ੴ

ਸਿੱਖਬਾਣੀ · SikhBani

ਰਤੇ ਸੇਈ ਜਿ ਮੁਖੁ ਨ ਮੋੜੰਨੑਿ ਜਿਨੑੀ ਸਿਞਾਤਾ ਸਾਈ ॥

rate seee ji mukh na morrana jinaee siyaataa saaee
Guru Arjan Dev Ji ਗੁਰੂ ਅਰਜਨ ਦੇਵ ਜੀ · Salok Vaaran Thay Vadheek · Ang 1425, 1426 · 54 lines
Translations

ਸਲੋਕ ਮਹਲਾ ੫ ॥

salok mahalaa 5 | Ang 1425

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
Prof. Sahib Singhਗੁਰੂ ਅਰਜਨਦੇਵ ਜੀ ਦੇ ਸਲੋਕ।
SikhNet (Spanish)Slok, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1425

Sant Singh KhalsaOne Universal Creator God. By The Grace Of The True Guru:
Manmohan SinghThere is bur One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਰਤੇ ਸੇਈ. ਜਿ ਮੁਖੁ. ਨ ਮੋੜੰਨੑਿ; ਜਿਨੑੀ ਸਿਞਾਤਾ ਸਾਈ ॥

rate seee. ji mukh. na morrana; jinaee siyaataa saaee | Ang 1425

Sant Singh KhalsaThey alone are imbued with the Lord, who do not turn their faces away from Him - they realize Him.
Manmohan SinghImbued with the Lord's love are they alone, who realise their Lord and turn not their face away from Him.
Manmohan Singh (Punjabi)ਕੇਵਲ ਉਹ ਹੀ ਪ੍ਰਭੂ ਦੇ ਪਿਆਰ ਨਾਲ ਰੰਗੇ ਹੋਏ ਹਨ, ਜੋ ਪ੍ਰਭੂ ਨੂੰ ਅਨੁਭਵ ਕਰਦੇ ਹਨ ਅਤੇ ਆਪਦਾ ਮੂੰਹ ਉਸ ਵੱਲੋਂ ਨਹੀਂ ਮੋੜਦੇ।
Fareedkot Teekaਵਾਹਿਗੁਰੂ ਮੇਂ ਸੋਈ (ਰਤੇ) ਪ੍ਰੀਤਵਾਨ ਭਏ ਹੈਂ, ਜੋ ਪੁਰਸ਼ ਤਿਸ ਹਰੀ ਸੇ ਮੂਖ ਨਾ ਮੋੜਨ, ਭਾਵ ਪੁਨਾ ਬੇਮੁਖ ਨਹੀਂ ਹੋਤੇ। ਸੋ ਕੌਣ ਹੈਂ? ਜਿਨਾਂ ਨੇ ਅਪਨੇ (ਸਾਈ) ਮਾਲਕ ਕੋ ਪਛਾਣ ਲੀਆ ਹੈ॥
Prof. Sahib Singhਉਹ ਮਨੁੱਖ ਹੀ (ਪ੍ਰੇਮ ਰੰਗ ਵਿਚ) ਰੰਗੇ ਹੋਏ ਹਨ, ਜਿਹੜੇ (ਖਸਮ-ਪ੍ਰਭੂ ਦੀ ਯਾਦ ਵਲੋਂ ਕਦੇ ਭੀ) ਮੂੰਹ ਨਹੀਂ ਮੋੜਦੇ (ਕਦੇ ਭੀ ਪ੍ਰਭੂ ਦੀ ਯਾਦ ਨਹੀਂ ਭੁਲਾਂਦੇ), ਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ।

ਪਦ ਅਰਥ ਰਤੇ = ਰੱਤੇ, (ਪ੍ਰੇਮ-ਰੰਗ ਵਿਚ) ਰੰਗੇ ਹੋਏ। ਸੋਈ = ਉਹ (ਮਨੁੱਖ) ਹੀ (ਬਹੁ-ਵਚਨ)। ਜਿ = ਜਿਹੜੇ (ਮਨੁੱਖ)। ਜਿਨੀ = ਜਿਨ੍ਹਾਂ ਨੇ। ਸਿਞਾਤਾ = ਡੂੰਘੀ ਸਾਂਝ ਪਾਈ ਹੋਈ ਹੈ। ਸਾਈ = ਸਾਈਂ, ਖਸਮ-ਪ੍ਰਭੂ।

SikhNet (Spanish)Sólo quienes no le voltean la cara al Señor, están imbuidos en el Señor, ellos toman Conciencia de Él.

ਝੜਿ ਝੜਿ ਪਵਦੇ ਕਚੇ ਬਿਰਹੀ; ਜਿਨੑਾ ਕਾਰਿ. ਨ ਆਈ ॥੧॥

jharr jharr pavade kache birahee; jinaa kaar. na aaee |1| Ang 1425

Sant Singh KhalsaThe false, immature lovers do not know the way of love, and so they fall. ||1||
Manmohan SinghThe false lovers, who know not the talk of the Lord's love fall off mid-way.
Manmohan Singh (Punjabi)ਕੂੜੇ ਆਸ਼ਕ ਜੋ ਪ੍ਰਭੂ ਦੇ ਪਿਆਰ ਦੀ ਕਿਰਤ ਨੂੰ ਨਹੀਂ ਜਾਣਦੇ ਅਧਵਾਟੇ ਹੀ ਡਿੱਗ ਪੈਦੇ ਹਨ।
Fareedkot Teekaਜੋ ਕਚੇ (ਬਿਰਹੀ) ਪ੍ਰੇਮੀ ਹੈਂ, ਭਾਵ ਮੰਦ ਵੈਰਾਗੀ ਹੈਂ। ਸੋ ਪਦਾਰਥੋਂ ਕੋ ਦੇਖ ਕਰ ਮਨ, ਬਾਣੀ ਸੇ ਝੜ ਪੜਤੇ ਹੈਂ, ਭਾਵ ਬੇਮੁਖ ਹੋਇ ਜਾਤੇ ਹੈਂ। ਸੋ ਕੌਣ ਹੈਂ? ਜਿਨਾਂ ਕੋ ਵੈਰਾਗ ਦਸ਼ਾ ਸੂਤ ਨਹੀਂ ਆਈ ਹੈ॥੧॥
Prof. Sahib Singhਪਰ ਜਿਨ੍ਹਾਂ ਨੂੰ (ਪ੍ਰੇਮ ਦੀ ਦਵਾਈ) ਮੁਆਫ਼ਿਕ ਨਹੀਂ ਬੈਠਦੀ (ਠੀਕ ਅਸਰ ਨਹੀਂ ਕਰਦੀ,) ਉਹ ਕਮਜ਼ੋਰ ਪ੍ਰੇਮ ਵਾਲੇ ਮਨੁੱਖ (ਪ੍ਰਭੂ ਚਰਨਾਂ ਨਾਲੋਂ ਇਉਂ) ਮੁੜ ਮੁੜ ਟੁੱਟਦੇ ਹਨ (ਜਿਵੇਂ ਕਮਜ਼ੋਰ ਕੱਚੇ ਫਲ ਟਾਹਣੀ ਨਾਲੋਂ) ॥੧॥

ਪਦ ਅਰਥ ਝੜਿ ਝੜਿ ਪਵਦੇ = ਮੁੜ ਮੁੜ ਝੜਦੇ ਹਨ। ਕਚੇ ਬਿਰਹੀ = ਕਮਜ਼ੋਰ ਪ੍ਰੀਤ ਵਾਲੇ। ਕਾਰਿ = ਕਾਰੀ, ਮੁਆਫ਼ਿਕ (ਵੇਖੋ, 'ਗੁਰ ਕੀ ਮੱਤ ਜੀਇ ਆਈ ਕਾਰਿ' , ਪੰਨਾ ੨੨੦) ॥੧॥

SikhNet (Spanish)Los falsos inmaduros no conocen el Camino del Amor y por ello caen. (1)

ਧਣੀ ਵਿਹੂਣਾ. ਪਾਟ ਪਟੰਬਰ; ਭਾਹੀ ਸੇਤੀ ਜਾਲੇ ॥

dhanee vihoonaa. paatt pattanbar; bhaahee setee jaale | Ang 1425

Sant Singh KhalsaWithout my Master, I will burn my silk and satin clothes in the fire.
Manmohan SinghWithout my Master, I will burn in fire the silk and stain robes.
Manmohan Singh (Punjabi)ਆਪਣੇ ਮਾਲਕ ਦੇ ਬਗੈਰ, ਮੈਂ ਰੇਸ਼ਮ ਅਤੇ ਅਤਲਸ ਦੇ ਬਸਤਰ ਅੱਗ ਵਿੱਚ ਨਹੀਂ ਸੁਟਾਂਞੀ।
Fareedkot Teeka(ਧਣੀ) ਪਰਮੇਸ੍ਵਰ ਤੇ ਬਿਨਾ ਸਮਾਨ ਬਸਤ੍ਰ ਔ ਪਟ ਕੇ ਬਸਤਰੋਂ ਆਦੀ ਸਰਬ ਪਦਾਰਥੋਂ ਕੋ (ਭਾਹੀ) ਅਗਨੀ ਸਾਥ ਜਲਾਇ ਦੇਈਏ॥
Prof. Sahib Singh(ਹੇ ਭਾਈ!) (ਮੈਂ ਤਾਂ ਉਹ) ਰੇਸ਼ਮੀ ਕਪੜੇ (ਭੀ) ਅੱਗ ਨਾਲ ਸਾੜ ਦਿੱਤੇ ਹਨ (ਜਿਨ੍ਹਾਂ ਦੇ ਕਾਰਨ ਜੀਵਨ) ਖਸਮ-ਪ੍ਰਭੂ (ਦੀ ਯਾਦ) ਤੋਂ ਵਾਂਜਿਆ ਹੀ ਰਹੇ।

ਪਦ ਅਰਥ ਧਣੀ = ਮਾਲਕ-ਪ੍ਰਭੂ। ਵਿਹੂਣਾ = ਬਿਨਾ। ਪਾਟ = ਰੇਸ਼ਮ। ਪਟੰਬਰ = ਪਟ-ਅੰਬਰ, ਪੱਟ ਦੇ ਕੱਪੜੇ। ਭਾਹਿ = ਅੱਗ। ਸੇਤੀ = ਨਾਲ। ਭਾਹੀ ਸੇਤੀ = ਅੱਗ ਨਾਲ। ਜਾਲੇ = ਸਾੜ ਦਿੱਤੇ ਹਨ।

SikhNet (Spanish)Sin mi Maestro, mejor quemo mi ropa de seda y pongo el satín al fuego.

ਧੂੜੀ ਵਿਚਿ ਲੁਡੰਦੜੀ ਸੋਹਾਂ; ਨਾਨਕ. ਤੈ ਸਹ ਨਾਲੇ ॥੨॥

dhoorree vich luddandarree sohaan; naanak. tai seh naale |2| Ang 1425

Sant Singh KhalsaEven rolling in the dust, I look beautiful, O Nanak, if my Husband Lord is with me. ||2||
Manmohan SinghSays Nanak, with thee, O my Spouse, I look beauteous, even when rolling in dust.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਮੇਰੇ ਕੰਤ! ਤੇਰੇ ਨਾਲ ਮੈਂ ਘੱਟੇ ਮਿੱਟੀ ਵਿੱਚ ਰੁਲਦੀ ਹੋਈ ਭੀ ਸੁਹਣੀ ਲੱਗਦੀ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਤੈ) ਤਿਸ ਪਤੀ ਕੇ ਸਾਥ ਮਿਲਕਰ ਧੂੜੀ ਵਿਚ (ਲੁਡੰਦੜੀ) ਲੇਟਤੀ ਹੂਈ ਭੀ ਮੈਂ ਸੋਭਾ ਪਾਵਤੀ ਹੂੰ॥੨॥☬ਕਿਸੀ ਨੇ ਮਾਰੂ ਰਾਗ ਗਾਵਿਆ। ਲੋਕਾਂ ਨੇ ਗੁਰੂ ਜੀ ਪਾਸ ਉਸਤਤੀ ਕਰੀ। ਤਿਸ ਪਰ ਕਹਿਤੇ ਭਏ:
Prof. Sahib Singhਨਾਨਕ ਆਖਦਾ ਹੈ, ਹੇ ਖਸਮ-ਪ੍ਰਭੂ! ਤੇਰੇ ਨਾਲ (ਤੇਰੇ ਚਰਨਾਂ ਵਿਚ ਰਹਿ ਕੇ) ਮੈਂ ਘੱਟੇ-ਮਿੱਟੀ ਵਿਚ ਲਿਬੜੀ ਹੋਈ ਭੀ ਸੋਹਣੀ ਲੱਗਦੀ ਹਾਂ ॥੨॥

ਪਦ ਅਰਥ ਲੁਡੰਦੜੀ = ਲੇਟਦੀ। ਸੋਹਾਂ = ਮੈਂ ਸੋਹਣੀ ਲੱਗਦੀ ਹਾਂ। ਨਾਨਕ = ਹੇ ਨਾਨਕ! ਸਹ ਨਾਲੇ = ਖਸਮ ਨਾਲ। ਤੈ ਨਾਲੇ = ਤੇਰੇ ਨਾਲ। ਤੈ ਸਹ ਨਾਲੇ = ਹੇ ਖਸਮ! ਤੇਰੇ ਨਾਲ ॥੨॥

SikhNet (Spanish)Aún refrescándome en el polvo, luzco bello, dice Nanak, si mi Señor Esposo está conmigo. (2)

ਗੁਰ ਕੈ ਸਬਦਿ ਅਰਾਧੀਐ; ਨਾਮਿ ਰੰਗਿ ਬੈਰਾਗੁ ॥

gur kai sabad araadheeai; naam rang bairaag | Ang 1425

Sant Singh KhalsaThrough the Word of the Guru's Shabad, I worship and adore the Naam, with love and balanced detachment.
Manmohan SinghThrough the Guru's word, man contemplates the Name with love and becomes detached.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਜੀਵ ਨਾਮ ਦਾ ਪ੍ਰੇਮ ਨਾਲ ਸਿਮਰਨ ਕਰਦਾ ਹੈ ਅਤੇ ਨਿਰਲੇਪ ਥੀ ਵੰਞਦਾ ਹੈ।
Fareedkot Teekaਵਈਰਾਗ ਸਯੁਕਤ ਹੋ ਕੇ (ਰੰਗਿ) ਪ੍ਰੇਮ ਸਾਥ ਤਿਸ (ਨਾਮਿ) ਵਾਹਿਗੁਰੂ ਕੋ ਸਤਿਗੁਰੋਂ ਕੇ ਸਬਦ ਕਰ ਕੇ ਅਰਾਧਨਾ ਕਰੀਏ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। (ਪ੍ਰਭੂ ਦੇ) ਨਾਮ ਦੀ ਬਰਕਤਿ ਨਾਲ, (ਪ੍ਰਭੂ ਦੇ ਪ੍ਰੇਮ-) ਰੰਗ ਦੀ ਬਰਕਤਿ ਨਾਲ (ਮਨ ਵਿਚ ਵਿਕਾਰਾਂ ਵਲੋਂ) ਉਪਰਾਮਤਾ (ਪੈਦਾ ਹੋ ਜਾਂਦੀ ਹੈ),

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਅਰਾਧੀਐ = ਸਿਮਰਨਾ ਚਾਹੀਦਾ ਹੈ। ਨਾਮਿ = ਨਾਮ ਵਿਚ (ਜੁੜਿਆਂ), ਨਾਮ ਦੀ ਰਾਹੀਂ। ਰੰਗਿ = ਪ੍ਰੇਮ-ਰੰਗ ਦੀ ਰਾਹੀਂ। ਬੈਰਾਗੁ = ਵਿਕਾਰਾਂ ਵਲੋਂ ਉਪਰਾਮਤਾ।

SikhNet (Spanish)Mediante la Palabra del Shabd del Guru, alabo y adoro el Naam, el Nombre de Dios, con todo Amor y Desapego balanceados.

