ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 348
Sant Singh KhalsaOne Universal Creator God. By The Grace Of The True Guru:
Manmohan SinghThere is but one God. By the grace of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Señor Creador Universal, por la Gracia del Verdadero Guru.
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥
raag aasaa mahalaa 1 chaupade ghar 2 | Ang 348
Sant Singh KhalsaRaag Aasaa, First Mehl, Chaupadhay, Second House:
Manmohan SinghAsa Measure, 1st Guru. Chaupde
Manmohan Singh (Punjabi)ਰਾਗ ਆਸਾ ਪਹਿਲੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
SikhNet (Spanish)Rag Asa, Mejl, Guru Nanak, Primer Canal Divino, Chaupade, Segunda Casa.
ਸੁਣਿ ਵਡਾ; ਆਖੈ ਸਭ ਕੋਈ ॥
sun vaddaa; aakhai sabh koee | Ang 348
Sant Singh KhalsaHearing, everyone calls You Great,
Manmohan SinghBy hearing, everyone calls Thee great O Lord.
Manmohan Singh (Punjabi)ਸੁਣ ਸੁਣ ਕੇ ਹਰ ਕੋਈ ਤੈਨੂੰ ਵਿਸ਼ਾਲ (ਵੱਡਾ) ਆਖਦਾ ਹੈ।
Fareedkot Teekaਸੰਤੋਂ ਔਰ ਸਾਸਤ੍ਰੋਂ ਸੇ ਸੁਣ ਕਰ ਕੇ ਸਭ ਕੋਈ ਤੇਰੇ ਕੋ ਵੱਡਾ ਕਹਤਾ ਹੈ॥
Prof. Sahib Singhਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਕੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।ਪਦ ਅਰਥ ਸਭ ਕੋਈ = ਹਰੇਕ ਜੀਵ। ਸੁਣਿ = ਸੁਣ ਕੇ।
SikhNet (Spanish)Escuchándolo, todos repiten y te llaman Grandioso,
ਕੇਵਡੁ ਵਡਾ; ਡੀਠਾ ਹੋਈ ॥
kevadd vaddaa; ddeetthaa hoee | Ang 348
Sant Singh Khalsabut only one who has seen You, knows just how Great You are.
Manmohan SinghBut who has seen Thee knows how great Thou art.
Manmohan Singh (Punjabi)ਹੇ ਸੁਆਮੀ! ਪਰ ਜਿਸ ਨੇ ਤੈਨੂੰ ਵੇਖਿਆ ਹੈ, ਉਹੀ ਜਾਣਦਾ ਹੈ ਕਿ ਤੂੰ ਕਿੱਡਾ ਕੁ ਵਿਸ਼ਾਲ ਹੈਂ।
Fareedkot Teekaਤੂੰ (ਕੇਵਡੁ) ਕਿਤਨਾ ਕੁ ਵੱਡਾ ਹੈ। ਜਬ ਕਿਸੀ ਨੇ ਮਨ ਬਾਨੀ ਕੇ ਵਿਸ਼ੇ ਕਰ ਕੇ ਦੇਖਾ ਹੋਇ ਤੋ ਕਹੇ ਕਿ ਇਤਨਾ ਵੱਡਾ ਹੈ॥
Prof. Sahib Singhਪਰ ਤੂੰ ਕੇਡਾ ਵੱਡਾ ਹੈਂ ਇਹ ਗੱਲ ਤੈਨੂੰ ਵੇਖਿਆਂ ਹੀ ਦੱਸੀ ਜਾ ਸਕਦੀ ਹੈ।ਪਦ ਅਰਥ ਕੇਵਡੁ = ਕੇਡਾ। ਡੀਠਾ = ਵੇਖਿਆਂ ਹੀ। ਹੋਈ = (ਬਿਆਨ) ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ।
SikhNet (Spanish)pero sólo quien Te ha visto, sabe Lo Grande que eres.
ਕੀਮਤਿ ਪਾਇ ਨ ਕਹਿਆ ਜਾਇ ॥
keemat paae na kahiaa jaae | Ang 349
Sant Singh KhalsaNo one can measure Your Worth, or describe You.
Manmohan SinghNone can appraise and narrate Thee.
