ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਫਲਿਉ ਬਿਰਖੁ ਸੁਹਾਵੜਾ; ਹਰਿ ਸਫਲ ਅੰਮ੍ਰਿਤਾ ॥
safaliau birakh suhaavarraa; har safal amritaa |
Sant Singh KhalsaThe Lord is the most beautiful fruit tree, bearing fruits of Ambrosial Nectar.
Manmohan SinghGod is the beauteous fruit-bearing plant, with the ambrosial Name fruits.
Manmohan Singh (Punjabi)ਵਾਹਿਗੁਰੂ, ਅੰਮ੍ਰਿਤਮਈ ਨਾਮ ਦੇ ਫਲਾਂ ਸਹਿਤ, ਸੁੰਦਰ ਫਲਦਾਰ ਪੌਦਾ ਹੈ।
Fareedkot Teekaਹਰੀ ਸੋਭਨੀਕ ਸਫਲ ਬਿਰਖ ਹੈ, ਜਿਸ ਕੋ ਪ੍ਰਾਪਤਿ ਹੂਆ ਹੈ ਵਹੁ ਸਫਲ ਜਨਮ ਵਾਲਾ ਹੈ ਪੁਨਾ ਮ੍ਰਿਤੁ ਤੇ ਰਹਿਤ ਹੂਆ ਹੈ॥
Prof. Sahib Singhਪਰਮਾਤਮਾ (ਮਾਨੋ) ਇਕ ਸੋਹਣਾ ਫਲਦਾਰ ਰੁੱਖ ਹੈ ਜਿਸ ਨੂੰ ਆਤਮਕ ਜੀਵਨ ਦੇਣ ਵਾਲੇ ਫਲ ਲੱਗੇ ਹੋਏ ਹਨ।ਪਦ ਅਰਥ ਸਫਲਿਉ = ਫਲ ਵਾਲਾ, ਜੋ ਹਰੇਕ ਦੀ ਮੇਹਨਤ ਨੂੰ ਫਲ ਲਾਵੇ। ਸੁਹਾਵੜਾ = ਸੋਹਣਾ।
SikhNet (Spanish)El Árbol Bendito, oh Dios, está floreciendo; Tu Fruto es el Néctar.
ਮਨੁ ਲੋਚੈ ਉਨੑ ਮਿਲਣ ਕਉ; ਕਿਉ ਵੰਞੈ ਘਿਤਾ ॥
man lochai una milan kau; kiau vanyai ghitaa |
Sant Singh KhalsaMy mind longs to meet Him; how can I ever find Him?
Manmohan SinghMy soul longs to meet with Him, the Lord How can He be attained to?
Manmohan Singh (Punjabi)ਮੇਰੀ ਜਿੰਦੜੀ ਉਸ ਸੁਆਮੀ ਨਾਲ ਮਿਲਣ ਨੂੰ ਤਰਸਦੀ ਹੈ। ਉਹ ਕਿਸ ਤਰ੍ਹਾਂ ਲਾਇਆ ਜਾ ਸਕਦਾ ਹੈ?
Fareedkot Teekaਮਨ ਚਾਹੁਤਾ ਹੈ ਉਨ ਦੋਨੋਂ ਕੇ ਮਿਲਾਪ ਕੋ, ਉਨ ਕਾ ਸੰਗ ਕਿਸ ਪ੍ਰਕਾਰ (ਘਿਤਾ) ਲੀਆ ਜਾਵੇ?
Prof. Sahib Singhਮੇਰਾ ਮਨ ਉਸ ਪ੍ਰਭੂ ਨੂੰ ਮਿਲਣ ਲਈ ਤਾਂਘਦਾ ਹੈ (ਪਰ ਪਤਾ ਨਹੀਂ ਲੱਗਦਾ ਕਿ) ਕਿਵੇਂ ਮਿਲਿਆ ਜਾਏ,ਪਦ ਅਰਥ ਘਿਤਾ ਵੰਞੈ = ਲਿਆ ਜਾ ਸਕੇ।
SikhNet (Spanish)La mente añora tomarlo, pero ¿cómo puede uno lograrlo?
ਵਰਨਾ ਚਿਹਨਾ ਬਾਹਰਾ; ਓਹੁ ਅਗਮੁ ਅਜਿਤਾ ॥
varanaa chihanaa baaharaa; ohu agam ajitaa |
Sant Singh KhalsaHe has no color or form; He is inaccessible and unconquerable.
Manmohan SinghThe Lord is without colour and mark, he is Unapproachable and Unconquerable.
