ੴ

ਸਿੱਖਬਾਣੀ · SikhBani

Ang 965

Sri Guru Granth Sahib · Raag Raamkalee · 10 shabads, 50 lines
Translations
Shabad Guru Arjan Dev Ji Raag Raamkalee continued from Ang 964

ਆਤਮੁ ਜਿਤਾ ਗੁਰਮਤੀ; ਆਗੰਜਤ ਪਾਗਾ ॥

aatam jitaa guramatee; aaganjat paagaa |

Sant Singh KhalsaHe conquers his soul, following the Guru's Teachings, and attains the Imperishable Lord.
Manmohan SinghHe, who conquers his-self, by Guru's instruction attains to the imperishable Lord.
Manmohan Singh (Punjabi)ਜੋ ਗੁਰਾਂ ਦੀ ਸਿਖਮੱਤ ਦੁਆਰਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ, ਉਹ ਅਬਿਨਾਸੀ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਸਿਖਿਆ ਦੁਆਰਾ ਜਿਸ ਨੇ ਮਨੁ ਜੀਤਿਆ ਹੈ, (ਆਗੰਜਤ) ਨਾਸ ਤੇ ਰਹਿਤ ਜੋ ਪਰਮੇਸਰ ਹੈ, ਸੋ ਤਿਸ ਮੇਂ (ਪਾਗਾ) ਖਚਤ ਹੂਆ ਹੈ॥
Prof. Sahib Singhਕਿਉਂਕਿ ਗੁਰੂ ਦੀ ਮੱਤ ਲੈ ਕੇ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਤੇ ਉਸ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਆਗੰਜਤ = ਅਵਿਨਾਸੀ ਪ੍ਰਭੂ। ਪਾਗਾ = ਪਾ ਲੈਂਦਾ ਹੈ।

SikhNet (Spanish)Él conquista su Alma, siguiendo las Enseñanzas del Guru y obtiene al Señor Imperecedero,

ਜਿਸਹਿ ਧਿਆਇਆ ਪਾਰਬ੍ਰਹਮੁ; ਸੋ ਕਲਿ ਮਹਿ ਤਾਗਾ ॥

jiseh dhiaaeaa paarabraham; so kal meh taagaa |

Sant Singh KhalsaHe alone keeps up in this Dark Age of Kali Yuga, who meditates on the Supreme Lord God.
Manmohan SinghHe, who contemplates his Lofty Lord; he alone prospers in this Darkage.
Manmohan Singh (Punjabi)ਜੋ ਆਪਣੇ ਉੱਚੇ ਸੁਆਮੀ ਦਾ ਸਿਮਰਨ ਕਰਦਾ ਹੈ, ਕੇਵਲ ਉਹ ਹੀ ਇਸ ਕਾਲਯੁਗ ਅੰਦਰ ਤਰਦਾ ਹੈ।
Fareedkot Teekaਜਿਸ ਨੇ ਪਰਮੇਸਰ ਕੋ ਧਿਆਇਆ ਹੈ, ਸੋ ਕਲੀ ਮੇਂ (ਤਾਗਾ) ਗ੍ਯਾਨੀ ਹੈ ਵਾ ਇਸਥਿਤ ਹੂਆ ਹੈ॥
Prof. Sahib Singhਜਿਸ ਹੀ ਮਨੁੱਖ ਨੇ ਪਰਮਾਤਮਾ ਨੂੰ ਸਿਮਰਿਆ ਹੈ ਉਹ ਸੰਸਾਰ ਵਿਚ (ਵਿਕਾਰਾਂ ਦਾ) ਟਾਕਰਾ ਕਰਨ ਜੋਗਾ ਹੋ ਜਾਂਦਾ ਹੈ,

ਪਦ ਅਰਥ ਜਿਸਹਿ = ਜਿਸ ਹੀ ਨੇ। ਤਾਗਾ = ਟਾਕਰਾ ਕਰਨ ਜੋਗਾ।

SikhNet (Spanish)así se conserva en esta Edad oscura de Kali Yug, meditando en el Supremo Dios nuestro Señor.

ਸਾਧੂ ਸੰਗਤਿ ਨਿਰਮਲਾ; ਅਠਸਠਿ ਮਜਨਾਗਾ ॥

saadhoo sangat niramalaa; atthasatth majanaagaa |

Sant Singh KhalsaIn the Saadh Sangat, the Company of the Holy, he is immaculate, as if he has bathed at the sixty-eight sacred shrines of pilgrimage.
Manmohan SinghHe who becomes immaculate in the society of the saints, is deemed to have bathed at the sixty-eight places of pilgrimage.
Manmohan Singh (Punjabi)ਜੋ ਸਤਿਸੰਗਤ ਅੰਦਰ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਅਠਾਹਟ ਤੀਰਥ ਅਸਥਾਨਾਂ ਤੇ ਇਸ਼ਨਾਨ ਕਰ ਲੈਣਾ ਮੰਨ ਲਿਆ ਜਾਂਦਾ ਹੈ।
Fareedkot Teekaਪ੍ਰਮੇਸਰ ਮੇਂ ਔਰ ਜੋ ਸਾਧੂਆਂ ਕੀ ਸੰਗਤ ਮੇਂ ਕਰ ਕੇ ਮਲ ਵਿਛੇਪ ਤੇ (ਨਿਰ) ਰਹਿਤ ਹੂਆ ਹੈ ਤਿਸ ਨੇ ਅਠਾਹਠ ਤੀਰਥੋਂ ਕਾ ਅਸ਼ਨਾਨ ਕਰ ਲੀਆ ਹੈ॥
Prof. Sahib Singhਗੁਰਮੁਖਾਂ ਦੀ ਸੰਗਤ ਵਿਚ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਮਾਨੋ, ਉਸ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ।

ਪਦ ਅਰਥ ਮਜਨਾਗਾ = ਇਸ਼ਨਾਨ।

SikhNet (Spanish)En la Saad Sangat, la Sociedad de los Santos él es Inmaculado, como si se hubiera bañado en todos los sitios de peregrinaje,

ਜਿਸੁ ਪ੍ਰਭੁ ਮਿਲਿਆ ਆਪਣਾ; ਸੋ ਪੁਰਖੁ ਸਭਾਗਾ ॥

jis prabh miliaa aapanaa; so purakh sabhaagaa |

Sant Singh KhalsaHe alone is a man of good fortune, who has met with God.
Manmohan SinghHe whom His Lord meets; He alone is a man of good fortune.
Manmohan Singh (Punjabi)ਜਿਸ ਨੂੰ ਉਸ ਦਾ ਸੁਆਮੀ ਮਿਲ ਪੈਂਦਾ ਹੈ, ਕੇਵਲ ਉਹ ਹੀ ਚੰਗੇ ਨਸੀਬਾਂ ਵਾਲਾ ਪੁਰਸ਼ ਹੈ।
Fareedkot Teekaਜਿਸ ਕੋ ਆਪਣਾ ਪ੍ਰਭੂ ਮਿਲਿਆ ਹੈ, ਭਾਵ ਸਾਖ੍ਯਾਤ ਹੂਆ ਹੈ, ਸੋ ਪੁਰਖ ਸਹਿਤ ਭਾਗੋਂ ਕੇ ਹੈ॥
Prof. Sahib Singhਭਾਗਾਂ ਵਾਲਾ ਹੈ ਉਹ ਮਨੁੱਖ ਜਿਸ ਨੂੰ ਪਿਆਰਾ ਪ੍ਰਭੂ ਮਿਲ ਪਿਆ।
SikhNet (Spanish)oh, afortunado es quien encuentra a su Señor, el Dios.

ਨਾਨਕ. ਤਿਸੁ ਬਲਿਹਾਰਣੈ; ਜਿਸੁ ਏਵਡ ਭਾਗਾ ॥੧੭॥

naanak. tis balihaaranai; jis evadd bhaagaa |17|

Sant Singh KhalsaNanak is a sacrifice to such a one, whose destiny is so great! ||17||
Manmohan SinghNanak, is a sacrifice unto him, so great is whose fortune.
Manmohan Singh (Punjabi)ਨਾਨਕ ਉਸ ਉੱਤੋਂ ਕੁਰਬਾਨ ਹੈ, ਐਡੀ ਵੱਡੀ ਹੈ ਜਿਸ ਦੀ ਕਿਸਮਤ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਸ ਕੇ ਬਲਿਹਾਰ ਜਾਤੇ ਹੈਂ ਜਿਸ ਕੇ ਏਡੇ ਵਡੇ ਭਾਗ ਹੈਂ॥੧੭॥
Prof. Sahib Singhਹੇ ਨਾਨਕ! ਮੈਂ ਸਦਕੇ ਹਾਂ ਉਸ ਉਤੋਂ ਜਿਸ ਦੇ ਇਤਨੇ ਵੱਡੇ ਭਾਗ ਹਨ ॥੧੭॥
SikhNet (Spanish)Nanak ofrece su vida en sacrificio a quien tiene tal Fortuna. (17)

Open this shabad (9 lines, Angs 964-965) →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan Singh5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਜਾਂ ਪਿਰੁ ਅੰਦਰਿ; ਤਾਂ ਧਨ ਬਾਹਰਿ ॥

jaan pir andar; taan dhan baahar |

Sant Singh KhalsaWhen the Husband Lord is within the heart, then Maya, the bride, goes outside.
Manmohan SinghWhen God, the spouse, is within man. then the mammon, His bride, forsakes him.
Manmohan Singh (Punjabi)ਜਦ ਵਾਹਿਗੁਰੂ, ਪਤੀ, ਬੰਦੇ ਦੇ ਅੰਦਰ ਹੁੰਦਾ ਹੈ, ਤਦ ਮਾਇਆ, ਉਸ ਦੀ ਪਤਨੀ, ਬੰਦੇ ਨੂੰ ਛੱਡ ਜਾਂਦੀ ਹੈ।
Fareedkot Teekaਜਬ ਪਰਮੇਸਰ ਪਤੀ ਅਪਨੇ ਅੰਤਰ ਜਾਣਿਆ ਤਾਂ (ਧਨਿ) ਇਸਤ੍ਰੀ ਅਰਥਾਤ ਮਾਇਆ ਰਿਦੇ ਤੇ ਬਾਹਰ ਹੋ ਗਈ॥
Prof. Sahib Singhਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਤੱਖ ਮੌਜੂਦ ਹੋਵੇ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਝੰਬੇਲਿਆਂ ਤੋਂ ਨਿਰਲੇਪ ਰਹਿੰਦੀ ਹੈ।

ਪਦ ਅਰਥ ਪਿਰੁ = ਪਤੀ-ਪਰਮਾਤਮਾ। ਅੰਦਰਿ = ਹਿਰਦੇ ਵਿਚ (ਪ੍ਰਤੱਖ)। ਧਨ = ਜੀਵ-ਇਸਤ੍ਰੀ। ਬਾਹਰਿ = ਨਿਰਲੇਪ (ਧੰਧਿਆਂ ਤੋਂ)।

SikhNet (Spanish)Cuando el Esposo, nuestro Dios, está en nosotros, entonces Maya, Su esposa, nos deja.