Manmohan Singh (Punjabi)ਕੋਈ ਤੇਰਾ ਨਾਂ ਹੀ ਮੁੱਲ ਪਾ ਸਕਦਾ ਹੈ ਤੇ ਨਾਂ ਹੀ ਤੈਨੂੰ ਬਿਆਨ ਕਰ ਸਕਦਾ ਹੈ।
Fareedkot Teekaਜਿਨ ਸੰਤੋਂ ਨੇ ਤੇਰੀ (ਕੀਮਤਿ) ਮ੍ਰਿਯਾਦਾ ਪਾਈ, ਭਾਵ ਸਤ ਚਿਤ ਅਨੰਦ ਰੂਪ ਜਾਨਾ ਭੀ ਹੈ, ਤੋ ਭੀ ਤਿਨਸੇ ਰਸਨਾ ਕਰ ਇਦੰਤਾ ਕਰ ਕੇ ਤੂੰ ਕਹਾ ਨਹੀਂ ਜਾਤਾ ਹੈ॥
Prof. Sahib Singhਤੇਰੇ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, (ਇਹ) ਨਹੀਂ ਦੱਸਿਆ ਜਾ ਸਕਦਾ (ਕਿ ਤੂੰ ਕੇਡਾ ਵੱਡਾ ਹੈਂ)ਪਦ ਅਰਥ ਕੀਮਤਿ = ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ।
SikhNet (Spanish)Nadie puede calcular Tu Valor o Describirte,
ਕਹਣੈ ਵਾਲੇ ਤੇਰੇ; ਰਹੇ ਸਮਾਇ ॥੧॥
kahanai vaale tere; rahe samaae |1| Ang 349
Sant Singh KhalsaThose who describe You, remain absorbed in You. ||1||
Manmohan SinghThine describers remain absorbed in Thee.
Manmohan Singh (Punjabi)ਤੈਨੂੰ ਵਰਨਣ ਕਰਨ ਵਾਲੇ ਤੇਰੇ ਅੰਦਰ ਲੀਨ ਰਹਿੰਦੇ ਹਨ।
Fareedkot Teekaਅਰੁ ਜੋ ਕਹਿਨੇ ਵਾਲੇ ਤੇਰੇ ਸੰਤ ਹੈਂ, ਸੋ ਤੇਰੇ ਮੇਂ ਅਭੇਦ ਹੋ ਰਹੇ ਹੈਂ॥੧॥
Prof. Sahib Singhਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ॥੧॥ਪਦ ਅਰਥ ਰਹੇ ਸਮਾਇ = ਲੀਨ ਹੋ ਜਾਂਦੇ ਹਨ ॥੧॥
SikhNet (Spanish)quienes Te describen permanecen absorbidos en Ti. (1)
ਵਡੇ ਮੇਰੇ ਸਾਹਿਬਾ; ਗਹਿਰ ਗੰਭੀਰਾ ਗੁਣੀ ਗਹੀਰਾ ॥
vadde mere saahibaa; gahir ganbheeraa gunee gaheeraa | Ang 349
Sant Singh KhalsaO my Great Lord and Master of Unfathomable Depth, You are the Ocean of Excellence.
Manmohan SinghO my great Master of Unfathomable depth, Thou art an ocean of excellences.
Manmohan Singh (Punjabi)ਹੇ ਮੈਡੇਂ ਅਥਾਹ ਡੂੰਘਾਈ ਵਾਲੇ ਭਾਰੇ ਮਾਲਕ! ਤੂੰ ਉਤਕ੍ਰਿਸ਼ਟਤਾਈਆਂ (ਗੁਣਾਂ) ਦਾ ਸਮੁੰਦਰ ਹੈਂ।
Fareedkot Teekaਹੇ ਮੇਰੇ ਵੱਡੇ ਸੁਆਮੀ! ਤੂੰ (ਗਹਿਰ ਗੰਭੀਰਾ) ਡੂੰਘਾ ਅਰ ਨਿਰਹਲ ਗੁਨੋਂ ਕਾ ਸਮੁੰਦ੍ਰ ਹੈ॥
Prof. Sahib Singhਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੇ ਬੇਅੰਤ ਗੁਣਾਂ ਵਾਲਾ ਹੈਂ।ਪਦ ਅਰਥ ਗਹਿਰ = ਡੂੰਘਾ। ਗੁਣੀ ਗਹੀਰਾ = ਗੁਣਾਂ ਕਰ ਕੇ ਡੂੰਘਾ; ਬੇਅੰਤ ਗੁਣਾਂ ਵਾਲਾ।
SikhNet (Spanish)Oh mi Gran Señor y Maestro, de Insondable Profundidad, eres el Océano de Excelencias,
ਕੋਈ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
koee na jaanai; teraa ketaa kevadd cheeraa |1| rahaau | Ang 349
Sant Singh KhalsaNo one knows the greatness of Your expanse. ||1||Pause||
Manmohan SinghNone knows, how much and how great Thy expanse is. Pause.
