ੴ

ਸਿੱਖਬਾਣੀ · SikhBani

ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥

so purakh niranjan har purakh niranjan har agamaa agam...
Guru Ramdas Ji ਗੁਰੂ ਰਾਮਦਾਸ ਜੀ · Raag Aasaa · Ang 348 · 26 lines
Translations

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa measure, 4th Guru.
Manmohan Singh (Punjabi)ਰਾਗ ਆਸਾ ਚੋਥੀ ਪਾਤਸ਼ਾਹੀ।
SikhNet (Spanish)Asa, Mejl, Guru Ram Das, Cuarto Canal Divino.

ਸੋ ਪੁਰਖੁ ਨਿਰੰਜਨੁ. ਹਰਿ ਪੁਰਖੁ ਨਿਰੰਜਨੁ; ਹਰਿ ਅਗਮਾ ਅਗਮ ਅਪਾਰਾ ॥

so purakh niranjan. har purakh niranjan; har agamaa agam apaaraa |

Sant Singh KhalsaThat Lord is Immaculate; the Lord God is Immaculate. The Lord is Unapproachable, Unfathomable and Incomparable.
Manmohan SinghThat Lord is pure. Lord God is sans stain. God is unapproachable, unintelligible (unfathomable) and unrivalled.
Manmohan Singh (Punjabi)ਉਹ ਸੁਅਮੀ ਪਵਿੱਤ੍ਰ ਹੈ। ਵਾਹਿਗੁਰੂ ਸੁਆਮੀ ਬੇ-ਦਾਗ (ਮਾਇਆ ਤੋਂ ਅਲੇਪ) ਹੈ। ਵਾਹਿਗੁਰੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਲਾਸਾਨੀ ਹੈ।
Fareedkot Teekaਪੁਰਖ ਨਾਮ ਵੈਰਾਟ ਕਾ ਹੈ ਵਾ ਸੋ ਸਚਖੰਡ ਨਿਵਾਸੀ ਸਭ ਕਾ ਪਰ ਨਿਰੰਕਾਰ ਪੁਰਖ ਹੈ, ਤਿਸ ਕੇ ਸਨਮੁਖ ਬੇਨਤੀ ਕਰਤੇ ਹੈਂ: ਹੇ ਹਰੀ ਨਿਰੰਜਨ ਅਪਾਰ ਪੁਰਖ! ਸੋ ਤੂੰ ਮਨ ਬਾਨੀ ਸੇ ਅਗਮ ਪੁਰਖ ਹੈਂ॥
Prof. Sahib Singhਉਹ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ, (ਫਿਰ ਭੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਤੇ ਬੇਅੰਤ ਹੈ।

ਪਦ ਅਰਥ ਸੋ = ਉਹ। ਪੁਰਖੁ = ਜੋ ਹਰੇਕ ਸਰੀਰ ਵਿਚ ਵਿਆਪਕ ਹੈ। ਨਿਰੰਜਨੁ = ਨਿਰ-ਅੰਜਨੁ {ਅੰਜਨ = ਕਾਲਖ, ਮਾਇਆ} ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਹੈ। ਅਗਮ = ਅ-ਗਮ {ਗਮ = ਪਹੁੰਚ} ਪਹੁੰਚ ਤੋਂ ਪਰੇ। ਅਪਾਰ = ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ।

SikhNet (Spanish)El Señor es Inmaculado, el Señor Dios es Inmaculado, el Señor es Inasequible, Insondable e Incomparable.

ਸਭਿ ਧਿਆਵਹਿ. ਸਭਿ ਧਿਆਵਹਿ ਤੁਧੁ ਜੀ; ਹਰਿ ਸਚੇ ਸਿਰਜਣਹਾਰਾ ॥

sabh dhiaaveh. sabh dhiaaveh tudh jee; har sache sirajanahaaraa |

Sant Singh KhalsaAll meditate, all meditate on You, O Dear Lord, O True Creator.
Manmohan SinghAll meditate, all meditate on Thee O Reverend God, the True Creator.
Manmohan Singh (Punjabi)ਸਾਰੇ ਸਿਮਰਨ ਕਰਦੇ ਹਨ, ਸਾਰੇ ਸਿਮਰਨ ਕਰਦੇ ਹਨ, ਤੇਰਾ ਹੇ ਮਾਣਨੀਯ ਵਾਹਿਗੁਰੂ ਸਚੇ ਕਰਤਾਰ!
Fareedkot Teekaਹੇ ਹਰਿ ਜੀ ਸਚੇ ਸਿਰਜਣਹਾਰਾ! ਤੀਨੋਂ ਕਾਲੋਂ ਮੇਂ ਵਾ ਮਨ ਬਾਣੀ ਕਰ ਸਭੀ ਜੀਵ ਨਿਜ ਨਿਜ ਕਾਮਨਾ ਅਨੁਸਾਰ ਤੇਰੇ ਕੋ ਹੀ ਧਿਆਵਤੇ ਹੈਂ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਆ-ਜੰਤ ਤੈਨੂੰ ਸਿਮਰਦੇ ਹਨ।

ਪਦ ਅਰਥ ਸਭਿ = ਸਾਰੇ ਜੀਵ। ਸਿਰਜਣਹਾਰਾ = ਹੇ ਕਰਤਾਰ!

SikhNet (Spanish)Todos meditan, todos meditan en Ti, oh Querido Señor, oh Creador Verdadero,

ਸਭਿ ਜੀਅ ਤੁਮਾਰੇ ਜੀ; ਤੂੰ ਜੀਆ ਕਾ ਦਾਤਾਰਾ ॥

sabh jeea tumaare jee; toon jeea kaa daataaraa |

Sant Singh KhalsaAll beings are Yours; You are the Giver of all beings.
Manmohan SinghAll the creatures are Thine and Thou art the Donor of the living beings.
Manmohan Singh (Punjabi)ਸਮੂਹ ਜੀਵ ਜੰਤੂ ਤੈਡੇਂ ਹਨ। ਤੂੰ ਪ੍ਰਾਣਧਾਰੀਆਂ ਦਾ ਦਾਤਾ ਹੈਂ।
Fareedkot Teekaਹੇ ਹਰਿ ਜੀ! ਸਭੀ ਜੀਵ ਤੁਮਾਰੇ ਉਤਪਤ ਕੀਏ ਹੂਏ ਹੈਂ ਅਰ ਤੂੰ ਹੀ ਸਭ ਜੀਵੋਂ ਕਾ ਦਾਤਾ ਹੈਂ ਅਰ ਮੈਂ ਐਸੇ ਉਪਦੇਸ਼ ਕਰਤਾ ਰਹਾਂਗਾ॥
Prof. Sahib Singhਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈਂ।

ਪਦ ਅਰਥ ਦਾਤਾਰਾ = ਰਾਜ਼ਕ।

SikhNet (Spanish)todos los seres son Tuyos, eres el Dador de todos los seres.