ਜਾਂ ਪਿਰੁ ਬਾਹਰਿ; ਤਾਂ ਧਨ ਮਾਹਰਿ ॥

jaan pir baahar; taan dhan maahar |

Sant Singh KhalsaWhen one's Husband Lord is outside of oneself, then Maya, the bride, is supreme.
Manmohan SinghBut, when the Spouse is not within him, then the mammon reigns supreme.
Manmohan Singh (Punjabi)ਜਦ ਪਤੀ ਬੰਦੇ ਦੇ ਅੰਦਰ ਨਹੀਂ ਹੁੰਦਾ, ਤਦ ਮਾਇਆ ਚੌਧਰਾਨੀ ਬਣ ਬਹਿੰਦੀ ਹੈ।
Fareedkot Teekaਜਬ ਪਿਰ ਬਾਹਰ ਹੋ ਰਹਾ ਥਾ ਤਾਂ ਮਾਇਆ ਪ੍ਰਧਾਨ ਹੋ ਰਹੀ ਥੀ; ਵਾ ਜਾਂ ਪਿਰ ਅੰਤਰ ਲੁਕਾ ਹੂਆ ਥਾ ਅਰਥਾਤ ਪਰੋਖ ਹੋ ਰਹਾ ਥਾ ਤਾਂ (ਧਨ) ਬੁਧੀ ਬਾਹਰ ਹੋ ਰਹੀ ਥੀ ਅਰਥਾਤ ਵਿਸੇ ਪਰਾਯਣ ਹੋ ਰਹੀ ਥੀ। ਜਾਂ ਪਿਰ ਬਾਹਰ ਹੋਯਾ ਅਰਥਾਤ ਅਪ੍ਰੋਖ ਹੂਆ ਤਾਂ (ਧਨ) ਬੁਧੀ ਰੂਪ ਇਸਤ੍ਰੀ (ਮਾਹਰਿ) ਪ੍ਰਧਾਨ ਅਰਥਾਤ ਪੂਜ੍ਯ ਹੋਇ ਗਈ॥
Prof. Sahib Singhਜਦੋਂ ਪਤੀ-ਪ੍ਰਭੂ ਯਾਦ ਤੋਂ ਦੂਰ ਹੋ ਜਾਏ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਵਿਚ ਖਚਿਤ ਹੋਣ ਲੱਗ ਪੈਂਦੀ ਹੈ।

ਪਦ ਅਰਥ ਜਾਂ ਪਿਰੁ ਬਾਹਰਿ = ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੀ ਯਾਦ ਤੋਂ ਪਰੇ ਹੋ ਜਾਂਦਾ ਹੈ। ਮਾਹਰਿ = ਚੌਧਰਾਣੀ, ਧੰਧਿਆਂ ਵਿਚ ਖਚਿਤ।

SikhNet (Spanish)Pero cuando sacamos a Dios, Maya recobra su poder supremo.

ਬਿਨੁ ਨਾਵੈ; ਬਹੁ ਫੇਰ ਫਿਰਾਹਰਿ ॥

bin naavai; bahu fer firaahar |

Sant Singh KhalsaWithout the Name, one wanders all around.
Manmohan SinghWithout the Name, one greatly wanders.
Manmohan Singh (Punjabi)ਨਾਮ ਦੇ ਬਗੈਰ, ਬੰਦਾ ਘਣੇਰਾ ਹੀ ਭਟਕਦਾ ਹੈ।
Fareedkot Teekaਬਿਨਾਂ ਨਾਮ ਤੋਂ ਏਹ ਜੀਵ ਫੇਰੋਂ ਮੇਂ ਹੀ ਫਿਰਤਾ ਥਾ॥
Prof. Sahib Singhਪ੍ਰਭੂ ਦੀ ਯਾਦ ਤੋਂ ਬਿਨਾ ਜੀਵ ਅਨੇਕਾਂ ਭਟਕਣਾਂ ਵਿਚ ਭਟਕਦਾ ਹੈ।

ਪਦ ਅਰਥ ਫੇਰ = ਜਨਮਾਂ ਦੇ ਗੇੜ, ਭਟਕਣਾ।

SikhNet (Spanish)Sin el Nombre deSeñor, la mente vaga y divaga;

ਸਤਿਗੁਰਿ. ਸੰਗਿ ਦਿਖਾਇਆ ਜਾਹਰਿ ॥

satigur. sang dikhaaeaa jaahar |

Sant Singh KhalsaThe True Guru shows us that the Lord is with us.
Manmohan SinghThe True Guru has manifestly shown me the Lord with me.
Manmohan Singh (Punjabi)ਸੱਚੇ ਗੁਰਾਂ ਨੇ ਜ਼ਾਹਰ ਤੌਰ ਤੇ ਮੈਨੂੰ ਸੁਆਮੀ ਮੇਰੇ ਨਾਲ ਵਿਖਾਲ ਦਿੱਤਾ।
Fareedkot Teekaਅਬ ਸਤਿਗੁਰੋਂ ਨੇ ਅਪਨੇ (ਸੰਗਿ) ਸਾਥ ਪ੍ਰਗਟ ਹੀ ਦਿਖਾਇ ਦੀਆ ਹੈ, ਭਾਵ ਸਿਖ ਦੇ ਰਿਦੇ ਮੈਂ ਅਪ੍ਰੋਖ ਕਰ ਦੀਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਹਿਰਦੇ ਵਿਚ ਪ੍ਰਤੱਖ ਪ੍ਰਭੂ ਵਿਖਾ ਦਿੱਤਾ,

ਪਦ ਅਰਥ ਸਤਿਗੁਰਿ = ਗੁਰੂ ਨੇ। ਸੰਗਿ = ਅੰਦਰ ਨਾਲ ਹੀ। ਜਾਹਰਿ = ਪਰਤੱਖ

SikhNet (Spanish)sí, el Guru Verdadero nos lleva hasta la Presencia Interior del Señor.

ਜਨ ਨਾਨਕ; ਸਚੇ ਸਚਿ ਸਮਾਹਰਿ ॥੧॥

jan naanak; sache sach samaahar |1|

Sant Singh KhalsaServant Nanak merges in the Truest of the True. ||1||
Manmohan SinghServant Nanak is merged in the Truest of the True.
Manmohan Singh (Punjabi)ਦਾਸ ਨਾਨਕ, ਸੱਚਿਆਰਾਂ ਦੇ ਪਰਮ ਸੱਚਿਆਰ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਚੇ ਨਾਮ ਕਰ ਕੇ ਸਚ ਮੇਂ ਹੀ ਸਮਾਵਣਾ ਹੂਆ ਹੈ; ਵਾ ਸਚੇ ਕਾ ਸਚਾ (ਸਮਾਹਰਿ) ਅਨੰਦ ਪ੍ਰਾਪਤਿ ਹੂਆ ਹੈ॥੧॥
Prof. Sahib Singhਹੇ ਦਾਸ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਹੀ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਸਚੇ ਸਚਿ = ਨਿਰੋਲ ਸਦਾ-ਥਿਰ ਹਰੀ ਵਿਚ। ਸਮਾਹਰਿ = ਸਮਾਇਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ ॥੧॥

SikhNet (Spanish)Dice Nanak, ahí conoce al Ser Verdadero y se funde en el Dios Verdadero.(1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਆਹਰ ਸਭਿ ਕਰਦਾ ਫਿਰੈ; ਆਹਰੁ ਇਕੁ ਨ ਹੋਇ ॥

aahar sabh karadaa firai; aahar ik na hoe |

Sant Singh KhalsaMaking all sorts of efforts, they wander around; but they do not make even one effort.
Manmohan SinghMan goes about making all efforts, but he makes not one effort to meet the Lord.
Manmohan Singh (Punjabi)ਇਨਸਾਨ ਸਾਰੇ ਉਪਰਾਲੇ ਕਰਦਾ ਤੁਰਿਆ ਫਿਰਦਾ ਹੈ, ਪ੍ਰੰਤੂ ਆਪਣੇ ਸੁਆਮੀ ਨੂੰ ਮਿਲਣ ਦਾ ਉਹ ਇਕ ਉਪਰਾਲਾ ਨਹੀਂ ਕਰਦਾ।
Fareedkot Teekaਹੇ ਭਾਈ! ਜੀਵ ਉਦਮ ਤਾਂ ਸਭ ਕੰਮੋਂ ਵਾਸਤੇ ਕਰਤਾ ਫਿਰਤਾ ਹੈ, ਇਕ ਪਰਮੇਸਰ ਲੀਏ ਉਦਮ ਨਹੀਂ ਹੋਤਾ॥
Prof. Sahib Singhਹੇ ਨਾਨਕ! ਮਨੁੱਖ ਹੋਰ ਸਾਰੇ ਉੱਦਮ ਕਰਦਾ ਫਿਰਦਾ ਹੈ, ਪਰ ਇਕ ਪ੍ਰਭੂ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ।

ਪਦ ਅਰਥ ਸਭਿ = ਸਾਰੇ। ਇਕੁ ਆਹਰੁ = ਇਕ ਪ੍ਰਭੂ ਨੂੰ ਯਾਦ ਕਰਨ ਦਾ ਉੱਦਮ।

SikhNet (Spanish)Uno hace todo excepto dedicarse a Dios.

