ ਕੋਈ ਨਹੀਂ ਹੈ॥
Prof. Sahib Singhਜੋ ਮਨੁੱਖ ਮਾਇਆ ਦੇ ਪਤੀ ਪਰਮਾਤਮਾ ਨੂੰ ਸਿਮਰਦੇ ਹਨ, ਉਹ ਪ੍ਰਭੂ ਦੇ (ਅਨਿੰਨ) ਸੇਵਕ ਬਣ ਜਾਂਦੇ ਹਨ, ਉਹਨਾਂ ਨੂੰ ਉਸ ਪ੍ਰਭੂ ਵਰਗਾ, ਉਸ ਪ੍ਰਭੂ ਦੇ ਬਰਾਬਰ ਦਾ, ਕੋਈ ਹੋਰ ਨਹੀਂ ਦਿੱਸਦਾ। (ਇਸ ਵਾਸਤੇ ਉਹ ਕਿਸੇ ਦਾ ਦਬਾ ਨਹੀਂ ਮੰਨਦੇ)।

ਪਦ ਅਰਥ ਤੇਊ = ਉਹੀ ਮਨੁੱਖ। ਜਨਾ = (ਪ੍ਰਭੂ ਦੇ) ਸੇਵਕ। ਪਦਮ ਕਵਲਾਸ ਪਤਿ = (पद्मपति कमलापति) ਪਦਮਾਪਤਿ, ਕਮਲਾਪਤਿ। ਪਦਮਾ = ਲੱਛਮੀ, ਮਾਇਆ। ਕਮਲਾ = ਲੱਛਮੀ, ਮਾਇਆ। ਪਦਮਾਪਤਿ = ਪਰਮਾਤਮਾ। ਕਵਲਾਸਪਤਿ = ਪਰਮਾਤਮਾ, ਮਾਇਆ ਦਾ ਪਤੀ। ਤਾਸ ਸਮ = ਉਸ ਪ੍ਰਭੂ ਦੇ ਸਮਾਨ, ਉਸ ਪ੍ਰਭੂ ਵਰਗਾ। ਤਾਸ ਤੁਲਿ = ਉਸ ਪਰਮਾਤਮਾ ਦੇ ਬਰਾਬਰ ਦਾ। ਕੋਊ ਆਨ = ਕੋਈ ਹੋਰ।

SikhNet (Spanish)Nada iguala a esos seres humildes que meditan en el Loto de los Pies del Señor.

ਏਕ ਹੀ ਏਕ. ਅਨੇਕ ਹੋਇ ਬਿਸਥਰਿਓ; ਆਨ ਰੇ ਆਨ. ਭਰਪੂਰਿ ਸੋਊ ॥ ਰਹਾਉ ॥

ek hee ek. anek hoe bisathario; aan re aan. bharapoor soaoo | rahaau |

Sant Singh KhalsaThe Lord is One, but He is diffused in many forms. Bring in, bring in, that All-pervading Lord. ||Pause||
Manmohan SinghThough diffused in many ways, the Lord is but one, Bring, bring into thy mind, O man that all-pervading Lord. Pause.
Manmohan Singh (Punjabi)ਭਾਵੇਂ ਘਣੇਰਿਆਂ ਸਰੂਪਾਂ ਅੰਦਰ ਵਿਆਪਕ ਹੈ ਪ੍ਰੰਤੂ ਸੁਆਮੀ ਕੇਵਲ ਇਕ ਹੀ ਹੈ। ਲਿਆ, ਲਿਆ ਆਪਣੇ ਚਿੱਤ ਵਿੱਚ, ਹੇ ਬੰਦੇ! ਉਸ ਸਰੱਬ ਵਿਆਪਕ ਸੁਆਮੀ ਨੂੰ। ਠਹਿਰਾਉ।
Fareedkot Teekaਏਕੋ ਏਕ ਹੀ ਅਨੇਕ ਰੂਪ ਹੋਇ ਕਰ (ਬਿਸਥਰਿਓ) ਬਿਸਤੀਰਤ, ਭਾਵ ਬਿਆਪਕ ਹੋਇ ਰਹਾ ਹੈ। ਰੇ ਭਾਈ! (ਸੋ) ਮਨ, ਬਾਣੀ ਕਰ ਤਿਸ ਭਰਪੂਰ ਰੂਪ ਕੋ ਰਿਦੇ ਮੇਂ (ਆਨ) ਧਾਰਨ ਕਰ॥ ਰਹਾਉ ॥
Prof. Sahib Singhਹੇ ਭਾਈ! ਉਹਨਾਂ ਨੂੰ ਇਕ ਪਰਮਾਤਮਾ ਹੀ ਅਨੇਕ ਰੂਪਾਂ ਵਿਚ ਵਿਆਪਕ, ਘਟ ਘਟ ਵਿਚ ਭਰਪੂਰ ਦਿੱਸਦਾ ਹੈ ॥ ਰਹਾਉ॥