ਹਰਿ ਧਿਆਵਹੁ ਸੰਤਹੁ ਜੀ; ਸਭਿ ਦੂਖ ਵਿਸਾਰਣਹਾਰਾ ॥

har dhiaavahu santahu jee; sabh dookh visaaranahaaraa |

Sant Singh KhalsaSo meditate on the Lord, O Saints; He is the One who takes away all pain.
Manmohan SinghO ye saints, meditate on God the Dispeller of all the distresses.
Manmohan Singh (Punjabi)ਤੁਸੀਂ ਹੇ ਸਾਧੂਓ! ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਹੈ।
Fareedkot Teekaਹੇ ਭਾਈ ਸੰਤ ਜਨੋ! ਜੋ ਪਰਮੇਸ੍ਵਰ ਸਭ ਦੁਖੋਂ ਕੇ ਵਿਸਾਰਨੇ ਹਾਰਾ, ਭਾਵ ਦੁਖ ਦੂਰ ਕਰ ਕੇ ਸੁਖ ਦੇਣੇ ਹਾਰਾ ਹੈ, ਤਿਸ ਹਰਿ ਜੀ ਕੋ ਧਿਆਵਣਾ ਕਰੋ॥
Prof. Sahib Singhਹੇ ਸੰਤ ਜਨੋ! ਉਸ ਪ੍ਰਭੂ ਨੂੰ ਸਿਮਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
SikhNet (Spanish)Mediten entonces en el Señor, oh Santos, Él es Quien quita todo el dolor,

ਹਰਿ ਆਪੇ ਠਾਕੁਰੁ. ਹਰਿ ਆਪੇ ਸੇਵਕੁ ਜੀ; ਕਿਆ ਨਾਨਕ ਜੰਤ ਵਿਚਾਰਾ ॥੧॥

har aape tthaakur. har aape sevak jee; kiaa naanak jant vichaaraa |1|

Sant Singh KhalsaThe Lord Himself is the Master, and He Himself is His own servant. O Nanak, how insignificant are mortal beings! ||1||
Manmohan SinghGod Himself is the Lord and Himself the servant. How insignificant the man is, O Nanak!
Manmohan Singh (Punjabi)ਵਾਹਿਗੁਰੂ ਖੁਦ ਸੁਆਮੀ ਹੈ ਅਤੇ ਖੁਦ ਹੀ ਟਇਲੂਆਂ, ਇਨਸਾਨ ਕਿੰਨਾ ਨਾਚੀਜ਼ ਹੈ, ਹੇ ਨਾਨਕ!
Fareedkot Teekaਹੇ ਸੰਤੋ! ਹਰੀ ਆਪੇ ਹੀ ਠਾਕੁਰ ਹੈ ਅਰ ਹਰਿ ਜੀ ਆਪੇ ਹੀ ਸੇਵਕ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ (ਵਿਚਾਰਾ) ਭਾਵ ਤੁਛ ਜੀਵ ਕਿਆ ਹੂੰ ਜੋ ਤਿਸ ਕਾ ਜਸ ਬਰਨਨ ਕਰ ਸਕੂੰ॥੧॥
Prof. Sahib Singhਉਹ ਪ੍ਰਭੂ (ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਹੈ। ਹੇ ਨਾਨਕ! ਜੀਵ ਵਿਚਾਰੇ ਕੀਹ ਹਨ? (ਭਾਵ, ਜੀਵਾਂ ਦੀ ਉਸ ਪ੍ਰਭੂ ਤੋਂ ਵੱਖਰੀ ਕੋਈ ਹਸਤੀ ਨਹੀਂ) ॥੧॥

ਪਦ ਅਰਥ ਠਾਕੁਰੁ = ਮਾਲਕ ॥੧॥

SikhNet (Spanish)el Señor Mismo es el Maestro, y Él Mismo es Su Propio Sirviente, oh dice Nanak, ¡Qué insignificantes son los mortales. (1)

ਤੂੰ ਘਟ ਘਟ ਅੰਤਰਿ. ਸਰਬ ਨਿਰੰਤਰਿ ਜੀ; ਹਰਿ ਏਕੋ ਪੁਰਖੁ ਸਮਾਣਾ ॥

toon ghatt ghatt antar. sarab nirantar jee; har eko purakh samaanaa |

Sant Singh KhalsaYou are totally pervading within each and every heart; O Lord, You are the One Primal Being, All-permeating.
Manmohan SinghThou, O Venerable and Unique Lord (God), art uninterruptedly contained in all the hearts and everything.
Manmohan Singh (Punjabi)ਤੂੰ ਹੇ ਪੂਜਯ, ਅਤੇ ਅਦੁੱਤੀ ਵਾਹਿਗੁਰੂ ਸੁਆਮੀ, ਸਾਰਿਆਂ ਦਿਲਾਂ ਤੇ ਹਰ ਇਕਸ ਅੰਦਰ ਇਕਰਸ ਸਮਾਇਆ ਹੋਇਆ ਹੈ।
Fareedkot Teekaਹੇ ਹਰਿ ਪੁਰਖ ਜੀ! ਸਭ ਘਟੋਂ ਘਟੋਂ ਕੇ ਅੰਤਰ ਨਿਰੰਤਰ ਏਕ ਰਸ ਤੂੰ ਹੀ ਏਕ ਸਮਾਇ ਰਹਾ ਹੈ॥
Prof. Sahib Singhਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ, ਤੂੰ ਸਭ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ।

ਪਦ ਅਰਥ ਘਟ = ਸਰੀਰ। ਅੰਤਰਿ = ਅੰਦਰ। ਘਟ ਘਟ ਅੰਤਰਿ = ਹਰੇਕ ਸਰੀਰ ਦੇ ਅੰਦਰ। ਨਿਰੰਤਰਿ = ਅੰਦਰ ਇਕ-ਰਸ।

SikhNet (Spanish)Prevaleces totalmente en cada corazón, oh Señor, eres el Ser Primordial,

ਇਕਿ ਦਾਤੇ. ਇਕਿ ਭੇਖਾਰੀ ਜੀ; ਸਭਿ ਤੇਰੇ ਚੋਜ ਵਿਡਾਣਾ ॥

eik daate. ik bhekhaaree jee; sabh tere choj viddaanaa |

Sant Singh KhalsaSome are givers, and some are beggars; all of this is Your wondrous play!
Manmohan SinghSome are the givers and some the mumpers. All these are Thine wonderful plays (ways of working).
Manmohan Singh (Punjabi)ਕਈ ਸਖ਼ੀ ਹਨ ਅਤੇ ਕਈ ਮੰਗਤੇ। ਇਹ ਸਾਰੀਆ ਤੇਰੀਆਂ ਅਸਚਰਜ ਖੇਡਾਂ ਹਨ।
Fareedkot Teekaਏਕ ਦਾਤੇ ਬਨੇ ਹੂਏ ਹੈਂ ਅਰ ਏਕ ਭਿਛਕ ਹੈਂ। ਹੇ ਹਰਿ ਜੀ! ਏਹ ਸਭ (ਵਿਡਾਣਾ) ਅਸਚਰਜ ਤੇਰੇ ਹੀ (ਚੋਜ) ਤਮਾਸ਼ੇ ਹੈਂ॥
Prof. Sahib Singh(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ-ਇਹ ਤੇਰੇ ਹੀ ਅਸਚਰਜ ਤਮਾਸ਼ੇ ਹਨ।

ਪਦ ਅਰਥ ਇਕਿ = {ਪੜਨਾਂਵ 'ਇਕ' ਤੋਂ ਬਹੁ-ਵਚਨ} ਕਈ ਜੀਵ। ਚੋਜ = ਤਮਾਸ਼ੇ, ਕੌਤਕ। ਵਿਡਾਣਾ = ਅਸਚਰਜ।

SikhNet (Spanish)compenetrándolo todo, algunos dan, otros pordiosean y todo esto es Tu Maravillosa Obra.