Manmohan Singh (Punjabi)ਕੋਈ ਨਹੀਂ ਜਾਣਦਾ ਤੇਰਾ ਕਿੰਨਾ ਜ਼ਿਆਦਾ ਅਤੇ ਕਿੰਨਾ ਵੱਡਾ ਵਿਸਥਾਰ ਹੈ। ਠਹਿਰਾਉ।
Fareedkot Teekaਇਸ ਬਾਤ ਕੋ ਕੋਈ ਜਾਣ ਨਹੀਂ ਸਕਤਾ ਜੋ ਤੇਰਾ ਕਿਤਨਾ ਵੱਡਾ⁽¹⁾ (ਚੀਰਾ) ਬਿਸਥਾਰੁ ਹੈ॥੧॥ ਰਹਾਉ ॥
Prof. Sahib Singhਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ॥੧॥ ਰਹਾਉ ॥ਪਦ ਅਰਥ ਚੀਰਾ = ਪਾਟ, ਚੌੜਾਈ, ਦਰਿਆ ਦਾ ਪਾਟ ॥੧॥ ਰਹਾਉ ॥
SikhNet (Spanish)nadie conoce la Grandeza de Tu Expansión. (1-Pausa)
ਸਭਿ ਸੁਰਤੀ ਮਿਲਿ; ਸੁਰਤਿ ਕਮਾਈ ॥
sabh suratee mil; surat kamaaee | Ang 349
Sant Singh KhalsaAll the contemplators met together and practiced contemplation;
Manmohan SinghMeeting together, all the contemplators have practised contemplation.
Manmohan Singh (Punjabi)ਸਾਰੇ ਵਿਚਾਰਵਾਨਾਂ ਨੇ ਇਕੱਠੇ ਹੋ ਵੀਚਾਰ ਕੀਤੀ ਹੈ।
Fareedkot Teekaਸਭ ਸੁਰਤੀਓਂ ਨੇ ਮਿਲਿ ਕਰ ਕੇ ਆਪਨੀ ਬ੍ਰਿਤੀ (ਕਮਾਈ) ਲਗਾਈ ਪਰੰਤੂ ਕਮ ਹੀ ਆਈ ਹੈ, ਕਹਿ ਨਹੀਂ ਸਕੀ ਅੰਤ ਕੋ ਬ੍ਯੰਤਤਾਈ ਕਹੀ॥
Prof. Sahib Singh(ਤੂੰ ਕੇਡਾ ਵੱਡਾ ਹੈਂ-ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਣ ਵਾਲੇ ਕਈ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ, ਮੁੜ ਮੁੜ ਜਤਨ ਕੀਤੇ;ਪਦ ਅਰਥ ਸਭਿ = ਸਾਰਿਆਂ ਨੇ। ਸੁਰਤੀ = ਸੁਰਤਿ। ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਇਕ ਦੂਜੇ ਦੀ ਸਹਾਇਤਾ ਲੈ ਕੇ। ਸੁਰਤਿ ਕਮਾਈ = ਸਮਾਧੀ ਲਾਈ।
SikhNet (Spanish)Los meditadores se reúnen a meditar en Ti,
ਸਭ ਕੀਮਤਿ ਮਿਲਿ; ਕੀਮਤਿ ਪਾਈ ॥
sabh keemat mil; keemat paaee | Ang 349
Sant Singh Khalsaall the appraisers met together and tried to appraise You.
Manmohan SinghAll the appraisers having met together and have appraised thy worth.