ਪਦ ਅਰਥ ਹੋਇ = ਹੋ ਕੇ, ਬਣ ਕੇ। ਬਿਸਥਰਿਓ = ਖਿਲਰਿਆ ਹੋਇਆ, ਵਿਆਪਕ। ਰੇ = ਹੇ ਭਾਈ! ਆਨ ਆਨ = (Skt. अयन अयन) ਘਰ ਘਰ ਵਿਚ, ਘਟ ਘਟ ਵਿਚ। ਸੋਊ = ਉਹੀ ਪ੍ਰਭੂ ॥ ਰਹਾਉ॥

SikhNet (Spanish)El Señor es Uno y está difundido en todas las formas. Por favor traigan a ese Señor Todo Prevaleciente. (Pausa)

ਜਾ ਕੈ ਭਾਗਵਤੁ ਲੇਖੀਐ. ਅਵਰੁ, ਨਹੀ ਪੇਖੀਐ; ਤਾਸ ਕੀ ਜਾਤਿ, ਆਛੋਪ ਛੀਪਾ ॥

jaa kai bhaagavat lekheeai. avar, nahee pekheeai; taas kee jaat, aachhop chheepaa |

Sant Singh KhalsaHe who writes the Praises of the Lord God, and sees nothing else at all, is a low-class, untouchable fabric-dyer by trade.
Manmohan SinghHe, in whose house the praise of the Illustrious Lord is written and nothing else is seen; by caste, he is an untouchable calico-printer.
Manmohan Singh (Punjabi)ਜਿਸ ਦੇ ਘਰ ਅੰਦਰ ਕੀਰਤੀਮਾਨ ਪ੍ਰਭੂ ਦਾ ਜੱਸ ਲਿਖਿਆ ਜਾਂਦਾ ਹੈ ਅਤੇ ਹੋਰ ਕੁਝ ਭੀ ਨਹੀਂ ਦਿਸਦਾ, ਉਸ ਦੀ ਜਾਤੀ ਅਛੂਤ ਛੀਬਾ ਹੈ।
Fareedkot Teekaਦੇਖ ਅਬ ਜਿਸ ਕੇ ਘਰ ਮੇਂ (ਭਾਗਵਤੁ) ਹਰੀ ਜਸ ਵਾ ਭਾਗਵਤ ਪੁਰਾਣ ਲਿਖੀਤਾ ਹੈ ਔਰ ਨਹੀਂ ਦੇਖੀਤਾ, (ਤਾਸ) ਤਿਸ ਨਾਮਦੇਵ ਕੀ ਜਾਤੀ ਛੀਂਬਾ ਹੈ। ਜਿਸ ਕੇ ਸਾਥ ਉਤਮ ਜਾਤੀ ਕੇ ਲੋਗ ਸਪਰਸ ਨਹੀਂ ਕਰਤੇ ॥
Prof. Sahib Singhਜਿਸ (ਨਾਮਦੇਵ) ਦੇ ਘਰ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਲਿਖੀ ਜਾ ਰਹੀ ਹੈ, (ਪ੍ਰਭੂ-ਨਾਮ ਤੋਂ ਬਿਨਾ) ਕੁਝ ਹੋਰ ਵੇਖਣ ਵਿਚ ਨਹੀਂ ਆਉਂਦਾ (ਉੱਚੀ ਜਾਤ ਵਾਲਿਆਂ ਦੇ ਭਾਣੇ) ਉਸ ਦੀ ਜਾਤ ਛੀਂਬਾ ਹੈ ਤੇ ਉਹ ਅਛੂਤ ਹੈ (ਪਰ ਉਸ ਦੀ ਵਡਿਆਈ ਤਿੰਨ ਲੋਕਾਂ ਵਿਚ ਹੋ ਰਹੀ ਹੈ);