ਤੂੰ ਆਪੇ ਦਾਤਾ. ਆਪੇ ਭੁਗਤਾ ਜੀ; ਹਉ ਤੁਧੁ ਬਿਨੁ. ਅਵਰੁ ਨ ਜਾਣਾ ॥

toon aape daataa. aape bhugataa jee; hau tudh bin. avar na jaanaa |

Sant Singh KhalsaYou Yourself are the Giver, and You Yourself are the Enjoyer. I know of no other than You.
Manmohan SinghThou Thyself art the Giver and Thyself the Enjoyer. Beside Thee, I know of none other.
Manmohan Singh (Punjabi)ਤੂੰ ਆਪੇ ਹੀ ਦੇਣ ਵਾਲਾ ਹੇਂ ਅਤੇ ਆਪ ਹੀ ਭੋਗਣ ਵਾਲਾ। ਤੇਰੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਤੂੰ ਆਪ ਹੀ ਦਾਤਾ ਹੈਂ ਅਰੁ ਆਪ ਹੀ ਪਦਾਰਥੋਂ ਕੋ ਭੋਗਤਾ ਹੈਂ, ਮੈਂ ਤੇਰੇ ਸੇ ਬਿਨਾ ਔਰ ਦੂਸਰੇ ਕੋ ਨਹੀਂ ਜਾਨਤਾ ਹੂੰ॥
Prof. Sahib Singh(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ ਆਪ ਹੀ (ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਭਾਵ, ਤੈਥੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ)।

ਪਦ ਅਰਥ ਭੁਗਤਾ = ਭੋਗਣ ਵਾਲਾ, ਖਾਣ ਵਾਲਾ।

SikhNet (Spanish)Tú Mismo eres el Dador y eres Quien lo goza, no conozco a nadie más que a Ti,

ਤੂੰ ਪਾਰਬ੍ਰਹਮੁ. ਬੇਅੰਤੁ ਬੇਅੰਤੁ ਜੀ; ਤੇਰੇ ਕਿਆ ਗੁਣ ਆਖਿ ਵਖਾਣਾ ॥

toon paarabraham. beant beant jee; tere kiaa gun aakh vakhaanaa |

Sant Singh KhalsaYou are the Supreme Lord God, Infinite and Eternal; what Glorious Praises of Yours should I speak and chant?
Manmohan SinghThou art the infinite and limitless Supreme Lord. What excellences of Thine should I narrate and recount.
Manmohan Singh (Punjabi)ਤੂੰ ਅਨੰਤ ਅਤੇ ਬੇ-ਓੜਕ ਸ਼ਰੋਮਣੀ ਸਾਹਿਬ ਹੈਂ। ਤੇਰੀਆਂ ਕਿਹੜੀਆਂ ਕਿਹੜੀਆਂ ਉਤਕ੍ਰਿਸ਼ਟਤਾਈਆਂ ਮੈਂ ਵਰਨਣ ਤੇ ਬਿਆਨ ਕਰਾਂ।
Fareedkot Teekaਹੇ ਪਾਰਬ੍ਰਹਮ ਜੀ! ਤੂੰ ਤੀਨੋਂ ਕਾਲੋਂ ਮੇਂ ਬੇਅੰਤ ਹੈਂ। ਮੈਂ ਤੇਰੇ ਗੁਨੋਂ ਕੋ ਮੁਖ ਸੇ ਕਿਆ ਬਰਨਨ ਕਰੂੰ, ਭਾਵ ਮੇਰੇ ਸੇ ਕਹੇ ਨਹੀਂ ਜਾਤੇ॥
Prof. Sahib Singhਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਦੱਸਾਂ? ਤੂੰ ਬੇਅੰਤ ਪਾਰਬ੍ਰਹਮ ਹੈਂ, ਤੂੰ ਬੇਅੰਤ ਪਾਰਬ੍ਰਹਮ ਹੈਂ।

ਪਦ ਅਰਥ ਆਖਿ = ਆਖ ਕੇ। ਵਖਾਣਾ = ਮੈਂ ਦੱਸਾਂ।

SikhNet (Spanish)eres el Supremo Señor Dios, Infinito y Eterno, ¿cuál de Tus Gloriosas Alabanzas podría entonar?

ਜੋ ਸੇਵਹਿ. ਜੋ ਸੇਵਹਿ ਤੁਧੁ ਜੀ; ਜਨੁ ਨਾਨਕੁ. ਤਿਨੑ ਕੁਰਬਾਣਾ ॥੨॥

jo seveh. jo seveh tudh jee; jan naanak. tina kurabaanaa |2|

Sant Singh KhalsaUnto those who serve, unto those who serve You, slave Nanak is a sacrifice. ||2||
Manmohan SinghSerf Nanak is a sacrifice unto those who serve who serve Thee, O Sire Lord.
Manmohan Singh (Punjabi)ਨਫ਼ਰ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ, ਜਿਹੜੇ, ਹੇ ਸੁਆਮੀ ਮਹਾਰਾਜ, ਤੇਰੀ ਟਹਿਲ ਤੇ ਘਾਲ ਕਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰੇ ਦਾਸ ਮਨ ਕਰ ਕੇ ਸੇਵਤੇ ਹੈਂ ਅਰ ਬਾਣੀ ਕਰ ਕੇ ਭੀ ਸੇਵਤੇ ਹੈਂ, ਮੈਂ ਤਿਨ ਤੇਰੇ ਦਾਸੋਂ ਪਰ ਸੇ ਬਲਿਹਾਰਨੇ ਜਾਤਾ ਹੂੰ॥੨॥
Prof. Sahib Singhਹੇ ਪ੍ਰਭੂ! ਜੋ ਤੈਨੂੰ ਯਾਦ ਕਰਦੇ ਹਨ ਜੋ ਤੈਨੂੰ ਸਿਮਰਦੇ ਹਨ, ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੨॥
SikhNet (Spanish)Hacia aquellos que sirven, hacia aquellos que Te sirven, oh dice Nanak, ofrezco mi ser en sacrificio. (2)