ਨਾਨਕ. ਜਿਤੁ ਆਹਰਿ ਜਗੁ ਉਧਰੈ; ਵਿਰਲਾ ਬੂਝੈ ਕੋਇ ॥੨॥

naanak. jit aahar jag udharai; viralaa boojhai koe |2|

Sant Singh KhalsaO Nanak, how rare are those who understand the effort which saves the world. ||2||
Manmohan SinghNanak, rare is the person, who realises the effort, by which the world is saved.
Manmohan Singh (Punjabi)ਨਾਨਕ ਕੋਈ ਟਾਵਾਂ ਟੱਲਾ ਪੁਰਸ਼ ਹੀ ਉਸ ਉਪਰਾਲੇ ਨੂੰ ਅਨੁਭਵ ਕਰਦਾ ਹੈ, ਜਿਸ ਦੁਆਰਾ ਜਗਤ ਦਾ ਪਾਰ ਉਤਾਰਾ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਮੋਖ ਕੇ ਸਾਧਨੋ ਰੂਪ ਉਦਮ ਕਰ ਕੇ ਜੀਵ ਜਨਮ ਮਰਨ ਤੇ ਬਚ ਜਾਵੇ ਤਿਸ ਉਦਮ ਕੋ ਕੋਈ ਵਿਰਲਾ ਹੀ ਜਾਨਤਾ ਹੈ॥੨॥
Prof. Sahib Singhਜਿਸ ਉੱਦਮ ਦੀ ਰਾਹੀਂ ਜਗਤ ਵਿਕਾਰਾਂ ਤੋਂ ਬਚ ਸਕਦਾ ਹੈ (ਉਸ ਉੱਦਮ ਨੂੰ) ਕੋਈ ਵਿਰਲਾ ਮਨੁੱਖ ਸਮਝਦਾ ਹੈ ॥੨॥

ਪਦ ਅਰਥ ਜਿਤੁ ਆਹਰਿ = ਜਿਸ ਆਹਰ ਦੀ ਰਾਹੀਂ। ਉਧਰੈ = (ਵਿਕਾਰਾਂ ਤੋਂ) ਬਚਦਾ ਹੈ। {ਨੋਟ: ਲਫ਼ਜ਼ 'ਆਹਰੁ', 'ਆਹਰ', 'ਆਹਰਿ'। ਵਿਆਕਰਣ ਅਨੁਸਾਰ ਤਿੰਨ ਵਖ ਵਖ ਰੂਪ} ॥੨॥

SikhNet (Spanish)Dice Nanak, extraordinario es aquél que concibe a Aquello que nos emancipa.(2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਵਡੀ ਹੂ ਵਡਾ ਅਪਾਰੁ; ਤੇਰਾ ਮਰਤਬਾ ॥

vaddee hoo vaddaa apaar; teraa maratabaa |

Sant Singh KhalsaThe greatest of the great, infinite is Your dignity.
Manmohan SinghThe highest of the high and unrivalled is Thy dignity, O Lord.
Manmohan Singh (Punjabi)ਉੱਚਿਆਂ ਦਾ ਪਰਮ ਉੱਚਾ ਅਤੇ ਲਾਸਾਨੀ ਹੈ ਤੇਰਾ ਰੁਤਬਾ, ਹੇ ਸੁਆਮੀ!
Fareedkot Teekaਹੇ ਅਪਾਰ! ਵਡੇ ਤੋਂ ਵਡਾ ਤੇਰਾ ਮਰਤਬਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ,

ਪਦ ਅਰਥ ਅਪਾਰੁ = ਅ-ਪਾਰੁ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਮਰਤਬਾ = ਰੁਤਬਾ।

SikhNet (Spanish)Lo más Alto de lo alto es Tu Santuario, oh Dios, Preciosas son Tus Maravillas;

ਰੰਗ ਪਰੰਗ ਅਨੇਕ; ਨ ਜਾਪਨੑਿ ਕਰਤਬਾ ॥

rang parang anek; na jaapana karatabaa |

Sant Singh KhalsaYour colors and hues are so numerous; no one can know Your actions.
Manmohan SinghVarious are Thine colours and super-colours. Thine wondrous deeds, one can realise not.
Manmohan Singh (Punjabi)ਘਣੇਰੇ ਹਨ ਤੈਂਡੇ ਵਰਨ ਅਤੇ ਮਹਾਨ ਵਰਨ। ਤੇਰੇ ਅਦਭੁਤ ਕੌਤਕਾਂ ਨੂੰ ਬੰਦਾ ਅਨੁਭਵ ਨਹੀਂ ਕਰ ਸਕਦਾ।
Fareedkot Teekaਰੰਗ ਜੁਦੇ ਜੁਦੇ ਔ (ਪਰੰਗ) ਮਿਸ੍ਰਤ ਰੰਗ ਤੈਨੇ ਕੀਏ ਹੈਂ, ਅਨੇਕ ਹੀ ਤੇਰੇ ਕਰਤਬ ਹੈਂ, ਜੋ ਜਾਣੀਤੇ ਨਹੀਂ॥
Prof. Sahib Singh(ਸੰਸਾਰ ਵਿਚ) ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ ਜੋ ਸਮਝੇ ਨਹੀਂ ਜਾ ਸਕਦੇ।

ਪਦ ਅਰਥ ਰੰਗ ਪਰੰਗ = ਰੰਗ-ਬਰੰਗੇ। ਨ ਜਾਪਨਿ = ਸਮਝੇ ਨਹੀਂ ਜਾ ਸਕਦੇ।

SikhNet (Spanish)nadie puede percatarse de Tu Misterio,

ਜੀਆ ਅੰਦਰਿ ਜੀਉ; ਸਭੁ ਕਿਛੁ ਜਾਣਲਾ ॥

jeea andar jeeo; sabh kichh jaanalaa |

Sant Singh KhalsaYou are the Soul within all souls; You alone know everything.
Manmohan SinghThou alone art the inner life of the living beings and knowest everything.
Manmohan Singh (Punjabi)ਕੇਵਲ ਤੂੰ ਹੀ ਪ੍ਰਾਣਧਾਰੀਆਂ ਦੀ ਅੰਤ੍ਰੀਵੀਂ ਜਿੰਦ ਜਾਨ ਹੈ ਅਤੇ ਸਭ ਕੁਝ ਜਾਣਦਾ ਹੈ।
Fareedkot Teekaਜੀਆਂ ਕੇ ਅੰਤਰ ਜੀਉ ਰੂਪ ਹੋਇਕੇ ਸਭ ਕੁਛ ਤੂੰ ਜਾਣਤਾ ਹੈਂ॥
Prof. Sahib Singhਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ-ਰੂਪ ਹੈਂ, ਤੂੰ (ਜੀਵਾਂ ਦੀ) ਹਰੇਕ ਗੱਲ ਜਾਣਦਾ ਹੈਂ।

ਪਦ ਅਰਥ ਜੀਉ = ਜਿੰਦ, ਸਹਾਰਾ। ਜਾਣਲਾ = ਜਾਣਨ ਵਾਲਾ।

SikhNet (Spanish)Tu Luz sostiene la vida, oh Íntimo Conocedor del ser.

ਸਭੁ ਕਿਛੁ ਤੇਰੈ ਵਸਿ; ਤੇਰਾ ਘਰੁ ਭਲਾ ॥

sabh kichh terai vas; teraa ghar bhalaa |

Sant Singh KhalsaEverything is under Your control; Your home is beautiful.
Manmohan SinghEverything is under Thy sway and beauteous is Thy mansion.
Manmohan Singh (Punjabi)ਹਰ ਸ਼ੈ ਤੇਰੇ ਇਖਤਿਆਰ ਵਿੱਚ ਹੈ ਅਤੇ ਸੁੰਦਰ ਹੈ ਤੇਰਾ ਮੰਦਰ।
Fareedkot Teekaਸਭ ਕੁਛ ਤੇਰੈ ਵਸ ਹੈ, ਤੇਰਾ ਘਰ ਵੈਕੁੰਠ ਵਾ ਸਤਿਸੰਗ ਰੂਪ ਭਲਾ ਹੈ॥
Prof. Sahib Singhਸੋਹਣਾ ਹੈ ਤੇਰਾ ਟਿਕਾਣਾ, ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ।

ਪਦ ਅਰਥ ਵਸਿ = ਵੱਸ ਵਿਚ। ਭਲਾ = ਸੋਹਣਾ।

SikhNet (Spanish)Todo está bajo Tu Influencia; Bendito, Bendito sea Tu Hogar.

ਤੇਰੈ ਘਰਿ ਆਨੰਦੁ; ਵਧਾਈ ਤੁਧੁ ਘਰਿ ॥

terai ghar aanand; vadhaaee tudh ghar |

Sant Singh KhalsaYour home is filled with bliss, which resonates and resounds throughout Your home.
Manmohan SinghIn Thy home there is bliss and it is Thy home wherein congratulations ever pour in.
Manmohan Singh (Punjabi)ਤੇਰੇ ਧਾਮ ਅੰਦਰ ਖੁਸ਼ੀ ਹੈ ਅਤੇ ਇਹ ਤੇਰਾ ਹੀ ਘਰ ਹੈ, ਜਿਸ ਵਿੱਚ ਸਦਾ ਹੀ ਮੁਬਾਰਕਾਂ ਮਿਲਦੀਆਂ ਹਨ।
Fareedkot Teekaਤੇਰੇ ਸਤਸੰਗ ਰੂਪ ਘਰ ਮੇਂ ਸਦਾ ਵਧਾਈ ਔ ਆਨੰਦ ਹੈ॥
Prof. Sahib Singh(ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਭੀ) ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,

ਪਦ ਅਰਥ ਘਰਿ = ਘਰ ਵਿਚ। ਤੁਧੁ ਘਰਿ = ਤੇਰੇ ਘਰ ਵਿਚ। ਵਧਾਈ = ਖ਼ੁਸ਼ੀਆਂ, ਸ਼ਾਦੀਆਨੇ।

SikhNet (Spanish)En Tu Hogar hay Éxtasis; ahí la Melodía Nupcial resuena siempre.

ਮਾਣੁ ਮਹਤਾ ਤੇਜੁ; ਆਪਣਾ ਆਪਿ ਜਰਿ ॥

maan mahataa tej; aapanaa aap jar |

Sant Singh KhalsaYour honor, majesty and glory are Yours alone.
Manmohan SinghThine celebrity, magnificence and glory behoove Thee alone.
Manmohan Singh (Punjabi)ਤੇਰੀ ਕੀਰਤੀ ਬਜ਼ੁਰਗੀ ਅਤੇ ਪ੍ਰਤਾਪ ਕੇਵਲ ਤੈਨੂੰ ਹੀ ਸ਼ੋਭਦੇ ਹਨ।
Fareedkot Teeka(ਮਾਣੁ) ਆਦਰ ਔ (ਮਹਤਾ) ਵਡਪਨ ਅਰ ਤੇਜ ਜੋ ਤੇਰਾ ਆਪਣਾ ਹੈ, ਸੋ ਆਪ ਤੈਨੇ ਜਰਿਆ ਹੋਇਆ ਹੈ॥
Prof. Sahib Singhਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈਂ।

ਪਦ ਅਰਥ ਮਹਤਾ = ਮਹੱਤਤਾ, ਵਡਿਆਈ। ਤੇਜੁ = ਪਰਤਾਪ। ਜਰਿ = ਜਰਦਾ ਹੈਂ।

SikhNet (Spanish)Sólo Tú contienes a Tu Ser de forma Majestuosa y Gloriosa.