ਪਦ ਅਰਥ ਜਾ ਕੈ = ਜਿਸ ਦੇ ਘਰ ਵਿਚ। ਭਾਗਵਤੁ = ਪਰਮਾਤਮਾ ਦੀ ਸਿਫ਼ਤ-ਸਾਲਾਹ। ਅਵਰੁ = (ਪ੍ਰਭੂ ਤੋਂ ਬਿਨਾ) ਕੋਈ ਹੋਰ। ਆਛੋਪ = ਅਛੋਹ, ਅਛੂਤ। ਛੀਪਾ = ਛੀਂਬਾ।

SikhNet (Spanish)El que escribe las Alabanzas de Dios Nuestro Señor y no ve nada más, es un tenedor, de baja casta e intocable.

ਬਿਆਸ ਮਹਿ ਲੇਖੀਐ, ਸਨਕ ਮਹਿ ਪੇਖੀਐ; ਨਾਮ ਕੀ ਨਾਮਨਾ, ਸਪਤ ਦੀਪਾ ॥੧॥

biaas meh lekheeai, sanak meh pekheeai; naam kee naamanaa, sapat deepaa |1|

Sant Singh KhalsaThe Glory of the Name is seen in the writings of Vyaas and Sanak, throughout the seven continents. ||1||
Manmohan SinghThe greatness of the Name is writ in Vyas, it is observed in Sanak, the son of Brahma and it is famous in the seven great continents.
Manmohan Singh (Punjabi)ਨਾਮ ਦੀ ਵਿਸ਼ਾਲਤਾ ਵਿਆਸ ਅੰਦਰ ਉਕਰੀ ਹੋਈ ਹੈ, ਬ੍ਰਹਮਾ ਦੇ ਪੁਤ੍ਰ ਸਨਕ ਅੰਦਰ ਇਹ ਵੇਖੀ ਜਾਂਦੀ ਹੈ ਅਤੇ ਇਹ ਸਤਾਂ ਹੀ ਮਹਾਂ ਖੰਡਾਂ ਅੰਦਰ ਪ੍ਰਸਿੱਧ ਹੈ।
Fareedkot Teekaਬਿਆਸ ਕ੍ਰਿਤ ਪੁਰਾਣੋਂ ਮੇਂ ਲਿਖੀ ਹੈ ਸਨਕਾਦਿਕ ਗੀਤਾ ਮੇਂ ਪੇਖੀਤੀ ਹੈ; ਵਾ ਬਿਆਸ ਮੇਂ ਦੇਖੀਤੀ ਹੈ ਔਰ ਸਨਕਾਦਿਕੋਂ ਮੇਂ ਦੇਖੀਤੀ ਹੈ, ਨਾਮ ਕੀ (ਨਾਮਨਾ) ਵਡਿਆਈ ਸਾਤੋਂ ਦੀਪੋਂ ਮੇਂ ਪ੍ਰਸਿਧ ਹੈ॥੧॥
Prof. Sahib Singhਬਿਆਸ (ਦੇ ਧਰਮ-ਪੁਸਤਕ) ਵਿਚ ਲਿਖਿਆ ਮਿਲਦਾ ਹੈ, ਸਨਕ (ਆਦਿਕ ਦੇ ਪੁਸਤਕ) ਵਿਚ ਭੀ ਵੇਖਣ ਵਿਚ ਆਉਂਦਾ ਹੈ ਕਿ ਹਰੀ-ਨਾਮ ਦੀ ਵਡਿਆਈ ਸਾਰੇ ਸੰਸਾਰ ਵਿਚ ਹੁੰਦੀ ਹੈ ॥੧॥