ਹਰਿ ਧਿਆਵਹਿ. ਹਰਿ ਧਿਆਵਹਿ ਤੁਧੁ ਜੀ ਸੇ; ਜਨ ਜੁਗ ਮਹਿ ਸੁਖ ਵਾਸੀ ॥

har dhiaaveh. har dhiaaveh tudh jee se; jan jug meh sukh vaasee |

Sant Singh KhalsaThose who meditate on the Lord, those who meditate on You, O Dear Lord, those humble beings dwell in peace in this world.
Manmohan SinghThose who deliberate and ponder over Thee, O Sire Lord, those persons abide in peace in this world.
Manmohan Singh (Punjabi)ਹੇ ਸੁਆਮੀ ਮਹਾਰਾਜ! ਜੋ ਤੇਰਾ ਅਰਾਧਨ ਤੇ ਸਿਮਰਨ ਕਰਦੇ ਹਨ ਉਹ ਪੁਰਸ਼ ਇਸ ਜਹਾਨ ਅੰਦਰ ਆਰਾਮ ਨਾਲ ਵਸਦੇ ਹਨ।
Fareedkot Teekaਹੇ ਹਰਿ ਜੀ! ਜੋ ਤੁਝ ਕੋ ਮਨ ਕਰ ਕੇ ਧ੍ਯਾਵਤੇ ਹੈਂ ਅਰੁ ਬਾਣੀ ਕਰ ਕੇ ਧ੍ਯਾਵਤੇ ਹੈਂ, ਸੋ ਦਾਸ ਸੰਸਾਰ ਮੇਂ ਸਦਾ ਸੁਖੀ ਬਸਤੇ ਹੈਂ॥
Prof. Sahib Singhਹੇ ਹਰੀ! ਜੋ ਮਨੁੱਖ ਤੈਨੂੰ ਸਿਮਰਦੇ ਹਨ ਜੋ ਤੈਨੂੰ ਧਿਆਉਂਦੇ ਹਨ, ਉਹ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।

ਪਦ ਅਰਥ ਸੇ ਜਨ = ਉਹੀ ਮਨੁੱਖ {ਬਹੁ-ਵਚਨ}। ਜੁਗ ਮਹਿ = ਜ਼ਿੰਦਗੀ ਵਿਚ। ਸੁਖ ਵਾਸੀ = ਸੁਖ ਨਾਲ ਰਹਿਣ ਵਾਲੇ।

SikhNet (Spanish)Quienes meditan en el Señor, quienes meditan en Ti, oh Señor Amado, esos seres humildes viven en Paz en este mundo.

ਸੇ ਮੁਕਤੁ. ਸੇ ਮੁਕਤੁ ਭਏ; ਜਿਨੑ ਹਰਿ ਧਿਆਇਆ ਜੀਉ; ਤਿਨ ਟੂਟੀ ਜਮ ਕੀ ਫਾਸੀ ॥

se mukat. se mukat bhe; jina har dhiaaeaa jeeo; tin ttoottee jam kee faasee |

Sant Singh KhalsaThey are liberated, they are liberated, who meditate on the Lord; the noose of Death is cut away from them.
Manmohan SinghEmancipated and liberated are they who remember Thee, O Sire God. Their death's noose is cut.
Manmohan Singh (Punjabi)ਮੋਖ਼ਸ਼ ਅਤੇ ਬੰਦ-ਖਲਾਸ ਹਨ ਉਹ ਜੋ, ਹੇ ਵਾਹਿਗੁਰੂ ਮਹਾਰਾਜ, ਤੇਰਾ ਚਿੰਤਨ ਕਰਦੇ ਹਨ। ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਹੇ ਹਰਿ ਜੀ! ਜਿਨੋਂ ਨੇ ਤੁਝ ਕੋ ਧ੍ਯਾਯਾ ਹੈ, ਸੋਈ ਸੰਸਾਰ ਸੇ ਮੁਕਤਿ ਭਏ ਹੈਂ, ਫਿਰ ਮੁਕਤਿ ਕੀ ਇਛਾ ਸੇ ਭੀ ਮੁਕਤਿ ਹੂਏ ਹੈਂ; ਵਾ ਪੀਛੇ ਔਰ ਅਬ ਸੋ ਸੋ ਪੁਰਸ ਮੁਕਤਿ ਹੂਏ ਹੈਂ ਅਰ ਤਿਨ ਕੀ ਆਵਾਗਵਨ ਰੂਪ ਜਮ ਕੀ ਫਾਸੀ ਤੂਟ ਗਈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਹਰੀ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ।

ਪਦ ਅਰਥ ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਅਜ਼ਾਦ।

SikhNet (Spanish)Son liberados, liberados, quienes meditan en el Señor; el dogal de la muerte es retirado de ellos.

ਜਿਨ ਨਿਰਭਉ. ਜਿਨੑ ਹਰਿ ਨਿਰਭਉ ਧਿਆਇਆ ਜੀਉ; ਤਿਨ ਕਾ ਭਉ ਸਭੁ ਗਵਾਸੀ ॥

jin nirbhau. jina har nirbhau dhiaaeaa jeeo; tin kaa bhau sabh gavaasee |

Sant Singh KhalsaThose who meditate on the Fearless One, on the Fearless Lord, all their fears are dispelled.
Manmohan SinghThey who meditate in the Fearless, the Fearless Lord all their fear is shaken off.
Manmohan Singh (Punjabi)ਜੋ ਨਿੱਡਰ, ਨਿੱਡਰ ਪ੍ਰਭੂ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ।
Fareedkot Teekaਹੇ ਨਿਰਭ੍ਯ ਹਰਿ ਜੀ! ਜਿਨੋਂ ਜਿਨੋਂ ਨੇ ਸੰਸਾਰ ਸੇ ਨਿਰਭੈ ਹੋ ਕਰ ਤੁਝ ਕੋ ਧ੍ਯਾਯਾ ਹੈ, ਤਿਨ ਕਾ ਸਰਬ ਪ੍ਰਕਾਰ ਕਾ ਭੈ ਦੂਰ ਕਰ ਦੇਤੇ ਹੋ ਅਰ ਕਰੋਗੇ॥
Prof. Sahib Singhਜਿਨ੍ਹਾਂ ਨੇ ਨਿਰਭਉ ਪ੍ਰਭੂ ਨੂੰ ਧਿਆਇਆ ਹੈ, ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।
SikhNet (Spanish)Los temores de quienes meditan en el Señor Sin Miedo, son erradicados.