ਸਰਬ ਕਲਾ ਭਰਪੂਰੁ; ਦਿਸੈ ਜਤ ਕਤਾ ॥

sarab kalaa bharapoor; disai jat kataa |

Sant Singh KhalsaYou are overflowing with all powers; wherever we look, there You are.
Manmohan SinghThou art brimful with all the potencies and art seen everywhere.
Manmohan Singh (Punjabi)ਤੂੰ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਅਤੇ ਹਰ ਥਾਂ ਵੇਖਿਆ ਜਾਂਦਾ ਹੈ।
Fareedkot Teekaਸਰਬ ਸਕਤੀ ਕਰ ਕੇ ਭਰਪੂਰ ਔ ਤੂੰ ਜਹਾਂ ਕਹਾਂ ਦ੍ਰਿਸਟਿ ਆਵਤਾ ਹੈਂ॥
Prof. Sahib Singhਸਾਰੀਆਂ ਤਾਕਤਾਂ ਦਾ ਮਾਲਕ-ਪ੍ਰਭੂ ਹਰ ਥਾਂ ਦਿੱਸ ਰਿਹਾ ਹੈ।

ਪਦ ਅਰਥ ਕਲਾ = ਤਾਕਤ, ਸੱਤਿਆ। ਜਤ ਕਤਾ = ਹਰ ਥਾਂ।

SikhNet (Spanish)Eres Todopoderoso; estás aquí y también allá.

ਨਾਨਕ ਦਾਸਨਿ ਦਾਸੁ; ਤੁਧੁ ਆਗੈ ਬਿਨਵਤਾ ॥੧੮॥

naanak daasan daas; tudh aagai binavataa |18|

Sant Singh KhalsaNanak, the slave of Your slaves, prays to You alone. ||18||
Manmohan SinghNanak, the slave of Thy salves, O Lord, makes supplication before Thee.
Manmohan Singh (Punjabi)ਤੈਂਡੇ ਗੋਲਿਆਂ ਦਾ ਗੋਲਾ ਨਾਨਕ, ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਦਾਸੋਂ ਕਾ ਦਾਸ ਹੋਵਾਂ ਏਹ ਤੁਮਾਰੇ ਆਗੇ (ਬਿਨਵਤਾ) ਕਹਤਾ ਹਾਂ॥੧੮॥
Prof. Sahib Singhਹੇ ਪ੍ਰਭੂ! ਨਾਨਕ ਤੇਰੇ ਦਾਸਾਂ ਦਾ ਦਾਸ ਤੇਰੇ ਅੱਗੇ (ਹੀ) ਅਰਦਾਸ-ਬੇਨਤੀ ਕਰਦਾ ਹੈ ॥੧੮॥

ਪਦ ਅਰਥ ਦਾਸਨਿ ਦਾਸੁ = ਦਾਸਾਂ ਦਾ ਦਾਸ ॥੧੮॥

SikhNet (Spanish)Nanak es el Esclavo de Tus Esclavos, oh Dios, y sólo a Ti elevo mi oración. (18)

Open this shabad →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino

ਛਤੜੇ ਬਾਜਾਰ; ਸੋਹਨਿ ਵਿਚਿ ਵਪਾਰੀਏ ॥

chhatarre baajaar; sohan vich vapaaree |

Sant Singh KhalsaYour streets are covered with canopies; under them, the traders look beautiful.
Manmohan SinghWithin Thine roofed streets, O Lord, beauteous look the traders.
Manmohan Singh (Punjabi)ਤੈਂਡੇ ਛੱਤੇ ਹੋਏ ਬਜ਼ਾਰਾਂ ਅੰਦਰ, ਹੇ ਸੁਆਮੀ! ਸੋਹਣੇ ਲਗਦੇ ਹਨ ਵਣਜਾਰੇ।
Fareedkot Teekaਤੀਨ ਲੋਕ ਰੂਪ ਛਤੇ ਹੂਏ ਬਾਜਾਰ ਹੈਂ ਤਿਨ ਕੇ ਬੀਚ ਇਹ ਜੀਵ ਕਰਮੋਂ ਕੇ ਵਪਾਰੀ ਸੋਭਤੇ ਹੈਂ; ਵਾ ਸੰਤ ਰੂਪ ਬਜਾਰ ਹੈਂ, ਗੁਨਾ ਸੇ ਅਛਾਦੇ ਹੂਏ ਜਗ੍ਯਾਸੀ ਬਪਾਰੀ ਸੋਭਤੇ ਹੈਂ॥
Prof. Sahib Singh(ਇਸ ਉਪਰ ਦਿੱਸਦੇ ਆਕਾਸ਼-ਛੱਤ ਦੇ ਹੇਠ) ਛੱਤੇ ਹੋਏ (ਬੇਅੰਤ ਜਗ-ਮੰਡਲ, ਮਾਨੋ) ਬਾਜ਼ਾਰ ਹਨ, ਇਹਨਾਂ ਵਿਚ (ਪ੍ਰਭੂ-ਨਾਮ ਦਾ ਵਪਾਰ ਕਰਨ ਵਾਲੇ ਜੀਵ-) ਵਪਾਰੀ ਹੀ ਸੋਹਣੇ ਲੱਗਦੇ ਹਨ।

ਪਦ ਅਰਥ ਛਤੜੇ = (ਆਕਾਸ਼ = ਛੱਤ ਨਾਲ) ਛੱਤੇ ਹੋਏ। ਬਾਜਾਰ = ਸਾਰੇ ਜਗਤ-ਮੰਡਲ (ਮਾਨੋ, ਬਾਜ਼ਾਰ ਹਨ)। ਵਿਚਿ = ਇਹਨਾਂ ਜਗਤ-ਮੰਡਲਾਂ ਵਿਚ। ਵਪਾਰੀਏ = ਪ੍ਰਭੂ-ਨਾਮ ਦਾ ਵਪਾਰ ਕਰਨ ਵਾਲੇ।

SikhNet (Spanish)En el Dosel Infinito del Universo, oh Dios, bienaventurados son los comerciantes,

ਵਖਰੁ ਹਿਕੁ ਅਪਾਰੁ; ਨਾਨਕ. ਖਟੇ ਸੋ ਧਣੀ ॥੧॥

vakhar hik apaar; naanak. khatte so dhanee |1|

Sant Singh KhalsaO Nanak, he alone is truly a banker, who buys the infinite commodity. ||1||
Manmohan SinghNanak, he alone is the banker, who buys the one invaluable commodity of God's Name.
Manmohan Singh (Punjabi)ਨਾਨਕ, ਕੇਵਲ ਉਹ ਹੀ ਸ਼ਾਹੂਕਾਰ ਹੈ, ਜੋ ਵਾਹਿਗੁਰੂ ਦੇ ਨਾਮ ਦੇ ਇਕ ਅਮੋਲਕ ਸੌਦੇ ਨੂੰ ਖਰੀਦਦਾ ਹੈ।
Fareedkot Teekaਤਿਸ ਸਤਿਸੰਗ ਮੇਂ ਸ੍ਰੀ ਗੁਰੂ ਜੀ ਕਹਿਤੇ ਹੈਂ: ਏਕ (ਅਪਾਰੁ) ਪਰਮੇਸਰ ਕੇ ਨਾਮ ਰੂਪ ਵਖਰ ਕੋ ਖੋਜਤਾ ਹੈ, ਸੋ ਧਨੀ ਧਨਾਢ ਹੈ ਵਾ ਸਭ ਕਾ ਮਾਲਕ ਹੈ॥੧॥☬ਸ੍ਰੀ ਗੁਰੂ ਜੀ ਅਪਨੀ ਬਾਣੀ ਕੀ ਕਬੀਰ ਜੀ ਕੀ ਬਾਣੀ ਸੇ ਅਭੇਦਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਇਸ ਜਗਤ-ਮੰਡੀ ਵਿਚ) ਉਹ ਮਨੁੱਖ ਧਨਵਾਨ ਹੈ ਜੋ ਇਕ ਅਖੁੱਟ (ਹਰਿ-ਨਾਮ) ਸੌਦਾ ਹੀ ਖੱਟਦਾ ਹੈ ॥੧॥

ਪਦ ਅਰਥ ਵਖਰੁ = ਪ੍ਰਭੂ-ਨਾਮ ਦਾ ਸੌਦਾ। ਹਿਕੁ = ਇੱਕ। ਧਣੀ = ਧਨਾਢ, ਧਨਵੰਤ। ਅਪਾਰੁ = ਕਦੇ ਨਾਹ ਮੁੱਕਣ ਵਾਲਾ ॥੧॥

SikhNet (Spanish)lo que se vende es el Infinito y quien lo compra es bendecido. (1)

Open this shabad →

Shabad Guru Arjan Dev Ji Raag Raamkalee

ਮਹਲਾ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਕਬੀਰਾ. ਹਮਰਾ ਕੋ ਨਹੀ; ਹਮ ਕਿਸ ਹੂ ਕੇ ਨਾਹਿ ॥

kabeeraa. hamaraa ko nahee; ham kis hoo ke naeh |

Sant Singh KhalsaKabeer, no one is mine, and I belong to no one.
Manmohan SinghKabir, no one is mine, nor belong I to anyone.
Manmohan Singh (Punjabi)ਕਬੀਰ, ਮੇਰਾ ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ।
Fareedkot Teekaਕਬੀਰ ਜੀ ਕਹਿਤੇ ਹੈਂ: ਹਮਾਰਾ ਤੋ ਕੋਈ ਨਹੀਂ ਔ ਹਮ ਭੀ ਕਿਸੇ ਕੇ ਨਹੀਂ॥
Prof. Sahib Singhਹੇ ਕਬੀਰ! ਨਾਹ ਕੋਈ ਸਾਡਾ ਹੀ ਸਦਾ ਦਾ ਸਾਥੀ ਹੈ, ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਸੰਸਾਰ ਬੇੜੀ ਦੇ ਪੂਰ ਦਾ ਮੇਲਾ ਹੈ)।
SikhNet (Spanish)Oh Kabir, nadie me pertenece, ni yo a nadie,

ਜਿਨਿ ਇਹੁ ਰਚਨੁ ਰਚਾਇਆ; ਤਿਸ ਹੀ ਮਾਹਿ ਸਮਾਹਿ ॥੨॥

jin ihu rachan rachaaeaa; tis hee maeh samaeh |2|

Sant Singh KhalsaI am absorbed in the One, who created this creation. ||2||
Manmohan SinghHe, who has created this universe; in Him am I absorbed.
Manmohan Singh (Punjabi)ਜਿਸ ਨੇ ਇਹ ਆਲਮ ਰਚਿਆ ਹੈ, ਉਸ ਦੇ ਅੰਦਰ ਹੀ ਮੈਂ ਲੀਨ ਹੋ ਗਿਆ ਹਾਂ।
Fareedkot Teekaਜਿਸ ਨੇ ਇਸ ਰਚਨਾ ਕੋ ਬਣਾਇਆ ਹੈ ਹਮ ਤਿਸ ਹੀ ਮੇਂ ਸਮਾਇ ਰਹੇ ਹੈਂ॥੨॥
Prof. Sahib Singhਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ ॥੨॥