Manmohan Singh (Punjabi)ਸਮੂਹ ਮੁੱਲ ਪਾਉਣ ਵਾਲਿਆਂ ਨੇ ਇਕੱਤ੍ਰ ਹੋ ਕੇ ਤੇਰਾ ਮੁੱਲ ਪਾਇਆ ਹੈ।
Fareedkot Teekaਜੋ ਸਭ ਕੀਮਤੀ, ਭਾਵ ਜੋਤਸੀ ਹੈ ਉਨੋਂ ਨੇ ਮਿਲਿ ਕਰ ਤੇਰੀ ਕੀਮਤਿ ਪਾਉਣੇ ਮੇਂ ਬਲੁ ਲਗਾਯਾ, ਪਰੰਤੂ (ਕੀ) ਕ੍ਯਾ (ਮਤਿ) ਬੁਧੀ ਪਾਈ ਅਰਥਾਤ ਕੁਛ ਨਾ ਪਾਈ, ਭਾਵ ਬ੍ਯੰਤ ਹੀ ਕਹਾ॥
Prof. Sahib Singhਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ,
SikhNet (Spanish)los evaluadores se juntan para saber Tu Valor,
ਗਿਆਨੀ ਧਿਆਨੀ; ਗੁਰ ਗੁਰ ਹਾਈ ॥
giaanee dhiaanee; gur gur haaee | Ang 349
Sant Singh KhalsaThe theologians, the meditators and the teachers of teachers
Manmohan SinghThe theologians, the visualisers and they who are the preachers of preachers have described Thee.
Manmohan Singh (Punjabi)ਬ੍ਰਹਿਮਬੇਤਿਆਂ, ਬਿਰਤੀ ਜੋੜਣ ਵਾਲਿਆਂ ਅਤੇ ਪ੍ਰਚਾਰਕਾਂ ਦਿਆਂ ਪ੍ਰਚਾਰਕਾਂ ਨੇ ਤੈਨੂੰ ਬਿਆਨ ਕੀਤਾ ਹੈ।
Fareedkot Teekaਗਿਆਨੀ ਸਾਸਤ੍ਰ ਬੇਤਾ ਧਿਆਨੀ ਪ੍ਰਾਣਾਯਾਮੀ ਗੁਰ ਅਰੁ (ਗੁਰ ਹਾਈ) ਗੁਰ ਭਾਈ; ਵਾ ਜੋ (ਗੁਰ ਗੁਰ ਹਾਈ) ਗੁਰੋਂ ਕੇ ਭੀ ਗੁਰ ਬਡੋਂ ਸੇ ਭੀ ਬਡੇ ਹੈਂ⁽¹⁾॥
Prof. Sahib Singhਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਆਪੋ ਵਿਚ ਇਕ ਦੂਜੇ ਦੀ ਸਹਾਇਤਾ ਲੈ ਕੇ ਕੋਸ਼ਿਸ਼ ਕੀਤੀ,ਪਦ ਅਰਥ ਗੁਰ = ਵੱਡੇ। ਗੁਰ ਭਾਈ = ਵੱਡਿਆਂ ਦੇ ਭਰਾ, ਅਜੇਹੇ ਹੋਰ ਕਈ ਵੱਡੇ। ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਨੋਟ: ਇਹ ਲਫ਼ਜ਼ 'ਗੁਰ ਗੁਰਹਾਈ' ਲਫ਼ਜ਼ 'ਗਿਆਨੀ ਧਿਆਨੀ' ਦਾ ਵਿਸ਼ੇਸ਼ਣ ਹਨ}। ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ = ਸੁਰਤਿ ਜੋੜਨ ਵਾਲੇ।
SikhNet (Spanish)los teólogos, los meditadores y los maestros de maestros
ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥
kehan na jaaee; teree til vaddiaaee |2| Ang 349
Sant Singh Khalsacould not express even an iota of Your Greatness. ||2||
Manmohan SinghBut, thy cannot tell even an iota of Thine greatness.