ਜਿਨੑ ਸੇਵਿਆ. ਜਿਨੑ ਸੇਵਿਆ ਮੇਰਾ ਹਰਿ ਜੀਉ; ਤੇ ਹਰਿ ਹਰਿ ਰੂਪਿ ਸਮਾਸੀ ॥

jina seviaa. jina seviaa meraa har jeeo; te har har roop samaasee |

Sant Singh KhalsaThose who have served, those who have served my Dear Lord, are absorbed into the Being of the Lord, Har, Har.
Manmohan SinghThey who have served they who have served my Sire God they are absorbed in the personality of Lord God.
Manmohan Singh (Punjabi)ਜਿੰਨ੍ਹਾਂ ਨੇ ਮੇਰੇ ਵਾਹਿਗੁਰੂ ਮਹਾਰਾਜ ਦੀ ਟਹਿਲ ਕਮਾਈ ਹੈ, ਟਹਿਲ ਕਮਾਈ ਹੈ, ਉਹ ਵਾਹਿਗੁਰੂ ਸੁਆਮੀ ਦੇ ਸਰੂਪ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਹੇ ਮੇਰੇ ਸੁਆਮੀ ਹਰੇ ਕਰਣੇ ਹਾਰੇ ਹਰਿ ਜੀ! ਜਿਨੋਂ ਨੇ ਤੁਝ ਕੋ ਮਨ ਅਰ ਬਾਣੀ ਕਰ ਕੇ ਸੇਵਨ ਕੀਆ ਹੈ, ਸੋ ਪੁਰਸ ਤੇਰੇ ਸਰੂਪ ਮੇਂ ਸਮਾਏ ਹੈਂ ਔਰ ਸਮਾਵੇਂਗੇ॥
Prof. Sahib Singhਜਿਨ੍ਹਾਂ ਨੇ ਪਿਆਰੇ ਪ੍ਰਭੂ ਨੂੰ ਸਿਮਰਿਆ ਹੈ, ਉਹ ਪ੍ਰਭੂ ਦੇ ਸਰੂਪ ਵਿਚ ਹੀ ਲੀਨ ਹੋ ਗਏ ਹਨ।

ਪਦ ਅਰਥ ਰੂਪਿ = ਰੂਪ ਵਿਚ। ਸਮਾਸੀ = ਲੀਨ ਹੋ ਜਾਂਦੇ ਹਨ।

SikhNet (Spanish)Quienes han servido, quienes han servido a mi Amado Señor, son absorbidos en el Ser del Señor, Jar, Jar.

ਸੇ ਧੰਨੁ ਸੇ ਧੰਨੁ. ਜਿਨ ਹਰਿ ਧਿਆਇਆ ਜੀਉ; ਜਨੁ ਨਾਨਕੁ. ਤਿਨ ਬਲਿ ਜਾਸੀ ॥੩॥

se dhan se dhan. jin har dhiaaeaa jeeo; jan naanak. tin bal jaasee |3|

Sant Singh KhalsaBlessed are they, blessed are they, who have meditated on the Dear Lord; slave Nanak is a sacrifice to them. ||3||
Manmohan SinghBlest are they blest are they who have meditated on Sire God. Serf Nanak is devoted unto them.
Manmohan Singh (Punjabi)ਮੁਬਾਰਕ ਹਨ ਉਹ, ਮੁਬਾਰਕ ਹਨ ਉਹ, ਜਿਨ੍ਹਾਂ ਨੇ ਵਾਹਿਗੁਰੂ ਮਹਾਰਾਜ ਦਾ ਆਰਾਧਨ ਕੀਤਾ ਹੈ। ਨਫ਼ਰ (ਦਾਸ) ਨਾਨਕ ਉਨ੍ਹਾਂ ਉਤੋਂ ਸਦਕੇ ਜਾਂਦਾ ਹੈ।
Fareedkot Teekaਹੇ ਹਰਿ ਜੀ! ਜਿਨੋਂ ਨੇ ਮਨ ਅਰ ਬਾਨੀ ਕਰ ਕੇ ਤੁਝ ਕੋ ਧਿਆਇਆ ਹੈ, ਸੋ ਧੰਨ੍ਯ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਤਿਨ ਕੇ ਊਪਰ ਸੇ ਬਲਿਹਾਰਨੇ ਜਾਤਾ ਹੂੰ ਅਰ ਜਾਵੋਂਗਾ॥੩॥
Prof. Sahib Singhਭਾਗਾਂ ਵਾਲੇ ਹਨ ਉਹ ਮਨੁੱਖ; ਧੰਨ ਹਨ ਉਹ ਮਨੁੱਖ, ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਹੈ, ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ॥੩॥

ਪਦ ਅਰਥ ਧੰਨੁ = ਭਾਗਾਂ ਵਾਲੇ ॥੩॥

SikhNet (Spanish)Benditos sean, benditos sean, quienes han meditado en mi Señor Dios, el Esclavo Nanak ofrece su vida en sacrificio a ellos. (3)

ਤੇਰੀ ਭਗਤਿ. ਤੇਰੀ ਭਗਤਿ ਭੰਡਾਰ ਜੀ; ਭਰੇ ਬੇਅੰਤ ਬੇਅੰਤਾ ॥

teree bhagat. teree bhagat bhanddaar jee; bhare beant beantaa |

Sant Singh KhalsaDevotion to You, devotion to You, is a treasure, overflowing, infinite and endless.
Manmohan SinghInfinite and innumerable treasures of Thine meditation, Thine devoted meditation ever remain brimful.
Manmohan Singh (Punjabi)ਤੈਡੇ ਸਿਮਰਨ, ਤੈਡੇ ਸਿਮਰਨ ਦੇ ਅਨੰਤ ਅਤੇ ਅਣ-ਗਣਿਤ ਖ਼ਜ਼ਾਨੇ ਸਦੀਵ ਹੀ ਪਰੀ-ਪੂਰਨ ਰਹਿੰਦੇ ਹਨ।
Fareedkot Teekaਹੇ ਬ੍ਯੰਤ ਹਰਿ ਜੀ! ਤੇਰੀ ਭਗਤੀ ਕੇ ਖਜਾਨੇ, ਭਾਵ ਭਗਤੋਂ ਕੇ ਰਿਦੇ ਤੀਨੋਂ ਕਾਲੋਂ ਮੇਂ ਬ੍ਯੰਤ ਹੀ ਭਰੇ ਹੂਏ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਭਗਤਿ ਭੰਡਾਰ = ਭਗਤੀ ਦੇ ਖ਼ਜ਼ਾਨੇ।

SikhNet (Spanish)Devoción a Ti, Devoción a Ti, es el Tesoro Desbordante, Ilimitado e Infinito,