* ਨੋਟ: ਇਹ ਸ਼ਲੋਕ ਗੁਰੂ ਅਰਜਨ ਦੇਵ ਜੀ ਦਾ ਹੈ। ਵੇਖੋ ਸ਼ਲੋਕ ਨੰ: ੨੧੪ "ਸਲੋਕ ਕਬੀਰ ਜੀ ਕੇ"। ਕਬੀਰ ਜੀ ਦੇ ਹੇਠ-ਲਿਖੇ ਸਲੋਕ ਨੰ: ੨੧੨ ਅਤੇ ੨੧੩ ਦੇ ਪਰਥਾਇ ਹੈ: ਨਾਮਾ ਮਾਇਆ ਮੋਹਿਆ, ਕਹੈ ਤਿਲੋਚਨੁ ਮੀਤੁ ॥ ਕਾਹੇ ਛੀਪਹੁ ਛਾਇਲੇ ਰਾਮ ਨ ਲਾਵਹੁ ਚੀਤੁ ॥੨੧੨॥ ਨਾਮਾ ਕਹੈ ਤਿਰਲੋਚਨਾ, ਮੁਖ ਤੇ ਰਾਮੁ ਸਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭ, ਚੀਤੁ ਨਿਰੰਜਨ ਨਾਲਿ ॥੨੧੩॥ ਜੋ ਉੱਤਰ ਨਾਮਦੇਵ ਜੀ ਨੇ ਤ੍ਰਿਲੋਚਨ ਜੀ ਨੂੰ ਦਿੱਤਾ ਸੀ, ਉਸ ਦਾ ਹਵਾਲਾ ਦੇ ਕੇ ਕਬੀਰ ਜੀ ਇਹਨਾਂ ਸਲੋਕਾਂ ਵਿਚ ਆਖਦੇ ਹਨ ਕਿ ਦੁਨੀਆ ਦੀ ਕਿਰਤ-ਕਾਰ ਨਹੀਂ ਛੱਡਣੀ, ਇਹ ਕਰਦਿਆਂ ਹੋਇਆਂ ਹੀ ਅਸਾਂ ਆਪਣਾ ਚਿੱਤ ਇਸ ਤੋਂ ਵੱਖਰਾ ਰੱਖਣਾ ਹੈ। ਸਲੋਕ ਨੰ: ੨੧੪ ਵਿਚ ਗੁਰੂ ਅਰਜਨ ਸਾਹਿਬ ਨੇ ਇਹ ਦੱਸਿਆ ਹੈ ਕਿ ਸਾਕਾਂ-ਅੰਗਾਂ ਵਿਚ ਰਹਿੰਦਿਆਂ ਤੇ ਮਾਇਆ ਵਿਚ ਵਰਤਦਿਆਂ ਹਰ ਵੇਲੇ ਇਹ ਚੇਤਾ ਰੱਖਣਾ ਹੈ ਕਿ ਇਹ ਸਭ ਕੁਝ ਇਥੇ ਸਿਰਫ਼ ਚਾਰ ਦਿਨ ਦੇ ਸਾਥੀ ਹਨ, ਅਸਲ ਸਾਥੀ ਪਰਮਾਤਮਾ ਦਾ ਨਾਮ ਹੈ ਤੇ ਕਿਰਤ-ਕਾਰ ਕਰਦਿਆਂ ਉਸ ਨੂੰ ਭੀ ਹਰ ਵੇਲੇ ਯਾਦ ਰੱਖਣਾ ਹੈ। * ਨੋਟ: ਇਹ ਸਲੋਕ ਸਤਿਗੁਰੂ ਜੀ ਨੇ ਕਬੀਰ ਜੀ ਦੇ ਸ਼ਲੋਕ ਨੰ: ੨੧੨, ੨੧੩ ਦੇ ਪਰਥਾਇ ਲਿਖਿਆ ਹੈ, ਇਸ ਵਾਸਤੇ ਇਸ ਵਿਚ ਨਾਮ 'ਨਾਨਕ' ਦੇ ਥਾਂ 'ਕਬੀਰ' ਵਰਤਿਆ ਹੈ। ਵੇਖੋ ਮੇਰਾ "ਸਟੀਕ ਸ਼ਲੋਕ ਭਗਤ ਕਬੀਰ ਜੀ"।

SikhNet (Spanish)y así me inmerjo en el Uno, Quien creó todo lo que es. (2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਫਲਿਉ ਬਿਰਖੁ ਸੁਹਾਵੜਾ; ਹਰਿ ਸਫਲ ਅੰਮ੍ਰਿਤਾ ॥

safaliau birakh suhaavarraa; har safal amritaa |

Sant Singh KhalsaThe Lord is the most beautiful fruit tree, bearing fruits of Ambrosial Nectar.
Manmohan SinghGod is the beauteous fruit-bearing plant, with the ambrosial Name fruits.
Manmohan Singh (Punjabi)ਵਾਹਿਗੁਰੂ, ਅੰਮ੍ਰਿਤਮਈ ਨਾਮ ਦੇ ਫਲਾਂ ਸਹਿਤ, ਸੁੰਦਰ ਫਲਦਾਰ ਪੌਦਾ ਹੈ।
Fareedkot Teekaਹਰੀ ਸੋਭਨੀਕ ਸਫਲ ਬਿਰਖ ਹੈ, ਜਿਸ ਕੋ ਪ੍ਰਾਪਤਿ ਹੂਆ ਹੈ ਵਹੁ ਸਫਲ ਜਨਮ ਵਾਲਾ ਹੈ ਪੁਨਾ ਮ੍ਰਿਤੁ ਤੇ ਰਹਿਤ ਹੂਆ ਹੈ॥
Prof. Sahib Singhਪਰਮਾਤਮਾ (ਮਾਨੋ) ਇਕ ਸੋਹਣਾ ਫਲਦਾਰ ਰੁੱਖ ਹੈ ਜਿਸ ਨੂੰ ਆਤਮਕ ਜੀਵਨ ਦੇਣ ਵਾਲੇ ਫਲ ਲੱਗੇ ਹੋਏ ਹਨ।

ਪਦ ਅਰਥ ਸਫਲਿਉ = ਫਲ ਵਾਲਾ, ਜੋ ਹਰੇਕ ਦੀ ਮੇਹਨਤ ਨੂੰ ਫਲ ਲਾਵੇ। ਸੁਹਾਵੜਾ = ਸੋਹਣਾ।

SikhNet (Spanish)El Árbol Bendito, oh Dios, está floreciendo; Tu Fruto es el Néctar.

ਮਨੁ ਲੋਚੈ ਉਨੑ ਮਿਲਣ ਕਉ; ਕਿਉ ਵੰਞੈ ਘਿਤਾ ॥

man lochai una milan kau; kiau vanyai ghitaa |

Sant Singh KhalsaMy mind longs to meet Him; how can I ever find Him?
Manmohan SinghMy soul longs to meet with Him, the Lord How can He be attained to?
Manmohan Singh (Punjabi)ਮੇਰੀ ਜਿੰਦੜੀ ਉਸ ਸੁਆਮੀ ਨਾਲ ਮਿਲਣ ਨੂੰ ਤਰਸਦੀ ਹੈ। ਉਹ ਕਿਸ ਤਰ੍ਹਾਂ ਲਾਇਆ ਜਾ ਸਕਦਾ ਹੈ?
Fareedkot Teekaਮਨ ਚਾਹੁਤਾ ਹੈ ਉਨ ਦੋਨੋਂ ਕੇ ਮਿਲਾਪ ਕੋ, ਉਨ ਕਾ ਸੰਗ ਕਿਸ ਪ੍ਰਕਾਰ (ਘਿਤਾ) ਲੀਆ ਜਾਵੇ?
Prof. Sahib Singhਮੇਰਾ ਮਨ ਉਸ ਪ੍ਰਭੂ ਨੂੰ ਮਿਲਣ ਲਈ ਤਾਂਘਦਾ ਹੈ (ਪਰ ਪਤਾ ਨਹੀਂ ਲੱਗਦਾ ਕਿ) ਕਿਵੇਂ ਮਿਲਿਆ ਜਾਏ,

ਪਦ ਅਰਥ ਘਿਤਾ ਵੰਞੈ = ਲਿਆ ਜਾ ਸਕੇ।

SikhNet (Spanish)La mente añora tomarlo, pero ¿cómo puede uno lograrlo?

ਵਰਨਾ ਚਿਹਨਾ ਬਾਹਰਾ; ਓਹੁ ਅਗਮੁ ਅਜਿਤਾ ॥

varanaa chihanaa baaharaa; ohu agam ajitaa |

Sant Singh KhalsaHe has no color or form; He is inaccessible and unconquerable.
Manmohan SinghThe Lord is without colour and mark, he is Unapproachable and Unconquerable.
Manmohan Singh (Punjabi)ਸਾਹਿਬ ਰੰਗ ਅਤੇ ਚਿੰਨ੍ਹ ਤੋਂ ਬਿਨਾ ਹੈ। ਉਹ ਪਹੁੰਚ ਤੋਂ ਪਰੇ ਅਤੇ ਨਾਂ-ਜਿੱਤੇ ਜਾਣ ਵਾਲਾ ਹੈ।
Fareedkot Teekaਰੰਗਾਂ ਔ ਚਿੰਨਾਂ ਤੋਂ ਬਾਹਰ ਹੈ, ਓਹ ਅਗਮ ਹੈ ਔ ਨਹੀਂ ਜੀਤਿਆ ਜਾਤਾ ਹੈ॥
Prof. Sahib Singhਕਿਉਂਕਿ ਨਾਹ ਉਸ ਦਾ ਕੋਈ ਰੰਗ ਹੈ ਨਾਹ ਨਿਸ਼ਾਨ, ਉਸ ਤਕ ਪਹੁੰਚਿਆ ਨਹੀਂ ਜਾ ਸਕਦਾ, ਉਸ ਨੂੰ ਜਿੱਤਿਆ ਨਹੀਂ ਜਾ ਸਕਦਾ।

ਪਦ ਅਰਥ ਵਰਨ = ਰੰਗ। ਚਿਹਨ = ਨਿਸਾਨ। ਅਗਮ = ਅਪਹੁੰਚ।

SikhNet (Spanish)Nuestro Dios no tiene ni color ni signo; es Insondable e Invencible.