ਪਦ ਅਰਥ ਪੇਖੀਐ = ਵੇਖਣ ਵਿਚ ਆਉਂਦਾ ਹੈ। ਨਾਮਨਾ = ਵਡਿਆਈ। ਸਪਤ ਦੀਪਾ = ਸੱਤਾਂ ਦੀਪਾਂ ਵਿਚ, ਸਾਰੇ ਸੰਸਾਰ ਵਿਚ ॥੧॥

SikhNet (Spanish)La Gloria del Nombre se ve en las Escrituras de Sanak y Viyas a través de los siete continentes. (1)

ਜਾ ਕੈ ਈਦਿ ਬਕਰੀਦਿ, ਕੁਲ ਗਊ ਰੇ ਬਧੁ ਕਰਹਿ; ਮਾਨੀਅਹਿ, ਸੇਖ ਸਹੀਦ ਪੀਰਾ ॥

jaa kai eed bakareed, kul gaoo re badh kareh; maaneeeh, sekh saheed peeraa |

Sant Singh KhalsaAnd he whose family used to kill cows at the festivals of Eed and Bakareed, who worshipped Shayks, martyrs and spiritual teachers,
Manmohan SinghHe, in whose family, men used to kill cows at the Id and Bakrid and worshipped Shaikhs, martyrs and spiritual perceptions.
Manmohan Singh (Punjabi)ਜਿਸ ਨੇ ਘਰਾਨੇ ਦੇ ਆਦਮੀ ਈਦ ਅਤੇ ਬਕਰੀਦ ਦੇ ਸਮੇ, ਗਾਈਆ ਮਾਰਦੇ ਹੁੰਦੇ ਸਨ ਅਤੇ ਸੇਖਾਂ ਸ਼ਹੀਦਾਂ ਅਤੇ ਰੂਹਾਨੀ ਰਹਿਬਰਾਂ ਨੂੰ ਪੂਜਦੇ ਸਨ।
Fareedkot Teekaਇਸੀ ਤਰਾਂ ਨਾਮਦੇਵ ਜੀ ਵਤ ਕਬੀਰ ਜੀ ਕੀ ਮਹਿਮਾ ਅਧਿਕ ਹੈ। ਦੇਖੋ ਜਿਸ ਕੀ ਕੁਲ ਮੇਂ ਈਦ ਬਕਰੀਦ ਕੋ ਗਊ ਕਾ ਬਧ ਕਰਤੇ ਥੇ ਔਰ ਸ਼ੇਖ ਸਹੀਦ ਪੀਰੋਂ ਕੋ ਮਾਨਤੇ ਥੇ॥
Prof. Sahib Singhਜਿਸ (ਕਬੀਰ) ਦੀ ਜਾਤ ਦੇ ਲੋਕ (ਮੁਸਲਮਾਨ ਬਣ ਕੇ) ਈਦ ਬਕਰੀਦ ਦੇ ਸਮੇ (ਹੁਣ) ਗਊਆਂ ਹਲਾਲ ਕਰਦੇ ਹਨ ਅਤੇ ਜਿਨ੍ਹਾਂ ਦੀ ਘਰੀਂ ਹੁਣ ਸੇਖਾਂ ਸ਼ਹੀਦਾਂ ਤੇ ਪੀਰਾਂ ਦੀ ਮਾਨਤਾ ਹੁੰਦੀ ਹੈ,