ਤੇਰੇ ਭਗਤ. ਤੇਰੇ ਭਗਤ ਸਲਾਹਨਿ ਤੁਧੁ ਜੀ; ਹਰਿ ਅਨਿਕ ਅਨੇਕ ਅਨੰਤਾ ॥

tere bhagat. tere bhagat salaahan tudh jee; har anik anek anantaa |

Sant Singh KhalsaYour devotees, Your devotees praise You, O Dear Lord, in many and various ways.
Manmohan SinghIn many and various ways the numberless saints of Thine saints of Thine, O God, praise Thee.
Manmohan Singh (Punjabi)ਬਹੁਤੇ ਅਤੇ ਭਿੰਨ ਭਿੰਨ ਤਰੀਕਿਆਂ ਨਾਲ, ਬੇ-ਗਿਣਤ ਤੈਡੇਂ ਸਾਧੂ, ਹੈ ਵਾਹਿਗੁਰੂ! ਤੇਰੀ ਸਿਫ਼ਤ ਸ਼ਲਾਘਾ ਕਰਦੇ ਹਨ।
Fareedkot Teekaਹੇ ਅਨੰਤ ਹਰਿ ਜੀ! ਤੇਰੇ ਅਨੇਕ ਭਗਤ ਤੇਰੀ ਤੀਨੋ ਕਾਲੋਂ ਮੇਂ (ਸਲਾਹਨਿ) ਸੋਭਾ ਕਰਤੇ ਹੈਂ॥
Prof. Sahib Singhਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ।

ਪਦ ਅਰਥ ਭਗਤ = ਬੰਦਗੀ ਕਰਨ ਵਾਲੇ {ਨੋਟ: ਲਫ਼ਜ਼ 'ਭਗਤਿ' ਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।

SikhNet (Spanish)Tus Devotos, Tus Devotos Te Alaban, oh Amado Señor, de muchas y mil maneras.

ਤੇਰੀ ਅਨਿਕ. ਤੇਰੀ ਅਨਿਕ, ਕਰਹਿ ਹਰਿ ਪੂਜਾ ਜੀ; ਤਪੁ ਤਾਪਹਿ ਜਪਹਿ ਬੇਅੰਤਾ ॥

teree anik. teree anik, kareh har poojaa jee; tap taapeh japeh beantaa |

Sant Singh KhalsaFor You, so many, for You, so very many, O Dear Lord, perform worship and adoration; they practice penance and endlessly chant in meditation.
Manmohan SinghGood many and several perform Thy worship, O endless God! They practise penance and repeat Thy Name.
Manmohan Singh (Punjabi)ਬਹੁਤ ਜਿਆਦਾ, ਬਹੁਤ ਬਹੁਤ ਤੈਡੀਂ ਉਪਾਸ਼ਨਾ ਕਰਦੇ ਹਨ ਹੇ ਹਦਬੰਨਾ-ਰਹਿਤ ਵਾਹਿਗੁਰੂ। ਉਹ ਤਪੱਸਿਆ ਸਾਧਦੇ ਹਨ ਅਤੇ ਤੇਰੇ ਨਾਮ ਨੂੰ ਉਚਾਰਦੇ ਹਨ।
Fareedkot Teekaਹੇ ਬਿ੍ਯੰਤ ਹਰਿ ਜੀ! ਤੇਰੀ ਅਨੇਕ ਪ੍ਰਕਾਰ ਕੀ ਪੂਜਾ ਹੈ ਅਰ ਤੇਰੀ ਪਰਾਪਤੀ ਕੇ ਵਾਸਤੇ ਅਨੇਕ ਹੀ ਪੁਜਾਰੀ ਪੂਜਾ ਕਰਤੇ ਹੈਂ। ਅਨੇਕ ਹੀ ਤੇਰੇ ਹੇਤ ਤਪ ਤਾਪਤੇ ਹੈਂ ਅਰ ਅਨੇਕ ਹੀ ਤੇਰਾ ਜਪ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ, ਬੇਅੰਤ ਜੀਵ (ਤੈਨੂੰ ਮਿਲਣ ਲਈ) ਤਾਪ ਸਾਧਦੇ ਹਨ।

ਪਦ ਅਰਥ ਅਨਿਕ = ਅਨੇਕਾਂ। ਤਪੁ = ਧੂਣੀਆਂ ਆਦਿਕ ਦਾ ਸਰੀਰਕ ਔਖ।

SikhNet (Spanish)Para Ti tantos, para Ti muchísimos más, oh Amado Señor, realizan Alabanza y Adoración, practican Penitencia e interminablemente cantan en Meditación.

ਤੇਰੇ ਅਨੇਕ ਤੇਰੇ ਅਨੇਕ. ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ; ਕਰਿ ਕਿਰਿਆ ਖਟੁ ਕਰਮ ਕਰੰਤਾ ॥

tere anek tere anek. parreh bahu sinmrit saasat jee; kar kiriaa khatt karam karantaa |

Sant Singh KhalsaFor You, many - for You, so very many read the various Simritees and Shaastras; they perform religious rituals and the six ceremonies.
Manmohan SinghMany, numerous men of Thine read good many Simirtis and Shashtras. They perform rituals and six religious rites.
Manmohan Singh (Punjabi)ਤੈਡੇ ਘਣੇ ਅਤੇ ਕਈ ਬੰਦੇ ਬਹੁਤੀਆਂ ਸਿਮਰਤੀਆਂ ਅਤੇ ਸ਼ਾਸਤਰ ਵਾਚਦੇ ਹਨ। ਉਹ ਕਰਮ ਕਾਂਡ ਕਰਦੇ ਹਨ ਅਤੇ ਛੇ ਧਾਰਮਕ ਸੰਸਕਾਰ (ਵਿਦਿਆ ਪੜਨੀ ਪੜ੍ਹਾਉਣੀ ਯੱਗ ਕਰਨਾ ਕਰਾਉਣਾ ਅਤੇ ਦੇਣਾ ਤੇ ਲੈਣਾ) ਕਮਾਉਂਦੇ ਹਨ।
Fareedkot Teekaਹੇ ਅਕਾਲ ਪੁਰਖ ਜੀ! ਤੇਰੇ ਸ੍ਵਰੂਪ ਕੇ ਕਥਨ ਕਰਨ ਵਾਲੇ ਅਨੇਕ ਹੀ ਸਾਸਤ੍ਰ ਅਰ ਬਹੁਤੀਆਂ ਸਿੰਮ੍ਰਤੀਆਂ ਹੈਂ ਅਰ ਅਨੇਕ ਹੀ ਤੇਰੇ ਭਗਤ ਤਿਨ ਸਿੰਮ੍ਰਤੀਓਂ ਔਰ ਸਾਸਤ੍ਰੋਂ ਕੋ ਪੜਤੇ ਹੈਂ ਅਰ ਏਕ ਜੱਗ ਆਦੀ ਕਰਮੋਂ ਕੀ ਕਿਰਿਆ ਕਰਤੇ ਹੈਂ ਔਰ ਏਕ ਖਟ ਕਰਮ ਕਰਤੇ ਹੈਂ⁽¹⁾॥
Prof. Sahib Singhਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੜ੍ਹਦੇ ਹਨ, (ਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ।