ਜੀਤੇ ਪੰਚ ਬੈਰਾਈਆ; ਨਾਨਕ. ਸਫਲ ਮਾਰੂ ਇਹੁ ਰਾਗੁ ॥੩॥

jeete panch bairaaeea; naanak. safal maaroo ihu raag |3| Ang 1425

Sant Singh KhalsaWhen the five enemies are overcome, O Nanak, this musical measure of Raga Maaroo becomes frtuiful. ||3||
Manmohan SinghWhen he overwhelms the five enemies, O Nanak, fruitful then becomes this Maru measure.
Manmohan Singh (Punjabi)ਜਦ ਉਹ ਪੰਜਾਂ ਦੁਸ਼ਮਨਾਂ ਨੂੰ ਕਾਬੂ ਕਰ ਲੈਂਦਾ ਹੈ ਤਾਂ ਇਹ ਮਾਰੂ ਰਾਗ ਫਲਦਾਇਕ ਥੀ ਵੰਞਦਾ ਹੈ, ਹੇ ਨਾਨਕ!
Fareedkot Teekaਜਿਨੋਂ ਨੇ ਪੰਜ ਕਾਮ, ਕ੍ਰੋਧ ਆਦੀ (ਬੈਰਾਈਆ) ਸਤ੍ਰੂ ਜੀਤ ਲੀਏ ਹੈਂ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕੋ ਇਹ ਮਾਰੂ ਰਾਗ ਗਾਵਿਆ ਹੂਆ ਸਫਲ ਭਯਾ ਹੈ॥੩॥☬ਏਕ ਬ੍ਰਹਮਣ ਲੋਭੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਸੇ ਦਾਨ ਪਾਇ ਕਰ ਅਧਿਕ ਲਾਲਚ ਸੇ ਕਹਿਤਾ ਭਯਾ: ਮੈਨੂੰ ਔਰ ਬਹੁਤ ਘਰ ਮਾਂਗਨੇ ਕੋ ਹੈਂ ਔਰ ਤੁਮ ਸਿਖੋਂ ਸੇ ਮਾਂਗ ਲੇਤੇ ਹੋ। ਤਬ ਤਿਸ ਕੇ ਪ੍ਰਥਾਇ ਸਤਿਗੁਰ ਜੀ ਉਚਾਰਨ ਕਰਤੇ ਭਏ:
Prof. Sahib Singh(ਕਾਮਾਦਿਕ) ਪੰ​‍ਜੇ ਵੈਰੀ ਵੱਸ ਵਿਚ ਆ ਜਾਂਦੇ ਹਨ। ਹੇ ਨਾਨਕ! ਇਹ ਪ੍ਰੇਮ-ਹੁਲਾਰਾ (ਵਿਕਾਰ-ਰੋਗਾਂ ਨੂੰ) ਮਾਰ-ਮੁਕਾਣ ਵਾਲੀ ਕਾਰੀ ਦਵਾਈ ਹੈ ॥੩॥

ਪਦ ਅਰਥ ਜੀਤੇ = ਜਿੱਤੇ ਜਾਂਦੇ ਹਨ, ਵੱਸ ਵਿਚ ਆ ਜਾਂਦੇ ਹਨ। ਪੰਚ ਬੈਰਾਈਆ = (ਕਾਮਾਦਿਕ) ਪੰਜੇ ਵੈਰੀ। ਸਫਲ = ਕਾਮਯਾਬ, ਕਾਰੀ। ਮਾਰੂ = ਮਾਰ-ਮੁਕਾਣ ਵਾਲੀ (ਦਵਾਈ)। ਰਾਗੁ = ਹੁਲਾਰਾ, ਪਿਆਰ ਦਾ ਹੁਲਾਰਾ (emotion, feeling) ॥੩॥

SikhNet (Spanish)Cuando los cinco enemigos son conquistados, oh, dice Nanak, esta estrofa de Raga Maru da sus frutos. (3)

ਜਾਂ ਮੂੰ ਇਕੁ, ਤ ਲਖ ਤਉ ਜਿਤੀ; ਪਿਨਣੇ ਦਰਿ ਕਿਤੜੇ ॥

jaan moon ik, ta lakh tau jitee; pinane dar kitarre | Ang 1425

Sant Singh KhalsaWhen I have the One Lord, I have tens of thousands. Otherwise, people like me beg from door to door.
Manmohan SinghWhen I have the One Lord, then gain I lakhs. Men like thee beg at many doors.
Manmohan Singh (Punjabi)ਜਦ ਮੇਰੇ ਪੱਲੇ ਇੱਕ ਪ੍ਰਭੂ ਹੈ ਤਦ ਮੈਂ ਲੱਖਾਂ ਹੀ ਪਾ ਲੈਂਦਾ ਹਾਂ। ਤੇਰੇ ਵਰਗੇ ਜੀਵਾਂ ਨੇ ਅਨੇਕਾਂ ਬੂਹਿਆਂ ਤੇ ਮੰਗਣਾ ਹੈ।
Fareedkot Teekaਜਬ ਮੈਂ ਮਾਂਗਤਾ ਹਾਂ ਤਉ ਮੈਨੂੰ ਮਾਂਗਨੇ ਵਾਸਤੇ ਏਕ ਪ੍ਰਮੇਸ੍ਵਰ ਕਾ ਘਰ ਹੈ ਔ (ਤਉ) ਤੈਨੂੰ ਲਾਖੋਂ ਹੀ ਦਰ ਜਿਤਨੇ ਕਿਤਨੇ (ਪਿਨਣੇ) ਮਾਂਗਣੇ ਕੋ ਹੈਂ; ਵਾ ਜਬ ਹਮਾਰੀ ਵਲ ਏਕ ਵਾਹਿਗੁਰੂ ਹੈ ਤੌ ਤੇਰੇ ਜੈਸੇ ਕਈ ਲਾਖੋਂ ਹਮਾਰੇ ਦਰ ਮੇਂ ਮਾਂਗਣੇ ਕੋ ਆਵਤੇ ਹੈਂ॥
Prof. Sahib Singhਹੇ ਪ੍ਰਭੂ! ਜਦੋਂ ਇਕ ਤੂੰ ਮੇਰੇ ਵੱਲ ਹੈਂ, ਤਦੋਂ (ਤੇਰੇ ਪੈਦਾ ਕੀਤੇ ਲੱਖਾਂ ਹੀ (ਜੀਵ ਮੇਰੇ ਵੱਲ ਹੋ ਜਾਂਦੇ ਹਨ)। (ਇਹ) ਤੇਰੀ ਜਿਤਨੀ ਭੀ (ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ, ਤੇਰੇ) ਦਰ ਤੇ (ਇਹ ਸਾਰੇ) ਅਨੇਕਾਂ ਹੀ ਮੰਗਤੇ ਹਨ।

ਪਦ ਅਰਥ ਜਾਂ = ਜਦੋਂ। ਮੂੰ = ਮੇਰਾ, ਮੇਰੇ ਵੱਲ। ਤ = ਤਦੋਂ, ਤਾਂ। ਲਖ = ਲੱਖਾਂ ਹੀ (ਮੇਰੇ ਵੱਲ)। ਤਉ = ਤੇਰੀ। ਜਿਤੀ = ਜਿਤਨੀ ਭੀ। ਤਉ ਜਿਤੀ = ਤੇਰੀ ਜਿਤਨੀ ਭੀ (ਸ੍ਰਿਸ਼ਟੀ ਹੈ)। ਦਰਿ = (ਤੇਰੇ) ਦਰ ਤੇ। ਕਿਤੜੇ = ਕਿਤਨੇ ਹੀ, ਅਨੇਕਾਂ, ਇਹ ਸਾਰੇ ਅਨੇਕਾਂ। ਪਿਨਣੇ = ਮੰਗਣ ਵਾਲੇ, ਮੰਗਤੇ।

SikhNet (Spanish)Cuando tengo al Señor, soy millonario, de otra forma gente como yo limosnea de puerta en puerta.

ਬਾਮਣੁ. ਬਿਰਥਾ ਗਇਓ ਜਨੰਮੁ; ਜਿਨਿ ਕੀਤੋ. ਸੋ ਵਿਸਰੇ ॥੪॥

baaman. birathaa geo janam; jin keeto. so visare |4| Ang 1425

Sant Singh KhalsaO Brahmin, your life has passed away uselessly; you have forgotten the One who created you. ||4||
Manmohan SinghO Brahman, thy life has passed away in vain, since thou have forgotten Him, who created thee.
Manmohan Singh (Punjabi)ਹੇ ਬ੍ਰਾਹਮਣ! ਤੇਰਾ ਜੀਵਨ ਵਿਅਰਥ ਬੀਤ ਗਿਆ ਹੈ, ਕਿਉਂਕਿ ਤੂੰ ਉਸ ਨੂੰ ਭੁਲਾ ਦਿਤਾ ਹੈ, ਜਿਸ ਲੇ ਤੈਨੂੰ ਰਚਿਆ ਹੈ।
Fareedkot Teekaਤਾਂ ਤੇ ਹੇ ਬ੍ਰਹਮਣ! ਤੇਰਾ ਜਨਮ ਵਿਅਰਥ ਹੀ ਗਯਾ ਹੈ, ਕਿਉਂ ਕਿ ਜਿਸ ਵਾਹਿਗੁਰੂ ਨੇ ਤੈਨੂੰ ਕੀਤਾ ਹੈ, ਸੋ ਹਰੀ ਜੀ ਤੁਝ ਕੋ ਵਿਸਰ ਗਏ ਹੈਂ॥੪॥☬ਕਿਸੀ ਨੇ ਸੋਰਠ ਰਾਗਣੀ ਦੀ ਉਸਤਤੀ ਕਰੀ। ਤਿਸ ਪਰ ਕਹਿਤੇ ਹੈਂ:
Prof. Sahib Singhਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇ ਉਹ ਭੁੱਲਿਆ ਰਹੇ, ਤਾਂ (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ) ਵਿਅਰਥ ਚਲਾ ਗਿਆ ॥੪॥

ਪਦ ਅਰਥ ਬਾਮਣੁ ਜਨੰਮੁ = (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ)। ਜਿਨਿ = ਜਿਸ (ਪਰਮਾਤਮਾ) ਨੇ। ਕੀਤੋ = ਪੈਦਾ ਕੀਤਾ ਹੈ। ਸੋ = ਉਹ (ਪਰਮਾਤਮਾ) ॥੪॥

SikhNet (Spanish)Oh Brahmán, tu vida ha transcurrido en forma inútil, pues te has olvidado del Uno que te creó. (4)

ਸੋਰਠਿ. ਸੋ ਰਸੁ ਪੀਜੀਐ; ਕਬਹੂ. ਨ ਫੀਕਾ ਹੋਇ ॥

soratth. so ras peejeeai; kabahoo. na feekaa hoe | Ang 1425

Sant Singh KhalsaIn Raga Sorat'h, drink in this sublime essence, which never loses its taste.
Manmohan SinghThrough Sorath measure, in-drink thou the Nectar, that grows not insipid ever.
Manmohan Singh (Punjabi)ਸੋਰਠ ਰਾਗ ਦੇ ਰਾਹੀਂ ਤੂੰ ਉਹ ਅੰਮ੍ਰਿਤ ਪਾਨ ਕਰ, ਜੋ ਕਦਾਚਿਤ ਫਿਕਲਾ ਨਹੀਂ ਹੁੰਦਾ।
Fareedkot Teekaਸੋਰਠ ਰਾਗਣੀ ਵਾ ਸੋਈ ਬੁਧੀ ਸ੍ਰੇਸਟ ਹੈ ਜਿਸ ਕੇ ਸਾਥ ਸੋ ਨਾਮ ਰਸ ਪਾਨ ਕਰੀਏ, ਜੋ ਰਸ ਕਬੀ ਫੀਕਾ ਨਹੀਂ ਹੋਤਾ॥
Prof. Sahib Singhਉਹ (ਹਰਿ-ਨਾਮ-) ਰਸ ਪੀਂਦੇ ਰਹਿਣਾ ਚਾਹੀਦਾ ਹੈ, ਜੋ ਕਦੇ ਭੀ ਬੇ-ਸੁਆਦਾ ਨਹੀਂ ਹੁੰਦਾ।

ਪਦ ਅਰਥ ਸੋਰਠਿ = ਇਕ ਰਾਗਣੀ। ਸੋ ਰਸੁ = ਉਹ (ਨਾਮ-) ਰਸ। ਪੀਜੀਐ = ਪੀਣਾ ਚਾਹੀਦਾ ਹੈ। ਕਬਹੂ = ਕਦੇ ਭੀ। ਫੀਕਾ = ਬੇ-ਸੁਆਦਾ।

SikhNet (Spanish)En la Raga Sorad, bebe de esta Sublime Esencia que nunca pierde su sabor.

ਨਾਨਕ. ਰਾਮ ਨਾਮ ਗੁਨ ਗਾਈਅਹਿ; ਦਰਗਹ ਨਿਰਮਲ ਸੋਇ ॥੫॥

naanak. raam naam gun gaaeeeh; daragah niramal soe |5| Ang 1425

Sant Singh KhalsaO Nanak, singing the Glorious Praises of the Lord's Name, one's reputation is immaculate in the Court of the Lord. ||5||
Manmohan SinghNanak singing the praise of the Lord's Name, immaculate becomes one's glory in the Lord's Court.
Manmohan Singh (Punjabi)ਨਾਨਕ, ਸੁਆਮੀ ਦੇ ਨਾਮ ਦੀ ਮਹਿਮਾ ਗਾਹਿਨ ਕਰਨ ਦੁਆਰਾ, ਪਵਿੱਤਰ ਥੀ ਵੰਝਦੀ ਹੈ ਇਸਨਸਾਨ ਦੀ ਪ੍ਰਭਤਾ ਪ੍ਰਭੂ ਦੇ ਦਰਬਾਰ ਅੰਦਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਰਾਮ ਨਾਮ ਜਪੀਐ ਅਰ ਗੁਣੋਂ ਕੋ ਗਾਯਨ ਕਰੀਏ, ਤਿਸ ਕਰ (ਦਰਗਹ) ਪਰਲੋਕ ਮੇਂ ਊਜਲ ਸੋਭਾ ਹੋਤੀ ਹੈ॥੫॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਦੇ ਗੁਣ (ਸਦਾ) ਗਾਏ ਜਾਣੇ ਚਾਹੀਦੇ ਹਨ (ਇਸ ਤਰ੍ਹਾਂ ਪਰਮਾਤਮਾ ਦੀ) ਹਜ਼ੂਰੀ ਵਿਚ ਬੇ-ਦਾਗ਼ ਸੋਭਾ (ਮਿਲਦੀ ਹੈ) ॥੫॥

ਪਦ ਅਰਥ ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਸੋਇ = ਸੋਭਾ। ਨਿਰਮਲ ਸੋਇ = ਬੇ-ਦਾਗ਼ ਸੋਭਾ ॥੫॥

SikhNet (Spanish)Oh, dice Nanak, entonando las Gloriosas Alabanzas del Señor, la reputación de uno se vuelve inmaculada en la Corte del Señor. (5)

ਜੋ. ਪ੍ਰਭਿ ਰਖੇ ਆਪਿ; ਤਿਨ ਕੋਇ. ਨ ਮਾਰਈ ॥

jo. prabh rakhe aap; tin koe. na maaree | Ang 1425

Sant Singh KhalsaNo one can kill those whom God Himself protects.
Manmohan SinghThey, whom the Lord, of Himself, saves, them, no one can slay.
Manmohan Singh (Punjabi)ਜਿਨ੍ਹਾਂ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ, ਉਨ੍ਹਾਂ ਨੂੰ ਕੋਈ ਭੀ ਮਾਰ ਨਹੀਂ ਸਕਦਾ।
Fareedkot Teekaਜੋ ਜਨ ਪ੍ਰਭੂ ਨੇ ਆਪ ਰਖੇ ਹੈਂ ਤਿਨੋਂ ਕੋ ਕੋਈ ਮਾਰ ਨਹੀਂ ਸਕਤਾ ਹੈ॥
Prof. Sahib Singhਜਿਨ੍ਹਾਂ (ਮਨੁੱਖਾਂ) ਦੀ ਪ੍ਰਭੂ ਨੇ ਆਪ ਰੱਖਿਆ ਕੀਤੀ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਨ ਮਾਰਈ = ਨ ਮਾਰੈ, ਨਹੀਂ ਮਾਰਦਾ, ਨਹੀਂ ਮਾਰ ਸਕਦਾ।

SikhNet (Spanish)Nadie puede matar a quienes Dios protege,

ਅੰਦਰਿ ਨਾਮੁ ਨਿਧਾਨੁ; ਸਦਾ ਗੁਣ ਸਾਰਈ ॥

andar naam nidhaan; sadaa gun saaree | Ang 1425

Sant Singh KhalsaThe treasure of the Naam, the Name of the Lord, is within them. They cherish His Glorious Virtues forever.
Manmohan SinghWithin them is the treasure of the Lord's Name and they cherish ever the Lord's virtues.
Manmohan Singh (Punjabi)ਉਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਹੈ ਅਤੇ ਉਹ ਹਮੇਸ਼ਾਂ ਹੀ ਉਸ ਦੀਆਂ ਨੇਕੀਆਂ ਨੂੰ ਯਾਦ ਕਰਦੇ ਹਨ।
Fareedkot Teekaਕਿਉਂ ਕਿ ਤਿਨੋਂ ਕੇ ਅੰਦਰ ਨਾਮ ਨਿਧਾਨ ਹੈ ਅਰ ਓਹ ਸਦਾ ਵਾਹਿਗੁਰੂ ਕੇ ਗੁਣੋਂ ਕੋ ਸਮਾਲਤੇ ਹੈਂ॥
Prof. Sahib Singh(ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਖ਼ਜ਼ਾਨਾ ਵੱਸ ਰਿਹਾ ਹੈ, ਉਹ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਸਾਰਈ = ਸਾਰੈ, ਸੰਭਾਲਦਾ ਹੈ, ਹਿਰਦੇ ਵਿਚ ਵਸਾਈ ਰੱਖਦਾ ਹੈ।

SikhNet (Spanish)el Tesoro del Naam, el Nombre del Señor está en ellos y ellos aprecian Sus Gloriosas Virtudes para siempre.