ਪਦ ਅਰਥ ਜਾ ਕੈ = ਜਿਸ ਦੀ ਕੁਲ ਵਿਚ। ਬਕਰੀਦਿ = ਉਹ ਈਦ ਜਿਸ ਤੇ ਗਊ ਦੀ ਕੁਰਬਾਨੀ ਦੇਂਦੇ ਹਨ (ਬਕਰ = ਗਊ)। ਬਧੁ ਕਰਹਿ = ਜ਼ਬਹ ਕਰਦੇ ਹਨ, ਕੁਰਬਾਨੀ ਦੇਂਦੇ ਹਨ। ਮਾਨੀਅਹਿ = ਮੰਨੇ ਜਾਂਦੇ ਹਨ, ਪੂਜੇ ਜਾਂਦੇ ਹਨ।

SikhNet (Spanish)Aquél que tenía una familia dedicada a matar vacas en los festivales de Id y Bakarid, y que alababa a los Sheiks,

ਜਾ ਕੈ ਬਾਪ ਵੈਸੀ ਕਰੀ, ਪੂਤ ਐਸੀ ਸਰੀ; ਤਿਹੂ ਰੇ ਲੋਕ, ਪਰਸਿਧ ਕਬੀਰਾ ॥੨॥

jaa kai baap vaisee karee, poot aisee saree; tihoo re lok, parasidh kabeeraa |2|

Sant Singh Khalsawhose father used to do such things - his son Kabeer became so successful that he is now famous throughout the three worlds. ||2||
Manmohan SinghWhose father used to do such things; Kabir his son, so succeeded that he became celebrated in the three worlds.
Manmohan Singh (Punjabi)ਜਿਸ ਦਾ ਪਿਓ ਐਹੋ ਜੇਹੀਆਂ ਗੱਲਾਂ ਕਰਦਾ ਹੁੰਦਾ ਸੀ, ਕਬੀਰ ਉਸ ਦਾ ਪੁਤ੍ਰ ਐਹੋ ਜੇਹਾ ਕਾਮਯਾਂਬ ਹੋਇਆ ਕਿ ਉਹ ਤਿੰਨਾਂ ਹੀ ਜਹਾਨਾ ਅੰਦਰ ਨਾਮਵਰ ਹੋ ਗਿਆ।
Fareedkot Teekaਜਿਸ ਕਬੀਰ ਨੇ ਬਾਪ ਨੇ ਤੋ ਵੈਸੀ ਕਰੀ ਥੀ ਕਿ ਗਊ ਕੋ ਮਾਰਤਾ ਥਾ ਔਰ ਪੂਤ ਸੇ ਐਸੀ (ਸਰੀ) ਬਨਿ ਆਈ ਜੋ ਗਊ ਕਾ ਬਧੁ ਹਟਾਇ ਦੀਆ। ਨਾਮ ਕੇ ਪ੍ਰਤਾਪ ਤੇ ਸੋ ਕਬੀਰ ਜੀ ਤੀਨੋਂ ਲੋਕੋਂ ਮੇਂ ਪ੍ਰਸਿਧ ਹੂਏ ਹੈਂ॥੨॥
Prof. Sahib Singhਜਿਸ (ਕਬੀਰ) ਦੀ ਜਾਤ ਦੇ ਵੱਡਿਆਂ ਨੇ ਇਹ ਕਰ ਵਿਖਾਈ, ਉਹਨਾਂ ਦੀ ਹੀ ਜਾਤ ਵਿਚ ਜੰਮੇ ਪੁੱਤਰ ਤੋਂ ਅਜਿਹੀ ਸਰ ਆਈ (ਕਿ ਮੁਸਲਮਾਨੀ ਹਕੂਮਤ ਦੇ ਦਬਾ ਤੋਂ ਨਿਡਰ ਰਹਿ ਕੇ ਹਰੀ-ਨਾਮ ਸਿਮਰ ਕੇ) ਸਾਰੇ ਸੰਸਾਰ ਵਿਚ ਮਸ਼ਹੂਰ ਹੋ ਗਿਆ ॥੨॥

