ਰਾਗੁ ਬਸੰਤੁ ਮਹਲਾ ੪ ਘਰੁ ੧ ਇਕਤੁਕੇ ॥
raag basant mahalaa 4 ghar 1 ikatuke |
Sant Singh KhalsaRaag Basant, Fourth Mehl, First House, Ik-Thukay:
Manmohan SinghRag Basant 4th Guru Ik-tukey.
Manmohan Singh (Punjabi)ਰਾਗ ਬਸੰਤ ਚੌਥੀ ਪਾਤਿਸ਼ਾਹੀ। ਇਕ ਤੁਕੇ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਇਕ-ਤੁਕੀ ਬਾਣੀ।
SikhNet (Spanish)Rag Basant Mejl Guru Ram Das, Cuarto Canal Divino, Ik-Tukas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਜਿਉ ਪਸਰੀ ਸੂਰਜ ਕਿਰਣਿ ਜੋਤਿ ॥
jiau pasaree sooraj kiran jot |
Sant Singh KhalsaJust as the light of the sun's rays spread out,
Manmohan SinghAs the light of the sun's rays is diffused,
Manmohan Singh (Punjabi)ਜਿਸ ਤਰ੍ਹਾਂ ਸੂਰਜ ਦੀਆਂ ਸ਼ੁਆਵਾਂ ਦਾ ਚਾਨਣ ਫੈਲਿਆ ਹੋਇਆ ਹੈ,
Fareedkot Teekaਜਿਸ ਪਰਕਾਰ ਸੂਰਜ ਜੋਤੀ ਕੀ ਕਿਰਣਾ ਸਭ ਅਸਥਾਨੋਂ ਮੇਂ ਪਸਰੀ ਹੂਈ ਹੈਂ॥
Prof. Sahib Singhਹੇ ਮੇਰੀ ਮਾਂ! ਜਿਵੇਂ ਸੂਰਜ ਦੀ ਕਿਰਣ ਦਾ ਚਾਨਣ (ਸਾਰੇ ਜਗਤ ਵਿਚ) ਖਿਲਰਿਆ ਹੋਇਆ ਹੈ,ਪਦ ਅਰਥ ਪਸਰੀ = ਖਿਲਰੀ ਹੋਈ। ਜੋਤਿ = ਚਾਨਣ।
SikhNet (Spanish)Así como la luz impregna los rayos del sol,
ਤਿਉ ਘਟਿ ਘਟਿ ਰਮਈਆ; ਓਤਿ ਪੋਤਿ ॥੧॥
tiau ghatt ghatt rameea; ot pot |1|
Sant Singh Khalsathe Lord permeates each and every heart, through and through. ||1||
Manmohan Singhso the Lord is contained in every heart like warp and woof.
Manmohan Singh (Punjabi)ਏਸੇ ਤਰ੍ਹਾਂ ਹੀ ਤਾਣੇ ਅਤੇ ਪੇਟੇ ਦੀ ਮਾਨੰਦ ਸੁਆਮੀ ਹਰ ਦਿਲ ਅੰਦਰ ਸਮਾ ਰਿਹਾ ਹੈ।
Fareedkot Teekaਤਿਸੀ ਪ੍ਰਕਾਰ ਘਟੋਂ ਘਟੋਂ ਮੇਂ ਤਾਣੇ ਪੇਟੇ ਵਤ ਰਮਈਆ ਬ੍ਯਾਪਕ ਹੋ ਰਹਾ ਹੈ॥੧॥
Prof. Sahib Singhਤਿਵੇਂ ਸੋਹਣਾ ਰਾਮ ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਮੌਜੂਦ ਹੈ ॥੧॥ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਰਮਈਆ = ਸੋਹਣਾ ਰਾਮ। ਓਤਿ ਪੋਤਿ = {ओत = ਉਣਿਆ ਹੋਇਆ। प्रोत = ਪ੍ਰੋਤਾ ਹੋਇਆ} ਤਾਣੇ ਪੇਟੇ ਵਾਂਗ ॥੧॥
SikhNet (Spanish)así Dios impregna cada ser, trama y urdimbre. (1)
ਏਕੋ ਹਰਿ; ਰਵਿਆ ਸ੍ਰਬ ਥਾਇ ॥
eko har; raviaa srab thaae |
Sant Singh KhalsaThe One Lord is permeating and pervading all places.