ਪਦ ਅਰਥ ਸਿਮ੍ਰਿਤਿ = ਉਹ ਧਾਰਮਿਕ ਪੁਸਤਕ ਜੋ ਹਿੰਦੂ ਵਿਦਵਾਨ ਰਿਸ਼ੀਆਂ ਨੇ ਵੇਦਾਂ ਨੂੰ ਚੇਤੇ ਕਰ ਕੇ ਆਪਣੇ ਸਮਾਜ ਦੀ ਅਗਵਾਈ ਲਈ ਲਿਖੇ; ਇਹਨਾਂ ਦੀ ਗਿਣਤੀ ੨੭ ਦੇ ਕਰੀਬ ਹੈ। ਸਾਸਤ = ਹਿੰਦੂ ਧਰਮ ਦੇ ਫ਼ਲਸਫ਼ੇ ਦੇ ਪੁਸਤਕ ਜੋ ਗਿਣਤੀ ਵਿਚ ਛੇ ਹਨ: ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ। ਕਿਰਿਆ = ਧਾਰਮਿਕ ਸੰਸਕਾਰ। ਖਟੁ = ਛੇ। ਖਟੁ ਕਰਮ = ਮਨੂ-ਸਿਮ੍ਰਿਤਿ ਅਨੁਸਾਰ ਇਹ ਛੇ ਕਰਮ ਇਉਂ ਹਨ: ਪੜ੍ਹਣਾ, ਪੜ੍ਹਾਣਾ, ਜੱਗ ਕਰਨਾ, ਜੱਗ ਕਰਾਣਾ, ਦਾਨ ਦੇਣਾ, ਦਾਨ ਲੈਣਾ। ਕਰੰਤਾ = ਕਰਦੇ ਹਨ।

SikhNet (Spanish)Para Ti tantos, para Ti muchísimos más, leen los Smritis y los Shastras, ellos realizan los ritos religiosos y las seis ceremonias.

ਸੇ ਭਗਤ. ਸੇ ਭਗਤ ਭਲੇ ਜਨ ਨਾਨਕ ਜੀ; ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥

se bhagat. se bhagat bhale jan naanak jee; jo bhaaveh mere har bhagavantaa |4|

Sant Singh KhalsaThose devotees, those devotees are good, O servant Nanak, who are pleasing to my Lord God. ||4||
Manmohan SinghSublime are those saints, those saints, O Serf Nanak, who are pleasing to my Auspicious Master.
Manmohan Singh (Punjabi)ਸ਼ੇਸ਼ਟ ਹਨ ਉਹ ਸੰਤ, ਉਹ ਸੰਤ, ਹੇ ਨਫਰ ਨਾਨਕ! ਜਿਹੜੇ ਮੈਡੇਂ ਮੁਬਾਰਕ ਮਾਲਕ ਨੂੰ ਚੰਗੇ ਲਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਹਰੀ ਭਗਵੰਤ ਜੀ! ਜੋ ਤੁਝ ਕੋ ਭਾਵਤੇ ਹੈਂ, ਸੋ ਭਗਤ ਤੀਨੋਂ ਕਾਲੋਂ ਮੇਂ ਭਲੇ ਹੈਂ॥੪॥
Prof. Sahib Singhਹੇ ਦਾਸ ਨਾਨਕ! ਉਹ ਭਗਤ ਭਲੇ ਹਨ (ਭਾਵ ਉਹਨਾਂ ਦੀ ਘਾਲ ਥਾਂਇ ਪਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ ॥੪॥

ਪਦ ਅਰਥ ਭਾਵਹਿ = ਚੰਗੇ ਲੱਗਦੇ ਹਨ ॥੪॥

SikhNet (Spanish)Esos Devotos, esos Devotos son buenos, oh, dice el Sirviente Nanak, quienes están complaciendo a mi Señor Dios. (4)

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ; ਤੁਧੁ ਜੇਵਡੁ. ਅਵਰੁ ਨ ਕੋਈ ॥

toon aad purakh aparanpar karataa jee; tudh jevadd. avar na koee |

Sant Singh KhalsaYou are the Primal Being, the Unrivalled Creator Lord; there is no other as Great as You.
Manmohan SinghThou art the Primal Being, the most exalted Creator, none else is as great as Thee.
Manmohan Singh (Punjabi)ਤੂੰ ਪਰਾਪੂਰਬਲੀ ਹਸਤੀ, ਪਰਮ ਸ਼੍ਰੇਸ਼ਟ ਸਿਰਜਣਹਾਰ ਹੈਂ। ਤੈਡੇਂ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਹੇ ਪੁਰਖੁ! ਤੂੰ ਸਭ ਕੀ ਆਦਿ ਹੈਂ ਅਰ (ਅਪਰੰਪਰੁ) ਚੀਟੀ ਤੇ ਬ੍ਰਹਮਾ ਪ੍ਰਯੰਤ ਸਭ ਕਾ ਕਰਤਾ ਹੈਂ ਤੇਰੇ ਜੇਡਾ ਵੱਡਾ ਔਰ ਕੋਈ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਦਾ ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਪਦ ਅਰਥ ਅਪਰੰਪਰ = ਅ-ਪਰੰਪਰ, ਜਿਸ ਦਾ ਪਰਲੇ ਤੋਂ ਪਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਜੇਵਡੁ = ਜੇਡਾ, ਬਰਾਬਰ ਦਾ।

SikhNet (Spanish)Eres el Ser Primordial, el Señor Creador Sin Rival, no hay nadie tan Grandioso como Tú.

ਤੂੰ ਜੁਗੁ ਜੁਗੁ ਏਕੋ. ਸਦਾ ਸਦਾ ਤੂੰ ਏਕੋ ਜੀ; ਤੂੰ ਨਿਹਚਲੁ ਕਰਤਾ ਸੋਈ ॥

toon jug jug eko. sadaa sadaa toon eko jee; toon nihachal karataa soee |

Sant Singh KhalsaYou are the One, age after age; forever and ever, You are One and the same. You are the Eternal, Unchanging Creator.
Manmohan SinghFrom age to age Thou art One and ever and ever Thou art identically the same. Such an ever-stable Creator Thou alone art, O Lord.
Manmohan Singh (Punjabi)ਯੁੱਗਾਂ ਯੁੱਗਾਂ ਤੋਂ ਤੂੰ ਇੱਨ ਬਿੰਨ ਓਹੀ ਹੈਂ ਅਤੇ ਹਮੇਸ਼ਾਂ ਤੇ ਹਮੇਸ਼ਾਂ ਤੂੰ ਐਨ ਓਹੀ ਹੈ। ਐਹੋ ਜੇਹਾ ਸਦੀਵੀ-ਸਥਿਰ ਸਿਰਜਣਹਾਰ ਤੂੰ ਹੈਂ।
Fareedkot Teekaਤੂੰ ਜੁਗੋਂ ਜੁਗੋਂ ਮੇਂ ਏਕ ਹੀ ਹੈਂ ਤੂੰ ਨਿਤ੍ਯੰਪ੍ਰਤੀ ਏਕੋ ਏਕ ਸ੍ਵਰੂਪ ਹੈਂ ਸੋਈ ਤੂੰ ਅਚਲ ਕੁਟਸਥ ਕਰਤਾ ਪੁਰਖੁ ਹੈਂ॥
Prof. Sahib Singhਤੂੰ ਹਰੇਕ ਜੁਗ ਵਿਚ ਆਪ ਹੀ ਹੈਂ, ਤੂੰ ਸਦਾ ਹੀ ਇਕ ਆਪ ਹੀ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ ਤੇ ਸਭ ਦੀ ਸਾਰ ਲੈਣ ਵਾਲਾ ਹੈਂ।

ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ। ਨਿਹਚਲੁ = ਨਾਹ ਹਿੱਲਣ ਵਾਲਾ, ਸਦਾ-ਥਿਰ।

SikhNet (Spanish)Eres el Uno, Época tras Época, por siempre y para siempre, eres Uno y el Mismo, eres el Eterno e Inmutable Señor.