ਓਹੁ ਪਿਆਰਾ ਜੀਅ ਕਾ; ਜੋ ਖੋਲੑੈ ਭਿਤਾ ॥

ohu piaaraa jeea kaa; jo kholai bhitaa |

Sant Singh KhalsaI love Him with all my soul; He opens the door for me.
Manmohan SinghHeartily do I love him, who open the Lord's door unto me.
Manmohan Singh (Punjabi)ਮੈਂ ਉਸ ਨੂੰ ਦਿਲੋਂ ਮੁਹੱਬਤ ਕਰਦਾ ਹਾਂ, ਮੈਂ ਮੇਰੇ ਲਈ ਸਾਹਿਬ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ।
Fareedkot Teekaਵਹੁ ਹਮਾਰੇ ਜੀਅ ਕਾ ਪਿਆਰਾ ਹੈ, ਜੋ ਅਗ੍ਯਾਨ ਰੂਪੀ (ਭਿਤਾ) ਤਾਕ ਵਾ ਪੜਦਾ ਖੋਲੇ॥
Prof. Sahib Singhਜੇਹੜਾ ਸੱਜਣ (ਮੈਨੂੰ) ਇਹ ਭੇਤ ਸਮਝਾ ਦੇਵੇ, ਉਹ ਮੇਰੀ ਜਿੰਦ-ਜਾਨ ਨੂੰ ਪਿਆਰਾ ਲੱਗੇਗਾ।

ਪਦ ਅਰਥ ਜੀਅ ਕਾ = ਜਿੰਦ ਦਾ। ਭਿਤਾ = ਭੇਤ।

SikhNet (Spanish)Amaría con toda mi Alma a aquél que me abra Su Puerta.

ਸੇਵਾ ਕਰੀ ਤੁਸਾੜੀਆ; ਮੈ ਦਸਿਹੁ ਮਿਤਾ ॥

sevaa karee tusaarreea; mai dasihu mitaa |

Sant Singh KhalsaI shall serve you forever, if you tell me of my Friend.
Manmohan SinghTell me thou of my Friend, I shall ever perform thy service.
Manmohan Singh (Punjabi)ਤੂੰ ਮੈਨੂੰ ਮੇਰੇ ਮਿਤ੍ਰ ਬਾਰੇ ਗੱਲਬਾਤ ਦੱਸ। ਮੈਂ ਸਦਾ ਹੀ ਤੇਰੀ ਟਹਿਲ ਕਮਾਵਾਂਗਾ।
Fareedkot Teekaਹੇ ਗੁਰੋ! ਮੈਂ ਤੁਮਾਰੀ ਸੇਵਾ ਕਰਤਾ ਹੂੰ ਮੇਰੇ ਕੋ ਦਸੋ ਮਿਤ੍ਰ॥
Prof. Sahib Singhਹੇ ਮਿੱਤਰ! ਮੈਨੂੰ (ਇਹ ਭੇਤ) ਦੱਸੋ, ਮੈਂ ਤੁਹਾਡੀ ਸੇਵਾ ਕਰਾਂਗਾ।

ਪਦ ਅਰਥ ਕਰੀ = ਕਰੀਂ, ਮੈਂ ਕਰਾਂ। ਮੈ = ਮੈਨੂੰ। ਮਿਤਾ = ਹੇ ਮਿੱਤਰ!

SikhNet (Spanish)Oh amigos, les serviría para siempre si me mostraran el Sendero hacia Dios.

ਕੁਰਬਾਣੀ ਵੰਞਾ ਵਾਰਣੈ; ਬਲੇ ਬਲਿ ਕਿਤਾ ॥

kurabaanee vanyaa vaaranai; bale bal kitaa |

Sant Singh KhalsaI am a sacrifice, a dedicated, devoted sacrifice to Him.
Manmohan SinghI am a sacrifice and devoted unto my Lord and am wholly dedicated unto Him.
Manmohan Singh (Punjabi)ਮੈਂ ਆਪਣੇ ਸਾਈਂ ਤੋਂ ਘੋਲੀ ਤੇ ਸਦਕੇ ਜਾਂਦਾ ਹਾਂ ਅਤੇ ਉਸ ਤੋਂ ਪੂਰੀ ਤਰ੍ਹਾਂ ਵਾਰਣੇ ਹਾਂ।
Fareedkot Teekaਪਰਮੇਸਰ ਤੁਮਾਰੇ ਉਪਰੋਂ ਮੈਂ ਬਾਰ ਬਾਰ ਮਨ ਕਰ ਕੁਰਬਾਨ ਜਾਤਾ ਹੂੰ ਔਰੁ ਤਨ ਕੋ ਵਾਰਨੇ ਔ ਬਲਿਹਾਰ ਬਲਿਹਾਰ ਕੀਆ ਹੈ॥
Prof. Sahib Singhਮੈਂ ਤੁਹਾਥੋਂ ਸਦਕੇ ਕੁਰਬਾਨ ਵਾਰਨੇ ਜਾਵਾਂਗਾ।

ਪਦ ਅਰਥ ਬਲੇ ਬਲਿ = ਬਲਿ ਬਲਿ। ਕਿਤਾ = ਕੀਤਾ।

SikhNet (Spanish)Ofrecería mi ser en sacrificio un millón de veces y muchas más.

ਦਸਨਿ ਸੰਤ ਪਿਆਰਿਆ; ਸੁਣਹੁ ਲਾਇ ਚਿਤਾ ॥

dasan sant piaariaa; sunahu laae chitaa |

Sant Singh KhalsaThe Beloved Saints tell us, to listen with our consciousness.
Manmohan SinghThe loved saints utter: Hear ye with your heart.
Manmohan Singh (Punjabi)ਪਿਆਰੜੇ ਸਾਧੂ ਉਚਾਰਨ ਕਰਦੇ ਹਨ! ਤੁਸੀਂ ਆਪਣੇ ਦਿਲ ਲਾ ਕੇ ਸ੍ਰਵਣ ਕਰੋ।
Fareedkot Teekaਸੰਤ ਕਹਿਤੇ ਹੈਂ: ਹੇ ਪਿਆਰਿਆ! ਤੁਸਾਨੂੰ ਦਸਦੇ ਹਾਂ ਤੁਸੀਂ ਉਪਦੇਸੁ ਚਿਤ ਲਾਇਕੇ ਸੁਣੋਂ॥
Prof. Sahib Singhਪਿਆਰੇ ਸੰਤ (ਗੁਰਮੁਖਿ ਉਹ ਭੇਤ) ਦੱਸਦੇ ਹਨ (ਤੇ ਆਖਦੇ ਹਨ ਕਿ) ਧਿਆਨ ਨਾਲ ਸੁਣ!

ਪਦ ਅਰਥ ਦਸਨਿ = ਦੱਸਦੇ ਹਨ।

SikhNet (Spanish)Los Santos enamorados rezan, oh hombre, préstale oídos a tu corazón,

ਜਿਸੁ ਲਿਖਿਆ. ਨਾਨਕ ਦਾਸ; ਤਿਸੁ ਨਾਉ ਅੰਮ੍ਰਿਤੁ, ਸਤਿਗੁਰਿ ਦਿਤਾ ॥੧੯॥

jis likhiaa. naanak daas; tis naau amrit, satigur ditaa |19|

Sant Singh KhalsaOne who has such pre-ordained destiny, O slave Nanak, is blessed with the Ambrosial Name by the True Guru. ||19||
Manmohan SinghHe, in whose destiny it is so writ. O slave Nanak; him the True Guru blesses with the ambrosial Name.
Manmohan Singh (Punjabi)ਜਿਸ ਦੀ ਪ੍ਰਾਲਬਧ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਹੇ ਗੁਮਾਸ਼ਤੇ ਨਾਨਕ! ਉਸ ਨੂੰ ਸੱਚੇ ਗੁਰੂ ਜੀ ਸੁਧਾ ਸਰੂਪ ਨਾਮ ਪ੍ਰਦਾਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੇ ਮਸਤਕ ਪਰ ਲਿਖਿਆ ਹੈ ਤਿਸ ਕੋ ਨਾਮ ਅੰਮ੍ਰਿਤ ਸਤਗੁਰੋਂ ਨੇ ਦੀਆ ਹੈ॥੧੯॥
Prof. Sahib Singhਹੇ ਦਾਸ ਨਾਨਕ! ਜਿਸ ਦੇ ਮੱਥੇ ਉਤੇ ਲੇਖ ਲਿਖਿਆ (ਉੱਘੜਦਾ) ਹੈ ਉਸ ਨੂੰ ਸਤਿਗੁਰੂ ਨੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ॥੧੯॥

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ ॥੧੯॥

SikhNet (Spanish)pues aquél que lo tiene inscrito en su Destino, es bendecido por el Guru con el Néctar del Nombre. (19)

Open this shabad →

Shabad Guru Arjan Dev Ji Raag Raamkalee

ਸਲੋਕ ਮਹਲਾ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਕਬੀਰ. ਧਰਤੀ ਸਾਧ ਕੀ; ਤਸਕਰ ਬੈਸਹਿ ਗਾਹਿ ॥

kabeer. dharatee saadh kee; tasakar baiseh gaeh |

Sant Singh KhalsaKabeer, the earth belongs to the Holy, but the thieves have come and now sit among them.
Manmohan SinghKabir, the earth belongs to the saints, but the thieves come and sit amidst them.
Manmohan Singh (Punjabi)ਕਬੀਰ, ਜ਼ਮੀਨ ਸੰਤਾਂ ਦੀ ਮਲਕੀਅਤ ਹੈ, ਪ੍ਰੰਤੂ ਚੋਰ ਉਨ੍ਹਾਂ ਵਿੱਚ ਆ ਕੇ ਬੈਠ ਜਾਂਦੇ ਹਨ।
Fareedkot Teekaਕਬੀਰ ਜੀ ਕਹਿਤੇ ਹੈਂ: ਏਹੁ ਧਰਤੀ ਧਰਮੀ ਸ੍ਰੇਸਟ ਰਾਜਿਓਂ ਕੀ ਥੀ। ਅਬ ਚੋਰ ਰੂਪ ਅਧਰਮੀ ਰਾਜੇ ਹੂਏ ਸੋ ਦਬਾਇ ਬੈਠੇ ਹੈਂ॥
Prof. Sahib Singhਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ, ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ।

ਪਦ ਅਰਥ ਧਰਤੀ ਸਾਧ ਕੀ = ਸਤਿਗੁਰੂ ਦੀ ਧਰਤੀ, ਸਤਿਗੁਰੂ ਦੀ ਸੰਗਤ। ਤਸਕਰ = ਚੋਰ, ਵਿਕਾਰੀ ਬੰਦੇ। ਬੈਸਹਿ = ਆ ਬੈਠਦੇ ਹਨ, ਜੇ ਆ ਬੈਠਣ। ਗਾਹਿ = ਗਹਿ, ਮੱਲ ਕੇ, ਸਿਦਕ ਨਾਲ, ਹੋਰ ਖ਼ਿਆਲ ਛੱਡ ਕੇ।

SikhNet (Spanish)Oh Kabir, la tierra le pertenece al Santo, pero los ladrones la han tomado.