ਏਕਾ ਟੇਕ ਅਗੰਮ; ਮਨਿ ਤਨਿ ਪ੍ਰਭੁ ਧਾਰਈ ॥

ekaa ttek agam; man tan prabh dhaaree | Ang 1425

Sant Singh KhalsaThey take the Support of the One, the Inaccessible Lord; they enshrine God in their mind and body.
Manmohan SinghThey have the support of the One Unfathomable Being and, in their mind and body, they enshrine Lord.
Manmohan Singh (Punjabi)ਉਨ੍ਹਾਂ ਨੂੰ ਇਕ ਬੇਕਾਹ ਪੁਰਖ ਦਾ ਹੀ ਆਸਰਾ ਹੈ ਅਤੇ ਆਪਣੇ ਹਿਰਦੇ ਅਤੇ ਸਰੀਰ ਅੰਦਰ ਉਹ ਆਪਦੇ ਸੁਆਮੀ ਨੂੰ ਟਿਕਾਉਂਦੇ ਹਨ।
Fareedkot Teekaਮਨ, ਤਨ ਬੀਚ ਏਕ ਅਗੰਮ ਪ੍ਰਭੂ ਕੀ ਟੇਕ ਧਾਰਨ ਕਰਤੇ ਹੈਂ॥
Prof. Sahib Singhਜਿਸ ਨੂੰ ਇਕ ਅਪਹੁੰਚ ਪ੍ਰਭੂ ਦਾ (ਸਦਾ) ਆਸਰਾ ਹੈ, ਉਹ ਆਪਣੇ ਮਨ ਵਿਚ ਤਨ ਵਿਚ ਪ੍ਰਭੂ ਨੂੰ ਵਸਾਈ ਰੱਖਦਾ ਹੈ।

ਪਦ ਅਰਥ ਅਗੰਮ = ਅਪਹੁੰਚ। ਟੇਕ ਅਗੰਮ = ਅਪਹੁੰਚ ਪ੍ਰਭੂ ਦਾ ਆਸਰਾ। ਮਨਿ = ਮਨ ਵਿਚ। ਤਨਿ = ਤਨ ਵਿਚ। ਧਾਰਈ = ਧਾਰੈ, ਵਸਾਂਦਾ ਹੈ, ਵਸਾਈ ਰੱਖਦਾ ਹੈ।

SikhNet (Spanish)Ellos toman el Soporte del Uno, el Señor Inaccesible y enaltecen al Señor en su mente y cuerpo,

ਲਗਾ ਰੰਗੁ ਅਪਾਰੁ; ਕੋ. ਨ ਉਤਾਰਈ ॥

lagaa rang apaar; ko. na utaaree | Ang 1425

Sant Singh KhalsaThey are imbued with the Love of the Infinite Lord, and no one can wipe it away.
Manmohan SinghThey are imbued with the love of the Infinite Lord and none can doff it off.
Manmohan Singh (Punjabi)ਉਹ ਬੇਅੰਤ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਹੋਏ ਹਨ ਅਤੇ ਕੋਈ ਭੀ ਇਸ ਨੂੰ ਲਾਹ ਨਹੀਂ ਸਕਦਾ।
Fareedkot Teekaਤਿਨੋਂ ਕੋ ਅਪਾਰ ਪ੍ਰਭੂ ਕਾ (ਰੰਗੁ) ਪ੍ਰੇਮ ਲਗਾ ਹੈ ਜਿਸ ਕੋ ਕੋਈ ਉਤਾਰ ਨਹੀਂ ਸਕਤਾ ਹੈ॥
Prof. Sahib Singh(ਜਿਸ ਦੇ ਹਿਰਦੇ ਵਿਚ) ਕਦੇ ਨਾਹ ਮੁੱਕਣ ਵਾਲਾ ਪ੍ਰਭੂ-ਪ੍ਰੇਮ ਬਣ ਜਾਂਦਾ ਹੈ, ਉਸ ਪ੍ਰੇਮ-ਰੰਗ ਨੂੰ ਕੋਈ ਉਤਾਰ ਨਹੀਂ ਸਕਦਾ।

ਪਦ ਅਰਥ ਰੰਗੁ = ਪ੍ਰੇਮ-ਰੰਗ। ਅਪਾਰ = ਕਦੇ ਨਾਹ ਮੁੱਕਣ ਵਾਲਾ (ਅ-ਪਾਰੁ)। ਕੋ = ਕੋਈ ਜੀਵ। ਨ ਉਤਾਰਈ = ਨ ਉਤਾਰੈ, ਦੂਰ ਨਹੀਂ ਕਰ ਸਕਦਾ।

SikhNet (Spanish)así viven imbuidos en el Amor del Infinito Señor y nadie lo puede borrar.

ਗੁਰਮੁਖਿ ਹਰਿ ਗੁਣ ਗਾਇ; ਸਹਜਿ ਸੁਖੁ ਸਾਰਈ ॥

guramukh har gun gaae; sehaj sukh saaree | Ang 1425

Sant Singh KhalsaThe Gurmukhs sing the Glorious Praises of the Lord; they obtain the most excellent celestial peace and poise.
Manmohan SinghSinging the God's praise, by the Guru's grace, they attain the Supreme bliss.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਹਰੀ ਦੀਆਂ ਸਿਫਤਾਂ ਗਾਹਿਨ ਕਰਕੇ ਉਹ ਪਰਮ ਪਰਸੰਨਤਾ ਨੂੰ ਪਰਾਪਤ ਥੀ ਵੰਞਦੇ ਹਨ।
Fareedkot Teekaਸੋ ਗੁਰਮੁਖ ਹਰੀ ਕੇ ਗੁਣੋਂ ਕੋ ਗਾਇ ਕਰ ਕੇ (ਸਹਜਿ ਸੁਖੁ) ਆਤਮ ਸੁਖ ਕੋ (ਸਾਰਈ) ਪ੍ਰਾਪਤ ਹੋਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਤਮਕ ਅਡੋਲਤਾ ਵਿਚ (ਟਿਕ ਕੇ ਆਤਮਕ) ਅਨੰਦ ਮਾਣਦਾ ਰਹਿੰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਗਾਇ = ਗਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸਾਰਈ = ਸਾਰੈ, ਸੰਭਾਲਦਾ ਹੈ, ਮਾਣਦਾ ਹੈ।

SikhNet (Spanish)Los Gurmukjs cantan las Gloriosas Alabanzas del Señor y permanecen tranquilos y en Paz,

ਨਾਨਕ. ਨਾਮੁ ਨਿਧਾਨੁ; ਰਿਦੈ ਉਰਿ ਹਾਰਈ ॥੬॥

naanak. naam nidhaan; ridai ur haaree |6| Ang 1425

Sant Singh KhalsaO Nanak, they enshrine the treasure of the Naam in their hearts. ||6||
Manmohan SinghWithin their mind and heart, O Nanak, they wear the garland of the Name treasure.
Manmohan Singh (Punjabi)ਆਪਣੇ ਹਿਰਦੇ ਅਤੇ ਦਿਲ ਅੰਦਰ ਹੇ ਨਾਨਕਨੂੰ! ਉਹ ਨਾਮ ਦੇ ਖਜਾਨੇ ਦੀ ਫੁਲਮਾਲਾ ਪਹਿਨਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਜਨ ਨਾਮ ਨਿਧਾਨ ਕਾ ਹੀ ਸਦਾ ਰਿਦੇ ਮੇਂ ਹਾਰ ਪਹਿਰਤੇ ਹੈਂ, ਭਾਵ ਨਾਮ ਕੋ ਕਬੀ ਵਿਸਾਰਤੇ ਨਹੀਂ ਹੈ॥੬॥
Prof. Sahib Singhਹੇ ਨਾਨਕ! (ਗੁਰੂ ਨੇ ਸਨਮੁਖ ਰਹਿਣ ਵਾਲਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ (ਇਉਂ) ਟਿਕਾਈ ਰੱਖਦਾ ਹੈ (ਜਿਵੇਂ ਹਾਰ ਗਲ ਵਿਚ ਪਾ ਰੱਖੀਦਾ ਹੈ) ॥੬॥

ਪਦ ਅਰਥ ਰਿਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਹਾਰਈ = ਧਾਰਈ, ਧਾਰੈ, ਟਿਕਾਈ ਰੱਖਦਾ ਹੈ ॥੬॥

SikhNet (Spanish)oh, dice Nanak, ellos enaltecen el Nombre del Naam en sus corazones. (6)

ਕਰੇ ਸੁ ਚੰਗਾ ਮਾਨਿ; ਦੁਯੀ ਗਣਤ ਲਾਹਿ ॥

kare su changaa maan; duyee ganat laeh | Ang 1425

Sant Singh KhalsaWhatever God does, accept that as good; leave behind all other judgements.
Manmohan SinghWhatever the Lord does, accept thou that as good and forsake thou all other counts.
Manmohan Singh (Punjabi)ਜਿਹੜਾ ਕੁਛ ਸੁਆਮੀ ਕਰਦਾ ਹੈ, ਤੂੰ ਉਸ ਨੂੰ ਭਲਾ ਕਰ ਕੇ ਸਵੀਕਾਰ ਕਰ ਅਤੇ ਹੋਰ ਸਾਰੀਆਂ ਗਿਣਤੀਆਂ ਮਿਣਤੀਆਂ ਛਡ ਦੇ।
Fareedkot Teekaਹੇ ਭਾਈ! ਜੋ ਵਾਹਿਗੁਰੂ ਕਰੇ ਸੋ ਚੰਗਾ ਕਰ ਕੇ ਮਾਨ, ਦੂਸਰੀ ਗਿਣਤੀ ਰਿਦੇ ਤੇ ਉਤਾਰ, ਭਾਵ ਦੂਰ ਕਰ ਦੇਹ, ਭਾਵ ਤਿਸ ਕੇ ਭਾਣੇ ਮੇਂ ਪ੍ਰਸੰਨ ਰਹੋ॥
Prof. Sahib Singh(ਜਿਹੜਾ ਕੰਮ ਪਰਮਾਤਮਾ) ਕਰਦਾ ਹੈ, ਉਸ (ਕੰਮ) ਨੂੰ ਚੰਗਾ ਸਮਝ, (ਅਤੇ ਆਪਣੇ ਅੰਦਰੋਂ) ਹੋਰ ਹੋਰ ਚਿੰਤਾ-ਫ਼ਿਕਰ ਦੂਰ ਕਰ।

ਪਦ ਅਰਥ ਕਰੇ = (ਜਿਹੜਾ ਕੰਮ ਪਰਮਾਤਮਾ) ਕਰਦਾ ਹੈ। ਸੁ = ਉਸ (ਕੰਮ) ਨੂੰ। ਮਾਨਿ = ਮੰਨ, ਸਮਝ। ਦੁਯੀ = ਦੂਜੀ, ਹੋਰ ਹੋਰ। ਗਣਤ = ਚਿੰਤਾ। ਲਾਹਿ = ਦੂਰ ਕਰ।

SikhNet (Spanish)Acepta con Bondad lo que sea que Dios hace y deja de juzgar,

ਅਪਣੀ ਨਦਰਿ ਨਿਹਾਲਿ; ਆਪੇ ਲੈਹੁ ਲਾਇ ॥

apanee nadar nihaal; aape laihu laae | Ang 1425

Sant Singh KhalsaHe shall cast His Glance of Grace, and attach you to Himself.
Manmohan SinghSeeing thee with His gracious glance, the Lord shall attach thee with Himself.
Manmohan Singh (Punjabi)ਆਪਣੀ ਦਇਆ ਦ੍ਰਿਸ਼ਟੀ ਨਾਲ ਤੈਨੂੰ ਦੇਖ, ਸੁਆਮੀ ਤੈੌਨੂੰ ਆਪਣੇ ਲਾਲ ਜੋੜ ਲਵੇਗਾ।
Fareedkot Teekaਓਹ ਆਪਣੀ ਕ੍ਰਿਪਾ ਦ੍ਰਿਸ਼ਟੀ ਸੇ (ਨਿਹਾਲਿ) ਦੇਖ ਕਰ ਕੇ ਤੁਝ ਕੋ ਆਪੇ ਹੀ ਅਪਨੇ ਚਰਨੋਂ ਮੇਂ ਲਗਾਇ ਲੇਵੇਗਾ॥
Prof. Sahib Singhਹੇ ਪ੍ਰਭੂ! ਤੂੰ ਆਪਣੀ ਮਿਹਰ ਦੀ ਨਿਗਾਹ ਨਾਲ ਤੱਕ, ਆਪ ਹੀ (ਆਪਣੇ ਸੇਵਕ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿ = ਵੇਖ ਕੇ, ਤੱਕ ਕੇ। ਆਪੇ = ਆਪ ਹੀ। ਲੈਹੁ ਲਾਇ = (ਆਪਣੇ ਚਰਨਾਂ ਵਿਚ) ਜੋੜ ਲੈ।

SikhNet (Spanish)Él posará en ti Su Mirada de Gracia y te unirá a Su Ser.