ਪਦ ਅਰਥ ਜਾ ਕੈ = ਜਿਸ ਦੇ ਖ਼ਾਨਦਾਨ ਵਿਚ। ਬਾਪ = ਪਿਉ ਦਾਦਿਆਂ, ਵੱਡਿਆਂ ਨੇ। ਐਸੀ ਸਰੀ = ਇਹੋ ਜਿਹੀ ਸਰ ਆਈ, ਅਜਿਹੀ ਹੋ ਸਕੀ। ਤਿਹੂ ਲੋਕ = ਤਿੰਨਾਂ ਹੀ ਲੋਕਾਂ ਵਿਚ, ਸਾਰੇ ਜਗਤ ਵਿਚ। ਪਰਸਿਧ = ਮਸ਼ਹੂਰ ॥੨॥

SikhNet (Spanish)mártires y maestros espirituales, era el padre de Kabir. Pero su hijo Kabir logró tener gran fama y éxito en los tres mundos. (2)

ਜਾ ਕੇ ਕੁਟੰਬ ਕੇ ਢੇਢ, ਸਭ ਢੋਰ ਢੋਵੰਤ ਫਿਰਹਿ; ਅਜਹੁ ਬੰਨਾਰਸੀ, ਆਸ ਪਾਸਾ ॥

jaa ke kuttanb ke dtedt, sabh dtor dtovant fireh; ajahu banaarasee, aas paasaa |

Sant Singh KhalsaAnd all the leather-workers in those families still go around Benares removing the dead cattle
Manmohan SinghAll the tanners of whose family still continue to go round about Banaras removing dead cattle; the ritualistic.
Manmohan Singh (Punjabi)ਜਿਸ ਦੇ ਘਰਾਣੇ ਦੇ ਸਾਰੇ ਚਮਾਰ ਅਜੇ ਭੀ ਬਨਾਰਸ ਦੇ ਆਲੇ ਦੁਆਲੇ ਮਰੇ ਹੋਏ ਡੰਗਰ ਢੋਦੇ ਰਿਫਦੇ ਹਨ।
Fareedkot Teekaਜਿਸ ਕੇ ਕੁਟੰਬ ਕੇ ਢੇਢ ਸਭ ਢੋਰੋਂ ਕੋ ਅਰਥਾਤ ਮੂਏ ਹੂਏ ਪਸੂਓਂ ਕੋ ਅਬ ਤਕ ਬਨਾਰਸ ਕੇ ਇਰਦ ਗਿਰਦ (ਢੋਵੰਤ) ਉਠਾਵਤੇ ਫਿਰਤੇ ਹੈਂ॥
Prof. Sahib Singhਜਿਸ ਦੇ ਖ਼ਾਨਦਾਨ ਦੇ ਨੀਚ ਲੋਕ ਬਨਾਰਸ ਦੇ ਆਸੇ-ਪਾਸੇ (ਵੱਸਦੇ ਹਨ ਤੇ) ਅਜੇ ਤਕ ਮੋਏ ਹੋਏ ਪਸ਼ੂ ਢੋਂਦੇ ਹਨ,

ਪਦ ਅਰਥ ਢੇਢ = ਨੀਚ ਜਾਤ ਦੇ ਬੰਦੇ। ਅਜਹੁ = ਅਜੇ ਤਕ।

SikhNet (Spanish)Todavía los curtidores de esas familias llegan a Benares a llevarse ganado muerto.

ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ; ਤਿਨ ਤਨੈ ਰਵਿਦਾਸ, ਦਾਸਾਨ ਦਾਸਾ ॥੩॥੨॥

aachaar sahit bipr kareh ddanddaut; tin tanai ravidaas, daasaan daasaa |3|2|

Sant Singh Khalsa- the ritualistic Brahmins bow in reverence before their son Ravi Daas, the slave of the Lord's slaves. ||3||2||
Manmohan SinghBrahmans make prostration before their son, Ravidass, the slave of the Lord's slaves. Malar.
Manmohan Singh (Punjabi)ਕਰਮ ਕਾਂਡੀ, ਬ੍ਰਹਮਣ, ਪ੍ਰਭੂ ਦੇ ਗੋਲਿਆਂ ਦੇ ਗੋਲੇ ਉਨ੍ਹਾਂ ਦੇ ਪੁਤ੍ਰ, ਰਵਿਦਾਸ ਨੂੰ ਲੰਮੇ ਪੈ ਬੰਦਨਾ ਕਰਦੇ ਹਨ।
Fareedkot Teekaਤਿਨ ਚਮਾਰੋਂ ਕਾ (ਤਨੈ) ਪੁਤ੍ਰ ਜੋ ਮੈਂ ਦਾਸੋਂ ਕਾ ਦਾਸ ਹੂੰ, ਰਵਿਦਾਸ ਜੀ ਕਹਤੇ ਹੈਂ: ਤਿਸ ਮੇਰੇ ਕੋ ਬਡੇ ਅਚਾਰਵੰਤ ਬ੍ਰਹਮਣ ਡੰਡੌਤ ਕਰਤੇ ਹੈਂ, ਸੋ ਏਹੁ ਨਾਮ ਕਾ ਹੀ ਪ੍ਰਤਾਪ ਹੈ॥੩॥੨॥☬ਪ੍ਰਸਨ ਉੱਤ੍ਰ ਕੇ ਪ੍ਰਕਾਰ ਉਪਦੇਸ ਕਰਤੇ ਹੈਂ:☬ਪ੍ਰਸ਼ਨ?
Prof. Sahib Singhਉਹਨਾਂ ਦੀ ਕੁਲ ਵਿਚ ਜੰਮੇ ਪੁੱਤਰ ਰਵਿਦਾਸ ਨੂੰ, ਜੋ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਗਿਆ ਹੈ, ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਨਮਸਕਾਰ ਕਰਦੇ ਹਨ ॥੩॥੨॥

ਪਦ ਅਰਥ ਆਚਾਰ = ਕਰਮ-ਕਾਂਡ। ਆਚਾਰ ਸਹਿਤ = ਕਰਮ-ਕਾਂਡੀ, ਸ਼ਾਸਤ੍ਰਾਂ ਦੀ ਮਰਯਾਦਾ ਤੇ ਤੁਰਨ ਵਾਲੇ। ਤਿਨ ਤਨੈ = ਉਹਨਾਂ ਦੇ ਪੁੱਤਰ (ਰਵਿਦਾਸ) ਨੂੰ। ਦਾਸਾਨ ਦਾਸਾ = ਪ੍ਰਭੂ ਦੇ ਦਾਸਾਂ ਦਾ ਦਾਸ ॥੩॥੨॥