Manmohan Singh (Punjabi)ਸਾਹਿਬ ਰੰਗ ਅਤੇ ਚਿੰਨ੍ਹ ਤੋਂ ਬਿਨਾ ਹੈ। ਉਹ ਪਹੁੰਚ ਤੋਂ ਪਰੇ ਅਤੇ ਨਾਂ-ਜਿੱਤੇ ਜਾਣ ਵਾਲਾ ਹੈ।
Fareedkot Teekaਰੰਗਾਂ ਔ ਚਿੰਨਾਂ ਤੋਂ ਬਾਹਰ ਹੈ, ਓਹ ਅਗਮ ਹੈ ਔ ਨਹੀਂ ਜੀਤਿਆ ਜਾਤਾ ਹੈ॥
Prof. Sahib Singhਕਿਉਂਕਿ ਨਾਹ ਉਸ ਦਾ ਕੋਈ ਰੰਗ ਹੈ ਨਾਹ ਨਿਸ਼ਾਨ, ਉਸ ਤਕ ਪਹੁੰਚਿਆ ਨਹੀਂ ਜਾ ਸਕਦਾ, ਉਸ ਨੂੰ ਜਿੱਤਿਆ ਨਹੀਂ ਜਾ ਸਕਦਾ।ਪਦ ਅਰਥ ਵਰਨ = ਰੰਗ। ਚਿਹਨ = ਨਿਸਾਨ। ਅਗਮ = ਅਪਹੁੰਚ।
SikhNet (Spanish)Nuestro Dios no tiene ni color ni signo; es Insondable e Invencible.
ਓਹੁ ਪਿਆਰਾ ਜੀਅ ਕਾ; ਜੋ ਖੋਲੑੈ ਭਿਤਾ ॥
ohu piaaraa jeea kaa; jo kholai bhitaa |
Sant Singh KhalsaI love Him with all my soul; He opens the door for me.
Manmohan SinghHeartily do I love him, who open the Lord's door unto me.
Manmohan Singh (Punjabi)ਮੈਂ ਉਸ ਨੂੰ ਦਿਲੋਂ ਮੁਹੱਬਤ ਕਰਦਾ ਹਾਂ, ਮੈਂ ਮੇਰੇ ਲਈ ਸਾਹਿਬ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ।
Fareedkot Teekaਵਹੁ ਹਮਾਰੇ ਜੀਅ ਕਾ ਪਿਆਰਾ ਹੈ, ਜੋ ਅਗ੍ਯਾਨ ਰੂਪੀ (ਭਿਤਾ) ਤਾਕ ਵਾ ਪੜਦਾ ਖੋਲੇ॥
Prof. Sahib Singhਜੇਹੜਾ ਸੱਜਣ (ਮੈਨੂੰ) ਇਹ ਭੇਤ ਸਮਝਾ ਦੇਵੇ, ਉਹ ਮੇਰੀ ਜਿੰਦ-ਜਾਨ ਨੂੰ ਪਿਆਰਾ ਲੱਗੇਗਾ।ਪਦ ਅਰਥ ਜੀਅ ਕਾ = ਜਿੰਦ ਦਾ। ਭਿਤਾ = ਭੇਤ।
SikhNet (Spanish)Amaría con toda mi Alma a aquél que me abra Su Puerta.
ਸੇਵਾ ਕਰੀ ਤੁਸਾੜੀਆ; ਮੈ ਦਸਿਹੁ ਮਿਤਾ ॥
sevaa karee tusaarreea; mai dasihu mitaa |
Sant Singh KhalsaI shall serve you forever, if you tell me of my Friend.
Manmohan SinghTell me thou of my Friend, I shall ever perform thy service.
Manmohan Singh (Punjabi)ਤੂੰ ਮੈਨੂੰ ਮੇਰੇ ਮਿਤ੍ਰ ਬਾਰੇ ਗੱਲਬਾਤ ਦੱਸ। ਮੈਂ ਸਦਾ ਹੀ ਤੇਰੀ ਟਹਿਲ ਕਮਾਵਾਂਗਾ।
Fareedkot Teekaਹੇ ਗੁਰੋ! ਮੈਂ ਤੁਮਾਰੀ ਸੇਵਾ ਕਰਤਾ ਹੂੰ ਮੇਰੇ ਕੋ ਦਸੋ ਮਿਤ੍ਰ॥
Prof. Sahib Singhਹੇ ਮਿੱਤਰ! ਮੈਨੂੰ (ਇਹ ਭੇਤ) ਦੱਸੋ, ਮੈਂ ਤੁਹਾਡੀ ਸੇਵਾ ਕਰਾਂਗਾ।ਪਦ ਅਰਥ ਕਰੀ = ਕਰੀਂ, ਮੈਂ ਕਰਾਂ। ਮੈ = ਮੈਨੂੰ। ਮਿਤਾ = ਹੇ ਮਿੱਤਰ!
SikhNet (Spanish)Oh amigos, les serviría para siempre si me mostraran el Sendero hacia Dios.
ਕੁਰਬਾਣੀ ਵੰਞਾ ਵਾਰਣੈ; ਬਲੇ ਬਲਿ ਕਿਤਾ ॥
kurabaanee vanyaa vaaranai; bale bal kitaa |
Sant Singh KhalsaI am a sacrifice, a dedicated, devoted sacrifice to Him.
Manmohan SinghI am a sacrifice and devoted unto my Lord and am wholly dedicated unto Him.