ਜਨ ਦੇਹੁ ਮਤੀ ਉਪਦੇਸੁ; ਵਿਚਹੁ ਭਰਮੁ ਜਾਇ ॥

jan dehu matee upades; vichahu bharam jaae | Ang 1425

Sant Singh KhalsaInstruct yourself with the Teachings, and doubt will depart from within.
Manmohan SinghO man, instruct thou thy mind, that doubt may depart from within thee.
Manmohan Singh (Punjabi)ਹੇ ਬੰਦੇ! ਤੂੰ ਆਪਦਾ ਮਨ ਨੂੰ ਸਿਖਮਤ ਦੇ, ਤਾਂ ਜੋ ਤੇਰੇ ਅੰਦਰੋ ਸੰਦੇਹ ਦੂਰ ਹੋ ਜਾਵੇ।
Fareedkot Teekaਹੇ ਭਾਈ ਸੰਤ ਜਨੋਂ! ਉਪਦੇਸ਼ ਆਪਣੀ ਬੁਧੀ ਮੇਂ ਦੇਵੋ, ਜਿਸ ਉਪਦੇਸ਼ ਕਰ ਤੁਮਾਰੇ ਰਿਦੇ ਵਿਚੋਂ ਭਰਮ ਦੂਰ ਹੋ ਜਾਵੇ॥
Prof. Sahib Singh(ਆਪਣੇ) ਸੇਵਕ ਨੂੰ (ਉਹ) ਅਕਲ ਦੇਹ (ਉਹ) ਸਿੱਖਿਆ ਦੇਹ (ਜਿਸ ਦੀ ਰਾਹੀਂ ਇਸ ਦੇ) ਅੰਦਰੋਂ ਭਟਕਣਾ ਦੂਰ ਹੋ ਜਾਏ।

ਪਦ ਅਰਥ ਮਤੀ = ਮੱਤ, ਅਕਲ। ਉਪਦੇਸੁ = ਸਿੱਖਿਆ। ਵਿਚਹੁ = (ਸੇਵਕ ਦੇ) ਅੰਦਰੋਂ। ਭਰਮੁ = ਭਟਕਣਾ। ਜਾਇ = ਦੂਰ ਹੋ ਜਾਏ।

SikhNet (Spanish)Instrúyete en las Enseñanzas y la duda desaparecerá de tu interior,

ਜੋ ਧੁਰਿ ਲਿਖਿਆ ਲੇਖੁ; ਸੋਈ ਸਭ ਕਮਾਇ ॥

jo dhur likhiaa lekh; soee sabh kamaae | Ang 1425

Sant Singh KhalsaEveryone does that which is pre-ordained by destiny.
Manmohan SinghWhatever destiny is preordained for one, everyone does but that.
Manmohan Singh (Punjabi)ਜਿਹੜੀ ਭੀ ਪ੍ਰਾਲਭਧ ਜੀਵ ਲਈ ਮੁਢ ਤੋਂ ਲਿਖੀ ਹੋਈ ਹੈ ਹਰ ਜਣਾ ਕੇਵਲ ਉਹ ਹੀ ਕਰਦਾ ਹੈ।
Fareedkot Teekaਜੋ ਆਦਿ ਕਰਤਾਰ ਨੇ ਲੇਖ ਲਿਖਿਆ ਹੈ, ਸੋਈ ਸਭ ਕੋਈ ਕਮਾਵਤਾ ਹੈ॥
Prof. Sahib Singh(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਇਹਨਾਂ ਦੇ ਮੱਥੇ ਉੱਥੇ) ਲਿਖਿਆ ਜਾਂਦਾ ਹੈ, ਸਾਰੀ ਲੁਕਾਈ (ਉਸ ਲੇਖ ਅਨੁਸਾਰ ਹੀ ਹਰੇਕ) ਕਾਰ ਕਰਦੀ ਹੈ,

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਸੋਈ = ਉਹ (ਲਿਖਿਆ ਲੇਖ) ਹੀ। ਸਭ = ਸਾਰੀ ਲੁਕਾਈ।

SikhNet (Spanish)cada uno hace lo que está en su destino

ਸਭੁ ਕਛੁ ਤਿਸ ਦੈ ਵਸਿ; ਦੂਜੀ. ਨਾਹਿ ਜਾਇ ॥

sabh kachh tis dai vas; doojee. naeh jaae | Ang 1425

Sant Singh KhalsaEverything is under His control; there is no other place at all.
Manmohan SinghEverything is in His power, except Him, there is no other place of rest.
Manmohan Singh (Punjabi)ਹਰ ਵਸਤੂ ਉਸ ਦੇ ਇਖਤਿਆਰ ਵਿੱਚ ਹੈ, ਉਸ ਦੇ ਬਗੈਰ ਹੋਰ ਕੋਈ ਆਰਾਮ ਦੀ ਥਾਂ ਨਹੀਂ।
Fareedkot Teekaਸਭ ਕਿਛ ਤਿਸ ਵਾਹਿਗੁਰੂ ਕੇ ਵਸ ਹੈ ਤਿਸ ਤੇ ਬਿਨਾਂ ਹੋਰ ਕੋਈ ਦੂਸਰੀ (ਜਾਇ) ਜਗਾ ਨਹੀਂ ਹੈ॥
Prof. Sahib Singh(ਕਿਉਂਕਿ) ਹਰੇਕ ਕਾਰ ਉਸ (ਪਰਮਾਤਮਾ) ਦੇ ਵੱਸ ਵਿਚ ਹੈ; (ਉਸ ਤੋਂ ਬਿਨਾ ਜੀਵਾਂ ਵਾਸਤੇ) ਕੋਈ ਹੋਰ ਥਾਂ (ਆਸਰਾ) ਨਹੀਂ ਹੈ।

ਪਦ ਅਰਥ ਤਿਸ ਦੈ = (ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)। ਤਿਸ ਦੈ ਵਸਿ = ਉਸ (ਪਰਮਾਤਮਾ) ਦੇ ਵੱਸ ਵਿਚ। ਜਾਇ = ਥਾਂ।

SikhNet (Spanish)y todo está bajo Su Control, no hay otro lugar a dónde ir.

ਨਾਨਕ. ਸੁਖ ਅਨਦ ਭਏ; ਪ੍ਰਭ ਕੀ ਮੰਨਿ ਰਜਾਇ ॥੭॥

naanak. sukh anad bhe; prabh kee man rajaae |7| Ang 1425

Sant Singh KhalsaNanak is in peace and bliss, accepting the Will of God. ||7||
Manmohan SinghSubmitting to the Lord, will, Nanak has become comfortable and happy.
Manmohan Singh (Punjabi)ਸਾਹਿਬ ਦੀ ਰਜਾ ਨੂੰ ਕਬੂਲ ਕਰਕੇ, ਨਾਨਕ ਸੁਖੀ ਅਤੇ ਪ੍ਰਸੰਨ ਥੀ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਪ੍ਰਭੂ ਕੀ ਰਜਾਇ ਮਾਨ ਕਰ ਹਮ ਕੋ ਸੁਖ ਅਨੰਦ ਭਏ ਹੈਂ॥੭॥
Prof. Sahib Singhਹੇ ਨਾਨਕ! ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ (ਜੀਵ ਦੇ ਅੰਦਰ ਆਤਮਕ) ਸੁਖ ਆਨੰਦ ਬਣੇ ਰਹਿੰਦੇ ਹਨ ॥੭॥

ਪਦ ਅਰਥ ਭਏ = ਹੋ ਜਾਂਦੇ ਹਨ। ਮਨਿ = ਮੰਨਿ, ਮੰਨ ਕੇ। ਰਜਾਇ = ਰਜ਼ਾ, ਭਾਣਾ, ਹੁਕਮ ॥੭॥

SikhNet (Spanish)Nanak vive dichoso y en Paz, aceptando la Voluntad de Dios. (7)

ਗੁਰੁ ਪੂਰਾ. ਜਿਨ ਸਿਮਰਿਆ; ਸੇਈ ਭਏ ਨਿਹਾਲ ॥

gur pooraa. jin simariaa; seee bhe nihaal | Ang 1425

Sant Singh KhalsaThose who meditate in remembrance on the Perfect Guru, are exalted and uplifted.
Manmohan SinghSupremely blissful become they, who meditate on the perfect Guru.
Manmohan Singh (Punjabi)ਪਰਮ ਪ੍ਰਸੰਨ ਥੀ ਵੰਝਦੇ ਹਨ, ਉਹ ਜੋ ਪੂਰਨ ਗੁਰਾਂ ਦਾ ਆਰਾਧਨ ਕਰਦੇ ਹਨ।
Fareedkot Teekaਜਿਨੋਂ ਨੇ ਗੁਰੂ ਪੂਰਾ ਸਿਮਰਿਆ ਹੈ, ਸੋਈ ਨਿਹਾਲ, ਭਾਵ ਕ੍ਰਿਤਾਰਥ ਭਏ ਹੈਂ॥
Prof. Sahib Singhਜਿਸ ਜਿਸ ਮਨੁੱਖ ਨੇ ਪੂਰੇ ਗੁਰੂ ਨੂੰ (ਗੁਰੂ ਦੇ ਉਪਦੇਸ਼ ਨੂੰ) ਚੇਤੇ ਰੱਖਿਆ, ਉਹ ਸਾਰੇ ਪ੍ਰਸੰਨ-ਚਿੱਤ ਹੋ ਗਏ।

ਪਦ ਅਰਥ ਜਿਨਿ = ਜਿਸ (ਜਿਸ) ਨੇ। ਸੇਈ = ਉਹ (ਸਾਰੇ) ਹੀ। ਨਿਹਾਲ = ਪ੍ਰਸੰਨ-ਚਿੱਤ।

SikhNet (Spanish)Quienes meditan recordando el Perfecto Guru, viven elevados y exaltados.

ਨਾਨਕ. ਨਾਮੁ ਅਰਾਧਣਾ; ਕਾਰਜੁ ਆਵੈ ਰਾਸਿ ॥੮॥

naanak. naam araadhanaa; kaaraj aavai raas |8| Ang 1425

Sant Singh KhalsaO Nanak, dwelling on the Naam, the Name of the Lord, all affairs are resolved. ||8||
Manmohan SinghNanak, by dwelling upon the Lord's Name, the affairs are adjusted.
Manmohan Singh (Punjabi)ਨਾਨਕ, ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਕੰਮ ਕਾਜ ਦਰੁਸਤ ਥੀ ਵੰਝਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਕਾ ਅਰਾਧਣਾ ਕਰ ਕੇ ਕਾਰਜ ਰਾਸ ਆ ਜਾਤਾ ਹੈ॥੮॥
Prof. Sahib Singhਹੇ ਨਾਨਕ! (ਗੁਰੂ ਦਾ ਉਪਦੇਸ਼ ਇਹ ਹੈ ਕਿ ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਸਿਮਰਨ ਦੀ ਬਰਕਤਿ ਨਾਲ) ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੮॥

ਪਦ ਅਰਥ ਕਾਰਜੁ = (ਹਰੇਕ) ਕੰਮ। ਆਵੈ ਰਾਸਿ = ਸਿਰੇ ਚੜ੍ਹ ਜਾਂਦਾ ਹੈ, ਸਫਲ ਹੋ ਜਾਂਦਾ ਹੈ ॥੮॥

SikhNet (Spanish)Oh, dice Nanak, habitando en el Naam, el Nombre del Señor, todos los asuntos son resueltos. (8)

ਪਾਪੀ ਕਰਮ ਕਮਾਵਦੇ; ਕਰਦੇ ਹਾਏ ਹਾਇ ॥

paapee karam kamaavade; karade haae haae | Ang 1425

Sant Singh KhalsaThe sinners act, and generate bad karma, and then they weep and wail.
Manmohan SinghThe sinners commit evil deeds and then bemoan and bewail.
Manmohan Singh (Punjabi)ਪਾਂਬਰ ਮੰਦੇ ਅਮਲ ਕਮਾਉਦ ਹਨ ਅਤੇ ਫਿਰ ਰੁਦਨ ਤੇ ਵਿਰਲਾਪ ਕਰਦੇ ਹਨ।
Fareedkot Teekaਪਾਪੀ ਪੁਰਸ਼ ਜੋ ਖੋਟੇ ਕਰਮ ਕਮਾਵਤੇ ਹੂਏ ਹਾਇ ਧਨ ਨਾ ਪ੍ਰਾਪਤ ਹੂਆ, ਹਾਇ ਪੁਤ੍ਰ ਨਾ ਮਿਲਾ॥
Prof. Sahib Singhਵਿਕਾਰੀ ਮਨੁੱਖ (ਵਿਕਾਰਾਂ ਦੇ) ਕੰਮ ਕਰਦੇ ਹੋਏ ਦੁਖੀ ਹੁੰਦੇ ਰਹਿੰਦੇ ਹਨ।

ਪਦ ਅਰਥ ਕਰਦੇ ਹਾਇ ਹਾਇ = ਦੁਖੀ ਹੁੰਦੇ ਰਹਿੰਦੇ ਹਨ।

SikhNet (Spanish)Los malvados actúan y generan mal Karma y después se lamentan y acongojan.

ਨਾਨਕ. ਜਿਉ ਮਥਨਿ ਮਾਧਾਣੀਆ; ਤਿਉ ਮਥੇ ਧ੍ਰਮ ਰਾਇ ॥੯॥

naanak. jiau mathan maadhaaneea; tiau mathe dhram raae |9| Ang 1425

Sant Singh KhalsaO Nanak, just as the churning stick churns the butter, so does the Righteous Judge of Dharma churn them. ||9||
Manmohan SinghNanak, as the churning-staff churns the curd, so does the Righteous Judge churn them.
Manmohan Singh (Punjabi)ਨਾਨਕ ਜਿਸ ਤਰ੍ਹਾਂ ਮਧਾਣੀ ਦਹੀ ਨੂੰ ਰਿੜਕਦੀ ਹੈ ਉਸੇ ਤਰ੍ਹਾਂ ਹੀ ਧਰਮ ਰਾਜਾ ਉਨ੍ਹਾਂ ਨੂੰ ਰਿੜਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਪ੍ਰਕਾਰ ਮਧਾਣੀਆਂ ਕਰ ਕੇ ਦਹੀ ਰਿੜਕੀਤਾ ਹੈ, ਤੈਸੇ ਤਿਨ ਖੋਟੇ ਕਰਮੋਂ ਕਾ ਫਲ੍ਹ ਭੁਗਾਵਤਾ ਹੂਆ ਧਰਮਰਾਇ ਤਿਨ ਪਾਪੀਓਂ ਕੋ ਮਥ ਕਰ ਸਜਾਇ ਦੇਤਾ ਹੈ॥੯॥
Prof. Sahib Singhਹੇ ਨਾਨਕ! (ਵਿਕਾਰੀਆਂ ਨੂੰ) ਧਰਮਰਾਜ (ਹਰ ਵੇਲੇ) ਇਉਂ ਦੁਖੀ ਕਰਦਾ ਰਹਿੰਦਾ ਹੈ ਜਿਵੇਂ ਮਧਾਣੀਆਂ (ਦੁੱਧ) ਰਿੜਕਦੀਆਂ ਹਨ ॥੯॥

ਪਦ ਅਰਥ ਮਥਨਿ = ਮਥਦੀਆਂ ਹਨ, ਰਿੜਕਦੀਆਂ ਹਨ। ਧ੍ਰਮਰਾਇ = ਧਰਮਰਾਜ ॥੯॥

SikhNet (Spanish)Oh dice Nanak, así como la paleta bate la mantequilla, el Recto Juez del Dharma los bate a ellos. (9)

ਨਾਮੁ ਧਿਆਇਨਿ ਸਾਜਨਾ; ਜਨਮ ਪਦਾਰਥੁ ਜੀਤਿ ॥

naam dhiaaein saajanaa; janam padaarath jeet | Ang 1425

Sant Singh KhalsaMeditating on the Naam, O friend, the treasure of life is won.
Manmohan SinghThey, who contemplate the Lord's Name, O friend, win the treasure of human life.
Manmohan Singh (Punjabi)ਜੋ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ, ਹੇ ਮਿੱਤਰ! ਉਹ ਆਪਦੇ ਮਨੁਸ਼ੀ ਜੀਵਲ ਦੇ ਜਵੇਹਰ ਨੂੰ ਜਿੱਤ ਲੈਂਦੇ ਹਨ।
Fareedkot Teekaਜੋ ਸੰਤ ਜਨ ਸਾਜਨ ਨਾਮ ਕੋ ਧਿਆਵਤੇ ਹੈਂ ਤਿਨੋਂ ਨੇ ਜਨਮ ਪਦਾਰਥ ਕੋ ਜੀਤ ਲੀਆ, ਭਾਵ ਸਫਲਾ ਕੀਆ ਹੈ॥
Prof. Sahib Singhਜਿਹੜੇ ਭਲੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਸ ਕੀਮਤੀ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਕੇ (ਜਾਂਦੇ ਹਨ)।

ਪਦ ਅਰਥ ਧਿਆਇਨਿ = (ਬਹੁ-ਵਚਨ) ਧਿਆਉਂਦੇ ਹਨ। ਪਦਾਰਥੁ = ਕੀਮਤੀ ਚੀਜ਼। ਜੀਤਿ = ਜਿੱਤ ਕੇ।

SikhNet (Spanish)Meditando en el Naam, oh amigo, el Tesoro de la vida es ganado.