Manmohan Singh (Punjabi)(ਪ੍ਰੰਤੂ) ਉਹ ਤੇਰੀ ਮਹਾਨਤਾ ਨੂੰ ਇਕ ਭੋਰਾ ਭਰ ਵੀ ਨਹੀਂ ਦਸ ਸਕਦੇ।
Fareedkot Teekaਇਨ ਸੇ ਭੀ ਤੇਰੀ ਤਿਲ ਮਾਤ੍ਰ ਵਡਿਆਈ ਕਹੀ ਨਹੀਂ ਜਾਤੀ॥੨॥
Prof. Sahib Singhਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਹਿੱਸਾ ਭੀ ਨਹੀਂ ਦੱਸ ਸਕੇ {ਗੁਰ ਗੁਰਹਾਈ ਧਿਆਨੀ ਸਭਿ ਮਿਲਿ ਸੁਰਤਿ ਕਮਾਈ, ਸੁਰਤਿ ਕਮਾਈ, ਗੁਰਗੁਰਹਾਈ ਗਿਆਨੀ ਸਭ ਮਿਲਿ ਕੀਮਤਿ ਪਾਈ ਕੀਮਤਿ ਪਾਈ} ॥੨॥ਪਦ ਅਰਥ ਤਿਲੁ = ਰਤਾ ਜਿਤਨੀ ਭੀ ॥੨॥
SikhNet (Spanish)no podrían expresar ni siquiera una sola pizca de Tu Grandeza. (2)
ਸਭਿ ਸਤ. ਸਭਿ ਤਪ; ਸਭਿ ਚੰਗਿਆਈਆ ॥
sabh sat. sabh tap; sabh changiaaeea | Ang 349
Sant Singh KhalsaAll Truth, all austerities, all goodness,
Manmohan SinghAll truths, all austerities, all goodnesses;
Manmohan Singh (Punjabi)ਸਾਰੀਆਂ ਸਚਾਈਆਂ, ਸਾਰੀਆਂ ਕਰੜੀਆਂ ਘਾਲਣਾ, ਸਮੂਹ ਨੇਕੀਆਂ,
Fareedkot Teekaਸਤਵਾਦ ਆਦਿ ਸਭ ਪ੍ਰਕਾਰ ਕੇ ਗੁਣ ਹੋਂ, ਸਭ ਪ੍ਰਕਾਰ ਕੇ ਤਪ ਅਰ ਸਭ ਪ੍ਰਕਾਰ ਕੀਆਂ ਭਲਿਆਈਆਂ ਹੋਂ॥
Prof. Sahib Singh(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਨਹੀਂ ਲਾ ਸਕਿਆ; ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਚੰਗੇ ਗੁਣ,ਪਦ ਅਰਥ ਸਭਿ ਸਤ = ਸਾਰੇ ਭਲੇ ਕੰਮ। ਤਪ = ਕਸ਼ਟ, ਔਖਿਆਈਆਂ। ਚੰਗਿਆਈਆ = ਚੰਗੇ ਗੁਣ।
SikhNet (Spanish)Toda Verdad, toda Austeridad, toda Bondad,
ਸਿਧਾ ਪੁਰਖਾ; ਕੀਆ ਵਡਿਆਈਆਂ ॥
sidhaa purakhaa; keea vaddiaaeean | Ang 349
Sant Singh Khalsaand the greatness of the Siddhas, the beings of perfect spiritual powers
Manmohan Singhand the magnificences of the miraculous men;
Manmohan Singh (Punjabi)ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,
Fareedkot Teekaਸਿਧੋਂ ਪੁਰਸੋਂ ਕੀਆਂ ਜੋ ਸਿਧੀਆਂ ਰੂਪ ਵਡਿਆਈਆਂ ਹੈਂ॥
Prof. Sahib Singhਸਿੱਧ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ-ਪਦ ਅਰਥ ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ।
SikhNet (Spanish)la grandeza de los Sidhas, los seres con poderes espirituales perfectos,
ਤੁਧੁ ਵਿਣੁ ਸਿਧੀ; ਕਿਨੈ ਨ ਪਾਈਆ ॥
tudh vin sidhee; kinai na paaeea | Ang 349
Sant Singh Khalsawithout You, none has attained such spiritual powers.
Manmohan Singhwithout Thee none has attained such powers.
Manmohan Singh (Punjabi)ਤੇਰੇ ਬਾਝੋਂ ਕਦੇ ਕਿਸੇ ਨੂੰ ਐਸੀਆਂ ਤਾਕਤਾਂ ਪਰਾਪਤ ਨਹੀਂ ਹੋਈਆਂ।
Fareedkot Teekaਤੇਰੀ ਕ੍ਰਿਪਾ ਸੇ ਬਿਨਾ ਸੋ ਸਿਧੀਆਂ, ਭਾਵ ਪੂਰਬੋਕਤ ਗੁਣੋਂ ਕੀ ਪ੍ਰਾਪਤੀਆਂ ਕਿਸੀ ਨੇ ਨਹੀਂ ਪਾਈਆਂ ਹੈਂ॥
Prof. Sahib Singhਕਿਸੇ ਨੂੰ ਭੀ ਇਹ ਕਾਮਯਾਬੀ ਤੇਰੀ ਸਹਾਇਤਾ ਤੋਂ ਬਿਨਾ ਹਾਸਲ ਨਹੀਂ ਹੋਈ।ਪਦ ਅਰਥ ਸਿਧੀ = ਸਫਲਤਾ, ਕਾਮਯਾਬੀ।
SikhNet (Spanish)sin Ti, no son posibles,
ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥੩॥
karam milai; naahee tthaak rahaaeea |3| Ang 349
Sant Singh KhalsaThey are obtained by Your Grace; their flow cannot be blocked. ||3||
Manmohan SinghWith Thine grace they are procured. No one can obstruct and stop their flow.