* ਭਾਵ: ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ। * ਨੋਟ: ਚੂੰਕਿ ਇਹ ਬਹਿਸ ਉੱਚੀ ਜਾਤ ਵਾਲਿਆਂ ਨਾਲ ਹੈ, ਇਸ ਵਾਸਤੇ ਉਹਨਾਂ ਦੇ ਆਪਣੇ ਹੀ ਘਰ ਵਿਚੋਂ ਬਿਆਸ ਸਨਕ ਆਦਿਕ ਦਾ ਹਵਾਲਾ ਦਿੱਤਾ ਹੈ। ਰਵਿਦਾਸ ਜੀ ਖ਼ੁਦ ਇਹਨਾਂ ਦੇ ਸ਼ਰਧਾਲੂ ਨਹੀਂ ਹਨ। * ਨੋਟ: ਫ਼ਰੀਦ ਜੀ ਅਤੇ ਕਬੀਰ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਇਕ ਗੱਲ ਸਾਫ਼ ਪ੍ਰਤੱਖ ਦਿੱਸਦੀ ਹੈ। ਫ਼ਰੀਦ ਜੀ ਹਰ ਥਾਂ ਮੁਸਲਮਾਨੀ ਲਫ਼ਜ਼ ਵਰਤਦੇ ਹਨ-ਮਲ-ਕੁਲਮੌਤ, ਪੁਰਸਲਾਤ (=ਪੁਲਸਿਰਾਤ), ਅਕਲਿ ਲਤਫ਼ਿ, ਗਿਰੀਵਾਨ, ਮਰਗ ਆਦਿਕ ਸਭ ਮੁਸਲਮਾਨੀ ਲਫ਼ਜ਼ ਹੀ ਹਨ; ਖ਼ਿਆਲ ਭੀ ਇਸਲਾਮ ਵਾਲੇ ਹੀ ਦਿੱਤੇ ਹਨ; ਜਿਵੇਂ 'ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ'; ਇਥੇ ਮੁਰਦੇ ਦੱਬਣ ਵਲ ਇਸ਼ਾਰਾ ਹੈ। ਪਰ ਕਬੀਰ ਜੀ ਦੀ ਬਾਣੀ ਪੜ੍ਹੋ, ਸਭ ਲਫ਼ਜ਼ ਹਿੰਦੂਆਂ ਵਾਲੇ ਹਨ, ਸਿਰਫ਼ ਉੱਥੇ ਹੀ ਮੁਸਲਮਾਨ ਲਫ਼ਜ਼ ਮਿਲਣਗੇ ਜਿੱਥੇ ਕਿਸੇ ਮੁਸਲਮਾਨ ਨਾਲ ਬਹਿਸ ਹੈ। ਪਰਮਾਤਮਾ ਵਾਸਤੇ ਆਮ ਤੌਰ ਤੇ ਉਹੀ ਨਾਮ ਵਰਤੇ ਹਨ ਜੋ ਹਿੰਦੂ ਲੋਕ ਆਪਣੇ ਅਵਤਾਰਾਂ ਵਾਸਤੇ ਵਰਤਦੇ ਹਨ, ਤੇ, ਜੋ ਨਾਮ ਸਤਿਗੁਰੂ ਜੀ ਨੇ ਭੀ ਬਹੁਤੀ ਵਾਰੀ ਵਰਤੇ ਹਨ-ਪੀਤਾਂਬਰ, ਰਾਮ, ਹਰਿ, ਨਾਰਾਇਨ, ਸਾਰਿੰਗਧਰ, ਠਾਕੁਰ ਆਦਿਕ। ਇਸ ਉਪਰਲੀ ਵਿਚਾਰ ਤੋਂ ਸੁਤੇ ਹੀ ਇਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਫ਼ਰੀਦ ਜੀ ਮੁਸਲਮਾਨੀ ਘਰ ਅਤੇ ਮੁਸਲਮਾਨੀ ਖ਼ਿਆਲਾਂ ਵਿਚ ਪਲੇ ਸਨ; ਕਬੀਰ ਜੀ ਹਿੰਦੂ ਘਰ ਅਤੇ ਹਿੰਦੂ ਸੱਭਿਅਤਾ ਵਿਚ। ਦੂਜੇ ਲਫ਼ਜ਼ਾਂ ਵਿਚ ਇਹ ਕਹਿ ਸਕੀਦਾ ਹੈ ਕਿ ਫ਼ਰੀਦ ਜੀ ਮੁਸਲਮਾਨ ਸਨ, ਅਤੇ ਕਬੀਰ ਜੀ

SikhNet (Spanish)Los brahmanes ritualistas se postran en reverencia ante el hijo de esa familia, Ravi Das. (3-2)
Answers quote the Granth verbatim with Ang citations. AI commentary is not Gurbani and not a religious ruling.