ਨਾਨਕ. ਧਰਮ ਐਸੇ ਚਵਹਿ; ਕੀਤੋ ਭਵਨੁ ਪੁਨੀਤ ॥੧੦॥

naanak. dharam aise chaveh; keeto bhavan puneet |10| Ang 1425

Sant Singh KhalsaO Nanak, speaking in Righteousness, one's world becomes sanctified. ||10||
Manmohan SinghNanak, the Righteous Judge addresses them thus, "my mansion, thou have rendered holy".
Manmohan Singh (Punjabi)ਨਾਨਕ, ਧਰਮ ਰਰਾਜਾ ਉਨ੍ਹਾਂ ਨੂੰ ਕਿਸ ਤਰ੍ਹਾਂ ਲਵੇਦਨ ਕਰਦਾ ਹੈ, "ਮੇਰੇ ਮੰਦਰ ਨੂੰ ਤੁਸਾਂ ਪਵਿੱਤਰ ਕਰ ਦਿੱਤਾ ਹੈ "
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਵਹੁ ਕਹੀਂ ਸੈਲ ਹੇਤ ਧਰਮਪੁਰੀ ਮੇਂ ਚਲੇ ਭੀ ਜਾਵੈ ਤਬ ਤਿਨ ਕੇ ਧਰਮ ਰਾਜਾ ਐਸੇ ਬੇਨਤੀ (ਚਵਹਿ) ਉਚਾਰਨ ਕਰਤਾ ਹੈ। ਹੇ ਮਹਾਰਾਜ! ਆਪ ਨੇ ਕ੍ਰਿਪਾ ਕਰ ਕੇ ਮੇਰਾ ਗ੍ਰਹਿ ਪਵਿਤ੍ਰ ਕਰ ਦੀਆ ਹੈ॥੧੦॥
Prof. Sahib Singhਹੇ ਨਾਨਕ! ਜਿਹੜੇ ਮਨੁੱਖ (ਮਨੁੱਖਾ ਜੀਵਨ ਦਾ) ਮਨੋਰਥ (ਹਰਿ-ਨਾਮ) ਉਚਾਰਦੇ ਰਹਿੰਦੇ ਹਨ, ਉਹ ਜਗਤ ਨੂੰ ਭੀ ਪਵਿੱਤਰ ਕਰ ਦੇਂਦੇ ਹਨ ॥੧੦॥

ਪਦ ਅਰਥ ਚਵਹਿ = ਬੋਲਦੇ ਹਨ। ਐਸੇ = ਇਉਂ, ਇਸ ਤਰ੍ਹਾਂ। ਭਵਨੁ = ਜਗਤ, ਸੰਸਾਰ। ਪਨੀਤ = ਪਵਿੱਤਰ ॥੧੦॥

SikhNet (Spanish)Oh, dice Nanak, hablando en Rectitud, el mundo de uno es Santificado. (10)

ਖੁਭੜੀ ਕੁਥਾਇ; ਮਿਠੀ ਗਲਣਿ, ਕੁਮੰਤ੍ਰੀਆ ॥

khubharree kuthaae; mitthee galan, kumantreea | Ang 1425

Sant Singh KhalsaI am stuck in an evil place, trusting the sweet words of an evil advisor.
Manmohan SinghI am stuck in am evil place, through the sweet words of an evil-adviser.
Manmohan Singh (Punjabi)ਮੰਦ-ਮਸ਼ਵਰਾ ਦੇਣ ਵਾਲੇ ਦੇ ਮਿਠੜੇ ਬਚਨਾਂ ਰਾਹੀਂ, ਮੈਂ ਮੰਦੇ ਥਾਂ ਵਿੱਚ ਧਸ ਗਿਆ ਹਾਂ।
Fareedkot Teekaਕੁਮੰਤ੍ਰੀਆਂ ਕੀ, ਭਾਵ ਖੋਟੀ ਸਲਾਹਿ ਵਾਲਿਓਂ ਕੀ ਬੁਧੀ ਖੋਟੀ ਥਾਉਂ ਮਾਯਾ ਵਾ ਵੇਦ ਅਵਿਹਤ ਕਰਮ ਰੂਪ (ਗਲਣ) ਜਿਲਣ ਵਿਖੇ ਮਿਠੀ ਜਾਣ ਕਰ ਕੇ (ਖੁਭੜੀ) ਵਸੀ ਹੋਈ ਹੈ॥
Prof. Sahib Singhਭੈੜੀ ਮੱਤ ਲੈਣ ਵਾਲੀ (ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਜਿਲ੍ਹਣ ਵਿਚ) ਕੋਝੇ ਥਾਂ ਵਿਚ ਬੁਰੇ ਹਾਲੇ ਖੁੱਭੀ ਰਹਿੰਦੀ ਹੈ, (ਪਰ ਇਹ) ਜਿਲ੍ਹਣ (ਉਸ ਨੂੰ) ਮਿੱਠੀ (ਭੀ ਲੱਗਦੀ ਹੈ)।

ਪਦ ਅਰਥ ਖੁਭੜੀ = ਭੈੜੀ ਤਰ੍ਹਾਂ ਖੁੱਭੀ ਰਹਿੰਦੀ ਹੈ। ਕੁਥਾਇ = ਕੋਝੇ ਥਾਂ ਵਿਚ। ਗਲਣਿ = ਜਿੱਲ੍ਹਣ। ਮੰਤ੍ਰ = ਉਪਦੇਸ਼, ਸਿੱਖਿਆ। ਕੁਮੰਤ੍ਰ = ਭੈੜੀ ਸਿੱਖਿਆ। ਕੁਮੰਤ੍ਰੀਆ = ਭੈੜੀ ਮੱਤ ਲੈਣ ਵਾਲੀ।

SikhNet (Spanish)Estoy atrapado en una mala situación, confiando en las dulces palabras de un mal consejero.

ਨਾਨਕ. ਸੇਈ ਉਬਰੇ; ਜਿਨਾ ਭਾਗੁ ਮਥਾਹਿ ॥੧੧॥

naanak. seee ubare; jinaa bhaag mathaeh |11| Ang 1425

Sant Singh KhalsaO Nanak, they alone are saved, who have such good destiny inscribed upon their foreheads. ||11||
Manmohan SinghNanak, they alone are saved on whose forehead good fortune is writ.
Manmohan Singh (Punjabi)ਨਾਨਕ, ਕੇਵਲ ਉਹ ਹੀ ਬਚੇ ਹਨ, ਜਿਨ੍ਹਾਂ ਦੇ ਮਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਜਿਲਣ ਤੇ ਸੋਈ ਬਚੇ ਹੈਂ ਜਿਨੋਂ ਕੇ ਮਸਤਕ ਮੇਂ ਪੂਰਨ ਭਾਗ ਹੋਤੇ ਹੈਂ॥੧॥
Prof. Sahib Singhਹੇ ਨਾਨਕ! ਉਹ ਮਨੁੱਖ ਹੀ (ਮਾਇਆ ਦੇ ਮੋਹ ਦੀ ਇਸ ਜਿਲ੍ਹਣ ਵਿਚੋਂ) ਬਚ ਨਿਕਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਭਾਗ (ਜਾਗ ਪੈਂਦਾ ਹੈ) ॥੧੧॥

ਪਦ ਅਰਥ ਸੇਈ = ਉਹ ਬੰਦੇ ਹੀ। ਉਬਰੇ = ਬਚਦੇ ਹਨ। ਜਿਨਾ ਮਥਾਹਿ = ਜਿਨ੍ਹਾਂ ਦੇ ਮੱਥੇ ਉੱਤੇ ॥੧੧॥

SikhNet (Spanish)Oh, dice Nanak, solo serán salvados, quienes traen el buen Destino grabado en sus frentes. (11)

ਸੁਤੜੇ ਸੁਖੀ ਸਵੰਨੑਿ; ਜੋ ਰਤੇ ਸਹ ਆਪਣੈ ॥

sutarre sukhee savana; jo rate seh aapanai | Ang 1425

Sant Singh KhalsaThey alone sleep and dream in peace, who are imbued with the Love of their Husband Lord.
Manmohan SinghThey alone sleep and slumber in peace, who are imbued with the love of their Groom.
Manmohan Singh (Punjabi)ਕੇਵਲ ਉਹ ਹੀ ਆਰਾਮ ਅੰਦਰ ਸੌਦੀਆਂ ਅਤੇ ਉਘਦੀਆਂ ਹਨ, ਜੋ ਆਪਣੇ ਕੰਤ ਦੇ ਪਿਆਰ ਨਾਲ ਰੰਗੀਜੀਆਂ ਹਨ।
Fareedkot Teekaਜੋ ਪੁਰਸ਼ ਆਪ ਸੁਖ ਸਰੂਪ ਮੇਂ ਸੋਏ ਅਰਥਾਤ ਇਸਥਿਤ ਹੂਏ ਹੈਂ ਅਰ ਔਰ ਕੋ ਤਿਸ ਸੁਖ ਮੇਂ (ਸਵੰਨਿ) ਸਵਾਲਤੇ ਅਰਥਾਤ ਇਸਥਿਤ ਕਰਤੇ ਹੈਂ, ਸੋ ਜਨ ਅਪਨੇ ਪ੍ਰਮੇਸ੍ਵਰ ਪਤੀ ਕੇ ਸਾਥ ਰਤੇ ਹੈਂ॥
Prof. Sahib Singhਜਿਹੜੇ ਮਨੁੱਖ ਆਪਣੇ ਖਸਮ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ ਉਹ ਮਨੁੱਖ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ।

ਪਦ ਅਰਥ ਸੁਤੜੇ = ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ। ਸਵੰਨ੍ਹ੍ਹਿ = ਸੌਂਦੇ ਹਨ, ਜੀਵਨ ਬਿਤੀਤ ਕਰਦੇ ਹਨ। ਸਹੁ = ਸ਼ਹੁ, ਖਸਮ। ਸਹ ਆਪਣੈ = ਸ਼ਹੁ ਦੇ (ਪ੍ਰੇਮ-ਰੰਗ) ਵਿਚ। ਰਤੇ = ਰੰਗੇ ਹੋਏ।

SikhNet (Spanish)Sólo quienes están imbuidos en el Amor de Su Esposo, duermen y sueñan en Paz

ਪ੍ਰੇਮ ਵਿਛੋਹਾ ਧਣੀ ਸਉ; ਅਠੇ ਪਹਰ ਲਵੰਨੑਿ ॥੧੨॥

prem vichhohaa dhanee sau; atthe pehar lavana |12| Ang 1425

Sant Singh KhalsaThose who have been separated from the Love of their Master, scream and cry twenty-four hours a day. ||12||
Manmohan SinghThey, who are separated from the love of their Master, continue wailing throughout the eight watches of the day.
Manmohan Singh (Punjabi)ਜੋ ਆਪਦੇ ਮਾਲਕ ਦੀ ਪ੍ਰੀਤ ਨਾਲੋ ਵਿਛੁੰਨੀਆਂ ਹਨ, ਉਹ ਦਿਨ ਦੇ ਅੱਠੇ ਪਹਿਰ ਹੀ ਰੌਦੀਆਂ ਰਹਿੰਦੀਆਂ ਹਨ।
Fareedkot Teekaਜਿਨੋਂ ਕੋ ਅਪਣੇ (ਧਣੀ) ਮਾਲਕ ਕੇ ਪ੍ਰੇਮ ਸਾਥ ਵਿਛੋੜਾ ਹੈ, ਸੋ ਅਠੈ ਪਹਿਰ (ਲਵੰਨਿ) ਬੋਲਤੇ ਹੈਂ, ਭਾਵ ਸੇ ਬਕਬਾਦ ਵਾ ਦੁਖ ਕਰ ਕੇ ਪੁਕਾਰਤੇ ਰਹਿਤੇ ਹੈਂ॥੧੨॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੂੰ ਖਸਮ ਨਾਲੋਂ ਪ੍ਰੇਮ ਦਾ ਵਿਛੋੜਾ ਰਹਿੰਦਾ ਹੈ, ਉਹ (ਮਾਇਆ ਦੀ ਖ਼ਾਤਰ) ਅੱਠੇ ਪਹਰ (ਕਾਂ ਵਾਂਗ) ਲੌ ਲੌਂ ਕਰਦੇ ਰਹਿੰਦੇ ਹਨ ॥੧੨॥

ਪਦ ਅਰਥ ਵਿਛੋਹਾ = ਵਿਛੋੜਾ। ਧਣੀ = ਮਾਲਕ-ਪ੍ਰਭੂ। ਸਉ = ਸਿਉਂ, ਨਾਲੋਂ। ਲਵੰਨ੍ਹ੍ਹਿ = ਲੌਂ ਲੌਂ ਕਰਦੇ ਰਹਿੰਦੇ ਹਨ ॥੧੨॥

SikhNet (Spanish)y quienes han sido separados del Amor de Su Maestro, gritan y lloran las veinticuatro horas del día. (12)

ਸੁਤੜੇ ਅਸੰਖ; ਮਾਇਆ ਝੂਠੀ ਕਾਰਣੇ ॥

sutarre asankh; maaeaa jhootthee kaarane | Ang 1425

Sant Singh KhalsaMillions are asleep, in the false illusion of Maya.
Manmohan SinghFor the sake of false wealth myriads are asleep in ignorance.
Manmohan Singh (Punjabi)ਕੂੜੀ ਧਨ-ਦੌਲਤ ਦੀ ਖਾਤਰ ਕ੍ਰੋੜਾ ਹੀ ਬੇਸਮਝੀ ਅੰਦਰ ਸੁਤੇ ਪਏ ਹਨ।
Fareedkot Teekaਅਣਗਿਣਤ ਜੀਵ ਝੂਠੀ ਮਾਯਾ ਕੇ ਕਾਰਨ ਮੋਹਿ ਨਿੰਦਰਾ ਮੇਂ ਸੋਏ ਹੂਏ ਹੈਂ॥
Prof. Sahib Singhਨਾਸਵੰਤ ਮਾਇਆ ਦੀ ਖ਼ਾਤਰ ਅਣਗਿਣਤ ਜੀਵ (ਮੋਹ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ।

ਪਦ ਅਰਥ ਅਸੰਖ = ਅਣਗਿਣਤ। ਕਾਰਣੇ = ਦੀ ਖ਼ਾਤਰ।

SikhNet (Spanish)Millones están durmiendo en la ilusoria falsedad de Maya

ਨਾਨਕ. ਸੇ ਜਾਗੰਨੑਿ; ਜਿ ਰਸਨਾ ਨਾਮੁ ਉਚਾਰਣੇ ॥੧੩॥

naanak. se jaagana; ji rasanaa naam uchaarane |13| Ang 1425

Sant Singh KhalsaO Nanak, they alone are awake and aware, who chant the Naam with their tongues. ||13||
Manmohan SinghNanak, they alone are awake, who recite their Lord's Name with their tongue.
Manmohan Singh (Punjabi)ਨਾਨਕ, ਕੇਵਲ ਉਹ ਹੀ ਜਾਗਦੇ ਹਨ, ਜੋ ਆਪਣੀ ਜੀਭਾਂ ਨਾਲ ਆਪਦੇ ਪ੍ਰਭੂ ਦੇ ਨਾਮ ਨੂੰ ਉਚਾਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਰਸਨਾ ਕਰ ਨਾਮ ਉਚਾਰਤੇ ਹੈਂ ਸੋਈ ਤਿਸ ਨਿੰਦਰਾ ਸੇ ਜਾਗਤੇ ਹੈਂ॥
Prof. Sahib Singhਹੇ ਨਾਨਕ! (ਮੋਹ ਦੀ ਇਸ ਨੀਂਦ ਵਿਚੋਂ ਸਿਰਫ਼) ਉਹ ਬੰਦੇ ਜਾਗਦੇ ਰਹਿੰਦੇ ਹਨ, ਜਿਹੜੇ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ॥੧੩॥