Manmohan SinghThe One Lord is pervading all the places,
Manmohan Singh (Punjabi)ਇਕ ਪ੍ਰਭੂ ਹੀ ਸਾਰਿਆਂ ਥਾਂਵਾਂ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਏਕੋ ਹਰੀ ਸਰਬ ਅਸਥਾਨੋਂ ਮੇਂ ਬ੍ਯਾਪਕ ਰੋ ਰਹਾ ਹੈ॥
Prof. Sahib Singhਹੇ ਮੇਰੀ ਮਾਂ! (ਭਾਵੇਂ ਸਿਰਫ਼) ਇਕ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ,ਪਦ ਅਰਥ ਰਵਿਆ = ਮੌਜੂਦ ਹੈ। ਸ੍ਰਬ = {सर्व}। ਸ੍ਰਬ ਥਾਇ = ਸਾਰੇ ਥਾਂ ਵਿਚ।
SikhNet (Spanish)El Señor prevalece por todas partes,
ਗੁਰਸਬਦੀ ਮਿਲੀਐ; ਮੇਰੀ ਮਾਇ ॥੧॥ ਰਹਾਉ ॥
gurasabadee mileeai; meree maae |1| rahaau |
Sant Singh KhalsaThrough the Word of the Guru's Shabad, we merge with Him, O my mother. ||1||Pause||
Manmohan SinghThrough the Guru's word, one meets with One's Lord's, O my mother. Pause.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮਨੁਖ ਮਾਲਕ ਨੂੰ ਮਿਲ ਪੈਦਾ ਹੈ, ਮੇਰੀ ਮਾਤਾ! ਠਹਿਰਾਉ।
Fareedkot Teekaਪਰੰਤੂ ਹੇ ਸੰਤ ਜਨ ਰੂਪ ਮੇਰੀ ਸਖੀਓ! ਗੁਰੋਂ ਕੇ ਸਬਦ ਕਰ ਤਿਸ ਕੋ ਮਿਲੀਤਾ ਹੈ॥੧॥ ਰਹਾਉ ॥
Prof. Sahib Singh(ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਨੂੰ) ਮਿਲਿਆ ਜਾ ਸਕਦਾ ਹੈ ॥੧॥ ਰਹਾਉ ॥ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਮਿਲੀਐ = ਮਿਲਿਆ ਜਾ ਸਕਦਾ ਹੈ। ਮਾਇ = ਹੇ ਮਾਂ! ॥੧॥ ਰਹਾਉ ॥
SikhNet (Spanish)pero es a través de la Palabra del Shabd del Guru que uno Lo conoce. (1-Pausa)
ਘਟਿ ਘਟਿ ਅੰਤਰਿ; ਏਕੋ ਹਰਿ ਸੋਇ ॥
ghatt ghatt antar; eko har soe |
Sant Singh KhalsaThe One Lord is deep within each and every heart.
Manmohan SinghIn all the hearts, He, the one God, is.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਉਹ ਇਕ ਵਾਹਿਗੁਰੂ ਹੀ ਹੈ।
Fareedkot Teekaਸਰਬ ਘਟੋਂ ਕੇ ਅੰਤਰਿ ਏਕੋ ਸੋ ਹਰੀ ਬ੍ਯਾਪਕ ਹੋ ਰਹਾ ਹੈ॥
Prof. Sahib Singhਹੇ ਮਾਂ! ਉਹ ਇਕ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਿਆਪਕ ਹੈ।ਪਦ ਅਰਥ ਘਟਿ = ਸਰੀਰ। ਘਟਿ ਘਟਿ ਅੰਤਰਿ = ਹਰੇਕ ਸਰੀਰ ਦੇ ਅੰਦਰ। ਏਕੋ = ਇਕ ਆਪ ਹੀ।
SikhNet (Spanish)En cada corazón está el Único Dios,
ਗੁਰਿ ਮਿਲਿਐ; ਇਕੁ ਪ੍ਰਗਟੁ ਹੋਇ ॥੨॥
gur miliai; ik pragatt hoe |2|
Sant Singh KhalsaMeeting with the Guru, the One Lord becomes manifest, radiating forth. ||2||
Manmohan SinghMeeting with the Guru, the unique Lord becomes manifest.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ, ਅਦੁੱਤੀ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ।
Fareedkot Teekaਪਰੰਤੂ ਵਹੁ ਏਕ ਵਾਹਿਗੁਰੂ ਗੁਰੋਂ ਕੇ ਮਿਲਾਪ ਕਰ ਪ੍ਰਗਟ ਹੋਤਾ ਹੈ॥੨॥
Prof. Sahib Singhਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਪਰਤੱਖ ਦਿੱਸ ਪੈਂਦਾ ਹੈ ॥੨॥ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਪ੍ਰਗਟੁ ਹੋਇ = ਪਰਤੱਖ ਦਿੱਸ ਪੈਂਦਾ ਹੈ ॥੨॥
SikhNet (Spanish)pero sólo cuando uno encuentra al Guru, Dios se vuelve Manifiesto. (2)
ਏਕੋ ਏਕੁ. ਰਹਿਆ ਭਰਪੂਰਿ ॥
eko ek. rahiaa bharapoor |
Sant Singh KhalsaThe One and Only Lord is present and prevailing everywhere.
Manmohan SinghThe One Lord is fully filling all.