Manmohan Singh (Punjabi)ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ ਜਣਾ ਉਨ੍ਹਾਂ ਦੇ ਵਹਾਉ ਨੂੰ ਠੱਲ੍ਹ ਕੇ ਬੰਦ ਨਹੀਂ ਕਰ ਸਕਦਾ।
Fareedkot Teekaਤੇਰੀ ਕਿਰਪਾ ਸੇ ਮਿਲਤੀਆਂ (ਨਾਹੀ ਠਾਕਿ ਰਹਾਈਆ) ਕਿਸੀ ਕੀਆਂ ਰੋਕੀਆਂ ਹੋਈਆਂ ਰੁਕਤੀਆਂ ਨਹੀਂ ਹੈਂ, ਵਾ ਕ੍ਰਿਪਾ ਸੇ ਬਿਨਾ ਰੋਕੀ ਰਹਤੀ ਹੈਂ॥੩॥
Prof. Sahib Singh(ਜਿਸ ਕਿਸੇ ਨੂੰ ਸਫਲਤਾ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ, ਤੇ ਕੋਈ ਹੋਰ (ਵਿਅਕਤੀ) ਇਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥ਪਦ ਅਰਥ ਕਰਮਿ = ਮਿਹਰ ਨਾਲ, ਬਖ਼ਖ਼ਸ਼ ਦੀ ਰਾਹੀਂ। ਠਾਕਿ = ਵਰਜ ਕੇ ॥੩॥
SikhNet (Spanish)sin Ti nadie ha podido obtener tales Poderes Espirituales. Sólo son obtenidos por Tu Gracia, y Su Flujo no puede ser bloqueado. (3)
ਆਖਣ ਵਾਲਾ; ਕਿਆ ਬੇਚਾਰਾ ॥
aakhan vaalaa; kiaa bechaaraa | Ang 349
Sant Singh KhalsaWhat can the helpless speaker do?
Manmohan SinghWhat can the helpless utterer do?
Manmohan Singh (Punjabi)ਉਚਾਰਨ ਵਾਲਾ ਵਿਚਾਰਾ ਕੀ ਕਰ ਸਕਦਾ ਹੈ?
Fareedkot Teekaਜੋ ਜੀਵ ਕਹੇ ਮੈਂ ਤੇਰੀ ਉਸਤਤੀ ਕਹੂੰਗਾ ਤੋ ਕਹਣ ਵਾਲਾ ਕ੍ਯਾ (ਬੇਚਾਰਾ) ਤੁਛ ਹੈ, ਜੋ ਸਮੱਗਰ ਉਸਤਤੀ ਕਹਿ ਸਕੇ॥
Prof. Sahib Singh(ਹੇ ਪ੍ਰਭੂ!) ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ?
SikhNet (Spanish)¿Qué puede el orador hacer?
ਸਿਫਤੀ ਭਰੇ; ਤੇਰੇ ਭੰਡਾਰਾ ॥
sifatee bhare; tere bhanddaaraa | Ang 349
Sant Singh KhalsaYour bounties are overflowing with Your Praises.
Manmohan SinghThine treasures are brimful with Thy praises.
Manmohan Singh (Punjabi)ਤੇਰੇ ਖ਼ਜ਼ਾਨੇ ਤੇਰੀਆਂ ਕੀਰਤੀਆਂ ਨਾਲ ਲਬਾਲਬ ਹਨ।
Fareedkot Teekaਕ੍ਯੋਂਕੇ ਹੇ ਭਗਵੰਤ! ਤੇਰੀ ਉਸਤਤੀ ਕੇ ਭੰਡਾਰ, ਭਾਵ ਸੰਤੋਂ ਕੇ ਰਿਦੇ ਭਰੇ ਹੂਏ ਹੈਂ॥
Prof. Sahib Singhਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ।ਪਦ ਅਰਥ ਸਿਫਤੀ = ਸਿਫ਼ਤਾਂ ਨਾਲ, ਗੁਣਾਂ ਨਾਲ।
SikhNet (Spanish)Tus Regalos desbordan Tus Alabanzas y a aquél a quien se los das,
ਜਿਸੁ ਤੂੰ ਦੇਹਿ; ਤਿਸੈ ਕਿਆ ਚਾਰਾ ॥
jis toon dehi; tisai kiaa chaaraa | Ang 349
Sant Singh KhalsaAnd the one, unto whom You give - why should he think of any other?