ਪਦ ਅਰਥ ਸੇ = ਉਹ (ਬਹੁ-ਵਚਨ)। ਜਿ = ਜਿਹੜੇ ॥੧੩॥

SikhNet (Spanish)y oh, dice Nanak, sólo estarán despiertos y concientes, quienes recitan el Naam con su lengua. (13)

ਮ੍ਰਿਗ ਤਿਸਨਾ ਪੇਖਿ ਭੁਲਣੇ; ਵੁਠੇ ਨਗਰ ਗੰਧ੍ਰਬ ॥

mrig tisanaa pekh bhulane; vutthe nagar gandhrab | Ang 1425

Sant Singh KhalsaSeeing the mirage, the optical illusion, the people are confused and deluded.
Manmohan SinghSeeing the optical illusion and the peopled phantom city, the mortals are gone astray.
Manmohan Singh (Punjabi)ਦ੍ਰਿਸਅਕ ਧੋਖੇ ਅਤੇ ਵਸਦੀ ਹੋਈ ਹਰਿਚੰਦਉਰੀ ਨੂੰ ਵੇਖ, ਪ੍ਰਾਣੀ ਕੁਰਾਹੇ ਪਏ ਹੋਏ ਹਨ।
Fareedkot Teekaਮ੍ਰਿਗ ਤ੍ਰਿਸ਼ਨਾ ਕੇ ਜਲ ਔ ਗੰਧ੍ਰਬ ਨਗਰ ਕੇ (ਵੁਠੇ) ਵਸਣੇ ਵਤ ਜੋ ਇਹ ਜਗਤ ਅਨਹੋਤਾ ਹੀ ਭਾਸਤਾ ਹੈ, ਇਸ ਕੋ ਦੇਖ ਕਰ ਕੇ ਇਹ ਜੀਵ ਸਭ ਭੂਲਣੇ ਵਿਚ ਆਏ ਹੂਏ ਹੈਂ॥
Prof. Sahib Singh(ਜਿਵੇਂ) ਠਗਨੀਰੇ ਨੂੰ ਵੇਖ ਕੇ (ਹਰਨ ਭੁੱਲ ਜਾਂਦੇ ਹਨ ਤੇ ਜਾਨ ਗੰਵਾ ਲੈਂਦੇ ਹਨ, ਤਿਵੇਂ ਮਾਇਆ ਦੀ) ਬਣੀ ਗੰਧਰਬ-ਨਗਰੀ ਨੂੰ ਵੇਖ ਕੇ (ਜੀਵ) ਕੁਰਾਹੇ ਪਏ ਰਹਿੰਦੇ ਹਨ।

ਪਦ ਅਰਥ ਮ੍ਰਿਗ ਤਿਸਨਾ = ਠਗ-ਨੀਰਾ। ਪੇਖਿ = ਵੇਖ ਕੇ। ਵੁਠੇ = ਜਦੋਂ ਆ ਵੱਸੇ, ਜਦੋਂ ਦਿੱਸ ਪਏ। ਨਗਰ ਗੰਧ੍ਰਬ = ਗੰਧਰਬ ਨਗਰ, ਹਰਿਚੰਦ ਦੀ ਨਗਰੀ, ਹਵਾਈ ਕਿਲ੍ਹਾ।

SikhNet (Spanish)Viendo el espejismo, la ilusión óptica, la gente vive engañada y confundida,

ਜਿਨੀ ਸਚੁ ਅਰਾਧਿਆ; ਨਾਨਕ. ਮਨਿ ਤਨਿ ਫਬ ॥੧੪॥

jinee sach araadhiaa; naanak. man tan fab |14| Ang 1425

Sant Singh KhalsaThose who worship and adore the True Lord, O Nanak, their minds and bodies are beautiful. ||14||
Manmohan SinghThey, who dwell upon their True Lord, beauteous look their soul and body, O Nanak.
Manmohan Singh (Punjabi)ਜੋ ਸਚੇ ਸੁਆਮੀ ਦਾ ਭਜਨ ਕਰਦੇ ਹਨ ਸੁੰਦਰ ਦਿਸਦੀ ਹੈ ਉਨ੍ਹਾਂ ਦੀ ਆਤਮਾ ਅਤੇ ਦੇਹ ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਮਨ, ਤਨ ਕਰ ਕੇ ਸਚ ਕੋ ਅਰਾਧਿਆ ਹੈ, ਸੋਈ ਸੁਭ ਗੁਣੋਂ ਸੰਯੁਗਤ (ਫਬ) ਸੋਭ ਰਹੇ ਹੈਂ॥੧੪॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਜੀਵਨ ਦੀ) ਸੁੰਦਰਤਾ ਪੈਦਾ ਹੋ ਗਈ ॥੧੪॥

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਮਨਿ = ਮਨ ਵਿਚ। ਤਨਿ = ਤਨ ਵਿਚ। ਛਬ = ਸੁੰਦਰਤਾ, ਸੁਹਣੱਪ ॥੧੪॥

SikhNet (Spanish)quienes alaban y adoran al Señor Verdadero. Oh, dice Nanak, sus mentes y cuerpos se ven bellos. (14)

ਪਤਿਤ. ਉਧਾਰਣ ਪਾਰਬ੍ਰਹਮੁ; ਸੰਮ੍ਰਥ ਪੁਰਖੁ ਅਪਾਰੁ ॥

patit. udhaaran paarabraham; samrath purakh apaar | Ang 1425

Sant Singh KhalsaThe All-powerful Supreme Lord God, the Infinite Primal Being, is the Saving Grace of sinners.
Manmohan SinghThe All-powerful and infinite supreme Lord Master is the Saviour of the sinners.
Manmohan Singh (Punjabi)ਸਰਬ-ਸ਼ਕਤੀਵਾਨ ਅਤੇ ਬੇਅੰਤ ਸ਼੍ਰੋਮਣੀ ਸੁਆਮੀ ਮਾਲਕ, ਪਾਪੀਆਂ ਦਾ ਪਾਰ ਉਤਾਰਾ ਕਰਨਹਾਰ ਹੈ।
Fareedkot Teeka(ਪਤਿਤ) ਪਾਪੀਓਂ ਕੇ ਉਧਾਰਣੇਹਾਰਾ ਜੋ ਪਾਰਬ੍ਰਹਮ ਸਮਰਥ ਅਪਾਰ ਪੁਰਖ ਹੈ॥
Prof. Sahib Singhਅਕਾਲ ਪੁਰਖ ਪਰਮਾਤਮਾ ਬੇਅੰਤ ਹੈ, ਸਭ ਤਾਕਤਾਂ ਦਾ ਮਾਲਕ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ।

ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਤਿਤ ਉਧਾਰਣ = ਵਿਕਾਰੀਆਂ ਨੂੰ ਵਿਕਾਰਾਂ ਵਿਚੋਂ ਕੱਢਣ ਵਾਲਾ। ਸੰਮ੍ਰਥ = ਸਾਰੀਆਂ ਤਾਕਤਾਂ ਦਾ ਮਾਲਕ। ਅਪਾਰ = ਬੇਅੰਤ।

SikhNet (Spanish)El Poderoso y Supremo Dios nuestro Señor, el Infinito Ser Primordial, es la Gracia Salvadora de quienes viven en el error.

ਜਿਸਹਿ ਉਧਾਰੇ ਨਾਨਕਾ; ਸੋ ਸਿਮਰੇ ਸਿਰਜਣਹਾਰੁ ॥੧੫॥

jiseh udhaare naanakaa; so simare sirajanahaar |15| Ang 1426

Sant Singh KhalsaThose whom He saves, meditate in remembrance on the Creator Lord. ||15||
Manmohan SinghWhomsoever the Lord wishes to save, O Nanak, he contemplates his Creator-Lord.
Manmohan Singh (Punjabi)ਜਿਸ ਕਿਸੇ ਨੂੰ ਪ੍ਰਭੂ ਤਾਰਨ ਲੋੜਦਾ ਹੈ, ਹੇ ਨਾਨਕ! ਉਹ ਆਪਣੇ ਸਿਰਜਣਹਾਰ-ਸੁਆਮੀ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਪੁਰਸ਼ ਕੋ ਸੋ ਉਧਾਰਨਾ ਚਾਹਿਤਾ ਹੈ, ਸੋਈ ਤਿਸ ਸਿਰਜਨਹਾਰ ਕੋ ਸਿਮਰਤਾ ਹੈ॥੧੫॥
Prof. Sahib Singhਹੇ ਨਾਨਕ! ਜਿਸ (ਜੀਵ) ਨੂੰ ਉਹ ਵਿਕਾਰਾਂ ਵਿਚੋਂ ਕੱਢਦਾ ਹੈ, ਉਹ ਉਸ ਸਿਰਜਣਹਾਰ ਕਰਤਾਰ ਨੂੰ ਸਿਮਰਨ ਲੱਗ ਪੈਂਦਾ ਹੈ ॥੧੫॥

ਪਦ ਅਰਥ ਜਿਸਹਿ = ਜਿਸ (ਮਨੁੱਖ) ਨੂੰ। ਉਧਾਰੇ = (ਵਿਕਾਰਾਂ ਤੋਂ) ਬਚਾਂਦਾ ਹੈ। ਸੋ = ਉਹ ਮਨੁੱਖ (ਇਕ-ਵਚਨ) ॥੧੫॥

SikhNet (Spanish)A los que salva, meditan recordando al Señor Creador. (15)

ਦੂਜੀ ਛੋਡਿ ਕੁਵਾਟੜੀ; ਇਕਸ ਸਉ. ਚਿਤੁ ਲਾਇ ॥

doojee chhodd kuvaattarree; ikas sau. chit laae | Ang 1426

Sant Singh KhalsaForsake duality and the ways of evil; focus your consciousness on the One Lord.
Manmohan SinghForsake thou the other evil-way and attach thy mind to the One Lord.
Manmohan Singh (Punjabi)ਤੂੰ ਹੋਰਸ ਮੰਦੇ-ਮਾਰਗ ਨੂੰ ਛਡ ਦੇ ਅਤੇ ਆਪਣੇ ਮਨ ਨੂੰ ਇਕ ਪ੍ਰਭੂ ਨਾਲ ਜੋੜ।
Fareedkot Teekaਹੇ ਭਾਈ! (ਦੂਜੀ) ਦ੍ਵੈਤ ਕੀ ਵਾ ਆਨ ਦੇਵ ਕੇ ਮਾਨਣੇ ਕੀ (ਕੁਵਾਟੜੀ) ਖੋਟੀ ਡੰਡੀ ਛੋਡ ਕਰ ਕੇ ਏਕ ਸ੍ਰੀ ਵਾਹਿਗੁਰੂ ਮੇਂ ਹੀ ਚਿਤ ਕੋ ਲਾਇ॥
Prof. Sahib Singhਸਿਰਫ਼ ਇਕ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖ, (ਪ੍ਰਭੂ ਦੀ ਯਾਦ ਤੋਂ ਬਿਨਾ) ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇਹ।

ਪਦ ਅਰਥ ਛੋਡਿ = ਛੱਡ ਦੇਹ। ਦੂਜੀ ਕੁਵਾਟੜੀ = (ਪਰਮਾਤਮਾ ਦੀ ਯਾਦ ਤੋਂ ਬਿਨਾ) ਹੋਰ ਕੋਝਾ ਰਸਤਾ। ਸਉ = ਸਿਉਂ, ਨਾਲ। ਭਾਵ = ਪਿਆਰ।

SikhNet (Spanish)Abandona la dualidad y los caminos del mal, enfoca tu Conciencia en el Único Señor.

ਦੂਜੈ ਭਾਵੀਂ ਨਾਨਕਾ; ਵਹਣਿ ਲੁੜੑੰਦੜੀ ਜਾਇ ॥੧੬॥

doojai bhaavanee naanakaa; vehan lurrandarree jaae |16| Ang 1426

Sant Singh KhalsaIn the love of duality, O Nanak, the mortals are being washed downstream. ||16||
Manmohan SinghThrough the love of another, O Nanak, the bride is being washed down the stream.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਰਾਹੀਂ, ਹੇ ਲਾਨਕ! ਲਾੜੀ ਨਦੀ ਵਿੱਚ ਰੁੜਦੀ ਜਾ ਰਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਜੀਵ ਕੀ ਬੁਧੀ ਮੇਂ ਦ੍ਵੈਤ ਭਾਵ ਕੀ ਡੰਡੀ (ਭਾਵੀ) ਹੈ, ਸੋ ਕਾਲ ਰੂਪੀ (ਵਹਣਿ) ਪ੍ਰਵਾਹਿ ਮੇਂ (ਲੁੜ੍ਹੰਦੜੀ) ਰੁੜਤੀ ਜਾਤੀ ਹੈ॥੧੬॥
Prof. Sahib Singhਹੇ ਨਾਨਕ! ਹੋਰ ਪਿਆਰਾਂ ਵਿਚ (ਫਸਿਆਂ), ਜੀਵ-ਇਸਤ੍ਰੀ (ਵਿਕਾਰਾਂ ਦੇ) ਵਹਣ ਵਿਚ ਰੁੜ੍ਹਦੀ ਜਾਂਦੀ ਹੈ ॥੧੬॥

ਪਦ ਅਰਥ ਭਾਵੀਂ = ਪਿਆਰਾਂ ਵਿਚ। ਦੂਜੇ ਭਾਵੀ = (ਪਰਮਾਤਮਾ ਤੋਂ ਬਿਨਾ) ਹੋਰ ਪਿਆਰਾਂ ਵਿਚ (ਫਸਿਆਂ)। ਵਹਣਿ = ਵਹਣ ਵਿਚ। ਲੁੜ੍ਹ੍ਹੰਦੜੀ = ਰੁੜ੍ਹਦੀ। ਜਾਇ = ਜਾਂਦੀ ਹੈ ॥੧੬॥

SikhNet (Spanish)En el amor a la dualidad, oh, dice Nanak, a los mortales se los está llevando la corriente. (16)

ਤਿਹਟੜੇ ਬਾਜਾਰ; ਸਉਦਾ ਕਰਨਿ ਵਣਜਾਰਿਆ ॥

tihattarre baajaar; saudaa karan vanajaariaa | Ang 1426

Sant Singh KhalsaIn the markets and bazaars of the three qualities, the merchants make their deals.
Manmohan SinghIn the three-tier shopped bazars, the tradesmen strike the bargain.
Manmohan Singh (Punjabi)ਤੀਹਰਿਆਂ ਹੱਟਾਂ ਵਾਲੇ ਬਾਜਾਰ ਵਿੱਚ ਸੁਦਾਗਰ ਸੁਦਾਗਰੀ ਕਰਦੇ ਹਨ।
Fareedkot Teeka(ਤਿਹਟੜੇ) ਤਿਹਰੀਆਂ ਹਟਾਂ ਵਾਲੇ ਕਿਆ ਧਰਤੀ ਅਕਾਸ ਪਾਤਾਲ ਇਹ ਤਿਹਟੜੇ ਬਾਜਾਰ ਹੈਂ, ਜੀਵਾਂ ਰੂਪੀ ਵਣਜਾਰੇ ਕਰਮ ਰੂਪੀ ਸਉਦਾ ਕਰਤੇ ਹੈਂ॥
Prof. Sahib Singh(ਜਗਤ ਵਿਚ ਹਰਿ-ਨਾਮ ਦਾ) ਵਣਜ ਕਰਨ ਆਏ ਹੋਏ ਜੀਵ (ਆਮ ਤੌਰ ਤੇ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ-ਵਿਹਾਰ ਕਰਦੇ ਰਹਿੰਦੇ ਹਨ।