ਤੁਧੁ ਆਪੇ ਭਾਵੈ. ਸੋਈ ਵਰਤੈ ਜੀ; ਤੂੰ ਆਪੇ ਕਰਹਿ ਸੁ ਹੋਈ ॥

tudh aape bhaavai. soee varatai jee; toon aape kareh su hoee |

Sant Singh KhalsaWhatever pleases You comes to pass. Whatever You Yourself do, happens.
Manmohan SinghWhatever Thou Thyself likest that comes to pass and whatever Thyself Thou doest, that comes to pass.
Manmohan Singh (Punjabi)ਜੋ ਕੁਛ ਤੈਨੂੰ ਖੁਦ ਚੰਗਾ ਲਗਦਾ ਹੈ, ਉਹ ਹੋ ਆਉਂਦਾ ਹੈ। ਜੋ ਆਪ ਕਰਦਾ ਹੈਂ ਉਹ ਹੋ ਜਾਂਦਾ ਹੈ।
Fareedkot Teekaਜੋ ਤੈਨੂੰ ਆਪ ਭਾਵਤਾ ਹੈ, ਸੋਈ ਵਰਤਾਰਾ ਵਰਤਤਾ ਹੈ, ਅਰੁ ਜੋ ਤੂੰ ਆਪ ਕਰੇਂਗਾ ਸੇਈ ਬਾਤਿ ਹੋਵੈਗੀ॥
Prof. Sahib Singhਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਆਪ ਨੂੰ ਪਸੰਦ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।

ਪਦ ਅਰਥ ਵਰਤੈ = ਵਰਤਦਾ ਹੈ, ਹੁੰਦਾ ਹੈ।

SikhNet (Spanish)Lo que sea que Te Complace eso sucede, lo que sea que Tú Mismo haces, eso ocurre,

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ; ਤੁਧੁ ਆਪੇ ਸਿਰਜਿ ਸਭ ਗੋਈ ॥

tudh aape srisatt sabh upaaee jee; tudh aape siraj sabh goee |

Sant Singh KhalsaYou Yourself created the entire Universe, and having done so, You Yourself shall destroy it all.
Manmohan SinghThou Thy-self created the whole Universe and having done so, Thou Thyself shalt destroy it.
Manmohan Singh (Punjabi)ਤੂੰ ਆਪ ਹੀ ਸਾਰਾ ਆਲਮ ਰਚਿਆ ਹੈ ਅਤੇ ਸਾਜ ਕੇ ਤੂੰ ਆਪ ਹੀ ਸਾਰੇ ਨੂੰ ਨਾਸ ਕਰ ਦੇਵੇਗਾਂ।
Fareedkot Teekaਤੁਧੁ ਨੇ ਆਪ ਹੀ ਸਭ ਸ੍ਰਿਸਟਿ ਉਤਪਤਿ ਕਰੀ ਹੈ ਫਿਰ ਤੁਝ ਨੇ ਹੀ ਸਿਰਜੀ ਹੋਈ ਸ੍ਰਿਸਟੀ ਆਪਨੇ ਮੇਂ (ਗੋਈ) ਮਿਲਾਈ ਹੈ, ਭਾਵ ਉਤਪਤਿ ਪਾਲਨਾ ਪੁਨਃ ਪ੍ਰਲੈ ਭੀ ਤੁਹੀ ਕਰਤਾ ਹੈਂ॥
Prof. Sahib Singh(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ।

ਪਦ ਅਰਥ ਸਿਰਜਿ = ਪੈਦਾ ਕਰ ਕੇ। ਗੋਈ = ਨਾਸ ਕਰ ਦਿੱਤੀ।

SikhNet (Spanish)Tú Mismo creaste el Universo entero, y habiéndolo creado, Tú Mismo lo destruyes todo.

ਜਨੁ ਨਾਨਕੁ. ਗੁਣ ਗਾਵੈ ਕਰਤੇ ਕੇ ਜੀ; ਜੋ ਸਭਸੈ ਕਾ ਜਾਣੋਈ ॥੫॥੨॥

jan naanak. gun gaavai karate ke jee; jo sabhasai kaa jaanoee |5|2|

Sant Singh KhalsaServant Nanak sings the Glorious Praises of the Creator, the Knower of all. ||5||2||
Manmohan SinghSlave Nanak sings the praises of the Sire Creator, who is the Knower of one and all.
Manmohan Singh (Punjabi)ਗੋਲਾ ਨਾਨਕ, ਸਿਰਜਣਹਾਰ ਮਹਾਰਾਜ ਦਾ ਜੱਸ ਗਾਇਨ ਕਰਦਾ ਹੈ, ਜਿਹੜਾ ਸਾਰਿਆਂ ਦਾ ਜਾਨਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੂੰ ਸਭ ਕਾ ਜਨਨੇ ਵਾਲਾ ਵਾ ਜਾਨਨੇ ਵਾਲਾ ਹੈਂ। ਹੇ ਕਰਤੇ ਪੁਰਖ ਜੀ! ਮੈਂ ਆਪ ਕੇ ਗੁਣ ਗਾਵਤਾ ਹੂੰ॥੫॥੧॥੨॥☬ਬਾਬਾ ਕਾਲੂ ਪ੍ਰਤੀ ਉਤ੍ਰ ਅਰ ਬੇਨਤੀ ਰੂਪ ਭਗਵੰਤ ਕੀ ਮਹਿੰਮਾ ਉਚਾਰਨ ਕਰਤੇ ਹੈਂ:
Prof. Sahib Singhਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ, ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੫॥੨॥

ਪਦ ਅਰਥ ਜਾਣੋਈ = ਜਾਣਨ ਵਾਲਾ ॥੫॥੨॥

SikhNet (Spanish)El Sirviente Nanak canta las Gloriosas Alabanzas del Creador, el Conocedor de todo. (5-2)
Answers quote the Granth verbatim with Ang citations. AI commentary is not Gurbani and not a religious ruling.