Manmohan SinghWhy should He, whom Thou givest think of some, other means?
Manmohan Singh (Punjabi)ਜਿਸ ਨੂੰ ਤੂੰ ਦਿੰਦਾ ਹੈ, ਉਹ ਕਿਉਂ ਹੋਰ ਜ਼ਈਏ (ਸਾਧਨ) ਖਿਆਲ ਕਰੇ?
Fareedkot Teekaਜਿਸ ਕੋ ਤੂੰ ਆਪਨੀ ਉਸਤਤੀ ਕਰਨੇ ਕੀ ਬੁਧੀ ਦੇਤਾ ਹੈਂ ਤਿਸ ਕੇ ਸਾਥ ਕਿਸੀ ਕਾ ਕ੍ਯਾ (ਚਾਰਾ) ਬਲ ਹੈ॥
Prof. Sahib Singhਜਿਸ ਨੂੰ ਤੂੰ ਸਿਫ਼ਤਿ-ਸਾਲਾਹ ਕਰਨ ਦੀ ਦਾਤਿ ਬਖ਼ਸ਼ਦਾ ਹੈਂ, ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,ਪਦ ਅਰਥ ਚਾਰਾ = ਜ਼ੋਰ, ਤਦਬੀਰ, ਜਤਨ।
SikhNet (Spanish)¿por qué a ese se le ocurriría pensar en un otro?,
ਨਾਨਕ; ਸਚੁ ਸਵਾਰਣਹਾਰਾ ॥੪॥੧॥
naanak; sach savaaranahaaraa |4|1| Ang 349
Sant Singh KhalsaO Nanak, the True Lord is the Embellisher. ||4||1||
Manmohan SinghO Nanak, the True One Himself is the embellisher.
Manmohan Singh (Punjabi)ਹੇ ਨਾਨਕ! ਸਤਿਪੁਰਖ ਖੁਦ ਹੀ ਸਸ਼ੋਭਤ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚ ਰੂਪ! ਤੂੰ ਹੀ ਸਭ ਭਾਂਤ ਸੇ ਬਨਾਵਨੇ ਹਾਰਾ ਹੈਂ, ਭਾਵ ਸੇ ਤੂੰ ਸਮਰਥ ਹੈਂ॥੪॥੧॥☬ਮਾਤਾ ਤ੍ਰਿਪਤਾ ਜੀ ਕੇ ਪ੍ਰਸ਼ਨ ਕਾ ਉੱਤ੍ਰ ਰੂਪ ਸਬਦ ਉਚਾਰਤੇ ਹੈਂ। ਹੇ ਮਾਤਾ ਜਿਸ ਸਚੇ ਸਾਹਿਬ ਕਾ ਸਚਾ ਨਾਮੁ ਹੈ, ਸੋ ਮੁਝ ਕੋ ਕਿਉਂ ਬਿਸਰ ਜਾਵੇ, ਭਾਵ ਨਹੀਂ ਬਿਸਰਤਾ।
Prof. Sahib Singhਕਿਉਂਕਿ, ਹੇ ਨਾਨਕ! (ਆਖ-ਤੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸਵਾਰਨ ਵਾਲਾ ਆਪ ਹੈਂ ॥੪॥੧॥* ਨੋਟ: ਸਿਰਲੇਖ ਪੜ੍ਹੋ। 'ਚਉਪਦੇ' ਦਾ ਅਰਥ ਹੈ 'ਚਾਰ ਪਦ, ਚਾਰ ਬੰਦ'। ਇਹਨਾਂ ਸ਼ਬਦਾਂ ਦੇ ਚਾਰ ਚਾਰ ਬੰਦ ਹਨ।
SikhNet (Spanish)Oh dice Nanak, el Señor Verdadero es el Embellecedor. (4-1)