ਪਦ ਅਰਥ ਤਿਹਟੜੇ = ਤਿ-ਹੱਟੜੇ, ਤਿੰਨ ਹੱਟਾਂ ਵਾਲੇ। ਤਿਹਟੜੇ ਬਾਜਾਰ = ਤਿੰਨ ਹੱਟਾਂ ਵਾਲੇ ਬਾਜ਼ਾਰਾਂ ਵਿਚ, ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿਚ। ਕਰਨਿ = ਕਰਦੇ ਹਨ। ਸਉਦਾ = ਦੁਨੀਆ ਦਾ ਕਾਰ-ਵਿਹਾਰ। ਵਣਜਾਰਿਆ = ਜਗਤ ਵਿਚ ਵਣਜ ਕਰਨ ਆਏ ਜੀਵ।

SikhNet (Spanish)En los mercados y bazares de las tres cualidades, los comerciantes hacen sus tratos,

ਸਚੁ ਵਖਰੁ. ਜਿਨੀ ਲਦਿਆ; ਸੇ ਸਚੜੇ ਪਾਸਾਰ ॥੧੭॥

sach vakhar. jinee ladiaa; se sacharre paasaar |17| Ang 1426

Sant Singh KhalsaThose who load the true merchandise are the true traders. ||17||
Manmohan SinghThey, who load the merchandise of the True Name, they alone are the true grocers.
Manmohan Singh (Punjabi)ਜੋ ਸਚੇ ਨਾਮ ਦੇ ਸਉਂਦੇ ਸੁਤ ਨੂੰ ਲਦਦੇ ਹਨ, ਕੇਵਲ ਉਹ ਹੀ ਸੱਚੇ ਪੰਸਾਰੀ ਹਨ।
Fareedkot Teekaਸਚਾ ਵਖਰ ਜਿਨੋਂ ਨੇ ਲਦਿਆ ਹੈ ਅਰਥਾਤ ਜਿਨੋਂ ਨੇ ਪਰਮੇਸ਼੍ਵਰ ਕਾ ਭਜਨ ਕੀਤਾ ਹੈ, ਸੋਈ ਜਨ ਸਚੇ ਪਾਸਾਰੇ ਵਾਲੇ ਹੈਂ, ਭਾਵ ਯੇਹ ਦੈਵੀ ਗੁਣੋਂ ਸੰਯੁਕਤ ਸੋਭ ਰਹੇ ਹੈਂ॥੧੭॥
Prof. Sahib Singhਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ (ਇਥੋਂ) ਸਦਾ-ਥਿਰ ਹਰਿ-ਨਾਮ (ਦਾ) ਸਉਦਾ ਲੱਦਿਆ ਹੈ ॥੧੭॥

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ। ਪਾਸਾਰ = ਪਸਾਰੀ ॥੧੭॥

SikhNet (Spanish)quienes se abarrotan de la Verdadera Mercancía son los verdaderos mercaderes. (17)

ਪੰਥਾ ਪ੍ਰੇਮ. ਨ ਜਾਣਈ; ਭੂਲੀ ਫਿਰੈ ਗਵਾਰਿ ॥

panthaa prem. na jaanee; bhoolee firai gavaar | Ang 1426

Sant Singh KhalsaThose who do not know the way of love are foolish; they wander lost and confused.
Manmohan SinghThe foolish bride, who knows, not the path of love, goes astray.
Manmohan Singh (Punjabi)ਮੂਰਖ ਪਤਨੀ ਜੋ ਪ੍ਰੀਤ ਦੇ ਮਾਰਗ ਨੂੰ ਨਹੀਂ ਜਾਣਦੀ, ਉਹ ਕੁਰਾਹੇ ਪੈ ਜਾਂਦੀ ਹੈ।
Fareedkot Teekaਪ੍ਰੇਮ ਕੇ (ਪੰਥਾ) ਰਸਤੇ ਕੋ ਜੋ ਨਹੀਂ ਜਾਣਤੀ ਹੈ ਇਸੀ ਤੇ ਇਹ (ਗਵਾਰਿ) ਮੂਰਖ ਸ੍ਰਿਸਟੀ ਪਰਮੇਸ਼੍ਵਰ ਤੇ ਭੂਲੀ ਫਿਰਤੀ ਹੈ॥
Prof. Sahib Singhਜਿਹੜੀ ਜੀਵ-ਇਸਤ੍ਰੀ (ਪਰਮਾਤਮਾ ਦੇ) ਪ੍ਰੇਮ ਦਾ ਰਸਤਾ ਨਹੀਂ ਜਾਣਦੀ, ਉਹ ਮੂਰਖ ਇਸਤ੍ਰੀ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਦੀ ਫਿਰਦੀ ਹੈ।

ਪਦ ਅਰਥ ਪੰਥਾ = ਰਸਤਾ। ਪੰਥਾ ਪ੍ਰੇਮ = ਪ੍ਰੇਮ ਦਾ ਰਸਤਾ। ਜਾਣਈ = ਜਾਣੈ, ਜਾਣਦੀ (ਇਕ-ਵਚਨ)। ਗਵਾਰਿ = ਮੂਰਖ ਜੀਵ-ਇਸਤ੍ਰੀ। ਭੂਲੀ = ਸਹੀ ਜੀਵਨ-ਰਾਹ ਤੋਂ ਖੁੰਝੀ ਹੋਈ।

SikhNet (Spanish)Los que no conocen los modos del Amor son tontos y vagan perdidos en la confusión.

ਨਾਨਕ. ਹਰਿ ਬਿਸਰਾਇ ਕੈ; ਪਉਦੇ ਨਰਕਿ ਅੰਧੵਾਰ ॥੧੮॥

naanak. har bisaraae kai; paude narak andhayaar |18| Ang 1426

Sant Singh KhalsaO Nanak, forgetting the Lord, they fall into the deep, dark pit of hell. ||18||
Manmohan SinghForgetting the Lord, O Nanak, the mortals fall into the blind hell.
Manmohan Singh (Punjabi)ਸੁਆਮੀ ਨੂੰ ਭੁਲ ਕੇ ਹੇ ਨਾਨਕ! ਪ੍ਰਾਣੀ ਅੰਨ੍ਹੇ ਦੋਜ਼ਕ ਅੰਦਰ ਪੈਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਨਾਮ ਕੋ ਭੁਲਾਇ ਕਰ ਕੇ ਇਸ ਸ੍ਰਿਸ਼ਟੀ ਕੇ ਜੀਵ ਅੰਧੇਰੇ ਨਰਕੋਂ ਮੇਂ ਪੜਤੇ ਹੈਂ॥੧੮॥
Prof. Sahib Singhਹੇ ਨਾਨਕ! ਪਰਮਾਤਮਾ (ਦੀ ਯਾਦ) ਭੁਲਾ ਕੇ ਜੀਵ ਘੋਰ ਨਰਕ ਵਿਚ ਪਏ ਰਹਿੰਦੇ ਹਨ ॥੧੮॥

ਪਦ ਅਰਥ ਬਿਸਰਾਇ ਕੈ = ਭੁਲਾ ਕੇ। ਨਰਕਿ = ਨਰਕ ਵਿਚ। ਨਰਕਿ ਅੰਧ੍ਯ੍ਯਾਰ = ਹਨੇਰੇ ਨਰਕ ਵਿਚ ॥੧੮॥

SikhNet (Spanish)Oh, dice Nanak, olvidando al Señor, caen en el hondo y profundo pozo del mal. (18)

ਮਾਇਆ ਮਨਹੁ. ਨ ਵੀਸਰੈ; ਮਾਂਗੈ ਦੰਮਾਂ ਦੰਮ ॥

maaeaa manahu. na veesarai; maangai damaan dam | Ang 1426

Sant Singh KhalsaIn his mind, the mortal does not forget Maya; he begs for more and more wealth.
Manmohan SinghFrom his mind man forgets not wealth, Riches over riches, he asks for.
Manmohan Singh (Punjabi)ਆਪਣੇ ਚਿੱਤ ਤੋਂ ਬੰਦਾ ਧਨ ਨੂੰ ਨਹੀਂ ਭੁਲਾਉਂਦਾ ਲਦੋਤ ਉਪਰ ਦੌਲਤ ਹੀ ਉਹ ਮੰਗਦਾ ਹੈ।
Fareedkot Teekaਇਸ ਜੀਵ ਕੇ ਮਨ ਤੇ ਮਾਯਾ ਨਹੀਂ ਵਿਸਰਤੀ ਹੈ, ਤਿਸੀ ਤੇ (ਦੰਮਾ ਦੰਮ) ਸ੍ਵਾਸ ਸ੍ਵਾਸ ਵਾ ਅਧਕ (ਦੰਮ) ਰੁਪਯੇ ਕੋ ਮਾਂਗਤਾ ਹੈ॥
Prof. Sahib Singh(ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ।

ਪਦ ਅਰਥ ਮਨਹੁ = ਮਨ ਤੋਂ। ਵੀਸਰੈ = ਭੁੱਲਦੀ। ਮਾਂਗੈ = ਮੰਗਦਾ ਰਹਿੰਦਾ ਹੈ। ਦੰਮਾਂ ਦੰਮ = ਪੈਸੇ ਹੀ ਪੈਸੇ, ਧਨ ਹੀ ਧਨ।

SikhNet (Spanish)El mortal no se olvida de Maya y pide más y más riqueza,

ਸੋ ਪ੍ਰਭੁ ਚਿਤਿ. ਨ ਆਵਈ; ਨਾਨਕ. ਨਹੀ ਕਰੰਮਿ ॥੧੯॥

so prabh chit. na aavee; naanak. nahee karam |19| Ang 1426

Sant Singh KhalsaThat God does not even come into his consciousness; O Nanak, it is not in his karma. ||19||
Manmohan SinghThat Lord enters not his mind, O Nanak, the Lord is writ not in his destiny.
Manmohan Singh (Punjabi)ਉਹ ਪ੍ਰਭੂ ਉਸ ਦੇ ਮਨ ਅੰਦਰ ਨਹੀਂ ਆਉਂਦਾ ਹੇ ਨਾਨਕ! ਪ੍ਰਭੂ ਉਸ ਦੇ ਭਾਗਾਂ ਵਿੱਚ ਲਿਖਿਆ ਹੋਇਆ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਬ ਜਨਮ ਮੇਂ ਜੋ ਸੁਭ ਕਰਮ ਕਰੇ ਨਹੀਂ ਹੈਂ, ਤਿਸੀ ਤੇ ਸੋ ਸਰਬ ਸੁਖਦਾਤਾ ਪ੍ਰਭੂ ਇਸ ਜੀਵ ਕੇ ਚਿਤ ਮੇਂ ਨਹੀਂ ਆਵਤਾ ਹੈ॥੧੯॥
Prof. Sahib Singhਉਹ ਪਰਮਾਤਮਾ (ਜੋ ਸਭ ਕੁਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿਚ ਨਹੀਂ ਆਉਂਦਾ। ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿਚ ਹੀ ਨਹੀਂ ॥੧੯॥

ਪਦ ਅਰਥ ਚਿਤਿ = ਚਿੱਤ ਵਿਚ। ਨ ਆਵਈ = ਨ ਆਵੈ, ਨਹੀਂ ਆਉਂਦਾ। ਕਰੰਮਿ = ਕਰਮ ਵਿਚ, ਭਾਗ ਵਿਚ, ਕਿਸਮਤ ਵਿਚ ॥੧੯॥

SikhNet (Spanish)y así Dios no se manifiesta en su conciencia, pues no está en su Karma. (19)

ਤਿਚਰੁ ਮੂਲਿ. ਨ ਥੁੜੀਂਦੋ; ਜਿਚਰੁ ਆਪਿ ਕ੍ਰਿਪਾਲੁ ॥

tichar mool. na thurraneedo; jichar aap kripaal | Ang 1426

Sant Singh KhalsaThe mortal does not run out of capital, as long as the Lord Himself is merciful.
Manmohan SinghAs long as the Lord Himself is merciful, so long, one's capital exhausts not ever.
Manmohan Singh (Punjabi)ਜਦ ਤਾਂਈ ਸੁਆਮੀ ਖੁਦ ਮਿਹਰਬਾਨ ਹੈ, ਉਦੋਂ ਤਾਂਈ, ਜੀਵ ਦਾ ਮੂਲ ਧਨ ਕਦੇ ਭੀ ਮੁਕਦਾ ਨਹੀਂ।
Fareedkot Teekaਹੇ ਭਾਈ! ਏਹ ਜੀਵ ਤਬ ਤਕ (ਮੂਲਿ) ਕਦਾਚਿਤ ਨਹੀਂ ਥੁੜਤਾ ਹੈ, ਭਾਵ ਯੇਹ ਸੁਭ ਗੁਣੋਂ ਸੇ ਰਹਿਤ ਨਹੀਂ ਹੋਤਾ ਹੈ, (ਜਿਚਰੁ) ਜਬ ਤਕ ਇਸ ਪਰ ਪਰਮੇਸ਼੍ਵਰ ਆਪ ਕ੍ਰਿਪਾਲੂ ਹੈਂ॥
Prof. Sahib Singhਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ (ਨਾਮ) ਧਨ ਕਦੇ ਭੀ ਨਹੀਂ ਮੁੱਕਦਾ।

ਪਦ ਅਰਥ ਤਿਚਰੁ = ਉਤਨਾ ਚਿਰ। ਮੂਲਿ ਨ = ਬਿਲਕੁਲ ਨਹੀਂ। ਥੁੜੀਦੋ = ਥੁੜਦਾ, ਮੁੱਕਦਾ। ਜਿਚਰੁ = ਜਿਤਨਾ ਚਿਰ।

SikhNet (Spanish)Al mortal no se le agota su Capital, mientras el Señor le muestre su Misericordia,

ਸਬਦੁ ਅਖੁਟੁ. ਬਾਬਾ ਨਾਨਕਾ; ਖਾਹਿ ਖਰਚਿ ਧਨੁ ਮਾਲੁ ॥੨੦॥

sabad akhutt. baabaa naanakaa; khaeh kharach dhan maal |20| Ang 1426

Sant Singh KhalsaThe Word of the Shabad is Guru Nanak's inexhaustible treasure; this wealth and capital never runs out, no matter how much it is spent and consumed. ||20||
Manmohan SinghInexhaustible is the treasure of the word of Sire Nanak, howsoever one may eat and expend this wealth and property.
Manmohan Singh (Punjabi)ਅਮੁਕ ਹੈ ਖਜਾਨਾ ਮਹਾਰਾਜ ਨਾਨਕ ਦੀ ਬਾਣੀ ਦਾ ਭਾਵੇਂ ਇਨਸਾਨ ੲਸ ਦੌਲਤ ਅਤੇ ਜਾਇਦਾਦਾ ਨੂੰ ਕਿਤਨਾ ਹੀ ਖਾਵੇ ਅਤੇ ਖਰਚ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਾਈ ਤਿਸ ਕਾ (ਸਬਦੁ) ਉਪਦੇਸ਼ ਰੂਪੀ ਮਾਲ ਔ ਧਨ ਜੋ ਰਾਮ ਨਾਮ ਅਖੁਟ ਹੈ ਤਿਸ ਕੋ ਆਪ ਖਾਹਿ, ਭਾਵ ਧਾਰਨ ਕਰ ਔਰੋਂ ਕੋ ਖਰਚ ਦੇਹ, ਭਾਵ ਯੇਹ ਆਗੇ ਜਗ੍ਯਾਸੀ ਜਨੋਂ ਕੋ ਉਪਦੇਸ਼ ਦੇਹ॥੨੦॥
Prof. Sahib Singhਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਐਸਾ ਧਨ ਹੈ ਐਸਾ ਮਾਲ ਹੈ ਜੋ ਕਦੇ ਮੁੱਕਦਾ ਨਹੀਂ। (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿਚ ਭੀ) ਵੰਡਿਆ ਕਰ ॥੨੦॥