Manmohan Singh (Punjabi)ਮੈਂ ਆਪਣੇ ਸਾਈਂ ਤੋਂ ਘੋਲੀ ਤੇ ਸਦਕੇ ਜਾਂਦਾ ਹਾਂ ਅਤੇ ਉਸ ਤੋਂ ਪੂਰੀ ਤਰ੍ਹਾਂ ਵਾਰਣੇ ਹਾਂ।
Fareedkot Teekaਪਰਮੇਸਰ ਤੁਮਾਰੇ ਉਪਰੋਂ ਮੈਂ ਬਾਰ ਬਾਰ ਮਨ ਕਰ ਕੁਰਬਾਨ ਜਾਤਾ ਹੂੰ ਔਰੁ ਤਨ ਕੋ ਵਾਰਨੇ ਔ ਬਲਿਹਾਰ ਬਲਿਹਾਰ ਕੀਆ ਹੈ॥
Prof. Sahib Singhਮੈਂ ਤੁਹਾਥੋਂ ਸਦਕੇ ਕੁਰਬਾਨ ਵਾਰਨੇ ਜਾਵਾਂਗਾ।ਪਦ ਅਰਥ ਬਲੇ ਬਲਿ = ਬਲਿ ਬਲਿ। ਕਿਤਾ = ਕੀਤਾ।
SikhNet (Spanish)Ofrecería mi ser en sacrificio un millón de veces y muchas más.
ਦਸਨਿ ਸੰਤ ਪਿਆਰਿਆ; ਸੁਣਹੁ ਲਾਇ ਚਿਤਾ ॥
dasan sant piaariaa; sunahu laae chitaa |
Sant Singh KhalsaThe Beloved Saints tell us, to listen with our consciousness.
Manmohan SinghThe loved saints utter: Hear ye with your heart.
Manmohan Singh (Punjabi)ਪਿਆਰੜੇ ਸਾਧੂ ਉਚਾਰਨ ਕਰਦੇ ਹਨ! ਤੁਸੀਂ ਆਪਣੇ ਦਿਲ ਲਾ ਕੇ ਸ੍ਰਵਣ ਕਰੋ।
Fareedkot Teekaਸੰਤ ਕਹਿਤੇ ਹੈਂ: ਹੇ ਪਿਆਰਿਆ! ਤੁਸਾਨੂੰ ਦਸਦੇ ਹਾਂ ਤੁਸੀਂ ਉਪਦੇਸੁ ਚਿਤ ਲਾਇਕੇ ਸੁਣੋਂ॥
Prof. Sahib Singhਪਿਆਰੇ ਸੰਤ (ਗੁਰਮੁਖਿ ਉਹ ਭੇਤ) ਦੱਸਦੇ ਹਨ (ਤੇ ਆਖਦੇ ਹਨ ਕਿ) ਧਿਆਨ ਨਾਲ ਸੁਣ!ਪਦ ਅਰਥ ਦਸਨਿ = ਦੱਸਦੇ ਹਨ।
SikhNet (Spanish)Los Santos enamorados rezan, oh hombre, préstale oídos a tu corazón,
ਜਿਸੁ ਲਿਖਿਆ. ਨਾਨਕ ਦਾਸ; ਤਿਸੁ ਨਾਉ ਅੰਮ੍ਰਿਤੁ, ਸਤਿਗੁਰਿ ਦਿਤਾ ॥੧੯॥
jis likhiaa. naanak daas; tis naau amrit, satigur ditaa |19|
Sant Singh KhalsaOne who has such pre-ordained destiny, O slave Nanak, is blessed with the Ambrosial Name by the True Guru. ||19||
Manmohan SinghHe, in whose destiny it is so writ. O slave Nanak; him the True Guru blesses with the ambrosial Name.
Manmohan Singh (Punjabi)ਜਿਸ ਦੀ ਪ੍ਰਾਲਬਧ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਹੇ ਗੁਮਾਸ਼ਤੇ ਨਾਨਕ! ਉਸ ਨੂੰ ਸੱਚੇ ਗੁਰੂ ਜੀ ਸੁਧਾ ਸਰੂਪ ਨਾਮ ਪ੍ਰਦਾਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੇ ਮਸਤਕ ਪਰ ਲਿਖਿਆ ਹੈ ਤਿਸ ਕੋ ਨਾਮ ਅੰਮ੍ਰਿਤ ਸਤਗੁਰੋਂ ਨੇ ਦੀਆ ਹੈ॥੧੯॥
Prof. Sahib Singhਹੇ ਦਾਸ ਨਾਨਕ! ਜਿਸ ਦੇ ਮੱਥੇ ਉਤੇ ਲੇਖ ਲਿਖਿਆ (ਉੱਘੜਦਾ) ਹੈ ਉਸ ਨੂੰ ਸਤਿਗੁਰੂ ਨੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ॥੧੯॥ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ ॥੧੯॥
SikhNet (Spanish)pues aquél que lo tiene inscrito en su Destino, es bendecido por el Guru con el Néctar del Nombre. (19)