Manmohan Singh (Punjabi)ਇੱਕ ਸੁਆਮੀ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਸਰਬ ਅਸਥਾਨੋਂ ਮੇਂ ਏਕ ਹੀ ਅਦ੍ਵਤੀ ਵਾਹਿਗੁਰੂ ਪੂਰਨ ਹੋ ਰਹਾ ਹੈ॥
Prof. Sahib Singhਹੇ ਮਾਂ! ਇਕ ਪਰਮਾਤਮਾ ਹੀ ਹਰ ਥਾਂ ਜ਼ੱਰੇ ਜ਼ੱਰੇ ਵਿਚ ਵੱਸ ਰਿਹਾ ਹੈ।
SikhNet (Spanish)Sí, el Señor llena los corazones, pero el alabador de Maya,
ਸਾਕਤ ਨਰ ਲੋਭੀ; ਜਾਣਹਿ ਦੂਰਿ ॥੩॥
saakat nar lobhee; jaaneh door |3|
Sant Singh KhalsaThe greedy, faithless cynic thinks that God is far away. ||3||
Manmohan SinghThe apostate and avaricious persons think the Lord far.
Manmohan Singh (Punjabi)ਅਧਰਮੀ ਅਤੇ ਲਾਲਚੀ ਪੁਰਸ਼ ਪ੍ਰਭੂ ਨੂੰ ਦੁਰੇਡੇ ਖਿਆਲ ਕਰਦੇ ਹਨ।
Fareedkot Teekaਮਨਮੁਖ ਲੋਭੀ ਪੁਰਖ ਤਿਸ ਕੋ ਦੂਰ ਜਾਨਤੇ ਹੈਂ॥੩॥
Prof. Sahib Singhਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ ਦੇ ਲਾਲਚੀ ਮਨੁੱਖ ਸਮਝਦੇ ਹਨ ਕਿ ਉਹ ਕਿਤੇ ਦੂਰ ਵੱਸਦਾ ਹੈ ॥੩॥ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਲੋਭੀ = ਲਾਲਚੀ। ਜਾਣਹਿ = ਜਾਣਦੇ ਹਨ, ਸਮਝਦੇ ਹਨ {ਬਹੁ-ਵਚਨ} ॥੩॥
SikhNet (Spanish)el que vive en la avaricia piensa que está muy lejos. (3)
ਏਕੋ ਏਕੁ; ਵਰਤੈ ਹਰਿ ਲੋਇ ॥
eko ek; varatai har loe |
Sant Singh KhalsaThe One and Only Lord permeates and pervades the world.
Manmohan SinghThe one Lord is pervading in every universe.
Manmohan Singh (Punjabi)ਇਕ ਪ੍ਰਭੂ ਹੀ ਹਰ ਇਕ ਆਲਮ ਅੰਦਰ ਰਮ ਰਿਹਾ ਹੈ।
Fareedkot Teekaਏਕ ਹੀ ਅਦੁਤੀ ਹਰੀ ਸਰਬ (ਲੋਇ) ਲੋਕੋਂ ਮੇਂ ਬਰਤ ਰਹਾ ਹੈ॥
Prof. Sahib Singhਇਕ ਪਰਮਾਤਮਾ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ।ਪਦ ਅਰਥ ਲੋਇ = ਜਗਤ ਵਿਚ {ਅਧਿਕਰਣ ਕਾਰਕ, ਇਕ-ਵਚਨ}।
SikhNet (Spanish)El Único Señor prevalece en el mundo,
ਨਾਨਕ. ਹਰਿ ਏਕੋੁ ਕਰੇ; ਸੁ ਹੋਇ ॥੪॥੧॥
naanak. har ekuo kare; su hoe |4|1|
Sant Singh KhalsaO Nanak, whatever the One Lord does comes to pass. ||4||1||
Manmohan SinghNanak, whatever the Lord does; that alone come to pass.
Manmohan Singh (Punjabi)ਨਾਨਕ, ਜਿਹੜਾ ਕੁਝ ਇਕ ਪ੍ਰਭੂ ਕਰਦਾ ਹੈ, ਕੇਵਲ ਉਹ ਹੀ ਹਬੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹਰੀ ਜੋ ਕਰਤਾ ਹੈ, ਸੋ ਹੋਤਾ ਹੈ॥੪॥੧॥
Prof. Sahib Singhਹੇ ਨਾਨਕ! ਉਹ ਸਰਬ-ਵਿਆਪਕ ਪ੍ਰਭੂ ਹੀ ਜੋ ਕੁਝ ਕਰਦਾ ਹੈ ਉਹ ਹੁੰਦਾ ਹੈ ॥੪॥੧॥ਪਦ ਅਰਥ ਏਕ = {ਅੱਖਰ 'ਕ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਏਕੁ' ਹੈ, ਇੱਥੇ 'ਏਕੋ' ਪੜ੍ਹਨਾ ਹੈ}। ਸੁ = ਉਹ ਕੁਝ ॥੪॥੧॥
SikhNet (Spanish)y sólo ocurre, oh dice Nanak, lo que el Señor desea. (4-1)