ਪਦ ਅਰਥ ਸਬਦੁ = ਪਰਮਾਤਮਾ ਦੀ ਸਿਫ਼ਤ-ਸਾਲਾਹ। ਅਖੁਟੁ = ਕਦੇ ਨਾਹ ਮੁੱਕਣ ਵਾਲਾ (ਧਨ)। ਬਾਬਾ = ਹੇ ਭਾਈ! ਖਾਹਿ = ਆਪ ਵਰਤ। ਖਰਚਿ = ਹੋਰਨਾਂ ਨੂੰ ਵੰਡ ॥੨੦॥

SikhNet (Spanish)la Palabra del Shabd es el Tesoro Inagotable de Guru Nanak, esta Riqueza de Capital no se acaba nunca, no importa cuánto la gastes o la consumas. (20)

ਖੰਭ ਵਿਕਾਂਦੜੇ. ਜੇ ਲਹਾਂ; ਘਿੰਨਾ ਸਾਵੀ ਤੋਲਿ ॥

khanbh vikaandarre. je lahaan; ghinaa saavee tol | Ang 1426

Sant Singh KhalsaIf I could find wings for sale, I would buy them with an equal weight of my flesh.
Manmohan SinghIf I could find the wings on sale, I would buy them for an equal weight of my flesh.
Manmohan Singh (Punjabi)ਜੇਕਰ ਮੈਨੂੰ ਫੰਘ (ਪਰ) ਵਿਕਦੇ ਲੱਝ ਪੈਣ ਤਾਂ ਮੈਂ ਉਨ੍ਹਾਂ ਨੂੰ ਆਪਦੇ ਮਾਸ ਦੇ ਬਰਾਬਰ ਦੇ ਵਜਨ ਦੇ ਵਟਾਂਦਰੇ ਵਿੱਚ ਲੈ ਲਵਾਂਗੀ।
Fareedkot Teekaਹੇ ਭਾਈ! ਗਿਆਨੁ ਵੈਰਾਗ ਰੂਪੀ ਖੰਭ ਵਿਕਦੇ ਜੋ ਮੈਂ (ਲਹਾਂ) ਦੇਖਾਂ ਔ ਮੁਲ ਪ੍ਰੇਮ ਰੂਪੀ ਮੋਲ ਦੇ ਕਰ ਕੇ (ਘਿੰਨਾ) ਲਵਾਂ॥
Prof. Sahib Singhਜੇ ਮੈਂ ਕਿਤੇ ਖੰਭ ਲੱਭ ਲਵਾਂ, ਤਾਂ ਮੈਂ ਆਪਣਾ ਆਪ ਦੇ ਕੇ ਉਸ ਦੇ ਬਰਾਬਰ ਤੋਲ ਕੇ ਉਹ ਖੰਭ ਲੈ ਲਵਾਂ।

ਪਦ ਅਰਥ ਵਿਕਾਂਦੜੇ = ਵਿਕਦੇ। ਲਹਾਂ = ਮੈਂ ਲੱਭ ਲਵਾਂ। ਘਿੰਨਾ = ਘਿੰਨਾਂ, ਮੈਂ ਲੈ ਲਵਾਂ। ਸਾਵੀ = ਬਰਾਬਰ, ਸਾਂਵੀ। ਤੋਲਿ = ਤੋਲ ਕੇ। ਸਾਵੀ ਤੋਲਿ = ਆਪਣੇ ਆਪੇ ਦੇ ਬਰਾਬਰ ਤੋਲ ਕੇ।

SikhNet (Spanish)Si pudiera encontrar alas de venta, las compraría con descripción del mismo peso de mi cuerpo.

ਤੰਨਿ ਜੜਾਂਈ ਆਪਣੈ; ਲਹਾਂ ਸੁ ਸਜਣੁ ਟੋਲਿ ॥੨੧॥

tan jarraanee aapanai; lahaan su sajan ttol |21| Ang 1426

Sant Singh KhalsaI would attach them to my body, and seek out and find my Friend. ||21||
Manmohan SinghThem, I would attach to my body and search for and find that Friend of mine.
Manmohan Singh (Punjabi)ਉਨ੍ਹਾਂ ਨੂੰ ਮੈਂ ਆਪਣੇ ਸਰੀਰ ਨਾਲ ਜੋੜ ਲਵਾਂਗੀ ਅਤੇ ਖੋਜ ਭਾਲ ਕੇ ਉਸ ਆਪਣੇ ਮਿਤ੍ਰ ਨੂੰ ਪਾ ਲਵਾਂਗੀ।
Fareedkot Teekaਤਿਨ ਪਰੋਂ ਕੋ ਅਪਣੇ ਸੂਖਮ ਤਨ ਅੰਤਸ਼ਕਰਨ ਮੇਂ ਧਾਰਨ ਕਰੋਂ ਤਬ ਤਿਨੋਂ ਕਰ ਕੇ ਪਰਮੇਸ਼੍ਵਰ ਸਜਣ ਕੋ (ਟੋਲਿ) ਖੋਜ ਲੇਵੋਂ; ਪੁਨਾ: (ਸਾਵੀ ਤੋਲਿ) ਸ੍ਰੀਰ ਕੇ ਬਰਾਬਰ ਤੋਲ ਕੇ ਲੇਵੋਂ, ਪਰਮੇਸ਼੍ਵਰ ਜੈਸਾ ਹੀ ਮੈਂ ਹੋ ਜਾਵਾਂ॥੨੧॥
Prof. Sahib Singhਮੈਂ ਉਹ ਖੰਭ ਆਪਣੇ ਸਰੀਰ ਉੱਤੇ ਜੜ ਲਵਾਂ ਅਤੇ (ਉਡਾਰੀ ਲਾ ਕੇ) ਭਾਲ ਕਰ ਕੇ ਉਸ ਸੱਜਣ ਪ੍ਰਭੂ ਦਾ ਮਿਲਾਪ ਹਾਸਲ ਕਰ ਲਵਾਂ (ਭਾਵ, ਆਪਾ-ਭਾਵ ਸਦਕੇ ਕੀਤਿਆਂ ਹੀ ਉਹ ਆਤਮਕ ਉਡਾਰੀ ਲੱਗਦੀ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਲੱਭ ਪੈਂਦਾ ਹੈ) ॥੨੧॥

ਪਦ ਅਰਥ ਤੰਨਿ = ਸਰੀਰ ਉਤੇ। ਟੋਲਿ = ਖੋਜ ਕੇ। ਸਜਣੁ = ਮਿੱਤਰ ॥੨੧॥

SikhNet (Spanish)me las pondría en mi cuerpo para buscar y encontrar a mi Amigo. (21)

ਸਜਣੁ ਸਚਾ ਪਾਤਿਸਾਹੁ; ਸਿਰਿ ਸਾਹਾਂ ਦੈ ਸਾਹੁ ॥

sajan sachaa paatisaahu; sir saahaan dai saahu | Ang 1426

Sant Singh KhalsaMy Friend is the True Supreme King, the King over the heads of kings.
Manmohan SinghMy Friend is the True Monarch. He is the King over the heads of Kings.
Manmohan Singh (Punjabi)ਮੈਡਾ ਮਿੱਤਰ ਸੰਚਾ ਮਹਾਰਾਜਾ ਹੈ। ਉਹ ਰਾਜਿਆ ਦੇ ਸੀਸਾਂ ਉਤੇ ਰਾਜਾ ਹੈ।
Fareedkot Teekaਸਜਣ ਰੂਪ ਸਚਾ ਪਾਤਿਸ਼ਾਹ ਵਾਹਿਗੁਰੂ ਹੈ, ਸੋਈ ਸਭ ਸ਼ਾਹੋ ਕੇ ਸਿਰੋਮਣੀ ਸ਼ਾਹ ਹੈਂ॥
Prof. Sahib Singh(ਅਸਲ) ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਹੈ ਜੋ (ਦੁਨੀਆ ਦੇ ਸਾਰੇ) ਪਾਤਿਸ਼ਾਹਾਂ ਦੇ ਸਿਰ ਤੇ ਪਾਤਿਸ਼ਾਹ ਹੈ (ਸਭ ਦੁਨੀਆਵੀ ਪਾਤਿਸ਼ਾਹਾਂ ਤੋਂ ਵੱਡਾ ਹੈ)।

ਪਦ ਅਰਥ ਸਦਾ-ਸਦਾ ਕਾਇਮ ਰਹਿਣ ਵਾਲਾ। ਸਾਹਾਂ ਦੈ ਸਿਰਿ = ਸ਼ਾਹਾਂ ਦੇ ਸਿਰਿ, ਸ਼ਾਹਾਂ ਦੇ ਸਿਰ ਉੱਤੇ। ਸਾਹੁ = ਸ਼ਾਹੁ, ਪਾਤਿਸ਼ਾਹ।

SikhNet (Spanish)Mi amigo es el Rey Supremo, el Rey sobre las cabezas de los demás reyes,

ਜਿਸੁ ਪਾਸਿ ਬਹਿਠਿਆ, ਸੋਹੀਐ; ਸਭਨਾਂ ਦਾ ਵੇਸਾਹੁ ॥੨੨॥

jis paas bahitthiaa, soheeai; sabhanaan daa vesaahu |22| Ang 1426

Sant Singh KhalsaSitting by His side, we are exalted and beautified; He is the Support of all. ||22||
Manmohan SinghSitting by whose side one looks beauteous and who is the support of all.
Manmohan Singh (Punjabi)ਜਿਸ ਦੇ ਕੋਲ ਬੈਠਾ ਹੋਇਆ ਜੀਵ ਸੁੰਦਰ ਦਿਸਦਾ ਹੈ ਅਤੇ ਜੋ ਸਾਰਿਆਂ ਦਾ ਆਸਰਾ ਹੈ।
Fareedkot Teekaਜਿਸ ਕੇ ਪਾਸ ਬੈਠਿਆਂ, ਭਾਵ ਯੇਹ ਜਿਸ ਕੀ ਉਪਾਸ਼ਨਾ ਕਰਤਿਆਂ ਸੋਭਾ ਕੋ ਪ੍ਰਾਪਤਿ ਹੋਵੀਤਾ ਹੈ, ਸੋਈ ਸਭ ਜੀਵੋਂ ਕਾ (ਵੇਸਾਹੁ) ਖਰੀਦਨੇ ਜੋਗ ਵਾ ਭਰੋਸਾ ਰੂਪ ਹੈ। ਭਾਵ ਯੇਹ ਸੋ ਵਾਹਿਗੁਰੂ ਸੰਪੂਰਨ ਸ੍ਰਿਸ਼ਟੀ ਕੋ ਖਾਨ ਪਾਨ ਅਸਥਾਨ ਆਦੀ ਦੇਨੇਹਾਰਾ ਹੈ॥੨੨॥☬ਮੁਗਲੋਂ ਕੇ ਪਾਤਸ਼ਾਹ ਅੋਰੰਗਜ਼ੇਬ ਨੇ ਏਕ ਕਾਲ ਮੇਂ ਸਭ ਕਾਜੀਓਂ ਕੀ ਸਲਾਹ ਸੇ ਅਫਕਨ ਸ਼ੇਰ ਕਸ਼ਮੀਰ ਕੇ ਸੂਬੇ ਕੋ ਹੁਕਮ ਲਿਖ ਭੇਜਾ ਕਿ ਜੋ ਖਤ੍ਰੀ ਬ੍ਰਹਮਨ ਹੈਂ ਸਭ ਕੇ ਜਨੇਊ ਤੋੜ ਕਰ ਮੁਸਲਮਾਨ ਕਰ ਦੇਉ। ਅਫਕਨ ਸ਼ੇਰ ਨੇ ਬਾਹਰ ਗਾਂਉ ਕੇ ਖਤ੍ਰੀ ਬ੍ਰਹਮਨੋਂ ਕੋ ਏਕ ਦਿਨ ਤੁਰਕ ਕੀਆ। ਮੁਖ ਮੇਂ ਥੂਕ ਦੇਤੇ, ਤਿਲਕ ਖੁਰਚ ਲੇਤੇ ਔਰ ਜਨੇਊ ਤੋੜ ਦੇਤੇ ਥੇ। ਸੋ ਜਨੇਊ ਜਬ ਤੋਲਾ ਗਯਾ ਤੋ ਸਵਾ ਮਨ ਹੂਆ॥ ਅਬ ਤਕ ਜੋ ਖਤ੍ਰੀਆਂ ਸੇ ਤਰੁਕ ਭਏ ਹੈਂ, ਸੋ ਖਖੇ ਔਰ ਜੋ ਬ੍ਰਹਮਨੋਂ ਸੇ ਭਏ ਹੈਂ, ਸੋ ਥੰਭੇ ਕਹਾਉਂਦੇ ਹੈਂ। ਇਸ ਬਾਰਤਾ ਕਾ ਬਡਾ ਕਲੇਸ਼ ਹੂਆ। ਤਬ ਸ੍ਰੀ ਨਗਰ ਕੇ ਜੋ ਮਾਨਨੀਯ ਪੰਡਤ ਥੇ ਸਭ ਮਿਲ ਕਰ ਕੇ ਸੂਬੇ ਕੇ ਪਾਸ ਆਏ ਔਰ ਅਰਜ਼ ਕਰੀ: ਆਪ ਕ੍ਰਿਪਾ ਕਰ ਕੇ ੬ ਮਾਸ ਕਾ ਹਮ ਕੋ ਅਵਕਾਸ਼ ਦੇਈਏ। ਹਮ ਪਾਤਸ਼ਾਹ ਸੇ ਬਾਰਤਾ ਕਰ ਲੇਇੰਗੇ ਵਾ ਕੋਈ ਉਪਾਉ ਕਰੈਂਗੇ। ਅਗਰ ਕੁਛ ਭੀ ਨ ਕਰ ਸਕੇ ਤੋ ਬਿਨਾਂ ਜਤਨ ਕੇ ਹਮ ਤੁਰਕ ਮਤ ਅੰਗੀਕਾਰ ਕਰ ਲੇਵੇਂਗੇ। ਤਬ ਅਫਕਨ ਸ਼ੇਰ ਨੇ ਪਾਤਿਸ਼ਾਹ ਕੀ ਆਗਿਆ ਮੰਗਾਇ ਕਰ ਖਟ ਮਾਸ ਕਾ ਅਵਕਾਸ਼ ਦੀਆ। ਤਬ ਸਭ ਬ੍ਰਹਮਣ ਲੋਕ ਸ੍ਰੀ ਅਮਰ ਨਾਥ ਜੀ ਕੇ ਸ਼ਿਵਾਲ੍ਯ ਮੇਂ ਜਾਕਰ ਨਿਰਾਹਾਰ ਬ੍ਰਤ ਕਰਤੇ ਭਏ ਔਰ ਯੇਹ ਨਿਯਮ ਕ
Prof. Sahib Singhਉਹ ਪ੍ਰਭੂ-ਪਾਤਿਸ਼ਾਹ ਸਭ ਜੀਵਾਂ ਦਾ ਆਸਰਾ ਹੈ, (ਉਹ ਐਸਾ ਹੈ ਕਿ) ਉਸ ਦੇ ਪਾਸ ਬੈਠਿਆਂ (ਲੋਕ ਪਰਲੋਕ ਦੀ) ਸੋਭਾ ਖੱਟ ਲਈਦੀ ਹੈ ॥੨੨॥

ਪਦ ਅਰਥ ਸੋਹੀਐ = ਸੋਹਣਾ ਲੱਗੀਦਾ ਹੈ, ਸੋਭਾ ਖੱਟੀਦੀ ਹੈ। ਵੇਸਾਹੁ = ਆਸਰਾ ॥੨੨॥

SikhNet (Spanish)sentados a Su lado somos exaltados y embellecidos. Él es el Soporte de todo. (22)
Answers quote the Granth verbatim with Ang citations. AI commentary is not Gurbani and not a religious ruling.