ਧਰਤੀ ਭਾਰਿ. ਨ ਬਿਆਪਈ; ਉਨ ਕਉ ਲਾਹੂ ਲਾਹਿ ॥੧॥

dharatee bhaar. na biaapee; un kau laahoo laeh |1|

Sant Singh KhalsaThe earth does not feel their weight; even they profit. ||1||
Manmohan SinghThe earth feels not their weight and to the thieves it is all a profit.
Manmohan Singh (Punjabi)ਜ਼ਮੀਨ ਉਨ੍ਹਾਂ ਦੇ ਬੋਝ ਨੂੰ ਮਹਿਸੂਸ ਨਹੀਂ ਕਰਦੀ ਅਤੇ ਉਨ੍ਹਾਂ ਚੋਰਾਂ ਨੂੰ ਇਸ ਦਾ ਸਮੂਹ ਲਾਭ ਹੀ ਹੈ।
Fareedkot Teekaਧਰਤੀ ਕੋ ਪਾਪ ਨਹੀਂ ਬਿਆਪਤੇ ਔਰ ਉਨ ਰਾਜਿਓਂ ਕੇ (ਲਾਹੂ) ਸਮਦਾਯ ਕਾਲ ਨੇ ਵਾ ਪ੍ਰਿਥ੍ਵੀ ਨੇ ਲਾਹਿ ਦੀਏ ਹੈਂ, ਭਾਵ ਨਸ੍ਟ ਕੀਏ ਹੈਂ॥☬ਇਸ ਪਰ ਭਾਗਵਤ ਦੁਆਦਸ ਸਕੰਧ ਮੇਂ ਭੁਗੀਤ ਪ੍ਰਵਾਣ ਹੈ। ਪ੍ਰਿਥ੍ਵੀ ਕਾ ਕਥਨ ਹੈ ਕੇ ਏਹੁ ਮੂਰਖ ਲੋਕ ਮੈਨੂੰ ਆਪਨੀ ਜਾਨਤੇ ਹੈਂ ਔ ਮੈਂ ਕਿਸੇ ਦੀ ਨਹੀਂ ਬਨੀ ਔਰੁ ਅਨੇਕ ਰਾਜੇ ਮੈਨੇ ਖਪਾਏ ਦੀਏ ਹੈਂ; (ਵਾ) (ਧਰਤੀ) ਬੁਧੀ (ਸਾਧ) ਸ੍ਰੇਸਟ ਗੁਣੋਂ ਕੀ ਥੀ ਔ ਕਾਮਾਦਿ ਚੋਰ ਦਬਾਇ ਬੈਠੇ ਹੈਂ। ਉਸ ਕੀ ਬੁਧੀ ਕੋ ਪਾਪੋਂ ਕਾ ਭਾਰ ਨਹੀਂ ਬਿਆਪਤਾ। ਜਿਨੋਂ ਨੇ ਉਨ ਬਿਕਾਰੋਂ ਕਾ (ਲਾਹੂ) ਸਮਦਾਯ ਲਾਹਿ ਦੀਆ ਹੈ; ਵਾ ਸਾਧ ਕੀ ਧਰਤੀ ਸਤਸੰਗ ਧਰਮਸਾਲ ਮੇਂ ਚੋਰ ਆਇ ਬੈਠੇ ਤੌ ਧਰਤੀ ਕੋ ਉਨ ਕੀ ਚੋਰੀ ਕਾ ਭਾਰ ਨਹੀਂ ਉਨ ਕੋ (ਲਾਹੂ ਲਾਹਿ) ਨਫਾ ਹੀ ਨਫਾ ਹੈ, ਭਾਵ ਕਥਾ ਕੀਰਤਨ ਕੇ ਸੁਨਨੇ ਤੇ ਪੁੰਨ ਕੀ ਉਤਪਤੀ ਹੋਤੀ ਹੈ॥੧॥
Prof. Sahib Singhਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ॥੧॥

ਪਦ ਅਰਥ ਭਾਰਿ = ਭਾਰ ਨਾਲ, ਭਾਰ ਦੇ ਹੇਠ, ਤਸਕਰਾਂ ਦੇ ਭਾਰ ਹੇਠ। ਨ ਬਿਆਪਈ = ਦਬਦੀ ਨਹੀਂ, ਅਸਰ ਹੇਠ ਨਹੀਂ ਆਉਂਦੀ। ਉਨ ਕਉ = ਉਹਨਾਂ (ਤਸਕਰਾਂ) ਨੂੰ। ਲਾਹੂ = ਲਾਹ ਹੀ, ਲਾਭ ਹੀ (ਮਿਲਦਾ ਹੈ)। ਲਾਹਿ = ਲਹਹਿ, ਉਹ ਤਸਕਰ ਲਾਭ ਹੀ ਲਹਹਿ, ਉਹ ਵਿਕਾਰੀ ਸਗੋਂ ਲਾਭ ਹੀ ਉਠਾਂਦੇ ਹਨ ॥੧॥

SikhNet (Spanish)Pero mira, la tierra no siente ese peso, y les da su fruto. (1)

Open this shabad →

Shabad Guru Arjan Dev Ji Raag Raamkalee

ਮਹਲਾ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਕਬੀਰ. ਚਾਵਲ ਕਾਰਣੇ; ਤੁਖ ਕਉ ਮੁਹਲੀ ਲਾਇ ॥

kabeer. chaaval kaarane; tukh kau muhalee laae |

Sant Singh KhalsaKabeer, for the sake of the rice, the husks are beaten and threshed.
Manmohan SinghKabir, for the sake of rice, the husk too is beaten with a mallet.
Manmohan Singh (Punjabi)ਕਬੀਰ, ਚਾਉਲ ਦੀ ਖਾਤਰ, ਛਿੱਲੜ ਨੂੰ ਭੀ ਮੁੰਗਲੀ ਨਾਲ ਕੁੱਟਿਆ ਜਾਂਦਾ ਹੈ।
Fareedkot Teekaਕਬੀਰ ਜੀ ਕਹਿਤੇ ਹੈਂ: ਚਾਵਲੋਂ ਕੇ ਵਾਸਤੇ ਤੁਹ ਕੋ ਮੋਹਲੀ ਲਾਈਤੀ ਹੈ॥
Prof. Sahib Singhਹੇ ਕਬੀਰ! (ਤੋਹਾਂ ਨਾਲੋਂ) ਚੌਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੋਹਲੀ (ਦੀ ਸੱਟ) ਵੱਜਦੀ ਹੈ।

ਪਦ ਅਰਥ ਤੁਖ = ਤੋਹ, ਚੌਲਾਂ ਦੇ ਸਿੱਕੜ। ਲਾਇ = ਲੱਗਦੀ ਹੈ, ਵੱਸਦੀ ਹੈ।

SikhNet (Spanish)Oh, dice Kabir, el arroz vive con la cascarilla y por eso se le pone a descascarar,

ਸੰਗਿ ਕੁਸੰਗੀ ਬੈਸਤੇ; ਤਬ ਪੂਛੇ ਧਰਮ ਰਾਇ ॥੨॥

sang kusangee baisate; tab poochhe dharam raae |2|

Sant Singh KhalsaWhen one sits in the company of evil people, then he will be called to account by the Righteous Judge of Dharma. ||2||
Manmohan SinghWhen man sits in the company of the evil ones, then the Righteous Judge calls him to account.
Manmohan Singh (Punjabi)ਜਦ ਬੰਦਾ ਮੰਦਿਆਂ ਦੀ ਸੰਗਤ ਅੰਦਰ ਬਹਿੰਦਾ ਹੈ, ਤਦ ਧਰਮਰਾਜ ਉਸ ਪਾਸੋਂ ਲੇਖਾ ਮੰਗਦਾ ਹੈ।
Fareedkot Teekaਇਸੀ ਪ੍ਰਕਾਰ ਕੁਸੰਗੀਆਂ ਕੇ ਸੰਗ ਮੇਂ ਬੈਸਨੇ ਤੇ ਹੀ ਦੁਖ ਹੈ, ਜਬ ਕੁਸੰਗ ਕਰੇਗਾ ਤਬ ਧਰਮਰਾਇ ਪੂਛੇ ਹੀ ਗਾ॥੨॥
Prof. Sahib Singhਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨॥

* ਨੋਟ: ਇਹ ਦੋਵੇਂ ਸ਼ਲੋਕ "ਕਬੀਰ ਜੀ ਦੇ ਸਲੋਕ ਸੰਗ੍ਰਹ" ਵਿਚ ਨੰ: ੨੧੦ ਅਤੇ ੨੧੧ ਵਿਚ ਦਰਜ ਹਨ। ਕਬੀਰ ਜੀ ਦੇ ਸ਼ਲੋਕ ਨੰ: ੨੦੮ ਦੇ ਪਰਥਾਇ ਗੁਰੂ ਅਰਜਨ ਸਾਹਿਬ ਦੇ ੩ ਸ਼ਲੋਕ ਹਨ-੨੦੮, ੨੧੦, ੨੧੧। ਕਬੀਰ ਜੀ ਦਾ ਸਲੋਕ ਇਉਂ ਹੈ: ਕਬੀਰ ਟਾਲੈ ਟੋਲੈ ਦਿਨੁ ਗਇਆ, ਵਿਆਜੁ ਬਢੰਤਉ ਜਾਇ ॥ ਨਾ ਹਰਿ ਭਜਿਓ ਨ ਖਤੁ ਫਟਿਓ, ਕਾਲੁ ਪਹੂੰਚੋ ਆਇ ॥੨੦੮॥ ਇਸ ਸ਼ਲੋਕ ਦੇ ਨਾਲ ਗੁਰੂ ਅਰਜਨ ਸਾਹਿਬ ਦਾ ਸ਼ਲੋਕ ਨੰ: ੨੦੮ ਇਉਂ ਹੈ: ਕਬੀਰ ਕੂਕਰੁ ਭਉਕਨਾ, ਕਰੰਗ ਪਿਛੈ ਉਠਿ ਧਾਇ ॥ ਕਰਮੀ ਸਤਿਗੁਰੁ ਪਾਇਆ, ਜਿਨਿ ਹਉ ਲੀਆ ਛਡਾਇ ॥੨੦੯॥ ਸ਼ਲੋਕ ਨੰ: ੨੦੭ ਵਿਚ ਕਬੀਰ ਜੀ ਨੇ ਆਖਿਆ ਸੀ ਕਿ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ ਉਹਨਾਂ ਨੂੰ ਉਹ ਵਿਕਾਰਾਂ ਤੇ ਆਸਾਂ ਦੇ ਗੇੜ ਵਿਚੋਂ ਕੱਢ ਲੈਂਦਾ ਹੈ। ਨੰ: ੨੦੮ ਵਿਚ ਆਖਦੇ ਹਨ ਕਿ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ, ਉਹ ਹਰੀ ਦਾ ਸਿਮਰਨ ਨਹੀਂ ਕਰ ਸਕਦੇ, ਤੇ ਨਾਹ ਹੀ ਵਿਕਾਰਾਂ ਤੇ ਆਸਾਂ ਤੋਂ ਉਹਨਾਂ ਦੀ ਖ਼ਲਾਸੀ ਹੋ ਸਕਦੀ ਹੈ। ਕਬੀਰ ਜੀ ਦੇ ਇਸੇ ਹੀ ਖ਼ਿਆਲ ਨੂੰ ਗੁਰੂ ਅਰਜਨ ਸਾਹਿਬ ਹੋਰ ਖੋਲ੍ਹ ਕੇ ਬਿਆਨ ਕਰਦੇ ਹਨ ਕਿ ਗੁਰੂ ਤੋਂ ਬਿਨਾ ਇਹ ਜੀਵ ਟਾਲ-ਮਟੋਲੇ ਕਰਨ ਤੇ ਮਜਬੂਰ ਹੈ ਕਿਉਂਕਿ ਇਸ ਦਾ ਸੁਭਾਉ ਕੁੱਤੇ ਵਰਗਾ ਹੈ, ਇਸ ਦੀ ਵਾਦੀ ਹੀ ਇਹ ਹੈ ਕਿ ਹਰ ਵੇਲੇ ਮੁਰਦਾਰ ਦੇ ਪਿੱਛੇ ਦੌੜਦਾ ਫਿਰੇ। ਸ਼ਲੋਕ ਨੰ: ੨੦੯ ਵਾਲੇ ਹੀ ਖ਼ਿਆਲ ਨੂੰ ਜਾਰੀ ਰੱਖ ਕੇ ਨੰ: ੨੧੦ ਵਿਚ ਆਖਦੇ ਹਨ ਕਿ ਵਿਕਾਰੀ ਬੰਦਿਆਂ ਦਾ ਜ਼ੋਰ ਗੁਰੂ ਅਤੇ ਗੁਰ-ਸੰਗਤਿ ਉਤੇ ਨਹੀਂ ਪੈ ਸਕਦ

SikhNet (Spanish)de igual suerte, quien sea que conserve la sociedad de lo malvado, con ese ser, el Señor de la Ley ajustará cuentas. (2)

Open this shabad →

Shabad Guru Arjan Dev Ji Raag Raamkalee continues on Ang 966

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਹੀ ਵਡ ਪਰਵਾਰੁ; ਆਪਿ ਇਕਾਤੀਆ ॥

aape hee vadd paravaar; aap ikaateea |

Sant Singh KhalsaHe Himself has the greatest family; He Himself is all alone.
Manmohan SinghHimself the Lord has large family and Himself is all alone.
Manmohan Singh (Punjabi)ਸੁਆਮੀ ਖੁਦ ਭਾਰੇ ਟੱਬਰ ਕਬੀਲੇ ਵਾਲਾ ਹੈ ਅਤੇ ਖੁਦ ਹੀ ਕੱਲਮਕੱਲਾ।
Fareedkot Teekaਆਪ ਹੀ ਤੂੰ ਬਡੇ (ਪਰਵਾਰੁ) ਸੰਸਾਰ ਵਾਲਾ ਹੈਂ, ਆਪ ਹੀ ਤੂੰ ਇਕੰਤ ਹੈਂ, ਭਾਵ ਏਕਾ ਏਕਾ ਹੋ ਬੈਸਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਜਗਤ-ਰੂਪ) ਵੱਡੇ ਪਰਵਾਰ ਵਾਲਾ ਹੈਂ, ਤੇ (ਇਸ ਤੋਂ ਨਿਰਲੇਪ) ਇਕੱਲਾ ਰਹਿਣ ਵਾਲਾ ਭੀ ਹੈਂ।

ਪਦ ਅਰਥ ਵਡ ਪਰਵਾਰੁ = (ਜਗਤ-ਰੂਪ) ਵੱਡੇ ਪਰਵਾਰ ਵਾਲਾ। ਇਕਾਤੀਆ = ਇਕਾਂਤ ਵਿਚ ਰਹਿਣ ਵਾਲਾ, ਇਕੱਲਾ ਰਹਿਣ ਵਾਲਾ।

SikhNet (Spanish)El Señor es de familia grande y también es sólo Uno;

ਆਪਣੀ ਕੀਮਤਿ ਆਪਿ; ਆਪੇ ਹੀ ਜਾਤੀਆ ॥

aapanee keemat aap; aape hee jaateea |

Sant Singh KhalsaHe alone knows His own worth.
Manmohan SinghHis worth He knows all by Himself.
Manmohan Singh (Punjabi)ਆਪਣਾ ਮੁੱਲ ਉਹ ਖੁਦ-ਬ-ਖੁਦ ਹੀ ਜਾਣਦਾ ਹੈ।
Fareedkot Teekaਆਪਣੀ ਕੀਮਤਿ ਕੋ ਆਪ ਹੀ ਆਪ ਜਾਣਤਾ ਹੈ॥
Prof. Sahib Singhਆਪਣੀ ਬਜ਼ੁਰਗੀ ਦੀ ਕਦਰ ਬਣਾਣ ਵਾਲਾ ਭੀ ਤੂੰ ਆਪ ਹੀ ਹੈਂ, ਤੇ ਕਦਰ ਜਾਣਨ ਵਾਲਾ ਭੀ ਤੂੰ ਆਪ ਹੀ ਹੈਂ।

ਪਦ ਅਰਥ ਜਾਤੀਆ = ਜਾਣੀ।

SikhNet (Spanish)sí, Su Valor sólo Él lo conoce.

ਸਭੁ ਕਿਛੁ ਆਪੇ ਆਪਿ; ਆਪਿ ਉਪੰਨਿਆ ॥

sabh kichh aape aap; aap upaniaa |

Sant Singh KhalsaHe Himself, by Himself, created everything.
Manmohan SinghHimself, all by Himself, He has created everything.
Manmohan Singh (Punjabi)ਖੁਦ, ਖੁਦ-ਬ-ਖੁਦ ਹੀ, ਉਸ ਨੇ ਸਾਰਾ ਕੁੱਝ ਰਚਿਆ ਹੈ।
Fareedkot Teekaਤੂੰ ਸਭ ਕੁਛ ਆਪ ਹੀ ਆਪ ਹੈ ਔਰ ਆਪ ਹੀ ਉਤਪਤ ਕਰਤਾ ਹੈਂ॥
Prof. Sahib Singhਇਹ ਸਾਰਾ ਜਗਤ ਤੇਰਾ ਆਪਣਾ ਹੀ (ਸਰਗੁਣ) ਰੂਪ ਹੈ, ਤੇ ਇਹ ਤੈਥੋਂ ਹੀ ਇਸ ਦਿੱਸਦੇ ਰੂਪ ਵਿਚ ਆਇਆ ਹੈ।

ਪਦ ਅਰਥ ਉਪੰਨਿਆ = ਪੈਦਾ ਹੋਇਆ, ਦਿੱਸਦੇ ਰੂਪ ਵਿਚ ਆਇਆ।

SikhNet (Spanish)El Señor desde Sí crea lo que crea;

ਆਪਣਾ ਕੀਤਾ ਆਪਿ; ਆਪਿ ਵਰੰਨਿਆ ॥

aapanaa keetaa aap; aap varaniaa |

Sant Singh KhalsaOnly He Himself can describe His own creation.
Manmohan SinghHis creation, He Himself alone, can describe.
Manmohan Singh (Punjabi)ਆਪਣੀ ਰਚਨਾ ਨੂੰ, ਕੇਵਲ ਉਹ ਖੁਦ ਹੀ ਬਿਆਨ ਕਰ ਸਕਦਾ ਹੈ।
Fareedkot Teekaਆਪਣਾ ਕੀਤਾ ਹੂਆ ਜੋ ਸੰਸਾਰੁ ਹੈ ਤਿਸ ਕੋ ਆਪ ਹੀ ਆਪ ਬਰਨਨ ਕੀਤਾ ਹੈ॥
Prof. Sahib Singhਇਸ ਸਾਰੇ ਪੈਦਾ ਕੀਤੇ ਜਗਤ ਨੂੰ ਰੂਪ-ਰੰਗ ਦੇਣ ਵਾਲਾ ਭੀ ਤੂੰ ਆਪ ਹੀ ਹੈਂ।

ਪਦ ਅਰਥ ਵਰੰਨਿਆ = ਬਿਆਨ ਕੀਤਾ।

SikhNet (Spanish)sí, de eso que Él hace, sólo Él puede decir.

ਧੰਨੁ ਸੁ ਤੇਰਾ ਥਾਨੁ; ਜਿਥੈ ਤੂ ਵੁਠਾ ॥

dhan su teraa thaan; jithai too vutthaa |

Sant Singh KhalsaBlessed is Your place, where You dwell, Lord.
Manmohan SinghBlessed is that place of Thine, my Master, where Thou abidest.
Manmohan Singh (Punjabi)ਮੁਬਾਰਕ ਹੈ ਉਹ ਤੈਂਡੀ ਜਗ੍ਹਾ। ਜਿੱਥੇ ਤੂੰ ਨਿਵਾਸ ਰਖਦਾ ਹੈ, ਮੇਰੇ ਮਾਲਕ।
Fareedkot Teekaਧੰਨ ਵਹੁ ਤੇਰਾ ਥਾਨ ਹੈ ਜਿਥੇ ਤੂੰ ਵਸਿਆ ਹੈਂ॥
Prof. Sahib Singhਉਹ ਅਸਥਾਨ ਭਾਗਾਂ ਵਾਲਾ ਹੈ ਜਿਥੇ, ਹੇ ਪ੍ਰਭੂ! ਤੂੰ ਵੱਸਦਾ ਹੈਂ,

ਪਦ ਅਰਥ ਵੁਠਾ = ਵੱਸਿਆ।

SikhNet (Spanish)Bendito, oh Dios, es el lugar donde habitas;

Open this shabad (9 lines, Angs 965-966) →

Ang 965 of 1430